Type Here to Get Search Results !

kirtan

ਉਗ੍ਰਦੰਤੀ


 ੴ  ਸ੍ਰੀ  ਵਾਹਿਗੁਰੂ  ਜੀ  ਕੀ  ਫਤਹ  ॥

 ਛੰਦ  ਛੱਕਾ  ਭਗਉਤੀ  ਜੂ  ਕਾ

 ਸ੍ਰੀ  ਮੁਖਵਾਕ  ਪਾਤਸ਼ਾਹੀ  ੧੦  ॥

 ਸ੍ਰੀ  ਭਗਉਤੀ  ਜੀ  ਸਹਾਇ  ॥

 ਛੰਦ  ॥

 ਨਮੋ  ਉਗ੍ਰਦੰਤੀ  ਅਨੰਤੀ  ਸੈਵਯਾ  ॥

 ਨਮੋ  ਜੋਗ  ਜੋਗੇਸਵਰੀ  ਜੋਗ  ਮੈਯਾ  ॥

 ਨਮੋ  ਕੇਹਰੀ  ਬਾਹਨੀ  ਸਤ੍ਰੁ  ਹੰਤੀ  ॥

 ਨਮੋ  ਸਾਰਦਾ  ਬ੍ਰਹਮ  ਵਿਦਿਆ  ਪੜ੍ਹੰਤੀ  ॥

 ਨਮੋ  ਰਿੱਧ  ਦਾ  ਸਿੱਧਿ  ਦਾ  ਬੁੱਿਧ  ਦੈਨੀ  ॥

 ਨਮੋ  ਕਾਲ  ਕੇ  ਕਾਲ  ਕਉ  ਕਾਲ  ਛੈਨੀ  ॥

 ਨਮੋ  ਕਾਲ  ਅਜਾਲ  ਹੈ  ਹੇਰ  ਤੇਰੋ  ॥

 ਨਮੋ  ਤੀਨ  ਹੂ  ਲੋਕ  ਕੀਨੋ  ਅਹੇਰੋ  ॥

 ਨਮੋ  ਜੋਤਿ  ਜਵਾਲਾ  ਤੁਮੈ  ਬੇਦ  ਗਾਵੈਂ  ॥

 ਸੁਰਾਸੁਰ  ਰਿਖੀਸਵਰ  ਨਹੀਂ  ਭੇਦ  ਪਾਵੈਂ  ॥

 ਤੂੰਹੀ  ਜੋਗ  ਜੋਗਤਣ  ਤੁਹੀ  ਖੜਗ  ਧਾਰੇ  ॥

 ਤੁਹੀ  ਜੈ  ਕਰੰਤੀ  ਅਸੁਰ  ਗਹਿ  ਪਛਾਰੇ  ॥

 ਤੁਹੀ  ਜੋਗਣੀ  ਖੱਪਰ  ਭਰਣੀ  ਅਦੋਖੰ  ॥

 ਰਕਤ  ਬੀਜ  ਕੇ  ਪ੍ਰਾਣ  ਕੋ  ਪਕੜ  ਸੋਖੰ  ॥

 ਤੁਹੀ  ਜਲ  ਥਲੇ  ਪਰਬਤੇ  ਗਿਰਿ  ਨਿਵਾਸੀ  ॥

 ਤੁਹੀ  ਸਭ  ਘਟਨ  ਕੋ  ਨਿਰਾਲਮ  ਪ੍ਰਕਾਸੀ  ॥

 ਤੁਹੀ  ਦੁਸਟ  ਦਾਹਿਨ  ਤੁਹੀ  ਸਰਬ  ਪਾਲੀ  ॥

 ਤੁਹੀ  ਬ੍ਰਿਛ  ਪੁਹਿਪਾ  ਤੁਹੀ  ਆਪ  ਮਾਲੀ  ॥

 ਤੁਹੀ  ਵਿਸਵ  ਭਰਣੀ  ਤੁਹੀ  ਜਗ  ਪ੍ਰਕਾਸੀ  ॥

 ਤੁਹੀ  ਅਲਖ  ਬਰਣੀ  ਤੁਹੀ  ਭੁ  ਅਕਾਸੀ  ॥

 ਨਮੋ  ਜਾਲਪਾ  ਦੇਵਿ  ਦੁਰਗੇ  ਭਵਾਨੀ  ॥

 ਤਿਹੂ  ਲੋਕ  ਨਵਖੰਡ  ਮੈਂ  ਤੁਮ  ਪ੍ਰਧਾਨੀ  ॥

 ਅਟਲ  ਛੱਤ੍ਰ  ਧਰਣੀ  ਤੁਹੀ  ਆਦਿ  ਦੇਵੰ  ॥

 ਸਕਲ  ਮੁਨਜਨਾ  ਤੋਹਿ  ਨਿਸ  ਦਿਨ  ਸਰੇਵੰ  ॥

 ਤੁਹੀ  ਕਾਲ  ਅਕਾਲ  ਕੀ  ਜੋਤਿ  ਛਾਜੈ  ॥

 ਸਦਾ  ਜੈ  ਸਦਾ  ਜੈ  ਸਦਾ  ਜੈ  ਬਿਰਾਜੈ  ॥

 ਯਹੀ  ਦਾਸ  ਮਾਂਗੈ  ਕ੍ਰਿਪਾ  ਸਿੰਧੁ  ਕੀਜੈ  ॥

 ਸੰਵਯ  ਬ੍ਰਹਮ  ਕੀ  ਭਗਤ  ਸਰਬੱਤ੍ਰ  ਦੀਜੈ  ॥

 ਤੁਹੀ  ਜਾਗਤੀ  ਜੋਤਿ  ਜਾਵਲਾ  ਸਰੂਪੰ  ॥

 ਤੁਹੀ  ਜਗ  ਸਕਲ  ਮਹਿ  ਰਮੰਤੀ  ਅਨੂਪੰ  ॥

 ਮਹਾਂ  ਮੂੜ  ਹਊਂ  ਦਾਸਨ  ਤਿਹਾਰਾ  ॥

 ਪਕੜ  ਬਾਂਹ  ਭਉਜਲ  ਕਰਹੁ  ਬੇਗ  ਪਾਰਾ  ॥

 ਫਤਹਿ  ਡੰਕ  ਬਾਜੈ  ਕ੍ਰਿਪਾ  ਯੌ  ਕਰੀਜੈ  ॥

 ਯਹੀ  ਬਾਰਤਾ  ਦਾਸ  ਕੀ  ਨਿਤ  ਸੁਣੀਜੈ  ॥

 ਕਰਹੁ  ਹੁਕਮ  ਅਪਨਾ  ਸਭੈ  ਦੁਸਟ  ਘਾਊਂ  ॥

 ਤੁਰਕ  ਹਿੰਦ  ਕਾ  ਸਕਲ  ਝਗਰਾ  ਮਿਟਾਊਂ  ॥

 ਅਗਮ  ਸੂਰਬੀਰੇ  ਉਠਹਿ  ਸਿੰਘ  ਜੋਧਾ  ॥

 ਪਕੜ  ਤੁਰਕ  ਗਨ  ਕਉ  ਕਰੈ  ਵੈ  ਨਿਰੋਧਾ  ॥

 ਸਕਲ  ਜਗਤ  ਮੋ  ਖਾਲਸਾ  ਪੰਥ  ਗਾਜੈ  ॥

 ਜਗੈ  ਧਰਮ  ਹਿੰਦੁਕ  ਤੁਰਕਨ  ਦੁੰਦ  ਭਾਜੈ  ॥

 ਜਪਉਂ  ਜਾਪ  ਏਕੈ  ਹਰੇ  ਹਰਿ  ਅਕਾਲੰ  ॥

 ਹੋਵੈ  ਤਬ  ਦੁਨੀਆਂ  ਸਭ  ਛਿਨਕ  ਮੈਂ  ਨਿਹਾਲੰ  ॥

 ਸੁਣਹੁ  ਤੁਮ  ਭਵਾਨੀ  ਹਮਨ  ਕੀ  ਪੁਕਾਰੇ  ॥

 ਕਰਹੁ  ਦਾਸ  ਪਰ  ਮਿਹਰ  ਅਪਰੰ  ਅਪਾਰੇ  ॥

 ਦੋਹਰਾ  ॥

 ਦਵਾਰ  ਤੁਮਾਰੇ  ਠਾਢ  ਹਉਂ  ਇਕ  ਬਰ  ਦੀਜੈ  ਮੋਹਿ  ॥

 ਪੰਥ  ਚਲੈ  ਤਬ  ਜਗਤ  ਮੈ  ਦੁਸਟ  ਖਪਾਵਹੁ  ਤੋਹਿ  ॥੧॥

 ਭਗਵਤੀ  ਛੰਦ  ਦੂਜਾ  ॥੨॥

 ਨਮੋ  ਕਾਲਕਾ  ਕਾਲ  ਰੂਪੀ  ਕ੍ਰਿਪਾਨੀ  ॥

 ਨਮੋ  ਸੁੰਭ  ਨਿਸੁੰਭ  ਨਾਸਨਿ  ਭਵਾਨੀ  ॥

 ਨਮੋ  ਚੰਡ  ਅਰ  ਮੂੰਡ  ਸੰਘਾਰ  ਕਾਰੀ  ॥

 ਨਮੋ  ਰਕਤ  ਬੀਜਾਨ  ਕੇ  ਪ੍ਰਾਨ  ਹਾਰੀ  ॥

 ਨਮੋ  ਵੇਦ  ਵਿੱਦਿਯਾ  ਨਮੋ  ਜੱਗਯ  ਰੂਪਾ  ॥

 ਨਮੋ  ਅੰਜਨੀ  ਪੂਰਨੀ  ਭੂਪ  ਭੂਪਾ  ॥

 ਨਮੋ  ਜੈ  ਅਨੰਤੀ  ਭੱਦ੍ਰਕਾਲੀ  ਅਬਾਹੰ  ॥

 ਨਮੋ  ਭਗਵਤੀ  ਤੇਜਵੰਤੀ  ਅਢਾਹੰ  ॥

 ਨਮੋ  ਸਕਤਿ  ਰੂਪਣ  ਅਗੰਮਣ  ਅਡੋਲਾ  ॥

 ਨਮੋ  ਖੜਗ  ਧਾਰਨ  ਅਛੇਦਣ  ਅਤੋਲਾ  ॥

 ਨਮੋ  ਗਰਬ  ਗੰਜਨ  ਸਿਰੀ  ਜੋਗ  ਮਾਯਾ  ॥

 ਸਭੈ  ਥਕ  ਰਹੇ  ਮਰਮ  ਕਿਨਹੂੰ  ਨ  ਪਾਯਾ  ॥

 ਤੁਹੀ  ਜਲ  ਅਗਨਿ  ਪਵਨ  ਤੂੰ  ਹੂਰ  ਨੂਰਾ  ॥

 ਤੁਹੀ  ਜੋਤਿ  ਉਡਗਨ  ਤੁਹੀ  ਚੰਦ  ਸੂਰਾ  ॥

 ਤੁਹੀ  ਖੇਚਰਾ  ਭੂਚਰਾ  ਜੋਧ  ਬੀਰੇ  ॥

 ਤੁਹੀ  ਰੱਛਨੀ  ਸ੍ਰਿਸਟਿ  ਰੂਪਨ  ਗਹੀਰੇ  ॥

 ਤੁਹੀ  ਜਗਤ  ਜਨਨੀ  ਅਨੰਤੀ  ਅਕਾਲੰ  ॥

 ਤੁਹੀ  ਅੰਨ  ਦੈਨੀ  ਸਭਨ  ਕੋ  ਸਮਾਲੰ  ॥

 ਤੁਹੀ  ਖੰਡ  ਬ੍ਰਹਮੰਡ  ਭੂਮੰ  ਸਰੂਪੀ  ॥

 ਤੁਹੀ  ਬਿਸਨ  ਸਿਵ  ਬ੍ਰਹਮ  ਇੰਦਰਾ  ਅਨੂਪੀ  ॥

 ਤੁਹੀ  ਸੀਤਲਾ  ਤੋਤਲਾ  ਬਾਕ  ਬਾਨੀ  ॥

 ਨਮੋ  ਚੰਡਕਾ  ਮੰਗਲਾ  ਸ੍ਰੀ  ਭਵਾਨੀ  ॥

 ਨਹੀਂ  ਤੁਮ  ਬਿਨਾ  ਕੋਇ  ਰੱਛਕ  ਹਮਾਰਾ  ॥

 ਤੁਹੀ  ਆਦਿ  ਕੁਆਰ  ਦੇਵੀ  ਅਪਾਰਾ  ॥

 ਤੁਹੀ  ਦੇਵਕੀ  ਕ੍ਰਿਸਨ  ਮਾਤਾ  ਕਹਾਯੰ  ॥

 ਤੁਹੀ  ਨੈਣਾ  ਦੇਵੀ  ਅਲਖ  ਜਗ  ਸਹਾਯੰ  ॥

 ਤੁਹੀ  ਥੰਭ  ਸਿਉਂ  ਨਿਕਸ  ਨਰਸਿੰਘ  ਹੋਈ  ॥

 ਉਦਰ  ਹਰਨਾਖਸ  ਕਾ  ਨਖਹੁ  ਕਰ  ਪਰੋਈ  ॥

 ਤੁਹੀ  ਕੱਛ  ਹੁਇ  ਦੈਤ  ਮਧੁਕੀਟ  ਜਾਰੇ  ॥

 ਤੁਹੀ  ਹੋਇ  ਬੈਰਾਹ  ਹਿਰਨਾਛਯ  ਮਾਰੇ  ॥

 ਤੁਹੀ  ਹੁਇ  ਬਾਵਨ  ਮਹਾਂ  ਛਲ  ਦਿਖਾਯੋ  ॥

 ਪਕੜ  ਰਾਜੇ  ਬਲ  ਕੋ  ਪਤਾਲੈ  ਪਠਾਯੋ  ॥

 ਤੁਹੀ  ਹੋਇ  ਪਰਸਰਾਮ  ਜਗ  ਮਹਿ  ਪ੍ਰਕਾਸੀ  ॥

 ਸਕਲ  ਛਤ੍ਰੀਅਨ  ਕਉ  ਕਰੈ  ਛੈ  ਬਿਨਾਸੀ  ॥

 ਤੁਹੀ  ਫਿਰ  ਭਈ  ਰਾਮਚੰਦ੍ਰ  ਅਪਾਰਾ  ॥

 ਪਕੜ  ਲੰਕ  ਸਉ  ਦੈਤ  ਰਾਵਣ  ਪਛਾਰਾ  ॥

 ਤੁਹੀਂ  ਮੁਕਤਿ  ਦਾਇਣੀ  ਸਦਾ  ਸੁਭ  ਕਰੰਤੀ  ॥

 ਤੁਹੀ  ਸੂਰ  ਬਲਬੀਰ  ਦੁਸਟਣ  ਦਹੰਤੀ  ॥

 ਤੁਹੀ  ਰਾਧਕਾ  ਰੁਕਮਣੀ  ਤੂੰ  ਕੁਸ਼ਿੱਲਆ  ॥

 ਤੁਹੀ  ਅੰਜਨੀ  ਰੇਨਕਾ  ਤੂੰ  ਅਹੱਲਿਆ  ॥

 ਤੁਹੀ  ਭਰਣ  ਪੋਖਣ  ਸਭਨ  ਪਰ  ਕ੍ਰਿਪਾਲੀ  ॥

 ਕਰਹੁ  ਮੋਹਿ  ਮੁਕਤਾ  ਕਟਹੁ  ਭਰਮ  ਜਾਲੀ  ॥

 ਨਮੋ  ਦੁਖ  ਹਰੰਤੀ  ਅਨੰਦਤ  ਸਰੂਪਾ  ॥

 ਅਪਨ  ਦਾਸ  ਪਰ  ਮਿਹਰ  ਕੀਜੈ  ਅਨੂਪਾ  ॥

 ਦੋਹਰਾ  ॥

 ਦਾਸ  ਜਾਨ  ਕਰ  ਆਪਨਾ  ਕਿਰਪਾ  ਕੀਜੈ  ਮੋਹਿ  ॥

 ਇਹੈ  ਬੇਨਤੀ  ਦਾਸ  ਕੀ  ਸੁਣਹੁ  ਭਵਾਨੀ  ਤੋਹਿ  ॥੨॥

 ਭਗਵਤੀ  ਛੰਦ  ਤੀਜਾ  ॥੩॥

 ਤੂਹੀ  ਕਲਪ  ਬ੍ਰਿਛਣ  ਤੁਹੀ  ਕਾਮਧੇਨਾ  ॥

 ਤੁਹੀ  ਅਸਟ  ਸਿੱਧਣ  ਤੁਹੀ  ਨੂਰ  ਨੈਨਾ  ॥

 ਤੁਹੀ  ਸੁਰਗ  ਪਾਤਾਲ  ਬੈਕੁੰਠ  ਧਰਣੀ  ॥

 ਤੁਹੀ  ਪਾਪ  ਖੰਡਣ  ਉਦਰ  ਜਗਤ  ਭਰਣੀ  ॥

 ਤੁਹੀ  ਬ੍ਰਾਹਮਣੀ  ਬੇਦ  ਪਾਠਣ  ਸਵਿਤ੍ਰੀ  ॥

 ਤੁਹੀ  ਧਰਮਣੀ  ਕਰਣ  ਕਾਰਣ  ਪਵਿਤ੍ਰੀ  ॥

 ਤੁਹੀ  ਗੌਰਜਾ  ਪਾਰਬਤੀ  ਜੋਗ  ਧਰਣੰ  ॥

 ਤੁਹੀ  ਲੱਛਮੀ  ਅਲਖ  ਰੂਪੀ  ਅਵਰਣੰ  ॥

 ਤੁਹੀ  ਸਭ  ਜਗਤ  ਕਉ  ਉਪਾਵੈ  ਛਕਾਵੈ  ॥

 ਤੁਹੀ  ਬਹੁੜ  ਆਪੇ  ਛਿਨਿਕ  ਮਉ  ਖਪਾਵੈ  ॥

 ਤੁਹੀ  ਭਗਤ  ਕਰਤਾਰ  ਕੀ  ਸਕਤਿ  ਰਾਣੀ  ॥

 ਤੁਹੀ  ਹਰਿ  ਸਿਮਰਿ  ਕਰ  ਭਈ  ਜੋਗ  ਧਯਾਣੀ  ॥

 ਅਗਮ  ਖੇਲ  ਤੁਮਰਾ  ਕਹਾ  ਕੋ  ਬਖਾਨੈ  ॥

 ਤੁਹੀ  ਭੇਦ  ਅਪਨਾ  ਅਪਨੁ  ਆਪ  ਜਾਨੈ  ॥

 ਸਗਲ  ਢੂੰਡ  ਥਾਕੇ  ਲਖਿਯੋ  ਕਿਛ  ਨ  ਭੇਦਾ  ॥

 ਤੁਹੀ  ਈਸਰੀ  ਦੁਖ  ਬਿਨਾਸਨ  ਅਛੇਦਾ  ॥

 ਕਰਹੁ  ਮੇਹਰ  ਅਪੁਨੀ  ਚਰਨ  ਧੂਰਿ  ਪਾਵਉਂ  ॥

 ਤੁਮਨ  ਦੁਆਰ  ਪਰ  ਸੀਸ  ਅਪਨਾ  ਘਸਾਵਉਂ  ॥

 ਯਹੀ  ਦਾਨ  ਮਾਂਗਉ  ਕਰਹੁ  ਜੈ  ਹਮਾਰੀ  ॥

 ਸਭੈ  ਦੁਸਟ  ਦੈਤਾ  ਖਪੈ  ਛਿਨ  ਮਝਾਰੀ  ॥

 ਤੁਹੀ  ਡਾਕਣੀ  ਸਾਕਣੀ  ਸੂਰਬੀਰੇ  ॥

 ਤੁਹੀ  ਰੂਪ  ਨਾਰਾਇਣੀ  ਹਰਿ  ਸਰੀਰੇ  ॥

 ਤੁਹੀ  ਅਲਖ  ਦੁਰਗਾ  ਜਗਤ  ਕਰਨਹਾਰੀ  ॥

 ਸਕਲ  ਛੋਡ  ਕਰ  ਓਟ  ਪਕੜੀ  ਤਿਹਾਰੀ  ॥

 ਤੁਹੀ  ਮੱਛ  ਹੋਇ  ਸਿੰਧੁ  ਭੀਤਰ  ਖਿਲੰਤੀ  ॥

 ਤੁਹੀ  ਦੈਂਤ  ਸੰਖਾਸੁਰੇ  ਕਉ  ਦਲੰਤੀ  ॥

 ਤੁਹੀ  ਕ੍ਰਿਸਨ  ਹੋਇ  ਕੰਸ  ਕੇਸੀ  ਖਪਾਯੋ  ॥

 ਤੁਮਨ  ਮੱਲ  ਚੰਡੂਰ  ਗਹਿ  ਕਰ  ਉਡਾਯੋ  ॥

 ਜਗਨ  ਨਾਥ  ਹੁਇ  ਦੈਤ  ਗਯਾਸੁਰ  ਬਿਡਾਰੇ  ॥

 ਤੁਹੀ  ਨਿਹਕਲੰਕੀ  ਭਈ  ਖੜਗ  ਧਾਰੇ  ॥

 ਤੁਹੀ  ਦੈਂਤ  ਕਿਲਾਕਾਸੁਰੇ  ਕਉ  ਸੰਘਰਣੀ  ॥

 ਤੁਹੀ  ਸਭ  ਜੁਗਣ  ਬੀਚ  ਅਵਤਾਰ  ਧਰਣੀ  ॥

 ਜੁਗੋ  ਜੁਗ  ਸਕਲ  ਖੇਲ  ਤੁਮ  ਹੀ  ਰਚਾਯੋ  ॥

 ਤੁਮਨ  ਖੇਲ  ਕਾ  ਭੇਦ  ਕਿਨਹੂੰ  ਨ  ਪਾਯੋ  ॥

 ਤੁਹੀ  ਅਸ਼ਟ  ਦੁਰਗੇ  ਭਵਾਨੀ  ਅਕਾਲੰ  ॥

 ਤੁਹੀ  ਸਕਲ  ਬ੍ਰਹਮੰਡ  ਊਪਰ  ਦਯਾਲੰ  ॥

 ਤੁਮਨ  ਕੁਦਰਤੀ  ਖੇਲ  ਕੀਨੋ  ਅਪਾਰਾ  ॥

 ਤੁਮਨ  ਤੇਜ  ਸਉ  ਕੋਟਿ  ਰਵਿ  ਸਸਿ  ਉਜਾਰਾ  ॥

 ਤੁਹੀ  ਨਿਜ  ਵਜੀਰਨ  ਪ੍ਰਭੂ  ਦਰ  ਸੁਹੰਤੀ  ॥

 ਤੁਹੀ  ਨਿਸ  ਦਿਨਾ  ਜਾਪ  ਹਰਿ  ਹਰਿ  ਜਪੰਤੀ  ॥

 ਨਿਰੰਜਨ  ਪੁਰਖ  ਸ਼ਾਹ  ਸ਼ਾਹਨ  ਅਪਾਰੇ  ॥

 ਤੁਹੀ  ਸਕਤਿ  ਹੈ  ਨਿਕਟਵਰਤੀ  ਮੁਰਾਰੇ  ॥

 ਸੁਣਹੁ  ਦਾਸ  ਕੀ  ਬੇਨਤੀ  ਹਰਿ  ਭਵਾਨੀ  ॥

 ਦਇਆ  ਧਾਰ  ਮੁਹਿ  ਲਾਜ  ਰਾਖਹੁ  ਨਿਦਾਨੀ  ॥

 ਦੋਹਰਾ  ॥

 ਦਾਨੋ  ਮਾਰੇ  ਰੋਹਿਲੇ  ਦੇਵ  ਬਚਾਏ  ਤੋਹਿ  ॥

 ਸਿੰਘ  ਤੁਮਾਰੋ  ਰਣ  ਗਜੇ  ਹਾਕ  ਨ  ਝਾਲਸ  ਕੋਇ  ॥੩॥

 ਭਗਵਤੀ  ਛੰਦ  ਚੌਥਾ  ॥੪॥

 ਤੁਹੀ  ਜੋਤ  ਜਵਾਲਾ  ਮੁਖੀ  ਹੋਇ  ਦਿਖਾਨੀ  ॥

 ਪਰਬਤ  ਫੋੜ  ਲਾਟਾਂ  ਅਗਨ  ਜਗ  ਮਗਾਨੀ  ॥

 ਤੁਹੀ  ਹਰਣ  ਭਰਣੀ  ਤੁਹੀ  ਜਗਤ  ਮਾਏ  ॥

 ਤੁਹੀ  ਸਰਬ  ਠੌਰਨ  ਰਹੀ  ਆਪ  ਛਾਏ  ॥

 ਤੁਹੀ  ਉਤਭੁਜਾ  ਸੇਤਜਾ  ਸੁਖ  ਨਿਧਾਨੀ  ॥

 ਤੁਹੀ  ਅੰਡਜਾ  ਜੇਰਜਾ  ਚਤਰ  ਬਾਨੀ  ॥

 ਤੁਹੀ  ਤੀਰ  ਤਰਵਾਰ  ਕਾਤੀ  ਕਟਾਰੀ  ॥

 ਤੁਹੀ  ਸੰਖ  ਪਦਮਣ  ਗਦਾ  ਚਕ੍ਰਧਾਰੀ  ॥

 ਤੁਹੀ  ਤੋਪ  ਬੰਦੂਕ  ਗੋਲਾ  ਚਲੰਤੀ  ॥

 ਤੁਹੀ  ਕੋਟ  ਗੜ੍ਹ  ਕਉ  ਭਮਕ  ਸਿਉ  ਉਡੰਤੀ  ॥

 ਤੁਹੀ  ਬਡ  ਅਜੀਤਣ  ਸਗਲ  ਦੋਖ  ਹਰਣੀ  ॥

 ਤੁਹੀ  ਹਰਿ  ਅਡੋਲਣ  ਅਗਮ  ਖੇਲ  ਕਰਣੀ  ॥

 ਤੁਹੀ  ਅਤਿ  ਬਲਿਸਟਣ  ਚਤੁਰ  ਭੁਜ  ਭਵਾਨੀ  ॥

 ਤੁਮਨ  ਸਰਬ  ਦੁਸਟਾ  ਕੀਏ  ਮਾਰ  ਫਾਨੀ  ॥

 ਤੁਹੀ  ਗੁਪਤਿ  ਪਰਗਟ  ਸਭਨ  ਮੋ  ਖਿਲੰਤੀ  ॥

 ਤੁਹੀ  ਸੁੰਭ  ਮਹਿਖਾਸੁਰੈ  ਕਉ  ਦਲੰਤੀ  ॥

 ਤੁਹੀ  ਜਗਤ  ਮੰਡਣ  ਦਇਆਵੰਤ  ਭਾਰੀ  ॥

 ਸਕਲ  ਸਿੱਧ  ਮੁਨਿ  ਜਨ  ਲਏ  ਤੈਂ  ਉਬਾਰੀ  ॥

 ਲਖੈ  ਨਾਹਿ  ਕੋਊ  ਅਜਬ  ਖੇਲ  ਤੇਰਾ  ॥

 ਤੁਹੀ  ਧਰਣ  ਧਰ  ਕੈ  ਕਰਹਿ  ਫਿਰ  ਨਿਬੇਰਾ  ॥

 ਤੁਹੀ  ਬਿਜਲ  ਹੋਇ  ਚੜ੍ਹ  ਗਗਨ  ਝਿਲਮਿਲਾਨੀ  ॥

 ਤੁਮਨ  ਚਰਨ  ਪਰ  ਸੁਰਤ  ਹਮਰੀ  ਲਗਾਨੀ  ॥

 ਤੁਹੀ  ਅਲਖ  ਕਰਤਾਰਣੀ  ਸਿਵ  ਸਰੂਪਾ  ॥

 ਤੁਹੀ  ਘਟ  ਘਟੇ  ਦੇਵ  ਦੁਰਗੇ  ਅਨੂਪਾ  ॥

 ਤੁਹੀ  ਹੈ  ਸਭਨ  ਬੀਚ  ਸਭ  ਤੇ  ਨਿਰਾਲੀ  ॥

 ਤੁਹੀ  ਸਭ  ਜਗਤ  ਕੀ  ਕਰਹਿ  ਪ੍ਰਤਿਪਾਲੀ  ॥

 ਤੁਹੀ  ਖਾਸ  ਭਗਤਣ  ਹਰੇ  ਹਰਿ  ਜਪੰਤੀ  ॥

 ਤੁਹੀ  ਹਰ  ਚਰਣ  ਪਰ  ਅਪੁਨ  ਸਿਰ  ਧਰੰਤੀ  ॥

 ਤੁਹੀ  ਹਰਿ  ਕ੍ਰਿਪਾ  ਸਿਉ  ਅਗਮ  ਰੂਪ  ਹੋਈ  ॥

 ਸਭੈ  ਪਚ  ਮੂਏ  ਪਾਰ  ਪਾਵਤ  ਨ  ਕੋਈ  ॥

 ਤੁਹੀ  ਸੂਰ  ਬਲਵੰਤਣੀ  ਗੁਣ  ਗਹੀਰੇ  ॥

 ਤੁਮਨ  ਦਵਾਰ  ਘੁਰ  ਹੈਂ  ਅਨਹਦ  ਨਫੀਰੇ  ॥

 ਨਿਰੰਜਨ  ਸਰੂਪਾ  ਤੁਹੀ  ਆਦਿ  ਰਾਣੀ  ॥

 ਤੁਹੀ  ਜੋਗ  ਬਿੱਦਯਾ  ਤੁਹੀ  ਬ੍ਰਹਮ  ਬਾਣੀ  ॥

 ਨਿਰੰਜਨ  ਪ੍ਰਭੂ  ਨਾਥ  ਕਾਦਰ  ਮੁਰਾਰੇ  ॥

 ਤਹਾਂ  ਤੂ  ਖੜੀ  ਕੁਦਰਤੀ  ਰੂਪ  ਧਾਰੇ  ॥

 ਤੁਹੀ  ਅੰਭਕੇ  ਸਕਤਿ  ਦੁਰਗੇ  ਭਵਾਨੀ  ॥

 ਤੁਮਨ  ਕੁਦਰਤੀ  ਜੋਤ  ਘਟਿ  ਘਟਿ  ਸਮਾਨੀ  ॥

 ਧਰਨ  ਪਵਨ  ਆਕਾਸ  ਕੁਦਰਤਿ  ਸਰੂਪਾ  ॥

 ਤੁਹੀ  ਕੁਦਰਤੀ  ਅਲਖ  ਦੇਵੀ  ਅਨੂਪਾ  ॥

 ਨਹੀ  ਭਾਖ  ਸਾਕਉ  ਮੈ  ਮਹਿਮਾ  ਤੁਹਾਰੀ  ॥

 ਲਖਯਾ  ਨਾਹਿ  ਕਿਨਹੂੰ  ਤੁਮਨ  ਅੰਤ  ਪਾਰੀ  ॥

 ਯਹੀ  ਦਾਸ  ਤੁਮਰਾ  ਚਰਨ  ਧੂਰਿ  ਪਾਵੈ  ॥

 ਤੁਮਨ  ਦੁਵਾਰ  ਠਾਢਾ  ਸਦਾ  ਧੁਨਿ  ਲਗਾਵੈ  ॥

 ਦੋਹਰਾ  ॥

 ਮੁਖ  ਪਸਾਰੈ  ਕਾਲਕਾ  ਦੈਤ  ਚਬਾਵੈ  ਦਾਂਤ  ॥

 ਪੰਥ  ਚਲਾਵੈ  ਜਗਤ  ਮੈ  ਜੁੱਧ  ਕਰਹਿ  ਤਬ  ਸਾਂਤਿ  ॥

 ਭਗਵਤੀ  ਛੰਦ  ਪੰਜਵਾਂ  ॥੫॥

 ਨਮੋ  ਦੇਵਿਸਾ  ਕੁੰਭਰੀ  ਹਿੰਗੁਲਾਜਾ  ॥

 ਤੁਹੀ  ਸਭ  ਜਗਤ  ਕੇ  ਕਰਹਿ  ਸਿੱਧ  ਕਾਜਾ  ॥

 ਤੁਹੀ  ਅਲਖ  ਜਵਾਲਾ  ਕਮਛਿਆ  ਪ੍ਰਧਾਨੀ  ॥

 ਤੁਮਨ  ਜਸ  ਸਕਲ  ਜਗਤ  ਕਰ  ਹੈ  ਬਖਾਨੀ  ॥

 ਤੁਹੀ  ਹਰਿ  ਨਿਰੰਕਾਰ  ਠਾਕੁਰ  ਜਪੰਤੀ  ॥

 ਤੁਹੀ  ਰਾਛਸਨ  ਕਉ  ਪਕੜ  ਕਰ  ਦਹੰਤੀ  ॥

 ਹਮਨ  ਬੈਰੀਅਨ  ਕਉ  ਪਕੜ  ਘਾਤ  ਕੀਜੈ  ॥

 ਤਬੈ  ਦਾਸ  ਗੋਬਿੰਦ  ਕਾ  ਮਨ  ਪਤੀਜੈ  ॥

 ਤੁਹੀਂ  ਆਸ  ਪੂਰਨ  ਜਗਤ  ਗੁਰ  ਭਵਾਨੀ  ॥

 ਛਤ੍ਰ  ਛੀਨ  ਮੁਗਲਨ  ਕਰਹੁ  ਬੇਗ  ਫਾਨੀ  ॥

 ਸਕਲ  ਹਿੰਦ  ਸਿਉਂ  ਤੁਰਕ  ਦੁਸਟਾ  ਬਿਦਾਰਹੁ  ॥

 ਧਰਮ  ਕੀ  ਧੁਜਾ  ਕਉ  ਜਗਤ  ਮੈ  ਝੁਲਾਰਹੁ  ॥

 ਦੁਹੂੰ  ਪੰਥ  ਮੈਂ  ਕਪਟ  ਵਿੱਦਯਾ  ਚਲਾਨੀ  ॥

 ਬਹੁੜ  ਤੀਸਰਾ  ਪੰਥ  ਕੀਜੈ  ਪਰਧਾਨੀ  ॥

 ਜੋ  ਉਪਜੈ  ਮਰੈ  ਤਾਹਿ  ਸਿਮਰਨ  ਨ  ਕੀਜੈ  ॥

 ਅਟਲ  ਪੁਰਖ  ਅਕਾਲ  ਕਾ  ਨਾਮ  ਲੀਜੈ  ॥

 ਮੜੀ  ਗੋਰ  ਦੇਵਲ  ਮਸੀਤਾਂ  ਗਿਰਾਯੰ  ॥

 ਤੁਹੀ  ਏਕ  ਅਕਾਲ  ਹਰਿ  ਹਰਿ  ਜਪਾਂਯੰ  ॥

 ਮਿਟਹਿ  ਬੇਦ  ਸਾਸਤ੍ਰ  ਅਠਾਰਹਿ  ਪੁਰਾਨਾ  ॥

 ਮਿਟੈ  ਬਾਂਗ  ਸਲਵਾਤ  ਸੁੰਨਤ  ਕੁਰਾਨਾ  ॥

 ਸਕਲ  ਸ੍ਰਿਸ਼ਟ  ਇਕ  ਬਰਨ  ਹੋਇ  ਕਰ  ਭੁਲਾਨੀ  ॥

 ਧਰਮ  ਨੇਮ  ਕੀ  ਜੁਗਤ  ਕਿਨਹੂੰ  ਨ  ਜਾਨੀ  ॥

 ਕਠਿਨ  ਦੁੰਦ  ਵਰਤੈ  ਜਗਤ  ਮਹਿ  ਗੁਬਾਰਾ  ॥

 ਦਯਾ  ਧਾਰ  ਕਰ  ਮੋਹਿ  ਲੀਜੈ  ਉਬਾਰਾ  ॥

 ਤੁਹੀ  ਕੁਦਰਤੇ  ਸਕਤਿ  ਦੁਰਗੇ  ਭਵਾਨੀ  ॥

 ਤੁਹੀ  ਜਗਤ  ਮਾਤਾ  ਸਕਲ  ਬਿਧ  ਨਿਧਾਨੀ  ॥

 ਤੁਹੀ  ਬਿਆਸ  ਗੋਰਖ  ਅਗਸਤੰ  ਕਬੀਰੇ  ॥

 ਤੁਹੀ  ਰਿਖ  ਮੁਨੀਸਰ  ਤੁਹੀਂ  ਗੌਂਸ  ਪੀਰੇ  ॥

 ਨਿਰੰਜਨ  ਪੁਰਖ  ਕਉ  ਸਦਾ  ਤੂੰ  ਧਿਆਵੈਂ  ॥

 ਪ੍ਰਭੂ  ਦਵਾਰ  ਠਾਢੀ  ਵਜੀਰਨ  ਕਹਾਵੈਂ  ॥

 ਨਹੀਂ  ਤੁਮ  ਬਿਨਾਂ  ਕੋਈ  ਦੂਸਰ  ਹਜੂਰੇ  ॥

 ਤੁਹੀਂ  ਅਲਖਣੀ  ਹੋਇ  ਰਹੀ  ਜਗਤ  ਪੂਰੇ  ॥

 ਅਪੁਨ  ਜਾਨ  ਕਰ  ਮੋਹਿ  ਲੀਜੈ  ਬਚਾਈ  ॥

 ਅਸੁਰ  ਪਾਪੀਅਨ  ਮਾਰ  ਦੇਵਹੁ  ਉਡਾਈ  ॥

 ਸਕਲ  ਜਗਤ  ਕਉ  ਸੁਖ  ਬਸਾਵਹੁ  ਅਨੰਦਾ  ॥

 ਤੁਹੀ  ਦਰਦ  ਮੇਟਣ  ਸ੍ਰੀ  ਹਰਿ  ਮੁਕੰਦਾ  ॥

 ਯਹੀ  ਦੇਹ  ਆਗਿਆ  ਤੁਰਕਨ  ਗਹਿ  ਖਪਾਊਂ  ॥

 ਗਊ  ਘਾਤ  ਕਾ  ਦੋਖ  ਜਗ  ਸਿਉਂ  ਮਿਟਾਊਂ  ॥

 ਛੱਤ੍ਰ  ਤਖਤ  ਮੁਗਲਨ  ਕਰਹੂੰ  ਮਾਰ  ਦੂਰੇ  ॥

 ਘੁਰਹਿ  ਤਬ  ਜਗਤ  ਮਹਿ  ਫਤਹ  ਧਰਮ  ਤੂਰੇ  ॥

 ਤੁਮਨ  ਦਰ  ਖੜਾ  ਦਾਸ  ਕਰ  ਹੈ  ਪੁਕਾਰਾ  ॥

 ਤੁਰਕਨ  ਮੇਟ  ਕੀਜੈ  ਜਗਤ  ਮਹਿ  ਉਜਾਰਾ  ॥

 ਤਬਹਿ  ਗੀਤ  ਮੰਗਲ  ਫਤਹਿ  ਕੇ  ਸੁਨਾਊਂ  ॥

 ਤੁਮਨ  ਕਉ  ਸਿਮਰ  ਦੂਖ  ਸਗਲੇ  ਮਿਟਾਊਂ  ॥

 ਦੋਹਰਾ  ॥

 ਕਿਰਪਾ  ਕੀਜੈ  ਦਾਸ  ਪਰ  ਕੁੰਟ  ਨਿਵਾਊਂ  ਚਾਰ  ॥

 ਨਾਮ  ਤਿਹਾਰੋ  ਜੋ  ਜਪੈ  ਭਏ  ਸਿੰਧ  ਭਵ  ਪਾਰ  ॥

 ਭਗਵਤੀ  ਛੰਦ  ਛੇਵਾਂ  ॥੬॥

 ਨਮੋ  ਕਸਟ  ਹਰਣੀ  ਦੁਰਗਾ  ਸਕਤਿ  ਮਾਏ  ॥

 ਸਭੈ  ਦੁਸਟ  ਦਾਨੋ  ਪਕੜ  ਤੈ  ਖਪਾਏ  ॥

 ਤੁਮਨ  ਭਵਨ  ਤ੍ਰੈ  ਲੋਕ  ਮਹਿ  ਬਿਰਾਜੈ  ॥

 ਤਹਾਂ  ਨੂਰ  ਤੁਮਰਾ  ਅਗਮ  ਰੂਪ  ਛਾਜੈ  ॥

 ਤੁਹੀ  ਧੌਲ  ਗਿਰ  ਕੋਟ  ਕਾਂਗੜ  ਬਸੰਤੀ  ॥

 ਤੁਹੀ  ਅਛਲ  ਅਨਾਦ  ਦੇਵਨ  ਅਨੰਤੀ  ॥

 ਰਟੋਂ  ਨਿਸ  ਦਿਨਾ  ਜਾਪ  ਤੁਮਰਾ  ਭਵਾਨੀ  ॥

 ਤੁਮਨ  ਚਰਨ  ਮੋਂ  ਪ੍ਰੀਤਿ  ਹਮਰੀ  ਲਗਾਨੀ  ॥

 ਕਰਹੁ  ਹਰਿ  ਭਵਾਨੀ  ਜਗਤ  ਕੀ  ਸੰਭਾਰੇ  ॥

 ਹਮਨ  ਦੁਸ਼ਟ  ਦੋਖੀ  ਸਭਨ  ਹੋਹਿੰ  ਛਾਰੇ  ॥

 ਸਦਾ  ਸਰਬਦਾ  ਚਰਣ  ਤੁਮਰੇ  ਧਿਆਊਂ  ॥

 ਤੁਮਨ  ਮਿਹਰ  ਸਿਉਂ  ਦੁਸਟ  ਸਗਲੇ  ਖਪਾਊਂ  ॥

 ਯਹੀ  ਆਸ  ਪੂਰਨ  ਕਰਹੁ  ਤੁਮ  ਹਮਾਰੀ  ॥

 ਮਿਟੈ  ਕਸਟ  ਗਊਅਨ  ਛੁਟੈ  ਖੇਦ  ਭਾਰੀ  ॥

 ਫਤਹ  ਸਤਿਗੁਰੂ  ਕੀ  ਜਗਤ  ਸਿਉਂ  ਬੁਲਾਊਂ  ॥

 ਸਭਨ  ਕਉ  ਸਬਦ  ਵਾਹਿ  ਵਾਹਿ  ਦ੍ਰਿੜਾਊਂ  ॥

 ਕਰਹੁ  ਖਾਲਸਾ  ਪੰਥ  ਤੀਸਰ  ਪ੍ਰਵੇਸਾ  ॥

 ਜਗਹਿ  ਸਿੰਘ  ਜੋਧੇ  ਧਰਹਿ  ਨੀਲ  ਭੇਸਾ  ॥

 ਸਕਲ  ਰਾਛਸਨ  ਕਉ  ਪਕੜ  ਵੈ  ਖਪਾਵੈਂ  ॥

 ਸਭੈ  ਜਗਤ  ਸਿਉਂ  ਧੁਨਿ  ਫਤਹ  ਕੀ  ਬੁਲਾਵੈਂ  ॥

 ਤੁਹੀ  ਸਾਰਦਾ  ਬੇਦ  ਗਾਯਣ  ਸੁਰਸਤੀ  ॥

 ਤੁਹੀ  ਦੇਵ  ਦੁਰਗੇ  ਨਿਰੰਜਨ  ਪਰਸਤੀ  ॥

 ਯਹੀ  ਬੇਨਤੀ  ਖਾਸ  ਹਮਰੀ  ਸੁਣੀਜੈ  ॥

 ਅਸੁਰ  ਮਾਰ  ਕਰ  ਰੱਛ  ਗਊਅਨ  ਕਰੀਜੈ  ॥

 ਤੁਹੀ  ਸਿੱਧ  ਨਵ  ਨਿਧ  ਕਉ  ਭਰਣਹਾਰੀ  ॥

 ਤੁਹੀ  ਅੰਨ  ਦਾਯਣ  ਸਕਲ  ਜਗ  ਭਿਖਾਰੀ  ॥

 ਤੁਹੀ  ਰਿਖੀ  ਬਸਿਸਟੇ  ਤੁਹੀ  ਹੈ  ਦੁਰਬਾਸਾ  ॥

 ਤੁਹੀ  ਜਮਦਗਨਿ  ਸੰਤ  ਗੋਤਮ  ਪ੍ਰਕਾਸਾ  ॥

 ਤੁਹੀ  ਕਾਲ  ਕੇ  ਅਸੁਰ  ਸੰਘਾਰ  ਕਰਣੀ  ॥

 ਤੁਹੀ  ਸੇਵਕਨ  ਪਰ  ਸਦਾ  ਮਿਹਰ  ਧਰਣੀ  ॥

 ਕਹਾਂ  ਲੌ  ਬਖਾਨੌ  ਤੁਮਨ  ਗਤਿ  ਅਪਾਰੇ  ॥

 ਤੁਹੀ  ਜਾਲਪਾ  ਅਲਖ  ਰੂਪਣ  ਮੁਰਾਰੇ  ॥

 ਤੁਹੀ  ਹਰਿ  ਹਰੇ  ਹਰਿ  ਹਰੇ  ਹਰਿ  ਭਵਾਨੀ  ॥

 ਨਿਰੰਜਨ  ਪੁਰਖ  ਪਰ  ਭਈ  ਤੂੰ  ਕੁਰਬਾਨੀ  ॥

 ਯਹੀ  ਦੇਹਿ  ਬਰ  ਮੋਹਿ  ਸਤਿਗੁਰ  ਧਿਆਊਂ  ॥

 ਅਸੁਰ  ਜੀਤ  ਕਰ  ਧਰਮ  ਨਉਬਤ  ਬਜਾਊਂ  ॥

 ਮਿਟਹਿ  ਸਭ  ਜਗ  ਸਿਉਂ  ਤੁਰਕਨ  ਦੁੰਦ  ਸੋਰਾ  ॥

 ਬਚਹਿ  ਸੰਤ  ਸੇਵਕ  ਖਪਹਿ  ਦੁਸਟ  ਚੋਰਾ  ॥

 ਸਭੈ  ਸ੍ਰਿਸਟ  ਪਰਜਾ  ਸੁਖੀ  ਹੁਇ  ਬਿਰਾਜੈ  ॥

 ਮਿਟੈ  ਦੂਖ  ਸੰਤਾਪ  ਆਨੰਦ  ਗਾਜੈ  ॥

 ਨ  ਛਾਡਉਂ  ਕਹੂੰ  ਦੁਸਟ  ਅਸੁਰਨ  ਨਿਸਾਨੀ  ॥

 ਚਲੈ  ਸਭ  ਜਗਤ  ਮਹਿ  ਧਰਮ  ਕੀ  ਕਹਾਨੀ  ॥

 ਛਤ੍ਰ  ਧਾਰੀਅਨ  ਕਉ  ਕਰਹੁ  ਬੇਗ  ਨਾਸਾ  ॥

 ਅਪਨ  ਦਾਸ  ਕਾ  ਦੇਖੀਅਹੁ  ਤਬ  ਤਮਾਸਾ  ॥

 ਦੋਹਰਾ  ॥

 ਤਬ  ਖੜਗ  ਤਮਾਸਾ  ਦੇਖੀਐ  ਹਰ  ਦੁਰਗੇ  ਅਬਿਨਾਸ  ॥

 ਪਕੜ  ਤੇਗ  ਦੁਸਮਨ  ਹਤੂੰ  ਕਰਹੂੰ  ਧਰਮ  ਪ੍ਰਕਾਸ  ॥੧॥

 ਹਰ  ਭਗਤ  ਭਗੌਤੀ  ਤਿਸੈ  ਕੀ  ਜੋ  ਰਣਧੀਰ  ਧਰੇਇ॥

 ਤਿਹ  ਅੰਗ  ਸੰਗ  ਤੁਮ  ਲਾਗ  ਰਹੁ  ਜੋ  ਪਾਛੇ  ਪਗ  ਨ  ਧਰੇਇ  ॥੨॥

 ਚੋਪਈ  ॥

 ਖਟ  ਛੰਦ  ਭਗਵਤੀ  ਮਹਾਂ  ਪੁਨੀਤੇ  ॥

 ਤਿਸ  ਪਠਵਤ  ਉਪਜਤ  ਪਰਤੀਤੇ  ॥

 ਇਉਂ  ਨਿਸਬਾਸਰ  ਦੁਰਗੇ  ਗੁਨ  ਗਾਯੰ  ॥

 ਤਹਿ  ਸਹਜੇ  ਅਟੱਲ  ਅਮਰ  ਪਦ  ਪਾਯੰ  ॥

 ਯਹਿ  ਖਸਟਕ  ਛੰਦ  ਸੰਪੂਰਨ  ਭਯੋ  ॥

 ਤਿਸ  ਉਚਰਤ  ਸਗਲਾ  ਭਰਮ  ਗਯੋ  ॥

 ਹਰਿ  ਅਲਖ  ਈਸਰੀ  ਭਈ  ਕ੍ਰਿਪਾਲੰ  ॥

 ਤਿਨ  ਦਾਸ  ਆਪਨਾ  ਕੀਓ  ਨਿਹਾਲੰ  ॥

 ਦੂਖ  ਰੋਗ  ਸੋਗ  ਭੈ  ਮਿਟੇ  ਕਲੇਸਾ  ॥

 ਬਹੁ  ਸੁਖ  ਉਪਜੈ  ਅਨਦ  ਪ੍ਰਵੇਸਾ  ॥

 ਇਤ  ਬਿਧਿ  ਦੁਰਗੇ  ਕਿਰਪਾ  ਧਾਰੀ  ॥

 ਤਿਹ  ਆਪਨ  ਦਾਸ  ਕਉ  ਲੀਆ  ਉਬਾਰੀ  ॥

 ਸ੍ਰੀ  ਇਤਿ  ਗੋਬਿੰਦ  ਸਿੰਘ  ਵਿਰਚਿਤੇ  ਸ੍ਰੀ  ਭਗਵਤੀ  ਛੰਦ  ਖਸਟਮੰ  ਸਮਾਪਤੰਮ  ਸਤ  ਸੁਭਮ  ਸਤ  ॥੬॥

Post a Comment

0 Comments
* Please Don't Spam Here. All the Comments are Reviewed by Admin.