Type Here to Get Search Results !

kirtan

ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ


 ੴ  ਸਤਿਗੁਰ  ਪ੍ਰਸਾਦਿ  ॥

 ਸਿਰੀਰਾਗ  ਕੀ  ਵਾਰ  ਮਹਲਾ  ੪  ਸਲੋਕਾ  ਨਾਲਿ  ॥

 ਸਲੋਕ  ਮਃ  ੩  ॥

 ਰਾਗਾ  ਵਿਚਿ  ਸ੍ਰੀਰਾਗੁ  ਹੈ  ਜੇ  ਸਚਿ  ਧਰੇ  ਪਿਆਰੁ  ॥

 ਸਦਾ  ਹਰਿ  ਸਚੁ  ਮਨਿ  ਵਸੈ  ਨਿਹਚਲ  ਮਤਿ  ਅਪਾਰੁ  ॥

 ਰਤਨੁ  ਅਮੋਲਕੁ  ਪਾਇਆ  ਗੁਰ  ਕਾ  ਸਬਦੁ  ਬੀਚਾਰੁ  ॥

 ਜਿਹਵਾ  ਸਚੀ  ਮਨੁ  ਸਚਾ  ਸਚਾ  ਸਰੀਰ  ਅਕਾਰੁ  ॥

 ਨਾਨਕ  ਸਚੈ  ਸਤਿਗੁਰਿ  ਸੇਵਿਐ  ਸਦਾ  ਸਚੁ  ਵਾਪਾਰੁ  ॥੧॥

 ਮਃ  ੩  ॥

 ਹੋਰੁ  ਬਿਰਹਾ  ਸਭ  ਧਾਤੁ  ਹੈ  ਜਬ  ਲਗੁ  ਸਾਹਿਬ  ਪ੍ਰੀਤਿ  ਨ  ਹੋਇ  ॥

 ਇਹੁ  ਮਨੁ  ਮਾਇਆ  ਮੋਹਿਆ  ਵੇਖਣੁ  ਸੁਨਣੁ  ਨ  ਹੋਇ  ॥

 ਸਹ  ਦੇਖੇ  ਬਿਨੁ  ਪ੍ਰੀਤਿ  ਨ  ਊਪਜੈ  ਅੰਧਾ  ਕਿਆ  ਕਰੇਇ  ॥

 ਨਾਨਕ  ਜਿਨਿ  ਅਖੀ  ਲੀਤੀਆ  ਸੋਈ  ਸਚਾ  ਦੇਇ  ॥੨॥

 ਪਉੜੀ  ॥

 ਹਰਿ  ਇਕੋ  ਕਰਤਾ  ਇਕੁ  ਇਕੋ  ਦੀਬਾਣੁ  ਹਰਿ  ॥

 ਹਰਿ  ਇਕਸੈ  ਦਾ  ਹੈ  ਅਮਰੁ  ਇਕੋ  ਹਰਿ  ਚਿਤਿ  ਧਰਿ  ॥

 ਹਰਿ  ਤਿਸੁ  ਬਿਨੁ  ਕੋਈ  ਨਾਹਿ  ਡਰੁ  ਭ੍ਰਮੁ  ਭਉ  ਦੂਰਿ  ਕਰਿ  ॥

 ਹਰਿ  ਤਿਸੈ  ਨੋ  ਸਾਲਾਹਿ  ਜਿ  ਤੁਧੁ  ਰਖੈ  ਬਾਹਰਿ  ਘਰਿ  ॥

 ਹਰਿ  ਜਿਸ  ਨੋ  ਹੋਇ  ਦਇਆਲੁ  ਸੋ  ਹਰਿ  ਜਪਿ  ਭਉ  ਬਿਖਮੁ  ਤਰਿ  ॥੧॥

 ਸਲੋਕ  ਮਃ  ੧  ॥

 ਦਾਤੀ  ਸਾਹਿਬ  ਸੰਦੀਆ  ਕਿਆ  ਚਲੈ  ਤਿਸੁ  ਨਾਲਿ  ॥

 ਇਕ  ਜਾਗੰਦੇ  ਨਾ  ਲਹੰਨਿ  ਇਕਨਾ  ਸੁਤਿਆ  ਦੇਇ  ਉਠਾਲਿ  ॥੧॥

 ਮਃ  ੧  ॥

 ਸਿਦਕੁ  ਸਬੂਰੀ  ਸਾਦਿਕਾ  ਸਬਰੁ  ਤੋਸਾ  ਮਲਾਇਕਾਂ  ॥

 ਦੀਦਾਰੁ  ਪੂਰੇ  ਪਾਇਸਾ  ਥਾਉ  ਨਾਹੀ  ਖਾਇਕਾ  ॥੨॥

 ਪਉੜੀ  ॥

 ਸਭ  ਆਪੇ  ਤੁਧੁ  ਉਪਾਇ  ਕੈ  ਆਪਿ  ਕਾਰੈ  ਲਾਈ  ॥

 ਤੂੰ  ਆਪੇ  ਵੇਖਿ  ਵਿਗਸਦਾ  ਆਪਣੀ  ਵਡਿਆਈ  ॥

 ਹਰਿ  ਤੁਧਹੁ  ਬਾਹਰਿ  ਕਿਛੁ  ਨਾਹੀ  ਤੂੰ  ਸਚਾ  ਸਾਈ  ॥

 ਤੂੰ  ਆਪੇ  ਆਪਿ  ਵਰਤਦਾ  ਸਭਨੀ  ਹੀ  ਥਾਈ  ॥

 ਹਰਿ  ਤਿਸੈ  ਧਿਆਵਹੁ  ਸੰਤ  ਜਨਹੁ  ਜੋ  ਲਏ  ਛਡਾਈ  ॥੨॥

 ਸਲੋਕ  ਮਃ  ੧  ॥

 ਫਕੜ  ਜਾਤੀ  ਫਕੜੁ  ਨਾਉ  ॥

 ਸਭਨਾ  ਜੀਆ  ਇਕਾ  ਛਾਉ  ॥

 ਆਪਹੁ  ਜੇ  ਕੋ  ਭਲਾ  ਕਹਾਏ  ॥

 ਨਾਨਕ  ਤਾ  ਪਰੁ  ਜਾਪੈ  ਜਾ  ਪਤਿ  ਲੇਖੈ  ਪਾਏ  ॥੧॥

 ਮਃ  ੨  ॥

 ਜਿਸੁ  ਪਿਆਰੇ  ਸਿਉ  ਨੇਹੁ  ਤਿਸੁ  ਆਗੈ  ਮਰਿ  ਚਲੀਐ  ॥

 ਧ੍ਰਿਗੁ  ਜੀਵਣੁ  ਸੰਸਾਰਿ  ਤਾ  ਕੈ  ਪਾਛੈ  ਜੀਵਣਾ  ॥੨॥

 ਪਉੜੀ  ॥

 ਤੁਧੁ  ਆਪੇ  ਧਰਤੀ  ਸਾਜੀਐ  ਚੰਦੁ  ਸੂਰਜੁ  ਦੁਇ  ਦੀਵੇ  ॥

 ਦਸ  ਚਾਰਿ  ਹਟ  ਤੁਧੁ  ਸਾਜਿਆ  ਵਾਪਾਰੁ  ਕਰੀਵੇ  ॥

 ਇਕਨਾ  ਨੋ  ਹਰਿ  ਲਾਭੁ  ਦੇਇ  ਜੋ  ਗੁਰਮੁਖਿ  ਥੀਵੇ  ॥

 ਤਿਨ  ਜਮਕਾਲੁ  ਨ  ਵਿਆਪਈ  ਜਿਨ  ਸਚੁ  ਅੰਮ੍ਰਿਤੁ  ਪੀਵੇ  ॥

 ਓਇ  ਆਪਿ  ਛੁਟੇ  ਪਰਵਾਰ  ਸਿਉ  ਤਿਨ  ਪਿਛੈ  ਸਭੁ  ਜਗਤੁ  ਛੁਟੀਵੇ  ॥੩॥

 ਸਲੋਕ  ਮਃ  ੧  ॥

 ਕੁਦਰਤਿ  ਕਰਿ  ਕੈ  ਵਸਿਆ  ਸੋਇ  ॥

 ਵਖਤੁ  ਵੀਚਾਰੇ  ਸੁ  ਬੰਦਾ  ਹੋਇ  ॥

 ਕੁਦਰਤਿ  ਹੈ  ਕੀਮਤਿ  ਨਹੀ  ਪਾਇ  ॥

 ਜਾ  ਕੀਮਤਿ  ਪਾਇ  ਤ  ਕਹੀ  ਨ  ਜਾਇ  ॥

 ਸਰੈ  ਸਰੀਅਤਿ  ਕਰਹਿ  ਬੀਚਾਰੁ  ॥

 ਬਿਨੁ  ਬੂਝੇ  ਕੈਸੇ  ਪਾਵਹਿ  ਪਾਰੁ  ॥

 ਸਿਦਕੁ  ਕਰਿ  ਸਿਜਦਾ  ਮਨੁ  ਕਰਿ  ਮਖਸੂਦੁ  ॥

 ਜਿਹ  ਧਿਰਿ  ਦੇਖਾ  ਤਿਹ  ਧਿਰਿ  ਮਉਜੂਦੁ  ॥੧॥

 ਮਃ  ੩  ॥

 ਗੁਰ  ਸਭਾ  ਏਵ  ਨ  ਪਾਈਐ  ਨਾ  ਨੇੜੈ  ਨਾ  ਦੂਰਿ  ॥

 ਨਾਨਕ  ਸਤਿਗੁਰੁ  ਤਾਂ  ਮਿਲੈ  ਜਾ  ਮਨੁ  ਰਹੈ  ਹਦੂਰਿ  ॥੨॥

 ਪਉੜੀ  ॥

 ਸਪਤ  ਦੀਪ  ਸਪਤ  ਸਾਗਰਾ  ਨਵ  ਖੰਡ  ਚਾਰਿ  ਵੇਦ  ਦਸ  ਅਸਟ  ਪੁਰਾਣਾ  ॥

 ਹਰਿ  ਸਭਨਾ  ਵਿਚਿ  ਤੂੰ  ਵਰਤਦਾ  ਹਰਿ  ਸਭਨਾ  ਭਾਣਾ  ॥

 ਸਭਿ  ਤੁਝੈ  ਧਿਆਵਹਿ  ਜੀਅ  ਜੰਤ  ਹਰਿ  ਸਾਰਗ  ਪਾਣਾ  ॥

 ਜੋ  ਗੁਰਮੁਖਿ  ਹਰਿ  ਆਰਾਧਦੇ  ਤਿਨ  ਹਉ  ਕੁਰਬਾਣਾ  ॥

 ਤੂੰ  ਆਪੇ  ਆਪਿ  ਵਰਤਦਾ  ਕਰਿ  ਚੋਜ  ਵਿਡਾਣਾ  ॥੪॥

 ਸਲੋਕ  ਮਃ  ੩  ॥

 ਕਲਉ  ਮਸਾਜਨੀ  ਕਿਆ  ਸਦਾਈਐ  ਹਿਰਦੈ  ਹੀ  ਲਿਖਿ  ਲੇਹੁ  ॥

 ਸਦਾ  ਸਾਹਿਬ  ਕੈ  ਰੰਗਿ  ਰਹੈ  ਕਬਹੂੰ  ਨ  ਤੂਟਸਿ  ਨੇਹੁ  ॥

 ਕਲਉ  ਮਸਾਜਨੀ  ਜਾਇਸੀ  ਲਿਖਿਆ  ਭੀ  ਨਾਲੇ  ਜਾਇ  ॥

 ਨਾਨਕ  ਸਹ  ਪ੍ਰੀਤਿ  ਨ  ਜਾਇਸੀ  ਜੋ  ਧੁਰਿ  ਛੋਡੀ  ਸਚੈ  ਪਾਇ  ॥੧॥

 ਮਃ  ੩  ॥

 ਨਦਰੀ  ਆਵਦਾ  ਨਾਲਿ  ਨ  ਚਲਈ  ਵੇਖਹੁ  ਕੋ  ਵਿਉਪਾਇ  ॥

 ਸਤਿਗੁਰਿ  ਸਚੁ  ਦ੍ਰਿੜਾਇਆ  ਸਚਿ  ਰਹਹੁ  ਲਿਵ  ਲਾਇ  ॥

 ਨਾਨਕ  ਸਬਦੀ  ਸਚੁ  ਹੈ  ਕਰਮੀ  ਪਲੈ  ਪਾਇ  ॥੨॥

 ਪਉੜੀ  ॥

 ਹਰਿ  ਅੰਦਰਿ  ਬਾਹਰਿ  ਇਕੁ  ਤੂੰ  ਤੂੰ  ਜਾਣਹਿ  ਭੇਤੁ  ॥

 ਜੋ  ਕੀਚੈ  ਸੋ  ਹਰਿ  ਜਾਣਦਾ  ਮੇਰੇ  ਮਨ  ਹਰਿ  ਚੇਤੁ  ॥

 ਸੋ  ਡਰੈ  ਜਿ  ਪਾਪ  ਕਮਾਵਦਾ  ਧਰਮੀ  ਵਿਗਸੇਤੁ  ॥

 ਤੂੰ  ਸਚਾ  ਆਪਿ  ਨਿਆਉ  ਸਚੁ  ਤਾ  ਡਰੀਐ  ਕੇਤੁ  ॥

 ਜਿਨਾ  ਨਾਨਕ  ਸਚੁ  ਪਛਾਣਿਆ  ਸੇ  ਸਚਿ  ਰਲੇਤੁ  ॥੫॥

 ਸਲੋਕ  ਮਃ  ੩  ॥

 ਕਲਮ  ਜਲਉ  ਸਣੁ  ਮਸਵਾਣੀਐ  ਕਾਗਦੁ  ਭੀ  ਜਲਿ  ਜਾਉ  ॥

 ਲਿਖਣ  ਵਾਲਾ  ਜਲਿ  ਬਲਉ  ਜਿਨਿ  ਲਿਖਿਆ  ਦੂਜਾ  ਭਾਉ  ॥

 ਨਾਨਕ  ਪੂਰਬਿ  ਲਿਖਿਆ  ਕਮਾਵਣਾ  ਅਵਰੁ  ਨ  ਕਰਣਾ  ਜਾਇ  ॥੧॥

 ਮਃ  ੩  ॥

 ਹੋਰੁ  ਕੂੜੁ  ਪੜਣਾ  ਕੂੜੁ  ਬੋਲਣਾ  ਮਾਇਆ  ਨਾਲਿ  ਪਿਆਰੁ  ॥

 ਨਾਨਕ  ਵਿਣੁ  ਨਾਵੈ  ਕੋ  ਥਿਰੁ  ਨਹੀ  ਪੜਿ  ਪੜਿ  ਹੋਇ  ਖੁਆਰੁ  ॥੨॥

 ਪਉੜੀ  ॥

 ਹਰਿ  ਕੀ  ਵਡਿਆਈ  ਵਡੀ  ਹੈ  ਹਰਿ  ਕੀਰਤਨੁ  ਹਰਿ  ਕਾ  ॥

 ਹਰਿ  ਕੀ  ਵਡਿਆਈ  ਵਡੀ  ਹੈ  ਜਾ  ਨਿਆਉ  ਹੈ  ਧਰਮ  ਕਾ  ॥

 ਹਰਿ  ਕੀ  ਵਡਿਆਈ  ਵਡੀ  ਹੈ  ਜਾ  ਫਲੁ  ਹੈ  ਜੀਅ  ਕਾ  ॥

 ਹਰਿ  ਕੀ  ਵਡਿਆਈ  ਵਡੀ  ਹੈ  ਜਾ  ਨ  ਸੁਣਈ  ਕਹਿਆ  ਚੁਗਲ  ਕਾ  ॥

 ਹਰਿ  ਕੀ  ਵਡਿਆਈ  ਵਡੀ  ਹੈ  ਅਪੁਛਿਆ  ਦਾਨੁ  ਦੇਵਕਾ  ॥੬॥

 ਸਲੋਕ  ਮਃ  ੩  ॥

 ਹਉ  ਹਉ  ਕਰਤੀ  ਸਭ  ਮੁਈ  ਸੰਪਉ  ਕਿਸੈ  ਨ  ਨਾਲਿ  ॥

 ਦੂਜੈ  ਭਾਇ  ਦੁਖੁ  ਪਾਇਆ  ਸਭ  ਜੋਹੀ  ਜਮਕਾਲਿ  ॥

 ਨਾਨਕ  ਗੁਰਮੁਖਿ  ਉਬਰੇ  ਸਾਚਾ  ਨਾਮੁ  ਸਮਾਲਿ  ॥੧॥

 ਮਃ  ੧  ॥

 ਗਲੀਂ  ਅਸੀ  ਚੰਗੀਆ  ਆਚਾਰੀ  ਬੁਰੀਆਹ  ॥

 ਮਨਹੁ  ਕੁਸੁਧਾ  ਕਾਲੀਆ  ਬਾਹਰਿ  ਚਿਟਵੀਆਹ  ॥

 ਰੀਸਾ  ਕਰਿਹ  ਤਿਨਾੜੀਆ  ਜੋ  ਸੇਵਹਿ  ਦਰੁ  ਖੜੀਆਹ  ॥

 ਨਾਲਿ  ਖਸਮੈ  ਰਤੀਆ  ਮਾਣਹਿ  ਸੁਖਿ  ਰਲੀਆਹ  ॥

 ਹੋਦੈ  ਤਾਣਿ  ਨਿਤਾਣੀਆ  ਰਹਹਿ  ਨਿਮਾਨਣੀਆਹ  ॥

 ਨਾਨਕ  ਜਨਮੁ  ਸਕਾਰਥਾ  ਜੇ  ਤਿਨ  ਕੈ  ਸੰਗਿ  ਮਿਲਾਹ  ॥੨॥

 ਪਉੜੀ  ॥

 ਤੂੰ  ਆਪੇ  ਜਲੁ  ਮੀਨਾ  ਹੈ  ਆਪੇ  ਆਪੇ  ਹੀ  ਆਪਿ  ਜਾਲੁ  ॥

 ਤੂੰ  ਆਪੇ  ਜਾਲੁ  ਵਤਾਇਦਾ  ਆਪੇ  ਵਿਚਿ  ਸੇਬਾਲੁ  ॥

 ਤੂੰ  ਆਪੇ  ਕਮਲੁ  ਅਲਿਪਤੁ  ਹੈ  ਸੈ  ਹਥਾ  ਵਿਚਿ  ਗੁਲਾਲੁ  ॥

 ਤੂੰ  ਆਪੇ  ਮੁਕਤਿ  ਕਰਾਇਦਾ  ਇਕ  ਨਿਮਖ  ਘੜੀ  ਕਰਿ  ਖਿਆਲੁ  ॥

 ਹਰਿ  ਤੁਧਹੁ  ਬਾਹਰਿ  ਕਿਛੁ  ਨਹੀ  ਗੁਰ  ਸਬਦੀ  ਵੇਖਿ  ਨਿਹਾਲੁ  ॥੭॥

 ਸਲੋਕ  ਮਃ  ੩  ॥

 ਹੁਕਮੁ  ਨ  ਜਾਣੈ  ਬਹੁਤਾ  ਰੋਵੈ  ॥

 ਅੰਦਰਿ  ਧੋਖਾ  ਨੀਦ  ਨ  ਸੋਵੈ  ॥

 ਜੇ  ਧਨ  ਖਸਮੈ  ਚਲੈ  ਰਜਾਈ  ॥  ਦਰਿ  ਘਰਿ  ਸੋਭਾ  ਮਹਲਿ  ਬੁਲਾਈ  ॥

 ਨਾਨਕ  ਕਰਮੀ  ਇਹ  ਮਤਿ  ਪਾਈ  ॥

 ਗੁਰ  ਪਰਸਾਦੀ  ਸਚਿ  ਸਮਾਈ  ॥੧॥

 ਮਃ  ੩  ॥

 ਮਨਮੁਖ  ਨਾਮ  ਵਿਹੂਣਿਆ  ਰੰਗੁ  ਕਸੁੰਭਾ  ਦੇਖਿ  ਨ  ਭੁਲੁ  ॥

 ਇਸ  ਕਾ  ਰੰਗੁ  ਦਿਨ  ਥੋੜਿਆ  ਛੋਛਾ  ਇਸ  ਦਾ  ਮੁਲੁ  ॥

 ਦੂਜੈ  ਲਗੇ  ਪਚਿ  ਮੁਏ  ਮੂਰਖ  ਅੰਧ  ਗਵਾਰ  ॥

 ਬਿਸਟਾ  ਅੰਦਰਿ  ਕੀਟ  ਸੇ  ਪਇ  ਪਚਹਿ  ਵਾਰੋ  ਵਾਰ  ॥

 ਨਾਨਕ  ਨਾਮ  ਰਤੇ  ਸੇ  ਰੰਗੁਲੇ  ਗੁਰ  ਕੈ  ਸਹਜਿ  ਸੁਭਾਇ  ॥

 ਭਗਤੀ  ਰੰਗੁ  ਨ  ਉਤਰੈ  ਸਹਜੇ  ਰਹੈ  ਸਮਾਇ  ॥੨॥

 ਪਉੜੀ  ॥

 ਸਿਸਟਿ  ਉਪਾਈ  ਸਭ  ਤੁਧੁ  ਆਪੇ  ਰਿਜਕੁ  ਸੰਬਾਹਿਆ  ॥

 ਇਕਿ  ਵਲੁ  ਛਲੁ  ਕਰਿ  ਕੈ  ਖਾਵਦੇ  ਮੁਹਹੁ  ਕੂੜੁ  ਕੁਸਤੁ  ਤਿਨੀ  ਢਾਹਿਆ  ॥

 ਤੁਧੁ  ਆਪੇ  ਭਾਵੈ  ਸੋ  ਕਰਹਿ  ਤੁਧੁ  ਓਤੈ  ਕੰਮਿ  ਓਇ  ਲਾਇਆ  ॥

 ਇਕਨਾ  ਸਚੁ  ਬੁਝਾਇਓਨੁ  ਤਿਨਾ  ਅਤੁਟ  ਭੰਡਾਰ  ਦੇਵਾਇਆ  ॥

 ਹਰਿ  ਚੇਤਿ  ਖਾਹਿ  ਤਿਨਾ  ਸਫਲੁ  ਹੈ  ਅਚੇਤਾ  ਹਥ  ਤਡਾਇਆ  ॥੮॥

 ਸਲੋਕ  ਮਃ  ੩  ॥

 ਪੜਿ  ਪੜਿ  ਪੰਡਿਤ  ਬੇਦ  ਵਖਾਣਹਿ  ਮਾਇਆ  ਮੋਹ  ਸੁਆਇ  ॥

 ਦੂਜੈ  ਭਾਇ  ਹਰਿ  ਨਾਮੁ  ਵਿਸਾਰਿਆ  ਮਨ  ਮੂਰਖ  ਮਿਲੈ  ਸਜਾਇ  ॥

 ਜਿਨਿ  ਜੀਉ  ਪਿੰਡੁ  ਦਿਤਾ  ਤਿਸੁ  ਕਬਹੂੰ  ਨ  ਚੇਤੈ  ਜੋ  ਦੇਂਦਾ  ਰਿਜਕੁ  ਸੰਬਾਹਿ  ॥

 ਜਮ  ਕਾ  ਫਾਹਾ  ਗਲਹੁ  ਨ  ਕਟੀਐ  ਫਿਰਿ  ਫਿਰਿ  ਆਵੈ  ਜਾਇ  ॥

 ਮਨਮੁਖਿ  ਕਿਛੂ  ਨ  ਸੂਝੈ  ਅੰਧੁਲੇ  ਪੂਰਬਿ  ਲਿਖਿਆ  ਕਮਾਇ  ॥

 ਪੂਰੈ  ਭਾਗਿ  ਸਤਿਗੁਰੁ  ਮਿਲੈ  ਸੁਖਦਾਤਾ  ਨਾਮੁ  ਵਸੈ  ਮਨਿ  ਆਇ  ॥

 ਸੁਖੁ  ਮਾਣਹਿ  ਸੁਖੁ  ਪੈਨਣਾ  ਸੁਖੇ  ਸੁਖਿ  ਵਿਹਾਇ  ॥

 ਨਾਨਕ  ਸੋ  ਨਾਉ  ਮਨਹੁ  ਨ  ਵਿਸਾਰੀਐ  ਜਿਤੁ  ਦਰਿ  ਸਚੈ  ਸੋਭਾ  ਪਾਇ  ॥੧॥

 ਮਃ  ੩  ॥

 ਸਤਿਗੁਰੁ  ਸੇਵਿ  ਸੁਖੁ  ਪਾਇਆ  ਸਚੁ  ਨਾਮੁ  ਗੁਣਤਾਸੁ  ॥

 ਗੁਰਮਤੀ  ਆਪੁ  ਪਛਾਣਿਆ  ਰਾਮ  ਨਾਮ  ਪਰਗਾਸੁ  ॥

 ਸਚੋ  ਸਚੁ  ਕਮਾਵਣਾ  ਵਡਿਆਈ  ਵਡੇ  ਪਾਸਿ  ॥

 ਜੀਉ  ਪਿੰਡੁ  ਸਭੁ  ਤਿਸ  ਕਾ  ਸਿਫਤਿ  ਕਰੇ  ਅਰਦਾਸਿ  ॥

 ਸਚੈ  ਸਬਦਿ  ਸਾਲਾਹਣਾ  ਸੁਖੇ  ਸੁਖਿ  ਨਿਵਾਸੁ  ॥

 ਜਪੁ  ਤਪੁ  ਸੰਜਮੁ  ਮਨੈ  ਮਾਹਿ  ਬਿਨੁ  ਨਾਵੈ  ਧ੍ਰਿਗੁ  ਜੀਵਾਸੁ  ॥

 ਗੁਰਮਤੀ  ਨਾਉ  ਪਾਈਐ  ਮਨਮੁਖ  ਮੋਹਿ  ਵਿਣਾਸੁ  ॥

 ਜਿਉ  ਭਾਵੈ  ਤਿਉ  ਰਾਖੁ  ਤੂੰ  ਨਾਨਕੁ  ਤੇਰਾ  ਦਾਸੁ  ॥੨॥

 ਪਉੜੀ  ॥

 ਸਭੁ  ਕੋ  ਤੇਰਾ  ਤੂੰ  ਸਭਸੁ  ਦਾ  ਤੂੰ  ਸਭਨਾ  ਰਾਸਿ  ॥

 ਸਭਿ  ਤੁਧੈ  ਪਾਸਹੁ  ਮੰਗਦੇ  ਨਿਤ  ਕਰਿ  ਅਰਦਾਸਿ  ॥

 ਜਿਸੁ  ਤੂੰ  ਦੇਹਿ  ਤਿਸੁ  ਸਭੁ  ਕਿਛੁ  ਮਿਲੈ  ਇਕਨਾ  ਦੂਰਿ  ਹੈ  ਪਾਸਿ  ॥

 ਤੁਧੁ  ਬਾਝਹੁ  ਥਾਉ  ਕੋ  ਨਾਹੀ  ਜਿਸੁ  ਪਾਸਹੁ  ਮੰਗੀਐ  ਮਨਿ  ਵੇਖਹੁ  ਕੋ  ਨਿਰਜਾਸਿ  ॥

 ਸਭਿ  ਤੁਧੈ  ਨੋ  ਸਾਲਾਹਦੇ  ਦਰਿ  ਗੁਰਮੁਖਾ  ਨੋ  ਪਰਗਾਸਿ  ॥੯॥

 ਸਲੋਕ  ਮਃ  ੩  ॥

 ਪੰਡਿਤੁ  ਪੜਿ  ਪੜਿ  ਉਚਾ  ਕੂਕਦਾ  ਮਾਇਆ  ਮੋਹਿ  ਪਿਆਰੁ  ॥

 ਅੰਤਰਿ  ਬ੍ਰਹਮੁ  ਨ  ਚੀਨਈ  ਮਨਿ  ਮੂਰਖੁ  ਗਾਵਾਰੁ  ॥

 ਦੂਜੈ  ਭਾਇ  ਜਗਤੁ  ਪਰਬੋਧਦਾ  ਨਾ  ਬੂਝੈ  ਬੀਚਾਰੁ  ॥

 ਬਿਰਥਾ  ਜਨਮੁ  ਗਵਾਇਆ  ਮਰਿ  ਜੰਮੈ  ਵਾਰੋ  ਵਾਰ  ॥੧॥

 ਮਃ  ੩  ॥

 ਜਿਨੀ  ਸਤਿਗੁਰੁ  ਸੇਵਿਆ  ਤਿਨੀ  ਨਾਉ  ਪਾਇਆ  ਬੂਝਹੁ  ਕਰਿ  ਬੀਚਾਰੁ  ॥

 ਸਦਾ  ਸਾਂਤਿ  ਸੁਖੁ  ਮਨਿ  ਵਸੈ  ਚੂਕੈ  ਕੂਕ  ਪੁਕਾਰ  ॥

 ਆਪੈ  ਨੋ  ਆਪੁ  ਖਾਇ  ਮਨੁ  ਨਿਰਮਲੁ  ਹੋਵੈ  ਗੁਰ  ਸਬਦੀ  ਵੀਚਾਰੁ  ॥

 ਨਾਨਕ  ਸਬਦਿ  ਰਤੇ  ਸੇ  ਮੁਕਤੁ  ਹੈ  ਹਰਿ  ਜੀਉ  ਹੇਤਿ  ਪਿਆਰੁ  ॥੨॥

 ਪਉੜੀ  ॥

 ਹਰਿ  ਕੀ  ਸੇਵਾ  ਸਫਲ  ਹੈ  ਗੁਰਮੁਖਿ  ਪਾਵੈ  ਥਾਇ  ॥

 ਜਿਸੁ  ਹਰਿ  ਭਾਵੈ  ਤਿਸੁ  ਗੁਰੁ  ਮਿਲੈ  ਸੋ  ਹਰਿ  ਨਾਮੁ  ਧਿਆਇ  ॥

 ਗੁਰ  ਸਬਦੀ  ਹਰਿ  ਪਾਈਐ  ਹਰਿ  ਪਾਰਿ  ਲਘਾਇ  ॥

 ਮਨਹਠਿ  ਕਿਨੈ  ਨ  ਪਾਇਓ  ਪੁਛਹੁ  ਵੇਦਾ  ਜਾਇ  ॥

 ਨਾਨਕ  ਹਰਿ  ਕੀ  ਸੇਵਾ  ਸੋ  ਕਰੇ  ਜਿਸੁ  ਲਏ  ਹਰਿ  ਲਾਇ  ॥੧੦॥

 ਸਲੋਕ  ਮਃ  ੩  ॥

 ਨਾਨਕ  ਸੋ  ਸੂਰਾ  ਵਰੀਆਮੁ  ਜਿਨਿ  ਵਿਚਹੁ  ਦੁਸਟੁ  ਅਹੰਕਰਣੁ  ਮਾਰਿਆ  ॥

 ਗੁਰਮੁਖਿ  ਨਾਮੁ  ਸਾਲਾਹਿ  ਜਨਮੁ  ਸਵਾਰਿਆ  ॥

 ਆਪਿ  ਹੋਆ  ਸਦਾ  ਮੁਕਤੁ  ਸਭੁ  ਕੁਲੁ  ਨਿਸਤਾਰਿਆ  ॥

 ਸੋਹਨਿ  ਸਚਿ  ਦੁਆਰਿ  ਨਾਮੁ  ਪਿਆਰਿਆ  ॥

 ਮਨਮੁਖ  ਮਰਹਿ  ਅਹੰਕਾਰਿ  ਮਰਣੁ  ਵਿਗਾੜਿਆ  ॥

 ਸਭੋ  ਵਰਤੈ  ਹੁਕਮੁ  ਕਿਆ  ਕਰਹਿ  ਵਿਚਾਰਿਆ  ॥

 ਆਪਹੁ  ਦੂਜੈ  ਲਗਿ  ਖਸਮੁ  ਵਿਸਾਰਿਆ  ॥

 ਨਾਨਕ  ਬਿਨੁ  ਨਾਵੈ  ਸਭੁ  ਦੁਖੁ  ਸੁਖੁ  ਵਿਸਾਰਿਆ  ॥੧॥

 ਮਃ  ੩  ॥

 ਗੁਰਿ  ਪੂਰੈ  ਹਰਿ  ਨਾਮੁ  ਦਿੜਾਇਆ  ਤਿਨਿ  ਵਿਚਹੁ  ਭਰਮੁ  ਚੁਕਾਇਆ  ॥

 ਰਾਮ  ਨਾਮੁ  ਹਰਿ  ਕੀਰਤਿ  ਗਾਈ  ਕਰਿ  ਚਾਨਣੁ  ਮਗੁ  ਦਿਖਾਇਆ  ॥

 ਹਉਮੈ  ਮਾਰਿ  ਏਕ  ਲਿਵ  ਲਾਗੀ  ਅੰਤਰਿ  ਨਾਮੁ  ਵਸਾਇਆ  ॥

 ਗੁਰਮਤੀ  ਜਮੁ  ਜੋਹਿ  ਨ  ਸਾਕੈ  ਸਾਚੈ  ਨਾਮਿ  ਸਮਾਇਆ  ॥

 ਸਭੁ  ਆਪੇ  ਆਪਿ  ਵਰਤੈ  ਕਰਤਾ  ਜੋ  ਭਾਵੈ  ਸੋ  ਨਾਇ  ਲਾਇਆ  ॥

 ਜਨ  ਨਾਨਕੁ  ਨਾਮੁ  ਲਏ  ਤਾ  ਜੀਵੈ  ਬਿਨੁ  ਨਾਵੈ  ਖਿਨੁ  ਮਰਿ  ਜਾਇਆ  ॥੨॥

 ਪਉੜੀ  ॥

 ਜੋ  ਮਿਲਿਆ  ਹਰਿ  ਦੀਬਾਣ  ਸਿਉ  ਸੋ  ਸਭਨੀ  ਦੀਬਾਣੀ  ਮਿਲਿਆ  ॥

 ਜਿਥੈ  ਓਹੁ  ਜਾਇ  ਤਿਥੈ  ਓਹੁ  ਸੁਰਖਰੂ  ਉਸ  ਕੈ  ਮੁਹਿ  ਡਿਠੈ  ਸਭ  ਪਾਪੀ  ਤਰਿਆ  ॥

 ਓਸੁ  ਅੰਤਰਿ  ਨਾਮੁ  ਨਿਧਾਨੁ  ਹੈ  ਨਾਮੋ  ਪਰਵਰਿਆ  ॥

 ਨਾਉ  ਪੂਜੀਐ  ਨਾਉ  ਮੰਨੀਐ  ਨਾਇ  ਕਿਲਵਿਖ  ਸਭ  ਹਿਰਿਆ  ॥

 ਜਿਨੀ  ਨਾਮੁ  ਧਿਆਇਆ  ਇਕ  ਮਨਿ  ਇਕ  ਚਿਤਿ  ਸੇ  ਅਸਥਿਰੁ  ਜਗਿ  ਰਹਿਆ  ॥੧੧॥

 ਸਲੋਕ  ਮਃ  ੩  ॥

 ਆਤਮਾ  ਦੇਉ  ਪੂਜੀਐ  ਗੁਰ  ਕੈ  ਸਹਜਿ  ਸੁਭਾਇ  ॥

 ਆਤਮੇ  ਨੋ  ਆਤਮੇ  ਦੀ  ਪ੍ਰਤੀਤਿ  ਹੋਇ  ਤਾ  ਘਰ  ਹੀ  ਪਰਚਾ  ਪਾਇ  ॥

 ਆਤਮਾ  ਅਡੋਲੁ  ਨ  ਡੋਲਈ  ਗੁਰ  ਕੈ  ਭਾਇ  ਸੁਭਾਇ  ॥

 ਗੁਰ  ਵਿਣੁ  ਸਹਜੁ  ਨ  ਆਵਈ  ਲੋਭੁ  ਮੈਲੁ  ਨ  ਵਿਚਹੁ  ਜਾਇ  ॥

 ਖਿਨੁ  ਪਲੁ  ਹਰਿ  ਨਾਮੁ  ਮਨਿ  ਵਸੈ  ਸਭ  ਅਠਸਠਿ  ਤੀਰਥ  ਨਾਇ  ॥

 ਸਚੇ  ਮੈਲੁ  ਨ  ਲਗਈ  ਮਲੁ  ਲਾਗੈ  ਦੂਜੈ  ਭਾਇ  ॥

 ਧੋਤੀ  ਮੂਲਿ  ਨ  ਉਤਰੈ  ਜੇ  ਅਠਸਠਿ  ਤੀਰਥ  ਨਾਇ  ॥

 ਮਨਮੁਖ  ਕਰਮ  ਕਰੇ  ਅਹੰਕਾਰੀ  ਸਭੁ  ਦੁਖੋ  ਦੁਖੁ  ਕਮਾਇ  ॥

 ਨਾਨਕ  ਮੈਲਾ  ਊਜਲੁ  ਤਾ  ਥੀਐ  ਜਾ  ਸਤਿਗੁਰ  ਮਾਹਿ  ਸਮਾਇ  ॥੧॥

 ਮਃ  ੩  ॥

 ਮਨਮੁਖੁ  ਲੋਕੁ  ਸਮਝਾਈਐ  ਕਦਹੁ  ਸਮਝਾਇਆ  ਜਾਇ  ॥

 ਮਨਮੁਖੁ  ਰਲਾਇਆ  ਨਾ  ਰਲੈ  ਪਇਐ  ਕਿਰਤਿ  ਫਿਰਾਇ  ॥

 ਲਿਵ  ਧਾਤੁ  ਦੁਇ  ਰਾਹ  ਹੈ  ਹੁਕਮੀ  ਕਾਰ  ਕਮਾਇ  ॥

 ਗੁਰਮੁਖਿ  ਆਪਣਾ  ਮਨੁ  ਮਾਰਿਆ  ਸਬਦਿ  ਕਸਵਟੀ  ਲਾਇ  ॥

 ਮਨ  ਹੀ  ਨਾਲਿ  ਝਗੜਾ  ਮਨ  ਹੀ  ਨਾਲਿ  ਸਥ  ਮਨ  ਹੀ  ਮੰਝਿ  ਸਮਾਇ  ॥

 ਮਨੁ  ਜੋ  ਇਛੇ  ਸੋ  ਲਹੈ  ਸਚੈ  ਸਬਦਿ  ਸੁਭਾਇ  ॥

 ਅੰਮ੍ਰਿਤ  ਨਾਮੁ  ਸਦ  ਭੁੰਚੀਐ  ਗੁਰਮੁਖਿ  ਕਾਰ  ਕਮਾਇ  ॥

 ਵਿਣੁ  ਮਨੈ  ਜਿ  ਹੋਰੀ  ਨਾਲਿ  ਲੁਝਣਾ  ਜਾਸੀ  ਜਨਮੁ  ਗਵਾਇ  ॥

 ਮਨਮੁਖੀ  ਮਨਹਠਿ  ਹਾਰਿਆ  ਕੂੜੁ  ਕੁਸਤੁ  ਕਮਾਇ  ॥

 ਗੁਰ  ਪਰਸਾਦੀ  ਮਨੁ  ਜਿਣੈ  ਹਰਿ  ਸੇਤੀ  ਲਿਵ  ਲਾਇ  ॥

 ਨਾਨਕ  ਗੁਰਮੁਖਿ  ਸਚੁ  ਕਮਾਵੈ  ਮਨਮੁਖਿ  ਆਵੈ  ਜਾਇ  ॥੨॥

 ਪਉੜੀ  ॥

 ਹਰਿ  ਕੇ  ਸੰਤ  ਸੁਣਹੁ  ਜਨ  ਭਾਈ  ਹਰਿ  ਸਤਿਗੁਰ  ਕੀ  ਇਕ  ਸਾਖੀ  ॥

 ਜਿਸੁ  ਧੁਰਿ  ਭਾਗੁ  ਹੋਵੈ  ਮੁਖਿ  ਮਸਤਕਿ  ਤਿਨਿ  ਜਨਿ  ਲੈ  ਹਿਰਦੈ  ਰਾਖੀ  ॥

 ਹਰਿ  ਅੰਮ੍ਰਿਤ  ਕਥਾ  ਸਰੇਸਟ  ਊਤਮ  ਗੁਰ  ਬਚਨੀ  ਸਹਜੇ  ਚਾਖੀ  ॥

 ਤਹ  ਭਇਆ  ਪ੍ਰਗਾਸੁ  ਮਿਟਿਆ  ਅੰਧਿਆਰਾ  ਜਿਉ  ਸੂਰਜ  ਰੈਣਿ  ਕਿਰਾਖੀ  ॥

 ਅਦਿਸਟੁ  ਅਗੋਚਰੁ  ਅਲਖੁ  ਨਿਰੰਜਨੁ  ਸੋ  ਦੇਖਿਆ  ਗੁਰਮੁਖਿ  ਆਖੀ  ॥੧੨॥

 ਸਲੋਕੁ  ਮਃ  ੩  ॥

 ਸਤਿਗੁਰੁ  ਸੇਵੇ  ਆਪਣਾ  ਸੋ  ਸਿਰੁ  ਲੇਖੈ  ਲਾਇ  ॥

 ਵਿਚਹੁ  ਆਪੁ  ਗਵਾਇ  ਕੈ  ਰਹਨਿ  ਸਚਿ  ਲਿਵ  ਲਾਇ  ॥

 ਸਤਿਗੁਰੁ  ਜਿਨੀ  ਨ  ਸੇਵਿਓ  ਤਿਨਾ  ਬਿਰਥਾ  ਜਨਮੁ  ਗਵਾਇ  ॥

 ਨਾਨਕ  ਜੋ  ਤਿਸੁ  ਭਾਵੈ  ਸੋ  ਕਰੇ  ਕਹਣਾ  ਕਿਛੂ  ਨ  ਜਾਇ  ॥੧॥

 ਮਃ  ੩  ॥

 ਮਨੁ  ਵੇਕਾਰੀ  ਵੇੜਿਆ  ਵੇਕਾਰਾ  ਕਰਮ  ਕਮਾਇ  ॥

 ਦੂਜੈ  ਭਾਇ  ਅਗਿਆਨੀ  ਪੂਜਦੇ  ਦਰਗਹ  ਮਿਲੈ  ਸਜਾਇ  ॥

 ਆਤਮ  ਦੇਉ  ਪੂਜੀਐ  ਬਿਨੁ  ਸਤਿਗੁਰ  ਬੂਝ  ਨ  ਪਾਇ  ॥

 ਜਪੁ  ਤਪੁ  ਸੰਜਮੁ  ਭਾਣਾ  ਸਤਿਗੁਰੂ  ਕਾ  ਕਰਮੀ  ਪਲੈ  ਪਾਇ  ॥

 ਨਾਨਕ  ਸੇਵਾ  ਸੁਰਤਿ  ਕਮਾਵਣੀ  ਜੋ  ਹਰਿ  ਭਾਵੈ  ਸੋ  ਥਾਇ  ਪਾਇ  ॥੨॥

 ਪਉੜੀ  ॥

 ਹਰਿ  ਹਰਿ  ਨਾਮੁ  ਜਪਹੁ  ਮਨ  ਮੇਰੇ  ਜਿਤੁ  ਸਦਾ  ਸੁਖੁ  ਹੋਵੈ  ਦਿਨੁ  ਰਾਤੀ  ॥

 ਹਰਿ  ਹਰਿ  ਨਾਮੁ  ਜਪਹੁ  ਮਨ  ਮੇਰੇ  ਜਿਤੁ  ਸਿਮਰਤ  ਸਭਿ  ਕਿਲਵਿਖ  ਪਾਪ  ਲਹਾਤੀ  ॥

 ਹਰਿ  ਹਰਿ  ਨਾਮੁ  ਜਪਹੁ  ਮਨ  ਮੇਰੇ  ਜਿਤੁ  ਦਾਲਦੁ  ਦੁਖ  ਭੁਖ  ਸਭ  ਲਹਿ  ਜਾਤੀ  ॥

 ਹਰਿ  ਹਰਿ  ਨਾਮੁ  ਜਪਹੁ  ਮਨ  ਮੇਰੇ  ਮੁਖਿ  ਗੁਰਮੁਖਿ  ਪ੍ਰੀਤਿ  ਲਗਾਤੀ  ॥

 ਜਿਤੁ  ਮੁਖਿ  ਭਾਗੁ  ਲਿਖਿਆ  ਧੁਰਿ  ਸਾਚੈ  ਹਰਿ  ਤਿਤੁ  ਮੁਖਿ  ਨਾਮੁ  ਜਪਾਤੀ  ॥੧੩॥

 ਸਲੋਕ  ਮਃ  ੩  ॥

 ਸਤਿਗੁਰੁ  ਜਿਨੀ  ਨ  ਸੇਵਿਓ  ਸਬਦਿ  ਨ  ਕੀਤੋ  ਵੀਚਾਰੁ  ॥

 ਅੰਤਰਿ  ਗਿਆਨੁ  ਨ  ਆਇਓ  ਮਿਰਤਕੁ  ਹੈ  ਸੰਸਾਰਿ  ॥

 ਲਖ  ਚਉਰਾਸੀਹ  ਫੇਰੁ  ਪਇਆ  ਮਰਿ  ਜੰਮੈ  ਹੋਇ  ਖੁਆਰੁ  ॥

 ਸਤਿਗੁਰ  ਕੀ  ਸੇਵਾ  ਸੋ  ਕਰੇ  ਜਿਸ  ਨੋ  ਆਪਿ  ਕਰਾਏ  ਸੋਇ  ॥

 ਸਤਿਗੁਰ  ਵਿਚਿ  ਨਾਮੁ  ਨਿਧਾਨੁ  ਹੈ  ਕਰਮਿ  ਪਰਾਪਤਿ  ਹੋਇ  ॥

 ਸਚਿ  ਰਤੇ  ਗੁਰ  ਸਬਦ  ਸਿਉ  ਤਿਨ  ਸਚੀ  ਸਦਾ  ਲਿਵ  ਹੋਇ  ॥

 ਨਾਨਕ  ਜਿਸ  ਨੋ  ਮੇਲੇ  ਨ  ਵਿਛੁੜੈ  ਸਹਜਿ  ਸਮਾਵੈ  ਸੋਇ  ॥੧॥

 ਮਃ  ੩  ॥

 ਸੋ  ਭਗਉਤੀ  ਜੋੁ  ਭਗਵੰਤੈ  ਜਾਣੈ  ॥

 ਗੁਰ  ਪਰਸਾਦੀ  ਆਪੁ  ਪਛਾਣੈ  ॥

 ਧਾਵਤੁ  ਰਾਖੈ  ਇਕਤੁ  ਘਰਿ  ਆਣੈ  ॥

 ਜੀਵਤੁ  ਮਰੈ  ਹਰਿ  ਨਾਮੁ  ਵਖਾਣੈ  ॥

 ਐਸਾ  ਭਗਉਤੀ  ਉਤਮੁ  ਹੋਇ  ॥

 ਨਾਨਕ  ਸਚਿ  ਸਮਾਵੈ  ਸੋਇ  ॥੨॥

 ਮਃ  ੩  ॥

 ਅੰਤਰਿ  ਕਪਟੁ  ਭਗਉਤੀ  ਕਹਾਏ  ॥

 ਪਾਖੰਡਿ  ਪਾਰਬ੍ਰਹਮੁ  ਕਦੇ  ਨ  ਪਾਏ  ॥

 ਪਰ  ਨਿੰਦਾ  ਕਰੇ  ਅੰਤਰਿ  ਮਲੁ  ਲਾਏ  ॥

 ਬਾਹਰਿ  ਮਲੁ  ਧੋਵੈ  ਮਨ  ਕੀ  ਜੂਠਿ  ਨ  ਜਾਏ  ॥

 ਸਤਸੰਗਤਿ  ਸਿਉ  ਬਾਦੁ  ਰਚਾਏ  ॥

 ਅਨਦਿਨੁ  ਦੁਖੀਆ  ਦੂਜੈ  ਭਾਇ  ਰਚਾਏ  ॥

 ਹਰਿ  ਨਾਮੁ  ਨ  ਚੇਤੈ  ਬਹੁ  ਕਰਮ  ਕਮਾਏ  ॥

 ਪੂਰਬ  ਲਿਖਿਆ  ਸੁ  ਮੇਟਣਾ  ਨ  ਜਾਏ  ॥

 ਨਾਨਕ  ਬਿਨੁ  ਸਤਿਗੁਰ  ਸੇਵੇ  ਮੋਖੁ  ਨ  ਪਾਏ  ॥੩॥

 ਪਉੜੀ  ॥

 ਸਤਿਗੁਰੁ  ਜਿਨੀ  ਧਿਆਇਆ  ਸੇ  ਕੜਿ  ਨ  ਸਵਾਹੀ  ॥

 ਸਤਿਗੁਰੁ  ਜਿਨੀ  ਧਿਆਇਆ  ਸੇ  ਤ੍ਰਿਪਤਿ  ਅਘਾਹੀ  ॥

 ਸਤਿਗੁਰੁ  ਜਿਨੀ  ਧਿਆਇਆ  ਤਿਨ  ਜਮ  ਡਰੁ  ਨਾਹੀ  ॥

 ਜਿਨ  ਕਉ  ਹੋਆ  ਕ੍ਰਿਪਾਲੁ  ਹਰਿ  ਸੇ  ਸਤਿਗੁਰ  ਪੈਰੀ  ਪਾਹੀ  ॥

 ਤਿਨ  ਐਥੈ  ਓਥੈ  ਮੁਖ  ਉਜਲੇ  ਹਰਿ  ਦਰਗਹ  ਪੈਧੇ  ਜਾਹੀ  ॥੧੪॥

 ਸਲੋਕ  ਮਃ  ੨  ॥

 ਜੋ  ਸਿਰੁ  ਸਾਂਈ  ਨਾ  ਨਿਵੈ  ਸੋ  ਸਿਰੁ  ਦੀਜੈ  ਡਾਰਿ  ॥

 ਨਾਨਕ  ਜਿਸੁ  ਪਿੰਜਰ  ਮਹਿ  ਬਿਰਹਾ  ਨਹੀ  ਸੋ  ਪਿੰਜਰੁ  ਲੈ  ਜਾਰਿ  ॥੧॥

 ਮਃ  ੫  ॥

 ਮੁੰਢਹੁ  ਭੁਲੀ  ਨਾਨਕਾ  ਫਿਰਿ  ਫਿਰਿ  ਜਨਮਿ  ਮੁਈਆਸੁ  ॥

 ਕਸਤੂਰੀ  ਕੈ  ਭੋਲੜੈ  ਗੰਦੇ  ਡੁੰਮਿ  ਪਈਆਸੁ  ॥੨॥

 ਪਉੜੀ  ॥

 ਸੋ  ਐਸਾ  ਹਰਿ  ਨਾਮੁ  ਧਿਆਈਐ  ਮਨ  ਮੇਰੇ  ਜੋ  ਸਭਨਾ  ਉਪਰਿ  ਹੁਕਮੁ  ਚਲਾਏ  ॥

 ਸੋ  ਐਸਾ  ਹਰਿ  ਨਾਮੁ  ਜਪੀਐ  ਮਨ  ਮੇਰੇ  ਜੋ  ਅੰਤੀ  ਅਉਸਰਿ  ਲਏ  ਛਡਾਏ  ॥

 ਸੋ  ਐਸਾ  ਹਰਿ  ਨਾਮੁ  ਜਪੀਐ  ਮਨ  ਮੇਰੇ  ਜੁ  ਮਨ  ਕੀ  ਤ੍ਰਿਸਨਾ  ਸਭ  ਭੁਖ  ਗਵਾਏ  ॥

 ਸੋ  ਗੁਰਮੁਖਿ  ਨਾਮੁ  ਜਪਿਆ  ਵਡਭਾਗੀ  ਤਿਨ  ਨਿੰਦਕ  ਦੁਸਟ  ਸਭਿ  ਪੈਰੀ  ਪਾਏ  ॥

 ਨਾਨਕ  ਨਾਮੁ  ਅਰਾਧਿ  ਸਭਨਾ  ਤੇ  ਵਡਾ  ਸਭਿ  ਨਾਵੈ  ਅਗੈ  ਆਣਿ  ਨਿਵਾਏ  ॥੧੫॥

 ਸਲੋਕ  ਮਃ  ੩  ॥

 ਵੇਸ  ਕਰੇ  ਕੁਰੂਪਿ  ਕੁਲਖਣੀ  ਮਨਿ  ਖੋਟੈ  ਕੂੜਿਆਰਿ  ॥

 ਪਿਰ  ਕੈ  ਭਾਣੈ  ਨਾ  ਚਲੈ  ਹੁਕਮੁ  ਕਰੇ  ਗਾਵਾਰਿ  ॥

 ਗੁਰ  ਕੈ  ਭਾਣੈ  ਜੋ  ਚਲੈ  ਸਭਿ  ਦੁਖ  ਨਿਵਾਰਣਹਾਰਿ  ॥

 ਲਿਖਿਆ  ਮੇਟਿ  ਨ  ਸਕੀਐ  ਜੋ  ਧੁਰਿ  ਲਿਖਿਆ  ਕਰਤਾਰਿ  ॥

 ਮਨੁ  ਤਨੁ  ਸਉਪੇ  ਕੰਤ  ਕਉ  ਸਬਦੇ  ਧਰੇ  ਪਿਆਰੁ  ॥

 ਬਿਨੁ  ਨਾਵੈ  ਕਿਨੈ  ਨ  ਪਾਇਆ  ਦੇਖਹੁ  ਰਿਦੈ  ਬੀਚਾਰਿ  ॥

 ਨਾਨਕ  ਸਾ  ਸੁਆਲਿਓ  ਸੁਲਖਣੀ  ਜਿ  ਰਾਵੀ  ਸਿਰਜਨਹਾਰਿ  ॥੧॥

 ਮਃ  ੩  ॥

 ਮਾਇਆ  ਮੋਹੁ  ਗੁਬਾਰੁ  ਹੈ  ਤਿਸ  ਦਾ  ਨ  ਦਿਸੈ  ਉਰਵਾਰੁ  ਨ  ਪਾਰੁ  ॥

 ਮਨਮੁਖ  ਅਗਿਆਨੀ  ਮਹਾ  ਦੁਖੁ  ਪਾਇਦੇ  ਡੁਬੇ  ਹਰਿ  ਨਾਮੁ  ਵਿਸਾਰਿ  ॥

 ਭਲਕੇ  ਉਠਿ  ਬਹੁ  ਕਰਮ  ਕਮਾਵਹਿ  ਦੂਜੈ  ਭਾਇ  ਪਿਆਰੁ  ॥

 ਸਤਿਗੁਰੁ  ਸੇਵਹਿ  ਆਪਣਾ  ਭਉਜਲੁ  ਉਤਰੇ  ਪਾਰਿ  ॥

 ਨਾਨਕ  ਗੁਰਮੁਖਿ  ਸਚਿ  ਸਮਾਵਹਿ  ਸਚੁ  ਨਾਮੁ  ਉਰ  ਧਾਰਿ  ॥੨॥

 ਪਉੜੀ  ॥

 ਹਰਿ  ਜਲਿ  ਥਲਿ  ਮਹੀਅਲਿ  ਭਰਪੂਰਿ  ਦੂਜਾ  ਨਾਹਿ  ਕੋਇ  ॥

 ਹਰਿ  ਆਪਿ  ਬਹਿ  ਕਰੇ  ਨਿਆਉ  ਕੂੜਿਆਰ  ਸਭ  ਮਾਰਿ  ਕਢੋਇ  ॥

 ਸਚਿਆਰਾ  ਦੇਇ  ਵਡਿਆਈ  ਹਰਿ  ਧਰਮ  ਨਿਆਉ  ਕੀਓਇ  ॥

 ਸਭ  ਹਰਿ  ਕੀ  ਕਰਹੁ  ਉਸਤਤਿ  ਜਿਨਿ  ਗਰੀਬ  ਅਨਾਥ  ਰਾਖਿ  ਲੀਓਇ  ॥

 ਜੈਕਾਰੁ  ਕੀਓ  ਧਰਮੀਆ  ਕਾ  ਪਾਪੀ  ਕਉ  ਡੰਡੁ  ਦੀਓਇ  ॥੧੬॥

 ਸਲੋਕ  ਮਃ  ੩  ॥

 ਮਨਮੁਖ  ਮੈਲੀ  ਕਾਮਣੀ  ਕੁਲਖਣੀ  ਕੁਨਾਰਿ  ॥

 ਪਿਰੁ  ਛੋਡਿਆ  ਘਰਿ  ਆਪਣਾ  ਪਰ  ਪੁਰਖੈ  ਨਾਲਿ  ਪਿਆਰੁ  ॥

 ਤ੍ਰਿਸਨਾ  ਕਦੇ  ਨ  ਚੁਕਈ  ਜਲਦੀ  ਕਰੇ  ਪੂਕਾਰ  ॥

 ਨਾਨਕ  ਬਿਨੁ  ਨਾਵੈ  ਕੁਰੂਪਿ  ਕੁਸੋਹਣੀ  ਪਰਹਰਿ  ਛੋਡੀ  ਭਤਾਰਿ  ॥੧॥

 ਮਃ  ੩  ॥

 ਸਬਦਿ  ਰਤੀ  ਸੋਹਾਗਣੀ  ਸਤਿਗੁਰ  ਕੈ  ਭਾਇ  ਪਿਆਰਿ  ॥

 ਸਦਾ  ਰਾਵੇ  ਪਿਰੁ  ਆਪਣਾ  ਸਚੈ  ਪ੍ਰੇਮਿ  ਪਿਆਰਿ  ॥

 ਅਤਿ  ਸੁਆਲਿਉ  ਸੁੰਦਰੀ  ਸੋਭਾਵੰਤੀ  ਨਾਰਿ  ॥

 ਨਾਨਕ  ਨਾਮਿ  ਸੋਹਾਗਣੀ  ਮੇਲੀ  ਮੇਲਣਹਾਰਿ  ॥੨॥

 ਪਉੜੀ  ॥

 ਹਰਿ  ਤੇਰੀ  ਸਭ  ਕਰਹਿ  ਉਸਤਤਿ  ਜਿਨਿ  ਫਾਥੇ  ਕਾਢਿਆ  ॥

 ਹਰਿ  ਤੁਧਨੋ  ਕਰਹਿ  ਸਭ  ਨਮਸਕਾਰੁ  ਜਿਨਿ  ਪਾਪੈ  ਤੇ  ਰਾਖਿਆ  ॥

 ਹਰਿ  ਨਿਮਾਣਿਆ  ਤੂੰ  ਮਾਣੁ  ਹਰਿ  ਡਾਢੀ  ਹੂੰ  ਤੂੰ  ਡਾਢਿਆ  ॥

 ਹਰਿ  ਅਹੰਕਾਰੀਆ  ਮਾਰਿ  ਨਿਵਾਏ  ਮਨਮੁਖ  ਮੂੜ  ਸਾਧਿਆ  ॥

 ਹਰਿ  ਭਗਤਾ  ਦੇਇ  ਵਡਿਆਈ  ਗਰੀਬ  ਅਨਾਥਿਆ  ॥੧੭॥

 ਸਲੋਕ  ਮਃ  ੩  ॥

 ਸਤਿਗੁਰ  ਕੈ  ਭਾਣੈ  ਜੋ  ਚਲੈ  ਤਿਸੁ  ਵਡਿਆਈ  ਵਡੀ  ਹੋਇ  ॥

 ਹਰਿ  ਕਾ  ਨਾਮੁ  ਉਤਮੁ  ਮਨਿ  ਵਸੈ  ਮੇਟਿ  ਨ  ਸਕੈ  ਕੋਇ  ॥

 ਕਿਰਪਾ  ਕਰੇ  ਜਿਸੁ  ਆਪਣੀ  ਤਿਸੁ  ਕਰਮਿ  ਪਰਾਪਤਿ  ਹੋਇ  ॥

 ਨਾਨਕ  ਕਾਰਣੁ  ਕਰਤੇ  ਵਸਿ  ਹੈ  ਗੁਰਮੁਖਿ  ਬੂਝੈ  ਕੋਇ  ॥੧॥

 ਮਃ  ੩  ॥

 ਨਾਨਕ  ਹਰਿ  ਨਾਮੁ  ਜਿਨੀ  ਆਰਾਧਿਆ  ਅਨਦਿਨੁ  ਹਰਿ  ਲਿਵ  ਤਾਰ  ॥

 ਮਾਇਆ  ਬੰਦੀ  ਖਸਮ  ਕੀ  ਤਿਨ  ਅਗੈ  ਕਮਾਵੈ  ਕਾਰ  ॥

 ਪੂਰੈ  ਪੂਰਾ  ਕਰਿ  ਛੋਡਿਆ  ਹੁਕਮਿ  ਸਵਾਰਣਹਾਰ  ॥

 ਗੁਰ  ਪਰਸਾਦੀ  ਜਿਨਿ  ਬੁਝਿਆ  ਤਿਨਿ  ਪਾਇਆ  ਮੋਖ  ਦੁਆਰੁ  ॥

 ਮਨਮੁਖ  ਹੁਕਮੁ  ਨ  ਜਾਣਨੀ  ਤਿਨ  ਮਾਰੇ  ਜਮ  ਜੰਦਾਰੁ  ॥

 ਗੁਰਮੁਖਿ  ਜਿਨੀ  ਅਰਾਧਿਆ  ਤਿਨੀ  ਤਰਿਆ  ਭਉਜਲੁ  ਸੰਸਾਰੁ  ॥

 ਸਭਿ  ਅਉਗਣ  ਗੁਣੀ  ਮਿਟਾਇਆ  ਗੁਰੁ  ਆਪੇ  ਬਖਸਣਹਾਰੁ  ॥੨॥

 ਪਉੜੀ  ॥

 ਹਰਿ  ਕੀ  ਭਗਤਾ  ਪਰਤੀਤਿ  ਹਰਿ  ਸਭ  ਕਿਛੁ  ਜਾਣਦਾ  ॥

 ਹਰਿ  ਜੇਵਡੁ  ਨਾਹੀ  ਕੋਈ  ਜਾਣੁ  ਹਰਿ  ਧਰਮੁ  ਬੀਚਾਰਦਾ  ॥

 ਕਾੜਾ  ਅੰਦੇਸਾ  ਕਿਉ  ਕੀਜੈ  ਜਾ  ਨਾਹੀ  ਅਧਰਮਿ  ਮਾਰਦਾ  ॥

 ਸਚਾ  ਸਾਹਿਬੁ  ਸਚੁ  ਨਿਆਉ  ਪਾਪੀ  ਨਰੁ  ਹਾਰਦਾ  ॥

 ਸਾਲਾਹਿਹੁ  ਭਗਤਹੁ  ਕਰ  ਜੋੜਿ  ਹਰਿ  ਭਗਤ  ਜਨ  ਤਾਰਦਾ  ॥੧੮॥

 ਸਲੋਕ  ਮਃ  ੩  ॥

 ਆਪਣੇ  ਪ੍ਰੀਤਮ  ਮਿਲਿ  ਰਹਾ  ਅੰਤਰਿ  ਰਖਾ  ਉਰਿ  ਧਾਰਿ  ॥

 ਸਾਲਾਹੀ  ਸੋ  ਪ੍ਰਭ  ਸਦਾ  ਸਦਾ  ਗੁਰ  ਕੈ  ਹੇਤਿ  ਪਿਆਰਿ  ॥

 ਨਾਨਕ  ਜਿਸੁ  ਨਦਰਿ  ਕਰੇ  ਤਿਸੁ  ਮੇਲਿ  ਲਏ  ਸਾਈ  ਸੁਹਾਗਣਿ  ਨਾਰਿ  ॥੧॥

 ਮਃ  ੩  ॥

 ਗੁਰ  ਸੇਵਾ  ਤੇ  ਹਰਿ  ਪਾਈਐ  ਜਾ  ਕਉ  ਨਦਰਿ  ਕਰੇਇ  ॥

 ਮਾਣਸ  ਤੇ  ਦੇਵਤੇ  ਭਏ  ਧਿਆਇਆ  ਨਾਮੁ  ਹਰੇ  ॥

 ਹਉਮੈ  ਮਾਰਿ  ਮਿਲਾਇਅਨੁ  ਗੁਰ  ਕੈ  ਸਬਦਿ  ਤਰੇ  ॥

 ਨਾਨਕ  ਸਹਜਿ  ਸਮਾਇਅਨੁ  ਹਰਿ  ਆਪਣੀ  ਕ੍ਰਿਪਾ  ਕਰੇ  ॥੨॥

 ਪਉੜੀ  ॥

 ਹਰਿ  ਆਪਣੀ  ਭਗਤਿ  ਕਰਾਇ  ਵਡਿਆਈ  ਵੇਖਾਲੀਅਨੁ  ॥

 ਆਪਣੀ  ਆਪਿ  ਕਰੇ  ਪਰਤੀਤਿ  ਆਪੇ  ਸੇਵ  ਘਾਲੀਅਨੁ  ॥

 ਹਰਿ  ਭਗਤਾ  ਨੋ  ਦੇਇ  ਅਨੰਦੁ  ਥਿਰੁ  ਘਰੀ  ਬਹਾਲਿਅਨੁ  ॥

 ਪਾਪੀਆ  ਨੋ  ਨ  ਦੇਈ  ਥਿਰੁ  ਰਹਣਿ  ਚੁਣਿ  ਨਰਕ  ਘੋਰਿ  ਚਾਲਿਅਨੁ  ॥

 ਹਰਿ  ਭਗਤਾ  ਨੋ  ਦੇਇ  ਪਿਆਰੁ  ਕਰਿ  ਅੰਗੁ  ਨਿਸਤਾਰਿਅਨੁ  ॥੧੯॥

 ਸਲੋਕ  ਮਃ  ੧  ॥

 ਕੁਬੁਧਿ  ਡੂਮਣੀ  ਕੁਦਇਆ  ਕਸਾਇਣਿ  ਪਰ  ਨਿੰਦਾ  ਘਟ  ਚੂਹੜੀ  ਮੁਠੀ  ਕ੍ਰੋਧਿ  ਚੰਡਾਲਿ  ॥

 ਕਾਰੀ  ਕਢੀ  ਕਿਆ  ਥੀਐ  ਜਾਂ  ਚਾਰੇ  ਬੈਠੀਆ  ਨਾਲਿ  ॥

 ਸਚੁ  ਸੰਜਮੁ  ਕਰਣੀ  ਕਾਰਾਂ  ਨਾਵਣੁ  ਨਾਉ  ਜਪੇਹੀ  ॥

 ਨਾਨਕ  ਅਗੈ  ਊਤਮ  ਸੇਈ  ਜਿ  ਪਾਪਾਂ  ਪੰਦਿ  ਨ  ਦੇਹੀ  ॥੧॥

 ਮਃ  ੧  ॥

 ਕਿਆ  ਹੰਸੁ  ਕਿਆ  ਬਗੁਲਾ  ਜਾ  ਕਉ  ਨਦਰਿ  ਕਰੇਇ  ॥

 ਜੋ  ਤਿਸੁ  ਭਾਵੈ  ਨਾਨਕਾ  ਕਾਗਹੁ  ਹੰਸੁ  ਕਰੇਇ  ॥੨॥

 ਪਉੜੀ  ॥

 ਕੀਤਾ  ਲੋੜੀਐ  ਕੰਮੁ  ਸੁ  ਹਰਿ  ਪਹਿ  ਆਖੀਐ  ॥

 ਕਾਰਜੁ  ਦੇਇ  ਸਵਾਰਿ  ਸਤਿਗੁਰ  ਸਚੁ  ਸਾਖੀਐ  ॥

 ਸੰਤਾ  ਸੰਗਿ  ਨਿਧਾਨੁ  ਅੰਮ੍ਰਿਤੁ  ਚਾਖੀਐ  ॥

 ਭੈ  ਭੰਜਨ  ਮਿਹਰਵਾਨ  ਦਾਸ  ਕੀ  ਰਾਖੀਐ  ॥

 ਨਾਨਕ  ਹਰਿ  ਗੁਣ  ਗਾਇ  ਅਲਖੁ  ਪ੍ਰਭੁ  ਲਾਖੀਐ  ॥੨੦॥

 ਸਲੋਕ  ਮਃ  ੩  ॥

 ਜੀਉ  ਪਿੰਡੁ  ਸਭੁ  ਤਿਸ  ਕਾ  ਸਭਸੈ  ਦੇਇ  ਅਧਾਰੁ  ॥

 ਨਾਨਕ  ਗੁਰਮੁਖਿ  ਸੇਵੀਐ  ਸਦਾ  ਸਦਾ  ਦਾਤਾਰੁ  ॥

 ਹਉ  ਬਲਿਹਾਰੀ  ਤਿਨ  ਕਉ  ਜਿਨਿ  ਧਿਆਇਆ  ਹਰਿ  ਨਿਰੰਕਾਰੁ  ॥

 ਓਨਾ  ਕੇ  ਮੁਖ  ਸਦ  ਉਜਲੇ  ਓਨਾ  ਨੋ  ਸਭੁ  ਜਗਤੁ  ਕਰੇ  ਨਮਸਕਾਰੁ  ॥੧॥

 ਮਃ  ੩  ॥

 ਸਤਿਗੁਰ  ਮਿਲਿਐ  ਉਲਟੀ  ਭਈ  ਨਵ  ਨਿਧਿ  ਖਰਚਿਉ  ਖਾਉ  ॥

 ਅਠਾਰਹ  ਸਿਧੀ  ਪਿਛੈ  ਲਗੀਆ  ਫਿਰਨਿ  ਨਿਜ  ਘਰਿ  ਵਸੈ  ਨਿਜ  ਥਾਇ  ॥

 ਅਨਹਦ  ਧੁਨੀ  ਸਦ  ਵਜਦੇ  ਉਨਮਨਿ  ਹਰਿ  ਲਿਵ  ਲਾਇ  ॥

 ਨਾਨਕ  ਹਰਿ  ਭਗਤਿ  ਤਿਨਾ  ਕੈ  ਮਨਿ  ਵਸੈ  ਜਿਨ  ਮਸਤਕਿ  ਲਿਖਿਆ  ਧੁਰਿ  ਪਾਇ  ॥੨॥

 ਪਉੜੀ  ॥

 ਹਉ  ਢਾਢੀ  ਹਰਿ  ਪ੍ਰਭ  ਖਸਮ  ਕਾ  ਹਰਿ  ਕੈ  ਦਰਿ  ਆਇਆ  ॥

 ਹਰਿ  ਅੰਦਰਿ  ਸੁਣੀ  ਪੂਕਾਰ  ਢਾਢੀ  ਮੁਖਿ  ਲਾਇਆ  ॥

 ਹਰਿ  ਪੁਛਿਆ  ਢਾਢੀ  ਸਦਿ  ਕੈ  ਕਿਤੁ  ਅਰਥਿ  ਤੂੰ  ਆਇਆ  ॥

 ਨਿਤ  ਦੇਵਹੁ  ਦਾਨੁ  ਦਇਆਲ  ਪ੍ਰਭ  ਹਰਿ  ਨਾਮੁ  ਧਿਆਇਆ  ॥

 ਹਰਿ  ਦਾਤੈ  ਹਰਿ  ਨਾਮੁ  ਜਪਾਇਆ  ਨਾਨਕੁ  ਪੈਨਾਇਆ  ॥੨੧॥੧॥  ਸੁਧੁ

Tags

Post a Comment

0 Comments
* Please Don't Spam Here. All the Comments are Reviewed by Admin.