Type Here to Get Search Results !

kirtan

ਵਾਰ ਸ੍ਰੀ ਭਗਉਤੀ ਜੀ ਕੀ (ਚੰਡੀ ਦੀ ਵਾਰ )

                            ਚੰਡੀ ਦੀ ਵਾਰ ॥

                         ANG- 119 TO 127


 ਚੰਡੀ  ਦੀ  ਵਾਰ  ॥ 

 ੴ  ਵਾਹਿਗੁਰੂ  ਜੀ  ਕੀ  ਫਤਹ  ॥ 

 ਸ੍ਰੀ  ਭਗਉਤੀ  ਜੀ  ਸਹਾਇ  ॥ 

 ਵਾਰ  ਸ੍ਰੀ  ਭਗਉਤੀ  ਜੀ  ਕੀ  ॥ 

 ਪਾਤਿਸਾਹੀ  ੧੦  ॥ 

 ਪਉੜੀ  ॥ 

 ਪ੍ਰਿਥਮ  ਭਗੌਤੀ  ਸਿਮਰਿ  ਕੈ  ਗੁਰ  ਨਾਨਕ  ਲਈਂ  ਧਿਆਇ  ॥ 

 ਫਿਰ  ਅੰਗਦ  ਗੁਰ  ਤੇ  ਅਮਰਦਾਸੁ  ਰਾਮਦਾਸੈ  ਹੋਈਂ  ਸਹਾਇ  ॥ 

 ਅਰਜਨ  ਹਰਿਗੋਬਿੰਦ  ਨੋ  ਸਿਮਰੌ  ਸ੍ਰੀ  ਹਰਿਰਾਇ  ॥ 

 ਸ੍ਰੀ  ਹਰਿਕ੍ਰਿਸ਼ਨ  ਧਿਆਈਐ  ਜਿਸੁ  ਡਿਠੇ  ਸਭਿ  ਦੁਖਿ  ਜਾਇ  ॥ 

 ਤੇਗ  ਬਹਾਦਰ  ਸਿਮਰਿਐ  ਘਰਿ  ਨਉ  ਨਿਧਿ  ਆਵੈ  ਧਾਇ  ॥ 

 ਸਭ  ਥਾਈਂ  ਹੋਇ  ਸਹਾਇ  ॥੧॥ 

 ਖੰਡਾ  ਪ੍ਰਿਥਮੈ  ਸਾਜ  ਕੈ  ਜਿਨ  ਸਭ  ਸੈਸਾਰੁ  ਉਪਾਇਆ  ॥ 

 ਬ੍ਰਹਮਾ  ਬਿਸਨੁ  ਮਹੇਸ  ਸਾਜਿ  ਕੁਦਰਤਿ  ਦਾ  ਖੇਲੁ  ਰਚਾਇ  ਬਣਾਇਆ  ॥ 

 ਸਿੰਧੁ  ਪਰਬਤ  ਮੇਦਨੀ  ਬਿਨੁ  ਥੰਮ੍ਹਾ  ਗਗਨਿ  ਰਹਾਇਆ  ॥ 

 ਸਿਰਜੇ  ਦਾਨੋ  ਦੇਵਤੇ  ਤਿਨ  ਅੰਦਰਿ  ਬਾਦੁ  ਰਚਾਇਆ  ॥ 

 ਤੈ  ਹੀ  ਦੁਰਗਾ  ਸਾਜਿ  ਕੈ  ਦੈਤਾ  ਦਾ  ਨਾਸੁ  ਕਰਾਇਆ  ॥ 

 ਤੈਥੋਂ  ਹੀ  ਬਲੁ  ਰਾਮ  ਲੈ  ਨਾਲ  ਬਾਣਾ  ਦਹਸਿਰੁ  ਘਾਇਆ  ॥ 

 ਤੈਥੋਂ  ਹੀ  ਬਲੁ  ਕ੍ਰਿਸਨ  ਲੈ  ਕੰਸੁ  ਕੇਸੀ  ਪਕੜਿ  ਗਿਰਾਇਆ  ॥ 

 ਬਡੇ  ਬਡੇ  ਮੁਨਿ  ਦੇਵਤੇ  ਕਈ  ਜੁਗ  ਤਿਨੀ  ਤਨੁ  ਤਾਇਆ  ॥ 

 ਕਿਨੀ  ਤੇਰਾ  ਅੰਤੁ  ਨ  ਪਾਇਆ  ॥੨॥ 

 ਸਾਧੂ  ਸਤਜੁਗੁ  ਬੀਤਿਆ  ਅਧ  ਸੀਲੀ  ਤ੍ਰੇਤਾ  ਆਇਆ  ॥ 

 ਨੱਚੀ  ਕਲ  ਸਰੋਸਰੀ  ਕਲ  ਨਾਰਦ  ਡਉਰੂ  ਵਾਇਆ  ॥ 

 ਅਭਿਮਾਨੁ  ਉਤਾਰਨ  ਦੇਵਤਿਆਂ  ਮਹਿਖਾਸੁਰ  ਸੁੰਭ  ਉਪਾਇਆ  ॥ 

 ਜੀਤਿ  ਲਏ  ਤਿਨਿ  ਦੇਵਤੇ  ਤਿਹ  ਲੋਕੀ  ਰਾਜੁ  ਕਮਾਇਆ  ॥ 

 ਵੱਡਾ  ਬੀਰ  ਅਖਾਇ  ਕੈ  ਸਿਰ  ਉਪਰ  ਛਤ੍ਰ  ਫਿਰਾਇਆ  ॥ 

 ਦਿੱਤਾ  ਇੰਦੁ੍ਰ  ਨਿਕਾਲ  ਕੈ  ਤਿਨ  ਗਿਰਿ  ਕੈਲਾਸੁ  ਤਕਾਇਆ  ॥ 

 ਡਰਿ  ਕੈ  ਹੱਥੋ  ਦਾਨਵੀ  ਦਿਲ  ਅੰਦਰਿ  ਤ੍ਰਾਸੁ  ਵਧਾਇਆ  ॥ 

 ਪਾਸ  ਦੁਰਗਾ  ਦੇ  ਇੰਦੁ੍ਰ  ਆਇਆ  ॥੩॥ 

 ਇਕ  ਦਿਹਾੜੇ  ਨਾਵਣ  ਆਈ  ਦੁਰਗਸਾਹ  ॥ 

 ਇੰਦ੍ਰ  ਬਿਰਥਾ  ਸੁਣਾਈ  ਅਪਣੇ  ਹਾਲ  ਦੀ  ॥ 

 ਛੀਨ  ਲਈ  ਠਕੁਰਾਈ  ਸਾਤੇ  ਦਾਨਵੀ  ॥ 

 ਲੋਕੀ  ਤਿਹੀ  ਫਿਰਾਈ  ਦੋਹੀ  ਆਪਣੀ  ॥ 

 ਬੈਠੇ  ਵਾਇ  ਵਧਾਈ  ਤੇ  ਅਮਰਾਵਤੀ  ॥ 

 ਦਿੱਤੇ  ਦੇਵ  ਭਜਾਈ  ਸਭਨਾ  ਰਾਕਸਾਂ  ॥ 

 ਕਿਨੈ  ਨ  ਜਿੱਤਾ  ਜਾਈ  ਮੱਹਖੇ  ਦੈਤ  ਨੂੰ  ॥ 

 ਤੇਰੀ  ਸਾਮ  ਤਕਾਈ  ਦੇਵੀ  ਦੁਰਗਸਾਹ  ॥੪॥ 

 ਦੁਰਗਾ  ਬੈਣ  ਸੁਣੰਦੀ  ਹੱਸੀ  ਹੜਹੜਾਇ  ॥ 

 ਓਹੀ  ਸੀਹੁ  ਮੰਗਾਇਆ  ਰਾਖਸ  ਭੱਖਣਾ  ॥ 

 ਚਿੰਤਾ  ਕਰਹੁ  ਨ  ਕਾਈ  ਦੇਵਾ  ਨੂੰ  ਆਖਿਆ  ॥ 

 ਰੋਹ  ਹੋਈ  ਮਹਾ  ਮਾਈ  ਰਾਕਸਿ  ਮਾਰਣੇ  ॥੫॥ 

 ਦੋਹਰਾ  ॥ 

 ਰਾਕਸਿ  ਆਏ  ਰੋਹਲੇ  ਖੇਤਿ  ਭਿੜਨ  ਕੇ  ਚਾਇ  ॥ 

 ਲਸ਼ਕਨਿ  ਤੇਗਾਂ  ਬਰਛੀਆਂ  ਸੂਰਜੁ  ਨਦਰਿ  ਨ  ਪਾਇ  ॥੬॥ 

 ਪਉੜੀ  ॥ 

 ਦੁਹਾਂ  ਕੰਧਾਰਾ  ਮੁਹਿ  ਜੁੜੇ  ਢੋਲ  ਸੰਖ  ਨਗਾਰੇ  ਬਜੇ  ॥ 

 ਰਾਕਸਿ  ਆਏ  ਰੋਹਲੇ  ਤਰਵਾਰੀ  ਬਖਤਰ  ਸੱਜੇ  ॥ 

 ਜੱੁਟੇ  ਸਉਹੇ  ਜੱੁਧ  ਨੁੰ  ਇਕ  ਜਾਤ  ਨ  ਜਾਣਨ  ਭੱਜੇ  ॥ 

 ਖੇਤ  ਅੰਦਰਿ  ਜੋਧੇ  ਗੱਜੇ  ॥੭॥ 

 ਜੰਗ  ਮੁਸਾਫਾ  ਬੱਜਿਆ  ਰਣਿ  ਘੁਰੇ  ਨਗਾਰੇ  ਚਾਵਲੇ  ॥ 

 ਝੂਲਣ  ਨੇਜੇ  ਬੈਰਕਾ  ਨੀਸਾਣ  ਲਸਨਿ  ਲਸਾਵਲੇ  ॥ 

 ਢੋਲ  ਨਗਾਰੇ  ਪਉਣ  ਦੇ  ਊਂਘਨ  ਜਾਣੁ  ਜਟਾਵਲੇ  ॥ 

 ਦੁਰਗਾ  ਦਾਨੋ  ਡਹੇ  ਰਣ  ਨਾਦ  ਵੱਜਨ  ਖੇਤੁ  ਭੀਹਾਵਲੇ  ॥ 

 ਬੀਰ  ਪਰੋਤੇ  ਬਰਛੀੲੇਂ  ਜਣ  ਡਾਲ  ਚਮੱੁਟੇ  ਆਵਲੇ  ॥ 

 ਇਕ  ਵੱਢੇ  ਤੇਗੀ  ਤੜਫੀਅਨ  ਮਦ  ਪੀਤੇ  ਲੋਟਨਿ  ਬਾਵਲੇ  ॥ 

 ਇਕ  ਚੁਣ  ਚੁਣ  ਝਾੜਉ  ਕਢੀਅਨ  ਰੇਤ  ਵਿਚੋ  ਸੁਇਨਾ  ਡਾਵਲੇ  ॥ 

 ਗਦਾ  ਤ੍ਰਿਸੂਲਾਂ  ਬਰਛੀਆਂ  ਤੀਰ  ਵੱਗਨ  ਖਰੇ  ਉਤਾਵਲੇ  ॥ 

 ਜਣ  ਡਸੇ  ਭੁਜੰਗਮ  ਸਾਵਲੇ॥  ਮਰ  ਜਾਵਨਿ  ਬੀਰ  ਰੁਹਾਵਲੇ  ॥੮॥ 

 ਦੇਖਣ  ਚੰਡ  ਪ੍ਰਚੰਡ  ਨੂੰ  ਰਣ  ਘੁਰੇ  ਨਗਾਰੇ  ॥ 

 ਧਾਏ  ਰਾਕਸਿ  ਰੋਹਲੇ  ਚਉਗਿਰਦੇ  ਭਾਰੇ  ॥ 

 ਹਥੀਂ  ਤੇਗਾਂ  ਪਕੜਿ  ਕੈ  ਰਣ  ਭਿੜੇ  ਕਰਾਰੇ  ॥ 

 ਕਦੇ  ਨ  ਨੱਠੈ  ਜੱੁਧ  ਤੇ  ਜੋਧੇ  ਜੁਝਾਰੇ  ॥ 

 ਦਿਲ  ਵਿਚ  ਰੋਹ  ਬਢਾਇ  ਕੈ  ਮਾਰਿ  ਮਾਰਿ  ਪੁਕਾਰੇ  ॥ 

 ਮਾਰੇ  ਚੰਡ  ਪ੍ਰਚੰਡ  ਨੈ  ਬੀਰ  ਖੇਤ  ਉਤਾਰੇ  ॥ 

 ਮਾਰੇ  ਜਾਪਨ  ਬਿਜੁਲੀ  ਸਿਰਭਾਰਿ  ਮੁਨਾਰੇ  ॥੯॥ 

 ਚੋਟ  ਪਈ  ਦਮਾਮੇ  ਦਲਾਂ  ਮੁਕਾਬਲਾ  ॥ 

 ਦੇਵੀ  ਦਸਤ  ਨਚਾਈ  ਸੀਹਣ  ਸਾਰਦੀ  ॥ 

 ਪੇਟਿ  ਮਲੰਦੇ  ਲਾਈ  ਮਹਖੇ  ਦੈਤ  ਨੂੰ  ॥ 

 ਗੁਰਦੇ  ਆਂਦਾ  ਖਾਈ  ਨਾਲੇ  ਰੁਕੜੇ  ॥ 

 ਜੇਹੀ  ਦਿਲ  ਵਿਚ  ਆਈ  ਕਹੀ  ਸੁਣਾਇ  ਕੈ  ॥ 

 ਚੋਟੀ  ਜਾਣ  ਦਿਖਾਈ  ਤਾਰੇ  ਧੂਮਕੇਤ  ॥੧੦॥ 

 ਚੋਟਾਂ  ਪਵਨ  ਨਗਾਰੇ  ਅਣੀਆਂ  ਜੱਟੀਆਂ  ॥ 

 ਧੂਹ  ਲਈਆਂ  ਤਰਵਾਰੀ  ਦੇਵਾਂ  ਦਾਨਵੀ  ॥ 

 ਵਾਹਨ  ਵਾਰੋ  ਵਾਰੀ  ਸੂਰੇ  ਸੰਘਰੇ  ॥ 

 ਵਗੈ  ਰੱਤੁ  ਝੁਲਾਰੀ  ਜਿਉ  ਗੇਰੂ  ਬਾਬਤ੍ਰਾ  ॥ 

 ਦੇਖਨ  ਬੈਠ  ਅਟਾਰੀ  ਨਾਰੀ  ਰਾਕਸਾਂ  ॥ 

 ਪਾਈ  ਧੂਮ  ਸਵਾਰੀ  ਦੁਰਗਾ  ਦਾਨਵੀ  ॥੧੧॥ 

 ਲੱਖ  ਨਗਾਰੇ  ਵੱਜਨ  ਆਮ੍ਹੋ  ਸਾਮ੍ਹਣੇ  ॥ 

 ਰਾਕਸ  ਰਣੋ  ਨ  ਭੱਜਨ  ਰੋਹੇ  ਰੋਹਲੇ  ॥ 

 ਸੀਹਾਂ  ਵਾਂਗੂ  ਗੱਜਣ  ਸੱਭੇ  ਸੂਰਮੇ  ॥ 

 ਤਣਿ  ਤਣਿ  ਕੈਬਰ  ਛੱਡਨ  ਦੁਰਗਾ  ਸਾਮਣੇ  ॥੧੨॥ 

 ਘੁਰੇ  ਨਗਾਰੇ  ਦੋਹਰੇ  ਰਣ  ਸੰਗਲੀਆਲੇ  ॥ 

 ਧੂੜਿ  ਲਪੇਟੇ  ਧੂਹਰੇ  ਸਿਰਦਾਰ  ਜਟਾਲੇ  ॥ 

 ਉਖਲੀਆਂ  ਨਾਸਾ  ਜਿਨਾ  ਮੁਹਿ  ਜਾਪਨ  ਆਲੇ  ॥ 

 ਧਾਏ  ਦੇਵੀ  ਸਾਹਮਣੇ  ਬੀਰ  ਮੱੁਛਲੀਆਲੇ  ॥ 

 ਸੁਰਪਤ  ਜੇਹੇ  ਲੜ  ਹਟੇ  ਬੀਰ  ਟਲੇ  ਨ  ਟਾਲੇ  ॥ 

 ਗੱਜੇ  ਦੁਰਗਾ  ਘੇਰਿ  ਕੈ  ਜਣੁ  ਘਣੀਅਰੁ  ਕਾਲੇ  ॥੧੩॥ 

 ਚੋਟ  ਪਈ  ਖਰਚਾਮੀ  ਦਲਾਂ  ਮੁਕਾਬਲਾ  ॥ 

 ਘੇਰ  ਲਈ  ਵਰਿਆਮੀ  ਦੁਰਗਾ  ਆਇ  ਕੈ  ॥ 

 ਰਾਖਸ  ਵਡੇ  ਅਲਾਮੀ  ਭੱਜ  ਨ  ਜਾਣਦੇ  ॥ 

 ਅੰਤ  ਹੋਏ  ਸੁਰਗਾਮੀ  ਮਾਰੇ  ਦੇਵਤਾ  ॥੧੪॥ 

 ਅਗਣਤ  ਘੁਰੇ  ਨਗਾਰੇ  ਦਲਾਂ  ਭਿੜੰਦਿਆਂ  ॥ 

 ਪਾਏ  ਮਹਖਲ  ਭਾਰੇ  ਦੇਵਾ  ਦਾਨਵਾਂ  ॥ 

 ਵਾਹਨ  ਫੱਟ  ਕਰਾਰੇ  ਰਾਕਸਿ  ਰੋਹਲੇ  ॥ 

 ਜਾਪਣ  ਤੇਗੀ  ਆਰੇ  ਮਿਆਨੋ  ਧੂਹੀਆਂ  ॥ 

 ਜੋਧੇ  ਵਡੇ  ਮੁਨਾਰੇ  ਜਾਪਨ  ਖੇਤ  ਵਿਚਿ  ॥ 

 ਦੇਵੀ  ਆਪ  ਸਵਾਰੇ  ਪਬ  ਜਵੇਹਣੇ  ॥ 

 ਕਦੇ  ਨ  ਆਖਨ  ਹਾਰੇ  ਧਾਵਨ  ਸਾਹਮਣੇ  ॥ 

 ਦੁਰਗਾ  ਸਭ  ਸੰਘਾਰੇ  ਰਾਖਸਿ  ਖੜਗ  ਲੈ  ॥੧੫॥ 

 ਉਮਲ  ਲੱਥੇ  ਜੋਧੇ  ਮਾਰੂ  ਬੱਜਿਆ  ॥ 

 ਬੱਦਲ  ਜਿਉ  ਮਹਿਖਾਸੁਰ  ਰਣ  ਵਿਚਿ  ਗੱਜਿਆ  ॥ 

 ਇੰਦ੍ਰ  ਜੇਹਾ  ਜੋਧਾ  ਮੈਥਉ  ਭੱਜਿਆ  ॥ 

 ਕਉਣ  ਵਿਚਾਰੀ  ਦੁਰਗਾ  ਜਿਨ  ਰਣੁ  ਸਜਿਆ  ॥੧੬॥ 

 ਵੱਜੇ  ਢੋਲ  ਨਗਾਰੇ  ਦਲਾਂ  ਮੁਕਾਬਲਾ  ॥ 

 ਤੀਰ  ਫਿਰੈ  ਰੈਬਾਰੇ  ਆਮ੍ਹੋ  ਸਾਮ੍ਹਣੇ  ॥ 

 ਅਗਣਤ  ਬੀਰ  ਸੰਘਾਰੇ  ਲਗਦੀ  ਕੈਬਰੀ  ॥ 

 ਡਿੱਗੇ  ਜਾਣਿ  ਮੁਨਾਰੇ  ਮਾਰੈ  ਬਿੱਜੁ  ਦੇ  ॥ 

 ਖੁੱਲੀ  ਵਾਲੀ  ਦੈਤ  ਅਹਾੜੇ  ਸਭੇ  ਸੂਰਮੇ  ॥ 

 ਸੱੁਤੇ  ਜਾਣਿ  ਜਟਾਰੇ  ਭੰਗਾ  ਖਾਇ  ਕੈ  ॥੧੭॥ 

 ਦੁਹਾਂ  ਕੰਧਾਰਾਂ  ਮੁਹਿ  ਜੁੜੇ  ਨਾਲਿ  ਧਉਸਾ  ਭਾਰੀ  ॥ 

 ਕੜਕ  ਉੱਠਿਆ  ਫਉਜ  ਤੇ  ਵਡਾ  ਅਹੰਕਾਰੀ  ॥ 

 ਲੈ  ਕੈ  ਚਲਿਆ  ਸੂਰਮੇ  ਨਾਲਿ  ਵਡੇ  ਹਜਾਰੀ  ॥ 

 ਮਿਆਨੋ  ਖੰਡਾ  ਧੂਹਿਆ  ਮਹਿਖਾਸੁਰ  ਭਾਰੀ  ॥ 

 ਉੱਮਲ  ਲੱਥੇ  ਸੂਰਮੇ  ਮਾਰ  ਮਚੀ  ਕਰਾਰੀ  ॥ 

 ਜਾਪੇ  ਚੱਲੇ  ਰੱਤ  ਦੇ  ਸਲਲੇ  ਜਟਧਾਰੀ  ॥੧੮॥ 

 ਸੱਟ  ਪਈ  ਜਮਧਾਣੀ  ਦਲਾਂ  ਮੁਕਾਬਲਾ  ॥ 

 ਧੂਹਿ  ਲਈ  ਕ੍ਰਿਪਾਣੀ  ਦੁਰਗਾ  ਮਿਆਨ  ਤੇ  ॥ 

 ਚੰਡੀ  ਰਾਕਸਿ  ਖਾਣੀ  ਵਾਹੀ  ਦੈਤ  ਨੂੰ  ॥ 

 ਕੋਪਰ  ਚੂਰ  ਚਵਾਣੀ  ਲੱਥੀ  ਕਰਗ  ਲੈ  ॥ 

 ਪਾਖਰ  ਤੁਰਾ  ਪਲਾਣੀ  ਰੜਕੀ  ਧਰਤ  ਜਾਇ  ॥ 

 ਲੈਦੀ  ਅਘਾ  ਸਿਧਾਣੀ  ਸਿੰਗਾਂ  ਧਉਲ  ਦਿਆਂ  ॥ 

 ਕੂਰਮ  ਸਿਰ  ਲਹਿਲਾਣੀ  ਦੁਸਮਨ  ਮਾਰਿ  ਕੈ  ॥ 

 ਵੱਢੇ  ਗਨ  ਤਿਖਾਣੀ  ਮੂਏ  ਖੇਤ  ਵਿਚ  ॥ 

 ਰਣ  ਵਿਚ  ਘੱਤੀ  ਘਾਣੀ  ਲੋਹੂ  ਮਿਝ  ਦੀ  ॥ 

 ਚਾਰੇ  ਜੁਗ  ਕਹਾਣੀ  ਚੱਲਗ  ਤੇਗ  ਦੀ  ॥ 

 ਬਿਧਣ  ਖੇਤ  ਵਿਹਾਣੀ  ਮਹਖੇ  ਦੈਤ  ਨੂੰ  ॥੧੯॥ 

 ਇਤੀ  ਮਹਖਾਸੁਰ  ਦੈਤ  ਮਾਰੇ  ਦੁਰਗਾ  ਆਇਆ  ॥ 

 ਚਉਦਹ  ਲੋਕਾਂ  ਰਾਣੀ  ਸਿੰਘੁ  ਨਚਾਇਆ  ॥ 

 ਮਾਰੇ  ਬੀਰ  ਜਟਾਣੀ  ਦਲ  ਵਿਚਿ  ਅਗਲੇ  ॥ 

 ਮੰਗਨ  ਨਾਹੀ  ਪਾਣੀ  ਦਲੀ  ਹੰਕਾਰ  ਕੈ  ॥ 

 ਜਣ  ਕਰੀ  ਸਮਾਇ  ਪਠਾਣੀ  ਸੁਣਿ  ਕੈ  ਰਾਗੁ  ਨੂੰ  ॥ 

 ਰੱਤੂ  ਦੇ  ਹੜਵਾਣੀ  ਚਲੇ  ਬੀਰ  ਖੇਤ  ॥ 

 ਪੀਤਾ  ਫੁੱਲ  ਇਆਣੀ  ਘੁਮਨ  ਸੂਰਮੇ  ॥੨੦॥ 

 ਹੋਈ  ਅਲੋਪ  ਭਵਾਨੀ  ਦੇਵਾਂ  ਨੂੰ  ਰਾਜੁ  ਦੇ  ॥ 

 ਈਸਰ  ਦੀ  ਬਰਦਾਨੀ  ਹੋਈ  ਜਿੱਤੁ  ਦਿਨ  ॥ 

 ਸੁੰਭ  ਨਿਸੁੰਭ  ਗੁਮਾਨੀ  ਜਨਮੇ  ਸੂਰਮੇ  ॥ 

 ਇੰਦ੍ਰ  ਦੀ  ਰਜਧਾਨੀ  ਤੱਕੀ  ਜਿੱਤਣੀ  ॥੨੧॥ 

 ਇੰਦ੍ਰਪੁਰੀ  ਤੇ  ਧਾਵਣਾ  ਵਡ  ਜੋਧੀ  ਮਤਾ  ਪਕਾਇਆ  ॥ 

 ਸੰਜ  ਪਟੇਲਾ  ਪਾਖਰਾ  ਭੇੜ  ਸੰਦਾ  ਸਾਜੁ  ਬਣਾਇਆ  ॥ 

 ਜੰਮੇ  ਕਟਕ  ਅਛੂਹਣੀ  ਅਸਮਾਨੁ  ਗਰਦੀ  ਛਾਇਆ  ॥ 

 ਰੋਹ  ਸੁੰਭ  ਨਿਸੁੰਭ  ਸਿਧਾਇਆ  ॥੨੨॥ 

 ਸੁੰਭ  ਨਿਸੁੰਭ  ਅਲਾਇਆ  ਵਡ  ਜੋਧੀ  ਸੰਘਰੁ  ਵਾਏ  ॥ 

 ਰੋਹ  ਦਿਖਾਲੀ  ਦਿੱਤੀਆ  ਵਰਿਆਮੀ  ਤੁਰੇ  ਨਚਾਏ  ॥ 

 ਘੁਰੇ  ਦਮਾਮੇ  ਦੋਹਰੇ  ਜਮ  ਬਾਹਣ  ਜਿਉ  ਅਰੜਾਏ  ॥ 

 ਦੇਉ  ਦਾਨੋ  ਲੁੱਝਣ  ਆਏ  ॥੨੩॥ 

 ਦਾਨੋ  ਦੇਉ  ਅਨਾਗੀ  ਸੰਘਰੁ  ਰਚਿਆ  ॥ 

 ਫੱੁਲ  ਖਿੜੇ  ਜਣ  ਬਾਗੀਂ  ਬਾਣੇ  ਜੋਧਿਆਂ  ॥ 

 ਭੂਤਾਂ  ਇੱਲਾਂ  ਕਾਗੀਂ  ਗੋਸਤ  ਭਖਿਆ  ॥ 

 ਹੁੰਮੜ  ਧੁੰਮੜ  ਜਾਗੀ  ਘੱਤੀ  ਸੂਰਿਆਂ  ॥੨੪॥ 

 ਸੱਟ  ਪਈ  ਨਗਾਰੇ  ਦਲਾਂ  ਮੁਕਾਬਲਾ  ॥ 

 ਦਿਤੇ  ਦੇਉ  ਭਜਾਈ  ਮਿਲਿ  ਕੈ  ਰਾਕਸੀਂ  ॥ 

 ਲੋਕੀ  ਤਿਹੀ  ਫਿਰਾਈ  ਦੋਹੀ  ਆਪਣੀ  ॥ 

 ਦੁਰਗਾ  ਦੀ  ਸਾਮ  ਤਕਾਈ  ਦੇਵਾਂ  ਡਰਦਿਆਂ  ॥ 

 ਆਂਦੀ  ਚੰਡਿ  ਚੜਾਈ  ਉਤੇ  ਰਾਕਸਾਂ  ॥੨੫॥ 

 ਆਈ  ਫੇਰ  ਭਵਾਨੀ  ਖਬਰੀ  ਪਾਈਆਂ  ॥ 

 ਦੈਤ  ਵਡੇ  ਅਭਿਮਾਨੀ  ਹੋਏ  ਏਕਠੇ  ॥ 

 ਲੋਚਨ  ਧੂਮ  ਗੁਮਾਨੀ  ਰਾਇ  ਬੁਲਾਇਆ  ॥ 

 ਜਗ  ਵਿਚ  ਵਡਾ  ਦਾਨੋ  ਆਪ  ਕਹਾਇਆ  ॥ 

 ਸੱਟ  ਪਈ  ਖਰਚਾਮੀ  ਦੁਰਗਾ  ਲਿਆਵਣੀ  ॥੨੬॥ 

 ਕੜਕ  ਉਠੀ  ਰਣ  ਚੰਡੀ  ਫਉਜਾਂ  ਦੇਖ  ਕੈ  ॥ 

 ਧੂਹਿ  ਮਿਆਨੋ  ਖੰਡਾ  ਹੋਈ  ਸਾਹਮਣੇ  ॥ 

 ਸਭੇ  ਬੀਰ  ਸੰਘਾਰੇ  ਧੂਮਰਨੈਣ  ਦੇ  ॥ 

 ਜਣ  ਲੈ  ਕਟੇ  ਆਰੇ  ਦਰਖਤ  ਬਾਢੀਆਂ  ॥੨੭॥ 

 ਚੋਬੀਂ  ਧਉਂਸ  ਬਜਾਈ  ਦਲਾਂ  ਮੁਕਾਬਲਾ  ॥ 

 ਰੋਹ  ਭਵਾਨੀ  ਆਈ  ਉਤੇ  ਰਾਕਸਾਂ  ॥ 

 ਖੱਬੈ  ਦਸਤ  ਨਚਾਈ  ਸੀਹਣ  ਸਾਰ  ਦੀ  ॥ 

 ਬਹੁਤਿਆਂ  ਦੇ  ਤਨ  ਲਾਈ  ਕੀਤੀ  ਰੰਗੁਲੀ  ॥ 

 ਭਾਈਆਂ  ਮਾਰਨ  ਭਾਈ  ਦੁਰਗਾ  ਜਾਣਿ  ਕੈ  ॥ 

 ਰੋਹ  ਹੋਇ  ਚਲਾਈ  ਰਾਕਸਿ  ਰਾਇ  ਨੂੰ  ॥ 

 ਜਮ  ਪੁਰ  ਦੀਆ  ਪਠਾਈ  ਲੋਚਨ  ਧੂਮ  ਨੂੰ  ॥ 

 ਜਾਪੇ  ਦਿੱਤੀ  ਸਾਈ  ਮਾਰਣ  ਸੁੰਭ  ਦੀ  ॥੨੮॥ 

 ਭੰਨੇ  ਦੈਤ  ਪੁਕਾਰੇ  ਰਾਜੇ  ਸੁੰਭ  ਥੈ  ॥ 

 ਲੋਚਨਧੂਮ  ਸੰਘਾਰੇ  ਸਣੇ  ਸਿਪਾਹੀਆਂ  ॥ 

 ਚੁਣਿ  ਚੁਣਿ  ਜੋਧੇ  ਮਾਰੇ  ਅੰਦਰ  ਖੇਤ  ਦੈ  ॥ 

 ਜਾਪਨ  ਅੰਬਰਿ  ਤਾਰੇ  ਡਿੱਗਨਿ  ਸੂਰਮੇ  ॥ 

 ਗਿਰੇ  ਪਰਬਤ  ਭਾਰੇ  ਮਾਰੇ  ਬਿੱਜੁ  ਦੈ  ॥ 

 ਦੈਤਾਂ  ਦੇ  ਦਲ  ਹਾਰੇ  ਦਹਸਤ  ਖਾਇ  ਕੈ  ॥ 

 ਬਚੇ  ਸੁ  ਮਾਰੇ  ਮਾਰੇ  ਰਹਦੇ  ਰਾਇ  ਥੈ  ॥੨੯॥ 

 ਰੋਹ  ਹੋਇ  ਬੁਲਾਏ  ਰਾਕਸਿ  ਰਾਇ  ਨੇ  ॥ 

 ਬੈਠੇ  ਮਤਾ  ਪਕਾਏ  ਦੁਰਗਾ  ਲਿਆਵਣੀ  ॥ 

 ਚੰਡ  ਅਰ  ਮੁੰਡ  ਪਠਾਏ  ਬਹੁਤਾ  ਕਟਕੁ  ਦੈ  ॥ 

 ਜਾਪੇ  ਛੱਪਰ  ਛਾਏ  ਬਣੀਆ  ਕੇਜਮਾ  ॥ 

 ਜੇਤੇ  ਰਾਇ  ਬੁਲਾਇ  ਚੱਲੇ  ਜੁੱਧ  ਨੋ  ॥ 

 ਜਣ  ਜਮ  ਪੁਰ  ਪਕੜ  ਚਲਾਏ  ਸਭੇ  ਮਾਰਨੇ  ॥੩੦॥ 

 ਢੋਲ  ਨਗਾਰੇ  ਵਾਏ  ਦਲਾਂ  ਮੁਕਾਬਲਾ  ॥ 

 ਰੋਹ  ਰੁਹੇਲੇ  ਆਏ  ਉਤੇ  ਰਾਕਸਾਂ  ॥ 

 ਸਭਨੀ  ਤੁਰੇ  ਨਚਾਏ  ਬਰਛੇ  ਪਕੜਿ  ਕੈ  ॥ 

 ਬਹੁਤੇ  ਮਾਰ  ਗਿਰਾਏ  ਅੰਦਰਿ  ਖੇਤ  ਦੈ  ॥ 

 ਤੀਰੀ  ਛਹਬਰ  ਲਾਈ  ਬੱੁਠੀ  ਦੇਵਤਾ  ॥੩੧॥ 

 ਭੇਰੀ  ਸੰਖ  ਵਜਾਏ  ਸੰਘਰਿ  ਰੱਚਿਆ  ॥ 

 ਤਣਿ  ਤਣਿ  ਤੀਰ  ਚਲਾਏ  ਦੁਰਗਾ  ਧਨਖ  ਲੈ  ॥ 

 ਜਿਨੀ  ਦਸਤ  ਉਠਾਏ  ਰਹੇ  ਨ  ਜੀਵਦੇ  ॥ 

 ਚੰਡ  ਅਰ  ਮੁੰਡ  ਖਪਾਏ  ਦੋਨੋ  ਦੇਵਤਾ  ॥੩੨॥ 

 ਸੁੰਭ  ਨਿਸੁੰਭ  ਰਿਸਾਏ  ਮਾਰੇ  ਦੈਤ  ਸੁਣ  ॥ 

 ਜੋਧੇ  ਸਭ  ਬੁਲਾਏ  ਆਪਣੇ  ਮਜਲਸੀ  ॥ 

 ਜਿਨੀ  ਦੇਉ  ਭਜਾਏ  ਇੰਦ੍ਰ  ਜੇਵਹੇ  ॥ 

 ਤੇਈ  ਮਾਰ  ਗਿਰਾਏ  ਪਲ  ਵਿਚ  ਦੇਵਤਾ  ॥ 

 ਓਨੀ  ਦਸਤੀ  ਦਸਤ  ਵਜਾਏ  ਤਿਨਾ  ਚਿਤ  ਕਰਿ  ॥ 

 ਫਿਰ  ਸ੍ਰਣਵਤ  ਬੀਜ  ਚਲਾਏ  ਬੀੜੇ  ਰਾਇ  ਦੇ  ॥ 

 ਸੰਜ  ਪਟੋਲਾ  ਪਾਏ  ਚਿਲਕਤ  ਟੋਪੀਆਂ  ॥ 

 ਲੁਝੱਣ  ਨੋ  ਅਰੜਾਏ  ਰਾਕਸ  ਰੋਹਲੇ  ॥ 

 ਕਦੇ  ਨ  ਕਿਨੇ  ਹਟਾਏ  ਜੱੁਧ  ਮਚਾਇ  ਕੈ  ॥ 

 ਮਿਲ  ਤੇਈ  ਦਾਨੋ  ਆਏ  ਹੁਣ  ਸੰਘਰਿ  ਦੇਖਣਾ  ॥੩੩॥ 

 ਦੈਤੀ  ਡੰਡ  ਉਭਾਰੀ  ਨੇੜੈ  ਆਇ  ਕੈ  ॥ 

 ਸਿੰਘ  ਕਰੀ  ਅਸਵਾਰੀ  ਦੁਰਗਾ  ਸੋਰ  ਸੁਣ  ॥ 

 ਖੱਬੇ  ਦਸਤ  ਉਭਾਰੀ  ਗਦਾ  ਫਿਰਾਇ  ਕੈ  ॥ 

 ਸੈਨਾ  ਸਭ  ਸੰਘਾਰੀ  ਸ੍ਰਣਵਤ  ਬੀਜ  ਦੀ  ॥ 

 ਜਣ  ਮਦ  ਖਾਇ  ਮਦਾਰੀ  ਘੂਮਨ  ਸੂਰਮੇ  ॥ 

 ਅਗਣਤ  ਪਾਉ  ਪਸਾਰੀ  ਰੁਲੇ  ਅਹਾੜ  ਵਿਚਿ  ॥ 

 ਜਾਪੇ  ਖੇਡ  ਖਿਡਾਰੀ  ਸੁੱਤੇ  ਫਾਗ  ਨੂੰ  ॥੩੪॥ 

 ਸ੍ਰਣਵਤ  ਬੀਜ  ਹਕਾਰੇ  ਰਹਿੰਦੇ  ਸੂਰਮੇ  ॥ 

 ਜੋਧੇ  ਜੇਡ  ਮੁਨਾਰੇ  ਦਿੱਸਣ  ਖੇਤ  ਵਿਚਿ  ॥ 

 ਸਭਨੀ  ਦਸਤ  ਉਭਾਰੇ  ਤੇਗਾਂ  ਧੂਹਿ  ਕੈ  ॥ 

 ਮਾਰੋ  ਮਾਰ  ਪੁਕਾਰੇ  ਆਏ  ਸਾਹਮਣੇ  ॥ 

 ਸੰਜਾਤੇ  ਠਣਿਕਾਰੇ  ਤੇਗੀਂ  ਉੱਭਰੇ  ॥ 

 ਘਾੜ  ਘੜਨਿ  ਠਠਿਆਰੇ  ਜਾਣਿ  ਬਣਾਇ  ਕੈ  ॥੩੫॥ 

 ਸੱਟ  ਪਈ  ਜਮਧਾਣੀ  ਦਲਾਂ  ਮੁਕਾਬਲਾ  ॥ 

 ਘੂਮਰ  ਬਰਗ  ਸਤਾਣੀ  ਦਲ  ਵਿਚਿ  ਘੱਤਿਓ  ॥ 

 ਸਣੇ  ਤੁਰਾ  ਪਲਾਣੀ  ਡਿੱਗਣ  ਸੂਰਮੇ  ॥ 

 ਉਠਿ  ਉਠਿ  ਮੰਗਣਿ  ਪਾਣੀ  ਘਾਇਲ  ਘੂਮਦੇ  ॥ 

 ਏਵਡੁ  ਮਾਰਿ  ਵਿਹਾਣੀ  ਉਪਰ  ਰਾਕਸਾਂ  ॥ 

 ਬਿੱਜਲ  ਜਿਉ  ਝਰਲਾਣੀ  ਉੱਠੀ  ਦੇਵਤਾ  ॥੩੬॥ 

 ਚੋਬੀ  ਧਉਸ  ਉਭਾਰੀ  ਦਲਾਂ  ਮੁਕਾਬਲਾ  ॥ 

 ਸਭੋ  ਸੈਨਾ  ਮਾਰੀ  ਪਲ  ਵਿਚਿ  ਦਾਨਵੀ  ॥ 

 ਦੁਰਗਾ  ਦਾਨੋ  ਮਾਰੇ  ਰੋਹ  ਬਢਾਇ  ਕੈ  ॥ 

 ਸਿਰ  ਵਿਚ  ਤੇਗ  ਵਗਾਈ  ਸ੍ਰਣਵਤ  ਬੀਜ  ਦੇ  ॥੩੭॥ 

 ਅਗਣਤ  ਦਾਨੋ  ਭਾਰੇ  ਹੋਏ  ਲੋਹੂਆ  ॥ 

 ਜੋਧੇ  ਜੇਡ  ਮੁਨਾਰੇ  ਅੰਦਰਿ  ਖੇਤ  ਦੈ  ॥ 

 ਦੁਰਗਾ  ਨੋ  ਲਲਕਾਰੇ  ਆਏ  ਸਾਹਮਣੇ  ॥ 

 ਦੁਰਗਾ  ਸਭ  ਸੰਘਾਰੇ  ਰਾਕਸ  ਆਂਵਦੇ  ॥ 

 ਰਤੂ  ਦੇ  ਪਰਨਾਲੇ  ਤਿਨ  ਤੇ  ਭੁਇ  ਪਏ  ॥ 

 ਉੱਠੇ  ਕਾਰਣਿਆਰੇ  ਰਾਕਸ  ਹੜਹੜਾਇ  ॥੩੮॥ 

 ਧਗਾ  ਸੰਗਲੀਆਲੀ  ਸੰਘਰ  ਵਾਇਆ  ॥ 

 ਬਰਛੀ  ਬੁੰਬਲੀਆਲੀ  ਸੂਰੇ  ਸੰਘਰੇ  ॥ 

 ਭੇੜਿ  ਮਚਿਆ  ਬੀਰਾਲੀ  ਦੁਰਗਾ  ਦਾਨਵੀਂ  ॥ 

 ਮਾਰ  ਮਚੀ  ਮੁਹਰਾਲੀ  ਅੰਦਰਿ  ਖੇਤ  ਦੈ  ॥ 

 ਜਣ  ਨਟ  ਲੱਥੇ  ਛਾਲੀ  ਢੋਲਿ  ਬਜਾਇ  ਕੈ  ॥ 

 ਲੋਹੂ  ਫਾਥੀ  ਜਾਲੀ  ਲੋਥੀ  ਜਮਧੜੀ  ॥ 

 ਘਣ  ਵਿਚਿ  ਜਿਉ  ਛੰਛਾਲੀ  ਤੇਗਾਂ  ਹੱਸੀਆਂ  ॥ 

 ਘੁੰਮਰਿਆਰ  ਸਿਆਲੀ  ਬਣੀਆਂ  ਕੇਜਮਾਂ  ॥੩੯॥ 

 ਧਗਾ  ਸੂਲੀ  ਬਜਾਈਆਂ  ਦਲਾਂ  ਮੁਕਾਬਲਾ  ॥ 

 ਧੂਹਿ  ਮਿਆਨੋ  ਲਈਆਂ  ਜੁਆਨੀ  ਸੂਰਮੀ  ॥ 

 ਸ੍ਰਣਵਤ  ਬੀਜ  ਬਧਾਈਆਂ  ਅਗਣਤ  ਸੂਰਤਾਂ  ॥ 

 ਦੁਰਗਾ  ਸਉਹੇਂ  ਆਈਆਂ  ਰੋਹ  ਬਢਾਇ  ਕੈ  ॥ 

 ਸਭਨੀ  ਆਣ  ਵਗਾਈਆਂ  ਤੇਗਾਂ  ਧੂਹਿ  ਕੈ  ॥ 

 ਦੁਰਗਾ  ਸਭ  ਬਚਾਈਆਂ  ਢਾਲ  ਸੰਭਾਲ  ਕੈ  ॥ 

 ਦੇਵੀ  ਆਪ  ਚਲਾਈਆਂ  ਤਕਿ  ਤਕਿ  ਦਾਨਵੀ  ॥ 

 ਲੋਹੂ  ਨਾਲਿ  ਡੁਬਾਈਆਂ  ਤੇਗਾਂ  ਨੰਗੀਆਂ  ॥ 

 ਸਾਰਸੁਤੀ  ਜਨੁ  ਨਾਈਆਂ  ਮਿਲ  ਕੈ  ਦੇਵੀਆਂ  ॥ 

 ਸਭੇ  ਮਾਰ  ਗਿਰਾਈਆਂ  ਅੰਦਰਿ  ਖੇਤ  ਦੈ  ॥ 

 ਤਿੱਦੂੰ  ਫੇਰਿ  ਸਵਾਈਆਂ  ਹੋਈਆਂ  ਸੂਰਤਾਂ  ॥੪੦॥ 

 ਸੂਰੀ  ਸੰਘਰਿ  ਰਚਿਆ  ਢੋਲ  ਸੰਖ  ਨਗਾਰੇ  ਵਾਇ  ਕੈ  ॥ 

 ਚੰਡ  ਚਿਤਾਰੀ  ਕਾਲਕਾ  ਮਨਿ  ਬਾਹਲਾ  ਰੋਸ  ਬਢਾਇ  ਕੈ  ॥ 

 ਨਿਕਲੀ  ਮੱਥਾ  ਫੋੜਿ  ਕੈ  ਜਨ  ਫਤੇ  ਨੀਸਾਣ  ਬਜਾਇ  ਕੈ  ॥ 

 ਜਾਗ  ਸੁ  ਜੰਮੀ  ਜੁਧ  ਨੋ  ਜਰਵਾਣਾ  ਜਣੁ  ਮਰੜਾਇ  ਕੈ  ॥ 

 ਦਲ  ਵਿਚਿ  ਘੇਰਾ  ਘੱਤਿਆ  ਜਣ  ਸੀਂਹ  ਤੁਰਿਆ  ਗਣਿਣਾਇ  ਕੈ  ॥ 

 ਆਪ  ਵਿਸੂਲਾ  ਹੋਇਆ  ਤਿਹੁ  ਲੋਕਾਂ  ਤੇ  ਖੁਨਸਾਇ  ਕੈ  ॥ 

 ਰੋਹ  ਸਿਧਾਇਆਂ  ਚਕ੍ਰ  ਪਾਨ  ਕਰ  ਨਿੰਦਾ  ਖੜਗ  ਉਠਾਇ  ਕੈ  ॥ 

 ਅਗੈ  ਰਾਕਸ  ਬੈਠੇ  ਰੋਹਲੇ  ਤੀਰੀ  ਤੇਗੀ  ਛਹਬਰ  ਲਾਇ  ਕੈ  ॥ 

 ਪਕੜ  ਪਛਾੜੇ  ਰਾਕਸਾਂ  ਦਲ  ਦੈਤਾਂ  ਅੰਦਰਿ  ਜਾਇ  ਕੈ  ॥ 

 ਬਹੁ  ਕੇਸੀ  ਪਕੜਿ  ਪਛਾੜਿਅਨਿ  ਤਿਨ  ਅੰਦਰਿ  ਧੂਮ  ਰਚਾਇ  ਕੈ  ॥ 

 ਬਡੇ  ਬਡੇ  ਚੁਣ  ਸੂਰਮੇ  ਗਹਿ  ਕੋਟੀ  ਦਏ  ਚਲਾਇ  ਕੈ  ॥ 

 ਰਣ  ਕਾਲੀ  ਗੁੱਸਾ  ਖਾਇ  ਕੈ  ॥੪੧॥ 

 ਦੁਹਾ  ਕੰਧਾਰਾ  ਮੁਿਹ  ਜੁੜੇ  ਅਣੀਆਰਾ  ਚੋਈਆਂ  ॥ 

 ਧੂਹਿ  ਕਿਰਪਾਣਾਂ  ਤਿੱਖੀਆ  ਨਾਲ  ਲੋਹੂ  ਧੋਈਆਂ  ॥ 

 ਹੂਰਾਂ  ਸ੍ਰਣਵਤ  ਬੀਜ  ਨੂੰ  ਘਤਿ  ਘੇਿਰ  ਖਲੋਈਆਂ  ॥ 

 ਲਾੜਾ  ਵੇਖਣਿ  ਲਾੜੀਆਂ  ਚਉਗਿਰਦੈ  ਹੋਈਆਂ  ॥੪੨॥ 

 ਚੋਬੀ  ਧਉਸੀ  ਪਾਈਆਂ  ਦਲਾਂ  ਮੁਕਾਬਲਾ  ॥ 

 ਦਸਤੀ  ਧੂਹ  ਨਚਾਈਆਂ  ਤੇਗਾਂ  ਤਿਖੀਆਂ  ॥ 

 ਸੂਰਿਆਂ  ਦੇ  ਤਨ  ਲਾਈਆਂ  ਗੋਸ਼ਤ  ਗਿੱਧੀਆਂ  ॥ 

 ਬਿੱਧਣ  ਰਾਤੀ  ਆਈਆਂ  ਮਰਦਾਂ  ਘੋੜਿਆਂ  ॥ 

 ਜੋਗਣੀਆਂ  ਮਿਲਿ  ਧਾਈਆਂ  ਲੋਹੂ  ਭੱਖਣਾ  ॥ 

 ਫਉਜਾਂ  ਮਾਰਿ  ਹਟਾਈਅਥ  ਦੇਵਾਂ  ਦਾਨਵਾਂ  ॥ 

 ਭਜਦੀ  ਕਥਾ  ਸੁਣਾਈਆਂ  ਰਾਜੇ  ਸੁੰਭ  ਥੈ  ॥ 

 ਭੁਈਂ  ਨ  ਪਉਣੈ  ਪਾਈਆਂ  ਬੂੰਦਾ  ਰਕਤ  ਦੀਆਂ  ॥ 

 ਕਾਲੀ  ਖੇਤ  ਖਪਾਈਆਂ  ਸਭੈ  ਸੂਰਤਾਂ  ॥ 

 ਬਹੁਤੀ  ਸਿਰੀ  ਵਿਹਾਈਆਂ  ਘੜੀਆਂ  ਕਾਲ  ਕੀਆ  ॥ 

 ਜਾਣਿ  ਨ  ਜਾਏ  ਮਾਈਆਂ  ਜੂਝੇ  ਸੂਰਮੇ  ॥੪੩॥ 

 ਸੁੰਭ  ਸੁਣੀ  ਕਰਹਾਲੀ  ਸ੍ਰਣਵਤ  ਬੀਜ  ਦੀ  ॥ 

 ਰਣ  ਵਿਚਿ  ਕਿਨੈ  ਨ  ਝਾਲੀ  ਦੁਰਗਾ  ਆਂਵਦੀ  ॥ 

 ਬਹੁਤੇ  ਬੀਰ  ਜਟਾਲੀ  ਉਠੇ  ਆਖਿ  ਕੈ  ॥ 

 ਚੋਟਾ  ਪਾਨ  ਤਬਾਲੀ  ਜਾਸਨ  ਜੁੱਧ  ਨੂੰ  ॥ 

 ਥਰਿ  ਥਰਿ  ਪ੍ਰਿਥਮੀ  ਚਾਲੀ  ਦਲਾਂ  ਚੜੰਦਿਆਂ  ॥ 

 ਨਾਉ  ਜਿਵੇ  ਹੈ  ਹਾਲੀ  ਸਹੁ  ਦਰੀਆਉ  ਵਿਚਿ  ॥ 

 ਧੂੜਿ  ਉਤਾਹਾਂ  ਘਾਲੀ  ਛੜੀ  ਤੁਰੰਗਮਾਂ  ॥ 

 ਜਾਣਿ  ਪੁਕਾਰੂ  ਚਾਲੀ  ਧਰਤੀ  ਇੰਦ੍ਰ  ਥੈ  ॥੪੪॥ 

 ਆਹਰਿ  ਮਿਲਿਆ  ਆਹਰੀਆਂ  ਸੈਣ  ਸੂਰਿਆਂ  ਸਾਜੀ  ॥ 

 ਚੱਲੇ  ਸਉਹੇ  ਦੁਰਗਸਾਹ  ਜਣ  ਕਾਬੈ  ਹਾਜੀ  ॥ 

 ਤੀਰੀ  ਤੇਗੀ  ਜਮਧੜੀ  ਰਣਿ  ਵੰਡੀ  ਭਾਜੀ  ॥ 

 ਇਕ  ਘਾਇਲ  ਘੁਮਨਿ  ਸੂਰਮੇ  ਜਣੁ  ਮਕਤਬ  ਕਾਜੀ  ॥ 

 ਇਕ  ਬੀਰ  ਪਰੋਤੇ  ਬਰਛੀਏ  ਜਿਉ  ਝੁਕ  ਪਉਨ  ਨਿਵਾਜੀ  ॥ 

 ਇਕ  ਦੁਰਗਾ  ਸਉਹੇ  ਖੁਨਸ  ਕੈ  ਖੁਣਸਾਇਨ  ਤਾਜੀ  ॥ 

 ਇਕ  ਧਾਵਨ  ਦੁਰਗਾ  ਸਾਮ੍ਹਣੇ  ਜਿਉ  ਭੁਖਿਆਏ  ਪਾਜੀ  ॥ 

 ਕਦੇ  ਨ  ਰੱਜੇ  ਜੁਝ  ਤੇ  ਰਜਿ  ਹੋਏ  ਰਾਜੀ  ॥੪੫॥ 

 ਬੱਜੇ  ਸੰਗਲੀਆਲੇ  ਸੰਘਰ  ਡੋਹਰੇ  ॥ 

 ਡਹੇ  ਜੁ  ਖੇਤ  ਜਟਾਲੇ  ਹਾਠਾਂ  ਜੋੜਿ  ਕੈ  ॥ 

 ਨੇਜੇ  ਬੰਬਲੀਆਲੇ  ਦਿੱਸਨ  ਓਰੜੇ  ॥ 

 ਚੱਲੇ  ਜਾਣ  ਜਟਾਲੇ  ਨਾਵਣ  ਗੰਗ  ਨੂੰ  ॥੪੬॥ 

 ਦੁਰਗਾ  ਅਤੈ  ਦਾਨਵੀ  ਸੂਲ  ਹੋਈਆਂ  ਕੰਗਾ  ॥ 

 ਵਾਛੜ  ਘੱਤੀ  ਸੂਰਿਆਂ  ਵਿਚ  ਖੇਤ  ਖਤੰਗਾਂ  ॥ 

 ਧੂਹਿ  ਕ੍ਰਿਪਾਣਾ  ਤਿੱਖੀਆਂ  ਬਢ  ਲਾਹਨਿ  ਅੰਗਾਂ  ॥ 

 ਪਹਲਾ  ਦਲਾਂ  ਮਿਲੰਦਿਆਂ  ਭੇੜੁ  ਪਾਇਆ  ਨਿਹੰਗਾਂ  ॥੪੭॥ 

 ਓਰੜ  ਫਉਜਾਂ  ਆਈਆਂ  ਬੀਰ  ਚੜੇ  ਕੰਧਾਰੀ  ॥ 

 ਸੜਕ  ਮਿਆਨੋ  ਕਢੀਆਂ  ਤਿੱਖੀਆ  ਤਰਵਾਰੀ  ॥ 

 ਕੜਕ  ਉਠੇ  ਰਣ  ਮੱਚਿਆ  ਵੱਡੇ  ਹੰਕਾਰੀ  ॥ 

 ਸਿਰ  ਧੜ  ਬਾਹਾਂ  ਗਨ  ਲੇ  ਫੁਲ  ਜੇਹੈ  ਬਾੜੀ  ॥ 

 ਜਾਪੇ  ਕਟੇ  ਬਾਢੀਆਂ  ਰੁਖ  ਚੰਦਨਿ  ਆਰੀ  ॥੪੮॥ 

 ਦੁਹਾ  ਕੰਧਾਰਾ  ਮੁਹਿ  ਜੁੜੇ  ਜਾ  ਸੱਟ  ਪਈ  ਖਰਵਾਰ  ਕਉ  ॥ 

 ਤਕ  ਤਕ  ਕੈਬਰਿ  ਦੁਰਗਸਾਹ  ਤਕ  ਮਾਰੇ  ਭਲੇ  ਜੁਝਾਰ  ਕਉ  ॥ 

 ਪੈਦਲ  ਮਾਰੇ  ਹਾਥੀਆਂ  ਸੰਗਿ  ਰਥ  ਗਿਰੇ  ਅਸਵਾਰ  ਕਉ  ॥ 

 ਸੋਹਨ  ਸੰਜਾ  ਬਾਗੜਾ  ਜਣੁ  ਲੱਗੇ  ਫੱੁਲ  ਅਨਾਰ  ਕਉ  ॥ 

 ਗੱੁਸੇ  ਆਈ  ਕਾਲਕਾ  ਹਥਿ  ਸੱਜੇ  ਲੈ  ਤਲਵਾਰ  ਕਉ  ॥ 

 ਏਦੂ  ਪਾਰਉ  ਓਤ  ਪਾਰ  ਹਰਨਾਕਸਿ  ਕਈ  ਹਜਾਰ  ਕਉ  ॥ 

 ਜਿਣ  ਇੱਕਾ  ਰਹੀ  ਕੰਧਾਰ  ਕਉ  ॥ 

 ਸਦ  ਰਹਮਤ  ਤੇਰੇ  ਵਾਰ  ਕਉ  ॥੪੯॥ 

 ਦੁਹਾ  ਕੰਧਾਰਾ  ਮੁਹਿ  ਜੁੜੇ  ਸੱਟ  ਪਈ  ਜਮਧਾਣ  ਕਉ  ॥ 

 ਤਦ  ਖਿੰਗ  ਨਸੁੰਭ  ਨਚਾਇਆ  ਡਾਲਿ  ਉਪਰਿ  ਬਰਗਸਤਾਣ  ਕਉ  ॥ 

 ਫੜੀ  ਬਿਲੰਦ  ਮੰਗਾਇਉਸੁ  ਫਰਮਾਇਸ  ਕਰਿ  ਮੁਲਤਾਨ  ਕਉ  ॥ 

 ਗੱੁਸੇ  ਆਈ  ਸਾਹਮਣੇ  ਰਣ  ਅੰਦਰਿ  ਘੱਤਣ  ਘਾਣ  ਕਉ  ॥ 

 ਅਗੈ  ਤੇਗ  ਵਗਾਈ  ਦੁਰਗਸਾਹ  ਬਢ  ਸੁੰਭਨ  ਬਹੀ  ਪਲਾਣ  ਕਉ  ॥ 

 ਰੜਕੀ  ਜਾਇ  ਕੈ  ਧਰਤ  ਕਉ  ਬੱਢ  ਪਾਖਰ  ਬੱਢ  ਕਿਕਾਣ  ਕਉ  ॥ 

 ਬੀਰ  ਪਲਾਣੋ  ਡਿੱਗਿਆ  ਕਰਿ  ਸਿਜਦਾ  ਸੁੰਭ  ਸੁਜਾਣ  ਕਉ  ॥ 

 ਸਾਬਾਸ  ਸਲੋਣੇ  ਖਾਨ  ਕਉ  ॥ 

 ਸਦ  ਸਾਬਾਸ  ਤੇਰੇ  ਤਾਣ  ਕਉ  ॥ 

 ਤਾਰੀਫਾਂ  ਪਾਨ  ਚਬਾਨ  ਕਉ  ॥ 

 ਸਦ  ਰਹਮਤ  ਕੈਫਾਂ  ਖਾਣ  ਕਉ  ॥ 

 ਸਦ  ਰਹਮਤ  ਤੁਰੇ  ਨਚਾਣ  ਕਉ  ॥੫੦॥ 

 ਦੁਰਗਾ  ਅਤੈ  ਦਾਨਵੀ  ਗਹ  ਸੰਘਰਿ  ਕੱਥੇ  ॥ 

 ਓਰੜ  ਉੱਠੇ  ਸੂਰਮੇ  ਆ  ਡਾਹੇ  ਮੱਥੇ  ॥ 

 ਕੱਟ  ਤੁਫੰਗੀ  ਕੈਬਰੀ  ਦਲ  ਗਾਹਿ  ਨਿੱਕਥੇ  ॥ 

 ਦੇਖਣਿ  ਜੰਗ  ਫਰੇਸ਼ਤੇ  ਅਸਮਾਨੋ  ਲੱਥੇ  ॥੫੧॥ 

 ਦੁਹਾ  ਕੰਧਾਰਾਂ  ਮੁਹ  ਜੁੜੇ  ਦਲ  ਘੁਰੇ  ਨਗਾਰੇ  ॥ 

 ਓਰੜ  ਆਏ  ਸੂਰਮੇ  ਸਿਰਦਾਰ  ਅਣਿਆਰੇ  ॥ 

 ਲੈ  ਕੇ  ਤੇਗਾਂ  ਬਰਛੀਆਂ  ਹਥਿਆਰ  ਉਭਾਰੇ  ॥ 

 ਟੋਪ  ਪਟੇਲਾ  ਪਾਖਰਾਂ  ਗਲਿ  ਸੰਜ  ਸਵਾਰੇ  ॥ 

 ਲੈ  ਕੇ  ਬਰਛੀ  ਦੁਰਗਸਾਹ  ਬਹੁ  ਦਾਨਵ  ਮਾਰੇ  ॥ 

 ਚੜੇ  ਰਥੀ  ਗਜ  ਘੋੜਿਈ  ਮਾਰ  ਭੁਇ  ਤੇ  ਡਾਰੇ  ॥ 

 ਜਾਣ  ਹਲਵਾਈ  ਸੀਖ  ਨਾਲ  ਵਿੰਨ੍ਹ  ਵੜੇ  ਉਤਾਰੇ  ॥੫੨॥ 

 ਦੁਹਾਂ  ਕੰਧਾਰਾਂ  ਮੁਹਿ  ਜੁੜੇ  ਨਾਲ  ਧਉਸਾ  ਭਾਰੀ  ॥ 

 ਲਈ  ਭਗਉਤੀ  ਦੁਰਗਸਾਹ  ਵਰ  ਜਾਗਨ  ਭਾਰੀ  ॥ 

 ਲਾਈ  ਰਾਜੇ  ਸੁੰਭ  ਨੋ  ਰਤੁ  ਪੀਐ  ਪਿਆਰੀ  ॥ 

 ਸੁੰਭ  ਪਲਾਣੋ  ਡਿੱਗਿਆ  ਉਪਮਾ  ਬੀਚਾਰੀ  ॥ 

 ਡੁਬ  ਰਤੁ  ਨਾਲਹੁ  ਨਿਕਲੀ  ਬਰਛੀ  ਦੁਧਾਰੀ  ॥ 

 ਜਾਣ  ਰਜਾਦੀ  ਉਤਰੀ  ਪੈਨ  ਸੂਹੀ  ਸਾਰੀ  ॥੫੩॥ 

 ਦੁਰਗਾ  ਅਤੈ  ਦਾਨਵੀ  ਭੇੜ  ਪਇਆ  ਸਬਾਹੀਂ  ॥ 

 ਸਸਤ੍ਰ  ਪਜੂਤੇ  ਦੁਰਗਸਾਹ  ਗਹ  ਸਭਨੀਂ  ਬਾਹੀਂ  ॥ 

 ਸੁੰਭ  ਨਿਸੁੰਭ  ਸੰਘਾਰਿਆ  ਵਥ  ਜੇ  ਹੈ  ਸਾਹੀਂ  ॥ 

 ਫਉਜਾਂ  ਰਾਕਸਿਆਰੀਆਂ  ਵੇਖ  ਰੋਵਨਿ  ਧਾਹੀਂ  ॥ 

 ਮੁਹਿ  ਕੜੂਚੇ  ਘਾਹ  ਦੇ  ਛੱਡ  ਘੋੜੇ  ਰਾਹੀਂ  ॥ 

 ਭਜਦੇ  ਹੋਇ  ਮਾਰੀਅਨ  ਮੁੜ  ਝਾਕਨ  ਨਾਹੀਂ  ॥੫੪॥ 

 ਸੁੰਭ  ਨਿਸੁੰਭ  ਪਠਾਇਆ  ਜਮ  ਦੇ  ਧਾਮ  ਨੋ  ॥ 

 ਇੰਦ੍ਰ  ਸੱਦ  ਬੁਲਾਇਆ  ਰਾਜ  ਅਭਿਸ਼ੇਖਨੋ  ॥ 

 ਸਿਰ  ਪਰ  ਛਤ੍ਰ  ਫਿਰਾਇਆ  ਰਾਜੇ  ਇੰਦ੍ਰ  ਦੈ  ॥ 

 ਚਉਦਹ  ਲੋਕਾਂ  ਛਾਇਆ  ਜਸੁ  ਜਗਮਾਤ  ਦਾ  ॥ 

 ਦੁਰਗਾ  ਪਾਠ  ਬਣਾਇਆ  ਸਭੇ  ਪਉੜੀਆਂ  ॥ 

 ਫੇਰ  ਨ  ਜੂਨੀ  ਆਇਆ  ਜਿਨ  ਇਹ  ਗਾਇਆ  ॥੫੫॥ 

 ਇਤਿ  ਸ੍ਰੀ  ਦੁਰਗਾ  ਕੀ  ਵਾਰ  ਸਮਾਪਤੰ  ਸਤੁ  ਸੁਭਮ  ਸਤੁ  ॥

Post a Comment

0 Comments
* Please Don't Spam Here. All the Comments are Reviewed by Admin.