Type Here to Get Search Results !

kirtan

ਗਉੜੀ ਕੀ ਵਾਰ ਮਹਲਾ ੪


 ਗਉੜੀ  ਕੀ  ਵਾਰ  ਮਹਲਾ  ੪  ॥

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕ  ਮਃ  ੪  ॥

 ਸਤਿਗੁਰੁ  ਪੁਰਖੁ  ਦਇਆਲੁ  ਹੈ  ਜਿਸ  ਨੋ  ਸਮਤੁ  ਸਭੁ  ਕੋਇ  ॥

 ਏਕ  ਦ੍ਰਿਸਟਿ  ਕਰਿ  ਦੇਖਦਾ  ਮਨ  ਭਾਵਨੀ  ਤੇ  ਸਿਧਿ  ਹੋਇ  ॥

 ਸਤਿਗੁਰ  ਵਿਚਿ  ਅੰਮ੍ਰਿਤੁ  ਹੈ  ਹਰਿ  ਉਤਮੁ  ਹਰਿ  ਪਦੁ  ਸੋਇ  ॥

 ਨਾਨਕ  ਕਿਰਪਾ  ਤੇ  ਹਰਿ  ਧਿਆਈਐ  ਗੁਰਮੁਖਿ  ਪਾਵੈ  ਕੋਇ  ॥੧॥

 ਮਃ  ੪  ॥

 ਹਉਮੈ  ਮਾਇਆ  ਸਭ  ਬਿਖੁ  ਹੈ  ਨਿਤ  ਜਗਿ  ਤੋਟਾ  ਸੰਸਾਰਿ  ॥

 ਲਾਹਾ  ਹਰਿ  ਧਨੁ  ਖਟਿਆ  ਗੁਰਮੁਖਿ  ਸਬਦੁ  ਵੀਚਾਰਿ  ॥

 ਹਉਮੈ  ਮੈਲੁ  ਬਿਖੁ  ਉਤਰੈ  ਹਰਿ  ਅੰਮ੍ਰਿਤੁ  ਹਰਿ  ਉਰ  ਧਾਰਿ  ॥

 ਸਭਿ  ਕਾਰਜ  ਤਿਨ  ਕੇ  ਸਿਧਿ  ਹਹਿ  ਜਿਨ  ਗੁਰਮੁਖਿ  ਕਿਰਪਾ  ਧਾਰਿ  ॥

 ਨਾਨਕ  ਜੋ  ਧੁਰਿ  ਮਿਲੇ  ਸੇ  ਮਿਲਿ  ਰਹੇ  ਹਰਿ  ਮੇਲੇ  ਸਿਰਜਣਹਾਰਿ  ॥੨॥

 ਪਉੜੀ  ॥

 ਤੂ  ਸਚਾ  ਸਾਹਿਬੁ  ਸਚੁ  ਹੈ  ਸਚੁ  ਸਚਾ  ਗੋਸਾਈ  ॥

 ਤੁਧੁਨੋ  ਸਭ  ਧਿਆਇਦੀ  ਸਭ  ਲਗੈ  ਤੇਰੀ  ਪਾਈ  ॥

 ਤੇਰੀ  ਸਿਫਤਿ  ਸੁਆਲਿਉ  ਸਰੂਪ  ਹੈ  ਜਿਨਿ  ਕੀਤੀ  ਤਿਸੁ  ਪਾਰਿ  ਲਘਾਈ  ॥

 ਗੁਰਮੁਖਾ  ਨੋ  ਫਲੁ  ਪਾਇਦਾ  ਸਚਿ  ਨਾਮਿ  ਸਮਾਈ  ॥

 ਵਡੇ  ਮੇਰੇ  ਸਾਹਿਬਾ  ਵਡੀ  ਤੇਰੀ  ਵਡਿਆਈ  ॥੧॥

 ਸਲੋਕ  ਮਃ  ੪  ॥

 ਵਿਣੁ  ਨਾਵੈ  ਹੋਰੁ  ਸਲਾਹਣਾ  ਸਭੁ  ਬੋਲਣੁ  ਫਿਕਾ  ਸਾਦੁ  ॥

 ਮਨਮੁਖ  ਅਹੰਕਾਰੁ  ਸਲਾਹਦੇ  ਹਉਮੈ  ਮਮਤਾ  ਵਾਦੁ  ॥

 ਜਿਨ  ਸਾਲਾਹਨਿ  ਸੇ  ਮਰਹਿ  ਖਪਿ  ਜਾਵੈ  ਸਭੁ  ਅਪਵਾਦੁ  ॥

 ਜਨ  ਨਾਨਕ  ਗੁਰਮੁਖਿ  ਉਬਰੇ  ਜਪਿ  ਹਰਿ  ਹਰਿ  ਪਰਮਾਨਾਦੁ  ॥੧॥

 ਮਃ  ੪  ॥

 ਸਤਿਗੁਰ  ਹਰਿ  ਪ੍ਰਭੁ  ਦਸਿ  ਨਾਮੁ  ਧਿਆਈ  ਮਨਿ  ਹਰੀ  ॥

 ਨਾਨਕ  ਨਾਮੁ  ਪਵਿਤੁ  ਹਰਿ  ਮੁਖਿ  ਬੋਲੀ  ਸਭਿ  ਦੁਖ  ਪਰਹਰੀ  ॥੨॥

 ਪਉੜੀ  ॥

 ਤੂ  ਆਪੇ  ਆਪਿ  ਨਿਰੰਕਾਰੁ  ਹੈ  ਨਿਰੰਜਨ  ਹਰਿ  ਰਾਇਆ  ॥

 ਜਿਨੀ  ਤੂ  ਇਕ  ਮਨਿ  ਸਚੁ  ਧਿਆਇਆ  ਤਿਨ  ਕਾ  ਸਭੁ  ਦੁਖੁ  ਗਵਾਇਆ  ॥

 ਤੇਰਾ  ਸਰੀਕੁ  ਕੋ  ਨਾਹੀ  ਜਿਸ  ਨੋ  ਲਵੈ  ਲਾਇ  ਸੁਣਾਇਆ  ॥

 ਤੁਧੁ  ਜੇਵਡੁ  ਦਾਤਾ  ਤੂਹੈ  ਨਿਰੰਜਨਾ  ਤੂਹੈ  ਸਚੁ  ਮੇਰੈ  ਮਨਿ  ਭਾਇਆ  ॥

 ਸਚੇ  ਮੇਰੇ  ਸਾਹਿਬਾ  ਸਚੇ  ਸਚੁ  ਨਾਇਆ  ॥੨॥

 ਸਲੋਕ  ਮਃ  ੪  ॥

 ਮਨ  ਅੰਤਰਿ  ਹਉਮੈ  ਰੋਗੁ  ਹੈ  ਭ੍ਰਮਿ  ਭੂਲੇ  ਮਨਮੁਖ  ਦੁਰਜਨਾ  ॥

 ਨਾਨਕ  ਰੋਗੁ  ਗਵਾਇ  ਮਿਲਿ  ਸਤਿਗੁਰ  ਸਾਧੂ  ਸਜਨਾ  ॥੧॥

 ਮਃ  ੪  ॥

 ਮਨੁ  ਤਨੁ  ਰਤਾ  ਰੰਗ  ਸਿਉ  ਗੁਰਮੁਖਿ  ਹਰਿ  ਗੁਣਤਾਸੁ  ॥

 ਜਨ  ਨਾਨਕ  ਹਰਿ  ਸਰਣਾਗਤੀ  ਹਰਿ  ਮੇਲੇ  ਗੁਰ  ਸਾਬਾਸਿ  ॥੨॥

 ਪਉੜੀ  ॥

 ਤੂ  ਕਰਤਾ  ਪੁਰਖੁ  ਅਗੰਮੁ  ਹੈ  ਕਿਸੁ  ਨਾਲਿ  ਤੂ  ਵੜੀਐ  ॥

 ਤੁਧੁ  ਜੇਵਡੁ  ਹੋਇ  ਸੁ  ਆਖੀਐ  ਤੁਧੁ  ਜੇਹਾ  ਤੂਹੈ  ਪੜੀਐ  ॥

 ਤੂ  ਘਟਿ  ਘਟਿ  ਇਕੁ  ਵਰਤਦਾ  ਗੁਰਮੁਖਿ  ਪਰਗੜੀਐ  ॥

 ਤੂ  ਸਚਾ  ਸਭਸ  ਦਾ  ਖਸਮੁ  ਹੈ  ਸਭ  ਦੂ  ਤੂ  ਚੜੀਐ  ॥

 ਤੂ  ਕਰਹਿ  ਸੁ  ਸਚੇ  ਹੋਇਸੀ  ਤਾ  ਕਾਇਤੁ  ਕੜੀਐ  ॥੩॥

 ਸਲੋਕ  ਮਃ  ੪  ॥

 ਮੈ  ਮਨਿ  ਤਨਿ  ਪ੍ਰੇਮੁ  ਪਿਰੰਮ  ਕਾ  ਅਠੇ  ਪਹਰ  ਲਗੰਨਿ  ॥

 ਜਨ  ਨਾਨਕ  ਕਿਰਪਾ  ਧਾਰਿ  ਪ੍ਰਭ  ਸਤਿਗੁਰ  ਸੁਖਿ  ਵਸੰਨਿ  ॥੧॥

 ਮਃ  ੪  ॥

 ਜਿਨ  ਅੰਦਰਿ  ਪ੍ਰੀਤਿ  ਪਿਰੰਮ  ਕੀ  ਜਿਉ  ਬੋਲਨਿ  ਤਿਵੈ  ਸੋਹੰਨਿ  ॥

 ਨਾਨਕ  ਹਰਿ  ਆਪੇ  ਜਾਣਦਾ  ਜਿਨਿ  ਲਾਈ  ਪ੍ਰੀਤਿ  ਪਿਰੰਨਿ  ॥੨॥

 ਪਉੜੀ  ॥

 ਤੂ  ਕਰਤਾ  ਆਪਿ  ਅਭੁਲੁ  ਹੈ  ਭੁਲਣ  ਵਿਚਿ  ਨਾਹੀ  ॥

 ਤੂ  ਕਰਹਿ  ਸੁ  ਸਚੇ  ਭਲਾ  ਹੈ  ਗੁਰ  ਸਬਦਿ  ਬੁਝਾਹੀ  ॥

 ਤੂ  ਕਰਣ  ਕਾਰਣ  ਸਮਰਥੁ  ਹੈ  ਦੂਜਾ  ਕੋ  ਨਾਹੀ  ॥

 ਤੂ  ਸਾਹਿਬੁ  ਅਗਮੁ  ਦਇਆਲੁ  ਹੈ  ਸਭਿ  ਤੁਧੁ  ਧਿਆਹੀ  ॥

 ਸਭਿ  ਜੀਅ  ਤੇਰੇ  ਤੂ  ਸਭਸ  ਦਾ  ਤੂ  ਸਭ  ਛਡਾਹੀ  ॥੪॥

 ਸਲੋਕ  ਮਃ  ੪  ॥

 ਸੁਣਿ  ਸਾਜਨ  ਪ੍ਰੇਮ  ਸੰਦੇਸਰਾ  ਅਖੀ  ਤਾਰ  ਲਗੰਨਿ  ॥

 ਗੁਰਿ  ਤੁਠੈ  ਸਜਣੁ  ਮੇਲਿਆ  ਜਨ  ਨਾਨਕ  ਸੁਖਿ  ਸਵੰਨਿ  ॥੧॥

 ਮਃ  ੪  ॥

 ਸਤਿਗੁਰੁ  ਦਾਤਾ  ਦਇਆਲੁ  ਹੈ  ਜਿਸ  ਨੋ  ਦਇਆ  ਸਦਾ  ਹੋਇ  ॥

 ਸਤਿਗੁਰੁ  ਅੰਦਰਹੁ  ਨਿਰਵੈਰੁ  ਹੈ  ਸਭੁ  ਦੇਖੈ  ਬ੍ਰਹਮੁ  ਇਕੁ  ਸੋਇ  ॥

 ਨਿਰਵੈਰਾ  ਨਾਲਿ  ਜਿ  ਵੈਰੁ  ਚਲਾਇਦੇ  ਤਿਨ  ਵਿਚਹੁ  ਤਿਸਟਿਆ  ਨ  ਕੋਇ  ॥

 ਸਤਿਗੁਰੁ  ਸਭਨਾ  ਦਾ  ਭਲਾ  ਮਨਾਇਦਾ  ਤਿਸ  ਦਾ  ਬੁਰਾ  ਕਿਉ  ਹੋਇ  ॥

 ਸਤਿਗੁਰ  ਨੋ  ਜੇਹਾ  ਕੋ  ਇਛਦਾ  ਤੇਹਾ  ਫਲੁ  ਪਾਏ  ਕੋਇ  ॥

 ਨਾਨਕ  ਕਰਤਾ  ਸਭੁ  ਕਿਛੁ  ਜਾਣਦਾ  ਜਿਦੂ  ਕਿਛੁ  ਗੁਝਾ  ਨ  ਹੋਇ  ॥੨॥

 ਪਉੜੀ  ॥

 ਜਿਸ  ਨੋ  ਸਾਹਿਬੁ  ਵਡਾ  ਕਰੇ  ਸੋਈ  ਵਡ  ਜਾਣੀ  ॥

 ਜਿਸੁ  ਸਾਹਿਬ  ਭਾਵੈ  ਤਿਸੁ  ਬਖਸਿ  ਲਏ  ਸੋ  ਸਾਹਿਬ  ਮਨਿ  ਭਾਣੀ  ॥

 ਜੇ  ਕੋ  ਓਸ  ਦੀ  ਰੀਸ  ਕਰੇ  ਸੋ  ਮੂੜ  ਅਜਾਣੀ  ॥

 ਜਿਸ  ਨੋ  ਸਤਿਗੁਰੁ  ਮੇਲੇ  ਸੁ  ਗੁਣ  ਰਵੈ  ਗੁਣ  ਆਖਿ  ਵਖਾਣੀ  ॥

 ਨਾਨਕ  ਸਚਾ  ਸਚੁ  ਹੈ  ਬੁਝਿ  ਸਚਿ  ਸਮਾਣੀ  ॥੫॥

 ਸਲੋਕ  ਮਃ  ੪  ॥

 ਹਰਿ  ਸਤਿ  ਨਿਰੰਜਨ  ਅਮਰੁ  ਹੈ  ਨਿਰਭਉ  ਨਿਰਵੈਰੁ  ਨਿਰੰਕਾਰੁ  ॥

 ਜਿਨ  ਜਪਿਆ  ਇਕ  ਮਨਿ  ਇਕ  ਚਿਤਿ  ਤਿਨ  ਲਥਾ  ਹਉਮੈ  ਭਾਰੁ  ॥

 ਜਿਨ  ਗੁਰਮੁਖਿ  ਹਰਿ  ਆਰਾਧਿਆ  ਤਿਨ  ਸੰਤ  ਜਨਾ  ਜੈਕਾਰੁ  ॥

 ਕੋਈ  ਨਿੰਦਾ  ਕਰੇ  ਪੂਰੇ  ਸਤਿਗੁਰੂ  ਕੀ  ਤਿਸ  ਨੋ  ਫਿਟੁ  ਫਿਟੁ  ਕਹੈ  ਸਭੁ  ਸੰਸਾਰੁ  ॥

 ਸਤਿਗੁਰ  ਵਿਚਿ  ਆਪਿ  ਵਰਤਦਾ  ਹਰਿ  ਆਪੇ  ਰਖਣਹਾਰੁ  ॥

 ਧਨੁ  ਧੰਨੁ  ਗੁਰੂ  ਗੁਣ  ਗਾਵਦਾ  ਤਿਸ  ਨੋ  ਸਦਾ  ਸਦਾ  ਨਮਸਕਾਰੁ  ॥

 ਜਨ  ਨਾਨਕ  ਤਿਨ  ਕਉ  ਵਾਰਿਆ  ਜਿਨ  ਜਪਿਆ  ਸਿਰਜਣਹਾਰੁ  ॥੧॥

 ਮਃ  ੪  ॥

 ਆਪੇ  ਧਰਤੀ  ਸਾਜੀਅਨੁ  ਆਪੇ  ਆਕਾਸੁ  ॥

 ਵਿਚਿ  ਆਪੇ  ਜੰਤ  ਉਪਾਇਅਨੁ  ਮੁਖਿ  ਆਪੇ  ਦੇਇ  ਗਿਰਾਸੁ  ॥

 ਸਭੁ  ਆਪੇ  ਆਪਿ  ਵਰਤਦਾ  ਆਪੇ  ਹੀ  ਗੁਣਤਾਸੁ  ॥

 ਜਨ  ਨਾਨਕ  ਨਾਮੁ  ਧਿਆਇ  ਤੂ  ਸਭਿ  ਕਿਲਵਿਖ  ਕਟੇ  ਤਾਸੁ  ॥੨॥

 ਪਉੜੀ  ॥

 ਤੂ  ਸਚਾ  ਸਾਹਿਬੁ  ਸਚੁ  ਹੈ  ਸਚੁ  ਸਚੇ  ਭਾਵੈ  ॥

 ਜੋ  ਤੁਧੁ  ਸਚੁ  ਸਲਾਹਦੇ  ਤਿਨ  ਜਮ  ਕੰਕਰੁ  ਨੇੜਿ  ਨ  ਆਵੈ  ॥

 ਤਿਨ  ਕੇ  ਮੁਖ  ਦਰਿ  ਉਜਲੇ  ਜਿਨ  ਹਰਿ  ਹਿਰਦੈ  ਸਚਾ  ਭਾਵੈ  ॥

 ਕੂੜਿਆਰ  ਪਿਛਾਹਾ  ਸਟੀਅਨਿ  ਕੂੜੁ  ਹਿਰਦੈ  ਕਪਟੁ  ਮਹਾ  ਦੁਖੁ  ਪਾਵੈ  ॥

 ਮੁਹ  ਕਾਲੇ  ਕੂੜਿਆਰੀਆ  ਕੂੜਿਆਰ  ਕੂੜੋ  ਹੋਇ  ਜਾਵੈ  ॥੬॥

 ਸਲੋਕ  ਮਃ  ੪  ॥

 ਸਤਿਗੁਰੁ  ਧਰਤੀ  ਧਰਮ  ਹੈ  ਤਿਸੁ  ਵਿਚਿ  ਜੇਹਾ  ਕੋ  ਬੀਜੇ  ਤੇਹਾ  ਫਲੁ  ਪਾਏ  ॥

 ਗੁਰਸਿਖੀ  ਅੰਮ੍ਰਿਤੁ  ਬੀਜਿਆ  ਤਿਨ  ਅੰਮ੍ਰਿਤ  ਫਲੁ  ਹਰਿ  ਪਾਏ  ॥

 ਓਨਾ  ਹਲਤਿ  ਪਲਤਿ  ਮੁਖ  ਉਜਲੇ  ਓਇ  ਹਰਿ  ਦਰਗਹ  ਸਚੀ  ਪੈਨਾਏ  ॥

 ਇਕਨ੍ਹਾ  ਅੰਦਰਿ  ਖੋਟੁ  ਨਿਤ  ਖੋਟੁ  ਕਮਾਵਹਿ  ਓਹੁ  ਜੇਹਾ  ਬੀਜੇ  ਤੇਹਾ  ਫਲੁ  ਖਾਏ  ॥

 ਜਾ  ਸਤਿਗੁਰੁ  ਸਰਾਫੁ  ਨਦਰਿ  ਕਰਿ  ਦੇਖੈ  ਸੁਆਵਗੀਰ  ਸਭਿ  ਉਘੜਿ  ਆਏ  ॥

 ਓਇ  ਜੇਹਾ  ਚਿਤਵਹਿ  ਨਿਤ  ਤੇਹਾ  ਪਾਇਨਿ  ਓਇ  ਤੇਹੋ  ਜੇਹੇ  ਦਯਿ  ਵਜਾਏ  ॥

 ਨਾਨਕ  ਦੁਹੀ  ਸਿਰੀ  ਖਸਮੁ  ਆਪੇ  ਵਰਤੈ  ਨਿਤ  ਕਰਿ  ਕਰਿ  ਦੇਖੈ  ਚਲਤ  ਸਬਾਏ  ॥੧॥

 ਮਃ  ੪  ॥

 ਇਕੁ  ਮਨੁ  ਇਕੁ  ਵਰਤਦਾ  ਜਿਤੁ  ਲਗੈ  ਸੋ  ਥਾਇ  ਪਾਇ  ॥

 ਕੋਈ  ਗਲਾ  ਕਰੇ  ਘਨੇਰੀਆ  ਜਿ  ਘਰਿ  ਵਥੁ  ਹੋਵੈ  ਸਾਈ  ਖਾਇ  ॥

 ਬਿਨੁ  ਸਤਿਗੁਰ  ਸੋਝੀ  ਨਾ  ਪਵੈ  ਅਹੰਕਾਰੁ  ਨ  ਵਿਚਹੁ  ਜਾਇ  ॥

 ਅਹੰਕਾਰੀਆ  ਨੋ  ਦੁਖ  ਭੁਖ  ਹੈ  ਹਥੁ  ਤਡਹਿ  ਘਰਿ  ਘਰਿ  ਮੰਗਾਇ  ॥

 ਕੂੜੁ  ਠਗੀ  ਗੁਝੀ  ਨਾ  ਰਹੈ  ਮੁਲੰਮਾ  ਪਾਜੁ  ਲਹਿ  ਜਾਇ  ॥

 ਜਿਸੁ  ਹੋਵੈ  ਪੂਰਬਿ  ਲਿਖਿਆ  ਤਿਸੁ  ਸਤਿਗੁਰੁ  ਮਿਲੈ  ਪ੍ਰਭੁ  ਆਇ  ॥

 ਜਿਉ  ਲੋਹਾ  ਪਾਰਸਿ  ਭੇਟੀਐ  ਮਿਲਿ  ਸੰਗਤਿ  ਸੁਵਰਨੁ  ਹੋਇ  ਜਾਇ  ॥

 ਜਨ  ਨਾਨਕ  ਕੇ  ਪ੍ਰਭ  ਤੂ  ਧਣੀ  ਜਿਉ  ਭਾਵੈ  ਤਿਵੈ  ਚਲਾਇ  ॥੨॥

 ਪਉੜੀ  ॥

 ਜਿਨ  ਹਰਿ  ਹਿਰਦੈ  ਸੇਵਿਆ  ਤਿਨ  ਹਰਿ  ਆਪਿ  ਮਿਲਾਏ  ॥

 ਗੁਣ  ਕੀ  ਸਾਝਿ  ਤਿਨ  ਸਿਉ  ਕਰੀ  ਸਭਿ  ਅਵਗਣ  ਸਬਦਿ  ਜਲਾਏ  ॥

 ਅਉਗਣ  ਵਿਕਣਿ  ਪਲਰੀ  ਜਿਸੁ  ਦੇਹਿ  ਸੁ  ਸਚੇ  ਪਾਏ  ॥

 ਬਲਿਹਾਰੀ  ਗੁਰ  ਆਪਣੇ  ਜਿਨਿ  ਅਉਗਣ  ਮੇਟਿ  ਗੁਣ  ਪਰਗਟੀਆਏ  ॥

 ਵਡੀ  ਵਡਿਆਈ  ਵਡੇ  ਕੀ  ਗੁਰਮੁਖਿ  ਆਲਾਏ  ॥੭॥

 ਸਲੋਕ  ਮਃ  ੪  ॥

 ਸਤਿਗੁਰ  ਵਿਚਿ  ਵਡੀ  ਵਡਿਆਈ  ਜੋ  ਅਨਦਿਨੁ  ਹਰਿ  ਹਰਿ  ਨਾਮੁ  ਧਿਆਵੈ  ॥

 ਹਰਿ  ਹਰਿ  ਨਾਮੁ  ਰਮਤ  ਸੁਚ  ਸੰਜਮੁ  ਹਰਿ  ਨਾਮੇ  ਹੀ  ਤ੍ਰਿਪਤਾਵੈ  ॥

 ਹਰਿ  ਨਾਮੁ  ਤਾਣੁ  ਹਰਿ  ਨਾਮੁ  ਦੀਬਾਣੁ  ਹਰਿ  ਨਾਮੋ  ਰਖ  ਕਰਾਵੈ  ॥

 ਜੋ  ਚਿਤੁ  ਲਾਇ  ਪੂਜੇ  ਗੁਰ  ਮੂਰਤਿ  ਸੋ  ਮਨ  ਇਛੇ  ਫਲ  ਪਾਵੈ  ॥

 ਜੋ  ਨਿੰਦਾ  ਕਰੇ  ਸਤਿਗੁਰ  ਪੂਰੇ  ਕੀ  ਤਿਸੁ  ਕਰਤਾ  ਮਾਰ  ਦਿਵਾਵੈ  ॥

 ਫੇਰਿ  ਓਹ  ਵੇਲਾ  ਓਸੁ  ਹਥਿ  ਨ  ਆਵੈ  ਓਹੁ  ਆਪਣਾ  ਬੀਜਿਆ  ਆਪੇ  ਖਾਵੈ  ॥

 ਨਰਕਿ  ਘੋਰਿ  ਮੁਹਿ  ਕਾਲੈ  ਖੜਿਆ  ਜਿਉ  ਤਸਕਰੁ  ਪਾਇ  ਗਲਾਵੈ  ॥

 ਫਿਰਿ  ਸਤਿਗੁਰ  ਕੀ  ਸਰਣੀ  ਪਵੈ  ਤਾ  ਉਬਰੈ  ਜਾ  ਹਰਿ  ਹਰਿ  ਨਾਮੁ  ਧਿਆਵੈ  ॥

 ਹਰਿ  ਬਾਤਾ  ਆਖਿ  ਸੁਣਾਏ  ਨਾਨਕੁ  ਹਰਿ  ਕਰਤੇ  ਏਵੈ  ਭਾਵੈ  ॥੧॥

 ਮਃ  ੪  ॥

 ਪੂਰੇ  ਗੁਰ  ਕਾ  ਹੁਕਮੁ  ਨ  ਮੰਨੈ  ਓਹੁ  ਮਨਮੁਖੁ  ਅਗਿਆਨੁ  ਮੁਠਾ  ਬਿਖੁ  ਮਾਇਆ  ॥

 ਓਸੁ  ਅੰਦਰਿ  ਕੂੜੁ  ਕੂੜੋ  ਕਰਿ  ਬੁਝੈ  ਅਣਹੋਦੇ  ਝਗੜੇ  ਦਯਿ  ਓਸ  ਦੈ  ਗਲਿ  ਪਾਇਆ  ॥

 ਓਹੁ  ਗਲ  ਫਰੋਸੀ  ਕਰੇ  ਬਹੁਤੇਰੀ  ਓਸ  ਦਾ  ਬੋਲਿਆ  ਕਿਸੈ  ਨ  ਭਾਇਆ  ॥

 ਓਹੁ  ਘਰਿ  ਘਰਿ  ਹੰਢੈ  ਜਿਉ  ਰੰਨ  ਦੋੁਹਾਗਣਿ  ਓਸੁ  ਨਾਲਿ  ਮੁਹੁ  ਜੋੜੇ  ਓਸੁ  ਭੀ  ਲਛਣੁ  ਲਾਇਆ  ॥

 ਗੁਰਮੁਖਿ  ਹੋਇ  ਸੁ  ਅਲਿਪਤੋ  ਵਰਤੈ  ਓਸ  ਦਾ  ਪਾਸੁ  ਛਡਿ  ਗੁਰ  ਪਾਸਿ  ਬਹਿ  ਜਾਇਆ  ॥

 ਜੋ  ਗੁਰੁ  ਗੋਪੇ  ਆਪਣਾ  ਸੁ  ਭਲਾ  ਨਾਹੀ  ਪੰਚਹੁ  ਓਨਿ  ਲਾਹਾ  ਮੂਲੁ  ਸਭੁ  ਗਵਾਇਆ  ॥

 ਪਹਿਲਾ  ਆਗਮੁ  ਨਿਗਮੁ  ਨਾਨਕੁ  ਆਖਿ  ਸੁਣਾਏ  ਪੂਰੇ  ਗੁਰ  ਕਾ  ਬਚਨੁ  ਉਪਰਿ  ਆਇਆ  ॥

 ਗੁਰਸਿਖਾ  ਵਡਿਆਈ  ਭਾਵੈ  ਗੁਰ  ਪੂਰੇ  ਕੀ  ਮਨਮੁਖਾ  ਓਹ  ਵੇਲਾ  ਹਥਿ  ਨ  ਆਇਆ  ॥੨॥

 ਪਉੜੀ  ॥

 ਸਚੁ  ਸਚਾ  ਸਭ  ਦੂ  ਵਡਾ  ਹੈ  ਸੋ  ਲਏ  ਜਿਸੁ  ਸਤਿਗੁਰੁ  ਟਿਕੇ  ॥

 ਸੋ  ਸਤਿਗੁਰੁ  ਜਿ  ਸਚੁ  ਧਿਆਇਦਾ  ਸਚੁ  ਸਚਾ  ਸਤਿਗੁਰੁ  ਇਕੇ  ॥

 ਸੋਈ  ਸਤਿਗੁਰੁ  ਪੁਰਖੁ  ਹੈ  ਜਿਨਿ  ਪੰਜੇ  ਦੂਤ  ਕੀਤੇ  ਵਸਿ  ਛਿਕੇ  ॥

 ਜਿ  ਬਿਨੁ  ਸਤਿਗੁਰ  ਸੇਵੇ  ਆਪੁ  ਗਣਾਇਦੇ  ਤਿਨ  ਅੰਦਰਿ  ਕੂੜੁ  ਫਿਟੁ  ਫਿਟੁ  ਮੁਹ  ਫਿਕੇ  ॥

 ਓਇ  ਬੋਲੇ  ਕਿਸੈ  ਨ  ਭਾਵਨੀ  ਮੁਹ  ਕਾਲੇ  ਸਤਿਗੁਰ  ਤੇ  ਚੁਕੇ  ॥੮॥

 ਸਲੋਕ  ਮਃ  ੪  ॥

 ਹਰਿ  ਪ੍ਰਭ  ਕਾ  ਸਭੁ  ਖੇਤੁ  ਹੈ  ਹਰਿ  ਆਪਿ  ਕਿਰਸਾਣੀ  ਲਾਇਆ  ॥

 ਗੁਰਮੁਖਿ  ਬਖਸਿ  ਜਮਾਈਅਨੁ  ਮਨਮੁਖੀ  ਮੂਲੁ  ਗਵਾਇਆ  ॥

 ਸਭੁ  ਕੋ  ਬੀਜੇ  ਆਪਣੇ  ਭਲੇ  ਨੋ  ਹਰਿ  ਭਾਵੈ  ਸੋ  ਖੇਤੁ  ਜਮਾਇਆ  ॥

 ਗੁਰਸਿਖੀ  ਹਰਿ  ਅੰਮ੍ਰਿਤੁ  ਬੀਜਿਆ  ਹਰਿ  ਅੰਮ੍ਰਿਤ  ਨਾਮੁ  ਫਲੁ  ਅੰਮ੍ਰਿਤੁ  ਪਾਇਆ  ॥

 ਜਮੁ  ਚੂਹਾ  ਕਿਰਸ  ਨਿਤ  ਕੁਰਕਦਾ  ਹਰਿ  ਕਰਤੈ  ਮਾਰਿ  ਕਢਾਇਆ  ॥

 ਕਿਰਸਾਣੀ  ਜੰਮੀ  ਭਾਉ  ਕਰਿ  ਹਰਿ  ਬੋਹਲ  ਬਖਸ  ਜਮਾਇਆ  ॥

 ਤਿਨ  ਕਾ  ਕਾੜਾ  ਅੰਦੇਸਾ  ਸਭੁ  ਲਾਹਿਓਨੁ  ਜਿਨੀ  ਸਤਿਗੁਰੁ  ਪੁਰਖੁ  ਧਿਆਇਆ  ॥

 ਜਨ  ਨਾਨਕ  ਨਾਮੁ  ਅਰਾਧਿਆ  ਆਪਿ  ਤਰਿਆ  ਸਭੁ  ਜਗਤੁ  ਤਰਾਇਆ  ॥੧॥

 ਮਃ  ੪  ॥

 ਸਾਰਾ  ਦਿਨੁ  ਲਾਲਚਿ  ਅਟਿਆ  ਮਨਮੁਖਿ  ਹੋਰੇ  ਗਲਾ  ॥

 ਰਾਤੀ  ਊਘੈ  ਦਬਿਆ  ਨਵੇ  ਸੋਤ  ਸਭਿ  ਢਿਲਾ  ॥

 ਮਨਮੁਖਾ  ਦੈ  ਸਿਰਿ  ਜੋਰਾ  ਅਮਰੁ  ਹੈ  ਨਿਤ  ਦੇਵਹਿ  ਭਲਾ  ॥

 ਜੋਰਾ  ਦਾ  ਆਖਿਆ  ਪੁਰਖ  ਕਮਾਵਦੇ  ਸੇ  ਅਪਵਿਤ  ਅਮੇਧ  ਖਲਾ  ॥

 ਕਾਮਿ  ਵਿਆਪੇ  ਕੁਸੁਧ  ਨਰ  ਸੇ  ਜੋਰਾ  ਪੁਛਿ  ਚਲਾ  ॥

 ਸਤਿਗੁਰ  ਕੈ  ਆਖਿਐ  ਜੋ  ਚਲੈ  ਸੋ  ਸਤਿ  ਪੁਰਖੁ  ਭਲ  ਭਲਾ  ॥

 ਜੋਰਾ  ਪੁਰਖ  ਸਭਿ  ਆਪਿ  ਉਪਾਇਅਨੁ  ਹਰਿ  ਖੇਲ  ਸਭਿ  ਖਿਲਾ  ॥

 ਸਭ  ਤੇਰੀ  ਬਣਤ  ਬਣਾਵਣੀ  ਨਾਨਕ  ਭਲ  ਭਲਾ  ॥੨॥

 ਪਉੜੀ  ॥

 ਤੂ  ਵੇਪਰਵਾਹੁ  ਅਥਾਹੁ  ਹੈ  ਅਤੁਲੁ  ਕਿਉ  ਤੁਲੀਐ  ॥

 ਸੇ  ਵਡਭਾਗੀ  ਜਿ  ਤੁਧੁ  ਧਿਆਇਦੇ  ਜਿਨ  ਸਤਿਗੁਰੁ  ਮਿਲੀਐ  ॥

 ਸਤਿਗੁਰ  ਕੀ  ਬਾਣੀ  ਸਤਿ  ਸਰੂਪੁ  ਹੈ  ਗੁਰਬਾਣੀ  ਬਣੀਐ  ॥

 ਸਤਿਗੁਰ  ਕੀ  ਰੀਸੈ  ਹੋਰਿ  ਕਚੁ  ਪਿਚੁ  ਬੋਲਦੇ  ਸੇ  ਕੂੜਿਆਰ  ਕੂੜੇ  ਝੜਿ  ਪੜੀਐ  ॥

 ਓਨ੍ਹਾ  ਅੰਦਰਿ  ਹੋਰੁ  ਮੁਖਿ  ਹੋਰੁ  ਹੈ  ਬਿਖੁ  ਮਾਇਆ  ਨੋ  ਝਖਿ  ਮਰਦੇ  ਕੜੀਐ  ॥੯॥

 ਸਲੋਕ  ਮਃ  ੪  ॥

 ਸਤਿਗੁਰ  ਕੀ  ਸੇਵਾ  ਨਿਰਮਲੀ  ਨਿਰਮਲ  ਜਨੁ  ਹੋਇ  ਸੁ  ਸੇਵਾ  ਘਾਲੇ  ॥

 ਜਿਨ  ਅੰਦਰਿ  ਕਪਟੁ  ਵਿਕਾਰੁ  ਝੂਠੁ  ਓਇ  ਆਪੇ  ਸਚੈ  ਵਖਿ  ਕਢੇ  ਜਜਮਾਲੇ  ॥

 ਸਚਿਆਰ  ਸਿਖ  ਬਹਿ  ਸਤਿਗੁਰ  ਪਾਸਿ  ਘਾਲਨਿ  ਕੂੜਿਆਰ  ਨ  ਲਭਨੀ  ਕਿਤੈ  ਥਾਇ  ਭਾਲੇ  ॥

 ਜਿਨਾ  ਸਤਿਗੁਰ  ਕਾ  ਆਖਿਆ  ਸੁਖਾਵੈ  ਨਾਹੀ  ਤਿਨਾ  ਮੁਹ  ਭਲੇਰੇ  ਫਿਰਹਿ  ਦਯਿ  ਗਾਲੇ  ॥

 ਜਿਨ  ਅੰਦਰਿ  ਪ੍ਰੀਤਿ  ਨਹੀ  ਹਰਿ  ਕੇਰੀ  ਸੇ  ਕਿਚਰਕੁ  ਵੇਰਾਈਅਨਿ  ਮਨਮੁਖ  ਬੇਤਾਲੇ  ॥

 ਸਤਿਗੁਰ  ਨੋ  ਮਿਲੈ  ਸੁ  ਆਪਣਾ  ਮਨੁ  ਥਾਇ  ਰਖੈ  ਓਹੁ  ਆਪਿ  ਵਰਤੈ  ਆਪਣੀ  ਵਥੁ  ਨਾਲੇ  ॥

 ਜਨ  ਨਾਨਕ  ਇਕਨਾ  ਗੁਰੁ  ਮੇਲਿ  ਸੁਖੁ  ਦੇਵੈ  ਇਕਿ  ਆਪੇ  ਵਖਿ  ਕਢੈ  ਠਗਵਾਲੇ  ॥੧॥

 ਮਃ  ੪  ॥

 ਜਿਨਾ  ਅੰਦਰਿ  ਨਾਮੁ  ਨਿਧਾਨੁ  ਹਰਿ  ਤਿਨ  ਕੇ  ਕਾਜ  ਦਯਿ  ਆਦੇ  ਰਾਸਿ  ॥

 ਤਿਨ  ਚੂਕੀ  ਮੁਹਤਾਜੀ  ਲੋਕਨ  ਕੀ  ਹਰਿ  ਪ੍ਰਭੁ  ਅੰਗੁ  ਕਰਿ  ਬੈਠਾ  ਪਾਸਿ  ॥

 ਜਾਂ  ਕਰਤਾ  ਵਲਿ  ਤਾ  ਸਭੁ  ਕੋ  ਵਲਿ  ਸਭਿ  ਦਰਸਨੁ  ਦੇਖਿ  ਕਰਹਿ  ਸਾਬਾਸਿ  ॥

 ਸਾਹੁ  ਪਾਤਿਸਾਹੁ  ਸਭੁ  ਹਰਿ  ਕਾ  ਕੀਆ  ਸਭਿ  ਜਨ  ਕਉ  ਆਇ  ਕਰਹਿ  ਰਹਰਾਸਿ  ॥

 ਗੁਰ  ਪੂਰੇ  ਕੀ  ਵਡੀ  ਵਡਿਆਈ  ਹਰਿ  ਵਡਾ  ਸੇਵਿ  ਅਤੁਲੁ  ਸੁਖੁ  ਪਾਇਆ  ॥

 ਗੁਰਿ  ਪੂਰੈ  ਦਾਨੁ  ਦੀਆ  ਹਰਿ  ਨਿਹਚਲੁ  ਨਿਤ  ਬਖਸੇ  ਚੜੈ  ਸਵਾਇਆ  ॥

 ਕੋਈ  ਨਿੰਦਕੁ  ਵਡਿਆਈ  ਦੇਖਿ  ਨ  ਸਕੈ  ਸੋ  ਕਰਤੈ  ਆਪਿ  ਪਚਾਇਆ  ॥

 ਜਨੁ  ਨਾਨਕੁ  ਗੁਣ  ਬੋਲੈ  ਕਰਤੇ  ਕੇ  ਭਗਤਾ  ਨੋ  ਸਦਾ  ਰਖਦਾ  ਆਇਆ  ॥੨॥

 ਪਉੜੀ  ॥

 ਤੂ  ਸਾਹਿਬੁ  ਅਗਮ  ਦਇਆਲੁ  ਹੈ  ਵਡ  ਦਾਤਾ  ਦਾਣਾ  ॥

 ਤੁਧੁ  ਜੇਵਡੁ  ਮੈ  ਹੋਰੁ  ਕੋ  ਦਿਸਿ  ਨਾ  ਆਵਈ  ਤੂਹੈਂ  ਸੁਘੜੁ  ਮੇਰੈ  ਮਨਿ  ਭਾਣਾ  ॥

 ਮੋਹੁ  ਕੁਟੰਬੁ  ਦਿਸਿ  ਆਵਦਾ  ਸਭੁ  ਚਲਣਹਾਰਾ  ਆਵਣ  ਜਾਣਾ  ॥

 ਜੋ  ਬਿਨੁ  ਸਚੇ  ਹੋਰਤੁ  ਚਿਤੁ  ਲਾਇਦੇ  ਸੇ  ਕੂੜਿਆਰ  ਕੂੜਾ  ਤਿਨ  ਮਾਣਾ  ॥

 ਨਾਨਕ  ਸਚੁ  ਧਿਆਇ  ਤੂ  ਬਿਨੁ  ਸਚੇ  ਪਚਿ  ਪਚਿ  ਮੁਏ  ਅਜਾਣਾ  ॥੧੦॥

 ਸਲੋਕ  ਮਃ  ੪  ॥

 ਅਗੋ  ਦੇ  ਸਤ  ਭਾਉ  ਨ  ਦਿਚੈ  ਪਿਛੋ  ਦੇ  ਆਖਿਆ  ਕੰਮਿ  ਨ  ਆਵੈ  ॥

 ਅਧ  ਵਿਚਿ  ਫਿਰੈ  ਮਨਮੁਖੁ  ਵੇਚਾਰਾ  ਗਲੀ  ਕਿਉ  ਸੁਖੁ  ਪਾਵੈ  ॥

 ਜਿਸੁ  ਅੰਦਰਿ  ਪ੍ਰੀਤਿ  ਨਹੀ  ਸਤਿਗੁਰ  ਕੀ  ਸੁ  ਕੂੜੀ  ਆਵੈ  ਕੂੜੀ  ਜਾਵੈ  ॥

 ਜੇ  ਕ੍ਰਿਪਾ  ਕਰੇ  ਮੇਰਾ  ਹਰਿ  ਪ੍ਰਭੁ  ਕਰਤਾ  ਤਾਂ  ਸਤਿਗੁਰੁ  ਪਾਰਬ੍ਰਹਮੁ  ਨਦਰੀ  ਆਵੈ  ॥

 ਤਾ  ਅਪਿਉ  ਪੀਵੈ  ਸਬਦੁ  ਗੁਰ  ਕੇਰਾ  ਸਭੁ  ਕਾੜਾ  ਅੰਦੇਸਾ  ਭਰਮੁ  ਚੁਕਾਵੈ  ॥

 ਸਦਾ  ਅਨੰਦਿ  ਰਹੈ  ਦਿਨੁ  ਰਾਤੀ  ਜਨ  ਨਾਨਕ  ਅਨਦਿਨੁ  ਹਰਿ  ਗੁਣ  ਗਾਵੈ  ॥੧॥

 ਮਃ  ੪  ॥

 ਗੁਰ  ਸਤਿਗੁਰ  ਕਾ  ਜੋ  ਸਿਖੁ  ਅਖਾਏ  ਸੁ  ਭਲਕੇ  ਉਠਿ  ਹਰਿ  ਨਾਮੁ  ਧਿਆਵੈ  ॥

 ਉਦਮੁ  ਕਰੇ  ਭਲਕੇ  ਪਰਭਾਤੀ  ਇਸਨਾਨੁ  ਕਰੇ  ਅੰਮ੍ਰਿਤ  ਸਰਿ  ਨਾਵੈ  ॥

 ਉਪਦੇਸਿ  ਗੁਰੂ  ਹਰਿ  ਹਰਿ  ਜਪੁ  ਜਾਪੈ  ਸਭਿ  ਕਿਲਵਿਖ  ਪਾਪ  ਦੋਖ  ਲਹਿ  ਜਾਵੈ  ॥

 ਫਿਰਿ  ਚੜੈ  ਦਿਵਸੁ  ਗੁਰਬਾਣੀ  ਗਾਵੈ  ਬਹਦਿਆ  ਉਠਦਿਆ  ਹਰਿ  ਨਾਮੁ  ਧਿਆਵੈ  ॥

 ਜੋ  ਸਾਸਿ  ਗਿਰਾਸਿ  ਧਿਆਏ  ਮੇਰਾ  ਹਰਿ  ਹਰਿ  ਸੋ  ਗੁਰਸਿਖੁ  ਗੁਰੂ  ਮਨਿ  ਭਾਵੈ  ॥

 ਜਿਸ  ਨੋ  ਦਇਆਲੁ  ਹੋਵੈ  ਮੇਰਾ  ਸੁਆਮੀ  ਤਿਸੁ  ਗੁਰਸਿਖ  ਗੁਰੂ  ਉਪਦੇਸੁ  ਸੁਣਾਵੈ  ॥

 ਜਨੁ  ਨਾਨਕੁ  ਧੂੜਿ  ਮੰਗੈ  ਤਿਸੁ  ਗੁਰਸਿਖ  ਕੀ  ਜੋ  ਆਪਿ  ਜਪੈ  ਅਵਰਹ  ਨਾਮੁ  ਜਪਾਵੈ  ॥੨॥

 ਪਉੜੀ  ॥

 ਜੋ  ਤੁਧੁ  ਸਚੁ  ਧਿਆਇਦੇ  ਸੇ  ਵਿਰਲੇ  ਥੋੜੇ  ॥

 ਜੋ  ਮਨਿ  ਚਿਤਿ  ਇਕੁ  ਅਰਾਧਦੇ  ਤਿਨ  ਕੀ  ਬਰਕਤਿ  ਖਾਹਿ  ਅਸੰਖ  ਕਰੋੜੇ  ॥

 ਤੁਧੁਨੋ  ਸਭ  ਧਿਆਇਦੀ  ਸੇ  ਥਾਇ  ਪਏ  ਜੋ  ਸਾਹਿਬ  ਲੋੜੇ  ॥

 ਜੋ  ਬਿਨੁ  ਸਤਿਗੁਰ  ਸੇਵੇ  ਖਾਦੇ  ਪੈਨਦੇ  ਸੇ  ਮੁਏ  ਮਰਿ  ਜੰਮੇ  ਕੋੜ੍ਹੇ  ॥

 ਓਇ  ਹਾਜਰੁ  ਮਿਠਾ  ਬੋਲਦੇ  ਬਾਹਰਿ  ਵਿਸੁ  ਕਢਹਿ  ਮੁਖਿ  ਘੋਲੇ  ॥

 ਮਨਿ  ਖੋਟੇ  ਦਯਿ  ਵਿਛੋੜੇ  ॥੧੧॥

 ਸਲੋਕ  ਮਃ  ੪  ॥

 ਮਲੁ  ਜੂਈ  ਭਰਿਆ  ਨੀਲਾ  ਕਾਲਾ  ਖਿਧੋਲੜਾ  ਤਿਨਿ  ਵੇਮੁਖਿ  ਵੇਮੁਖੈ  ਨੋ  ਪਾਇਆ  ॥

 ਪਾਸਿ  ਨ  ਦੇਈ  ਕੋਈ  ਬਹਣਿ  ਜਗਤ  ਮਹਿ  ਗੂਹ  ਪੜਿ  ਸਗਵੀ  ਮਲੁ  ਲਾਇ  ਮਨਮੁਖੁ  ਆਇਆ  ॥

 ਪਰਾਈ  ਜੋ  ਨਿੰਦਾ  ਚੁਗਲੀ  ਨੋ  ਵੇਮੁਖੁ  ਕਰਿ  ਕੈ  ਭੇਜਿਆ  ਓਥੈ  ਭੀ  ਮੁਹੁ  ਕਾਲਾ  ਦੁਹਾ  ਵੇਮੁਖਾ  ਦਾ  ਕਰਾਇਆ  ॥

 ਤੜ  ਸੁਣਿਆ  ਸਭਤੁ  ਜਗਤ  ਵਿਚਿ  ਭਾਈ  ਵੇਮੁਖੁ  ਸਣੈ  ਨਫਰੈ  ਪਉਲੀ  ਪਉਦੀ  ਫਾਵਾ  ਹੋਇ  ਕੈ  ਉਠਿ  ਘਰਿ  ਆਇਆ  ॥

 ਅਗੈ  ਸੰਗਤੀ  ਕੁੜਮੀ  ਵੇਮੁਖੁ  ਰਲਣਾ  ਨ  ਮਿਲੈ  ਤਾ  ਵਹੁਟੀ  ਭਤੀਜੀਂ  ਫਿਰਿ  ਆਣਿ  ਘਰਿ  ਪਾਇਆ  ॥

 ਹਲਤੁ  ਪਲਤੁ  ਦੋਵੈ  ਗਏ  ਨਿਤ  ਭੁਖਾ  ਕੂਕੇ  ਤਿਹਾਇਆ  ॥

 ਧਨੁ  ਧਨੁ  ਸੁਆਮੀ  ਕਰਤਾ  ਪੁਰਖੁ  ਹੈ  ਜਿਨਿ  ਨਿਆਉ  ਸਚੁ  ਬਹਿ  ਆਪਿ  ਕਰਾਇਆ  ॥

 ਜੋ  ਨਿੰਦਾ  ਕਰੇ  ਸਤਿਗੁਰ  ਪੂਰੇ  ਕੀ  ਸੋ  ਸਾਚੈ  ਮਾਰਿ  ਪਚਾਇਆ  ॥

 ਏਹੁ  ਅਖਰੁ  ਤਿਨਿ  ਆਖਿਆ  ਜਿਨਿ  ਜਗਤੁ  ਸਭੁ  ਉਪਾਇਆ  ॥੧॥

 ਮਃ  ੪  ॥

 ਸਾਹਿਬੁ  ਜਿਸ  ਕਾ  ਨੰਗਾ  ਭੁਖਾ  ਹੋਵੈ  ਤਿਸ  ਦਾ  ਨਫਰੁ  ਕਿਥਹੁ  ਰਜਿ  ਖਾਏ  ॥

 ਜਿ  ਸਾਹਿਬ  ਕੈ  ਘਰਿ  ਵਥੁ  ਹੋਵੈ  ਸੁ  ਨਫਰੈ  ਹਥਿ  ਆਵੈ  ਅਣਹੋਦੀ  ਕਿਥਹੁ  ਪਾਏ  ॥

 ਜਿਸ  ਦੀ  ਸੇਵਾ  ਕੀਤੀ  ਫਿਰਿ  ਲੇਖਾ  ਮੰਗੀਐ  ਸਾ  ਸੇਵਾ  ਅਉਖੀ  ਹੋਈ  ॥

 ਨਾਨਕ  ਸੇਵਾ  ਕਰਹੁ  ਹਰਿ  ਗੁਰ  ਸਫਲ  ਦਰਸਨ  ਕੀ  ਫਿਰਿ  ਲੇਖਾ  ਮੰਗੈ  ਨ  ਕੋਈ  ॥੨॥

 ਪਉੜੀ  ॥

 ਨਾਨਕ  ਵੀਚਾਰਹਿ  ਸੰਤ  ਜਨ  ਚਾਰਿ  ਵੇਦ  ਕਹੰਦੇ  ॥

 ਭਗਤ  ਮੁਖੈ  ਤੇ  ਬੋਲਦੇ  ਸੇ  ਵਚਨ  ਹੋਵੰਦੇ  ॥

 ਪ੍ਰਗਟ  ਪਹਾਰਾ  ਜਾਪਦਾ  ਸਭਿ  ਲੋਕ  ਸੁਣੰਦੇ  ॥

 ਸੁਖੁ  ਨ  ਪਾਇਨਿ  ਮੁਗਧ  ਨਰ  ਸੰਤ  ਨਾਲਿ  ਖਹੰਦੇ  ॥

 ਓਇ  ਲੋਚਨਿ  ਓਨਾ  ਗੁਣੈ  ਨੋ  ਓਇ  ਅਹੰਕਾਰਿ  ਸੜੰਦੇ  ॥

 ਓਇ  ਵਿਚਾਰੇ  ਕਿਆ  ਕਰਹਿ  ਜਾ  ਭਾਗ  ਧੁਰਿ  ਮੰਦੇ  ॥

 ਜੋ  ਮਾਰੇ  ਤਿਨਿ  ਪਾਰਬ੍ਰਹਮਿ  ਸੇ  ਕਿਸੈ  ਨ  ਸੰਦੇ  ॥

 ਵੈਰੁ  ਕਰਹਿ  ਨਿਰਵੈਰ  ਨਾਲਿ  ਧਰਮ  ਨਿਆਇ  ਪਚੰਦੇ  ॥

 ਜੋ  ਜੋ  ਸੰਤਿ  ਸਰਾਪਿਆ  ਸੇ  ਫਿਰਹਿ  ਭਵੰਦੇ  ॥

 ਪੇਡੁ  ਮੁੰਢਾਹੂੰ  ਕਟਿਆ  ਤਿਸੁ  ਡਾਲ  ਸੁਕੰਦੇ  ॥੧੨॥

 ਸਲੋਕ  ਮਃ  ੪  ॥

 ਅੰਤਰਿ  ਹਰਿ  ਗੁਰੂ  ਧਿਆਇਦਾ  ਵਡੀ  ਵਡਿਆਈ  ॥

 ਤੁਸਿ  ਦਿਤੀ  ਪੂਰੈ  ਸਤਿਗੁਰੂ  ਘਟੈ  ਨਾਹੀ  ਇਕੁ  ਤਿਲੁ  ਕਿਸੈ  ਦੀ  ਘਟਾਈ  ॥

 ਸਚੁ  ਸਾਹਿਬੁ  ਸਤਿਗੁਰੂ  ਕੈ  ਵਲਿ  ਹੈ  ਤਾਂ  ਝਖਿ  ਝਖਿ  ਮਰੈ  ਸਭ  ਲੋੁਕਾਈ  ॥

 ਨਿੰਦਕਾ  ਕੇ  ਮੁਹ  ਕਾਲੇ  ਕਰੇ  ਹਰਿ  ਕਰਤੈ  ਆਪਿ  ਵਧਾਈ  ॥

 ਜਿਉ  ਜਿਉ  ਨਿੰਦਕ  ਨਿੰਦ  ਕਰਹਿ  ਤਿਉ  ਤਿਉ  ਨਿਤ  ਨਿਤ  ਚੜੈ  ਸਵਾਈ  ॥

 ਜਨ  ਨਾਨਕ  ਹਰਿ  ਆਰਾਧਿਆ  ਤਿਨਿ  ਪੈਰੀ  ਆਣਿ  ਸਭ  ਪਾਈ  ॥੧॥

 ਮਃ  ੪  ॥

 ਸਤਿਗੁਰ  ਸੇਤੀ  ਗਣਤ  ਜਿ  ਰਖੈ  ਹਲਤੁ  ਪਲਤੁ  ਸਭੁ  ਤਿਸ  ਕਾ  ਗਇਆ  ॥

 ਨਿਤ  ਝਹੀਆ  ਪਾਏ  ਝਗੂ  ਸੁਟੇ  ਝਖਦਾ  ਝਖਦਾ  ਝੜਿ  ਪਇਆ  ॥

 ਨਿਤ  ਉਪਾਵ  ਕਰੈ  ਮਾਇਆ  ਧਨ  ਕਾਰਣਿ  ਅਗਲਾ  ਧਨੁ  ਭੀ  ਉਡਿ  ਗਇਆ  ॥

 ਕਿਆ  ਓਹੁ  ਖਟੇ  ਕਿਆ  ਓਹੁ  ਖਾਵੈ  ਜਿਸੁ  ਅੰਦਰਿ  ਸਹਸਾ  ਦੁਖੁ  ਪਇਆ  ॥

 ਨਿਰਵੈਰੈ  ਨਾਲਿ  ਜਿ  ਵੈਰੁ  ਰਚਾਏ  ਸਭੁ  ਪਾਪੁ  ਜਗਤੈ  ਕਾ  ਤਿਨਿ  ਸਿਰਿ  ਲਇਆ  ॥

 ਓਸੁ  ਅਗੈ  ਪਿਛੈ  ਢੋਈ  ਨਾਹੀ  ਜਿਸੁ  ਅੰਦਰਿ  ਨਿੰਦਾ  ਮੁਹਿ  ਅੰਬੁ  ਪਇਆ  ॥

 ਜੇ  ਸੁਇਨੇ  ਨੋ  ਓਹੁ  ਹਥੁ  ਪਾਏ  ਤਾ  ਖੇਹੂ  ਸੇਤੀ  ਰਲਿ  ਗਇਆ  ॥

 ਜੇ  ਗੁਰ  ਕੀ  ਸਰਣੀ  ਫਿਰਿ  ਓਹੁ  ਆਵੈ  ਤਾ  ਪਿਛਲੇ  ਅਉਗਣ  ਬਖਸਿ  ਲਇਆ  ॥

 ਜਨ  ਨਾਨਕ  ਅਨਦਿਨੁ  ਨਾਮੁ  ਧਿਆਇਆ  ਹਰਿ  ਸਿਮਰਤ  ਕਿਲਵਿਖ  ਪਾਪ  ਗਇਆ  ॥੨॥

 ਪਉੜੀ  ॥

 ਤੂਹੈ  ਸਚਾ  ਸਚੁ  ਤੂ  ਸਭ  ਦੂ  ਉਪਰਿ  ਤੂ  ਦੀਬਾਣੁ  ॥

 ਜੋ  ਤੁਧੁ  ਸਚੁ  ਧਿਆਇਦੇ  ਸਚੁ  ਸੇਵਨਿ  ਸਚੇ  ਤੇਰਾ  ਮਾਣੁ  ॥

 ਓਨਾ  ਅੰਦਰਿ  ਸਚੁ  ਮੁਖ  ਉਜਲੇ  ਸਚੁ  ਬੋਲਨਿ  ਸਚੇ  ਤੇਰਾ  ਤਾਣੁ  ॥

 ਸੇ  ਭਗਤ  ਜਿਨੀ  ਗੁਰਮੁਖਿ  ਸਾਲਾਹਿਆ  ਸਚੁ  ਸਬਦੁ  ਨੀਸਾਣੁ  ॥

 ਸਚੁ  ਜਿ  ਸਚੇ  ਸੇਵਦੇ  ਤਿਨ  ਵਾਰੀ  ਸਦ  ਕੁਰਬਾਣੁ  ॥੧੩॥

 ਸਲੋਕ  ਮਃ  ੪  ॥

 ਧੁਰਿ  ਮਾਰੇ  ਪੂਰੈ  ਸਤਿਗੁਰੂ  ਸੇਈ  ਹੁਣਿ  ਸਤਿਗੁਰਿ  ਮਾਰੇ  ॥

 ਜੇ  ਮੇਲਣ  ਨੋ  ਬਹੁਤੇਰਾ  ਲੋਚੀਐ  ਨ  ਦੇਈ  ਮਿਲਣ  ਕਰਤਾਰੇ  ॥

 ਸਤਸੰਗਤਿ  ਢੋਈ  ਨਾ  ਲਹਨਿ  ਵਿਚਿ  ਸੰਗਤਿ  ਗੁਰਿ  ਵੀਚਾਰੇ  ॥

 ਕੋਈ  ਜਾਇ  ਮਿਲੈ  ਹੁਣਿ  ਓਨਾ  ਨੋ  ਤਿਸੁ  ਮਾਰੇ  ਜਮੁ  ਜੰਦਾਰੇ  ॥

 ਗੁਰਿ  ਬਾਬੈ  ਫਿਟਕੇ  ਸੇ  ਫਿਟੇ  ਗੁਰਿ  ਅੰਗਦਿ  ਕੀਤੇ  ਕੂੜਿਆਰੇ  ॥

 ਗੁਰਿ  ਤੀਜੀ  ਪੀੜੀ  ਵੀਚਾਰਿਆ  ਕਿਆ  ਹਥਿ  ਏਨਾ  ਵੇਚਾਰੇ  ॥

 ਗੁਰੁ  ਚਉਥੀ  ਪੀੜੀ  ਟਿਕਿਆ  ਤਿਨਿ  ਨਿੰਦਕ  ਦੁਸਟ  ਸਭਿ  ਤਾਰੇ  ॥

 ਕੋਈ  ਪੁਤੁ  ਸਿਖੁ  ਸੇਵਾ  ਕਰੇ  ਸਤਿਗੁਰੂ  ਕੀ  ਤਿਸੁ  ਕਾਰਜ  ਸਭਿ  ਸਵਾਰੇ  ॥

 ਜੋ  ਇਛੈ  ਸੋ  ਫਲੁ  ਪਾਇਸੀ  ਪੁਤੁ  ਧਨੁ  ਲਖਮੀ  ਖੜਿ  ਮੇਲੇ  ਹਰਿ  ਨਿਸਤਾਰੇ  ॥

 ਸਭਿ  ਨਿਧਾਨ  ਸਤਿਗੁਰੂ  ਵਿਚਿ  ਜਿਸੁ  ਅੰਦਰਿ  ਹਰਿ  ਉਰ  ਧਾਰੇ  ॥

 ਸੋ  ਪਾਏ  ਪੂਰਾ  ਸਤਿਗੁਰੂ  ਜਿਸੁ  ਲਿਖਿਆ  ਲਿਖਤੁ  ਲਿਲਾਰੇ  ॥

 ਜਨੁ  ਨਾਨਕੁ  ਮਾਗੈ  ਧੂੜਿ  ਤਿਨ  ਜੋ  ਗੁਰਸਿਖ  ਮਿਤ  ਪਿਆਰੇ  ॥੧॥

 ਮਃ  ੪  ॥

 ਜਿਨ  ਕਉ  ਆਪਿ  ਦੇਇ  ਵਡਿਆਈ  ਜਗਤੁ  ਭੀ  ਆਪੇ  ਆਣਿ  ਤਿਨ  ਕਉ  ਪੈਰੀ  ਪਾਏ  ॥

 ਡਰੀਐ  ਤਾਂ  ਜੇ  ਕਿਛੁ  ਆਪ  ਦੂ  ਕੀਚੈ  ਸਭੁ  ਕਰਤਾ  ਆਪਣੀ  ਕਲਾ  ਵਧਾਏ  ॥

 ਦੇਖਹੁ  ਭਾਈ  ਏਹੁ  ਅਖਾੜਾ  ਹਰਿ  ਪ੍ਰੀਤਮ  ਸਚੇ  ਕਾ  ਜਿਨਿ  ਆਪਣੈ  ਜੋਰਿ  ਸਭਿ  ਆਣਿ  ਨਿਵਾਏ  ॥

 ਆਪਣਿਆ  ਭਗਤਾ  ਕੀ  ਰਖ  ਕਰੇ  ਹਰਿ  ਸੁਆਮੀ  ਨਿੰਦਕਾ  ਦੁਸਟਾ  ਕੇ  ਮੁਹ  ਕਾਲੇ  ਕਰਾਏ  ॥

 ਸਤਿਗੁਰ  ਕੀ  ਵਡਿਆਈ  ਨਿਤ  ਚੜੈ  ਸਵਾਈ  ਹਰਿ  ਕੀਰਤਿ  ਭਗਤਿ  ਨਿਤ  ਆਪਿ  ਕਰਾਏ  ॥

 ਅਨਦਿਨੁ  ਨਾਮੁ  ਜਪਹੁ  ਗੁਰਸਿਖਹੁ  ਹਰਿ  ਕਰਤਾ  ਸਤਿਗੁਰੁ  ਘਰੀ  ਵਸਾਏ  ॥

 ਸਤਿਗੁਰ  ਕੀ  ਬਾਣੀ  ਸਤਿ  ਸਤਿ  ਕਰਿ  ਜਾਣਹੁ  ਗੁਰਸਿਖਹੁ  ਹਰਿ  ਕਰਤਾ  ਆਪਿ  ਮੁਹਹੁ  ਕਢਾਏ  ॥

 ਗੁਰਸਿਖਾ  ਕੇ  ਮੁਹ  ਉਜਲੇ  ਕਰੇ  ਹਰਿ  ਪਿਆਰਾ  ਗੁਰ  ਕਾ  ਜੈਕਾਰੁ  ਸੰਸਾਰਿ  ਸਭਤੁ  ਕਰਾਏ  ॥

 ਜਨੁ  ਨਾਨਕੁ  ਹਰਿ  ਕਾ  ਦਾਸੁ  ਹੈ  ਹਰਿ  ਦਾਸਨ  ਕੀ  ਹਰਿ  ਪੈਜ  ਰਖਾਏ  ॥੨॥

 ਪਉੜੀ  ॥

 ਤੂ  ਸਚਾ  ਸਾਹਿਬੁ  ਆਪਿ  ਹੈ  ਸਚੁ  ਸਾਹ  ਹਮਾਰੇ  ॥

 ਸਚੁ  ਪੂਜੀ  ਨਾਮੁ  ਦ੍ਰਿੜਾਇ  ਪ੍ਰਭ  ਵਣਜਾਰੇ  ਥਾਰੇ  ॥

 ਸਚੁ  ਸੇਵਹਿ  ਸਚੁ  ਵਣੰਜਿ  ਲੈਹਿ  ਗੁਣ  ਕਥਹ  ਨਿਰਾਰੇ  ॥

 ਸੇਵਕ  ਭਾਇ  ਸੇ  ਜਨ  ਮਿਲੇ  ਗੁਰ  ਸਬਦਿ  ਸਵਾਰੇ  ॥

 ਤੂ  ਸਚਾ  ਸਾਹਿਬੁ  ਅਲਖੁ  ਹੈ  ਗੁਰ  ਸਬਦਿ  ਲਖਾਰੇ  ॥੧੪॥

 ਸਲੋਕ  ਮਃ  ੪  ॥

 ਜਿਸੁ  ਅੰਦਰਿ  ਤਾਤਿ  ਪਰਾਈ  ਹੋਵੈ  ਤਿਸ  ਦਾ  ਕਦੇ  ਨ  ਹੋਵੀ  ਭਲਾ  ॥

 ਓਸ  ਦੈ  ਆਖਿਐ  ਕੋਈ  ਨ  ਲਗੈ  ਨਿਤ  ਓਜਾੜੀ  ਪੂਕਾਰੇ  ਖਲਾ  ॥

 ਜਿਸੁ  ਅੰਦਰਿ  ਚੁਗਲੀ  ਚੁਗਲੋ  ਵਜੈ  ਕੀਤਾ  ਕਰਤਿਆ  ਓਸ  ਦਾ  ਸਭੁ  ਗਇਆ  ॥

 ਨਿਤ  ਚੁਗਲੀ  ਕਰੇ  ਅਣਹੋਦੀ  ਪਰਾਈ  ਮੁਹੁ  ਕਢਿ  ਨ  ਸਕੈ  ਓਸ  ਦਾ  ਕਾਲਾ  ਭਇਆ  ॥

 ਕਰਮ  ਧਰਤੀ  ਸਰੀਰੁ  ਕਲਿਜੁਗ  ਵਿਚਿ  ਜੇਹਾ  ਕੋ  ਬੀਜੇ  ਤੇਹਾ  ਕੋ  ਖਾਏ  ॥

 ਗਲਾ  ਉਪਰਿ  ਤਪਾਵਸੁ  ਨ  ਹੋਈ  ਵਿਸੁ  ਖਾਧੀ  ਤਤਕਾਲ  ਮਰਿ  ਜਾਏ  ॥

 ਭਾਈ  ਵੇਖਹੁ  ਨਿਆਉ  ਸਚੁ  ਕਰਤੇ  ਕਾ  ਜੇਹਾ  ਕੋਈ  ਕਰੇ  ਤੇਹਾ  ਕੋਈ  ਪਾਏ  ॥

 ਜਨ  ਨਾਨਕ  ਕਉ  ਸਭ  ਸੋਝੀ  ਪਾਈ  ਹਰਿ  ਦਰ  ਕੀਆ  ਬਾਤਾ  ਆਖਿ  ਸੁਣਾਏ  ॥੧॥

 ਮਃ  ੪  ॥

 ਹੋਦੈ  ਪਰਤਖਿ  ਗੁਰੂ  ਜੋ  ਵਿਛੁੜੇ  ਤਿਨ  ਕਉ  ਦਰਿ  ਢੋਈ  ਨਾਹੀ  ॥

 ਕੋਈ  ਜਾਇ  ਮਿਲੈ  ਤਿਨ  ਨਿੰਦਕਾ  ਮੁਹ  ਫਿਕੇ  ਥੁਕ  ਥੁਕ  ਮੁਹਿ  ਪਾਹੀ  ॥

 ਜੋ  ਸਤਿਗੁਰਿ  ਫਿਟਕੇ  ਸੇ  ਸਭ  ਜਗਤਿ  ਫਿਟਕੇ  ਨਿਤ  ਭੰਭਲ  ਭੂਸੇ  ਖਾਹੀ  ॥

 ਜਿਨ  ਗੁਰੁ  ਗੋਪਿਆ  ਆਪਣਾ  ਸੇ  ਲੈਦੇ  ਢਹਾ  ਫਿਰਾਹੀ  ॥

 ਤਿਨ  ਕੀ  ਭੁਖ  ਕਦੇ  ਨ  ਉਤਰੈ  ਨਿਤ  ਭੁਖਾ  ਭੁਖ  ਕੂਕਾਹੀ  ॥

 ਓਨਾ  ਦਾ  ਆਖਿਆ  ਕੋ  ਨ  ਸੁਣੈ  ਨਿਤ  ਹਉਲੇ  ਹਉਲਿ  ਮਰਾਹੀ  ॥

 ਸਤਿਗੁਰ  ਕੀ  ਵਡਿਆਈ  ਵੇਖਿ  ਨ  ਸਕਨੀ  ਓਨਾ  ਅਗੈ  ਪਿਛੈ  ਥਾਉ  ਨਾਹੀ  ॥

 ਜੋ  ਸਤਿਗੁਰਿ  ਮਾਰੇ  ਤਿਨ  ਜਾਇ  ਮਿਲਹਿ  ਰਹਦੀ  ਖੁਹਦੀ  ਸਭ  ਪਤਿ  ਗਵਾਹੀ  ॥

 ਓਇ  ਅਗੈ  ਕੁਸਟੀ  ਗੁਰ  ਕੇ  ਫਿਟਕੇ  ਜਿ  ਓਸੁ  ਮਿਲੈ  ਤਿਸੁ  ਕੁਸਟੁ  ਉਠਾਹੀ  ॥

 ਹਰਿ  ਤਿਨ  ਕਾ  ਦਰਸਨੁ  ਨਾ  ਕਰਹੁ  ਜੋ  ਦੂਜੈ  ਭਾਇ  ਚਿਤੁ  ਲਾਹੀ  ॥

 ਧੁਰਿ  ਕਰਤੈ  ਆਪਿ  ਲਿਖਿ  ਪਾਇਆ  ਤਿਸੁ  ਨਾਲਿ  ਕਿਹੁ  ਚਾਰਾ  ਨਾਹੀ  ॥

 ਜਨ  ਨਾਨਕ  ਨਾਮੁ  ਅਰਾਧਿ  ਤੂ  ਤਿਸੁ  ਅਪੜਿ  ਕੋ  ਨ  ਸਕਾਹੀ  ॥

 ਨਾਵੈ  ਕੀ  ਵਡਿਆਈ  ਵਡੀ  ਹੈ  ਨਿਤ  ਸਵਾਈ  ਚੜੈ  ਚੜਾਹੀ  ॥੨॥

 ਮਃ  ੪  ॥

 ਜਿ  ਹੋਂਦੈ  ਗੁਰੂ  ਬਹਿ  ਟਿਕਿਆ  ਤਿਸੁ  ਜਨ  ਕੀ  ਵਡਿਆਈ  ਵਡੀ  ਹੋਈ  ॥

 ਤਿਸੁ  ਕਉ  ਜਗਤੁ  ਨਿਵਿਆ  ਸਭੁ  ਪੈਰੀ  ਪਇਆ  ਜਸੁ  ਵਰਤਿਆ  ਲੋਈ  ॥

 ਤਿਸ  ਕਉ  ਖੰਡ  ਬ੍ਰਹਮੰਡ  ਨਮਸਕਾਰੁ  ਕਰਹਿ  ਜਿਸ  ਕੈ  ਮਸਤਕਿ  ਹਥੁ  ਧਰਿਆ  ਗੁਰਿ  ਪੂਰੈ  ਸੋ  ਪੂਰਾ  ਹੋਈ  ॥

 ਗੁਰ  ਕੀ  ਵਡਿਆਈ  ਨਿਤ  ਚੜੈ  ਸਵਾਈ  ਅਪੜਿ  ਕੋ  ਨ  ਸਕੋਈ  ॥

 ਜਨੁ  ਨਾਨਕੁ  ਹਰਿ  ਕਰਤੈ  ਆਪਿ  ਬਹਿ  ਟਿਕਿਆ  ਆਪੇ  ਪੈਜ  ਰਖੈ  ਪ੍ਰਭੁ  ਸੋਈ  ॥੩॥

 ਪਉੜੀ  ॥

 ਕਾਇਆ  ਕੋਟੁ  ਅਪਾਰੁ  ਹੈ  ਅੰਦਰਿ  ਹਟਨਾਲੇ  ॥

 ਗੁਰਮੁਖਿ  ਸਉਦਾ  ਜੋ  ਕਰੇ  ਹਰਿ  ਵਸਤੁ  ਸਮਾਲੇ  ॥

 ਨਾਮੁ  ਨਿਧਾਨੁ  ਹਰਿ  ਵਣਜੀਐ  ਹੀਰੇ  ਪਰਵਾਲੇ  ॥

 ਵਿਣੁ  ਕਾਇਆ  ਜਿ  ਹੋਰ  ਥੈ  ਧਨੁ  ਖੋਜਦੇ  ਸੇ  ਮੂੜ  ਬੇਤਾਲੇ  ॥

 ਸੇ  ਉਝੜਿ  ਭਰਮਿ  ਭਵਾਈਅਹਿ  ਜਿਉ  ਝਾੜ  ਮਿਰਗੁ  ਭਾਲੇ  ॥੧੫॥

 ਸਲੋਕ  ਮਃ  ੪  ॥

 ਜੋ  ਨਿੰਦਾ  ਕਰੇ  ਸਤਿਗੁਰ  ਪੂਰੇ  ਕੀ  ਸੁ  ਅਉਖਾ  ਜਗ  ਮਹਿ  ਹੋਇਆ  ॥

 ਨਰਕ  ਘੋਰੁ  ਦੁਖ  ਖੂਹੁ  ਹੈ  ਓਥੈ  ਪਕੜਿ  ਓਹੁ  ਢੋਇਆ  ॥

 ਕੂਕ  ਪੁਕਾਰ  ਕੋ  ਨ  ਸੁਣੇ  ਓਹੁ  ਅਉਖਾ  ਹੋਇ  ਹੋਇ  ਰੋਇਆ  ॥

 ਓਨਿ  ਹਲਤੁ  ਪਲਤੁ  ਸਭੁ  ਗਵਾਇਆ  ਲਾਹਾ  ਮੂਲੁ  ਸਭੁ  ਖੋਇਆ  ॥

 ਓਹੁ  ਤੇਲੀ  ਸੰਦਾ  ਬਲਦੁ  ਕਰਿ  ਨਿਤ  ਭਲਕੇ  ਉਠਿ  ਪ੍ਰਭਿ  ਜੋਇਆ  ॥

 ਹਰਿ  ਵੇਖੈ  ਸੁਣੈ  ਨਿਤ  ਸਭੁ  ਕਿਛੁ  ਤਿਦੂ  ਕਿਛੁ  ਗੁਝਾ  ਨ  ਹੋਇਆ  ॥

 ਜੈਸਾ  ਬੀਜੇ  ਸੋ  ਲੁਣੈ  ਜੇਹਾ  ਪੁਰਬਿ  ਕਿਨੈ  ਬੋਇਆ  ॥

 ਜਿਸੁ  ਕ੍ਰਿਪਾ  ਕਰੇ  ਪ੍ਰਭੁ  ਆਪਣੀ  ਤਿਸੁ  ਸਤਿਗੁਰ  ਕੇ  ਚਰਣ  ਧੋਇਆ  ॥

 ਗੁਰ  ਸਤਿਗੁਰ  ਪਿਛੈ  ਤਰਿ  ਗਇਆ  ਜਿਉ  ਲੋਹਾ  ਕਾਠ  ਸੰਗੋਇਆ  ॥

 ਜਨ  ਨਾਨਕ  ਨਾਮੁ  ਧਿਆਇ  ਤੂ  ਜਪਿ  ਹਰਿ  ਹਰਿ  ਨਾਮਿ  ਸੁਖੁ  ਹੋਇਆ  ॥੧॥

 ਮਃ  ੪  ॥

 ਵਡਭਾਗੀਆ  ਸੋਹਾਗਣੀ  ਜਿਨਾ  ਗੁਰਮੁਖਿ  ਮਿਲਿਆ  ਹਰਿ  ਰਾਇ  ॥

 ਅੰਤਰ  ਜੋਤਿ  ਪ੍ਰਗਾਸੀਆ  ਨਾਨਕ  ਨਾਮਿ  ਸਮਾਇ  ॥੨॥

 ਪਉੜੀ  ॥

 ਇਹੁ  ਸਰੀਰੁ  ਸਭੁ  ਧਰਮੁ  ਹੈ  ਜਿਸੁ  ਅੰਦਰਿ  ਸਚੇ  ਕੀ  ਵਿਚਿ  ਜੋਤਿ  ॥

 ਗੁਹਜ  ਰਤਨ  ਵਿਚਿ  ਲੁਕਿ  ਰਹੇ  ਕੋਈ  ਗੁਰਮੁਖਿ  ਸੇਵਕੁ  ਕਢੈ  ਖੋਤਿ  ॥

 ਸਭੁ  ਆਤਮ  ਰਾਮੁ  ਪਛਾਣਿਆ  ਤਾਂ  ਇਕੁ  ਰਵਿਆ  ਇਕੋ  ਓਤਿ  ਪੋਤਿ  ॥

 ਇਕੁ  ਦੇਖਿਆ  ਇਕੁ  ਮੰਨਿਆ  ਇਕੋ  ਸੁਣਿਆ  ਸ੍ਰਵਣ  ਸਰੋਤਿ  ॥

 ਜਨ  ਨਾਨਕ  ਨਾਮੁ  ਸਲਾਹਿ  ਤੂ  ਸਚੁ  ਸਚੇ  ਸੇਵਾ  ਤੇਰੀ  ਹੋਤਿ  ॥੧੬॥

 ਸਲੋਕ  ਮਃ  ੪  ॥

 ਸਭਿ  ਰਸ  ਤਿਨ  ਕੈ  ਰਿਦੈ  ਹਹਿ  ਜਿਨ  ਹਰਿ  ਵਸਿਆ  ਮਨ  ਮਾਹਿ  ॥

 ਹਰਿ  ਦਰਗਹਿ  ਤੇ  ਮੁਖ  ਉਜਲੇ  ਤਿਨ  ਕਉ  ਸਭਿ  ਦੇਖਣ  ਜਾਹਿ  ॥

 ਜਿਨ  ਨਿਰਭਉ  ਨਾਮੁ  ਧਿਆਇਆ  ਤਿਨ  ਕਉ  ਭਉ  ਕੋਈ  ਨਾਹਿ  ॥

 ਹਰਿ  ਉਤਮੁ  ਤਿਨੀ  ਸਰੇਵਿਆ  ਜਿਨ  ਕਉ  ਧੁਰਿ  ਲਿਖਿਆ  ਆਹਿ  ॥

 ਤੇ  ਹਰਿ  ਦਰਗਹਿ  ਪੈਨਾਈਅਹਿ  ਜਿਨ  ਹਰਿ  ਵੁਠਾ  ਮਨ  ਮਾਹਿ  ॥

 ਓਇ  ਆਪਿ  ਤਰੇ  ਸਭ  ਕੁਟੰਬ  ਸਿਉ  ਤਿਨ  ਪਿਛੈ  ਸਭੁ  ਜਗਤੁ  ਛਡਾਹਿ  ॥

 ਜਨ  ਨਾਨਕ  ਕਉ  ਹਰਿ  ਮੇਲਿ  ਜਨ  ਤਿਨ  ਵੇਖਿ  ਵੇਖਿ  ਹਮ  ਜੀਵਾਹਿ  ॥੧॥

 ਮਃ  ੪  ॥

 ਸਾ  ਧਰਤੀ  ਭਈ  ਹਰੀਆਵਲੀ  ਜਿਥੈ  ਮੇਰਾ  ਸਤਿਗੁਰੁ  ਬੈਠਾ  ਆਇ  ॥

 ਸੇ  ਜੰਤ  ਭਏ  ਹਰੀਆਵਲੇ  ਜਿਨੀ  ਮੇਰਾ  ਸਤਿਗੁਰੁ  ਦੇਖਿਆ  ਜਾਇ  ॥

 ਧਨੁ  ਧੰਨੁ  ਪਿਤਾ  ਧਨੁ  ਧੰਨੁ  ਕੁਲੁ  ਧਨੁ  ਧਨੁ  ਸੁ  ਜਨਨੀ  ਜਿਨਿ  ਗੁਰੂ  ਜਣਿਆ  ਮਾਇ  ॥

 ਧਨੁ  ਧੰਨੁ  ਗੁਰੂ  ਜਿਨਿ  ਨਾਮੁ  ਅਰਾਧਿਆ  ਆਪਿ  ਤਰਿਆ  ਜਿਨੀ  ਡਿਠਾ  ਤਿਨਾ  ਲਏ  ਛਡਾਇ  ॥

 ਹਰਿ  ਸਤਿਗੁਰੁ  ਮੇਲਹੁ  ਦਇਆ  ਕਰਿ  ਜਨੁ  ਨਾਨਕੁ  ਧੋਵੈ  ਪਾਇ  ॥੨॥

 ਪਉੜੀ  ॥

 ਸਚੁ  ਸਚਾ  ਸਤਿਗੁਰੁ  ਅਮਰੁ  ਹੈ  ਜਿਸੁ  ਅੰਦਰਿ  ਹਰਿ  ਉਰਿ  ਧਾਰਿਆ  ॥

 ਸਚੁ  ਸਚਾ  ਸਤਿਗੁਰੁ  ਪੁਰਖੁ  ਹੈ  ਜਿਨਿ  ਕਾਮੁ  ਕ੍ਰੋਧੁ  ਬਿਖੁ  ਮਾਰਿਆ  ॥

 ਜਾ  ਡਿਠਾ  ਪੂਰਾ  ਸਤਿਗੁਰੂ  ਤਾਂ  ਅੰਦਰਹੁ  ਮਨੁ  ਸਾਧਾਰਿਆ  ॥

 ਬਲਿਹਾਰੀ  ਗੁਰ  ਆਪਣੇ  ਸਦਾ  ਸਦਾ  ਘੁਮਿ  ਵਾਰਿਆ  ॥

 ਗੁਰਮੁਖਿ  ਜਿਤਾ  ਮਨਮੁਖਿ  ਹਾਰਿਆ  ॥੧੭॥

 ਸਲੋਕ  ਮਃ  ੪  ॥

 ਕਰਿ  ਕਿਰਪਾ  ਸਤਿਗੁਰੁ  ਮੇਲਿਓਨੁ  ਮੁਖਿ  ਗੁਰਮੁਖਿ  ਨਾਮੁ  ਧਿਆਇਸੀ  ॥

 ਸੋ  ਕਰੇ  ਜਿ  ਸਤਿਗੁਰ  ਭਾਵਸੀ  ਗੁਰੁ  ਪੂਰਾ  ਘਰੀ  ਵਸਾਇਸੀ  ॥

 ਜਿਨ  ਅੰਦਰਿ  ਨਾਮੁ  ਨਿਧਾਨੁ  ਹੈ  ਤਿਨ  ਕਾ  ਭਉ  ਸਭੁ  ਗਵਾਇਸੀ  ॥

 ਜਿਨ  ਰਖਣ  ਕਉ  ਹਰਿ  ਆਪਿ  ਹੋਇ  ਹੋਰ  ਕੇਤੀ  ਝਖਿ  ਝਖਿ  ਜਾਇਸੀ  ॥

 ਜਨ  ਨਾਨਕ  ਨਾਮੁ  ਧਿਆਇ  ਤੂ  ਹਰਿ  ਹਲਤਿ  ਪਲਤਿ  ਛੋਡਾਇਸੀ  ॥੧॥

 ਮਃ  ੪  ॥

 ਗੁਰਸਿਖਾ  ਕੈ  ਮਨਿ  ਭਾਵਦੀ  ਗੁਰ  ਸਤਿਗੁਰ  ਕੀ  ਵਡਿਆਈ  ॥

 ਹਰਿ  ਰਾਖਹੁ  ਪੈਜ  ਸਤਿਗੁਰੂ  ਕੀ  ਨਿਤ  ਚੜੈ  ਸਵਾਈ  ॥

 ਗੁਰ  ਸਤਿਗੁਰ  ਕੈ  ਮਨਿ  ਪਾਰਬ੍ਰਹਮੁ  ਹੈ  ਪਾਰਬ੍ਰਹਮੁ  ਛਡਾਈ  ॥

 ਗੁਰ  ਸਤਿਗੁਰ  ਤਾਣੁ  ਦੀਬਾਣੁ  ਹਰਿ  ਤਿਨਿ  ਸਭ  ਆਣਿ  ਨਿਵਾਈ  ॥

 ਜਿਨੀ  ਡਿਠਾ  ਮੇਰਾ  ਸਤਿਗੁਰੁ  ਭਾਉ  ਕਰਿ  ਤਿਨ  ਕੇ  ਸਭਿ  ਪਾਪ  ਗਵਾਈ  ॥

 ਹਰਿ  ਦਰਗਹ  ਤੇ  ਮੁਖ  ਉਜਲੇ  ਬਹੁ  ਸੋਭਾ  ਪਾਈ  ॥

 ਜਨੁ  ਨਾਨਕੁ  ਮੰਗੈ  ਧੂੜਿ  ਤਿਨ  ਜੋ  ਗੁਰ  ਕੇ  ਸਿਖ  ਮੇਰੇ  ਭਾਈ  ॥੨॥

 ਪਉੜੀ  ॥

 ਹਉ  ਆਖਿ  ਸਲਾਹੀ  ਸਿਫਤਿ  ਸਚੁ  ਸਚੁ  ਸਚੇ  ਕੀ  ਵਡਿਆਈ  ॥

 ਸਾਲਾਹੀ  ਸਚੁ  ਸਲਾਹ  ਸਚੁ  ਸਚੁ  ਕੀਮਤਿ  ਕਿਨੈ  ਨ  ਪਾਈ  ॥

 ਸਚੁ  ਸਚਾ  ਰਸੁ  ਜਿਨੀ  ਚਖਿਆ  ਸੇ  ਤ੍ਰਿਪਤਿ  ਰਹੇ  ਆਘਾਈ  ॥

 ਇਹੁ  ਹਰਿ  ਰਸੁ  ਸੇਈ  ਜਾਣਦੇ  ਜਿਉ  ਗੂੰਗੈ  ਮਿਠਿਆਈ  ਖਾਈ  ॥

 ਗੁਰਿ  ਪੂਰੈ  ਹਰਿ  ਪ੍ਰਭੁ  ਸੇਵਿਆ  ਮਨਿ  ਵਜੀ  ਵਾਧਾਈ  ॥੧੮॥

 ਸਲੋਕ  ਮਃ  ੪  ॥

 ਜਿਨਾ  ਅੰਦਰਿ  ਉਮਰਥਲ  ਸੇਈ  ਜਾਣਨਿ  ਸੂਲੀਆ  ॥

 ਹਰਿ  ਜਾਣਹਿ  ਸੇਈ  ਬਿਰਹੁ  ਹਉ  ਤਿਨ  ਵਿਟਹੁ  ਸਦ  ਘੁਮਿ  ਘੋਲੀਆ  ॥

 ਹਰਿ  ਮੇਲਹੁ  ਸਜਣੁ  ਪੁਰਖੁ  ਮੇਰਾ  ਸਿਰੁ  ਤਿਨ  ਵਿਟਹੁ  ਤਲ  ਰੋਲੀਆ  ॥

 ਜੋ  ਸਿਖ  ਗੁਰ  ਕਾਰ  ਕਮਾਵਹਿ  ਹਉ  ਗੁਲਮੁ  ਤਿਨਾ  ਕਾ  ਗੋਲੀਆ  ॥

 ਹਰਿ  ਰੰਗਿ  ਚਲੂਲੈ  ਜੋ  ਰਤੇ  ਤਿਨ  ਭਿਨੀ  ਹਰਿ  ਰੰਗਿ  ਚੋਲੀਆ  ॥

 ਕਰਿ  ਕਿਰਪਾ  ਨਾਨਕ  ਮੇਲਿ  ਗੁਰ  ਪਹਿ  ਸਿਰੁ  ਵੇਚਿਆ  ਮੋਲੀਆ  ॥੧॥

 ਮਃ  ੪  ॥

 ਅਉਗਣੀ  ਭਰਿਆ  ਸਰੀਰੁ  ਹੈ  ਕਿਉ  ਸੰਤਹੁ  ਨਿਰਮਲੁ  ਹੋਇ  ॥

 ਗੁਰਮੁਖਿ  ਗੁਣ  ਵੇਹਾਝੀਅਹਿ  ਮਲੁ  ਹਉਮੈ  ਕਢੈ  ਧੋਇ  ॥

 ਸਚੁ  ਵਣੰਜਹਿ  ਰੰਗ  ਸਿਉ  ਸਚੁ  ਸਉਦਾ  ਹੋਇ  ॥

 ਤੋਟਾ  ਮੂਲਿ  ਨ  ਆਵਈ  ਲਾਹਾ  ਹਰਿ  ਭਾਵੈ  ਸੋਇ  ॥

 ਨਾਨਕ  ਤਿਨ  ਸਚੁ  ਵਣੰਜਿਆ  ਜਿਨਾ  ਧੁਰਿ  ਲਿਖਿਆ  ਪਰਾਪਤਿ  ਹੋਇ  ॥੨॥

 ਪਉੜੀ  ॥

 ਸਾਲਾਹੀ  ਸਚੁ  ਸਾਲਾਹਣਾ  ਸਚੁ  ਸਚਾ  ਪੁਰਖੁ  ਨਿਰਾਲੇ  ॥

 ਸਚੁ  ਸੇਵੀ  ਸਚੁ  ਮਨਿ  ਵਸੈ  ਸਚੁ  ਸਚਾ  ਹਰਿ  ਰਖਵਾਲੇ  ॥

 ਸਚੁ  ਸਚਾ  ਜਿਨੀ  ਅਰਾਧਿਆ  ਸੇ  ਜਾਇ  ਰਲੇ  ਸਚ  ਨਾਲੇ  ॥

 ਸਚੁ  ਸਚਾ  ਜਿਨੀ  ਨ  ਸੇਵਿਆ  ਸੇ  ਮਨਮੁਖ  ਮੂੜ  ਬੇਤਾਲੇ  ॥

 ਓਹ  ਆਲੁ  ਪਤਾਲੁ  ਮੁਹਹੁ  ਬੋਲਦੇ  ਜਿਉ  ਪੀਤੈ  ਮਦਿ  ਮਤਵਾਲੇ  ॥੧੯॥

 ਸਲੋਕ  ਮਹਲਾ  ੩  ॥

 ਗਉੜੀ  ਰਾਗਿ  ਸੁਲਖਣੀ  ਜੇ  ਖਸਮੈ  ਚਿਤਿ  ਕਰੇਇ  ॥

 ਭਾਣੈ  ਚਲੈ  ਸਤਿਗੁਰੂ  ਕੈ  ਐਸਾ  ਸੀਗਾਰੁ  ਕਰੇਇ  ॥

 ਸਚਾ  ਸਬਦੁ  ਭਤਾਰੁ  ਹੈ  ਸਦਾ  ਸਦਾ  ਰਾਵੇਇ  ॥

 ਜਿਉ  ਉਬਲੀ  ਮਜੀਠੈ  ਰੰਗੁ  ਗਹਗਹਾ  ਤਿਉ  ਸਚੇ  ਨੋ  ਜੀਉ  ਦੇਇ  ॥

 ਰੰਗਿ  ਚਲੂਲੈ  ਅਤਿ  ਰਤੀ  ਸਚੇ  ਸਿਉ  ਲਗਾ  ਨੇਹੁ  ॥

 ਕੂੜੁ  ਠਗੀ  ਗੁਝੀ  ਨਾ  ਰਹੈ  ਕੂੜੁ  ਮੁਲੰਮਾ  ਪਲੇਟਿ  ਧਰੇਹੁ  ॥

 ਕੂੜੀ  ਕਰਨਿ  ਵਡਾਈਆ  ਕੂੜੇ  ਸਿਉ  ਲਗਾ  ਨੇਹੁ  ॥

 ਨਾਨਕ  ਸਚਾ  ਆਪਿ  ਹੈ  ਆਪੇ  ਨਦਰਿ  ਕਰੇਇ  ॥੧॥

 ਮਃ  ੪  ॥

 ਸਤਸੰਗਤਿ  ਮਹਿ  ਹਰਿ  ਉਸਤਤਿ  ਹੈ  ਸੰਗਿ  ਸਾਧੂ  ਮਿਲੇ  ਪਿਆਰਿਆ  ॥

 ਓਇ  ਪੁਰਖ  ਪ੍ਰਾਣੀ  ਧੰਨਿ  ਜਨ  ਹਹਿ  ਉਪਦੇਸੁ  ਕਰਹਿ  ਪਰਉਪਕਾਰਿਆ  ॥

 ਹਰਿ  ਨਾਮੁ  ਦ੍ਰਿੜਾਵਹਿ  ਹਰਿ  ਨਾਮੁ  ਸੁਣਾਵਹਿ  ਹਰਿ  ਨਾਮੇ  ਜਗੁ  ਨਿਸਤਾਰਿਆ  ॥

 ਗੁਰ  ਵੇਖਣ  ਕਉ  ਸਭੁ  ਕੋਈ  ਲੋਚੈ  ਨਵ  ਖੰਡ  ਜਗਤਿ  ਨਮਸਕਾਰਿਆ  ॥

 ਤੁਧੁ  ਆਪੇ  ਆਪੁ  ਰਖਿਆ  ਸਤਿਗੁਰ  ਵਿਚਿ  ਗੁਰੁ  ਆਪੇ  ਤੁਧੁ  ਸਵਾਰਿਆ  ॥

 ਤੂ  ਆਪੇ  ਪੂਜਹਿ  ਪੂਜ  ਕਰਾਵਹਿ  ਸਤਿਗੁਰ  ਕਉ  ਸਿਰਜਣਹਾਰਿਆ  ॥

 ਕੋਈ  ਵਿਛੁੜਿ  ਜਾਇ  ਸਤਿਗੁਰੂ  ਪਾਸਹੁ  ਤਿਸੁ  ਕਾਲਾ  ਮੁਹੁ  ਜਮਿ  ਮਾਰਿਆ  ॥

 ਤਿਸੁ  ਅਗੈ  ਪਿਛੈ  ਢੋਈ  ਨਾਹੀ  ਗੁਰਸਿਖੀ  ਮਨਿ  ਵੀਚਾਰਿਆ  ॥

 ਸਤਿਗੁਰੂ  ਨੋ  ਮਿਲੇ  ਸੇਈ  ਜਨ  ਉਬਰੇ  ਜਿਨ  ਹਿਰਦੈ  ਨਾਮੁ  ਸਮਾਰਿਆ  ॥

 ਜਨ  ਨਾਨਕ  ਕੇ  ਗੁਰਸਿਖ  ਪੁਤਹਹੁ  ਹਰਿ  ਜਪਿਅਹੁ  ਹਰਿ  ਨਿਸਤਾਰਿਆ  ॥੨॥

 ਮਹਲਾ  ੩  ॥

 ਹਉਮੈ  ਜਗਤੁ  ਭੁਲਾਇਆ  ਦੁਰਮਤਿ  ਬਿਖਿਆ  ਬਿਕਾਰ  ॥

 ਸਤਿਗੁਰੁ  ਮਿਲੈ  ਤ  ਨਦਰਿ  ਹੋਇ  ਮਨਮੁਖ  ਅੰਧ  ਅੰਧਿਆਰ  ॥

 ਨਾਨਕ  ਆਪੇ  ਮੇਲਿ  ਲਏ  ਜਿਸ  ਨੋ  ਸਬਦਿ  ਲਾਏ  ਪਿਆਰੁ  ॥੩॥

 ਪਉੜੀ  ॥

 ਸਚੁ  ਸਚੇ  ਕੀ  ਸਿਫਤਿ  ਸਲਾਹ  ਹੈ  ਸੋ  ਕਰੇ  ਜਿਸੁ  ਅੰਦਰੁ  ਭਿਜੈ  ॥

 ਜਿਨੀ  ਇਕ  ਮਨਿ  ਇਕੁ  ਅਰਾਧਿਆ  ਤਿਨ  ਕਾ  ਕੰਧੁ  ਨ  ਕਬਹੂ  ਛਿਜੈ  ॥

 ਧਨੁ  ਧਨੁ  ਪੁਰਖ  ਸਾਬਾਸਿ  ਹੈ  ਜਿਨ  ਸਚੁ  ਰਸਨਾ  ਅੰਮ੍ਰਿਤੁ  ਪਿਜੈ  ॥

 ਸਚੁ  ਸਚਾ  ਜਿਨ  ਮਨਿ  ਭਾਵਦਾ  ਸੇ  ਮਨਿ  ਸਚੀ  ਦਰਗਹ  ਲਿਜੈ  ॥

 ਧਨੁ  ਧੰਨੁ  ਜਨਮੁ  ਸਚਿਆਰੀਆ  ਮੁਖ  ਉਜਲ  ਸਚੁ  ਕਰਿਜੈ  ॥੨੦॥

 ਸਲੋਕ  ਮਃ  ੪  ॥

 ਸਾਕਤ  ਜਾਇ  ਨਿਵਹਿ  ਗੁਰ  ਆਗੈ  ਮਨਿ  ਖੋਟੇ  ਕੂੜਿ  ਕੂੜਿਆਰੇ  ॥

 ਜਾ  ਗੁਰੁ  ਕਹੈ  ਉਠਹੁ  ਮੇਰੇ  ਭਾਈ  ਬਹਿ  ਜਾਹਿ  ਘੁਸਰਿ  ਬਗੁਲਾਰੇ  ॥

 ਗੁਰਸਿਖਾ  ਅੰਦਰਿ  ਸਤਿਗੁਰੁ  ਵਰਤੈ  ਚੁਣਿ  ਕਢੇ  ਲਧੋਵਾਰੇ  ॥

 ਓਇ  ਅਗੈ  ਪਿਛੈ  ਬਹਿ  ਮੁਹੁ  ਛਪਾਇਨਿ  ਨ  ਰਲਨੀ  ਖੋਟੇਆਰੇ  ॥

 ਓਨਾ  ਦਾ  ਭਖੁ  ਸੁ  ਓਥੈ  ਨਾਹੀ  ਜਾਇ  ਕੂੜੁ  ਲਹਨਿ  ਭੇਡਾਰੇ  ॥

 ਜੇ  ਸਾਕਤੁ  ਨਰੁ  ਖਾਵਾਈਐ  ਲੋਚੀਐ  ਬਿਖੁ  ਕਢੈ  ਮੁਖਿ  ਉਗਲਾਰੇ  ॥

 ਹਰਿ  ਸਾਕਤ  ਸੇਤੀ  ਸੰਗੁ  ਨ  ਕਰੀਅਹੁ  ਓਇ  ਮਾਰੇ  ਸਿਰਜਣਹਾਰੇ  ॥

 ਜਿਸ  ਕਾ  ਇਹੁ  ਖੇਲੁ  ਸੋਈ  ਕਰਿ  ਵੇਖੈ  ਜਨ  ਨਾਨਕ  ਨਾਮੁ  ਸਮਾਰੇ  ॥੧॥

 ਮਃ  ੪  ॥

 ਸਤਿਗੁਰੁ  ਪੁਰਖੁ  ਅਗੰਮੁ  ਹੈ  ਜਿਸੁ  ਅੰਦਰਿ  ਹਰਿ  ਉਰਿ  ਧਾਰਿਆ  ॥

 ਸਤਿਗੁਰੂ  ਨੋ  ਅਪੜਿ  ਕੋਇ  ਨ  ਸਕਈ  ਜਿਸੁ  ਵਲਿ  ਸਿਰਜਣਹਾਰਿਆ  ॥

 ਸਤਿਗੁਰੂ  ਕਾ  ਖੜਗੁ  ਸੰਜੋਉ  ਹਰਿ  ਭਗਤਿ  ਹੈ  ਜਿਤੁ  ਕਾਲੁ  ਕੰਟਕੁ  ਮਾਰਿ  ਵਿਡਾਰਿਆ  ॥

 ਸਤਿਗੁਰੂ  ਕਾ  ਰਖਣਹਾਰਾ  ਹਰਿ  ਆਪਿ  ਹੈ  ਸਤਿਗੁਰੂ  ਕੈ  ਪਿਛੈ  ਹਰਿ  ਸਭਿ  ਉਬਾਰਿਆ  ॥

 ਜੋ  ਮੰਦਾ  ਚਿਤਵੈ  ਪੂਰੇ  ਸਤਿਗੁਰੂ  ਕਾ  ਸੋ  ਆਪਿ  ਉਪਾਵਣਹਾਰੈ  ਮਾਰਿਆ  ॥

 ਏਹ  ਗਲ  ਹੋਵੈ  ਹਰਿ  ਦਰਗਹ  ਸਚੇ  ਕੀ  ਜਨ  ਨਾਨਕ  ਅਗਮੁ  ਵੀਚਾਰਿਆ  ॥੨॥

 ਪਉੜੀ  ॥

 ਸਚੁ  ਸੁਤਿਆ  ਜਿਨੀ  ਅਰਾਧਿਆ  ਜਾ  ਉਠੇ  ਤਾ  ਸਚੁ  ਚਵੇ  ॥

 ਸੇ  ਵਿਰਲੇ  ਜੁਗ  ਮਹਿ  ਜਾਣੀਅਹਿ  ਜੋ  ਗੁਰਮੁਖਿ  ਸਚੁ  ਰਵੇ  ॥

 ਹਉ  ਬਲਿਹਾਰੀ  ਤਿਨ  ਕਉ  ਜਿ  ਅਨਦਿਨੁ  ਸਚੁ  ਲਵੇ  ॥

 ਜਿਨ  ਮਨਿ  ਤਨਿ  ਸਚਾ  ਭਾਵਦਾ  ਸੇ  ਸਚੀ  ਦਰਗਹ  ਗਵੇ  ॥

 ਜਨੁ  ਨਾਨਕੁ  ਬੋਲੈ  ਸਚੁ  ਨਾਮੁ  ਸਚੁ  ਸਚਾ  ਸਦਾ  ਨਵੇ  ॥੨੧॥

 ਸਲੋਕੁ  ਮਃ  ੪  ॥

 ਕਿਆ  ਸਵਣਾ  ਕਿਆ  ਜਾਗਣਾ  ਗੁਰਮੁਖਿ  ਤੇ  ਪਰਵਾਣੁ  ॥

 ਜਿਨਾ  ਸਾਸਿ  ਗਿਰਾਸਿ  ਨ  ਵਿਸਰੈ  ਸੇ  ਪੂਰੇ  ਪੁਰਖ  ਪਰਧਾਨ  ॥

 ਕਰਮੀ  ਸਤਿਗੁਰੁ  ਪਾਈਐ  ਅਨਦਿਨੁ  ਲਗੈ  ਧਿਆਨੁ  ॥

 ਤਿਨ  ਕੀ  ਸੰਗਤਿ  ਮਿਲਿ  ਰਹਾ  ਦਰਗਹ  ਪਾਈ  ਮਾਨੁ  ॥

 ਸਉਦੇ  ਵਾਹੁ  ਵਾਹੁ  ਉਚਰਹਿ  ਉਠਦੇ  ਭੀ  ਵਾਹੁ  ਕਰੇਨਿ  ॥

 ਨਾਨਕ  ਤੇ  ਮੁਖ  ਉਜਲੇ  ਜਿ  ਨਿਤ  ਉਠਿ  ਸੰਮਾਲੇਨਿ  ॥੧॥

 ਮਃ  ੪  ॥

 ਸਤਿਗੁਰੁ  ਸੇਵੀਐ  ਆਪਣਾ  ਪਾਈਐ  ਨਾਮੁ  ਅਪਾਰੁ  ॥

 ਭਉਜਲਿ  ਡੁਬਦਿਆ  ਕਢਿ  ਲਏ  ਹਰਿ  ਦਾਤਿ  ਕਰੇ  ਦਾਤਾਰੁ  ॥

 ਧੰਨੁ  ਧੰਨੁ  ਸੇ  ਸਾਹ  ਹੈ  ਜਿ  ਨਾਮਿ  ਕਰਹਿ  ਵਾਪਾਰੁ  ॥

 ਵਣਜਾਰੇ  ਸਿਖ  ਆਵਦੇ  ਸਬਦਿ  ਲਘਾਵਣਹਾਰੁ  ॥

 ਜਨ  ਨਾਨਕ  ਜਿਨ  ਕਉ  ਕ੍ਰਿਪਾ  ਭਈ  ਤਿਨ  ਸੇਵਿਆ  ਸਿਰਜਣਹਾਰੁ  ॥੨॥

 ਪਉੜੀ  ॥

 ਸਚੁ  ਸਚੇ  ਕੇ  ਜਨ  ਭਗਤ  ਹਹਿ  ਸਚੁ  ਸਚਾ  ਜਿਨੀ  ਅਰਾਧਿਆ  ॥

 ਜਿਨ  ਗੁਰਮੁਖਿ  ਖੋਜਿ  ਢੰਢੋਲਿਆ  ਤਿਨ  ਅੰਦਰਹੁ  ਹੀ  ਸਚੁ  ਲਾਧਿਆ  ॥

 ਸਚੁ  ਸਾਹਿਬੁ  ਸਚੁ  ਜਿਨੀ  ਸੇਵਿਆ  ਕਾਲੁ  ਕੰਟਕੁ  ਮਾਰਿ  ਤਿਨੀ  ਸਾਧਿਆ  ॥

 ਸਚੁ  ਸਚਾ  ਸਭ  ਦੂ  ਵਡਾ  ਹੈ  ਸਚੁ  ਸੇਵਨਿ  ਸੇ  ਸਚਿ  ਰਲਾਧਿਆ  ॥

 ਸਚੁ  ਸਚੇ  ਨੋ  ਸਾਬਾਸਿ  ਹੈ  ਸਚੁ  ਸਚਾ  ਸੇਵਿ  ਫਲਾਧਿਆ  ॥੨੨॥

 ਸਲੋਕ  ਮਃ  ੪  ॥

 ਮਨਮੁਖੁ  ਪ੍ਰਾਣੀ  ਮੁਗਧੁ  ਹੈ  ਨਾਮਹੀਣ  ਭਰਮਾਇ  ॥

 ਬਿਨੁ  ਗੁਰ  ਮਨੂਆ  ਨਾ  ਟਿਕੈ  ਫਿਰਿ  ਫਿਰਿ  ਜੂਨੀ  ਪਾਇ  ॥

 ਹਰਿ  ਪ੍ਰਭੁ  ਆਪਿ  ਦਇਆਲ  ਹੋਹਿ  ਤਾਂ  ਸਤਿਗੁਰੁ  ਮਿਲਿਆ  ਆਇ  ॥

 ਜਨ  ਨਾਨਕ  ਨਾਮੁ  ਸਲਾਹਿ  ਤੂ  ਜਨਮ  ਮਰਣ  ਦੁਖੁ  ਜਾਇ  ॥੧॥

 ਮਃ  ੪  ॥

 ਗੁਰੁ  ਸਾਲਾਹੀ  ਆਪਣਾ  ਬਹੁ  ਬਿਧਿ  ਰੰਗਿ  ਸੁਭਾਇ  ॥

 ਸਤਿਗੁਰ  ਸੇਤੀ  ਮਨੁ  ਰਤਾ  ਰਖਿਆ  ਬਣਤ  ਬਣਾਇ  ॥

 ਜਿਹਵਾ  ਸਾਲਾਹਿ  ਨ  ਰਜਈ  ਹਰਿ  ਪ੍ਰੀਤਮ  ਚਿਤੁ  ਲਾਇ  ॥

 ਨਾਨਕ  ਨਾਵੈ  ਕੀ  ਮਨਿ  ਭੁਖ  ਹੈ  ਮਨੁ  ਤ੍ਰਿਪਤੈ  ਹਰਿ  ਰਸੁ  ਖਾਇ  ॥੨॥

 ਪਉੜੀ  ॥

 ਸਚੁ  ਸਚਾ  ਕੁਦਰਤਿ  ਜਾਣੀਐ  ਦਿਨੁ  ਰਾਤੀ  ਜਿਨਿ  ਬਣਾਈਆ  ॥

 ਸੋ  ਸਚੁ  ਸਲਾਹੀ  ਸਦਾ  ਸਦਾ  ਸਚੁ  ਸਚੇ  ਕੀਆ  ਵਡਿਆਈਆ  ॥

 ਸਾਲਾਹੀ  ਸਚੁ  ਸਲਾਹ  ਸਚੁ  ਸਚੁ  ਕੀਮਤਿ  ਕਿਨੈ  ਨ  ਪਾਈਆ  ॥

 ਜਾ  ਮਿਲਿਆ  ਪੂਰਾ  ਸਤਿਗੁਰੂ  ਤਾ  ਹਾਜਰੁ  ਨਦਰੀ  ਆਈਆ  ॥

 ਸਚੁ  ਗੁਰਮੁਖਿ  ਜਿਨੀ  ਸਲਾਹਿਆ  ਤਿਨਾ  ਭੁਖਾ  ਸਭਿ  ਗਵਾਈਆ  ॥੨੩॥

 ਸਲੋਕ  ਮਃ  ੪  ॥

 ਮੈ  ਮਨੁ  ਤਨੁ  ਖੋਜਿ  ਖੋਜੇਦਿਆ  ਸੋ  ਪ੍ਰਭੁ  ਲਧਾ  ਲੋੜਿ  ॥

 ਵਿਸਟੁ  ਗੁਰੂ  ਮੈ  ਪਾਇਆ  ਜਿਨਿ  ਹਰਿ  ਪ੍ਰਭੁ  ਦਿਤਾ  ਜੋੜਿ  ॥੧॥

 ਮਃ  ੩  ॥

 ਮਾਇਆਧਾਰੀ  ਅਤਿ  ਅੰਨਾ  ਬੋਲਾ  ॥

 ਸਬਦੁ  ਨ  ਸੁਣਈ  ਬਹੁ  ਰੋਲ  ਘਚੋਲਾ  ॥

 ਗੁਰਮੁਖਿ  ਜਾਪੈ  ਸਬਦਿ  ਲਿਵ  ਲਾਇ  ॥

 ਹਰਿ  ਨਾਮੁ  ਸੁਣਿ  ਮੰਨੇ  ਹਰਿ  ਨਾਮਿ  ਸਮਾਇ  ॥

 ਜੋ  ਤਿਸੁ  ਭਾਵੈ  ਸੁ  ਕਰੇ  ਕਰਾਇਆ  ॥

 ਨਾਨਕ  ਵਜਦਾ  ਜੰਤੁ  ਵਜਾਇਆ  ॥੨॥

 ਪਉੜੀ  ॥

 ਤੂ  ਕਰਤਾ  ਸਭੁ  ਕਿਛੁ  ਜਾਣਦਾ  ਜੋ  ਜੀਆ  ਅੰਦਰਿ  ਵਰਤੈ  ॥

 ਤੂ  ਕਰਤਾ  ਆਪਿ  ਅਗਣਤੁ  ਹੈ  ਸਭੁ  ਜਗੁ  ਵਿਚਿ  ਗਣਤੈ  ॥

 ਸਭੁ  ਕੀਤਾ  ਤੇਰਾ  ਵਰਤਦਾ  ਸਭ  ਤੇਰੀ  ਬਣਤੈ  ॥

 ਤੂ  ਘਟਿ  ਘਟਿ  ਇਕੁ  ਵਰਤਦਾ  ਸਚੁ  ਸਾਹਿਬ  ਚਲਤੈ  ॥

 ਸਤਿਗੁਰ  ਨੋ  ਮਿਲੇ  ਸੁ  ਹਰਿ  ਮਿਲੇ  ਨਾਹੀ  ਕਿਸੈ  ਪਰਤੈ  ॥੨੪॥

 ਸਲੋਕੁ  ਮਃ  ੪  ॥

 ਇਹੁ  ਮਨੂਆ  ਦ੍ਰਿੜੁ  ਕਰਿ  ਰਖੀਐ  ਗੁਰਮੁਖਿ  ਲਾਈਐ  ਚਿਤੁ  ॥

 ਕਿਉ  ਸਾਸਿ  ਗਿਰਾਸਿ  ਵਿਸਾਰੀਐ  ਬਹਦਿਆ  ਉਠਦਿਆ  ਨਿਤ  ॥

 ਮਰਣ  ਜੀਵਣ  ਕੀ  ਚਿੰਤਾ  ਗਈ  ਇਹੁ  ਜੀਅੜਾ  ਹਰਿ  ਪ੍ਰਭ  ਵਸਿ  ॥

 ਜਿਉ  ਭਾਵੈ  ਤਿਉ  ਰਖੁ  ਤੂ  ਜਨ  ਨਾਨਕ  ਨਾਮੁ  ਬਖਸਿ  ॥੧॥

 ਮਃ  ੩  ॥

 ਮਨਮੁਖੁ  ਅਹੰਕਾਰੀ  ਮਹਲੁ  ਨ  ਜਾਣੈ  ਖਿਨੁ  ਆਗੈ  ਖਿਨੁ  ਪੀਛੈ  ॥

 ਸਦਾ  ਬੁਲਾਈਐ  ਮਹਲਿ  ਨ  ਆਵੈ  ਕਿਉ  ਕਰਿ  ਦਰਗਹ  ਸੀਝੈ  ॥

 ਸਤਿਗੁਰ  ਕਾ  ਮਹਲੁ  ਵਿਰਲਾ  ਜਾਣੈ  ਸਦਾ  ਰਹੈ  ਕਰ  ਜੋੜਿ  ॥

 ਆਪਣੀ  ਕ੍ਰਿਪਾ  ਕਰੇ  ਹਰਿ  ਮੇਰਾ  ਨਾਨਕ  ਲਏ  ਬਹੋੜਿ  ॥੨॥

 ਪਉੜੀ  ॥

 ਸਾ  ਸੇਵਾ  ਕੀਤੀ  ਸਫਲ  ਹੈ  ਜਿਤੁ  ਸਤਿਗੁਰ  ਕਾ  ਮਨੁ  ਮੰਨੇ  ॥

 ਜਾ  ਸਤਿਗੁਰ  ਕਾ  ਮਨੁ  ਮੰਨਿਆ  ਤਾ  ਪਾਪ  ਕਸੰਮਲ  ਭੰਨੇ  ॥

 ਉਪਦੇਸੁ  ਜਿ  ਦਿਤਾ  ਸਤਿਗੁਰੂ  ਸੋ  ਸੁਣਿਆ  ਸਿਖੀ  ਕੰਨੇ  ॥

 ਜਿਨ  ਸਤਿਗੁਰ  ਕਾ  ਭਾਣਾ  ਮੰਨਿਆ  ਤਿਨ  ਚੜੀ  ਚਵਗਣਿ  ਵੰਨੇ  ॥

 ਇਹ  ਚਾਲ  ਨਿਰਾਲੀ  ਗੁਰਮੁਖੀ  ਗੁਰ  ਦੀਖਿਆ  ਸੁਣਿ  ਮਨੁ  ਭਿੰਨੇ  ॥੨੫॥

 ਸਲੋਕੁ  ਮਃ  ੩  ॥

 ਜਿਨਿ  ਗੁਰੁ  ਗੋਪਿਆ  ਆਪਣਾ  ਤਿਸੁ  ਠਉਰ  ਨ  ਠਾਉ  ॥

 ਹਲਤੁ  ਪਲਤੁ  ਦੋਵੈ  ਗਏ  ਦਰਗਹ  ਨਾਹੀ  ਥਾਉ  ॥

 ਓਹ  ਵੇਲਾ  ਹਥਿ  ਨ  ਆਵਈ  ਫਿਰਿ  ਸਤਿਗੁਰ  ਲਗਹਿ  ਪਾਇ  ॥

 ਸਤਿਗੁਰ  ਕੀ  ਗਣਤੈ  ਘੁਸੀਐ  ਦੁਖੇ  ਦੁਖਿ  ਵਿਹਾਇ  ॥

 ਸਤਿਗੁਰੁ  ਪੁਰਖੁ  ਨਿਰਵੈਰੁ  ਹੈ  ਆਪੇ  ਲਏ  ਜਿਸੁ  ਲਾਇ  ॥

 ਨਾਨਕ  ਦਰਸਨੁ  ਜਿਨਾ  ਵੇਖਾਲਿਓਨੁ  ਤਿਨਾ  ਦਰਗਹ  ਲਏ  ਛਡਾਇ  ॥੧॥

 ਮਃ  ੩  ॥

 ਮਨਮੁਖੁ  ਅਗਿਆਨੁ  ਦੁਰਮਤਿ  ਅਹੰਕਾਰੀ  ॥

 ਅੰਤਰਿ  ਕ੍ਰੋਧੁ  ਜੂਐ  ਮਤਿ  ਹਾਰੀ  ॥

 ਕੂੜੁ  ਕੁਸਤੁ  ਓਹੁ  ਪਾਪ  ਕਮਾਵੈ  ॥

 ਕਿਆ  ਓਹੁ  ਸੁਣੈ  ਕਿਆ  ਆਖਿ  ਸੁਣਾਵੈ  ॥

 ਅੰਨਾ  ਬੋਲਾ  ਖੁਇ  ਉਝੜਿ  ਪਾਇ  ॥

 ਮਨਮੁਖੁ  ਅੰਧਾ  ਆਵੈ  ਜਾਇ  ॥

 ਬਿਨੁ  ਸਤਿਗੁਰ  ਭੇਟੇ  ਥਾਇ  ਨ  ਪਾਇ  ॥

 ਨਾਨਕ  ਪੂਰਬਿ  ਲਿਖਿਆ  ਕਮਾਇ  ॥੨॥

 ਪਉੜੀ  ॥

 ਜਿਨ  ਕੇ  ਚਿਤ  ਕਠੋਰ  ਹਹਿ  ਸੇ  ਬਹਹਿ  ਨ  ਸਤਿਗੁਰ  ਪਾਸਿ  ॥

 ਓਥੈ  ਸਚੁ  ਵਰਤਦਾ  ਕੂੜਿਆਰਾ  ਚਿਤ  ਉਦਾਸਿ  ॥

 ਓਇ  ਵਲੁ  ਛਲੁ  ਕਰਿ  ਝਤਿ  ਕਢਦੇ  ਫਿਰਿ  ਜਾਇ  ਬਹਹਿ  ਕੂੜਿਆਰਾ  ਪਾਸਿ  ॥

 ਵਿਚਿ  ਸਚੇ  ਕੂੜੁ  ਨ  ਗਡਈ  ਮਨਿ  ਵੇਖਹੁ  ਕੋ  ਨਿਰਜਾਸਿ  ॥

 ਕੂੜਿਆਰ  ਕੂੜਿਆਰੀ  ਜਾਇ  ਰਲੇ  ਸਚਿਆਰ  ਸਿਖ  ਬੈਠੇ  ਸਤਿਗੁਰ  ਪਾਸਿ  ॥੨੬॥

 ਸਲੋਕ  ਮਃ  ੫  ॥

 ਰਹਦੇ  ਖੁਹਦੇ  ਨਿੰਦਕ  ਮਾਰਿਅਨੁ  ਕਰਿ  ਆਪੇ  ਆਹਰੁ  ॥

 ਸੰਤ  ਸਹਾਈ  ਨਾਨਕਾ  ਵਰਤੈ  ਸਭ  ਜਾਹਰੁ  ॥੧॥

 ਮਃ  ੫  ॥

 ਮੁੰਢਹੁ  ਭੁਲੇ  ਮੁੰਢ  ਤੇ  ਕਿਥੈ  ਪਾਇਨਿ  ਹਥੁ  ॥

 ਤਿੰਨੈ  ਮਾਰੇ  ਨਾਨਕਾ  ਜਿ  ਕਰਣ  ਕਾਰਣ  ਸਮਰਥੁ  ॥੨॥

 ਪਉੜੀ  ੫  ॥

 ਲੈ  ਫਾਹੇ  ਰਾਤੀ  ਤੁਰਹਿ  ਪ੍ਰਭੁ  ਜਾਣੈ  ਪ੍ਰਾਣੀ  ॥

 ਤਕਹਿ  ਨਾਰਿ  ਪਰਾਈਆ  ਲੁਕਿ  ਅੰਦਰਿ  ਠਾਣੀ  ॥

 ਸੰਨ੍ਹੀ  ਦੇਨਿ੍ਹ  ਵਿਖੰਮ  ਥਾਇ  ਮਿਠਾ  ਮਦੁ  ਮਾਣੀ  ॥

 ਕਰਮੀ  ਆਪੋ  ਆਪਣੀ  ਆਪੇ  ਪਛੁਤਾਣੀ  ॥

 ਅਜਰਾਈਲੁ  ਫਰੇਸਤਾ  ਤਿਲ  ਪੀੜੇ  ਘਾਣੀ  ॥੨੭॥

 ਸਲੋਕ  ਮਃ  ੫  ॥

 ਸੇਵਕ  ਸਚੇ  ਸਾਹ  ਕੇ  ਸੇਈ  ਪਰਵਾਣੁ  ॥

 ਦੂਜਾ  ਸੇਵਨਿ  ਨਾਨਕਾ  ਸੇ  ਪਚਿ  ਪਚਿ  ਮੁਏ  ਅਜਾਣ  ॥੧॥

 ਮਃ  ੫  ॥

 ਜੋ  ਧੁਰਿ  ਲਿਖਿਆ  ਲੇਖੁ  ਪ੍ਰਭ  ਮੇਟਣਾ  ਨ  ਜਾਇ  ॥

 ਰਾਮ  ਨਾਮੁ  ਧਨੁ  ਵਖਰੋ  ਨਾਨਕ  ਸਦਾ  ਧਿਆਇ  ॥੨॥

 ਪਉੜੀ  ੫  ॥

 ਨਾਰਾਇਣਿ  ਲਇਆ  ਨਾਠੂੰਗੜਾ  ਪੈਰ  ਕਿਥੈ  ਰਖੈ  ॥

 ਕਰਦਾ  ਪਾਪ  ਅਮਿਤਿਆ  ਨਿਤ  ਵਿਸੋ  ਚਖੈ  ॥

 ਨਿੰਦਾ  ਕਰਦਾ  ਪਚਿ  ਮੁਆ  ਵਿਚਿ  ਦੇਹੀ  ਭਖੈ  ॥

 ਸਚੈ  ਸਾਹਿਬ  ਮਾਰਿਆ  ਕਉਣੁ  ਤਿਸ  ਨੋ  ਰਖੈ  ॥

 ਨਾਨਕ  ਤਿਸੁ  ਸਰਣਾਗਤੀ  ਜੋ  ਪੁਰਖੁ  ਅਲਖੈ  ॥੨੮॥

 ਸਲੋਕ  ਮਃ  ੫  ॥

 ਨਰਕ  ਘੋਰ  ਬਹੁ  ਦੁਖ  ਘਣੇ  ਅਕਿਰਤਘਣਾ  ਕਾ  ਥਾਨੁ  ॥

 ਤਿਨਿ  ਪ੍ਰਭਿ  ਮਾਰੇ  ਨਾਨਕਾ  ਹੋਇ  ਹੋਇ  ਮੁਏ  ਹਰਾਮੁ  ॥੧॥

 ਮਃ  ੫  ॥

 ਅਵਖਧ  ਸਭੇ  ਕੀਤਿਅਨੁ  ਨਿੰਦਕ  ਕਾ  ਦਾਰੂ  ਨਾਹਿ  ॥

 ਆਪਿ  ਭੁਲਾਏ  ਨਾਨਕਾ  ਪਚਿ  ਪਚਿ  ਜੋਨੀ  ਪਾਹਿ  ॥੨॥

 ਪਉੜੀ  ੫  ॥

 ਤੁਸਿ  ਦਿਤਾ  ਪੂਰੈ  ਸਤਿਗੁਰੂ  ਹਰਿ  ਧਨੁ  ਸਚੁ  ਅਖੁਟੁ  ॥

 ਸਭਿ  ਅੰਦੇਸੇ  ਮਿਟਿ  ਗਏ  ਜਮ  ਕਾ  ਭਉ  ਛੁਟੁ  ॥

 ਕਾਮ  ਕ੍ਰੋਧ  ਬੁਰਿਆਈਆਂ  ਸੰਗਿ  ਸਾਧੂ  ਤੁਟੁ  ॥

 ਵਿਣੁ  ਸਚੇ  ਦੂਜਾ  ਸੇਵਦੇ  ਹੁਇ  ਮਰਸਨਿ  ਬੁਟੁ  ॥

 ਨਾਨਕ  ਕਉ  ਗੁਰਿ  ਬਖਸਿਆ  ਨਾਮੈ  ਸੰਗਿ  ਜੁਟੁ  ॥੨੯॥

 ਸਲੋਕ  ਮਃ  ੪  ॥

 ਤਪਾ  ਨ  ਹੋਵੈ  ਅੰਦ੍ਰਹੁ  ਲੋਭੀ  ਨਿਤ  ਮਾਇਆ  ਨੋ  ਫਿਰੈ  ਜਜਮਾਲਿਆ  ॥

 ਅਗੋ  ਦੇ  ਸਦਿਆ  ਸਤੈ  ਦੀ  ਭਿਖਿਆ  ਲਏ  ਨਾਹੀ  ਪਿਛੋ  ਦੇ  ਪਛੁਤਾਇ  ਕੈ  ਆਣਿ  ਤਪੈ  ਪੁਤੁ  ਵਿਚਿ  ਬਹਾਲਿਆ  ॥

 ਪੰਚ  ਲੋਗ  ਸਭਿ  ਹਸਣ  ਲਗੇ  ਤਪਾ  ਲੋਭਿ  ਲਹਰਿ  ਹੈ  ਗਾਲਿਆ  ॥

 ਜਿਥੈ  ਥੋੜਾ  ਧਨੁ  ਵੇਖੈ  ਤਿਥੈ  ਤਪਾ  ਭਿਟੈ  ਨਾਹੀ  ਧਨਿ  ਬਹੁਤੈ  ਡਿਠੈ  ਤਪੈ  ਧਰਮੁ  ਹਾਰਿਆ  ॥

 ਭਾਈ  ਏਹੁ  ਤਪਾ  ਨ  ਹੋਵੀ  ਬਗੁਲਾ  ਹੈ  ਬਹਿ  ਸਾਧ  ਜਨਾ  ਵੀਚਾਰਿਆ  ॥

 ਸਤ  ਪੁਰਖ  ਕੀ  ਤਪਾ  ਨਿੰਦਾ  ਕਰੈ  ਸੰਸਾਰੈ  ਕੀ  ਉਸਤਤੀ  ਵਿਚਿ  ਹੋਵੈ  ਏਤੁ  ਦੋਖੈ  ਤਪਾ  ਦਯਿ  ਮਾਰਿਆ  ॥

 ਮਹਾ  ਪੁਰਖਾਂ  ਕੀ  ਨਿੰਦਾ  ਕਾ  ਵੇਖੁ  ਜਿ  ਤਪੇ  ਨੋ  ਫਲੁ  ਲਗਾ  ਸਭੁ  ਗਇਆ  ਤਪੇ  ਕਾ  ਘਾਲਿਆ  ॥

 ਬਾਹਰਿ  ਬਹੈ  ਪੰਚਾ  ਵਿਚਿ  ਤਪਾ  ਸਦਾਏ  ॥

 ਅੰਦਰਿ  ਬਹੈ  ਤਪਾ  ਪਾਪ  ਕਮਾਏ  ॥

 ਹਰਿ  ਅੰਦਰਲਾ  ਪਾਪੁ  ਪੰਚਾ  ਨੋ  ਉਘਾ  ਕਰਿ  ਵੇਖਾਲਿਆ  ॥

 ਧਰਮ  ਰਾਇ  ਜਮਕੰਕਰਾ  ਨੋ  ਆਖਿ  ਛਡਿਆ  ਏਸੁ  ਤਪੇ  ਨੋ  ਤਿਥੈ  ਖੜਿ  ਪਾਇਹੁ  ਜਿਥੈ  ਮਹਾ  ਮਹਾਂ  ਹਤਿਆਰਿਆ  ॥

 ਫਿਰਿ  ਏਸੁ  ਤਪੇ  ਦੈ  ਮੁਹਿ  ਕੋਈ  ਲਗਹੁ  ਨਾਹੀ  ਏਹੁ  ਸਤਿਗੁਰਿ  ਹੈ  ਫਿਟਕਾਰਿਆ  ॥

 ਹਰਿ  ਕੈ  ਦਰਿ  ਵਰਤਿਆ  ਸੁ  ਨਾਨਕਿ  ਆਖਿ  ਸੁਣਾਇਆ  ॥

 ਸੋ  ਬੂਝੈ  ਜੁ  ਦਯਿ  ਸਵਾਰਿਆ  ॥੧॥

 ਮਃ  ੪  ॥

 ਹਰਿ  ਭਗਤਾਂ  ਹਰਿ  ਆਰਾਧਿਆ  ਹਰਿ  ਕੀ  ਵਡਿਆਈ  ॥

 ਹਰਿ  ਕੀਰਤਨੁ  ਭਗਤ  ਨਿਤ  ਗਾਂਵਦੇ  ਹਰਿ  ਨਾਮੁ  ਸੁਖਦਾਈ  ॥

 ਹਰਿ  ਭਗਤਾਂ  ਨੋ  ਨਿਤ  ਨਾਵੈ  ਦੀ  ਵਡਿਆਈ  ਬਖਸੀਅਨੁ  ਨਿਤ  ਚੜੈ  ਸਵਾਈ  ॥

 ਹਰਿ  ਭਗਤਾਂ  ਨੋ  ਥਿਰੁ  ਘਰੀ  ਬਹਾਲਿਅਨੁ  ਅਪਣੀ  ਪੈਜ  ਰਖਾਈ  ॥

 ਨਿੰਦਕਾਂ  ਪਾਸਹੁ  ਹਰਿ  ਲੇਖਾ  ਮੰਗਸੀ  ਬਹੁ  ਦੇਇ  ਸਜਾਈ  ॥

 ਜੇਹਾ  ਨਿੰਦਕ  ਅਪਣੈ  ਜੀਇ  ਕਮਾਵਦੇ  ਤੇਹੋ  ਫਲੁ  ਪਾਈ  ॥

 ਅੰਦਰਿ  ਕਮਾਣਾ  ਸਰਪਰ  ਉਘੜੈ  ਭਾਵੈ  ਕੋਈ  ਬਹਿ  ਧਰਤੀ  ਵਿਚਿ  ਕਮਾਈ  ॥

 ਜਨ  ਨਾਨਕੁ  ਦੇਖਿ  ਵਿਗਸਿਆ  ਹਰਿ  ਕੀ  ਵਡਿਆਈ  ॥੨॥

 ਪਉੜੀ  ਮਃ  ੫  ॥

 ਭਗਤ  ਜਨਾਂ  ਕਾ  ਰਾਖਾ  ਹਰਿ  ਆਪਿ  ਹੈ  ਕਿਆ  ਪਾਪੀ  ਕਰੀਐ  ॥

 ਗੁਮਾਨੁ  ਕਰਹਿ  ਮੂੜ  ਗੁਮਾਨੀਆ  ਵਿਸੁ  ਖਾਧੀ  ਮਰੀਐ  ॥

 ਆਇ  ਲਗੇ  ਨੀ  ਦਿਹ  ਥੋੜੜੇ  ਜਿਉ  ਪਕਾ  ਖੇਤੁ  ਲੁਣੀਐ  ॥

 ਜੇਹੇ  ਕਰਮ  ਕਮਾਵਦੇ  ਤੇਵੇਹੋ  ਭਣੀਐ  ॥

 ਜਨ  ਨਾਨਕ  ਕਾ  ਖਸਮੁ  ਵਡਾ  ਹੈ  ਸਭਨਾ  ਦਾ  ਧਣੀਐ  ॥੩੦॥

 ਸਲੋਕ  ਮਃ  ੪  ॥

 ਮਨਮੁਖ  ਮੂਲਹੁ  ਭੁਲਿਆ  ਵਿਚਿ  ਲਬੁ  ਲੋਭੁ  ਅਹੰਕਾਰੁ  ॥

 ਝਗੜਾ  ਕਰਦਿਆ  ਅਨਦਿਨੁ  ਗੁਦਰੈ  ਸਬਦਿ  ਨ  ਕਰਹਿ  ਵੀਚਾਰੁ  ॥

 ਸੁਧਿ  ਮਤਿ  ਕਰਤੈ  ਸਭ  ਹਿਰਿ  ਲਈ  ਬੋਲਨਿ  ਸਭੁ  ਵਿਕਾਰੁ  ॥

 ਦਿਤੈ  ਕਿਤੈ  ਨ  ਸੰਤੋਖੀਅਹਿ  ਅੰਤਰਿ  ਤਿਸਨਾ  ਬਹੁ  ਅਗਿਆਨੁ  ਅੰਧ੍ਯਾਰੁ  ॥

 ਨਾਨਕ  ਮਨਮੁਖਾ  ਨਾਲੋ  ਤੁਟੀ  ਭਲੀ  ਜਿਨ  ਮਾਇਆ  ਮੋਹ  ਪਿਆਰੁ  ॥੧॥

 ਮਃ  ੪  ॥

 ਜਿਨਾ  ਅੰਦਰਿ  ਦੂਜਾ  ਭਾਉ  ਹੈ  ਤਿਨ੍ਹਾ  ਗੁਰਮੁਖਿ  ਪ੍ਰੀਤਿ  ਨ  ਹੋਇ  ॥

 ਓੁਹੁ  ਆਵੈ  ਜਾਇ  ਭਵਾਈਐ  ਸੁਪਨੈ  ਸੁਖੁ  ਨ  ਕੋਇ  ॥

 ਕੂੜੁ  ਕਮਾਵੈ  ਕੂੜੁ  ਉਚਰੈ  ਕੂੜਿ  ਲਗਿਆ  ਕੂੜੁ  ਹੋਇ  ॥

 ਮਾਇਆ  ਮੋਹੁ  ਸਭੁ  ਦੁਖੁ  ਹੈ  ਦੁਖਿ  ਬਿਨਸੈ  ਦੁਖੁ  ਰੋਇ  ॥

 ਨਾਨਕ  ਧਾਤੁ  ਲਿਵੈ  ਜੋੜੁ  ਨ  ਆਵਈ  ਜੇ  ਲੋਚੈ  ਸਭੁ  ਕੋਇ  ॥

 ਜਿਨ  ਕਉ  ਪੋਤੈ  ਪੁੰਨੁ  ਪਇਆ  ਤਿਨਾ  ਗੁਰ  ਸਬਦੀ  ਸੁਖੁ  ਹੋਇ  ॥੨॥

 ਪਉੜੀ  ਮਃ  ੫  ॥

 ਨਾਨਕ  ਵੀਚਾਰਹਿ  ਸੰਤ  ਮੁਨਿ  ਜਨਾਂ  ਚਾਰਿ  ਵੇਦ  ਕਹੰਦੇ  ॥

 ਭਗਤ  ਮੁਖੈ  ਤੇ  ਬੋਲਦੇ  ਸੇ  ਵਚਨ  ਹੋਵੰਦੇ  ॥

 ਪਰਗਟ  ਪਾਹਾਰੈ  ਜਾਪਦੇ  ਸਭਿ  ਲੋਕ  ਸੁਣੰਦੇ  ॥

 ਸੁਖੁ  ਨ  ਪਾਇਨਿ  ਮੁਗਧ  ਨਰ  ਸੰਤ  ਨਾਲਿ  ਖਹੰਦੇ  ॥

 ਓਇ  ਲੋਚਨਿ  ਓਨਾ  ਗੁਣਾ  ਨੋ  ਓਇ  ਅਹੰਕਾਰਿ  ਸੜੰਦੇ  ॥

 ਓਇ  ਵੇਚਾਰੇ  ਕਿਆ  ਕਰਹਿ  ਜਾਂ  ਭਾਗ  ਧੁਰਿ  ਮੰਦੇ  ॥

 ਜੋ  ਮਾਰੇ  ਤਿਨਿ  ਪਾਰਬ੍ਰਹਮਿ  ਸੇ  ਕਿਸੈ  ਨ  ਸੰਦੇ  ॥

 ਵੈਰੁ  ਕਰਨਿ  ਨਿਰਵੈਰ  ਨਾਲਿ  ਧਰਮਿ  ਨਿਆਇ  ਪਚੰਦੇ  ॥

 ਜੋ  ਜੋ  ਸੰਤਿ  ਸਰਾਪਿਆ  ਸੇ  ਫਿਰਹਿ  ਭਵੰਦੇ  ॥

 ਪੇਡੁ  ਮੁੰਢਾਹੂ  ਕਟਿਆ  ਤਿਸੁ  ਡਾਲ  ਸੁਕੰਦੇ  ॥੩੧॥

 ਸਲੋਕ  ਮਃ  ੫  ॥

 ਗੁਰ  ਨਾਨਕ  ਹਰਿ  ਨਾਮੁ  ਦ੍ਰਿੜਾਇਆ  ਭੰਨਣ  ਘੜਣ  ਸਮਰਥੁ  ॥

 ਪ੍ਰਭੁ  ਸਦਾ  ਸਮਾਲਹਿ  ਮਿਤ੍ਰ  ਤੂ  ਦੁਖੁ  ਸਬਾਇਆ  ਲਥੁ  ॥੧॥

 ਮਃ  ੫  ॥

 ਖੁਧਿਆਵੰਤੁ  ਨ  ਜਾਣਈ  ਲਾਜ  ਕੁਲਾਜ  ਕੁਬੋਲੁ  ॥

 ਨਾਨਕੁ  ਮਾਂਗੈ  ਨਾਮੁ  ਹਰਿ  ਕਰਿ  ਕਿਰਪਾ  ਸੰਜੋਗੁ  ॥੨॥

 ਪਉੜੀ  ॥

 ਜੇਵੇਹੇ  ਕਰਮ  ਕਮਾਵਦਾ  ਤੇਵੇਹੇ  ਫਲਤੇ  ॥

 ਚਬੇ  ਤਤਾ  ਲੋਹ  ਸਾਰੁ  ਵਿਚਿ  ਸੰਘੈ  ਪਲਤੇ  ॥

 ਘਤਿ  ਗਲਾਵਾਂ  ਚਾਲਿਆ  ਤਿਨਿ  ਦੂਤਿ  ਅਮਲ  ਤੇ  ॥

 ਕਾਈ  ਆਸ  ਨ  ਪੁੰਨੀਆ  ਨਿਤ  ਪਰ  ਮਲੁ  ਹਿਰਤੇ  ॥

 ਕੀਆ  ਨ  ਜਾਣੈ  ਅਕਿਰਤਘਣ  ਵਿਚਿ  ਜੋਨੀ  ਫਿਰਤੇ  ॥

 ਸਭੇ  ਧਿਰਾਂ  ਨਿਖੁਟੀਅਸੁ  ਹਿਰਿ  ਲਈਅਸੁ  ਧਰ  ਤੇ  ॥

 ਵਿਝਣ  ਕਲਹ  ਨ  ਦੇਵਦਾ  ਤਾਂ  ਲਇਆ  ਕਰਤੇ  ॥

 ਜੋ  ਜੋ  ਕਰਤੇ  ਅਹੰਮੇਉ  ਝੜਿ  ਧਰਤੀ  ਪੜਤੇ  ॥੩੨॥

 ਸਲੋਕ  ਮਃ  ੩  ॥

 ਗੁਰਮੁਖਿ  ਗਿਆਨੁ  ਬਿਬੇਕ  ਬੁਧਿ  ਹੋਇ  ॥

 ਹਰਿ  ਗੁਣ  ਗਾਵੈ  ਹਿਰਦੈ  ਹਾਰੁ  ਪਰੋਇ  ॥

 ਪਵਿਤੁ  ਪਾਵਨੁ  ਪਰਮ  ਬੀਚਾਰੀ  ॥

 ਜਿ  ਓਸੁ  ਮਿਲੈ  ਤਿਸੁ  ਪਾਰਿ  ਉਤਾਰੀ  ॥

 ਅੰਤਰਿ  ਹਰਿ  ਨਾਮੁ  ਬਾਸਨਾ  ਸਮਾਣੀ  ॥

 ਹਰਿ  ਦਰਿ  ਸੋਭਾ  ਮਹਾ  ਉਤਮ  ਬਾਣੀ  ॥

 ਜਿ  ਪੁਰਖੁ  ਸੁਣੈ  ਸੁ  ਹੋਇ  ਨਿਹਾਲੁ  ॥

 ਨਾਨਕ  ਸਤਿਗੁਰ  ਮਿਲਿਐ  ਪਾਇਆ  ਨਾਮੁ  ਧਨੁ  ਮਾਲੁ  ॥੧॥

 ਮਃ  ੪  ॥

 ਸਤਿਗੁਰ  ਕੇ  ਜੀਅ  ਕੀ  ਸਾਰ  ਨ  ਜਾਪੈ  ਕਿ  ਪੂਰੈ  ਸਤਿਗੁਰ  ਭਾਵੈ  ॥

 ਗੁਰਸਿਖਾਂ  ਅੰਦਰਿ  ਸਤਿਗੁਰੂ  ਵਰਤੈ  ਜੋ  ਸਿਖਾਂ  ਨੋ  ਲੋਚੈ  ਸੋ  ਗੁਰ  ਖੁਸੀ  ਆਵੈ  ॥

 ਸਤਿਗੁਰ  ਆਖੈ  ਸੁ  ਕਾਰ  ਕਮਾਵਨਿ  ਸੁ  ਜਪੁ  ਕਮਾਵਹਿ  ਗੁਰਸਿਖਾਂ  ਕੀ  ਘਾਲ  ਸਚਾ  ਥਾਇ  ਪਾਵੈ  ॥

 ਵਿਣੁ  ਸਤਿਗੁਰ  ਕੇ  ਹੁਕਮੈ  ਜਿ  ਗੁਰਸਿਖਾਂ  ਪਾਸਹੁ  ਕੰਮੁ  ਕਰਾਇਆ  ਲੋੜੇ  ਤਿਸੁ  ਗੁਰਸਿਖੁ  ਫਿਰਿ  ਨੇੜਿ  ਨ  ਆਵੈ  ॥

 ਗੁਰ  ਸਤਿਗੁਰ  ਅਗੈ  ਕੋ  ਜੀਉ  ਲਾਇ  ਘਾਲੈ  ਤਿਸੁ  ਅਗੈ  ਗੁਰਸਿਖੁ  ਕਾਰ  ਕਮਾਵੈ  ॥

 ਜਿ  ਠਗੀ  ਆਵੈ  ਠਗੀ  ਉਠਿ  ਜਾਇ  ਤਿਸੁ  ਨੇੜੈ  ਗੁਰਸਿਖੁ  ਮੂਲਿ  ਨ  ਆਵੈ  ॥

 ਬ੍ਰਹਮੁ  ਬੀਚਾਰੁ  ਨਾਨਕੁ  ਆਖਿ  ਸੁਣਾਵੈ  ॥

 ਜਿ  ਵਿਣੁ  ਸਤਿਗੁਰ  ਕੇ  ਮਨੁ  ਮੰਨੇ  ਕੰਮੁ  ਕਰਾਏ  ਸੋ  ਜੰਤੁ  ਮਹਾ  ਦੁਖੁ  ਪਾਵੈ  ॥੨॥

 ਪਉੜੀ  ॥

 ਤੂੰ  ਸਚਾ  ਸਾਹਿਬੁ  ਅਤਿ  ਵਡਾ  ਤੁਹਿ  ਜੇਵਡੁ  ਤੂੰ  ਵਡ  ਵਡੇ  ॥

 ਜਿਸੁ  ਤੂੰ  ਮੇਲਹਿ  ਸੋ  ਤੁਧੁ  ਮਿਲੈ  ਤੂੰ  ਆਪੇ  ਬਖਸਿ  ਲੈਹਿ  ਲੇਖਾ  ਛਡੇ  ॥

 ਜਿਸ  ਨੋ  ਤੂੰ  ਆਪਿ  ਮਿਲਾਇਦਾ  ਸੋ  ਸਤਿਗੁਰੁ  ਸੇਵੇ  ਮਨੁ  ਗਡ  ਗਡੇ  ॥

 ਤੂੰ  ਸਚਾ  ਸਾਹਿਬੁ  ਸਚੁ  ਤੂ  ਸਭੁ  ਜੀਉ  ਪਿੰਡੁ  ਚੰਮੁ  ਤੇਰਾ  ਹਡੇ  ॥

 ਜਿਉ  ਭਾਵੈ  ਤਿਉ  ਰਖੁ  ਤੂੰ  ਸਚਿਆ  ਨਾਨਕ  ਮਨਿ  ਆਸ  ਤੇਰੀ  ਵਡ  ਵਡੇ  ॥੩੩॥੧॥  ਸੁਧੁ  ॥

Tags

Post a Comment

0 Comments
* Please Don't Spam Here. All the Comments are Reviewed by Admin.