Type Here to Get Search Results !

kirtan

ਰਾਗ ਪ੍ਰਭਾਤੀ

                               ਰਾਗ  ਪ੍ਰਭਾਤੀ

 ਬਿਭਾਸ  ਪ੍ਰਭਾਤੀ  ਬਾਣੀ  ਭਗਤ  ਕਬੀਰ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਮਰਨ  ਜੀਵਨ  ਕੀ  ਸੰਕਾ  ਨਾਸੀ  ॥

 ਆਪਨ  ਰੰਗਿ  ਸਹਜ  ਪਰਗਾਸੀ  ॥੧॥

 ਪ੍ਰਗਟੀ  ਜੋਤਿ  ਮਿਟਿਆ  ਅੰਧਿਆਰਾ  ॥

 ਰਾਮ  ਰਤਨੁ  ਪਾਇਆ  ਕਰਤ  ਬੀਚਾਰਾ  ॥੧॥  ਰਹਾਉ  ॥

 ਜਹ  ਅਨੰਦੁ  ਦੁਖੁ  ਦੂਰਿ  ਪਇਆਨਾ  ॥

 ਮਨੁ  ਮਾਨਕੁ  ਲਿਵ  ਤਤੁ  ਲੁਕਾਨਾ  ॥੨॥

 ਜੋ  ਕਿਛੁ  ਹੋਆ  ਸੁ  ਤੇਰਾ  ਭਾਣਾ  ॥

 ਜੋ  ਇਵ  ਬੂਝੈ  ਸੁ  ਸਹਜਿ  ਸਮਾਣਾ  ॥੩॥

 ਕਹਤੁ  ਕਬੀਰੁ  ਕਿਲਬਿਖ  ਗਏ  ਖੀਣਾ  ॥

 ਮਨੁ  ਭਇਆ  ਜਗਜੀਵਨ  ਲੀਣਾ  ॥੪॥੧॥

 ਪ੍ਰਭਾਤੀ  ॥

 ਅਲਹੁ  ਏਕੁ  ਮਸੀਤਿ  ਬਸਤੁ  ਹੈ  ਅਵਰੁ  ਮੁਲਖੁ  ਕਿਸੁ  ਕੇਰਾ  ॥

 ਹਿੰਦੂ  ਮੂਰਤਿ  ਨਾਮ  ਨਿਵਾਸੀ  ਦੁਹ  ਮਹਿ  ਤਤੁ  ਨ  ਹੇਰਾ  ॥੧॥

 ਅਲਹ  ਰਾਮ  ਜੀਵਉ  ਤੇਰੇ  ਨਾਈ  ॥

 ਤੂ  ਕਰਿ  ਮਿਹਰਾਮਤਿ  ਸਾਈ  ॥੧॥  ਰਹਾਉ  ॥

 ਦਖਨ  ਦੇਸਿ  ਹਰੀ  ਕਾ  ਬਾਸਾ  ਪਛਿਮਿ  ਅਲਹ  ਮੁਕਾਮਾ  ॥

 ਦਿਲ  ਮਹਿ  ਖੋਜਿ  ਦਿਲੈ  ਦਿਲਿ  ਖੋਜਹੁ  ਏਹੀ  ਠਉਰ  ਮੁਕਾਮਾ  ॥੨॥

 ਬ੍ਰਹਮਨ  ਗਿਆਸ  ਕਰਹਿ  ਚਉਬੀਸਾ  ਕਾਜੀ  ਮਹ  ਰਮਜਾਨਾ  ॥

 ਗਿਆਰਹ  ਮਾਸ  ਪਾਸ  ਕੈ  ਰਾਖੇ  ਏਕੈ  ਮਾਹਿ  ਨਿਧਾਨਾ  ॥੩॥

 ਕਹਾ  ਉਡੀਸੇ  ਮਜਨੁ  ਕੀਆ  ਕਿਆ  ਮਸੀਤਿ  ਸਿਰੁ  ਨਾਂਏਂ  ॥

 ਦਿਲ  ਮਹਿ  ਕਪਟੁ  ਨਿਵਾਜ  ਗੁਜਾਰੈ  ਕਿਆ  ਹਜ  ਕਾਬੈ  ਜਾਂਏਂ  ॥੪॥

 ਏਤੇ  ਅਉਰਤ  ਮਰਦਾ  ਸਾਜੇ  ਏ  ਸਭ  ਰੂਪ  ਤੁਮ੍ਹਾਰੇ  ॥

 ਕਬੀਰੁ  ਪੂੰਗਰਾ  ਰਾਮ  ਅਲਹ  ਕਾ  ਸਭ  ਗੁਰ  ਪੀਰ  ਹਮਾਰੇ  ॥੫॥

 ਕਹਤੁ  ਕਬੀਰੁ  ਸੁਨਹੁ  ਨਰ  ਨਰਵੈ  ਪਰਹੁ  ਏਕ  ਕੀ  ਸਰਨਾ  ॥

 ਕੇਵਲ  ਨਾਮੁ  ਜਪਹੁ  ਰੇ  ਪ੍ਰਾਨੀ  ਤਬ  ਹੀ  ਨਿਹਚੈ  ਤਰਨਾ  ॥੬॥੨॥

 ਪ੍ਰਭਾਤੀ  ॥

 ਅਵਲਿ  ਅਲਹ  ਨੂਰੁ  ਉਪਾਇਆ  ਕੁਦਰਤਿ  ਕੇ  ਸਭ  ਬੰਦੇ  ॥

 ਏਕ  ਨੂਰ  ਤੇ  ਸਭੁ  ਜਗੁ  ਉਪਜਿਆ  ਕਉਨ  ਭਲੇ  ਕੋ  ਮੰਦੇ  ॥੧॥

 ਲੋਗਾ  ਭਰਮਿ  ਨ  ਭੂਲਹੁ  ਭਾਈ  ॥

 ਖਾਲਿਕੁ  ਖਲਕ  ਖਲਕ  ਮਹਿ  ਖਾਲਿਕੁ  ਪੂਰਿ  ਰਹਿਓ  ਸ੍ਰਬ  ਠਾਂਈ  ॥੧॥  ਰਹਾਉ  ॥

 ਮਾਟੀ  ਏਕ  ਅਨੇਕ  ਭਾਂਤਿ  ਕਰਿ  ਸਾਜੀ  ਸਾਜਨਹਾਰੈ  ॥

 ਨਾ  ਕਛੁ  ਪੋਚ  ਮਾਟੀ  ਕੇ  ਭਾਂਡੇ  ਨਾ  ਕਛੁ  ਪੋਚ  ਕੁੰਭਾਰੈ  ॥੨॥

 ਸਭ  ਮਹਿ  ਸਚਾ  ਏਕੋ  ਸੋਈ  ਤਿਸ  ਕਾ  ਕੀਆ  ਸਭੁ  ਕਛੁ  ਹੋਈ  ॥

 ਹੁਕਮੁ  ਪਛਾਨੈ  ਸੁ  ਏਕੋ  ਜਾਨੈ  ਬੰਦਾ  ਕਹੀਐ  ਸੋਈ  ॥੩॥

 ਅਲਹੁ  ਅਲਖੁ  ਨ  ਜਾਈ  ਲਖਿਆ  ਗੁਰਿ  ਗੁੜੁ  ਦੀਨਾ  ਮੀਠਾ  ॥

 ਕਹਿ  ਕਬੀਰ  ਮੇਰੀ  ਸੰਕਾ  ਨਾਸੀ  ਸਰਬ  ਨਿਰੰਜਨੁ  ਡੀਠਾ  ॥੪॥੩॥

 ਪ੍ਰਭਾਤੀ  ॥

 ਬੇਦ  ਕਤੇਬ  ਕਹਹੁ  ਮਤ  ਝੂਠੇ  ਝੂਠਾ  ਜੋ  ਨ  ਬਿਚਾਰੈ  ॥

 ਜਉ  ਸਭ  ਮਹਿ  ਏਕੁ  ਖੁਦਾਇ  ਕਹਤ  ਹਉ  ਤਉ  ਕਿਉ  ਮੁਰਗੀ  ਮਾਰੈ  ॥੧॥

 ਮੁਲਾਂ  ਕਹਹੁ  ਨਿਆਉ  ਖੁਦਾਈ  ॥

 ਤੇਰੇ  ਮਨ  ਕਾ  ਭਰਮੁ  ਨ  ਜਾਈ  ॥੧॥  ਰਹਾਉ  ॥

 ਪਕਰਿ  ਜੀਉ  ਆਨਿਆ  ਦੇਹ  ਬਿਨਾਸੀ  ਮਾਟੀ  ਕਉ  ਬਿਸਮਿਲਿ  ਕੀਆ  ॥

 ਜੋਤਿ  ਸਰੂਪ  ਅਨਾਹਤ  ਲਾਗੀ  ਕਹੁ  ਹਲਾਲੁ  ਕਿਆ  ਕੀਆ  ॥੨॥

 ਕਿਆ  ਉਜੂ  ਪਾਕੁ  ਕੀਆ  ਮੁਹੁ  ਧੋਇਆ  ਕਿਆ  ਮਸੀਤਿ  ਸਿਰੁ  ਲਾਇਆ  ॥

 ਜਉ  ਦਿਲ  ਮਹਿ  ਕਪਟੁ  ਨਿਵਾਜ  ਗੁਜਾਰਹੁ  ਕਿਆ  ਹਜ  ਕਾਬੈ  ਜਾਇਆ  ॥੩॥

 ਤੂੰ  ਨਾਪਾਕੁ  ਪਾਕੁ  ਨਹੀ  ਸੂਝਿਆ  ਤਿਸ  ਕਾ  ਮਰਮੁ  ਨ  ਜਾਨਿਆ  ॥

 ਕਹਿ  ਕਬੀਰ  ਭਿਸਤਿ  ਤੇ  ਚੂਕਾ  ਦੋਜਕ  ਸਿਉ  ਮਨੁ  ਮਾਨਿਆ  ॥੪॥੪॥

 ਪ੍ਰਭਾਤੀ  ॥

 ਸੁੰਨ  ਸੰਧਿਆ  ਤੇਰੀ  ਦੇਵ  ਦੇਵਾਕਰ  ਅਧਪਤਿ  ਆਦਿ  ਸਮਾਈ  ॥

 ਸਿਧ  ਸਮਾਧਿ  ਅੰਤੁ  ਨਹੀ  ਪਾਇਆ  ਲਾਗਿ  ਰਹੇ  ਸਰਨਾਈ  ॥੧॥

 ਲੇਹੁ  ਆਰਤੀ  ਹੋ  ਪੁਰਖ  ਨਿਰੰਜਨ  ਸਤਿਗੁਰ  ਪੂਜਹੁ  ਭਾਈ  ॥

 ਠਾਢਾ  ਬ੍ਰਹਮਾ  ਨਿਗਮ  ਬੀਚਾਰੈ  ਅਲਖੁ  ਨ  ਲਖਿਆ  ਜਾਈ  ॥੧॥  ਰਹਾਉ  ॥

 ਤਤੁ  ਤੇਲੁ  ਨਾਮੁ  ਕੀਆ  ਬਾਤੀ  ਦੀਪਕੁ  ਦੇਹ  ਉਜ੍ਯਾਰਾ  ॥

 ਜੋਤਿ  ਲਾਇ  ਜਗਦੀਸ  ਜਗਾਇਆ  ਬੂਝੈ  ਬੂਝਨਹਾਰਾ  ॥੨॥

 ਪੰਚੇ  ਸਬਦ  ਅਨਾਹਦ  ਬਾਜੇ  ਸੰਗੇ  ਸਾਰਿੰਗਪਾਨੀ  ॥

 ਕਬੀਰ  ਦਾਸ  ਤੇਰੀ  ਆਰਤੀ  ਕੀਨੀ  ਨਿਰੰਕਾਰ  ਨਿਰਬਾਨੀ  ॥੩॥੫॥

 ਪ੍ਰਭਾਤੀ  ਬਾਣੀ  ਭਗਤ  ਨਾਮਦੇਵ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਮਨ  ਕੀ  ਬਿਰਥਾ  ਮਨੁ  ਹੀ  ਜਾਨੈ  ਕੈ  ਬੂਝਲ  ਆਗੈ  ਕਹੀਐ  ॥

 ਅੰਤਰਜਾਮੀ  ਰਾਮੁ  ਰਵਾਂਈ  ਮੈ  ਡਰੁ  ਕੈਸੇ  ਚਹੀਐ  ॥੧॥

 ਬੇਧੀਅਲੇ  ਗੋਪਾਲ  ਗੋੁਸਾਈ  ॥

 ਮੇਰਾ  ਪ੍ਰਭੁ  ਰਵਿਆ  ਸਰਬੇ  ਠਾਈ  ॥੧॥  ਰਹਾਉ  ॥

 ਮਾਨੈ  ਹਾਟੁ  ਮਾਨੈ  ਪਾਟੁ  ਮਾਨੈ  ਹੈ  ਪਾਸਾਰੀ  ॥

 ਮਾਨੈ  ਬਾਸੈ  ਨਾਨਾ  ਭੇਦੀ  ਭਰਮਤੁ  ਹੈ  ਸੰਸਾਰੀ  ॥੨॥

 ਗੁਰ  ਕੈ  ਸਬਦਿ  ਏਹੁ  ਮਨੁ  ਰਾਤਾ  ਦੁਬਿਧਾ  ਸਹਜਿ  ਸਮਾਣੀ  ॥

 ਸਭੋ  ਹੁਕਮੁ  ਹੁਕਮੁ  ਹੈ  ਆਪੇ  ਨਿਰਭਉ  ਸਮਤੁ  ਬੀਚਾਰੀ  ॥੩॥

 ਜੋ  ਜਨ  ਜਾਨਿ  ਭਜਹਿ  ਪੁਰਖੋਤਮੁ  ਤਾ  ਚੀ  ਅਬਿਗਤੁ  ਬਾਣੀ  ॥

 ਨਾਮਾ  ਕਹੈ  ਜਗਜੀਵਨੁ  ਪਾਇਆ  ਹਿਰਦੈ  ਅਲਖ  ਬਿਡਾਣੀ  ॥੪॥੧॥

 ਪ੍ਰਭਾਤੀ  ॥

 ਆਦਿ  ਜੁਗਾਦਿ  ਜੁਗਾਦਿ  ਜੁਗੋ  ਜੁਗੁ  ਤਾ  ਕਾ  ਅੰਤੁ  ਨ  ਜਾਨਿਆ  ॥

 ਸਰਬ  ਨਿਰੰਤਰਿ  ਰਾਮੁ  ਰਹਿਆ  ਰਵਿ  ਐਸਾ  ਰੂਪੁ  ਬਖਾਨਿਆ  ॥੧॥

 ਗੋਬਿਦੁ  ਗਾਜੈ  ਸਬਦੁ  ਬਾਜੈ  ॥

 ਆਨਦ  ਰੂਪੀ  ਮੇਰੋ  ਰਾਮਈਆ  ॥੧॥  ਰਹਾਉ  ॥

 ਬਾਵਨ  ਬੀਖੂ  ਬਾਨੈ  ਬੀਖੇ  ਬਾਸੁ  ਤੇ  ਸੁਖ  ਲਾਗਿਲਾ  ॥

 ਸਰਬੇ  ਆਦਿ  ਪਰਮਲਾਦਿ  ਕਾਸਟ  ਚੰਦਨੁ  ਭੈਇਲਾ  ॥੨॥

 ਤੁਮ੍ਹ  ਚੇ  ਪਾਰਸੁ  ਹਮ  ਚੇ  ਲੋਹਾ  ਸੰਗੇ  ਕੰਚਨੁ  ਭੈਇਲਾ  ॥

 ਤੂ  ਦਇਆਲੁ  ਰਤਨੁ  ਲਾਲੁ  ਨਾਮਾ  ਸਾਚਿ  ਸਮਾਇਲਾ  ॥੩॥੨॥

 ਪ੍ਰਭਾਤੀ  ॥

 ਅਕੁਲ  ਪੁਰਖ  ਇਕੁ  ਚਲਿਤੁ  ਉਪਾਇਆ  ॥

 ਘਟਿ  ਘਟਿ  ਅੰਤਰਿ  ਬ੍ਰਹਮੁ  ਲੁਕਾਇਆ  ॥੧॥

 ਜੀਅ  ਕੀ  ਜੋਤਿ  ਨ  ਜਾਨੈ  ਕੋਈ  ॥

 ਤੈ  ਮੈ  ਕੀਆ  ਸੁ  ਮਾਲੂਮੁ  ਹੋਈ  ॥੧॥  ਰਹਾਉ  ॥

 ਜਿਉ  ਪ੍ਰਗਾਸਿਆ  ਮਾਟੀ  ਕੁੰਭੇਉ  ॥

 ਆਪ  ਹੀ  ਕਰਤਾ  ਬੀਠੁਲੁ  ਦੇਉ  ॥੨॥

 ਜੀਅ  ਕਾ  ਬੰਧਨੁ  ਕਰਮੁ  ਬਿਆਪੈ  ॥

 ਜੋ  ਕਿਛੁ  ਕੀਆ  ਸੁ  ਆਪੈ  ਆਪੈ  ॥੩॥

 ਪ੍ਰਣਵਤਿ  ਨਾਮਦੇਉ  ਇਹੁ  ਜੀਉ  ਚਿਤਵੈ  ਸੁ  ਲਹੈ  ॥

 ਅਮਰੁ  ਹੋਇ  ਸਦ  ਆਕੁਲ  ਰਹੈ  ॥੪॥੩॥

 ਪ੍ਰਭਾਤੀ  ਭਗਤ  ਬੇਣੀ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਤਨਿ  ਚੰਦਨੁ  ਮਸਤਕਿ  ਪਾਤੀ  ॥

 ਰਿਦ  ਅੰਤਰਿ  ਕਰ  ਤਲ  ਕਾਤੀ  ॥

 ਠਗ  ਦਿਸਟਿ  ਬਗਾ  ਲਿਵ  ਲਾਗਾ  ॥

 ਦੇਖਿ  ਬੈਸਨੋ  ਪ੍ਰਾਨ  ਮੁਖ  ਭਾਗਾ  ॥੧॥

 ਕਲਿ  ਭਗਵਤ  ਬੰਦ  ਚਿਰਾਂਮੰ  ॥

 ਕ੍ਰੂਰ  ਦਿਸਟਿ  ਰਤਾ  ਨਿਸਿ  ਬਾਦੰ  ॥੧॥  ਰਹਾਉ  ॥

 ਨਿਤਪ੍ਰਤਿ  ਇਸਨਾਨੁ  ਸਰੀਰੰ  ॥

 ਦੁਇ  ਧੋਤੀ  ਕਰਮ  ਮੁਖਿ  ਖੀਰੰ  ॥

 ਰਿਦੈ  ਛੁਰੀ  ਸੰਧਿਆਨੀ  ॥

 ਪਰ  ਦਰਬੁ  ਹਿਰਨ  ਕੀ  ਬਾਨੀ  ॥੨॥

 ਸਿਲ  ਪੂਜਸਿ  ਚਕ੍ਰ  ਗਣੇਸੰ  ॥

 ਨਿਸਿ  ਜਾਗਸਿ  ਭਗਤਿ  ਪ੍ਰਵੇਸੰ  ॥

 ਪਗ  ਨਾਚਸਿ  ਚਿਤੁ  ਅਕਰਮੰ  ॥

 ਏ  ਲੰਪਟ  ਨਾਚ  ਅਧਰਮੰ  ॥੩॥

 ਮ੍ਰਿਗ  ਆਸਣੁ  ਤੁਲਸੀ  ਮਾਲਾ  ॥

 ਕਰ  ਊਜਲ  ਤਿਲਕੁ  ਕਪਾਲਾ  ॥

 ਰਿਦੈ  ਕੂੜੁ  ਕੰਠਿ  ਰੁਦ੍ਰਾਖੰ  ॥

 ਰੇ  ਲੰਪਟ  ਕ੍ਰਿਸਨੁ  ਅਭਾਖੰ  ॥੪॥

 ਜਿਨਿ  ਆਤਮ  ਤਤੁ  ਨ  ਚੀਨਿ੍ਹਆ  ॥

 ਸਭ  ਫੋਕਟ  ਧਰਮ  ਅਬੀਨਿਆ  ॥

 ਕਹੁ  ਬੇਣੀ  ਗੁਰਮੁਖਿ  ਧਿਆਵੈ  ॥

 ਬਿਨੁ  ਸਤਿਗੁਰ  ਬਾਟ  ਨ  ਪਾਵੈ  ॥੫॥੧॥

Post a Comment

0 Comments
* Please Don't Spam Here. All the Comments are Reviewed by Admin.