Type Here to Get Search Results !

kirtan

ਸਵਈਏ ਮਹਲੇ ਪੰਜਵੇ ਕੇ ੫


 ਸਵਈਏ  ਮਹਲੇ  ਪੰਜਵੇ  ਕੇ  ੫

 ੴ  ਸਤਿਗੁਰ  ਪ੍ਰਸਾਦਿ  ॥

 ਸਿਮਰੰ  ਸੋਈ  ਪੁਰਖੁ  ਅਚਲੁ  ਅਬਿਨਾਸੀ  ॥

 ਜਿਸੁ  ਸਿਮਰਤ  ਦੁਰਮਤਿ  ਮਲੁ  ਨਾਸੀ  ॥

 ਸਤਿਗੁਰ  ਚਰਣ  ਕਵਲ  ਰਿਦਿ  ਧਾਰੰ  ॥

 ਗੁਰ  ਅਰਜੁਨ  ਗੁਣ  ਸਹਜਿ  ਬਿਚਾਰੰ  ॥

 ਗੁਰ  ਰਾਮਦਾਸ  ਘਰਿ  ਕੀਅਉ  ਪ੍ਰਗਾਸਾ  ॥

 ਸਗਲ  ਮਨੋਰਥ  ਪੂਰੀ  ਆਸਾ  ॥

 ਤੈ  ਜਨਮਤ  ਗੁਰਮਤਿ  ਬ੍ਰਹਮੁ  ਪਛਾਣਿਓ  ॥

 ਕਲ੍ਯ  ਜੋੜਿ  ਕਰ  ਸੁਜਸੁ  ਵਖਾਣਿਓ  ॥

 ਭਗਤਿ  ਜੋਗ  ਕੌ  ਜੈਤਵਾਰੁ  ਹਰਿ  ਜਨਕੁ  ਉਪਾਯਉ  ॥

 ਸਬਦੁ  ਗੁਰੂ  ਪਰਕਾਸਿਓ  ਹਰਿ  ਰਸਨ  ਬਸਾਯਉ  ॥

 ਗੁਰ  ਨਾਨਕ  ਅੰਗਦ  ਅਮਰ  ਲਾਗਿ  ਉਤਮ  ਪਦੁ  ਪਾਯਉ  ॥

 ਗੁਰੁ  ਅਰਜੁਨੁ  ਘਰਿ  ਗੁਰ  ਰਾਮਦਾਸ  ਭਗਤ  ਉਤਰਿ  ਆਯਉ  ॥੧॥

 ਬਡਭਾਗੀ  ਉਨਮਾਨਿਅਉ  ਰਿਦਿ  ਸਬਦੁ  ਬਸਾਯਉ  ॥

 ਮਨੁ  ਮਾਣਕੁ  ਸੰਤੋਖਿਅਉ  ਗੁਰਿ  ਨਾਮੁ  ਦ੍ਰਿੜ੍ਹਾਯਉ  ॥

 ਅਗਮੁ  ਅਗੋਚਰੁ  ਪਾਰਬ੍ਰਹਮੁ  ਸਤਿਗੁਰਿ  ਦਰਸਾਯਉ  ॥

 ਗੁਰੁ  ਅਰਜੁਨੁ  ਘਰਿ  ਗੁਰ  ਰਾਮਦਾਸ  ਅਨਭਉ  ਠਹਰਾਯਉ  ॥੨॥

 ਜਨਕ  ਰਾਜੁ  ਬਰਤਾਇਆ  ਸਤਜੁਗੁ  ਆਲੀਣਾ  ॥

 ਗੁਰ  ਸਬਦੇ  ਮਨੁ  ਮਾਨਿਆ  ਅਪਤੀਜੁ  ਪਤੀਣਾ  ॥

 ਗੁਰੁ  ਨਾਨਕੁ  ਸਚੁ  ਨੀਵ  ਸਾਜਿ  ਸਤਿਗੁਰ  ਸੰਗਿ  ਲੀਣਾ  ॥

 ਗੁਰੁ  ਅਰਜੁਨੁ  ਘਰਿ  ਗੁਰ  ਰਾਮਦਾਸ  ਅਪਰੰਪਰੁ  ਬੀਣਾ  ॥੩॥

 ਖੇਲੁ  ਗੂੜ੍ਹਉ  ਕੀਅਉ  ਹਰਿ  ਰਾਇ  ਸੰਤੋਖਿ  ਸਮਾਚਰਿ੍ਯਓ  ਬਿਮਲ  ਬੁਧਿ  ਸਤਿਗੁਰਿ  ਸਮਾਣਉ  ॥

 ਆਜੋਨੀ  ਸੰਭਵਿਅਉ  ਸੁਜਸੁ  ਕਲ੍ਯ  ਕਵੀਅਣਿ  ਬਖਾਣਿਅਉ  ॥

 ਗੁਰਿ  ਨਾਨਕਿ  ਅੰਗਦੁ  ਵਰ੍ਯਉ  ਗੁਰਿ  ਅੰਗਦਿ  ਅਮਰ  ਨਿਧਾਨੁ  ॥

 ਗੁਰਿ  ਰਾਮਦਾਸ  ਅਰਜੁਨੁ  ਵਰ੍ਯਉ  ਪਾਰਸੁ  ਪਰਸੁ  ਪ੍ਰਮਾਣੁ  ॥੪॥

 ਸਦ  ਜੀਵਣੁ  ਅਰਜੁਨੁ  ਅਮੋਲੁ  ਆਜੋਨੀ  ਸੰਭਉ  ॥

 ਭਯ  ਭੰਜਨੁ  ਪਰ  ਦੁਖ  ਨਿਵਾਰੁ  ਅਪਾਰੁ  ਅਨੰਭਉ  ॥

 ਅਗਹ  ਗਹਣੁ  ਭ੍ਰਮੁ  ਭ੍ਰਾਂਤਿ  ਦਹਣੁ  ਸੀਤਲੁ  ਸੁਖ  ਦਾਤਉ  ॥

 ਆਸੰਭਉ  ਉਦਵਿਅਉ  ਪੁਰਖੁ  ਪੂਰਨ  ਬਿਧਾਤਉ  ॥

 ਨਾਨਕ  ਆਦਿ  ਅੰਗਦ  ਅਮਰ  ਸਤਿਗੁਰ  ਸਬਦਿ  ਸਮਾਇਅਉ  ॥

 ਧਨੁ  ਧੰਨੁ  ਗੁਰੂ  ਰਾਮਦਾਸ  ਗੁਰੁ  ਜਿਨਿ  ਪਾਰਸੁ  ਪਰਸਿ  ਮਿਲਾਇਅਉ  ॥੫॥

 ਜੈ  ਜੈ  ਕਾਰੁ  ਜਾਸੁ  ਜਗ  ਅੰਦਰਿ  ਮੰਦਰਿ  ਭਾਗੁ  ਜੁਗਤਿ  ਸਿਵ  ਰਹਤਾ  ॥

 ਗੁਰੁ  ਪੂਰਾ  ਪਾਯਉ  ਬਡ  ਭਾਗੀ  ਲਿਵ  ਲਾਗੀ  ਮੇਦਨਿ  ਭਰੁ  ਸਹਤਾ  ॥

 ਭਯ  ਭੰਜਨੁ  ਪਰ  ਪੀਰ  ਨਿਵਾਰਨੁ  ਕਲ੍ਯ  ਸਹਾਰੁ  ਤੋਹਿ  ਜਸੁ  ਬਕਤਾ  ॥

 ਕੁਲਿ  ਸੋਢੀ  ਗੁਰ  ਰਾਮਦਾਸ  ਤਨੁ  ਧਰਮ  ਧੁਜਾ  ਅਰਜੁਨੁ  ਹਰਿ  ਭਗਤਾ  ॥੬॥

 ਧ੍ਰੰਮ  ਧੀਰੁ  ਗੁਰਮਤਿ  ਗਭੀਰੁ  ਪਰ  ਦੁਖ  ਬਿਸਾਰਣੁ  ॥

 ਸਬਦ  ਸਾਰੁ  ਹਰਿ  ਸਮ  ਉਦਾਰੁ  ਅਹੰਮੇਵ  ਨਿਵਾਰਣੁ  ॥

 ਮਹਾ  ਦਾਨਿ  ਸਤਿਗੁਰ  ਗਿਆਨਿ  ਮਨਿ  ਚਾਉ  ਨ  ਹੁਟੈ  ॥

 ਸਤਿਵੰਤੁ  ਹਰਿ  ਨਾਮੁ  ਮੰਤ੍ਰੁ  ਨਵ  ਨਿਧਿ  ਨ  ਨਿਖੁਟੈ  ॥

 ਗੁਰ  ਰਾਮਦਾਸ  ਤਨੁ  ਸਰਬ  ਮੈ  ਸਹਜਿ  ਚੰਦੋਆ  ਤਾਣਿਅਉ  ॥

 ਗੁਰ  ਅਰਜੁਨ  ਕਲ੍ਯੁਚਰੈ  ਤੈ  ਰਾਜ  ਜੋਗ  ਰਸੁ  ਜਾਣਿਅਉ  ॥੭॥

 ਭੈ  ਨਿਰਭਉ  ਮਾਣਿਅਉ  ਲਾਖ  ਮਹਿ  ਅਲਖੁ  ਲਖਾਯਉ  ॥

 ਅਗਮੁ  ਅਗੋਚਰ  ਗਤਿ  ਗਭੀਰੁ  ਸਤਿਗੁਰਿ  ਪਰਚਾਯਉ  ॥

 ਗੁਰ  ਪਰਚੈ  ਪਰਵਾਣੁ  ਰਾਜ  ਮਹਿ  ਜੋਗੁ  ਕਮਾਯਉ  ॥

 ਧੰਨਿ  ਧੰਨਿ  ਗੁਰੁ  ਧੰਨਿ  ਅਭਰ  ਸਰ  ਸੁਭਰ  ਭਰਾਯਉ  ॥

 ਗੁਰ  ਗਮ  ਪ੍ਰਮਾਣਿ  ਅਜਰੁ  ਜਰਿਓ  ਸਰਿ  ਸੰਤੋਖ  ਸਮਾਇਯਉ  ॥

 ਗੁਰ  ਅਰਜੁਨ  ਕਲ੍ਯੁਚਰੈ  ਤੈ  ਸਹਜਿ  ਜੋਗੁ  ਨਿਜੁ  ਪਾਇਯਉ  ॥੮॥

 ਅਮਿਉ  ਰਸਨਾ  ਬਦਨਿ  ਬਰ  ਦਾਤਿ  ਅਲਖ  ਅਪਾਰ  ਗੁਰ  ਸੂਰ  ਸਬਦਿ  ਹਉਮੈ  ਨਿਵਾਰ੍ਯਉ  ॥

 ਪੰਚਾਹਰੁ  ਨਿਦਲਿਅਉ  ਸੁੰਨ  ਸਹਜਿ  ਨਿਜ  ਘਰਿ  ਸਹਾਰ੍ਯਉ  ॥

 ਹਰਿ  ਨਾਮਿ  ਲਾਗਿ  ਜਗ  ਉਧਰ੍ਯਉ  ਸਤਿਗੁਰੁ  ਰਿਦੈ  ਬਸਾਇਅਉ  ॥

 ਗੁਰ  ਅਰਜੁਨ  ਕਲ੍ਯੁਚਰੈ  ਤੈ  ਜਨਕਹ  ਕਲਸੁ  ਦੀਪਾਇਅਉ  ॥੯॥

 ਸੋਰਠੇ  ॥

 ਗੁਰੁ  ਅਰਜੁਨੁ  ਪੁਰਖੁ  ਪ੍ਰਮਾਣੁ  ਪਾਰਥਉ  ਚਾਲੈ  ਨਹੀ  ॥

 ਨੇਜਾ  ਨਾਮ  ਨੀਸਾਣੁ  ਸਤਿਗੁਰ  ਸਬਦਿ  ਸਵਾਰਿਅਉ  ॥੧॥

 ਭਵਜਲੁ  ਸਾਇਰੁ  ਸੇਤੁ  ਨਾਮੁ  ਹਰੀ  ਕਾ  ਬੋਹਿਥਾ  ॥

 ਤੁਅ  ਸਤਿਗੁਰ  ਸੰ  ਹੇਤੁ  ਨਾਮਿ  ਲਾਗਿ  ਜਗੁ  ਉਧਰ੍ਯਉ  ॥੨॥

 ਜਗਤ  ਉਧਾਰਣੁ  ਨਾਮੁ  ਸਤਿਗੁਰ  ਤੁਠੈ  ਪਾਇਅਉ  ॥

 ਅਬ  ਨਾਹਿ  ਅਵਰ  ਸਰਿ  ਕਾਮੁ  ਬਾਰੰਤਰਿ  ਪੂਰੀ  ਪੜੀ  ॥੩॥੧੨॥

 ਜੋਤਿ  ਰੂਪਿ  ਹਰਿ  ਆਪਿ  ਗੁਰੂ  ਨਾਨਕੁ  ਕਹਾਯਉ  ॥

 ਤਾ  ਤੇ  ਅੰਗਦੁ  ਭਯਉ  ਤਤ  ਸਿਉ  ਤਤੁ  ਮਿਲਾਯਉ  ॥

 ਅੰਗਦਿ  ਕਿਰਪਾ  ਧਾਰਿ  ਅਮਰੁ  ਸਤਿਗੁਰੁ  ਥਿਰੁ  ਕੀਅਉ  ॥

 ਅਮਰਦਾਸਿ  ਅਮਰਤੁ  ਛਤ੍ਰੁ  ਗੁਰ  ਰਾਮਹਿ  ਦੀਅਉ  ॥

 ਗੁਰ  ਰਾਮਦਾਸ  ਦਰਸਨੁ  ਪਰਸਿ  ਕਹਿ  ਮਥੁਰਾ  ਅੰਮ੍ਰਿਤ  ਬਯਣ  ॥

 ਮੂਰਤਿ  ਪੰਚ  ਪ੍ਰਮਾਣ  ਪੁਰਖੁ  ਗੁਰੁ  ਅਰਜੁਨੁ  ਪਿਖਹੁ  ਨਯਣ  ॥੧॥

 ਸਤਿ  ਰੂਪੁ  ਸਤਿ  ਨਾਮੁ  ਸਤੁ  ਸੰਤੋਖੁ  ਧਰਿਓ  ਉਰਿ  ॥

 ਆਦਿ  ਪੁਰਖਿ  ਪਰਤਖਿ  ਲਿਖ੍ਯਉ  ਅਛਰੁ  ਮਸਤਕਿ  ਧੁਰਿ  ॥

 ਪ੍ਰਗਟ  ਜੋਤਿ  ਜਗਮਗੈ  ਤੇਜੁ  ਭੂਅ  ਮੰਡਲਿ  ਛਾਯਉ  ॥

 ਪਾਰਸੁ  ਪਰਸਿ  ਪਰਸੁ  ਪਰਸਿ  ਗੁਰਿ  ਗੁਰੂ  ਕਹਾਯਉ  ॥

 ਭਨਿ  ਮਥੁਰਾ  ਮੂਰਤਿ  ਸਦਾ  ਥਿਰੁ  ਲਾਇ  ਚਿਤੁ  ਸਨਮੁਖ  ਰਹਹੁ  ॥

 ਕਲਜੁਗਿ  ਜਹਾਜੁ  ਅਰਜੁਨੁ  ਗੁਰੂ  ਸਗਲ  ਸ੍ਰਿਸ੍ਟਿ  ਲਗਿ  ਬਿਤਰਹੁ  ॥੨॥

 ਤਿਹ  ਜਨ  ਜਾਚਹੁ  ਜਗਤ੍ਰ  ਪਰ  ਜਾਨੀਅਤੁ  ਬਾਸੁਰ  ਰਯਨਿ  ਬਾਸੁ  ਜਾ  ਕੋ  ਹਿਤੁ  ਨਾਮ  ਸਿਉ  ॥

 ਪਰਮ  ਅਤੀਤੁ  ਪਰਮੇਸੁਰ  ਕੈ  ਰੰਗਿ  ਰੰਗ੍ਯੌ  ਬਾਸਨਾ  ਤੇ  ਬਾਹਰਿ  ਪੈ  ਦੇਖੀਅਤੁ  ਧਾਮ  ਸਿਉ  ॥

 ਅਪਰ  ਪਰੰਪਰ  ਪੁਰਖ  ਸਿਉ  ਪ੍ਰੇਮੁ  ਲਾਗ੍ਯੌ  ਬਿਨੁ  ਭਗਵੰਤ  ਰਸੁ  ਨਾਹੀ  ਅਉਰੈ  ਕਾਮ  ਸਿਉ  ॥

 ਮਥੁਰਾ  ਕੋ  ਪ੍ਰਭੁ  ਸ੍ਰਬ  ਮਯ  ਅਰਜੁਨ  ਗੁਰੁ  ਭਗਤਿ  ਕੈ  ਹੇਤਿ  ਪਾਇ  ਰਹਿਓ  ਮਿਲਿ  ਰਾਮ  ਸਿਉ  ॥੩॥

 ਅੰਤੁ  ਨ  ਪਾਵਤ  ਦੇਵ  ਸਬੈ  ਮੁਨਿ  ਇੰਦ੍ਰ  ਮਹਾ  ਸਿਵ  ਜੋਗ  ਕਰੀ  ॥

 ਫੁਨਿ  ਬੇਦ  ਬਿਰੰਚਿ  ਬਿਚਾਰਿ  ਰਹਿਓ  ਹਰਿ  ਜਾਪੁ  ਨ  ਛਾਡਿ੍ਯਉ  ਏਕ  ਘਰੀ  ॥

 ਮਥੁਰਾ  ਜਨ  ਕੋ  ਪ੍ਰਭੁ  ਦੀਨ  ਦਯਾਲੁ  ਹੈ  ਸੰਗਤਿ  ਸ੍ਰਿਸ੍ਟਿ  ਨਿਹਾਲੁ  ਕਰੀ  ॥

 ਰਾਮਦਾਸਿ  ਗੁਰੂ  ਜਗ  ਤਾਰਨ  ਕਉ  ਗੁਰ  ਜੋਤਿ  ਅਰਜੁਨ  ਮਾਹਿ  ਧਰੀ  ॥੪॥

 ਜਗ  ਅਉਰੁ  ਨ  ਯਾਹਿ  ਮਹਾ  ਤਮ  ਮੈ  ਅਵਤਾਰੁ  ਉਜਾਗਰੁ  ਆਨਿ  ਕੀਅਉ  ॥

 ਤਿਨ  ਕੇ  ਦੁਖ  ਕੋਟਿਕ  ਦੂਰਿ  ਗਏ  ਮਥੁਰਾ  ਜਿਨ੍ਹ  ਅੰਮ੍ਰਿਤ  ਨਾਮੁ  ਪੀਅਉ  ॥

 ਇਹ  ਪਧਤਿ  ਤੇ  ਮਤ  ਚੂਕਹਿ  ਰੇ  ਮਨ  ਭੇਦੁ  ਬਿਭੇਦੁ  ਨ  ਜਾਨ  ਬੀਅਉ  ॥

 ਪਰਤਛਿ  ਰਿਦੈ  ਗੁਰ  ਅਰਜੁਨ  ਕੈ  ਹਰਿ  ਪੂਰਨ  ਬ੍ਰਹਮਿ  ਨਿਵਾਸੁ  ਲੀਅਉ  ॥੫॥

 ਜਬ  ਲਉ  ਨਹੀ  ਭਾਗ  ਲਿਲਾਰ  ਉਦੈ  ਤਬ  ਲਉ  ਭ੍ਰਮਤੇ  ਫਿਰਤੇ  ਬਹੁ  ਧਾਯਉ  ॥

 ਕਲਿ  ਘੋਰ  ਸਮੁਦ੍ਰ  ਮੈ  ਬੂਡਤ  ਥੇ  ਕਬਹੂ  ਮਿਟਿ  ਹੈ  ਨਹੀ  ਰੇ  ਪਛੁਤਾਯਉ  ॥

 ਤਤੁ  ਬਿਚਾਰੁ  ਯਹੈ  ਮਥੁਰਾ  ਜਗ  ਤਾਰਨ  ਕਉ  ਅਵਤਾਰੁ  ਬਨਾਯਉ  ॥

 ਜਪ੍ਯਉ  ਜਿਨ੍ਹ  ਅਰਜੁਨ  ਦੇਵ  ਗੁਰੂ  ਫਿਰਿ  ਸੰਕਟ  ਜੋਨਿ  ਗਰਭ  ਨ  ਆਯਉ  ॥੬॥

 ਕਲਿ  ਸਮੁਦ੍ਰ  ਭਏ  ਰੂਪ  ਪ੍ਰਗਟਿ  ਹਰਿ  ਨਾਮ  ਉਧਾਰਨੁ  ॥

 ਬਸਹਿ  ਸੰਤ  ਜਿਸੁ  ਰਿਦੈ  ਦੁਖ  ਦਾਰਿਦ੍ਰ  ਨਿਵਾਰਨੁ  ॥

 ਨਿਰਮਲ  ਭੇਖ  ਅਪਾਰ  ਤਾਸੁ  ਬਿਨੁ  ਅਵਰੁ  ਨ  ਕੋਈ  ॥

 ਮਨ  ਬਚ  ਜਿਨਿ  ਜਾਣਿਅਉ  ਭਯਉ  ਤਿਹ  ਸਮਸਰਿ  ਸੋਈ  ॥

 ਧਰਨਿ  ਗਗਨ  ਨਵ  ਖੰਡ  ਮਹਿ  ਜੋਤਿ  ਸ੍ਵਰੂਪੀ  ਰਹਿਓ  ਭਰਿ  ॥

 ਭਨਿ  ਮਥੁਰਾ  ਕਛੁ  ਭੇਦੁ  ਨਹੀ  ਗੁਰੁ  ਅਰਜੁਨੁ  ਪਰਤਖ੍ਯ  ਹਰਿ  ॥੭॥੧੯॥

 ਅਜੈ  ਗੰਗ  ਜਲੁ  ਅਟਲੁ  ਸਿਖ  ਸੰਗਤਿ  ਸਭ  ਨਾਵੈ  ॥

 ਨਿਤ  ਪੁਰਾਣ  ਬਾਚੀਅਹਿ  ਬੇਦ  ਬ੍ਰਹਮਾ  ਮੁਖਿ  ਗਾਵੈ  ॥

 ਅਜੈ  ਚਵਰੁ  ਸਿਰਿ  ਢੁਲੈ  ਨਾਮੁ  ਅੰਮ੍ਰਿਤੁ  ਮੁਖਿ  ਲੀਅਉ  ॥

 ਗੁਰ  ਅਰਜੁਨ  ਸਿਰਿ  ਛਤ੍ਰੁ  ਆਪਿ  ਪਰਮੇਸਰਿ  ਦੀਅਉ  ॥

 ਮਿਲਿ  ਨਾਨਕ  ਅੰਗਦ  ਅਮਰ  ਗੁਰ  ਗੁਰੁ  ਰਾਮਦਾਸੁ  ਹਰਿ  ਪਹਿ  ਗਯਉ  ॥

 ਹਰਿਬੰਸ  ਜਗਤਿ  ਜਸੁ  ਸੰਚਰ੍ਯਉ  ਸੁ  ਕਵਣੁ  ਕਹੈ  ਸ੍ਰੀ  ਗੁਰੁ  ਮੁਯਉ  ॥੧॥

 ਦੇਵ  ਪੁਰੀ  ਮਹਿ  ਗਯਉ  ਆਪਿ  ਪਰਮੇਸ੍ਵਰ  ਭਾਯਉ  ॥

 ਹਰਿ  ਸਿੰਘਾਸਣੁ  ਦੀਅਉ  ਸਿਰੀ  ਗੁਰੁ  ਤਹ  ਬੈਠਾਯਉ  ॥

 ਰਹਸੁ  ਕੀਅਉ  ਸੁਰ  ਦੇਵ  ਤੋਹਿ  ਜਸੁ  ਜਯ  ਜਯ  ਜੰਪਹਿ  ॥

 ਅਸੁਰ  ਗਏ  ਤੇ  ਭਾਗਿ  ਪਾਪ  ਤਿਨ੍ਹ  ਭੀਤਰਿ  ਕੰਪਹਿ  ॥

 ਕਾਟੇ  ਸੁ  ਪਾਪ  ਤਿਨ੍ਹ  ਨਰਹੁ  ਕੇ  ਗੁਰੁ  ਰਾਮਦਾਸੁ  ਜਿਨ੍ਹ  ਪਾਇਯਉ  ॥

 ਛਤ੍ਰੁ  ਸਿੰਘਾਸਨੁ  ਪਿਰਥਮੀ  ਗੁਰ  ਅਰਜੁਨ  ਕਉ  ਦੇ  ਆਇਅਉ  ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥

Post a Comment

0 Comments
* Please Don't Spam Here. All the Comments are Reviewed by Admin.