Type Here to Get Search Results !

kirtan

ਚੰਡੀ ਚਰਿਤ੍ਰ



                                 ਚੰਡੀ  ਚਰਿਤ੍ਰ 

                                          ANG--100 TO 119



 ੴ  ਵਾਹਿਗੁਰੂ  ਜੀ  ਕੀ  ਫਤਹ  ॥ 

 ਸ੍ਰੀ  ਭਗਉਤੀ  ਜੀ  ਸਹਾਇ  ॥ 

 ਅਥ  ਚੰਡੀ  ਚਰਿਤ੍ਰ  ਲਿਖ੍ਯਤੇ  ॥ 

 ਨਰਾਜ  ਛੰਦ  ॥ 

 ਮਹਿਖ  ਦਈਤ  ਸੂਰਯੰ  ॥ 

 ਬਢਿਯੋ  ਸੋ  ਲੋਹ  ਪੂਰਯੰ  ॥ 

 ਸੁ  ਦੇਵ  ਰਾਜ  ਜੀਤਯੰ  ॥ 

 ਤ੍ਰਿਲੋਕ  ਰਾਜ  ਕੀਤਯੰ  ॥੧॥ 

 ਭਜੇ  ਸੁ  ਦੇਵਤਾ  ਤਬੈ  ॥ 

 ਇਕਤ੍ਰ  ਹੋਇ  ਕੈ  ਸਬੈ  ॥ 

 ਮਹੇਸੁਰਾਚਲੰ  ਬਸੇ  ॥ 

 ਬਿਸੇਖ  ਚਿਤ  ਮੋ  ਤ੍ਰਸੇ  ॥੨॥ 

 ਜੁਗੇਸ  ਭੇਸ  ਧਾਰ  ਕੈ  ॥ 

 ਭਜੇ  ਹਥਿਯਾਰ  ਡਾਰ  ਕੈ  ॥ 

 ਪੁਕਾਰ  ਆਰਤੰ  ਚਲੈ  ॥ 

 ਬਿਸੂਰ  ਸੂਰਮਾ  ਭਲੇ  ॥੩॥ 

 ਬਰਖ  ਕਿਤੇ  ਤਹਾ  ਰਹੇ  ॥ 

 ਸੁ  ਦੁਖ  ਦੇਹ  ਮੋ  ਸਹੇ  ॥ 

 ਜਗਤ੍ਰ  ਮਾਤਿ  ਧਿਆਇਯੰ  ॥ 

 ਸੁ  ਜੈਤ  ਪਤ੍ਰ  ਪਾਇਯੰ  ॥੪॥ 

 ਪ੍ਰਸੰਨ  ਦੇਵਤਾ  ਭਏ  ॥ 

 ਚਰੰਨ  ਪੂਜਬੇ  ਧਏ  ॥ 

 ਸਨੰਮੁਖਾਨ  ਠਢੀਯੰ  ॥ 

 ਪ੍ਰਣਾਮ  ਪਾਠ  ਪਢੀਯੰ  ॥੫॥ 

 ਰਸਾਵਲ  ਛੰਦ  ॥

 ਤਬੈ  ਦੇਵ  ਧਾਏ  ॥

 ਸਭੋ  ਸੀਸ  ਨਿਆਏ  ॥

 ਸੁਮਨ  ਧਾਰ  ਬਰਖੇ  ॥

 ਸਬੈ  ਸਾਧ  ਹਰਖੇ  ॥੬॥

 ਕਰੀ  ਦੇਬਿ  ਅਰਚਾ  ॥

 ਬ੍ਰਹਮ  ਬੇਦ  ਚਰਚਾ  ॥

 ਜਬੈ  ਪਾਇ  ਲਾਗੇ  ॥

 ਤਬੈ  ਸੋਗ  ਭਾਗੇ  ॥੭॥

 ਬਿਨੰਤੀ  ਸੁਨਾਈ  ॥

 ਭਵਾਨੀ  ਰਿਝਾਈ  ॥

 ਸਬੈ  ਸਸਤ੍ਰ  ਧਾਰੀ  ॥

 ਕਰੀ  ਸਿੰਘ  ਸੁਆਰੀ  ॥੮॥

 ਕਰੇ  ਘੰਟ  ਨਾਦੰ  ॥

 ਧੁਨੰ  ਨਿਰਬਿਖਾਦੰ  ॥

 ਸੁਨੋ  ਦਈਤ  ਰਾਜੰ  ॥

 ਸਜਿਯੋ  ਜੁਧ  ਸਾਜੰ  ॥੯॥

 ਚੜਿਯੋ  ਰਾਛਸੇਸੰ  ॥

 ਰਚੇ  ਚਾਰ  ਅਨੇਸੰ  ॥

 ਬਲੀ  ਚਾਮਰੇਵੰ  ॥

 ਹਠੀ  ਚਿਛੁਰੇਵੰ  ॥੧੦॥

 ਬਿੜਾਲਛ  ਬੀਰੰ  ॥

 ਚੜੇ  ਬੀਰ  ਧੀਰੰ  ॥

 ਬੜੇ  ਇਖੁ  ਧਾਰੀ  ॥

 ਘਟਾ  ਜਾਨ  ਕਾਰੀ  ॥੧੧॥

 ਦੋਹਰਾ  ॥

 ਬਾਣਿ  ਜਿਤੇ  ਰਾਛਸਨਿ  ਮਿਲਿ  ਛਾਡਤ  ਭਏ  ਅਪਾਰ  ॥

 ਫੂਲਮਾਲ  ਹੁਐ  ਮਾਤ  ਉਰਿ  ਸੋਭੇ  ਸਭੇ  ਸੁਧਾਰ  ॥੧੨॥

 ਭੁਜੰਗ  ਪ੍ਰਯਾਤ  ਛੰਦ  ॥

 ਜਿਤੇ  ਦਾਨਵੌ  ਬਾਨ  ਪਾਨੀ  ਚਲਾਏ  ॥

 ਤਿਤੇ  ਦੇਵਤਾ  ਆਪਿ  ਕਾਟੇ  ਬਚਾਏ  ॥

 ਕਿਤੇ  ਢਾਲ  ਢਾਹੇ  ਕਿਤੇ  ਪਾਸ  ਪੇਲੇ  ॥

 ਭਰੇ  ਬਸਤ੍ਰ  ਲੋਹੂ  ਜਨੋ  ਫਾਗ  ਖੇਲੈ  ॥੧੩॥

 ਦ੍ਰੁਗਾ  ਹੂੰ  ਕੀਯੰ  ਖੇਤ  ਧੁੰਕੇ  ਨਗਾਰੇ  ॥

 ਕਰੰ  ਪਟਿਸੰ  ਪਰਿਘ  ਪਾਸੀ  ਸੰਭਾਰੇ  ॥

 ਤਹਾ  ਗੋਫਨੈ  ਗੁਰਜ  ਗੋਲੇ  ਸੰਭਾਰੈ  ॥

 ਹਠੀ  ਮਾਰ  ਹੀ  ਮਾਰ  ਕੈ  ਕੈ  ਪੁਕਾਰੈ  ॥੧੪॥

 ਤਬੇ  ਅਸਟ  ਹਾਥੰ  ਹਥਿਯਾਰੰ  ਸੰਭਾਰੇ  ॥

 ਸਿਰੰ  ਦਾਨਵੇਾਂਦ੍ਰਾਨ  ਕੇ  ਤਾਕਿ  ਝਾਰੇ  ॥

 ਬਬਕਿਯੋ  ਬਲੀ  ਸਿੰਘ  ਜੁਧੰ  ਮਝਾਰੰ  ॥

 ਕਰੇ  ਖੰਡ  ਖੰਡੰ  ਸੁ  ਜੋਧਾ  ਅਪਾਰੰ  ॥੧੫॥

 ਤੋਟਕ  ਛੰਦ  ॥

 ਤਬ  ਦਾਨਵ  ਰੋਸ  ਭਰੇ  ਸਬ  ਹੀ  ॥

 ਜਗ  ਮਾਤ  ਕੇ  ਬਾਣ  ਲਗੈ  ਜਬ  ਹੀ  ॥

 ਬਿਬਿਧਾਯੁਧ  ਲੈ  ਸੁ  ਬਲੀ  ਹਰਖੇ  ॥ 

 ਘਨ  ਬੂੰਦਨ  ਜਿਯੋ  ਬਿਸਖੰ  ਬਰਖੇ  ॥੧੬॥ 

 ਜਨੁ  ਘੋਰ  ਕੈ  ਸਿਆਮ  ਘਟਾ  ਘੁਮਡੀ  ॥ 

 ਅਸੁਰੇਸ  ਅਨੀਕਨਿ  ਤ੍ਰਯੋ  ਉਮਿਡੀ  ॥ 

 ਜਗ  ਮਾਤ  ਬਿਰੂਥਨਿ  ਮੋ  ਧਸਿ  ਕੈ  ॥ 

 ਧਨੁ  ਸਾਇਕ  ਹਾਥ  ਗਹਿਯੋ  ਹਸਿ  ਕੈ  ॥੧੭॥ 

 ਰਣ  ਕੁੰਜਰ  ਪੁੰਜ  ਗਿਰਾਇ  ਦੀਏ  ॥ 

 ਇਕ  ਖੰਡ  ਅਖੰਡ  ਦੁਖੰਡ  ਕੀਏ  ॥ 

 ਸਿਰ  ਏਕਨਿ  ਚੋਟ  ਨਿਫੋਟ  ਬਹੀ  ॥ 

 ਤਰਵਾਰ  ਹੁਐ  ਤਰਵਾਰ  ਰਹੀ  ॥੧੮॥ 

 ਤਨ  ਝਝਰ  ਹੁਐ  ਰਣ  ਭੂਮਿ  ਗਿਰੇ  ॥ 

 ਇਕ  ਭਾਜ  ਚਲੇ  ਫਿਰ  ਕੈ  ਨ  ਫਿਰੇ  ॥ 

 ਇਕਿ  ਹਾਥ  ਹਥਿਆਰ  ਲੈ  ਆਨਿ  ਬਹੇ  ॥ 

 ਲਰਿ  ਕੈ  ਮਰਿ  ਕੈ  ਗਿਰਿ  ਖੇਤਿ  ਰਹੇ  ॥੧੯॥ 

 ਨਰਾਜ  ਛੰਦ  ॥ 

 ਤਹਾ  ਸੁ  ਦੈਤ  ਰਾਜਯੰ  ॥ 

 ਸਜੇ  ਸੋ  ਸਰਬ  ਸਾਜਯੰ  ॥ 

 ਤੁਰੰਗ  ਆਪ  ਬਾਹੀਯੰ  ॥ 

 ਬਧੰ  ਸੁ  ਮਾਤ  ਚਾਹੀਯੰ  ॥੨੦॥ 

 ਤਬੈ  ਦ੍ਰੁਗਾ  ਬਕਾਰਿ  ਕੈ  ॥ 

 ਕਮਾਣ  ਬਾਣ  ਧਾਰਿ  ਕੈ  ॥ 

 ਸੁ  ਘਾਵ  ਚਾਮਰੰ  ਕੀਯੋ  ॥ 

 ਉਤਾਰ  ਹਸਤਿ  ਤੇ  ਦੀਯੋ  ॥੨੧॥ 

 ਭੁਜੰਗ  ਪ੍ਰਯਾਤ  ਛੰਦ  ॥ 

 ਤਬੈ  ਬੀਰ  ਕੋਪੰ  ਬਿੜਾਲਾਛ  ਨਾਮੰ  ॥ 

 ਸਜੇ  ਸਸਤ੍ਰ  ਦੇਹੰ  ਚਲੋ  ਜੁਧ  ਧਾਮੰ  ॥ 

 ਸਿਰੰ  ਸਿੰਘ  ਕੇ  ਆਨਿ  ਘਾਯੰ  ਪ੍ਰਹਾਰੰ  ॥ 

 ਬਲੀ  ਸਿੰਘ  ਸੋ  ਹਾਥ  ਸੋ  ਮਾਰਿ  ਡਾਰੰ  ॥੨੨॥ 

 ਬਿੜਾਲਾਛ  ਮਾਰੇ  ਸੁ  ਪਿੰਗਾਛ  ਧਾਏ  ॥ 

 ਦ੍ਰੁਗਾ  ਸਾਮੁਹੇ  ਬੋਲ  ਬਾਕੇ  ਸੁਨਾਏ  ॥ 

 ਕਰੀ  ਅਭ੍ਰਿ  ਜ੍ਯੋ  ਗਰਜ  ਕੈ  ਬਾਣ  ਬਰਖੰ  ॥ 

 ਮਹਾ  ਸੂਰ  ਬੀਰੰ  ਭਰੇ  ਜੁਧ  ਹਰਖੰ  ॥੨੩॥ 

 ਤਬੈ  ਦੇਵੀਅੰ  ਪਾਣਿ  ਬਾਣੰ  ਸੰਭਾਰੰ  ॥ 

 ਹਨਿਯੋ  ਦੁਸਟ  ਕੇ  ਘਾਇ  ਸੀਸੰ  ਮਝਾਰੰ  ॥ 

 ਗਿਰਿਯੋ  ਝੂਮਿ  ਭੂਮੰ  ਗਏ  ਪ੍ਰਾਣ  ਛੁਟੰ  ॥ 

 ਮਨੋ  ਮੇਰ  ਕੋ  ਸਾਤਵੌ  ਸ੍ਰਿੰਗ  ਟੁਟੰ  ॥੨੪॥ 

 ਗਿਰੈ  ਬੀਰ  ਪਿੰਗਾਛ  ਦੇਬੀ  ਸੰਘਾਰੇ  ॥ 

 ਚਲੇ  ਅਉਰੁ  ਬੀਰੰ  ਹਥਿਆਰੰ  ਉਘਾਰੇ  ॥ 

 ਤਬੈ  ਰੋਸਿ  ਦੇਬਿਯੰ  ਸਰੋਘੰ  ਚਲਾਏ  ॥ 

 ਬਿਨਾ  ਪ੍ਰਾਨ  ਕੇ  ਜੁਧ  ਮਧੰ  ਗਿਰਾਏ  ॥੨੫॥ 

 ਚੌਪਈ  ॥ 

 ਜੇ  ਜੇ  ਸਤ੍ਰੁ  ਸਾਮੁਹੇ  ਆਏ  ॥ 

 ਸਬੈ  ਦੇਵਤਾ  ਮਾਰਿ  ਗਿਰਾਏ  ॥ 

 ਸੈਨਾ  ਸਕਲ  ਜਬੈ  ਹਨਿ  ਡਾਰੀ  ॥ 

 ਆਸੁਰੇਸ  ਕੋਪਾ  ਅਹੰਕਾਰੀ  ॥੨੬॥ 

 ਆਪ  ਜੁਧ  ਤਬ  ਕੀਆ  ਭਵਾਨੀ  ॥ 

 ਚੁਨਿ  ਚੁਨਿ  ਹਨੈ  ਪਖਰੀਆ  ਬਾਨੀ  ॥ 

 ਕ੍ਰੋਧ  ਜੁਆਲ  ਮਸਤਕ  ਤੇ  ਬਿਗਸੀ  ॥ 

 ਤਾ  ਤੇ  ਆਪ  ਕਾਲਿਕਾ  ਨਿਕਸੀ  ॥੨੭॥ 

 ਮਧੁਭਾਰ  ਛੰਦ  ॥ 

 ਮੁਖਿ  ਬਮਤ  ਜੁਆਲ  ॥ 

 ਨਿਕਸੀ  ਕਪਾਲਿ  ॥ 

 ਮਾਰੇ  ਗਜੇਸ  ॥ 

 ਛੁਟੇ  ਹੈਏਸ  ॥੨੮॥ 

 ਛੁਟੰਤ  ਬਾਣ  ॥ 

 ਝਮਕਤ  ਕ੍ਰਿਪਾਣ  ॥ 

 ਸਾਗੰ  ਪ੍ਰਹਾਰ  ॥ 

 ਖੇਲਤ  ਧਮਾਰ  ॥੨੯॥ 

 ਬਾਹੈ  ਨਿਸੰਗ  ॥ 

 ਉੱਠੇ  ਝੜੰਗ  ॥ 

 ਤੁਪਕ  ਤੜਾਕ  ॥ 

 ਉਠਤ  ਕੜਾਕ  ॥੩੦॥ 

 ਬਰਕੰਤ  ਮਾਇ  ॥ 

 ਭਭਕੰਤ  ਘਾਇ  ॥ 

 ਜੁਝੇ  ਜੁਆਣ  ॥ 

 ਨਚੇ  ਕਿਕਾਣ  ॥੩੧॥ 

 ਰੂਆਮਲ  ਛੰਦ  ॥ 

 ਧਾਈਯੋ  ਅਸੁਰੇਾਂਦ੍ਰ  ਤਹਿ  ਨਿਜ  ਕੋਪ  ਓਪ  ਬਢਾਇ  ॥ 

 ਸੰਗ  ਲੈ  ਚਤੁਰੰਗ  ਸੈਨਾ  ਸੁਧ  ਸਸਤ੍ਰ  ਨਚਾਇ  ॥ 

 ਦੇਬਿ  ਸਸਤ੍ਰ  ਲਗੈ  ਗਿਰੈ  ਰਣਿ  ਰੁਝਿ  ਜੁਝਿ  ਜੁਆਣ  ॥ 

 ਪੀਲਰਾਜ  ਫਿਰੇ  ਕਹੂੰ  ਰਣ  ਸੁਛ  ਛੁਛ  ਕਿਕਾਣ  ॥੩੨॥ 

 ਚੀਰ  ਚਾਮਰ  ਪੁੰਜ  ਕੁੰਜਰ  ਬਾਜ  ਰਾਜ  ਅਨੇਕ  ॥ 

 ਸਸਤ੍ਰ  ਅਸਤ੍ਰ  ਸੁਭੇ  ਕਹੂੰ  ਸਰਦਾਰ  ਸੁਆਰ  ਅਨੇਕ  ॥ 

 ਤੇਗੁ  ਤੀਰ  ਤੁਫੰਗ  ਤਬਰ  ਕੁਹੁਕ  ਬਾਨ  ਅਨੰਤ  ॥ 

 ਬੇਧਿ  ਬੇਧਿ  ਗਿਰੈ  ਬਰਛਿਨ  ਸੂਰ  ਸੋਭਾਵੰਤ  ॥੩੩॥ 

 ਗ੍ਰਿਧ  ਬ੍ਰਿਧ  ਉਡੇ  ਤਹਾ  ਫਿਕਰੰਤ  ਸੁਆਨ  ਸ੍ਰਿੰਗਾਲ  ॥ 

 ਮਤ  ਦੰਤਿ  ਸਪਛ  ਪਬੈ  ਕੰਕ  ਬੰਕ  ਰਸਾਲ  ॥ 

 ਛੁਦ੍ਰ  ਮੀਨ  ਛੁਰੁੱਧ੍ਰਕਾ  ਅਰੁ  ਚਰਮ  ਕਛਪ  ਅਨੰਤ  ॥ 

 ਨਕ੍ਰ  ਬਕ੍ਰ  ਸੁ  ਬਰਮ  ਸੋਭਿਤ  ਸ੍ਰੋਣ  ਨੀਰ  ਦੁਰੰਤ  ॥੩੪॥ 

 ਨਵ  ਸੂਰ  ਨਵਕਾ  ਸੇ  ਰਥੀ  ਅਤਿਰਥੀ  ਜਾਨੁ  ਜਹਾਜ  ॥ 

 ਲਾਦਿ  ਲਾਦਿ  ਮਨੋ  ਚਲੇ  ਧਨ  ਧੀਰ  ਬੀਰ  ਸਲਾਜ  ॥ 

 ਮੋਲੁ  ਬੀਚ  ਫਿਰੈ  ਚੁਕਾਤ  ਦਲਾਲ  ਖੇਤ  ਖਤੰਗ  ॥ 

 ਗਾਹਿ  ਗਾਹਿ  ਫਿਰੇ  ਫਵਜਨਿ  ਝਾਰਿ  ਦਿਰਬ  ਨਿਖੰਗ  ॥੩੫॥ 

 ਅੰਗ  ਭੰਗ  ਗਿਰੇ  ਕਹੂੰ  ਬਹੁਰੰਗ  ਰੰਗਿਤ  ਬਸਤ੍ਰ  ॥ 

 ਚਰਮ  ਬਰਮ  ਸੁਭੰ  ਕਹੂੰ  ਰਣੰ  ਸਸਤ੍ਰ  ਰੁ  ਅਸਤ੍ਰ  ॥ 

 ਮੁੰਡ  ਤੁੰਡ  ਧੁਜਾ  ਪਤਾਕਾ  ਟੂਕ  ਟਾਕ  ਅਰੇਕ  ॥ 

 ਜੂਝ  ਜੂਝ  ਪਰੇ  ਸਬੈ  ਅਰਿ  ਬਾਚਿਯੋ  ਨਹੀ  ਏਕ  ॥੩੬॥ 

 ਕੋਪ  ਕੈ  ਮਹਿਖੇਸ  ਦਾਨੋ  ਧਾਈਯੋ  ਤਿਹ  ਕਾਲ  ॥ 

 ਅਸਤ੍ਰ  ਸਸਤ੍ਰ  ਸੰਭਾਰ  ਸੂਰੋ  ਰੂਪ  ਕੈ  ਬਿਕਰਾਲ  ॥ 

 ਕਾਲ  ਪਾਣਿ  ਕ੍ਰਿਪਾਣ  ਲੈ  ਤਿਹ  ਮਾਰਿਯੋ  ਤਤਕਾਲ  ॥ 

 ਜੋਤਿ  ਜੋਤਿ  ਬਿਖੈ  ਮਿਲੀ  ਤਜ  ਬ੍ਰਹਮਰੰਧ੍ਰਿ  ਉਤਾਲ  ॥੩੭॥ 

 ਦੋਹਰਾ  ॥ 

 ਮਹਿਖਾਸੁਰ  ਕਹ  ਮਾਰ  ਕਰਿ  ਪ੍ਰਫੁਲਤ  ਭੀ  ਜਗ  ਮਾਇ  ॥ 

 ਤਾ  ਦਿਨ  ਤੇ  ਮਹਿਖੇ  ਬਲੈ  ਦੇਤ  ਜਗਤ  ਸੁਖ  ਪਾਇ  ॥੩੮॥ 

 ਇਤਿ  ਸ੍ਰੀ  ਬਚਿਤ੍ਰ  ਨਾਟਕੇ  ਚੰਡੀ  ਚਰਿਤ੍ਰੇ  ਮਹਿਖਾਸੁਰ  ਬਧਹ  ਪ੍ਰਥਮ  ਧਿਆਇ  ਸੰਪੂਰਨੰਮ  ਸਤੁ  ਸੁਭਮ  ਸਤੁ  ॥੧॥ 

 ਅਥ  ਧੂਮਨੈਨ  ਜੁਧ  ਕਥਨ  ॥ 

 ਕੁਲਕ  ਛੰਦ  ॥ 

 ਦੇਵ  ਸੁ  ਤਬ  ਗਾਜੀਯ  ॥ 

 ਅਨਹਦ  ਬਾਜੀਯ  ॥ 

 ਭਈ  ਬਧਾਈ  ॥ 

 ਸਭ  ਸੁਖਦਾਈ  ॥੧॥੩੯॥ 

 ਦੁੰਦਭ  ਬਾਜੇ  ॥ 

 ਸਭ  ਸੁਰ  ਗਾਜੇ  ॥ 

 ਕਰਤ  ਬਡਾਈ  ॥ 

 ਸੁਮਨ  ਬ੍ਰਖਾਈ  ॥੨॥੪੦॥ 

 ਕੀਨੀ  ਬਹੁ  ਅਰਚਾ  ॥ 

 ਜਸ  ਧੁਨਿ  ਚਰਚਾ  ॥ 

 ਪਾਇਨ  ਲਾਗੇ  ॥ 

 ਸਭ  ਦੁਖ  ਭਾਗੇ  ॥੩॥੪੧॥ 

 ਗਾਏ  ਜੈ  ਕਰਖਾ  ॥ 

 ਪੁਹਪਨਿ  ਬਰਖਾ  ॥ 

 ਸੀਸ  ਨਿਵਾਏ  ॥ 

 ਸਭ  ਸੁਖ  ਪਾਏ  ॥੪॥੪੨॥ 

 ਦੋਹਰਾ  ॥ 

 ਲੋਪ  ਚੰਡਿਕਾ  ਜੂ  ਭਈ  ਦੈ  ਦੇਵਨ  ਕੋ  ਰਾਜੁ  ॥ 

 ਬਹੁਰ  ਸੁੰਭ  ਨੈਸੁੰਭ  ਦੁਐ  ਦੈਤ  ਬੜੇ  ਸਿਰਤਾਜ  ॥੫॥੪੩॥ 

 ਚੌਪਈ  ॥ 

 ਸੁੰਭ  ਨਿਸੁੰਭ  ਚੜੇ  ਲੈ  ਕੈ  ਦਲ  ॥ 

 ਅਰਿ  ਅਨੇਕ  ਜੀਤੇ  ਜਿਨ  ਜਲਿ  ਥਲਿ  ॥ 

 ਦੇਵ  ਰਾਜ  ਕੋ  ਰਾਜ  ਛਿਨਾਵਾ  ॥ 

 ਸੇਸਿ  ਮੁਕਟ  ਮਨਿ  ਭੇਟ  ਪਠਾਵਾ  ॥੬॥੪੪॥ 

 ਛੀਨ  ਲਯੋ  ਅਲਕੇਸ  ਭੰਡਾਰਾ  ॥ 

 ਦੇਸ  ਦੇਸ  ਕੇ  ਜੀਤਿ  ਨ੍ਰਿਪਾਰਾ  ॥ 

 ਜਹਾ  ਤਹਾ  ਕਰ  ਦੈਤ  ਪਠਾਏ  ॥ 

 ਦੇਸ  ਬਿਦੇਸ  ਜੀਤੇ  ਫਿਰ  ਆਏ  ॥੭॥੪੫॥ 

 ਦੋਹਰਾ  ॥ 

 ਦੇਵ  ਸਬੈ  ਤ੍ਰਾਸਤਿ  ਭਏ  ਮਨ  ਮੋ  ਕੀਯੋ  ਬਿਚਾਰ  ॥ 

 ਸਰਨ  ਭਵਾਨੀ  ਕੀ  ਸਬੈ  ਭਾਜਿ  ਪਰੇ  ਨਿਰਧਾਰ  ॥੮॥੪੬॥ 

 ਨਰਾਜ  ਛੰਦ  ॥ 

 ਸੁ  ਤ੍ਰਾਸ  ਦੇਵ  ਭਾਜੀਅੰ  ॥ 

 ਬਸੇਖ  ਲਾਜ  ਲਾਜੀਅੰ  ॥ 

 ਬਿਸਿਖ  ਕਾਰਮੰ  ਕਸੇ  ॥ 

 ਸੁ  ਦੇਵਿ  ਲੋਕ  ਮੋ  ਬਸੇ  ॥੯॥੪੭॥ 

 ਤਬੈ  ਪ੍ਰਕੋਪ  ਦੇਬਿ  ਹੁਐ  ॥ 

 ਚਲੀ  ਸੁ  ਸਸਤ੍ਰ  ਅਸਤ੍ਰ  ਲੈ  ॥ 

 ਸੁ  ਮੁਦ  ਪਾਨਿ  ਪਾਨ  ਕੈ  ॥ 

 ਗਜੀ  ਕ੍ਰਿਪਾਨ  ਪਾਨਿ  ਲੈ  ॥੧੦॥੪੮॥ 

 ਰਸਾਵਲ  ਛੰਦ  ॥ 

 ਸੁਨੀ  ਦੇਵ  ਬਾਨੀ  ॥ 

 ਚੜੀ  ਸਿੰਘ  ਰਾਨੀ  ॥ 

 ਸੁਭੰ  ਸਸਤ੍ਰ  ਧਾਰੇ  ॥ 

 ਸਭੇ  ਪਾਪ  ਟਾਰੇ  ॥੧੧॥੪੯॥ 

 ਕਰੋ  ਨਦ  ਨਾਦੰ  ॥ 

 ਮਹਾ  ਮਦ  ਮਾਦੰ  ॥ 

 ਭਯੋ  ਸੰਖ  ਸੋਰੰ  ॥ 

 ਸੁਣਿਯੋ  ਚਾਰ  ਓਰੰ  ॥੧੨॥੫੦॥ 

 ਉਤੇ  ਦੈਤ  ਧਾਏ  ॥ 

 ਬਡੀ  ਸੈਨ  ਲਿਆਏ  ॥ 

 ਮੁਖੰ  ਰਕਤ  ਨੈਣੰ  ॥ 

 ਬਕੇ  ਬੰਕ  ਬੈਣੰ  ॥੧੩॥੫੧॥ 

 ਚਵੰ  ਚਾਰ  ਢੂਕੇ  ॥ 

 ਮੁਖੰ  ਮਾਰੁ  ਕੂਕੇ  ॥ 

 ਲਏ  ਬਾਣ  ਪਾਣੰ  ॥ 

 ਸੁ  ਕਾਤੀ  ਕ੍ਰਿਪਾਣੰ  ॥੧੪॥੫੨॥ 

 ਮੰਡੇ  ਮਧ  ਜੰਗੰ  ॥ 

 ਪ੍ਰਹਾਰੰ  ਖਤੰਗੰ  ॥ 

 ਕਰਉਤੀ  ਕਟਾਰੰ  ॥ 

 ਉਠੀ  ਸਸਤ੍ਰ  ਝਾਰੰ  ॥੧੫॥੫੩॥ 

 ਮਹਾ  ਬੀਰ  ਢਾਏ  ॥ 

 ਸਰੋਘੰ  ਚਲਾਏ  ॥ 

 ਕਰੈ  ਬਾਰਿ  ਬੈਰੀ  ॥ 

 ਫਿਰੇ  ਜ੍ਯੋ  ਗੰਗੈਰੀ  ॥੧੬॥੫੪॥ 

 ਭੁਜੰਗ  ਪ੍ਰਯਾਤ  ਛੰਦ  ॥ 

 ਉਧਿਤ  ਸਟਾਯੰ  ਉਤੈ  ਸਿੰਘ  ਧਾਯੋ  ॥ 

 ਇਤੇ  ਸੰਖ  ਲੈ  ਹਾਥਿ  ਦੇਵੀ  ਬਜਾਯੋ  ॥ 

 ਪੁਰੀ  ਚਉਦਹੂੰਯੰ  ਰਹਿਯੋ  ਨਾਦ  ਪੂਰੰ  ॥ 

 ਚਮਕਿਯੋ  ਮੁਖੰ  ਜੁਧ  ਕੇ  ਮਧਿ  ਨੂਰੰ  ॥੧੭॥੫੫॥ 

 ਤਬੈ  ਧੂਮ੍ਰ  ਨੈਣੰ  ਮਚਿਯੋ  ਸਸਤ੍ਰ  ਧਾਰੀ  ॥ 

 ਲਏ  ਸੰਗ  ਜੋਧਾ  ਬਡੇ  ਬੀਰ  ਭਾਰੀ  ॥ 

 ਲਯੋ  ਬੇੜਿ  ਪਬੰ  ਕੀਯੋ  ਨਾਦ  ਉੱਚੰ  ॥ 

 ਸੁਣੇ  ਗਰਭਣੀਆਨਿ  ਕੇ  ਗਰਭ  ਮੁਚੰ  ॥੧੮॥੫੬॥ 

 ਸੁਣਿਯੋ  ਨਾਦ  ਸ੍ਰਵਣੰ  ਕੀਯੋ  ਦੇਵਿ  ਕੋਪੰ  ॥ 

 ਸਜੇ  ਚਰਮ  ਬਰਮੰ  ਧਰੇ  ਸੀਸਿ  ਟੋਪੰ  ॥ 

 ਭਈ  ਸਿੰਘ  ਸੁਆਰੰ  ਕੀਯੋ  ਨਾਦ  ਉੱਚੰ  ॥ 

 ਸੁਨੇ  ਦੀਹ  ਦਾਨਵਾਨ  ਕੇ  ਮਾਨ  ਮੁਚੰ  ॥੧੯॥੫੭॥ 

 ਮਹਾ  ਕੋਪਿ  ਦੇਵੀ  ਧਸੀ  ਸੈਨ  ਮਧੰ  ॥ 

 ਕਰੇ  ਬੀਰ  ਬੰਕੇ  ਤਹਾ  ਅਧੁ  ਅਧੰ  ॥ 

 ਜਿਸੈ  ਧਾਇ  ਕੈ  ਸੂਲ  ਸੈਥੀ  ਪ੍ਰਹਾਰਿਯੋ  ॥ 

 ਤਿਨੇ  ਫੇਰਿ  ਪਾਣੰ  ਨ  ਬਾਣੰ  ਸੰਭਾਰਿਯੋ  ॥੨੦॥੫੮॥ 

 ਰਸਾਵਲ  ਛੰਦ  ॥ 

 ਜਿਸੈ  ਬਾਣ  ਮਾਰ੍ਯੋ  ॥ 

 ਤਿਸੈ  ਮਾਰਿ  ਡਾਰ੍ਯੋ  ॥ 

 ਜਿਤੈ  ਸਿੰਘ  ਧਾਯੋ  ॥ 

 ਤਿਤੈ  ਸੈਨ  ਘਾਯੋ  ॥੨੧॥੫੯॥ 

 ਜਿਤੈ  ਘਾਇ  ਡਾਲੇ  ॥ 

 ਤਿਤੈ  ਘਾਰਿ  ਘਾਲੇ  ॥ 

 ਸਮੁਹਿ  ਸਤ੍ਰੁ  ਆਯੋ  ॥ 

 ਸੁ  ਜਾਨੇ  ਨ  ਪਾਯੋ  ॥੨੨॥੬੦॥ 

 ਜਿਤੇ  ਜੁਝ  ਰੁਝੇ  ॥ 

 ਤਿਤੇ  ਅੰਤ  ਜੁਝੇ  ॥ 

 ਜਿਨੈ  ਸਸਤ੍ਰ  ਘਾਲੇ  ॥ 

 ਤਿਤੇ  ਮਾਰ  ਡਾਲੇ  ॥੨੩॥੬੧॥ 

 ਤਬੈ  ਮਾਤ  ਕਾਲੀ  ॥ 

 ਤਪੀ  ਤੇਜ  ਜੁਵਾਲੀ  ॥ 

 ਜਿਸੈ  ਘਾਵ  ਡਾਰਿਯੋ  ॥ 

 ਸੁ  ਸੁਰਗੰ  ਸਿਧਾਰਿਯੋ  ॥੨੪॥੬੨॥ 

 ਘਰੀ  ਅਧ  ਮਧੰ  ॥ 

 ਹਨਿਯੋ  ਸੈਨ  ਸੁਧੰ  ॥ 

 ਹਨਿਯੋ  ਧੂਮ੍ਰ  ਨੈਣੰ  ॥ 

 ਸੁਨਿਯੋ  ਦੇਵ  ਗੈਣੰ  ॥੨੫॥੬੩॥ 

 ਦੋਹਰਾ  ॥ 

 ਭਜੀ  ਬਿਰੂਥਨਿ  ਦਾਨਵੀ  ਗਈ  ਭੂਪ  ਕੇ  ਪਾਸ  ॥ 

 ਧੂਮ੍ਰਨੈਣ  ਕਾਲੀ  ਹਨਿਯੋ  ਭਜੀਯੋ  ਸੈਨ  ਨਿਰਾਸ  ॥੨੬॥੬੪॥ 

 ਇਤਿ  ਸ੍ਰੀ  ਬਚਿਤ੍ਰ  ਨਾਟਕੇ  ਚੰਡੀ  ਚਰਿਤ੍ਰ  ਧੂਮ੍ਰਨੈਨ  ਬਧਤ  ਦੁਤੀਆ  ਧਿਆਇ  ਸੰਪੂਰਨਮ  ਸਤੁ  ਸੁਭਮ  ਸਤੁ  ॥੨॥ 

 ਅਥ  ਚੰਡ  ਮੁੰਡ  ਜੁਧ  ਕਥਨੰ  ॥ 

 ਦੋਹਰਾ  ॥ 

 ਇਹ  ਬਿਧ  ਦੈਤ  ਸੰਘਾਰ  ਕਰ  ਧਵਲਾ  ਚਲੀ  ਅਵਾਸ  ॥ 

 ਜੋ  ਯਹ  ਕਥਾ  ਪੜੈ  ਸੁਨੈ  ਰਿਧਿ  ਸਿਧਿ  ਗ੍ਰਿਹਿ  ਤਾਸ  ॥੧॥੬੫॥ 

 ਚੌਪਈ  ॥ 

 ਧੂਮ੍ਰਨੈਣ  ਜਬ  ਸੁਣੇ  ਸੰਘਾਰੇ  ॥ 

 ਚੰਡ  ਮੁੰਡ  ਤਬ  ਭੂਪਿ  ਹਕਾਰੇ  ॥ 

 ਬਹੁ  ਬਿਧਿ  ਕਰ  ਪਠਏ  ਸਨਮਾਨਾ  ॥ 

 ਹੈ  ਗੈ  ਪਤਿ  ਦੀਏ  ਰਥ  ਨਾਨਾ  ॥੨॥੬੬॥ 

 ਪ੍ਰਿਥਮ  ਨਿਰਖਿ  ਦੇਬੀਅਹਿ  ਜੇ  ਆਏ  ॥ 

 ਤੇ  ਧਵਲਾ  ਗਿਰਿ  ਓਰਿ  ਪਠਾਏ  ॥ 

 ਤਿਨ  ਕੀ  ਤਨਿਕ  ਭਨਕ  ਸੁਨਿ  ਪਾਈ  ॥ 

 ਨਿਸਿਰੀ  ਸਸਤ੍ਰ  ਅਸਤ੍ਰ  ਲੈ  ਮਾਈ  ॥੩॥੬੭॥ 

 ਰੂਆਲ  ਛੰਦ  ॥ 

 ਸਾਜਿ  ਸਾਜਿ  ਚਲੇ  ਤਹਾ  ਰਣਿ  ਰਾਛਸੇਾਂਦ੍ਰ  ਅਨੇਕ  ॥ 

 ਅਰਧ  ਮੁੰਡਿਤ  ਮੁੰਡਿਤੇਕ  ਜਟਾ  ਧਰੇ  ਸੁ  ਅਰੇਕ  ॥ 

 ਕੋਪਿ  ਓਪੰ  ਦੈ  ਸਬੈ  ਕਰਿ  ਸਸਤ੍ਰ  ਅਸਤ੍ਰ  ਨਚਾਇ  ॥ 

 ਧਾਇ  ਧਾਇ  ਕਰੈ  ਪ੍ਰਹਾਰਨ  ਤਿਛ  ਤੇਗ  ਕੰਪਾਇ  ॥੪॥੬੮॥ 

 ਸਸਤ੍ਰ  ਅਸਤ੍ਰ  ਲਗੇ  ਜਿਤੇ  ਸਬ  ਫੂਲ  ਮਾਲ  ਹੁਐ  ਗਏ  ॥ 

 ਕੋਪ  ਓਪ  ਬਿਲੋਕਿ  ਅਤਿਭੁਤ  ਦਾਨਵੰ  ਬਿਸਮੈ  ਭਏ  ॥ 

 ਦਉਰ  ਦਉਰ  ਅਨੇਕ  ਆਯੁਧ  ਫੇਰਿ  ਫੇਰਿ  ਪ੍ਰਹਾਰਹੀ  ॥ 

 ਜੂਝਿ  ਜੂਝਿ  ਗਿਰੈ  ਅਰੇਕ  ਸੁ  ਮਾਰ  ਮਾਰ  ਪੁਕਾਰਹੀ  ॥੫॥੬੯॥ 

 ਰੇਲਿ  ਰੇਲਿ  ਚਲੇ  ਹਏਾਂਦ੍ਰਨ  ਪੇਲਿ  ਪੇਲਿ  ਗਜੇਾਂਦ੍ਰ  ॥ 

 ਝੇਲਿ  ਝੇਲਿ  ਅਨੰਤ  ਆਯੁਧ  ਹੇਲਿ  ਹੇਲਿ  ਰਿਪੇਾਂਦ੍ਰ  ॥ 

 ਗਾਹਿ  ਗਾਹਿ  ਫਿਰੇ  ਫਵਜਨ  ਬਾਹਿ  ਬਾਹਿ  ਖਤੰਗ  ॥ 

 ਅੰਗ  ਭੰਗ  ਗਿਰੇ  ਕਹੂੰ  ਰਣਿ  ਰੰਗ  ਸੂਰ  ਉਤੰਗ  ॥੬॥੭੦॥ 

 ਝਾਰਿ  ਝਾਰਿ  ਫਿਰੇ  ਸਰੋਤਮ  ਡਾਰਿ  ਝਾਰਿ  ਕ੍ਰਿਪਾਨ  ॥ 

 ਸੈਲ  ਸੇ  ਰਣਿ  ਪੁੰਜ  ਕੁੰਜਰ  ਸੂਰ  ਸੀਸ  ਬਖਾਨ  ॥ 

 ਬਕ੍ਰ  ਨਕ੍ਰ  ਭੁਜਾ  ਸੁ  ਸੋਭਿਤ  ਚਕ੍ਰ  ਸੇ  ਰਥ  ਚਕ੍ਰ  ॥ 

 ਕੇਸ  ਪਾਸਿ  ਸਿਬਾਲ  ਸੋਹਤ  ਅਸਥ  ਚੂਰ  ਸਰਕ੍ਰ  ॥੭॥੭੧॥ 

 ਸਜਿ  ਸਜਿ  ਚਲੇ  ਹਥਿਆਰਨ  ਗਜਿ  ਗਜਿ  ਗਜੇਾਂਦ੍ਰ  ॥ 

 ਬਜਿ  ਬਜਿ  ਸਬਜ  ਬਾਜਨ  ਭਜਿ  ਭਜਿ  ਹਏਾਂਦ੍ਰ  ॥ 

 ਮਾਰ  ਮਾਰ  ਪੁਕਾਰ  ਕੈ  ਹਥੀਆਰ  ਹਾਥਿ  ਸੰਭਾਰ  ॥ 

 ਧਾਇ  ਧਾਇ  ਪਰੇ  ਨਿਸਾਚ  ਬਾਇ  ਸੰਖ  ਅਪਾਰ  ॥੮॥੭੨॥ 

 ਸੰਖ  ਗੋਯਮੰ  ਗਜੀਯੰ  ਅਰੁ  ਸਜੀਯੰ  ਰਿਪੁਰਾਜ  ॥ 

 ਭਾਜਿ  ਭਾਜਿ  ਚਲੇ  ਕਿਤੇ  ਤਜਿ  ਲਾਜ  ਬੀਰ  ਨਿਲਾਜ  ॥ 

 ਭੀਮ  ਭੇਰੀ  ਭੁੰਕੀਅੰ  ਅਰੁ  ਧੁੰਕੀਅੰ  ਸੁ  ਨਿਸਾਣ  ॥ 

 ਗਾਹਿ  ਗਾਹਿ  ਫਿਰੇ  ਫਵਜਨ  ਬਾਹਿ  ਬਾਹਿ  ਗਦਾਣ  ॥੯॥੭੩॥ 

 ਬੀਰ  ਕੰਗਨੇ  ਬੰਧਹੀ  ਅਰੁ  ਅਛਰੈ  ਸਿਰ  ਤੇਲੁ  ॥ 

 ਬੀਰ  ਬੀਨਿ  ਬਰੇ  ਬਰੰਗਨ  ਡਾਰਿ  ਡਾਰਿ  ਫੁਲੇਲ  ॥ 

 ਘਾਲਿ  ਘਾਲਿ  ਬਿਵਾਨ  ਲੇਗੀ  ਫੇਰਿ  ਫੇਰਿ  ਸੁ  ਬੀਰ  ॥ 

 ਕੂਦਿ  ਕੂਦਿ  ਪਰੇ  ਤਹਾ  ਤੇ  ਝਾਗਿ  ਝਾਗਿ  ਸੁ  ਤੀਰ  ॥੧੦॥੭੪॥ 

 ਹਾਕਿ  ਹਾਕਿ  ਲਰੇ  ਤਹਾ  ਰਣਿ  ਰੀਝਿ  ਰੀਝਿ  ਭਟੇਾਂਦ੍ਰ  ॥ 

 ਜੀਤਿ  ਜੀਤਿ  ਲਯੋ  ਜਿਨੈ  ਕਈ  ਬਾਰ  ਇੰਦ੍ਰ  ਉਪੇਾਂਦ੍ਰ  ॥ 

 ਕਾਟਿ  ਕਾਟਿ  ਦਏ  ਕਪਾਲੀ  ਬਾਟਿ  ਬਾਟਿ  ਦਿਸਾਨ  ॥ 

 ਡਾਟਿ  ਡਾਟਿ  ਕਰਿ  ਦਲੰ  ਸੁਰ  ਪਗੁ  ਪਬ  ਪਿਸਾਨ  ॥੧੧॥੭੫॥ 

 ਧਾਇ  ਧਾਇ  ਸੰਘਾਰੀਅੰ  ਰਿਪੁ  ਰਾਜ  ਬਾਜ  ਅਨੰਤ  ॥ 

 ਸ੍ਰੋਣ  ਕੀ  ਸਰਤਾ  ਉਠੀ  ਰਣ  ਮਧਿ  ਰੂਪ  ਦੁਰੰਤ  ॥ 

 ਬਾਣ  ਅਉਰ  ਕਮਾਣ  ਸੈਹਥੀ  ਸੂਲ  ਤਿਛੁ  ਕੁਠਾਰ  ॥ 

 ਚੰਡ  ਮੁੰਡ  ਹਣੇ  ਦੋਊ  ਕਰਿ  ਕੋਪ  ਕਾਲਿ  ਕ੍ਰਵਾਰ  ॥੧੨॥੭੬॥ 

 ਦੋਹਰਾ  ॥ 

 ਚੰਡ  ਮੁੰਡ  ਮਾਰੇ  ਦੋਊ  ਕਾਲੀ  ਕੋਪਿ  ਕ੍ਰਵਾਰਿ  ॥ 

 ਅਉਰ  ਜਿਤੀ  ਸੈਨਾ  ਹੁਤੀ  ਛਿਨ  ਮੋ  ਦਈ  ਸੰਘਾਰ  ॥੧੩॥੭੭॥ 

 ਇਤਿ  ਸ੍ਰੀ  ਬਚਿਤ੍ਰ  ਨਾਟਕੇ  ਚੰਡੀ  ਚਰਿਤ੍ਰੇ  ਚੰਡ  ਮੁੰਡ  ਬਧਹ  ਤ੍ਰਿਤਯੋ  ਧਿਆਇ  ਸੰਪੂਰਨਮ  ਸਤੁ  ਸੁਭਮ  ਸਤ  ॥੩॥ 

 ਅਥ  ਰਕਤ  ਬੀਰਜ  ਜੁਧ  ਕਥਨੰ  ॥ 

 ਸੋਰਠਾ  ॥ 

 ਸੁਨੀ  ਭੂਪ  ਇਮ  ਗਾਥ  ਚੰਡ  ਮੁੰਡ  ਕਾਲੀ  ਹਨੇ  ॥ 

 ਬੈਠ  ਭ੍ਰਾਤ  ਸੋ  ਭ੍ਰਾਤ  ਮੰਤ੍ਰ  ਕਰਤ  ਇਹ  ਬਿਧਿ  ਭਏ  ॥੧॥੭੮॥ 

 ਚੌਪਈ  ॥ 

 ਰਕਤਬੀਜ  ਤਪ  ਭੂਪਿ  ਬੁਲਾਯੋ  ॥ 

 ਅਮਿਤ  ਦਰਬੁ  ਦੇ  ਤਹਾ  ਪਠਾਯੋ  ॥ 

 ਬਹੁ  ਬਿਧਿ  ਦਈ  ਬਿਰੂਥਨ  ਸੰਗਾ  ॥ 

 ਹੈ  ਗੈ  ਰਥ  ਪੈਦਲ  ਚਤੁਰੰਗਾ  ॥੨॥੭੯॥ 

 ਰਕਤਬੀਜ  ਦੈ  ਚਲਿਯੋ  ਨਗਾਰਾ  ॥ 

 ਦੇਵ  ਲੋਗ  ਲਉ  ਸੁਨੀ  ਪੁਕਾਰਾ  ॥ 

 ਕੰਪੀ  ਭੂਮਿ  ਗਗਨ  ਥਹਰਾਨਾ  ॥ 

 ਦੇਵਨ  ਜੁਤਿ  ਦਿਵਰਾਜ  ਡਰਾਨਾ  ॥੩॥੮੦॥ 

 ਧਵਲਾ  ਗਿਰਿ  ਕੇ  ਜਬ  ਤਟ  ਆਇ  ॥ 

 ਦੁੰਦਭਿ  ਢੋਲ  ਮ੍ਰਿਦੰਗ  ਬਜਾਏ  ॥ 

 ਜਬ  ਹੀ  ਸੁਨਾ  ਕੁਲਾਹਲ  ਕਾਨਾ  ॥ 

 ਉਤਰੀ  ਸਸਤ੍ਰ  ਅਸਤ੍ਰ  ਲੈ  ਨਾਨਾ  ॥੪॥੮੧॥ 

 ਛਹਬਰ  ਲਾਇ  ਬਰਖੀਯੰ  ਬਾਣੰ  ॥ 

 ਬਾਜ  ਰਾਜ  ਅਰੁ  ਗਿਰੇ  ਕਿਕਾਣੰ  ॥ 

 ਢਹਿ  ਢਹਿ  ਪਰੇ  ਸੁਭਟ  ਸਿਰਦਾਰਾ  ॥ 

 ਜਨੁ  ਕਰ  ਕਟੈ  ਬਿਰਛ  ਸੰਗ  ਆਰਾ  ॥੫॥੮੨॥ 

 ਜੇ  ਜੇ  ਸਤ੍ਰ  ਸਾਮੁਹੇ  ਭਏ  ॥ 

 ਬਹੁਰ  ਜੀਅਤ  ਗ੍ਰਿਹ  ਕੇ  ਨਹੀ  ਗਏ  ॥ 

 ਜਿਹ  ਪਰ  ਪਰਤ  ਭਈ  ਤਰਵਾਰਾ  ॥ 

 ਇਕਿ  ਇਕਿ  ਤੇ  ਭਏ  ਦੋ  ਦੋ  ਚਾਰਾ  ॥੬॥੮੩॥ 

 ਭੁਜੰਗ  ਪ੍ਰਯਾਤ  ਛੰਦ  ॥ 

 ਝਿਮੀ  ਤੇਜ  ਤੇਗੰ  ਸੁਰੋਸੰ  ਪ੍ਰਹਾਰੰ  ॥ 

 ਖਿਮੀ  ਦਾਮਿਨੀ  ਜਾਣ  ਭਾਦੋ  ਮਝਾਰੰ  ॥ 

 ਉਦੇ  ਨਦ  ਨਾਦੰ  ਕੜਕੇ  ਕਮਾਣੰ  ॥ 

 ਮਚਿਯੋ  ਲੋਹ  ਕ੍ਰੋਹੰ  ਅਭੂਤੰ  ਭਯਾਣੰ  ॥੭॥੮੪॥ 

 ਬਜੇ  ਭੇਰਿ  ਭੇਰੀ  ਜੁਝਾਰੇ  ਝਣੰਕੇ  ॥ 

 ਪਰੀ  ਕੁਟ  ਕੁਟੰ  ਲਗੇ  ਧੀਰ  ਧਕੇ  ॥ 

 ਚਵੀ  ਚਾਵਡੀਯੰ  ਨਫੀਰੰ  ਰਣੰਕੰ  ॥ 

 ਮਨੋ  ਬਿਚਰੰ  ਬਾਘ  ਬੰਕੇ  ਬਬਕੰ  ॥੮॥੮੫॥ 

 ਉਤੇ  ਕੋਪੀਯੰ  ਸ੍ਰੋਣਬਿੰਦੰ  ਸੁ  ਬੀਰੰ  ॥ 

 ਪ੍ਰਹਾਰੇ  ਭਲੀ  ਭਾਤਿ  ਸੋ  ਆਨਿ  ਤੀਰੰ  ॥ 

 ਉਤੇ  ਦਉਰ  ਦੇਵੀ  ਕਰਿਯੋ  ਖਗ  ਪਾਤੰ  ॥ 

 ਗਰਿਯੋ  ਮੂਰਛਾ  ਹੁਐ  ਭਯੋ  ਜਾਨੁ  ਘਾਤੰ  ॥੯॥੮੬॥ 

 ਛੁਟੀ  ਮੂਰਛਨਾਯੰ  ਮਹਾਬੀਰ  ਗਜਿਯੋ  ॥ 

 ਘਰੀ  ਚਾਰ  ਲਉ  ਸਾਰ  ਸੋ  ਸਾਰ  ਬਜਿਯੋ  ॥ 

 ਲਗੇ  ਬਾਣ  ਸ੍ਰੋਣੰ  ਗਿਰਿਯੋ  ਭੂਮਿ  ਜੁਧੇ  ॥ 

 ਉਠੇ  ਬੀਰ  ਤੇਤੇ  ਕੀਏ  ਨਾਦ  ਕ੍ਰੁਧੰ  ॥੧੦॥੮੭॥ 

 ਉਠੇ  ਬੀਰ  ਜੇਤੇ  ਤਿਤੇ  ਕਾਲ  ਕੂਟੇ  ॥ 

 ਪਰੇ  ਚਰਮ  ਬਰਮੰ  ਕਹੂੰ  ਗਾਤ  ਟੂਟੇ  ॥ 

 ਜਿਤੀ  ਭੂਮਿ  ਮਧੰ  ਪਰੀ  ਸ੍ਰੋਣ  ਧਾਰੰ  ॥ 

 ਜਗੇ  ਸੂਰ  ਤੇਤੇ  ਕੀਏ  ਮਾਰ  ਮਾਰੰ  ॥੧੧॥੮੮॥ 

 ਪਰੀ  ਕੁਟ  ਕੁਟੰ  ਰੁਲੇ  ਤਛ  ਮੁਛੰ  ॥ 

 ਕਹੂੰ  ਮੁੰਡ  ਤੁੰਡੰ  ਕਹੂੰ  ਮਾਸੁ  ਮੁਛੰ  ॥ 

 ਭਯੋ  ਚਾਰ  ਸੈ  ਕੋਸ  ਲਉ  ਬੀਰ  ਖੇਤੰ  ॥ 

 ਬਿਦਾਰੇ  ਪਰੇ  ਬੀਰ  ਬ੍ਰਿੰਦ੍ਰੰ  ਬਿਚੇਤੰ  ॥੧੨॥੮੯॥ 

 ਰਸਾਵਲ  ਛੰਦ  ॥ 

 ਚਹੂੰ  ਓਰ  ਢੂਕੇ  ॥ 

 ਮੁਖੰ  ਮਾਰੁ  ਕੂਕੇ  ॥ 

 ਝੰਡਾ  ਗਡ  ਗਾਢੇ  ॥ 

 ਮਚੇ  ਰੋਸ  ਬਾਢੇ  ॥੧੩॥੯੦॥ 

 ਭਰੇ  ਬੀਰ  ਹਰਖੰ  ॥ 

 ਕਰੀ  ਬਾਣ  ਬਰਖੰ  ॥ 

 ਚਵੰ  ਚਾਰ  ਢੁਕੇ  ॥ 

 ਪਛੇ  ਆਹੁ  ਰੁਕੇ  ॥੧੪॥੯੧॥ 

 ਪਰੀ  ਸਸਤ੍ਰ  ਝਾਰੰ  ॥ 

 ਚਲੀ  ਸ੍ਰੋਣ  ਧਾਰੰ  ॥ 

 ਉਠੇ  ਬੀਰ  ਮਾਨੀ  ॥ 

 ਧਰੇ  ਬਾਨ  ਹਾਨੀ  ॥੧੫॥੯੨॥ 

 ਮਹਾ  ਰੋਸਿ  ਗਜੇ  ॥ 

 ਤੁਰੀ  ਨਾਦ  ਬਜੇ  ॥ 

 ਭਏ  ਰੋਸ  ਭਾਰੀ  ॥ 

 ਮਚੇ  ਛਤ੍ਰਧਾਰੀ  ॥੧੬॥੯੩॥ 

 ਹਕੰ  ਹਾਕ  ਬਜੀ  ॥ 

 ਫਿਰੈ  ਸੈਣ  ਭਜੀ  ॥ 

 ਪਰਿਯੋ  ਲੋਹ  ਕ੍ਰੋਹੰ  ॥ 

 ਛਕੇ  ਸੂਰ  ਸੋਹੰ  ॥੧੭॥੯੪॥ 

 ਗਿਰੇ  ਅੰਗ  ਭੰਗੰ  ॥ 

 ਦਵੰ  ਜਾਨੁ  ਦੰਗੰ  ॥ 

 ਕੜੰਕਾਰ  ਛੁਟੇ  ॥ 

 ਝਣੰਕਾਰ  ਉਠੇ  ॥੧੮॥੯੫॥ 

 ਕਟਾ  ਕਟ  ਬਾਹੇ  ॥ 

 ਉਭੈ  ਜੀਤ  ਚਾਹੈ  ॥ 

 ਮਹਾ  ਮਦ  ਮਾਤੇ  ॥ 

 ਤਪੇ  ਤੇਜ  ਤਾਤੇ  ॥੧੯॥੯੬॥ 

 ਰਸੰ  ਰੁਦ੍ਰ  ਰਾਚੇ  ॥ 

 ਉਭੈ  ਜੁਧ  ਮਾਚੇ  ॥ 

 ਕਰੈ  ਬਾਣ  ਅਰਚਾ  ॥ 

 ਧਨੁਰ  ਬੇਦ  ਚਰਚਾ  ॥੨੦॥੯੭॥ 

 ਮਚੇ  ਬੀਰ  ਬੀਰੰ  ॥ 

 ਉਠੀ  ਝਾਰ  ਤੀਰੰ  ॥ 

 ਗਲੋ  ਗਡ  ਫੋਰੈ  ॥ 

 ਨਹੀ  ਨੈਨ  ਮੋਰੈ  ॥੨੧॥੯੮॥ 

 ਸਮੁਹ  ਸਸਤ੍ਰ  ਬਰਖੇ  ॥ 

 ਮਹਿਖੁਆਸੁ  ਕਰਖੇ  ॥ 

 ਕਰੈ  ਤੀਰ  ਮਾਰੰ  ॥ 

 ਬਹੈ  ਲੋਹ  ਧਾਰੰ  ॥੨੨॥੯੯॥ 

 ਨਦੀ  ਸ੍ਰੋਣ  ਪੂਰੰ  ॥ 

 ਫਿਰੀ  ਗੈਣ  ਹੂਰੰ  ॥ 

 ਗਜੈ  ਗੈਣਿ  ਕਾਲੀ  ॥ 

 ਹਸੀ  ਖਪਰਾਲੀ  ॥੨੩॥੧੦੦॥ 

 ਕਹੂੰ  ਬਾਜ  ਮਾਰੇ  ॥ 

 ਕਹੂੰ  ਸੂਰ  ਭਾਰੇ  ॥ 

 ਕਹੂੰ  ਚਰਮ  ਟੂਟੈ  ॥ 

 ਫਿਰੇ  ਗਜ  ਫੂਟੈ  ॥੨੪॥੧੦੧॥ 

 ਕਹੂੰ  ਬਰਮ  ਬੇਧੇ  ॥ 

 ਕਹੂੰ  ਚਰਮ  ਛੇਦੇ  ॥ 

 ਕਹੂੰ  ਪੀਲ  ਪਰਮੰ  ॥ 

 ਕਟੇ  ਬਾਜ  ਬਰਮੰ  ॥੨੫॥੧੦੨॥ 

 ਬਲੀ  ਬੈਰ  ਰੁਝੇ  ॥ 

 ਸਮੁਹਿ  ਸਾਰ  ਜੁਝੇ  ॥ 

 ਲਖੇ  ਬੀਰ  ਖੇਤੰ  ॥ 

 ਨਚੇ  ਭੂਤ  ਪ੍ਰੇਤੰ  ॥੨੬॥੧੦੩॥ 

 ਨਚੇ  ਮਾਸਹਾਰੀ  ॥ 

 ਹਸੇ  ਬ੍ਰਯੋਮਚਾਰੀ  ॥ 

 ਕਿਲਕ  ਕਾਰ  ਕੰਕੰ  ॥ 

 ਮਚੇ  ਬੀਰ  ਬੰਕੰ  ॥੨੭॥੧੦੪॥ 

 ਛੁਭੇ  ਛਤ੍ਰਧਾਰੀ  ॥ 

 ਮਹਿਖੁਆਸ  ਚਾਰੀ  ॥ 

 ਉਠੇ  ਛਿਛ  ਇਛੰ  ॥ 

 ਚਲੇ  ਤੀਰ  ਤਿਛੰ  ॥੨੮॥੧੦੫॥ 

 ਗਣੰ  ਗਾਧ੍ਰਬੇਯੰ  ॥ 

 ਚਰੰ  ਚਾਰਣੇਸੰ  ॥ 

 ਹਸੇ  ਸਿਧ  ਸਿਧੰ  ॥ 

 ਮਚੇ  ਬੀਰ  ਕ੍ਰੁਧੰ  ॥੨੯॥੧੦੬॥ 

 ਡਕਾ  ਡਕ  ਡਾਕੈ  ॥ 

 ਹਕਾ  ਹਕ  ਹਾਕੈ  ॥ 

 ਭਕਾ  ਭੁੰਕ  ਭੇਰੀ  ॥ 

 ਡਮਕ  ਡਾਕ  ਡੇਰੀ  ॥੩੦॥੧੦੭॥ 

 ਮਹਾ  ਬੀਰ  ਗਾਜੇ  ॥ 

 ਨਵੰ  ਨਾਦ  ਬਾਜੇ  ॥ 

 ਧਰਾ  ਗੋਮ  ਗਜੇ  ॥ 

 ਦ੍ਰੁਗਾ  ਦੈਤ  ਬਜੇ  ॥੩੧॥੧੦੮॥ 

 ਬਿਜੈ  ਛੰਦ 

 ਜੇਤਕ  ਬਾਣ  ਚਲੇ  ਅਰਿ  ਓਰ  ਤੇ  ਫੂਲ  ਕੀ  ਮਾਲ  ਹੁਐ  ਕੰਠਿ  ਬਿਰਾਜੇ  ॥ 

 ਦਾਨਵ  ਪੁੰਗਵ  ਪੇਖਿ  ਅਚੰਭਵ  ਛੋਡਿ  ਭਜੇ  ਰਣ  ਏਕ  ਨ  ਗਾਜੇ  ॥ 

 ਕੁੰਜਰ  ਪੁੰਜ  ਗਿਰੇ  ਤਿਹ  ਠਉਰ  ਭਰੇ  ਸਭ  ਸ੍ਰੋਣਤ  ਪੈ  ਗਨ  ਤਾਜੇ  ॥ 

 ਜਾਨੁਕ  ਨੀਰਧ  ਮਧਿ  ਛਪੇ  ਭ੍ਰਮਿ  ਭੂਧਰ  ਕੇ  ਭਯ  ਤੇ  ਨਗ  ਭਾਜੇ  ॥੩੨॥੧੦੯॥ 

 ਮਨੋਹਰ  ਛੰਦ 

 ਸ੍ਰੀ  ਜਗਮਾਤ  ਕਮਾਨ  ਲੈ  ਹਾਥਿ  ਪ੍ਰਮਾਥਨਿ  ਸੰਖ  ਪ੍ਰਜ੍ਰਯੋ  ਜਬ  ਜੁਧੰ  ॥ 

 ਗਾਤਹ  ਸੈਣ  ਸੰਘਾਰਤ  ਸੂਰ  ਬਬਕਤਿ  ਸਿੰਘ  ਭ੍ਰਮ੍ਯੋ  ਰਣਿ  ਕ੍ਰੁਧੰ  ॥ 

 ਕਉਚਹਿ  ਭੇਦਿ  ਅਭੇਦਿਤ  ਅੰਗ  ਸੁਰੰਗ  ਉਤੰਗ  ਸੋ  ਸੋਭਿਤ  ਸੁਧੰ  ॥ 

 ਮਾਨੋ  ਬਿਸਾਲ  ਬੜਵਾਨਲ  ਜੁਆਲ  ਸਮੁਦ੍ਰ  ਕੇ  ਮਧਿ  ਬਿਰਾਜਤ  ਉਧੰ  ॥੩੩॥੧੧੦॥ 

 ਪੂਰ  ਰਹੀ  ਭਵਿ  ਭੂਰ  ਧਨੁਰ  ਧੁਨਿ  ਧੂਰ  ਉਡੀ  ਨਭ  ਮੰਡਲ  ਛਾਯੋ  ॥ 

 ਨੂਰ  ਭਰੇ  ਮੁਖ  ਮਾਰਿ  ਗਿਰੇ  ਰਣਿ  ਹੂਰਨ  ਹੇਰਿ  ਹੀਯੋ  ਹੁਲਸਾਯੋ  ॥ 

 ਪੂਰਣ  ਰੋਸ  ਭਰੇ  ਅਰਿ  ਤੂਰਣ  ਪੂਰਿ  ਪਰੇ  ਰਣ  ਭੂਮਿ  ਸੁਹਾਯੋ  ॥ 

 ਚੂਰ  ਭਏ  ਅਰਿ  ਰੂਰੇ  ਗਿਰੇ  ਭਟ  ਚੂਰਣ  ਜਾਨੁਕ  ਬੈਦ  ਬਨਾਯੋ  ॥੩੪॥੧੧੧॥ 

 ਸੰਗੀਤ  ਭੁਜੰਗ  ਪ੍ਰਯਾਤ  ਛੰਦ 

 ਕਾਗੜਦੰ  ਕਾਤੀ  ਕਟਾਰੀ  ਕੜਾਕੰ  ॥ 

 ਤਾਗੜਦੰ  ਤੀਰੰ  ਤੁਪਕੰ  ਤੜਾਕੰ  ॥ 

 ਝਾਗੜਦੰ  ਨਾਗੜਦੰ  ਬਾਗੜਦੰ  ਬਾਜੇ  ॥ 

 ਗਾਗੜਦੰ  ਗਾਜੀ  ਮਹਾ  ਗਜ  ਗਾਜੇ  ॥੩੫॥੧੧੨॥ 

 ਸਾਗੜਦੰ  ਸੂਰੰ  ਕਾਗੜਦੰ  ਕੋਪੰ  ॥ 

 ਪਾਗੜਦੰ  ਪਰਮੰ  ਰਣੰ  ਪਾਵ  ਰੋਪੰ  ॥ 

 ਸਾਗੜਦੰ  ਸਸਤ੍ਰੰ  ਝਾਗੜਦੰ  ਝਾਰੈ  ॥ 

 ਬਾਗੜਦੰ  ਬੀਰੰ  ਡਾਗੜਦੰ  ਡਕਾਰੇ  ॥੩੬॥੧੧੩॥ 

 ਚਾਗੜਦੰ  ਚਉਪੇ  ਬਾਗੜਦੰ  ਬੀਰੰ  ॥ 

 ਮਾਗੜਦੰ  ਮਾਰੇ  ਤਨੰ  ਤਿਛ  ਤੀਰੰ  ॥ 

 ਗਾਗੜਦੰ  ਗਜੇ  ਸੁ  ਬਜੇ  ਗਹੀਰੈ  ॥ 

 ਕਾਗੜੰ  ਕਵੀਯਾਨ  ਕਥੈ  ਕਥੀਰੈ  ॥੩੭॥੧੧੪॥ 

 ਦਾਗੜਦੰ  ਦਾਨੋ  ਭਾਗੜਦੰ  ਭਾਜੇ  ॥ 

 ਗਾਗੜਦੰ  ਗਾਜੀ  ਜਾਗੜਦੰ  ਗਾਜੇ  ॥ 

 ਛਾਗੜਦੰ  ਛਉਹੀ  ਛੁਰੇ  ਪ੍ਰੇਛੜਾਕੇ  ॥ 

 ਤਾਗੜਦੰ  ਤੀਰੰ  ਤੁਪਕੰ  ਤੜਾਕੇ  ॥੩੮॥੧੧੫॥ 

 ਗਾਗੜਦੰ  ਗੋਮਾਯ  ਗਜੇ  ਗਹੀਰੰ  ॥ 

 ਸਾਗੜਦੰ  ਸੰਖੰ  ਨਾਗੜਦੰ  ਨਫੀਰੰ  ॥ 

 ਬਾਗੜਦੰ  ਬਾਜੇ  ਬਜੇ  ਬੀਰ  ਖੇਤੰ  ॥ 

 ਨਾਗੜਦੰ  ਨਾਚੇ  ਸੁ  ਭੂਤੰ  ਪਰੇਤੰ  ॥੩੯॥੧੧੬॥ 

 ਤਾਗੜਦੰ  ਤੀਰੰ  ਬਾਗੜਦੰ  ਬਾਣੰ  ॥ 

 ਕਾਗੜਦੰ  ਕਾਤੀ  ਕਟਾਰੀ  ਕ੍ਰਿਪਾਣੰ  ॥ 

 ਨਾਗੜਦੰ  ਨਾਦੰ  ਬਾਗੜਦੰ  ਬਾਜੇ  ॥ 

 ਸਾਗੜਦੰ  ਸੂਰੰ  ਰਾਗੜਦੰ  ਰਾਜੇ  ॥੪੦॥੧੧੭॥ 

 ਸਾਗੜਦੰ  ਸੰਖੰ  ਨਾਗੜਦੰ  ਨਫੀਰੰ  ॥ 

 ਗਾਗੜਦੰ  ਗੋਮਾਯ  ਗਜੇ  ਗਹੀਰੰ  ॥ 

 ਨਾਗੜਦੰ  ਨਗਾਰੇ  ਬਾਗੜਦੰ  ਬਾਜੇ  ॥ 

 ਜਾਗੜਦੰ  ਜੋਧਾ  ਗਾਗੜਦੰ  ਗਾਜੇ  ॥੪੧॥੧੧੮॥ 

 ਨਰਾਜ  ਛੰਦ  ॥ 

 ਜਿਤੇਕੁ  ਰੂਪ  ਧਾਰੀਯੰ  ॥ 

 ਤਿਤੇਕੁ  ਦੇਬਿ  ਮਾਰੀਯੰ  ॥ 

 ਜਿਤੇਕੇ  ਰੂਪ  ਧਾਰਹੀ  ॥ 

 ਤਿਤਿਓ  ਦ੍ਰੁਗਾ  ਸੰਘਾਰਹੀ  ॥੪੨॥੧੧੯॥ 

 ਜਿਤੇਕੁ  ਸਸਤ੍ਰ  ਵਾ  ਝਰੇ  ॥ 

 ਪ੍ਰਵਾਹ  ਸ੍ਰੋਨ  ਕੇ  ਪਰੇ  ॥ 

 ਜਿਤੀਕਿ  ਬਿੰਦਕਾ  ਗਿਰੈ  ॥ 

 ਸੁ  ਪਾਨ  ਕਾਲਿਕਾ  ਕਰੈ  ॥੪੩॥੧੨੦॥ 

 ਰਸਾਵਲ  ਛੰਦ  ॥ 

 ਹੂਓ  ਸ੍ਰੋਣ  ਹੀਨੰ  ॥ 

 ਭਯੋ  ਅੰਗ  ਛੀਨੰ  ॥ 

 ਗਿਰਿਯੋ  ਅੰਤਿ  ਝੂਮੰ  ॥ 

 ਮਨੋ  ਮੇਘ  ਭੂਮੰ  ॥੪੪॥੧੨੧॥ 

 ਸਬੇ  ਦੇਵ  ਹਰਖੇ  ॥ 

 ਸੁਮਨ  ਧਾਰ  ਬਰਖੇ  ॥ 

 ਰਕਤ  ਬਿੰਦ  ਮਾਰੇ  ॥ 

 ਸਬੈ  ਸੰਤ  ਉਬਾਰੇ  ॥੪੫॥੧੨੨॥ 

 ਇਤਿ  ਸ੍ਰੀ  ਬਚਿਤ੍ਰ  ਨਾਟਕੇ  ਚੰਡੀ  ਚਰਿਤ੍ਰੇ  ਰਕਤ  ਬੀਰਜ  ਬਧਹ  ਚਤੁਰਥ  ਧਿਆਯ  ਸੰਪੂਰਨਮ  ਸਤੁ  ਸੁਭਮ  ਸਤੁ  ॥੪॥ 

 ਅਥ  ਨਿਸੁੰਭ  ਜੁਧ  ਕਥਨੰ  ॥ 

 ਦੋਹਰਾ  ॥ 

 ਸੁੰਭ  ਨਿਸੁੰਭ  ਸੁਣਿਯੋ  ਜਬੈ  ਰਕਤਬੀਰਜ  ਕੋ  ਨਾਸ  ॥ 

 ਆਪ  ਚੜਤ  ਭੈ  ਜੋਰਿ  ਦਲ  ਸਜੇ  ਪਰਸੁ  ਅਰੁ  ਪਾਸਿ  ॥੧॥੧੨੩॥ 

 ਭੁਜੰਗ  ਪ੍ਰਯਾਤ  ਛੰਦ  ॥ 

 ਚੜੇ  ਸੁੰਭ  ਨੈਸੁੰਭ  ਸੂਰਾ  ਅਪਾਰੰ  ॥ 

 ਉਠੇ  ਨਦ  ਨਾਦੰ  ਸੁ  ਧਉਸਾ  ਧੁਕਾਰੰ  ॥ 

 ਭਈ  ਅਸਟ  ਸੈ  ਕੋਸ  ਲਉ  ਛਤ੍ਰ  ਛਾਯੰ  ॥ 

 ਭਜੇ  ਚੰਦ  ਸੂਰੰ  ਡਰਿਯੋ  ਦੇਵ  ਰਾਯੰ  ॥੨॥੧੨੪॥ 

 ਭਕਾ  ਭੁੰਕ  ਭੇਰੀ  ਢਕਾ  ਢੁੰਕ  ਢੋਲੰ  ॥ 

 ਫਟੀ  ਨਖ  ਸਿੰਘੰ  ਮੁਖੰ  ਡਢ  ਕੋਲੰ  ॥ 

 ਡਮਾ  ਡੰਮਿ  ਡਉਰੂ  ਡਕਾ  ਡੁੰਕ  ਡੰਕੰ  ॥ 

 ਰੜੇ  ਗ੍ਰਿਧ  ਬ੍ਰਿਧੰ  ਕਿਲਕਾਰ  ਕੰਕੰ  ॥੩॥੧੨੫॥ 

 ਖੁਰੰ  ਖੇਹ  ਉਠੀ  ਰਹਿਯੋ  ਗੈਨ  ਪੂਰੰ  ॥ 

 ਦਲੇ  ਸਿੰਧੁ  ਬਿਧੰ  ਭਏ  ਪਬ  ਚੂਰੰ  ॥ 

 ਸੁਣੋ  ਸੋਰ  ਕਾਲੀ  ਗਹੈ  ਸਸਤ੍ਰ  ਪਾਣੰ  ॥ 

 ਕਿਲਕਾਰ  ਜੇਮੀ  ਹਨੇ  ਜੰਗ  ਜੁਆਣੰ  ॥੪॥੧੨੬॥ 

 ਰਸਾਵਲ  ਛੰਦ  ॥ 

 ਗਜੇ  ਬੀਰ  ਗਾਜੀ  ॥ 

 ਤੁਰੇ  ਤੁੰਦ  ਤਾਜੀ  ॥ 

 ਮਹਿਖੁਆਸ  ਕਰਖੇ  ॥ 

 ਸਰੰ  ਧਾਰ  ਬਰਖੇ  ॥੫॥੧੨੭॥ 

 ਇਤੇ  ਸਿੰਘ  ਗਜਿਯੋ  ॥ 

 ਮਹਾ  ਸੰਖ  ਬਜਿਯੋ  ॥ 

 ਰਹਿਯੋ  ਨਾਦ  ਪੂਰੰ  ॥ 

 ਛੁਹੀ  ਗੈਣਿ  ਧੂਰੰ  ॥੬॥੧੨੮॥ 

 ਸਬੈ  ਸਸਤ੍ਰ  ਸਾਜੇ  ॥ 

 ਘਣੰ  ਜੇਮ  ਗਾਜੇ  ॥ 

 ਚਲੇ  ਤੇਜ  ਤੈ  ਕੈ  ॥ 

 ਅਨੰਤ  ਸਸਤ੍ਰ  ਲੈ  ਕੈ  ॥੭॥੧੨੯॥ 

 ਚਹੂੰ  ਓਰ  ਢੂਕੇ  ॥ 

 ਮੁਖੰ  ਮਾਰ  ਕੂਕੇ  ॥ 

 ਅਨੰਤ  ਸਸਤ੍ਰ  ਬਜੇ  ॥ 

 ਮਹਾ  ਬੀਰ  ਗਜੇ  ॥੮॥੧੩੦॥ 

 ਮੁਖੰ  ਨੈਣ  ਰਕਤੰ  ॥ 

 ਧਰੇ  ਪਾਣਿ  ਸਕਤੰ  ॥ 

 ਕੀਏ  ਕ੍ਰੋਧ  ਉਠੇ  ॥ 

 ਸਰੰ  ਬ੍ਰਿਸਟਿ  ਬੁਠੇ  ॥੯॥੧੩੧॥ 

 ਕਿਤੇ  ਦੁਸਟ  ਕੂਟੇ  ॥ 

 ਅਨੰਤਾਸਤ੍ਰ  ਛੂਟੇ  ॥ 

 ਕਰੀ  ਬਾਣ  ਬਰਖੰ  ॥ 

 ਭਰੀ  ਦੇਬਿ  ਹਰਖੰ  ॥੧੦॥੧੩੨॥ 

 ਬੇਲੀ  ਬਿੰਦ੍ਰਮ  ਛੰਦ  ॥ 

 ਕਹ  ਕਹ  ਸੁ  ਕੂਕਤ  ਕੰਕੀਯੰ  ॥ 

 ਬਹਿ  ਬਹਤ  ਬੀਰ  ਸੁ  ਬੰਕੀਯੰ  ॥ 

 ਲਹ  ਲਹਤ  ਬਾਣਿ  ਕ੍ਰਿਪਾਣਯੰ  ॥ 

 ਗਹ  ਗਹਤ  ਪ੍ਰੇਤ  ਮਸਾਣਯੰ  ॥੧੧॥੧੩੩॥ 

 ਡਹ  ਡਹਤ  ਡਵਰ  ਡਮੰਕਯੰ  ॥ 

 ਲਹ  ਲਹਤ  ਤੇਗ  ਤ੍ਰਮੰਕਯੰ  ॥ 

 ਧ੍ਰਮ  ਧ੍ਰਮਤ  ਸਾਗ  ਧਮੰਕਯੰ  ॥ 

 ਬਬਕੰਤ  ਬੀਰ  ਸੁ  ਬੰਕਯੰ  ॥੧੨॥੧੩੪॥ 

 ਛੁਟਕੰਤ  ਬਾਣ  ਕਮਾਣਯੰ  ॥ 

 ਹਰਰੰਤ  ਖੇਤ  ਖਤ੍ਰਾਣਯੰ  ॥ 

 ਡਹਕੰਤ  ਡਾਮਰ  ਡੰਕਣੀ  ॥ 

 ਕਹ  ਕਹਕ  ਕੂਕਤ  ਜੁਗਣੀ  ॥੧੩॥੧੩੫॥ 

 ਉਫਟੰਤ  ਸ੍ਰੋਣਤ  ਛਿਛਯੰ  ॥ 

 ਬਰਖੰਤ  ਸਾਇਕ  ਤਿਛਯੰ  ॥ 

 ਬਬਕੰਤ  ਬੀਰ  ਅਨੇਕਯੰ  ॥ 

 ਫਿਕਰੰਤ  ਸਿਆਰ  ਬਸੇਖਯੰ  ॥੧੪॥੧੩੬॥ 

 ਹਰਖੰਤ  ਸ੍ਰੋਣਤਿ  ਰੰਗਣੀ  ॥ 

 ਬਿਹਰੰਤ  ਦੇਬਿ  ਅਭੰਗਣੀ  ॥ 

 ਬਬਕੰਤ  ਕੇਹਰ  ਡੋਲਹੀ  ॥ 

 ਰਣਿ  ਅਭੰਗ  ਕਲੋਲਹੀ  ॥੧੫॥੧੩੭॥ 

 ਢਮ  ਢਮਤ  ਢੋਲ  ਢਮਕਯੰ  ॥ 

 ਧਮ  ਧਮਤ  ਸਾਗ  ਧਮਕਯੰ  ॥ 

 ਬਹ  ਬਹਤ  ਕ੍ਰੁਧ  ਕ੍ਰਿਪਾਣਯੰ  ॥ 

 ਜੁਝੈਤ  ਜੋਧ  ਜੁਆਣਯੰ  ॥੧੬॥੧੩੮॥ 

 ਦੋਹਰਾ  ॥ 

 ਭਜੀ  ਚਮੂੰ  ਸਬ  ਦਾਨਵੀ  ਸੁੰਭ  ਨਿਰਖ  ਨਿਜ  ਨੈਣ  ॥ 

 ਨਿਕਟ  ਬਿਕਟ  ਭਟ  ਜੇ  ਹੁਤੇ  ਤਿਨ  ਪ੍ਰਤਿ  ਬੁਲਿਯੋ  ਬੈਣ  ॥੧੭॥੧੩੯॥ 

 ਨਰਾਜ  ਛੰਦ  ॥ 

 ਨਿਸੁੰਭ  ਸੁੰਭ  ਕੋਪ  ਕੈ  ॥ 

 ਪਠਿਯੋ  ਸੁ  ਪਾਵ  ਰੋਪ  ਕੈ  ॥ 

 ਕਹਿਯੋ  ਕਿ  ਸੀਘ੍ਰ  ਜਾਈਯੋ  ॥ 

 ਦ੍ਰੁਗਾਹਿ  ਬਾਧ  ਲ੍ਯਾਈਯੋ  ॥੧੮॥੧੪੦॥ 

 ਚੜ੍ਯੋ  ਸੁ  ਸੈਣ  ਸਜਿ  ਕੈ  ॥ 

 ਸਕੋਪ  ਸੂਰ  ਗਜਿ  ਕੈ  ॥ 

 ਉਠੈ  ਬਜੰਤ੍ਰ  ਬਾਜਿ  ਕੈ  ॥ 

 ਚਲਿਯੋ  ਸੁਰੇਸੁ  ਭਾਜਿ  ਕੈ  ॥੧੯॥੧੪੧॥ 

 ਅਨੰਤ  ਸੂਰ  ਸੰਗਿ  ਲੈ  ॥ 

 ਚਲਿਯੋ  ਸੁ  ਦੁੰਦਭੀਨ  ਦੈ  ॥ 

 ਹਕਾਰਿ  ਸੂਰਮਾ  ਭਰੇ  ॥ 

 ਬਿਲੋਕਿ  ਦੇਵਤਾ  ਡਰੇ  ॥੨੦॥੧੪੨॥ 

 ਮਧੁਭਾਰ  ਛੰਦ  ॥ 

 ਕੰਪਿਯੋ  ਸੁਰੇਸ  ॥ 

 ਬੁਲਿਯੋ  ਮਹੇਸ  ॥ 

 ਕਿਨੋ  ਬਿਚਾਰ  ॥ 

 ਪੁਛੇ  ਜੁਝਾਰ  ॥੨੧॥੧੪੩॥ 

 ਕੀਜੈ  ਸੁ  ਮਿਤ੍ਰ  ॥ 

 ਕਉਨੇ  ਚਰਿਤ੍ਰ  ॥ 

 ਜਾਤੇ  ਸੁ  ਮਾਇ  ॥ 

 ਜੀਤੈ  ਬਨਾਇ  ॥੨੨॥੧੪੪॥ 

 ਸਕਤੈ  ਨਿਕਾਰ  ॥ 

 ਭੇਜੋ  ਅਪਾਰ  ॥ 

 ਸਤ੍ਰਨ  ਜਾਇ  ॥ 

 ਹਨਿ  ਹੈ  ਰਿਸਾਇ  ॥੨੩॥੧੪੫॥ 

 ਸੋਈ  ਕਾਮ  ਕੀਨ  ॥ 

 ਦੇਵਨ  ਪ੍ਰਬੀਨ  ॥ 

 ਸਕਤੈ  ਨਿਕਾਰਿ  ॥ 

 ਭੇਜੀ  ਅਪਾਰ  ॥੨੪॥੧੪੬॥ 

 ਬ੍ਰਿਧ  ਨਰਾਜ  ਛੰਦ  ॥ 

 ਚਲੀ  ਸਕਤਿ  ਸੀਘ੍ਰ  ਸ੍ਰੀ  ਕ੍ਰਿਪਾਣਿ  ਪਾਣਿ  ਧਾਰ  ਕੈ  ॥ 

 ਉਠੇ  ਸੁ  ਗ੍ਰਿਧ  ਬ੍ਰਿਧ  ਡਉਰ  ਡਾਕਣੀ  ਡਕਾਰ  ਕੈ  ॥ 

 ਹਸੇ  ਸੁ  ਰੰਗ  ਕੰਕ  ਬੰਕਯੰ  ਕਬੰਧ  ਅੰਧ  ਉਠਹੀ  ॥ 

 ਬਿਸੇਖ  ਦੇਵਤਾ  ਰੁ  ਬੀਰ  ਬਾਣ  ਧਾਰ  ਬੁਠਹੀ  ॥੨੫॥੧੪੭॥ 

 ਰਸਾਵਲ  ਛੰਦ  ॥ 

 ਸਬੈ  ਸਕਤਿ  ਐ  ਕੈ  ॥ 

 ਚਲੀ  ਸੀਸ  ਨਿਐ  ਕੈ  ॥ 

 ਮਹਾ  ਅਸਤ੍ਰ  ਧਾਰੇ  ॥ 

 ਮਹਾ  ਬੀਰ  ਮਾਰੇ  ॥੨੬॥੧੪੮॥ 

 ਮੁਖੰ  ਰਕਤ  ਨੈਣੰ  ॥ 

 ਬਕੈ  ਬੰਕ  ਬੈਣੰ  ॥ 

 ਧਰੇ  ਅਸਤ੍ਰ  ਪਾਣੰ  ॥ 

 ਕਟਾਰੀ  ਕ੍ਰਿਪਾਣੰ  ॥੨੭॥੧੪੯॥ 

 ਉਤੈ  ਦੈਤ  ਗਾਜੇ  ॥ 

 ਤੁਰੀ  ਨਾਦ  ਬਾਜੇ  ॥ 

 ਧਾਰੇ  ਚਾਰ  ਚਰਮੰ  ॥ 

 ਸ੍ਰਜੇ  ਕ੍ਰੂਰ  ਬਰਮੰ  ॥੨੮॥੧੫੦॥ 

 ਚਹੂੰ  ਓਰ  ਗਰਜੇ  ॥ 

 ਸਬੈ  ਦੇਵ  ਲਰਜੇ  ॥ 

 ਛੁਟੇ  ਤਿਛ  ਤੀਰੰ  ॥ 

 ਕਟੇ  ਚਉਰ  ਚੀਰੰ  ॥੨੯॥੧੫੧॥ 

 ਰੁਸੰ  ਰੁਦ੍ਰ  ਰਤੇ  ॥ 

 ਮਹਾ  ਤੇਜ  ਤਤੇ  ॥ 

 ਕਰੀ  ਬਾਣ  ਬਰਖੰ  ॥ 

 ਭਰੀ  ਦੇਬਿ  ਹਰਖੰ  ॥੩੦॥੧੫੨॥ 

 ਇਤੇ  ਦੇਬਿ  ਮਾਰੈ  ॥ 

 ਉਤੈ  ਸਿੰਘੁ  ਫਾਰੈ  ॥ 

 ਗਣੰ  ਗੂੜ  ਗਰਜੈ  ॥ 

 ਸਬੈ  ਦੈਤ  ਲਰਜੇ  ॥੩੧॥੧੫੩॥ 

 ਭਈ  ਬਾਣ  ਬਰਖਾ  ॥ 

 ਗਏ  ਜੀਤਿ  ਕਰਖਾ  ॥ 

 ਸਬੈ  ਦੁਸਟ  ਮਾਰੇ  ॥ 

 ਮਈਯਾ  ਸੰਤ  ਉਬਾਰੇ  ॥੩੨॥੧੫੪॥ 

 ਨਿਸੁੰਭੰ  ਸੰਘਾਰਿਯੋ  ॥ 

 ਦਲੰ  ਦੈਤ  ਮਾਰਿਯੋ  ॥ 

 ਸਬੈ  ਦੁਸਟ  ਭਾਜੇ  ॥ 

 ਇਤੈ  ਸਿੰਘ  ਗਾਜੇ  ॥੩੩॥੧੫੫॥ 

 ਭਈ  ਪੁਹਪ  ਬਰਖਾ  ॥ 

 ਗਾਏ  ਜੀਤ  ਕਰਖਾ  ॥ 

 ਜਯੰ  ਸੰਤ  ਜੰਪੇ  ॥ 

 ਤ੍ਰਸੇ  ਦੈਤ  ਕੰਪੇ  ॥੩੪॥੧੫੬॥ 

 ਇਤਿ  ਸ੍ਰੀ  ਬਚਿਤ੍ਰ  ਨਾਟਕੇ  ਚੰਡੀ  ਚਰਿਤ੍ਰੇ  ਨਿਸੁੰਭ  ਬਧਹ  ਪੰਚਮੋ  ਧਿਆਇ  ਸੰਪੂਰਨਮ  ਸਤੁ  ਸੁਭਮ  ਸਤੁ  ॥੫॥ 

 ਅਥ  ਸੁੰਭ  ਜੁਧ  ਕਥਨੰ  ॥ 

 ਭੁਜੰਗ  ਪ੍ਰਯਾਤ  ਛੰਦ  ॥ 

 ਲਘੁੰ  ਭ੍ਰਾਤ  ਜੁਝਿਯੋ  ਸੁਨਿਯੋ  ਸੁੰਭ  ਰਾਯੰ  ॥ 

 ਸਜੈ  ਸਸਤ੍ਰ  ਅਸਤ੍ਰੰ  ਚੜਿਯੋ  ਚਉਪ  ਚਾਯੰ  ॥ 

 ਭਯੋ  ਨਾਦ  ਉਚੰ  ਰਹਿਯੋ  ਪੂਰ  ਗੈਣੰ  ॥ 

 ਤ੍ਰਸੰ  ਦੇਵਤਾ  ਦੈਤ  ਕੰਪਿਯੋ  ਤ੍ਰਿਨੈਣੰ  ॥੧॥੧੫੭॥ 

 ਡਰਿਯੋ  ਚਾਰ  ਬਕਤ੍ਰੰ  ਟਰਿਯੋ  ਦੇਵ  ਰਾਜੰ  ॥ 

 ਡਿਗੇ  ਪਬ  ਸਰਬੰ  ਸ੍ਰਜੇ  ਸੁਭ  ਸਾਜੰ  ॥ 

 ਪਰੇ  ਹੂਹ  ਦੈ  ਕੈ  ਭਰੇ  ਲੋਹ  ਕ੍ਰੋਹੰ  ॥ 

 ਮਨੋ  ਮੇਰ  ਕੋ  ਸਾਤਵੋ  ਸ੍ਰਿੰਗ  ਸੋਹੰ  ॥੨॥੧੫੮॥ 

 ਸਜਿਯੋ  ਸੈਨ  ਸੁਭੰ  ਕੀਯੋ  ਨਾਦ  ਉਚੰ  ॥ 

 ਸੁਣੈ  ਗਰਭਣੀਆਨ  ਕੇ  ਗਰਭ  ਮੁਚੰ  ॥ 

 ਪਰਿਯੋ  ਲੋਹ  ਕ੍ਰੋਹੰ  ਉਠੀ  ਸਸਤ੍ਰ  ਝਾਰੰ  ॥ 

 ਚਵੀ  ਚਾਵਡੀ  ਡਾਕਣੀਯੰ  ਡਕਾਰੰ  ॥੩॥੧੫੯॥ 

 ਬਹੇ  ਸਸਤ੍ਰ  ਅਸਤ੍ਰੰ  ਕਟੇ  ਚਰਮ  ਬਰਮੰ  ॥ 

 ਭਲੇ  ਕੈ  ਨਿਬਾਹਿਯੋ  ਭਟੰ  ਸੁਆਮਿ  ਧਰਮੰ  ॥ 

 ਉਠੀ  ਕੂਹ  ਜੂਹੰ  ਗਿਰੇ  ਚਉਰ  ਚੀਰੰ  ॥ 

 ਰੁਲੇ  ਤਛ  ਮੁਛੰ  ਪਰੀ  ਗਛ  ਤੀਰੰ  ॥੪॥੧੬੦॥ 

 ਗਿਰੇ  ਅੰਕੁਸੰ  ਬਾਰੁਣੰ  ਬੀਰ  ਖੇਤੰ  ॥ 

 ਨਚੇ  ਕੰਧ  ਹੀਣੰ  ਕਬੰਧੰ  ਅਚੇਤੰ  ॥ 

 ਉਡੈ  ਗ੍ਰਿਧ  ਬ੍ਰਿਧੰ  ਰੜੈ  ਕੰਕ  ਬੰਕੰ  ॥ 

 ਭਕਾ  ਭੁੰਕ  ਭੇਰੀ  ਡਾਹ  ਡੂਹ  ਡੰਕੰ  ॥੫॥੧੬੧॥ 

 ਟਕਾ  ਟੁਕ  ਟੋਪੰ  ਢਕਾ  ਢੁਕ  ਢਾਲੰ  ॥ 

 ਤਛਾ  ਮੁਛ  ਤੇਗੰ  ਬਕੇ  ਬਿਕਰਾਲੰ  ॥ 

 ਹਲਾ  ਚਾਲ  ਬੀਰੰ  ਧਮਾ  ਧੰਮਿ  ਸਾਗੰ  ॥ 

 ਪਰੀ  ਹਾਲ  ਹੂਲੰ  ਸੁਣਿਯੋ  ਲੋਗ  ਨਾਗੰ  ॥੬॥੧੬੨॥ 

 ਡਕੀ  ਡਾਗਣੀ  ਜੋਗਣੀਯੰ  ਬਿਤਾਲੰ  ॥ 

 ਨਚੇ  ਕੰਧ  ਹੀਣੰ  ਕਬੰਧੰ  ਕਪਾਲੰ  ॥ 

 ਹਸੇ  ਦੇਵ  ਸਰਬੰ  ਰਿਸ੍ਰਯੋ  ਦਾਨਵੇਸੰ  ॥ 

 ਕਿਧੋ  ਅਗਨਿ  ਜੁਆਲੰ  ਭਯੋ  ਆਪ  ਭੇਸੰ  ॥੭॥੧੬੩॥ 

 ਦੋਹਰਾ  ॥ 

 ਸੁੰਭਾਸੁਰ  ਜੇਤਿਕੁ  ਅਸੁਰ  ਪਠਏ  ਕੋਪੁ  ਬਢਾਇ  ॥ 

 ਤੇ  ਦੇਬੀ  ਸੋਖਤ  ਕਰੇ  ਬੂੰਦ  ਤਵਾ  ਕੀ  ਨਿਆਇ  ॥੮॥੧੬੪॥ 

 ਨਰਾਜ  ਛੰਦ  ॥ 

 ਸੁ  ਬੀਰ  ਸੈਣ  ਸਜਿ  ਕੈ  ॥ 

 ਛੁਰੀ  ਛਿਪ੍ਰ  ਛੁਟੰ  ॥ 

 ਗੁਰੰ  ਗੁਰਜ  ਗਟੰ  ॥ 

 ਪਲੰਗੰ  ਪਿਸਟੰ  ॥੨੦॥੧੭੬॥ 

 ਕਿਤੇ  ਸ੍ਰੋਣ  ਚਟੰ  ॥ 

 ਕਿਤੇ  ਸੀਸ  ਫੁਟੰ  ॥ 

 ਕਹੂੰ  ਹੂਹ  ਛੁਟੰ  ॥ 

 ਕਹੂੰ  ਬੀਰ  ਉਠੰ  ॥੨੧॥੧੭੭॥ 

 ਕਹੂੰ  ਧੂਰਿ  ਲੁਟੰ  ॥ 

 ਕਿਤੇ  ਮਾਰ  ਰਟੰ  ॥ 

 ਭਣੈ  ਜਸ  ਭਟੰ  ॥ 

 ਕਿਤੇ  ਪੇਟ  ਫਟੰ  ॥੨੨॥੧੭੮॥ 

 ਭਜੇ  ਛਤ੍ਰਿ  ਥਟੰ  ॥ 

 ਕਿਤੇ  ਖੂਨ  ਖਟੰ  ॥ 

 ਕਿਤੇ  ਦੁਸਟ  ਦਟੰ  ॥ 

 ਫਿਰੇ  ਜ੍ਯੋ  ਹਰਟੰ  ॥੨੩॥੧੭੯॥ 

 ਸਜੇ  ਸੂਰ  ਸਾਰੇ  ॥ 

 ਮਹਿਖੁਆਸ  ਧਾਰੇ  ॥ 

 ਲਏ  ਖਗਆਰੇ  ॥ 

 ਮਹਾ  ਰੋਹ  ਵਾਰੇ  ॥੨੪॥੧੮੦॥ 

 ਸਹੀ  ਰੂਪ  ਕਾਰੇ  ॥ 

 ਮਨੋ  ਸਿੰਧੁ  ਖਾਰੇ  ॥ 

 ਕਈ  ਬਾਰ  ਗਾਰੇ  ॥ 

 ਸੁ  ਮਾਰੰ  ਉਚਾਰੇ  ॥੨੫॥੧੮੧॥ 

 ਭਵਾਨੀ  ਪਛਾਰੇ  ॥ 

 ਜਵਾ  ਜੇਮਿ  ਜਾਰੇ  ॥ 

 ਬਡੇਈ  ਲੁਝਾਰੇ  ॥ 

 ਹੁਤੇ  ਜੇ  ਹੀਏ  ਵਾਰੇ  ॥੨੬॥੧੮੨॥ 

 ਇਕੰ  ਬਾਰ  ਟਾਰੇ  ॥ 

 ਠਮੰ  ਠੋਕਿ  ਠਾਰੇ  ॥ 

 ਬਲੀ  ਮਾਰ  ਡਾਰੇ  ॥ 

 ਢਮਕੇ  ਢਢਾਰੇ  ॥੨੭॥੧੮੩॥ 

 ਬਹੇ  ਬਾਣਣਿਆਰੇ  ॥ 

 ਕਿਤੈ  ਤੀਰ  ਤਾਰੇ  ॥ 

 ਲਖੇ  ਹਾਥ  ਬਾਰੇ  ॥ 

 ਦਿਵਾਨੇ  ਦਿਦਾਰੇ  ॥੨੮॥੧੮੪॥ 

 ਹਣੇ  ਭੂਮਿ  ਪਾਰੇ  ॥ 

 ਕਿਤੇ  ਸਿੰਘ  ਫਾਰੇ  ॥ 

 ਕਿਤੇ  ਆਪੁ  ਬਾਰੇ  ॥ 

 ਜਿਤੇ  ਦੈਤ  ਭਾਰੇ  ॥੨੯॥੧੮੫॥ 

 ਤਿਤੇ  ਅੰਤ  ਹਾਰੇ  ॥ 

 ਬਡੇਈ  ਅੜਿਆਰੇ  ॥ 

 ਖਰੇਈ  ਬਰਿਆਰੇ  ॥ 

 ਕਰੂਰੰ  ਕਰਾਰੇ  ॥੩੦॥੧੮੬॥ 

 ਲਪਕੇ  ਲਲਾਹੇ  ॥ 

 ਅਰੀਲੇ  ਅਰਿਆਰੇ  ॥ 

 ਹਣੇ  ਕਾਲ  ਕਾਰੇ  ॥ 

 ਭਜੇ  ਰੋਹ  ਵਾਰੇ  ॥੩੧॥੧੮੭॥ 

 ਦੋਹਰਾ  ॥ 

 ਇਹ  ਬਿਧਿ  ਦੁਸਟ  ਪ੍ਰਜਾਰ  ਕੈ  ਸਸਤ੍ਰ  ਅਸਤ੍ਰ  ਕਰਿ  ਲੀਨ  ॥ 

 ਬਾਣ  ਬੂੰਦ  ਪ੍ਰਿਥਮੈ  ਬਰਖ  ਸਿੰਘ  ਨਾਦ  ਪੁਨਿ  ਕੀਨ  ॥੩੨॥੧੮੮॥ 

 ਰਸਾਵਲ  ਛੰਦ  ॥ 

 ਸੁਣਿਯੋ  ਸੁੰਭ  ਰਾਯੰ  ॥ 

 ਚੜਿਯੋ  ਚਉਪ  ਚਾਯੰ  ॥ 

 ਸਜੇ  ਸਸਤ੍ਰ  ਪਾਣੰ  ॥ 

 ਚੜੇ  ਜੰਗਿ  ਜੁਆਣੰ  ॥੩੩॥੧੮੯॥ 

 ਲਗੈ  ਢੋਲ  ਢੰਕੇ  ॥ 

 ਕਮਾਣੰ  ਕੜੰਕੇ  ॥ 

 ਭਏ  ਨਦ  ਨਾਦੰ  ॥ 

 ਧੁਣੰ  ਨਿਰਬਿਖਾਦੰ  ॥੩੪॥੧੯੦॥ 

 ਚਮਕੀ  ਕ੍ਰਿਪਾਣੰ  ॥ 

 ਹਠੇ  ਤੇਜ  ਮਾਣੰ  ॥ 

 ਮਹਾਬੀਰ  ਹੁੰਕੇ  ॥ 

 ਸੁ  ਨੀਸਾਣ  ਦ੍ਰੁੰਕੇ  ॥੩੫॥੧੯੧॥ 

 ਚਹੂੰ  ਓਰ  ਗਰਜੇ  ॥ 

 ਸਬੇ  ਦੇਵ  ਲਰਜੇ  ॥ 

 ਸਰੰ  ਧਾਰ  ਬਰਖੇ  ॥ 

 ਮਈਯਾ  ਪਾਣ  ਪਰਖੇ  ॥੩੬॥੧੯੨॥ 

 ਚੌਪਈ  ॥ 

 ਜੇ  ਲਏ  ਸਸਤ੍ਰ  ਸਾਮੁਹੇ  ਧਏ  ॥ 

 ਤਿਤੇ  ਨਿਧਨ  ਕਹੁੰ  ਪ੍ਰਾਪਤਿ  ਭਏ  ॥ 

 ਝਮਕਤ  ਭਈ  ਅਸਨ  ਕੀ  ਧਾਰਾ  ॥ 

 ਭਭਕੇ  ਰੁੰਡ  ਮੁੰਡ  ਬਿਕਰਾਰਾ  ॥੩੭॥੧੯੩॥ 

 ਦੋਹਰਾ  ॥ 

 ਹੈ  ਗੈ  ਰਥ  ਪੈਦਲ  ਕਟੇ  ਬਚਿਯੋ  ਨ  ਜੀਵਤ  ਕੋਇ  ॥ 

 ਤਬ  ਆਪੇ  ਨਿਕਸਿਯੋ  ਨ੍ਰਿਪਤਿ  ਸੁੰਭ  ਕਰੈ  ਸੋ  ਹੋਇ  ॥੩੮॥੧੯੪॥ 

 ਚੌਪਈ  ॥ 

 ਸਿਵ  ਦੂਤੀ  ਇਤਿ  ਦ੍ਰੁਗਾ  ਬੁਲਾਈ  ॥ 

 ਕਾਨ  ਲਾਗਿ  ਨੀਕੈ  ਸਮੁਝਾਈ  ॥ 

 ਸਿਵ  ਕੋ  ਭੇਜ  ਦੀਜੀਐ  ਤਹਾ  ॥ 

 ਦੈਤ  ਰਾਜ  ਇਸਥਿਤ  ਹੈ  ਜਹਾ  ॥੩੯॥੧੯੫॥ 

 ਸਿਵ  ਦੂਤੀ  ਜਬ  ਇਮ  ਸੁਨ  ਪਾਵਾ  ॥ 

 ਸਿਵਹਿੰ  ਦੂਤ  ਕਰਿ  ਉਤੈ  ਪਠਾਵਾ  ॥ 

 ਸਿਵ  ਦੂਤੀ  ਤਾ  ਤੇ  ਭਯੋ  ਨਾਮਾ  ॥ 

 ਜਾਨਤ  ਸਕਲ  ਪੁਰਖ  ਅਰੁ  ਬਾਮਾ  ॥੪੦॥੧੯੬॥ 

 ਸਿਵ  ਕਹੀ  ਦੈਤ  ਰਾਜ  ਸੁਨਿ  ਬਾਤਾ  ॥ 

 ਇਹ  ਬਿਧਿ  ਕਹਿਯੋ  ਤੁਮਹੁ  ਜਗਮਾਤਾ  ॥ 

 ਦੇਵਨ  ਕੇ  ਦੈ  ਕੈ  ਠਕੁਰਾਈ  ॥ 

 ਕੈ  ਮਾਡਹੁ  ਹਮ  ਸੰਗ  ਲਰਾਈ  ॥੪੧॥੧੯੭॥ 

 ਦੈਤ  ਰਾਜ  ਇਹ  ਬਾਤ  ਨ  ਮਾਨੀ  ॥ 

 ਆਪ  ਚਲੇ  ਜੂਝਨ  ਅਭਿਮਾਨੀ  ॥ 

 ਗਰਜਤ  ਕਾਲਿ  ਕਾਲ  ਜ੍ਯੋ  ਜਹਾ  ॥ 

 ਪ੍ਰਾਪਤਿ  ਭਯੋ  ਅਸੁਰ  ਪਤਿ  ਤਹਾ  ॥੪੨॥੧੯੮॥ 

 ਚਮਕੀ  ਤਹਾ  ਅਸਨ  ਕੀ  ਧਾਰਾ  ॥ 

 ਨਾਚੇ  ਭੂਤ  ਪ੍ਰੇਤ  ਬੈਤਾਰਾ  ॥ 

 ਫਰਕੇ  ਅੰਧ  ਕਬੰਧ  ਅਚੇਤਾ  ॥ 

 ਭਿਭਰੇ  ਭਈਰਵ  ਭੀਮ  ਅਨੇਕਾ  ॥੪੩॥੧੯੯॥ 

 ਤੁਰਹੀ  ਢੋਲ  ਨਗਾਰੇ  ਬਾਜੇ  ॥ 

 ਭਾਤਿ  ਭਾਤਿ  ਜੋਧਾ  ਰਣਿ  ਗਾਜੈ  ॥ 

 ਢਡਿ  ਡਫ  ਡਮਰੁ  ਡੁਗਡੁਗੀ  ਘਨੀ  ॥ 

 ਨਾਇ  ਨਫੀਰੀ  ਜਾਤ  ਨ  ਗਨੀ  ॥੪੪॥੨੦੦॥ 

 ਮਧੁਭਾਰ  ਛੰਦ  ॥ 

 ਹੁੰਕੇ  ਕਿਕਾਣ  ॥ 

 ਧੁੰਕੇ  ਨਿਸਾਣ  ॥ 

 ਸਜੇ  ਸੁ  ਬੀਰ  ॥ 

 ਗਜੇ  ਗਹੀਰ  ॥੪੫॥੨੦੧॥ 

 ਝੁਕੇ  ਨਿਝਕ  ॥ 

 ਬਜੇ  ਉਬਕ  ॥ 

 ਸਜੇ  ਸੁਬਾਹ  ॥ 

 ਅਛੈ  ਉਛਾਹ  ॥੪੬॥੨੦੨॥ 

 ਕਟੇ  ਕਿਕਾਣ  ॥ 

 ਫੁਟੈ  ਚਵਾਣ  ॥ 

 ਸੂਲੰ  ਸੜਾਕ  ॥ 

 ਉਠੇ  ਕੜਾਕ  ॥੪੭॥੨੦੩॥ 

 ਗਜੇ  ਜੁਆਣ  ॥ 

 ਬਜੇ  ਨਿਸਾਣਿ  ॥ 

 ਸਜੇ  ਰਜੇਾਂਦ੍ਰ  ॥ 

 ਗਜੇ  ਗਜੇਾਂਦ੍ਰ  ॥੪੮॥੨੦੪॥ 

 ਭੁਜੰਗ  ਪ੍ਰਯਾਤ  ਛੰਦ  ॥ 

 ਫਿਰੇ  ਬਾਜੀਯੰ  ਤਾਜੀਯੰ  ਇਤ  ਉਤੰ  ॥ 

 ਗਜੇ  ਬਾਰਣੰ  ਦਾਰੁਣੰ  ਰਾਜ  ਪੁਤ੍ਰੰ  ॥ 

 ਬਜੇ  ਸੰਖ  ਭੇਰੀ  ਉਠੈ  ਸੰਖ  ਨਾਦੰ  ॥ 

 ਰਣੰਕੈ  ਨਫੀਰੀ  ਧੁਣ  ਨਿਰਬਿਖਾਦੰ  ॥੪੯॥੨੦੫॥ 

 ਕੜਕੇ  ਕ੍ਰਿਪਾਣੰ  ਸੜਕਾਰ  ਸੇਲੰ  ॥ 

 ਉਠੀ  ਕੂਹ  ਜੂਹੰ  ਭਈ  ਰੇਲ  ਪੇਲੰ  ॥ 

 ਰੁਲੇ  ਤਛ  ਮੁਛੰ  ਗਿਰੇ  ਚਉਰ  ਚੀਰੰ  ॥ 

 ਕਹੂੰ  ਹਥ  ਮਥੰ  ਕਹੂੰ  ਬਰਮ  ਬੀਰੰ  ॥੫੦॥੨੦੬॥ 

 ਰਸਾਵਲ  ਛੰਦ  ॥ 

 ਬਲੀ  ਬੈਰ  ਰੁਝੇ  ॥ 

 ਸਮੂਹ  ਸਾਰ  ਜੁਝੇ  ॥ 

 ਸੰਭਾਰੇ  ਹਥੀਯਾਰੰ  ॥ 

 ਬਕੈ  ਮਾਰੁ  ਮਾਰੰ  ॥੫੧॥੨੦੭॥ 

 ਸਬੈ  ਸਸਤ੍ਰ  ਸਜੇ  ॥ 

 ਮਹਾਬੀਰ  ਗਜੇ  ॥ 

 ਸਰੰ  ਓਘ  ਛੁਟੇ  ॥ 

 ਕੜੱਕਾਰੁ  ਉਠੇ  ॥੫੨॥੨੦੮॥ 

 ਬਜੈ  ਬਾਦ੍ਰਿਤੇਅੰ  ॥ 

 ਹਸੈ  ਗਾਧ੍ਰਬੇਅੰ  ॥ 

 ਝੰਡਾ  ਗਡ  ਜੁਟੇ  ॥ 

 ਸਰੰ  ਸੰਜ  ਫੁਟੇ  ॥੫੩॥੨੦੯॥ 

 ਚਹੂੰ  ਓਰ  ਉਠੇ  ॥ 

 ਸਰੰ  ਬ੍ਰਿਸਟ  ਬੁਠੇ  ॥ 

 ਕਰੋਧੀ  ਕਰਾਲੰ  ॥ 

 ਬਕੈ  ਬਿਕਰਾਲੰ  ॥੫੪॥੨੧੦॥ 

 ਭੁਜੰਗ  ਪ੍ਰਯਾਤ  ਛੰਦ  ॥ 

 ਕਿਤੇ  ਕੁਠੀਅੰ  ਬੁਠੀਅੰ  ਬ੍ਰਿਸਟ  ਬਾਣੰ  ॥ 

 ਰਣੰ  ਡੁਲੀਯੰ  ਬਾਜ  ਖਾਲੀ  ਪਲਾਣੰ  ॥ 

 ਜੁਝੇ  ਜੋਧਿਯੰ  ਬੀਰ  ਦੇਵੰ  ਅਦੇਵੰ  ॥ 

 ਸਭੇ  ਸਸਤ੍ਰ  ਸਾਜਾ  ਮਨੋ  ਸਾਤਨੇਵੰ  ॥੫੫॥੨੧੧॥ 

 ਗਜੇ  ਗਜੀਯੰ  ਸਰਬ  ਸਜੇ  ਪਵੰਗੰ  ॥ 

 ਜੁਧੰ  ਜੁਟੀਯੰ  ਜੋਧ  ਛੁਟੇ  ਖਤੰਗੰ  ॥ 

 ਤੜਕੇ  ਤਬਲੰ  ਝੜੰਕੇ  ਕ੍ਰਿਪਾਣੰ  ॥ 

 ਸੜਕਾਰ  ਸੇਲੰ  ਰਣੰਕੇ  ਨਿਸਾਣੰ  ॥੫੬॥੨੧੨॥ 

 ਢਮਾ  ਢਮ  ਢੋਲੰ  ਢਲਾ  ਢੁਕ  ਢਾਲੰ  ॥ 

 ਗਹਾ  ਜੂਹ  ਗਜੇ  ਹਯੰ  ਹਲਚਾਲੰ  ॥ 

 ਸਟਾ  ਸਟ  ਸੈਲੰ  ਖਹਾ  ਖੂਨਿ  ਖਗੰ  ॥ 

 ਤੁਟੇ  ਚਰਮ  ਬਰਮੰ  ਉਠੇ  ਨਾਲ  ਅਗੰ  ॥੫੭॥੨੧੩॥ 

 ਉਠੇ  ਅਗਿ  ਨਾਲੰ  ਖਹੇ  ਖੋਲ  ਖਗੰ  ॥ 

 ਨਿਸਾ  ਮਾਵਸੀ  ਜਾਣੁ  ਮਾਸਾਣ  ਜਗੰ  ॥ 

 ਡਕੀ  ਡਾਕਣੀ  ਡਾਮਰੂ  ਡਉਰ  ਡਕੰ  ॥ 

 ਨਚੇ  ਬੀਰ  ਬੈਤਾਲ  ਭੂਤੰ  ਭਭਕੰ  ॥੫੮॥੨੧੪॥ 

 ਬੇਲੀ  ਬਿਦ੍ਰਮ  ਛੰਦ  ॥ 

 ਸਰਬ  ਸਸਤ੍ਰੁ  ਆਵਤ  ਭੇ  ਜਿਤੇ  ॥ 

 ਸਭ  ਕਾਟਿ  ਦੀਨ  ਦ੍ਰੁਗਾ  ਤਿਤੇ  ॥ 

 ਅਰਿ  ਅਉਰ  ਜੇਤਿਕੁ  ਡਾਰੀਅੰ  ॥ 

 ਤੇਉ  ਕਾਟਿ  ਭੂਮਿ  ਉਤਾਰੀਅੰ  ॥੫੯॥੨੧੫॥ 

 ਸਰ  ਆਪ  ਕਾਲੀ  ਛੰਡੀਅੰ  ॥ 

 ਸਰਬਾਸਤ੍ਰ  ਸਤ੍ਰ  ਬਿਹੰਡੀਅੰ  ॥ 

 ਸਸਤ੍ਰ  ਹੀਨ  ਜਬੈ  ਨਿਹਾਰਿਯੋ  ॥ 

 ਜੈ  ਸਬਦ  ਦੇਵਨ  ਉਚਾਰਿਯੋ  ॥੬੦॥੨੧੬॥ 

 ਨਭਿ  ਮਧਿ  ਬਾਜਨ  ਬਾਜਹੀ  ॥ 

 ਅਵਿਲੋਕਿ  ਦੇਵਾ  ਗਾਜਹੀ  ॥ 

 ਲਖਿ  ਦੇਵ  ਬਾਰੰ  ਬਾਰਹੀ  ॥ 

 ਜੈ  ਸਬਦ  ਸਰਬ  ਪੁਕਾਰਹੀ  ॥੬੧॥੨੧੭॥ 

 ਰਣਿ  ਕੋਪਿ  ਕਾਲ  ਕਰਾਲੀਯੰ  ॥ 

 ਖਟ  ਅੰਗ  ਪਾਣਿ  ਉਛਾਲੀਯੰ  ॥ 

 ਸਿਰਿ  ਸੁੰਭ  ਹਥ  ਦੁਛੰਡੀਯੰ  ॥ 

 ਇਕ  ਚੋਟਿ  ਦੁਸਟ  ਬਿਹੰਡੀਯੰ  ॥੬੨॥੨੧੮॥ 

 ਦੋਹਰਾ  ॥ 

 ਜਿਮ  ਸੁੰਭਾਸੁਰ  ਕੋ  ਹਨਾ  ਅਧਿਕ  ਕੋਪ  ਕੈ  ਕਾਲਿ  ॥ 

 ਤ੍ਰਯੋ  ਸਾਧਨ  ਕੇ  ਸਤ੍ਰੁ  ਸਭ  ਚਾਬਤ  ਜਾਹ  ਕਰਾਲ  ॥੬੩॥੨੧੯॥ 

 ਇਤਿ  ਸ੍ਰੀ  ਬਚਿਤ੍ਰ  ਨਾਟਕੇ  ਚੰਡੀ  ਚਰਿਤ੍ਰੇ  ਸੁੰਭ  ਬਧਹ  ਖਸਟਮੋ  ਧਿਆਯ  ਸੰਪੂਰਨਮ  ਸਤੁ  ਸੁਭਮ  ਸਤੁ  ॥੬॥ 

 ਅਥ  ਜੈਕਾਰ  ਸਬਦ  ਕਥਨੰ  ॥ 

 ਬੇਲੀ  ਬਿਦ੍ਰਮ  ਛੰਦ  ॥ 

 ਜੈ  ਸਬਦ  ਦੇਵ  ਪੁਕਾਰ  ਹੀ  ॥ 

 ਸਬ  ਫੂਲਿ  ਫੂਲਨ  ਡਾਰ  ਹੀ  ॥ 

 ਘਨਸਾਰ  ਕੁੰਕਮ  ਲਿਆਇ  ਕੈ  ॥ 

 ਟੀਕਾ  ਦੀਯ  ਹਰਖਾਇ  ਕੈ  ॥੧॥੨੨੦॥ 

 ਚੌਪਈ  ॥ 

 ਉਸਤਤਿ  ਸਬ  ਹੂੰ  ਕਰੀ  ਅਪਾਰਾ  ॥ 

 ਬ੍ਰਹਮ  ਕਵਚ  ਕੋ  ਜਾਪ  ਉਚਾਰਾ  ॥ 

 ਸੰਤ  ਸੰਬੂਹ  ਪ੍ਰਫੁਲਤ  ਭਏ  ॥ 

 ਦੁਸਟ  ਅਰਿਸਟ  ਨਾਸ  ਹੁਐ  ਗਏ  ॥੨॥੨੨੧॥ 

 ਸਾਧਨ  ਕੋ  ਸੁਖ  ਬਢੇ  ਅਨੇਕਾ  ॥ 

 ਦਾਨਵ  ਦੁਸਟ  ਨ  ਬਾਚਾ  ਏਕਾ  ॥ 

 ਸੰਤ  ਸਹਾਇ  ਸਦਾ  ਜਗ  ਮਾਈ  ॥ 

 ਜਹ  ਤਹ  ਸਾਧਨ  ਹੋਇ  ਸਹਾਈ  ॥੩॥੨੨੨॥ 

 ਦੇਵੀ  ਜੂ  ਕੀ  ਉਸਤਤਿ  ॥ 

 ਭੁਜੰਗ  ਪ੍ਰਯਾਤ  ਛੰਦ  ॥ 

 ਨਮੋ  ਜੋਗ  ਜ੍ਵਾਲੰ  ਧਰੀਯੰ  ਜੁਆਲੰ  ॥ 

 ਨਮੋ  ਸੁੰਭ  ਹੰਤੀ  ਨਮੋ  ਕਰੂਰ  ਕਾਲੰ  ॥ 

 ਨਮੋ  ਸ੍ਰੋਣ  ਬੀਰਜਾਰਦਨੀ  ਧੂਮ੍ਰ  ਹੰਤੀ  ॥ 

 ਨਮੋ  ਕਾਲਿਕਾ  ਰੂਪ  ਜੁਆਲਾ  ਜਯੰਤੀ  ॥੪॥੨੨੩॥ 

 ਨਮੋ  ਅੰਬਿਕਾ  ਜੰਭਹਾ  ਜੋਤਿ  ਰੂਪਾ  ॥ 

 ਨਮੋ  ਚੰਡ  ਮੁੰਡਾਰਦਨੀ  ਭੂਪਿ  ਭੂਪਾ  ॥ 

 ਨਮੋ  ਚਾਮਰੰ  ਚੀਰਣੀ  ਚਿਤ੍ਰ  ਰੂਪੰ  ॥ 

 ਨਮੋ  ਪਰਮ  ਪ੍ਰਗਿਯਾ  ਬਿਰਾਜੈ  ਅਨੂਪੰ  ॥੫॥੨੨੪॥ 

 ਨਮੋ  ਪਰਮ  ਰੂਪਾ  ਨਮੋ  ਕ੍ਰੂਰ  ਕਰਮਾ  ॥ 

 ਨਮੋ  ਰਾਜਸਾ  ਸਾਤਕਾ  ਪਰਮ  ਬਰਮਾ  ॥ 

 ਨਮੋ  ਮਹਿਖ  ਦਈਤ  ਕੋ  ਅੰਤ  ਕਰਣੀ  ॥ 

 ਨਮੋ  ਤੋਖਣੀ  ਸੋਖਣੀ  ਸਰਬ  ਇਰਣੀ  ॥੬॥੨੨੫॥ 

 ਬਿੜਾਲਾਛ  ਹੰਤੀ  ਕਰੂਰਾਛ  ਘਾਯਾ  ॥ 

 ਦਿਜਗਿ  ਦਯਾਰਦਨੀਅੰ  ਨਮੋ  ਜੋਗ  ਮਾਯਾ  ॥ 

 ਨਮੋ  ਭਈਰਵੀ  ਭਾਰਗਵੀਅੰ  ਭਵਾਨੀ  ॥ 

 ਨਮੋ  ਜੋਗ  ਜ੍ਵਾਲੰ  ਧਰੀ  ਸਰਬ  ਮਾਨੀ  ॥੭॥੨੨੬॥ 

 ਅਧੀ  ਉਰਧਵੀ  ਆਪ  ਰੂਪਾ  ਅਪਾਰੀ  ॥ 

 ਰਮਾ  ਰਸਟਰੀ  ਕਾਮ  ਰੂਪਾ  ਕੁਮਾਰੀ  ॥ 

 ਭਵੀ  ਭਾਵਨੀ  ਭਈਰਵੀ  ਭੀਮ  ਰੂਪਾ  ॥ 

 ਨਮੋ  ਹਿੰਗੁਲਾ  ਪਿੰਗੁਲਾਯੰ  ਅਨੂਪਾ  ॥੮॥੨੨੭॥ 

 ਨਮੋ  ਜੁਧਨੀ  ਕ੍ਰੁਧਨੀ  ਕ੍ਰੂਰ  ਕਰਮਾ  ॥ 

 ਮਹਾ  ਬੁਧਿਨੀ  ਸਿਧਿਨੀ  ਸੁਧ  ਕਰਮਾ  ॥ 

 ਪਰੀ  ਪਦਮਿਨੀ  ਪਾਰਬਤੀ  ਪਰਮ  ਰੂਪਾ  ॥ 

 ਸਿਵੀ  ਬਾਸਵੀ  ਬ੍ਰਾਹਮੀ  ਰਿਧ  ਕੂਪਾ  ॥੯॥੨੨੮॥ 

 ਮਿੜਾ  ਮਾਰਜਨੀ  ਸੂਰਤਵੀ  ਮੋਹ  ਕਰਤਾ  ॥ 

 ਪਰਾ  ਪਸਟਣੀ  ਪਾਰਬਤੀ  ਦੁਸਟ  ਹਰਤਾ  ॥ 

 ਨਮੋ  ਹਿੰਗੁਲਾ  ਪਿੰਗੁਲਾ  ਤੋਤਲਾਯੰ  ॥ 

 ਨਮੋ  ਕਾਰਤਿਕ੍ਰਯਾਨੀ  ਸਿਵਾ  ਸੀਤਲਾਯੰ  ॥੧੦॥੨੨੯॥ 

 ਭਵੀ  ਭਾਰਗਵੀਯੰ  ਨਮੋ  ਸਸਤ੍ਰ  ਪਾਣੰ  ॥ 

 ਨਮੋ  ਅਸਤ੍ਰ  ਧਰਤਾ  ਨਮੋ  ਤੇਜ  ਮਾਣੰ  ॥ 

 ਜਯਾ  ਅਜਯਾ  ਚਰਮਣੀ  ਚਾਵਡਾਯੰ  ॥ 

 ਕ੍ਰਿਪਾ  ਕਾਲਿਕਾਯੰ  ਨਯੰ  ਨਿਤਿ  ਨਿਆਯੰ  ॥੧੧॥੨੩੦॥ 

 ਨਮੋ  ਚਾਪਣੀ  ਚਰਮਣੀ  ਖੜਗ  ਪਾਣੰ  ॥ 

 ਗਦਾ  ਪਾਣਿਣੀ  ਚਕ੍ਰਣੀ  ਚਿਤ੍ਰ  ਮਾਣੰ  ॥ 

 ਨਮੋ  ਸੂਲਣੀ  ਸਹਥੀ  ਪਾਣਿ  ਮਾਤਾ  ॥ 

 ਨਮੋ  ਗਿਆਨ  ਬਿਗਿਆਨ  ਕੀ  ਗਿਆਨ  ਗਿਆਤਾ  ॥੧੨॥੨੩੧॥ 

 ਨਮੋ  ਪੋਖਣੀ  ਸੋਖਣੀਅੰ  ਮ੍ਰਿੜਾਲੀ  ॥ 

 ਨਮੋ  ਦੁਸਟ  ਦੋਖਾਰਦਨੀ  ਰੂਪ  ਕਾਲੀ  ॥ 

 ਨਮੋ  ਜੋਗ  ਜੁਆਲਾ  ਨਮੋ  ਕਾਰਤਿਕ੍ਰਯਾਨੀ  ॥ 

 ਨਮੋ  ਅੰਬਿਕਾ  ਤੋਤਲਾ  ਸ੍ਰੀ  ਭਵਾਨੀ  ॥੧੩॥੨੩੨॥ 

 ਨਮੋ  ਦੋਖ  ਦਾਹੀ  ਨਮੋ  ਦੁਖ੍ਯ  ਹਰਤਾ  ॥ 

 ਨਮੋ  ਸਸਤ੍ਰਣੀ  ਅਸਤ੍ਰਣੀ  ਕਰਮ  ਕਰਤਾ  ॥ 

 ਨਮੋ  ਰਿਸਟਣੀ  ਪੁਸਟਣੀ  ਪਰਮ  ਜੁਆਲਾ  ॥ 

 ਨਮੋ  ਤਾਰੁਣੀਅੰ  ਨਮੋ  ਬ੍ਰਿਧ  ਬਾਲਾ  ॥੧੪॥੨੩੩॥ 

 ਨਮੋ  ਸਿੰਘ  ਬਾਹੀ  ਨਮੋਦਾੜ  ਗਾੜੰ  ॥ 

 ਨਮੋ  ਖਗ  ਦਗੰ  ਝਮਾ  ਝਮ  ਬਾੜੰ  ॥ 

 ਨਮੋ  ਰੂੜਿ  ਗੂੜੰ  ਨਮੋ  ਸਰਬ  ਬਿਆਪੀ  ॥ 

 ਨਮੋ  ਨਿਤ  ਨਾਰਾਇਣੀ  ਦੁਸਟ  ਖਾਪੀ  ॥੧੫॥੨੩੪॥ 

 ਨਮੋ  ਰਿਧਿ  ਰੂਪੰ  ਨਮੋ  ਸਿਧ  ਕਰਣੀ  ॥ 

 ਨਮੋ  ਪੋਖਣੀ  ਸੋਖਣੀ  ਸਰਬ  ਭਰਣੀ  ॥ 

 ਨਮੋ  ਆਰਜਨੀ  ਮਾਰਜਨੀ  ਕਾਲ  ਰਾਤ੍ਰੀ  ॥ 

 ਨਮੋ  ਜੋਗ  ਜ੍ਵਾਲੰ  ਧਰੀ  ਸਰਬ  ਦਾਤ੍ਰੀ  ॥੧੬॥੨੩੫॥ 

 ਨਮੋ  ਪਰਮ  ਪਰਮੇਸ੍ਵਰੀ  ਧਰਮ  ਕਰਣੀ  ॥ 

 ਨਈ  ਨਿਤ  ਨਾਰਾਇਣੀ  ਦੁਸਟ  ਦਰਣੀ  ॥ 

 ਛਲਾ  ਆਛਲਾ  ਈਸੁਰੀ  ਜੋਗ  ਜੁਆਲੀ  ॥ 

 ਨਮੋ  ਬਰਮਣੀ  ਚਰਮਣੀ  ਕ੍ਰੂਰ  ਕਾਲੀ  ॥੧੭॥੨੩੬॥ 

 ਨਮੋ  ਰੇਚਕਾ  ਪੂਰਕਾ  ਪ੍ਰਾਤ  ਸੰਧਿਆ  ॥ 

 ਜਿਨੈ  ਮੋਹ  ਕੈ  ਚਉਦਹੂੰ  ਲੋਗ  ਬੰਧਿਆ  ॥ 

 ਨਮੋ  ਅੰਜਨੀ  ਗੰਜਨੀ  ਸਰਬ  ਅਸਤ੍ਰਾ  ॥ 

 ਨਮੋ  ਧਾਰਣੀ  ਬਾਰਣੀ  ਸਰਬ  ਸਸਤ੍ਰਾ  ॥੧੮॥੨੩੭॥ 

 ਨਮੋ  ਅੰਜਨੀ  ਗੰਜਨੀ  ਦੁਸਟ  ਗਰਬਾ  ॥ 

 ਨਮੋ  ਤੋਖਣੀ  ਪੋਖਣੀ  ਸੰਤ  ਸਰਬਾ  ॥ 

 ਨਮੋ  ਸਕਤਣੀ  ਸੂਲਣੀ  ਖੜਗ  ਪਾਣੀ  ॥ 

 ਨਮੋ  ਤਾਰਣੀ  ਕਾਰਣੀਅੰ  ਕ੍ਰਿਪਾਣੀ  ॥੧੯॥੨੩੮॥ 

 ਨਮੋ  ਰੂਪ  ਕਾਲੀ  ਕਪਾਲੀ  ਅਨੰਦੀ  ॥ 

 ਨਮੋ  ਚੰਦ੍ਰਣੀ  ਭਾਨੁਵੀਅੰ  ਗੁਬਿੰਦੀ  ॥ 

 ਨਮੋ  ਛੈਲ  ਰੂਪਾ  ਨਮੋ  ਦੁਸਟ  ਦਰਣੀ  ॥ 

 ਨਮੋ  ਕਾਰਣੀ  ਤਾਰਣੀ  ਸ੍ਰਿਸਟ  ਭਰਣੀ  ॥੨੦॥੨੩੯॥ 

 ਨਮੋ  ਹਰਖਣੀ  ਬਰਖਣੀ  ਸਸਤ੍ਰ  ਧਾਰਾ  ॥ 

 ਨਮੋ  ਤਾਰਣੀ  ਕਾਰਣੀਯੰ  ਅਪਾਰਾ  ॥ 

 ਨਮੋ  ਜੋਗਣੀ  ਭੋਗਣੀ  ਪ੍ਰਮ  ਪ੍ਰਗਿਯਾ  ॥ 

 ਨਮੋ  ਦੇਵ  ਦਈਤਯਾਇਣੀ  ਦੇਵਿ  ਦੁਰਗਿਯਾ  ॥੨੧॥੨੪੦॥ 

 ਨਮੋ  ਘੋਰਿ  ਰੂਪਾ  ਨਮੋ  ਚਾਰੁ  ਨੈਣਾ  ॥ 

 ਨਮੋ  ਸੂਲਣੀ  ਸੈਥਣੀ  ਬਕ੍ਰ  ਬੈਣਾ  ॥ 

 ਨਮੋ  ਬ੍ਰਿਧ  ਬੁਧੰ  ਕਰੀ  ਜੋਗ  ਜੁਆਲਾ  ॥ 

 ਨਮੋ  ਚੰਡ  ਮੁੰਡੀ  ਮ੍ਰਿੜਾ  ਕ੍ਰੂਰ  ਕਾਲਾ  ॥੨੨॥੨੪੧॥ 

 ਨਮੋ  ਦੁਸਟ  ਪੁਸਟਾਰਦਨੀ  ਛੇਮ  ਕਰਣੀ  ॥ 

 ਨਮੋ  ਦਾੜ  ਗਾੜਾ  ਧਰੀ  ਦੁਖ੍ਯ  ਹਰਣੀ  ॥ 

 ਨਮੋ  ਸਾਸਤ੍ਰ  ਬੇਤਾ  ਨਮੋ  ਸਸਤ੍ਰ  ਗਾਮੀ  ॥ 

 ਨਮੋ  ਜਛ  ਬਿਦਿਆ  ਧਰੀ  ਪੂਰਣ  ਕਾਮੀ  ॥੨੩॥੨੪੨॥ 

 ਰਿਪੰ  ਤਾਪਣੀ  ਜਾਪਣੀ  ਸਰਬ  ਲੋਗਾ  ॥ 

 ਥਪੇ  ਖਾਪਣੀ  ਥਾਪਣੀ  ਸਰਬ  ਸੋਗਾ  ॥ 

 ਨਮੋ  ਲੰਕੁੜੇਸੀ  ਨਮੋ  ਸਕਤਿ  ਪਾਣੀ  ॥ 

 ਨਮੋ  ਕਾਲਿਕਾ  ਖੜਗ  ਪਾਣੀ  ਕ੍ਰਿਪਾਣੀ  ॥੨੪॥੨੪੩॥ 

 ਨਮੋ  ਲੰਕੁੜੈਸਾ  ਨਮੋ  ਨਾਗ੍ਰ  ਕੋਟੀ  ॥ 

 ਨਮੋ  ਕਾਮ  ਰੂਪਾ  ਕਮਿਛਿਆ  ਕਰੋਟੀ  ॥ 

 ਨਮੋ  ਕਾਲ  ਰਾਤ੍ਰੀ  ਕਪਰਦੀ  ਕਲਿਆਣੀ  ॥ 

 ਮਹਾ  ਰਿਧਣੀ  ਸਿਧ  ਦਾਤੀ  ਕ੍ਰਿਪਾਣੀ  ॥੨੫॥੨੪੪॥ 

 ਨਮੋ  ਚਤੁਰ  ਬਾਹੀ  ਨਮੋ  ਅਸਟ  ਬਾਹਾ  ॥ 

 ਨਮੋ  ਪੋਖਣੀ  ਸਰਬ  ਆਲਮ  ਪਨਾਹਾ  ॥ 

 ਨਮੋ  ਅੰਬਿਕਾ  ਜੰਭਹਾ  ਕਾਰਤਕ੍ਰਯਾਨੀ  ॥ 

 ਮ੍ਰਿੜਾਲੀ  ਕਪਰਦੀ  ਨਮੋ  ਸ੍ਰੀ  ਭਵਾਨੀ  ॥੨੬॥੨੪੫॥ 

 ਨਮੋ  ਦੇਵ  ਅਰਦ੍ਰਯਾਰਦਨੀ  ਦੁਸਟ  ਹੰਤੀ  ॥ 

 ਸਿਤਾ  ਅਸਿਤਾ  ਰਾਜ  ਕ੍ਰਾਤੀ  ਅਨੰਤੀ  ॥ 

 ਜੁਆਲਾ  ਜਯੰਤੀ  ਅਲਾਸੀ  ਅਨੰਦੀ  ॥ 

 ਨਮੋ  ਪਾਰਬ੍ਰਹਮੀ  ਹਰੀ  ਸੀ  ਮੁਕੰਦੀ  ॥੨੭॥੨੪੬॥ 

 ਜਯੰਤੀ  ਨਮੋ  ਮੰਗਲਾ  ਕਾਲਕਾਯੰ  ॥ 

 ਕਪਾਲੀ  ਨਮੋ  ਭਦ੍ਰਕਾਲੀ  ਸਿਵਾਯੰ  ॥ 

 ਦੁਗਾਯੰ  ਛਿਮਾਯੰ  ਨਮੋ  ਧਾਤ੍ਰੀਏਯੰ  ॥ 

 ਸੁਆਹਾ  ਸੁਧਾਯੰ  ਨਮੋ  ਸੀਤਲੇਯੰ  ॥੨੮॥੨੪੭॥ 

 ਨਮੋ  ਚਰਬਣੀ  ਸਰਬ  ਧਰਮੰ  ਧੁਜਾਯੰ  ॥ 

 ਨਮੋ  ਹਿੰਗੁਲਾ  ਪਿੰਗੁਲਾ  ਅੰਬਿਕਾਯੰ  ॥ 

 ਨਮੋ  ਦੀਰਘ  ਦਾੜਾ  ਨਮੋ  ਸਿਆਮ  ਬਰਣੀ  ॥ 

 ਨਮੋ  ਅੰਜਨੀ  ਗੰਜਨੀ  ਦੈਤ  ਦਰਣੀ  ॥੨੯॥੨੪੮॥ 

 ਨਮੋ  ਅਰਧ  ਚੰਦ੍ਰਾਇਣੀ  ਚੰਦ੍ਰਚੂੜੰ  ॥ 

 ਨਮੋ  ਇੰਦ੍ਰ  ਊਰਧਾ  ਨਮੋ  ਦਾੜ  ਗੂੜੰ  ॥ 

 ਸਸੰ  ਸੇਖਰੀ  ਚੰਦ੍ਰਭਾਲਾ  ਭਵਾਨੀ  ॥ 

 ਭਵੀ  ਭੈਹਰੀ  ਭੂਤਰਾਟੀ  ਕ੍ਰਿਪਾਨੀ  ॥੩੦॥੨੪੯॥ 

 ਕਲੀ  ਕਾਰਣੀ  ਕਰਮ  ਕਰਤਾ  ਕਮਛ੍ਰਯਾ  ॥ 

 ਪਰੀ  ਪਦਮਿਨੀ  ਪੂਰਣੀ  ਸਰਬ  ਇਛ੍ਯਾ  ॥ 

 ਜਯਾ  ਜੋਗਣੀ  ਜਗ  ਕਰਤਾ  ਜਯੰਤੀ  ॥ 

 ਸੁਭਾ  ਸੁਆਮਣੀ  ਸ੍ਰਿਸਟਜਾ  ਸਤ੍ਰੂਹੰਤੀ  ॥੩੧॥੨੫੦॥ 

 ਪਵਿਤ੍ਰੀ  ਪੁਨੀਤਾ  ਪੁਰਾਣੀ  ਪਰੇਯੰ  ॥ 

 ਪ੍ਰਭੀ  ਪੂਰਣੀ  ਪਾਰਬ੍ਰਹਮੀ  ਅਜੈਯੰ  ॥ 

 ਅਰੂਪੰ  ਅਨੂਪੰ  ਅਨਾਮੰ  ਅਠਾਮੰ  ॥ 

 ਅਭੀਅੰ  ਅਜੀਤੰ  ਮਹਾ  ਧਰਮ  ਧਾਮੰ  ॥੩੨॥੨੫੧॥ 

 ਅਛੇਦੰ  ਅਭੇਦੰ  ਅਕਰਮੰ  ਸੁ  ਧਰਮੰ  ॥ 

 ਨਮੋ  ਬਾਣ  ਪਾਣੀ  ਧਰੇ  ਚਰਮ  ਬਰਮੰ  ॥ 

 ਅਜੇਯੰ  ਅਭੇਯੰ  ਨਿਰੰਕਾਰ  ਨਿਤ੍ਰਯੰ  ॥ 

 ਨਿਰੂਪੰ  ਨਿਰਬਾਣੰ  ਨਮਿਤ੍ਰਯੰ  ਅਕ੍ਰਿਤ੍ਰਯੰ  ॥੩੩॥੨੫੨॥ 

 ਗੁਰੀ  ਗਉਰਜਾ  ਕਾਮਗਾਮੀ  ਗੁਪਾਲੀ  ॥ 

 ਬਲੀ  ਬੀਰਣੀ  ਬਾਵਨਾ  ਜਗ੍ਰਯਾ  ਜੁਆਲੀ  ॥ 

 ਨਮੋ  ਸਤ੍ਰੁ  ਚਰਬਾਇਣੀ  ਗਰਬ  ਹਰਣੀ  ॥ 

 ਨਮੋ  ਤੋਖਣੀ  ਸੋਖਣੀ  ਸਰਬ  ਭਰਣੀ  ॥੩੪॥੨੫੩॥ 

 ਪਿਲੰਗੀ  ਪਵੰਗੀ  ਨਮੋ  ਚਰਚਿਤੰਗੀ  ॥ 

 ਨਮੋ  ਭਾਵਨੀ  ਭੂਤ  ਹੰਤਾ  ਭੜਿੰਗੀ  ॥ 

 ਨਮੋ  ਭੀਮਿ  ਸਰੂਪਾ  ਨਮੋ  ਲੋਕ  ਮਾਤਾ  ॥ 

 ਭਵੀ  ਭਾਵਨੀ  ਭਵਿਖ੍ਰਯਾਤ  ਬਿਧਾਤਾ  ॥੩੫॥੨੫੪॥ 

 ਪ੍ਰਭੀ  ਪੂਰਣੀ  ਪਰਮ  ਰੂਪੰ  ਪਵਿਤ੍ਰੀ  ॥ 

 ਪਰੀ  ਪੋਖਣੀ  ਪਾਰਬ੍ਰਹਮੀ  ਗਇਤ੍ਰੀ  ॥ 

 ਜਟੀ  ਜੁਆਲ  ਪਰਚੰਡ  ਮੁੰਡੀ  ਚਮੁੰਡੀ  ॥ 

 ਬਰੰਦਾਇਣੀ  ਦੁਸਟ  ਖੰਡੀ  ਅਖੰਡੀ  ॥੩੬॥੨੫੫॥ 

 ਸਬੈ  ਸੰਤ  ਉਬਾਰੀ  ਬਰੰ  ਬ੍ਰਯੂਹ  ਦਾਤਾ  ॥ 

 ਨਮੋ  ਤਾਰਣੀ  ਕਾਰਣੀ  ਲੋਕ  ਮਾਤਾ  ॥ 

 ਨਮਸਤ੍ਯੰ  ਨਮਸਤ੍ਯੰ  ਨਮਸਤ੍ਯੰ  ਭਵਾਨੀ  ॥ 

 ਸਦਾ  ਰਾਖ  ਲੈ  ਮੁਹਿ  ਕ੍ਰਿਪਾ  ਕੈ  ਕ੍ਰਿਪਾਨੀ  ॥੩੭॥੨੫੬॥ 

 ਇਤਿ  ਸ੍ਰੀ  ਬਚਿਤ੍ਰ  ਨਾਟਕੇ  ਚੰਡੀ  ਚਰਿਤ੍ਰੇ  ਦੇਵੀ  ਜੂ  ਕੀ  ਉਸਤਤ  ਬਰਨਨੰ  ਨਾਮ  ਸਪਤਮੋ  ਧਿਆਯ  ਸੰਪੂਰਨਮ  ਸਤੁ  ਸੁਭਮ  ਸਤੁ  ॥੭॥ 

 ਅਥ  ਚੰਡੀ  ਚਰਿਤ੍ਰ  ਉਸਤਤ  ਬਰਨਨੰ  ॥ 

 ਭੁਜੰਗ  ਪ੍ਰਯਾਤ  ਛੰਦ  ॥ 

 ਭਰੈ  ਜੋਗਣੀ  ਪਤ੍ਰ  ਚਉਸਠ  ਚਾਰੰ  ॥ 

 ਚਲੀ  ਠਾਮ  ਠਾਮੰ  ਡਕਾਰੰ  ਡਕਾਰੰ  ॥ 

 ਭਰੇ  ਨੇਹ  ਗੇਹੰ  ਗਏ  ਕੰਕ  ਬੰਕੰ  ॥ 

 ਰੁਲੇ  ਸੂਰਬੀਰੰ  ਅਹਾੜੰ  ਨ੍ਰਿਸੰਕੰ  ॥੧॥੨੫੭॥ 

 ਚਲੇ  ਨਾਰਦਉ  ਹਾਥਿ  ਬੀਨਾ  ਸੁਹਾਏ  ॥ 

 ਬਨੇ  ਬਾਰਦੀ  ਡੰਕ  ਡਉਰੂ  ਬਜਾਏ  ॥ 

 ਗਿਰੇ  ਬਾਜਿ  ਗਾਜੀ  ਗਜੀ  ਬੀਰ  ਖੇਤੰ  ॥ 

 ਰੁਲੇ  ਤਛ  ਮੁਛੰ  ਨਚੇ  ਭੂਤ  ਪ੍ਰੇਤੰ  ॥੨॥੨੫੮॥ 

 ਨਚੇ  ਬੀਰ  ਬੈਤਾਲ  ਅਧੰ  ਕਮਧੰ  ॥ 

 ਬਧੇ  ਬਧ  ਗੋਪਾ  ਗੁਲਿਤ੍ਰਾਣ  ਬਧੰ  ॥ 

 ਭਏ  ਸਾਧੁ  ਸੰਬੂਹ  ਭੀਤੰ  ਅਭੀਤੇ  ॥ 

 ਨਮੋ  ਲੋਕ  ਮਾਤਾ  ਭਲੇ  ਸਤ੍ਰੁ  ਜੀਤੇ  ॥੩॥੨੫੯॥ 

 ਪੜੇ  ਮੂੜ  ਯਾ  ਕੋ  ਧਨੰ  ਧਾਮ  ਬਾਢੇ  ॥ 

 ਸੁਨੈ  ਸੂਮ  ਸੋਫੀ  ਲਰੈ  ਜੁਧ  ਗਾਢੈ  ॥ 

 ਜਗੈ  ਰੈਣਿ  ਜੋਗੀ  ਜਪੈ  ਜਾਪ  ਯਾ  ਕੋ  ॥ 

 ਧਰੈ  ਪਰਮ  ਜੋਗੰ  ਲਹੈ  ਸਿਧਤਾ  ਕੋ  ॥੪॥੨੬੦॥ 

 ਪੜੈ  ਯਾਹਿ  ਬਿਦ੍ਯਾਰਥੀ  ਬਿਦ੍ਯਾ  ਹੇਤੰ  ॥ 

 ਲਹੈ  ਸਰਬ  ਸਾਸਤ੍ਰਾਨ  ਕੋ  ਮਦ  ਚੇਤੰ  ॥ 

 ਜਪੈ  ਜੋਗ  ਸੰਨ੍ਯਾਸ  ਬੈਰਾਗ  ਕੋਈ  ॥ 

 ਤਿਸੈ  ਸਰਬ  ਪੁੰਨ੍ਰਯਾਨ  ਕੋ  ਪੁੰਨਿ  ਹੋਈ  ॥੫॥੨੬੧॥ 

 ਦੋਹਰਾ  ॥ 

 ਜੇ  ਜੇ  ਤੁਮਰੇ  ਧਿਆਨ  ਕੋ  ਨਿਤ  ਉਠਿ  ਧਿਐਹੈ  ਸੰਤ  ॥ 

 ਅੰਤ  ਲਹੈਗੇ  ਮੁਕਤਿ  ਫਲੁ  ਪਾਵਹਿਗੇ  ਭਗਵੰਤ  ॥੬॥੨੬੨॥ 

 ਇਤਿ  ਸ੍ਰੀ  ਬਚਿਤ੍ਰ  ਨਾਟਕੇ  ਚੰਡੀ  ਚਰਿਤ੍ਰੇ  ਚੰਡੀ  ਚਰਿਤ੍ਰ  ਉਸਤਤਿ  ਬਰਨਨੰ  ਨਾਮ  ਅਸਟਮੋ  ਧਿਆਯ  ਸੰਪੂਰਨਮ  ਸਤੁ  ਸੁਭਮ  ਸਤੁ  ॥੮॥ 

 

Post a Comment

0 Comments
* Please Don't Spam Here. All the Comments are Reviewed by Admin.