Type Here to Get Search Results !

kirtan

ਵਣਜਾਰਾ


 ਸਿਰੀਰਾਗੁ  ਮਹਲਾ  ੪  ਵਣਜਾਰਾ 


 ੴ  ਸਤਿ  ਨਾਮੁ  ਗੁਰ  ਪ੍ਰਸਾਦਿ  ॥ 


 ਹਰਿ  ਹਰਿ  ਉਤਮੁ  ਨਾਮੁ  ਹੈ  ਜਿਨਿ  ਸਿਰਿਆ  ਸਭੁ  ਕੋਇ  ਜੀਉ  ॥ 


 ਹਰਿ  ਜੀਅ  ਸਭੇ  ਪ੍ਰਤਿਪਾਲਦਾ  ਘਟਿ  ਘਟਿ  ਰਮਈਆ  ਸੋਇ  ॥ 


 ਸੋ  ਹਰਿ  ਸਦਾ  ਧਿਆਈਐ  ਤਿਸੁ  ਬਿਨੁ  ਅਵਰੁ  ਨ  ਕੋਇ  ॥ 


 ਜੋ  ਮੋਹਿ  ਮਾਇਆ  ਚਿਤੁ  ਲਾਇਦੇ  ਸੇ  ਛੋਡਿ  ਚਲੇ  ਦੁਖੁ  ਰੋਇ  ॥ 


 ਜਨ  ਨਾਨਕ  ਨਾਮੁ  ਧਿਆਇਆ  ਹਰਿ  ਅੰਤਿ  ਸਖਾਈ  ਹੋਇ  ॥੧॥ 


 ਮੈ  ਹਰਿ  ਬਿਨੁ  ਅਵਰੁ  ਨ  ਕੋਇ  ॥ 


 ਹਰਿ  ਗੁਰ  ਸਰਣਾਈ  ਪਾਈਐ  ਵਣਜਾਰਿਆ  ਮਿਤ੍ਰਾ  ਵਡਭਾਗਿ  ਪਰਾਪਤਿ  ਹੋਇ ॥੧॥  ਰਹਾਉ  ॥ 


                                 



 ਸੰਤ  ਜਨਾ  ਵਿਣੁ  ਭਾਈਆ  ਹਰਿ  ਕਿਨੈ  ਨ  ਪਾਇਆ  ਨਾਉ  ॥ 


 ਵਿਚਿ  ਹਉਮੈ  ਕਰਮ  ਕਮਾਵਦੇ  ਜਿਉ  ਵੇਸੁਆ  ਪੁਤੁ  ਨਿਨਾਉ  ॥ 


 ਪਿਤਾ  ਜਾਤਿ  ਤਾ  ਹੋਈਐ  ਗੁਰੁ  ਤੁਠਾ  ਕਰੇ  ਪਸਾਉ  ॥ 


 ਵਡਭਾਗੀ  ਗੁਰੁ  ਪਾਇਆ  ਹਰਿ  ਅਹਿਨਿਸਿ  ਲਗਾ  ਭਾਉ  ॥ 


 ਜਨ  ਨਾਨਕਿ  ਬ੍ਰਹਮੁ  ਪਛਾਣਿਆ  ਹਰਿ  ਕੀਰਤਿ  ਕਰਮ  ਕਮਾਉ  ॥੨॥ 


 ਮਨਿ  ਹਰਿ  ਹਰਿ  ਲਗਾ  ਚਾਉ  ॥ 


 ਗੁਰਿ  ਪੂਰੈ  ਨਾਮੁ  ਦ੍ਰਿੜਾਇਆ  ਹਰਿ  ਮਿਲਿਆ  ਹਰਿ  ਪ੍ਰਭ  ਨਾਉ  ॥੧॥  ਰਹਾਉ  ॥ 


              


ਜਬ  ਲਗੁ  ਜੋਬਨਿ  ਸਾਸੁ  ਹੈ  ਤਬ  ਲਗੁ  ਨਾਮੁ  ਧਿਆਇ  ॥ 


 ਚਲਦਿਆ  ਨਾਲਿ  ਹਰਿ  ਚਲਸੀ  ਹਰਿ  ਅੰਤੇ  ਲਏ  ਛਡਾਇ  ॥ 


 ਹਉ  ਬਲਿਹਾਰੀ  ਤਿਨ  ਕਉ  ਜਿਨ  ਹਰਿ  ਮਨਿ  ਵੁਠਾ  ਆਇ  ॥ 


 ਜਿਨੀ  ਹਰਿ  ਹਰਿ  ਨਾਮੁ  ਨ  ਚੇਤਿਓ  ਸੇ  ਅੰਤਿ  ਗਏ  ਪਛੁਤਾਇ  ॥ 


 ਧੁਰਿ  ਮਸਤਕਿ  ਹਰਿ  ਪ੍ਰਭਿ  ਲਿਖਿਆ  ਜਨ  ਨਾਨਕ  ਨਾਮੁ  ਧਿਆਇ  ॥੩॥ 


 ਮਨ  ਹਰਿ  ਹਰਿ  ਪ੍ਰੀਤਿ  ਲਗਾਇ  ॥ 


 ਵਡਭਾਗੀ  ਗੁਰੁ  ਪਾਇਆ  ਗੁਰ  ਸਬਦੀ  ਪਾਰਿ  ਲਘਾਇ  ॥੧॥  ਰਹਾਉ  ॥ 


 ਹਰਿ  ਆਪੇ  ਆਪੁ  ਉਪਾਇਦਾ  ਹਰਿ  ਆਪੇ  ਦੇਵੈ  ਲੇਇ  ॥ 


 ਹਰਿ  ਆਪੇ  ਭਰਮਿ  ਭੁਲਾਇਦਾ  ਹਰਿ  ਆਪੇ  ਹੀ  ਮਤਿ  ਦੇਇ  ॥ 


 ਗੁਰਮੁਖਾ  ਮਨਿ  ਪਰਗਾਸੁ  ਹੈ  ਸੇ  ਵਿਰਲੇ  ਕੇਈ  ਕੇਇ  ॥ 


 ਹਉ  ਬਲਿਹਾਰੀ  ਤਿਨ  ਕਉ  ਜਿਨ  ਹਰਿ  ਪਾਇਆ  ਗੁਰਮਤੇ  ॥ 


 ਜਨ  ਨਾਨਕਿ  ਕਮਲੁ  ਪਰਗਾਸਿਆ  ਮਨਿ  ਹਰਿ  ਹਰਿ  ਵੁਠੜਾ  ਹੇ  ॥੪॥ 


 ਮਨਿ  ਹਰਿ  ਹਰਿ  ਜਪਨੁ  ਕਰੇ  ॥ 


 ਹਰਿ  ਗੁਰ  ਸਰਣਾਈ  ਭਜਿ  ਪਉ  ਜਿੰਦੂ  ਸਭ  ਕਿਲਵਿਖ  ਦੁਖ  ਪਰਹਰੇ  ॥੧॥  ਰਹਾਉ  ॥ 


                   



 ਘਟਿ  ਘਟਿ  ਰਮਈਆ  ਮਨਿ  ਵਸੈ  ਕਿਉ  ਪਾਈਐ  ਕਿਤੁ  ਭਤਿ  ॥ 


 ਗੁਰੁ  ਪੂਰਾ  ਸਤਿਗੁਰੁ  ਭੇਟੀਐ  ਹਰਿ  ਆਇ  ਵਸੈ  ਮਨਿ  ਚਿਤਿ  ॥ 


 ਮੈ  ਧਰ  ਨਾਮੁ  ਅਧਾਰੁ  ਹੈ  ਹਰਿ  ਨਾਮੈ  ਤੇ  ਗਤਿ  ਮਤਿ  ॥ 


 ਮੈ  ਹਰਿ  ਹਰਿ  ਨਾਮੁ  ਵਿਸਾਹੁ  ਹੈ  ਹਰਿ  ਨਾਮੇ  ਹੀ  ਜਤਿ  ਪਤਿ  ॥ 


 ਜਨ  ਨਾਨਕ  ਨਾਮੁ  ਧਿਆਇਆ  ਰੰਗਿ  ਰਤੜਾ  ਹਰਿ  ਰੰਗਿ  ਰਤਿ  ॥੫॥ 


 ਹਰਿ  ਧਿਆਵਹੁ  ਹਰਿ  ਪ੍ਰਭੁ  ਸਤਿ  ॥ 


 ਗੁਰ  ਬਚਨੀ  ਹਰਿ  ਪ੍ਰਭੁ  ਜਾਣਿਆ  ਸਭ  ਹਰਿ  ਪ੍ਰਭੁ  ਤੇ  ਉਤਪਤਿ  ॥੧॥  ਰਹਾਉ  ॥ 


               

  

ਜਿਨ  ਕਉ  ਪੂਰਬਿ  ਲਿਖਿਆ  ਸੇ  ਆਇ  ਮਿਲੇ  ਗੁਰ  ਪਾਸਿ  ॥ 


 ਸੇਵਕ  ਭਾਇ  ਵਣਜਾਰਿਆ  ਮਿਤ੍ਰਾ  ਗੁਰੁ  ਹਰਿ  ਹਰਿ  ਨਾਮੁ  ਪ੍ਰਗਾਸਿ  ॥ 


 ਧਨੁ  ਧਨੁ  ਵਣਜੁ  ਵਾਪਾਰੀਆ  ਜਿਨ  ਵਖਰੁ  ਲਦਿਅੜਾ  ਹਰਿ  ਰਾਸਿ  ॥ 


 ਗੁਰਮੁਖਾ  ਦਰਿ  ਮੁਖ  ਉਜਲੇ  ਸੇ  ਆਇ  ਮਿਲੇ  ਹਰਿ  ਪਾਸਿ  ॥ 


 ਜਨ  ਨਾਨਕ  ਗੁਰੁ  ਤਿਨ  ਪਾਇਆ  ਜਿਨਾ  ਆਪਿ  ਤੁਠਾ  ਗੁਣਤਾਸਿ  ॥੬॥ 


 ਹਰਿ  ਧਿਆਵਹੁ  ਸਾਸਿ  ਗਿਰਾਸਿ  ॥ 


 ਮਨਿ  ਪ੍ਰੀਤਿ  ਲਗੀ  ਤਿਨਾ  ਗੁਰਮੁਖਾ  ਹਰਿ  ਨਾਮੁ  ਜਿਨਾ  ਰਹਰਾਸਿ  ॥੧॥  ਰਹਾਉ  ॥੧॥ 


Post a Comment

0 Comments
* Please Don't Spam Here. All the Comments are Reviewed by Admin.