Type Here to Get Search Results !

kirtan

ਸਲੋਕ ਭਗਤ ਕਬੀਰ ਜੀਉ ਕੇ


                ਸਲੋਕ  ਭਗਤ  ਕਬੀਰ  ਜੀਉ  ਕੇ 


 ੴ  ਸਤਿਗੁਰ  ਪ੍ਰਸਾਦਿ  ॥

 ਕਬੀਰ  ਮੇਰੀ  ਸਿਮਰਨੀ  ਰਸਨਾ  ਊਪਰਿ  ਰਾਮੁ  ॥

 ਆਦਿ  ਜੁਗਾਦੀ  ਸਗਲ  ਭਗਤ  ਤਾ  ਕੋ  ਸੁਖੁ  ਬਿਸ੍ਰਾਮੁ  ॥੧॥

 ਕਬੀਰ  ਮੇਰੀ  ਜਾਤਿ  ਕਉ  ਸਭੁ  ਕੋ  ਹਸਨੇਹਾਰੁ  ॥

 ਬਲਿਹਾਰੀ  ਇਸ  ਜਾਤਿ  ਕਉ  ਜਿਹ  ਜਪਿਓ  ਸਿਰਜਨਹਾਰੁ  ॥੨॥

 ਕਬੀਰ  ਡਗਮਗ  ਕਿਆ  ਕਰਹਿ  ਕਹਾ  ਡੁਲਾਵਹਿ  ਜੀਉ  ॥

 ਸਰਬ  ਸੂਖ  ਕੋ  ਨਾਇਕੋ  ਰਾਮ  ਨਾਮ  ਰਸੁ  ਪੀਉ  ॥੩॥

 ਕਬੀਰ  ਕੰਚਨ  ਕੇ  ਕੁੰਡਲ  ਬਨੇ  ਊਪਰਿ  ਲਾਲ  ਜੜਾਉ  ॥

 ਦੀਸਹਿ  ਦਾਧੇ  ਕਾਨ  ਜਿਉ  ਜਿਨ੍ਹ  ਮਨਿ  ਨਾਹੀ  ਨਾਉ  ॥੪॥

 ਕਬੀਰ  ਐਸਾ  ਏਕੁ  ਆਧੁ  ਜੋ  ਜੀਵਤ  ਮਿਰਤਕੁ  ਹੋਇ  ॥

 ਨਿਰਭੈ  ਹੋਇ  ਕੈ  ਗੁਨ  ਰਵੈ  ਜਤ  ਪੇਖਉ  ਤਤ  ਸੋਇ  ॥੫॥

 ਕਬੀਰ  ਜਾ  ਦਿਨ  ਹਉ  ਮੂਆ  ਪਾਛੈ  ਭਇਆ  ਅਨੰਦੁ  ॥

 ਮੋਹਿ  ਮਿਲਿਓ  ਪ੍ਰਭੁ  ਆਪਨਾ  ਸੰਗੀ  ਭਜਹਿ  ਗੋੁਬਿੰਦੁ  ॥੬॥

 ਕਬੀਰ  ਸਭ  ਤੇ  ਹਮ  ਬੁਰੇ  ਹਮ  ਤਜਿ  ਭਲੋ  ਸਭੁ  ਕੋਇ  ॥

 ਜਿਨਿ  ਐਸਾ  ਕਰਿ  ਬੂਝਿਆ  ਮੀਤੁ  ਹਮਾਰਾ  ਸੋਇ  ॥੭॥

 ਕਬੀਰ  ਆਈ  ਮੁਝਹਿ  ਪਹਿ  ਅਨਿਕ  ਕਰੇ  ਕਰਿ  ਭੇਸ  ॥

 ਹਮ  ਰਾਖੇ  ਗੁਰ  ਆਪਨੇ  ਉਨਿ  ਕੀਨੋ  ਆਦੇਸੁ  ॥੮॥

 ਕਬੀਰ  ਸੋਈ  ਮਾਰੀਐ  ਜਿਹ  ਮੂਐ  ਸੁਖੁ  ਹੋਇ  ॥

 ਭਲੋ  ਭਲੋ  ਸਭੁ  ਕੋ  ਕਹੈ  ਬੁਰੋ  ਨ  ਮਾਨੈ  ਕੋਇ  ॥੯॥

 ਕਬੀਰ  ਰਾਤੀ  ਹੋਵਹਿ  ਕਾਰੀਆ  ਕਾਰੇ  ਊਭੇ  ਜੰਤ  ॥

 ਲੈ  ਫਾਹੇ  ਉਠਿ  ਧਾਵਤੇ  ਸਿ  ਜਾਨਿ  ਮਾਰੇ  ਭਗਵੰਤ  ॥੧੦॥

 ਕਬੀਰ  ਚੰਦਨ  ਕਾ  ਬਿਰਵਾ  ਭਲਾ  ਬੇੜਿ੍ਹਓ  ਢਾਕ  ਪਲਾਸ  ॥

 ਓਇ  ਭੀ  ਚੰਦਨੁ  ਹੋਇ  ਰਹੇ  ਬਸੇ  ਜੁ  ਚੰਦਨ  ਪਾਸਿ  ॥੧੧॥

 ਕਬੀਰ  ਬਾਂਸੁ  ਬਡਾਈ  ਬੂਡਿਆ  ਇਉ  ਮਤ  ਡੂਬਹੁ  ਕੋਇ  ॥

 ਚੰਦਨ  ਕੈ  ਨਿਕਟੇ  ਬਸੈ  ਬਾਂਸੁ  ਸੁਗੰਧੁ  ਨ  ਹੋਇ  ॥੧੨॥

 ਕਬੀਰ  ਦੀਨੁ  ਗਵਾਇਆ  ਦੁਨੀ  ਸਿਉ  ਦੁਨੀ  ਨ  ਚਾਲੀ  ਸਾਥਿ  ॥

 ਪਾਇ  ਕੁਹਾੜਾ  ਮਾਰਿਆ  ਗਾਫਲਿ  ਅਪੁਨੈ  ਹਾਥਿ  ॥੧੩॥

 ਕਬੀਰ  ਜਹ  ਜਹ  ਹਉ  ਫਿਰਿਓ  ਕਉਤਕ  ਠਾਓ  ਠਾਇ  ॥

 ਇਕ  ਰਾਮ  ਸਨੇਹੀ  ਬਾਹਰਾ  ਊਜਰੁ  ਮੇਰੈ  ਭਾਂਇ  ॥੧੪॥

 ਕਬੀਰ  ਸੰਤਨ  ਕੀ  ਝੁੰਗੀਆ  ਭਲੀ  ਭਠਿ  ਕੁਸਤੀ  ਗਾਉ  ॥

 ਆਗਿ  ਲਗਉ  ਤਿਹ  ਧਉਲਹਰ  ਜਿਹ  ਨਾਹੀ  ਹਰਿ  ਕੋ  ਨਾਉ  ॥੧੫॥

 ਕਬੀਰ  ਸੰਤ  ਮੂਏ  ਕਿਆ  ਰੋਈਐ  ਜੋ  ਅਪੁਨੇ  ਗ੍ਰਿਹਿ  ਜਾਇ  ॥

 ਰੋਵਹੁ  ਸਾਕਤ  ਬਾਪੁਰੇ  ਜੁ  ਹਾਟੈ  ਹਾਟ  ਬਿਕਾਇ  ॥੧੬॥

 ਕਬੀਰ  ਸਾਕਤੁ  ਐਸਾ  ਹੈ  ਜੈਸੀ  ਲਸਨ  ਕੀ  ਖਾਨਿ  ॥

 ਕੋਨੇ  ਬੈਠੇ  ਖਾਈਐ  ਪਰਗਟ  ਹੋਇ  ਨਿਦਾਨਿ  ॥੧੭॥

 ਕਬੀਰ  ਮਾਇਆ  ਡੋਲਨੀ  ਪਵਨੁ  ਝਕੋਲਨਹਾਰੁ  ॥

 ਸੰਤਹੁ  ਮਾਖਨੁ  ਖਾਇਆ  ਛਾਛਿ  ਪੀਐ  ਸੰਸਾਰੁ  ॥੧੮॥

 ਕਬੀਰ  ਮਾਇਆ  ਡੋਲਨੀ  ਪਵਨੁ  ਵਹੈ  ਹਿਵ  ਧਾਰ  ॥

 ਜਿਨਿ  ਬਿਲੋਇਆ  ਤਿਨਿ  ਖਾਇਆ  ਅਵਰ  ਬਿਲੋਵਨਹਾਰ  ॥੧੯॥

 ਕਬੀਰ  ਮਾਇਆ  ਚੋਰਟੀ  ਮੁਸਿ  ਮੁਸਿ  ਲਾਵੈ  ਹਾਟਿ  ॥

 ਏਕੁ  ਕਬੀਰਾ  ਨਾ  ਮੁਸੈ  ਜਿਨਿ  ਕੀਨੀ  ਬਾਰਹ  ਬਾਟ  ॥੨੦॥

 ਕਬੀਰ  ਸੂਖੁ  ਨ  ਏਂਹ  ਜੁਗਿ  ਕਰਹਿ  ਜੁ  ਬਹੁਤੈ  ਮੀਤ  ॥

 ਜੋ  ਚਿਤੁ  ਰਾਖਹਿ  ਏਕ  ਸਿਉ  ਤੇ  ਸੁਖੁ  ਪਾਵਹਿ  ਨੀਤ  ॥੨੧॥

 ਕਬੀਰ  ਜਿਸੁ  ਮਰਨੇ  ਤੇ  ਜਗੁ  ਡਰੈ  ਮੇਰੇ  ਮਨਿ  ਆਨੰਦੁ  ॥

 ਮਰਨੇ  ਹੀ  ਤੇ  ਪਾਈਐ  ਪੂਰਨੁ  ਪਰਮਾਨੰਦੁ  ॥੨੨॥

 ਰਾਮ  ਪਦਾਰਥੁ  ਪਾਇ  ਕੈ  ਕਬੀਰਾ  ਗਾਂਠਿ  ਨ  ਖੋਲ੍ਹ  ॥

 ਨਹੀ  ਪਟਣੁ  ਨਹੀ  ਪਾਰਖੂ  ਨਹੀ  ਗਾਹਕੁ  ਨਹੀ  ਮੋਲੁ  ॥੨੩॥

 ਕਬੀਰ  ਤਾ  ਸਿਉ  ਪ੍ਰੀਤਿ  ਕਰਿ  ਜਾ  ਕੋ  ਠਾਕੁਰੁ  ਰਾਮੁ  ॥

 ਪੰਡਿਤ  ਰਾਜੇ  ਭੂਪਤੀ  ਆਵਹਿ  ਕਉਨੇ  ਕਾਮ  ॥੨੪॥

 ਕਬੀਰ  ਪ੍ਰੀਤਿ  ਇਕ  ਸਿਉ  ਕੀਏ  ਆਨ  ਦੁਬਿਧਾ  ਜਾਇ  ॥

 ਭਾਵੈ  ਲਾਂਬੇ  ਕੇਸ  ਕਰੁ  ਭਾਵੈ  ਘਰਰਿ  ਮੁਡਾਇ  ॥੨੫॥

 ਕਬੀਰ  ਜਗੁ  ਕਾਜਲ  ਕੀ  ਕੋਠਰੀ  ਅੰਧ  ਪਰੇ  ਤਿਸ  ਮਾਹਿ  ॥

 ਹਉ  ਬਲਿਹਾਰੀ  ਤਿਨ  ਕਉ  ਪੈਸਿ  ਜੁ  ਨੀਕਸਿ  ਜਾਹਿ  ॥੨੬॥

 ਕਬੀਰ  ਇਹੁ  ਤਨੁ  ਜਾਇਗਾ  ਸਕਹੁ  ਤ  ਲੇਹੁ  ਬਹੋਰਿ  ॥

 ਨਾਂਗੇ  ਪਾਵਹੁ  ਤੇ  ਗਏ  ਜਿਨ  ਕੇ  ਲਾਖ  ਕਰੋਰਿ  ॥੨੭॥

 ਕਬੀਰ  ਇਹੁ  ਤਨੁ  ਜਾਇਗਾ  ਕਵਨੈ  ਮਾਰਗਿ  ਲਾਇ  ॥

 ਕੈ  ਸੰਗਤਿ  ਕਰਿ  ਸਾਧ  ਕੀ  ਕੈ  ਹਰਿ  ਕੇ  ਗੁਨ  ਗਾਇ  ॥੨੮॥

 ਕਬੀਰ  ਮਰਤਾ  ਮਰਤਾ  ਜਗੁ  ਮੂਆ  ਮਰਿ  ਭੀ  ਨ  ਜਾਨਿਆ  ਕੋਇ  ॥

 ਐਸੇ  ਮਰਨੇ  ਜੋ  ਮਰੈ  ਬਹੁਰਿ  ਨ  ਮਰਨਾ  ਹੋਇ  ॥੨੯॥

 ਕਬੀਰ  ਮਾਨਸ  ਜਨਮੁ  ਦੁਲੰਭੁ  ਹੈ  ਹੋਇ  ਨ  ਬਾਰੈ  ਬਾਰ  ॥

 ਜਿਉ  ਬਨ  ਫਲ  ਪਾਕੇ  ਭੁਇ  ਗਿਰਹਿ  ਬਹੁਰਿ  ਨ  ਲਾਗਹਿ  ਡਾਰ  ॥੩੦॥

 ਕਬੀਰਾ  ਤੁਹੀ  ਕਬੀਰੁ  ਤੂ  ਤੇਰੋ  ਨਾਉ  ਕਬੀਰੁ  ॥

 ਰਾਮ  ਰਤਨੁ  ਤਬ  ਪਾਈਐ  ਜਉ  ਪਹਿਲੇ  ਤਜਹਿ  ਸਰੀਰੁ  ॥੩੧॥

 ਕਬੀਰ  ਝੰਖੁ  ਨ  ਝੰਖੀਐ  ਤੁਮਰੋ  ਕਹਿਓ  ਨ  ਹੋਇ  ॥

 ਕਰਮ  ਕਰੀਮ  ਜੁ  ਕਰਿ  ਰਹੇ  ਮੇਟਿ  ਨ  ਸਾਕੈ  ਕੋਇ  ॥੩੨॥

 ਕਬੀਰ  ਕਸਉਟੀ  ਰਾਮ  ਕੀ  ਝੂਠਾ  ਟਿਕੈ  ਨ  ਕੋਇ  ॥

 ਰਾਮ  ਕਸਉਟੀ  ਸੋ  ਸਹੈ  ਜੋ  ਮਰਿ  ਜੀਵਾ  ਹੋਇ  ॥੩੩॥

 ਕਬੀਰ  ਊਜਲ  ਪਹਿਰਹਿ  ਕਾਪਰੇ  ਪਾਨ  ਸੁਪਾਰੀ  ਖਾਹਿ  ॥

 ਏਕਸ  ਹਰਿ  ਕੇ  ਨਾਮ  ਬਿਨੁ  ਬਾਧੇ  ਜਮ  ਪੁਰਿ  ਜਾਂਹਿ  ॥੩੪॥

 ਕਬੀਰ  ਬੇੜਾ  ਜਰਜਰਾ  ਫੂਟੇ  ਛੇਂਕ  ਹਜਾਰ  ॥

 ਹਰੂਏ  ਹਰੂਏ  ਤਿਰਿ  ਗਏ  ਡੂਬੇ  ਜਿਨ  ਸਿਰ  ਭਾਰ  ॥੩੫॥

 ਕਬੀਰ  ਹਾਡ  ਜਰੇ  ਜਿਉ  ਲਾਕਰੀ  ਕੇਸ  ਜਰੇ  ਜਿਉ  ਘਾਸੁ  ॥

 ਇਹੁ  ਜਗੁ  ਜਰਤਾ  ਦੇਖਿ  ਕੈ  ਭਇਓ  ਕਬੀਰੁ  ਉਦਾਸੁ  ॥੩੬॥

 ਕਬੀਰ  ਗਰਬੁ  ਨ  ਕੀਜੀਐ  ਚਾਮ  ਲਪੇਟੇ  ਹਾਡ  ॥

 ਹੈਵਰ  ਊਪਰਿ  ਛਤ੍ਰ  ਤਰ  ਤੇ  ਫੁਨਿ  ਧਰਨੀ  ਗਾਡ  ॥੩੭॥

 ਕਬੀਰ  ਗਰਬੁ  ਨ  ਕੀਜੀਐ  ਊਚਾ  ਦੇਖਿ  ਅਵਾਸੁ  ॥

 ਆਜੁ  ਕਾਲਿ੍ਹ  ਭੁਇ  ਲੇਟਣਾ  ਊਪਰਿ  ਜਾਮੈ  ਘਾਸੁ  ॥੩੮॥

 ਕਬੀਰ  ਗਰਬੁ  ਨ  ਕੀਜੀਐ  ਰੰਕੁ  ਨ  ਹਸੀਐ  ਕੋਇ  ॥

 ਅਜਹੁ  ਸੁ  ਨਾਉ  ਸਮੁੰਦ੍ਰ  ਮਹਿ  ਕਿਆ  ਜਾਨਉ  ਕਿਆ  ਹੋਇ  ॥੩੯॥

 ਕਬੀਰ  ਗਰਬੁ  ਨ  ਕੀਜੀਐ  ਦੇਹੀ  ਦੇਖਿ  ਸੁਰੰਗ  ॥

 ਆਜੁ  ਕਾਲਿ੍ਹ  ਤਜਿ  ਜਾਹੁਗੇ  ਜਿਉ  ਕਾਂਚੁਰੀ  ਭੁਯੰਗ  ॥੪੦॥

 ਕਬੀਰ  ਲੂਟਨਾ  ਹੈ  ਤ  ਲੂਟਿ  ਲੈ  ਰਾਮ  ਨਾਮ  ਹੈ  ਲੂਟਿ  ॥

 ਫਿਰਿ  ਪਾਛੈ  ਪਛੁਤਾਹੁਗੇ  ਪ੍ਰਾਨ  ਜਾਹਿੰਗੇ  ਛੂਟਿ  ॥੪੧॥

 ਕਬੀਰ  ਐਸਾ  ਕੋਈ  ਨ  ਜਨਮਿਓ  ਅਪਨੈ  ਘਰਿ  ਲਾਵੈ  ਆਗਿ  ॥

 ਪਾਂਚਉ  ਲਰਿਕਾ  ਜਾਰਿ  ਕੈ  ਰਹੈ  ਰਾਮ  ਲਿਵ  ਲਾਗਿ  ॥੪੨॥

 ਕੋ  ਹੈ  ਲਰਿਕਾ  ਬੇਚਈ  ਲਰਿਕੀ  ਬੇਚੈ  ਕੋਇ  ॥

 ਸਾਝਾ  ਕਰੈ  ਕਬੀਰ  ਸਿਉ  ਹਰਿ  ਸੰਗਿ  ਬਨਜੁ  ਕਰੇਇ  ॥੪੩॥

 ਕਬੀਰ  ਇਹ  ਚੇਤਾਵਨੀ  ਮਤ  ਸਹਸਾ  ਰਹਿ  ਜਾਇ  ॥

 ਪਾਛੈ  ਭੋਗ  ਜੁ  ਭੋਗਵੇ  ਤਿਨ  ਕੋ  ਗੁੜੁ  ਲੈ  ਖਾਹਿ  ॥੪੪॥

 ਕਬੀਰ  ਮੈ  ਜਾਨਿਓ  ਪੜਿਬੋ  ਭਲੋ  ਪੜਿਬੇ  ਸਿਉ  ਭਲ  ਜੋਗੁ  ॥

 ਭਗਤਿ  ਨ  ਛਾਡਉ  ਰਾਮ  ਕੀ  ਭਾਵੈ  ਨਿੰਦਉ  ਲੋਗੁ  ॥੪੫॥

 ਕਬੀਰ  ਲੋਗੁ  ਕਿ  ਨਿੰਦੈ  ਬਪੁੜਾ  ਜਿਹ  ਮਨਿ  ਨਾਹੀ  ਗਿਆਨੁ  ॥

 ਰਾਮ  ਕਬੀਰਾ  ਰਵਿ  ਰਹੇ  ਅਵਰ  ਤਜੇ  ਸਭ  ਕਾਮ  ॥੪੬॥

 ਕਬੀਰ  ਪਰਦੇਸੀ  ਕੈ  ਘਾਘਰੈ  ਚਹੁ  ਦਿਸਿ  ਲਾਗੀ  ਆਗਿ  ॥

 ਖਿੰਥਾ  ਜਲਿ  ਕੋਇਲਾ  ਭਈ  ਤਾਗੇ  ਆਂਚ  ਨ  ਲਾਗ  ॥੪੭॥

 ਕਬੀਰ  ਖਿੰਥਾ  ਜਲਿ  ਕੋਇਲਾ  ਭਈ  ਖਾਪਰੁ  ਫੂਟ  ਮਫੂਟ  ॥

 ਜੋਗੀ  ਬਪੁੜਾ  ਖੇਲਿਓ  ਆਸਨਿ  ਰਹੀ  ਬਿਭੂਤਿ  ॥੪੮॥

 ਕਬੀਰ  ਥੋਰੈ  ਜਲਿ  ਮਾਛੁਲੀ  ਝੀਵਰਿ  ਮੇਲਿਓ  ਜਾਲੁ  ॥

 ਇਹ  ਟੋਘਨੈ  ਨ  ਛੂਟਸਹਿ  ਫਿਰਿ  ਕਰਿ  ਸਮੁੰਦੁ  ਸਮ੍ਹਾਲਿ  ॥੪੯॥

 ਕਬੀਰ  ਸਮੁੰਦੁ  ਨ  ਛੋਡੀਐ  ਜਉ  ਅਤਿ  ਖਾਰੋ  ਹੋਇ  ॥

 ਪੋਖਰਿ  ਪੋਖਰਿ  ਢੂਢਤੇ  ਭਲੋ  ਨ  ਕਹਿਹੈ  ਕੋਇ  ॥੫੦॥

 ਕਬੀਰ  ਨਿਗੁਸਾਂਏਂ  ਬਹਿ  ਗਏ  ਥਾਂਘੀ  ਨਾਹੀ  ਕੋਇ  ॥

 ਦੀਨ  ਗਰੀਬੀ  ਆਪੁਨੀ  ਕਰਤੇ  ਹੋਇ  ਸੁ  ਹੋਇ  ॥੫੧॥

 ਕਬੀਰ  ਬੈਸਨਉ  ਕੀ  ਕੂਕਰਿ  ਭਲੀ  ਸਾਕਤ  ਕੀ  ਬੁਰੀ  ਮਾਇ  ॥

 ਓਹ  ਨਿਤ  ਸੁਨੈ  ਹਰਿ  ਨਾਮ  ਜਸੁ  ਉਹ  ਪਾਪ  ਬਿਸਾਹਨ  ਜਾਇ  ॥੫੨॥

 ਕਬੀਰ  ਹਰਨਾ  ਦੂਬਲਾ  ਇਹੁ  ਹਰੀਆਰਾ  ਤਾਲੁ  ॥

 ਲਾਖ  ਅਹੇਰੀ  ਏਕੁ  ਜੀਉ  ਕੇਤਾ  ਬੰਚਉ  ਕਾਲੁ  ॥੫੩॥

 ਕਬੀਰ  ਗੰਗਾ  ਤੀਰ  ਜੁ  ਘਰੁ  ਕਰਹਿ  ਪੀਵਹਿ  ਨਿਰਮਲ  ਨੀਰੁ  ॥

 ਬਿਨੁ  ਹਰਿ  ਭਗਤਿ  ਨ  ਮੁਕਤਿ  ਹੋਇ  ਇਉ  ਕਹਿ  ਰਮੇ  ਕਬੀਰ  ॥੫੪॥

 ਕਬੀਰ  ਮਨੁ  ਨਿਰਮਲੁ  ਭਇਆ  ਜੈਸਾ  ਗੰਗਾ  ਨੀਰੁ  ॥

 ਪਾਛੈ  ਲਾਗੋ  ਹਰਿ  ਫਿਰੈ  ਕਹਤ  ਕਬੀਰ  ਕਬੀਰ  ॥੫੫॥

 ਕਬੀਰ  ਹਰਦੀ  ਪੀਅਰੀ  ਚੂੰਨਾਂ  ਊਜਲ  ਭਾਇ  ॥

 ਰਾਮ  ਸਨੇਹੀ  ਤਉ  ਮਿਲੈ  ਦੋਨਉ  ਬਰਨ  ਗਵਾਇ  ॥੫੬॥

 ਕਬੀਰ  ਹਰਦੀ  ਪੀਰਤਨੁ  ਹਰੈ  ਚੂਨ  ਚਿਹਨੁ  ਨ  ਰਹਾਇ  ॥

 ਬਲਿਹਾਰੀ  ਇਹ  ਪ੍ਰੀਤਿ  ਕਉ  ਜਿਹ  ਜਾਤਿ  ਬਰਨੁ  ਕੁਲੁ  ਜਾਇ  ॥੫੭॥

 ਕਬੀਰ  ਮੁਕਤਿ  ਦੁਆਰਾ  ਸੰਕੁਰਾ  ਰਾਈ  ਦਸਏਂ  ਭਾਇ  ॥

 ਮਨੁ  ਤਉ  ਮੈਗਲੁ  ਹੋਇ  ਰਹਿਓ  ਨਿਕਸੋ  ਕਿਉ  ਕੈ  ਜਾਇ  ॥੫੮॥

 ਕਬੀਰ  ਐਸਾ  ਸਤਿਗੁਰੁ  ਜੇ  ਮਿਲੈ  ਤੁਠਾ  ਕਰੇ  ਪਸਾਉ  ॥

 ਮੁਕਤਿ  ਦੁਆਰਾ  ਮੋਕਲਾ  ਸਹਜੇ  ਆਵਉ  ਜਾਉ  ॥੫੯॥

 ਕਬੀਰ  ਨਾ  ਮੋੁਹਿ  ਛਾਨਿ  ਨ  ਛਾਪਰੀ  ਨਾ  ਮੋੁਹਿ  ਘਰੁ  ਨਹੀ  ਗਾਉ  ॥

 ਮਤ  ਹਰਿ  ਪੂਛੈ  ਕਉਨੁ  ਹੈ  ਮੇਰੇ  ਜਾਤਿ  ਨ  ਨਾਉ  ॥੬੦॥

 ਕਬੀਰ  ਮੁਹਿ  ਮਰਨੇ  ਕਾ  ਚਾਉ  ਹੈ  ਮਰਉ  ਤ  ਹਰਿ  ਕੈ  ਦੁਆਰ  ॥

 ਮਤ  ਹਰਿ  ਪੂਛੈ  ਕਉਨੁ  ਹੈ  ਪਰਾ  ਹਮਾਰੈ  ਬਾਰ  ॥੬੧॥

 ਕਬੀਰ  ਨਾ  ਹਮ  ਕੀਆ  ਨ  ਕਰਹਿਗੇ  ਨਾ  ਕਰਿ  ਸਕੈ  ਸਰੀਰੁ  ॥

 ਕਿਆ  ਜਾਨਉ  ਕਿਛੁ  ਹਰਿ  ਕੀਆ  ਭਇਓ  ਕਬੀਰੁ  ਕਬੀਰੁ  ॥੬੨॥

 ਕਬੀਰ  ਸੁਪਨੈ  ਹੂ  ਬਰੜਾਇ  ਕੈ  ਜਿਹ  ਮੁਖਿ  ਨਿਕਸੈ  ਰਾਮੁ  ॥

 ਤਾ  ਕੇ  ਪਗ  ਕੀ  ਪਾਨਹੀ  ਮੇਰੇ  ਤਨ  ਕੋ  ਚਾਮੁ  ॥੬੩॥

 ਕਬੀਰ  ਮਾਟੀ  ਕੇ  ਹਮ  ਪੂਤਰੇ  ਮਾਨਸੁ  ਰਾਖਿਓੁ  ਨਾਉ  ॥

 ਚਾਰਿ  ਦਿਵਸ  ਕੇ  ਪਾਹੁਨੇ  ਬਡ  ਬਡ  ਰੂੰਧਹਿ  ਠਾਉ  ॥੬੪॥

 ਕਬੀਰ  ਮਹਿਦੀ  ਕਰਿ  ਘਾਲਿਆ  ਆਪੁ  ਪੀਸਾਇ  ਪੀਸਾਇ  ॥

 ਤੈ  ਸਹ  ਬਾਤ  ਨ  ਪੂਛੀਐ  ਕਬਹੁ  ਨ  ਲਾਈ  ਪਾਇ  ॥੬੫॥

 ਕਬੀਰ  ਜਿਹ  ਦਰਿ  ਆਵਤ  ਜਾਤਿਅਹੁ  ਹਟਕੈ  ਨਾਹੀ  ਕੋਇ  ॥

 ਸੋ  ਦਰੁ  ਕੈਸੇ  ਛੋਡੀਐ  ਜੋ  ਦਰੁ  ਐਸਾ  ਹੋਇ  ॥੬੬॥

 ਕਬੀਰ  ਡੂਬਾ  ਥਾ  ਪੈ  ਉਬਰਿਓ  ਗੁਨ  ਕੀ  ਲਹਰਿ  ਝਬਕਿ  ॥

 ਜਬ  ਦੇਖਿਓ  ਬੇੜਾ  ਜਰਜਰਾ  ਤਬ  ਉਤਰਿ  ਪਰਿਓ  ਹਉ  ਫਰਕਿ  ॥੬੭॥

 ਕਬੀਰ  ਪਾਪੀ  ਭਗਤਿ  ਨ  ਭਾਵਈ  ਹਰਿ  ਪੂਜਾ  ਨ  ਸੁਹਾਇ  ॥

 ਮਾਖੀ  ਚੰਦਨੁ  ਪਰਹਰੈ  ਜਹ  ਬਿਗੰਧ  ਤਹ  ਜਾਇ  ॥੬੮॥

 ਕਬੀਰ  ਬੈਦੁ  ਮੂਆ  ਰੋਗੀ  ਮੂਆ  ਮੂਆ  ਸਭੁ  ਸੰਸਾਰੁ  ॥

 ਏਕੁ  ਕਬੀਰਾ  ਨਾ  ਮੂਆ  ਜਿਹ  ਨਾਹੀ  ਰੋਵਨਹਾਰੁ  ॥੬੯॥

 ਕਬੀਰ  ਰਾਮੁ  ਨ  ਧਿਆਇਓ  ਮੋਟੀ  ਲਾਗੀ  ਖੋਰਿ  ॥

 ਕਾਇਆ  ਹਾਂਡੀ  ਕਾਠ  ਕੀ  ਨਾ  ਓਹ  ਚਰ੍ਹੈ  ਬਹੋਰਿ  ॥੭੦॥

 ਕਬੀਰ  ਐਸੀ  ਹੋਇ  ਪਰੀ  ਮਨ  ਕੋ  ਭਾਵਤੁ  ਕੀਨੁ  ॥

 ਮਰਨੇ  ਤੇ  ਕਿਆ  ਡਰਪਨਾ  ਜਬ  ਹਾਥਿ  ਸਿਧਉਰਾ  ਲੀਨ  ॥੭੧॥

 ਕਬੀਰ  ਰਸ  ਕੋ  ਗਾਂਡੋ  ਚੂਸੀਐ  ਗੁਨ  ਕਉ  ਮਰੀਐ  ਰੋਇ  ॥

 ਅਵਗੁਨੀਆਰੇ  ਮਾਨਸੈ  ਭਲੋ  ਨ  ਕਹਿਹੈ  ਕੋਇ  ॥੭੨॥

 ਕਬੀਰ  ਗਾਗਰਿ  ਜਲ  ਭਰੀ  ਆਜੁ  ਕਾਲਿ੍ਹ  ਜੈਹੈ  ਫੂਟਿ  ॥

 ਗੁਰੁ  ਜੁ  ਨ  ਚੇਤਹਿ  ਆਪਨੋ  ਅਧ  ਮਾਝਿ  ਲੀਜਹਿਗੇ  ਲੂਟਿ  ॥੭੩॥

 ਕਬੀਰ  ਕੂਕਰੁ  ਰਾਮ  ਕੋ  ਮੁਤੀਆ  ਮੇਰੋ  ਨਾਉ  ॥

 ਗਲੇ  ਹਮਾਰੇ  ਜੇਵਰੀ  ਜਹ  ਖਿੰਚੈ  ਤਹ  ਜਾਉ  ॥੭੪॥

 ਕਬੀਰ  ਜਪਨੀ  ਕਾਠ  ਕੀ  ਕਿਆ  ਦਿਖਲਾਵਹਿ  ਲੋਇ  ॥

 ਹਿਰਦੈ  ਰਾਮੁ  ਨ  ਚੇਤਹੀ  ਇਹ  ਜਪਨੀ  ਕਿਆ  ਹੋਇ  ॥੭੫॥

 ਕਬੀਰ  ਬਿਰਹੁ  ਭੁਯੰਗਮੁ  ਮਨਿ  ਬਸੈ  ਮੰਤੁ  ਨ  ਮਾਨੈ  ਕੋਇ  ॥

 ਰਾਮ  ਬਿਓਗੀ  ਨਾ  ਜੀਐ  ਜੀਐ  ਤ  ਬਉਰਾ  ਹੋਇ  ॥੭੬॥

 ਕਬੀਰ  ਪਾਰਸ  ਚੰਦਨੈ  ਤਿਨ੍ਹ  ਹੈ  ਏਕ  ਸੁਗੰਧ  ॥

 ਤਿਹ  ਮਿਲਿ  ਤੇਊ  ਊਤਮ  ਭਏ  ਲੋਹ  ਕਾਠ  ਨਿਰਗੰਧ  ॥੭੭॥

 ਕਬੀਰ  ਜਮ  ਕਾ  ਠੇਂਗਾ  ਬੁਰਾ  ਹੈ  ਓਹੁ  ਨਹੀ  ਸਹਿਆ  ਜਾਇ  ॥

 ਏਕੁ  ਜੁ  ਸਾਧੂ  ਮੋੁਹਿ  ਮਿਲਿਓ  ਤਿਨਿ੍ਹ  ਲੀਆ  ਅੰਚਲਿ  ਲਾਇ  ॥੭੮॥

 ਕਬੀਰ  ਬੈਦੁ  ਕਹੈ  ਹਉ  ਹੀ  ਭਲਾ  ਦਾਰੂ  ਮੇਰੈ  ਵਸਿ  ॥

 ਇਹ  ਤਉ  ਬਸਤੁ  ਗੁਪਾਲ  ਕੀ  ਜਬ  ਭਾਵੈ  ਲੇਇ  ਖਸਿ  ॥੭੯॥

 ਕਬੀਰ  ਨਉਬਤਿ  ਆਪਨੀ  ਦਿਨ  ਦਸ  ਲੇਹੁ  ਬਜਾਇ  ॥

 ਨਦੀ  ਨਾਵ  ਸੰਜੋਗ  ਜਿਉ  ਬਹੁਰਿ  ਨ  ਮਿਲਹੈ  ਆਇ  ॥੮੦॥

 ਕਬੀਰ  ਸਾਤ  ਸਮੁੰਦਹਿ  ਮਸੁ  ਕਰਉ  ਕਲਮ  ਕਰਉ  ਬਨਰਾਇ  ॥

 ਬਸੁਧਾ  ਕਾਗਦੁ  ਜਉ  ਕਰਉ  ਹਰਿ  ਜਸੁ  ਲਿਖਨੁ  ਨ  ਜਾਇ  ॥੮੧॥

 ਕਬੀਰ  ਜਾਤਿ  ਜੁਲਾਹਾ  ਕਿਆ  ਕਰੈ  ਹਿਰਦੈ  ਬਸੇ  ਗੁਪਾਲ  ॥

 ਕਬੀਰ  ਰਮਈਆ  ਕੰਠਿ  ਮਿਲੁ  ਚੂਕਹਿ  ਸਰਬ  ਜੰਜਾਲ  ॥੮੨॥

 ਕਬੀਰ  ਐਸਾ  ਕੋ  ਨਹੀ  ਮੰਦਰੁ  ਦੇਇ  ਜਰਾਇ  ॥

 ਪਾਂਚਉ  ਲਰਿਕੇ  ਮਾਰਿ  ਕੈ  ਰਹੈ  ਰਾਮ  ਲਿਉ  ਲਾਇ  ॥੮੩॥

 ਕਬੀਰ  ਐਸਾ  ਕੋ  ਨਹੀ  ਇਹੁ  ਤਨੁ  ਦੇਵੈ  ਫੂਕਿ  ॥

 ਅੰਧਾ  ਲੋਗੁ  ਨ  ਜਾਨਈ  ਰਹਿਓ  ਕਬੀਰਾ  ਕੂਕਿ  ॥੮੪॥

 ਕਬੀਰ  ਸਤੀ  ਪੁਕਾਰੈ  ਚਿਹ  ਚੜੀ  ਸੁਨੁ  ਹੋ  ਬੀਰ  ਮਸਾਨ  ॥

 ਲੋਗੁ  ਸਬਾਇਆ  ਚਲਿ  ਗਇਓ  ਹਮ  ਤੁਮ  ਕਾਮੁ  ਨਿਦਾਨ  ॥੮੫॥

 ਕਬੀਰ  ਮਨੁ  ਪੰਖੀ  ਭਇਓ  ਉਡਿ  ਉਡਿ  ਦਹ  ਦਿਸ  ਜਾਇ  ॥

 ਜੋ  ਜੈਸੀ  ਸੰਗਤਿ  ਮਿਲੈ  ਸੋ  ਤੈਸੋ  ਫਲੁ  ਖਾਇ  ॥੮੬॥

 ਕਬੀਰ  ਜਾ  ਕਉ  ਖੋਜਤੇ  ਪਾਇਓ  ਸੋਈ  ਠਉਰੁ  ॥

 ਸੋਈ  ਫਿਰਿ  ਕੈ  ਤੂ  ਭਇਆ  ਜਾ  ਕਉ  ਕਹਤਾ  ਅਉਰੁ  ॥੮੭॥

 ਕਬੀਰ  ਮਾਰੀ  ਮਰਉ  ਕੁਸੰਗ  ਕੀ  ਕੇਲੇ  ਨਿਕਟਿ  ਜੁ  ਬੇਰਿ  ॥

 ਉਹ  ਝੂਲੈ  ਉਹ  ਚੀਰੀਐ  ਸਾਕਤ  ਸੰਗੁ  ਨ  ਹੇਰਿ  ॥੮੮॥

 ਕਬੀਰ  ਭਾਰ  ਪਰਾਈ  ਸਿਰਿ  ਚਰੈ  ਚਲਿਓ  ਚਾਹੈ  ਬਾਟ  ॥

 ਅਪਨੇ  ਭਾਰਹਿ  ਨਾ  ਡਰੈ  ਆਗੈ  ਅਉਘਟ  ਘਾਟ  ॥੮੯॥

 ਕਬੀਰ  ਬਨ  ਕੀ  ਦਾਧੀ  ਲਾਕਰੀ  ਠਾਢੀ  ਕਰੈ  ਪੁਕਾਰ  ॥

 ਮਤਿ  ਬਸਿ  ਪਰਉ  ਲੁਹਾਰ  ਕੇ  ਜਾਰੈ  ਦੂਜੀ  ਬਾਰ  ॥੯੦॥

 ਕਬੀਰ  ਏਕ  ਮਰੰਤੇ  ਦੁਇ  ਮੂਏ  ਦੋਇ  ਮਰੰਤਹ  ਚਾਰਿ  ॥

 ਚਾਰਿ  ਮਰੰਤਹ  ਛਹ  ਮੂਏ  ਚਾਰਿ  ਪੁਰਖ  ਦੁਇ  ਨਾਰਿ  ॥੯੧॥

 ਕਬੀਰ  ਦੇਖਿ  ਦੇਖਿ  ਜਗੁ  ਢੂੰਢਿਆ  ਕਹੂੰ  ਨ  ਪਾਇਆ  ਠਉਰੁ  ॥

 ਜਿਨਿ  ਹਰਿ  ਕਾ  ਨਾਮੁ  ਨ  ਚੇਤਿਓ  ਕਹਾ  ਭੁਲਾਨੇ  ਅਉਰ  ॥੯੨॥

 ਕਬੀਰ  ਸੰਗਤਿ  ਕਰੀਐ  ਸਾਧ  ਕੀ  ਅੰਤਿ  ਕਰੈ  ਨਿਰਬਾਹੁ  ॥

 ਸਾਕਤ  ਸੰਗੁ  ਨ  ਕੀਜੀਐ  ਜਾ  ਤੇ  ਹੋਇ  ਬਿਨਾਹੁ  ॥੯੩॥

 ਕਬੀਰ  ਜਗ  ਮਹਿ  ਚੇਤਿਓ  ਜਾਨਿ  ਕੈ  ਜਗ  ਮਹਿ  ਰਹਿਓ  ਸਮਾਇ  ॥

 ਜਿਨ  ਹਰਿ  ਕਾ  ਨਾਮੁ  ਨ  ਚੇਤਿਓ  ਬਾਦਹਿ  ਜਨਮੇਂ  ਆਇ  ॥੯੪॥

 ਕਬੀਰ  ਆਸਾ  ਕਰੀਐ  ਰਾਮ  ਕੀ  ਅਵਰੈ  ਆਸ  ਨਿਰਾਸ  ॥

 ਨਰਕਿ  ਪਰਹਿ  ਤੇ  ਮਾਨਈ  ਜੋ  ਹਰਿ  ਨਾਮ  ਉਦਾਸ  ॥੯੫॥

 ਕਬੀਰ  ਸਿਖ  ਸਾਖਾ  ਬਹੁਤੇ  ਕੀਏ  ਕੇਸੋ  ਕੀਓ  ਨ  ਮੀਤੁ  ॥

 ਚਾਲੇ  ਥੇ  ਹਰਿ  ਮਿਲਨ  ਕਉ  ਬੀਚੈ  ਅਟਕਿਓ  ਚੀਤੁ  ॥੯੬॥

 ਕਬੀਰ  ਕਾਰਨੁ  ਬਪੁਰਾ  ਕਿਆ  ਕਰੈ  ਜਉ  ਰਾਮੁ  ਨ  ਕਰੈ  ਸਹਾਇ  ॥

 ਜਿਹ  ਜਿਹ  ਡਾਲੀ  ਪਗੁ  ਧਰਉ  ਸੋਈ  ਮੁਰਿ  ਮੁਰਿ  ਜਾਇ  ॥੯੭॥

 ਕਬੀਰ  ਅਵਰਹ  ਕਉ  ਉਪਦੇਸਤੇ  ਮੁਖ  ਮੈ  ਪਰਿ  ਹੈ  ਰੇਤੁ  ॥

 ਰਾਸਿ  ਬਿਰਾਨੀ  ਰਾਖਤੇ  ਖਾਯਾ  ਘਰ  ਕਾ  ਖੇਤੁ  ॥੯੮॥

 ਕਬੀਰ  ਸਾਧੂ  ਕੀ  ਸੰਗਤਿ  ਰਹਉ  ਜਉ  ਕੀ  ਭੂਸੀ  ਖਾਉ  ॥

 ਹੋਨਹਾਰੁ  ਸੋ  ਹੋਇਹੈ  ਸਾਕਤ  ਸੰਗਿ  ਨ  ਜਾਉ  ॥੯੯॥

 ਕਬੀਰ  ਸੰਗਤਿ  ਸਾਧ  ਕੀ  ਦਿਨ  ਦਿਨ  ਦੂਨਾ  ਹੇਤੁ  ॥

 ਸਾਕਤ  ਕਾਰੀ  ਕਾਂਬਰੀ  ਧੋਏ  ਹੋਇ  ਨ  ਸੇਤੁ  ॥੧੦੦॥

 ਕਬੀਰ  ਮਨੁ  ਮੂੰਡਿਆ  ਨਹੀ  ਕੇਸ  ਮੁੰਡਾਏ  ਕਾਂਇ  ॥

 ਜੋ  ਕਿਛੁ  ਕੀਆ  ਸੋ  ਮਨ  ਕੀਆ  ਮੂੰਡਾ  ਮੂੰਡੁ  ਅਜਾਂਇ  ॥੧੦੧॥

 ਕਬੀਰ  ਰਾਮੁ  ਨ  ਛੋਡੀਐ  ਤਨੁ  ਧਨੁ  ਜਾਇ  ਤ  ਜਾਉ  ॥

 ਚਰਨ  ਕਮਲ  ਚਿਤੁ  ਬੇਧਿਆ  ਰਾਮਹਿ  ਨਾਮਿ  ਸਮਾਉ  ॥੧੦੨॥

 ਕਬੀਰ  ਜੋ  ਹਮ  ਜੰਤੁ  ਬਜਾਵਤੇ  ਟੂਟਿ  ਗਈਂ  ਸਭ  ਤਾਰ  ॥

 ਜੰਤੁ  ਬਿਚਾਰਾ  ਕਿਆ  ਕਰੈ  ਚਲੇ  ਬਜਾਵਨਹਾਰ  ॥੧੦੩॥

 ਕਬੀਰ  ਮਾਇ  ਮੂੰਡਉ  ਤਿਹ  ਗੁਰੂ  ਕੀ  ਜਾ  ਤੇ  ਭਰਮੁ  ਨ  ਜਾਇ  ॥

 ਆਪ  ਡੁਬੇ  ਚਹੁ  ਬੇਦ  ਮਹਿ  ਚੇਲੇ  ਦੀਏ  ਬਹਾਇ  ॥੧੦੪॥

 ਕਬੀਰ  ਜੇਤੇ  ਪਾਪ  ਕੀਏ  ਰਾਖੇ  ਤਲੈ  ਦੁਰਾਇ  ॥

 ਪਰਗਟ  ਭਏ  ਨਿਦਾਨ  ਸਭ  ਜਬ  ਪੂਛੇ  ਧਰਮ  ਰਾਇ  ॥੧੦੫॥

 ਕਬੀਰ  ਹਰਿ  ਕਾ  ਸਿਮਰਨੁ  ਛਾਡਿ  ਕੈ  ਪਾਲਿਓ  ਬਹੁਤੁ  ਕੁਟੰਬੁ  ॥

 ਧੰਧਾ  ਕਰਤਾ  ਰਹਿ  ਗਇਆ  ਭਾਈ  ਰਹਿਆ  ਨ  ਬੰਧੁ  ॥੧੦੬॥

 ਕਬੀਰ  ਹਰਿ  ਕਾ  ਸਿਮਰਨੁ  ਛਾਡਿ  ਕੈ  ਰਾਤਿ  ਜਗਾਵਨ  ਜਾਇ  ॥

 ਸਰਪਨਿ  ਹੋਇ  ਕੈ  ਅਉਤਰੈ  ਜਾਏ  ਅਪੁਨੇ  ਖਾਇ  ॥੧੦੭॥

 ਕਬੀਰ  ਹਰਿ  ਕਾ  ਸਿਮਰਨੁ  ਛਾਡਿ  ਕੈ  ਅਹੋਈ  ਰਾਖੈ  ਨਾਰਿ  ॥

 ਗਦਹੀ  ਹੋਇ  ਕੈ  ਅਉਤਰੈ  ਭਾਰੁ  ਸਹੈ  ਮਨ  ਚਾਰਿ  ॥੧੦੮॥

 ਕਬੀਰ  ਚਤੁਰਾਈ  ਅਤਿ  ਘਨੀ  ਹਰਿ  ਜਪਿ  ਹਿਰਦੈ  ਮਾਹਿ  ॥

 ਸੂਰੀ  ਊਪਰਿ  ਖੇਲਨਾ  ਗਿਰੈ  ਤ  ਠਾਹਰ  ਨਾਹਿ  ॥੧੦੯॥

 ਕਬੀਰ  ਸੋੁਈ  ਮੁਖੁ  ਧੰਨਿ  ਹੈ  ਜਾ  ਮੁਖਿ  ਕਹੀਐ  ਰਾਮੁ  ॥

 ਦੇਹੀ  ਕਿਸ  ਕੀ  ਬਾਪੁਰੀ  ਪਵਿਤ੍ਰੁ  ਹੋਇਗੋ  ਗ੍ਰਾਮੁ  ॥੧੧੦॥

 ਕਬੀਰ  ਸੋਈ  ਕੁਲ  ਭਲੀ  ਜਾ  ਕੁਲ  ਹਰਿ  ਕੋ  ਦਾਸੁ  ॥

 ਜਿਹ  ਕੁਲ  ਦਾਸੁ  ਨ  ਊਪਜੈ  ਸੋ  ਕੁਲ  ਢਾਕੁ  ਪਲਾਸੁ  ॥੧੧੧॥

 ਕਬੀਰ  ਹੈ  ਗਇ  ਬਾਹਨ  ਸਘਨ  ਘਨ  ਲਾਖ  ਧਜਾ  ਫਹਰਾਹਿ  ॥

 ਇਆ  ਸੁਖ  ਤੇ  ਭਿਖ੍ਯਾ  ਭਲੀ  ਜਉ  ਹਰਿ  ਸਿਮਰਤ  ਦਿਨ  ਜਾਹਿ  ॥੧੧੨॥

 ਕਬੀਰ  ਸਭੁ  ਜਗੁ  ਹਉ  ਫਿਰਿਓ  ਮਾਂਦਲੁ  ਕੰਧ  ਚਢਾਇ  ॥

 ਕੋਈ  ਕਾਹੂ  ਕੋ  ਨਹੀ  ਸਭ  ਦੇਖੀ  ਠੋਕਿ  ਬਜਾਇ  ॥੧੧੩॥

 ਮਾਰਗਿ  ਮੋਤੀ  ਬੀਥਰੇ  ਅੰਧਾ  ਨਿਕਸਿਓ  ਆਇ  ॥

 ਜੋਤਿ  ਬਿਨਾ  ਜਗਦੀਸ  ਕੀ  ਜਗਤੁ  ਉਲੰਘੇ  ਜਾਇ  ॥੧੧੪॥

 ਬੂਡਾ  ਬੰਸੁ  ਕਬੀਰ  ਕਾ  ਉਪਜਿਓ  ਪੂਤੁ  ਕਮਾਲੁ  ॥

 ਹਰਿ  ਕਾ  ਸਿਮਰਨੁ  ਛਾਡਿ  ਕੈ  ਘਰਿ  ਲੇ  ਆਯਾ  ਮਾਲੁ  ॥੧੧੫॥

 ਕਬੀਰ  ਸਾਧੂ  ਕਉ  ਮਿਲਨੇ  ਜਾਈਐ  ਸਾਥਿ  ਨ  ਲੀਜੈ  ਕੋਇ  ॥

 ਪਾਛੈ  ਪਾਉ  ਨ  ਦੀਜੀਐ  ਆਗੈ  ਹੋਇ  ਸੁ  ਹੋਇ  ॥੧੧੬॥

 ਕਬੀਰ  ਜਗੁ  ਬਾਧਿਓ  ਜਿਹ  ਜੇਵਰੀ  ਤਿਹ  ਮਤ  ਬੰਧਹੁ  ਕਬੀਰ  ॥

 ਜੈਹਹਿ  ਆਟਾ  ਲੋਨ  ਜਿਉ  ਸੋਨ  ਸਮਾਨਿ  ਸਰੀਰੁ  ॥੧੧੭॥

 ਕਬੀਰ  ਹੰਸੁ  ਉਡਿਓ  ਤਨੁ  ਗਾਡਿਓ  ਸੋਝਾਈ  ਸੈਨਾਹ  ॥

 ਅਜਹੂ  ਜੀਉ  ਨ  ਛੋਡਈ  ਰੰਕਾਈ  ਨੈਨਾਹ  ॥੧੧੮॥

 ਕਬੀਰ  ਨੈਨ  ਨਿਹਾਰਉ  ਤੁਝ  ਕਉ  ਸ੍ਰਵਨ  ਸੁਨਉ  ਤੁਅ  ਨਾਉ  ॥

 ਬੈਨ  ਉਚਰਉ  ਤੁਅ  ਨਾਮ  ਜੀ  ਚਰਨ  ਕਮਲ  ਰਿਦ  ਠਾਉ  ॥੧੧੯॥

 ਕਬੀਰ  ਸੁਰਗ  ਨਰਕ  ਤੇ  ਮੈ  ਰਹਿਓ  ਸਤਿਗੁਰ  ਕੇ  ਪਰਸਾਦਿ  ॥

 ਚਰਨ  ਕਮਲ  ਕੀ  ਮਉਜ  ਮਹਿ  ਰਹਉ  ਅੰਤਿ  ਅਰੁ  ਆਦਿ  ॥੧੨੦॥

 ਕਬੀਰ  ਚਰਨ  ਕਮਲ  ਕੀ  ਮਉਜ  ਕੋ  ਕਹਿ  ਕੈਸੇ  ਉਨਮਾਨ  ॥

 ਕਹਿਬੇ  ਕਉ  ਸੋਭਾ  ਨਹੀ  ਦੇਖਾ  ਹੀ  ਪਰਵਾਨੁ  ॥੧੨੧॥

 ਕਬੀਰ  ਦੇਖਿ  ਕੈ  ਕਿਹ  ਕਹਉ  ਕਹੇ  ਨ  ਕੋ  ਪਤੀਆਇ  ॥

 ਹਰਿ  ਜੈਸਾ  ਤੈਸਾ  ਉਹੀ  ਰਹਉ  ਹਰਖਿ  ਗੁਨ  ਗਾਇ  ॥੧੨੨॥

 ਕਬੀਰ  ਚੁਗੈ  ਚਿਤਾਰੈ  ਭੀ  ਚੁਗੈ  ਚੁਗਿ  ਚੁਗਿ  ਚਿਤਾਰੇ  ॥  ਜੈਸੇ  ਬਚਰਹਿ  ਕੂੰਜ  ਮਨ  ਮਾਇਆ  ਮਮਤਾ  ਰੇ  ॥੧੨੩॥

 ਕਬੀਰ  ਅੰਬਰ  ਘਨਹਰੁ  ਛਾਇਆ  ਬਰਖਿ  ਭਰੇ  ਸਰ  ਤਾਲ  ॥

 ਚਾਤ੍ਰਿਕ  ਜਿਉ  ਤਰਸਤ  ਰਹੈ  ਤਿਨ  ਕੋ  ਕਉਨੁ  ਹਵਾਲੁ  ॥੧੨੪॥

 ਕਬੀਰ  ਚਕਈ  ਜਉ  ਨਿਸਿ  ਬੀਛੁਰੈ  ਆਇ  ਮਿਲੈ  ਪਰਭਾਤਿ  ॥

 ਜੋ  ਨਰ  ਬਿਛੁਰੇ  ਰਾਮ  ਸਿਉ  ਨਾ  ਦਿਨ  ਮਿਲੇ  ਨ  ਰਾਤਿ  ॥੧੨੫॥

 ਕਬੀਰ  ਰੈਨਾਇਰ  ਬਿਛੋਰਿਆ  ਰਹੁ  ਰੇ  ਸੰਖ  ਮਝੂਰਿ  ॥

 ਦੇਵਲ  ਦੇਵਲ  ਧਾਹੜੀ  ਦੇਸਹਿ  ਉਗਵਤ  ਸੂਰ  ॥੧੨੬॥

 ਕਬੀਰ  ਸੂਤਾ  ਕਿਆ  ਕਰਹਿ  ਜਾਗੁ  ਰੋਇ  ਭੈ  ਦੁਖ  ॥

 ਜਾ  ਕਾ  ਬਾਸਾ  ਗੋਰ  ਮਹਿ  ਸੋ  ਕਿਉ  ਸੋਵੈ  ਸੁਖ  ॥੧੨੭॥

 ਕਬੀਰ  ਸੂਤਾ  ਕਿਆ  ਕਰਹਿ  ਉਠਿ  ਕਿ  ਨ  ਜਪਹਿ  ਮੁਰਾਰਿ  ॥

 ਇਕ  ਦਿਨ  ਸੋਵਨੁ  ਹੋਇਗੋ  ਲਾਂਬੇ  ਗੋਡ  ਪਸਾਰਿ  ॥੧੨੮॥

 ਕਬੀਰ  ਸੂਤਾ  ਕਿਆ  ਕਰਹਿ  ਬੈਠਾ  ਰਹੁ  ਅਰੁ  ਜਾਗੁ  ॥

 ਜਾ  ਕੇ  ਸੰਗ  ਤੇ  ਬੀਛੁਰਾ  ਤਾ  ਹੀ  ਕੇ  ਸੰਗਿ  ਲਾਗੁ  ॥੧੨੯॥

 ਕਬੀਰ  ਸੰਤ  ਕੀ  ਗੈਲ  ਨ  ਛੋਡੀਐ  ਮਾਰਗਿ  ਲਾਗਾ  ਜਾਉ  ॥

 ਪੇਖਤ  ਹੀ  ਪੁੰਨੀਤ  ਹੋਇ  ਭੇਟਤ  ਜਪੀਐ  ਨਾਉ  ॥੧੩੦॥

 ਕਬੀਰ  ਸਾਕਤ  ਸੰਗੁ  ਨ  ਕੀਜੀਐ  ਦੂਰਹਿ  ਜਾਈਐ  ਭਾਗਿ  ॥

 ਬਾਸਨੁ  ਕਾਰੋ  ਪਰਸੀਐ  ਤਉ  ਕਛੁ  ਲਾਗੈ  ਦਾਗੁ  ॥੧੩੧॥

 ਕਬੀਰਾ  ਰਾਮੁ  ਨ  ਚੇਤਿਓ  ਜਰਾ  ਪਹੂੰਚਿਓ  ਆਇ  ॥

 ਲਾਗੀ  ਮੰਦਿਰ  ਦੁਆਰ  ਤੇ  ਅਬ  ਕਿਆ  ਕਾਢਿਆ  ਜਾਇ  ॥੧੩੨॥

 ਕਬੀਰ  ਕਾਰਨੁ  ਸੋ  ਭਇਓ  ਜੋ  ਕੀਨੋ  ਕਰਤਾਰਿ  ॥

 ਤਿਸੁ  ਬਿਨੁ  ਦੂਸਰੁ  ਕੋ  ਨਹੀ  ਏਕੈ  ਸਿਰਜਨਹਾਰੁ  ॥੧੩੩॥

 ਕਬੀਰ  ਫਲ  ਲਾਗੇ  ਫਲਨਿ  ਪਾਕਨਿ  ਲਾਗੇ  ਆਂਬ  ॥

 ਜਾਇ  ਪਹੂਚਹਿ  ਖਸਮ  ਕਉ  ਜਉ  ਬੀਚਿ  ਨ  ਖਾਹੀ  ਕਾਂਬ  ॥੧੩੪॥

 ਕਬੀਰ  ਠਾਕੁਰੁ  ਪੂਜਹਿ  ਮੋਲਿ  ਲੇ  ਮਨਹਠਿ  ਤੀਰਥ  ਜਾਹਿ  ॥

 ਦੇਖਾ  ਦੇਖੀ  ਸ੍ਵਾਂਗੁ  ਧਰਿ  ਭੂਲੇ  ਭਟਕਾ  ਖਾਹਿ  ॥੧੩੫॥

 ਕਬੀਰ  ਪਾਹਨੁ  ਪਰਮੇਸੁਰੁ  ਕੀਆ  ਪੂਜੈ  ਸਭੁ  ਸੰਸਾਰੁ  ॥

 ਇਸ  ਭਰਵਾਸੇ  ਜੋ  ਰਹੇ  ਬੂਡੇ  ਕਾਲੀ  ਧਾਰ  ॥੧੩੬॥

 ਕਬੀਰ  ਕਾਗਦ  ਕੀ  ਓਬਰੀ  ਮਸੁ  ਕੇ  ਕਰਮ  ਕਪਾਟ  ॥

 ਪਾਹਨ  ਬੋਰੀ  ਪਿਰਥਮੀ  ਪੰਡਿਤ  ਪਾੜੀ  ਬਾਟ  ॥੧੩੭॥

 ਕਬੀਰ  ਕਾਲਿ  ਕਰੰਤਾ  ਅਬਹਿ  ਕਰੁ  ਅਬ  ਕਰਤਾ  ਸੁਇ  ਤਾਲ  ॥

 ਪਾਛੈ  ਕਛੂ  ਨ  ਹੋਇਗਾ  ਜਉ  ਸਿਰ  ਪਰਿ  ਆਵੈ  ਕਾਲੁ  ॥੧੩੮॥

 ਕਬੀਰ  ਐਸਾ  ਜੰਤੁ  ਇਕੁ  ਦੇਖਿਆ  ਜੈਸੀ  ਧੋਈ  ਲਾਖ  ॥

 ਦੀਸੈ  ਚੰਚਲੁ  ਬਹੁ  ਗੁਨਾ  ਮਤਿ  ਹੀਨਾ  ਨਾਪਾਕ  ॥੧੩੯॥

 ਕਬੀਰ  ਮੇਰੀ  ਬੁਧਿ  ਕਉ  ਜਮੁ  ਨ  ਕਰੈ  ਤਿਸਕਾਰ  ॥

 ਜਿਨਿ  ਇਹੁ  ਜਮੂਆ  ਸਿਰਜਿਆ  ਸੁ  ਜਪਿਆ  ਪਰਵਿਦਗਾਰ  ॥੧੪੦॥

 ਕਬੀਰੁ  ਕਸਤੂਰੀ  ਭਇਆ  ਭਵਰ  ਭਏ  ਸਭ  ਦਾਸ  ॥

 ਜਿਉ  ਜਿਉ  ਭਗਤਿ  ਕਬੀਰ  ਕੀ  ਤਿਉ  ਤਿਉ  ਰਾਮ  ਨਿਵਾਸ  ॥੧੪੧॥

 ਕਬੀਰ  ਗਹਗਚਿ  ਪਰਿਓ  ਕੁਟੰਬ  ਕੈ  ਕਾਂਠੈ  ਰਹਿ  ਗਇਓ  ਰਾਮੁ  ॥

 ਆਇ  ਪਰੇ  ਧਰਮ  ਰਾਇ  ਕੇ  ਬੀਚਹਿ  ਧੂਮਾ  ਧਾਮ  ॥੧੪੨॥

 ਕਬੀਰ  ਸਾਕਤ  ਤੇ  ਸੂਕਰ  ਭਲਾ  ਰਾਖੈ  ਆਛਾ  ਗਾਉ  ॥

 ਉਹੁ  ਸਾਕਤੁ  ਬਪੁਰਾ  ਮਰਿ  ਗਇਆ  ਕੋਇ  ਨ  ਲੈਹੈ  ਨਾਉ  ॥੧੪੩॥

 ਕਬੀਰ  ਕਉਡੀ  ਕਉਡੀ  ਜੋਰਿ  ਕੈ  ਜੋਰੇ  ਲਾਖ  ਕਰੋਰਿ  ॥

 ਚਲਤੀ  ਬਾਰ  ਨ  ਕਛੁ  ਮਿਲਿਓ  ਲਈ  ਲੰਗੋਟੀ  ਤੋਰਿ  ॥੧੪੪॥

 ਕਬੀਰ  ਬੈਸਨੋ  ਹੂਆ  ਤ  ਕਿਆ  ਭਇਆ  ਮਾਲਾ  ਮੇਲੀਂ  ਚਾਰਿ  ॥

 ਬਾਹਰਿ  ਕੰਚਨੁ  ਬਾਰਹਾ  ਭੀਤਰਿ  ਭਰੀ  ਭੰਗਾਰ  ॥੧੪੫॥

 ਕਬੀਰ  ਰੋੜਾ  ਹੋਇ  ਰਹੁ  ਬਾਟ  ਕਾ  ਤਜਿ  ਮਨ  ਕਾ  ਅਭਿਮਾਨੁ  ॥

 ਐਸਾ  ਕੋਈ  ਦਾਸੁ  ਹੋਇ  ਤਾਹਿ  ਮਿਲੈ  ਭਗਵਾਨੁ  ॥੧੪੬॥

 ਕਬੀਰ  ਰੋੜਾ  ਹੂਆ  ਤ  ਕਿਆ  ਭਇਆ  ਪੰਥੀ  ਕਉ  ਦੁਖੁ  ਦੇਇ  ॥

 ਐਸਾ  ਤੇਰਾ  ਦਾਸੁ  ਹੈ  ਜਿਉ  ਧਰਨੀ  ਮਹਿ  ਖੇਹ  ॥੧੪੭॥

 ਕਬੀਰ  ਖੇਹ  ਹੂਈ  ਤਉ  ਕਿਆ  ਭਇਆ  ਜਉ  ਉਡਿ  ਲਾਗੈ  ਅੰਗ  ॥

 ਹਰਿ  ਜਨੁ  ਐਸਾ  ਚਾਹੀਐ  ਜਿਉ  ਪਾਨੀ  ਸਰਬੰਗ  ॥੧੪੮॥

 ਕਬੀਰ  ਪਾਨੀ  ਹੂਆ  ਤ  ਕਿਆ  ਭਇਆ  ਸੀਰਾ  ਤਾਤਾ  ਹੋਇ  ॥

 ਹਰਿ  ਜਨੁ  ਐਸਾ  ਚਾਹੀਐ  ਜੈਸਾ  ਹਰਿ  ਹੀ  ਹੋਇ  ॥੧੪੯॥

 ਊਚ  ਭਵਨ  ਕਨਕਾਮਨੀ  ਸਿਖਰਿ  ਧਜਾ  ਫਹਰਾਇ  ॥

 ਤਾ  ਤੇ  ਭਲੀ  ਮਧੂਕਰੀ  ਸੰਤਸੰਗਿ  ਗੁਨ  ਗਾਇ  ॥੧੫੦॥

 ਕਬੀਰ  ਪਾਟਨ  ਤੇ  ਊਜਰੁ  ਭਲਾ  ਰਾਮ  ਭਗਤ  ਜਿਹ  ਠਾਇ  ॥

 ਰਾਮ  ਸਨੇਹੀ  ਬਾਹਰਾ  ਜਮ  ਪੁਰੁ  ਮੇਰੇ  ਭਾਂਇ  ॥੧੫੧॥

 ਕਬੀਰ  ਗੰਗ  ਜਮੁਨ  ਕੇ  ਅੰਤਰੇ  ਸਹਜ  ਸੁੰਨ  ਕੇ  ਘਾਟ  ॥

 ਤਹਾ  ਕਬੀਰੈ  ਮਟੁ  ਕੀਆ  ਖੋਜਤ  ਮੁਨਿ  ਜਨ  ਬਾਟ  ॥੧੫੨॥

 ਕਬੀਰ  ਜੈਸੀ  ਉਪਜੀ  ਪੇਡ  ਤੇ  ਜਉ  ਤੈਸੀ  ਨਿਬਹੈ  ਓੜਿ  ॥

 ਹੀਰਾ  ਕਿਸ  ਕਾ  ਬਾਪੁਰਾ  ਪੁਜਹਿ  ਨ  ਰਤਨ  ਕਰੋੜਿ  ॥੧੫੩॥

 ਕਬੀਰਾ  ਏਕੁ  ਅਚੰਭਉ  ਦੇਖਿਓ  ਹੀਰਾ  ਹਾਟ  ਬਿਕਾਇ  ॥

 ਬਨਜਨਹਾਰੇ  ਬਾਹਰਾ  ਕਉਡੀ  ਬਦਲੈ  ਜਾਇ  ॥੧੫੪॥

 ਕਬੀਰਾ  ਜਹਾ  ਗਿਆਨੁ  ਤਹ  ਧਰਮੁ  ਹੈ  ਜਹਾ  ਝੂਠੁ  ਤਹ  ਪਾਪੁ  ॥

 ਜਹਾ  ਲੋਭੁ  ਤਹ  ਕਾਲੁ  ਹੈ  ਜਹਾ  ਖਿਮਾ  ਤਹ  ਆਪਿ  ॥੧੫੫॥

 ਕਬੀਰ  ਮਾਇਆ  ਤਜੀ  ਤ  ਕਿਆ  ਭਇਆ  ਜਉ  ਮਾਨੁ  ਤਜਿਆ  ਨਹੀ  ਜਾਇ  ॥

 ਮਾਨ  ਮੁਨੀ  ਮੁਨਿਵਰ  ਗਲੇ  ਮਾਨੁ  ਸਭੈ  ਕਉ  ਖਾਇ  ॥੧੫੬॥

 ਕਬੀਰ  ਸਾਚਾ  ਸਤਿਗੁਰੁ  ਮੈ  ਮਿਲਿਆ  ਸਬਦੁ  ਜੁ  ਬਾਹਿਆ  ਏਕੁ  ॥

 ਲਾਗਤ  ਹੀ  ਭੁਇ  ਮਿਲਿ  ਗਇਆ  ਪਰਿਆ  ਕਲੇਜੇ  ਛੇਕੁ  ॥੧੫੭॥

 ਕਬੀਰ  ਸਾਚਾ  ਸਤਿਗੁਰੁ  ਕਿਆ  ਕਰੈ  ਜਉ  ਸਿਖਾ  ਮਹਿ  ਚੂਕ  ॥

 ਅੰਧੇ  ਏਕ  ਨ  ਲਾਗਈ  ਜਿਉ  ਬਾਂਸੁ  ਬਜਾਈਐ  ਫੂਕ  ॥੧੫੮॥

 ਕਬੀਰ  ਹੈ  ਗੈ  ਬਾਹਨ  ਸਘਨ  ਘਨ  ਛਤ੍ਰਪਤੀ  ਕੀ  ਨਾਰਿ  ॥

 ਤਾਸੁ  ਪਟੰਤਰ  ਨ  ਪੁਜੈ  ਹਰਿ  ਜਨ  ਕੀ  ਪਨਿਹਾਰਿ  ॥੧੫੯॥

 ਕਬੀਰ  ਨ੍ਰਿਪ  ਨਾਰੀ  ਕਿਉ  ਨਿੰਦੀਐ  ਕਿਉ  ਹਰਿ  ਚੇਰੀ  ਕਉ  ਮਾਨੁ  ॥

 ਓਹ  ਮਾਂਗ  ਸਵਾਰੈ  ਬਿਖੈ  ਕਉ  ਓਹ  ਸਿਮਰੈ  ਹਰਿ  ਨਾਮੁ  ॥੧੬੦॥

 ਕਬੀਰ  ਥੂਨੀ  ਪਾਈ  ਥਿਤਿ  ਭਈ  ਸਤਿਗੁਰ  ਬੰਧੀ  ਧੀਰ  ॥

 ਕਬੀਰ  ਹੀਰਾ  ਬਨਜਿਆ  ਮਾਨ  ਸਰੋਵਰ  ਤੀਰ  ॥੧੬੧॥

 ਕਬੀਰ  ਹਰਿ  ਹੀਰਾ  ਜਨ  ਜਉਹਰੀ  ਲੇ  ਕੈ  ਮਾਂਡੈ  ਹਾਟ  ॥

 ਜਬ  ਹੀ  ਪਾਈਅਹਿ  ਪਾਰਖੂ  ਤਬ  ਹੀਰਨ  ਕੀ  ਸਾਟ  ॥੧੬੨॥

 ਕਬੀਰ  ਕਾਮ  ਪਰੇ  ਹਰਿ  ਸਿਮਰੀਐ  ਐਸਾ  ਸਿਮਰਹੁ  ਨਿਤ  ॥

 ਅਮਰਾ  ਪੁਰ  ਬਾਸਾ  ਕਰਹੁ  ਹਰਿ  ਗਇਆ  ਬਹੋਰੈ  ਬਿਤ  ॥੧੬੩॥

 ਕਬੀਰ  ਸੇਵਾ  ਕਉ  ਦੁਇ  ਭਲੇ  ਏਕੁ  ਸੰਤੁ  ਇਕੁ  ਰਾਮੁ  ॥

 ਰਾਮੁ  ਜੁ  ਦਾਤਾ  ਮੁਕਤਿ  ਕੋ  ਸੰਤੁ  ਜਪਾਵੈ  ਨਾਮੁ  ॥੧੬੪॥

 ਕਬੀਰ  ਜਿਹ  ਮਾਰਗਿ  ਪੰਡਿਤ  ਗਏ  ਪਾਛੈ  ਪਰੀ  ਬਹੀਰ  ॥

 ਇਕ  ਅਵਘਟ  ਘਾਟੀ  ਰਾਮ  ਕੀ  ਤਿਹ  ਚੜਿ  ਰਹਿਓ  ਕਬੀਰ  ॥੧੬੫॥

 ਕਬੀਰ  ਦੁਨੀਆ  ਕੇ  ਦੋਖੇ  ਮੂਆ  ਚਾਲਤ  ਕੁਲ  ਕੀ  ਕਾਨਿ  ॥

 ਤਬ  ਕੁਲੁ  ਕਿਸ  ਕਾ  ਲਾਜਸੀ  ਜਬ  ਲੇ  ਧਰਹਿ  ਮਸਾਨਿ  ॥੧੬੬॥

 ਕਬੀਰ  ਡੂਬਹਿਗੋ  ਰੇ  ਬਾਪੁਰੇ  ਬਹੁ  ਲੋਗਨ  ਕੀ  ਕਾਨਿ  ॥

 ਪਾਰੋਸੀ  ਕੇ  ਜੋ  ਹੂਆ  ਤੂ  ਅਪਨੇ  ਭੀ  ਜਾਨੁ  ॥੧੬੭॥

 ਕਬੀਰ  ਭਲੀ  ਮਧੂਕਰੀ  ਨਾਨਾ  ਬਿਧਿ  ਕੋ  ਨਾਜੁ  ॥

 ਦਾਵਾ  ਕਾਹੂ  ਕੋ  ਨਹੀ  ਬਡਾ  ਦੇਸੁ  ਬਡ  ਰਾਜੁ  ॥੧੬੮॥

 ਕਬੀਰ  ਦਾਵੈ  ਦਾਝਨੁ  ਹੋਤੁ  ਹੈ  ਨਿਰਦਾਵੈ  ਰਹੈ  ਨਿਸੰਕ  ॥

 ਜੋ  ਜਨੁ  ਨਿਰਦਾਵੈ  ਰਹੈ  ਸੋ  ਗਨੈ  ਇੰਦ੍ਰ  ਸੋ  ਰੰਕ  ॥੧੬੯॥

 ਕਬੀਰ  ਪਾਲਿ  ਸਮੁਹਾ  ਸਰਵਰੁ  ਭਰਾ  ਪੀ  ਨ  ਸਕੈ  ਕੋਈ  ਨੀਰੁ  ॥

 ਭਾਗ  ਬਡੇ  ਤੈ  ਪਾਇਓ  ਤੂੰ  ਭਰਿ  ਭਰਿ  ਪੀਉ  ਕਬੀਰ  ॥੧੭੦॥

 ਕਬੀਰ  ਪਰਭਾਤੇ  ਤਾਰੇ  ਖਿਸਹਿ  ਤਿਉ  ਇਹੁ  ਖਿਸੈ  ਸਰੀਰੁ  ॥

 ਏ  ਦੁਇ  ਅਖਰ  ਨਾ  ਖਿਸਹਿ  ਸੋ  ਗਹਿ  ਰਹਿਓ  ਕਬੀਰੁ  ॥੧੭੧॥

 ਕਬੀਰ  ਕੋਠੀ  ਕਾਠ  ਕੀ  ਦਹ  ਦਿਸਿ  ਲਾਗੀ  ਆਗਿ  ॥

 ਪੰਡਿਤ  ਪੰਡਿਤ  ਜਲਿ  ਮੂਏ  ਮੂਰਖ  ਉਬਰੇ  ਭਾਗਿ  ॥੧੭੨॥

 ਕਬੀਰ  ਸੰਸਾ  ਦੂਰਿ  ਕਰੁ  ਕਾਗਦ  ਦੇਹ  ਬਿਹਾਇ  ॥

 ਬਾਵਨ  ਅਖਰ  ਸੋਧਿ  ਕੈ  ਹਰਿ  ਚਰਨੀ  ਚਿਤੁ  ਲਾਇ  ॥੧੭੩॥

 ਕਬੀਰ  ਸੰਤੁ  ਨ  ਛਾਡੈ  ਸੰਤਈ  ਜਉ  ਕੋਟਿਕ  ਮਿਲਹਿ  ਅਸੰਤ  ॥

 ਮਲਿਆਗਰੁ  ਭੁਯੰਗਮ  ਬੇਢਿਓ  ਤ  ਸੀਤਲਤਾ  ਨ  ਤਜੰਤ  ॥੧੭੪॥

 ਕਬੀਰ  ਮਨੁ  ਸੀਤਲੁ  ਭਇਆ  ਪਾਇਆ  ਬ੍ਰਹਮ  ਗਿਆਨੁ  ॥

 ਜਿਨਿ  ਜੁਆਲਾ  ਜਗੁ  ਜਾਰਿਆ  ਸੁ  ਜਨ  ਕੇ  ਉਦਕ  ਸਮਾਨਿ  ॥੧੭੫॥

 ਕਬੀਰ  ਸਾਰੀ  ਸਿਰਜਨਹਾਰ  ਕੀ  ਜਾਨੈ  ਨਾਹੀ  ਕੋਇ  ॥

 ਕੈ  ਜਾਨੈ  ਆਪਨ  ਧਨੀ  ਕੈ  ਦਾਸੁ  ਦੀਵਾਨੀ  ਹੋਇ  ॥੧੭੬॥

 ਕਬੀਰ  ਭਲੀ  ਭਈ  ਜੋ  ਭਉ  ਪਰਿਆ  ਦਿਸਾ  ਗੲੀਂ  ਸਭ  ਭੁਲਿ  ॥

 ਓਰਾ  ਗਰਿ  ਪਾਨੀ  ਭਇਆ  ਜਾਇ  ਮਿਲਿਓ  ਢਲਿ  ਕੂਲਿ  ॥੧੭੭॥

 ਕਬੀਰਾ  ਧੂਰਿ  ਸਕੇਲਿ  ਕੈ  ਪੁਰੀਆ  ਬਾਂਧੀ  ਦੇਹ  ॥

 ਦਿਵਸ  ਚਾਰਿ  ਕੋ  ਪੇਖਨਾ  ਅੰਤਿ  ਖੇਹ  ਕੀ  ਖੇਹ  ॥੧੭੮॥

 ਕਬੀਰ  ਸੂਰਜ  ਚਾਂਦ  ਕੈ  ਉਦੈ  ਭਈ  ਸਭ  ਦੇਹ  ॥

 ਗੁਰ  ਗੋਬਿੰਦ  ਕੇ  ਬਿਨੁ  ਮਿਲੇ  ਪਲਟਿ  ਭਈ  ਸਭ  ਖੇਹ  ॥੧੭੯॥

 ਜਹ  ਅਨਭਉ  ਤਹ  ਭੈ  ਨਹੀ  ਜਹ  ਭਉ  ਤਹ  ਹਰਿ  ਨਾਹਿ  ॥

 ਕਹਿਓ  ਕਬੀਰ  ਬਿਚਾਰਿ  ਕੈ  ਸੰਤ  ਸੁਨਹੁ  ਮਨ  ਮਾਹਿ  ॥੧੮੦॥

 ਕਬੀਰ  ਜਿਨਹੁ  ਕਿਛੂ  ਜਾਨਿਆ  ਨਹੀ  ਤਿਨ  ਸੁਖ  ਨੀਦ  ਬਿਹਾਇ  ॥

 ਹਮਹੁ  ਜੁ  ਬੂਝਾ  ਬੂਝਨਾ  ਪੂਰੀ  ਪਰੀ  ਬਲਾਇ  ॥੧੮੧॥

 ਕਬੀਰ  ਮਾਰੇ  ਬਹੁਤੁ  ਪੁਕਾਰਿਆ  ਪੀਰ  ਪੁਕਾਰੈ  ਅਉਰ  ॥

 ਲਾਗੀ  ਚੋਟ  ਮਰੰਮ  ਕੀ  ਰਹਿਓ  ਕਬੀਰਾ  ਠਉਰ  ॥੧੮੨॥

 ਕਬੀਰ  ਚੋਟ  ਸੁਹੇਲੀ  ਸੇਲ  ਕੀ  ਲਾਗਤ  ਲੇਇ  ਉਸਾਸ  ॥

 ਚੋਟ  ਸਹਾਰੈ  ਸਬਦ  ਕੀ  ਤਾਸੁ  ਗੁਰੂ  ਮੈ  ਦਾਸ  ॥੧੮੩॥

 ਕਬੀਰ  ਮੁਲਾਂ  ਮੁਨਾਰੇ  ਕਿਆ  ਚਢਹਿ  ਸਾਂਈ  ਨ  ਬਹਰਾ  ਹੋਇ  ॥

 ਜਾ  ਕਾਰਨਿ  ਤੂੰ  ਬਾਂਗ  ਦੇਹਿ  ਦਿਲ  ਹੀ  ਭੀਤਰਿ  ਜੋਇ  ॥੧੮੪॥

 ਸੇਖ  ਸਬੂਰੀ  ਬਾਹਰਾ  ਕਿਆ  ਹਜ  ਕਾਬੇ  ਜਾਇ  ॥

 ਕਬੀਰ  ਜਾ  ਕੀ  ਦਿਲ  ਸਾਬਤਿ  ਨਹੀ  ਤਾ  ਕਉ  ਕਹਾਂ  ਖੁਦਾਇ  ॥੧੮੫॥

 ਕਬੀਰ  ਅਲਹ  ਕੀ  ਕਰਿ  ਬੰਦਗੀ  ਜਿਹ  ਸਿਮਰਤ  ਦੁਖੁ  ਜਾਇ  ॥

 ਦਿਲ  ਮਹਿ  ਸਾਂਈ  ਪਰਗਟੈ  ਬੁਝੈ  ਬਲੰਤੀ  ਨਾਂਇ  ॥੧੮੬॥

 ਕਬੀਰ  ਜੋਰੀ  ਕੀਏ  ਜੁਲਮੁ  ਹੈ  ਕਹਤਾ  ਨਾਉ  ਹਲਾਲੁ  ॥

 ਦਫਤਰਿ  ਲੇਖਾ  ਮਾਂਗੀਐ  ਤਬ  ਹੋਇਗੋ  ਕਉਨੁ  ਹਵਾਲੁ  ॥੧੮੭॥

 ਕਬੀਰ  ਖੂਬੁ  ਖਾਨਾ  ਖੀਚਰੀ  ਜਾ  ਮਹਿ  ਅੰਮ੍ਰਿਤੁ  ਲੋਨੁ  ॥

 ਹੇਰਾ  ਰੋਟੀ  ਕਾਰਨੇ  ਗਲਾ  ਕਟਾਵੈ  ਕਉਨੁ  ॥੧੮੮॥

 ਕਬੀਰ  ਗੁਰੁ  ਲਾਗਾ  ਤਬ  ਜਾਨੀਐ  ਮਿਟੈ  ਮੋਹੁ  ਤਨ  ਤਾਪ  ॥

 ਹਰਖ  ਸੋਗ  ਦਾਝੈ  ਨਹੀ  ਤਬ  ਹਰਿ  ਆਪਹਿ  ਆਪਿ  ॥੧੮੯॥

 ਕਬੀਰ  ਰਾਮ  ਕਹਨ  ਮਹਿ  ਭੇਦੁ  ਹੈ  ਤਾ  ਮਹਿ  ਏਕੁ  ਬਿਚਾਰੁ  ॥

 ਸੋਈ  ਰਾਮੁ  ਸਭੈ  ਕਹਹਿ  ਸੋਈ  ਕਉਤਕਹਾਰ  ॥੧੯੦॥

 ਕਬੀਰ  ਰਾਮੈ  ਰਾਮ  ਕਹੁ  ਕਹਿਬੇ  ਮਾਹਿ  ਬਿਬੇਕ  ॥

 ਏਕੁ  ਅਨੇਕਹਿ  ਮਿਲਿ  ਗਇਆ  ਏਕ  ਸਮਾਨਾ  ਏਕ  ॥੧੯੧॥

 ਕਬੀਰ  ਜਾ  ਘਰ  ਸਾਧ  ਨ  ਸੇਵੀਅਹਿ  ਹਰਿ  ਕੀ  ਸੇਵਾ  ਨਾਹਿ  ॥

 ਤੇ  ਘਰ  ਮਰਹਟ  ਸਾਰਖੇ  ਭੂਤ  ਬਸਹਿ  ਤਿਨ  ਮਾਹਿ  ॥੧੯੨॥

 ਕਬੀਰ  ਗੂੰਗਾ  ਹੂਆ  ਬਾਵਰਾ  ਬਹਰਾ  ਹੂਆ  ਕਾਨ  ॥

 ਪਾਵਹੁ  ਤੇ  ਪਿੰਗੁਲ  ਭਇਆ  ਮਾਰਿਆ  ਸਤਿਗੁਰ  ਬਾਨ  ॥੧੯੩॥

 ਕਬੀਰ  ਸਤਿਗੁਰ  ਸੂਰਮੇ  ਬਾਹਿਆ  ਬਾਨੁ  ਜੁ  ਏਕੁ  ॥

 ਲਾਗਤ  ਹੀ  ਭੁਇ  ਗਿਰਿ  ਪਰਿਆ  ਪਰਾ  ਕਰੇਜੇ  ਛੇਕੁ  ॥੧੯੪॥

 ਕਬੀਰ  ਨਿਰਮਲ  ਬੂੰਦ  ਅਕਾਸ  ਕੀ  ਪਰਿ  ਗਈ  ਭੂਮਿ  ਬਿਕਾਰ  ॥

 ਬਿਨੁ  ਸੰਗਤਿ  ਇਉ  ਮਾਂਨਈ  ਹੋਇ  ਗਈ  ਭਠ  ਛਾਰ  ॥੧੯੫॥

 ਕਬੀਰ  ਨਿਰਮਲ  ਬੂੰਦ  ਅਕਾਸ  ਕੀ  ਲੀਨੀ  ਭੂਮਿ  ਮਿਲਾਇ  ॥

 ਅਨਿਕ  ਸਿਆਨੇ  ਪਚਿ  ਗਏ  ਨਾ  ਨਿਰਵਾਰੀ  ਜਾਇ  ॥੧੯੬॥

 ਕਬੀਰ  ਹਜ  ਕਾਬੇ  ਹਉ  ਜਾਇ  ਥਾ  ਆਗੈ  ਮਿਲਿਆ  ਖੁਦਾਇ  ॥

 ਸਾਂਈ  ਮੁਝ  ਸਿਉ  ਲਰਿ  ਪਰਿਆ  ਤੁਝੈ  ਕਿਨਿ੍ਹ  ਫੁਰਮਾਈ  ਗਾਇ  ॥੧੯੭॥

 ਕਬੀਰ  ਹਜ  ਕਾਬੈ  ਹੋਇ  ਹੋਇ  ਗਇਆ  ਕੇਤੀ  ਬਾਰ  ਕਬੀਰ  ॥

 ਸਾਂਈ  ਮੁਝ  ਮਹਿ  ਕਿਆ  ਖਤਾ  ਮੁਖਹੁ  ਨ  ਬੋਲੈ  ਪੀਰ  ॥੧੯੮॥

 ਕਬੀਰ  ਜੀਅ  ਜੁ  ਮਾਰਹਿ  ਜੋਰੁ  ਕਰਿ  ਕਹਤੇ  ਹਹਿ  ਜੁ  ਹਲਾਲੁ  ॥

 ਦਫਤਰੁ  ਦਈ  ਜਬ  ਕਾਢਿ  ਹੈ  ਹੋਇਗਾ  ਕਉਨੁ  ਹਵਾਲੁ  ॥੧੯੯॥

 ਕਬੀਰ  ਜੋਰੁ  ਕੀਆ  ਸੋ  ਜੁਲਮੁ  ਹੈ  ਲੇਇ  ਜਬਾਬੁ  ਖੁਦਾਇ  ॥

 ਦਫਤਰਿ  ਲੇਖਾ  ਨੀਕਸੈ  ਮਾਰ  ਮੁਹੈ  ਮੁਹਿ  ਖਾਇ  ॥੨੦੦॥

 ਕਬੀਰ  ਲੇਖਾ  ਦੇਨਾ  ਸੁਹੇਲਾ  ਜਉ  ਦਿਲ  ਸੂਚੀ  ਹੋਇ  ॥

 ਉਸੁ  ਸਾਚੇ  ਦੀਬਾਨ  ਮਹਿ  ਪਲਾ  ਨ  ਪਕਰੈ  ਕੋਇ  ॥੨੦੧॥

 ਕਬੀਰ  ਧਰਤੀ  ਅਰੁ  ਆਕਾਸ  ਮਹਿ  ਦੁਇ  ਤੂੰ  ਬਰੀ  ਅਬਧ  ॥

 ਖਟ  ਦਰਸਨ  ਸੰਸੇ  ਪਰੇ  ਅਰੁ  ਚਉਰਾਸੀਹ  ਸਿਧ  ॥੨੦੨॥

 ਕਬੀਰ  ਮੇਰਾ  ਮੁਝ  ਮਹਿ  ਕਿਛੁ  ਨਹੀ  ਜੋ  ਕਿਛੁ  ਹੈ  ਸੋ  ਤੇਰਾ  ॥

 ਤੇਰਾ  ਤੁਝ  ਕਉ  ਸਉਪਤੇ  ਕਿਆ  ਲਾਗੈ  ਮੇਰਾ  ॥੨੦੩॥

 ਕਬੀਰ  ਤੂੰ  ਤੂੰ  ਕਰਤਾ  ਤੂ  ਹੂਆ  ਮੁਝ  ਮਹਿ  ਰਹਾ  ਨ  ਹੂੰ  ॥

 ਜਬ  ਆਪਾ  ਪਰ  ਕਾ  ਮਿਟਿ  ਗਇਆ  ਜਤ  ਦੇਖਉ  ਤਤ  ਤੂ  ॥੨੦੪॥

 ਕਬੀਰ  ਬਿਕਾਰਹ  ਚਿਤਵਤੇ  ਝੂਠੇ  ਕਰਤੇ  ਆਸ  ॥

 ਮਨੋਰਥੁ  ਕੋਇ  ਨ  ਪੂਰਿਓ  ਚਾਲੇ  ਊਠਿ  ਨਿਰਾਸ  ॥੨੦੫॥

 ਕਬੀਰ  ਹਰਿ  ਕਾ  ਸਿਮਰਨੁ  ਜੋ  ਕਰੈ  ਸੋ  ਸੁਖੀਆ  ਸੰਸਾਰਿ  ॥

 ਇਤ  ਉਤ  ਕਤਹਿ  ਨ  ਡੋਲਈ  ਜਿਸ  ਰਾਖੈ  ਸਿਰਜਨਹਾਰ  ॥੨੦੬॥

 ਕਬੀਰ  ਘਾਣੀ  ਪੀੜਤੇ  ਸਤਿਗੁਰ  ਲੀਏ  ਛਡਾਇ  ॥

 ਪਰਾ  ਪੂਰਬਲੀ  ਭਾਵਨੀ  ਪਰਗਟੁ  ਹੋਈ  ਆਇ  ॥੨੦੭॥

 ਕਬੀਰ  ਟਾਲੈ  ਟੋਲੈ  ਦਿਨੁ  ਗਇਆ  ਬਿਆਜੁ  ਬਢੰਤਉ  ਜਾਇ  ॥

 ਨਾ  ਹਰਿ  ਭਜਿਓ  ਨ  ਖਤੁ  ਫਟਿਓ  ਕਾਲੁ  ਪਹੂੰਚੋ  ਆਇ  ॥੨੦੮॥

 ਮਹਲਾ  ੫  ॥

 ਕਬੀਰ  ਕੂਕਰੁ  ਭਉਕਨਾ  ਕਰੰਗ  ਪਿਛੈ  ਉਠਿ  ਧਾਇ  ॥

 ਕਰਮੀ  ਸਤਿਗੁਰੁ  ਪਾਇਆ  ਜਿਨਿ  ਹਉ  ਲੀਆ  ਛਡਾਇ  ॥੨੦੯॥

 ਮਹਲਾ  ੫  ॥

 ਕਬੀਰ  ਧਰਤੀ  ਸਾਧ  ਕੀ  ਤਸਕਰ  ਬੈਸਹਿ  ਗਾਹਿ  ॥

 ਧਰਤੀ  ਭਾਰਿ  ਨ  ਬਿਆਪਈ  ਉਨ  ਕਉ  ਲਾਹੂ  ਲਾਹਿ  ॥੨੧੦॥

 ਮਹਲਾ  ੫  ॥

 ਕਬੀਰ  ਚਾਵਲ  ਕਾਰਨੇ  ਤੁਖ  ਕਉ  ਮੁਹਲੀ  ਲਾਇ  ॥

 ਸੰਗਿ  ਕੁਸੰਗੀ  ਬੈਸਤੇ  ਤਬ  ਪੂਛੈ  ਧਰਮ  ਰਾਇ  ॥੨੧੧॥

 ਨਾਮਾ  ਮਾਇਆ  ਮੋਹਿਆ  ਕਹੈ  ਤਿਲੋਚਨੁ  ਮੀਤ  ॥

 ਕਾਹੇ  ਛੀਪਹੁ  ਛਾਇਲੈ  ਰਾਮ  ਨ  ਲਾਵਹੁ  ਚੀਤੁ  ॥੨੧੨॥

 ਨਾਮਾ  ਕਹੈ  ਤਿਲੋਚਨਾ  ਮੁਖ  ਤੇ  ਰਾਮੁ  ਸੰਮ੍ਹਾਲਿ  ॥

 ਹਾਥ  ਪਾਉ  ਕਰਿ  ਕਾਮੁ  ਸਭੁ  ਚੀਤੁ  ਨਿਰੰਜਨ  ਨਾਲਿ  ॥੨੧੩॥

 ਮਹਲਾ  ੫  ॥

 ਕਬੀਰਾ  ਹਮਰਾ  ਕੋ  ਨਹੀ  ਹਮ  ਕਿਸ  ਹੂ  ਕੇ  ਨਾਹਿ  ॥

 ਜਿਨਿ  ਇਹੁ  ਰਚਨੁ  ਰਚਾਇਆ  ਤਿਸ  ਹੀ  ਮਾਹਿ  ਸਮਾਹਿ  ॥੨੧੪॥

 ਕਬੀਰ  ਕੀਚੜਿ  ਆਟਾ  ਗਿਰਿ  ਪਰਿਆ  ਕਿਛੂ  ਨ  ਆਇਓ  ਹਾਥ  ॥

 ਪੀਸਤ  ਪੀਸਤ  ਚਾਬਿਆ  ਸੋਈ  ਨਿਬਹਿਆ  ਸਾਥ  ॥੨੧੫॥

 ਕਬੀਰ  ਮਨੁ  ਜਾਨੈ  ਸਭ  ਬਾਤ  ਜਾਨਤ  ਹੀ  ਅਉਗਨੁ  ਕਰੈ  ॥

 ਕਾਹੇ  ਕੀ  ਕੁਸਲਾਤ  ਹਾਥਿ  ਦੀਪੁ  ਕੂਏ  ਪਰੈ  ॥੨੧੬॥

 ਕਬੀਰ  ਲਾਗੀ  ਪ੍ਰੀਤਿ  ਸੁਜਾਨ  ਸਿਉ  ਬਰਜੈ  ਲੋਗੁ  ਅਜਾਨੁ  ॥

 ਤਾ  ਸਿਉ  ਟੂਟੀ  ਕਿਉ  ਬਨੈ  ਜਾ  ਕੇ  ਜੀਅ  ਪਰਾਨ  ॥੨੧੭॥

 ਕਬੀਰ  ਕੋਠੇ  ਮੰਡਪ  ਹੇਤੁ  ਕਰਿ  ਕਾਹੇ  ਮਰਹੁ  ਸਵਾਰਿ  ॥

 ਕਾਰਜੁ  ਸਾਢੇ  ਤੀਨਿ  ਹਥ  ਘਨੀ  ਤ  ਪਉਨੇ  ਚਾਰਿ  ॥੨੧੮॥

 ਕਬੀਰ  ਜੋ  ਮੈ  ਚਿਤਵਉ  ਨਾ  ਕਰੈ  ਕਿਆ  ਮੇਰੇ  ਚਿਤਵੇ  ਹੋਇ  ॥

 ਅਪਨਾ  ਚਿਤਵਿਆ  ਹਰਿ  ਕਰੈ  ਜੋ  ਮੇਰੇ  ਚਿਤਿ  ਨ  ਹੋਇ  ॥੨੧੯॥

 ਮਃ  ੩  ॥

 ਚਿੰਤਾ  ਭਿ  ਆਪਿ  ਕਰਾਇਸੀ  ਅਚਿੰਤੁ  ਭਿ  ਆਪੇ  ਦੇਇ  ॥

 ਨਾਨਕ  ਸੋ  ਸਾਲਾਹੀਐ  ਜਿ  ਸਭਨਾ  ਸਾਰ  ਕਰੇਇ  ॥੨੨੦॥

 ਮਃ  ੫  ॥

 ਕਬੀਰ  ਰਾਮੁ  ਨ  ਚੇਤਿਓ  ਫਿਰਿਆ  ਲਾਲਚ  ਮਾਹਿ  ॥

 ਪਾਪ  ਕਰੰਤਾ  ਮਰਿ  ਗਇਆ  ਅਉਧ  ਪੁਨੀ  ਖਿਨ  ਮਾਹਿ  ॥੨੨੧॥

 ਕਬੀਰ  ਕਾਇਆ  ਕਾਚੀ  ਕਾਰਵੀ  ਕੇਵਲ  ਕਾਚੀ  ਧਾਤੁ  ॥

 ਸਾਬਤੁ  ਰਖਹਿ  ਤ  ਰਾਮ  ਭਜੁ  ਨਾਹਿ  ਤ  ਬਿਨਠੀ  ਬਾਤ  ॥੨੨੨॥

 ਕਬੀਰ  ਕੇਸੋ  ਕੇਸੋ  ਕੂਕੀਐ  ਨ  ਸੋਈਐ  ਅਸਾਰ  ॥

 ਰਾਤਿ  ਦਿਵਸ  ਕੇ  ਕੂਕਨੇ  ਕਬਹੂ  ਕੇ  ਸੁਨੈ  ਪੁਕਾਰ  ॥੨੨੩॥

 ਕਬੀਰ  ਕਾਇਆ  ਕਜਲੀ  ਬਨੁ  ਭਇਆ  ਮਨੁ  ਕੁੰਚਰੁ  ਮਯ  ਮੰਤੁ  ॥

 ਅੰਕਸੁ  ਗ੍ਯਾਨੁ  ਰਤਨੁ  ਹੈ  ਖੇਵਟੁ  ਬਿਰਲਾ  ਸੰਤੁ  ॥੨੨੪॥

 ਕਬੀਰ  ਰਾਮ  ਰਤਨੁ  ਮੁਖੁ  ਕੋਥਰੀ  ਪਾਰਖ  ਆਗੈ  ਖੋਲਿ  ॥

 ਕੋਈ  ਆਇ  ਮਿਲੈਗੋ  ਗਾਹਕੀ  ਲੇਗੋ  ਮਹਗੇ  ਮੋਲਿ  ॥੨੨੫॥

 ਕਬੀਰ  ਰਾਮ  ਨਾਮੁ  ਜਾਨਿਓ  ਨਹੀ  ਪਾਲਿਓ  ਕਟਕੁ  ਕੁਟੰਬੁ  ॥

 ਧੰਧੇ  ਹੀ  ਮਹਿ  ਮਰਿ  ਗਇਓ  ਬਾਹਰਿ  ਭਈ  ਨ  ਬੰਬ  ॥੨੨੬॥

 ਕਬੀਰ  ਆਖੀ  ਕੇਰੇ  ਮਾਟੁਕੇ  ਪਲੁ  ਪਲੁ  ਗਈ  ਬਿਹਾਇ  ॥

 ਮਨੁ  ਜੰਜਾਲੁ  ਨ  ਛੋਡਈ  ਜਮ  ਦੀਆ  ਦਮਾਮਾ  ਆਇ  ॥੨੨੭॥

 ਕਬੀਰ  ਤਰਵਰ  ਰੂਪੀ  ਰਾਮੁ  ਹੈ  ਫਲ  ਰੂਪੀ  ਬੈਰਾਗੁ  ॥

 ਛਾਇਆ  ਰੂਪੀ  ਸਾਧੁ  ਹੈ  ਜਿਨਿ  ਤਜਿਆ  ਬਾਦੁ  ਬਿਬਾਦੁ  ॥੨੨੮॥

 ਕਬੀਰ  ਐਸਾ  ਬੀਜੁ  ਬੋਇ  ਬਾਰਹ  ਮਾਸ  ਫਲੰਤ  ॥

 ਸੀਤਲ  ਛਾਇਆ  ਗਹਿਰ  ਫਲ  ਪੰਖੀ  ਕੇਲ  ਕਰੰਤ  ॥੨੨੯॥

 ਕਬੀਰ  ਦਾਤਾ  ਤਰਵਰੁ  ਦਯਾ  ਫਲੁ  ਉਪਕਾਰੀ  ਜੀਵੰਤ  ॥

 ਪੰਖੀ  ਚਲੇ  ਦਿਸਾਵਰੀ  ਬਿਰਖਾ  ਸੁਫਲ  ਫਲੰਤ  ॥੨੩੦॥

 ਕਬੀਰ  ਸਾਧੂ  ਸੰਗੁ  ਪਰਾਪਤੀ  ਲਿਖਿਆ  ਹੋਇ  ਲਿਲਾਟ  ॥

 ਮੁਕਤਿ  ਪਦਾਰਥੁ  ਪਾਈਐ  ਠਾਕ  ਨ  ਅਵਘਟ  ਘਾਟ  ॥੨੩੧॥

 ਕਬੀਰ  ਏਕ  ਘੜੀ  ਆਧੀ  ਘਰੀ  ਆਧੀ  ਹੂੰ  ਤੇ  ਆਧ  ॥

 ਭਗਤਨ  ਸੇਤੀ  ਗੋਸਟੇ  ਜੋ  ਕੀਨੇ  ਸੋ  ਲਾਭ  ॥੨੩੨॥

 ਕਬੀਰ  ਭਾਂਗ  ਮਾਛੁਲੀ  ਸੁਰਾ  ਪਾਨਿ  ਜੋ  ਜੋ  ਪ੍ਰਾਨੀ  ਖਾਂਹਿ  ॥

 ਤੀਰਥ  ਬਰਤ  ਨੇਮ  ਕੀਏ  ਤੇ  ਸਭੈ  ਰਸਾਤਲਿ  ਜਾਂਹਿ  ॥੨੩੩॥

 ਨੀਚੇ  ਲੋਇਨ  ਕਰਿ  ਰਹਉ  ਲੇ  ਸਾਜਨ  ਘਟ  ਮਾਹਿ  ॥

 ਸਭ  ਰਸ  ਖੇਲਉ  ਪੀਅ  ਸਉ  ਕਿਸੀ  ਲਖਾਵਉ  ਨਾਹਿ  ॥੨੩੪॥

 ਆਠ  ਜਾਮ  ਚਉਸਠਿ  ਘਰੀ  ਤੁਅ  ਨਿਰਖਤ  ਰਹੈ  ਜੀਉ  ॥

 ਨੀਚੇ  ਲੋਇਨ  ਕਿਉ  ਕਰਉ  ਸਭ  ਘਟ  ਦੇਖਉ  ਪੀਉ  ॥੨੩੫॥

 ਸੁਨੁ  ਸਖੀ  ਪੀਅ  ਮਹਿ  ਜੀਉ  ਬਸੈ  ਜੀਅ  ਮਹਿ  ਬਸੈ  ਕਿ  ਪੀਉ  ॥

 ਜੀਉ  ਪੀਉ  ਬੂਝਉ  ਨਹੀ  ਘਟ  ਮਹਿ  ਜੀਉ  ਕਿ  ਪੀਉ  ॥੨੩੬॥

 ਕਬੀਰ  ਬਾਮਨੁ  ਗੁਰੂ  ਹੈ  ਜਗਤ  ਕਾ  ਭਗਤਨ  ਕਾ  ਗੁਰੁ  ਨਾਹਿ  ॥

 ਅਰਝਿ  ਉਰਝਿ  ਕੈ  ਪਚਿ  ਮੂਆ  ਚਾਰਉ  ਬੇਦਹੁ  ਮਾਹਿ  ॥੨੩੭॥

 ਹਰਿ  ਹੈ  ਖਾਂਡੁ  ਰੇਤੁ  ਮਹਿ  ਬਿਖਰੀ  ਹਾਥੀ  ਚੁਨੀ  ਨ  ਜਾਇ  ॥

 ਕਹਿ  ਕਬੀਰ  ਗੁਰਿ  ਭਲੀ  ਬੁਝਾਈ  ਕੀਟੀ  ਹੋਇ  ਕੈ  ਖਾਇ  ॥੨੩੮॥

 ਕਬੀਰ  ਜਉ  ਤੁਹਿ  ਸਾਧ  ਪਿਰੰਮ  ਕੀ  ਸੀਸੁ  ਕਾਟਿ  ਕਰਿ  ਗੋਇ  ॥

 ਖੇਲਤ  ਖੇਲਤ  ਹਾਲ  ਕਰਿ  ਜੋ  ਕਿਛੁ  ਹੋਇ  ਤ  ਹੋਇ  ॥੨੩੯॥

 ਕਬੀਰ  ਜਉ  ਤੁਹਿ  ਸਾਧ  ਪਿਰੰਮ  ਕੀ  ਪਾਕੇ  ਸੇਤੀ  ਖੇਲੁ  ॥

 ਕਾਚੀ  ਸਰਸਉਂ  ਪੇਲਿ  ਕੈ  ਨਾ  ਖਲਿ  ਭਈ  ਨ  ਤੇਲੁ  ॥੨੪੦॥

 ਢੂੰਢਤ  ਡੋਲਹਿ  ਅੰਧ  ਗਤਿ  ਅਰੁ  ਚੀਨਤ  ਨਾਹੀ  ਸੰਤ  ॥

 ਕਹਿ  ਨਾਮਾ  ਕਿਉ  ਪਾਈਐ  ਬਿਨੁ  ਭਗਤਹੁ  ਭਗਵੰਤੁ  ॥੨੪੧॥

 ਹਰਿ  ਸੋ  ਹੀਰਾ  ਛਾਡਿ  ਕੈ  ਕਰਹਿ  ਆਨ  ਕੀ  ਆਸ  ॥

 ਤੇ  ਨਰ  ਦੋਜਕ  ਜਾਹਿਗੇ  ਸਤਿ  ਭਾਖੈ  ਰਵਿਦਾਸ  ॥੨੪੨॥

 ਕਬੀਰ  ਜਉ  ਗ੍ਰਿਹੁ  ਕਰਹਿ  ਤ  ਧਰਮੁ  ਕਰੁ  ਨਾਹੀ  ਤ  ਕਰੁ  ਬੈਰਾਗੁ  ॥

 ਬੈਰਾਗੀ  ਬੰਧਨੁ  ਕਰੈ  ਤਾ  ਕੋ  ਬਡੋ  ਅਭਾਗੁ  ॥੨੪੩॥

Post a Comment

0 Comments
* Please Don't Spam Here. All the Comments are Reviewed by Admin.