Type Here to Get Search Results !

kirtan

ਗਉੜੀ ਕੀ ਵਾਰ ਮਹਲਾ ੫


 ਗਉੜੀ  ਕੀ  ਵਾਰ  ਮਹਲਾ  ੫  ਰਾਇ  ਕਮਾਲਦੀ  ਮੋਜਦੀ  ਕੀ  ਵਾਰ  ਕੀ  ਧੁਨਿ  ਉਪਰਿ  ਗਾਵਣੀ

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕ  ਮਃ  ੫  ॥

 ਹਰਿ  ਹਰਿ  ਨਾਮੁ  ਜੋ  ਜਨੁ  ਜਪੈ  ਸੋ  ਆਇਆ  ਪਰਵਾਣੁ  ॥

 ਤਿਸੁ  ਜਨ  ਕੈ  ਬਲਿਹਾਰਣੈ  ਜਿਨਿ  ਭਜਿਆ  ਪ੍ਰਭੁ  ਨਿਰਬਾਣੁ  ॥

 ਜਨਮ  ਮਰਨ  ਦੁਖੁ  ਕਟਿਆ  ਹਰਿ  ਭੇਟਿਆ  ਪੁਰਖੁ  ਸੁਜਾਣੁ  ॥

 ਸੰਤ  ਸੰਗਿ  ਸਾਗਰੁ  ਤਰੇ  ਜਨ  ਨਾਨਕ  ਸਚਾ  ਤਾਣੁ  ॥੧॥

 ਮਃ  ੫  ॥

 ਭਲਕੇ  ਉਠਿ  ਪਰਾਹੁਣਾ  ਮੇਰੈ  ਘਰਿ  ਆਵਉ  ॥

 ਪਾਉ  ਪਖਾਲਾ  ਤਿਸ  ਕੇ  ਮਨਿ  ਤਨਿ  ਨਿਤ  ਭਾਵਉ  ॥

 ਨਾਮੁ  ਸੁਣੇ  ਨਾਮੁ  ਸੰਗ੍ਰਹੈ  ਨਾਮੇ  ਲਿਵ  ਲਾਵਉ  ॥

 ਗ੍ਰਿਹੁ  ਧਨੁ  ਸਭੁ  ਪਵਿਤ੍ਰੁ  ਹੋਇ  ਹਰਿ  ਕੇ  ਗੁਣ  ਗਾਵਉ  ॥

 ਹਰਿ  ਨਾਮ  ਵਾਪਾਰੀ  ਨਾਨਕਾ  ਵਡਭਾਗੀ  ਪਾਵਉ  ॥੨॥

 ਪਉੜੀ  ॥

 ਜੋ  ਤੁਧੁ  ਭਾਵੈ  ਸੋ  ਭਲਾ  ਸਚੁ  ਤੇਰਾ  ਭਾਣਾ  ॥

 ਤੂ  ਸਭ  ਮਹਿ  ਏਕੁ  ਵਰਤਦਾ  ਸਭ  ਮਾਹਿ  ਸਮਾਣਾ  ॥

 ਥਾਨ  ਥਨੰਤਰਿ  ਰਵਿ  ਰਹਿਆ  ਜੀਅ  ਅੰਦਰਿ  ਜਾਣਾ  ॥

 ਸਾਧਸੰਗਿ  ਮਿਲਿ  ਪਾਈਐ  ਮਨਿ  ਸਚੇ  ਭਾਣਾ  ॥

 ਨਾਨਕ  ਪ੍ਰਭ  ਸਰਣਾਗਤੀ  ਸਦ  ਸਦ  ਕੁਰਬਾਣਾ  ॥੧॥

 ਸਲੋਕ  ਮਃ  ੫  ॥

 ਚੇਤਾ  ਈ  ਤਾਂ  ਚੇਤਿ  ਸਾਹਿਬੁ  ਸਚਾ  ਸੋ  ਧਣੀ  ॥

 ਨਾਨਕ  ਸਤਿਗੁਰੁ  ਸੇਵਿ  ਚੜਿ  ਬੋਹਿਥਿ  ਭਉਜਲੁ  ਪਾਰਿ  ਪਉ  ॥੧॥

 ਮਃ  ੫  ॥

 ਵਾਊ  ਸੰਦੇ  ਕਪੜੇ  ਪਹਿਰਹਿ  ਗਰਬਿ  ਗਵਾਰ  ॥

 ਨਾਨਕ  ਨਾਲਿ  ਨ  ਚਲਨੀ  ਜਲਿ  ਬਲਿ  ਹੋਏ  ਛਾਰੁ  ॥੨॥

 ਪਉੜੀ  ॥

 ਸੇਈ  ਉਬਰੇ  ਜਗੈ  ਵਿਚਿ  ਜੋ  ਸਚੈ  ਰਖੇ  ॥

 ਮੁਹਿ  ਡਿਠੈ  ਤਿਨ  ਕੈ  ਜੀਵੀਐ  ਹਰਿ  ਅੰਮ੍ਰਿਤੁ  ਚਖੇ  ॥

 ਕਾਮੁ  ਕ੍ਰੋਧੁ  ਲੋਭੁ  ਮੋਹੁ  ਸੰਗਿ  ਸਾਧਾ  ਭਖੇ  ॥

 ਕਰਿ  ਕਿਰਪਾ  ਪ੍ਰਭਿ  ਆਪਣੀ  ਹਰਿ  ਆਪਿ  ਪਰਖੇ  ॥

 ਨਾਨਕ  ਚਲਤ  ਨ  ਜਾਪਨੀ  ਕੋ  ਸਕੈ  ਨ  ਲਖੇ  ॥੨॥

 ਸਲੋਕ  ਮਃ  ੫  ॥

 ਨਾਨਕ  ਸੋਈ  ਦਿਨਸੁ  ਸੁਹਾਵੜਾ  ਜਿਤੁ  ਪ੍ਰਭੁ  ਆਵੈ  ਚਿਤਿ  ॥

 ਜਿਤੁ  ਦਿਨਿ  ਵਿਸਰੈ  ਪਾਰਬ੍ਰਹਮੁ  ਫਿਟੁ  ਭਲੇਰੀ  ਰੁਤਿ  ॥੧॥

 ਮਃ  ੫  ॥

 ਨਾਨਕ  ਮਿਤ੍ਰਾਈ  ਤਿਸੁ  ਸਿਉ  ਸਭ  ਕਿਛੁ  ਜਿਸ  ਕੈ  ਹਾਥਿ  ॥

 ਕੁਮਿਤ੍ਰਾ  ਸੇਈ  ਕਾਂਢੀਅਹਿ  ਇਕ  ਵਿਖ  ਨ  ਚਲਹਿ  ਸਾਥਿ  ॥੨॥

 ਪਉੜੀ  ॥

 ਅੰਮ੍ਰਿਤੁ  ਨਾਮੁ  ਨਿਧਾਨੁ  ਹੈ  ਮਿਲਿ  ਪੀਵਹੁ  ਭਾਈ  ॥

 ਜਿਸੁ  ਸਿਮਰਤ  ਸੁਖੁ  ਪਾਈਐ  ਸਭ  ਤਿਖਾ  ਬੁਝਾਈ  ॥

 ਕਰਿ  ਸੇਵਾ  ਪਾਰਬ੍ਰਹਮ  ਗੁਰ  ਭੁਖ  ਰਹੈ  ਨ  ਕਾਈ  ॥

 ਸਗਲ  ਮਨੋਰਥ  ਪੁੰਨਿਆ  ਅਮਰਾ  ਪਦੁ  ਪਾਈ  ॥

 ਤੁਧੁ  ਜੇਵਡੁ  ਤੂਹੈ  ਪਾਰਬ੍ਰਹਮ  ਨਾਨਕ  ਸਰਣਾਈ  ॥੩॥

 ਸਲੋਕ  ਮਃ  ੫  ॥

 ਡਿਠੜੋ  ਹਭ  ਠਾਇ  ਊਣ  ਨ  ਕਾਈ  ਜਾਇ  ॥

 ਨਾਨਕ  ਲਧਾ  ਤਿਨ  ਸੁਆਉ  ਜਿਨਾ  ਸਤਿਗੁਰੁ  ਭੇਟਿਆ  ॥੧॥

 ਮਃ  ੫  ॥

 ਦਾਮਨੀ  ਚਮਤਕਾਰ  ਤਿਉ  ਵਰਤਾਰਾ  ਜਗ  ਖੇ  ॥

 ਵਥੁ  ਸੁਹਾਵੀ  ਸਾਇ  ਨਾਨਕ  ਨਾਉ  ਜਪੰਦੋ  ਤਿਸੁ  ਧਣੀ  ॥੨॥

 ਪਉੜੀ  ॥

 ਸਿਮ੍ਰਿਤਿ  ਸਾਸਤ੍ਰ  ਸੋਧਿ  ਸਭਿ  ਕਿਨੈ  ਕੀਮ  ਨ  ਜਾਣੀ  ॥

 ਜੋ  ਜਨੁ  ਭੇਟੈ  ਸਾਧਸੰਗਿ  ਸੋ  ਹਰਿ  ਰੰਗੁ  ਮਾਣੀ  ॥

 ਸਚੁ  ਨਾਮੁ  ਕਰਤਾ  ਪੁਰਖੁ  ਏਹ  ਰਤਨਾ  ਖਾਣੀ  ॥

 ਮਸਤਕਿ  ਹੋਵੈ  ਲਿਖਿਆ  ਹਰਿ  ਸਿਮਰਿ  ਪਰਾਣੀ  ॥

 ਤੋਸਾ  ਦਿਚੈ  ਸਚੁ  ਨਾਮੁ  ਨਾਨਕ  ਮਿਹਮਾਣੀ  ॥੪॥

 ਸਲੋਕ  ਮਃ  ੫  ॥

 ਅੰਤਰਿ  ਚਿੰਤਾ  ਨੈਣੀ  ਸੁਖੀ  ਮੂਲਿ  ਨ  ਉਤਰੈ  ਭੁਖ  ॥

 ਨਾਨਕ  ਸਚੇ  ਨਾਮ  ਬਿਨੁ  ਕਿਸੈ  ਨ  ਲਥੋ  ਦੁਖੁ  ॥੧॥

 ਮਃ  ੫  ॥

 ਮੁਠੜੇ  ਸੇਈ  ਸਾਥ  ਜਿਨੀ  ਸਚੁ  ਨ  ਲਦਿਆ  ॥

 ਨਾਨਕ  ਸੇ  ਸਾਬਾਸਿ  ਜਿਨੀ  ਗੁਰ  ਮਿਲਿ  ਇਕੁ  ਪਛਾਣਿਆ  ॥੨॥

 ਪਉੜੀ  ॥

 ਜਿਥੈ  ਬੈਸਨਿ  ਸਾਧ  ਜਨ  ਸੋ  ਥਾਨੁ  ਸੁਹੰਦਾ  ॥

 ਓਇ  ਸੇਵਨਿ  ਸੰਮ੍ਰਿਥੁ  ਆਪਣਾ  ਬਿਨਸੈ  ਸਭੁ  ਮੰਦਾ  ॥

 ਪਤਿਤ  ਉਧਾਰਣ  ਪਾਰਬ੍ਰਹਮ  ਸੰਤ  ਬੇਦੁ  ਕਹੰਦਾ  ॥

 ਭਗਤਿ  ਵਛਲੁ  ਤੇਰਾ  ਬਿਰਦੁ  ਹੈ  ਜੁਗਿ  ਜੁਗਿ  ਵਰਤੰਦਾ  ॥

 ਨਾਨਕੁ  ਜਾਚੈ  ਏਕੁ  ਨਾਮੁ  ਮਨਿ  ਤਨਿ  ਭਾਵੰਦਾ  ॥੫॥

 ਸਲੋਕ  ਮਃ  ੫  ॥

 ਚਿੜੀ  ਚੁਹਕੀ  ਪਹੁ  ਫੁਟੀ  ਵਗਨਿ  ਬਹੁਤੁ  ਤਰੰਗ  ॥

 ਅਚਰਜ  ਰੂਪ  ਸੰਤਨ  ਰਚੇ  ਨਾਨਕ  ਨਾਮਹਿ  ਰੰਗ  ॥੧॥

 ਮਃ  ੫  ॥

 ਘਰ  ਮੰਦਰ  ਖੁਸੀਆ  ਤਹੀ  ਜਹ  ਤੂ  ਆਵਹਿ  ਚਿਤਿ  ॥

 ਦੁਨੀਆ  ਕੀਆ  ਵਡਿਆਈਆ  ਨਾਨਕ  ਸਭਿ  ਕੁਮਿਤ  ॥੨॥

 ਪਉੜੀ  ॥

 ਹਰਿ  ਧਨੁ  ਸਚੀ  ਰਾਸਿ  ਹੈ  ਕਿਨੈ  ਵਿਰਲੈ  ਜਾਤਾ  ॥

 ਤਿਸੈ  ਪਰਾਪਤਿ  ਭਾਇਰਹੁ  ਜਿਸੁ  ਦੇਇ  ਬਿਧਾਤਾ  ॥

 ਮਨ  ਤਨ  ਭੀਤਰਿ  ਮਉਲਿਆ  ਹਰਿ  ਰੰਗਿ  ਜਨੁ  ਰਾਤਾ  ॥

 ਸਾਧਸੰਗਿ  ਗੁਣ  ਗਾਇਆ  ਸਭਿ  ਦੋਖਹ  ਖਾਤਾ  ॥

 ਨਾਨਕ  ਸੋਈ  ਜੀਵਿਆ  ਜਿਨਿ  ਇਕੁ  ਪਛਾਤਾ  ॥੬॥

 ਸਲੋਕ  ਮਃ  ੫  ॥

 ਖਖੜੀਆ  ਸੁਹਾਵੀਆ  ਲਗੜੀਆ  ਅਕ  ਕੰਠਿ  ॥

 ਬਿਰਹ  ਵਿਛੋੜਾ  ਧਣੀ  ਸਿਉ  ਨਾਨਕ  ਸਹਸੈ  ਗੰਠਿ  ॥੧॥

 ਮਃ  ੫  ॥

 ਵਿਸਾਰੇਦੇ  ਮਰਿ  ਗਏ  ਮਰਿ  ਭਿ  ਨ  ਸਕਹਿ  ਮੂਲਿ  ॥

 ਵੇਮੁਖ  ਹੋਏ  ਰਾਮ  ਤੇ  ਜਿਉ  ਤਸਕਰ  ਉਪਰਿ  ਸੂਲਿ  ॥੨॥

 ਪਉੜੀ  ॥

 ਸੁਖ  ਨਿਧਾਨੁ  ਪ੍ਰਭੁ  ਏਕੁ  ਹੈ  ਅਬਿਨਾਸੀ  ਸੁਣਿਆ  ॥

 ਜਲਿ  ਥਲਿ  ਮਹੀਅਲਿ  ਪੂਰਿਆ  ਘਟਿ  ਘਟਿ  ਹਰਿ  ਭਣਿਆ  ॥

 ਊਚ  ਨੀਚ  ਸਭ  ਇਕ  ਸਮਾਨਿ  ਕੀਟ  ਹਸਤੀ  ਬਣਿਆ  ॥

 ਮੀਤ  ਸਖਾ  ਸੁਤ  ਬੰਧਿਪੋ  ਸਭਿ  ਤਿਸ  ਦੇ  ਜਣਿਆ  ॥

 ਤੁਸਿ  ਨਾਨਕੁ  ਦੇਵੈ  ਜਿਸੁ  ਨਾਮੁ  ਤਿਨਿ  ਹਰਿ  ਰੰਗੁ  ਮਣਿਆ  ॥੭॥

 ਸਲੋਕ  ਮਃ  ੫  ॥

 ਜਿਨਾ  ਸਾਸਿ  ਗਿਰਾਸਿ  ਨ  ਵਿਸਰੈ  ਹਰਿ  ਨਾਮਾਂ  ਮਨਿ  ਮੰਤੁ  ॥

 ਧੰਨੁ  ਸਿ  ਸੇਈ  ਨਾਨਕਾ  ਪੂਰਨੁ  ਸੋਈ  ਸੰਤੁ  ॥੧॥

 ਮਃ  ੫  ॥

 ਅਠੇ  ਪਹਰ  ਭਉਦਾ  ਫਿਰੈ  ਖਾਵਣ  ਸੰਦੜੈ  ਸੂਲਿ  ॥

 ਦੋਜਕਿ  ਪਉਦਾ  ਕਿਉ  ਰਹੈ  ਜਾ  ਚਿਤਿ  ਨ  ਹੋਇ  ਰਸੂਲਿ  ॥੨॥

 ਪਉੜੀ  ॥

 ਤਿਸੈ  ਸਰੇਵਹੁ  ਪ੍ਰਾਣੀਹੋ  ਜਿਸ  ਦੈ  ਨਾਉ  ਪਲੈ  ॥

 ਐਥੈ  ਰਹਹੁ  ਸੁਹੇਲਿਆ  ਅਗੈ  ਨਾਲਿ  ਚਲੈ  ॥

 ਘਰੁ  ਬੰਧਹੁ  ਸਚ  ਧਰਮ  ਕਾ  ਗਡਿ  ਥੰਮੁ  ਅਹਲੈ  ॥

 ਓਟ  ਲੈਹੁ  ਨਾਰਾਇਣੈ  ਦੀਨ  ਦੁਨੀਆ  ਝਲੈ  ॥

 ਨਾਨਕ  ਪਕੜੇ  ਚਰਣ  ਹਰਿ  ਤਿਸੁ  ਦਰਗਹ  ਮਲੈ  ॥੮॥

 ਸਲੋਕ  ਮਃ  ੫  ॥

 ਜਾਚਕੁ  ਮੰਗੈ  ਦਾਨੁ  ਦੇਹਿ  ਪਿਆਰਿਆ  ॥

 ਦੇਵਣਹਾਰੁ  ਦਾਤਾਰੁ  ਮੈ  ਨਿਤ  ਚਿਤਾਰਿਆ  ॥

 ਨਿਖੁਟਿ  ਨ  ਜਾਈ  ਮੂਲਿ  ਅਤੁਲ  ਭੰਡਾਰਿਆ  ॥

 ਨਾਨਕ  ਸਬਦੁ  ਅਪਾਰੁ  ਤਿਨਿ  ਸਭੁ  ਕਿਛੁ  ਸਾਰਿਆ  ॥੧॥

 ਮਃ  ੫  ॥

 ਸਿਖਹੁ  ਸਬਦੁ  ਪਿਆਰਿਹੋ  ਜਨਮ  ਮਰਨ  ਕੀ  ਟੇਕ  ॥

 ਮੁਖ  ਊਜਲ  ਸਦਾ  ਸੁਖੀ  ਨਾਨਕ  ਸਿਮਰਤ  ਏਕ  ॥੨॥

 ਪਉੜੀ  ॥

 ਓਥੈ  ਅੰਮ੍ਰਿਤੁ  ਵੰਡੀਐ  ਸੁਖੀਆ  ਹਰਿ  ਕਰਣੇ  ॥

 ਜਮ  ਕੈ  ਪੰਥਿ  ਨ  ਪਾਈਅਹਿ  ਫਿਰਿ  ਨਾਹੀ  ਮਰਣੇ  ॥

 ਜਿਸ  ਨੋ  ਆਇਆ  ਪ੍ਰੇਮ  ਰਸੁ  ਤਿਸੈ  ਹੀ  ਜਰਣੇ  ॥

 ਬਾਣੀ  ਉਚਰਹਿ  ਸਾਧ  ਜਨ  ਅਮਿਉ  ਚਲਹਿ  ਝਰਣੇ  ॥

 ਪੇਖਿ  ਦਰਸਨੁ  ਨਾਨਕੁ  ਜੀਵਿਆ  ਮਨ  ਅੰਦਰਿ  ਧਰਣੇ  ॥੯॥

 ਸਲੋਕ  ਮਃ  ੫  ॥

 ਸਤਿਗੁਰਿ  ਪੂਰੈ  ਸੇਵਿਐ  ਦੂਖਾ  ਕਾ  ਹੋਇ  ਨਾਸੁ  ॥

 ਨਾਨਕ  ਨਾਮਿ  ਅਰਾਧਿਐ  ਕਾਰਜੁ  ਆਵੈ  ਰਾਸਿ  ॥੧॥

 ਮਃ  ੫  ॥

 ਜਿਸੁ  ਸਿਮਰਤ  ਸੰਕਟ  ਛੁਟਹਿ  ਅਨਦ  ਮੰਗਲ  ਬਿਸ੍ਰਾਮ  ॥

 ਨਾਨਕ  ਜਪੀਐ  ਸਦਾ  ਹਰਿ  ਨਿਮਖ  ਨ  ਬਿਸਰਉ  ਨਾਮੁ  ॥੨॥

 ਪਉੜੀ  ॥

 ਤਿਨ  ਕੀ  ਸੋਭਾ  ਕਿਆ  ਗਣੀ  ਜਿਨੀ  ਹਰਿ  ਹਰਿ  ਲਧਾ  ॥

 ਸਾਧਾ  ਸਰਣੀ  ਜੋ  ਪਵੈ  ਸੁ  ਛੁਟੈ  ਬਧਾ  ॥

 ਗੁਣ  ਗਾਵੈ  ਅਬਿਨਾਸੀਐ  ਜੋਨਿ  ਗਰਭਿ  ਨ  ਦਧਾ  ॥

 ਗੁਰੁ  ਭੇਟਿਆ  ਪਾਰਬ੍ਰਹਮੁ  ਹਰਿ  ਪੜਿ  ਬੁਝਿ  ਸਮਧਾ  ॥

 ਨਾਨਕ  ਪਾਇਆ  ਸੋ  ਧਣੀ  ਹਰਿ  ਅਗਮ  ਅਗਧਾ  ॥੧੦॥

 ਸਲੋਕ  ਮਃ  ੫  ॥

 ਕਾਮੁ  ਨ  ਕਰਹੀ  ਆਪਣਾ  ਫਿਰਹਿ  ਅਵਤਾ  ਲੋਇ  ॥

 ਨਾਨਕ  ਨਾਇ  ਵਿਸਾਰਿਐ  ਸੁਖੁ  ਕਿਨੇਹਾ  ਹੋਇ  ॥੧॥

 ਮਃ  ੫  ॥

 ਬਿਖੈ  ਕਉੜਤਣਿ  ਸਗਲ  ਮਾਹਿ  ਜਗਤਿ  ਰਹੀ  ਲਪਟਾਇ  ॥

 ਨਾਨਕ  ਜਨਿ  ਵੀਚਾਰਿਆ  ਮੀਠਾ  ਹਰਿ  ਕਾ  ਨਾਉ  ॥੨॥

 ਪਉੜੀ  ॥

 ਇਹ  ਨੀਸਾਣੀ  ਸਾਧ  ਕੀ  ਜਿਸੁ  ਭੇਟਤ  ਤਰੀਐ  ॥

 ਜਮਕੰਕਰੁ  ਨੇੜਿ  ਨ  ਆਵਈ  ਫਿਰਿ  ਬਹੁੜਿ  ਨ  ਮਰੀਐ  ॥

 ਭਵ  ਸਾਗਰੁ  ਸੰਸਾਰੁ  ਬਿਖੁ  ਸੋ  ਪਾਰਿ  ਉਤਰੀਐ  ॥

 ਹਰਿ  ਗੁਣ  ਗੁੰਫਹੁ  ਮਨਿ  ਮਾਲ  ਹਰਿ  ਸਭ  ਮਲੁ  ਪਰਹਰੀਐ  ॥

 ਨਾਨਕ  ਪ੍ਰੀਤਮ  ਮਿਲਿ  ਰਹੇ  ਪਾਰਬ੍ਰਹਮ  ਨਰਹਰੀਐ  ॥੧੧॥

 ਸਲੋਕ  ਮਃ  ੫  ॥

 ਨਾਨਕ  ਆਏ  ਸੇ  ਪਰਵਾਣੁ  ਹੈ  ਜਿਨ  ਹਰਿ  ਵੁਠਾ  ਚਿਤਿ  ॥

 ਗਾਲ੍ਹੀ  ਅਲ  ਪਲਾਲੀਆ  ਕੰਮਿ  ਨ  ਆਵਹਿ  ਮਿਤ  ॥੧॥

 ਮਃ  ੫  ॥

 ਪਾਰਬ੍ਰਹਮੁ  ਪ੍ਰਭੁ  ਦ੍ਰਿਸਟੀ  ਆਇਆ  ਪੂਰਨ  ਅਗਮ  ਬਿਸਮਾਦ  ॥

 ਨਾਨਕ  ਰਾਮ  ਨਾਮੁ  ਧਨੁ  ਕੀਤਾ  ਪੂਰੇ  ਗੁਰ  ਪਰਸਾਦਿ  ॥੨॥

 ਪਉੜੀ  ॥

 ਧੋਹੁ  ਨ  ਚਲੀ  ਖਸਮ  ਨਾਲਿ  ਲਬਿ  ਮੋਹਿ  ਵਿਗੁਤੇ  ॥

 ਕਰਤਬ  ਕਰਨਿ  ਭਲੇਰਿਆ  ਮਦਿ  ਮਾਇਆ  ਸੁਤੇ  ॥

 ਫਿਰਿ  ਫਿਰਿ  ਜੂਨਿ  ਭਵਾਈਅਨਿ  ਜਮ  ਮਾਰਗਿ  ਮੁਤੇ  ॥

 ਕੀਤਾ  ਪਾਇਨਿ  ਆਪਣਾ  ਦੁਖ  ਸੇਤੀ  ਜੁਤੇ  ॥

 ਨਾਨਕ  ਨਾਇ  ਵਿਸਾਰਿਐ  ਸਭ  ਮੰਦੀ  ਰੁਤੇ  ॥੧੨॥

 ਸਲੋਕ  ਮਃ  ੫  ॥

 ਉਠੰਦਿਆ  ਬਹੰਦਿਆ  ਸਵੰਦਿਆ  ਸੁਖੁ  ਸੋਇ  ॥

 ਨਾਨਕ  ਨਾਮਿ  ਸਲਾਹਿਐ  ਮਨੁ  ਤਨੁ  ਸੀਤਲੁ  ਹੋਇ  ॥੧॥

 ਮਃ  ੫  ॥

 ਲਾਲਚਿ  ਅਟਿਆ  ਨਿਤ  ਫਿਰੈ  ਸੁਆਰਥੁ  ਕਰੇ  ਨ  ਕੋਇ  ॥

 ਜਿਸੁ  ਗੁਰੁ  ਭੇਟੈ  ਨਾਨਕਾ  ਤਿਸੁ  ਮਨਿ  ਵਸਿਆ  ਸੋਇ  ॥੨॥

 ਪਉੜੀ  ॥

 ਸਭੇ  ਵਸਤੂ  ਕਉੜੀਆ  ਸਚੇ  ਨਾਉ  ਮਿਠਾ  ॥

 ਸਾਦੁ  ਆਇਆ  ਤਿਨ  ਹਰਿ  ਜਨਾਂ  ਚਖਿ  ਸਾਧੀ  ਡਿਠਾ  ॥

 ਪਾਰਬ੍ਰਹਮਿ  ਜਿਸੁ  ਲਿਖਿਆ  ਮਨਿ  ਤਿਸੈ  ਵੁਠਾ  ॥

 ਇਕੁ  ਨਿਰੰਜਨੁ  ਰਵਿ  ਰਹਿਆ  ਭਾਉ  ਦੁਯਾ  ਕੁਠਾ  ॥

 ਹਰਿ  ਨਾਨਕੁ  ਮੰਗੈ  ਜੋੜਿ  ਕਰ  ਪ੍ਰਭੁ  ਦੇਵੈ  ਤੁਠਾ  ॥੧੩॥

 ਸਲੋਕ  ਮਃ  ੫  ॥

 ਜਾਚੜੀ  ਸਾ  ਸਾਰੁ  ਜੋ  ਜਾਚੰਦੀ  ਹੇਕੜੋ  ॥

 ਗਾਲ੍ਹੀ  ਬਿਆ  ਵਿਕਾਰ  ਨਾਨਕ  ਧਣੀ  ਵਿਹੂਣੀਆ  ॥੧॥

 ਮਃ  ੫  ॥

 ਨੀਹਿ  ਜਿ  ਵਿਧਾ  ਮੰਨੁ  ਪਛਾਣੂ  ਵਿਰਲੋ  ਥਿਓ  ॥

 ਜੋੜਣਹਾਰਾ  ਸੰਤੁ  ਨਾਨਕ  ਪਾਧਰੁ  ਪਧਰੋ  ॥੨॥

 ਪਉੜੀ  ॥

 ਸੋਈ  ਸੇਵਿਹੁ  ਜੀਅੜੇ  ਦਾਤਾ  ਬਖਸਿੰਦੁ  ॥

 ਕਿਲਵਿਖ  ਸਭਿ  ਬਿਨਾਸੁ  ਹੋਨਿ  ਸਿਮਰਤ  ਗੋਵਿੰਦੁ  ॥

 ਹਰਿ  ਮਾਰਗੁ  ਸਾਧੂ  ਦਸਿਆ  ਜਪੀਐ  ਗੁਰਮੰਤੁ  ॥

 ਮਾਇਆ  ਸੁਆਦ  ਸਭਿ  ਫਿਕਿਆ  ਹਰਿ  ਮਨਿ  ਭਾਵੰਦੁ  ॥

 ਧਿਆਇ  ਨਾਨਕ  ਪਰਮੇਸਰੈ  ਜਿਨਿ  ਦਿਤੀ  ਜਿੰਦੁ  ॥੧੪॥

 ਸਲੋਕ  ਮਃ  ੫  ॥

 ਵਤ  ਲਗੀ  ਸਚੇ  ਨਾਮ  ਕੀ  ਜੋ  ਬੀਜੇ  ਸੋ  ਖਾਇ  ॥

 ਤਿਸਹਿ  ਪਰਾਪਤਿ  ਨਾਨਕਾ  ਜਿਸ  ਨੋ  ਲਿਖਿਆ  ਆਇ  ॥੧॥

 ਮਃ  ੫  ॥

 ਮੰਗਣਾ  ਤ  ਸਚੁ  ਇਕੁ  ਜਿਸੁ  ਤੁਸਿ  ਦੇਵੈ  ਆਪਿ  ॥

 ਜਿਤੁ  ਖਾਧੈ  ਮਨੁ  ਤ੍ਰਿਪਤੀਐ  ਨਾਨਕ  ਸਾਹਿਬ  ਦਾਤਿ  ॥੨॥

 ਪਉੜੀ  ॥

 ਲਾਹਾ  ਜਗ  ਮਹਿ  ਸੇ  ਖਟਹਿ  ਜਿਨ  ਹਰਿ  ਧਨੁ  ਰਾਸਿ  ॥

 ਦੁਤੀਆ  ਭਾਉ  ਨ  ਜਾਣਨੀ  ਸਚੇ  ਦੀ  ਆਸ  ॥

 ਨਿਹਚਲੁ  ਏਕੁ  ਸਰੇਵਿਆ  ਹੋਰੁ  ਸਭ  ਵਿਣਾਸੁ  ॥

 ਪਾਰਬ੍ਰਹਮੁ  ਜਿਸੁ  ਵਿਸਰੈ  ਤਿਸੁ  ਬਿਰਥਾ  ਸਾਸੁ  ॥

 ਕੰਠਿ  ਲਾਇ  ਜਨ  ਰਖਿਆ  ਨਾਨਕ  ਬਲਿ  ਜਾਸੁ  ॥੧੫॥

 ਸਲੋਕ  ਮਃ  ੫  ॥

 ਪਾਰਬ੍ਰਹਮਿ  ਫੁਰਮਾਇਆ  ਮੀਹੁ  ਵੁਠਾ  ਸਹਜਿ  ਸੁਭਾਇ  ॥

 ਅੰਨੁ  ਧੰਨੁ  ਬਹੁਤੁ  ਉਪਜਿਆ  ਪ੍ਰਿਥਮੀ  ਰਜੀ  ਤਿਪਤਿ  ਅਘਾਇ  ॥

 ਸਦਾ  ਸਦਾ  ਗੁਣ  ਉਚਰੈ  ਦੁਖੁ  ਦਾਲਦੁ  ਗਇਆ  ਬਿਲਾਇ  ॥

 ਪੂਰਬਿ  ਲਿਖਿਆ  ਪਾਇਆ  ਮਿਲਿਆ  ਤਿਸੈ  ਰਜਾਇ  ॥

 ਪਰਮੇਸਰਿ  ਜੀਵਾਲਿਆ  ਨਾਨਕ  ਤਿਸੈ  ਧਿਆਇ  ॥੧॥

 ਮਃ  ੫  ॥

 ਜੀਵਨ  ਪਦੁ  ਨਿਰਬਾਣੁ  ਇਕੋ  ਸਿਮਰੀਐ  ॥

 ਦੂਜੀ  ਨਾਹੀ  ਜਾਇ  ਕਿਨਿ  ਬਿਧਿ  ਧੀਰੀਐ  ॥

 ਡਿਠਾ  ਸਭੁ  ਸੰਸਾਰੁ  ਸੁਖੁ  ਨ  ਨਾਮ  ਬਿਨੁ  ॥

 ਤਨੁ  ਧਨੁ  ਹੋਸੀ  ਛਾਰੁ  ਜਾਣੈ  ਕੋਇ  ਜਨੁ  ॥

 ਰੰਗ  ਰੂਪ  ਰਸ  ਬਾਦਿ  ਕਿ  ਕਰਹਿ  ਪਰਾਣੀਆ  ॥

 ਜਿਸੁ  ਭੁਲਾਏ  ਆਪਿ  ਤਿਸੁ  ਕਲ  ਨਹੀ  ਜਾਣੀਆ  ॥

 ਰੰਗਿ  ਰਤੇ  ਨਿਰਬਾਣੁ  ਸਚਾ  ਗਾਵਹੀ  ॥

 ਨਾਨਕ  ਸਰਣਿ  ਦੁਆਰਿ  ਜੇ  ਤੁਧੁ  ਭਾਵਹੀ  ॥੨॥

 ਪਉੜੀ  ॥

 ਜੰਮਣੁ  ਮਰਣੁ  ਨ  ਤਿਨ੍ਹ  ਕਉ  ਜੋ  ਹਰਿ  ਲੜਿ  ਲਾਗੇ  ॥

 ਜੀਵਤ  ਸੇ  ਪਰਵਾਣੁ  ਹੋਏ  ਹਰਿ  ਕੀਰਤਨਿ  ਜਾਗੇ  ॥

 ਸਾਧਸੰਗੁ  ਜਿਨ  ਪਾਇਆ  ਸੇਈ  ਵਡਭਾਗੇ  ॥

 ਨਾਇ  ਵਿਸਰਿਐ  ਧ੍ਰਿਗੁ  ਜੀਵਣਾ  ਤੂਟੇ  ਕਚ  ਧਾਗੇ  ॥

 ਨਾਨਕ  ਧੂੜਿ  ਪੁਨੀਤ  ਸਾਧ  ਲਖ  ਕੋਟਿ  ਪਿਰਾਗੇ  ॥੧੬॥

 ਸਲੋਕੁ  ਮਃ  ੫  ॥

 ਧਰਣਿ  ਸੁਵੰਨੀ  ਖੜ  ਰਤਨ  ਜੜਾਵੀ  ਹਰਿ  ਪ੍ਰੇਮ  ਪੁਰਖੁ  ਮਨਿ  ਵੁਠਾ  ॥

 ਸਭੇ  ਕਾਜ  ਸੁਹੇਲੜੇ  ਥੀਏ  ਗੁਰੁ  ਨਾਨਕੁ  ਸਤਿਗੁਰੁ  ਤੁਠਾ  ॥੧॥

 ਮਃ  ੫  ॥

 ਫਿਰਦੀ  ਫਿਰਦੀ  ਦਹ  ਦਿਸਾ  ਜਲ  ਪਰਬਤ  ਬਨਰਾਇ  ॥

 ਜਿਥੈ  ਡਿਠਾ  ਮਿਰਤਕੋ  ਇਲ  ਬਹਿਠੀ  ਆਇ  ॥੨॥

 ਪਉੜੀ  ॥

 ਜਿਸੁ  ਸਰਬ  ਸੁਖਾ  ਫਲ  ਲੋੜੀਅਹਿ  ਸੋ  ਸਚੁ  ਕਮਾਵਉ  ॥

 ਨੇੜੈ  ਦੇਖਉ  ਪਾਰਬ੍ਰਹਮੁ  ਇਕੁ  ਨਾਮੁ  ਧਿਆਵਉ  ॥

 ਹੋਇ  ਸਗਲ  ਕੀ  ਰੇਣੁਕਾ  ਹਰਿ  ਸੰਗਿ  ਸਮਾਵਉ  ॥

 ਦੂਖੁ  ਨ  ਦੇਈ  ਕਿਸੈ  ਜੀਅ  ਪਤਿ  ਸਿਉ  ਘਰਿ  ਜਾਵਉ  ॥

 ਪਤਿਤ  ਪੁਨੀਤ  ਕਰਤਾ  ਪੁਰਖੁ  ਨਾਨਕ  ਸੁਣਾਵਉ  ॥੧੭॥

 ਸਲੋਕ  ਦੋਹਾ  ਮਃ  ੫  ॥

 ਏਕੁ  ਜਿ  ਸਾਜਨੁ  ਮੈ  ਕੀਆ  ਸਰਬ  ਕਲਾ  ਸਮਰਥੁ  ॥

 ਜੀਉ  ਹਮਾਰਾ  ਖੰਨੀਐ  ਹਰਿ  ਮਨ  ਤਨ  ਸੰਦੜੀ  ਵਥੁ  ॥੧॥

 ਮਃ  ੫  ॥

 ਜੇ  ਕਰੁ  ਗਹਹਿ  ਪਿਆਰੜੇ  ਤੁਧੁ  ਨ  ਛੋਡਾ  ਮੂਲਿ  ॥

 ਹਰਿ  ਛੋਡਨਿ  ਸੇ  ਦੁਰਜਨਾ  ਪੜਹਿ  ਦੋਜਕ  ਕੈ  ਸੂਲਿ  ॥੨॥

 ਪਉੜੀ  ॥

 ਸਭਿ  ਨਿਧਾਨ  ਘਰਿ  ਜਿਸ  ਦੈ  ਹਰਿ  ਕਰੇ  ਸੁ  ਹੋਵੈ  ॥

 ਜਪਿ  ਜਪਿ  ਜੀਵਹਿ  ਸੰਤ  ਜਨ  ਪਾਪਾ  ਮਲੁ  ਧੋਵੈ  ॥

 ਚਰਨ  ਕਮਲ  ਹਿਰਦੈ  ਵਸਹਿ  ਸੰਕਟ  ਸਭਿ  ਖੋਵੈ  ॥

 ਗੁਰੁ  ਪੂਰਾ  ਜਿਸੁ  ਭੇਟੀਐ  ਮਰਿ  ਜਨਮਿ  ਨ  ਰੋਵੈ  ॥

 ਪ੍ਰਭ  ਦਰਸ  ਪਿਆਸ  ਨਾਨਕ  ਘਣੀ  ਕਿਰਪਾ  ਕਰਿ  ਦੇਵੈ  ॥੧੮॥

 ਸਲੋਕ  ਡਖਣਾ  ਮਃ  ੫  ॥

 ਭੋਰੀ  ਭਰਮੁ  ਵਞਾਇ  ਪਿਰੀ  ਮੁਹਬਤਿ  ਹਿਕੁ  ਤੂ  ॥

 ਜਿਥਹੁ  ਵੰਞੈ  ਜਾਇ  ਤਿਥਾਊ  ਮਉਜੂਦੁ  ਸੋਇ  ॥੧॥

 ਮਃ  ੫  ॥

 ਚੜਿ  ਕੈ  ਘੋੜੜੈ  ਕੁੰਦੇ  ਪਕੜਹਿ  ਖੂੰਡੀ  ਦੀ  ਖੇਡਾਰੀ  ॥

 ਹੰਸਾ  ਸੇਤੀ  ਚਿਤੁ  ਉਲਾਸਹਿ  ਕੁਕੜ  ਦੀ  ਓਡਾਰੀ  ॥੨॥

 ਪਉੜੀ  ॥

 ਰਸਨਾ  ਉਚਰੈ  ਹਰਿ  ਸ੍ਰਵਣੀ  ਸੁਣੈ  ਸੋ  ਉਧਰੈ  ਮਿਤਾ  ॥

 ਹਰਿ  ਜਸੁ  ਲਿਖਹਿ  ਲਾਇ  ਭਾਵਨੀ  ਸੇ  ਹਸਤ  ਪਵਿਤਾ  ॥

 ਅਠਸਠਿ  ਤੀਰਥ  ਮਜਨਾ  ਸਭਿ  ਪੁੰਨ  ਤਿਨਿ  ਕਿਤਾ  ॥

 ਸੰਸਾਰ  ਸਾਗਰ  ਤੇ  ਉਧਰੇ  ਬਿਖਿਆ  ਗੜੁ  ਜਿਤਾ  ॥

 ਨਾਨਕ  ਲੜਿ  ਲਾਇ  ਉਧਾਰਿਅਨੁ  ਦਯੁ  ਸੇਵਿ  ਅਮਿਤਾ  ॥੧੯॥

 ਸਲੋਕ  ਮਃ  ੫  ॥

 ਧੰਧੜੇ  ਕੁਲਾਹ  ਚਿਤਿ  ਨ  ਆਵੈ  ਹੇਕੜੋ  ॥

 ਨਾਨਕ  ਸੇਈ  ਤੰਨ  ਫੁਟੰਨਿ  ਜਿਨਾ  ਸਾਂਈ  ਵਿਸਰੈ  ॥੧॥

 ਮਃ  ੫  ॥

 ਪਰੇਤਹੁ  ਕੀਤੋਨੁ  ਦੇਵਤਾ  ਤਿਨਿ  ਕਰਣੈਹਾਰੇ  ॥

 ਸਭੇ  ਸਿਖ  ਉਬਾਰਿਅਨੁ  ਪ੍ਰਭਿ  ਕਾਜ  ਸਵਾਰੇ  ॥

 ਨਿੰਦਕ  ਪਕੜਿ  ਪਛਾੜਿਅਨੁ  ਝੂਠੇ  ਦਰਬਾਰੇ  ॥

 ਨਾਨਕ  ਕਾ  ਪ੍ਰਭੁ  ਵਡਾ  ਹੈ  ਆਪਿ  ਸਾਜਿ  ਸਵਾਰੇ  ॥੨॥

 ਪਉੜੀ  ॥

 ਪ੍ਰਭੁ  ਬੇਅੰਤੁ  ਕਿਛੁ  ਅੰਤੁ  ਨਾਹਿ  ਸਭੁ  ਤਿਸੈ  ਕਰਣਾ  ॥

 ਅਗਮ  ਅਗੋਚਰੁ  ਸਾਹਿਬੋ  ਜੀਆਂ  ਕਾ  ਪਰਣਾ  ॥

 ਹਸਤ  ਦੇਇ  ਪ੍ਰਤਿਪਾਲਦਾ  ਭਰਣ  ਪੋਖਣੁ  ਕਰਣਾ  ॥

 ਮਿਹਰਵਾਨੁ  ਬਖਸਿੰਦੁ  ਆਪਿ  ਜਪਿ  ਸਚੇ  ਤਰਣਾ  ॥

 ਜੋ  ਤੁਧੁ  ਭਾਵੈ  ਸੋ  ਭਲਾ  ਨਾਨਕ  ਦਾਸ  ਸਰਣਾ  ॥੨੦॥

 ਸਲੋਕ  ਮਃ  ੫  ॥

 ਤਿੰਨਾ  ਭੁਖ  ਨ  ਕਾ  ਰਹੀ  ਜਿਸ  ਦਾ  ਪ੍ਰਭੁ  ਹੈ  ਸੋਇ  ॥

 ਨਾਨਕ  ਚਰਣੀ  ਲਗਿਆ  ਉਧਰੈ  ਸਭੋ  ਕੋਇ  ॥੧॥

 ਮਃ  ੫  ॥

 ਜਾਚਿਕੁ  ਮੰਗੈ  ਨਿਤ  ਨਾਮੁ  ਸਾਹਿਬੁ  ਕਰੇ  ਕਬੂਲੁ  ॥

 ਨਾਨਕ  ਪਰਮੇਸਰੁ  ਜਜਮਾਨੁ  ਤਿਸਹਿ  ਭੁਖ  ਨ  ਮੂਲਿ  ॥੨॥

 ਪਉੜੀ  ॥

 ਮਨੁ  ਰਤਾ  ਗੋਵਿੰਦ  ਸੰਗਿ  ਸਚੁ  ਭੋਜਨੁ  ਜੋੜੇ  ॥

 ਪ੍ਰੀਤਿ  ਲਗੀ  ਹਰਿ  ਨਾਮ  ਸਿਉ  ਏ  ਹਸਤੀ  ਘੋੜੇ  ॥

 ਰਾਜ  ਮਿਲਖ  ਖੁਸੀਆ  ਘਣੀ  ਧਿਆਇ  ਮੁਖੁ  ਨ  ਮੋੜੇ  ॥

 ਢਾਢੀ  ਦਰਿ  ਪ੍ਰਭ  ਮੰਗਣਾ  ਦਰੁ  ਕਦੇ  ਨ  ਛੋੜੇ  ॥

 ਨਾਨਕ  ਮਨਿ  ਤਨਿ  ਚਾਉ  ਏਹੁ  ਨਿਤ  ਪ੍ਰਭ  ਕਉ  ਲੋੜੇ  ॥੨੧॥੧॥  ਸੁਧੁ  ਕੀਚੇ

Tags

Post a Comment

0 Comments
* Please Don't Spam Here. All the Comments are Reviewed by Admin.