Type Here to Get Search Results !

kirtan

ਬਿਲਾਵਲੁ ਮਹਲਾ ੩ ਵਾਰ ਸਤ

              ਬਿਲਾਵਲੁ  ਮਹਲਾ  ੩  ਵਾਰ  ਸਤ 

 ਬਿਲਾਵਲੁ  ਮਹਲਾ  ੩  ਵਾਰ  ਸਤ  ਘਰੁ  ੧੦

 ੴ  ਸਤਿਗੁਰ  ਪ੍ਰਸਾਦਿ  ॥

 ਆਦਿਤ  ਵਾਰਿ  ਆਦਿ  ਪੁਰਖੁ  ਹੈ  ਸੋਈ  ॥

 ਆਪੇ  ਵਰਤੈ  ਅਵਰੁ  ਨ  ਕੋਈ  ॥

 ਓਤਿ  ਪੋਤਿ  ਜਗੁ  ਰਹਿਆ  ਪਰੋਈ  ॥

 ਆਪੇ  ਕਰਤਾ  ਕਰੈ  ਸੁ  ਹੋਈ  ॥

 ਨਾਮਿ  ਰਤੇ  ਸਦਾ  ਸੁਖੁ  ਹੋਈ  ॥

 ਗੁਰਮੁਖਿ  ਵਿਰਲਾ  ਬੂਝੈ  ਕੋਈ  ॥੧॥

 ਹਿਰਦੈ  ਜਪਨੀ  ਜਪਉ  ਗੁਣਤਾਸਾ  ॥

 ਹਰਿ  ਅਗਮ  ਅਗੋਚਰੁ  ਅਪਰੰਪਰ  ਸੁਆਮੀ  ਜਨ  ਪਗਿ  ਲਗਿ  ਧਿਆਵਉ  ਹੋਇ  ਦਾਸਨਿ  ਦਾਸਾ  ॥੧॥  ਰਹਾਉ  ॥

 ਸੋਮਵਾਰਿ  ਸਚਿ  ਰਹਿਆ  ਸਮਾਇ  ॥

 ਤਿਸ  ਕੀ  ਕੀਮਤਿ  ਕਹੀ  ਨ  ਜਾਇ  ॥

 ਆਖਿ  ਆਖਿ  ਰਹੇ  ਸਭਿ  ਲਿਵ  ਲਾਇ  ॥

 ਜਿਸੁ  ਦੇਵੈ  ਤਿਸੁ  ਪਲੈ  ਪਾਇ  ॥

 ਅਗਮ  ਅਗੋਚਰੁ  ਲਖਿਆ  ਨ  ਜਾਇ  ॥

 ਗੁਰ  ਕੈ  ਸਬਦਿ  ਹਰਿ  ਰਹਿਆ  ਸਮਾਇ  ॥੨॥

 ਮੰਗਲਿ  ਮਾਇਆ  ਮੋਹੁ  ਉਪਾਇਆ  ॥

 ਆਪੇ  ਸਿਰਿ  ਸਿਰਿ  ਧੰਧੈ  ਲਾਇਆ  ॥

 ਆਪਿ  ਬੁਝਾਏ  ਸੋਈ  ਬੂਝੈ  ॥

 ਗੁਰ  ਕੈ  ਸਬਦਿ  ਦਰੁ  ਘਰੁ  ਸੂਝੈ  ॥

 ਪ੍ਰੇਮ  ਭਗਤਿ  ਕਰੇ  ਲਿਵ  ਲਾਇ  ॥

 ਹਉਮੈ  ਮਮਤਾ  ਸਬਦਿ  ਜਲਾਇ  ॥੩॥

 ਬੁਧਵਾਰਿ  ਆਪੇ  ਬੁਧਿ  ਸਾਰੁ  ॥

 ਗੁਰਮੁਖਿ  ਕਰਣੀ  ਸਬਦੁ  ਵੀਚਾਰੁ  ॥

 ਨਾਮਿ  ਰਤੇ  ਮਨੁ  ਨਿਰਮਲੁ  ਹੋਇ  ॥

 ਹਰਿ  ਗੁਣ  ਗਾਵੈ  ਹਉਮੈ  ਮਲੁ  ਖੋਇ  ॥

 ਦਰਿ  ਸਚੈ  ਸਦ  ਸੋਭਾ  ਪਾਏ  ॥

 ਨਾਮਿ  ਰਤੇ  ਗੁਰ  ਸਬਦਿ  ਸੁਹਾਏ  ॥੪॥

 ਲਾਹਾ  ਨਾਮੁ  ਪਾਏ  ਗੁਰ  ਦੁਆਰਿ  ॥

 ਆਪੇ  ਦੇਵੈ  ਦੇਵਣਹਾਰੁ  ॥

 ਜੋ  ਦੇਵੈ  ਤਿਸ  ਕਉ  ਬਲਿ  ਜਾਈਐ  ॥

 ਗੁਰ  ਪਰਸਾਦੀ  ਆਪੁ  ਗਵਾਈਐ  ॥

 ਨਾਨਕ  ਨਾਮੁ  ਰਖਹੁ  ਉਰ  ਧਾਰਿ  ॥

 ਦੇਵਣਹਾਰੇ  ਕਉ  ਜੈਕਾਰੁ  ॥੫॥

 ਵੀਰਵਾਰਿ  ਵੀਰ  ਭਰਮਿ  ਭੁਲਾਏ  ॥

 ਪ੍ਰੇਤ  ਭੂਤ  ਸਭਿ  ਦੂਜੈ  ਲਾਏ  ॥

 ਆਪਿ  ਉਪਾਏ  ਕਰਿ  ਵੇਖੈ  ਵੇਕਾ  ॥

 ਸਭਨਾ  ਕਰਤੇ  ਤੇਰੀ  ਟੇਕਾ  ॥

 ਜੀਅ  ਜੰਤ  ਤੇਰੀ  ਸਰਣਾਈ  ॥

 ਸੋ  ਮਿਲੈ  ਜਿਸੁ  ਲੈਹਿ  ਮਿਲਾਈ  ॥੬॥

 ਸੁਕ੍ਰਵਾਰਿ  ਪ੍ਰਭੁ  ਰਹਿਆ  ਸਮਾਈ  ॥

 ਆਪਿ  ਉਪਾਇ  ਸਭ  ਕੀਮਤਿ  ਪਾਈ  ॥

 ਗੁਰਮੁਖਿ  ਹੋਵੈ  ਸੁ  ਕਰੈ  ਬੀਚਾਰੁ  ॥

 ਸਚੁ  ਸੰਜਮੁ  ਕਰਣੀ  ਹੈ  ਕਾਰ  ॥

 ਵਰਤੁ  ਨੇਮੁ  ਨਿਤਾਪ੍ਰਤਿ  ਪੂਜਾ  ॥  ਬਿਨੁ  ਬੂਝੇ  ਸਭੁ  ਭਾਉ  ਹੈ  ਦੂਜਾ  ॥੭॥

 ਛਨਿਛਰਵਾਰਿ  ਸਉਣ  ਸਾਸਤ  ਬੀਚਾਰੁ  ॥

 ਹਉਮੈ  ਮੇਰਾ  ਭਰਮੈ  ਸੰਸਾਰੁ  ॥

 ਮਨਮੁਖੁ  ਅੰਧਾ  ਦੂਜੈ  ਭਾਇ  ॥

 ਜਮ  ਦਰਿ  ਬਾਧਾ  ਚੋਟਾ  ਖਾਇ  ॥

 ਗੁਰ  ਪਰਸਾਦੀ  ਸਦਾ  ਸੁਖੁ  ਪਾਏ  ॥

 ਸਚੁ  ਕਰਣੀ  ਸਾਚਿ  ਲਿਵ  ਲਾਏ  ॥੮॥

 ਸਤਿਗੁਰੁ  ਸੇਵਹਿ  ਸੇ  ਵਡਭਾਗੀ  ॥

 ਹਉਮੈ  ਮਾਰਿ  ਸਚਿ  ਲਿਵ  ਲਾਗੀ  ॥

 ਤੇਰੈ  ਰੰਗਿ  ਰਾਤੇ  ਸਹਜਿ  ਸੁਭਾਇ  ॥

 ਤੂ  ਸੁਖਦਾਤਾ  ਲੈਹਿ  ਮਿਲਾਇ  ॥

 ਏਕਸ  ਤੇ  ਦੂਜਾ  ਨਾਹੀ  ਕੋਇ  ॥

 ਗੁਰਮੁਖਿ  ਬੂਝੈ  ਸੋਝੀ  ਹੋਇ  ॥੯॥

 ਪੰਦ੍ਰਹ  ਥਿਤੀਂ  ਤੈ  ਸਤ  ਵਾਰ  ॥

 ਮਾਹਾ  ਰੁਤੀ  ਆਵਹਿ  ਵਾਰ  ਵਾਰ  ॥

 ਦਿਨਸੁ  ਰੈਣਿ  ਤਿਵੈ  ਸੰਸਾਰੁ  ॥

 ਆਵਾ  ਗਉਣੁ  ਕੀਆ  ਕਰਤਾਰਿ  ॥

 ਨਿਹਚਲੁ  ਸਾਚੁ  ਰਹਿਆ  ਕਲ  ਧਾਰਿ  ॥

 ਨਾਨਕ  ਗੁਰਮੁਖਿ  ਬੂਝੈ  ਕੋ  ਸਬਦੁ  ਵੀਚਾਰਿ  ॥੧੦॥੧॥

Post a Comment

0 Comments
* Please Don't Spam Here. All the Comments are Reviewed by Admin.