Type Here to Get Search Results !

kirtan

ਚੰਡੀ ਚਰਿਤ੍ਰ ਉਕਤਿ ਬਿਲਾਸ

                  ਚੰਡੀ  ਚਰਿਤ੍ਰ  ਉਕਤਿ  ਬਿਲਾਸ

                       ANG-74 TO 100
 ਚੰਡੀ  ਚਰਿਤ੍ਰ  ॥

 ੴ  ਵਾਹਿਗੁਰੂ  ਜੀ  ਕੀ  ਫਤਹ  ॥

 ਸ੍ਰੀ  ਭਗਉਤੀ  ਜੀ  ਸਹਾਇ  ॥

 ਅਥ  ਚੰਡੀ  ਚਰਿਤ੍ਰ  ਉਕਤਿ  ਬਿਲਾਸ  ਲਿਖ੍ਯਤੇ  ॥

 ਪਾਤਿਸਾਹੀ  ੧੦  ॥

 ਸ੍ਵੈਯਾ  ॥

 ਆਦਿ  ਅਪਾਰ  ਅਲੇਖ  ਅਨੰਤ  ਅਕਾਲ  ਅਭੇਖ  ਅਲੱਖ  ਅਨਾਸਾ  ॥

 ਕੈ  ਸਿਵ  ਸਕਤ  ਦਏ  ਸ੍ਰੁਤਿ  ਚਾਰ  ਰਜੋ  ਤਮ  ਸੱਤ  ਤਿਹੂ  ਪੁਰ  ਬਾਸਾ  ॥

 ਦਿਉਸ  ਨਿਸਾ  ਸਸਿ  ਸੂਰ  ਕੈ  ਦੀਪ  ਸੁ  ਸ੍ਰਿਸਟਿ  ਰਚੀ  ਪੰਚ  ਤੱਤ  ਪ੍ਰਕਾਸਾ  ॥

 ਬੈਰ  ਬਢਾਇ  ਲਰਾਇ  ਸੁਰਾਸੁਰ  ਆਪਹਿ  ਦੇਖਤ  ਬੈਠ  ਤਮਾਸਾ  ॥੧॥

 ਦੋਹਰਾ  ॥

 ਕ੍ਰਿਪਾ  ਸਿੰਧ  ਤੁਮਰੀ  ਕ੍ਰਿਪਾ  ਜੋ  ਕਛੁ  ਮੋ  ਪਰਿ  ਹੋਇ  ॥

 ਰਚੋ  ਚੰਡਕਾ  ਕੀ  ਕਥਾ  ਬਾਣੀ  ਸੁਭ  ਸਭ  ਹੋਇ  ॥੨॥

 ਜੋਤ  ਜਗਮਗੈ  ਜਗਤਿ  ਮੈ  ਚੰਡ  ਚਮੁੰਡ  ਪ੍ਰਚੰਡ  ॥

 ਭੁਜ  ਦੰਡਨ  ਦੰਡਨਿ  ਅਸੁਰ  ਮੰਡਨ  ਭੁਇ  ਨਵ  ਖੰਡ  ॥੩॥

 ਸ੍ਵੈਯਾ  ॥

 ਤਾਰਨ  ਲੋਕ  ਉਧਾਰਨ  ਭੂਮਹਿ  ਦੈਤ  ਸੰਘਾਰਨ  ਚੰਡ  ਤੁਹੀ  ਹੈ  ॥

 ਕਾਰਨ  ਈਸ  ਕਲਾ  ਕਮਲਾ  ਹਰਿ  ਅਦ੍ਰਸੁਤਾ  ਜਹ  ਦੇਖੇ  ਉਹੀ  ਹੈ  ॥

 ਤਾਮਸਤਾ  ਮਮਤਾ  ਨਮਤਾ  ਕਵਿਤਾ  ਕਵਿ  ਕੇ  ਮਨ  ਮੱਧਿ  ਗੁਹੀ  ਹੈ  ॥

 ਕੀਨੋ  ਹੈ  ਕੰਚਨ  ਲੋਹ  ਜਗਤ੍ਰ  ਮੈ  ਪਾਰਸ  ਮੂਰਤ  ਜਾਇ  ਛੁਹੀ  ਹੈ  ॥੪॥

 ਦੋਹਰਾ  ॥

 ਪ੍ਰਮੁਦ  ਕਰਨ  ਸਭ  ਭੈ  ਹਰਨ  ਨਾਮ  ਚੰਡਕਾ  ਜਾਸ  ॥

 ਰਚੋ  ਚਰਿਤ੍ਰ  ਬਚਿਤ੍ਰ  ਤੁਅ  ਕਰੋ  ਸਬੁੱਧਿ  ਪ੍ਰਕਾਸ  ॥੫॥

 ਪੁਨਹਾ  ॥

 ਆਇਸ  ਅਬ  ਜੋ  ਹੋਇ  ਗ੍ਰੰਥ  ਤਉ  ਮੈ  ਰਚੌ  ॥

 ਰਤਨ  ਪ੍ਰਮੁਦ  ਕਰ  ਬਚਨ  ਚੀਨ  ਤਾ  ਮੈ  ਗਚੌ  ॥

 ਭਾਖਾ  ਸੁਭ  ਸਭ  ਕਰਹੋਂ  ਧਰਿਹੋਂ  ਕ੍ਰਿੱਤ  ਮੈ  ॥

 ਅਦਭੁਤ  ਕਥਾ  ਅਪਾਰ  ਸਮਝ  ਕਰਿ  ਚਿੱਤ  ਮੈ  ॥੬॥

 ਸ੍ਵੈਯਾ  ॥ 

 ਤ੍ਰਾਸ  ਕੁਟੰਬ  ਕੇ  ਹੁਇ  ਕੈ  ਉਦਾਸ  ਅਵਾਸ  ਕੋ  ਤਿਆਗਿ  ਬਸਿਓ  ਬਨਰਾਈ  ॥ 

 ਨਾਮ  ਸੁਰੱਥ  ਮੁਨੀਸਰ  ਬੇਖ  ਸਮੇਤ  ਸਮਾਦ  ਸਮਾਧ  ਲਗਾਈ  ॥ 

 ਚੰਡ  ਅਖੰਡ  ਖੰਡੇ  ਕਰ  ਕੋਪ  ਭਈ  ਸੁਰ  ਰੱਛਨ  ਕੋ  ਸਮੁਹਾਈ  ॥ 

 ਬੂਝਹੁ  ਜਾਇ  ਤਿਨੈ  ਤੁਮ  ਸਾਧ  ਅਗਾਧਿ  ਕਥਾ  ਕਿਹ  ਭਾਂਤਿ  ਸੁਨਾਈ  ॥੭॥ 

 ਤੋਟਕ  ਛੰਦ  ॥ 

 ਮੁਨੀਸੁਰੋ  ਵਾਚ  ॥ 

 ਹਰਿ  ਸੋਇ  ਰਹੈ  ਸਜ  ਸੈਨ  ਤਹਾ  ॥ 

 ਜਲ  ਜਾਲ  ਕਰਾਲ  ਬਿਸਾਲ  ਜਹਾ  ॥ 

 ਭਯੋ  ਨਾਭ  ਸਰੋਜ  ਤੇ  ਬਿਸੁ  ਕਰਤਾ  ॥ 

 ਸ੍ਰੁਤ  ਮੈਲ  ਤੇ  ਦੈਤ  ਰਚੇ  ਜੁਗਤਾ  ॥੮॥ 

 ਮਧਿਕੈਟਭ  ਨਾਮ  ਧਰੇ  ਤਿਨ  ਕੇ  ॥ 

 ਅਤਿ  ਦੀਰਘ  ਦੇਹ  ਭਏ  ਜਿਨ  ਕੇ  ॥ 

 ਤਿਨ  ਦੇਖ  ਲੁਕੇਸ  ਡਰਿਓ  ਹੀਅ  ਮੈ  ॥ 

 ਜਗਮਾਤ  ਕੋ  ਧਿਆਨੁ  ਧਰਯੋ  ਜੀਅ  ਮੈ  ॥੯॥ 

 ਦੋਹਰਾ  ॥ 

 ਛੁਟੀ  ਚੰਡ  ਜਾਗੇ  ਬ੍ਰਹਮ  ਕਰਿਓ  ਜੁੱਧ  ਕੋ  ਸਾਜ  ॥ 

 ਦੈਤ  ਸਭੈ  ਘਟਿ  ਜਾਹਿ  ਜਿਉ  ਬਢੈ  ਦੇਵਤਨ  ਰਾਜ  ॥੧੦॥ 

 ਸ੍ਵੈਯਾ  ॥ 

 ਜੁੱਧ  ਕਰਿਓ  ਤਿਨ  ਸੋਂ  ਭਗਵੰਤ  ਨ  ਮਾਰ  ਸਕੈ  ਅਤਿ  ਦੈਤ  ਬਲੀ  ਹੈ  ॥ 

 ਸਾਲ  ਭਏ  ਤਿਨ  ਪੰਚ  ਹਜਾਰ  ਦੁਹੂੰ  ਲਰਤੇ  ਨਹਿ  ਬਾਂਹ  ਟਲੀ  ਹੈ  ॥ 

 ਦੈਤਨ  ਰੀਝ  ਕਹਿਓ  ਬਰ  ਮਾਂਗ  ਕਹਿਓ  ਹਰਿ  ਸੀਸਨ  ਦੇਹ  ਭਲੀ  ਹੈ  ॥ 

 ਧਾਰਿ  ਉਰੂ  ਪਰਿ  ਚਕ੍ਰ  ਸੋਂ  ਕਾਟ  ਕੈ  ਜੋਤਿ  ਲੈ  ਆਪਨੈ  ਅੰਗ  ਮਲੀ  ਹੈ  ॥੧੧॥ 

 ਸੋਰਠਾ  ॥ 

 ਦੇਵਨ  ਥਾਪਿਓ  ਰਾਜ  ਮਧੁਕੈਟਭ  ਕੋ  ਮਾਰਿ  ਕੈ  ॥ 

 ਦੀਨੋ  ਸਕਲ  ਸਮਾਜ  ਬੈਕੁੰਠ  ਗਾਮੀ  ਹਰਿ  ਭਏ  ॥੧੨॥ 

 ਇਤਿ  ਸ੍ਰੀ  ਮਾਰਕੰਡੇ  ਪੁਰਾਨੇ  ਚੰਡੀ  ਚਰਿਤ੍ਰ  ਉਕਤਿ  ਬਿਲਾਸ  ਮਧਕੈਟਭ  ਬਧਹਿ  ਪ੍ਰਥਮ  ਧਿਆਇ  ॥੧॥ 

 ਪੁਨਹਾ  ॥ 

 ਬਹੁਰਿ  ਭਇਓ  ਮਹਖਾਸੁਰ  ਤਿਨ  ਤੋ  ਕਿਆ  ਕੀਆ  ॥ 

 ਭੁਜਾ  ਜੋਰ  ਕਰਿ  ਜੁੱਧ  ਜੀਤ  ਸਭ  ਜਗੁ  ਲੀਆ  ॥ 

 ਸੁਰ  ਸਮੂਹ  ਸੰਘਾਰੇ  ਰਣਹਿ  ਪਚਾਰ  ਕੈ  ॥ 

 ਟੂਕ  ਟੂਕ  ਕਰ  ਡਾਰੇ  ਆਯੁਧ  ਧਾਰ  ਕੈ  ॥੧੩॥ 

 ਸ੍ਵੈਯਾ  ॥ 

 ਜੱੁਧ  ਕਰਯੋ  ਮਹਿਖਾਸੁਰ  ਦਾਨਵ  ਮਾਰਿ  ਸਭੈ  ਸੁਰ  ਸੈਨ  ਗਿਰਾਇਓ  ॥ 

 ਕੈ  ਕੈ  ਦੁ  ਟੂਕ  ਦਏ  ਅਰ  ਖੇਤ  ਮਹਾਂ  ਬਰ  ਬੰਡ  ਮਹਾ  ਰਨ  ਪਾਇਓ  ॥ 

 ਸ੍ਰਉਣਤ  ਰੰਗ  ਸਨਿਓ  ਨਿਸਰਿਓ  ਜਸੁ  ਇਆ  ਛਬਿ  ਕੋ  ਮਨ  ਮੈ  ਇਹ  ਆਇਓ  ॥ 

 ਮਾਰਿ  ਕੈ  ਛਤ੍ਰਨਿ  ਕੁੰਡ  ਕੈ  ਛੇਤ੍ਰ  ਮੈ  ਮਾਨਹੁ  ਪੈਠਿ  ਕੈ  ਰਾਮ  ਜੂ  ਨ੍ਹਾਇਓ  ॥੧੪॥ 

 ਸ੍ਵੈਯਾ॥  ਲੈ  ਮਹਖਾਸੁਰ  ਅਸਤ੍ਰ  ਸੁ  ਸਸਤ੍ਰ  ਸਭੈ  ਕਲਵਤ੍ਰ  ਜਿਉ  ਚੀਰ  ਕੈ  ਡਾਰੇ  ॥ 

 ਲੁੱਥ  ਪੈ  ਲੁੱਥ  ਰਹੀ  ਗੁੱਥ  ਜੁੱਥ  ਗਿਰੇ  ਗਿਰ  ਸੇ  ਰਥ  ਸੇਂਧਵ  ਭਾਰੇ  ॥ 

 ਗੂਦ  ਸਨੇ  ਸਿਤ  ਲੋਹੂ  ਮੈ  ਲਾਲ  ਕਰਾਲ  ਪਰੇ  ਰਨ  ਮੈ  ਗਜ  ਕਾਰੇ  ॥ 

 ਜਿਉ  ਦਰਜੀ  ਜਮ  ਮ੍ਰਿਤ  ਕੇ  ਸੀਤ  ਮੈ  ਬਾਗੇ  ਅਨੇਕ  ਕਤਾ  ਕਰਿ  ਡਾਰੇ  ॥੧੫॥ 

 ਸ੍ਵੈਯਾ  ॥  ਲੈ  ਸੁਰ  ਸੰਗ  ਸਬੈ  ਸੁਰਪਾਲ  ਸੁ  ਕੋਪ  ਕੇ  ਸਤ੍ਰ  ਕੀ  ਸੈਨ  ਪੈ  ਧਾਏ  ॥ 

 ਦੈ  ਮੁਖ  ਢਾਰ  ਲੀਏ  ਕਰਵਾਰ  ਹਕਾਰ  ਪਚਾਰ  ਪ੍ਰਹਾਰ  ਲਗਾਏ  ॥ 

 ਸ੍ਰਉਨ  ਮੈ  ਦੇਤ  ਸੁਰੰਗ  ਭਏ  ਕਵਿ  ਨੇ  ਮਨ  ਭਾਉ  ਇਹੈ  ਛਬਿ  ਪਾਏ  ॥ 

 ਰਾਮ  ਮਨੋ  ਰਨ  ਜੀਤ  ਕੈ  ਭਾਲਕ  ਦੈ  ਸਿਰਪਾਉ  ਸਭੈ  ਪਹਰਾਏ  ॥੧੬॥ 

 ਘਾਇਲ  ਘੂਮਤ  ਹੈ  ਰਨ  ਮੈ  ਇਕ  ਲੋਟਤ  ਹੈ  ਧਰਨੀ  ਬਿਲਲਾਤੇ  ॥ 

 ਦਉਰਤ  ਬੀਚ  ਕਬੰਧ  ਫਿਰੈ  ਜਿਹ  ਦੇਖਤ  ਕਾਇਰ  ਹੈਂ  ਡਰਪਾਤੇ  ॥ 

 ਇਯੋ  ਮਹਿਖਾਸੁਰ  ਜੁਧੁ  ਕੀਯੋ  ਤਬ  ਜੰਬੁਕ  ਗਿਰਝ  ਭਏ  ਰੰਗ  ਰਾਤੇ  ॥ 

 ਸ੍ਰੌਨ  ਪ੍ਰਵਾਹ  ਮੈ  ਪਾਇ  ਪਸਾਰ  ਕੇ  ਸੋਏ  ਹੈਂ  ਸੂਰ  ਮਨੋ  ਮਦ  ਮਾਤੇ  ॥੧੭॥ 

 ਸ੍ਵੈਯਾ  ॥  ਜੁੱਧ  ਕੀਓ  ਮਹਖਾਸੁਰ  ਦਾਨਵ  ਦੇਖਤ  ਭਾਨ  ਚਲੈ  ਨਹੀਂ  ਪੰਥਾ  ॥ 

 ਸ੍ਰੌਨ  ਸਮੂਹ  ਚਲਿਓ  ਲਖਿ  ਕੈ  ਚਤੁਰਾਨਨ  ਭੂਲਿ  ਗਏ  ਸਭ  ਗ੍ਰੰਥਾ  ॥ 

 ਮਾਸ  ਨਿਹਾਰ  ਕੈ  ਗ੍ਰਿਝ  ਰੜੈ  ਚਟਸਾਰ  ਪੜੈ  ਜਿਮੁ  ਬਾਰਕ  ਸੰਥਾ  ॥ 

 ਸਾਰਸੁਤੀ  ਤਟਿ  ਲੈ  ਭਟ  ਲੋਥ  ਸ੍ਰਿੰਗਾਲ  ਕਿ  ਸਿਧ  ਬਨਾਵ  ਕੰਥਾ  ॥੧੮॥ 

 ਦੋਹਰਾ  ॥ 

 ਅਗਨਤ  ਮਾਰੇ  ਗਨੈ  ਕੋ  ਭਜੈ  ਜੁ  ਸੁਰ  ਕਰਿ  ਤ੍ਰਾਸ  ॥ 

 ਧਾਰਿ  ਧਿਆਨ  ਮਨ  ਸਿਵਾ  ਕੋ  ਤਕੀ  ਪੁਰੀ  ਕੈਲਾਸ  ॥੧੯॥ 

 ਦੇਵਨ  ਕੇ  ਧਨ  ਧਾਮ  ਸਭ  ਦੈਤਨ  ਲੀਓ  ਛਿਨਾਇ  ॥ 

 ਦਏ  ਕਾਢਿ  ਸੁਰ  ਧਾਮ  ਤੇ  ਬਸੇ  ਸਿਵ  ਪੁਰੀ  ਜਾਇ  ॥੨੦॥ 

 ਕਿਤਕਿ  ਦਿਵਸ  ਬੀਤੇ  ਤਹਾ  ਨ੍ਰਹਾਵਨ  ਨਿਕਸੀ  ਦੇਵਿ  ॥ 

 ਬਿਧ  ਪੂਰਬ  ਸਭ  ਦੇਵਤਨ  ਕਰੀ  ਦੇਵ  ਕੀ  ਸੇਵ  ॥੨੧॥ 

 ਰੇਖਤਾ  ॥ 

 ਕਰੀ  ਹੈ  ਹਕੀਕਤਿ  ਮਾਲੂਮ  ਖੁਦ  ਦੇਵੀ  ਸੇਤੀ  ਲੀਆ  ਮਹਖਾਸੁਰ  ਹਮਾਰਾ  ਛੀਨ  ਧਾਮ  ਹੈ  ॥ 

 ਕੀਜੈ  ਸੋਈ  ਬਾਤ  ਮਾਤ  ਤੁਮ  ਕਉ  ਸੁਹਾਤ  ਸਭ  ਸੇਵਕ  ਕਦੀਮ  ਤਕ  ਆਏ  ਤੇਰੀ  ਸਾਮ  ਹੈ  ॥ 

 ਦੀਜੈ  ਬਾਜ  ਦੇਸ  ਹਮੈ  ਮੇਟੀਐ  ਕਲੇਸ  ਲੇਸ  ਕੀਜੀਐ  ਅਭੇਸ  ਉਨੈ  ਬਡੋ  ਯਹ  ਕਾਮ  ਹੈ  ॥ 

 ਕੂਕਰ  ਕੋ  ਮਾਰਤ  ਨ  ਕੋਊ  ਨਾਮ  ਲੈ  ਕੈ  ਤਾਹਿ  ਮਾਰਤ  ਹੈ  ਤਾ  ਕੋ  ਲੈ  ਕੈ  ਖਾਵੰਦ  ਕੋ  ਨਾਮ  ਹੈ  ॥੨੨॥ 

 ਦੋਹਰਾ  ॥ 

 ਸੁਨਤ  ਬਚਨ  ਏ  ਚੰਡਕਾ  ਮਨ  ਮੈਂ  ਉਠੀ  ਰਿਸਾਇ  ॥ 

 ਸਭ  ਦੈਤਨ  ਕੋ  ਛੈ  ਕਰਉ  ਬਸਉ  ਸਿਵਪੁਰੀ  ਜਾਇ  ॥੨੩॥ 

 ਦੈਤਨ  ਕੇ  ਬਧ  ਕੋ  ਜਬੈ  ਚੰਡੀ  ਕੀਓ  ਪ੍ਰਕਾਸ  ॥ 

 ਸਿੰਘ  ਸੰਖ  ਅਉ  ਅਸਤ੍ਰ  ਸਭ  ਸਸਤ੍ਰ  ਆਇਗੇ  ਪਾਸ  ॥੨੪॥ 

 ਦੈਤ  ਸੰਘਾਰਨ  ਕੇ  ਨਮਿਤ  ਕਾਲ  ਜਨਮੁ  ਇਹ  ਲੀਨ  ॥ 

 ਸਿੰਘ  ਚੰਡ  ਬਾਹਨ  ਭਇਓ  ਸਤ੍ਰਨ  ਕਉ  ਦੁਖੁ  ਦੀਨ  ॥੨੫॥ 

 ਸ੍ਵੈਯਾ  ॥ 

 ਦਾਰੁਨ  ਦੀਰਘੁ  ਦਿਗਜ  ਸੇ  ਬਲਿ  ਸਿੰਘਹਿ  ਕੇ  ਬਲ  ਸਿੰਘ  ਧਰੇ  ਹੈ  ॥ 

 ਰੋਮ  ਮਨੋ  ਸਰ  ਕਾਲਹਿ  ਕੇ  ਜਨ  ਪਾਹਨ  ਪੀਤ  ਪੈ  ਬ੍ਰਿਛ  ਹਰੇ  ਹੈ  ॥ 

 ਮੇਰ  ਕੇ  ਮਧਿ  ਮਨੋ  ਜਮਨਾ  ਲਰਿ  ਕੇਤਕੀ  ਪੁੰਜ  ਪੈ  ਭ੍ਰਿੰਗ  ਢਰੇ  ਹੈ  ॥ 

 ਮਾਨੋ  ਮਹਾ  ਪ੍ਰਿਥ  ਲੈ  ਕੇ  ਕਮਾਨ  ਸੁ  ਭੂਧਰ  ਭੂਮ  ਤੇ  ਨਿਆਰੇ  ਕਰੇ  ਹੈ  ॥੨੬॥ 

 ਦੋਹਰਾ  ॥ 

 ਘੰਟਾ  ਗਦਾ  ਤ੍ਰਿਸੂਲ  ਅਸਿ  ਸੰਖ  ਸਰਾਸਨ  ਬਾਨ  ॥ 

 ਚਕ੍ਰ  ਬਕ੍ਰ  ਕਰ  ਮੈ  ਲੀਏ  ਜਨੁ  ਗ੍ਰੀਖਮ  ਰਿਤੁ  ਭਾਨੁ  ॥੨੭॥ 

 ਚੰਡ  ਕੋਪ  ਕਰਿ  ਚੰਡਿਕ  ਾ  ਏ  ਆਯੁਧ  ਕਰਿ  ਲੀਨ  ॥ 

 ਨਿਕਟਿ  ਬਿਕਟਿ  ਪੁਰ  ਦੈਤ  ਕੇ  ਘੰਟਾ  ਕੀ  ਧੁਨਿ  ਕੀਨ  ॥੨੮॥ 

 ਸੁਨਿ  ਘੰਟਾ  ਕੇਹਰਿ  ਸਬਦਿ  ਅਸੁਰਨ  ਅਸਿ  ਰਨ  ਲੀਨ  ॥ 

 ਚੜੇ  ਕੋਪ  ਕੈ  ਜੂਥ  ਹੁਇ  ਜਤਨ  ਜੁਧ  ਕੋ  ਕੀਨ  ॥੨੯॥ 

 ਪੈਤਾਲੀਸ  ਪਦਮ  ਅਸੁਰ  ਸਜ੍ਯੋ  ਕਟਕ  ਚਤੁਰੰਗਿ  ॥ 

 ਕਛੁ  ਬਾਏ  ਕਛੁ  ਦਾਹਨੈ  ਕਛੁ  ਭਟ  ਨ੍ਰਿਪ  ਕੇ  ਸੰਗਿ  ॥੩੦॥ 

 ਭਏ  ਇਕਠੇ  ਦਲ  ਪਦਮ  ਦਸ  ਪੰਦ੍ਰਹ  ਅਰੁ  ਬੀਸ  ॥ 

 ਪੰਦ੍ਰਹ  ਕੀਨੇ  ਦਾਹਨੇ  ਦਸ  ਬਾਏ  ਸੰਗਿ  ਬੀਸ  ॥੩੧॥ 

 ਸ੍ਵੈਯਾ  ॥ 

 ਦਉਰ  ਸਬੈ  ਇਕ  ਬਾਰ  ਹੀ  ਦੈਤ  ਸੁ  ਆਏ  ਹੈ  ਚੰਡ  ਕੇ  ਸਾਮੁਹੇ  ਕਾਰੇ  ॥ 

 ਲੈ  ਕਰਿ  ਬਾਨ  ਕਮਾਨਨ  ਤਾਨਿ  ਘਨੇ  ਅਰੁ  ਕੋਪ  ਸੋ  ਸਿੰਘ  ਪ੍ਰਹਾਰੇ  ॥ 

 ਚੰਡ  ਸੰਭਾਰਿ  ਤਬੈ  ਕਰਵਾਰ  ਹਕਾਰ  ਕੈ  ਸਤ੍ਰ  ਸਮੂਹ  ਨਿਵਾਰੇ  ॥ 

 ਖਾਡਵ  ਜਾਰਨ  ਕੋ  ਅਗਨੀ  ਤਿਹ  ਪਾਰਥ  ਨੈ  ਜਨੁ  ਮੇਘ  ਬਿਡਾਰੇ  ॥੩੨॥ 

 ਦੋਹਰਾ  ॥ 

 ਦੈਤ  ਕੋਪ  ਇਕ  ਸਾਮੁਹੇ  ਗਇਓ  ਤੁਰੰਗਮ  ਡਾਰਿ  ॥ 

 ਸਨਮੁਖ  ਦੇਵੀ  ਕੇ  ਭਇਓ  ਸਲਭ  ਦੀਪ  ਅਨੁਹਾਰ  ॥੩੩॥ 

 ਸ੍ਵੈਯਾ  ॥ 

 ਬੀਰ  ਬਲੀ  ਸਿਰਦਾਰ  ਦੈਈਤ  ਸੁ  ਕ੍ਰੋਧ  ਕੈ  ਮਿਯਾਨ  ਤੇ  ਖਗੁ  ਨਿਕਾਰਿਓ  ॥ 

 ਏਕ  ਦਇਓ  ਤਨਿ  ਚੰਡ  ਪ੍ਰਚੰਡ  ਕੈ  ਦੂਸਰ  ਕੇਹਰਿ  ਕੇ  ਸਿਰ  ਝਾਰਿਓ  ॥ 

 ਚੰਡ  ਸੰਭਾਰਿ  ਤਬੈ  ਬਲੁ  ਧਾਰਿ  ਲਇਓ  ਗਹਿ  ਨਾਰਿ  ਧਰਾ  ਪਰ  ਮਾਰਿਓ  ॥ 

 ਜਿਉ  ਧੁਬੀਆ  ਸਰਤਾ  ਤਟਿ  ਜਾਇ  ਕੇ  ਲੈ  ਪਟ  ਕੋ  ਪਟ  ਸਾਥ  ਪਛਾਰਿਓ  ॥੩੪॥ 

 ਦੋਹਰਾ  ॥ 

 ਦੇਵੀ  ਮਾਰਿਓ  ਦੈਤ  ਇਉ  ਲਰਿਓ  ਜੁ  ਸਨਮੁਖ  ਆਇ  ॥ 

 ਪੁਨਿ  ਸਤ੍ਰਨਿ  ਕੀ  ਸੈਨ  ਮੈ  ਧਸੀ  ਸੁ  ਸੰਖ  ਬਜਾਇ  ॥੩੫॥ 

 ਸ੍ਵੈਯਾ  ॥ 

 ਲੈ  ਕਰਿ  ਚੰਡਿ  ਕੁਵੰਡ  ਪ੍ਰਚੰਡ  ਮਹਾ  ਬਰਬੰਡ  ਤਬੈ  ਇਹ  ਕੀਨੋ  ॥ 

 ਏਕ  ਹੀ  ਬਾਰ  ਨਿਹਾਰਿ  ਹਕਾਰਿ  ਸੁਧਾਰਿ  ਬਿਦਾਰ  ਸਭੈ  ਦਲ  ਦੀਨੋ  ॥ 

 ਦੈਤ  ਘਨੇ  ਰਨ  ਮਾਹਿ  ਹਨੇ  ਲਖਿ  ਸ੍ਰੋਨ  ਸਨੇ  ਕਵਿ  ਇਉ  ਮਨੁ  ਚੀਨੋ  ॥ 

 ਜਿਉ  ਖਗਰਾਜ  ਬਡੋ  ਅਹਿਰਾਜ  ਸਮਾਜ  ਕੇ  ਕਾਟਿ  ਕਤਾ  ਕਰਿ  ਲੀਨੋ  ॥੩੬॥ 

 ਦੋਹਰਾ  ॥ 

 ਦੇਵੀ  ਮਾਰੇ  ਦੈਤ  ਬਹੁ  ਪ੍ਰਬਲ  ਨਿਬਲ  ਸੇ  ਕੀਨ  ॥ 

 ਸਸਤ੍ਰ  ਧਾਰਿ  ਕਰਿ  ਕਰਨ  ਮੈ  ਚਮੂੰ  ਚਾਲ  ਕਰਿ  ਦੀਨ  ॥੩੭॥ 

 ਭਜੀ  ਚਮੂੰ  ਮਹਖਾਸੁਰੀ  ਤਕੀ  ਸਰਨਿ  ਨਿਜ  ਈਸ  ॥ 

 ਧਾਇ  ਜਾਇ  ਤਿਨ  ਇਉ  ਕਹਿਓ  ਹਨਿਓ  ਪਦਮ  ਭਟ  ਬੀਸ  ॥੩੮॥ 

 ਸੁਨਿ  ਮਹਖਾਸੁਰ  ਮੂੜ  ਮਤਿ  ਮਨ  ਮੈ  ਉਠਿਓ  ਰਿਸਾਇ  ॥ 

 ਆਗਿਆ  ਦੀਨੀ  ਸੈਨ  ਕੋ  ਘੇਰੋ  ਦੇਵੀ  ਜਾਇ  ॥੩੯॥ 

 ਸ੍ਵੈਯਾ  ॥ 

 ਬਾਤ  ਸੁਨੀ  ਪ੍ਰਭ  ਕੀ  ਸਭ  ਸੈਨਹਿ  ਸੂਰ  ਮਿਲੇ  ਇਕੁ  ਮੰਤ੍ਰ  ਕਰਿਓ  ਹੈ  ॥ 

 ਜਾਇ  ਪਰੇ  ਚਹੂੰ  ਓਰ  ਤੇ  ਧਾਇ  ਕੈ  ਠਾਟ  ਇਹੈ  ਮਨ  ਮਧਿ  ਕਰਿਓ  ਹੈ  ॥ 

 ਮਾਰ  ਹੀ  ਮਾਰ  ਪੁਕਾਰ  ਪਰੇ  ਅਸਿ  ਲੈ  ਕਰਿ  ਮੈ  ਦਲੁ  ਇਉ  ਬਿਹਰਿਓ  ਹੈ  ॥ 

 ਘੇਰਿ  ਲਈ  ਚਹੂੰ  ਓਰ  ਤੇ  ਚੰਡਿ  ਸੁ  ਚੰਦ  ਮਨੋ  ਪਰਵੇਖ  ਪਰਿਓ  ਹੈ  ॥੪੦॥ 

 ਦੇਖਿ  ਚਮੂੰ  ਮਹਖਾਸੁਰ  ਕੀ  ਕਰਿ  ਚੰਡ  ਕੁਵੰਡ  ਪ੍ਰਚੰਡ  ਧਰਿਓ  ਹੈ  ॥ 

 ਦਛਨ  ਬਾਮ  ਚਲਾਇ  ਘਨੇ  ਸਰ  ਕੋਪ  ਭਯਾਨਕ  ਜੁਧੁ  ਕਰਿਓ  ਹੈ  ॥ 

 ਭੰਜਨ  ਭੇ  ਅਰਿ  ਕੇ  ਤਨ  ਤੇ  ਛੁਟ  ਸ੍ਰਉਨ  ਸਮੂਹ  ਧਰਾਨਿ  ਪਰਿਓ  ਹੈ  ॥ 

 ਆਠਵੋ  ਸਿੰਧੁ  ਪਚਾਯੋ  ਹੁਤੋ  ਮਨੋ  ਯਾ  ਰਨ  ਮੈ  ਬਿਧਿ  ਨੇ  ਉਗਰਿਓ  ਹੈ  ॥੪੧॥ 

 ਦੋਹਰਾ  ॥ 

 ਕੋਪ  ਭਈ  ਅਰਿ  ਦਲ  ਬਿਖੈ  ਚੰਡੀ  ਚਕ੍ਰ  ਸੰਭਾਰਿ  ॥ 

 ਏਕ  ਮਾਰਿ  ਕੈ  ਦ੍ਵੈ  ਕੀਏ  ਦ੍ਵੈ  ਤੇ  ਕੀਨੇ  ਚਾਰ  ॥੪੨॥ 

 ਸ੍ਵੈਯਾ  ॥ 

 ਇਹ  ਭਾਤਿ  ਕੋ  ਜੁਧੁ  ਕਰਿਓ  ਸੁਨਿ  ਕੈ  ਕਵਲਾਸ  ਮੈ  ਧਿਆਨ  ਛੁਟਿਓ  ਹਰਿ  ਕਾ  ॥ 

 ਪੁਨਿ  ਚੰਡ  ਸੰਭਾਰ  ਉਭਾਰ  ਗਦਾ  ਧੁਨਿ  ਸੰਖ  ਬਜਾਇ  ਕਰਿਓ  ਖਰਕਾ  ॥ 

 ਸਿਰ  ਸਤ੍ਰਨਿ  ਕੇ  ਪਰ  ਚਕ੍ਰ  ਪਰਿਓ  ਛੁਟਿ  ਐਸੇ  ਬਹਿਓ  ਕਰਿ  ਕੇ  ਬਰ  ਕਾ  ॥ 

 ਜਨੁ  ਖੇਲ  ਕੋ  ਸਰਤਾ  ਤਟਿ  ਜਾਇ  ਚਲਾਵਤ  ਹੈ  ਛਿਛਲੀ  ਲਰਕਾ  ॥੪੩॥ 

 ਦੋਹਰਾ  ॥ 

 ਦੇਖ  ਚਮੂੰ  ਮਹਿਖਾਸੁਰੀ  ਦੇਵੀ  ਬਲਹਿ  ਸੰਭਾਰਿ  ॥ 

 ਕਛੁ  ਸਿੰਘਹਿ  ਕਛੁ  ਚਕ੍ਰ  ਸੋ  ਡਾਰੇ  ਸਭੈ  ਸੰਘਾਰਿ  ॥੪੪॥ 

 ਇਕ  ਭਾਜੈ  ਨ੍ਰਿਪ  ਪੈ  ਗਏ  ਕਹਿਓ  ਹਤੀ  ਸਭ  ਸੈਨ  ॥ 

 ਇਉ  ਸੁਨਿ  ਕੈ  ਕੋਪਿਓ  ਅਸੁਰ  ਚੜਿ  ਆਇਓ  ਰਨ  ਐਨ  ॥੪੫॥ 

 ਸ੍ਵੈਯਾ  ॥ 

 ਜੂਝ  ਪਰੀ  ਸਭ  ਸੈਨ  ਲਖੀ  ਜਬ  ਤੌ  ਮਹਖਾਸੁਰ  ਖਗ  ਸੰਭਾਰਿਓ  ॥ 

 ਚੰਡਿ  ਪ੍ਰਚੰਡ  ਕੇ  ਸਾਮੁਹਿ  ਜਾਇ  ਭਇਆਨਕ  ਭਾਲਕ  ਜਿਉ  ਭਭਕਾਰਿਓ  ॥ 

 ਮੁਗਦਰੁ  ਲੈ  ਅਪਨੇ  ਕਰਿ  ਚੰਡਿ  ਸੁ  ਕੈ  ਬਰਿ  ਤਾ  ਤਨ  ਊਪਰਿ  ਡਾਰਿਓ  ॥ 

 ਜਿਉ  ਹਨੂਮਾਨ  ਉਖਾਰਿ  ਪਹਾਰ  ਕੋ  ਰਾਵਨ  ਕੇ  ਉਰ  ਭੀਤਰ  ਮਾਰਿਓ  ॥੪੬॥ 

 ਫੇਰ  ਸਰਾਸਨ  ਕੋ  ਗਹਿ  ਕੈ  ਕਰਿ  ਬੀਰ  ਹਨੇ  ਤਿਨ  ਪਾਨਿ  ਨ  ਮੰਗੇ  ॥ 

 ਘਾਇਲ  ਘੂਮ  ਪਰੇ  ਰਨ  ਮਾਹਿ  ਕਰਾਹਤ  ਹੈ  ਗਿਰ  ਸੇ  ਗਜ  ਲੰਗੇ  ॥ 

 ਸੂਰਨ  ਕੇ  ਤਨ  ਕਉਚਨ  ਸਾਥਿ  ਪਰੇ  ਧਰਿ  ਭਾਉ  ਉਠੇ  ਤਹ  ਚੰਗੇ  ॥ 

 ਜਾਨੋ  ਦਵਾ  ਬਨ  ਮਾਝ  ਲਗੇ  ਤਹ  ਕੀਟਨ  ਭਛ  ਕੌ  ਦਉਰੇ  ਭੁਜੰਗੇ  ॥੪੭॥ 

 ਕੋਪ  ਭਰੀ  ਰਨਿ  ਚੰਡਿ  ਪ੍ਰਚੰਡ  ਸੁ  ਪ੍ਰੇਰ  ਕੇ  ਸਿੰਘ  ਧਸੀ  ਰਨ  ਮੈ  ॥ 

 ਕਰਵਾਰ  ਲੈ  ਲਾਲ  ਕੀਏ  ਅਰਿ  ਖੇਤਿ  ਲਗੀ  ਬੜਵਾਨਲ  ਜਿਉ  ਬਨ  ਮੈ  ॥ 

 ਤਬ  ਘੇਰਿ  ਲਈ  ਚਹੂੰ  ਓਰ  ਤੇ  ਦੈਤਨ  ਇਉ  ਉਪਮਾ  ਉਪਜੀ  ਮਨ  ਮੈ  ॥ 

 ਮਨੁ  ਤੇ  ਤਨੁ  ਤੇਜੁ  ਚਲਿਓ  ਜਗ  ਮਾਤ  ਕੋ  ਦਾਮਨਿ  ਜਾਨ  ਚਲੇ  ਘਨ  ਮੈ  ॥੪੮॥ 

 ਫੂਟ  ਗਈ  ਧੁਜਨੀ  ਸਗਰੀ  ਅਸਿ  ਚੰਡ  ਪ੍ਰਚੰਡ  ਜਬੈ  ਕਰਿ  ਲੀਨੋ  ॥ 

 ਦੈਤ  ਮਰੈ  ਨਹਿ  ਬੇਖ  ਕਰੈ  ਬਹੁਤਉ  ਬਰਬੰਡ  ਮਹਾਬਲ  ਕੀਨੋ  ॥ 

 ਚਕ੍ਰ  ਚਲਾਇ  ਦਇਓ  ਕਰਿ  ਤੇ  ਸਿਰ  ਸਤ੍ਰ  ਕੋ  ਮਾਰ  ਜੁਦਾ  ਕਰ  ਦੀਨੋ  ॥ 

 ਸ੍ਰਉਨਤ  ਧਾਰ  ਚਲੀ  ਨਭ  ਕੋ  ਜਨੁ  ਸੂਰ  ਕੋ  ਰਾਮ  ਜਲਾਜਲ  ਦੀਨੋ  ॥੪੯॥ 

 ਸਬ  ਸੂਰ  ਸੰਘਾਰ  ਦਏ  ਤਿਹ  ਖੇਤਿ  ਮਹਾ  ਬਰਬੰਡ  ਪਰਾਕ੍ਰਮ  ਕੈ  ॥ 

 ਤਹ  ਸ੍ਰਉਨਤ  ਸਿੰਧੁ  ਭਇਓ  ਧਰਨੀ  ਪਰਿ  ਪੁੰਜ  ਗਿਰੇ  ਅਸਿ  ਕੈ  ਧਮ  ਕੈ  ॥ 

 ਜਗ  ਮਾਤ  ਪ੍ਰਤਾਪ  ਹਨੇ  ਸੁਰ  ਤਾਪ  ਸੁ  ਦਾਨਵ  ਸੈਨ  ਗਈ  ਜਮ  ਕੈ  ॥ 

 ਬਹੁਰੋ  ਅਰਿ  ਸਿੰਧੁਰ  ਕੇ  ਦਲ  ਪੈਠ  ਕੈ  ਦਾਮਿਨਿ  ਜਿਉ  ਦੁਰਗਾ  ਦਮਕੈ  ॥੫੦॥ 

 ਦੋਹਰਾ  ॥ 

 ਜਬ  ਮਹਖਾਸੁਰ  ਮਾਰਿਓ  ਸਬ  ਦੈਤਨ  ਕੋ  ਰਾਜ  ॥ 

 ਤਬ  ਕਾਇਰ  ਭਾਜੇ  ਸਬੈ  ਛਾਡਿਓ  ਸਕਲ  ਸਮਾਜ  ॥੫੧॥ 

 ਕਬਿਤੁ  ॥ 

 ਮਹਾਬੀਰ  ਕਹਰੀ  ਦੁਪਹਰੀ  ਕੋ  ਭਾਨੁ  ਮਾਨੋ  ਦੇਵਨ  ਕੇ  ਕਾਜ  ਦੇਵੀ  ਡਾਰਿਓ  ਦੈਤ  ਮਾਰਿ  ਕੈ  ॥ 

 ਅਉਰ  ਦਲੁ  ਭਾਜਿਓ  ਜੈਸੇ  ਪਉਨ  ਹੂੰ  ਤੇ  ਭਾਜੇ  ਮੇਘ  ਇੰਦ੍ਰ  ਦੀਨੋ  ਰਾਜ  ਬਲੁ  ਆਪਨੋ  ਸੋ  ਧਾਰਿ  ਕੈ  ॥ 

 ਦੇਸ  ਦੇਸ  ਕੇ  ਨਰੇਸ  ਡਾਰੈ  ਹੈ  ਸੁਰੇਸ  ਪਾਇ  ਕੀਨੋ  ਅਭਖੇਕ  ਸੁਰ  ਮੰਡਲ  ਬਿਚਾਰਿ  ਕੈ  ॥ 

 ਈਹਾ  ਭਈ  ਗੁਪਤਿ  ਪ੍ਰਗਟਿ  ਜਾਇ  ਤਹਾ  ਭਈ  ਜਹਾ  ਬੈਠੇ  ਹਰਿ  ਹਰਿਅੰਬਰਿ  ਕੋ  ਡਾਰਿ  ਕੈ  ॥੫੨॥ 

 ਇਤਿ  ਸ੍ਰੀ  ਮਾਰਕੰਡੇ  ਪੁਰਾਨੇ  ਸ੍ਰੀ  ਚੰਡੀ  ਚਰਿਤ੍ਰ  ਉਕਤਿ  ਬਿਲਾਸ  ਮਹਖਾਸੁਰ  ਬਧਹਿ  ਨਾਮ  ਦੁਤੀਆ  ਧਿਆਇ  ਸਮਾਪਤਮ  ਸਤੁ  ਸੁਭਮ  ਸਤੁ  ॥੨॥ 

 ਦੋਹਰਾ  ॥ 

 ਲੋਪ  ਚੰਡਕਾ  ਹੋਇ  ਗਈ  ਸੁਰਪਤਿ  ਕੌ  ਦੇ  ਰਾਜ  ॥ 

 ਦਾਨਵ  ਮਾਰਿ  ਅਭੇਖ  ਕਰਿ  ਕੀਨੇ  ਸੰਤਨ  ਕਾਜ  ॥੫੩॥ 

 ਸ੍ਵੈਯਾ  ॥ 

 ਯਾ  ਤੇ  ਪ੍ਰਸੰਨ  ਭਏ  ਹੈ  ਮਹਾ  ਮੁਨ  ਦੇਵਨ  ਕੇ  ਤਪ  ਮੈ  ਸੁਖ  ਪਾਵੈ  ॥ 

 ਜਗ੍ਯ  ਕਰੈ  ਇਕ  ਬੇਦ  ਰਰੈ  ਭਵ  ਤਾਪ  ਹਰੈ  ਮਿਲਿ  ਧਿਆਨਹਿ  ਲਾਵੈ  ॥ 

 ਝਾਲਰ  ਤਾਲ  ਮ੍ਰਿਦੰਗ  ਉਪੰਗ  ਰਬਾਬ  ਲੀਏ  ਸੁਰ  ਸਾਜ  ਮਿਲਾਵੈ  ॥ 

 ਕਿੰਨਰ  ਗੰਧ੍ਰਬ  ਗਾਨ  ਕਰੈ  ਗਨਿ  ਜਛ  ਅਪਛਰ  ਨਿਰਤ  ਦਿਖਾਵੈ  ॥੫੪॥ 

 ਸੰਖਨ  ਕੀ  ਧੁਨ  ਘੰਟਨਿ  ਕੀ  ਕਰਿ  ਫੂਲਨ  ਕੀ  ਬਰਖਾ  ਬਰਖਾਵੈ  ॥ 

 ਆਰਤੀ  ਕੋਟਿ  ਕਰੈ  ਸੁਰ  ਸੁੰਦਰਿ  ਪੇਖ  ਪੁਰੰਦਰ  ਕੇ  ਬਲਿ  ਜਾਵੈ  ॥ 

 ਦਾਨਤ  ਦਛਨ  ਦੈ  ਕੈ  ਪ੍ਰਦਛਨ  ਭਾਲ  ਮੈ  ਕੁੰਕਮ  ਅਛਤ  ਲਾਵੈ  ॥ 

 ਹੋਤ  ਕੁਲਾਹਲ  ਦੇਵਪੁਰੀ  ਮਿਲ  ਦੇਵਨ  ਕੇ  ਕੁਲਿ  ਮੰਗਲ  ਗਾਵੈ  ॥੫੫॥ 

 ਦੋਹਰਾ  ॥ 

 ਐਸੇ  ਚੰਡ  ਪ੍ਰਤਾਪ  ਤੇ  ਦੇਵਨ  ਬਢਿਓ  ਪ੍ਰਤਾਪ  ॥ 

 ਤੀਨ  ਲੋਕ  ਜੈ  ਜੈ  ਕਰੈ  ਰਰੈ  ਨਾਮੁ  ਸਤਿ  ਜਾਪ  ॥੫੬॥ 

 ਇਸੀ  ਭਾਤਿ  ਸੋ  ਦੇਵਤਨ  ਰਾਜ  ਕੀਯੋ  ਸੁਖ  ਮਾਨਿ  ॥ 

 ਬਹੁਰ  ਸੁੰਭ  ਨੈਸੁੰਭ  ਦੁਇ  ਦੈਤ  ਬਡੇ  ਬਲਿਵਾਨ  ॥੫੭॥ 

 ਇੰਦ੍ਰ  ਲੋਕ  ਕੇ  ਰਾਜ  ਹਿਤ  ਚੜਿ  ਧਾਏ  ਨ੍ਰਿਪ  ਸੁੰਭ  ॥ 

 ਸੈਨਾ  ਚਤੁਰੰਗਨਿ  ਰਚੀ  ਪਾਇਕ  ਰਥ  ਹੈ  ਕੁੰਭ  ॥੫੮॥ 

 ਸ੍ਵੈਯਾ  ॥ 

 ਬਾਜਤ  ਡੰਕ  ਪੁਰੀ  ਧੁਨ  ਕਾਨਿ  ਸੁ  ਸੰਕਿ  ਪੁਰੰਦਰ  ਮੂੰਦਤ  ਪਉਰੈ  ॥ 

 ਸੂਰ  ਮੈ  ਨਾਹਿ  ਰਹੀ  ਦੁਤਿ  ਦੇਖਿ  ਕੇ  ਜੁਧ  ਕੋ  ਦੈਤ  ਭਏ  ਇਕ  ਠਉਰੈ  ॥ 

 ਕਾਪ  ਸਮੁੰਦ੍ਰ  ਉਠੇ  ਸਿਗਰੇ  ਬਹੁ  ਭਾਰ  ਭਈ  ਧਰਨੀ  ਗਤਿ  ਅਉਰੈ  ॥ 

 ਮੇਰੁ  ਹਲਿਓ  ਦਹਲਿਓ  ਸੁਰ  ਲੋਕ  ਜਬੈ  ਦਲ  ਸੁੰਭ  ਨਿਸੁੰਭ  ਕੇ  ਦਉਰੈ  ॥੫੯॥ 

 ਦੋਹਰਾ  ॥ 

 ਦੇਵ  ਸਭੈ  ਮਿਲਿ  ਕੇ  ਤਬੈ  ਗਏ  ਸਕ੍ਰ  ਪਹਿ  ਧਾਇ  ॥ 

 ਕਹਿਓ  ਦੈਤ  ਆਏ  ਪ੍ਰਬਲ  ਕੀਜੈ  ਕਹਾ  ਉਪਾਇ  ॥੬੦॥ 

 ਸੁਨਿ  ਕੋਪਿਓ  ਸੁਰਪਾਲ  ਤਬ  ਕੀਨੋ  ਜੁਧ  ਉਪਾਇ  ॥ 

 ਸੇਖ  ਦੇਵ  ਗਨ  ਜੇ  ਹੁਤੇ  ਤੇ  ਸਭ  ਲੀਏ  ਬੁਲਾਇ  ॥੬੧॥ 

 ਸ੍ਵੈਯਾ  ॥ 

 ਭੂਮਿ  ਕੋ  ਭਾਰ  ਉਤਾਰਨ  ਕੋ  ਜਗਦੀਸ  ਬਿਚਾਰ  ਕੈ  ਜੁਧੁ  ਠਟਾ  ॥ 

 ਗਰਜੈ  ਮਦਮਤ  ਕਰੀ  ਬਦਰਾ  ਬਗ  ਪੰਤਿ  ਲਸੈ  ਜਨ  ਦੰਤ  ਗਟਾ  ॥ 

 ਪਹਰੈ  ਤਨਤ੍ਰਾਨ  ਫਿਰੈ  ਤਹ  ਬੀਰ  ਲੀਏ  ਬਰਛੀ  ਕਰਿ  ਬਿਜੁ  ਛਟਾ  ॥ 

 ਦਲ  ਦੈਤਨ  ਕੋ  ਅਰਿ  ਦੇਵਨ  ਪੈ  ਉਮਡਿਓ  ਮਾਨੋ  ਘੋਰ  ਘਮੰਡ  ਘਟਾ  ॥੬੨॥ 

 ਦੋਹਰਾ  ॥ 

 ਸਗਲ  ਦੈਤ  ਇਕਠੇ  ਭਏ  ਕਰਿਯੋ  ਜੁਧ  ਕੋ  ਸਾਜ  ॥ 

 ਅਮਰਪੁਰੀ  ਮਹਿ  ਜਾਇ  ਕੈ  ਘੇਰਿ  ਲੀਓ  ਸੁਰ  ਰਾਜ  ॥੬੩॥ 

 ਸ੍ਵੈਯਾ  ॥ 

 ਖੋਲਿ  ਕੈ  ਦੁਆਰਾ  ਕਿਵਾਰ  ਸਭੈ  ਨਿਕਸੀ  ਅਸੁਰਾਰਿ  ਕੀ  ਸੈਨ  ਚਲੀ  ॥ 

 ਰਨ  ਮੈ  ਤਬ  ਆਨਿ  ਇਕਤ੍ਰ  ਭਏ  ਲਖਿ  ਸਤ੍ਰੁ  ਕੀ  ਪਤ੍ਰਿ  ਜਿਉ  ਸੈਨ  ਹਲੀ  ॥ 

 ਦ੍ਰੁਮ  ਦੀਰਘ  ਜਿਉ  ਗਜ  ਬਾਜ  ਹਲੇ  ਰਥ  ਪਾਇਕ  ਜਿਉ  ਫਲ  ਫੂਲ  ਕਲੀ  ॥ 

 ਦਲ  ਸੁੰਭ  ਕੋ  ਮੇਘ  ਬਿਡਾਰਨ  ਕੋ  ਨਿਕਸਿਉ  ਮਘਵਾ  ਮਾਨੋ  ਪਉਨ  ਬਲੀ  ॥੬੪॥ 

 ਇਹ  ਕੋਪ  ਪੁਰੰਦਰ  ਦੇਵ  ਚੜੇ  ਉਤ  ਜੁਧ  ਕੋ  ਸੁੰਭ  ਚੜੇ  ਰਨ  ਮੈ  ॥ 

 ਕਰ  ਬਾਨ  ਕਮਾਨ  ਕ੍ਰਿਪਾਨ  ਗਦਾ  ਪਹਿਰੇ  ਤਨ  ਤ੍ਰਾਨ  ਤਬੈ  ਤਨ  ਮੈ  ॥ 

 ਤਬ  ਮਾਰ  ਮਚੀ  ਦੁਹੂੰ  ਓਰਨ  ਤੇ  ਨ  ਰਹਿਓ  ਭ੍ਰਮ  ਸੂਰਨ  ਕੇ  ਮਨ  ਮੈ  ॥ 

 ਬਹੁ  ਜੰਬੁਕ  ਗ੍ਰਿਝ  ਚਲੈ  ਸੁਨਿ  ਕੈ  ਅਤਿ  ਮੋਦ  ਬਢਿਓ  ਸਿਵ  ਕੇ  ਗਨ  ਮੈ  ॥੬੫॥ 

 ਰਾਜ  ਪੁਰੰਦਰ  ਕੋਪ  ਕੀਓ  ਇਤਿ  ਜੁਧ  ਕੋ  ਦੈਤ  ਜੁਰੇ  ਉਤ  ਕੈਸੇ  ॥ 

 ਸਿਆਮ  ਘਟਾ  ਘੁਮਰੀ  ਘਨਘੋਰ  ਕੈ  ਘੇਰਿ  ਲੀਓ  ਹਰਿ  ਕੋ  ਰਵਿ  ਤੈਸੇ  ॥ 

 ਸਕ੍ਰ  ਕਮਾਨ  ਕੇ  ਬਾਨ  ਲਗੇ  ਸਰ  ਫੋਕ  ਲਸੈ  ਅਰਿ  ਕੇ  ਉਰਿ  ਐਸੇ  ॥ 

 ਮਾਨੋ  ਪਹਾਰ  ਕਰਾਰ  ਮੈ  ਚੋਂਚ  ਪਸਾਰਿ  ਰਹੇ  ਸਿਸੁ  ਸਾਰਕ  ਜੈਸੇ  ॥੬੬॥ 

 ਬਾਨ  ਲਗੇ  ਲਖ  ਸੁੰਭ  ਦਈਤ  ਧਸੇ  ਰਨ  ਲੈ  ਕਰਵਾਰਨ  ਕੋ  ॥ 

 ਰੰਗਭੂਮਿ  ਮੈ  ਸਤ੍ਰੁ  ਗਿਰਾਇ  ਦਏ  ਬਹੁ  ਸ੍ਰਉਨ  ਬਹਿਓ  ਅਸੁਰਾਨ  ਕੋ  ॥ 

 ਪ੍ਰਗਟੇ  ਗਨ  ਜੰਬੁਕ  ਗ੍ਰਿਝ  ਪਿਸਾਚ  ਸੁ  ਯੌ  ਰਨ  ਭਾਤਿ  ਪੁਕਾਰਨ  ਕੋ  ॥ 

 ਸੁ  ਮਨੋ  ਭਟ  ਸਾਰਸੁਤੀ  ਤਟਿ  ਨਾਤ  ਹੈ  ਪੂਰਬ  ਪਾਪ  ਉਤਾਰਨ  ਕੋ  ॥੬੭॥ 

 ਜੁਧ  ਨਿਸੁੰਭ  ਭਇਆਨ  ਰਚਿਓ  ਅਸ  ਆਗੇ  ਨ  ਦਾਨਵ  ਕਾਹੂ  ਕਰਿਓ  ਹੈ  ॥ 

 ਲੋਥਨ  ਊਪਰਿ  ਲੋਥ  ਪਰੀ  ਤਹ  ਗੀਧ  ਸ੍ਰਿੰਗਾਲਨਿ  ਮਾਸੁ  ਚਰਿਓ  ਹੈ  ॥ 

 ਗੂਦ  ਬਹੈ  ਸਿਰ  ਕੇਸਨ  ਤੇ  ਸਿਤ  ਪੁੰਜ  ਪ੍ਰਵਾਹ  ਧਰਾਨਿ  ਪਰਿਓ  ਹੈ  ॥ 

 ਮਾਨਹੁ  ਜਟਾਧਰ  ਕੀ  ਜਟ  ਤੇ  ਜਨੁ  ਰੋਸ  ਕੈ  ਗੰਗ  ਕੋ  ਨੀਰ  ਢਰਿਓ  ਹੈ  ॥੬੮॥ 

 ਬਾਰ  ਸਿਵਾਰ  ਭਏ  ਤਿਹ  ਠਉਰ  ਸੁ  ਫੇਨ  ਜਿਉ  ਛਤ੍ਰ  ਫਿਰੇ  ਤਰਤਾ  ॥ 

 ਕਰ  ਅੰਗੁਲਕਾ  ਸਫਰੀ  ਤਲਫੈ  ਭੁਜ  ਕਾਟਿ  ਭੁਜੰਗ  ਕਰੇ  ਕਰਤਾ  ॥ 

 ਹਯ  ਨਕ੍ਰ  ਧੁਜਾ  ਦ੍ਰੁਮ  ਸ੍ਰਉਣਤ  ਨੀਰ  ਮੈ  ਚਕ੍ਰ  ਜਿਉ  ਚਕ੍ਰ  ਫਿਰੈ  ਗਰਤਾ  ॥ 

 ਤਬ  ਸੁੰਭ  ਨਿਸੁੰਭ  ਦੁਹੂੰ  ਮਿਲਿ  ਦਾਨਵ  ਮਾਰ  ਕਰੀ  ਰਨ  ਮੈ  ਸਰਤਾ  ॥੬੯॥ 

 ਦੋਹਰਾ  ॥ 

 ਸੁਰ  ਹਾਰੈ  ਜੀਤੈ  ਅਸੁਰ  ਲੀਨੋ  ਸਕਲ  ਸਮਾਜ  ॥ 

 ਦੀਨੋ  ਇੰਦ੍ਰ  ਭਜਾਇ  ਕੈ  ਮਹਾ  ਪ੍ਰਬਲ  ਦਲ  ਸਾਜਿ  ॥੭੦॥ 

 ਸ੍ਵੈਯਾ  ॥ 

 ਛੀਨ  ਭੰਡਾਰ  ਲਇਓ  ਹੈ  ਕੁਬੇਰ  ਤੇ  ਸੇਸ  ਹੂੰ  ਤੇ  ਮਨਿ  ਮਾਲ  ਛੁਡਾਈ  ॥ 

 ਜੀਤ  ਲੁਕੇਸ  ਦਿਨੇਸ  ਨਿਸੇਸ  ਗਨੇਸ  ਜਲੇਸ  ਦੀਓ  ਹੈ  ਭਜਾਈ  ॥ 

 ਲੋਕ  ਕੀਏ  ਤਿਨ  ਤੀਨਹੁ  ਆਪਨੇ  ਦੈਤ  ਪਠੇ  ਤਹ  ਦੈ  ਠਕੁਰਾਈ  ॥ 

 ਜਾਇ  ਬਸੇ  ਸੁਰ  ਧਾਮ  ਤੇਊ  ਤਿਨ  ਸੁੰਭ  ਨਿਸੁੰਭ  ਕੀ  ਫੇਰੀ  ਦੁਹਾਈ  ॥੭੧॥ 

 ਦੋਹਰਾ  ॥ 

 ਖੇਤ  ਜੀਤ  ਦੈਤਨ  ਲੀਓ  ਗਏ  ਦੇਵਤੇ  ਭਾਜ  ॥ 

 ਇਹੈ  ਬਿਚਾਰਿਓ  ਮਨ  ਬਿਖੈ  ਲੇਹੁ  ਸਿਵਾ  ਤੇ  ਰਾਜ  ॥੭੨॥ 

 ਸ੍ਵੈਯਾ  ॥ 

 ਦੇਵ  ਸੁਰੇਸ  ਦਿਨੇਸ  ਨਿਸੇਸ  ਮਹੇਸ  ਪੁਰੀ  ਮਹਿ  ਜਾਇ  ਬਸੇ  ਹੈ  ॥ 

 ਭੇਸ  ਬੁਰੇ  ਤਹਾ  ਜਾਇ  ਦੁਰੇ  ਸਿਰ  ਕੇਸ  ਜੁਰੇ  ਰਨ  ਤੇ  ਜੁ  ਤ੍ਰਸੇ  ਹੈ  ॥ 

 ਹਾਲ  ਬਿਹਾਲ  ਮਹਾ  ਬਿਕਰਾਲ  ਸੰਭਾਲ  ਨਹੀ  ਜਨੁ  ਕਾਲ  ਗ੍ਰਸੇ  ਹੈ  ॥ 

 ਬਾਰ  ਹੀ  ਬਾਰ  ਪੁਕਾਰ  ਕਰੀ  ਅਤਿ  ਆਰਤਵੰਤ  ਦਰੀਨਿ  ਧਸੇ  ਹੈ  ॥੭੩॥ 

 ਕਾਨ  ਸੁਨੀ  ਧੁਨਿ  ਦੇਵਨ  ਕੀ  ਸਭ  ਦਾਨਵ  ਮਾਰਨ  ਕੋ  ਪ੍ਰਨ  ਕੀਨੋ  ॥ 

 ਹੁਇ  ਕੈ  ਪ੍ਰਤਛ  ਮਹਾ  ਬਰ  ਚੰਡਿ  ਸੁ  ਕ੍ਰੁਧ  ਹ੍ਵੈ  ਜੁਧ  ਬਿਖੈ  ਮਨ  ਦੀਨੋ  ॥ 

 ਭਾਲ  ਕੋ  ਫੋਰ  ਕੈ  ਕਾਲੀ  ਭਈ  ਲਖਿ  ਤਾ  ਛਬਿ  ਕੋ  ਕਬਿ  ਕੋ  ਮਨ  ਭੀਨੋ  ॥ 

 ਦੈਤ  ਸਮੂਹਿ  ਬਿਨਾਸਨ  ਕੋ  ਜਮ  ਰਾਜ  ਤੇ  ਮ੍ਰਿਤ  ਮਨੋ  ਭਵ  ਲੀਨੋ  ॥੭੪॥ 

 ਪਾਨ  ਕ੍ਰਿਪਾਨ  ਧਰੇ  ਬਲਵਾਨ  ਸੁ  ਕੋਪ  ਕੈ  ਬਿਜੁਲ  ਜਿਉ  ਗਰਜੀ  ਹੈ  ॥ 

 ਮੇਰੁ  ਸਮੇਤ  ਹਲੇ  ਗਰੂਏ  ਗਿਰ  ਸੇਸ  ਕੇ  ਸੀਸ  ਧਰਾ  ਲਰਜੀ  ਹੈ  ॥ 

 ਬ੍ਰਹਮ  ਧਨੇਸ  ਦਿਨੇਸ  ਡਰਿਓ  ਸੁਨ  ਕੈ  ਹਰਿ  ਕੀ  ਛਤੀਆ  ਤਰਜੀ  ਹੈ  ॥ 

 ਚੰਡ  ਪ੍ਰਚੰਡ  ਅਖੰਡ  ਲੀਏ  ਕਰਿ  ਕਾਲਿਕਾ  ਕਾਲ  ਹੀ  ਜਿਉ  ਅਰਜੀ  ਹੈ  ॥੭੫॥ 

 ਦੋਹਰਾ  ॥ 

 ਨਿਰਖ  ਚੰਡਕਾ  ਤਾਸ  ਕੋ  ਤਬੈ  ਬਚਨ  ਇਹ  ਕੀਨ  ॥ 

 ਹੇ  ਪੁਤ੍ਰੀ  ਤੂੰ  ਕਾਲਿਕਾ  ਹੋਹੁ  ਜੁ  ਮੁਝ  ਮੈ  ਲੀਨ  ॥੭੬॥ 

 ਸੁਨਤ  ਬਚਨ  ਯਹ  ਚੰਡਿ  ਕੋ  ਤਾ  ਮਹਿ  ਗਈ  ਸਮਾਇ  ॥ 

 ਜਿਉ  ਗੰਗਾ  ਕੀ  ਧਾਰ  ਮੈ  ਜਮੁਨਾ  ਪੈਠੀ  ਧਾਇ  ॥੭੭॥ 

 ਸ੍ਵੈਯਾ  ॥ 

 ਬੈਠ  ਤਬੈ  ਗਿਰਿਜਾ  ਅਰੁ  ਦੇਵਨ  ਬੁਧਿ  ਇਹੈ  ਮਨ  ਮਧਿ  ਬਿਚਾਰੀ  ॥ 

 ਜੁਧ  ਕੀਏ  ਬਿਨੁ  ਫੇਰ  ਫਿਰੈ  ਨਹਿ  ਭੂਮਿ  ਸਭੈ  ਅਪਨੀ  ਅਵਧਾਰੀ  ॥ 

 ਇੰਦ੍ਰ  ਕਹਿਓ  ਅਬ  ਢੀਲ  ਬਨੇ  ਨਹਿ  ਮਾਤ  ਸੁਨੋ  ਯਹ  ਬਾਤ  ਹਮਾਰੀ  ॥ 

 ਦੈਤਨ  ਕੇ  ਬਧ  ਕਾਜ  ਚਲੀ  ਰਣਿ  ਚੰਡ  ਪ੍ਰਚੰਡ  ਭੁਜੰਗਨਿ  ਕਾਰੀ  ॥੭੮॥ 

 ਕੰਚਨ  ਸੇ  ਤਨ  ਖੰਜਨ  ਸੇ  ਦ੍ਰਿਗ  ਕੰਜਨ  ਕੀ  ਸੁਖਮਾ  ਸਕੁਚੀ  ਹੈ  ॥ 

 ਲੈ  ਕਰਤਾਰ  ਸੁਧਾ  ਕਰ  ਮੈ  ਮਧ  ਮੂਰਤਿ  ਸੀ  ਅੰਗ  ਅੰਗ  ਰਚੀ  ਹੈ  ॥ 

 ਆਨਨ  ਕੀ  ਸਰ  ਕੋ  ਸਸਿ  ਨਾਹਿਨ  ਅਉਰ  ਕਛੂ  ਉਪਮਾ  ਨ  ਬਚੀ  ਹੈ  ॥ 

 ਸ੍ਰਿੰਗ  ਸੁਮੇਰ  ਕੇ  ਚੰਡਿ  ਬਿਰਾਜਤ  ਮਾਨੋ  ਸਿੰਘਾਸਨ  ਬੈਠੀ  ਸਚੀ  ਹੈ  ॥੭੯॥ 

 ਦੋਹਰਾ  ॥ 

 ਐਸੇ  ਸ੍ਰਿੰਗ  ਸੁਮੇਰ  ਕੇ  ਸੋਭਤ  ਚੰਡਿ  ਪ੍ਰਚੰਡ  ॥ 

 ਚੰਦ੍ਰਹਾਸ  ਕਰਿ  ਬਰ  ਧਰੇ  ਜਨ  ਜਮ  ਲੀਨੇ  ਦੰਡ  ॥੮੦॥ 

 ਕਿਸੀ  ਕਾਜ  ਕੋ  ਦੈਤ  ਇਕ  ਆਇਓ  ਹੈ  ਤਿਹ  ਠਾਇ  ॥ 

 ਨਿਰਖ  ਰੂਪ  ਬਰੁ  ਚੰਡਿ  ਕੋ  ਗਿਰਿਓ  ਮੂਰਛਾ  ਖਾਹਿ  ॥੮੧॥ 

 ਉਠਿ  ਸੰਭਾਰਿ  ਕਰ  ਜੋਰ  ਕੈ  ਕਹੀ  ਚੰਡ  ਸੋ  ਬਾਤ  ॥ 

 ਨ੍ਰਿਪਤਿ  ਸੁੰਭ  ਕੋ  ਭਾਤ  ਹੌ  ਕਹ੍ਯੋ  ਬਚਨ  ਸੁਕਚਾਤ  ॥੮੨॥ 

 ਤੀਨ  ਲੋਕ  ਜਿਨਿ  ਬਸਿ  ਕੀਏ  ਅਤਿ  ਬਲ  ਭੁਜਾ  ਅਖੰਡ  ॥ 

 ਐਸੋ  ਭੂਪਤਿ  ਸੁੰਭ  ਹੈ  ਤਾਹਿ  ਬਰੇ  ਬਰਿ  ਚੰਡ  ॥੮੩॥ 

 ਸੁਨਿ  ਰਾਕਸ  ਕੀ  ਬਾਤ  ਕੋ  ਦੇਵੀ  ਉੱਤਰ  ਦੀਨ  ॥ 

 ਜੁਧ  ਕਰੈ  ਬਿਨੁ  ਨਹਿ  ਬਰੋ  ਸੁਨਹੁ  ਦੈਤ  ਮਤਹੀਨ  ॥੮੪॥ 

 ਇਹ  ਸੁਨਿ  ਦਾਨਵ  ਚਪਲ  ਗਤਿ  ਗਇਓ  ਸੁੰਭ  ਕੇ  ਪਾਸ  ॥ 

 ਪਰਿ  ਪਾਇਨ  ਕਰ  ਜੋਰ  ਕੈ  ਕਰੀ  ਏਕ  ਅਰਦਾਸ  ॥੮੫॥ 

 ਅਉਰ  ਰਤਨ  ਨ੍ਰਿਪ  ਧਾਮ  ਤੁਅ  ਤ੍ਰੀਆ  ਰਤਨ  ਤੇ  ਹੀਨ  ॥ 

 ਬਧੂ  ਏਕ  ਬਨ  ਮੈ  ਬਸੈ  ਤਿਹ  ਤੁਮ  ਬਰੋ  ਪ੍ਰਬੀਨ  ॥੮੬॥ 

 ਸੋਰਠਾ  ॥ 

 ਸੁਨੀ  ਮਨੋਹਰਿ  ਬਾਤ  ਨ੍ਰਿਪ  ਬੂਝਿਓ  ਪੁਨਿ  ਤਾਹਿ  ਕੋ  ॥ 

 ਮੋ  ਸੋ  ਕਹਿਯੈ  ਭ੍ਰਾਤ  ਬਰਨਨ  ਤਾਹਿ  ਸਰੀਰ  ਕੋ  ॥੮੭॥ 

 ਸ੍ਵੈਯਾ  ॥ 

 ਹਰਿ  ਸੋ  ਮੁਖ  ਹੈ  ਹਰਿਤੀ  ਦੁਖ  ਹੈ  ਅਲਿਕੈ  ਹਰ  ਹਾਰ  ਪ੍ਰਭਾ  ਹਰਿਨੀ  ਹੈ  ॥ 

 ਲੋਚਨ  ਹੈ  ਹਰਿ  ਸੇ  ਸਰਸੇ  ਹਰਿ  ਸੇ  ਭਰੁਟੇ  ਹਰਿ  ਸੀ  ਬਰੁਨੀ  ਹੈ  ॥ 

 ਕੇਹਰਿ  ਸੋ  ਕਰਿਹਾ  ਚਲਬੋ  ਹਰਿ  ਪੈ  ਹਰਿ  ਕੀ  ਹਰਿਨੀ  ਤਰਨੀ  ਹੈ  ॥ 

 ਹੈ  ਕਰ  ਮੈ  ਹਰਿ  ਪੈ  ਹਰਿ  ਸੋ  ਹਰਿ  ਰੂਪ  ਕੀਏ  ਹਰ  ਕੀ  ਧਰਨੀ  ਹੈ  ॥੮੮॥ 

 ਕਬਿਤੁ  ॥ 

 ਮੀਨ  ਮੁਰਝਾਨੇ  ਕੰਜ  ਖੰਜਨ  ਖਿਸਾਨੇ  ਅਲਿ  ਫਿਰਤ  ਦਿਵਾਨੇ  ਬਨਿ  ਡੋਲੈ  ਜਿਤ  ਤਿਤ  ਹੀ  ॥ 

 ਕੀਰ  ਅਉ  ਕਪੋਤ  ਬਿੰਬ  ਕੋਕਿਲਾ  ਕਲਾਪੀ  ਬਨਿ  ਲੂਟੇ  ਫੂਟੇ  ਫਿਰੈ  ਮਨਿ  ਚੈਨ  ਹੂੰ  ਨ  ਕਿਤ  ਹੀ  ॥ 

 ਦਾਰਿਮ  ਦਰਕ  ਗਇਓ  ਪੇਖਿ  ਦਸਨਨਿ  ਪਾਤਿ  ਰੂਪ  ਹੀ  ਕੀ  ਕ੍ਰਾਤਿ  ਜਗਿ  ਫੈਲ  ਰਹੀ  ਸਿਤ  ਹੀ  ॥ 

 ਐਸੀ  ਗੁਨ  ਸਾਗਰ  ਉਜਾਗਰ  ਸੁ  ਨਾਗਰਿ  ਹੈ  ਲੀਨੋ  ਮਨ  ਮੇਰੋ  ਹਰਿ  ਨੈਨ  ਕੋਰਿ  ਚਿਤ  ਹੀ  ॥੮੯॥ 

 ਦੋਹਰਾ  ॥ 

 ਬਾਤ  ਦੈਤ  ਕੀ  ਸੁੰਭ  ਸੁਨਿ  ਬੋਲਿਓ  ਕਛੁ  ਮੁਸਕਾਤ  ॥ 

 ਚਤੁਰ  ਦੂਤ  ਕੋਊ  ਭੇਜੀਏ  ਲਖਿ  ਆਵੈ  ਤਿਹ  ਘਾਤ  ॥੯੦॥ 

 ਬਹੁਰਿ  ਕਹੀ  ਉਨ  ਦੈਤ  ਅਬ  ਕੀਜੈ  ਏਕ  ਬਿਚਾਰ  ॥ 

 ਜੋ  ਲਾਇਕ  ਭਟ  ਸੈਨ  ਮੈ  ਭੇਜਹੁ  ਦੈ  ਅਧਿਕਾਰ  ॥੯੧॥ 

 ਸ੍ਵੈਯਾ  ॥ 

 ਬੈਠੋ  ਹੁਤੋ  ਨ੍ਰਿਪ  ਮਧਿ  ਸਭਾ  ਉਠਿ  ਕੈ  ਕਰਿ  ਜੋਰਿ  ਕਹਿਓ  ਮਮ  ਜਾਊ  ॥ 

 ਬਾਤਨ  ਤੇ  ਰਿਝਵਾਇ  ਮਿਲਾਇ  ਹੋ  ਨਾਤੁਰਿ  ਕੇਸਨ  ਤੇ  ਗਹਿ  ਲਿਆਊ  ॥ 

 ਕ੍ਰੁਧ੍ਰ  ਕਰੇ  ਤਬ  ਜੁਧੁ  ਕਰੇ  ਰਣਿ  ਸ੍ਰਉਣਤ  ਕੀ  ਸਰਤਾਨ  ਬਹਾਊ  ॥ 

 ਲੋਚਨ  ਧੂਮ  ਕਹੈ  ਬਲ  ਆਪਨੋ  ਸ੍ਵਾਸਨ  ਸਾਥ  ਪਹਾਰ  ਉਡਾਊ  ॥੯੨॥ 

 ਦੋਹਰਾ  ॥ 

 ਉਠੇ  ਬੀਰ  ਕੋ  ਦੇਖ  ਕੈ  ਸੁੰਭ  ਕਹੀ  ਤੁਮ  ਜਾਹੁ  ॥ 

 ਰੀਝੈ  ਆਵੈ  ਆਨੀਓ  ਖੀਝੇ  ਜੁਧ  ਕਰਾਹੁ  ॥੯੩॥ 

 ਤਹਾ  ਧੂਮ੍ਰ  ਲੋਚਨ  ਚਲੇ  ਚਤੁਰੰਗਨ  ਦਲੁ  ਸਾਜਿ  ॥ 

 ਗਿਰ  ਘੇਰਿਓ  ਘਨ  ਘਟਾ  ਜਿਉ  ਗਰਜ  ਗਰਜ  ਗਜਰਾਜ  ॥੯੪॥ 

 ਧੂਮ੍ਰ  ਨੈਨ  ਗਿਰ  ਰਾਜ  ਤਟਿ  ਊਚੇ  ਕਹੀ  ਪੁਕਾਰਿ  ॥ 

 ਕੈ  ਬਰੁ  ਸੁੰਭ  ਨ੍ਰਿਪਾਲ  ਕੋ  ਕੈ  ਲਰ  ਚੰਡਿ  ਸੰਭਾਰਿ  ॥੯੫॥ 

 ਰਿਪੁ  ਕੇ  ਬਚਨ  ਸੁੰਨਤ  ਹੀ  ਸਿੰਘ  ਭਈ  ਅਸਵਾਰ  ॥ 

 ਗਿਰ  ਤੇ  ਉਤਰੀ  ਬੇਗ  ਦੈ  ਕਰਿ  ਆਯੁਧ  ਸਭ  ਧਾਰਿ  ॥੯੬॥ 

 ਸ੍ਵੈਯਾ  ॥ 

 ਕੋਪ  ਕੈ  ਚੰਡ  ਪ੍ਰਚੰਡ  ਚੜੀ  ਇਤ  ਕ੍ਰੁਧੁ  ਕੈ  ਧੂਮ੍ਰ  ਚੜੈ  ਉਤ  ਸੈਨੀ  ॥ 

 ਬਾਨ  ਕ੍ਰਿਪਾਨਨ  ਮਾਰ  ਮਚੀ  ਤਬ  ਦੇਵੀ  ਲਈ  ਬਰਛੀ  ਕਰਿ  ਪੈਨੀ  ॥ 

 ਦਉਰ  ਦਈ  ਅਰਿ  ਕੇ  ਮੁਖਿ  ਮੈ  ਕਟਿ  ਓਠ  ਦਏ  ਜਿਮੁ  ਲੋਹ  ਕੌ  ਛੈਨੀ  ॥ 

 ਦਾਤ  ਗੰਗਾ  ਜਮੁਨਾ  ਤਨ  ਸਿਆਮ  ਸੋ  ਲੋਹੂ  ਬਹਿਓ  ਤਿਨ  ਮਾਹਿ  ਤ੍ਰਿਬੈਨੀ  ॥੯੭॥ 

 ਘਾਉ  ਲਗੈ  ਰਿਸ  ਕੈ  ਦ੍ਰਿਗ  ਧੂਮ੍ਰ  ਸੁ  ਕੈ  ਬਲਿ  ਆਪਨੋ  ਖਗੁ  ਸੰਭਾਰਿਓ  ॥ 

 ਬੀਸ  ਪਚੀਸਕੁ  ਵਾਰ  ਕਰੇ  ਤਿਨ  ਕੇਹਰਿ  ਕੋ  ਪਗੁ  ਨੈਕੁ  ਨ  ਹਾਰਿਓ  ॥ 

 ਧਾਇ  ਗਦਾ  ਗਹਿ  ਫੋਰਿ  ਕੈ  ਫਉਜ  ਕੋ  ਘਾਉ  ਸਿਵਾ  ਸਿਰਿ  ਦੈਤ  ਕੇ  ਮਾਰਿਓ  ॥ 

 ਸ੍ਰਿੰਗ  ਧਰਾਧਰ  ਊਪਰ  ਕੋ  ਜਨੁ  ਕੋਪ  ਪੁਰੰਦ੍ਰ  ਨੈ  ਬਜ੍ਰ  ਪ੍ਰਹਾਰਿਓ  ॥੯੮॥ 

 ਲੋਚਨ  ਧੂਮ  ਉਠੈ  ਕਿਲਕਾਰ  ਲਏ  ਸੰਗ  ਦੈਤਨ  ਕੇ  ਕੁਰਮਾ  ॥ 

 ਗਹਿ  ਪਾਨਿ  ਕ੍ਰਿਪਾਨ  ਅਚਾਨਕ  ਤਾਨਿ  ਲਗਾਈ  ਹੈ  ਕੇਹਰਿ  ਕੇ  ਉਰ  ਮਾ  ॥ 

 ਹਰਿ  ਚੰਡਿ  ਲਇਓ  ਬਰਿ  ਕੈ  ਕਰ  ਤੇ  ਅਰੁ  ਮੂੰਡ  ਕਟਿਓ  ਅਸੁਰੰ  ਪੁਰ  ਮਾ  ॥ 

 ਮਾਨੋ  ਆਂਧੀ  ਬਹੇ  ਧਰਨੀ  ਪਰ  ਛੂਟੀ  ਖਜੂਰ  ਤੇ  ਟੂਟ  ਪਰਿਓ  ਖੁਰਮਾ  ॥੯੯॥ 

 ਦੋਹਰਾ  ॥ 

 ਧੂਮ੍ਰ  ਨੈਨ  ਜਬ  ਮਾਰਿਓ  ਦੇਵੀ  ਇਹ  ਪਰਕਾਰ  ॥ 

 ਅਸੁਰ  ਸੈਨ  ਬਿਨੁ  ਚੈਨ  ਹੁਇ  ਕੀਨੋ  ਹਾਹਾਕਾਰ  ॥੧੦੦॥ 

 ਇਤਿ  ਸ੍ਰੀ  ਮਾਰਕੰਡੇ  ਪੁਰਾਣੇ  ਚੰਡੀ  ਚਰਿਤ੍ਰ  ਉਕਤਿ  ਬਿਲਾਸ  ਧੂਮ੍ਰ  ਨੈਨ  ਬਧਹਿ  ਨਾਮ  ਤ੍ਰਿਤੀਆ  ਧਿਆਇ  ਸਮਾਪਤਮ  ਸਤੁ  ਸੁਭਮ  ਸਤੁ  ॥੩॥ 

 ਸ੍ਵੈਯਾ  ॥ 

 ਸੋਰੁ  ਸੁਨਿਓ  ਜਬ  ਦੈਤਨ  ਕੋ  ਤਬ  ਚੰਡਿ  ਪ੍ਰਚੰਡ  ਤਚੀ  ਅਖੀਆਂ  ॥ 

 ਹਰ  ਧਿਆਨ  ਛੁਟਿਓ  ਮੁਨਿ  ਕੋ  ਸੁਨਿ  ਕੈ  ਧੁਨਿ  ਟੂਟਿ  ਖਗੇਸ  ਗਈ  ਪਖੀਆਂ  ॥ 

 ਦ੍ਰਿਗ  ਜੁਆਲ  ਬਢੀ  ਬੜਵਾਨਲ  ਜਿਉ  ਕਵਿ  ਨੇ  ਉਪਮਾ  ਤਿਹ  ਕੀ  ਲਖੀਆਂ  ॥ 

 ਸਭੁ  ਛਾਰ  ਭਇਓ  ਦਲੁ  ਦਾਨਵ  ਕੋ  ਜਿਮੁ  ਘੂਮਿ  ਹਲਾਹਲ  ਕੀ  ਮਖੀਆਂ  ॥੧੦੧॥ 

 ਦੋਹਰਾ  ॥ 

 ਅਉਰ  ਸਕਲ  ਸੈਨਾ  ਜਰੀ  ਬਚਿਓ  ਸੁ  ਏਕੈ  ਪ੍ਰੇਤੁ  ॥ 

 ਚੰਡਿ  ਬਚਾਇਓ  ਜਾਨਿ  ਕੈ  ਅਉਰਨ  ਮਾਰਨ  ਹੇਤੁ  ॥੧੦੨॥ 

 ਭਾਜਿ  ਨਿਸਾਚਰ  ਮੰਦ  ਮਤਿ  ਕਹੀ  ਸੁੰਭ  ਪਹਿ  ਜਾਇ  ॥ 

 ਧੂਮ੍ਰ  ਨੈਨ  ਸੈਨਾ  ਸਹਿਤ  ਡਾਰਿਓ  ਚੰਡਿ  ਖਪਾਇ  ॥੧੦੩॥ 

 ਸਕਲ  ਕਟੇ  ਭਟ  ਕਟਕ  ਕੇ  ਪਾਇਕ  ਰਥ  ਹੈ  ਕੁੰਭ  ॥ 

 ਯੌ  ਸੁਨਿ  ਬਚਨ  ਅਚਰਜ  ਹ੍ਵੈ  ਕੋਪ  ਕੀਓ  ਨ੍ਰਿਪ  ਸੁੰਭ  ॥੧੦੪॥ 

 ਚੰਡ  ਮੁੰਡ  ਦ੍ਵੈ  ਦੈਤ  ਤਬ  ਲੀਨੇ  ਸੁੰਭਿ  ਹਕਾਰਿ  ॥ 

 ਚਲਿ  ਆਏ  ਨ੍ਰਿਪ  ਸਭਾ  ਮਹਿ  ਕਰਿ  ਲੀਨੇ  ਅਸਿ  ਢਾਰ  ॥੧੦੫॥ 

 ਅਭਬੰਦਨ  ਦੋਨੋ  ਕੀਓ  ਬੈਠਾਏ  ਨ੍ਰਿਪ  ਤੀਰਿ  ॥ 

 ਪਾਨ  ਦਏ  ਮੁਖ  ਤੇ  ਕਹਿਓ  ਤੁਮ  ਦੋਨੋ  ਮਮ  ਬੀਰ  ॥੧੦੬॥ 

 ਨਿਜ  ਕਟ  ਕੋ  ਫੈਂਟਾ  ਦਇਓ  ਅਰੁ  ਜਮਧਰ  ਕਰਵਾਰ  ॥ 

 ਲਿਆਵਹੁ  ਚੰਡੀ  ਬਾਧ  ਕੈ  ਨਾਤਰ  ਡਾਰੋ  ਮਾਰ  ॥੧੦੭॥ 

 ਸ੍ਵੈਯਾ  ॥ 

 ਕੋਪ  ਚੜੇ  ਰਨਿ  ਚੰਡ  ਅਉ  ਮੁੰਡ  ਸੁ  ਲੈ  ਚਤੁਰੰਗਨ  ਸੈਨ  ਭਲੀ  ॥ 

 ਤਬ  ਸੇਸ  ਕੇ  ਸੀਸ  ਧਰਾ  ਲਰਜੀ  ਜਨੁ  ਮਧਿ  ਤਰੰਗਨਿ  ਨਾਵ  ਹਲੀ  ॥ 

 ਖੁਰ  ਬਾਜਨ  ਧੂਰ  ਉਡੀ  ਨਭਿ  ਕੋ  ਕਵਿ  ਕੇ  ਮਨ  ਤੇ  ਉਪਮਾ  ਨ  ਟਲੀ  ॥ 

 ਭਵ  ਭਾਰ  ਅਪਾਰ  ਨਿਵਾਰਨ  ਕੋ  ਧਰਨੀ  ਮਨੋ  ਬ੍ਰਹਮ  ਕੇ  ਲੋਕ  ਚਲੀ  ॥੧੦੮॥ 

 ਦੋਹਰਾ  ॥ 

 ਚੰਡ  ਮੁੰਡ  ਦੈਤਨ  ਦੁਹੂੰ  ਸਬਨ  ਪ੍ਰਬਲ  ਦਲੁ  ਲੀਨ  ॥ 

 ਨਿਕਟਿ  ਜਾਇ  ਗਿਰ  ਘੇਰਿ  ਕੈ  ਮਹਾ  ਕੁਲਾਹਲ  ਕੀਨ  ॥੧੦੯॥ 

 ਸ੍ਵੈਯਾ  ॥ 

 ਜਬ  ਕਾਨ  ਸੁਨੀ  ਧੁਨਿ  ਦੈਤਨ  ਕੀ  ਤਬ  ਕੋਪੁ  ਕੀਓ  ਗਿਰਜਾ  ਮਨ  ਮੈ  ॥ 

 ਚੜਿ  ਸਿੰਘ  ਸੁ  ਸੰਖ  ਬਜਾਇ  ਚਲੀ  ਸਭਿ  ਆਯੁਧ  ਧਾਰ  ਤਬੈ  ਤਨ  ਮੈ  ॥ 

 ਗਿਰ  ਤੇ  ਉਤਰੀ  ਦਲ  ਬੈਰਨ  ਕੈ  ਪਰ  ਯੌ  ਉਪਮਾ  ਉਪਜੀ  ਮਨ  ਮੈ  ॥ 

 ਨਭ  ਤੇ  ਬਹਰੀ  ਲਖਿ  ਛੂਟ  ਪਰੀ  ਜਨੁ  ਕੂਕ  ਕੁਲੰਗਨ  ਕੇ  ਗਨ  ਮੈ  ॥੧੧੦॥ 

 ਚੰਡ  ਕੁਵੰਡ  ਤੇ  ਬਾਨ  ਛੁਟੇ  ਇਕ  ਤੇ  ਦਸ  ਸਉ  ਤੇ  ਸਹੰਸ  ਤਹ  ਬਾਢੇ  ॥ 

 ਲਛਕੁ  ਹੁਇ  ਕਰਿ  ਜਾਇ  ਲਗੇ  ਤਨ  ਦੈਤਨ  ਮਾਝ  ਰਹੇ  ਗਡਿ  ਗਾਢੇ  ॥ 

 ਕੋ  ਕਵਿ  ਤਾਹਿ  ਸਰਾਹ  ਕਰੈ  ਅਤਿਸੈ  ਉਪਮਾ  ਜੁ  ਭਈ  ਬਿਨੁ  ਕਾਢੇ  ॥ 

 ਫਾਗੁਨਿ  ਪਉਨ  ਕੇ  ਗਉਨ  ਭਏ  ਜਨੁ  ਪਾਤੁ  ਬਿਹੀਨ  ਰਹੇ  ਤਰੁ  ਠਾਢੇ  ॥੧੧੧॥ 

 ਮੁੰਡ  ਲਈ  ਕਰਵਾਰ  ਹਕਾਰ  ਕੈ  ਕੇਹਰਿ  ਕੇ  ਅੰਗ  ਅੰਗ  ਪ੍ਰਹਾਰੇ  ॥ 

 ਫਿਰ  ਦਈ  ਤਨ  ਦਉਰ  ਕੇ  ਗਉਰਿ  ਕੋ  ਘਾਇਲ  ਕੈ  ਨਿਕਸੀ  ਅੰਗ  ਧਾਰੇ  ॥ 

 ਸ੍ਰਉਨ  ਭਰੀ  ਥਹਰੈ  ਕਰਿ  ਦੈਤ  ਕੇ  ਕੋ  ਉਪਮਾ  ਕਵਿ  ਅਉਰ  ਬਿਚਾਰੇ  ॥ 

 ਪਾਨ  ਗੁਮਾਨ  ਸੋ  ਖਾਇ  ਅਘਾਇ  ਮਨੋ  ਜਮੁ  ਆਪੁਨੀ  ਜੀਭ  ਨਿਹਾਰੇ  ॥੧੧੨॥ 

 ਘਾਉ  ਕੈ  ਦੈਤ  ਚਲਿਓ  ਜਬ  ਹੀ  ਤਬ  ਦੇਵੀ  ਨਿਖੰਗ  ਤੇ  ਬਾਨ  ਸੁ  ਕਾਢੇ  ॥ 

 ਕਾਨ  ਪ੍ਰਮਾਨ  ਲਉ  ਖੈਚ  ਕਮਾਨ  ਚਲਾਵਤ  ਏਕ  ਅਨੇਕ  ਹੁਇ  ਬਾਢੇ  ॥ 

 ਮੁੰਡ  ਲੈ  ਢਾਲ  ਦਈ  ਮੁਖ  ਓਟਿ  ਧਸੇ  ਤਿਹ  ਮਧਿ  ਰਹੇ  ਗਡਿ  ਗਾਢੇ  ॥ 

 ਮਾਨਹੁ  ਕੂਰਮ  ਪੀਠ  ਪੈ  ਨੀਠ  ਭਏ  ਸਹਸ  ਫਨਿ  ਕੇ  ਫਨ  ਠਾਢੇ  ॥੧੧੩॥ 

 ਸਿੰਘਹਿ  ਪ੍ਰੇਰ  ਕੈ  ਆਗੈ  ਭਈ  ਕਰਿ  ਮੈ  ਅਸਿ  ਲੈ  ਬਰ  ਚੰਡ  ਸੰਭਾਰਿਓ  ॥ 

 ਮਾਰਿ  ਕੇ  ਧੂਰਿ  ਕੀਏ  ਚਕਚੂਰ  ਗਿਰੇ  ਅਰਿ  ਪੂਰ  ਮਹਾ  ਰਨ  ਪਾਰਿਓ  ॥ 

 ਫੇਰਿ  ਕੇ  ਘੇਰਿ  ਲਇਓ  ਰਨ  ਮਾਹਿ  ਸੁ  ਮੁੰਡ  ਕੋ  ਮੁੰਡ  ਜੁਦਾ  ਕਰਿ  ਮਾਰਿਓ  ॥ 

 ਐਸੇ  ਪਰਿਓ  ਧਰਿ  ਊਪਰ  ਜਾਇ  ਜਿਉ  ਬੇਲਹਿ  ਤੇ  ਕਦੂਆ  ਕਟਿ  ਡਾਰਿਓ  ॥੧੧੪॥ 

 ਸਿੰਘ  ਚੜੀ  ਮੁਖ  ਸੰਖ  ਬਜਾਵਤ  ਜਿਉ  ਘਨ  ਮੈ  ਤੜਤਾ  ਦੁਤਿ  ਮੰਡੀ  ॥ 

 ਚਕ੍ਰ  ਚਲਾਇ  ਗਿਰਾਇ  ਦਇਓ  ਅਰਿ  ਭਾਜਤ  ਦੈਤ  ਬਡੇ  ਬਰਬੰਡੀ  ॥ 

 ਭੂਤ  ਪਿਸਾਚਨਿ  ਮਾਸ  ਅਹਾਰ  ਕਰੈ  ਕਿਲਕਾਰ  ਖਿਲਾਰ  ਕੇ  ਝੰਡੀ  ॥ 

 ਮੁੰਡ  ਕੋ  ਮੁੰਡ  ਉਤਾਰ  ਦਇਓ  ਅਬ  ਚੰਡ  ਕੋ  ਹਾਥ  ਲਗਾਵਤ  ਚੰਡੀ  ॥੧੧੫॥ 

 ਮੁੰਡ  ਮਹਾ  ਰਨ  ਮਧਿ  ਹਨਿਓ  ਫਿਰ  ਕੈ  ਬਰ  ਚੰਡਿ  ਤਬੈ  ਇਹ  ਕੀਨੋ  ॥ 

 ਮਾਰਿ  ਬਿਦਾਰ  ਦਈ  ਸਭ  ਸੈਣ  ਸੁ  ਚੰਡਿਕਾ  ਚੰਡ  ਸੋ  ਆਹਵ  ਕੀਨੋ  ॥ 

 ਲੈ  ਬਰਛੀ  ਕਰ  ਮੈ  ਅਰਿ  ਕੋ  ਸਿਰ  ਕੈ  ਬਰੁ  ਮਾਰਿ  ਜੁਦਾ  ਕਰਿ  ਦੀਨੋ  ॥ 

 ਲੈ  ਕੇ  ਮਹੇਸ  ਤ੍ਰਿਸੂਲ  ਗਨੇਸ  ਕੋ  ਰੁੰਡ  ਕੀਓ  ਜਨੁ  ਮੁੰਡ  ਬਿਹੀਨੋ  ॥੧੧੬॥ 

 ਇਤਿ  ਸ੍ਰੀ  ਮਾਰਕੰਡੇ  ਪੁਰਾਨੇ  ਸ੍ਰੀ  ਚੰਡੀ  ਚਰਿਤ੍ਰ  ਚੰਡਮੁੰਡ  ਬਧਹਿ  ਚਤ੍ਰਥ  ਧਯਾਇ  ॥੪॥ 

 ਸੋਰਠਾ  ॥ 

 ਘਾਇਲ  ਘੂਮਤ  ਕੋਟਿ  ਜਾਇ  ਪੁਕਾਰੇ  ਸੁੰਭ  ਪੈ  ॥ 

 ਮਾਰੇ  ਦੇਵੀ  ਘੋਟਿ  ਸੁਭਟ  ਕਟਕ  ਕੇ  ਬਿਕਟ  ਅਤਿ  ॥੧੧੭॥ 

 ਦੋਹਰਾ  ॥ 

 ਰਾਜ  ਗਾਤ  ਕੇ  ਬਾਤਿ  ਇਹ  ਕਹੀ  ਜੁ  ਤਾਹੀ  ਠਉਰ  ॥ 

 ਮਰਿਹੋ  ਜੀਅਤਿ  ਨ  ਛਾਡਿ  ਹੋ  ਕਹਿਓ  ਸਤਿ  ਨਹਿ  ਅਉਰ  ॥੧੧੮॥ 

 ਤੁੰਡ  ਸੁੰਭ  ਕੇ  ਚੰਡਿਕਾ  ਚਢਿ  ਬੋਲੀ  ਇਹ  ਭਾਇ  ॥ 

 ਮਾਨੋ  ਆਪਨੀ  ਮ੍ਰਿਤ  ਕੋ  ਲੀਨੋ  ਅਸੁਰ  ਬੁਲਾਇ  ॥੧੧੯॥ 

 ਸੁੰਭ  ਨਿਸੁੰਭ  ਸੁ  ਦੁਹੂੰ  ਮਿਲ  ਬੈਠਿ  ਮੰਤ੍ਰ  ਤਬ  ਕੀਨ  ॥ 

 ਸੈਨਾ  ਸਕਲ  ਬੁਲਾਇ  ਕੈ  ਸੁਭਟ  ਬੀਰ  ਚੁਨ  ਲੀਨ  ॥੧੨੦॥ 

 ਰਕਤਬੀਜ  ਕੋ  ਭੇਜੀਏ  ਮੰਤ੍ਰਨ  ਕਹੀ  ਬਿਚਾਰ  ॥ 

 ਪਾਥਰ  ਜਿਉ  ਗਿਰਿ  ਡਾਰ  ਕੇ  ਚੰਡਹਿ  ਹਨੈ  ਹਕਾਰਿ  ॥੧੨੧॥ 

 ਸੋਰਠਾ  ॥ 

 ਭੇਜੋ  ਕੋਊ  ਦੂਤ  ਗ੍ਰਹ  ਤੇ  ਲਿਆਵੈ  ਤਾਹਿ  ਕੋ  ॥ 

 ਜੀਤਿਓ  ਜਿਨਿ  ਪੁਰਹੂਤ  ਭੁਜਬਲਿ  ਜਾ  ਕੇ  ਅਮਿਤ  ਹੈ  ॥੧੨੨॥ 

 ਦੋਹਰਾ  ॥ 

 ਸ੍ਰੋਣਤ  ਬਿੰਦ  ਪੈ  ਦੈਤ  ਇਕੁ  ਗਇਓ  ਕਰੀ  ਅਰਦਾਸਿ  ॥ 

 ਰਾਜ  ਬੁਲਾਵਤ  ਸਭਾ  ਮੈ  ਬੇਗ  ਚਲੋ  ਤਿਹ  ਪਾਸਿ  ॥੧੨੩॥ 

 ਰਕਤ  ਬੀਜ  ਨ੍ਰਿਪ  ਸੁੰਭ  ਕੋ  ਕੀਨੋ  ਆਨਿ  ਪ੍ਰਨਾਮ  ॥ 

 ਅਸੁਰ  ਸਭਾ  ਮਧਿ  ਭਾਉ  ਕਰਿ  ਕਹਿਓ  ਕਰਹੁ  ਮਮ  ਕਾਮ  ॥੧੨੪॥ 

 ਸ੍ਵੈਯਾ  ॥ 

 ਸ੍ਰਉਣਤ  ਬਿੰਦ  ਕੋ  ਸੁੰਭ  ਨਿਸੁੰਭ  ਬੁਲਾਇ  ਬੈਠਾਇ  ਕੈ  ਆਦਰੁ  ਕੀਨੋ  ॥ 

 ਦੈ  ਸਿਰਤਾਜ  ਬਡੇ  ਗਜਰਾਜ  ਸੁ  ਬਾਜ  ਦਏ  ਰਿਝਵਾਇ  ਕੈ  ਲੀਨੋ  ॥ 

 ਪਾਨ  ਲੈ  ਦੈਤ  ਕਹੀ  ਇਹ  ਚੰਡ  ਕੋ  ਰੁੰਡ  ਕਰੋ  ਅਬ  ਮੁੰਡ  ਬਿਹੀਨੋ  ॥ 

 ਐਸੇ  ਕਹਿਓ  ਤਿਨ  ਮਧਿ  ਸਭਾ  ਨ੍ਰਿਪ  ਰੀਝ  ਕੈ  ਮੇਘ  ਅਡੰਬਰ  ਦੀਨੋ  ॥੧੨੫॥ 

 ਸ੍ਰੋਣਤ  ਬਿੰਦ  ਕੋ  ਸੁੰਭ  ਨਿਸੁੰਭ  ਕਹਿਓ  ਤੁਮ  ਜਾਹੁ  ਮਹਾ  ਦਲੁ  ਲੈ  ਕੈ  ॥ 

 ਛਾਰ  ਕਰੋ  ਗਰੂਏ  ਗਿਰ  ਰਾਜਹਿ  ਚੰਡਿ  ਪਚਾਰਿ  ਹਨੋ  ਬਲੁ  ਕੈ  ਕੈ  ॥ 

 ਕਾਨਨ  ਮੈ  ਨ੍ਰਿਪ  ਕੀ  ਸੁਨੀ  ਬਾਤ  ਰਿਸਾਤ  ਚਲਿਓ  ਚੜਿ  ਉਪਰ  ਗੈ  ਕੈ  ॥ 

 ਮਾਨੋ  ਪ੍ਰਤਛ  ਹੋਇ  ਅੰਤਿਕ  ਦੰਤਿ  ਕੋ  ਲੈ  ਕੈ  ਚਲਿਓ  ਰਨਿ  ਹੇਤ  ਜੁ  ਛੈ  ਕੈ  ॥੧੨੬॥ 

 ਬੀਜ  ਰਕਤ੍ਰ  ਸੁ  ਬੰਬ  ਬਜਾਇ  ਕੈ  ਆਗੈ  ਕੀਏ  ਗਜ  ਬਾਜ  ਰਥਈਆ  ॥ 

 ਏਕ  ਤੇ  ਏਕ  ਮਹਾ  ਬਲਿ  ਦਾਨਵ  ਮੇਰ  ਕੋ  ਪਾਇਨ  ਸਾਥ  ਮਥਈਆ  ॥ 

 ਦੇਖਿ  ਤਿਨੇ  ਸੁਭ  ਅੰਗ  ਸੁ  ਦੀਰਘ  ਕਉਚ  ਸਜੇ  ਕਟਿ  ਬਾਧਿ  ਭਥਈਆ  ॥ 

 ਲੀਨੇ  ਕਮਾਨਨ  ਬਾਨ  ਕ੍ਰਿਪਾਨ  ਸਮਾਨ  ਕੈ  ਸਾਥ  ਲਏ  ਜੋ  ਸਥਈਆ  ॥੧੨੭॥ 

 ਦੋਹਰਾ  ॥ 

 ਰਕਤ  ਬੀਜ  ਦਲ  ਸਾਜ  ਕੈ  ਉਤਰੇ  ਤਟਿ  ਗਿਰਿ  ਰਾਜ  ॥ 

 ਸ੍ਰਵਣਿ  ਕੁਲਾਹਲ  ਸੁਨਿ  ਸਿਵਾ  ਕਰਿਓ  ਜੁਧ  ਕੋ  ਸਾਜ  ॥੧੨੮॥ 

 ਸੋਰਠਾ  ॥ 

 ਹੁਇ  ਸਿੰਘਹਿ  ਅਸਵਾਰ  ਗਾਜ  ਗਾਜ  ਕੈ  ਚੰਡਿਕਾ  ॥ 

 ਚਲੀ  ਪ੍ਰਬਲ  ਅਸਿ  ਧਾਰਿ  ਰਕਤਿ  ਬੀਜ  ਕੇ  ਬਧ  ਨਮਿਤ  ॥੧੨੯॥ 

 ਸ੍ਵੈਯਾ  ॥ 

 ਆਵਤ  ਦੇਖ  ਕੇ  ਚੰਡਿ  ਪ੍ਰਚੰਡ  ਕੋ  ਸ੍ਰੋਣਤਬਿੰਦ  ਮਹਾ  ਹਰਖਿਓ  ਹੈ  ॥ 

 ਆਗੇ  ਹ੍ਵੈ  ਸਤ੍ਰੁ  ਧਸੈ  ਰਨ  ਮਧਿ  ਸੁ  ਕ੍ਰੁਧ  ਕੇ  ਜੁਧਹਿ  ਕੋ  ਸਰਖਿਓ  ਹੈ  ॥ 

 ਲੈ  ਉਮਡਿਓ  ਦਲੁ  ਬਾਦਲੁ  ਸੋ  ਕਵਿ  ਨੈ  ਜਸੁ  ਇਆ  ਛਬਿ  ਕੋ  ਪਰਖਿਓ  ਹੈ  ॥ 

 ਤੀਰ  ਚਲੈ  ਇਮ  ਬੀਰਨ  ਕੇ  ਬਹੁ  ਮੇਘ  ਮਨੋ  ਬਲੁ  ਕੈ  ਬਰਖਿਓ  ਹੈ  ॥੧੩੦॥ 

 ਬੀਰਨ  ਕੇ  ਕਰ  ਤੇ  ਛੁਟਿ  ਤੀਰ  ਸਰੀਰਨ  ਚੀਰ  ਕੇ  ਪਾਰਿ  ਪਰਾਨੇ  ॥ 

 ਤੋਰ  ਸਰਾਸਨ  ਫੋਰ  ਕੈ  ਕਉਚਨ  ਮੀਨਨ  ਕੇ  ਰਿਪੁ  ਜਿਉ  ਥਹਰਾਨੇ  ॥ 

 ਘਾਉ  ਲਗੇ  ਤਨ  ਚੰਡਿ  ਅਨੇਕ  ਸੁ  ਸ੍ਰਉਣ  ਚਲਿਓ  ਬਹਿ  ਕੈ  ਸਰਤਾਨੇ  ॥ 

 ਮਾਨਹੁ  ਫਾਰਿ  ਪਹਾਰ  ਹੂੰ  ਕੋ  ਸੁਤ  ਤਛਕ  ਕੇ  ਨਿਕਸੇ  ਕਰ  ਬਾਨੇ  ॥੧੩੧॥ 

 ਬੀਰਨ  ਕੇ  ਕਰ  ਤੇ  ਛੁਟਿ  ਤੀਰ  ਸੁ  ਚੰਡਿਕਾ  ਸਿੰਘਨ  ਜਿਉ  ਭਭਕਾਰੀ  ॥ 

 ਲੈ  ਕਰਿ  ਬਾਨ  ਕਮਾਨ  ਕ੍ਰਿਪਾਨ  ਗਦਾ  ਗਹਿ  ਚਕ੍ਰ  ਛੁਰੀ  ਅਉ  ਕਟਾਰੀ  ॥ 

 ਕਾਟ  ਕੈ  ਦਾਮਨ  ਛੇਦ  ਕੈ  ਭੇਦ  ਕੈ  ਸਿੰਧੁਰ  ਕੀ  ਕਰੀ  ਭਿੰਨ  ਅੰਬਾਰੀ  ॥ 

 ਮਾਨਹੁ  ਆਗ  ਲਗਾਇ  ਹਨੂ  ਗੜ  ਲੰਕ  ਅਵਾਸ  ਕੀ  ਡਾਰੀ  ਅਟਾਰੀ  ॥੧੩੨॥ 

 ਤੋਰ  ਕੈ  ਮੋਰ  ਕੈ  ਦੈਤਨ  ਕੇ  ਮੁਖ  ਘੋਰ  ਕੇ  ਚੰਡਿ  ਮਹਾ  ਅਸਿ  ਲੀਨੋ  ॥ 

 ਜੋਰ  ਕੈ  ਕੋਰ  ਕੈ  ਠੋਰ  ਕੈ  ਬੀਰ  ਸੁ  ਰਾਛਸ  ਕੋ  ਹਤਿ  ਕੈ  ਤਿਹ  ਦੀਨੋ  ॥ 

 ਖੋਰ  ਕੈ  ਤੋਰ  ਕੈ  ਬੋਰ  ਕੈ  ਦਾਨਵ  ਲੈ  ਤਿਨ  ਕੇ  ਕਰੇ  ਹਾਡ  ਚਬੀਨੋ  ॥ 

 ਸ੍ਰਉਣ  ਕੋ  ਪਾਨ  ਕਰਿਓ  ਜਿਉ  ਦਵਾ  ਹਰਿ  ਸਾਗਰ  ਕੋ  ਜਲ  ਜਿਉ  ਰਿਖਿ  ਪੀਨੋ  ॥੧੩੩॥ 

 ਚੰਡਿ  ਪ੍ਰਚੰਡ  ਕੁਵੰਡ  ਕਰੰ  ਗਹਿ  ਜੁਧ  ਕਰਿਓ  ਨ  ਗਨੇ  ਭਟ  ਆਨੇ  ॥ 

 ਮਾਰਿ  ਦਈ  ਸਭ  ਦੈਤ  ਚਮੂੰ  ਤਿਹ  ਸ੍ਰਉਣਤ  ਜੰਬੁਕ  ਗ੍ਰਿਝ  ਅਘਾਨੇ  ॥ 

 ਭਾਲ  ਭਇਆਨਕ  ਦੇਖਿ  ਭਵਾਨੀ  ਕੋ  ਦਾਨਵ  ਇਉ  ਰਨ  ਛਾਡਿ  ਪਰਾਨੇ  ॥ 

 ਪਉਨ  ਕੇ  ਗਉਨ  ਕੇ  ਤੇਜ  ਪ੍ਰਤਾਪ  ਤੇ  ਪੀਪਰ  ਕੇ  ਜਿਉ  ਪਾਤ  ਉਡਾਨੇ  ॥੧੩੪॥ 

 ਆਹਵ  ਮੈ  ਖਿਝ  ਕੈ  ਬਰ  ਚੰਡ  ਕਰੰ  ਧਰ  ਕੈ  ਹਰਿ  ਪੈ  ਅਰਿ  ਮਾਰੇ  ॥ 

 ਏਕਨ  ਤੀਰਨ  ਚਕ੍ਰ  ਗਦਾ  ਹਤਿ  ਏਕਨ  ਕੇ  ਤਨ  ਕੇਹਰਿ  ਫਾਰੇ  ॥ 

 ਹੈ  ਦਲ  ਗੈ  ਦਲ  ਪੈਦਲ  ਘਾਇ  ਕੈ  ਮਾਰ  ਰਥੀ  ਬਿਰਥੀ  ਕਰ  ਡਾਰੇ  ॥ 

 ਸਿੰਧੁਰ  ਐਸੇ  ਪਰੇ  ਤਿਹ  ਠਉਰ  ਜਿਉ  ਭੂਮ  ਮੈ  ਝੂਮਿ  ਗਿਰੇ  ਗਿਰ  ਭਾਰੇ  ॥੧੩੫॥ 

 ਦੋਹਰਾ  ॥ 

 ਰਕਤ  ਬੀਜ  ਕੀ  ਚਮੂੰ  ਸਭ  ਭਾਗੀ  ਕਰਿ  ਤਿਹ  ਤ੍ਰਾਸ  ॥ 

 ਕਹਿਓ  ਦੈਤ  ਪੁਨਿ  ਘੇਰ  ਕੈ  ਕਰੋ  ਚੰਡਿ  ਕੋ  ਨਾਸ  ॥੧੩੬॥ 

 ਸ੍ਵੈਯਾ  ॥ 

 ਕਾਨਨ  ਮੈ  ਸੁਨਿ  ਕੈ  ਇਹ  ਬਾਤ  ਸੁ  ਬੀਰ  ਫਿਰੇ  ਕਰ  ਮੈ  ਅਸਿ  ਲੈ  ਲੈ  ॥ 

 ਚੰਡਿ  ਪ੍ਰਚੰਡ  ਸੋ  ਜੁਧੁ  ਕਰਿਓ  ਬਲਿ  ਕੈ  ਅਤ  ਹੀ  ਮਨ  ਕ੍ਰੁਧਤ  ਹ੍ਵੈ  ਕੈ  ॥ 

 ਘਾਉ  ਲਗੈ  ਤਿਨ  ਕੇ  ਤਨ  ਮੈ  ਇਮ  ਸ੍ਰਉਣ  ਗਿਰਿਓ  ਧਰਨੀ  ਪਰੁ  ਚੁਐ  ਕੈ  ॥ 

 ਆਗ  ਲਗੇ  ਜਿਮੁ  ਕਾਨਨ  ਮੈ  ਤਨ  ਤਿਉ  ਰਹੀ  ਬਾਨਨ  ਕੀ  ਧੁਨਿ  ਹ੍ਵੈ  ਕੈ  ॥੧੩੭॥ 

 ਆਇਸ  ਪਾਇ  ਕੈ  ਦਾਨਵ  ਕੋ  ਦਲ  ਚੰਡਿ  ਕੇ  ਸਾਮੁਹੇ  ਆਇ  ਅਰਿਓ  ਹੈ  ॥ 

 ਢਾਰ  ਅਉ  ਸਾਗ  ਕ੍ਰਿਪਾਨਨਿ  ਲੈ  ਕਰ  ਮੈ  ਬਰ  ਬੀਰਨ  ਜੁਧ  ਕਰਿਓ  ਹੈ  ॥ 

 ਫੇਰ  ਫਿਰੇ  ਨਹਿ  ਆਹਵ  ਤੇ  ਮਨ  ਮਹਿ  ਤਿਹ  ਧੀਰਜ  ਗਾਢੋ  ਧਰਿਓ  ਹੈ  ॥ 

 ਰੋਕ  ਲਈ  ਚਹੂੰ  ਓਰ  ਤੇ  ਚੰਡਿ  ਸੁ  ਭਾਨ  ਮਨੋ  ਪਰਬੇਖ  ਪਰਿਓ  ਹੈ  ॥੧੩੮॥ 

 ਕੋਪ  ਕੈ  ਚੰਡਿ  ਪ੍ਰਚੰਡ  ਕੁਵੰਡ  ਮਹਾ  ਬਲ  ਕੈ  ਬਲਵੰਡ  ਸੰਭਾਰਿਓ  ॥ 

 ਦਾਮਿਨਿ  ਜਿਉ  ਘਨ  ਸੇ  ਦਲ  ਪੈਠਿ  ਕੈ  ਕੈ  ਪੁਰਜੇ  ਪੁਰਜੇ  ਦਲੁ  ਮਾਰਿਓ  ॥ 

 ਬਾਨਨਿ  ਸਾਥ  ਬਿਦਾਰ  ਦਏ  ਅਰਿ  ਤਾ  ਛਬਿ  ਕੋ  ਕਵਿ  ਭਾਉ  ਬਿਚਾਰਿਓ  ॥ 

 ਸੂਰਜ  ਕੀ  ਕਿਰਨੇ  ਸਰਮਾਸਹਿ  ਰੇਨ  ਅਨੇਕ  ਤਹਾ  ਕਰਿ  ਡਾਰਿਓ  ॥੧੩੯॥ 

 ਚੰਡਿ  ਚਮੂੰ  ਬਹੁ  ਦੈਤਨ  ਕੀ  ਹਤਿ  ਫੇਰਿ  ਪ੍ਰਚੰਡ  ਕੁਵੰਡ  ਸੰਭਾਰਿਓ  ॥ 

 ਬਾਨਨ  ਸੋ  ਦਲ  ਫੋਰ  ਦਇਓ  ਬਲ  ਕੈ  ਬਰ  ਸਿੰਘ  ਮਹਾ  ਭਭਕਾਰਿਓ  ॥ 

 ਮਾਰ  ਦਏ  ਸਿਰਦਾਰ  ਬਡੇ  ਧਰਿ  ਸ੍ਰਉਣ  ਬਹਾਇ  ਬਡੋ  ਰਨ  ਪਾਰਿਓ  ॥ 

 ਏਕ  ਕੇ  ਸੀਸ  ਦਇਓ  ਧਨੁ  ਯੌ  ਜਨੁ  ਕੋਪ  ਕੈ  ਗਾਜ  ਨੇ  ਮੰਡਪ  ਮਾਰਿਓ  ॥੧੪੦॥ 

 ਦੋਹਰਾ  ॥ 

 ਚੰਡਿ  ਚਮੂੰ  ਸਭ  ਦੈਤ  ਕੀ  ਐਸੇ  ਦਈ  ਸੰਘਾਰਿ  ॥ 

 ਪਉਨ  ਪੂਤ  ਜਿਉ  ਲੰਕ  ਕੋ  ਡਾਰਿਓ  ਬਾਗ  ਉਖਾਰਿ  ॥੧੪੧॥ 

 ਸ੍ਵੈਯਾ  ॥ 

 ਗਾਜ  ਕੈ  ਚੰਡਿ  ਮਹਾਬਲਿ  ਮੇਘ  ਸੀ  ਬੂੰਦਨ  ਜਿਉ  ਅਰਿ  ਪੈ  ਸਰ  ਡਾਰੇ  ॥ 

 ਦਾਮਿਨਿ  ਸੋ  ਖਗ  ਲੈ  ਕਰਿ  ਮੈ  ਬਹੁ  ਬੀਰ  ਅਧੰ  ਧਰ  ਕੈ  ਧਰਿ  ਮਾਰੇ  ॥ 

 ਘਾਇਲ  ਘੂਮ  ਪਰੇ  ਤਿਹ  ਇਉ  ਉਪਮਾ  ਮਨ  ਮੈ  ਕਵਿ  ਯੌ  ਅਨੁਸਾਰੇ  ॥ 

 ਸ੍ਰਉਨ  ਪ੍ਰਵਾਹ  ਮਨੋ  ਸਰਤਾ  ਤਿਹ  ਮਧਿ  ਧਸੀ  ਕਰਿ  ਲੋਥ  ਕਰਾਰੇ  ॥੧੪੨॥ 

 ਐਸੇ  ਪਰੇ  ਧਰਨੀ  ਪਰ  ਬੀਰ  ਸੁ  ਕੈ  ਕੈ  ਦੁਖੰਡ  ਜੁ  ਚੰਡਿਹਿ  ਡਾਰੇ  ॥ 

 ਲੋਥਨ  ਉਪਰ  ਲੋਥ  ਗਿਰੀ  ਬਹਿ  ਸ੍ਰਉਣ  ਚਲਿਓ  ਜਨੁ  ਕੋਟ  ਪਨਾਰੇ  ॥ 

 ਲੈ  ਕਰਿ  ਬਿਯਾਲ  ਸੋ  ਬਿਯਾਲ  ਬਜਾਵਤ  ਸੋ  ਉਪਮਾ  ਕਵਿ  ਯੌ  ਮਨਿ  ਧਾਰੇ  ॥ 

 ਮਾਨੋ  ਮਹਾ  ਪ੍ਰਲਏ  ਬਹੇ  ਪਉਨ  ਸੋ  ਆਪਸਿ  ਮੈ  ਭਿਰ  ਹੈ  ਗਿਰਿ  ਭਾਰੇ  ॥੧੪੩॥ 

 ਲੈ  ਕਰ  ਮੈ  ਅਸਿ  ਦਾਰੁਨ  ਕਾਮ  ਕਰੇ  ਰਨ  ਮੈ  ਅਰਿ  ਸੋ  ਅਰਿਣੀ  ਹੈ  ॥ 

 ਸੂਰ  ਹਨੇ  ਬਲਿ  ਕੈ  ਬਲੁਵਾਨ  ਸੁ  ਸ੍ਰਉਨ  ਚਲਿਓ  ਬਹਿ  ਬੈਤਰਨੀ  ਹੈ  ॥ 

 ਬਾਹ  ਕਟੀ  ਅਧ  ਬੀਚ  ਤੇ  ਸੁੰਡ  ਸੀ  ਸੋ  ਉਪਮਾ  ਕਵਿ  ਨੇ  ਬਰਨੀ  ਹੈ  ॥ 

 ਆਪਸਿ  ਮੈ  ਲਰ  ਕੈ  ਸੁ  ਮਨੋ  ਗਿਰਿ  ਤੇ  ਗਿਰੀ  ਸਰਪ  ਕੀ  ਦੁਇ  ਘਰਨੀ  ਹੈ  ॥੧੪੪॥ 

 ਦੋਹਰਾ  ॥ 

 ਸਕਲ  ਪ੍ਰਬਲ  ਦਲ  ਦੈਤ  ਕੋ  ਚੰਡੀ  ਦਇਓ  ਭਜਾਇ  ॥ 

 ਪਾਪ  ਤਾਪ  ਹਰਿ  ਜਾਪ  ਤੇ  ਜੈਸੇ  ਜਾਤ  ਪਰਾਇ  ॥੧੪੫॥ 

 ਸ੍ਵੈਯਾ  ॥ 

 ਭਾਨੁ  ਤੇ  ਜਿਉ  ਤਮ  ਪਉਨ  ਤੇ  ਜਿਉ  ਘਨੁ  ਮੋਰ  ਤੇ  ਜਿਉ  ਫਨਿ  ਤਿਉ  ਸੁਕਚਾਨੇ  ॥ 

 ਸੂਰ  ਤੇ  ਕਾਤੁਰੁ  ਕੂਰ  ਤੇ  ਚਾਤੁਰੁ  ਸਿੰਘ  ਤੇ  ਸਾਤੁਰ  ਏਣਿ  ਡਰਾਨੇ  ॥ 

 ਸੂਮ  ਤੇ  ਜਿਉ  ਜਸੁ  ਬਿਓਗ  ਤੇ  ਜਿਉ  ਰਸੁ  ਪੂਤ  ਕਪੂਤ  ਤੇ  ਜਿਉ  ਬੰਸੁ  ਹਾਨੇ  ॥ 

 ਧਰਮ  ਜਿਉ  ਕ੍ਰੁਧ  ਤੇ  ਭਰਮ  ਸੁਬੁਧ  ਤੇ  ਚੰਡ  ਕੇ  ਜੁਧ  ਤੇ  ਦੈਤ  ਪਰਾਨੇ  ॥੧੪੬॥ 

 ਫੇਰ  ਫਿਰੈ  ਸਭ  ਜੁਧ  ਕੇ  ਕਾਰਨ  ਲੈ  ਕਰਵਾਨ  ਕ੍ਰੁਧ  ਹੁਇ  ਧਾਏ  ॥ 

 ਏਕ  ਲੈ  ਬਾਨ  ਕਮਾਨਨ  ਤਾਨ  ਕੈ  ਤੂਰਨ  ਤੇਜ  ਤੁਰੰਗ  ਤੁਰਾਏ  ॥ 

 ਧੂਰਿ  ਉਡੀ  ਖੁਰ  ਪੂਰਨ  ਤੇ  ਪਥ  ਊਰਧ  ਹੁਇ  ਰਵਿ  ਮੰਡਲ  ਛਾਏ  ॥ 

 ਮਾਨਹੁ  ਫੇਰ  ਰਚੇ  ਬਿਧਿ  ਲੋਕ  ਧਰਾ  ਖਟ  ਆਠ  ਅਕਾਸ  ਬਨਾਏ  ॥੧੪੭॥ 

 ਚੰਡ  ਪ੍ਰਚੰਡ  ਕੁਵੰਡ  ਲੈ  ਬਾਨਨਿ  ਦੈਤਨ  ਕੇ  ਤਨ  ਤੂਲਿ  ਜਿਉ  ਤੂੰਬੇ  ॥ 

 ਮਾਰ  ਗਇੰਦ  ਦਏ  ਕਰਵਾਰ  ਲੈ  ਦਾਨਵ  ਮਾਨ  ਗਇਓ  ਉਡ  ਪੂੰਬੇ  ॥ 

 ਬੀਰਨ  ਕੇ  ਸਿਰ  ਕੀ  ਸਿਤ  ਪਾਗ  ਚਲੀ  ਬਹਿ  ਸ੍ਰੋਨਤ  ਊਪਰ  ਖੂੰਬੇ  ॥ 

 ਮਾਨਹੁ  ਸਾਰਸੁਤੀ  ਕੇ  ਪ੍ਰਵਾਹ  ਮੈ  ਸੂਰਨ  ਕੇ  ਜਸ  ਕੈ  ਉਠੇ  ਬੂੰਬੇ  ॥੧੪੮॥ 

 ਦੇਤਨ  ਸਾਥ  ਗਦਾ  ਗਹਿ  ਹਾਥਿ  ਸੁ  ਕ੍ਰੁਧ  ਹ੍ਵੈ  ਜੁਧੁ  ਨਿਸੰਗ  ਕਰਿਓ  ਹੈ  ॥ 

 ਪਾਨਿ  ਕ੍ਰਿਪਾਨ  ਲਏ  ਬਲਵਾਨ  ਸੁ  ਮਾਰ  ਤਬੈ  ਦਲ  ਛਾਰ  ਕਰਿਓ  ਹੈ  ॥ 

 ਪਾਗ  ਸਮੇਤ  ਗਿਰਿਓ  ਸਿਰ  ਏਕ  ਕੋ  ਭਾਉ  ਇਹੇ  ਕਬਿ  ਤਾ  ਕੋ  ਧਰਿਓ  ਹੈ  ॥ 

 ਪੂਰਨਿ  ਪੁੰਨ  ਪਏ  ਨਭ  ਤੇ  ਸੁ  ਮਨੋ  ਭੁਅ  ਟੂਟ  ਨਛਤ੍ਰ  ਪਰਿਓ  ਹੈ  ॥੧੪੯॥ 

 ਬਾਰਿਦ  ਬਾਰਨ  ਜਿਉ  ਨਿਰਵਾਰਿ  ਮਹਾ  ਬਲ  ਧਾਰਿ  ਤਬੇ  ਇਹ  ਕੀਆ  ॥ 

 ਪਾਨਿ  ਲੈ  ਬਾਨ  ਕਮਾਨ  ਕੋ  ਤਾਨਿ  ਸੰਘਾਰ  ਸਨੇਹ  ਤੇ  ਸ੍ਰਉਨਤ  ਪੀਆ  ॥ 

 ਏਕ  ਗਏ  ਕੁਮਲਾਇ  ਪਰਾਇ  ਕੈ  ਏਕਨ  ਕੋ  ਧਰਕਿਓ  ਤਨਿ  ਹੀਆ  ॥ 

 ਚੰਡ  ਕੇ  ਬਾਨ  ਕਿਧੋ  ਕਰ  ਭਾਨਹਿ  ਦੇਖਿ  ਕੈ  ਦੈਤ  ਗਈ  ਦੁਤਿ  ਦੀਆ  ॥੧੫੦॥ 

 ਲੈ  ਕਰ  ਮੈ  ਅਸਿ  ਕੋਪ  ਭਈ  ਅਤਿ  ਧਾਰ  ਮਹਾ  ਬਲ  ਕੋ  ਰਨ  ਪਾਰਿਓ  ॥ 

 ਦਉਰ  ਕੈ  ਠਉਰ  ਹਤੇ  ਬਹੁ  ਦਾਨਵ  ਏਕ  ਗਇੰਦ੍ਰ  ਬਡੋ  ਰਨਿ  ਮਾਰਿਓ  ॥ 

 ਕਉਤਕਿ  ਤਾ  ਛਬਿ  ਕੋ  ਰਨ  ਪੇਖਿ  ਤਬੈ  ਕਬਿ  ਇਉ  ਮਨ  ਮਧਿ  ਬਿਚਾਰਿਓ  ॥ 

 ਸਾਗਰ  ਬਾਧਨ  ਕੇ  ਸਮਏ  ਨਲ  ਮਾਨੋ  ਪਹਾਰ  ਉਖਾਰ  ਕੇ  ਡਾਰਿਓ  ॥੧੫੧॥ 

 ਦੋਹਰਾ  ॥ 

 ਮਾਰ  ਜਬੈ  ਸੈਨਾ  ਲਈ  ਤਬੈ  ਦੈਤ  ਇਹ  ਕੀਨ  ॥ 

 ਸਸਤ੍ਰ  ਧਾਰ  ਕਰਿ  ਚੰਡਿ  ਕੇ  ਬਧਿਬੇ  ਕੋ  ਮਨ  ਦੀਨ  ॥੧੫੨॥ 

 ਸ੍ਵੈਯਾ  ॥ 

 ਬਾਹਨਿ  ਸਿੰਘ  ਭਇਆਨਕ  ਰੂਪ  ਲਖਿਓ  ਸਭ  ਦੈਤ  ਮਹਾ  ਡਰ  ਪਾਇਓ  ॥ 

 ਸੰਖ  ਲੀਏ  ਕਰਿ  ਚਕ੍ਰ  ਅਉ  ਬਕ੍ਰ  ਸਰਾਸਨ  ਪਤ੍ਰ  ਬਚਿਤ੍ਰ  ਬਨਾਇਓ  ॥ 

 ਧਾਇ  ਭੁਜਾ  ਬਲ  ਆਪਨ  ਹ੍ਵੈ  ਹਮ  ਸੋ  ਤਿਨ  ਯੌ  ਅਤਿ  ਜੁਧੁ  ਮਚਾਇਓ  ॥ 

 ਕ੍ਰੋਧ  ਕੈ  ਸ੍ਰਉਣਤ  ਬਿੰਦ  ਕਹੈ  ਰਨਿ  ਇਆਹੀ  ਤੇ  ਚੰਡਿਕਾ  ਨਾਮ  ਕਹਾਇਓ  ॥੧੫੩॥ 

 ਮਾਰਿ  ਲਇਓ  ਦਲਿ  ਅਉਰ  ਭਜਿਓ  ਤਬ  ਕੋਪ  ਕੇ  ਆਪਨ  ਹੀ  ਸੁ  ਭਿਰਿਓ  ਹੈ  ॥ 

 ਚੰਡਿ  ਪ੍ਰਚੰਡਿ  ਸੋ  ਜੁਧੁ  ਕਰਿਓ  ਅਸਿ  ਹਾਥਿ  ਛੁਟਿਓ  ਮਨ  ਨਾਹਿ  ਗਿਰਿਓ  ਹੈ  ॥ 

 ਲੈ  ਕੇ  ਕੁਵੰਡ  ਕਰੰ  ਬਲ  ਧਾਰ  ਕੈ  ਸ੍ਰੋਨ  ਸਮੂਹ  ਮੈ  ਐਸੇ  ਤਰਿਓ  ਹੈ  ॥ 

 ਦੇਵ  ਅਦੇਵ  ਸਮੁੰਦ੍ਰ  ਮਥਿਓ  ਮਾਨੋ  ਮੇਰ  ਕੋ  ਮਧਿ  ਧਰਿਓ  ਸੁ  ਫਿਰਿਓ  ਹੈ  ॥੧੫੪॥ 

 ਕ੍ਰੁਧ  ਕੈ  ਜੁਧ  ਕੇ  ਦੈਤ  ਬਲੀ  ਨਦ  ਸ੍ਰੋਨ  ਕੋ  ਤੈਰ  ਕੇ  ਪਾਰ  ਪਧਾਰਿਓ  ॥ 

 ਲੈ  ਕਰਵਾਰ  ਅਉ  ਢਾਰ  ਸੰਭਾਰ  ਕੈ  ਸਿੰਘ  ਕੋ  ਦਉਰ  ਕੈ  ਜਾਇ  ਹਕਾਰਿਓ  ॥ 

 ਆਵਤ  ਪੇਖ  ਕੈ  ਚੰਡਿ  ਕੁਵੰਡ  ਤੇ  ਬਾਨ  ਲਗਿਓ  ਤਨ  ਮੂਰਛ  ਪਾਰਿਓ  ॥ 

 ਰਾਮ  ਕੇ  ਭ੍ਰਾਤਨ  ਜਿਉ  ਹਨੂਮਾਨ  ਕੋ  ਸੈਲ  ਸਮੇਤ  ਧਰਾ  ਪਰ  ਡਾਰਿਓ  ॥੧੫੫॥ 

 ਫੇਰ  ਉਠਿਓ  ਕਰਿ  ਲੈ  ਕਰਵਾਰ  ਕੋ  ਚੰਡ  ਪ੍ਰਚੰਡ  ਸਿਉ  ਜੁਧ  ਕਰਿਓ  ਹੈ  ॥ 

 ਘਾਇਲ  ਕੈ  ਤਨ  ਕੇਹਰ  ਤੇ  ਬਹਿ  ਸ੍ਰਉਨ  ਸਮੂਹ  ਧਰਾਨਿ  ਪਰਿਓ  ਹੈ  ॥ 

 ਸੋ  ਉਪਮਾ  ਕਬਿ  ਨੇ  ਬਰਨੀ  ਮਨ  ਕੀ  ਹਰਨੀ  ਤਿਹ  ਨਾਉ  ਧਰਿਓ  ਹੈ  ॥ 

 ਗੇਰੂ  ਨਗੰ  ਪਰ  ਕੈ  ਬਰਖਾ  ਧਰਨੀ  ਪਰਿ  ਮਾਨਹੁ  ਰੰਗ  ਢਰਿਓ  ਹੈ  ॥੧੫੬॥ 

 ਸ੍ਰੋਣਤ  ਬਿੰਦੁ  ਸੋ  ਚੰਡਿ  ਪ੍ਰਚੰਡ  ਸੁ  ਜੁਧ  ਕਰਿਓ  ਰਨ  ਮਧ  ਰੁਹੇਲੀ  ॥ 

 ਪੈ  ਦਲ  ਮੈ  ਦਲ  ਮੀਜ  ਦਇਓ  ਤਿਲ  ਤੇ  ਜਿਮੁ  ਤੇਲ  ਨਿਕਾਰਤ  ਤੇਲੀ  ॥ 

 ਸ੍ਰੋਉਣ  ਪਰਿਓ  ਧਰਨੀ  ਪਰ  ਚ੍ਵੈ  ਰੰਗਰੇਜ  ਕੀ  ਰੇਨੀ  ਜਿਉ  ਫੂਟ  ਕੈ  ਫੈਲੀ  ॥ 

 ਘਾਉ  ਲਸੈ  ਤਨ  ਦੈਤ  ਕੇ  ਯੌ  ਜਨੁ  ਦੀਪਕ  ਮਧਿ  ਫਨੂਸ  ਕੀ  ਥੈਲੀ  ॥੧੫੭॥ 

 ਸ੍ਰਉਣਤ  ਬਿੰਦ  ਕੋ  ਸ੍ਰਉਣ  ਪਰਿਓ  ਧਰਿ  ਸ੍ਰਉਨਤ  ਬਿੰਦ  ਅਨੇਕ  ਭਏ  ਹੈ  ॥ 

 ਚੰਡਿ  ਪ੍ਰਚੰਡ  ਕੁਵੰਡਿ  ਸੰਭਾਰਿ  ਕੇ  ਬਾਨਨ  ਸਾਥਿ  ਸੰਘਾਰ  ਦਏ  ਹੈ  ॥ 

 ਸ੍ਰਉਨ  ਸਮੂਹ  ਸਮਾਇ  ਗਏ  ਬਹੁਰੋ  ਸੁ  ਭਏ  ਹਤਿ  ਫੇਰਿ  ਲਏ  ਹੈ  ॥ 

 ਬਾਰਿਦ  ਧਾਰ  ਪਰੈ  ਧਰਨੀ  ਮਾਨੋ  ਬਿੰਬਰ  ਹ੍ਵੈ  ਮਿਟ  ਕੈ  ਜੁ  ਗਏ  ਹੈ  ॥੧੫੮॥ 

 ਜੇਤਕ  ਸ੍ਰਉਨ  ਕੀ  ਬੂੰਦ  ਗਿਰੈ  ਰਨਿ  ਤੇਤਕ  ਸ੍ਰਉਨਤ  ਬਿੰਦ  ਹ੍ਵੈ  ਆਈ  ॥ 

 ਮਾਰ  ਹੀ  ਮਾਰ  ਪੁਕਾਰਿ  ਹਕਾਰ  ਕੈ  ਚੰਡਿ  ਪ੍ਰਚੰਡਿ  ਕੇ  ਸਾਮੁਹਿ  ਧਾਈ  ॥ 

 ਪੇਖਿ  ਕੈ  ਕੌਤੁਕ  ਤਾ  ਛਿਨ  ਮੈ  ਕਵਿ  ਨੇ  ਮਨ  ਮੈ  ਉਪਮਾ  ਠਹਰਾਈ  ॥ 

 ਮਾਨਹੁ  ਸੀਸ  ਮਹਲ  ਕੇ  ਬੀਚ  ਸੁ  ਮੂਰਤਿ  ਏਕ  ਅਨੇਕ  ਕੀ  ਝਾਈ  ॥੧੫੯॥ 

 ਸ੍ਰਉਨਤ  ਬਿੰਦ  ਅਨੇਕ  ਉਠੇ  ਰਨਿ  ਕ੍ਰੁਧ  ਕੈ  ਜੁਧ  ਕੋ  ਫੇਰ  ਜੁਟੈ  ਹੈ  ॥ 

 ਚੰਡਿ  ਪ੍ਰਚੰਡਿ  ਕਮਾਨ  ਤੇ  ਬਾਨ  ਸੁ  ਭਾਨੁ  ਕੀ  ਅੰਸ  ਸਮਾਨ  ਛੁਟੈ  ਹੈ  ॥ 

 ਮਾਰਿ  ਬਿਦਾਰ  ਦਏ  ਸੁ  ਭਏ  ਫਿਰਿ  ਲੈ  ਮੁੰਗਰਾ  ਜਿਮੁ  ਧਾਨ  ਕੁਟੈ  ਹੈ  ॥ 

 ਚੰਡ  ਦਏ  ਸਿਰ  ਖੰਡ  ਜੁਦੇ  ਕਰਿ  ਬਿਲਨ  ਤੇ  ਜਨ  ਬਿਲ  ਤੁਟੈ  ਹੈ  ॥੧੬੦॥ 

 ਸ੍ਰਉਨਤ  ਬਿੰਦ  ਅਨੇਕ  ਭਏ  ਅਸਿ  ਲੈ  ਕਰਿ  ਚੰਡਿ  ਸੁ  ਐਸੇ  ਉਠੇ  ਹੈ  ॥ 

 ਬੂੰਦਨ  ਤੇ  ਉਠਿ  ਕੈ  ਬਹੁ  ਦਾਨਵ  ਬਾਨਨ  ਬਾਰਿਦ  ਜਾਨੁ  ਵੁਠੇ  ਹੈ  ॥ 

 ਫੇਰਿ  ਕੁਵੰਡਿ  ਪ੍ਰਚੰਡਿ  ਸੰਭਾਰ  ਕੈ  ਬਾਨ  ਪ੍ਰਹਾਰ  ਸੰਘਾਰ  ਸੁਟੇ  ਹੈ  ॥ 

 ਐਸੇ  ਉਠੇ  ਫਿਰਿ  ਸ੍ਰਉਨ  ਤੇ  ਦੈਤ  ਸੁ  ਮਾਨਹੁ  ਸੀਤ  ਤੇ  ਰੋਮ  ਉਠੇ  ਹੈ  ॥੧੬੧॥ 

 ਸ੍ਰਉਨਤ  ਬਿੰਦ  ਭਏ  ਇਕਠੇ  ਬਰ  ਚੰਡਿ  ਪ੍ਰਚੰਡ  ਕੇ  ਘੇਰਿ  ਲਇਓ  ਹੈ  ॥ 

 ਚੰਡਿ  ਅਉ  ਸਿੰਘ  ਦੁਹੂੰ  ਮਿਲ  ਕੈ  ਸਬ  ਦੈਤਨ  ਕੋ  ਦਲ  ਮਾਰ  ਦਇਓ  ਹੈ  ॥ 

 ਫੇਰਿ  ਉਠੇ  ਧੁਨਿ  ਕੇ  ਕਰਿ  ਕੈ  ਸੁਨਿ  ਕੈ  ਮੁਨਿ  ਕੋ  ਛੁਟਿ  ਧਿਆਨੁ  ਗਇਓ  ਹੈ  ॥ 

 ਭੂਲ  ਗਏ  ਸੁਰ  ਕੇ  ਅਸਵਾਨ  ਗੁਮਾਨ  ਨ  ਸ੍ਰਉਨਤ  ਬਿੰਦ  ਗਇਓ  ਹੈ  ॥੧੬੨॥ 

 ਦੋਹਰਾ  ॥ 

 ਰਕਤਬੀਜ  ਸੋ  ਚੰਡਿਕਾ  ਇਉ  ਕੀਨੋ  ਬਰ  ਜੁਧੁ  ॥ 

 ਅਗਨਤ  ਭਏ  ਦਾਨਵ  ਤਬੈ  ਕਛੁ  ਨ  ਬਸਾਇਓ  ਕ੍ਰੁਧ  ॥੧੬੩॥ 

 ਸ੍ਵੈਯਾ  ॥ 

 ਪੇਖਿ  ਦਸੋ  ਦਿਸ  ਤੇ  ਬਹੁ  ਦਾਨਵ  ਚੰਡਿ  ਪ੍ਰਚੰਡ  ਤਚੀ  ਅਖੀਆ  ॥ 

 ਤਬ  ਲੈ  ਕੇ  ਕ੍ਰਿਪਾਨ  ਜੁ  ਕਾਟ  ਦਏ  ਅਰਿ  ਫੂਲ  ਗੁਲਾਬ  ਕੀ  ਜਿਉ  ਪਖੀਆ  ॥ 

 ਸ੍ਰਉਨ  ਕੀ  ਛੀਟ  ਪਰੀ  ਤਨ  ਚੰਡਿ  ਕੇ  ਸੋ  ਉਪਮਾ  ਕਵਿ  ਨੇ  ਲਖੀਆ  ॥ 

 ਜਨੁ  ਕੰਚਨ  ਮੰਦਿਰ  ਮੈ  ਜਰੀਆ  ਜਰਿ  ਲਾਲ  ਮਨੀ  ਜੁ  ਬਨਾ  ਰਖੀਆ  ॥੧੬੪॥ 

 ਕ੍ਰੁਧ  ਕੈ  ਜੁਧ  ਕਰਿਓ  ਬਹੁ  ਚੰਡਿ  ਨੇ  ਏਤੋ  ਕਰਿਓ  ਮਧੁ  ਸੋ  ਅਬਿਨਾਸੀ  ॥ 

 ਦੈਤਨ  ਕੇ  ਬਧ  ਕਾਰਨ  ਕੋ  ਨਿਜ  ਭਾਲ  ਤੇ  ਜੁਆਲ  ਕੀ  ਲਾਟ  ਨਿਕਾਸੀ  ॥ 

 ਕਾਲੀ  ਪ੍ਰਤਛ  ਭਈ  ਤਿਹ  ਤੇ  ਰਨਿ  ਫੈਲ  ਰਹੀ  ਭਯ  ਭੀਰੁ  ਪ੍ਰਭਾ  ਸੀ  ॥ 

 ਮਾਨਹੁ  ਸ੍ਰਿੰਗ  ਸੁਮੇਰ  ਕੋ  ਫੋਰਿ  ਕੈ  ਧਾਰ  ਪਰੀ  ਧਰਿ  ਪੈ  ਜਮੁਨਾ  ਸੀ  ॥੧੬੫॥ 

 ਮੇਰੁ  ਹਲਿਓ  ਦਹਲਿਓ  ਸੁਰਲੋਕੁ  ਦਸੋ  ਦਿਸ  ਭੂਧਰ  ਭਾਜਤ  ਭਾਰੀ  ॥ 

 ਚਾਲਿ  ਪਰਿਓ  ਤਿਹ  ਚਉਦਹਿ  ਲੋਕ  ਮੈ  ਬ੍ਰਹਮ  ਭਇਓ  ਮਨ  ਮੈ  ਭ੍ਰਮ  ਭਾਰੀ  ॥ 

 ਧਿਆਨ  ਰਹਿਓ  ਨ  ਜਟੀ  ਸੁ  ਫਟੀ  ਧਰਿ  ਯੌ  ਬਲਿ  ਕੈ  ਰਨ  ਮੈ  ਕਿਲਕਾਰੀ  ॥ 

 ਦੈਤਨ  ਕੇ  ਬਧਿ  ਕਾਰਨ  ਕੋ  ਕਰਿ  ਕਾਲ  ਸੀ  ਕਾਲੀ  ਕ੍ਰਿਪਾਨ  ਸੰਭਾਰੀ  ॥੧੬੬॥ 

 ਦੋਹਰਾ  ॥ 

 ਚੰਡੀ  ਕਾਲੀ  ਦੁਹੂੰ  ਮਿਲਿ  ਕੀਨੋ  ਇਹੈ  ਬਿਚਾਰ  ॥ 

 ਹਉ  ਹਨਿ  ਹੋ  ਤੂ  ਸ੍ਰਉਨ  ਪੀ  ਅਰਿ  ਦਲਿ  ਡਾਰਹਿ  ਮਾਰਿ  ॥੧੬੭॥ 

 ਸ੍ਵੈਯਾ  ॥ 

 ਕਾਲੀ  ਅਉ  ਕੇਹਰਿ  ਸੰਗਿ  ਲੈ  ਚੰਡਿ  ਸੁ  ਘੇਰੇ  ਸਬੈ  ਬਨ  ਜੈਸੇ  ਦਵਾ  ਪੈ  ॥ 

 ਚੰਡਿ  ਕੇ  ਬਾਨਨ  ਤੇਜ  ਪ੍ਰਭਾਵ  ਤੇ  ਦੈਤ  ਜਰੈ  ਜੈਸੇ  ਈਟ  ਅਵਾ  ਪੈ  ॥ 

 ਕਾਲਿਕਾ  ਸ੍ਰਉਨ  ਪੀਓ  ਤਿਨ  ਕੋ  ਕਵਿ  ਨੇ  ਮਨ  ਮੈ  ਲੀਯੋ  ਭਾਉ  ਭਵਾ  ਪੈ  ॥ 

 ਮਾਨਹੁ  ਸਿੰਧੁ  ਕੇ  ਨੀਰ  ਸਬੈ  ਮਿਲਿ  ਧਾਇ  ਕੈ  ਜਾਇ  ਪਰੋ  ਹੈ  ਤਵਾ  ਪੈ  ॥੧੬੮॥ 

 ਚੰਡਿ  ਹਨੇ  ਅਰੁ  ਕਾਲਿਕਾ  ਕੋਪ  ਕੈ  ਸ੍ਰਉਨਤ  ਬਿੰਦਨ  ਸੋ  ਇਹ  ਕੀਨੋ  ॥ 

 ਖਗ  ਸੰਭਾਰ  ਹਕਾਰ  ਤਬੈ  ਕਿਲਕਾਰ  ਬਿਦਾਰ  ਸਭੈ  ਦਲੁ  ਦੀਨੋ  ॥ 

 ਆਮਿਖ  ਸ੍ਰੋਨ  ਅਚਿਓ  ਬਹੁ  ਕਾਲਿਕਾ  ਤਾ  ਛਬਿ  ਮੈ  ਕਵਿ  ਇਉ  ਮਨਿ  ਚੀਨੋ  ॥ 

 ਮਾਨੋ  ਛੁਧਾਤਰੁ  ਹੁਇ  ਕੈ  ਮਨੁਛ  ਸੁ  ਸਾਲਨ  ਲਾਸਹਿ  ਸੋ  ਬਹੁ  ਪੀਨੋ  ॥੧੬੯॥ 

 ਜੁਧ  ਰਕਤ੍ਰ  ਬੀਜ  ਕਰਿਯੋ  ਧਰਨੀ  ਪਰ  ਸੋ  ਸੁਰ  ਦੇਖਤ  ਸਾਰੇ  ॥ 

 ਜੇਤਕ  ਸ੍ਰੌਨ  ਕੀ  ਬੂੰਦ  ਗਿਰੈ  ਉਠਿ  ਤੇਤਕ  ਰੂਪ  ਅਨੇਕਹਿ  ਧਾਰੇ  ॥ 

 ਜੁਗਨਿ  ਆਨਿ  ਫਿਰੀ  ਚਹੂੰ  ਓਰ  ਤੇ  ਸੀਸ  ਜਟਾ  ਕਰਿ  ਖਪਰ  ਭਾਰੇ  ॥ 

 ਸ੍ਰੋਨਤ  ਬੂੰਦ  ਪਰੈ  ਅਚਵੈ  ਸਭ  ਖਗ  ਲੈ  ਚੰਡ  ਪ੍ਰਚੰਡ  ਸੰਘਾਰੇ  ॥੧੭੦॥ 

 ਕਾਲੀ  ਅਉ  ਚੰਡਿ  ਕੁਵੰਡ  ਸੰਭਾਰ  ਕੈ  ਦੈਤ  ਸੋ  ਜੁਧ  ਨਿਸੰਗ  ਸਜਿਓ  ਹੈ  ॥ 

 ਮਾਰ  ਮਹਾ  ਰਨ  ਮਧ  ਭਈ  ਪਹਰੇਕ  ਲਉ  ਸਾਰ  ਸੋ  ਸਾਰ  ਬਜਿਓ  ਹੈ  ॥ 

 ਸ੍ਰਉਨਤ  ਬਿੰਦ  ਗਿਰਿਓ  ਧਰਨੀ  ਪਰ  ਇਉ  ਅਸਿ  ਸੋ  ਅਰਿ  ਸੀਸ  ਭਜਿਓ  ਹੈ  ॥ 

 ਮਾਨੋ  ਅਤੀਤ  ਕਰਿਯੋ  ਚਿਤ  ਕੇ  ਧਨਵੰਤ  ਸਭੈ  ਨਿਜ  ਮਾਲ  ਤਜਿਓ  ਹੈ  ॥੧੭੧॥ 

 ਸੋਰਠਾ  ॥ 

 ਚੰਡੀ  ਦਇਓ  ਬਿਦਾਰ  ਸ੍ਰਉਨ  ਪਾਨ  ਕਾਲੀ  ਕਰਿਓ  ॥ 

 ਛਿਨ  ਮੈ  ਡਾਰਿਓ  ਮਾਰ  ਸ੍ਰਉਨਤ  ਬਿੰਦ  ਦਾਨਵ  ਮਹਾ  ॥੧੭੨॥ 

 ਇਤਿ  ਸ੍ਰੀ  ਮਾਰਕੰਡੇ  ਪੁਰਾਨੇ  ਸ੍ਰੀ  ਚੰਡੀ  ਚਰਿਤ੍ਰ  ਉਕਤਿ  ਬਿਲਾਸ  ਰਕਤ  ਬੀਜ  ਬਧਹਿ  ਨਾਮ  ਪੰਚਮੋ  ਧਿਆਇ  ਸਮਾਪਤਮ  ਸਤੁ  ਸੁਭਮ  ਸਤੁ  ॥੫॥ 

 ਸ੍ਵੈਯਾ  ॥ 

 ਤੁਛ  ਬਚੇ  ਭਜ  ਕੈ  ਰਨ  ਤਿਆਗ  ਕੈ  ਸੁੰਭ  ਨਿਸੁੰਭ  ਪੈ  ਜਾਇ  ਪੁਕਾਰੇ  ॥ 

 ਸ੍ਰਉਨਤ  ਬੀਜ  ਹਨਿਓ  ਦੁਹ  ਨੇ  ਮਿਲਿ  ਅਉਰ  ਮਹਾ  ਭਟ  ਮਾਰ  ਬਿਦਾਰੇ  ॥ 

 ਇਉ  ਸੁਨਿ  ਕੈ  ਉਨਿ  ਕੇ  ਮੁਖ  ਤੇ  ਤਬ  ਬੋਲਿ  ਉਠਿਓ  ਕਰਿ  ਖਗ  ਸੰਭਾਰੇ  ॥ 

 ਇਉ  ਹਨਿ  ਹੋ  ਬਰ  ਚੰਡਿ  ਪ੍ਰਚੰਡਿ  ਅਜਾ  ਬਨ  ਮੈ  ਜਿਮ  ਸਿੰਘ  ਪਛਾਰੇ  ॥੧੭੩॥ 

 ਦੋਹਰਾ  ॥ 

 ਸਕਲ  ਕਟਕ  ਕੇ  ਭਟਨ  ਕੋ  ਦਇਓ  ਜੁਧ  ਕੋ  ਸਾਜ  ॥ 

 ਸਸਤ੍ਰ  ਪਹਰ  ਕੈ  ਇਉ  ਕਹਿਓ  ਹਨਿਹੋ  ਚੰਡਹਿ  ਆਜ  ॥੧੭੪॥ 

 ਸ੍ਵੈਯਾ  ॥ 

 ਕੋਪ  ਕੈ  ਸੁੰਭ  ਨਿਸੁੰਭ  ਚਢੇ  ਧੁਨਿ  ਦੁੰਦਭਿ  ਕੀ  ਦਸਹੂੰ  ਦਿਸ  ਧਾਈ  ॥ 

 ਪਾਇਕ  ਅਗ੍ਰ  ਭਏ  ਮਧਿ  ਬਾਜ  ਰਥੀ  ਰਥ  ਸਾਜ  ਕੈ  ਪਾਤਿ  ਬਨਾਈ  ॥ 

 ਮਾਤੇ  ਮਤੰਗ  ਕੇ  ਪੁੰਜਨ  ਊਪਰਿ  ਸੁੰਦਰ  ਤੁੰਗ  ਧੁਜਾ  ਫਹਰਾਈ  ॥ 

 ਸਕ੍ਰ  ਸੋ  ਜੁਧ  ਕੇ  ਹੇਤ  ਮਨੋ  ਧਰਿ  ਛਾਡਿ  ਸਪਛ  ਉਡੇ  ਗਿਰਰਾਈ  ॥੧੭੫॥ 

 ਦੋਹਰਾ  ॥ 

 ਸੁੰਭ  ਨਿਸੁੰਭ  ਬਨਾਇ  ਦਲੁ  ਘੇਰਿ  ਲਇਓ  ਗਿਰਰਾਜ  ॥ 

 ਕਵਚ  ਅੰਗ  ਕਸਿ  ਕੋਪ  ਕਰਿ  ਉਠੇ  ਸਿੰਘ  ਜਿਉ  ਗਾਜ  ॥੧੭੬॥ 

 ਸ੍ਵੈਯਾ  ॥ 

 ਸੁੰਭ  ਨਿਸੁੰਭ  ਸੁ  ਬੀਰ  ਬਲੀ  ਮਨਿ  ਕੋਪ  ਭਰੇ  ਰਨ  ਭੂਮਹਿ  ਆਏ  ॥ 

 ਦੇਖਨ  ਮੈ  ਸੁਭ  ਅੰਗ  ਉਤੰਗ  ਤੁਰਾ  ਕਰਿ  ਤੇਜ  ਧਰਾ  ਪਰ  ਧਾਏ  ॥ 

 ਧੂਰ  ਉਡੀ  ਤਬ  ਤਾ  ਛਿਨ  ਮੈ  ਤਿਹ  ਕੇ  ਕਨਕਾ  ਪਗ  ਸੋ  ਲਪਟਾਏ  ॥ 

 ਠਉਰ  ਅਡੀਠ  ਕੇ  ਜੈ  ਕਰਬੇ  ਕਹਿ  ਤੇਜਿ  ਮਨੋ  ਮਨ  ਸੀਖਨ  ਆਏ  ॥੧੭੭॥ 

 ਦੋਹਰਾ  ॥ 

 ਚੰਡਿ  ਕਾਲਿਕਾ  ਸ੍ਰਵਨ  ਮੈ  ਤਨਿਕ  ਭਨਕ  ਸੁਨਿ  ਲੀਨ  ॥ 

 ਉਤਰਿ  ਸ੍ਰਿੰਗ  ਗਿਰ  ਰਾਜ  ਤੇ  ਮਹਾ  ਕੁਲਾਹਲਿ  ਕੀਨ  ॥੧੭੮॥ 

 ਸ੍ਵੈਯਾ  ॥ 

 ਆਵਤ  ਦੇਖਿ  ਕੈ  ਚੰਡ  ਪ੍ਰਚੰਡਿ  ਕੋ  ਕੋਪ  ਕਰਿਓ  ਮਨ  ਮੈ  ਅਤਿ  ਦਾਨੋ  ॥ 

 ਨਾਸ  ਕਰੋ  ਇਹ  ਕੋ  ਛਿਨ  ਮੈ  ਕਰਿ  ਬਾਨ  ਸੰਭਾਰ  ਬਡੋ  ਧਨੁ  ਤਾਨੋ  ॥ 

 ਕਾਲੀ  ਕੇ  ਬਕ੍ਰ  ਬਿਲੋਕਨ  ਤੇ  ਸੁ  ਉਠਿਓ  ਮਨ  ਮੈ  ਭ੍ਰਮ  ਜਿਉ  ਜਮ  ਜਾਨੋ  ॥ 

 ਬਾਨ  ਸਮੂਹ  ਚਲਾਇ  ਦਏ  ਕਿਲਕਾਰ  ਉਠਿਓ  ਜੁ  ਪ੍ਰਲੈ  ਘਨ  ਮਾਨੋ  ॥੧੭੯॥ 

 ਬੈਰਨ  ਕੇ  ਘਨ  ਸੇ  ਦਲ  ਪੈਠਿ  ਲਇਓ  ਕਰਿ  ਮੈ  ਧਨੁ  ਸਾਇਕੁ  ਐਸੇ  ॥ 

 ਸਿਆਮ  ਪਹਾਰ  ਸੇ  ਦੈਤ  ਹਨੇ  ਤਮ  ਜੈਸੇ  ਹਰੇ  ਰਵਿ  ਕੀ  ਕਿਰਨੈ  ਸੇ  ॥ 

 ਭਾਜ  ਗਈ  ਧੁਜਨੀ  ਡਰਿ  ਕੈ  ਕਬਿ  ਕੋਊ  ਕਹੈ  ਤਿਹ  ਕੀ  ਛਬਿ  ਕੈਸੇ  ॥ 

 ਭੀਮ  ਕੋ  ਸ੍ਰਉਨ  ਭਰਿਓ  ਮੁਖ  ਦੇਖਿ  ਕੈ  ਛਾਡਿ  ਚਲੇ  ਰਨ  ਕਉਰਉ  ਜੈਸੇ  ॥੧੮੦॥ 

 ਕਬਿਤੁ  ॥ 

 ਆਗਿਆ  ਪਾਇ  ਸੁੰਭ  ਕੀ  ਸੁ  ਮਹਾਬੀਰ  ਧੀਰ  ਜੋਧੇ  ਆਏ  ਚੰਡਿ  ਉਪਰ  ਸੁ  ਕ੍ਰੋਧ  ਕੈ  ਬਨੀ  ਠਨੀ  ॥ 

 ਚੰਡਿਕਾ  ਲੈ  ਬਾਨ  ਅਉ  ਕਮਾਨ  ਕਾਲੀ  ਕਿਰਪਾਨ  ਛਿਨ  ਮਧਿ  ਕੈ  ਕੈ  ਬਲ  ਸੁੰਭ  ਕੀ  ਹਨੀ  ਅਨੀ  ॥ 

 ਡਰਤ  ਜਿ  ਖੇਤ  ਮਹਾ  ਪ੍ਰੇਤ  ਕੀਨੇ  ਬਾਨਨ  ਸੋ  ਬਿਚਲ  ਬਿਥਰ  ਐਸੇ  ਭਾਜਗੀ  ਅਨੀ  ਕਿਨੀ  ॥ 

 ਜੈਸੇ  ਬਾਰੂਥਲ  ਮੈ  ਸਬੂਹ  ਬਹੇ  ਪਉਨ  ਹੂੰ  ਕੇ  ਧੂਰ  ਉਡਿ  ਚਲੇ  ਹੁਇ  ਕੇ  ਕੋਟਿਕ  ਕਨੀ  ਕਨੀ  ॥੧੮੧॥ 

 ਸ੍ਵੈਯਾ  ॥ 

 ਖਗ  ਲੈ  ਕਾਲੀ  ਅਉ  ਚੰਡੀ  ਕੁਵੰਡਿ  ਬਿਲੋਕ  ਕੈ  ਦਾਨਵ  ਇਉ  ਦਬਟੇ  ਹੈ  ॥ 

 ਕੇਤਕ  ਚਾਬ  ਗਈ  ਮੁਖਿ  ਕਾਲਿਕਾ  ਕੇਤਿਨ  ਕੇ  ਸਿਰ  ਚੰਡਿ  ਕਟੇ  ਹੈ  ॥ 

 ਸ੍ਰਉਨਤ  ਸਿੰਧੁ  ਭਇਓ  ਧਰ  ਮੈ  ਰਨ  ਛਾਡ  ਗਏ  ਇਕ  ਦੈਤ  ਫਟੇ  ਹੈ  ॥ 

 ਸੁੰਭ  ਪੈ  ਜਾਇ  ਕਹੀ  ਤਿਨ  ਇਉ  ਬਹੁ  ਬੀਰ  ਮਹਾ  ਤਿਹ  ਠਉਰ  ਲਟੇ  ਹੈ  ॥੧੮੨॥ 

 ਦੋਹਰਾ  ॥ 

 ਦੇਖਿ  ਭਇਆਨਕ  ਜੁਧ  ਕੋ  ਕੀਨੋ  ਬਿਸਨੁ  ਬਿਚਾਰ  ॥ 

 ਸਕਤਿ  ਸਹਾਇਤ  ਕੇ  ਨਮਿਤ  ਭੇਜੀ  ਰਨਹਿ  ਮੰਝਾਰ  ॥੧੮੩॥ 

 ਸ੍ਵੈਯਾ  ॥ 

 ਆਇਸ  ਪਾਇ  ਸਭੈ  ਸਕਤੀ  ਚਲਿ  ਕੈ  ਤਹਾ  ਚੰਡਿ  ਪ੍ਰਚੰਡ  ਪੈ  ਆਈ  ॥ 

 ਦੇਵੀ  ਕਹਿਓ  ਤਿਨ  ਕੋ  ਕਰ  ਆਦਰੁ  ਆਈ  ਭਲੇ  ਜਨੁ  ਬੋਲਿ  ਪਠਾਈ  ॥ 

 ਤਾ  ਛਬਿ  ਕੀ  ਉਪਮਾ  ਅਤਿ  ਹੀ  ਕਵਿ  ਨੇ  ਅਪਨੇ  ਮਨ  ਮੈ  ਲਖਿ  ਪਾਈ  ॥ 

 ਮਾਨਹੁ  ਸਾਵਨ  ਮਾਸ  ਨਦੀ  ਚਲਿ  ਕੈ  ਜਲ  ਰਾਸਿ  ਮੈ  ਆਨਿ  ਸਮਾਈ  ॥੧੮੪॥ 

 ਦੇਖਿ  ਮਹਾ  ਦਲ  ਦੇਵਨ  ਕੋ  ਬਰ  ਬੀਰ  ਸੁ  ਸਾਮੁਹੇ  ਜੁਧ  ਕੋ  ਧਾਏ  ॥ 

 ਬਾਨਨਿ  ਸਾਥਿ  ਹਨੇ  ਬਲੁ  ਕੈ  ਰਨ  ਮੈ  ਬਹੁ  ਆਵਤ  ਬੀਰ  ਗਿਰਾਏ  ॥ 

 ਦਾੜਨ  ਸਾਥਿ  ਚਬਾਇ  ਗਈ  ਕਲਿ  ਅਉਰ  ਗਹੈ  ਚਹੂੰ  ਓਰਿ  ਬਗਾਏ  ॥ 

 ਰਾਵਨ  ਸੋ  ਰਿਸ  ਕੈ  ਰਨ  ਮੈ  ਪਤਿ  ਭਾਲਕ  ਜਿਉ  ਗਿਰਰਾਜ  ਚਲਾਏ  ॥੧੮੫॥ 

 ਫੇਰ  ਲੈ  ਪਾਨਿ  ਕ੍ਰਿਪਾਨ  ਸੰਭਾਰ  ਕੈ  ਦੈਤਨ  ਸੋ  ਬਹੁ  ਜੁਧ  ਕਰਿਓ  ਹੈ  ॥ 

 ਮਾਰ  ਬਿਦਾਰ  ਸੰਘਾਰ  ਦਏ  ਬਹੁ  ਭੂਮਿ  ਪਰੇ  ਭਟ  ਸ੍ਰਉਨ  ਝਰਿਓ  ਹੈ  ॥ 

 ਗੂਦ  ਬਹਿਓ  ਅਰਿ  ਸੀਸਨ  ਤੇ  ਕਵਿ  ਨੇ  ਤਿਹ  ਕੋ  ਇਹ  ਭਾਉ  ਧਰਿਓ  ਹੈ  ॥ 

 ਮਾਨੋ  ਪਹਾਰ  ਕੇ  ਸ੍ਰਿੰਗਹੁ  ਤੇ  ਧਰਨੀ  ਪਰ  ਆਨਿ  ਤੁਸਾਰ  ਪਰਿਓ  ਹੈ  ॥੧੮੬॥ 

 ਦੋਹਰਾ  ॥ 

 ਭਾਗ  ਗਈ  ਧੁਜਨੀ  ਸਭੈ  ਰਹਿਓ  ਨ  ਕਛੂ  ਉਪਾਉ  ॥ 

 ਸੁੰਭ  ਨਿਸੁੰਭਹਿ  ਸੋ  ਕਹਿਓ  ਦਲ  ਲੈ  ਤੁਮ  ਹੂੰ  ਜਾਉ  ॥੧੮੭॥ 

 ਸ੍ਵੈਯਾ  ॥ 

 ਮਾਨ  ਕੈ  ਸੁੰਭ  ਕੋ  ਬੋਲ  ਨਿਸੁੰਭੁ  ਚਲਿਓ  ਦਲ  ਸਾਜਿ  ਮਹਾ  ਬਲਿ  ਐਸੇ  ॥ 

 ਭਾਰਥ  ਜਿਉ  ਰਨ  ਮੈ  ਰਿਸਿ  ਪਾਰਥਿ  ਕ੍ਰੁਧ  ਕੈ  ਜੁਧ  ਕਰਿਓ  ਕਰਨੈ  ਸੇ  ॥ 

 ਚੰਡਿ  ਕੇ  ਬਾਨ  ਲਗੇ  ਬਹੁ  ਦੈਤ  ਕਉ  ਫੋਰਿ  ਕੈ  ਪਾਰ  ਭਏ  ਤਨ  ਕੈਸੇ  ॥ 

 ਸਾਵਨ  ਮਾਸ  ਕ੍ਰਿਸਾਨ  ਕੇ  ਖੇਤਿ  ਉਗੇ  ਮਨੋ  ਧਾਨ  ਕੇ  ਅੰਕੁਰ  ਜੈਸੇ  ॥੧੮੮॥ 

 ਬਾਨਨ  ਸਾਥ  ਗਿਰਾਇ  ਦਏ  ਬਹੁਰੋ  ਅਸਿ  ਲੈ  ਕਰਿ  ਇਉ  ਰਨ  ਕੀਨੋ  ॥ 

 ਮਾਰਿ  ਬਿਦਾਰਿ  ਦਈ  ਧੁਜਨੀ  ਸਭ  ਦਾਨਵ  ਕੋ  ਬਲੁ  ਹੁਇ  ਗਇਓ  ਛੀਨੋ  ॥ 

 ਸ੍ਰਉਨ  ਸਮੂਹਿ  ਪਰਿਓ  ਤਿਹ  ਠਉਰ  ਤਹਾ  ਕਵਿ  ਨੇ  ਜਸੁ  ਇਉ  ਮਨ  ਚੀਨੋ  ॥ 

 ਸਾਤ  ਹੂੰ  ਸਾਗਰ  ਕੋ  ਰਚਿ  ਕੈ  ਬਿਧਿ  ਆਠਵੋ  ਸਿੰਧੁ  ਕਰਿਓ  ਹੈ  ਨਵੀਨੋ  ॥੧੮੯॥ 

 ਲੈ  ਕਰ  ਮੈ  ਅਸਿ  ਚੰਡਿ  ਪ੍ਰਚੰਡ  ਸੁ  ਕ੍ਰੁਧ  ਭਈ  ਰਨ  ਮਧ  ਲਰੀ  ਹੈ  ॥ 

 ਫੋਰ  ਦਈ  ਚਤੁਰੰਗ  ਚਮੂੰ  ਬਲੁ  ਕੈ  ਬਹੁ  ਕਾਲਿਕਾ  ਮਾਰਿ  ਧਰੀ  ਹੈ  ॥ 

 ਰੂਪ  ਦਿਖਾਇ  ਭਇਆਨਕ  ਇਉ  ਅਸੁਰੰਪਤਿ  ਭ੍ਰਾਤ  ਕੀ  ਕ੍ਰਾਤਿ  ਹਰੀ  ਹੈ  ॥ 

 ਸ੍ਰਉਨ  ਸੋ  ਲਾਲ  ਭਈ  ਧਰਨੀ  ਸੁ  ਮਨੋ  ਅੰਗ  ਸੂਹੀ  ਕੀ  ਸਾਰੀ  ਕਰੀ  ਹੈ  ॥੧੯੦॥ 

 ਦੈਤ  ਸੰਭਾਰਿ  ਸਭੈ  ਅਪਨੋ  ਬਲਿ  ਚੰਡਿ  ਸੋ  ਜੁਧ  ਕੋ  ਫੇਰਿ  ਅਰੇ  ਹੈ  ॥ 

 ਆਯੁਧ  ਧਾਰਿ  ਲਰੈ  ਰਨ  ਇਉ  ਜਨੁ  ਦੀਪਕ  ਮਧਿ  ਪਤੰਗ  ਪਰੇ  ਹੈ  ॥ 

 ਚੰਡ  ਪ੍ਰਚੰਡ  ਕੁਵੰਡ  ਸੰਭਾਰਿ  ਸਭੈ  ਰਨ  ਮਧਿ  ਦੁ  ਟੂਕ  ਕਰੇ  ਹੈ  ॥ 

 ਮਾਨੋ  ਮਹਾ  ਬਨ  ਮੈ  ਬਰ  ਬ੍ਰਿਛਨ  ਕਾਟਿ  ਕੈ  ਬਾਢੀ  ਜੁਦੇ  ਕੈ  ਧਰੇ  ਹੈ  ॥੧੯੧॥ 

 ਮਾਰ  ਲਇਓ  ਦਲੁ  ਅਉਰ  ਭਜਿਓ  ਮਨ  ਮੈ  ਤਬ  ਕੋਪ  ਨਿਸੁੰਭ  ਕਰਿਓ  ਹੈ  ॥ 

 ਚੰਡਿ  ਕੇ  ਸਾਮੁਹੇ  ਆਨਿ  ਅਰਿਓ  ਅਤਿ  ਜੁਧੁ  ਕਰਿਓ  ਪਗੁ  ਨਾਹਿ  ਟਰਿਓ  ਹੈ  ॥ 

 ਚੰਡਿ  ਕੇ  ਬਾਨ  ਲਗਿਓ  ਮੁਖ  ਦੈਤ  ਕੇ  ਸ੍ਰਉਨ  ਸਮੂਹ  ਧਰਾਨਿ  ਪਰਿਓ  ਹੈ  ॥ 

 ਮਾਨਹੁ  ਰਾਹੁ  ਗ੍ਰਸਿਓ  ਨਭਿ  ਭਾਨੁ  ਸੁ  ਸ੍ਰਉਨਤ  ਕੋ  ਅਤਿ  ਬਉਨ  ਕਰਿਓ  ਹੈ  ॥੧੯੨॥ 

 ਸਾਗ  ਸੰਭਾਰਿ  ਕਰੰ  ਬਲੁ  ਧਾਰ  ਕੈ  ਚੰਡਿ  ਦਈ  ਰਿਪੁ  ਭਾਲ  ਮੈ  ਐਸੇ  ॥ 

 ਜੋਰ  ਕੈ  ਫੋਰ  ਗਈ  ਸਿਰ  ਤ੍ਰਾਨ  ਕੋ  ਪਾਰ  ਭਈ  ਪਟ  ਫਾਰਿ  ਅਨੈਸੇ  ॥ 

 ਸ੍ਰਉਨ  ਕੀ  ਧਾਰ  ਚਲੀ  ਪਥ  ਊਰਧ  ਸੋ  ਉਪਮਾ  ਸੁ  ਭਈ  ਕਹੁ  ਕੈਸੇ  ॥ 

 ਮਾਨੋ  ਮਹੇਸ  ਕੇ  ਤੀਸਰੇ  ਨੈਨ  ਕੀ  ਜੋਤ  ਉਦੋਤ  ਭਈ  ਖੁਲ  ਤੈਸੇ  ॥੧੯੩॥ 

 ਦੈਤ  ਨਿਕਾਸ  ਕੈ  ਸਾਗ  ਵਹੈ  ਬਲਿ  ਕੈ  ਤਬ  ਚੰਡਿ  ਪ੍ਰਚੰਡ  ਕੇ  ਦੀਨੀ  ॥ 

 ਜਾਇ  ਲਗੀ  ਤਿਹ  ਕੇ  ਮੁਖ  ਮੈ  ਬਹਿ  ਸ੍ਰਉਨ  ਪਰਿਓ  ਅਤਿ  ਹੀ  ਛਬਿ  ਕੀਨੀ  ॥ 

 ਇਉ  ਉਪਮਾ  ਉਪਜੀ  ਮਨ  ਮੈ  ਕਬਿ  ਨੇ  ਇਹ  ਭਾਤਿ  ਸੋਈ  ਕਹਿ  ਦੀਨੀ  ॥ 

 ਮਾਨਹੁ  ਸਿੰਗਲ  ਦੀਪ  ਕੀ  ਨਾਰਿ  ਗਰੇ  ਮੈ  ਤੰਬੋਰ  ਕੀ  ਪੀਕ  ਨਵੀਨੀ  ॥੧੯੪॥ 

 ਜੁਧੁ  ਨਿਸੁੰਭ  ਕਰਿਓ  ਅਤਿ  ਹੀ  ਜਸੁ  ਇਆ  ਛਬਿ  ਕੋ  ਕਬਿ  ਕੋ  ਬਰਨੈ  ॥ 

 ਨਹਿ  ਭੀਖਮ  ਦ੍ਰੋਣਿ  ਕ੍ਰਿਪਾ  ਅਰੁ  ਦ੍ਰੋਣਜ  ਭੀਮ  ਨ  ਅਰਜਨ  ਅਉ  ਕਰਨੈ  ॥ 

 ਬਹੁ  ਦਾਨਵ  ਕੇ  ਤਨ  ਸ੍ਰਉਨ  ਕੀ  ਧਾਰ  ਛੁਟੀ  ਸੁ  ਲਗੇ  ਸਰ  ਕੇ  ਫਰਨੈ  ॥ 

 ਜਨੁ  ਰਾਤਿ  ਕੈ  ਦੂਰਿ  ਬਿਭਾਸ  ਦਸੋ  ਦਿਸ  ਫੈਲਿ  ਚਲੀ  ਰਵਿ  ਕੀ  ਕਿਰਨੈ  ॥੧੯੫॥ 

 ਚੰਡਿ  ਲੈ  ਚਕ੍ਰ  ਧਸੀ  ਰਨ  ਮੈ  ਰਿਸਿ  ਕ੍ਰੁਧ  ਕੀਓ  ਬਹੁ  ਦਾਨਵ  ਮਾਰੇ  ॥ 

 ਫੇਰਿ  ਗਦਾ  ਗਹਿ  ਕੈ  ਲਹਿ  ਕੈ  ਚਹਿ  ਕੈ  ਰਿਪੁ  ਸੈਨ  ਹਤੀ  ਲਲਕਾਰੇ  ॥ 

 ਲੈ  ਕਰ  ਖਗ  ਅਦਗ  ਮਹਾ  ਸਿਰ  ਦੈਤਨ  ਕੇ  ਬਹੁ  ਭੂ  ਪਰ  ਝਾਰੇ  ॥ 

 ਰਾਮ  ਕੇ  ਜੁਧ  ਸਮੇ  ਹਨੂਮਾਨਿ  ਜੁਆਨ  ਮਨੋ  ਗਰੂਏ  ਗਿਰ  ਡਾਰੇ  ॥੧੯੬॥ 

 ਦਾਨਵ  ਏਕ  ਬਡੋ  ਬਲਵਾਨ  ਕ੍ਰਿਪਾਨ  ਲੈ  ਪਾਨਿ  ਹਕਾਰ  ਕੈ  ਧਾਇਓ  ॥ 

 ਕਾਢੁ  ਕੈ  ਖਗ  ਸੁ  ਚੰਡਿਕਾ  ਮਿਆਨ  ਤੇ  ਤਾ  ਤਨ  ਬੀਚ  ਭਲੇ  ਬਰਿ  ਲਾਇਓ  ॥ 

 ਟੂਟ  ਪਰਿਓ  ਸਿਰ  ਵਾ  ਧਰਿ  ਤੇ  ਜਸੁ  ਇਆ  ਛਬਿ  ਕੋ  ਕਵਿ  ਕੇ  ਮਨਿ  ਆਇਓ  ॥ 

 ਊਚ  ਧਰਾਧਰ  ਊਪਰ  ਤੇ  ਗਿਰਿਓ  ਕਾਕ  ਕਰਾਲ  ਭੁਜੰਗਮ  ਖਾਇਓ  ॥੧੯੭॥ 

 ਬੀਰ  ਨਿਸੁੰਭ  ਕੋ  ਦੈਤ  ਬਲੀ  ਇਕ  ਪ੍ਰੇਰਿ  ਤੁਰੰਗ  ਗਇਓ  ਰਨਿ  ਸਾਮੁਹਿ  ॥ 

 ਦੇਖਤ  ਧੀਰਜ  ਨਾਹਿ  ਰਹੈ  ਅਬਿ  ਕੋ  ਸਮਰਥ  ਹੈ  ਬਿਕ੍ਰਮ  ਜਾ  ਮਹਿ  ॥ 

 ਚੰਡਿ  ਲੈ  ਪਾਨਿ  ਕ੍ਰਿਪਾਨ  ਹਨੇ  ਅਰਿ  ਫੇਰਿ  ਦਈ  ਸਿਰ  ਦਾਨਵ  ਤਾ  ਮਹਿ  ॥ 

 ਮੁੰਡਹਿ  ਤੁੰਡਹਿ  ਰੁੰਡਹਿ  ਚੀਰਿ  ਪਲਾਨ  ਕਿਕਾਨ  ਧਸੀ  ਬਸੁਧਾ  ਮਹਿ  ॥੧੯੮॥ 

 ਇਉ  ਜਬ  ਦੈਤ  ਹਤਿਓ  ਬਰ  ਚੰਡਿ  ਸੁ  ਅਉਰ  ਚਲਿਓ  ਰਨ  ਮਧਿ  ਪਚਾਰੇ  ॥ 

 ਕੇਹਰਿ  ਕੇ  ਸਮੁਹਾਇ  ਰਿਸਾਇ  ਕੈ  ਧਾਇ  ਕੈ  ਘਾਇ  ਦੁ  ਤੀਨਕ  ਝਾਰੇ  ॥ 

 ਚੰਡਿ  ਲਈ  ਕਰਵਾਰ  ਸੰਭਾਰ  ਹਕਾਰ  ਕੈ  ਸੀਸ  ਦਈ  ਬਲੁ  ਧਾਰੇ  ॥ 

 ਜਾਇ  ਪਰਿਓ  ਸਿਰ  ਦੂਰ  ਪਰਾਇ  ਜਿਉ  ਟੂਟਤ  ਅੰਬੁ  ਬਯਾਰ  ਕੇ  ਮਾਰੇ  ॥੧੯੯॥ 

 ਜਾਨਿ  ਨਿਦਾਨ  ਕੋ  ਜੁਧੁ  ਬਨਿਓ  ਰਨਿ  ਦੈਤ  ਸਬੂਹ  ਸਬੈ  ਉਠਿ  ਧਾਏ  ॥ 

 ਸਾਰ  ਸੋ  ਸਾਰ  ਕੀ  ਮਾਰ  ਮਚੀ  ਤਬ  ਕਾਇਰ  ਛਾਡ  ਕੈ  ਖੇਤ  ਪਰਾਏ  ॥ 

 ਚੰਡਿ  ਕੇ  ਖਗ  ਗਦਾ  ਲਗਿ  ਦਾਨਵ  ਰੰਚਕ  ਰੰਚਕ  ਹੁਇ  ਤਨ  ਆਏ  ॥ 

 ਮੂੰਗਰ  ਲਾਇ  ਹਲਾਇ  ਮਨੋ  ਤਰੁ  ਕਾਛੀ  ਨੇ  ਪੇਡ  ਤੇ  ਤੂਤ  ਗਿਰਾਏ  ॥੨੦੦॥ 

 ਪੇਖਿ  ਚਮੂੰ  ਬਹੁ  ਦੈਤਨ  ਕੀ  ਪੁਨਿ  ਚੰਡਿਕਾ  ਆਪਨੇ  ਸਸਤ੍ਰ  ਸੰਭਾਰੇ  ॥ 

 ਬੀਰਨ  ਕੇ  ਤਨ  ਚੀਰਿ  ਪਚੀਰ  ਸੇ  ਦੈਤ  ਹਕਾਰ  ਪਛਾਰਿ  ਸੰਘਾਰੇ  ॥ 

 ਘਾਉ  ਲਗੇ  ਤਿਨ  ਕੋ  ਰਨ  ਭੂਮਿ  ਮੈ  ਟੂਟ  ਪਰੇ  ਧਰ  ਤੇ  ਸਿਰ  ਨਿਆਰੇ  ॥ 

 ਜੁਧ  ਸਮੈ  ਸੁਤ  ਭਾਨ  ਮਨੋ  ਸਸਿ  ਕੇ  ਸਭ  ਟੂਕ  ਜੁਦੇ  ਕਰ  ਡਾਰੇ  ॥੨੦੧॥ 

 ਚੰਡਿ  ਪ੍ਰਚੰਡ  ਤਬੈ  ਬਲ  ਧਾਰਿ  ਸੰਭਾਰਿ  ਲਈ  ਕਰਵਾਰ  ਕਰੀ  ਕਰਿ  ॥ 

 ਕੋਪ  ਦਈਅ  ਨਿਸੁੰਭ  ਕੇ  ਸੀਸਿ  ਬਹੀ  ਇਹ  ਭਾਤ  ਰਹੀ  ਤਰਵਾ  ਤਰਿ  ॥ 

 ਕਉਨ  ਸਰਾਹਿ  ਕਰੈ  ਕਹਿ  ਤਾ  ਛਿਨ  ਸੋ  ਬਿਬ  ਹੋਇ  ਪਰੈ  ਧਰਨੀ  ਪਰ  ॥ 

 ਮਾਨਹੁ  ਸਾਰ  ਕੀ  ਤਾਰ  ਲੈ  ਹਾਥਿ  ਚਲਾਈ  ਹੈ  ਸਾਬੁਨ  ਕੋ  ਸਬੁਨੀਗਰ  ॥੨੦੨॥ 

 ਇਤਿ  ਸ੍ਰੀ  ਮਾਰਕੰਡੇ  ਪੁਰਾਨੇ  ਚੰਡੀ  ਚਰਿਤ੍ਰ  ਉਕਤਿ  ਬਿਲਾਸ  ਨਿਸੁੰਭ  ਬਧਹਿ  ਖਸਟਮੋ  ਧਿਆਇ  ਸਮਾਪਤਮ  ॥੬॥ 

 ਦੋਹਰਾ  ॥ 

 ਜਬ  ਨਿਸੁੰਭ  ਰਨਿ  ਮਾਰਿਓ  ਦੇਵੀ  ਇਹ  ਪਰਕਾਰ  ॥ 

 ਭਾਜਿ  ਦੈਤ  ਇਕ  ਸੁੰਭ  ਪੈ  ਗਇਓ  ਤੁਰੰਗਮ  ਡਾਰਿ  ॥੨੦੩॥ 

 ਆਨਿ  ਸੁੰਭ  ਪੈ  ਤਿਨ  ਕਹੀ  ਸਕਲ  ਜੁਧ  ਕੀ  ਬਾਤ  ॥ 

 ਤਬ  ਭਾਜੇ  ਦਾਨਵ  ਸਭੈ  ਮਾਰਿ  ਲਇਓ  ਤੁਅ  ਭ੍ਰਾਤ  ॥੨੦੪॥ 

 ਸ੍ਵੈਯਾ  ॥ 

 ਸੁੰਭ  ਨਿਸੁੰਭ  ਹਨਿਓ  ਸੁਨਿ  ਕੈ  ਬਰ  ਬੀਰਨ  ਕੇ  ਚਿਤਿ  ਛੋਭ  ਸਮਾਇਓ  ॥ 

 ਸਾਜਿ  ਚੜਿਓ  ਗਜ  ਬਾਜ  ਸਮਾਜ  ਕੈ  ਦਾਨਵ  ਪੁੰਜ  ਲੀਏ  ਰਨ  ਆਇਓ  ॥ 

 ਭੂਮਿ  ਭਇਆਨਕ  ਲੋਥ  ਪਰੀ  ਲਖਿ  ਸ੍ਰਉਨ  ਸਮੂਹ  ਮਹਾ  ਬਿਸਮਾਇਓ  ॥ 

 ਮਾਨਹੁ  ਸਾਰਸੁਤੀ  ਉਮਡੀ  ਜਲੁ  ਸਾਗਰ  ਕੇ  ਮਿਲਿਬੇ  ਕਹੁ  ਧਾਇਓ  ॥੨੦੫॥ 

 ਚੰਡ  ਪ੍ਰਚੰਡਿ  ਸੁ  ਕੇਹਰਿ  ਕਾਲਿਕਾ  ਅਉ  ਸਕਤੀ  ਮਿਲਿ  ਜੁਧ  ਕਰਿਓ  ਹੈ  ॥ 

 ਦਾਨਵ  ਸੈਨ  ਹਤੀ  ਇਨਹੂੰ  ਸਭ  ਇਉ  ਕਹਿ  ਕੈ  ਮਨਿ  ਕੋਪ  ਭਰਿਓ  ਹੈ  ॥ 

 ਬੰਧੁ  ਕਬੰਧ  ਪਰਿਓ  ਅਵਲੋਕ  ਕੈ  ਸੋਕ  ਕੈ  ਪਾਇ  ਨ  ਆਗੈ  ਧਰਿਓ  ਹੈ  ॥ 

 ਧਾਇ  ਸਕਿਓ  ਨ  ਭਇਓ  ਭਇ  ਭੀਤਹ  ਚੀਤਹ  ਮਾਨਹੁ  ਲੰਗੁ  ਪਰਿਓ  ਹੈ  ॥੨੦੬॥ 

 ਫੇਰਿ  ਕਹਿਓ  ਦਲ  ਕੋ  ਜਬ  ਸੁੰਭ  ਸੁ  ਮਾਨਿ  ਚਲੇ  ਤਬ  ਦੈਤ  ਘਨੇ  ॥ 

 ਗਜਰਾਜ  ਸੁ  ਬਾਜਨ  ਕੇ  ਅਸਵਾਰ  ਰਥੀ  ਰਥੁ  ਪਾਇਕ  ਕਉਨ  ਗਨੈ  ॥ 

 ਤਹਾ  ਘੇਰ  ਲਈ  ਚਹੂੰ  ਓਰ  ਤੇ  ਚੰਡਿ  ਮਹਾ  ਤਨ  ਕੇ  ਤਨ  ਦੀਹ  ਬਨੈ  ॥ 

 ਮਨੋ  ਭਾਨੁ  ਕੋ  ਛਾਇ  ਲਇਓ  ਉਮਡੈ  ਘਨ  ਘੋਰ  ਘਮੰਡ  ਘਟਾਨਿ  ਸਨੈ  ॥੨੦੭॥ 

 ਦੋਹਰਾ  ॥ 

 ਚਹੂੰ  ਓਰਿ  ਘੇਰੋ  ਪਰਿਓ  ਤਬੈ  ਚੰਡ  ਇਹ  ਕੀਨ  ॥ 

 ਕਾਲੀ  ਸੋ  ਹਸਿ  ਤਿਨ  ਕਹੀ  ਨੈਨ  ਸੈਨ  ਕਰਿ  ਦੀਨ  ॥੨੦੮॥ 

 ਕਬਿਤੁ  ॥ 

 ਕੇਤੇ  ਮਾਰਿ  ਡਾਰੇ  ਅਉ  ਕੇਤਕ  ਚਬਾਇ  ਡਾਰੇ  ਕੇਤਕ  ਬਗਾਇ  ਡਾਰੇ  ਕਾਲੀ  ਕੋਪ  ਤਬ  ਹੀ  ॥ 

 ਬਾਜ  ਗਜ  ਭਾਰੇ  ਤੇ  ਤੋ  ਨਖਨ  ਸੋ  ਫਾਰਿ  ਡਾਰੇ  ਐਸੇ  ਰਨ  ਭੈਕਰ  ਨ  ਭਇਓ  ਆਗੈ  ਕਬ  ਹੀ  ॥ 

 ਭਾਗੇ  ਬਹੁ  ਬੀਰ  ਕਾਹੂੰ  ਸੁਧ  ਨ  ਰਹੀ  ਸਰੀਰ  ਹਾਲ  ਚਾਲ  ਪਰੀ  ਮਰੇ  ਆਪਸ  ਮੈ  ਦਬ  ਹੀ  ॥ 

 ਪੇਖਿ  ਸੁਰ  ਰਾਇ  ਮਨਿ  ਹਰਖ  ਬਢਾਇ  ਸੁਰ  ਪੁੰਜਨ  ਬੁਲਾਇ  ਕਰੈ  ਜੈਜੈਕਾਰ  ਸਬ  ਹੀ  ॥੨੦੯॥ 

 ਕ੍ਰੋਧਮਾਨ  ਭਇਓ  ਕਹਿਓ  ਰਾਜਾ  ਸਭ  ਦੈਤਨ  ਕੋ  ਐਸੋ  ਜੁਧੁ  ਕੀਨੋ  ਕਾਲੀ  ਡਾਰਿਯੋ  ਬੀਰ  ਮਾਰ  ਕੈ  ॥ 

 ਬਲ  ਕੋ  ਸੰਭਾਰਿ  ਕਰਿ  ਲੀਨੀ  ਕਰਵਾਰ  ਢਾਰ  ਪੈਠੋ  ਰਨ  ਮਧਿ  ਮਾਰੁ  ਮਾਰੁ  ਇਉ  ਉਚਾਰ  ਕੈ  ॥ 

 ਸਾਥ  ਭਏ  ਸੁੰਭ  ਕੇ  ਸੁ  ਮਹਾ  ਬੀਰ  ਧੀਰ  ਜੋਧੇ  ਲੀਨੇ  ਹਥਿਆਰ  ਆਪ  ਆਪਨੇ  ਸੰਭਾਰ  ਕੈ  ॥ 

 ਐਸੇ  ਚਲੇ  ਦਾਨੋ  ਰਵਿ  ਮੰਡਲ  ਛਪਾਨੋ  ਮਾਨੋ  ਸਲਭ  ਉਡਾਨੋ  ਪੁੰਜ  ਪੰਖਨ  ਸੁ  ਧਾਰ  ਕੈ  ॥੨੧੦॥ 

 ਸ੍ਵੈਯਾ  ॥ 

 ਦਾਨਵ  ਸੈਨ  ਲਖੈ  ਬਲਵਾਨ  ਸੁ  ਬਾਹਨਿ  ਚੰਡਿ  ਪ੍ਰਚੰਡ  ਭ੍ਰਮਾਨੋ  ॥ 

 ਚਕ੍ਰ  ਅਲਾਤ  ਕੀ  ਬਾਤ  ਬਘੂਰਨ  ਛਤ੍ਰ  ਨਹੀ  ਸਮ  ਅਉ  ਖਰਸਾਨੋ  ॥ 

 ਤਾਰਿਨ  ਮਾਹਿ  ਸੁ  ਐਸੋ  ਫਿਰਿਓ  ਜਨ  ਭਉਰ  ਨਹੀ  ਸਰਤਾਹਿ  ਬਖਾਨੋ  ॥ 

 ਅਉਰ  ਨਹੀ  ਉਪਮਾ  ਉਪਜੈ  ਸੁ  ਦੁਹੂੰ  ਰੁਖ  ਕੇਹਰਿ  ਕੇ  ਮੁਖ  ਮਾਨੋ  ॥੨੧੧॥ 

 ਜੁਧੁ  ਮਹਾ  ਅਸੁਰੰਗਨਿ  ਸਾਥਿ  ਭਇਓ  ਤਬ  ਚੰਡਿ  ਪ੍ਰਚੰਡਹਿ  ਭਾਰੀ  ॥ 

 ਸੈਨ  ਅਪਾਰ  ਹਕਾਰਿ  ਸੁਧਾਰਿ  ਬਿਦਾਰਿ  ਸੰਘਾਰਿ  ਦਈ  ਰਨਿ  ਕਾਰੀ  ॥ 

 ਖੇਤ  ਭਇਓ  ਤਹਾ  ਚਾਰ  ਸਉ  ਕੋਸ  ਲਉ  ਸੋ  ਉਪਮਾ  ਕਵਿ  ਦੇਖਿ  ਬਿਚਾਰੀ  ॥ 

 ਪੂਰਨ  ਏਕ  ਘਰੀ  ਨ  ਪਰੀ  ਜਿ  ਗਿਰੇ  ਧਰਿ  ਪੈ  ਥਰ  ਜਿਉ  ਪਤਝਾਰੀ  ॥੨੧੨॥ 

 ਮਾਰਿ  ਚਮੂੰ  ਚਤੁਰੰਗ  ਲਈ  ਤਬ  ਲੀਨੋ  ਹੈ  ਸੁੰਭ  ਚਮੁੰਡ  ਕੋ  ਆਗਾ  ॥ 

 ਚਾਲ  ਪਰਿਓ  ਅਵਨੀ  ਸਿਗਰੀ  ਹਰ  ਜੂ  ਹਰਿ  ਆਸਨ  ਤੇ  ਉਠਿ  ਭਾਗਾ  ॥ 

 ਸੂਖ  ਗਇਓ  ਤ੍ਰਸ  ਕੈ  ਹਰਿ  ਹਾਰਿ  ਸੁ  ਸੰਕਤਿ  ਅੰਕ  ਮਹਾ  ਭਇਓ  ਜਾਗਾ  ॥ 

 ਲਾਗ  ਰਹਿਓ  ਲਪਟਾਇ  ਗਰੇ  ਮਧਿ  ਮਾਨਹੁ  ਮੁੰਡ  ਕੀ  ਮਾਲ  ਕੋ  ਤਾਗਾ  ॥੨੧੩॥ 

 ਚੰਡਿ  ਕੇ  ਸਾਮੁਹਿ  ਆਇ  ਕੈ  ਸੁੰਭ  ਕਹਿਓ  ਮੁਖਿ  ਸੋ  ਇਹ  ਮੈ  ਸਭ  ਜਾਨੀ  ॥ 

 ਕਾਲੀ  ਸਮੇਤ  ਸਭੈ  ਸਕਤੀ  ਮਿਲਿ  ਦੀਨੋ  ਖਪਾਇ  ਸਭੈ  ਦਲੁ  ਬਾਨੀ  ॥ 

 ਚੰਡਿ  ਕਹਿਓ  ਮੁਖ  ਤੇ  ਉਨ  ਕੋ  ਤੇਊ  ਤਾ  ਛਿਨ  ਗਉਰ  ਕੇ  ਮਧਿ  ਸਮਾਨੀ  ॥ 

 ਜਿਉ  ਸਰਤਾ  ਕੇ  ਪ੍ਰਵਾਹ  ਕੇ  ਬੀਚ  ਮਿਲੇ  ਬਰਖਾ  ਬਹੁ  ਬੂੰਦਨ  ਪਾਨੀ  ॥੨੧੪॥ 

 ਕੈ  ਬਲਿ  ਚੰਡਿ  ਮਹਾ  ਰਨ  ਮਧਿ  ਸੁ  ਲੈ  ਜਮਦਾੜ  ਕੀ  ਤਾ  ਪਰਿ  ਲਾਈ  ॥ 

 ਬੈਠ  ਗਈ  ਅਰਿ  ਕੇ  ਉਰ  ਮੈ  ਤਿਹ  ਸ੍ਰਉਨਤ  ਜੁਗਨਿ  ਪੂਰਿ  ਅਘਾਈ  ॥ 

 ਦੀਰਘ  ਜੁਧ  ਬਿਲੋਕ  ਕੈ  ਬੁਧਿ  ਕਵੀਸ੍ਵਰ  ਕੇ  ਮਨ  ਮੈ  ਇਹ  ਆਈ  ॥ 

 ਲੋਥ  ਪੈ  ਲੋਥ  ਗਈ  ਪਰ  ਇਉ  ਸੁ  ਮਨੋ  ਸੁਰ  ਲੋਗ  ਕੀ  ਸੀਢੀ  ਬਨਾਈ  ॥੨੧੫॥ 

 ਸੁੰਭ  ਚਮੂੰ  ਸੰਗ  ਚੰਡਿਕਾ  ਕ੍ਰੁਧ  ਕੈ  ਜੁਧ  ਅਨੇਕਨਿ  ਵਾਰਿ  ਮਚਿਓ  ਹੈ  ॥ 

 ਜੰਬੁਕ  ਜੁਗਨਿ  ਗ੍ਰਿਝ  ਮਜੂਰ  ਰਕਤ੍ਰ  ਕੀ  ਕੀਚ  ਮੈ  ਈਸ  ਨਚਿਓ  ਹੈ  ॥ 

 ਲੁਥ  ਪੈ  ਲੁਥ  ਸੁ  ਭੀਤੈ  ਭਈ  ਸਿਤ  ਗੂਦ  ਅਉ  ਮੇਦ  ਲੈ  ਤਾਹਿ  ਗਚਿਓ  ਹੈ  ॥ 

 ਭਉਨ  ਰੰਗੀਨ  ਬਨਾਇ  ਮਨੋ  ਕਰਿਮਾਵਿਸੁ  ਚਿਤ੍ਰ  ਬਚਿਤ੍ਰ  ਰਚਿਓ  ਹੈ  ॥੨੧੬॥ 

 ਸ੍ਵੈਯਾ  ॥ 

 ਦੁੰਦ  ਸੁ  ਜੁਧ  ਭਇਓ  ਰਨ  ਮੈ  ਉਤ  ਸੁੰਭ  ਇਤੈ  ਬਰ  ਚੰਡਿ  ਸੰਭਾਰੀ  ॥ 

 ਘਾਇ  ਅਨੇਕ  ਭਏ  ਦੁਹੂੰ  ਕੈ  ਤਨਿ  ਪਉਰਖ  ਗਯੋ  ਸਭ  ਦੈਤ  ਕੋ  ਹਾਰੀ  ॥ 

 ਹੀਨ  ਭਈ  ਬਲ  ਤੇ  ਭੁਜ  ਕਾਪਤ  ਸੋ  ਉਪਮਾ  ਕਵਿ  ਐਸਿ  ਬਿਚਾਰੀ  ॥ 

 ਮਾਨਹੁ  ਗਾਰੜੂ  ਕੇ  ਬਲ  ਤੇ  ਲਈ  ਪੰਚ  ਮੁਖੀ  ਜੁਗ  ਸਾਪਨਿ  ਕਾਰੀ  ॥੨੧੭॥ 

 ਕੋਪ  ਭਈ  ਬਰ  ਚੰਡਿ  ਮਹਾ  ਬਹੁ  ਜੁਧੁ  ਕਰਿਓ  ਰਨ  ਮੈ  ਬਲ  ਧਾਰੀ  ॥ 

 ਲੈ  ਕੈ  ਕ੍ਰਿਪਾਨ  ਮਹਾ  ਬਲਵਾਨ  ਪਚਾਰ  ਕੈ  ਸੁੰਭ  ਕੇ  ਊਪਰ  ਝਾਰੀ  ॥ 

 ਸਾਰ  ਸੋ  ਸਾਰ  ਕੀ  ਸਾਰ  ਬਜੀ  ਝਨਕਾਰ  ਉਠੀ  ਤਿਹ  ਤੇ  ਚਿਨਗਾਰੀ  ॥ 

 ਮਾਨਹੁ  ਭਾਦਵ  ਮਾਸ  ਕੀ  ਰੈਨਿ  ਲਸੈ  ਪਟਬੀਜਨ  ਕੀ  ਚਮਕਾਰੀ  ॥੨੧੮॥ 

 ਘਾਇਨ  ਤੇ  ਬਹੁ  ਸ੍ਰਉਨ  ਪਰਿਓ  ਬਲ  ਛੀਨ  ਭਇਓ  ਨ੍ਰਿਪ  ਸੁੰਭ  ਕੋ  ਕੈਸੇ  ॥ 

 ਜੋਤਿ  ਘਟੀ  ਮੁਖ  ਕੀ  ਤਨ  ਕੀ  ਮਨੋ  ਪੂਰਨ  ਤੇ  ਪਰਿਵਾ  ਸਸਿ  ਜੈਸੇ  ॥ 

 ਚੰਡਿ  ਲਇਓ  ਕਰਿ  ਸੁੰਭ  ਉਠਾਇ  ਕਹਿਓ  ਕਵਿ  ਨੇ  ਮੁਖਿ  ਤੇ  ਜਸੁ  ਐਸੇ  ॥ 

 ਰਛਕ  ਗੋਧਨ  ਕੇ  ਹਿਤ  ਕਾਨ੍ਰਹ  ਉਠਾਇ  ਲਇਓ  ਗਿਰਿ  ਗੋਧਨੁ  ਜੈਸੇ  ॥੨੧੯॥ 

 ਦੋਹਰਾ  ॥ 

 ਕਰ  ਤੇ  ਗਿਰਿ  ਧਰਨੀ  ਪਰਿਓ  ਧਰਿ  ਤੇ  ਗਇਓ  ਅਕਾਸਿ  ॥ 

 ਸੁੰਭ  ਸੰਘਾਰਨ  ਕੇ  ਨਮਿਤ  ਗਈ  ਚੰਡਿ  ਤਿਹ  ਪਾਸ  ॥੨੨੦॥ 

 ਸ੍ਵੈਯਾ  ॥ 

 ਬੀਚ  ਤਬੈ  ਨਭ  ਮੰਡਲ  ਚੰਡਿਕਾ  ਜੁਧ  ਕਰਿਓ  ਜਿਮ  ਆਗੇ  ਨ  ਹੋਊ  ॥ 

 ਸੂਰਜ  ਚੰਦੁ  ਨਿਛਤ੍ਰ  ਸਚੀਪਤਿ  ਅਉਰ  ਸਭੈ  ਸੁਰ  ਪੇਖਤ  ਸੋਊ  ॥ 

 ਖੈਚ  ਕੈ  ਮੂੰਡ  ਦਈ  ਕਰਵਾਰ  ਕੀ  ਏਕ  ਕੋ  ਮਾਰਿ  ਕੀਏ  ਤਬ  ਦੋਊ  ॥ 

 ਸੁੰਭ  ਦੁ  ਟੂਕ  ਹ੍ਵੈ  ਭੂਮਿ  ਪਰਿਓ  ਤਨ  ਜਿਉ  ਕਲਵਤ੍ਰ  ਸੋ  ਚੀਰਤ  ਕੋਊ  ॥੨੨੧॥ 

 ਦੋਹਰਾ  ॥ 

 ਸੁੰਭ  ਮਾਰ  ਕੈ  ਚੰਡਿਕਾ  ਉਠੀ  ਸੁ  ਸੰਖ  ਬਜਾਇ  ॥ 

 ਤਬ  ਧੁਨਿ  ਘੰਟਾ  ਕੀ  ਕਰੀ  ਮਹਾ  ਮੋਦ  ਮਨਿ  ਪਾਇ  ॥੨੨੨॥ 

 ਦੈਤ  ਰਾਜ  ਛਿਨ  ਮੈ  ਹਨਿਓ  ਦੇਵੀ  ਇਹ  ਪਰਕਾਰ  ॥ 

 ਅਸਟ  ਕਰਨ  ਮਹਿ  ਸਸਤ੍ਰ  ਗਹਿ  ਸੈਨਾ  ਦਈ  ਸੰਘਾਰ  ॥੨੨੩॥ 

 ਸ੍ਵੈਯਾ  ॥ 

 ਚੰਡਿ  ਕੇ  ਕੋਪ  ਨ  ਓਪ  ਰਹੀ  ਰਨ  ਮੈ  ਅਸਿ  ਧਾਰਿ  ਭਈ  ਸਮੁਹਾਈ  ॥ 

 ਮਾਰਿ  ਬਿਦਾਰਿ  ਸੰਘਾਰਿ  ਦਏ  ਤਬ  ਭੂਪ  ਬਿਨਾ  ਕਰੈ  ਕਉਨ  ਲਰਾਈ  ॥ 

 ਕਾਪ  ਉਠੇ  ਅਰਿ  ਤ੍ਰਾਸ  ਹੀਏ  ਧਰਿ  ਛਾਡਿ  ਦਈ  ਸਭ  ਪਉਰਖਤਾਈ  ॥ 

 ਦੈਤ  ਚਲੈ  ਤਜਿ  ਖੇਤ  ਇਉ  ਜੈਸੇ  ਬਡੇ  ਗੁਨ  ਲੋਭ  ਤੇ  ਜਾਤ  ਪਰਾਹੀ  ॥੨੨੪॥ 

 ਇਤਿ  ਸ੍ਰੀ  ਮਾਰਕੰਡੇ  ਪੁਰਾਣੇ  ਚੰਡੀ  ਚਰਿਤ੍ਰੇ  ਸੁੰਭ  ਬਧਹਿ  ਨਾਮ  ਸਪਤਮੋ  ਧਿਆਯ  ਸੰਪੂਰਨੰ  ॥੭॥ 

 ਸ੍ਵੈਯਾ  ॥ 

 ਭਾਜਿ  ਗਇਓ  ਮਘਵਾ  ਜਿਨ  ਕੇ  ਡਰ  ਬ੍ਰਹਮ  ਤੇ  ਆਦਿ  ਸਭੈ  ਭੈ  ਭੀਤੇ  ॥ 

 ਤੇਈ  ਵੈ  ਦੈਤ  ਪਰਾਇ  ਗਏ  ਰਨਿ  ਹਾਰ  ਨਿਹਾਰ  ਭਏ  ਬਲੁ  ਰੀਤੇ  ॥ 

 ਜੰਬੁਕ  ਗ੍ਰਿਝ  ਨਿਰਾਸ  ਭਏ  ਬਨ  ਬਾਸ  ਗਏ  ਜੁਗ  ਜਾਮਨ  ਬੀਤੇ  ॥ 

 ਸੰਤ  ਸਹਾਇ  ਸਦਾ  ਜਗ  ਮਾਇ  ਸੁ  ਸੁੰਭ  ਨਿਸੁੰਭ  ਬਡੇ  ਅਰਿ  ਜੀਤੇ  ॥੨੨੫॥ 

 ਦੇਵ  ਸਭੈ  ਮਿਲਿ  ਕੈ  ਇਕ  ਠਉਰ  ਸੁ  ਅਛਤ  ਕੁੰਕਮ  ਚੰਦਨ  ਲੀਨੋ  ॥ 

 ਤਛਨ  ਲਛਨ  ਦੈ  ਕੈ  ਪ੍ਰਦਛਨ  ਟੀਕਾ  ਸੁ  ਚੰਡਿ  ਕੇ  ਭਾਲ  ਮੈ  ਦੀਨੋ  ॥ 

 ਤਾ  ਛਬਿ  ਕੋ  ਉਪਜ੍ਯੋ  ਤਹ  ਭਾਵ  ਇਹੈ  ਕਵਿ  ਨੇ  ਮਨ  ਮੈ  ਲਖਿ  ਲੀਨੋ  ॥ 

 ਮਾਨਹੁ  ਚੰਦ  ਕੈ  ਮੰਡਲ  ਮੈ  ਸੁਭ  ਮੰਗਲ  ਆਨਿ  ਪ੍ਰਵੇਸਹਿ  ਕੀਨੋ  ॥੨੨੬॥ 

 ਕਬਿਤੁ  ॥ 

 ਮਿਲਿ  ਕੇ  ਸੁ  ਦੇਵਨ  ਬਡਾਈ  ਕਰੀ  ਕਾਲਿਕਾ  ਕੀ  ਏਹੋ  ਜਗ  ਮਾਤ  ਤੈ  ਤੋ  ਕਟਿਓ  ਬਡੋ  ਪਾਪੁ  ਹੈ  ॥ 

 ਦੈਤਨ  ਕੇ  ਮਾਰ  ਰਾਜ  ਦੀਨੋ  ਤੈ  ਸੁਰੇਸ  ਹੂੰ  ਕੋ  ਬਡੋ  ਜਸੁ  ਲੀਨੇ  ਜਗਿ  ਤੇਰੋ  ਈ  ਪ੍ਰਤਾਪੁ  ਹੈ  ॥ 

 ਦੇਤ  ਹੈ  ਅਸੀਸ  ਦਿਜ  ਰਾਜ  ਰਿਖਿ  ਬਾਰਿ  ਬਾਰਿ  ਤਹਾ  ਹੀ  ਪੜਿਓ  ਹੈ  ਬ੍ਰਹਮ  ਕਉਚ  ਹੂੰ  ਕੋ  ਜਾਪ  ਹੈ  ॥ 

 ਐਸੇ  ਜਸੁ  ਪੂਰ  ਰਹਿਓ  ਚੰਡਿਕਾ  ਕੋ  ਤੀਨ  ਲੋਕਿ  ਜੈਸੇ  ਧਾਰ  ਸਾਗਰ  ਮੈ  ਗੰਗਾ  ਜੀ  ਕੋ  ਆਪੁ  ਹੈ  ॥੨੨੭॥ 

 ਸ੍ਵੈਯਾ  ॥ 

 ਦੇਹਿ  ਅਸੀਸ  ਸਭੈ  ਸੁਰ  ਨਾਰਿ  ਸੁਧਾਰਿ  ਕੈ  ਆਰਤੀ  ਦੀਪ  ਜਗਾਇਓ  ॥ 

 ਫੂਲ  ਸੁਗੰਧ  ਸੁਅਛਤ  ਦਛਨ  ਜਛਨ  ਜੀਤ  ਕੋ  ਗੀਤ  ਸੁ  ਗਾਇਓ  ॥ 

 ਧੂਪ  ਜਗਾਇ  ਕੈ  ਸੰਖ  ਬਜਾਇ  ਕੈ  ਸੀਸ  ਨਿਵਾਇ  ਕੈ  ਬੈਨ  ਸੁਨਾਇਓ  ॥ 

 ਹੇ  ਜਗ  ਮਾਇ  ਸਦਾ  ਸੁਖ  ਦਾਇ  ਤੈ  ਸੁੰਭ  ਕੋ  ਘਾਇ  ਬਡੋ  ਜਸੁ  ਪਾਇਓ  ॥੨੨੮॥ 

 ਸਕ੍ਰਹਿ  ਸਾਜਿ  ਸਮਾਜ  ਦੈ  ਚੰਡ  ਸੁ  ਮੋਦ  ਮਹਾ  ਮਨ  ਮਾਹਿ  ਰਈ  ਹੈ  ॥ 

 ਸੂਰ  ਸਸੀ  ਨਭਿ  ਥਾਪ  ਕੈ  ਤੇਜੁ  ਦੇ  ਆਪ  ਤਹਾ  ਤੇ  ਸੁ  ਲੋਪ  ਭਈ  ਹੈ  ॥ 

 ਬੀਚ  ਅਕਾਸ  ਪ੍ਰਕਾਸ  ਬਢਿਓ  ਤਿਹ  ਕੀ  ਉਪਮਾ  ਮਨ  ਤੇ  ਨ  ਗਈ  ਹੈ  ॥ 

 ਧੂਰਿ  ਕੈ  ਪੂਰ  ਮਲੀਨ  ਹੁਤੋ  ਰਵਿ  ਮਾਨਹੁ  ਚੰਡਿਕਾ  ਓਪ  ਦਈ  ਹੈ  ॥੨੨੯॥ 

 ਕਬਿਤੁ  ॥ 

 ਪ੍ਰਥਮ  ਮਧੁ  ਕੈਟ  ਮਦ  ਮਥਨ  ਮਹਿਖਾਸੁਰੈ  ਮਾਨ  ਮਰਦਨ  ਕਰਨ  ਤਰੁਨਿ  ਬਰ  ਬੰਡਕਾ  ॥ 

 ਧੂਮ੍ਰ  ਦ੍ਰਿਗ  ਧਰਨਧਰਿ  ਧੂਰਿ  ਧਾਨੀ  ਕਰਨ  ਚੰਡ  ਅਰੁ  ਮੁੰਡ  ਕੇ  ਮੁੰਡ  ਖੰਡ  ਖੰਡਕਾ  ॥ 

 ਰਕਤ  ਬੀਰਜ  ਹਰਨ  ਰਕਤ  ਭਛਨ  ਕਰਨ  ਦਰਨ  ਅਨਸੁੰਭ  ਰਨਿ  ਰਾਰ  ਰਿਸ  ਮੰਡਕਾ  ॥ 

 ਸੰਭ  ਬਲੁ  ਧਾਰ  ਸੰਘਾਰ  ਕਰਵਾਰ  ਕਰਿ  ਸਕਲ  ਖਲੁ  ਅਸੁਰ  ਦਲੁ  ਜੈਤ  ਜੈ  ਚੰਡਿਕਾ  ॥੨੩੦॥ 

 ਸ੍ਵੈਯਾ  ॥ 

 ਦੇਹ  ਸਿਵਾ  ਬਰੁ  ਮੋਹਿ  ਇਹੈ  ਸੁਭ  ਕਰਮਨ  ਤੇ  ਕਬਹੂੰ  ਨ  ਟਰੋ  ॥ 

 ਨ  ਡਰੋ  ਅਰਿ  ਸੋ  ਜਬ  ਜਾਇ  ਲਰੋ  ਨਿਸਚੈ  ਕਰਿ  ਅਪੁਨੀ  ਜੀਤ  ਕਰੋ  ॥ 

 ਅਰੁ  ਸਿਖ  ਹੌ  ਆਪਨੇ  ਹੀ  ਮਨ  ਕੋ  ਇਹ  ਲਾਲਚ  ਹਉ  ਗੁਨ  ਤਉ  ਉਚਰੋ  ॥ 

 ਜਬ  ਆਵ  ਕੀ  ਅਉਧ  ਨਿਦਾਨ  ਬਨੈ  ਅਤਿ  ਹੀ  ਰਨ  ਮੈ  ਤਬ  ਜੂਝ  ਮਰੋ  ॥੨੩੧॥ 

 ਚੰਡਿ  ਚਰਿਤ੍ਰ  ਕਵਿਤਨ  ਮੈ  ਬਰਨਿਓ  ਸਭ  ਹੀ  ਰਸ  ਰੁਦ੍ਰਮਈ  ਹੈ  ॥ 

 ਏਕ  ਤੇ  ਏਕ  ਰਸਾਲ  ਭਇਓ  ਨਖ  ਤੇ  ਸਿਖ  ਲਉ  ਉਪਮਾ  ਸੁ  ਨਈ  ਹੈ  ॥ 

 ਕਉਤਕ  ਹੇਤੁ  ਕਰੀ  ਕਵਿ  ਨੇ  ਸਤਿਸਯ  ਕੀ  ਕਥਾ  ਇਹ  ਪੂਰੀ  ਭਈ  ਹੈ  ॥ 

 ਜਾਹਿ  ਨਮਿਤ  ਪੜੈ  ਸੁਨਿ  ਹੈ  ਨਰ  ਸੋ  ਨਿਸਚੈ  ਕਰਿ  ਤਾਹਿ  ਦਈ  ਹੈ  ॥੨੩੨॥ 

 ਦੋਹਰਾ  ॥ 

 ਗ੍ਰੰਥ  ਸਤਿ  ਸਇਆ  ਕੋ  ਕਰਿਓ  ਜਾ  ਸਮ  ਅਵਰੁ  ਨ  ਕੋਇ  ॥ 

 ਜਿਹ  ਨਮਿਤ  ਕਵਿ  ਨੇ  ਕਹਿਓ  ਸੁ  ਦੇਹ  ਚੰਡਿਕਾ  ਸੋਇ  ॥੨੩੩॥ 

 ਇਤਿ  ਸ੍ਰੀ  ਮਾਰਕੰਡੇ  ਪੁਰਾਨੇ  ਸ੍ਰੀ  ਚੰਡੀ  ਚਰਿਤ੍ਰੇ  ਉਕਤਿ  ਬਿਲਾਸ  ਦੇਵ  ਸੁਰੇਸ  ਸਹਿਤ  ਜੈਕਾਰ  ਸਬਦ  ਕਰਾ  ਅਸਟਮੋ  ਧਿਆਇ  ਸਮਾਪਤਮ  ਸਤੁ  ਸੁਭਮ  ਸਤੁ  ॥੮॥ 


Post a Comment

0 Comments
* Please Don't Spam Here. All the Comments are Reviewed by Admin.