Type Here to Get Search Results !

kirtan

ਵਾਰ ਮਾਝ


 ਵਾਰ  ਮਾਝ  ਕੀ  ਤਥਾ  ਸਲੋਕ  ਮਹਲਾ  ੧    ਮਲਕ  ਮੁਰੀਦ  ਤਥਾ  ਚੰਦ੍ਰਹੜਾ  ਸੋਹੀਆ  ਕੀ  ਧੁਨੀ  ਗਾਵਣੀ  ॥

 ੴ  ਸਤਿ  ਨਾਮੁ  ਕਰਤਾ  ਪੁਰਖੁ  ਗੁਰ  ਪ੍ਰਸਾਦਿ  ॥

 ਸਲੋਕੁ  ਮਃ  ੧  ॥

 ਗੁਰੁ  ਦਾਤਾ  ਗੁਰੁ  ਹਿਵੈ  ਘਰੁ  ਗੁਰੁ  ਦੀਪਕੁ  ਤਿਹ  ਲੋਇ  ॥

 ਅਮਰ  ਪਦਾਰਥੁ  ਨਾਨਕਾ  ਮਨਿ  ਮਾਨਿਐ  ਸੁਖੁ  ਹੋਇ  ॥੧॥

 ਮਃ  ੧  ॥

 ਪਹਿਲੈ  ਪਿਆਰਿ  ਲਗਾ  ਥਣ  ਦੁਧਿ  ॥

 ਦੂਜੈ  ਮਾਇ  ਬਾਪ  ਕੀ  ਸੁਧਿ  ॥

 ਤੀਜੈ  ਭਯਾ  ਭਾਭੀ  ਬੇਬ  ॥

 ਚਉਥੈ  ਪਿਆਰਿ  ਉਪੰਨੀ  ਖੇਡ  ॥

 ਪੰਜਵੈ  ਖਾਣ  ਪੀਅਣ  ਕੀ  ਧਾਤੁ  ॥

 ਛਿਵੈ  ਕਾਮੁ  ਨ  ਪੁਛੈ  ਜਾਤਿ  ॥

 ਸਤਵੈ  ਸੰਜਿ  ਕੀਆ  ਘਰ  ਵਾਸੁ  ॥

 ਅਠਵੈ  ਕ੍ਰੋਧੁ  ਹੋਆ  ਤਨ  ਨਾਸੁ  ॥

 ਨਾਵੈ  ਧਉਲੇ  ਉਭੇ  ਸਾਹ  ॥

 ਦਸਵੈ  ਦਧਾ  ਹੋਆ  ਸੁਆਹ  ॥

 ਗਏ  ਸਿਗੀਤ  ਪੁਕਾਰੀ  ਧਾਹ  ॥

 ਉਡਿਆ  ਹੰਸੁ  ਦਸਾਏ  ਰਾਹ  ॥

 ਆਇਆ  ਗਇਆ  ਮੁਇਆ  ਨਾਉ  ॥

 ਪਿਛੈ  ਪਤਲਿ  ਸਦਿਹੁ  ਕਾਵ  ॥

 ਨਾਨਕ  ਮਨਮੁਖਿ  ਅੰਧੁ  ਪਿਆਰੁ  ॥

 ਬਾਝੁ  ਗੁਰੂ  ਡੁਬਾ  ਸੰਸਾਰੁ  ॥੨॥

 ਮਃ  ੧  ॥

 ਦਸ  ਬਾਲਤਣਿ  ਬੀਸ  ਰਵਣਿ  ਤੀਸਾ  ਕਾ  ਸੁੰਦਰੁ  ਕਹਾਵੈ  ॥

 ਚਾਲੀਸੀ  ਪੁਰੁ  ਹੋਇ  ਪਚਾਸੀ  ਪਗੁ  ਖਿਸੈ  ਸਠੀ  ਕੇ  ਬੋਢੇਪਾ  ਆਵੈ  ॥

 ਸਤਰਿ  ਕਾ  ਮਤਿਹੀਣੁ  ਅਸੀਹਾਂ  ਕਾ  ਵਿਉਹਾਰੁ  ਨ  ਪਾਵੈ  ॥

 ਨਵੈ  ਕਾ  ਸਿਹਜਾਸਣੀ  ਮੂਲਿ  ਨ  ਜਾਣੈ  ਅਪ  ਬਲੁ  ॥

 ਢੰਢੋਲਿਮੁ  ਢੂਢਿਮੁ  ਡਿਠੁ  ਮੈ  ਨਾਨਕ  ਜਗੁ  ਧੂਏ  ਕਾ  ਧਵਲਹਰੁ  ॥੩॥

 ਪਉੜੀ  ॥

 ਤੂੰ  ਕਰਤਾ  ਪੁਰਖੁ  ਅਗੰਮੁ  ਹੈ  ਆਪਿ  ਸ੍ਰਿਸਟਿ  ਉਪਾਤੀ  ॥

 ਰੰਗ  ਪਰੰਗ  ਉਪਾਰਜਨਾ  ਬਹੁ  ਬਹੁ  ਬਿਧਿ  ਭਾਤੀ  ॥

 ਤੂੰ  ਜਾਣਹਿ  ਜਿਨਿ  ਉਪਾਈਐ  ਸਭੁ  ਖੇਲੁ  ਤੁਮਾਤੀ  ॥

 ਇਕਿ  ਆਵਹਿ  ਇਕਿ  ਜਾਹਿ  ਉਠਿ  ਬਿਨੁ  ਨਾਵੈ  ਮਰਿ  ਜਾਤੀ  ॥

 ਗੁਰਮੁਖਿ  ਰੰਗਿ  ਚਲੂਲਿਆ  ਰੰਗਿ  ਹਰਿ  ਰੰਗਿ  ਰਾਤੀ  ॥

 ਸੋ  ਸੇਵਹੁ  ਸਤਿ  ਨਿਰੰਜਨੋ  ਹਰਿ  ਪੁਰਖੁ  ਬਿਧਾਤੀ  ॥

 ਤੂੰ  ਆਪੇ  ਆਪਿ  ਸੁਜਾਣੁ  ਹੈ  ਵਡ  ਪੁਰਖੁ  ਵਡਾਤੀ  ॥

 ਜੋ  ਮਨਿ  ਚਿਤਿ  ਤੁਧੁ  ਧਿਆਇਦੇ  ਮੇਰੇ  ਸਚਿਆ  ਬਲਿ  ਬਲਿ  ਹਉ  ਤਿਨ  ਜਾਤੀ  ॥੧॥

 ਸਲੋਕ  ਮਃ  ੧  ॥

 ਜੀਉ  ਪਾਇ  ਤਨੁ  ਸਾਜਿਆ  ਰਖਿਆ  ਬਣਤ  ਬਣਾਇ  ॥

 ਅਖੀ  ਦੇਖੈ  ਜਿਹਵਾ  ਬੋਲੈ  ਕੰਨੀ  ਸੁਰਤਿ  ਸਮਾਇ  ॥

 ਪੈਰੀ  ਚਲੈ  ਹਥੀ  ਕਰਣਾ  ਦਿਤਾ  ਪੈਨੈ  ਖਾਇ  ॥

 ਜਿਨਿ  ਰਚਿ  ਰਚਿਆ  ਤਿਸਹਿ  ਨ  ਜਾਣੈ  ਅੰਧਾ  ਅੰਧੁ  ਕਮਾਇ  ॥

 ਜਾ  ਭਜੈ  ਤਾ  ਠੀਕਰੁ  ਹੋਵੈ  ਘਾੜਤ  ਘੜੀ  ਨ  ਜਾਇ  ॥

 ਨਾਨਕ  ਗੁਰ  ਬਿਨੁ  ਨਾਹਿ  ਪਤਿ  ਪਤਿ  ਵਿਣੁ  ਪਾਰਿ  ਨ  ਪਾਇ  ॥੧॥

 ਮਃ  ੨  ॥

 ਦੇਂਦੇ  ਥਾਵਹੁ  ਦਿਤਾ  ਚੰਗਾ  ਮਨਮੁਖਿ  ਐਸਾ  ਜਾਣੀਐ  ॥

 ਸੁਰਤਿ  ਮਤਿ  ਚਤੁਰਾਈ  ਤਾ  ਕੀ  ਕਿਆ  ਕਰਿ  ਆਖਿ  ਵਖਾਣੀਐ  ॥

 ਅੰਤਰਿ  ਬਹਿ  ਕੈ  ਕਰਮ  ਕਮਾਵੈ  ਸੋ  ਚਹੁ  ਕੁੰਡੀ  ਜਾਣੀਐ  ॥

 ਜੋ  ਧਰਮੁ  ਕਮਾਵੈ  ਤਿਸੁ  ਧਰਮ  ਨਾਉ  ਹੋਵੈ  ਪਾਪਿ  ਕਮਾਣੈ  ਪਾਪੀ  ਜਾਣੀਐ  ॥

 ਤੂੰ  ਆਪੇ  ਖੇਲ  ਕਰਹਿ  ਸਭਿ  ਕਰਤੇ  ਕਿਆ  ਦੂਜਾ  ਆਖਿ  ਵਖਾਣੀਐ  ॥

 ਜਿਚਰੁ  ਤੇਰੀ  ਜੋਤਿ  ਤਿਚਰੁ  ਜੋਤੀ  ਵਿਚਿ  ਤੂੰ  ਬੋਲਹਿ  ਵਿਣੁ  ਜੋਤੀ  ਕੋਈ  ਕਿਛੁ  ਕਰਿਹੁ  ਦਿਖਾ  ਸਿਆਣੀਐ  ॥

 ਨਾਨਕ  ਗੁਰਮੁਖਿ  ਨਦਰੀ  ਆਇਆ  ਹਰਿ  ਇਕੋ  ਸੁਘੜੁ  ਸੁਜਾਣੀਐ  ॥੨॥

 ਪਉੜੀ  ॥

 ਤੁਧੁ  ਆਪੇ  ਜਗਤੁ  ਉਪਾਇ  ਕੈ  ਤੁਧੁ  ਆਪੇ  ਧੰਧੈ  ਲਾਇਆ  ॥

 ਮੋਹ  ਠਗਉਲੀ  ਪਾਇ  ਕੈ  ਤੁਧੁ  ਆਪਹੁ  ਜਗਤੁ  ਖੁਆਇਆ  ॥

 ਤਿਸਨਾ  ਅੰਦਰਿ  ਅਗਨਿ  ਹੈ  ਨਹ  ਤਿਪਤੈ  ਭੁਖਾ  ਤਿਹਾਇਆ  ॥

 ਸਹਸਾ  ਇਹੁ  ਸੰਸਾਰੁ  ਹੈ  ਮਰਿ  ਜੰਮੈ  ਆਇਆ  ਜਾਇਆ  ॥

 ਬਿਨੁ  ਸਤਿਗੁਰ  ਮੋਹੁ  ਨ  ਤੁਟਈ  ਸਭਿ  ਥਕੇ  ਕਰਮ  ਕਮਾਇਆ  ॥

 ਗੁਰਮਤੀ  ਨਾਮੁ  ਧਿਆਈਐ  ਸੁਖਿ  ਰਜਾ  ਜਾ  ਤੁਧੁ  ਭਾਇਆ  ॥

 ਕੁਲੁ  ਉਧਾਰੇ  ਆਪਣਾ  ਧੰਨੁ  ਜਣੇਦੀ  ਮਾਇਆ  ॥

 ਸੋਭਾ  ਸੁਰਤਿ  ਸੁਹਾਵਣੀ  ਜਿਨਿ  ਹਰਿ  ਸੇਤੀ  ਚਿਤੁ  ਲਾਇਆ  ॥੨॥

 ਸਲੋਕੁ  ਮਃ  ੨  ॥

 ਅਖੀ  ਬਾਝਹੁ  ਵੇਖਣਾ  ਵਿਣੁ  ਕੰਨਾ  ਸੁਨਣਾ  ॥

 ਪੈਰਾ  ਬਾਝਹੁ  ਚਲਣਾ  ਵਿਣੁ  ਹਥਾ  ਕਰਣਾ  ॥

 ਜੀਭੈ  ਬਾਝਹੁ  ਬੋਲਣਾ  ਇਉ  ਜੀਵਤ  ਮਰਣਾ  ॥

 ਨਾਨਕ  ਹੁਕਮੁ  ਪਛਾਣਿ  ਕੈ  ਤਉ  ਖਸਮੈ  ਮਿਲਣਾ  ॥੧॥

 ਮਃ  ੨  ॥

 ਦਿਸੈ  ਸੁਣੀਐ  ਜਾਣੀਐ  ਸਾਉ  ਨ  ਪਾਇਆ  ਜਾਇ  ॥

 ਰੁਹਲਾ  ਟੁੰਡਾ  ਅੰਧੁਲਾ  ਕਿਉ  ਗਲਿ  ਲਗੈ  ਧਾਇ  ॥

 ਭੈ  ਕੇ  ਚਰਣ  ਕਰ  ਭਾਵ  ਕੇ  ਲੋਇਣ  ਸੁਰਤਿ  ਕਰੇਇ  ॥

 ਨਾਨਕੁ  ਕਹੈ  ਸਿਆਣੀਏ  ਇਵ  ਕੰਤ  ਮਿਲਾਵਾ  ਹੋਇ  ॥੨॥

 ਪਉੜੀ  ॥

 ਸਦਾ  ਸਦਾ  ਤੂੰ  ਏਕੁ  ਹੈ  ਤੁਧੁ  ਦੂਜਾ  ਖੇਲੁ  ਰਚਾਇਆ  ॥

 ਹਉਮੈ  ਗਰਬੁ  ਉਪਾਇ  ਕੈ  ਲੋਭੁ  ਅੰਤਰਿ  ਜੰਤਾ  ਪਾਇਆ  ॥

 ਜਿਉ  ਭਾਵੈ  ਤਿਉ  ਰਖੁ  ਤੂ  ਸਭ  ਕਰੇ  ਤੇਰਾ  ਕਰਾਇਆ  ॥

 ਇਕਨਾ  ਬਖਸਹਿ  ਮੇਲਿ  ਲੈਹਿ  ਗੁਰਮਤੀ  ਤੁਧੈ  ਲਾਇਆ  ॥

 ਇਕਿ  ਖੜੇ  ਕਰਹਿ  ਤੇਰੀ  ਚਾਕਰੀ  ਵਿਣੁ  ਨਾਵੈ  ਹੋਰੁ  ਨ  ਭਾਇਆ  ॥

 ਹੋਰੁ  ਕਾਰ  ਵੇਕਾਰ  ਹੈ  ਇਕਿ  ਸਚੀ  ਕਾਰੈ  ਲਾਇਆ  ॥

 ਪੁਤੁ  ਕਲਤੁ  ਕੁਟੰਬੁ  ਹੈ  ਇਕਿ  ਅਲਿਪਤੁ  ਰਹੇ  ਜੋ  ਤੁਧੁ  ਭਾਇਆ  ॥

 ਓਹਿ  ਅੰਦਰਹੁ  ਬਾਹਰਹੁ  ਨਿਰਮਲੇ  ਸਚੈ  ਨਾਇ  ਸਮਾਇਆ  ॥੩॥

 ਸਲੋਕੁ  ਮਃ  ੧  ॥

 ਸੁਇਨੇ  ਕੈ  ਪਰਬਤਿ  ਗੁਫਾ  ਕਰੀ  ਕੈ  ਪਾਣੀ  ਪਇਆਲਿ  ॥

 ਕੈ  ਵਿਚਿ  ਧਰਤੀ  ਕੈ  ਆਕਾਸੀ  ਉਰਧਿ  ਰਹਾ  ਸਿਰਿ  ਭਾਰਿ  ॥

 ਪੁਰੁ  ਕਰਿ  ਕਾਇਆ  ਕਪੜੁ  ਪਹਿਰਾ  ਧੋਵਾ  ਸਦਾ  ਕਾਰਿ  ॥

 ਬਗਾ  ਰਤਾ  ਪੀਅਲਾ  ਕਾਲਾ  ਬੇਦਾ  ਕਰੀ  ਪੁਕਾਰ  ॥

 ਹੋਇ  ਕੁਚੀਲੁ  ਰਹਾ  ਮਲੁ  ਧਾਰੀ  ਦੁਰਮਤਿ  ਮਤਿ  ਵਿਕਾਰ  ॥

 ਨਾ  ਹਉ  ਨਾ  ਮੈ  ਨਾ  ਹਉ  ਹੋਵਾ  ਨਾਨਕ  ਸਬਦੁ  ਵੀਚਾਰਿ  ॥੧॥

 ਮਃ  ੧  ॥

 ਵਸਤ੍ਰ  ਪਖਾਲਿ  ਪਖਾਲੇ  ਕਾਇਆ  ਆਪੇ  ਸੰਜਮਿ  ਹੋਵੈ  ॥

 ਅੰਤਰਿ  ਮੈਲੁ  ਲਗੀ  ਨਹੀ  ਜਾਣੈ  ਬਾਹਰਹੁ  ਮਲਿ  ਮਲਿ  ਧੋਵੈ  ॥

 ਅੰਧਾ  ਭੂਲਿ  ਪਇਆ  ਜਮ  ਜਾਲੇ  ॥

 ਵਸਤੁ  ਪਰਾਈ  ਅਪੁਨੀ  ਕਰਿ  ਜਾਨੈ  ਹਉਮੈ  ਵਿਚਿ  ਦੁਖੁ  ਘਾਲੇ  ॥

 ਨਾਨਕ  ਗੁਰਮੁਖਿ  ਹਉਮੈ  ਤੁਟੈ  ਤਾ  ਹਰਿ  ਹਰਿ  ਨਾਮੁ  ਧਿਆਵੈ  ॥

 ਨਾਮੁ  ਜਪੇ  ਨਾਮੋ  ਆਰਾਧੇ  ਨਾਮੇ  ਸੁਖਿ  ਸਮਾਵੈ  ॥੨॥

 ਪਵੜੀ  ॥

 ਕਾਇਆ  ਹੰਸਿ  ਸੰਜੋਗੁ  ਮੇਲਿ  ਮਿਲਾਇਆ  ॥

 ਤਿਨ  ਹੀ  ਕੀਆ  ਵਿਜੋਗੁ  ਜਿਨਿ  ਉਪਾਇਆ  ॥

 ਮੂਰਖੁ  ਭੋਗੇ  ਭੋਗੁ  ਦੁਖ  ਸਬਾਇਆ  ॥

 ਸੁਖਹੁ  ਉਠੇ  ਰੋਗ  ਪਾਪ  ਕਮਾਇਆ  ॥

 ਹਰਖਹੁ  ਸੋਗੁ  ਵਿਜੋਗੁ  ਉਪਾਇ  ਖਪਾਇਆ  ॥

 ਮੂਰਖ  ਗਣਤ  ਗਣਾਇ  ਝਗੜਾ  ਪਾਇਆ  ॥

 ਸਤਿਗੁਰ  ਹਥਿ  ਨਿਬੇੜੁ  ਝਗੜੁ  ਚੁਕਾਇਆ  ॥

 ਕਰਤਾ  ਕਰੇ  ਸੁ  ਹੋਗੁ  ਨ  ਚਲੈ  ਚਲਾਇਆ  ॥੪॥

 ਸਲੋਕੁ  ਮਃ  ੧  ॥

 ਕੂੜੁ  ਬੋਲਿ  ਮੁਰਦਾਰੁ  ਖਾਇ  ॥

 ਅਵਰੀ  ਨੋ  ਸਮਝਾਵਣਿ  ਜਾਇ  ॥

 ਮੁਠਾ  ਆਪਿ  ਮੁਹਾਏ  ਸਾਥੈ  ॥

 ਨਾਨਕ  ਐਸਾ  ਆਗੂ  ਜਾਪੈ  ॥੧॥

 ਮਹਲਾ  ੪  ॥

 ਜਿਸ  ਦੈ  ਅੰਦਰਿ  ਸਚੁ  ਹੈ  ਸੋ  ਸਚਾ  ਨਾਮੁ  ਮੁਖਿ  ਸਚੁ  ਅਲਾਏ  ॥

 ਓਹੁ  ਹਰਿ  ਮਾਰਗਿ  ਆਪਿ  ਚਲਦਾ  ਹੋਰਨਾ  ਨੋ  ਹਰਿ  ਮਾਰਗਿ  ਪਾਏ  ॥

 ਜੇ  ਅਗੈ  ਤੀਰਥੁ  ਹੋਇ  ਤਾ  ਮਲੁ  ਲਹੈ  ਛਪੜਿ  ਨਾਤੈ  ਸਗਵੀ  ਮਲੁ  ਲਾਏ  ॥

 ਤੀਰਥੁ  ਪੂਰਾ  ਸਤਿਗੁਰੂ  ਜੋ  ਅਨਦਿਨੁ  ਹਰਿ  ਹਰਿ  ਨਾਮੁ  ਧਿਆਏ  ॥

 ਓਹੁ  ਆਪਿ  ਛੁਟਾ  ਕੁਟੰਬ  ਸਿਉ  ਦੇ  ਹਰਿ  ਹਰਿ  ਨਾਮੁ  ਸਭ  ਸ੍ਰਿਸਟਿ  ਛਡਾਏ  ॥

 ਜਨ  ਨਾਨਕ  ਤਿਸੁ  ਬਲਿਹਾਰਣੈ  ਜੋ  ਆਪਿ  ਜਪੈ  ਅਵਰਾ  ਨਾਮੁ  ਜਪਾਏ  ॥੨॥

 ਪਉੜੀ  ॥

 ਇਕਿ  ਕੰਦ  ਮੂਲੁ  ਚੁਣਿ  ਖਾਹਿ  ਵਣ  ਖੰਡਿ  ਵਾਸਾ  ॥

 ਇਕਿ  ਭਗਵਾ  ਵੇਸੁ  ਕਰਿ  ਫਿਰਹਿ  ਜੋਗੀ  ਸੰਨਿਆਸਾ  ॥

 ਅੰਦਰਿ  ਤ੍ਰਿਸਨਾ  ਬਹੁਤੁ  ਛਾਦਨ  ਭੋਜਨ  ਕੀ  ਆਸਾ  ॥

 ਬਿਰਥਾ  ਜਨਮੁ  ਗਵਾਇ  ਨ  ਗਿਰਹੀ  ਨ  ਉਦਾਸਾ  ॥

 ਜਮਕਾਲੁ  ਸਿਰਹੁ  ਨ  ਉਤਰੈ  ਤ੍ਰਿਬਿਧਿ  ਮਨਸਾ  ॥

 ਗੁਰਮਤੀ  ਕਾਲੁ  ਨ  ਆਵੈ  ਨੇੜੈ  ਜਾ  ਹੋਵੈ  ਦਾਸਨਿ  ਦਾਸਾ  ॥

 ਸਚਾ  ਸਬਦੁ  ਸਚੁ  ਮਨਿ  ਘਰ  ਹੀ  ਮਾਹਿ  ਉਦਾਸਾ  ॥

 ਨਾਨਕ  ਸਤਿਗੁਰੁ  ਸੇਵਨਿ  ਆਪਣਾ  ਸੇ  ਆਸਾ  ਤੇ  ਨਿਰਾਸਾ  ॥੫॥

 ਸਲੋਕੁ  ਮਃ  ੧  ॥

 ਜੇ  ਰਤੁ  ਲਗੈ  ਕਪੜੈ  ਜਾਮਾ  ਹੋਇ  ਪਲੀਤੁ  ॥

 ਜੋ  ਰਤੁ  ਪੀਵਹਿ  ਮਾਣਸਾ  ਤਿਨ  ਕਿਉ  ਨਿਰਮਲੁ  ਚੀਤੁ  ॥

 ਨਾਨਕ  ਨਾਉ  ਖੁਦਾਇ  ਕਾ  ਦਿਲਿ  ਹਛੈ  ਮੁਖਿ  ਲੇਹੁ  ॥

 ਅਵਰਿ  ਦਿਵਾਜੇ  ਦੁਨੀ  ਕੇ  ਝੂਠੇ  ਅਮਲ  ਕਰੇਹੁ  ॥੧॥

 ਮਃ  ੧  ॥

 ਜਾ  ਹਉ  ਨਾਹੀ  ਤਾ  ਕਿਆ  ਆਖਾ  ਕਿਹੁ  ਨਾਹੀ  ਕਿਆ  ਹੋਵਾ  ॥

 ਕੀਤਾ  ਕਰਣਾ  ਕਹਿਆ  ਕਥਨਾ  ਭਰਿਆ  ਭਰਿ  ਭਰਿ  ਧੋਵਾਂ  ॥

 ਆਪਿ  ਨ  ਬੁਝਾ  ਲੋਕ  ਬੁਝਾਈ  ਐਸਾ  ਆਗੂ  ਹੋਵਾਂ  ॥

 ਨਾਨਕ  ਅੰਧਾ  ਹੋਇ  ਕੈ  ਦਸੇ  ਰਾਹੈ  ਸਭਸੁ  ਮੁਹਾਏ  ਸਾਥੈ  ॥

 ਅਗੈ  ਗਇਆ  ਮੁਹੇ  ਮੁਹਿ  ਪਾਹਿ  ਸੁ  ਐਸਾ  ਆਗੂ  ਜਾਪੈ  ॥੨॥

 ਪਉੜੀ  ॥

 ਮਾਹਾ  ਰੁਤੀ  ਸਭ  ਤੂੰ  ਘੜੀ  ਮੂਰਤ  ਵੀਚਾਰਾ  ॥

 ਤੂੰ  ਗਣਤੈ  ਕਿਨੈ  ਨ  ਪਾਇਓ  ਸਚੇ  ਅਲਖ  ਅਪਾਰਾ  ॥

 ਪੜਿਆ  ਮੂਰਖੁ  ਆਖੀਐ  ਜਿਸੁ  ਲਬੁ  ਲੋਭੁ  ਅਹੰਕਾਰਾ  ॥

 ਨਾਉ  ਪੜੀਐ  ਨਾਉ  ਬੁਝੀਐ  ਗੁਰਮਤੀ  ਵੀਚਾਰਾ  ॥

 ਗੁਰਮਤੀ  ਨਾਮੁ  ਧਨੁ  ਖਟਿਆ  ਭਗਤੀ  ਭਰੇ  ਭੰਡਾਰਾ  ॥

 ਨਿਰਮਲੁ  ਨਾਮੁ  ਮੰਨਿਆ  ਦਰਿ  ਸਚੈ  ਸਚਿਆਰਾ  ॥

 ਜਿਸ  ਦਾ  ਜੀਉ  ਪਰਾਣੁ  ਹੈ  ਅੰਤਰਿ  ਜੋਤਿ  ਅਪਾਰਾ  ॥

 ਸਚਾ  ਸਾਹੁ  ਇਕੁ  ਤੂੰ  ਹੋਰੁ  ਜਗਤੁ  ਵਣਜਾਰਾ  ॥੬॥

 ਸਲੋਕੁ  ਮਃ  ੧  ॥

 ਮਿਹਰ  ਮਸੀਤਿ  ਸਿਦਕੁ  ਮੁਸਲਾ  ਹਕੁ  ਹਲਾਲੁ  ਕੁਰਾਣੁ  ॥

 ਸਰਮ  ਸੁੰਨਤਿ  ਸੀਲੁ  ਰੋਜਾ  ਹੋਹੁ  ਮੁਸਲਮਾਣੁ  ॥

 ਕਰਣੀ  ਕਾਬਾ  ਸਚੁ  ਪੀਰੁ  ਕਲਮਾ  ਕਰਮ  ਨਿਵਾਜ  ॥

 ਤਸਬੀ  ਸਾ  ਤਿਸੁ  ਭਾਵਸੀ  ਨਾਨਕ  ਰਖੈ  ਲਾਜ  ॥੧॥

 ਮਃ  ੧  ॥

 ਹਕੁ  ਪਰਾਇਆ  ਨਾਨਕਾ  ਉਸੁ  ਸੂਅਰ  ਉਸੁ  ਗਾਇ  ॥

 ਗੁਰੁ  ਪੀਰੁ  ਹਾਮਾ  ਤਾ  ਭਰੇ  ਜਾ  ਮੁਰਦਾਰੁ  ਨ  ਖਾਇ  ॥

 ਗਲੀ  ਭਿਸਤਿ  ਨ  ਜਾਈਐ  ਛੁਟੈ  ਸਚੁ  ਕਮਾਇ  ॥

 ਮਾਰਣ  ਪਾਹਿ  ਹਰਾਮ  ਮਹਿ  ਹੋਇ  ਹਲਾਲੁ  ਨ  ਜਾਇ  ॥

 ਨਾਨਕ  ਗਲੀ  ਕੂੜੀਈ  ਕੂੜੋ  ਪਲੈ  ਪਾਇ  ॥੨॥

 ਮਃ  ੧  ॥

 ਪੰਜਿ  ਨਿਵਾਜਾ  ਵਖਤ  ਪੰਜਿ  ਪੰਜਾ  ਪੰਜੇ  ਨਾਉ  ॥

 ਪਹਿਲਾ  ਸਚੁ  ਹਲਾਲ  ਦੁਇ  ਤੀਜਾ  ਖੈਰ  ਖੁਦਾਇ  ॥

 ਚਉਥੀ  ਨੀਅਤਿ  ਰਾਸਿ  ਮਨੁ  ਪੰਜਵੀ  ਸਿਫਤਿ  ਸਨਾਇ  ॥

 ਕਰਣੀ  ਕਲਮਾ  ਆਖਿ  ਕੈ  ਤਾ  ਮੁਸਲਮਾਣੁ  ਸਦਾਇ  ॥

 ਨਾਨਕ  ਜੇਤੇ  ਕੂੜਿਆਰ  ਕੂੜੈ  ਕੂੜੀ  ਪਾਇ  ॥੩॥

 ਪਉੜੀ  ॥

 ਇਕਿ  ਰਤਨ  ਪਦਾਰਥ  ਵਣਜਦੇ  ਇਕਿ  ਕਚੈ  ਦੇ  ਵਾਪਾਰਾ  ॥

 ਸਤਿਗੁਰਿ  ਤੁਠੈ  ਪਾਈਅਨਿ  ਅੰਦਰਿ  ਰਤਨ  ਭੰਡਾਰਾ  ॥

 ਵਿਣੁ  ਗੁਰ  ਕਿਨੈ  ਨ  ਲਧਿਆ  ਅੰਧੇ  ਭਉਕਿ  ਮੁਏ  ਕੂੜਿਆਰਾ  ॥

 ਮਨਮੁਖ  ਦੂਜੈ  ਪਚਿ  ਮੁਏ  ਨਾ  ਬੂਝਹਿ  ਵੀਚਾਰਾ  ॥

 ਇਕਸੁ  ਬਾਝਹੁ  ਦੂਜਾ  ਕੋ  ਨਹੀ  ਕਿਸੁ  ਅਗੈ  ਕਰਹਿ  ਪੁਕਾਰਾ  ॥

 ਇਕਿ  ਨਿਰਧਨ  ਸਦਾ  ਭਉਕਦੇ  ਇਕਨਾ  ਭਰੇ  ਤੁਜਾਰਾ  ॥

 ਵਿਣੁ  ਨਾਵੈ  ਹੋਰੁ  ਧਨੁ  ਨਾਹੀ  ਹੋਰੁ  ਬਿਖਿਆ  ਸਭੁ  ਛਾਰਾ  ॥

 ਨਾਨਕ  ਆਪਿ  ਕਰਾਏ  ਕਰੇ  ਆਪਿ  ਹੁਕਮਿ  ਸਵਾਰਣਹਾਰਾ  ॥੭॥

 ਸਲੋਕੁ  ਮਃ  ੧  ॥

 ਮੁਸਲਮਾਣੁ  ਕਹਾਵਣੁ  ਮੁਸਕਲੁ  ਜਾ  ਹੋਇ  ਤਾ  ਮੁਸਲਮਾਣੁ  ਕਹਾਵੈ  ॥

 ਅਵਲਿ  ਅਉਲਿ  ਦੀਨੁ  ਕਰਿ  ਮਿਠਾ  ਮਸਕਲ  ਮਾਨਾ  ਮਾਲੁ  ਮੁਸਾਵੈ  ॥

 ਹੋਇ  ਮੁਸਲਿਮੁ  ਦੀਨ  ਮੁਹਾਣੈ  ਮਰਣ  ਜੀਵਣ  ਕਾ  ਭਰਮੁ  ਚੁਕਾਵੈ  ॥

 ਰਬ  ਕੀ  ਰਜਾਇ  ਮੰਨੇ  ਸਿਰ  ਉਪਰਿ  ਕਰਤਾ  ਮੰਨੇ  ਆਪੁ  ਗਵਾਵੈ  ॥

 ਤਉ  ਨਾਨਕ  ਸਰਬ  ਜੀਆ  ਮਿਹਰੰਮਤਿ  ਹੋਇ  ਤ  ਮੁਸਲਮਾਣੁ  ਕਹਾਵੈ  ॥੧॥

 ਮਹਲਾ  ੪  ॥

 ਪਰਹਰਿ  ਕਾਮ  ਕ੍ਰੋਧੁ  ਝੂਠੁ  ਨਿੰਦਾ  ਤਜਿ  ਮਾਇਆ  ਅਹੰਕਾਰੁ  ਚੁਕਾਵੈ  ॥

 ਤਜਿ  ਕਾਮੁ  ਕਾਮਿਨੀ  ਮੋਹੁ  ਤਜੈ  ਤਾ  ਅੰਜਨ  ਮਾਹਿ  ਨਿਰੰਜਨੁ  ਪਾਵੈ  ॥

 ਤਜਿ  ਮਾਨੁ  ਅਭਿਮਾਨੁ  ਪ੍ਰੀਤਿ  ਸੁਤ  ਦਾਰਾ  ਤਜਿ  ਪਿਆਸ  ਆਸ  ਰਾਮ  ਲਿਵ  ਲਾਵੈ  ॥

 ਨਾਨਕ  ਸਾਚਾ  ਮਨਿ  ਵਸੈ  ਸਾਚ  ਸਬਦਿ  ਹਰਿ  ਨਾਮਿ  ਸਮਾਵੈ  ॥੨॥

 ਪਉੜੀ  ॥

 ਰਾਜੇ  ਰਯਤਿ  ਸਿਕਦਾਰ  ਕੋਇ  ਨ  ਰਹਸੀਓ  ॥

 ਹਟ  ਪਟਣ  ਬਾਜਾਰ  ਹੁਕਮੀ  ਢਹਸੀਓ  ॥

 ਪਕੇ  ਬੰਕ  ਦੁਆਰ  ਮੂਰਖੁ  ਜਾਣੈ  ਆਪਣੇ  ॥

 ਦਰਬਿ  ਭਰੇ  ਭੰਡਾਰ  ਰੀਤੇ  ਇਕਿ  ਖਣੇ  ॥

 ਤਾਜੀ  ਰਥ  ਤੁਖਾਰ  ਹਾਥੀ  ਪਾਖਰੇ  ॥  ਬਾਗ  ਮਿਲਖ  ਘਰ  ਬਾਰ  ਕਿਥੈ  ਸਿ  ਆਪਣੇ  ॥  ਤੰਬੂ  ਪਲੰਘ  ਨਿਵਾਰ  ਸਰਾਇਚੇ  ਲਾਲਤੀ  ॥

 ਨਾਨਕ  ਸਚ  ਦਾਤਾਰੁ  ਸਿਨਾਖਤੁ  ਕੁਦਰਤੀ  ॥੮॥

 ਸਲੋਕੁ  ਮਃ  ੧  ॥

 ਨਦੀਆ  ਹੋਵਹਿ  ਧੇਣਵਾ  ਸੁੰਮ  ਹੋਵਹਿ  ਦੁਧੁ  ਘੀਉ  ॥

 ਸਗਲੀ  ਧਰਤੀ  ਸਕਰ  ਹੋਵੈ  ਖੁਸੀ  ਕਰੇ  ਨਿਤ  ਜੀਉ  ॥

 ਪਰਬਤੁ  ਸੁਇਨਾ  ਰੁਪਾ  ਹੋਵੈ  ਹੀਰੇ  ਲਾਲ  ਜੜਾਉ  ॥

 ਭੀ  ਤੂੰਹੈ  ਸਾਲਾਹਣਾ  ਆਖਣ  ਲਹੈ  ਨ  ਚਾਉ  ॥੧॥

 ਮਃ  ੧  ॥

 ਭਾਰ  ਅਠਾਰਹ  ਮੇਵਾ  ਹੋਵੈ  ਗਰੁੜਾ  ਹੋਇ  ਸੁਆਉ  ॥

 ਚੰਦੁ  ਸੂਰਜੁ  ਦੁਇ  ਫਿਰਦੇ  ਰਖੀਅਹਿ  ਨਿਹਚਲੁ  ਹੋਵੈ  ਥਾਉ  ॥

 ਭੀ  ਤੂੰਹੈ  ਸਾਲਾਹਣਾ  ਆਖਣ  ਲਹੈ  ਨ  ਚਾਉ  ॥੨॥

 ਮਃ  ੧  ॥

 ਜੇ  ਦੇਹੈ  ਦੁਖੁ  ਲਾਈਐ  ਪਾਪ  ਗਰਹ  ਦੁਇ  ਰਾਹੁ  ॥

 ਰਤੁ  ਪੀਣੇ  ਰਾਜੇ  ਸਿਰੈ  ਉਪਰਿ  ਰਖੀਅਹਿ  ਏਵੈ  ਜਾਪੈ  ਭਾਉ  ॥

 ਭੀ  ਤੂੰਹੈ  ਸਾਲਾਹਣਾ  ਆਖਣ  ਲਹੈ  ਨ  ਚਾਉ  ॥੩॥

 ਮਃ  ੧  ॥

 ਅਗੀ  ਪਾਲਾ  ਕਪੜੁ  ਹੋਵੈ  ਖਾਣਾ  ਹੋਵੈ  ਵਾਉ  ॥

 ਸੁਰਗੈ  ਦੀਆ  ਮੋਹਣੀਆ  ਇਸਤਰੀਆ  ਹੋਵਨਿ  ਨਾਨਕ  ਸਭੋ  ਜਾਉ  ॥

 ਭੀ  ਤੂਹੈ  ਸਾਲਾਹਣਾ  ਆਖਣ  ਲਹੈ  ਨ  ਚਾਉ  ॥੪॥

 ਪਵੜੀ  ॥

 ਬਦਫੈਲੀ  ਗੈਬਾਨਾ  ਖਸਮੁ  ਨ  ਜਾਣਈ  ॥

 ਸੋ  ਕਹੀਐ  ਦੇਵਾਨਾ  ਆਪੁ  ਨ  ਪਛਾਣਈ  ॥

 ਕਲਹਿ  ਬੁਰੀ  ਸੰਸਾਰਿ  ਵਾਦੇ  ਖਪੀਐ  ॥

 ਵਿਣੁ  ਨਾਵੈ  ਵੇਕਾਰਿ  ਭਰਮੇ  ਪਚੀਐ  ॥

 ਰਾਹ  ਦੋਵੈ  ਇਕੁ  ਜਾਣੈ  ਸੋਈ  ਸਿਝਸੀ  ॥

 ਕੁਫਰ  ਗੋਅ  ਕੁਫਰਾਣੈ  ਪਇਆ  ਦਝਸੀ  ॥

 ਸਭ  ਦੁਨੀਆ  ਸੁਬਹਾਨੁ  ਸਚਿ  ਸਮਾਈਐ  ॥

 ਸਿਝੈ  ਦਰਿ  ਦੀਵਾਨਿ  ਆਪੁ  ਗਵਾਈਐ  ॥੯॥

 ਮਃ  ੧  ਸਲੋਕੁ  ॥

 ਸੋ  ਜੀਵਿਆ  ਜਿਸੁ  ਮਨਿ  ਵਸਿਆ  ਸੋਇ  ॥

 ਨਾਨਕ  ਅਵਰੁ  ਨ  ਜੀਵੈ  ਕੋਇ  ॥

 ਜੇ  ਜੀਵੈ  ਪਤਿ  ਲਥੀ  ਜਾਇ  ॥

 ਸਭੁ  ਹਰਾਮੁ  ਜੇਤਾ  ਕਿਛੁ  ਖਾਇ  ॥

 ਰਾਜਿ  ਰੰਗੁ  ਮਾਲਿ  ਰੰਗੁ  ॥  ਰੰਗਿ  ਰਤਾ  ਨਚੈ  ਨੰਗੁ  ॥

 ਨਾਨਕ  ਠਗਿਆ  ਮੁਠਾ  ਜਾਇ  ॥

 ਵਿਣੁ  ਨਾਵੈ  ਪਤਿ  ਗਇਆ  ਗਵਾਇ  ॥੧॥

 ਮਃ  ੧  ॥

 ਕਿਆ  ਖਾਧੈ  ਕਿਆ  ਪੈਧੈ  ਹੋਇ  ॥

 ਜਾ  ਮਨਿ  ਨਾਹੀ  ਸਚਾ  ਸੋਇ  ॥

 ਕਿਆ  ਮੇਵਾ  ਕਿਆ  ਘਿਉ  ਗੁੜੁ  ਮਿਠਾ  ਕਿਆ  ਮੈਦਾ  ਕਿਆ  ਮਾਸੁ  ॥

 ਕਿਆ  ਕਪੜੁ  ਕਿਆ  ਸੇਜ  ਸੁਖਾਲੀ  ਕੀਜਹਿ  ਭੋਗ  ਬਿਲਾਸ  ॥

 ਕਿਆ  ਲਸਕਰ  ਕਿਆ  ਨੇਬ  ਖਵਾਸੀ  ਆਵੈ  ਮਹਲੀ  ਵਾਸੁ  ॥

 ਨਾਨਕ  ਸਚੇ  ਨਾਮ  ਵਿਣੁ  ਸਭੇ  ਟੋਲ  ਵਿਣਾਸੁ  ॥੨॥

 ਪਵੜੀ  ॥

 ਜਾਤੀ  ਦੈ  ਕਿਆ  ਹਥਿ  ਸਚੁ  ਪਰਖੀਐ  ॥

 ਮਹੁਰਾ  ਹੋਵੈ  ਹਥਿ  ਮਰੀਐ  ਚਖੀਐ  ॥

 ਸਚੇ  ਕੀ  ਸਿਰਕਾਰ  ਜੁਗੁ  ਜੁਗੁ  ਜਾਣੀਐ  ॥

 ਹੁਕਮੁ  ਮੰਨੇ  ਸਿਰਦਾਰੁ  ਦਰਿ  ਦੀਬਾਣੀਐ  ॥

 ਫੁਰਮਾਨੀ  ਹੈ  ਕਾਰ  ਖਸਮਿ  ਪਠਾਇਆ  ॥

 ਤਬਲਬਾਜ  ਬੀਚਾਰ  ਸਬਦਿ  ਸੁਣਾਇਆ  ॥

 ਇਕਿ  ਹੋਏ  ਅਸਵਾਰ  ਇਕਨਾ  ਸਾਖਤੀ  ॥

 ਇਕਨੀ  ਬਧੇ  ਭਾਰ  ਇਕਨਾ  ਤਾਖਤੀ  ॥੧੦॥

 ਸਲੋਕੁ  ਮਃ  ੧  ॥

 ਜਾ  ਪਕਾ  ਤਾ  ਕਟਿਆ  ਰਹੀ  ਸੁ  ਪਲਰਿ  ਵਾੜਿ  ॥

 ਸਣੁ  ਕੀਸਾਰਾ  ਚਿਥਿਆ  ਕਣੁ  ਲਇਆ  ਤਨੁ  ਝਾੜਿ  ॥

 ਦੁਇ  ਪੁੜ  ਚਕੀ  ਜੋੜਿ  ਕੈ  ਪੀਸਣ  ਆਇ  ਬਹਿਠੁ  ॥

 ਜੋ  ਦਰਿ  ਰਹੇ  ਸੁ  ਉਬਰੇ  ਨਾਨਕ  ਅਜਬੁ  ਡਿਠੁ  ॥੧॥

 ਮਃ  ੧  ॥

 ਵੇਖੁ  ਜਿ  ਮਿਠਾ  ਕਟਿਆ  ਕਟਿ  ਕੁਟਿ  ਬਧਾ  ਪਾਇ  ॥

 ਖੁੰਢਾ  ਅੰਦਰਿ  ਰਖਿ  ਕੈ  ਦੇਨਿ  ਸੁ  ਮਲ  ਸਜਾਇ  ॥

 ਰਸੁ  ਕਸੁ  ਟਟਰਿ  ਪਾਈਐ  ਤਪੈ  ਤੈ  ਵਿਲਲਾਇ  ॥

 ਭੀ  ਸੋ  ਫੋਗੁ  ਸਮਾਲੀਐ  ਦਿਚੈ  ਅਗਿ  ਜਾਲਾਇ  ॥

 ਨਾਨਕ  ਮਿਠੈ  ਪਤਰੀਐ  ਵੇਖਹੁ  ਲੋਕਾ  ਆਇ  ॥੨॥

 ਪਵੜੀ  ॥

 ਇਕਨਾ  ਮਰਣੁ  ਨ  ਚਿਤਿ  ਆਸ  ਘਣੇਰਿਆ  ॥

 ਮਰਿ  ਮਰਿ  ਜੰਮਹਿ  ਨਿਤ  ਕਿਸੈ  ਨ  ਕੇਰਿਆ  ॥

 ਆਪਨੜੈ  ਮਨਿ  ਚਿਤਿ  ਕਹਨਿ  ਚੰਗੇਰਿਆ  ॥

 ਜਮਰਾਜੈ  ਨਿਤ  ਨਿਤ  ਮਨਮੁਖ  ਹੇਰਿਆ  ॥

 ਮਨਮੁਖ  ਲੂਣ  ਹਾਰਾਮ  ਕਿਆ  ਨ  ਜਾਣਿਆ  ॥

 ਬਧੇ  ਕਰਨਿ  ਸਲਾਮ  ਖਸਮ  ਨ  ਭਾਣਿਆ  ॥

 ਸਚੁ  ਮਿਲੈ  ਮੁਖਿ  ਨਾਮੁ  ਸਾਹਿਬ  ਭਾਵਸੀ  ॥

 ਕਰਸਨਿ  ਤਖਤਿ  ਸਲਾਮੁ  ਲਿਖਿਆ  ਪਾਵਸੀ  ॥੧੧॥

 ਮਃ  ੧  ਸਲੋਕੁ  ॥

 ਮਛੀ  ਤਾਰੂ  ਕਿਆ  ਕਰੇ  ਪੰਖੀ  ਕਿਆ  ਆਕਾਸੁ  ॥

 ਪਥਰ  ਪਾਲਾ  ਕਿਆ  ਕਰੇ  ਖੁਸਰੇ  ਕਿਆ  ਘਰ  ਵਾਸੁ  ॥

 ਕੁਤੇ  ਚੰਦਨੁ  ਲਾਈਐ  ਭੀ  ਸੋ  ਕੁਤੀ  ਧਾਤੁ  ॥

 ਬੋਲਾ  ਜੇ  ਸਮਝਾਈਐ  ਪੜੀਅਹਿ  ਸਿੰਮ੍ਰਿਤਿ  ਪਾਠ  ॥

 ਅੰਧਾ  ਚਾਨਣਿ  ਰਖੀਐ  ਦੀਵੇ  ਬਲਹਿ  ਪਚਾਸ  ॥

 ਚਉਣੇ  ਸੁਇਨਾ  ਪਾਈਐ  ਚੁਣਿ  ਚੁਣਿ  ਖਾਵੈ  ਘਾਸੁ  ॥

 ਲੋਹਾ  ਮਾਰਣਿ  ਪਾਈਐ  ਢਹੈ  ਨ  ਹੋਇ  ਕਪਾਸ  ॥

 ਨਾਨਕ  ਮੂਰਖ  ਏਹਿ  ਗੁਣ  ਬੋਲੇ  ਸਦਾ  ਵਿਣਾਸੁ  ॥੧॥

 ਮਃ  ੧  ॥

 ਕੈਹਾ  ਕੰਚਨੁ  ਤੁਟੈ  ਸਾਰੁ  ॥

 ਅਗਨੀ  ਗੰਢੁ  ਪਾਏ  ਲੋਹਾਰੁ  ॥

 ਗੋਰੀ  ਸੇਤੀ  ਤੁਟੈ  ਭਤਾਰੁ  ॥

 ਪੁਤੀਂ  ਗੰਢੁ  ਪਵੈ  ਸੰਸਾਰਿ  ॥

 ਰਾਜਾ  ਮੰਗੈ  ਦਿਤੈ  ਗੰਢੁ  ਪਾਇ  ॥

 ਭੁਖਿਆ  ਗੰਢੁ  ਪਵੈ  ਜਾ  ਖਾਇ  ॥

 ਕਾਲਾ  ਗੰਢੁ  ਨਦੀਆ  ਮੀਹ  ਝੋਲ  ॥

 ਗੰਢੁ  ਪਰੀਤੀ  ਮਿਠੇ  ਬੋਲ  ॥

 ਬੇਦਾ  ਗੰਢੁ  ਬੋਲੇ  ਸਚੁ  ਕੋਇ  ॥

 ਮੁਇਆ  ਗੰਢੁ  ਨੇਕੀ  ਸਤੁ  ਹੋਇ  ॥

 ਏਤੁ  ਗੰਢਿ  ਵਰਤੈ  ਸੰਸਾਰੁ  ॥

 ਮੂਰਖ  ਗੰਢੁ  ਪਵੈ  ਮੁਹਿ  ਮਾਰ  ॥

 ਨਾਨਕੁ  ਆਖੈ  ਏਹੁ  ਬੀਚਾਰੁ  ॥

 ਸਿਫਤੀ  ਗੰਢੁ  ਪਵੈ  ਦਰਬਾਰਿ  ॥੨॥

 ਪਉੜੀ  ॥

 ਆਪੇ  ਕੁਦਰਤਿ  ਸਾਜਿ  ਕੈ  ਆਪੇ  ਕਰੇ  ਬੀਚਾਰੁ  ॥

 ਇਕਿ  ਖੋਟੇ  ਇਕਿ  ਖਰੇ  ਆਪੇ  ਪਰਖਣਹਾਰੁ  ॥

 ਖਰੇ  ਖਜਾਨੈ  ਪਾਈਅਹਿ  ਖੋਟੇ  ਸਟੀਅਹਿ  ਬਾਹਰ  ਵਾਰਿ  ॥

 ਖੋਟੇ  ਸਚੀ  ਦਰਗਹ  ਸੁਟੀਅਹਿ  ਕਿਸੁ  ਆਗੈ  ਕਰਹਿ  ਪੁਕਾਰ  ॥

 ਸਤਿਗੁਰ  ਪਿਛੈ  ਭਜਿ  ਪਵਹਿ  ਏਹਾ  ਕਰਣੀ  ਸਾਰੁ  ॥

 ਸਤਿਗੁਰੁ  ਖੋਟਿਅਹੁ  ਖਰੇ  ਕਰੇ  ਸਬਦਿ  ਸਵਾਰਣਹਾਰੁ  ॥

 ਸਚੀ  ਦਰਗਹ  ਮੰਨੀਅਨਿ  ਗੁਰ  ਕੈ  ਪ੍ਰੇਮ  ਪਿਆਰਿ  ॥

 ਗਣਤ  ਤਿਨਾ  ਦੀ  ਕੋ  ਕਿਆ  ਕਰੇ  ਜੋ  ਆਪਿ  ਬਖਸੇ  ਕਰਤਾਰਿ  ॥੧੨॥

 ਸਲੋਕੁ  ਮਃ  ੧  ॥

 ਹਮ  ਜੇਰ  ਜਿਮੀ  ਦੁਨੀਆ  ਪੀਰਾ  ਮਸਾਇਕਾ  ਰਾਇਆ  ॥

 ਮੇ  ਰਵਦਿ  ਬਾਦਿਸਾਹਾ  ਅਫਜੂ  ਖੁਦਾਇ  ॥

 ਏਕ  ਤੂਹੀ  ਏਕ  ਤੁਹੀ  ॥੧॥

 ਮਃ  ੧  ॥

 ਨ  ਦੇਵ  ਦਾਨਵਾ  ਨਰਾ  ॥  ਨ  ਸਿਧ  ਸਾਧਿਕਾ  ਧਰਾ  ॥

 ਅਸਤਿ  ਏਕ  ਦਿਗਰਿ  ਕੁਈ  ॥

 ਏਕ  ਤੁਈ  ਏਕ  ਤੁਈ  ॥੨॥

 ਮਃ  ੧  ॥

 ਨ  ਦਾਦੇ  ਦਿਹੰਦ  ਆਦਮੀ  ॥  ਨ  ਸਪਤ  ਜੇਰ  ਜਿਮੀ  ॥

 ਅਸਤਿ  ਏਕ  ਦਿਗਰਿ  ਕੁਈ  ॥

 ਏਕ  ਤੁਈ  ਏਕ  ਤੁਈ  ॥੩॥

 ਮਃ  ੧  ॥

 ਨ  ਸੂਰ  ਸਸਿ  ਮੰਡਲੋ  ॥  ਨ  ਸਪਤ  ਦੀਪ  ਨਹ  ਜਲੋ  ॥  ਅੰਨ  ਪਉਣ  ਥਿਰੁ  ਨ  ਕੁਈ  ॥

 ਏਕੁ  ਤੁਈ  ਏਕੁ  ਤੁਈ  ॥੪॥

 ਮਃ  ੧  ॥

 ਨ  ਰਿਜਕੁ  ਦਸਤ  ਆ  ਕਸੇ  ॥

 ਹਮਾ  ਰਾ  ਏਕੁ  ਆਸ  ਵਸੇ  ॥

 ਅਸਤਿ  ਏਕੁ  ਦਿਗਰ  ਕੁਈ  ॥

 ਏਕ  ਤੁਈ  ਏਕੁ  ਤੁਈ  ॥੫॥

 ਮਃ  ੧  ॥

 ਪਰੰਦਏ  ਨ  ਗਿਰਾਹ  ਜਰ  ॥

 ਦਰਖਤ  ਆਬ  ਆਸ  ਕਰ  ॥

 ਦਿਹੰਦ  ਸੁਈ  ॥

 ਏਕ  ਤੁਈ  ਏਕ  ਤੁਈ  ॥੬॥

 ਮਃ  ੧  ॥

 ਨਾਨਕ  ਲਿਲਾਰਿ  ਲਿਖਿਆ  ਸੋਇ  ॥

 ਮੇਟਿ  ਨ  ਸਾਕੈ  ਕੋਇ  ॥

 ਕਲਾ  ਧਰੈ  ਹਿਰੈ  ਸੁਈ  ॥

 ਏਕੁ  ਤੁਈ  ਏਕੁ  ਤੁਈ  ॥੭॥

 ਪਉੜੀ  ॥

 ਸਚਾ  ਤੇਰਾ  ਹੁਕਮੁ  ਗੁਰਮੁਖਿ  ਜਾਣਿਆ  ॥

 ਗੁਰਮਤੀ  ਆਪੁ  ਗਵਾਇ  ਸਚੁ  ਪਛਾਣਿਆ  ॥

 ਸਚੁ  ਤੇਰਾ  ਦਰਬਾਰੁ  ਸਬਦੁ  ਨੀਸਾਣਿਆ  ॥

 ਸਚਾ  ਸਬਦੁ  ਵੀਚਾਰਿ  ਸਚਿ  ਸਮਾਣਿਆ  ॥

 ਮਨਮੁਖ  ਸਦਾ  ਕੂੜਿਆਰ  ਭਰਮਿ  ਭੁਲਾਣਿਆ  ॥

 ਵਿਸਟਾ  ਅੰਦਰਿ  ਵਾਸੁ  ਸਾਦੁ  ਨ  ਜਾਣਿਆ  ॥

 ਵਿਣੁ  ਨਾਵੈ  ਦੁਖੁ  ਪਾਇ  ਆਵਣ  ਜਾਣਿਆ  ॥

 ਨਾਨਕ  ਪਾਰਖੁ  ਆਪਿ  ਜਿਨਿ  ਖੋਟਾ  ਖਰਾ  ਪਛਾਣਿਆ  ॥੧੩॥

 ਸਲੋਕੁ  ਮਃ  ੧  ॥

 ਸੀਹਾ  ਬਾਜਾ  ਚਰਗਾ  ਕੁਹੀਆ  ਏਨਾ  ਖਵਾਲੇ  ਘਾਹ  ॥

 ਘਾਹੁ  ਖਾਨਿ  ਤਿਨਾ  ਮਾਸੁ  ਖਵਾਲੇ  ਏਹਿ  ਚਲਾਏ  ਰਾਹ  ॥

 ਨਦੀਆ  ਵਿਚਿ  ਟਿਬੇ  ਦੇਖਾਲੇ  ਥਲੀ  ਕਰੇ  ਅਸਗਾਹ  ॥

 ਕੀੜਾ  ਥਾਪਿ  ਦੇਇ  ਪਾਤਿਸਾਹੀ  ਲਸਕਰ  ਕਰੇ  ਸੁਆਹ  ॥

 ਜੇਤੇ  ਜੀਅ  ਜੀਵਹਿ  ਲੈ  ਸਾਹਾ  ਜੀਵਾਲੇ  ਤਾ  ਕਿ  ਅਸਾਹ  ॥

 ਨਾਨਕ  ਜਿਉ  ਜਿਉ  ਸਚੇ  ਭਾਵੈ  ਤਿਉ  ਤਿਉ  ਦੇਇ  ਗਿਰਾਹ  ॥੧॥

 ਮਃ  ੧  ॥

 ਇਕਿ  ਮਾਸਹਾਰੀ  ਇਕਿ  ਤ੍ਰਿਣੁ  ਖਾਹਿ  ॥

 ਇਕਨਾ  ਛਤੀਹ  ਅੰਮ੍ਰਿਤ  ਪਾਹਿ  ॥

 ਇਕਿ  ਮਿਟੀਆ  ਮਹਿ  ਮਿਟੀਆ  ਖਾਹਿ  ॥

 ਇਕਿ  ਪਉਣ  ਸੁਮਾਰੀ  ਪਉਣ  ਸੁਮਾਰਿ  ॥

 ਇਕਿ  ਨਿਰੰਕਾਰੀ  ਨਾਮ  ਆਧਾਰਿ  ॥

 ਜੀਵੈ  ਦਾਤਾ  ਮਰੈ  ਨ  ਕੋਇ  ॥

 ਨਾਨਕ  ਮੁਠੇ  ਜਾਹਿ  ਨਾਹੀ  ਮਨਿ  ਸੋਇ  ॥੨॥

 ਪਉੜੀ  ॥

 ਪੂਰੇ  ਗੁਰ  ਕੀ  ਕਾਰ  ਕਰਮਿ  ਕਮਾਈਐ  ॥

 ਗੁਰਮਤੀ  ਆਪੁ  ਗਵਾਇ  ਨਾਮੁ  ਧਿਆਈਐ  ॥

 ਦੂਜੀ  ਕਾਰੈ  ਲਗਿ  ਜਨਮੁ  ਗਵਾਈਐ  ॥

 ਵਿਣੁ  ਨਾਵੈ  ਸਭ  ਵਿਸੁ  ਪੈਝੈ  ਖਾਈਐ  ॥

 ਸਚਾ  ਸਬਦੁ  ਸਾਲਾਹਿ  ਸਚਿ  ਸਮਾਈਐ  ॥

 ਵਿਣੁ  ਸਤਿਗੁਰੁ  ਸੇਵੇ  ਨਾਹੀ  ਸੁਖਿ  ਨਿਵਾਸੁ  ਫਿਰਿ  ਫਿਰਿ  ਆਈਐ  ॥

 ਦੁਨੀਆ  ਖੋਟੀ  ਰਾਸਿ  ਕੂੜੁ  ਕਮਾਈਐ  ॥

 ਨਾਨਕ  ਸਚੁ  ਖਰਾ  ਸਾਲਾਹਿ  ਪਤਿ  ਸਿਉ  ਜਾਈਐ  ॥੧੪॥

 ਸਲੋਕੁ  ਮਃ  ੧  ॥

 ਤੁਧੁ  ਭਾਵੈ  ਤਾ  ਵਾਵਹਿ  ਗਾਵਹਿ  ਤੁਧੁ  ਭਾਵੈ  ਜਲਿ  ਨਾਵਹਿ  ॥

 ਜਾ  ਤੁਧੁ  ਭਾਵਹਿ  ਤਾ  ਕਰਹਿ  ਬਿਭੂਤਾ  ਸਿੰਙੀ  ਨਾਦੁ  ਵਜਾਵਹਿ  ॥

 ਜਾ  ਤੁਧੁ  ਭਾਵੈ  ਤਾ  ਪੜਹਿ  ਕਤੇਬਾ  ਮੁਲਾ  ਸੇਖ  ਕਹਾਵਹਿ  ॥

 ਜਾ  ਤੁਧੁ  ਭਾਵੈ  ਤਾ  ਹੋਵਹਿ  ਰਾਜੇ  ਰਸ  ਕਸ  ਬਹੁਤੁ  ਕਮਾਵਹਿ  ॥

 ਜਾ  ਤੁਧੁ  ਭਾਵੈ  ਤੇਗ  ਵਗਾਵਹਿ  ਸਿਰ  ਮੁੰਡੀ  ਕਟਿ  ਜਾਵਹਿ  ॥

 ਜਾ  ਤੁਧੁ  ਭਾਵੈ  ਜਾਹਿ  ਦਿਸੰਤਰਿ  ਸੁਣਿ  ਗਲਾ  ਘਰਿ  ਆਵਹਿ  ॥

 ਜਾ  ਤੁਧੁ  ਭਾਵੈ  ਨਾਇ  ਰਚਾਵਹਿ  ਤੁਧੁ  ਭਾਣੇ  ਤੂੰ  ਭਾਵਹਿ  ॥

 ਨਾਨਕੁ  ਏਕ  ਕਹੈ  ਬੇਨੰਤੀ  ਹੋਰਿ  ਸਗਲੇ  ਕੂੜੁ  ਕਮਾਵਹਿ  ॥੧॥

 ਮਃ  ੧  ॥

 ਜਾ  ਤੂੰ  ਵਡਾ  ਸਭਿ  ਵਡਿਆਂਈਆ  ਚੰਗੈ  ਚੰਗਾ  ਹੋਈ  ॥

 ਜਾ  ਤੂੰ  ਸਚਾ  ਤਾ  ਸਭੁ  ਕੋ  ਸਚਾ  ਕੂੜਾ  ਕੋਇ  ਨ  ਕੋਈ  ॥

 ਆਖਣੁ  ਵੇਖਣੁ  ਬੋਲਣੁ  ਚਲਣੁ  ਜੀਵਣੁ  ਮਰਣਾ  ਧਾਤੁ  ॥

 ਹੁਕਮੁ  ਸਾਜਿ  ਹੁਕਮੈ  ਵਿਚਿ  ਰਖੈ  ਨਾਨਕ  ਸਚਾ  ਆਪਿ  ॥੨॥

 ਪਉੜੀ  ॥

 ਸਤਿਗੁਰੁ  ਸੇਵਿ  ਨਿਸੰਗੁ  ਭਰਮੁ  ਚੁਕਾਈਐ  ॥

 ਸਤਿਗੁਰੁ  ਆਖੈ  ਕਾਰ  ਸੁ  ਕਾਰ  ਕਮਾਈਐ  ॥

 ਸਤਿਗੁਰੁ  ਹੋਇ  ਦਇਆਲੁ  ਤ  ਨਾਮੁ  ਧਿਆਈਐ  ॥

 ਲਾਹਾ  ਭਗਤਿ  ਸੁ  ਸਾਰੁ  ਗੁਰਮੁਖਿ  ਪਾਈਐ  ॥

 ਮਨਮੁਖਿ  ਕੂੜੁ  ਗੁਬਾਰੁ  ਕੂੜੁ  ਕਮਾਈਐ  ॥

 ਸਚੇ  ਦੈ  ਦਰਿ  ਜਾਇ  ਸਚੁ  ਚਵਾਂਈਐ  ॥

 ਸਚੈ  ਅੰਦਰਿ  ਮਹਲਿ  ਸਚਿ  ਬੁਲਾਈਐ  ॥

 ਨਾਨਕ  ਸਚੁ  ਸਦਾ  ਸਚਿਆਰੁ  ਸਚਿ  ਸਮਾਈਐ  ॥੧੫॥

 ਸਲੋਕੁ  ਮਃ  ੧  ॥

 ਕਲਿ  ਕਾਤੀ  ਰਾਜੇ  ਕਾਸਾਈ  ਧਰਮੁ  ਪੰਖ  ਕਰਿ  ਉਡਰਿਆ  ॥

 ਕੂੜੁ  ਅਮਾਵਸ  ਸਚੁ  ਚੰਦ੍ਰਮਾ  ਦੀਸੈ  ਨਾਹੀ  ਕਹ  ਚੜਿਆ  ॥

 ਹਉ  ਭਾਲਿ  ਵਿਕੁੰਨੀ  ਹੋਈ  ॥  ਆਧੇਰੈ  ਰਾਹੁ  ਨ  ਕੋਈ  ॥

 ਵਿਚਿ  ਹਉਮੈ  ਕਰਿ  ਦੁਖੁ  ਰੋਈ  ॥

 ਕਹੁ  ਨਾਨਕ  ਕਿਨਿ  ਬਿਧਿ  ਗਤਿ  ਹੋਈ  ॥੧॥

 ਮਃ  ੩  ॥

 ਕਲਿ  ਕੀਰਤਿ  ਪਰਗਟੁ  ਚਾਨਣੁ  ਸੰਸਾਰਿ  ॥

 ਗੁਰਮੁਖਿ  ਕੋਈ  ਉਤਰੈ  ਪਾਰਿ  ॥

 ਜਿਸ  ਨੋ  ਨਦਰਿ  ਕਰੇ  ਤਿਸੁ  ਦੇਵੈ  ॥

 ਨਾਨਕ  ਗੁਰਮੁਖਿ  ਰਤਨੁ  ਸੋ  ਲੇਵੈ  ॥੨॥

 ਪਉੜੀ  ॥

 ਭਗਤਾ  ਤੈ  ਸੈਸਾਰੀਆ  ਜੋੜੁ  ਕਦੇ  ਨ  ਆਇਆ  ॥

 ਕਰਤਾ  ਆਪਿ  ਅਭੁਲੁ  ਹੈ  ਨ  ਭੁਲੈ  ਕਿਸੈ  ਦਾ  ਭੁਲਾਇਆ  ॥

 ਭਗਤ  ਆਪੇ  ਮੇਲਿਅਨੁ  ਜਿਨੀ  ਸਚੋ  ਸਚੁ  ਕਮਾਇਆ  ॥

 ਸੈਸਾਰੀ  ਆਪਿ  ਖੁਆਇਅਨੁ  ਜਿਨੀ  ਕੂੜੁ  ਬੋਲਿ  ਬੋਲਿ  ਬਿਖੁ  ਖਾਇਆ  ॥

 ਚਲਣ  ਸਾਰ  ਨ  ਜਾਣਨੀ  ਕਾਮੁ  ਕਰੋਧੁ  ਵਿਸੁ  ਵਧਾਇਆ  ॥

 ਭਗਤ  ਕਰਨਿ  ਹਰਿ  ਚਾਕਰੀ  ਜਿਨੀ  ਅਨਦਿਨੁ  ਨਾਮੁ  ਧਿਆਇਆ  ॥

 ਦਾਸਨਿ  ਦਾਸ  ਹੋਇ  ਕੈ  ਜਿਨੀ  ਵਿਚਹੁ  ਆਪੁ  ਗਵਾਇਆ  ॥

 ਓਨਾ  ਖਸਮੈ  ਕੈ  ਦਰਿ  ਮੁਖ  ਉਜਲੇ  ਸਚੈ  ਸਬਦਿ  ਸੁਹਾਇਆ  ॥੧੬॥

 ਸਲੋਕੁ  ਮਃ  ੧  ॥

 ਸਬਾਹੀ  ਸਾਲਾਹ  ਜਿਨੀ  ਧਿਆਇਆ  ਇਕ  ਮਨਿ  ॥

 ਸੇਈ  ਪੂਰੇ  ਸਾਹ  ਵਖਤੈ  ਉਪਰਿ  ਲੜਿ  ਮੁਏ  ॥

 ਦੂਜੈ  ਬਹੁਤੇ  ਰਾਹ  ਮਨ  ਕੀਆ  ਮਤੀ  ਖਿੰਡੀਆ  ॥

 ਬਹੁਤੁ  ਪਏ  ਅਸਗਾਹ  ਗੋਤੇ  ਖਾਹਿ  ਨ  ਨਿਕਲਹਿ  ॥

 ਤੀਜੈ  ਮੁਹੀ  ਗਿਰਾਹ  ਭੁਖ  ਤਿਖਾ  ਦੁਇ  ਭਉਕੀਆ  ॥

 ਖਾਧਾ  ਹੋਇ  ਸੁਆਹ  ਭੀ  ਖਾਣੇ  ਸਿਉ  ਦੋਸਤੀ  ॥

 ਚਉਥੈ  ਆਈ  ਊਂਘ  ਅਖੀ  ਮੀਟਿ  ਪਵਾਰਿ  ਗਇਆ  ॥

 ਭੀ  ਉਠਿ  ਰਚਿਓਨੁ  ਵਾਦੁ  ਸੈ  ਵਰਿ੍ਹਆ  ਕੀ  ਪਿੜ  ਬਧੀ  ॥

 ਸਭੇ  ਵੇਲਾ  ਵਖਤ  ਸਭਿ  ਜੇ  ਅਠੀ  ਭਉ  ਹੋਇ  ॥

 ਨਾਨਕ  ਸਾਹਿਬੁ  ਮਨਿ  ਵਸੈ  ਸਚਾ  ਨਾਵਣੁ  ਹੋਇ  ॥੧॥

 ਮਃ  ੨  ॥

 ਸੇਈ  ਪੂਰੇ  ਸਾਹ  ਜਿਨੀ  ਪੂਰਾ  ਪਾਇਆ  ॥

 ਅਠੀ  ਵੇਪਰਵਾਹ  ਰਹਨਿ  ਇਕਤੈ  ਰੰਗਿ  ॥

 ਦਰਸਨਿ  ਰੂਪਿ  ਅਥਾਹ  ਵਿਰਲੇ  ਪਾਈਅਹਿ  ॥

 ਕਰਮਿ  ਪੂਰੈ  ਪੂਰਾ  ਗੁਰੂ  ਪੂਰਾ  ਜਾ  ਕਾ  ਬੋਲੁ  ॥

 ਨਾਨਕ  ਪੂਰਾ  ਜੇ  ਕਰੇ  ਘਟੈ  ਨਾਹੀ  ਤੋਲੁ  ॥੨॥

 ਪਉੜੀ  ॥

 ਜਾ  ਤੂੰ  ਤਾ  ਕਿਆ  ਹੋਰਿ  ਮੈ  ਸਚੁ  ਸੁਣਾਈਐ  ॥

 ਮੁਠੀ  ਧੰਧੈ  ਚੋਰਿ  ਮਹਲੁ  ਨ  ਪਾਈਐ  ॥

 ਏਨੈ  ਚਿਤਿ  ਕਠੋਰਿ  ਸੇਵ  ਗਵਾਈਐ  ॥

 ਜਿਤੁ  ਘਟਿ  ਸਚੁ  ਨ  ਪਾਇ  ਸੁ  ਭੰਨਿ  ਘੜਾਈਐ  ॥

 ਕਿਉ  ਕਰਿ  ਪੂਰੈ  ਵਟਿ  ਤੋਲਿ  ਤੁਲਾਈਐ  ॥

 ਕੋਇ  ਨ  ਆਖੈ  ਘਟਿ  ਹਉਮੈ  ਜਾਈਐ  ॥

 ਲਈਅਨਿ  ਖਰੇ  ਪਰਖਿ  ਦਰਿ  ਬੀਨਾਈਐ  ॥

 ਸਉਦਾ  ਇਕਤੁ  ਹਟਿ  ਪੂਰੈ  ਗੁਰਿ  ਪਾਈਐ  ॥੧੭॥

 ਸਲੋਕ  ਮਃ  ੨  ॥

 ਅਠੀ  ਪਹਰੀ  ਅਠ  ਖੰਡ  ਨਾਵਾ  ਖੰਡੁ  ਸਰੀਰੁ  ॥

 ਤਿਸੁ  ਵਿਚਿ  ਨਉ  ਨਿਧਿ  ਨਾਮੁ  ਏਕੁ  ਭਾਲਹਿ  ਗੁਣੀ  ਗਹੀਰੁ  ॥

 ਕਰਮਵੰਤੀ  ਸਾਲਾਹਿਆ  ਨਾਨਕ  ਕਰਿ  ਗੁਰੁ  ਪੀਰੁ  ॥

 ਚਉਥੈ  ਪਹਰਿ  ਸਬਾਹ  ਕੈ  ਸੁਰਤਿਆ  ਉਪਜੈ  ਚਾਉ  ॥

 ਤਿਨਾ  ਦਰੀਆਵਾ  ਸਿਉ  ਦੋਸਤੀ  ਮਨਿ  ਮੁਖਿ  ਸਚਾ  ਨਾਉ  ॥

 ਓਥੈ  ਅੰਮ੍ਰਿਤੁ  ਵੰਡੀਐ  ਕਰਮੀ  ਹੋਇ  ਪਸਾਉ  ॥

 ਕੰਚਨ  ਕਾਇਆ  ਕਸੀਐ  ਵੰਨੀ  ਚੜੈ  ਚੜਾਉ  ॥

 ਜੇ  ਹੋਵੈ  ਨਦਰਿ  ਸਰਾਫ  ਕੀ  ਬਹੁੜਿ  ਨ  ਪਾਈ  ਤਾਉ  ॥

 ਸਤੀ  ਪਹਰੀ  ਸਤੁ  ਭਲਾ  ਬਹੀਐ  ਪੜਿਆ  ਪਾਸਿ  ॥

 ਓਥੈ  ਪਾਪੁ  ਪੁੰਨੁ  ਬੀਚਾਰੀਐ  ਕੂੜੈ  ਘਟੈ  ਰਾਸਿ  ॥

 ਓਥੈ  ਖੋਟੇ  ਸਟੀਅਹਿ  ਖਰੇ  ਕੀਚਹਿ  ਸਾਬਾਸਿ  ॥

 ਬੋਲਣੁ  ਫਾਦਲੁ  ਨਾਨਕਾ  ਦੁਖੁ  ਸੁਖੁ  ਖਸਮੈ  ਪਾਸਿ  ॥੧॥

 ਮਃ  ੨  ॥

 ਪਉਣੁ  ਗੁਰੂ  ਪਾਣੀ  ਪਿਤਾ  ਮਾਤਾ  ਧਰਤਿ  ਮਹਤੁ  ॥

 ਦਿਨਸੁ  ਰਾਤਿ  ਦੁਇ  ਦਾਈ  ਦਾਇਆ  ਖੇਲੈ  ਸਗਲ  ਜਗਤੁ  ॥

 ਚੰਗਿਆਈਆ  ਬੁਰਿਆਈਆ  ਵਾਚੇ  ਧਰਮੁ  ਹਦੂਰਿ  ॥

 ਕਰਮੀ  ਆਪੋ  ਆਪਣੀ  ਕੇ  ਨੇੜੈ  ਕੇ  ਦੂਰਿ  ॥

 ਜਿਨੀ  ਨਾਮੁ  ਧਿਆਇਆ  ਗਏ  ਮਸਕਤਿ  ਘਾਲਿ  ॥

 ਨਾਨਕ  ਤੇ  ਮੁਖ  ਉਜਲੇ  ਹੋਰ  ਕੇਤੀ  ਛੁਟੀ  ਨਾਲਿ  ॥੨॥

 ਪਉੜੀ  ॥

 ਸਚਾ  ਭੋਜਨੁ  ਭਾਉ  ਸਤਿਗੁਰਿ  ਦਸਿਆ  ॥

 ਸਚੇ  ਹੀ  ਪਤੀਆਇ  ਸਚਿ  ਵਿਗਸਿਆ  ॥

 ਸਚੈ  ਕੋਟਿ  ਗਿਰਾਂਇ  ਨਿਜ  ਘਰਿ  ਵਸਿਆ  ॥

 ਸਤਿਗੁਰਿ  ਤੁਠੈ  ਨਾਉ  ਪ੍ਰੇਮਿ  ਰਹਸਿਆ  ॥

 ਸਚੈ  ਦੈ  ਦੀਬਾਣਿ  ਕੂੜਿ  ਨ  ਜਾਈਐ  ॥

 ਝੂਠੋ  ਝੂਠੁ  ਵਖਾਣਿ  ਸੁ  ਮਹਲੁ  ਖੁਆਈਐ  ॥

 ਸਚੈ  ਸਬਦਿ  ਨੀਸਾਣਿ  ਠਾਕ  ਨ  ਪਾਈਐ  ॥

 ਸਚੁ  ਸੁਣਿ  ਬੁਝਿ  ਵਖਾਣਿ  ਮਹਲਿ  ਬੁਲਾਈਐ  ॥੧੮॥

 ਸਲੋਕੁ  ਮਃ  ੧  ॥

 ਪਹਿਰਾ  ਅਗਨਿ  ਹਿਵੈ  ਘਰੁ  ਬਾਧਾ  ਭੋਜਨੁ  ਸਾਰੁ  ਕਰਾਈ  ॥

 ਸਗਲੇ  ਦੂਖ  ਪਾਣੀ  ਕਰਿ  ਪੀਵਾ  ਧਰਤੀ  ਹਾਕ  ਚਲਾਈ  ॥

 ਧਰਿ  ਤਾਰਾਜੀ  ਅੰਬਰੁ  ਤੋਲੀ  ਪਿਛੈ  ਟੰਕੁ  ਚੜਾਈ  ॥

 ਏਵਡੁ  ਵਧਾ  ਮਾਵਾ  ਨਾਹੀ  ਸਭਸੈ  ਨਥਿ  ਚਲਾਈ  ॥

 ਏਤਾ  ਤਾਣੁ  ਹੋਵੈ  ਮਨ  ਅੰਦਰਿ  ਕਰੀ  ਭਿ  ਆਖਿ  ਕਰਾਈ  ॥

 ਜੇਵਡੁ  ਸਾਹਿਬੁ  ਤੇਵਡ  ਦਾਤੀ  ਦੇ  ਦੇ  ਕਰੇ  ਰਜਾਈ  ॥

 ਨਾਨਕ  ਨਦਰਿ  ਕਰੇ  ਜਿਸੁ  ਉਪਰਿ  ਸਚਿ  ਨਾਮਿ  ਵਡਿਆਈ  ॥੧॥

 ਮਃ  ੨  ॥

 ਆਖਣੁ  ਆਖਿ  ਨ  ਰਜਿਆ  ਸੁਨਣਿ  ਨ  ਰਜੇ  ਕੰਨ  ॥

 ਅਖੀ  ਦੇਖਿ  ਨ  ਰਜੀਆ  ਗੁਣ  ਗਾਹਕ  ਇਕ  ਵੰਨ  ॥

 ਭੁਖਿਆ  ਭੁਖ  ਨ  ਉਤਰੈ  ਗਲੀ  ਭੁਖ  ਨ  ਜਾਇ  ॥

 ਨਾਨਕ  ਭੁਖਾ  ਤਾ  ਰਜੈ  ਜਾ  ਗੁਣ  ਕਹਿ  ਗੁਣੀ  ਸਮਾਇ  ॥੨॥

 ਪਉੜੀ  ॥

 ਵਿਣੁ  ਸਚੇ  ਸਭੁ  ਕੂੜੁ  ਕੂੜੁ  ਕਮਾਈਐ  ॥

 ਵਿਣੁ  ਸਚੇ  ਕੂੜਿਆਰੁ  ਬੰਨਿ  ਚਲਾਈਐ  ॥

 ਵਿਣੁ  ਸਚੇ  ਤਨੁ  ਛਾਰੁ  ਛਾਰੁ  ਰਲਾਈਐ  ॥

 ਵਿਣੁ  ਸਚੇ  ਸਭ  ਭੁਖ  ਜਿ  ਪੈਝੈ  ਖਾਈਐ  ॥

 ਵਿਣੁ  ਸਚੇ  ਦਰਬਾਰੁ  ਕੂੜਿ  ਨ  ਪਾਈਐ  ॥

 ਕੂੜੈ  ਲਾਲਚਿ  ਲਗਿ  ਮਹਲੁ  ਖੁਆਈਐ  ॥

 ਸਭੁ  ਜਗੁ  ਠਗਿਓ  ਠਗਿ  ਆਈਐ  ਜਾਈਐ  ॥

 ਤਨ  ਮਹਿ  ਤ੍ਰਿਸਨਾ  ਅਗਿ  ਸਬਦਿ  ਬੁਝਾਈਐ  ॥੧੯॥

 ਸਲੋਕ  ਮਃ  ੧  ॥

 ਨਾਨਕ  ਗੁਰੁ  ਸੰਤੋਖੁ  ਰੁਖੁ  ਧਰਮੁ  ਫੁਲੁ  ਫਲ  ਗਿਆਨੁ  ॥

 ਰਸਿ  ਰਸਿਆ  ਹਰਿਆ  ਸਦਾ  ਪਕੈ  ਕਰਮਿ  ਧਿਆਨਿ  ॥

 ਪਤਿ  ਕੇ  ਸਾਦ  ਖਾਦਾ  ਲਹੈ  ਦਾਨਾ  ਕੈ  ਸਿਰਿ  ਦਾਨੁ  ॥੧॥

 ਮਃ  ੧  ॥

 ਸੁਇਨੇ  ਕਾ  ਬਿਰਖੁ  ਪਤ  ਪਰਵਾਲਾ  ਫੁਲ  ਜਵੇਹਰ  ਲਾਲ  ॥

 ਤਿਤੁ  ਫਲ  ਰਤਨ  ਲਗਹਿ  ਮੁਖਿ  ਭਾਖਿਤ  ਹਿਰਦੈ  ਰਿਦੈ  ਨਿਹਾਲੁ  ॥

 ਨਾਨਕ  ਕਰਮੁ  ਹੋਵੈ  ਮੁਖਿ  ਮਸਤਕਿ  ਲਿਖਿਆ  ਹੋਵੈ  ਲੇਖੁ  ॥

 ਅਠਿਸਠਿ  ਤੀਰਥ  ਗੁਰ  ਕੀ  ਚਰਣੀ  ਪੂਜੈ  ਸਦਾ  ਵਿਸੇਖੁ  ॥

 ਹੰਸੁ  ਹੇਤੁ  ਲੋਭੁ  ਕੋਪੁ  ਚਾਰੇ  ਨਦੀਆ  ਅਗਿ  ॥

 ਪਵਹਿ  ਦਝਹਿ  ਨਾਨਕਾ  ਤਰੀਐ  ਕਰਮੀ  ਲਗਿ  ॥੨॥

 ਪਉੜੀ  ॥

 ਜੀਵਦਿਆ  ਮਰੁ  ਮਾਰਿ  ਨ  ਪਛੋਤਾਈਐ  ॥

 ਝੂਠਾ  ਇਹੁ  ਸੰਸਾਰੁ  ਕਿਨਿ  ਸਮਝਾਈਐ  ॥

 ਸਚਿ  ਨ  ਧਰੇ  ਪਿਆਰੁ  ਧੰਧੈ  ਧਾਈਐ  ॥

 ਕਾਲੁ  ਬੁਰਾ  ਖੈ  ਕਾਲੁ  ਸਿਰਿ  ਦੁਨੀਆਈਐ  ॥

 ਹੁਕਮੀ  ਸਿਰਿ  ਜੰਦਾਰੁ  ਮਾਰੇ  ਦਾਈਐ  ॥

 ਆਪੇ  ਦੇਇ  ਪਿਆਰੁ  ਮੰਨਿ  ਵਸਾਈਐ  ॥

 ਮੁਹਤੁ  ਨ  ਚਸਾ  ਵਿਲੰਮੁ  ਭਰੀਐ  ਪਾਈਐ  ॥

 ਗੁਰ  ਪਰਸਾਦੀ  ਬੁਝਿ  ਸਚਿ  ਸਮਾਈਐ  ॥੨੦॥

 ਸਲੋਕੁ  ਮਃ  ੧  ॥

 ਤੁਮੀ  ਤੁਮਾ  ਵਿਸੁ  ਅਕੁ  ਧਤੂਰਾ  ਨਿਮੁ  ਫਲੁ  ॥

 ਮਨਿ  ਮੁਖਿ  ਵਸਹਿ  ਤਿਸੁ  ਜਿਸੁ  ਤੂੰ  ਚਿਤਿ  ਨ  ਆਵਹੀ  ॥

 ਨਾਨਕ  ਕਹੀਐ  ਕਿਸੁ  ਹੰਢਨਿ  ਕਰਮਾ  ਬਾਹਰੇ  ॥੧॥

 ਮਃ  ੧  ॥

 ਮਤਿ  ਪੰਖੇਰੂ  ਕਿਰਤੁ  ਸਾਥਿ  ਕਬ  ਉਤਮ  ਕਬ  ਨੀਚ  ॥

 ਕਬ  ਚੰਦਨਿ  ਕਬ  ਅਕਿ  ਡਾਲਿ  ਕਬ  ਉਚੀ  ਪਰੀਤਿ  ॥

 ਨਾਨਕ  ਹੁਕਮਿ  ਚਲਾਈਐ  ਸਾਹਿਬ  ਲਗੀ  ਰੀਤਿ  ॥੨॥

 ਪਉੜੀ  ॥

 ਕੇਤੇ  ਕਹਹਿ  ਵਖਾਣ  ਕਹਿ  ਕਹਿ  ਜਾਵਣਾ  ॥

 ਵੇਦ  ਕਹਹਿ  ਵਖਿਆਣ  ਅੰਤੁ  ਨ  ਪਾਵਣਾ  ॥

 ਪੜਿਐ  ਨਾਹੀ  ਭੇਦੁ  ਬੁਝਿਐ  ਪਾਵਣਾ  ॥

 ਖਟੁ  ਦਰਸਨ  ਕੈ  ਭੇਖਿ  ਕਿਸੈ  ਸਚਿ  ਸਮਾਵਣਾ  ॥

 ਸਚਾ  ਪੁਰਖੁ  ਅਲਖੁ  ਸਬਦਿ  ਸੁਹਾਵਣਾ  ॥

 ਮੰਨੇ  ਨਾਉ  ਬਿਸੰਖ  ਦਰਗਹ  ਪਾਵਣਾ  ॥

 ਖਾਲਕ  ਕਉ  ਆਦੇਸੁ  ਢਾਢੀ  ਗਾਵਣਾ  ॥

 ਨਾਨਕ  ਜੁਗੁ  ਜੁਗੁ  ਏਕੁ  ਮੰਨਿ  ਵਸਾਵਣਾ  ॥੨੧॥

 ਸਲੋਕੁ  ਮਹਲਾ  ੨  ॥

 ਮੰਤ੍ਰੀ  ਹੋਇ  ਅਠੂਹਿਆ  ਨਾਗੀ  ਲਗੈ  ਜਾਇ  ॥  ਆਪਣ  ਹਥੀ  ਆਪਣੈ  ਦੇ  ਕੂਚਾ  ਆਪੇ  ਲਾਇ  ॥

 ਹੁਕਮੁ  ਪਇਆ  ਧੁਰਿ  ਖਸਮ  ਕਾ  ਅਤੀ  ਹੂ  ਧਕਾ  ਖਾਇ  ॥

 ਗੁਰਮੁਖ  ਸਿਉ  ਮਨਮੁਖੁ  ਅੜੈ  ਡੁਬੈ  ਹਕਿ  ਨਿਆਇ  ॥

 ਦੁਹਾ  ਸਿਰਿਆ  ਆਪੇ  ਖਸਮੁ  ਵੇਖੈ  ਕਰਿ  ਵਿਉਪਾਇ  ॥

 ਨਾਨਕ  ਏਵੈ  ਜਾਣੀਐ  ਸਭ  ਕਿਛੁ  ਤਿਸਹਿ  ਰਜਾਇ  ॥੧॥

 ਮਹਲਾ  ੨  ॥

 ਨਾਨਕ  ਪਰਖੇ  ਆਪ  ਕਉ  ਤਾ  ਪਾਰਖੁ  ਜਾਣੁ  ॥

 ਰੋਗੁ  ਦਾਰੂ  ਦੋਵੈ  ਬੁਝੈ  ਤਾ  ਵੈਦੁ  ਸੁਜਾਣੁ  ॥

 ਵਾਟ  ਨ  ਕਰਈ  ਮਾਮਲਾ  ਜਾਣੈ  ਮਿਹਮਾਣੁ  ॥

 ਮੂਲੁ  ਜਾਣਿ  ਗਲਾ  ਕਰੇ  ਹਾਣਿ  ਲਾਏ  ਹਾਣੁ  ॥

 ਲਬਿ  ਨ  ਚਲਈ  ਸਚਿ  ਰਹੈ  ਸੋ  ਵਿਸਟੁ  ਪਰਵਾਣੁ  ॥

 ਸਰੁ  ਸੰਧੇ  ਆਗਾਸ  ਕਉ  ਕਿਉ  ਪਹੁਚੈ  ਬਾਣੁ  ॥

 ਅਗੈ  ਓਹੁ  ਅਗੰਮੁ  ਹੈ  ਵਾਹੇਦੜੁ  ਜਾਣੁ  ॥੨॥

 ਪਉੜੀ  ॥

 ਨਾਰੀ  ਪੁਰਖ  ਪਿਆਰੁ  ਪ੍ਰੇਮਿ  ਸੀਗਾਰੀਆ  ॥

 ਕਰਨਿ  ਭਗਤਿ  ਦਿਨੁ  ਰਾਤਿ  ਨ  ਰਹਨੀ  ਵਾਰੀਆ  ॥

 ਮਹਲਾ  ਮੰਝਿ  ਨਿਵਾਸੁ  ਸਬਦਿ  ਸਵਾਰੀਆ  ॥

 ਸਚੁ  ਕਹਨਿ  ਅਰਦਾਸਿ  ਸੇ  ਵੇਚਾਰੀਆ  ॥

 ਸੋਹਨਿ  ਖਸਮੈ  ਪਾਸਿ  ਹੁਕਮਿ  ਸਿਧਾਰੀਆ  ॥

 ਸਖੀ  ਕਹਨਿ  ਅਰਦਾਸਿ  ਮਨਹੁ  ਪਿਆਰੀਆ  ॥

 ਬਿਨੁ  ਨਾਵੈ  ਧ੍ਰਿਗੁ  ਵਾਸੁ  ਫਿਟੁ  ਸੁ  ਜੀਵਿਆ  ॥

 ਸਬਦਿ  ਸਵਾਰੀਆਸੁ  ਅੰਮ੍ਰਿਤੁ  ਪੀਵਿਆ  ॥੨੨॥

 ਸਲੋਕੁ  ਮਃ  ੧  ॥

 ਮਾਰੂ  ਮੀਹਿ  ਨ  ਤ੍ਰਿਪਤਿਆ  ਅਗੀ  ਲਹੈ  ਨ  ਭੁਖ  ॥

 ਰਾਜਾ  ਰਾਜਿ  ਨ  ਤ੍ਰਿਪਤਿਆ  ਸਾਇਰ  ਭਰੇ  ਕਿਸੁਕ  ॥

 ਨਾਨਕ  ਸਚੇ  ਨਾਮ  ਕੀ  ਕੇਤੀ  ਪੁਛਾ  ਪੁਛ  ॥੧॥

 ਮਹਲਾ  ੨  ॥

 ਨਿਹਫਲੰ  ਤਸਿ  ਜਨਮਸਿ  ਜਾਵਤੁ  ਬ੍ਰਹਮ  ਨ  ਬਿੰਦਤੇ  ॥

 ਸਾਗਰੰ  ਸੰਸਾਰਸਿ  ਗੁਰ  ਪਰਸਾਦੀ  ਤਰਹਿ  ਕੇ  ॥

 ਕਰਣ  ਕਾਰਣ  ਸਮਰਥੁ  ਹੈ  ਕਹੁ  ਨਾਨਕ  ਬੀਚਾਰਿ  ॥

 ਕਾਰਣੁ  ਕਰਤੇ  ਵਸਿ  ਹੈ  ਜਿਨਿ  ਕਲ  ਰਖੀ  ਧਾਰਿ  ॥੨॥

 ਪਉੜੀ  ॥

 ਖਸਮੈ  ਕੈ  ਦਰਬਾਰਿ  ਢਾਢੀ  ਵਸਿਆ  ॥

 ਸਚਾ  ਖਸਮੁ  ਕਲਾਣਿ  ਕਮਲੁ  ਵਿਗਸਿਆ  ॥

 ਖਸਮਹੁ  ਪੂਰਾ  ਪਾਇ  ਮਨਹੁ  ਰਹਸਿਆ  ॥

 ਦੁਸਮਨ  ਕਢੇ  ਮਾਰਿ  ਸਜਣ  ਸਰਸਿਆ  ॥

 ਸਚਾ  ਸਤਿਗੁਰੁ  ਸੇਵਨਿ  ਸਚਾ  ਮਾਰਗੁ  ਦਸਿਆ  ॥

 ਸਚਾ  ਸਬਦੁ  ਬੀਚਾਰਿ  ਕਾਲੁ  ਵਿਧਉਸਿਆ  ॥

 ਢਾਢੀ  ਕਥੇ  ਅਕਥੁ  ਸਬਦਿ  ਸਵਾਰਿਆ  ॥

 ਨਾਨਕ  ਗੁਣ  ਗਹਿ  ਰਾਸਿ  ਹਰਿ  ਜੀਉ  ਮਿਲੇ  ਪਿਆਰਿਆ  ॥੨੩॥

 ਸਲੋਕੁ  ਮਃ  ੧  ॥

 ਖਤਿਅਹੁ  ਜੰਮੇ  ਖਤੇ  ਕਰਨਿ  ਤ  ਖਤਿਆ  ਵਿਚਿ  ਪਾਹਿ  ॥

 ਧੋਤੇ  ਮੂਲਿ  ਨ  ਉਤਰਹਿ  ਜੇ  ਸਉ  ਧੋਵਣ  ਪਾਹਿ  ॥

 ਨਾਨਕ  ਬਖਸੇ  ਬਖਸੀਅਹਿ  ਨਾਹਿ  ਤ  ਪਾਹੀ  ਪਾਹਿ  ॥੧॥

 ਮਃ  ੧  ॥

 ਨਾਨਕ  ਬੋਲਣੁ  ਝਖਣਾ  ਦੁਖ  ਛਡਿ  ਮੰਗੀਅਹਿ  ਸੁਖ  ॥

 ਸੁਖੁ  ਦੁਖੁ  ਦੁਇ  ਦਰਿ  ਕਪੜੇ  ਪਹਿਰਹਿ  ਜਾਇ  ਮਨੁਖ  ॥

 ਜਿਥੈ  ਬੋਲਣਿ  ਹਾਰੀਐ  ਤਿਥੈ  ਚੰਗੀ  ਚੁਪ  ॥੨॥

 ਪਉੜੀ  ॥

 ਚਾਰੇ  ਕੁੰਡਾ  ਦੇਖਿ  ਅੰਦਰੁ  ਭਾਲਿਆ  ॥

 ਸਚੈ  ਪੁਰਖਿ  ਅਲਖਿ  ਸਿਰਜਿ  ਨਿਹਾਲਿਆ  ॥

 ਉਝੜਿ  ਭੁਲੇ  ਰਾਹ  ਗੁਰਿ  ਵੇਖਾਲਿਆ  ॥

 ਸਤਿਗੁਰ  ਸਚੇ  ਵਾਹੁ  ਸਚੁ  ਸਮਾਲਿਆ  ॥

 ਪਾਇਆ  ਰਤਨੁ  ਘਰਾਹੁ  ਦੀਵਾ  ਬਾਲਿਆ  ॥

 ਸਚੈ  ਸਬਦਿ  ਸਲਾਹਿ  ਸੁਖੀਏ  ਸਚ  ਵਾਲਿਆ  ॥

 ਨਿਡਰਿਆ  ਡਰੁ  ਲਗਿ  ਗਰਬਿ  ਸਿ  ਗਾਲਿਆ  ॥

 ਨਾਵਹੁ  ਭੁਲਾ  ਜਗੁ  ਫਿਰੈ  ਬੇਤਾਲਿਆ  ॥੨੪॥

 ਸਲੋਕੁ  ਮਃ  ੩  ॥

 ਭੈ  ਵਿਚਿ  ਜੰਮੈ  ਭੈ  ਮਰੈ  ਭੀ  ਭਉ  ਮਨ  ਮਹਿ  ਹੋਇ  ॥

 ਨਾਨਕ  ਭੈ  ਵਿਚਿ  ਜੇ  ਮਰੈ  ਸਹਿਲਾ  ਆਇਆ  ਸੋਇ  ॥੧॥

 ਮਃ  ੩  ॥

 ਭੈ  ਵਿਣੁ  ਜੀਵੈ  ਬਹੁਤੁ  ਬਹੁਤੁ  ਖੁਸੀਆ  ਖੁਸੀ  ਕਮਾਇ  ॥

 ਨਾਨਕ  ਭੈ  ਵਿਣੁ  ਜੇ  ਮਰੈ  ਮੁਹਿ  ਕਾਲੈ  ਉਠਿ  ਜਾਇ  ॥੨॥

 ਪਉੜੀ  ॥

 ਸਤਿਗੁਰੁ  ਹੋਇ  ਦਇਆਲੁ  ਤ  ਸਰਧਾ  ਪੂਰੀਐ  ॥

 ਸਤਿਗੁਰੁ  ਹੋਇ  ਦਇਆਲੁ  ਨ  ਕਬਹੂੰ  ਝੂਰੀਐ  ॥

 ਸਤਿਗੁਰੁ  ਹੋਇ  ਦਇਆਲੁ  ਤਾ  ਦੁਖੁ  ਨ  ਜਾਣੀਐ  ॥

 ਸਤਿਗੁਰੁ  ਹੋਇ  ਦਇਆਲੁ  ਤਾ  ਹਰਿ  ਰੰਗੁ  ਮਾਣੀਐ  ॥

 ਸਤਿਗੁਰੁ  ਹੋਇ  ਦਇਆਲੁ  ਤਾ  ਜਮ  ਕਾ  ਡਰੁ  ਕੇਹਾ  ॥

 ਸਤਿਗੁਰੁ  ਹੋਇ  ਦਇਆਲੁ  ਤਾ  ਸਦ  ਹੀ  ਸੁਖੁ  ਦੇਹਾ  ॥

 ਸਤਿਗੁਰੁ  ਹੋਇ  ਦਇਆਲੁ  ਤਾ  ਨਵ  ਨਿਧਿ  ਪਾਈਐ  ॥

 ਸਤਿਗੁਰੁ  ਹੋਇ  ਦਇਆਲੁ  ਤ  ਸਚਿ  ਸਮਾਈਐ  ॥੨੫॥

 ਸਲੋਕੁ  ਮਃ  ੧  ॥

 ਸਿਰੁ  ਖੋਹਾਇ  ਪੀਅਹਿ  ਮਲਵਾਣੀ  ਜੂਠਾ  ਮੰਗਿ  ਮੰਗਿ  ਖਾਹੀ  ॥

 ਫੋਲਿ  ਫਦੀਹਤਿ  ਮੁਹਿ  ਲੈਨਿ  ਭੜਾਸਾ  ਪਾਣੀ  ਦੇਖਿ  ਸਗਾਹੀ  ॥

 ਭੇਡਾ  ਵਾਗੀ  ਸਿਰੁ  ਖੋਹਾਇਨਿ  ਭਰੀਅਨਿ  ਹਥ  ਸੁਆਹੀ  ॥

 ਮਾਊ  ਪੀਊ  ਕਿਰਤੁ  ਗਵਾਇਨਿ  ਟਬਰ  ਰੋਵਨਿ  ਧਾਹੀ  ॥

 ਓਨਾ  ਪਿੰਡੁ  ਨ  ਪਤਲਿ  ਕਿਰਿਆ  ਨ  ਦੀਵਾ  ਮੁਏ  ਕਿਥਾਊ  ਪਾਹੀ  ॥

 ਅਠਸਠਿ  ਤੀਰਥ  ਦੇਨਿ  ਨ  ਢੋਈ  ਬ੍ਰਹਮਣ  ਅੰਨੁ  ਨ  ਖਾਹੀ  ॥

 ਸਦਾ  ਕੁਚੀਲ  ਰਹਹਿ  ਦਿਨੁ  ਰਾਤੀ  ਮਥੈ  ਟਿਕੇ  ਨਾਹੀ  ॥

 ਝੁੰਡੀ  ਪਾਇ  ਬਹਨਿ  ਨਿਤਿ  ਮਰਣੈ  ਦੜਿ  ਦੀਬਾਣਿ  ਨ  ਜਾਹੀ  ॥

 ਲਕੀ  ਕਾਸੇ  ਹਥੀ  ਫੁੰਮਣ  ਅਗੋ  ਪਿਛੀ  ਜਾਹੀ  ॥

 ਨਾ  ਓਇ  ਜੋਗੀ  ਨਾ  ਓਇ  ਜੰਗਮ  ਨਾ  ਓਇ  ਕਾਜੀ  ਮੁੰਲਾ  ॥

 ਦਯਿ  ਵਿਗੋਏ  ਫਿਰਹਿ  ਵਿਗੁਤੇ  ਫਿਟਾ  ਵਤੈ  ਗਲਾ  ॥

 ਜੀਆ  ਮਾਰਿ  ਜੀਵਾਲੇ  ਸੋਈ  ਅਵਰੁ  ਨ  ਕੋਈ  ਰਖੈ  ॥

 ਦਾਨਹੁ  ਤੈ  ਇਸਨਾਨਹੁ  ਵੰਜੇ  ਭਸੁ  ਪਈ  ਸਿਰਿ  ਖੁਥੈ  ॥

 ਪਾਣੀ  ਵਿਚਹੁ  ਰਤਨ  ਉਪੰਨੇ  ਮੇਰੁ  ਕੀਆ  ਮਾਧਾਣੀ  ॥

 ਅਠਸਠਿ  ਤੀਰਥ  ਦੇਵੀ  ਥਾਪੇ  ਪੁਰਬੀ  ਲਗੈ  ਬਾਣੀ  ॥

 ਨਾਇ  ਨਿਵਾਜਾ  ਨਾਤੈ  ਪੂਜਾ  ਨਾਵਨਿ  ਸਦਾ  ਸੁਜਾਣੀ  ॥

 ਮੁਇਆ  ਜੀਵਦਿਆ  ਗਤਿ  ਹੋਵੈ  ਜਾਂ  ਸਿਰਿ  ਪਾਈਐ  ਪਾਣੀ  ॥

 ਨਾਨਕ  ਸਿਰਖੁਥੇ  ਸੈਤਾਨੀ  ਏਨਾ  ਗਲ  ਨ  ਭਾਣੀ  ॥

 ਵੁਠੈ  ਹੋਇਐ  ਹੋਇ  ਬਿਲਾਵਲੁ  ਜੀਆ  ਜੁਗਤਿ  ਸਮਾਣੀ  ॥

 ਵੁਠੈ  ਅੰਨੁ  ਕਮਾਦੁ  ਕਪਾਹਾ  ਸਭਸੈ  ਪੜਦਾ  ਹੋਵੈ  ॥

 ਵੁਠੈ  ਘਾਹੁ  ਚਰਹਿ  ਨਿਤਿ  ਸੁਰਹੀ  ਸਾ  ਧਨ  ਦਹੀ  ਵਿਲੋਵੈ  ॥

 ਤਿਤੁ  ਘਿਇ  ਹੋਮ  ਜਗ  ਸਦ  ਪੂਜਾ  ਪਇਐ  ਕਾਰਜੁ  ਸੋਹੈ  ॥

 ਗੁਰੂ  ਸਮੁੰਦੁ  ਨਦੀ  ਸਭਿ  ਸਿਖੀ  ਨਾਤੈ  ਜਿਤੁ  ਵਡਿਆਈ  ॥

 ਨਾਨਕ  ਜੇ  ਸਿਰਖੁਥੇ  ਨਾਵਨਿ  ਨਾਹੀ  ਤਾ  ਸਤ  ਚਟੇ  ਸਿਰਿ  ਛਾਈ  ॥੧॥

 ਮਃ  ੨  ॥

 ਅਗੀ  ਪਾਲਾ  ਕਿ  ਕਰੇ  ਸੂਰਜ  ਕੇਹੀ  ਰਾਤਿ  ॥

 ਚੰਦ  ਅਨੇਰਾ  ਕਿ  ਕਰੇ  ਪਉਣ  ਪਾਣੀ  ਕਿਆ  ਜਾਤਿ  ॥

 ਧਰਤੀ  ਚੀਜੀ  ਕਿ  ਕਰੇ  ਜਿਸੁ  ਵਿਚਿ  ਸਭੁ  ਕਿਛੁ  ਹੋਇ  ॥

 ਨਾਨਕ  ਤਾ  ਪਤਿ  ਜਾਣੀਐ  ਜਾ  ਪਤਿ  ਰਖੈ  ਸੋਇ  ॥੨॥

 ਪਉੜੀ  ॥

 ਤੁਧੁ  ਸਚੇ  ਸੁਬਹਾਨੁ  ਸਦਾ  ਕਲਾਣਿਆ  ॥

 ਤੂੰ  ਸਚਾ  ਦੀਬਾਣੁ  ਹੋਰਿ  ਆਵਣ  ਜਾਣਿਆ  ॥

 ਸਚੁ  ਜਿ  ਮੰਗਹਿ  ਦਾਨੁ  ਸਿ  ਤੁਧੈ  ਜੇਹਿਆ  ॥

 ਸਚੁ  ਤੇਰਾ  ਫੁਰਮਾਨੁ  ਸਬਦੇ  ਸੋਹਿਆ  ॥

 ਮੰਨਿਐ  ਗਿਆਨੁ  ਧਿਆਨੁ  ਤੁਧੈ  ਤੇ  ਪਾਇਆ  ॥

 ਕਰਮਿ  ਪਵੈ  ਨੀਸਾਨੁ  ਨ  ਚਲੈ  ਚਲਾਇਆ  ॥

 ਤੂੰ  ਸਚਾ  ਦਾਤਾਰੁ  ਨਿਤ  ਦੇਵਹਿ  ਚੜਹਿ  ਸਵਾਇਆ  ॥

 ਨਾਨਕੁ  ਮੰਗੈ  ਦਾਨੁ  ਜੋ  ਤੁਧੁ  ਭਾਇਆ  ॥੨੬॥

 ਸਲੋਕੁ  ਮਃ  ੨  ॥

 ਦੀਖਿਆ  ਆਖਿ  ਬੁਝਾਇਆ  ਸਿਫਤੀ  ਸਚਿ  ਸਮੇਉ  ॥

 ਤਿਨ  ਕਉ  ਕਿਆ  ਉਪਦੇਸੀਐ  ਜਿਨ  ਗੁਰੁ  ਨਾਨਕ  ਦੇਉ  ॥੧॥

 ਮਃ  ੧  ॥

 ਆਪਿ  ਬੁਝਾਏ  ਸੋਈ  ਬੂਝੈ  ॥

 ਜਿਸੁ  ਆਪਿ  ਸੁਝਾਏ  ਤਿਸੁ  ਸਭੁ  ਕਿਛੁ  ਸੂਝੈ  ॥

 ਕਹਿ  ਕਹਿ  ਕਥਨਾ  ਮਾਇਆ  ਲੂਝੈ  ॥

 ਹੁਕਮੀ  ਸਗਲ  ਕਰੇ  ਆਕਾਰ  ॥

 ਆਪੇ  ਜਾਣੈ  ਸਰਬ  ਵੀਚਾਰ  ॥

 ਅਖਰ  ਨਾਨਕ  ਅਖਿਓ  ਆਪਿ  ॥

 ਲਹੈ  ਭਰਾਤਿ  ਹੋਵੈ  ਜਿਸੁ  ਦਾਤਿ  ॥੨॥

 ਪਉੜੀ  ॥

 ਹਉ  ਢਾਢੀ  ਵੇਕਾਰੁ  ਕਾਰੈ  ਲਾਇਆ  ॥

 ਰਾਤਿ  ਦਿਹੈ  ਕੈ  ਵਾਰ  ਧੁਰਹੁ  ਫੁਰਮਾਇਆ  ॥

 ਢਾਢੀ  ਸਚੈ  ਮਹਲਿ  ਖਸਮਿ  ਬੁਲਾਇਆ  ॥

 ਸਚੀ  ਸਿਫਤਿ  ਸਾਲਾਹ  ਕਪੜਾ  ਪਾਇਆ  ॥

 ਸਚਾ  ਅੰਮ੍ਰਿਤ  ਨਾਮੁ  ਭੋਜਨੁ  ਆਇਆ  ॥

 ਗੁਰਮਤੀ  ਖਾਧਾ  ਰਜਿ  ਤਿਨਿ  ਸੁਖੁ  ਪਾਇਆ  ॥

 ਢਾਢੀ  ਕਰੇ  ਪਸਾਉ  ਸਬਦੁ  ਵਜਾਇਆ  ॥

 ਨਾਨਕ  ਸਚੁ  ਸਾਲਾਹਿ  ਪੂਰਾ  ਪਾਇਆ  ॥੨੭॥  ਸੁਧੁ

 ਰਾਗੁ  ਗਉੜੀ  ਗੁਆਰੇਰੀ  ਮਹਲਾ  ੧  ਚਉਪਦੇ  ਦੁਪਦੇ

 ੴ  ਸਤਿ  ਨਾਮੁ  ਕਰਤਾ  ਪੁਰਖੁ  ਨਿਰਭਉ  ਨਿਰਵੈਰੁ  ਅਕਾਲ  ਮੂਰਤਿ  ਅਜੂਨੀ  ਸੈਭੰ  ਗੁਰ  ਪ੍ਰਸਾਦਿ  ॥

 ਭਉ  ਮੁਚੁ  ਭਾਰਾ  ਵਡਾ  ਤੋਲੁ  ॥

 ਮਨ  ਮਤਿ  ਹਉਲੀ  ਬੋਲੇ  ਬੋਲੁ  ॥

 ਸਿਰਿ  ਧਰਿ  ਚਲੀਐ  ਸਹੀਐ  ਭਾਰੁ  ॥

 ਨਦਰੀ  ਕਰਮੀ  ਗੁਰ  ਬੀਚਾਰੁ  ॥੧॥

 ਭੈ  ਬਿਨੁ  ਕੋਇ  ਨ  ਲੰਘਸਿ  ਪਾਰਿ  ॥

 ਭੈ  ਭਉ  ਰਾਖਿਆ  ਭਾਇ  ਸਵਾਰਿ  ॥੧॥  ਰਹਾਉ  ॥

 ਭੈ  ਤਨਿ  ਅਗਨਿ  ਭਖੈ  ਭੈ  ਨਾਲਿ  ॥

 ਭੈ  ਭਉ  ਘੜੀਐ  ਸਬਦਿ  ਸਵਾਰਿ  ॥

 ਭੈ  ਬਿਨੁ  ਘਾੜਤ  ਕਚੁ  ਨਿਕਚ  ॥

 ਅੰਧਾ  ਸਚਾ  ਅੰਧੀ  ਸਟ  ॥੨॥

 ਬੁਧੀ  ਬਾਜੀ  ਉਪਜੈ  ਚਾਉ  ॥

 ਸਹਸ  ਸਿਆਣਪ  ਪਵੈ  ਨ  ਤਾਉ  ॥

 ਨਾਨਕ  ਮਨਮੁਖਿ  ਬੋਲਣੁ  ਵਾਉ  ॥

 ਅੰਧਾ  ਅਖਰੁ  ਵਾਉ  ਦੁਆਉ  ॥੩॥੧॥

Tags

Post a Comment

0 Comments
* Please Don't Spam Here. All the Comments are Reviewed by Admin.