Type Here to Get Search Results !

kirtan

ਆਸਾ ਕੀ ਵਾਰ


 ੴ  ਸਤਿਗੁਰ  ਪ੍ਰਸਾਦਿ  ॥

 ਆਸਾ  ਮਹਲਾ  ੪  ਛੰਤ  ਘਰੁ  ੪  ॥

 ਹਰਿ  ਅੰਮ੍ਰਿਤ  ਭਿੰਨੇ  ਲੋਇਣਾ  ਮਨੁ  ਪ੍ਰੇਮਿ  ਰਤੰਨਾ  ਰਾਮ  ਰਾਜੇ  ॥

 ਮਨੁ  ਰਾਮਿ  ਕਸਵਟੀ  ਲਾਇਆ  ਕੰਚਨੁ  ਸੋਵਿੰਨਾ  ॥

 ਗੁਰਮੁਖਿ  ਰੰਗਿ  ਚਲੂਲਿਆ  ਮੇਰਾ  ਮਨੁ  ਤਨੋ  ਭਿੰਨਾ  ॥

 ਜਨੁ  ਨਾਨਕੁ  ਮੁਸਕਿ  ਝਕੋਲਿਆ  ਸਭੁ  ਜਨਮੁ  ਧਨੁ  ਧੰਨਾ  ॥੧॥

 ੴ  ਸਤਿ  ਨਾਮੁ  ਕਰਤਾ  ਪੁਰਖੁ  ਨਿਰਭਉ  ਨਿਰਵੈਰੁ  ਅਕਾਲ  ਮੂਰਤਿ  ਅਜੂਨੀ  ਸੈਭੰ  ਗੁਰ  ਪ੍ਰਸਾਦਿ  ॥

 ਆਸਾ  ਮਹਲਾ  ੧  ॥

 ਵਾਰ  ਸਲੋਕਾ  ਨਾਲਿ  ਸਲੋਕ  ਭੀ  ਮਹਲੇ  ਪਹਿਲੇ  ਕੇ  ਲਿਖੇ  ਟੁੰਡੇ  ਅਸ  ਰਾਜੈ  ਕੀ  ਧੁਨੀ  ॥

 ਸਲੋਕੁ  ਮਃ  ੧  ॥

 ਬਲਿਹਾਰੀ  ਗੁਰ  ਆਪਣੇ  ਦਿਉਹਾੜੀ  ਸਦ  ਵਾਰ  ॥

 ਜਿਨਿ  ਮਾਣਸ  ਤੇ  ਦੇਵਤੇ  ਕੀਏ  ਕਰਤ  ਨ  ਲਾਗੀ  ਵਾਰ  ॥੧॥

 ਮਹਲਾ  ੨  ॥

 ਜੇ  ਸਉ  ਚੰਦਾ  ਉਗਵਹਿ  ਸੂਰਜ  ਚੜਹਿ  ਹਜਾਰ  ॥

 ਏਤੇ  ਚਾਨਣ  ਹੋਦਿਆਂ  ਗੁਰ  ਬਿਨੁ  ਘੋਰ  ਅੰਧਾਰ  ॥੨॥

 ਮਃ  ੧  ॥

 ਨਾਨਕ  ਗੁਰੂ  ਨ  ਚੇਤਨੀ  ਮਨਿ  ਆਪਣੈ  ਸੁਚੇਤ  ॥

 ਛੁਟੇ  ਤਿਲ  ਬੂਆੜ  ਜਿਉ  ਸੁੰਞੇ  ਅੰਦਰਿ  ਖੇਤ  ॥

 ਖੇਤੈ  ਅੰਦਰਿ  ਛੁਟਿਆ  ਕਹੁ  ਨਾਨਕ  ਸਉ  ਨਾਹ  ॥

 ਫਲੀਅਹਿ  ਫੁਲੀਅਹਿ  ਬਪੁੜੇ  ਭੀ  ਤਨ  ਵਿਚਿ  ਸੁਆਹ  ॥੩॥

 ਪਉੜੀ  ॥

 ਆਪੀਨੈ੍  ਆਪੁ  ਸਾਜਿਓ  ਆਪੀਨੈ੍  ਰਚਿਓ  ਨਾਉ  ॥

 ਦੁਯੀ  ਕੁਦਰਤਿ  ਸਾਜੀਐ  ਕਰਿ  ਆਸਣੁ  ਡਿਠੋ  ਚਾਉ  ॥

 ਦਾਤਾ  ਕਰਤਾ  ਆਪਿ  ਤੂੰ  ਤੁਸਿ  ਦੇਵਹਿ  ਕਰਹਿ  ਪਸਾਉ  ॥

 ਤੂੰ  ਜਾਣੋਈ  ਸਭਸੈ  ਦੇ  ਲੈਸਹਿ  ਜਿੰਦੁ  ਕਵਾਉ  ॥

 ਕਰਿ  ਆਸਣੁ  ਡਿਠੋ  ਚਾਉ  ॥੧॥

 ❁

 ਹਰਿ  ਪ੍ਰੇਮ  ਬਾਣੀ  ਮਨੁ  ਮਾਰਿਆ  ਅਣੀਆਲੇ  ਅਣੀਆ  ਰਾਮ  ਰਾਜੇ  ॥

 ਜਿਸੁ  ਲਾਗੀ  ਪੀਰ  ਪਿਰੰਮ  ਕੀ  ਸੋ  ਜਾਣੈ  ਜਰੀਆ  ॥

 ਜੀਵਨ  ਮੁਕਤਿ  ਸੋ  ਆਖੀਐ  ਮਰਿ  ਜੀਵੈ  ਮਰੀਆ  ॥

 ਜਨ  ਨਾਨਕ  ਸਤਿਗੁਰੁ  ਮੇਲਿ  ਹਰਿ  ਜਗੁ  ਦੁਤਰੁ  ਤਰੀਆ  ॥੨॥

 ਸਲੋਕੁ  ਮਃ  ੧  ॥

 ਸਚੇ  ਤੇਰੇ  ਖੰਡ  ਸਚੇ  ਬ੍ਰਹਮੰਡ  ॥

 ਸਚੇ  ਤੇਰੇ  ਲੋਅ  ਸਚੇ  ਆਕਾਰ  ॥

 ਸਚੇ  ਤੇਰੇ  ਕਰਣੇ  ਸਰਬ  ਬੀਚਾਰ  ॥

 ਸਚਾ  ਤੇਰਾ  ਅਮਰੁ  ਸਚਾ  ਦੀਬਾਣੁ  ॥

 ਸਚਾ  ਤੇਰਾ  ਹੁਕਮੁ  ਸਚਾ  ਫੁਰਮਾਣੁ  ॥

 ਸਚਾ  ਤੇਰਾ  ਕਰਮੁ  ਸਚਾ  ਨੀਸਾਣੁ  ॥

 ਸਚੇ  ਤੁਧੁ  ਆਖਹਿ  ਲਖ  ਕਰੋੜਿ  ॥

 ਸਚੈ  ਸਭਿ  ਤਾਣਿ  ਸਚੈ  ਸਭਿ  ਜੋਰਿ  ॥

 ਸਚੀ  ਤੇਰੀ  ਸਿਫਤਿ  ਸਚੀ  ਸਾਲਾਹ  ॥

 ਸਚੀ  ਤੇਰੀ  ਕੁਦਰਤਿ  ਸਚੇ  ਪਾਤਿਸਾਹ  ॥

 ਨਾਨਕ  ਸਚੁ  ਧਿਆਇਨਿ  ਸਚੁ  ॥

 ਜੋ  ਮਰਿ  ਜੰਮੇ  ਸੁ  ਕਚੁ  ਨਿਕਚੁ  ॥੧॥

 ਮਃ  ੧  ॥

 ਵਡੀ  ਵਡਿਆਈ  ਜਾ  ਵਡਾ  ਨਾਉ  ॥

 ਵਡੀ  ਵਡਿਆਈ  ਜਾ  ਸਚੁ  ਨਿਆਉ  ॥

 ਵਡੀ  ਵਡਿਆਈ  ਜਾ  ਨਿਹਚਲ  ਥਾਉ  ॥

 ਵਡੀ  ਵਡਿਆਈ  ਜਾਣੈ  ਆਲਾਉ  ॥

 ਵਡੀ  ਵਡਿਆਈ  ਬੁਝੈ  ਸਭਿ  ਭਾਉ  ॥

 ਵਡੀ  ਵਡਿਆਈ  ਜਾ  ਪੁਛਿ  ਨ  ਦਾਤਿ  ॥

 ਵਡੀ  ਵਡਿਆਈ  ਜਾ  ਆਪੇ  ਆਪਿ  ॥

 ਨਾਨਕ  ਕਾਰ  ਨ  ਕਥਨੀ  ਜਾਇ  ॥

 ਕੀਤਾ  ਕਰਣਾ  ਸਰਬ  ਰਜਾਇ  ॥੨॥

 ਮਹਲਾ  ੨  ॥

 ਇਹੁ  ਜਗੁ  ਸਚੈ  ਕੀ  ਹੈ  ਕੋਠੜੀ  ਸਚੇ  ਕਾ  ਵਿਚਿ  ਵਾਸੁ  ॥

 ਇਕਨ੍ਹਾ  ਹੁਕਮਿ  ਸਮਾਇ  ਲਏ  ਇਕਨ੍ਹਾ  ਹੁਕਮੇ  ਕਰੇ  ਵਿਣਾਸੁ  ॥

 ਇਕਨ੍ਹਾ  ਭਾਣੈ  ਕਢਿ  ਲਏ  ਇਕਨ੍ਹਾ  ਮਾਇਆ  ਵਿਚਿ  ਨਿਵਾਸੁ  ॥

 ਏਵ  ਭਿ  ਆਖਿ  ਨ  ਜਾਪਈ  ਜਿ  ਕਿਸੈ  ਆਣੇ  ਰਾਸਿ  ॥

 ਨਾਨਕ  ਗੁਰਮੁਖਿ  ਜਾਣੀਐ  ਜਾ  ਕਉ  ਆਪਿ  ਕਰੇ  ਪਰਗਾਸੁ  ॥੩॥

 ਪਉੜੀ  ॥

 ਨਾਨਕ  ਜੀਅ  ਉਪਾਇ  ਕੈ  ਲਿਖਿ  ਨਾਵੈ  ਧਰਮੁ  ਬਹਾਲਿਆ  ॥

 ਓਥੈ  ਸਚੇ  ਹੀ  ਸਚਿ  ਨਿਬੜੈ  ਚੁਣਿ  ਵਖਿ  ਕਢੇ  ਜਜਮਾਲਿਆ  ॥

 ਥਾਉ  ਨ  ਪਾਇਨਿ  ਕੂੜਿਆਰ  ਮੁਹ  ਕਾਲੈ੍  ਦੋਜਕਿ  ਚਾਲਿਆ  ॥

 ਤੇਰੈ  ਨਾਇ  ਰਤੇ  ਸੇ  ਜਿਣਿ  ਗਏ  ਹਾਰਿ  ਗਏ  ਸਿ  ਠਗਣ  ਵਾਲਿਆ  ॥

 ਲਿਖਿ  ਨਾਵੈ  ਧਰਮੁ  ਬਹਾਲਿਆ  ॥੨॥

 ❁

 ਹਮ  ਮੂਰਖ  ਮੁਗਧ  ਸਰਣਾਗਤੀ  ਮਿਲੁ  ਗੋਵਿੰਦ  ਰੰਗਾ  ਰਾਮ  ਰਾਜੇ  ॥

 ਗੁਰਿ  ਪੂਰੈ  ਹਰਿ  ਪਾਇਆ  ਹਰਿ  ਭਗਤਿ  ਇਕ  ਮੰਗਾ  ॥

 ਮੇਰਾ  ਮਨੁ  ਤਨੁ  ਸਬਦਿ  ਵਿਗਾਸਿਆ  ਜਪਿ  ਅਨਤ  ਤਰੰਗਾ  ॥

 ਮਿਲਿ  ਸੰਤ  ਜਨਾ  ਹਰਿ  ਪਾਇਆ  ਨਾਨਕ  ਸਤਸੰਗਾ  ॥੩॥

 ਸਲੋਕ  ਮਃ  ੧  ॥

 ਵਿਸਮਾਦੁ  ਨਾਦ  ਵਿਸਮਾਦੁ  ਵੇਦ  ॥

 ਵਿਸਮਾਦੁ  ਜੀਅ  ਵਿਸਮਾਦੁ  ਭੇਦ  ॥

 ਵਿਸਮਾਦੁ  ਰੂਪ  ਵਿਸਮਾਦੁ  ਰੰਗ  ॥

 ਵਿਸਮਾਦੁ  ਨਾਗੇ  ਫਿਰਹਿ  ਜੰਤ  ॥

 ਵਿਸਮਾਦੁ  ਪਉਣੁ  ਵਿਸਮਾਦੁ  ਪਾਣੀ  ॥

 ਵਿਸਮਾਦੁ  ਅਗਨੀ  ਖੇਡਹਿ  ਵਿਡਾਣੀ  ॥

 ਵਿਸਮਾਦੁ  ਧਰਤੀ  ਵਿਸਮਾਦੁ  ਖਾਣੀ  ॥

 ਵਿਸਮਾਦੁ  ਸਾਦਿ  ਲਗਹਿ  ਪਰਾਣੀ  ॥

 ਵਿਸਮਾਦੁ  ਸੰਜੋਗੁ  ਵਿਸਮਾਦੁ  ਵਿਜੋਗੁ  ॥

 ਵਿਸਮਾਦੁ  ਭੁਖ  ਵਿਸਮਾਦੁ  ਭੋਗੁ  ॥

 ਵਿਸਮਾਦੁ  ਸਿਫਤਿ  ਵਿਸਮਾਦੁ  ਸਾਲਾਹ  ॥

 ਵਿਸਮਾਦੁ  ਉਝੜ  ਵਿਸਮਾਦੁ  ਰਾਹ  ॥

 ਵਿਸਮਾਦੁ  ਨੇੜੈ  ਵਿਸਮਾਦੁ  ਦੂਰਿ  ॥

 ਵਿਸਮਾਦੁ  ਦੇਖੈ  ਹਾਜਰਾ  ਹਜੂਰਿ  ॥

 ਵੇਖਿ  ਵਿਡਾਣੁ  ਰਹਿਆ  ਵਿਸਮਾਦੁ  ॥

 ਨਾਨਕ  ਬੁਝਣੁ  ਪੂਰੈ  ਭਾਗਿ  ॥੧॥

 ਮਃ  ੧  ॥

 ਕੁਦਰਤਿ  ਦਿਸੈ  ਕੁਦਰਤਿ  ਸੁਣੀਐ  ਕੁਦਰਤਿ  ਭਉ  ਸੁਖ  ਸਾਰੁ  ॥

 ਕੁਦਰਤਿ  ਪਾਤਾਲੀ  ਆਕਾਸੀ  ਕੁਦਰਤਿ  ਸਰਬ  ਆਕਾਰੁ  ॥

 ਕੁਦਰਤਿ  ਵੇਦ  ਪੁਰਾਣ  ਕਤੇਬਾ  ਕੁਦਰਤਿ  ਸਰਬ  ਵੀਚਾਰੁ  ॥

 ਕੁਦਰਤਿ  ਖਾਣਾ  ਪੀਣਾ  ਪੈਨ੍ਹਣੁ  ਕੁਦਰਤਿ  ਸਰਬ  ਪਿਆਰੁ  ॥

 ਕੁਦਰਤਿ  ਜਾਤੀ  ਜਿਨਸੀ  ਰੰਗੀ  ਕੁਦਰਤਿ  ਜੀਅ  ਜਹਾਨ  ॥

 ਕੁਦਰਤਿ  ਨੇਕੀਆ  ਕੁਦਰਤਿ  ਬਦੀਆ  ਕੁਦਰਤਿ  ਮਾਨੁ  ਅਭਿਮਾਨੁ  ॥

 ਕੁਦਰਤਿ  ਪਉਣੁ  ਪਾਣੀ  ਬੈਸੰਤਰੁ  ਕੁਦਰਤਿ  ਧਰਤੀ  ਖਾਕੁ  ॥

 ਸਭ  ਤੇਰੀ  ਕੁਦਰਤਿ  ਤੂੰ  ਕਾਦਿਰੁ  ਕਰਤਾ  ਪਾਕੀ  ਨਾਈ  ਪਾਕੁ  ॥

 ਨਾਨਕ  ਹੁਕਮੈ  ਅੰਦਰਿ  ਵੇਖੈ  ਵਰਤੈ  ਤਾਕੋ  ਤਾਕੁ  ॥੨॥

 ਪਉੜੀ  ॥

 ਆਪੀਨੈ੍  ਭੋਗ  ਭੋਗਿ  ਕੈ  ਹੋਇ  ਭਸਮੜਿ  ਭਉਰੁ  ਸਿਧਾਇਆ  ॥

 ਵਡਾ  ਹੋਆ  ਦੁਨੀਦਾਰੁ  ਗਲਿ  ਸੰਗਲੁ  ਘਤਿ  ਚਲਾਇਆ  ॥

 ਅਗੈ  ਕਰਣੀ  ਕੀਰਤਿ  ਵਾਚੀਐ  ਬਹਿ  ਲੇਖਾ  ਕਰਿ  ਸਮਝਾਇਆ  ॥

 ਥਾਉ  ਨ  ਹੋਵੀ  ਪਉਦੀਈ  ਹੁਣਿ  ਸੁਣੀਐ  ਕਿਆ  ਰੂਆਇਆ  ॥

 ਮਨਿ  ਅੰਧੈ  ਜਨਮੁ  ਗਵਾਇਆ  ॥੩॥

 ❁

 ਦੀਨ  ਦਇਆਲ  ਸੁਣਿ  ਬੇਨਤੀ  ਹਰਿ  ਪ੍ਰਭ  ਹਰਿ  ਰਾਇਆ  ਰਾਮ  ਰਾਜੇ  ॥

 ਹਉ  ਮਾਗਉ  ਸਰਣਿ  ਹਰਿ  ਨਾਮ  ਕੀ  ਹਰਿ  ਹਰਿ  ਮੁਖਿ  ਪਾਇਆ  ॥

 ਭਗਤਿ  ਵਛਲੁ  ਹਰਿ  ਬਿਰਦੁ  ਹੈ  ਹਰਿ  ਲਾਜ  ਰਖਾਇਆ  ॥

 ਜਨੁ  ਨਾਨਕੁ  ਸਰਣਾਗਤੀ  ਹਰਿ  ਨਾਮਿ  ਤਰਾਇਆ  ॥੪॥੮॥੧੫॥

 ਸਲੋਕ  ਮਃ  ੧  ॥

 ਭੈ  ਵਿਚਿ  ਪਵਣੁ  ਵਹੈ  ਸਦਵਾਉ  ॥

 ਭੈ  ਵਿਚਿ  ਚਲਹਿ  ਲਖ  ਦਰੀਆਉ  ॥

 ਭੈ  ਵਿਚਿ  ਅਗਨਿ  ਕਢੈ  ਵੇਗਾਰਿ  ॥

 ਭੈ  ਵਿਚਿ  ਧਰਤੀ  ਦਬੀ  ਭਾਰਿ  ॥

 ਭੈ  ਵਿਚਿ  ਇੰਦੁ  ਫਿਰੈ  ਸਿਰ  ਭਾਰਿ  ॥

 ਭੈ  ਵਿਚਿ  ਰਾਜਾ  ਧਰਮ  ਦੁਆਰੁ  ॥

 ਭੈ  ਵਿਚਿ  ਸੂਰਜੁ  ਭੈ  ਵਿਚਿ  ਚੰਦੁ  ॥

 ਕੋਹ  ਕਰੋੜੀ  ਚਲਤ  ਨ  ਅੰਤੁ  ॥

 ਭੈ  ਵਿਚਿ  ਸਿਧ  ਬੁਧ  ਸੁਰ  ਨਾਥ  ॥

 ਭੈ  ਵਿਚਿ  ਆਡਾਣੇ  ਆਕਾਸ  ॥

 ਭੈ  ਵਿਚਿ  ਜੋਧ  ਮਹਾਬਲ  ਸੂਰ  ॥

 ਭੈ  ਵਿਚਿ  ਆਵਹਿ  ਜਾਵਹਿ  ਪੂਰ  ॥

 ਸਗਲਿਆ  ਭਉ  ਲਿਖਿਆ  ਸਿਰਿ  ਲੇਖੁ  ॥

 ਨਾਨਕ  ਨਿਰਭਉ  ਨਿਰੰਕਾਰੁ  ਸਚੁ  ਏਕੁ  ॥੧॥

 ਮਃ  ੧  ॥

 ਨਾਨਕ  ਨਿਰਭਉ  ਨਿਰੰਕਾਰੁ  ਹੋਰਿ  ਕੇਤੇ  ਰਾਮ  ਰਵਾਲ  ॥

 ਕੇਤੀਆ  ਕੰਨ੍ਹ  ਕਹਾਣੀਆ  ਕੇਤੇ  ਬੇਦ  ਬੀਚਾਰ  ॥

 ਕੇਤੇ  ਨਚਹਿ  ਮੰਗਤੇ  ਗਿੜਿ  ਮੁੜਿ  ਪੂਰਹਿ  ਤਾਲ  ॥

 ਬਾਜਾਰੀ  ਬਾਜਾਰ  ਮਹਿ  ਆਇ  ਕਢਹਿ  ਬਾਜਾਰ  ॥

 ਗਾਵਹਿ  ਰਾਜੇ  ਰਾਣੀਆ  ਬੋਲਹਿ  ਆਲ  ਪਤਾਲ  ॥

 ਲਖ  ਟਕਿਆ  ਕੇ  ਮੁੰਦੜੇ  ਲਖ  ਟਕਿਆ  ਕੇ  ਹਾਰ  ॥

 ਜਿਤੁ  ਤਨਿ  ਪਾਈਅਹਿ  ਨਾਨਕਾ  ਸੇ  ਤਨ  ਹੋਵਹਿ  ਛਾਰ  ॥

 ਗਿਆਨੁ  ਨ  ਗਲੀਈ  ਢੂਢੀਐ  ਕਥਨਾ  ਕਰੜਾ  ਸਾਰੁ  ॥

 ਕਰਮਿ  ਮਿਲੈ  ਤਾ  ਪਾਈਐ  ਹੋਰ  ਹਿਕਮਤਿ  ਹੁਕਮੁ  ਖੁਆਰੁ  ॥੨॥

 ਪਉੜੀ  ॥

 ਨਦਰਿ  ਕਰਹਿ  ਜੇ  ਆਪਣੀ  ਤਾ  ਨਦਰੀ  ਸਤਿਗੁਰੁ  ਪਾਇਆ  ॥

 ਏਹੁ  ਜੀਉ  ਬਹੁਤੇ  ਜਨਮ  ਭਰੰਮਿਆ  ਤਾ  ਸਤਿਗੁਰਿ  ਸਬਦੁ  ਸੁਣਾਇਆ  ॥

 ਸਤਿਗੁਰ  ਜੇਵਡੁ  ਦਾਤਾ  ਕੋ  ਨਹੀ  ਸਭਿ  ਸੁਣਿਅਹੁ  ਲੋਕ  ਸਬਾਇਆ  ॥

 ਸਤਿਗੁਰਿ  ਮਿਲਿਐ  ਸਚੁ  ਪਾਇਆ  ਜਿਨ੍ਹੀ  ਵਿਚਹੁ  ਆਪੁ  ਗਵਾਇਆ  ॥

 ਜਿਨਿ  ਸਚੋ  ਸਚੁ  ਬੁਝਾਇਆ  ॥੪॥

 ❁

 ਆਸਾ  ਮਹਲਾ  ੪  ॥

 ਗੁਰਮੁਖਿ  ਢੂੰਢਿ  ਢੂਢੇਦਿਆ  ਹਰਿ  ਸਜਣੁ  ਲਧਾ  ਰਾਮ  ਰਾਜੇ  ॥

 ਕੰਚਨ  ਕਾਇਆ  ਕੋਟ  ਗੜ  ਵਿਚਿ  ਹਰਿ  ਹਰਿ  ਸਿਧਾ  ॥

 ਹਰਿ  ਹਰਿ  ਹੀਰਾ  ਰਤਨੁ  ਹੈ  ਮੇਰਾ  ਮਨੁ  ਤਨੁ  ਵਿਧਾ  ॥

 ਧੁਰਿ  ਭਾਗ  ਵਡੇ  ਹਰਿ  ਪਾਇਆ  ਨਾਨਕ  ਰਸਿ  ਗੁਧਾ  ॥੧॥

 ਸਲੋਕ  ਮਃ  ੧  ॥

 ਘੜੀਆ  ਸਭੇ  ਗੋਪੀਆ  ਪਹਰ  ਕੰਨ੍ਹ  ਗੋਪਾਲ  ॥

 ਗਹਣੇ  ਪਉਣੁ  ਪਾਣੀ  ਬੈਸੰਤਰੁ  ਚੰਦੁ  ਸੂਰਜੁ  ਅਵਤਾਰ  ॥

 ਸਗਲੀ  ਧਰਤੀ  ਮਾਲੁ  ਧਨੁ  ਵਰਤਣਿ  ਸਰਬ  ਜੰਜਾਲ  ॥

 ਨਾਨਕ  ਮੁਸੈ  ਗਿਆਨ  ਵਿਹੂਣੀ  ਖਾਇ  ਗਇਆ  ਜਮਕਾਲੁ  ॥੧॥

 ਮਃ  ੧  ॥

 ਵਾਇਨਿ  ਚੇਲੇ  ਨਚਨਿ  ਗੁਰ  ॥

 ਪੈਰ  ਹਲਾਇਨਿ  ਫੇਰਨਿ੍ਹ  ਸਿਰ  ॥

 ਉਡਿ  ਉਡਿ  ਰਾਵਾ  ਝਾਟੈ  ਪਾਇ  ॥

 ਵੇਖੈ  ਲੋਕੁ  ਹਸੈ  ਘਰਿ  ਜਾਇ  ॥

 ਰੋਟੀਆ  ਕਾਰਣਿ  ਪੂਰਹਿ  ਤਾਲ  ॥

 ਆਪੁ  ਪਛਾੜਹਿ  ਧਰਤੀ  ਨਾਲਿ  ॥

 ਗਾਵਨਿ  ਗੋਪੀਆ  ਗਾਵਨਿ  ਕਾਨ੍ਹ  ॥

 ਗਾਵਨਿ  ਸੀਤਾ  ਰਾਜੇ  ਰਾਮ  ॥

 ਨਿਰਭਉ  ਨਿਰੰਕਾਰੁ  ਸਚੁ  ਨਾਮੁ  ॥

 ਜਾ  ਕਾ  ਕੀਆ  ਸਗਲ  ਜਹਾਨੁ  ॥

 ਸੇਵਕ  ਸੇਵਹਿ  ਕਰਮਿ  ਚੜਾਉ  ॥

 ਭਿੰਨੀ  ਰੈਣਿ  ਜਿਨ੍ਹਾ  ਮਨਿ  ਚਾਉ  ॥

 ਸਿਖੀ  ਸਿਖਿਆ  ਗੁਰ  ਵੀਚਾਰਿ  ॥

 ਨਦਰੀ  ਕਰਮਿ  ਲਘਾਏ  ਪਾਰਿ  ॥

 ਕੋਲੂ  ਚਰਖਾ  ਚਕੀ  ਚਕੁ  ॥

 ਥਲ  ਵਾਰੋਲੇ  ਬਹੁਤੁ  ਅਨੰਤੁ  ॥

 ਲਾਟੂ  ਮਾਧਾਣੀਆ  ਅਨਗਾਹ  ॥

 ਪੰਖੀ  ਭਉਦੀਆ  ਲੈਨਿ  ਨ  ਸਾਹ  ॥

 ਸੂਐ  ਚਾੜਿ  ਭਵਾਈਅਹਿ  ਜੰਤ  ॥

 ਨਾਨਕ  ਭਉਦਿਆ  ਗਣਤ  ਨ  ਅੰਤ  ॥

 ਬੰਧਨ  ਬੰਧਿ  ਭਵਾਏ  ਸੋਇ  ॥

 ਪਇਐ  ਕਿਰਤਿ  ਨਚੈ  ਸਭੁ  ਕੋਇ  ॥

 ਨਚਿ  ਨਚਿ  ਹਸਹਿ  ਚਲਹਿ  ਸੇ  ਰੋਇ  ॥

 ਉਡਿ  ਨ  ਜਾਹੀ  ਸਿਧ  ਨ  ਹੋਹਿ  ॥

 ਨਚਣੁ  ਕੁਦਣੁ  ਮਨ  ਕਾ  ਚਾਉ  ॥

 ਨਾਨਕ  ਜਿਨ੍ਹ  ਮਨਿ  ਭਉ  ਤਿਨ੍ਹਾ  ਮਨਿ  ਭਾਉ  ॥੨॥

 ਪਉੜੀ  ॥

 ਨਾਉ  ਤੇਰਾ  ਨਿਰੰਕਾਰੁ  ਹੈ  ਨਾਇ  ਲਇਐ  ਨਰਕਿ  ਨ  ਜਾਈਐ  ॥

 ਜੀਉ  ਪਿੰਡੁ  ਸਭੁ  ਤਿਸ  ਦਾ  ਦੇ  ਖਾਜੈ  ਆਖਿ  ਗਵਾਈਐ  ॥

 ਜੇ  ਲੋੜਹਿ  ਚੰਗਾ  ਆਪਣਾ  ਕਰਿ  ਪੁੰਨਹੁ  ਨੀਚੁ  ਸਦਾਈਐ  ॥

 ਜੇ  ਜਰਵਾਣਾ  ਪਰਹਰੈ  ਜਰੁ  ਵੇਸ  ਕਰੇਦੀ  ਆਈਐ  ॥

 ਕੋ  ਰਹੈ  ਨ  ਭਰੀਐ  ਪਾਈਐ  ॥੫॥

 ❁

 ਪੰਥੁ  ਦਸਾਵਾ  ਨਿਤ  ਖੜੀ  ਮੁੰਧ  ਜੋਬਨਿ  ਬਾਲੀ  ਰਾਮ  ਰਾਜੇ  ॥

 ਹਰਿ  ਹਰਿ  ਨਾਮੁ  ਚੇਤਾਇ  ਗੁਰ  ਹਰਿ  ਮਾਰਗਿ  ਚਾਲੀ  ॥

 ਮੇਰੈ  ਮਨਿ  ਤਨਿ  ਨਾਮੁ  ਆਧਾਰੁ  ਹੈ  ਹਉਮੈ  ਬਿਖੁ  ਜਾਲੀ  ॥

 ਜਨ  ਨਾਨਕ  ਸਤਿਗੁਰੁ  ਮੇਲਿ  ਹਰਿ  ਹਰਿ  ਮਿਲਿਆ  ਬਨਵਾਲੀ  ॥੨॥

 ਸਲੋਕ  ਮਃ  ੧  ॥

 ਮੁਸਲਮਾਨਾ  ਸਿਫਤਿ  ਸਰੀਅਤਿ  ਪੜਿ  ਪੜਿ  ਕਰਹਿ  ਬੀਚਾਰੁ  ॥

 ਬੰਦੇ  ਸੇ  ਜਿ  ਪਵਹਿ  ਵਿਚਿ  ਬੰਦੀ  ਵੇਖਣ  ਕਉ  ਦੀਦਾਰੁ  ॥

 ਹਿੰਦੂ  ਸਾਲਾਹੀ  ਸਾਲਾਹਨਿ  ਦਰਸਨਿ  ਰੂਪਿ  ਅਪਾਰੁ  ॥

 ਤੀਰਥਿ  ਨਾਵਹਿ  ਅਰਚਾ  ਪੂਜਾ  ਅਗਰ  ਵਾਸੁ  ਬਹਕਾਰੁ  ॥

 ਜੋਗੀ  ਸੁੰਨਿ  ਧਿਆਵਨਿ੍ਹ  ਜੇਤੇ  ਅਲਖ  ਨਾਮੁ  ਕਰਤਾਰੁ  ॥

 ਸੂਖਮ  ਮੂਰਤਿ  ਨਾਮੁ  ਨਿਰੰਜਨ  ਕਾਇਆ  ਕਾ  ਆਕਾਰੁ  ॥

 ਸਤੀਆ  ਮਨਿ  ਸੰਤੋਖੁ  ਉਪਜੈ  ਦੇਣੈ  ਕੈ  ਵੀਚਾਰਿ  ॥

 ਦੇ  ਦੇ  ਮੰਗਹਿ  ਸਹਸਾ  ਗੂਣਾ  ਸੋਭ  ਕਰੇ  ਸੰਸਾਰੁ  ॥

 ਚੋਰਾ  ਜਾਰਾ  ਤੈ  ਕੂੜਿਆਰਾ  ਖਾਰਾਬਾ  ਵੇਕਾਰ  ॥

 ਇਕਿ  ਹੋਦਾ  ਖਾਇ  ਚਲਹਿ  ਐਥਾਊ  ਤਿਨਾ  ਭਿ  ਕਾਈ  ਕਾਰ  ॥

 ਜਲਿ  ਥਲਿ  ਜੀਆ  ਪੁਰੀਆ  ਲੋਆ  ਆਕਾਰਾ  ਆਕਾਰ  ॥

 ਓਇ  ਜਿ  ਆਖਹਿ  ਸੁ  ਤੂੰਹੈ  ਜਾਣਹਿ  ਤਿਨਾ  ਭਿ  ਤੇਰੀ  ਸਾਰ  ॥

 ਨਾਨਕ  ਭਗਤਾ  ਭੁਖ  ਸਾਲਾਹਣੁ  ਸਚੁ  ਨਾਮੁ  ਆਧਾਰੁ  ॥

 ਸਦਾ  ਅਨੰਦਿ  ਰਹਹਿ  ਦਿਨੁ  ਰਾਤੀ  ਗੁਣਵੰਤਿਆ  ਪਾ  ਛਾਰੁ  ॥੧॥

 ਮਃ  ੧  ॥

 ਮਿਟੀ  ਮੁਸਲਮਾਨ  ਕੀ  ਪੇੜੈ  ਪਈ  ਕੁਮਿ੍ਹਆਰ  ॥

 ਘੜਿ  ਭਾਂਡੇ  ਇਟਾ  ਕੀਆ  ਜਲਦੀ  ਕਰੇ  ਪੁਕਾਰ  ॥

 ਜਲਿ  ਜਲਿ  ਰੋਵੈ  ਬਪੁੜੀ  ਝੜਿ  ਝੜਿ  ਪਵਹਿ  ਅੰਗਿਆਰ  ॥

 ਨਾਨਕ  ਜਿਨਿ  ਕਰਤੈ  ਕਾਰਣੁ  ਕੀਆ  ਸੋ  ਜਾਣੈ  ਕਰਤਾਰੁ  ॥੨॥

 ਪਉੜੀ  ॥

 ਬਿਨੁ  ਸਤਿਗੁਰ  ਕਿਨੈ  ਨ  ਪਾਇਓ  ਬਿਨੁ  ਸਤਿਗੁਰ  ਕਿਨੈ  ਨ  ਪਾਇਆ  ॥

 ਸਤਿਗੁਰ  ਵਿਚਿ  ਆਪੁ  ਰਖਿਓਨੁ  ਕਰਿ  ਪਰਗਟੁ  ਆਖਿ  ਸੁਣਾਇਆ  ॥

 ਸਤਿਗੁਰ  ਮਿਲਿਐ  ਸਦਾ  ਮੁਕਤੁ  ਹੈ  ਜਿਨਿ  ਵਿਚਹੁ  ਮੋਹੁ  ਚੁਕਾਇਆ  ॥

 ਉਤਮੁ  ਏਹੁ  ਬੀਚਾਰੁ  ਹੈ  ਜਿਨਿ  ਸਚੇ  ਸਿਉ  ਚਿਤੁ  ਲਾਇਆ  ॥

 ਜਗਜੀਵਨੁ  ਦਾਤਾ  ਪਾਇਆ  ॥੬॥

 ❁

 ਗੁਰਮੁਖਿ  ਪਿਆਰੇ  ਆਇ  ਮਿਲੁ  ਮੈ  ਚਿਰੀ  ਵਿਛੁੰਨੇ  ਰਾਮ  ਰਾਜੇ  ॥

 ਮੇਰਾ  ਮਨੁ  ਤਨੁ  ਬਹੁਤੁ  ਬੈਰਾਗਿਆ  ਹਰਿ  ਨੈਣ  ਰਸਿ  ਭਿੰਨੇ  ॥

 ਮੈ  ਹਰਿ  ਪ੍ਰਭੁ  ਪਿਆਰਾ  ਦਸਿ  ਗੁਰੁ  ਮਿਲਿ  ਹਰਿ  ਮਨੁ  ਮੰਨੇ  ॥

 ਹਉ  ਮੂਰਖੁ  ਕਾਰੈ  ਲਾਈਆ  ਨਾਨਕ  ਹਰਿ  ਕੰਮੇ  ॥੩॥

 ਸਲੋਕ  ਮਃ  ੧  ॥

 ਹਉ  ਵਿਚਿ  ਆਇਆ  ਹਉ  ਵਿਚਿ  ਗਇਆ  ॥

 ਹਉ  ਵਿਚਿ  ਜੰਮਿਆ  ਹਉ  ਵਿਚਿ  ਮੁਆ  ॥

 ਹਉ  ਵਿਚਿ  ਦਿਤਾ  ਹਉ  ਵਿਚਿ  ਲਇਆ  ॥

 ਹਉ  ਵਿਚਿ  ਖਟਿਆ  ਹਉ  ਵਿਚਿ  ਗਇਆ  ॥

 ਹਉ  ਵਿਚਿ  ਸਚਿਆਰੁ  ਕੂੜਿਆਰੁ  ॥

 ਹਉ  ਵਿਚਿ  ਪਾਪ  ਪੁੰਨ  ਵੀਚਾਰੁ  ॥

 ਹਉ  ਵਿਚਿ  ਨਰਕਿ  ਸੁਰਗਿ  ਅਵਤਾਰੁ  ॥

 ਹਉ  ਵਿਚਿ  ਹਸੈ  ਹਉ  ਵਿਚਿ  ਰੋਵੈ  ॥

 ਹਉ  ਵਿਚਿ  ਭਰੀਐ  ਹਉ  ਵਿਚਿ  ਧੋਵੈ  ॥

 ਹਉ  ਵਿਚਿ  ਜਾਤੀ  ਜਿਨਸੀ  ਖੋਵੈ  ॥

 ਹਉ  ਵਿਚਿ  ਮੂਰਖੁ  ਹਉ  ਵਿਚਿ  ਸਿਆਣਾ  ॥

 ਮੋਖ  ਮੁਕਤਿ  ਕੀ  ਸਾਰ  ਨ  ਜਾਣਾ  ॥

 ਹਉ  ਵਿਚਿ  ਮਾਇਆ  ਹਉ  ਵਿਚਿ  ਛਾਇਆ  ॥

 ਹਉਮੈ  ਕਰਿ  ਕਰਿ  ਜੰਤ  ਉਪਾਇਆ  ॥

 ਹਉਮੈ  ਬੂਝੈ  ਤਾ  ਦਰੁ  ਸੂਝੈ  ॥

 ਗਿਆਨ  ਵਿਹੂਣਾ  ਕਥਿ  ਕਥਿ  ਲੂਝੈ  ॥

 ਨਾਨਕ  ਹੁਕਮੀ  ਲਿਖੀਐ  ਲੇਖੁ  ॥

 ਜੇਹਾ  ਵੇਖਹਿ  ਤੇਹਾ  ਵੇਖੁ  ॥੧॥

 ਮਹਲਾ  ੨  ॥

 ਹਉਮੈ  ਏਹਾ  ਜਾਤਿ  ਹੈ  ਹਉਮੈ  ਕਰਮ  ਕਮਾਹਿ  ॥

 ਹਉਮੈ  ਏਈ  ਬੰਧਨਾ  ਫਿਰਿ  ਫਿਰਿ  ਜੋਨੀ  ਪਾਹਿ  ॥

 ਹਉਮੈ  ਕਿਥਹੁ  ਊਪਜੈ  ਕਿਤੁ  ਸੰਜਮਿ  ਇਹ  ਜਾਇ  ॥

 ਹਉਮੈ  ਏਹੋ  ਹੁਕਮੁ  ਹੈ  ਪਇਐ  ਕਿਰਤਿ  ਫਿਰਾਹਿ  ॥

 ਹਉਮੈ  ਦੀਰਘ  ਰੋਗੁ  ਹੈ  ਦਾਰੂ  ਭੀ  ਇਸੁ  ਮਾਹਿ  ॥

 ਕਿਰਪਾ  ਕਰੇ  ਜੇ  ਆਪਣੀ  ਤਾ  ਗੁਰ  ਕਾ  ਸਬਦੁ  ਕਮਾਹਿ  ॥

 ਨਾਨਕੁ  ਕਹੈ  ਸੁਣਹੁ  ਜਨਹੁ  ਇਤੁ  ਸੰਜਮਿ  ਦੁਖ  ਜਾਹਿ  ॥੨॥

 ਪਉੜੀ  ॥

 ਸੇਵ  ਕੀਤੀ  ਸੰਤੋਖੀੲੀਂ  ਜਿਨ੍ਹੀ  ਸਚੋ  ਸਚੁ  ਧਿਆਇਆ  ॥

 ਓਨ੍ਹੀ  ਮੰਦੈ  ਪੈਰੁ  ਨ  ਰਖਿਓ  ਕਰਿ  ਸੁਕ੍ਰਿਤੁ  ਧਰਮੁ  ਕਮਾਇਆ  ॥

 ਓਨ੍ਹੀ  ਦੁਨੀਆ  ਤੋੜੇ  ਬੰਧਨਾ  ਅੰਨੁ  ਪਾਣੀ  ਥੋੜਾ  ਖਾਇਆ  ॥

 ਤੂੰ  ਬਖਸੀਸੀ  ਅਗਲਾ  ਨਿਤ  ਦੇਵਹਿ  ਚੜਹਿ  ਸਵਾਇਆ  ॥

 ਵਡਿਆਈ  ਵਡਾ  ਪਾਇਆ  ॥੭॥

 ❁

 ਗੁਰ  ਅੰਮ੍ਰਿਤ  ਭਿੰਨੀ  ਦੇਹੁਰੀ  ਅੰਮ੍ਰਿਤੁ  ਬੁਰਕੇ  ਰਾਮ  ਰਾਜੇ  ॥

 ਜਿਨਾ  ਗੁਰਬਾਣੀ  ਮਨਿ  ਭਾਈਆ  ਅੰਮ੍ਰਿਤਿ  ਛਕਿ  ਛਕੇ  ॥

 ਗੁਰ  ਤੁਠੈ  ਹਰਿ  ਪਾਇਆ  ਚੂਕੇ  ਧਕ  ਧਕੇ  ॥

 ਹਰਿ  ਜਨੁ  ਹਰਿ  ਹਰਿ  ਹੋਇਆ  ਨਾਨਕੁ  ਹਰਿ  ਇਕੇ  ॥੪॥੯॥੧੬॥

 ਸਲੋਕ  ਮਃ  ੧  ॥

 ਪੁਰਖਾਂ  ਬਿਰਖਾਂ  ਤੀਰਥਾਂ  ਤਟਾਂ  ਮੇਘਾਂ  ਖੇਤਾਂਹ  ॥

 ਦੀਪਾਂ  ਲੋਆਂ  ਮੰਡਲਾਂ  ਖੰਡਾਂ  ਵਰਭੰਡਾਂਹ  ॥

 ਅੰਡਜ  ਜੇਰਜ  ਉਤਭੁਜਾਂ  ਖਾਣੀ  ਸੇਤਜਾਂਹ  ॥

 ਸੋ  ਮਿਤਿ  ਜਾਣੈ  ਨਾਨਕਾ  ਸਰਾਂ  ਮੇਰਾਂ  ਜੰਤਾਹ  ॥

 ਨਾਨਕ  ਜੰਤ  ਉਪਾਇ  ਕੈ  ਸੰਮਾਲੇ  ਸਭਨਾਹ  ॥

 ਜਿਨਿ  ਕਰਤੈ  ਕਰਣਾ  ਕੀਆ  ਚਿੰਤਾ  ਭਿ  ਕਰਣੀ  ਤਾਹ  ॥

 ਸੋ  ਕਰਤਾ  ਚਿੰਤਾ  ਕਰੇ  ਜਿਨਿ  ਉਪਾਇਆ  ਜਗੁ  ॥

 ਤਿਸੁ  ਜੋਹਾਰੀ  ਸੁਅਸਤਿ  ਤਿਸੁ  ਤਿਸੁ  ਦੀਬਾਣੁ  ਅਭਗੁ  ॥

 ਨਾਨਕ  ਸਚੇ  ਨਾਮ  ਬਿਨੁ  ਕਿਆ  ਟਿਕਾ  ਕਿਆ  ਤਗੁ  ॥੧॥

 ਮਃ  ੧  ॥

 ਲਖ  ਨੇਕੀਆ  ਚੰਗਿਆਈਆ  ਲਖ  ਪੁੰਨਾ  ਪਰਵਾਣੁ  ॥

 ਲਖ  ਤਪ  ਉਪਰਿ  ਤੀਰਥਾਂ  ਸਹਜ  ਜੋਗ  ਬੇਬਾਣ  ॥

 ਲਖ  ਸੂਰਤਣ  ਸੰਗਰਾਮ  ਰਣ  ਮਹਿ  ਛੁਟਹਿ  ਪਰਾਣ  ॥

 ਲਖ  ਸੁਰਤੀ  ਲਖ  ਗਿਆਨ  ਧਿਆਨ  ਪੜੀਅਹਿ  ਪਾਠ  ਪੁਰਾਣ  ॥

 ਜਿਨਿ  ਕਰਤੈ  ਕਰਣਾ  ਕੀਆ  ਲਿਖਿਆ  ਆਵਣ  ਜਾਣੁ  ॥

 ਨਾਨਕ  ਮਤੀ  ਮਿਥਿਆ  ਕਰਮੁ  ਸਚਾ  ਨੀਸਾਣੁ  ॥੨॥

 ਪਉੜੀ  ॥

 ਸਚਾ  ਸਾਹਿਬੁ  ਏਕੁ  ਤੂੰ  ਜਿਨਿ  ਸਚੋ  ਸਚੁ  ਵਰਤਾਇਆ  ॥

 ਜਿਸੁ  ਤੂੰ  ਦੇਹਿ  ਤਿਸੁ  ਮਿਲੈ  ਸਚੁ  ਤਾ  ਤਿਨ੍ਹੀ  ਸਚੁ  ਕਮਾਇਆ  ॥

 ਸਤਿਗੁਰਿ  ਮਿਲਿਐ  ਸਚੁ  ਪਾਇਆ  ਜਿਨ੍ਹ  ਕੈ  ਹਿਰਦੈ  ਸਚੁ  ਵਸਾਇਆ  ॥

 ਮੂਰਖ  ਸਚੁ  ਨ  ਜਾਣਨ੍ਹੀ  ਮਨਮੁਖੀ  ਜਨਮੁ  ਗਵਾਇਆ  ॥

 ਵਿਚਿ  ਦੁਨੀਆ  ਕਾਹੇ  ਆਇਆ  ॥੮॥

 ❁

 ਆਸਾ  ਮਹਲਾ  ੪  ॥

 ਹਰਿ  ਅੰਮ੍ਰਿਤ  ਭਗਤਿ  ਭੰਡਾਰ  ਹੈ  ਗੁਰ  ਸਤਿਗੁਰ  ਪਾਸੇ  ਰਾਮ  ਰਾਜੇ  ॥

 ਗੁਰੁ  ਸਤਿਗੁਰੁ  ਸਚਾ  ਸਾਹੁ  ਹੈ  ਸਿਖ  ਦੇਇ  ਹਰਿ  ਰਾਸੇ  ॥

 ਧਨੁ  ਧੰਨੁ  ਵਣਜਾਰਾ  ਵਣਜੁ  ਹੈ  ਗੁਰੁ  ਸਾਹੁ  ਸਾਬਾਸੇ  ॥

 ਜਨੁ  ਨਾਨਕੁ  ਗੁਰੁ  ਤਿਨ੍ਹੀ  ਪਾਇਆ  ਜਿਨ  ਧੁਰਿ  ਲਿਖਤੁ  ਲਿਲਾਟਿ  ਲਿਖਾਸੇ  ॥੧॥

 ਸਲੋਕੁ  ਮਃ  ੧  ॥

 ਪੜਿ  ਪੜਿ  ਗਡੀ  ਲਦੀਅਹਿ  ਪੜਿ  ਪੜਿ  ਭਰੀਅਹਿ  ਸਾਥ  ॥

 ਪੜਿ  ਪੜਿ  ਬੇੜੀ  ਪਾਈਐ  ਪੜਿ  ਪੜਿ  ਗਡੀਅਹਿ  ਖਾਤ  ॥

 ਪੜੀਅਹਿ  ਜੇਤੇ  ਬਰਸ  ਬਰਸ  ਪੜੀਅਹਿ  ਜੇਤੇ  ਮਾਸ  ॥

 ਪੜੀਐ  ਜੇਤੀ  ਆਰਜਾ  ਪੜੀਅਹਿ  ਜੇਤੇ  ਸਾਸ  ॥

 ਨਾਨਕ  ਲੇਖੈ  ਇਕ  ਗਲ  ਹੋਰੁ  ਹਉਮੈ  ਝਖਣਾ  ਝਾਖ  ॥੧॥

 ਮਃ  ੧  ॥

 ਲਿਖਿ  ਲਿਖਿ  ਪੜਿਆ  ॥

 ਤੇਤਾ  ਕੜਿਆ  ॥

 ਬਹੁ  ਤੀਰਥ  ਭਵਿਆ  ॥

 ਤੇਤੋ  ਲਵਿਆ  ॥

 ਬਹੁ  ਭੇਖ  ਕੀਆ  ਦੇਹੀ  ਦੁਖੁ  ਦੀਆ  ॥

 ਸਹੁ  ਵੇ  ਜੀਆ  ਅਪਣਾ  ਕੀਆ  ॥

 ਅੰਨੁ  ਨ  ਖਾਇਆ  ਸਾਦੁ  ਗਵਾਇਆ  ॥

 ਬਹੁ  ਦੁਖੁ  ਪਾਇਆ  ਦੂਜਾ  ਭਾਇਆ  ॥

 ਬਸਤ੍ਰ  ਨ  ਪਹਿਰੈ  ॥

 ਅਹਿਨਿਸਿ  ਕਹਰੈ  ॥

 ਮੋਨਿ  ਵਿਗੂਤਾ  ॥

 ਕਿਉ  ਜਾਗੈ  ਗੁਰ  ਬਿਨੁ  ਸੂਤਾ  ॥

 ਪਗ  ਉਪੇਤਾਣਾ  ॥

 ਅਪਣਾ  ਕੀਆ  ਕਮਾਣਾ  ॥

 ਅਲੁ  ਮਲੁ  ਖਾਈ  ਸਿਰਿ  ਛਾਈ  ਪਾਈ  ॥

 ਮੂਰਖਿ  ਅੰਧੈ  ਪਤਿ  ਗਵਾਈ  ॥

 ਵਿਣੁ  ਨਾਵੈ  ਕਿਛੁ  ਥਾਇ  ਨ  ਪਾਈ  ॥

 ਰਹੈ  ਬੇਬਾਣੀ  ਮੜੀ  ਮਸਾਣੀ  ॥

 ਅੰਧੁ  ਨ  ਜਾਣੈ  ਫਿਰਿ  ਪਛੁਤਾਣੀ  ॥

 ਸਤਿਗੁਰੁ  ਭੇਟੇ  ਸੋ  ਸੁਖੁ  ਪਾਏ  ॥

 ਹਰਿ  ਕਾ  ਨਾਮੁ  ਮੰਨਿ  ਵਸਾਏ  ॥

 ਨਾਨਕ  ਨਦਰਿ  ਕਰੇ  ਸੋ  ਪਾਏ  ॥

 ਆਸ  ਅੰਦੇਸੇ  ਤੇ  ਨਿਹਕੇਵਲੁ  ਹਉਮੈ  ਸਬਦਿ  ਜਲਾਏ  ॥੨॥

 ਪਉੜੀ  ॥

 ਭਗਤ  ਤੇਰੈ  ਮਨਿ  ਭਾਵਦੇ  ਦਰਿ  ਸੋਹਨਿ  ਕੀਰਤਿ  ਗਾਵਦੇ  ॥

 ਨਾਨਕ  ਕਰਮਾ  ਬਾਹਰੇ  ਦਰਿ  ਢੋਅ  ਨ  ਲਹਨ੍ਹੀ  ਧਾਵਦੇ  ॥

 ਇਕਿ  ਮੂਲੁ  ਨ  ਬੁਝਨਿ੍ਹ  ਆਪਣਾ  ਅਣਹੋਦਾ  ਆਪੁ  ਗਣਾਇਦੇ  ॥

 ਹਉ  ਢਾਢੀ  ਕਾ  ਨੀਚ  ਜਾਤਿ  ਹੋਰਿ  ਉਤਮ  ਜਾਤਿ  ਸਦਾਇਦੇ  ॥

 ਤਿਨ੍ਹ  ਮੰਗਾ  ਜਿ  ਤੁਝੈ  ਧਿਆਇਦੇ  ॥੯॥

 ❁

 ਸਚੁ  ਸਾਹੁ  ਹਮਾਰਾ  ਤੂੰ  ਧਣੀ  ਸਭੁ  ਜਗਤੁ  ਵਣਜਾਰਾ  ਰਾਮ  ਰਾਜੇ  ॥

 ਸਭ  ਭਾਂਡੇ  ਤੁਧੈ  ਸਾਜਿਆ  ਵਿਚਿ  ਵਸਤੁ  ਹਰਿ  ਥਾਰਾ  ॥

 ਜੋ  ਪਾਵਹਿ  ਭਾਂਡੇ  ਵਿਚਿ  ਵਸਤੁ  ਸਾ  ਨਿਕਲੈ  ਕਿਆ  ਕੋਈ  ਕਰੇ  ਵੇਚਾਰਾ  ॥

 ਜਨ  ਨਾਨਕ  ਕਉ  ਹਰਿ  ਬਖਸਿਆ  ਹਰਿ  ਭਗਤਿ  ਭੰਡਾਰਾ  ॥੨॥

 ਸਲੋਕੁ  ਮਃ  ੧  ॥

 ਕੂੜੁ  ਰਾਜਾ  ਕੂੜੁ  ਪਰਜਾ  ਕੂੜੁ  ਸਭੁ  ਸੰਸਾਰੁ  ॥

 ਕੂੜੁ  ਮੰਡਪ  ਕੂੜੁ  ਮਾੜੀ  ਕੂੜੁ  ਬੈਸਣਹਾਰੁ  ॥

 ਕੂੜੁ  ਸੁਇਨਾ  ਕੂੜੁ  ਰੁਪਾ  ਕੂੜੁ  ਪੈਨ੍ਹਣਹਾਰੁ  ॥

 ਕੂੜੁ  ਕਾਇਆ  ਕੂੜੁ  ਕਪੜੁ  ਕੂੜੁ  ਰੂਪੁ  ਅਪਾਰੁ  ॥

 ਕੂੜੁ  ਮੀਆ  ਕੂੜੁ  ਬੀਬੀ  ਖਪਿ  ਹੋਏ  ਖਾਰੁ  ॥

 ਕੂੜਿ  ਕੂੜੈ  ਨੇਹੁ  ਲਗਾ  ਵਿਸਰਿਆ  ਕਰਤਾਰੁ  ॥

 ਕਿਸੁ  ਨਾਲਿ  ਕੀਚੈ  ਦੋਸਤੀ  ਸਭੁ  ਜਗੁ  ਚਲਣਹਾਰੁ  ॥

 ਕੂੜੁ  ਮਿਠਾ  ਕੂੜੁ  ਮਾਖਿਉ  ਕੂੜੁ  ਡੋਬੇ  ਪੂਰੁ  ॥

 ਨਾਨਕੁ  ਵਖਾਣੈ  ਬੇਨਤੀ  ਤੁਧੁ  ਬਾਝੁ  ਕੂੜੋ  ਕੂੜੁ  ॥੧॥

 ਮਃ  ੧  ॥

 ਸਚੁ  ਤਾ  ਪਰੁ  ਜਾਣੀਐ  ਜਾ  ਰਿਦੈ  ਸਚਾ  ਹੋਇ  ॥

 ਕੂੜ  ਕੀ  ਮਲੁ  ਉਤਰੈ  ਤਨੁ  ਕਰੇ  ਹਛਾ  ਧੋਇ  ॥

 ਸਚੁ  ਤਾ  ਪਰੁ  ਜਾਣੀਐ  ਜਾ  ਸਚਿ  ਧਰੇ  ਪਿਆਰੁ  ॥

 ਨਾਉ  ਸੁਣਿ  ਮਨੁ  ਰਹਸੀਐ  ਤਾ  ਪਾਏ  ਮੋਖ  ਦੁਆਰੁ  ॥

 ਸਚੁ  ਤਾ  ਪਰੁ  ਜਾਣੀਐ  ਜਾ  ਜੁਗਤਿ  ਜਾਣੈ  ਜੀਉ  ॥

 ਧਰਤਿ  ਕਾਇਆ  ਸਾਧਿ  ਕੈ  ਵਿਚਿ  ਦੇਇ  ਕਰਤਾ  ਬੀਉ  ॥

 ਸਚੁ  ਤਾ  ਪਰੁ  ਜਾਣੀਐ  ਜਾ  ਸਿਖ  ਸਚੀ  ਲੇਇ  ॥

 ਦਇਆ  ਜਾਣੈ  ਜੀਅ  ਕੀ  ਕਿਛੁ  ਪੁੰਨੁ  ਦਾਨੁ  ਕਰੇਇ  ॥

 ਸਚੁ  ਤਾਂ  ਪਰੁ  ਜਾਣੀਐ  ਜਾ  ਆਤਮ  ਤੀਰਥਿ  ਕਰੇ  ਨਿਵਾਸੁ  ॥

 ਸਤਿਗੁਰੂ  ਨੋ  ਪੁਛਿ  ਕੈ  ਬਹਿ  ਰਹੈ  ਕਰੇ  ਨਿਵਾਸੁ  ॥

 ਸਚੁ  ਸਭਨਾ  ਹੋਇ  ਦਾਰੂ  ਪਾਪ  ਕਢੈ  ਧੋਇ  ॥

 ਨਾਨਕੁ  ਵਖਾਣੈ  ਬੇਨਤੀ  ਜਿਨ  ਸਚੁ  ਪਲੈ  ਹੋਇ  ॥੨॥

 ਪਉੜੀ  ॥

 ਦਾਨੁ  ਮਹਿੰਡਾ  ਤਲੀ  ਖਾਕੁ  ਜੇ  ਮਿਲੈ  ਤ  ਮਸਤਕਿ  ਲਾਈਐ  ॥

 ਕੂੜਾ  ਲਾਲਚੁ  ਛਡੀਐ  ਹੋਇ  ਇਕ  ਮਨਿ  ਅਲਖੁ  ਧਿਆਈਐ  ॥

 ਫਲੁ  ਤੇਵੇਹੋ  ਪਾਈਐ  ਜੇਵੇਹੀ  ਕਾਰ  ਕਮਾਈਐ  ॥

 ਜੇ  ਹੋਵੈ  ਪੂਰਬਿ  ਲਿਖਿਆ  ਤਾ  ਧੂੜਿ  ਤਿਨ੍ਹਾ  ਦੀ  ਪਾਈਐ  ॥

 ਮਤਿ  ਥੋੜੀ  ਸੇਵ  ਗਵਾਈਐ  ॥੧੦॥

 ❁

 ਹਮ  ਕਿਆ  ਗੁਣ  ਤੇਰੇ  ਵਿਥਰਹ  ਸੁਆਮੀ  ਤੂੰ  ਅਪਰ  ਅਪਾਰੋ  ਰਾਮ  ਰਾਜੇ  ॥

 ਹਰਿ  ਨਾਮੁ  ਸਾਲਾਹਹ  ਦਿਨੁ  ਰਾਤਿ  ਏਹਾ  ਆਸ  ਆਧਾਰੋ  ॥

 ਹਮ  ਮੂਰਖ  ਕਿਛੂਅ  ਨ  ਜਾਣਹਾ  ਕਿਵ  ਪਾਵਹ  ਪਾਰੋ  ॥

 ਜਨੁ  ਨਾਨਕੁ  ਹਰਿ  ਕਾ  ਦਾਸੁ  ਹੈ  ਹਰਿ  ਦਾਸ  ਪਨਿਹਾਰੋ  ॥੩॥

 ਸਲੋਕੁ  ਮਃ  ੧  ॥

 ਸਚਿ  ਕਾਲੁ  ਕੂੜੁ  ਵਰਤਿਆ  ਕਲਿ  ਕਾਲਖ  ਬੇਤਾਲ  ॥

 ਬੀਉ  ਬੀਜਿ  ਪਤਿ  ਲੈ  ਗਏ  ਅਬ  ਕਿਉ  ਉਗਵੈ  ਦਾਲਿ  ॥

 ਜੇ  ਇਕੁ  ਹੋਇ  ਤ  ਉਗਵੈ  ਰੁਤੀ  ਹੂ  ਰੁਤਿ  ਹੋਇ  ॥

 ਨਾਨਕ  ਪਾਹੈ  ਬਾਹਰਾ  ਕੋਰੈ  ਰੰਗੁ  ਨ  ਸੋਇ  ॥

 ਭੈ  ਵਿਚਿ  ਖੁੰਬਿ  ਚੜਾਈਐ  ਸਰਮੁ  ਪਾਹੁ  ਤਨਿ  ਹੋਇ  ॥

 ਨਾਨਕ  ਭਗਤੀ  ਜੇ  ਰਪੈ  ਕੂੜੈ  ਸੋਇ  ਨ  ਕੋਇ  ॥੧॥

 ਮਃ  ੧  ॥

 ਲਬੁ  ਪਾਪੁ  ਦੁਇ  ਰਾਜਾ  ਮਹਤਾ  ਕੂੜੁ  ਹੋਆ  ਸਿਕਦਾਰੁ  ॥

 ਕਾਮੁ  ਨੇਬੁ  ਸਦਿ  ਪੁਛੀਐ  ਬਹਿ  ਬਹਿ  ਕਰੇ  ਬੀਚਾਰੁ  ॥

 ਅੰਧੀ  ਰਯਤਿ  ਗਿਆਨ  ਵਿਹੂਣੀ  ਭਾਹਿ  ਭਰੇ  ਮੁਰਦਾਰੁ  ॥

 ਗਿਆਨੀ  ਨਚਹਿ  ਵਾਜੇ  ਵਾਵਹਿ  ਰੂਪ  ਕਰਹਿ  ਸੀਗਾਰੁ  ॥

 ਊਚੇ  ਕੂਕਹਿ  ਵਾਦਾ  ਗਾਵਹਿ  ਜੋਧਾ  ਕਾ  ਵੀਚਾਰੁ  ॥

 ਮੂਰਖ  ਪੰਡਿਤ  ਹਿਕਮਤਿ  ਹੁਜਤਿ  ਸੰਜੈ  ਕਰਹਿ  ਪਿਆਰੁ  ॥

 ਧਰਮੀ  ਧਰਮੁ  ਕਰਹਿ  ਗਾਵਾਵਹਿ  ਮੰਗਹਿ  ਮੋਖ  ਦੁਆਰੁ  ॥

 ਜਤੀ  ਸਦਾਵਹਿ  ਜੁਗਤਿ  ਨ  ਜਾਣਹਿ  ਛਡਿ  ਬਹਹਿ  ਘਰ  ਬਾਰੁ  ॥

 ਸਭੁ  ਕੋ  ਪੂਰਾ  ਆਪੇ  ਹੋਵੈ  ਘਟਿ  ਨ  ਕੋਈ  ਆਖੈ  ॥

 ਪਤਿ  ਪਰਵਾਣਾ  ਪਿਛੈ  ਪਾਈਐ  ਤਾ  ਨਾਨਕ  ਤੋਲਿਆ  ਜਾਪੈ  ॥੨॥

 ਮਃ  ੧  ॥

 ਵਦੀ  ਸੁ  ਵਜਗਿ  ਨਾਨਕਾ  ਸਚਾ  ਵੇਖੈ  ਸੋਇ  ॥

 ਸਭਨੀ  ਛਾਲਾ  ਮਾਰੀਆ  ਕਰਤਾ  ਕਰੇ  ਸੁ  ਹੋਇ  ॥

 ਅਗੈ  ਜਾਤਿ  ਨ  ਜੋਰੁ  ਹੈ  ਅਗੈ  ਜੀਉ  ਨਵੇ  ॥

 ਜਿਨ  ਕੀ  ਲੇਖੈ  ਪਤਿ  ਪਵੈ  ਚੰਗੇ  ਸੇਈ  ਕੇਇ  ॥੩॥

 ਪਉੜੀ  ॥

 ਧੁਰਿ  ਕਰਮੁ  ਜਿਨਾ  ਕਉ  ਤੁਧੁ  ਪਾਇਆ  ਤਾ  ਤਿਨੀ  ਖਸਮੁ  ਧਿਆਇਆ  ॥

 ਏਨਾ  ਜੰਤਾ  ਕੈ  ਵਸਿ  ਕਿਛੁ  ਨਾਹੀ  ਤੁਧੁ  ਵੇਕੀ  ਜਗਤੁ  ਉਪਾਇਆ  ॥

 ਇਕਨਾ  ਨੋ  ਤੂੰ  ਮੇਲਿ  ਲੈਹਿ  ਇਕਿ  ਆਪਹੁ  ਤੁਧੁ  ਖੁਆਇਆ  ॥

 ਗੁਰ  ਕਿਰਪਾ  ਤੇ  ਜਾਣਿਆ  ਜਿਥੈ  ਤੁਧੁ  ਆਪੁ  ਬੁਝਾਇਆ  ॥

 ਸਹਜੇ  ਹੀ  ਸਚਿ  ਸਮਾਇਆ  ॥੧੧॥

 ❁

 ਜਿਉ  ਭਾਵੈ  ਤਿਉ  ਰਾਖਿ  ਲੈ  ਹਮ  ਸਰਣਿ  ਪ੍ਰਭ  ਆਏ  ਰਾਮ  ਰਾਜੇ  ॥

 ਹਮ  ਭੂਲਿ  ਵਿਗਾੜਹ  ਦਿਨਸੁ  ਰਾਤਿ  ਹਰਿ  ਲਾਜ  ਰਖਾਏ  ॥

 ਹਮ  ਬਾਰਿਕ  ਤੂੰ  ਗੁਰੁ  ਪਿਤਾ  ਹੈ  ਦੇ  ਮਤਿ  ਸਮਝਾਏ  ॥

 ਜਨੁ  ਨਾਨਕੁ  ਦਾਸੁ  ਹਰਿ  ਕਾਂਢਿਆ  ਹਰਿ  ਪੈਜ  ਰਖਾਏ  ॥੪॥੧੦॥੧੭॥

 ਸਲੋਕੁ  ਮਃ  ੧  ॥

 ਦੁਖੁ  ਦਾਰੂ  ਸੁਖੁ  ਰੋਗੁ  ਭਇਆ  ਜਾ  ਸੁਖੁ  ਤਾਮਿ  ਨ  ਹੋਈ  ॥

 ਤੂੰ  ਕਰਤਾ  ਕਰਣਾ  ਮੈ  ਨਾਹੀ  ਜਾ  ਹਉ  ਕਰੀ  ਨ  ਹੋਈ  ॥੧॥

 ਬਲਿਹਾਰੀ  ਕੁਦਰਤਿ  ਵਸਿਆ  ॥

 ਤੇਰਾ  ਅੰਤੁ  ਨ  ਜਾਈ  ਲਖਿਆ  ॥੧॥  ਰਹਾਉ  ॥

 ਜਾਤਿ  ਮਹਿ  ਜੋਤਿ  ਜੋਤਿ  ਮਹਿ  ਜਾਤਾ  ਅਕਲ  ਕਲਾ  ਭਰਪੂਰਿ  ਰਹਿਆ  ॥

 ਤੂੰ  ਸਚਾ  ਸਾਹਿਬੁ  ਸਿਫਤਿ  ਸੁਆਲਿ੍ਹਉ  ਜਿਨਿ  ਕੀਤੀ  ਸੋ  ਪਾਰਿ  ਪਇਆ  ॥

 ਕਹੁ  ਨਾਨਕ  ਕਰਤੇ  ਕੀਆ  ਬਾਤਾ  ਜੋ  ਕਿਛੁ  ਕਰਣਾ  ਸੁ  ਕਰਿ  ਰਹਿਆ  ॥੨॥

 ਮਃ  ੨  ॥

 ਜੋਗ  ਸਬਦੰ  ਗਿਆਨ  ਸਬਦੰ  ਬੇਦ  ਸਬਦੰ  ਬ੍ਰਾਹਮਣਹ  ॥

 ਖਤ੍ਰੀ  ਸਬਦੰ  ਸੂਰ  ਸਬਦੰ  ਸੂਦ੍ਰ  ਸਬਦੰ  ਪਰਾ  ਕ੍ਰਿਤਹ  ॥

 ਸਰਬ  ਸਬਦੰ  ਏਕ  ਸਬਦੰ  ਜੇ  ਕੋ  ਜਾਣੈ  ਭੇਉ  ॥  ਨਾਨਕੁ  ਤਾ  ਕਾ  ਦਾਸੁ  ਹੈ  ਸੋਈ  ਨਿਰੰਜਨ  ਦੇਉ  ॥੩॥

 ਮਃ  ੨  ॥

 ਏਕ  ਕ੍ਰਿਸਨੰ  ਸਰਬ  ਦੇਵਾ  ਦੇਵ  ਦੇਵਾ  ਤ  ਆਤਮਾ  ॥

 ਆਤਮਾ  ਬਾਸੁਦੇਵਸਿ੍ਯ  ਜੇ  ਕੋ  ਜਾਣੈ  ਭੇਉ  ॥  ਨਾਨਕੁ  ਤਾ  ਕਾ  ਦਾਸੁ  ਹੈ  ਸੋਈ  ਨਿਰੰਜਨ  ਦੇਉ  ॥੪॥

 ਮਃ  ੧  ॥

 ਕੁੰਭੇ  ਬਧਾ  ਜਲੁ  ਰਹੈ  ਜਲ  ਬਿਨੁ  ਕੁੰਭੁ  ਨ  ਹੋਇ  ॥

 ਗਿਆਨ  ਕਾ  ਬਧਾ  ਮਨੁ  ਰਹੈ  ਗੁਰ  ਬਿਨੁ  ਗਿਆਨੁ  ਨ  ਹੋਇ  ॥੫॥

 ਪਉੜੀ  ॥

 ਪੜਿਆ  ਹੋਵੈ  ਗੁਨਹਗਾਰੁ  ਤਾ  ਓਮੀ  ਸਾਧੁ  ਨ  ਮਾਰੀਐ  ॥

 ਜੇਹਾ  ਘਾਲੇ  ਘਾਲਣਾ  ਤੇਵੇਹੋ  ਨਾਉ  ਪਚਾਰੀਐ  ॥

 ਐਸੀ  ਕਲਾ  ਨ  ਖੇਡੀਐ  ਜਿਤੁ  ਦਰਗਹ  ਗਇਆ  ਹਾਰੀਐ  ॥

 ਪੜਿਆ  ਅਤੈ  ਓਮੀਆ  ਵੀਚਾਰੁ  ਅਗੈ  ਵੀਚਾਰੀਐ  ॥

 ਮੁਹਿ  ਚਲੈ  ਸੁ  ਅਗੈ  ਮਾਰੀਐ  ॥੧੨॥

 ❁

 ਆਸਾ  ਮਹਲਾ  ੪  ॥

 ਜਿਨ  ਮਸਤਕਿ  ਧੁਰਿ  ਹਰਿ  ਲਿਖਿਆ  ਤਿਨਾ  ਸਤਿਗੁਰੁ  ਮਿਲਿਆ  ਰਾਮ  ਰਾਜੇ  ॥

 ਅਗਿਆਨੁ  ਅੰਧੇਰਾ  ਕਟਿਆ  ਗੁਰ  ਗਿਆਨੁ  ਘਟਿ  ਬਲਿਆ  ॥

 ਹਰਿ  ਲਧਾ  ਰਤਨੁ  ਪਦਾਰਥੋ  ਫਿਰਿ  ਬਹੁੜਿ  ਨ  ਚਲਿਆ  ॥

 ਜਨ  ਨਾਨਕ  ਨਾਮੁ  ਆਰਾਧਿਆ  ਆਰਾਧਿ  ਹਰਿ  ਮਿਲਿਆ  ॥੧॥

 ਸਲੋਕੁ  ਮਃ  ੧  ॥

 ਨਾਨਕ  ਮੇਰੁ  ਸਰੀਰ  ਕਾ  ਇਕੁ  ਰਥੁ  ਇਕੁ  ਰਥਵਾਹੁ  ॥

 ਜੁਗੁ  ਜੁਗੁ  ਫੇਰਿ  ਵਟਾਈਅਹਿ  ਗਿਆਨੀ  ਬੁਝਹਿ  ਤਾਹਿ  ॥

 ਸਤਜੁਗਿ  ਰਥੁ  ਸੰਤੋਖ  ਕਾ  ਧਰਮੁ  ਅਗੈ  ਰਥਵਾਹੁ  ॥

 ਤ੍ਰੇਤੈ  ਰਥੁ  ਜਤੈ  ਕਾ  ਜੋਰੁ  ਅਗੈ  ਰਥਵਾਹੁ  ॥

 ਦੁਆਪੁਰਿ  ਰਥੁ  ਤਪੈ  ਕਾ  ਸਤੁ  ਅਗੈ  ਰਥਵਾਹੁ  ॥

 ਕਲਜੁਗਿ  ਰਥੁ  ਅਗਨਿ  ਕਾ  ਕੂੜੁ  ਅਗੈ  ਰਥਵਾਹੁ  ॥੧॥

 ਮਃ  ੧  ॥

 ਸਾਮ  ਕਹੈ  ਸੇਤੰਬਰੁ  ਸੁਆਮੀ  ਸਚ  ਮਹਿ  ਆਛੈ  ਸਾਚਿ  ਰਹੇ  ॥  ਸਭੁ  ਕੋ  ਸਚਿ  ਸਮਾਵੈ  ॥

 ਰਿਗੁ  ਕਹੈ  ਰਹਿਆ  ਭਰਪੂਰਿ  ॥

 ਰਾਮ  ਨਾਮੁ  ਦੇਵਾ  ਮਹਿ  ਸੂਰੁ  ॥

 ਨਾਇ  ਲਇਐ  ਪਰਾਛਤ  ਜਾਹਿ  ॥

 ਨਾਨਕ  ਤਉ  ਮੋਖੰਤਰੁ  ਪਾਹਿ  ॥

 ਜੁਜ  ਮਹਿ  ਜੋਰਿ  ਛਲੀ  ਚੰਦ੍ਰਾਵਲਿ  ਕਾਨ੍ਹ  ਕ੍ਰਿਸਨੁ  ਜਾਦਮੁ  ਭਇਆ  ॥

 ਪਾਰਜਾਤੁ  ਗੋਪੀ  ਲੈ  ਆਇਆ  ਬਿੰਦ੍ਰਾਬਨ  ਮਹਿ  ਰੰਗੁ  ਕੀਆ  ॥

 ਕਲਿ  ਮਹਿ  ਬੇਦੁ  ਅਥਰਬਣੁ  ਹੂਆ  ਨਾਉ  ਖੁਦਾਈ  ਅਲਹੁ  ਭਇਆ  ॥

 ਨੀਲ  ਬਸਤ੍ਰ  ਲੇ  ਕਪੜੇ  ਪਹਿਰੇ  ਤੁਰਕ  ਪਠਾਣੀ  ਅਮਲੁ  ਕੀਆ  ॥

 ਚਾਰੇ  ਵੇਦ  ਹੋਏ  ਸਚਿਆਰ  ॥

 ਪੜਹਿ  ਗੁਣਹਿ  ਤਿਨ੍ਹ  ਚਾਰ  ਵੀਚਾਰ  ॥

 ਭਾਉ  ਭਗਤਿ  ਕਰਿ  ਨੀਚੁ  ਸਦਾਏ  ॥  ਤਉ  ਨਾਨਕ  ਮੋਖੰਤਰੁ  ਪਾਏ  ॥੨॥

 ਪਉੜੀ  ॥

 ਸਤਿਗੁਰ  ਵਿਟਹੁ  ਵਾਰਿਆ  ਜਿਤੁ  ਮਿਲਿਐ  ਖਸਮੁ  ਸਮਾਲਿਆ  ॥

 ਜਿਨਿ  ਕਰਿ  ਉਪਦੇਸੁ  ਗਿਆਨ  ਅੰਜਨੁ  ਦੀਆ  ਇਨ੍ਹੀ  ਨੇਤ੍ਰੀ  ਜਗਤੁ  ਨਿਹਾਲਿਆ  ॥

 ਖਸਮੁ  ਛੋਡਿ  ਦੂਜੈ  ਲਗੇ  ਡੁਬੇ  ਸੇ  ਵਣਜਾਰਿਆ  ॥

 ਸਤਿਗੁਰੂ  ਹੈ  ਬੋਹਿਥਾ  ਵਿਰਲੈ  ਕਿਨੈ  ਵੀਚਾਰਿਆ  ॥

 ਕਰਿ  ਕਿਰਪਾ  ਪਾਰਿ  ਉਤਾਰਿਆ  ॥੧੩॥

 ❁

 ਜਿਨੀ  ਐਸਾ  ਹਰਿ  ਨਾਮੁ  ਨ  ਚੇਤਿਓ  ਸੇ  ਕਾਹੇ  ਜਗਿ  ਆਏ  ਰਾਮ  ਰਾਜੇ  ॥

 ਇਹੁ  ਮਾਣਸ  ਜਨਮੁ  ਦੁਲੰਭੁ  ਹੈ  ਨਾਮ  ਬਿਨਾ  ਬਿਰਥਾ  ਸਭੁ  ਜਾਏ  ॥

 ਹੁਣਿ  ਵਤੈ  ਹਰਿ  ਨਾਮੁ  ਨ  ਬੀਜਿਓ  ਅਗੈ  ਭੁਖਾ  ਕਿਆ  ਖਾਏ  ॥

 ਮਨਮੁਖਾ  ਨੋ  ਫਿਰਿ  ਜਨਮੁ  ਹੈ  ਨਾਨਕ  ਹਰਿ  ਭਾਏ  ॥੨॥

 ਸਲੋਕੁ  ਮਃ  ੧  ॥

 ਸਿੰਮਲ  ਰੁਖੁ  ਸਰਾਇਰਾ  ਅਤਿ  ਦੀਰਘ  ਅਤਿ  ਮੁਚੁ  ॥

 ਓਇ  ਜਿ  ਆਵਹਿ  ਆਸ  ਕਰਿ  ਜਾਹਿ  ਨਿਰਾਸੇ  ਕਿਤੁ  ॥

 ਫਲ  ਫਿਕੇ  ਫੁਲ  ਬਕਬਕੇ  ਕੰਮਿ  ਨ  ਆਵਹਿ  ਪਤ  ॥

 ਮਿਠਤੁ  ਨੀਵੀ  ਨਾਨਕਾ  ਗੁਣ  ਚੰਗਿਆਈਆ  ਤਤੁ  ॥

 ਸਭੁ  ਕੋ  ਨਿਵੈ  ਆਪ  ਕਉ  ਪਰ  ਕਉ  ਨਿਵੈ  ਨ  ਕੋਇ  ॥

 ਧਰਿ  ਤਾਰਾਜੂ  ਤੋਲੀਐ  ਨਿਵੈ  ਸੁ  ਗਉਰਾ  ਹੋਇ  ॥

 ਅਪਰਾਧੀ  ਦੂਣਾ  ਨਿਵੈ  ਜੋ  ਹੰਤਾ  ਮਿਰਗਾਹਿ  ॥

 ਸੀਸਿ  ਨਿਵਾਇਐ  ਕਿਆ  ਥੀਐ  ਜਾ  ਰਿਦੈ  ਕੁਸੁਧੇ  ਜਾਹਿ  ॥੧॥

 ਮਃ  ੧  ॥

 ਪੜਿ  ਪੁਸਤਕ  ਸੰਧਿਆ  ਬਾਦੰ  ॥

 ਸਿਲ  ਪੂਜਸਿ  ਬਗੁਲ  ਸਮਾਧੰ  ॥

 ਮੁਖਿ  ਝੂਠ  ਬਿਭੂਖਣ  ਸਾਰੰ  ॥

 ਤ੍ਰੈਪਾਲ  ਤਿਹਾਲ  ਬਿਚਾਰੰ  ॥

 ਗਲਿ  ਮਾਲਾ  ਤਿਲਕੁ  ਲਿਲਾਟੰ  ॥

 ਦੁਇ  ਧੋਤੀ  ਬਸਤ੍ਰ  ਕਪਾਟੰ  ॥

 ਜੇ  ਜਾਣਸਿ  ਬ੍ਰਹਮੰ  ਕਰਮੰ  ॥

 ਸਭਿ  ਫੋਕਟ  ਨਿਸਚਉ  ਕਰਮੰ  ॥

 ਕਹੁ  ਨਾਨਕ  ਨਿਹਚਉ  ਧਿਆਵੈ  ॥

 ਵਿਣੁ  ਸਤਿਗੁਰ  ਵਾਟ  ਨ  ਪਾਵੈ  ॥੨॥

 ਪਉੜੀ  ॥

 ਕਪੜੁ  ਰੂਪੁ  ਸੁਹਾਵਣਾ  ਛਡਿ  ਦੁਨੀਆ  ਅੰਦਰਿ  ਜਾਵਣਾ  ॥

 ਮੰਦਾ  ਚੰਗਾ  ਆਪਣਾ  ਆਪੇ  ਹੀ  ਕੀਤਾ  ਪਾਵਣਾ  ॥

 ਹੁਕਮ  ਕੀਏ  ਮਨਿ  ਭਾਵਦੇ  ਰਾਹਿ  ਭੀੜੈ  ਅਗੈ  ਜਾਵਣਾ  ॥

 ਨੰਗਾ  ਦੋਜਕਿ  ਚਾਲਿਆ  ਤਾ  ਦਿਸੈ  ਖਰਾ  ਡਰਾਵਣਾ  ॥

 ਕਰਿ  ਅਉਗਣ  ਪਛੋਤਾਵਣਾ  ॥੧੪॥

 ❁

 ਤੂੰ  ਹਰਿ  ਤੇਰਾ  ਸਭੁ  ਕੋ  ਸਭਿ  ਤੁਧੁ  ਉਪਾਏ  ਰਾਮ  ਰਾਜੇ  ॥

 ਕਿਛੁ  ਹਾਥਿ  ਕਿਸੈ  ਦੈ  ਕਿਛੁ  ਨਾਹੀ  ਸਭਿ  ਚਲਹਿ  ਚਲਾਏ  ॥

 ਜਿਨ੍ਹ  ਤੂੰ  ਮੇਲਹਿ  ਪਿਆਰੇ  ਸੇ  ਤੁਧੁ  ਮਿਲਹਿ  ਜੋ  ਹਰਿ  ਮਨਿ  ਭਾਏ  ॥

 ਜਨ  ਨਾਨਕ  ਸਤਿਗੁਰੁ  ਭੇਟਿਆ  ਹਰਿ  ਨਾਮਿ  ਤਰਾਏ  ॥੩॥

 ਸਲੋਕੁ  ਮਃ  ੧  ॥

 ਦਇਆ  ਕਪਾਹ  ਸੰਤੋਖੁ  ਸੂਤੁ  ਜਤੁ  ਗੰਢੀ  ਸਤੁ  ਵਟੁ  ॥

 ਏਹੁ  ਜਨੇਊ  ਜੀਅ  ਕਾ  ਹਈ  ਤ  ਪਾਡੇ  ਘਤੁ  ॥

 ਨਾ  ਏਹੁ  ਤੁਟੈ  ਨਾ  ਮਲੁ  ਲਗੈ  ਨਾ  ਏਹੁ  ਜਲੈ  ਨ  ਜਾਇ  ॥

 ਧੰਨੁ  ਸੁ  ਮਾਣਸ  ਨਾਨਕਾ  ਜੋ  ਗਲਿ  ਚਲੇ  ਪਾਇ  ॥

 ਚਉਕੜਿ  ਮੁਲਿ  ਅਣਾਇਆ  ਬਹਿ  ਚਉਕੈ  ਪਾਇਆ  ॥

 ਸਿਖਾ  ਕੰਨਿ  ਚੜਾਈਆ  ਗੁਰੁ  ਬ੍ਰਾਹਮਣੁ  ਥਿਆ  ॥

 ਓਹੁ  ਮੁਆ  ਓਹੁ  ਝੜਿ  ਪਇਆ  ਵੇਤਗਾ  ਗਇਆ  ॥੧॥

 ਮਃ  ੧  ॥

 ਲਖ  ਚੋਰੀਆ  ਲਖ  ਜਾਰੀਆ  ਲਖ  ਕੂੜੀਆ  ਲਖ  ਗਾਲਿ  ॥

 ਲਖ  ਠਗੀਆ  ਪਹਿਨਾਮੀਆ  ਰਾਤਿ  ਦਿਨਸੁ  ਜੀਅ  ਨਾਲਿ  ॥

 ਤਗੁ  ਕਪਾਹਹੁ  ਕਤੀਐ  ਬਾਮ੍ਹਣੁ  ਵਟੇ  ਆਇ  ॥

 ਕੁਹਿ  ਬਕਰਾ  ਰਿੰਨਿ੍ਹ  ਖਾਇਆ  ਸਭੁ  ਕੋ  ਆਖੈ  ਪਾਇ  ॥

 ਹੋਇ  ਪੁਰਾਣਾ  ਸੁਟੀਐ  ਭੀ  ਫਿਰਿ  ਪਾਈਐ  ਹੋਰੁ  ॥

 ਨਾਨਕ  ਤਗੁ  ਨ  ਤੁਟਈ  ਜੇ  ਤਗਿ  ਹੋਵੈ  ਜੋਰੁ  ॥੨॥

 ਮਃ  ੧  ॥

 ਨਾਇ  ਮੰਨਿਐ  ਪਤਿ  ਊਪਜੈ  ਸਾਲਾਹੀ  ਸਚੁ  ਸੂਤੁ  ॥

 ਦਰਗਹ  ਅੰਦਰਿ  ਪਾਈਐ  ਤਗੁ  ਨ  ਤੂਟਸਿ  ਪੂਤ  ॥੩॥

 ਮਃ  ੧  ॥

 ਤਗੁ  ਨ  ਇੰਦ੍ਰੀ  ਤਗੁ  ਨ  ਨਾਰੀ  ॥

 ਭਲਕੇ  ਥੁਕ  ਪਵੈ  ਨਿਤ  ਦਾੜੀ  ॥

 ਤਗੁ  ਨ  ਪੈਰੀ  ਤਗੁ  ਨ  ਹਥੀ  ॥

 ਤਗੁ  ਨ  ਜਿਹਵਾ  ਤਗੁ  ਨ  ਅਖੀ  ॥

 ਵੇਤਗਾ  ਆਪੇ  ਵਤੈ  ॥

 ਵਟਿ  ਧਾਗੇ  ਅਵਰਾ  ਘਤੈ  ॥

 ਲੈ  ਭਾੜਿ  ਕਰੇ  ਵੀਆਹੁ  ॥

 ਕਢਿ  ਕਾਗਲੁ  ਦਸੇ  ਰਾਹੁ  ॥

 ਸੁਣਿ  ਵੇਖਹੁ  ਲੋਕਾ  ਏਹੁ  ਵਿਡਾਣੁ  ॥

 ਮਨਿ  ਅੰਧਾ  ਨਾਉ  ਸੁਜਾਣੁ  ॥੪॥

 ਪਉੜੀ  ॥

 ਸਾਹਿਬੁ  ਹੋਇ  ਦਇਆਲੁ  ਕਿਰਪਾ  ਕਰੇ  ਤਾ  ਸਾਈ  ਕਾਰ  ਕਰਾਇਸੀ  ॥

 ਸੋ  ਸੇਵਕੁ  ਸੇਵਾ  ਕਰੇ  ਜਿਸ  ਨੋ  ਹੁਕਮੁ  ਮਨਾਇਸੀ  ॥

 ਹੁਕਮਿ  ਮੰਨਿਐ  ਹੋਵੈ  ਪਰਵਾਣੁ  ਤਾ  ਖਸਮੈ  ਕਾ  ਮਹਲੁ  ਪਾਇਸੀ  ॥

 ਖਸਮੈ  ਭਾਵੈ  ਸੋ  ਕਰੇ  ਮਨਹੁ  ਚਿੰਦਿਆ  ਸੋ  ਫਲੁ  ਪਾਇਸੀ  ॥

 ਤਾ  ਦਰਗਹ  ਪੈਧਾ  ਜਾਇਸੀ  ॥੧੫॥

 ❁

 ਕੋਈ  ਗਾਵੈ  ਰਾਗੀ  ਨਾਦੀ  ਬੇਦੀ  ਬਹੁ  ਭਾਤਿ  ਕਰਿ  ਨਹੀ  ਹਰਿ  ਹਰਿ  ਭੀਜੈ  ਰਾਮ  ਰਾਜੇ  ॥

 ਜਿਨਾ  ਅੰਤਰਿ  ਕਪਟੁ  ਵਿਕਾਰੁ  ਹੈ  ਤਿਨਾ  ਰੋਇ  ਕਿਆ  ਕੀਜੈ  ॥

 ਹਰਿ  ਕਰਤਾ  ਸਭੁ  ਕਿਛੁ  ਜਾਣਦਾ  ਸਿਰਿ  ਰੋਗ  ਹਥੁ  ਦੀਜੈ  ॥

 ਜਿਨਾ  ਨਾਨਕ  ਗੁਰਮੁਖਿ  ਹਿਰਦਾ  ਸੁਧੁ  ਹੈ  ਹਰਿ  ਭਗਤਿ  ਹਰਿ  ਲੀਜੈ  ॥੪॥੧੧॥੧੮॥

 ਸਲੋਕ  ਮਃ  ੧  ॥

 ਗਊ  ਬਿਰਾਹਮਣ  ਕਉ  ਕਰੁ  ਲਾਵਹੁ  ਗੋਬਰਿ  ਤਰਣੁ  ਨ  ਜਾਈ  ॥

 ਧੋਤੀ  ਟਿਕਾ  ਤੈ  ਜਪਮਾਲੀ  ਧਾਨੁ  ਮਲੇਛਾਂ  ਖਾਈ  ॥

 ਅੰਤਰਿ  ਪੂਜਾ  ਪੜਹਿ  ਕਤੇਬਾ  ਸੰਜਮੁ  ਤੁਰਕਾ  ਭਾਈ  ॥

 ਛੋਡੀਲੇ  ਪਾਖੰਡਾ  ॥

 ਨਾਮਿ  ਲਇਐ  ਜਾਹਿ  ਤਰੰਦਾ  ॥੧॥

 ਮਃ  ੧  ॥

 ਮਾਣਸ  ਖਾਣੇ  ਕਰਹਿ  ਨਿਵਾਜ  ॥

 ਛੁਰੀ  ਵਗਾਇਨਿ  ਤਿਨ  ਗਲਿ  ਤਾਗ  ॥

 ਤਿਨ  ਘਰਿ  ਬ੍ਰਹਮਣ  ਪੂਰਹਿ  ਨਾਦ  ॥

 ਉਨ੍ਹਾ  ਭਿ  ਆਵਹਿ  ਓਈ  ਸਾਦ  ॥

 ਕੂੜੀ  ਰਾਸਿ  ਕੂੜਾ  ਵਾਪਾਰੁ  ॥

 ਕੂੜੁ  ਬੋਲਿ  ਕਰਹਿ  ਆਹਾਰੁ  ॥

 ਸਰਮ  ਧਰਮ  ਕਾ  ਡੇਰਾ  ਦੂਰਿ  ॥

 ਨਾਨਕ  ਕੂੜੁ  ਰਹਿਆ  ਭਰਪੂਰਿ  ॥

 ਮਥੈ  ਟਿਕਾ  ਤੇੜਿ  ਧੋਤੀ  ਕਖਾਈ  ॥

 ਹਥਿ  ਛੁਰੀ  ਜਗਤ  ਕਾਸਾਈ  ॥

 ਨੀਲ  ਵਸਤ੍ਰ  ਪਹਿਰਿ  ਹੋਵਹਿ  ਪਰਵਾਣੁ  ॥

 ਮਲੇਛ  ਧਾਨੁ  ਲੇ  ਪੂਜਹਿ  ਪੁਰਾਣੁ  ॥

 ਅਭਾਖਿਆ  ਕਾ  ਕੁਠਾ  ਬਕਰਾ  ਖਾਣਾ  ॥

 ਚਉਕੇ  ਉਪਰਿ  ਕਿਸੈ  ਨ  ਜਾਣਾ  ॥

 ਦੇ  ਕੈ  ਚਉਕਾ  ਕਢੀ  ਕਾਰ  ॥

 ਉਪਰਿ  ਆਇ  ਬੈਠੇ  ਕੂੜਿਆਰ  ॥

 ਮਤੁ  ਭਿਟੈ  ਵੇ  ਮਤੁ  ਭਿਟੈ  ॥  ਇਹੁ  ਅੰਨੁ  ਅਸਾਡਾ  ਫਿਟੈ  ॥

 ਤਨਿ  ਫਿਟੈ  ਫੇੜ  ਕਰੇਨਿ  ॥

 ਮਨਿ  ਜੂਠੈ  ਚੁਲੀ  ਭਰੇਨਿ  ॥

 ਕਹੁ  ਨਾਨਕ  ਸਚੁ  ਧਿਆਈਐ  ॥

 ਸੁਚਿ  ਹੋਵੈ  ਤਾ  ਸਚੁ  ਪਾਈਐ  ॥੨॥

 ਪਉੜੀ  ॥

 ਚਿਤੈ  ਅੰਦਰਿ  ਸਭੁ  ਕੋ  ਵੇਖਿ  ਨਦਰੀ  ਹੇਠਿ  ਚਲਾਇਦਾ  ॥

 ਆਪੇ  ਦੇ  ਵਡਿਆਈਆ  ਆਪੇ  ਹੀ  ਕਰਮ  ਕਰਾਇਦਾ  ॥

 ਵਡਹੁ  ਵਡਾ  ਵਡ  ਮੇਦਨੀ  ਸਿਰੇ  ਸਿਰਿ  ਧੰਧੈ  ਲਾਇਦਾ  ॥

 ਨਦਰਿ  ਉਪਠੀ  ਜੇ  ਕਰੇ  ਸੁਲਤਾਨਾ  ਘਾਹੁ  ਕਰਾਇਦਾ  ॥

 ਦਰਿ  ਮੰਗਨਿ  ਭਿਖ  ਨ  ਪਾਇਦਾ  ॥੧੬॥

 ❁

 ਆਸਾ  ਮਹਲਾ  ੪  ॥

 ਜਿਨ  ਅੰਤਰਿ  ਹਰਿ  ਹਰਿ  ਪ੍ਰੀਤਿ  ਹੈ  ਤੇ  ਜਨ  ਸੁਘੜ  ਸਿਆਣੇ  ਰਾਮ  ਰਾਜੇ  ॥

 ਜੇ  ਬਾਹਰਹੁ  ਭੁਲਿ  ਚੁਕਿ  ਬੋਲਦੇ  ਭੀ  ਖਰੇ  ਹਰਿ  ਭਾਣੇ  ॥

 ਹਰਿ  ਸੰਤਾ  ਨੋ  ਹੋਰੁ  ਥਾਉ  ਨਾਹੀ  ਹਰਿ  ਮਾਣੁ  ਨਿਮਾਣੇ  ॥

 ਜਨ  ਨਾਨਕ  ਨਾਮੁ  ਦੀਬਾਣੁ  ਹੈ  ਹਰਿ  ਤਾਣੁ  ਸਤਾਣੇ  ॥੧॥

 ਸਲੋਕੁ  ਮਃ  ੧  ॥

 ਜੇ  ਮੋਹਾਕਾ  ਘਰੁ  ਮੁਹੈ  ਘਰੁ  ਮੁਹਿ  ਪਿਤਰੀ  ਦੇਇ  ॥

 ਅਗੈ  ਵਸਤੁ  ਸਿਞਾਣੀਐ  ਪਿਤਰੀ  ਚੋਰ  ਕਰੇਇ  ॥

 ਵਢੀਅਹਿ  ਹਥ  ਦਲਾਲ  ਕੇ  ਮੁਸਫੀ  ਏਹ  ਕਰੇਇ  ॥

 ਨਾਨਕ  ਅਗੈ  ਸੋ  ਮਿਲੈ  ਜਿ  ਖਟੇ  ਘਾਲੇ  ਦੇਇ  ॥੧॥

 ਮਃ  ੧  ॥

 ਜਿਉ  ਜੋਰੂ  ਸਿਰਨਾਵਣੀ  ਆਵੈ  ਵਾਰੋ  ਵਾਰ  ॥

 ਜੂਠੇ  ਜੂਠਾ  ਮੁਖਿ  ਵਸੈ  ਨਿਤ  ਨਿਤ  ਹੋਇ  ਖੁਆਰੁ  ॥

 ਸੂਚੇ  ਏਹਿ  ਨ  ਆਖੀਅਹਿ  ਬਹਨਿ  ਜਿ  ਪਿੰਡਾ  ਧੋਇ  ॥

 ਸੂਚੇ  ਸੇਈ  ਨਾਨਕਾ  ਜਿਨ  ਮਨਿ  ਵਸਿਆ  ਸੋਇ  ॥੨॥

 ਪਉੜੀ  ॥

 ਤੁਰੇ  ਪਲਾਣੇ  ਪਉਣ  ਵੇਗ  ਹਰ  ਰੰਗੀ  ਹਰਮ  ਸਵਾਰਿਆ  ॥

 ਕੋਠੇ  ਮੰਡਪ  ਮਾੜੀਆ  ਲਾਇ  ਬੈਠੇ  ਕਰਿ  ਪਾਸਾਰਿਆ  ॥

 ਚੀਜ  ਕਰਨਿ  ਮਨਿ  ਭਾਵਦੇ  ਹਰਿ  ਬੁਝਨਿ  ਨਾਹੀ  ਹਾਰਿਆ  ॥

 ਕਰਿ  ਫੁਰਮਾਇਸਿ  ਖਾਇਆ  ਵੇਖਿ  ਮਹਲਤਿ  ਮਰਣੁ  ਵਿਸਾਰਿਆ  ॥

 ਜਰੁ  ਆਈ  ਜੋਬਨਿ  ਹਾਰਿਆ  ॥੧੭॥

 ❁

 ਜਿਥੈ  ਜਾਇ  ਬਹੈ  ਮੇਰਾ  ਸਤਿਗੁਰੂ  ਸੋ  ਥਾਨੁ  ਸੁਹਾਵਾ  ਰਾਮ  ਰਾਜੇ  ॥

 ਗੁਰਸਿਖੀਂ  ਸੋ  ਥਾਨੁ  ਭਾਲਿਆ  ਲੈ  ਧੂਰਿ  ਮੁਖਿ  ਲਾਵਾ  ॥

 ਗੁਰਸਿਖਾ  ਕੀ  ਘਾਲ  ਥਾਇ  ਪਈ  ਜਿਨ  ਹਰਿ  ਨਾਮੁ  ਧਿਆਵਾ  ॥

 ਜਿਨ੍ਹ  ਨਾਨਕੁ  ਸਤਿਗੁਰੁ  ਪੂਜਿਆ  ਤਿਨ  ਹਰਿ  ਪੂਜ  ਕਰਾਵਾ  ॥੨॥

 ਸਲੋਕੁ  ਮਃ  ੧  ॥

 ਜੇ  ਕਰਿ  ਸੂਤਕੁ  ਮੰਨੀਐ  ਸਭ  ਤੈ  ਸੂਤਕੁ  ਹੋਇ  ॥

 ਗੋਹੇ  ਅਤੈ  ਲਕੜੀ  ਅੰਦਰਿ  ਕੀੜਾ  ਹੋਇ  ॥

 ਜੇਤੇ  ਦਾਣੇ  ਅੰਨ  ਕੇ  ਜੀਆ  ਬਾਝੁ  ਨ  ਕੋਇ  ॥

 ਪਹਿਲਾ  ਪਾਣੀ  ਜੀਉ  ਹੈ  ਜਿਤੁ  ਹਰਿਆ  ਸਭੁ  ਕੋਇ  ॥

 ਸੂਤਕੁ  ਕਿਉ  ਕਰਿ  ਰਖੀਐ  ਸੂਤਕੁ  ਪਵੈ  ਰਸੋਇ  ॥

 ਨਾਨਕ  ਸੂਤਕੁ  ਏਵ  ਨ  ਉਤਰੈ  ਗਿਆਨੁ  ਉਤਾਰੇ  ਧੋਇ  ॥੧॥

 ਮਃ  ੧  ॥

 ਮਨ  ਕਾ  ਸੂਤਕੁ  ਲੋਭੁ  ਹੈ  ਜਿਹਵਾ  ਸੂਤਕੁ  ਕੂੜੁ  ॥

 ਅਖੀ  ਸੂਤਕੁ  ਵੇਖਣਾ  ਪਰ  ਤ੍ਰਿਅ  ਪਰ  ਧਨ  ਰੂਪੁ  ॥

 ਕੰਨੀ  ਸੂਤਕੁ  ਕੰਨਿ  ਪੈ  ਲਾਇਤਬਾਰੀ  ਖਾਹਿ  ॥

 ਨਾਨਕ  ਹੰਸਾ  ਆਦਮੀ  ਬਧੇ  ਜਮ  ਪੁਰਿ  ਜਾਹਿ  ॥੨॥

 ਮਃ  ੧  ॥

 ਸਭੋ  ਸੂਤਕੁ  ਭਰਮੁ  ਹੈ  ਦੂਜੈ  ਲਗੈ  ਜਾਇ  ॥

 ਜੰਮਣੁ  ਮਰਣਾ  ਹੁਕਮੁ  ਹੈ  ਭਾਣੈ  ਆਵੈ  ਜਾਇ  ॥

 ਖਾਣਾ  ਪੀਣਾ  ਪਵਿਤ੍ਰੁ  ਹੈ  ਦਿਤੋਨੁ  ਰਿਜਕੁ  ਸੰਬਾਹਿ  ॥

 ਨਾਨਕ  ਜਿਨ੍ਹੀ  ਗੁਰਮੁਖਿ  ਬੁਝਿਆ  ਤਿਨ੍ਹਾ  ਸੂਤਕੁ  ਨਾਹਿ  ॥੩॥

 ਪਉੜੀ  ॥

 ਸਤਿਗੁਰੁ  ਵਡਾ  ਕਰਿ  ਸਾਲਾਹੀਐ  ਜਿਸੁ  ਵਿਚਿ  ਵਡੀਆ  ਵਡਿਆਈਆ  ॥

 ਸਹਿ  ਮੇਲੇ  ਤਾ  ਨਦਰੀ  ਆਈਆ  ॥

 ਜਾ  ਤਿਸੁ  ਭਾਣਾ  ਤਾ  ਮਨਿ  ਵਸਾਈਆ  ॥

 ਕਰਿ  ਹੁਕਮੁ  ਮਸਤਕਿ  ਹਥੁ  ਧਰਿ  ਵਿਚਹੁ  ਮਾਰਿ  ਕਢੀਆ  ਬੁਰਿਆਈਆ  ॥

 ਸਹਿ  ਤੁਠੈ  ਨਉ  ਨਿਧਿ  ਪਾਈਆ  ॥੧੮॥

 ❁

 ਗੁਰਸਿਖਾ  ਮਨਿ  ਹਰਿ  ਪ੍ਰੀਤਿ  ਹੈ  ਹਰਿ  ਨਾਮ  ਹਰਿ  ਤੇਰੀ  ਰਾਮ  ਰਾਜੇ  ॥

 ਕਰਿ  ਸੇਵਹਿ  ਪੂਰਾ  ਸਤਿਗੁਰੂ  ਭੁਖ  ਜਾਇ  ਲਹਿ  ਮੇਰੀ  ॥

 ਗੁਰਸਿਖਾ  ਕੀ  ਭੁਖ  ਸਭ  ਗਈ  ਤਿਨ  ਪਿਛੈ  ਹੋਰ  ਖਾਇ  ਘਨੇਰੀ  ॥

 ਜਨ  ਨਾਨਕ  ਹਰਿ  ਪੁੰਨੁ  ਬੀਜਿਆ  ਫਿਰਿ  ਤੋਟਿ  ਨ  ਆਵੈ  ਹਰਿ  ਪੁੰਨ  ਕੇਰੀ  ॥੩॥

 ਸਲੋਕੁ  ਮਃ  ੧  ॥

 ਪਹਿਲਾ  ਸੁਚਾ  ਆਪਿ  ਹੋਇ  ਸੁਚੈ  ਬੈਠਾ  ਆਇ  ॥

 ਸੁਚੇ  ਅਗੈ  ਰਖਿਓਨੁ  ਕੋਇ  ਨ  ਭਿਟਿਓ  ਜਾਇ  ॥

 ਸੁਚਾ  ਹੋਇ  ਕੈ  ਜੇਵਿਆ  ਲਗਾ  ਪੜਣਿ  ਸਲੋਕੁ  ॥

 ਕੁਹਥੀ  ਜਾਈ  ਸਟਿਆ  ਕਿਸੁ  ਏਹੁ  ਲਗਾ  ਦੋਖੁ  ॥

 ਅੰਨੁ  ਦੇਵਤਾ  ਪਾਣੀ  ਦੇਵਤਾ  ਬੈਸੰਤਰੁ  ਦੇਵਤਾ  ਲੂਣੁ  ਪੰਜਵਾ  ਪਾਇਆ  ਘਿਰਤੁ  ॥

 ਤਾ  ਹੋਆ  ਪਾਕੁ  ਪਵਿਤੁ  ॥

 ਪਾਪੀ  ਸਿਉ  ਤਨੁ  ਗਡਿਆ  ਥੁਕਾ  ਪਈਆ  ਤਿਤੁ  ॥

 ਜਿਤੁ  ਮੁਖਿ  ਨਾਮੁ  ਨ  ਊਚਰਹਿ  ਬਿਨੁ  ਨਾਵੈ  ਰਸ  ਖਾਹਿ  ॥

 ਨਾਨਕ  ਏਵੈ  ਜਾਣੀਐ  ਤਿਤੁ  ਮੁਖਿ  ਥੁਕਾ  ਪਾਹਿ  ॥੧॥

 ਮਃ  ੧  ॥

 ਭੰਡਿ  ਜੰਮੀਐ  ਭੰਡਿ  ਨਿੰਮੀਐ  ਭੰਡਿ  ਮੰਗਣੁ  ਵੀਆਹੁ  ॥

 ਭੰਡਹੁ  ਹੋਵੈ  ਦੋਸਤੀ  ਭੰਡਹੁ  ਚਲੈ  ਰਾਹੁ  ॥

 ਭੰਡੁ  ਮੁਆ  ਭੰਡੁ  ਭਾਲੀਐ  ਭੰਡਿ  ਹੋਵੈ  ਬੰਧਾਨੁ  ॥

 ਸੋ  ਕਿਉ  ਮੰਦਾ  ਆਖੀਐ  ਜਿਤੁ  ਜੰਮਹਿ  ਰਾਜਾਨ  ॥

 ਭੰਡਹੁ  ਹੀ  ਭੰਡੁ  ਊਪਜੈ  ਭੰਡੈ  ਬਾਝੁ  ਨ  ਕੋਇ  ॥

 ਨਾਨਕ  ਭੰਡੈ  ਬਾਹਰਾ  ਏਕੋ  ਸਚਾ  ਸੋਇ  ॥

 ਜਿਤੁ  ਮੁਖਿ  ਸਦਾ  ਸਾਲਾਹੀਐ  ਭਾਗਾ  ਰਤੀ  ਚਾਰਿ  ॥

 ਨਾਨਕ  ਤੇ  ਮੁਖ  ਊਜਲੇ  ਤਿਤੁ  ਸਚੈ  ਦਰਬਾਰਿ  ॥੨॥

 ਪਉੜੀ  ॥

 ਸਭੁ  ਕੋ  ਆਖੈ  ਆਪਣਾ  ਜਿਸੁ  ਨਾਹੀ  ਸੋ  ਚੁਣਿ  ਕਢੀਐ  ॥

 ਕੀਤਾ  ਆਪੋ  ਆਪਣਾ  ਆਪੇ  ਹੀ  ਲੇਖਾ  ਸੰਢੀਐ  ॥

 ਜਾ  ਰਹਣਾ  ਨਾਹੀ  ਐਤੁ  ਜਗਿ  ਤਾ  ਕਾਇਤੁ  ਗਾਰਬਿ  ਹੰਢੀਐ  ॥

 ਮੰਦਾ  ਕਿਸੈ  ਨ  ਆਖੀਐ  ਪੜਿ  ਅਖਰੁ  ਏਹੋ  ਬੁਝੀਐ  ॥

 ਮੂਰਖੈ  ਨਾਲਿ  ਨ  ਲੁਝੀਐ  ॥੧੯॥

 ❁

 ਗੁਰਸਿਖਾ  ਮਨਿ  ਵਾਧਾਈਆ  ਜਿਨ  ਮੇਰਾ  ਸਤਿਗੁਰੂ  ਡਿਠਾ  ਰਾਮ  ਰਾਜੇ  ॥

 ਕੋਈ  ਕਰਿ  ਗਲ  ਸੁਣਾਵੈ  ਹਰਿ  ਨਾਮ  ਕੀ  ਸੋ  ਲਗੈ  ਗੁਰਸਿਖਾ  ਮਨਿ  ਮਿਠਾ  ॥

 ਹਰਿ  ਦਰਗਹ  ਗੁਰਸਿਖ  ਪੈਨਾਈਅਹਿ  ਜਿਨ੍ਹਾ  ਮੇਰਾ  ਸਤਿਗੁਰੁ  ਤੁਠਾ  ॥

 ਜਨ  ਨਾਨਕੁ  ਹਰਿ  ਹਰਿ  ਹੋਇਆ  ਹਰਿ  ਹਰਿ  ਮਨਿ  ਵੁਠਾ  ॥੪॥੧੨॥੧੯॥

 ਸਲੋਕੁ  ਮਃ  ੧  ॥

 ਨਾਨਕ  ਫਿਕੈ  ਬੋਲਿਐ  ਤਨੁ  ਮਨੁ  ਫਿਕਾ  ਹੋਇ  ॥

 ਫਿਕੋ  ਫਿਕਾ  ਸਦੀਐ  ਫਿਕੇ  ਫਿਕੀ  ਸੋਇ  ॥

 ਫਿਕਾ  ਦਰਗਹ  ਸਟੀਐ  ਮੁਹਿ  ਥੁਕਾ  ਫਿਕੇ  ਪਾਇ  ॥

 ਫਿਕਾ  ਮੂਰਖੁ  ਆਖੀਐ  ਪਾਣਾ  ਲਹੈ  ਸਜਾਇ  ॥੧॥

 ਮਃ  ੧  ॥

 ਅੰਦਰਹੁ  ਝੂਠੇ  ਪੈਜ  ਬਾਹਰਿ  ਦੁਨੀਆ  ਅੰਦਰਿ  ਫੈਲੁ  ॥

 ਅਠਸਠਿ  ਤੀਰਥ  ਜੇ  ਨਾਵਹਿ  ਉਤਰੈ  ਨਾਹੀ  ਮੈਲੁ  ॥

 ਜਿਨ੍ਹ  ਪਟੁ  ਅੰਦਰਿ  ਬਾਹਰਿ  ਗੁਦੜੁ  ਤੇ  ਭਲੇ  ਸੰਸਾਰਿ  ॥

 ਤਿਨ੍ਹ  ਨੇਹੁ  ਲਗਾ  ਰਬ  ਸੇਤੀ  ਦੇਖਨੇ੍  ਵੀਚਾਰਿ  ॥

 ਰੰਗਿ  ਹਸਹਿ  ਰੰਗਿ  ਰੋਵਹਿ  ਚੁਪ  ਭੀ  ਕਰਿ  ਜਾਹਿ  ॥

 ਪਰਵਾਹ  ਨਾਹੀ  ਕਿਸੈ  ਕੇਰੀ  ਬਾਝੁ  ਸਚੇ  ਨਾਹ  ॥

 ਦਰਿ  ਵਾਟ  ਉਪਰਿ  ਖਰਚੁ  ਮੰਗਾ  ਜਬੈ  ਦੇਇ  ਤ  ਖਾਹਿ  ॥

 ਦੀਬਾਨੁ  ਏਕੋ  ਕਲਮ  ਏਕਾ  ਹਮਾ  ਤੁਮ੍ਹਾ  ਮੇਲੁ  ॥

 ਦਰਿ  ਲਏ  ਲੇਖਾ  ਪੀੜਿ  ਛੁਟੈ  ਨਾਨਕਾ  ਜਿਉ  ਤੇਲੁ  ॥੨॥

 ਪਉੜੀ  ॥

 ਆਪੇ  ਹੀ  ਕਰਣਾ  ਕੀਓ  ਕਲ  ਆਪੇ  ਹੀ  ਤੈ  ਧਾਰੀਐ  ॥

 ਦੇਖਹਿ  ਕੀਤਾ  ਆਪਣਾ  ਧਰਿ  ਕਚੀ  ਪਕੀ  ਸਾਰੀਐ  ॥

 ਜੋ  ਆਇਆ  ਸੋ  ਚਲਸੀ  ਸਭੁ  ਕੋਈ  ਆਈ  ਵਾਰੀਐ  ॥

 ਜਿਸ  ਕੇ  ਜੀਅ  ਪਰਾਣ  ਹਹਿ  ਕਿਉ  ਸਾਹਿਬੁ  ਮਨਹੁ  ਵਿਸਾਰੀਐ  ॥

 ਆਪਣ  ਹਥੀ  ਆਪਣਾ  ਆਪੇ  ਹੀ  ਕਾਜੁ  ਸਵਾਰੀਐ  ॥੨੦॥

 ❁

 ਆਸਾ  ਮਹਲਾ  ੪  ॥

 ਜਿਨ੍ਹਾ  ਭੇਟਿਆ  ਮੇਰਾ  ਪੂਰਾ  ਸਤਿਗੁਰੂ  ਤਿਨ  ਹਰਿ  ਨਾਮੁ  ਦ੍ਰਿੜਾਵੈ  ਰਾਮ  ਰਾਜੇ  ॥

 ਤਿਸ  ਕੀ  ਤ੍ਰਿਸਨਾ  ਭੁਖ  ਸਭ  ਉਤਰੈ  ਜੋ  ਹਰਿ  ਨਾਮੁ  ਧਿਆਵੈ  ॥

 ਜੋ  ਹਰਿ  ਹਰਿ  ਨਾਮੁ  ਧਿਆਇਦੇ  ਤਿਨ੍ਹ  ਜਮੁ  ਨੇੜਿ  ਨ  ਆਵੈ  ॥

 ਜਨ  ਨਾਨਕ  ਕਉ  ਹਰਿ  ਕ੍ਰਿਪਾ  ਕਰਿ  ਨਿਤ  ਜਪੈ  ਹਰਿ  ਨਾਮੁ  ਹਰਿ  ਨਾਮਿ  ਤਰਾਵੈ  ॥੧॥

 ਸਲੋਕੁ  ਮਹਲਾ  ੨  ॥

 ਏਹ  ਕਿਨੇਹੀ  ਆਸਕੀ  ਦੂਜੈ  ਲਗੈ  ਜਾਇ  ॥

 ਨਾਨਕ  ਆਸਕੁ  ਕਾਂਢੀਐ  ਸਦ  ਹੀ  ਰਹੈ  ਸਮਾਇ  ॥

 ਚੰਗੈ  ਚੰਗਾ  ਕਰਿ  ਮੰਨੇ  ਮੰਦੈ  ਮੰਦਾ  ਹੋਇ  ॥

 ਆਸਕੁ  ਏਹੁ  ਨ  ਆਖੀਐ  ਜਿ  ਲੇਖੈ  ਵਰਤੈ  ਸੋਇ  ॥੧॥

 ਮਹਲਾ  ੨  ॥

 ਸਲਾਮੁ  ਜਬਾਬੁ  ਦੋਵੈ  ਕਰੇ  ਮੁੰਢਹੁ  ਘੁਥਾ  ਜਾਇ  ॥

 ਨਾਨਕ  ਦੋਵੈ  ਕੂੜੀਆ  ਥਾਇ  ਨ  ਕਾਈ  ਪਾਇ  ॥੨॥

 ਪਉੜੀ  ॥

 ਜਿਤੁ  ਸੇਵਿਐ  ਸੁਖੁ  ਪਾਈਐ  ਸੋ  ਸਾਹਿਬੁ  ਸਦਾ  ਸਮ੍ਹਾਲੀਐ  ॥

 ਜਿਤੁ  ਕੀਤਾ  ਪਾਈਐ  ਆਪਣਾ  ਸਾ  ਘਾਲ  ਬੁਰੀ  ਕਿਉ  ਘਾਲੀਐ  ॥

 ਮੰਦਾ  ਮੂਲਿ  ਨ  ਕੀਚਈ  ਦੇ  ਲੰਮੀ  ਨਦਰਿ  ਨਿਹਾਲੀਐ  ॥

 ਜਿਉ  ਸਾਹਿਬ  ਨਾਲਿ  ਨ  ਹਾਰੀਐ  ਤੇਵੇਹਾ  ਪਾਸਾ  ਢਾਲੀਐ  ॥

 ਕਿਛੁ  ਲਾਹੇ  ਉਪਰਿ  ਘਾਲੀਐ  ॥੨੧॥

 ❁

 ਜਿਨੀ  ਗੁਰਮੁਖਿ  ਨਾਮੁ  ਧਿਆਇਆ  ਤਿਨਾ  ਫਿਰਿ  ਬਿਘਨੁ  ਨ  ਹੋਈ  ਰਾਮ  ਰਾਜੇ  ॥

 ਜਿਨੀ  ਸਤਿਗੁਰੁ  ਪੁਰਖੁ  ਮਨਾਇਆ  ਤਿਨ  ਪੂਜੇ  ਸਭੁ  ਕੋਈ  ॥

 ਜਿਨ੍ਹੀ  ਸਤਿਗੁਰੁ  ਪਿਆਰਾ  ਸੇਵਿਆ  ਤਿਨ੍ਹਾ  ਸੁਖੁ  ਸਦ  ਹੋਈ  ॥

 ਜਿਨ੍ਹਾ  ਨਾਨਕੁ  ਸਤਿਗੁਰੁ  ਭੇਟਿਆ  ਤਿਨ੍ਹਾ  ਮਿਲਿਆ  ਹਰਿ  ਸੋਈ  ॥੨॥

 ਸਲੋਕੁ  ਮਹਲਾ  ੨  ॥

 ਚਾਕਰੁ  ਲਗੈ  ਚਾਕਰੀ  ਨਾਲੇ  ਗਾਰਬੁ  ਵਾਦੁ  ॥

 ਗਲਾ  ਕਰੇ  ਘਣੇਰੀਆ  ਖਸਮ  ਨ  ਪਾਏ  ਸਾਦੁ  ॥

 ਆਪੁ  ਗਵਾਇ  ਸੇਵਾ  ਕਰੇ  ਤਾ  ਕਿਛੁ  ਪਾਏ  ਮਾਨੁ  ॥

 ਨਾਨਕ  ਜਿਸ  ਨੋ  ਲਗਾ  ਤਿਸੁ  ਮਿਲੈ  ਲਗਾ  ਸੋ  ਪਰਵਾਨੁ  ॥੧॥

 ਮਹਲਾ  ੨  ॥

 ਜੋ  ਜੀਇ  ਹੋਇ  ਸੁ  ਉਗਵੈ  ਮੁਹ  ਕਾ  ਕਹਿਆ  ਵਾਉ  ॥

 ਬੀਜੇ  ਬਿਖੁ  ਮੰਗੈ  ਅੰਮ੍ਰਿਤੁ  ਵੇਖਹੁ  ਏਹੁ  ਨਿਆਉ  ॥੨॥

 ਮਹਲਾ  ੨  ॥

 ਨਾਲਿ  ਇਆਣੇ  ਦੋਸਤੀ  ਕਦੇ  ਨ  ਆਵੈ  ਰਾਸਿ  ॥

 ਜੇਹਾ  ਜਾਣੈ  ਤੇਹੋ  ਵਰਤੈ  ਵੇਖਹੁ  ਕੋ  ਨਿਰਜਾਸਿ  ॥

 ਵਸਤੂ  ਅੰਦਰਿ  ਵਸਤੁ  ਸਮਾਵੈ  ਦੂਜੀ  ਹੋਵੈ  ਪਾਸਿ  ॥

 ਸਾਹਿਬ  ਸੇਤੀ  ਹੁਕਮੁ  ਨ  ਚਲੈ  ਕਹੀ  ਬਣੈ  ਅਰਦਾਸਿ  ॥

 ਕੂੜਿ  ਕਮਾਣੈ  ਕੂੜੋ  ਹੋਵੈ  ਨਾਨਕ  ਸਿਫਤਿ  ਵਿਗਾਸਿ  ॥੩॥

 ਮਹਲਾ  ੨  ॥

 ਨਾਲਿ  ਇਆਣੇ  ਦੋਸਤੀ  ਵਡਾਰੂ  ਸਿਉ  ਨੇਹੁ  ॥

 ਪਾਣੀ  ਅੰਦਰਿ  ਲੀਕ  ਜਿਉ  ਤਿਸ  ਦਾ  ਥਾਉ  ਨ  ਥੇਹੁ  ॥੪॥

 ਮਹਲਾ  ੨  ॥

 ਹੋਇ  ਇਆਣਾ  ਕਰੇ  ਕੰਮੁ  ਆਣਿ  ਨ  ਸਕੈ  ਰਾਸਿ  ॥

 ਜੇ  ਇਕ  ਅਧ  ਚੰਗੀ  ਕਰੇ  ਦੂਜੀ  ਭੀ  ਵੇਰਾਸਿ  ॥੫॥

 ਪਉੜੀ  ॥

 ਚਾਕਰੁ  ਲਗੈ  ਚਾਕਰੀ  ਜੇ  ਚਲੈ  ਖਸਮੈ  ਭਾਇ  ॥

 ਹੁਰਮਤਿ  ਤਿਸ  ਨੋ  ਅਗਲੀ  ਓਹੁ  ਵਜਹੁ  ਭਿ  ਦੂਣਾ  ਖਾਇ  ॥

 ਖਸਮੈ  ਕਰੇ  ਬਰਾਬਰੀ  ਫਿਰਿ  ਗੈਰਤਿ  ਅੰਦਰਿ  ਪਾਇ  ॥

 ਵਜਹੁ  ਗਵਾਏ  ਅਗਲਾ  ਮੁਹੇ  ਮੁਹਿ  ਪਾਣਾ  ਖਾਇ  ॥

 ਜਿਸ  ਦਾ  ਦਿਤਾ  ਖਾਵਣਾ  ਤਿਸੁ  ਕਹੀਐ  ਸਾਬਾਸਿ  ॥

 ਨਾਨਕ  ਹੁਕਮੁ  ਨ  ਚਲਈ  ਨਾਲਿ  ਖਸਮ  ਚਲੈ  ਅਰਦਾਸਿ  ॥੨੨॥

 ❁

 ਜਿਨ੍ਹਾ  ਅੰਤਰਿ  ਗੁਰਮੁਖਿ  ਪ੍ਰੀਤਿ  ਹੈ  ਤਿਨ੍ਹ  ਹਰਿ  ਰਖਣਹਾਰਾ  ਰਾਮ  ਰਾਜੇ  ॥

 ਤਿਨ੍ਹ  ਕੀ  ਨਿੰਦਾ  ਕੋਈ  ਕਿਆ  ਕਰੇ  ਜਿਨ੍ਹ  ਹਰਿ  ਨਾਮੁ  ਪਿਆਰਾ  ॥

 ਜਿਨ  ਹਰਿ  ਸੇਤੀ  ਮਨੁ  ਮਾਨਿਆ  ਸਭ  ਦੁਸਟ  ਝਖ  ਮਾਰਾ  ॥

 ਜਨ  ਨਾਨਕ  ਨਾਮੁ  ਧਿਆਇਆ  ਹਰਿ  ਰਖਣਹਾਰਾ  ॥੩॥

 ਸਲੋਕੁ  ਮਹਲਾ  ੨  ॥

 ਏਹ  ਕਿਨੇਹੀ  ਦਾਤਿ  ਆਪਸ  ਤੇ  ਜੋ  ਪਾਈਐ  ॥

 ਨਾਨਕ  ਸਾ  ਕਰਮਾਤਿ  ਸਾਹਿਬ  ਤੁਠੈ  ਜੋ  ਮਿਲੈ  ॥੧॥

 ਮਹਲਾ  ੨  ॥

 ਏਹ  ਕਿਨੇਹੀ  ਚਾਕਰੀ  ਜਿਤੁ  ਭਉ  ਖਸਮ  ਨ  ਜਾਇ  ॥

 ਨਾਨਕ  ਸੇਵਕੁ  ਕਾਢੀਐ  ਜਿ  ਸੇਤੀ  ਖਸਮ  ਸਮਾਇ  ॥੨॥

 ਪਉੜੀ  ॥

 ਨਾਨਕ  ਅੰਤ  ਨ  ਜਾਪਨ੍ਹੀ  ਹਰਿ  ਤਾ  ਕੇ  ਪਾਰਾਵਾਰ  ॥

 ਆਪਿ  ਕਰਾਏ  ਸਾਖਤੀ  ਫਿਰਿ  ਆਪਿ  ਕਰਾਏ  ਮਾਰ  ॥

 ਇਕਨ੍ਹਾ  ਗਲੀ  ਜੰਜੀਰੀਆ  ਇਕਿ  ਤੁਰੀ  ਚੜਹਿ  ਬਿਸੀਆਰ  ॥

 ਆਪਿ  ਕਰਾਏ  ਕਰੇ  ਆਪਿ  ਹਉ  ਕੈ  ਸਿਉ  ਕਰੀ  ਪੁਕਾਰ  ॥

 ਨਾਨਕ  ਕਰਣਾ  ਜਿਨਿ  ਕੀਆ  ਫਿਰਿ  ਤਿਸ  ਹੀ  ਕਰਣੀ  ਸਾਰ  ॥੨੩॥

 ❁

 ਹਰਿ  ਜੁਗੁ  ਜੁਗੁ  ਭਗਤ  ਉਪਾਇਆ  ਪੈਜ  ਰਖਦਾ  ਆਇਆ  ਰਾਮ  ਰਾਜੇ  ॥

 ਹਰਣਾਖਸੁ  ਦੁਸਟੁ  ਹਰਿ  ਮਾਰਿਆ  ਪ੍ਰਹਲਾਦੁ  ਤਰਾਇਆ  ॥

 ਅਹੰਕਾਰੀਆ  ਨਿੰਦਕਾ  ਪਿਠਿ  ਦੇਇ  ਨਾਮਦੇਉ  ਮੁਖਿ  ਲਾਇਆ  ॥

 ਜਨ  ਨਾਨਕ  ਐਸਾ  ਹਰਿ  ਸੇਵਿਆ  ਅੰਤਿ  ਲਏ  ਛਡਾਇਆ  ॥੪॥੧੩॥੨੦॥

 ਸਲੋਕੁ  ਮਃ  ੧  ॥

 ਆਪੇ  ਭਾਂਡੇ  ਸਾਜਿਅਨੁ  ਆਪੇ  ਪੂਰਣੁ  ਦੇਇ  ॥

 ਇਕਨ੍ਹੀ  ਦੁਧੁ  ਸਮਾਈਐ  ਇਕਿ  ਚੁਲੈ੍  ਰਹਨਿ੍ਹ  ਚੜੇ  ॥

 ਇਕਿ  ਨਿਹਾਲੀ  ਪੈ  ਸਵਨਿ੍ਹ  ਇਕਿ  ਉਪਰਿ  ਰਹਨਿ  ਖੜੇ  ॥

 ਤਿਨ੍ਹਾ  ਸਵਾਰੇ  ਨਾਨਕਾ  ਜਿਨ੍ਹ  ਕਉ  ਨਦਰਿ  ਕਰੇ  ॥੧॥

 ਮਹਲਾ  ੨  ॥

 ਆਪੇ  ਸਾਜੇ  ਕਰੇ  ਆਪਿ  ਜਾਈ  ਭਿ  ਰਖੈ  ਆਪਿ  ॥

 ਤਿਸੁ  ਵਿਚਿ  ਜੰਤ  ਉਪਾਇ  ਕੈ  ਦੇਖੈ  ਥਾਪਿ  ਉਥਾਪਿ  ॥

 ਕਿਸ  ਨੋ  ਕਹੀਐ  ਨਾਨਕਾ  ਸਭੁ  ਕਿਛੁ  ਆਪੇ  ਆਪਿ  ॥੨॥

 ਪਉੜੀ  ॥

 ਵਡੇ  ਕੀਆ  ਵਡਿਆਈਆ  ਕਿਛੁ  ਕਹਣਾ  ਕਹਣੁ  ਨ  ਜਾਇ  ॥

 ਸੋ  ਕਰਤਾ  ਕਾਦਰ  ਕਰੀਮੁ  ਦੇ  ਜੀਆ  ਰਿਜਕੁ  ਸੰਬਾਹਿ  ॥

 ਸਾਈ  ਕਾਰ  ਕਮਾਵਣੀ  ਧੁਰਿ  ਛੋਡੀ  ਤਿੰਨੈ  ਪਾਇ  ॥

 ਨਾਨਕ  ਏਕੀ  ਬਾਹਰੀ  ਹੋਰ  ਦੂਜੀ  ਨਾਹੀ  ਜਾਇ  ॥

 ਸੋ  ਕਰੇ  ਜਿ  ਤਿਸੈ  ਰਜਾਇ  ॥੨੪॥੧॥  ਸੁਧੁ



Tags

Post a Comment

0 Comments
* Please Don't Spam Here. All the Comments are Reviewed by Admin.