Type Here to Get Search Results !

kirtan

ਸਵਈਏ ਮਹਲੇ ਚਉਥੇ ਕੇ ੪


 ਸਵਈਏ  ਮਹਲੇ  ਚਉਥੇ  ਕੇ  ੪

 ੴ  ਸਤਿਗੁਰ  ਪ੍ਰਸਾਦਿ  ॥

 ਇਕ  ਮਨਿ  ਪੁਰਖੁ  ਨਿਰੰਜਨੁ  ਧਿਆਵਉ  ॥

 ਗੁਰ  ਪ੍ਰਸਾਦਿ  ਹਰਿ  ਗੁਣ  ਸਦ  ਗਾਵਉ  ॥

 ਗੁਨ  ਗਾਵਤ  ਮਨਿ  ਹੋਇ  ਬਿਗਾਸਾ  ॥

 ਸਤਿਗੁਰ  ਪੂਰਿ  ਜਨਹ  ਕੀ  ਆਸਾ  ॥

 ਸਤਿਗੁਰੁ  ਸੇਵਿ  ਪਰਮ  ਪਦੁ  ਪਾਯਉ  ॥

 ਅਬਿਨਾਸੀ  ਅਬਿਗਤੁ  ਧਿਆਯਉ  ॥

 ਤਿਸੁ  ਭੇਟੇ  ਦਾਰਿਦ੍ਰੁ  ਨ  ਚੰਪੈ  ॥

 ਕਲ੍ਯ  ਸਹਾਰੁ  ਤਾਸੁ  ਗੁਣ  ਜੰਪੈ  ॥

 ਜੰਪਉ  ਗੁਣ  ਬਿਮਲ  ਸੁਜਨ  ਜਨ  ਕੇਰੇ  ਅਮਿਅ  ਨਾਮੁ  ਜਾ  ਕਉ  ਫੁਰਿਆ  ॥

 ਇਨਿ  ਸਤਗੁਰੁ  ਸੇਵਿ  ਸਬਦ  ਰਸੁ  ਪਾਯਾ  ਨਾਮੁ  ਨਿਰੰਜਨ  ਉਰਿ  ਧਰਿਆ  ॥

 ਹਰਿ  ਨਾਮ  ਰਸਿਕੁ  ਗੋਬਿੰਦ  ਗੁਣ  ਗਾਹਕੁ  ਚਾਹਕੁ  ਤਤ  ਸਮਤ  ਸਰੇ  ॥

 ਕਵਿ  ਕਲ੍ਯ  ਠਕੁਰ  ਹਰਦਾਸ  ਤਨੇ  ਗੁਰ  ਰਾਮਦਾਸ  ਸਰ  ਅਭਰ  ਭਰੇ  ॥੧॥

 ਛੁਟਤ  ਪਰਵਾਹ  ਅਮਿਅ  ਅਮਰਾ  ਪਦ  ਅੰਮ੍ਰਿਤ  ਸਰੋਵਰ  ਸਦ  ਭਰਿਆ  ॥

 ਤੇ  ਪੀਵਹਿ  ਸੰਤ  ਕਰਹਿ  ਮਨਿ  ਮਜਨੁ  ਪੁਬ  ਜਿਨਹੁ  ਸੇਵਾ  ਕਰੀਆ  ॥

 ਤਿਨ  ਭਉ  ਨਿਵਾਰਿ  ਅਨਭੈ  ਪਦੁ  ਦੀਨਾ  ਸਬਦ  ਮਾਤ੍ਰ  ਤੇ  ਉਧਰ  ਧਰੇ  ॥

 ਕਵਿ  ਕਲ੍ਯ  ਠਕੁਰ  ਹਰਦਾਸ  ਤਨੇ  ਗੁਰ  ਰਾਮਦਾਸ  ਸਰ  ਅਭਰ  ਭਰੇ  ॥੨॥

 ਸਤਗੁਰ  ਮਤਿ  ਗੂੜ੍ਹ  ਬਿਮਲ  ਸਤਸੰਗਤਿ  ਆਤਮੁ  ਰੰਗਿ  ਚਲੂਲੁ  ਭਯਾ  ॥

 ਜਾਗ੍ਯਾ  ਮਨੁ  ਕਵਲੁ  ਸਹਜਿ  ਪਰਕਾਸ੍ਯਾ  ਅਭੈ  ਨਿਰੰਜਨੁ  ਘਰਹਿ  ਲਹਾ  ॥

 ਸਤਗੁਰਿ  ਦਯਾਲਿ  ਹਰਿ  ਨਾਮੁ  ਦ੍ਰਿੜ੍ਹਾਯਾ  ਤਿਸੁ  ਪ੍ਰਸਾਦਿ  ਵਸਿ  ਪੰਚ  ਕਰੇ  ॥

 ਕਵਿ  ਕਲ੍ਯ  ਠਕੁਰ  ਹਰਦਾਸ  ਤਨੇ  ਗੁਰ  ਰਾਮਦਾਸ  ਸਰ  ਅਭਰ  ਭਰੇ  ॥੩॥

 ਅਨਭਉ  ਉਨਮਾਨਿ  ਅਕਲ  ਲਿਵ  ਲਾਗੀ  ਪਾਰਸੁ  ਭੇਟਿਆ  ਸਹਜ  ਘਰੇ  ॥

 ਸਤਗੁਰ  ਪਰਸਾਦਿ  ਪਰਮ  ਪਦੁ  ਪਾਯਾ  ਭਗਤਿ  ਭਾਇ  ਭੰਡਾਰ  ਭਰੇ  ॥

 ਮੇਟਿਆ  ਜਨਮਾਂਤੁ  ਮਰਣ  ਭਉ  ਭਾਗਾ  ਚਿਤੁ  ਲਾਗਾ  ਸੰਤੋਖ  ਸਰੇ  ॥

 ਕਵਿ  ਕਲ੍ਯ  ਠਕੁਰ  ਹਰਦਾਸ  ਤਨੇ  ਗੁਰ  ਰਾਮਦਾਸ  ਸਰ  ਅਭਰ  ਭਰੇ  ॥੪॥

 ਅਭਰ  ਭਰੇ  ਪਾਯਉ  ਅਪਾਰੁ  ਰਿਦ  ਅੰਤਰਿ  ਧਾਰਿਓ  ॥

 ਦੁਖ  ਭੰਜਨੁ  ਆਤਮ  ਪ੍ਰਬੋਧੁ  ਮਨਿ  ਤਤੁ  ਬੀਚਾਰਿਓ  ॥

 ਸਦਾ  ਚਾਇ  ਹਰਿ  ਭਾਇ  ਪ੍ਰੇਮ  ਰਸੁ  ਆਪੇ  ਜਾਣਇ  ॥

 ਸਤਗੁਰ  ਕੈ  ਪਰਸਾਦਿ  ਸਹਜ  ਸੇਤੀ  ਰੰਗੁ  ਮਾਣਇ  ॥

 ਨਾਨਕ  ਪ੍ਰਸਾਦਿ  ਅੰਗਦ  ਸੁਮਤਿ  ਗੁਰਿ  ਅਮਰਿ  ਅਮਰੁ  ਵਰਤਾਇਓ  ॥

 ਗੁਰ  ਰਾਮਦਾਸ  ਕਲ੍ਯੁਚਰੈ  ਤੈਂ  ਅਟਲ  ਅਮਰ  ਪਦੁ  ਪਾਇਓ  ॥੫॥

 ਸੰਤੋਖ  ਸਰੋਵਰਿ  ਬਸੈ  ਅਮਿਅ  ਰਸੁ  ਰਸਨ  ਪ੍ਰਕਾਸੈ  ॥

 ਮਿਲਤ  ਸਾਂਤਿ  ਉਪਜੈ  ਦੁਰਤੁ  ਦੂਰੰਤਰਿ  ਨਾਸੈ  ॥

 ਸੁਖ  ਸਾਗਰੁ  ਪਾਇਅਉ  ਦਿੰਤੁ  ਹਰਿ  ਮਗਿ  ਨ  ਹੁਟੈ  ॥

 ਸੰਜਮੁ  ਸਤੁ  ਸੰਤੋਖੁ  ਸੀਲ  ਸੰਨਾਹੁ  ਮਫੁਟੈ  ॥

 ਸਤਿਗੁਰੁ  ਪ੍ਰਮਾਣੁ  ਬਿਧ  ਨੈ  ਸਿਰਿਉ  ਜਗਿ  ਜਸ  ਤੂਰੁ  ਬਜਾਇਅਉ  ॥

 ਗੁਰ  ਰਾਮਦਾਸ  ਕਲ੍ਯੁਚਰੈ  ਤੈ  ਅਭੈ  ਅਮਰ  ਪਦੁ  ਪਾਇਅਉ  ॥੬॥

 ਜਗੁ  ਜਿਤਉ  ਸਤਿਗੁਰ  ਪ੍ਰਮਾਣਿ  ਮਨਿ  ਏਕੁ  ਧਿਆਯਉ  ॥

 ਧਨਿ  ਧਨਿ  ਸਤਿਗੁਰ  ਅਮਰਦਾਸੁ  ਜਿਨਿ  ਨਾਮੁ  ਦ੍ਰਿੜਾਯਉ  ॥

 ਨਵ  ਨਿਧਿ  ਨਾਮੁ  ਨਿਧਾਨੁ  ਰਿਧਿ  ਸਿਧਿ  ਤਾ  ਕੀ  ਦਾਸੀ  ॥

 ਸਹਜ  ਸਰੋਵਰੁ  ਮਿਲਿਓ  ਪੁਰਖੁ  ਭੇਟਿਓ  ਅਬਿਨਾਸੀ  ॥

 ਆਦਿ  ਲੇ  ਭਗਤ  ਜਿਤੁ  ਲਗਿ  ਤਰੇ  ਸੋ  ਗੁਰਿ  ਨਾਮੁ  ਦ੍ਰਿੜਾਇਅਉ  ॥

 ਗੁਰ  ਰਾਮਦਾਸ  ਕਲ੍ਯੁਚਰੈ  ਤੈ  ਹਰਿ  ਪ੍ਰੇਮ  ਪਦਾਰਥੁ  ਪਾਇਅਉ  ॥੭॥

 ਪ੍ਰੇਮ  ਭਗਤਿ  ਪਰਵਾਹ  ਪ੍ਰੀਤਿ  ਪੁਬਲੀ  ਨ  ਹੁਟਇ  ॥

 ਸਤਿਗੁਰ  ਸਬਦੁ  ਅਥਾਹੁ  ਅਮਿਅ  ਧਾਰਾ  ਰਸੁ  ਗੁਟਇ  ॥

 ਮਤਿ  ਮਾਤਾ  ਸੰਤੋਖੁ  ਪਿਤਾ  ਸਰਿ  ਸਹਜ  ਸਮਾਯਉ  ॥

 ਆਜੋਨੀ  ਸੰਭਵਿਅਉ  ਜਗਤੁ  ਗੁਰ  ਬਚਨਿ  ਤਰਾਯਉ  ॥

 ਅਬਿਗਤ  ਅਗੋਚਰੁ  ਅਪਰਪਰੁ  ਮਨਿ  ਗੁਰ  ਸਬਦੁ  ਵਸਾਇਅਉ  ॥

 ਗੁਰ  ਰਾਮਦਾਸ  ਕਲ੍ਯੁਚਰੈ  ਤੈ  ਜਗਤ  ਉਧਾਰਣੁ  ਪਾਇਅਉ  ॥੮॥

 ਜਗਤ  ਉਧਾਰਣੁ  ਨਵ  ਨਿਧਾਨੁ  ਭਗਤਹ  ਭਵ  ਤਾਰਣੁ  ॥

 ਅੰਮ੍ਰਿਤ  ਬੂੰਦ  ਹਰਿ  ਨਾਮੁ  ਬਿਸੁ  ਕੀ  ਬਿਖੈ  ਨਿਵਾਰਣੁ  ॥

 ਸਹਜ  ਤਰੋਵਰ  ਫਲਿਓ  ਗਿਆਨ  ਅੰਮ੍ਰਿਤ  ਫਲ  ਲਾਗੇ  ॥

 ਗੁਰ  ਪ੍ਰਸਾਦਿ  ਪਾਈਅਹਿ  ਧੰਨਿ  ਤੇ  ਜਨ  ਬਡਭਾਗੇ  ॥

 ਤੇ  ਮੁਕਤੇ  ਭਏ  ਸਤਿਗੁਰ  ਸਬਦਿ  ਮਨਿ  ਗੁਰ  ਪਰਚਾ  ਪਾਇਅਉ  ॥

 ਗੁਰ  ਰਾਮਦਾਸ  ਕਲ੍ਯੁਚਰੈ  ਤੈ  ਸਬਦ  ਨੀਸਾਨੁ  ਬਜਾਇਅਉ  ॥੯॥

 ਸੇਜ  ਸਧਾ  ਸਹਜੁ  ਛਾਵਾਣੁ  ਸੰਤੋਖੁ  ਸਰਾਇਚਉ  ਸਦਾ  ਸੀਲ  ਸੰਨਾਹੁ  ਸੋਹੈ  ॥

 ਗੁਰ  ਸਬਦਿ  ਸਮਾਚਰਿਓ  ਨਾਮੁ  ਟੇਕ  ਸੰਗਾਦਿ  ਬੋਹੈ  ॥

 ਅਜੋਨੀਉ  ਭਲ੍ਯੁ  ਅਮਲੁ  ਸਤਿਗੁਰ  ਸੰਗਿ  ਨਿਵਾਸੁ  ॥

 ਗੁਰ  ਰਾਮਦਾਸ  ਕਲ੍ਯੁਚਰੈ  ਤੁਅ  ਸਹਜ  ਸਰੋਵਰਿ  ਬਾਸੁ  ॥੧੦॥

 ਗੁਰੁ  ਜਿਨ੍ਹ  ਕਉ  ਸੁਪ੍ਰਸੰਨੁ  ਨਾਮੁ  ਹਰਿ  ਰਿਦੈ  ਨਿਵਾਸੈ  ॥

 ਜਿਨ੍ਹ  ਕਉ  ਗੁਰੁ  ਸੁਪ੍ਰਸੰਨੁ  ਦੁਰਤੁ  ਦੂਰੰਤਰਿ  ਨਾਸੈ  ॥

 ਗੁਰੁ  ਜਿਨ੍ਹ  ਕਉ  ਸੁਪ੍ਰਸੰਨੁ  ਮਾਨੁ  ਅਭਿਮਾਨੁ  ਨਿਵਾਰੈ  ॥

 ਜਿਨ੍ਹ  ਕਉ  ਗੁਰੁ  ਸੁਪ੍ਰਸੰਨੁ  ਸਬਦਿ  ਲਗਿ  ਭਵਜਲੁ  ਤਾਰੈ  ॥

 ਪਰਚਉ  ਪ੍ਰਮਾਣੁ  ਗੁਰ  ਪਾਇਅਉ  ਤਿਨ  ਸਕਯਥਉ  ਜਨਮੁ  ਜਗਿ  ॥

 ਸ੍ਰੀ  ਗੁਰੂ  ਸਰਣਿ  ਭਜੁ  ਕਲ੍ਯ  ਕਬਿ  ਭੁਗਤਿ  ਮੁਕਤਿ  ਸਭ  ਗੁਰੂ  ਲਗਿ  ॥੧੧॥

 ਸਤਿਗੁਰਿ  ਖੇਮਾ  ਤਾਣਿਆ  ਜੁਗ  ਜੂਥ  ਸਮਾਣੇ  ॥

 ਅਨਭਉ  ਨੇਜਾ  ਨਾਮੁ  ਟੇਕ  ਜਿਤੁ  ਭਗਤ  ਅਘਾਣੇ  ॥

 ਗੁਰੁ  ਨਾਨਕੁ  ਅੰਗਦੁ  ਅਮਰੁ  ਭਗਤ  ਹਰਿ  ਸੰਗਿ  ਸਮਾਣੇ  ॥

 ਇਹੁ  ਰਾਜ  ਜੋਗ  ਗੁਰ  ਰਾਮਦਾਸ  ਤੁਮ੍ਹ  ਹੂ  ਰਸੁ  ਜਾਣੇ  ॥੧੨॥

 ਜਨਕੁ  ਸੋਇ  ਜਿਨਿ  ਜਾਣਿਆ  ਉਨਮਨਿ  ਰਥੁ  ਧਰਿਆ  ॥

 ਸਤੁ  ਸੰਤੋਖੁ  ਸਮਾਚਰੇ  ਅਭਰਾ  ਸਰੁ  ਭਰਿਆ  ॥

 ਅਕਥ  ਕਥਾ  ਅਮਰਾ  ਪੁਰੀ  ਜਿਸੁ  ਦੇਇ  ਸੁ  ਪਾਵੈ  ॥

 ਇਹੁ  ਜਨਕ  ਰਾਜੁ  ਗੁਰ  ਰਾਮਦਾਸ  ਤੁਝ  ਹੀ  ਬਣਿ  ਆਵੈ  ॥੧੩॥

 ਸਤਿਗੁਰ  ਨਾਮੁ  ਏਕ  ਲਿਵ  ਮਨਿ  ਜਪੈ  ਦ੍ਰਿੜ੍ਹੁ  ਤਿਨ੍ਹ  ਜਨ  ਦੁਖ  ਪਾਪੁ  ਕਹੁ  ਕਤ  ਹੋਵੈ  ਜੀਉ  ॥

 ਤਾਰਣ  ਤਰਣ  ਖਿਨ  ਮਾਤ੍ਰ  ਜਾ  ਕਉ  ਦ੍ਰਿਸ੍ਟਿ  ਧਾਰੈ  ਸਬਦੁ  ਰਿਦ  ਬੀਚਾਰੈ  ਕਾਮੁ  ਕ੍ਰੋਧੁ  ਖੋਵੈ  ਜੀਉ  ॥

 ਜੀਅਨ  ਸਭਨ  ਦਾਤਾ  ਅਗਮ  ਗ੍ਯਾਨ  ਬਿਖ੍ਯਾਤਾ  ਅਹਿਨਿਸਿ  ਧ੍ਯਾਨ  ਧਾਵੈ  ਪਲਕ  ਨ  ਸੋਵੈ  ਜੀਉ  ॥

 ਜਾ  ਕਉ  ਦੇਖਤ  ਦਰਿਦ੍ਰੁ  ਜਾਵੈ  ਨਾਮੁ  ਸੋ  ਨਿਧਾਨੁ  ਪਾਵੈ  ਗੁਰਮੁਖਿ  ਗ੍ਯਾਨਿ  ਦੁਰਮਤਿ  ਮੈਲੁ  ਧੋਵੈ  ਜੀਉ  ॥

 ਸਤਿਗੁਰ  ਨਾਮੁ  ਏਕ  ਲਿਵ  ਮਨਿ  ਜਪੈ  ਦ੍ਰਿੜੁ  ਤਿਨ  ਜਨ  ਦੁਖ  ਪਾਪ  ਕਹੁ  ਕਤ  ਹੋਵੈ  ਜੀਉ  ॥੧॥

 ਧਰਮ  ਕਰਮ  ਪੂਰੈ  ਸਤਿਗੁਰੁ  ਪਾਈ  ਹੈ  ॥

 ਜਾ  ਕੀ  ਸੇਵਾ  ਸਿਧ  ਸਾਧ  ਮੁਨਿ  ਜਨ  ਸੁਰਿ  ਨਰ  ਜਾਚਹਿ  ਸਬਦ  ਸਾਰੁ  ਏਕ  ਲਿਵ  ਲਾਈ  ਹੈ  ॥

 ਫੁਨਿ  ਜਾਨੈ  ਕੋ  ਤੇਰਾ  ਅਪਾਰੁ  ਨਿਰਭਉ  ਨਿਰੰਕਾਰੁ  ਅਕਥ  ਕਥਨਹਾਰੁ  ਤੁਝਹਿ  ਬੁਝਾਈ  ਹੈ  ॥

 ਭਰਮ  ਭੂਲੇ  ਸੰਸਾਰ  ਛੁਟਹੁ  ਜੂਨੀ  ਸੰਘਾਰ  ਜਮ  ਕੋ  ਨ  ਡੰਡ  ਕਾਲ  ਗੁਰਮਤਿ  ਧ੍ਯਾਈ  ਹੈ  ॥

 ਮਨ  ਪ੍ਰਾਣੀ  ਮੁਗਧ  ਬੀਚਾਰੁ  ਅਹਿਨਿਸਿ  ਜਪੁ  ਧਰਮ  ਕਰਮ  ਪੂਰੈ  ਸਤਿਗੁਰੁ  ਪਾਈ  ਹੈ  ॥੨॥

 ਹਉ  ਬਲਿ  ਬਲਿ  ਜਾਉ  ਸਤਿਗੁਰ  ਸਾਚੇ  ਨਾਮ  ਪਰ  ॥

 ਕਵਨ  ਉਪਮਾ  ਦੇਉ  ਕਵਨ  ਸੇਵਾ  ਸਰੇਉ  ਏਕ  ਮੁਖ  ਰਸਨਾ  ਰਸਹੁ  ਜੁਗ  ਜੋਰਿ  ਕਰ  ॥

 ਫੁਨਿ  ਮਨ  ਬਚ  ਕ੍ਰਮ  ਜਾਨੁ  ਅਨਤ  ਦੂਜਾ  ਨ  ਮਾਨੁ  ਨਾਮੁ  ਸੋ  ਅਪਾਰੁ  ਸਾਰੁ  ਦੀਨੋ  ਗੁਰਿ  ਰਿਦ  ਧਰ  ॥

 ਨਲ੍ਯ  ਕਵਿ  ਪਾਰਸ  ਪਰਸ  ਕਚ  ਕੰਚਨਾ  ਹੁਇ  ਚੰਦਨਾ  ਸੁਬਾਸੁ  ਜਾਸੁ  ਸਿਮਰਤ  ਅਨ  ਤਰ  ॥

 ਜਾ  ਕੇ  ਦੇਖਤ  ਦੁਆਰੇ  ਕਾਮ  ਕ੍ਰੋਧ  ਹੀ  ਨਿਵਾਰੇ  ਜੀ  ਹਉ  ਬਲਿ  ਬਲਿ  ਜਾਉ  ਸਤਿਗੁਰ  ਸਾਚੇ  ਨਾਮ  ਪਰ  ॥੩॥

 ਰਾਜੁ  ਜੋਗੁ  ਤਖਤੁ  ਦੀਅਨੁ  ਗੁਰ  ਰਾਮਦਾਸ  ॥

 ਪ੍ਰਥਮੇ  ਨਾਨਕ  ਚੰਦੁ  ਜਗਤ  ਭਯੋ  ਆਨੰਦੁ  ਤਾਰਨਿ  ਮਨੁਖ੍ਯ  ਜਨ  ਕੀਅਉ  ਪ੍ਰਗਾਸ  ॥

 ਗੁਰ  ਅੰਗਦ  ਦੀਅਉ  ਨਿਧਾਨੁ  ਅਕਥ  ਕਥਾ  ਗਿਆਨੁ  ਪੰਚ  ਭੂਤ  ਬਸਿ  ਕੀਨੇ  ਜਮਤ  ਨ  ਤ੍ਰਾਸ  ॥

 ਗੁਰ  ਅਮਰੁ  ਗੁਰੂ  ਸ੍ਰੀ  ਸਤਿ  ਕਲਿਜੁਗਿ  ਰਾਖੀ  ਪਤਿ  ਅਘਨ  ਦੇਖਤ  ਗਤੁ  ਚਰਨ  ਕਵਲ  ਜਾਸ  ॥

 ਸਭ  ਬਿਧਿ  ਮਾਨਿ੍ਯਉ  ਮਨੁ  ਤਬ  ਹੀ  ਭਯਉ  ਪ੍ਰਸੰਨੁ  ਰਾਜੁ  ਜੋਗੁ  ਤਖਤੁ  ਦੀਅਨੁ  ਗੁਰ  ਰਾਮਦਾਸ  ॥੪॥

 ਰਡ  ॥

 ਜਿਸਹਿ  ਧਾਰਿ੍ਯਉ  ਧਰਤਿ  ਅਰੁ  ਵਿਉਮੁ  ਅਰੁ  ਪਵਣੁ  ਤੇ  ਨੀਰ  ਸਰ  ਅਵਰ  ਅਨਲ  ਅਨਾਦਿ  ਕੀਅਉ  ॥

 ਸਸਿ  ਰਿਖਿ  ਨਿਸਿ  ਸੂਰ  ਦਿਨਿ  ਸੈਲ  ਤਰੂਅ  ਫਲ  ਫੁਲ  ਦੀਅਉ  ॥

 ਸੁਰਿ  ਨਰ  ਸਪਤ  ਸਮੁਦ੍ਰ  ਕਿਅ  ਧਾਰਿਓ  ਤ੍ਰਿਭਵਣ  ਜਾਸੁ  ॥

 ਸੋਈ  ਏਕੁ  ਨਾਮੁ  ਹਰਿ  ਨਾਮੁ  ਸਤਿ  ਪਾਇਓ  ਗੁਰ  ਅਮਰ  ਪ੍ਰਗਾਸੁ  ॥੧॥੫॥

 ਕਚਹੁ  ਕੰਚਨੁ  ਭਇਅਉ  ਸਬਦੁ  ਗੁਰ  ਸ੍ਰਵਣਹਿ  ਸੁਣਿਓ  ॥

 ਬਿਖੁ  ਤੇ  ਅੰਮ੍ਰਿਤੁ  ਹੁਯਉ  ਨਾਮੁ  ਸਤਿਗੁਰ  ਮੁਖਿ  ਭਣਿਅਉ  ॥

 ਲੋਹਉ  ਹੋਯਉ  ਲਾਲੁ  ਨਦਰਿ  ਸਤਿਗੁਰੁ  ਜਦਿ  ਧਾਰੈ  ॥

 ਪਾਹਣ  ਮਾਣਕ  ਕਰੈ  ਗਿਆਨੁ  ਗੁਰ  ਕਹਿਅਉ  ਬੀਚਾਰੈ  ॥

 ਕਾਠਹੁ  ਸ੍ਰੀਖੰਡ  ਸਤਿਗੁਰਿ  ਕੀਅਉ  ਦੁਖ  ਦਰਿਦ੍ਰ  ਤਿਨ  ਕੇ  ਗਇਅ  ॥

 ਸਤਿਗੁਰੂ  ਚਰਨ  ਜਿਨ੍ਹ  ਪਰਸਿਆ  ਸੇ  ਪਸੁ  ਪਰੇਤ  ਸੁਰਿ  ਨਰ  ਭਇਅ  ॥੨॥੬॥

 ਜਾਮਿ  ਗੁਰੂ  ਹੋਇ  ਵਲਿ  ਧਨਹਿ  ਕਿਆ  ਗਾਰਵੁ  ਦਿਜਇ  ॥

 ਜਾਮਿ  ਗੁਰੂ  ਹੋਇ  ਵਲਿ  ਲਖ  ਬਾਹੇ  ਕਿਆ  ਕਿਜਇ  ॥

 ਜਾਮਿ  ਗੁਰੂ  ਹੋਇ  ਵਲਿ  ਗਿਆਨ  ਅਰੁ  ਧਿਆਨ  ਅਨਨ  ਪਰਿ  ॥

 ਜਾਮਿ  ਗੁਰੂ  ਹੋਇ  ਵਲਿ  ਸਬਦੁ  ਸਾਖੀ  ਸੁ  ਸਚਹ  ਘਰਿ  ॥

 ਜੋ  ਗੁਰੂ  ਗੁਰੂ  ਅਹਿਨਿਸਿ  ਜਪੈ  ਦਾਸੁ  ਭਟੁ  ਬੇਨਤਿ  ਕਹੈ  ॥

 ਜੋ  ਗੁਰੂ  ਨਾਮੁ  ਰਿਦ  ਮਹਿ  ਧਰੈ  ਸੋ  ਜਨਮ  ਮਰਣ  ਦੁਹ  ਥੇ  ਰਹੈ  ॥੩॥੭॥

 ਗੁਰ  ਬਿਨੁ  ਘੋਰੁ  ਅੰਧਾਰੁ  ਗੁਰੂ  ਬਿਨੁ  ਸਮਝ  ਨ  ਆਵੈ  ॥

 ਗੁਰ  ਬਿਨੁ  ਸੁਰਤਿ  ਨ  ਸਿਧਿ  ਗੁਰੂ  ਬਿਨੁ  ਮੁਕਤਿ  ਨ  ਪਾਵੈ  ॥

 ਗੁਰੁ  ਕਰੁ  ਸਚੁ  ਬੀਚਾਰੁ  ਗੁਰੂ  ਕਰੁ  ਰੇ  ਮਨ  ਮੇਰੇ  ॥

 ਗੁਰੁ  ਕਰੁ  ਸਬਦ  ਸਪੁੰਨ  ਅਘਨ  ਕਟਹਿ  ਸਭ  ਤੇਰੇ  ॥

 ਗੁਰੁ  ਨਯਣਿ  ਬਯਣਿ  ਗੁਰੁ  ਗੁਰੁ  ਕਰਹੁ  ਗੁਰੂ  ਸਤਿ  ਕਵਿ  ਨਲ੍ਯ  ਕਹਿ  ॥

 ਜਿਨਿ  ਗੁਰੂ  ਨ  ਦੇਖਿਅਉ  ਨਹੁ  ਕੀਅਉ  ਤੇ  ਅਕਯਥ  ਸੰਸਾਰ  ਮਹਿ  ॥੪॥੮॥

 ਗੁਰੂ  ਗੁਰੂ  ਗੁਰੁ  ਕਰੁ  ਮਨ  ਮੇਰੇ  ॥

 ਤਾਰਣ  ਤਰਣ  ਸਮ੍ਰਥੁ  ਕਲਿਜੁਗਿ  ਸੁਨਤ  ਸਮਾਧਿ  ਸਬਦ  ਜਿਸੁ  ਕੇਰੇ  ॥

 ਫੁਨਿ  ਦੁਖਨਿ  ਨਾਸੁ  ਸੁਖਦਾਯਕੁ  ਸੂਰਉ  ਜੋ  ਧਰਤ  ਧਿਆਨੁ  ਬਸਤ  ਤਿਹ  ਨੇਰੇ  ॥

 ਪੂਰਉ  ਪੁਰਖੁ  ਰਿਦੈ  ਹਰਿ  ਸਿਮਰਤ  ਮੁਖੁ  ਦੇਖਤ  ਅਘ  ਜਾਹਿ  ਪਰੇਰੇ  ॥

 ਜਉ  ਹਰਿ  ਬੁਧਿ  ਰਿਧਿ  ਸਿਧਿ  ਚਾਹਤ  ਗੁਰੂ  ਗੁਰੂ  ਗੁਰੁ  ਕਰੁ  ਮਨ  ਮੇਰੇ  ॥੫॥੯॥

 ਗੁਰੂ  ਮੁਖੁ  ਦੇਖਿ  ਗਰੂ  ਸੁਖੁ  ਪਾਯਉ  ॥

 ਹੁਤੀ  ਜੁ  ਪਿਆਸ  ਪਿਊਸ  ਪਿਵੰਨ  ਕੀ  ਬੰਛਤ  ਸਿਧਿ  ਕਉ  ਬਿਧਿ  ਮਿਲਾਯਉ  ॥

 ਪੂਰਨ  ਭੋ  ਮਨ  ਠਉਰ  ਬਸੋ  ਰਸ  ਬਾਸਨ  ਸਿਉ  ਜੁ  ਦਹੰ  ਦਿਸਿ  ਧਾਯਉ  ॥

 ਗੋਬਿੰਦ  ਵਾਲੁ  ਗੋਬਿੰਦ  ਪੁਰੀ  ਸਮ  ਜਲ੍ਯਨ  ਤੀਰਿ  ਬਿਪਾਸ  ਬਨਾਯਉ  ॥

 ਗਯਉ  ਦੁਖੁ  ਦੂਰਿ  ਬਰਖਨ  ਕੋ  ਸੁ  ਗੁਰੂ  ਮੁਖੁ  ਦੇਖਿ  ਗਰੂ  ਸੁਖੁ  ਪਾਯਉ  ॥੬॥੧੦॥

 ਸਮਰਥ  ਗੁਰੂ  ਸਿਰਿ  ਹਥੁ  ਧਰ੍ਯਉ  ॥

 ਗੁਰਿ  ਕੀਨੀ  ਕ੍ਰਿਪਾ  ਹਰਿ  ਨਾਮੁ  ਦੀਅਉ  ਜਿਸੁ  ਦੇਖਿ  ਚਰੰਨ  ਅਘੰਨ  ਹਰ੍ਯਉ  ॥

 ਨਿਸਿ  ਬਾਸੁਰ  ਏਕ  ਸਮਾਨ  ਧਿਆਨ  ਸੁ  ਨਾਮ  ਸੁਨੇ  ਸੁਤੁ  ਭਾਨ  ਡਰ੍ਯਉ  ॥

 ਭਨਿ  ਦਾਸ  ਸੁ  ਆਸ  ਜਗਤ੍ਰ  ਗੁਰੂ  ਕੀ  ਪਾਰਸੁ  ਭੇਟਿ  ਪਰਸੁ  ਕਰ੍ਯਉ  ॥

 ਰਾਮਦਾਸੁ  ਗੁਰੂ  ਹਰਿ  ਸਤਿ  ਕੀਯਉ  ਸਮਰਥ  ਗੁਰੂ  ਸਿਰਿ  ਹਥੁ  ਧਰ੍ਯਉ  ॥੭॥੧੧॥

 ਅਬ  ਰਾਖਹੁ  ਦਾਸ  ਭਾਟ  ਕੀ  ਲਾਜ  ॥

 ਜੈਸੀ  ਰਾਖੀ  ਲਾਜ  ਭਗਤ  ਪ੍ਰਹਿਲਾਦ  ਕੀ  ਹਰਨਾਖਸ  ਫਾਰੇ  ਕਰ  ਆਜ  ॥

 ਫੁਨਿ  ਦ੍ਰੋਪਤੀ  ਲਾਜ  ਰਖੀ  ਹਰਿ  ਪ੍ਰਭ  ਜੀ  ਛੀਨਤ  ਬਸਤ੍ਰ  ਦੀਨ  ਬਹੁ  ਸਾਜ  ॥

 ਸੋਦਾਮਾ  ਅਪਦਾ  ਤੇ  ਰਾਖਿਆ  ਗਨਿਕਾ  ਪੜ੍ਹਤ  ਪੂਰੇ  ਤਿਹ  ਕਾਜ  ॥

 ਸ੍ਰੀ  ਸਤਿਗੁਰ  ਸੁਪ੍ਰਸੰਨ  ਕਲਜੁਗ  ਹੋਇ  ਰਾਖਹੁ  ਦਾਸ  ਭਾਟ  ਕੀ  ਲਾਜ  ॥੮॥੧੨॥

 ਝੋਲਨਾ  ॥

 ਗੁਰੂ  ਗੁਰੁ  ਗੁਰੂ  ਗੁਰੁ  ਗੁਰੂ  ਜਪੁ  ਪ੍ਰਾਨੀਅਹੁ  ॥

 ਸਬਦੁ  ਹਰਿ  ਹਰਿ  ਜਪੈ  ਨਾਮੁ  ਨਵ  ਨਿਧਿ  ਅਪੈ  ਰਸਨਿ  ਅਹਿਨਿਸਿ  ਰਸੈ  ਸਤਿ  ਕਰਿ  ਜਾਨੀਅਹੁ  ॥

 ਫੁਨਿ  ਪ੍ਰੇਮ  ਰੰਗ  ਪਾਈਐ  ਗੁਰਮੁਖਹਿ  ਧਿਆਈਐ  ਅੰਨ  ਮਾਰਗ  ਤਜਹੁ  ਭਜਹੁ  ਹਰਿ  ਗ੍ਯਾਨੀਅਹੁ  ॥

 ਬਚਨ  ਗੁਰ  ਰਿਦਿ  ਧਰਹੁ  ਪੰਚ  ਭੂ  ਬਸਿ  ਕਰਹੁ  ਜਨਮੁ  ਕੁਲ  ਉਧਰਹੁ  ਦ੍ਵਾਰਿ  ਹਰਿ  ਮਾਨੀਅਹੁ  ॥

 ਜਉ  ਤ  ਸਭ  ਸੁਖ  ਇਤ  ਉਤ  ਤੁਮ  ਬੰਛਵਹੁ  ਗੁਰੂ  ਗੁਰੁ  ਗੁਰੂ  ਗੁਰੁ  ਗੁਰੂ  ਜਪੁ  ਪ੍ਰਾਨੀਅਹੁ  ॥੧॥੧੩॥

 ਗੁਰੂ  ਗੁਰੁ  ਗੁਰੂ  ਗੁਰੁ  ਗੁਰੂ  ਜਪਿ  ਸਤਿ  ਕਰਿ  ॥

 ਅਗਮ  ਗੁਨ  ਜਾਨੁ  ਨਿਧਾਨੁ  ਹਰਿ  ਮਨਿ  ਧਰਹੁ  ਧ੍ਯਾਨੁ  ਅਹਿਨਿਸਿ  ਕਰਹੁ  ਬਚਨ  ਗੁਰ  ਰਿਦੈ  ਧਰਿ  ॥

 ਫੁਨਿ  ਗੁਰੂ  ਜਲ  ਬਿਮਲ  ਅਥਾਹ  ਮਜਨੁ  ਕਰਹੁ  ਸੰਤ  ਗੁਰਸਿਖ  ਤਰਹੁ  ਨਾਮ  ਸਚ  ਰੰਗ  ਸਰਿ  ॥

 ਸਦਾ  ਨਿਰਵੈਰੁ  ਨਿਰੰਕਾਰੁ  ਨਿਰਭਉ  ਜਪੈ  ਪ੍ਰੇਮ  ਗੁਰ  ਸਬਦ  ਰਸਿ  ਕਰਤ  ਦ੍ਰਿੜੁ  ਭਗਤਿ  ਹਰਿ  ॥

 ਮੁਗਧ  ਮਨ  ਭ੍ਰਮੁ  ਤਜਹੁ  ਨਾਮੁ  ਗੁਰਮੁਖਿ  ਭਜਹੁ  ਗੁਰੂ  ਗੁਰੁ  ਗੁਰੂ  ਗੁਰੁ  ਗੁਰੂ  ਜਪੁ  ਸਤਿ  ਕਰਿ  ॥੨॥੧੪॥

 ਗੁਰੂ  ਗੁਰੁ  ਗੁਰੁ  ਕਰਹੁ  ਗੁਰੂ  ਹਰਿ  ਪਾਈਐ  ॥

 ਉਦਧਿ  ਗੁਰੁ  ਗਹਿਰ  ਗੰਭੀਰ  ਬੇਅੰਤੁ  ਹਰਿ  ਨਾਮ  ਨਗ  ਹੀਰ  ਮਣਿ  ਮਿਲਤ  ਲਿਵ  ਲਾਈਐ  ॥

 ਫੁਨਿ  ਗੁਰੂ  ਪਰਮਲ  ਸਰਸ  ਕਰਤ  ਕੰਚਨੁ  ਪਰਸ  ਮੈਲੁ  ਦੁਰਮਤਿ  ਹਿਰਤ  ਸਬਦਿ  ਗੁਰੁ  ਧ੍ਯਾਈਐ  ॥

 ਅੰਮ੍ਰਿਤ  ਪਰਵਾਹ  ਛੁਟਕੰਤ  ਸਦ  ਦ੍ਵਾਰਿ  ਜਿਸੁ  ਗ੍ਯਾਨ  ਗੁਰ  ਬਿਮਲ  ਸਰ  ਸੰਤ  ਸਿਖ  ਨਾਈਐ  ॥

 ਨਾਮੁ  ਨਿਰਬਾਣੁ  ਨਿਧਾਨੁ  ਹਰਿ  ਉਰਿ  ਧਰਹੁ  ਗੁਰੂ  ਗੁਰੁ  ਗੁਰੁ  ਕਰਹੁ  ਗੁਰੂ  ਹਰਿ  ਪਾਈਐ  ॥੩॥੧੫॥

 ਗੁਰੂ  ਗੁਰੁ  ਗੁਰੂ  ਗੁਰੁ  ਗੁਰੂ  ਜਪੁ  ਮੰਨ  ਰੇ  ॥

 ਜਾ  ਕੀ  ਸੇਵ  ਸਿਵ  ਸਿਧ  ਸਾਧਿਕ  ਸੁਰ  ਅਸੁਰ  ਗਣ  ਤਰਹਿ  ਤੇਤੀਸ  ਗੁਰ  ਬਚਨ  ਸੁਣਿ  ਕੰਨ  ਰੇ  ॥

 ਫੁਨਿ  ਤਰਹਿ  ਤੇ  ਸੰਤ  ਹਿਤ  ਭਗਤ  ਗੁਰੁ  ਗੁਰੁ  ਕਰਹਿ  ਤਰਿਓ  ਪ੍ਰਹਲਾਦੁ  ਗੁਰ  ਮਿਲਤ  ਮੁਨਿ  ਜੰਨ  ਰੇ  ॥

 ਤਰਹਿ  ਨਾਰਦਾਦਿ  ਸਨਕਾਦਿ  ਹਰਿ  ਗੁਰਮੁਖਹਿ  ਤਰਹਿ  ਇਕ  ਨਾਮ  ਲਗਿ  ਤਜਹੁ  ਰਸ  ਅੰਨ  ਰੇ  ॥

 ਦਾਸੁ  ਬੇਨਤਿ  ਕਹੈ  ਨਾਮੁ  ਗੁਰਮੁਖਿ  ਲਹੈ  ਗੁਰੂ  ਗੁਰੁ  ਗੁਰੂ  ਗੁਰੁ  ਗੁਰੂ  ਜਪੁ  ਮੰਨ  ਰੇ  ॥੪॥੧੬॥੨੯॥

 ਸਿਰੀ  ਗੁਰੂ  ਸਾਹਿਬੁ  ਸਭ  ਊਪਰਿ  ॥

 ਕਰੀ  ਕ੍ਰਿਪਾ  ਸਤਜੁਗਿ  ਜਿਨਿ  ਧ੍ਰੂ  ਪਰਿ  ॥

 ਸ੍ਰੀ  ਪ੍ਰਹਲਾਦ  ਭਗਤ  ਉਧਰੀਅੰ  ॥

 ਹਸ੍ਤ  ਕਮਲ  ਮਾਥੇ  ਪਰ  ਧਰੀਅੰ  ॥

 ਅਲਖ  ਰੂਪ  ਜੀਅ  ਲਖ੍ਯਾ  ਨ  ਜਾਈ  ॥

 ਸਾਧਿਕ  ਸਿਧ  ਸਗਲ  ਸਰਣਾਈ  ॥

 ਗੁਰ  ਕੇ  ਬਚਨ  ਸਤਿ  ਜੀਅ  ਧਾਰਹੁ  ॥

 ਮਾਣਸ  ਜਨਮੁ  ਦੇਹ  ਨਿਸ੍ਤਾਰਹੁ  ॥

 ਗੁਰੁ  ਜਹਾਜੁ  ਖੇਵਟੁ  ਗੁਰੂ  ਗੁਰ  ਬਿਨੁ  ਤਰਿਆ  ਨ  ਕੋਇ  ॥

 ਗੁਰ  ਪ੍ਰਸਾਦਿ  ਪ੍ਰਭੁ  ਪਾਈਐ  ਗੁਰ  ਬਿਨੁ  ਮੁਕਤਿ  ਨ  ਹੋਇ  ॥

 ਗੁਰੁ  ਨਾਨਕੁ  ਨਿਕਟਿ  ਬਸੈ  ਬਨਵਾਰੀ  ॥

 ਤਿਨਿ  ਲਹਣਾ  ਥਾਪਿ  ਜੋਤਿ  ਜਗਿ  ਧਾਰੀ  ॥

 ਲਹਣੈ  ਪੰਥੁ  ਧਰਮ  ਕਾ  ਕੀਆ  ॥

 ਅਮਰਦਾਸ  ਭਲੇ  ਕਉ  ਦੀਆ  ॥

 ਤਿਨਿ  ਸ੍ਰੀ  ਰਾਮਦਾਸੁ  ਸੋਢੀ  ਥਿਰੁ  ਥਪ੍ਯਉ  ॥

 ਹਰਿ  ਕਾ  ਨਾਮੁ  ਅਖੈ  ਨਿਧਿ  ਅਪ੍ਯਉ  ॥

 ਅਪ੍ਯਉ  ਹਰਿ  ਨਾਮੁ  ਅਖੈ  ਨਿਧਿ  ਚਹੁ  ਜੁਗਿ  ਗੁਰ  ਸੇਵਾ  ਕਰਿ  ਫਲੁ  ਲਹੀਅੰ  ॥

 ਬੰਦਹਿ  ਜੋ  ਚਰਣ  ਸਰਣਿ  ਸੁਖੁ  ਪਾਵਹਿ  ਪਰਮਾਨੰਦ  ਗੁਰਮੁਖਿ  ਕਹੀਅੰ  ॥

 ਪਰਤਖਿ  ਦੇਹ  ਪਾਰਬ੍ਰਹਮੁ  ਸੁਆਮੀ  ਆਦਿ  ਰੂਪਿ  ਪੋਖਣ  ਭਰਣੰ  ॥

 ਸਤਿਗੁਰੁ  ਗੁਰੁ  ਸੇਵਿ  ਅਲਖ  ਗਤਿ  ਜਾ  ਕੀ  ਸ੍ਰੀ  ਰਾਮਦਾਸੁ  ਤਾਰਣ  ਤਰਣੰ  ॥੧॥

 ਜਿਹ  ਅੰਮ੍ਰਿਤ  ਬਚਨ  ਬਾਣੀ  ਸਾਧੂ  ਜਨ  ਜਪਹਿ  ਕਰਿ  ਬਿਚਿਤਿ  ਚਾਓ  ॥

 ਆਨੰਦੁ  ਨਿਤ  ਮੰਗਲੁ  ਗੁਰ  ਦਰਸਨੁ  ਸਫਲੁ  ਸੰਸਾਰਿ  ॥

 ਸੰਸਾਰਿ  ਸਫਲੁ  ਗੰਗਾ  ਗੁਰ  ਦਰਸਨੁ  ਪਰਸਨ  ਪਰਮ  ਪਵਿਤ੍ਰ  ਗਤੇ  ॥

 ਜੀਤਹਿ  ਜਮ  ਲੋਕੁ  ਪਤਿਤ  ਜੇ  ਪ੍ਰਾਣੀ  ਹਰਿ  ਜਨ  ਸਿਵ  ਗੁਰ  ਗ੍ਯਾਨਿ  ਰਤੇ  ॥

 ਰਘੁਬੰਸਿ  ਤਿਲਕੁ  ਸੁੰਦਰੁ  ਦਸਰਥ  ਘਰਿ  ਮੁਨਿ  ਬੰਛਹਿ  ਜਾ  ਕੀ  ਸਰਣੰ  ॥

 ਸਤਿਗੁਰੁ  ਗੁਰੁ  ਸੇਵਿ  ਅਲਖ  ਗਤਿ  ਜਾ  ਕੀ  ਸ੍ਰੀ  ਰਾਮਦਾਸੁ  ਤਾਰਣ  ਤਰਣੰ  ॥੨॥

 ਸੰਸਾਰੁ  ਅਗਮ  ਸਾਗਰੁ  ਤੁਲਹਾ  ਹਰਿ  ਨਾਮੁ  ਗੁਰੂ  ਮੁਖਿ  ਪਾਯਾ  ॥

 ਜਗਿ  ਜਨਮ  ਮਰਣੁ  ਭਗਾ  ਇਹ  ਆਈ  ਹੀਐ  ਪਰਤੀਤਿ  ॥

 ਪਰਤੀਤਿ  ਹੀਐ  ਆਈ  ਜਿਨ  ਜਨ  ਕੈ  ਤਿਨ੍ਹ  ਕਉ  ਪਦਵੀ  ਉਚ  ਭਈ  ॥

 ਤਜਿ  ਮਾਇਆ  ਮੋਹੁ  ਲੋਭੁ  ਅਰੁ  ਲਾਲਚੁ  ਕਾਮ  ਕ੍ਰੋਧ  ਕੀ  ਬ੍ਰਿਥਾ  ਗਈ  ॥

 ਅਵਲੋਕ੍ਯਾ  ਬ੍ਰਹਮੁ  ਭਰਮੁ  ਸਭੁ  ਛੁਟਕ੍ਯਾ  ਦਿਬ੍ਯ  ਦ੍ਰਿਸ੍ਟਿ  ਕਾਰਣ  ਕਰਣੰ  ॥

 ਸਤਿਗੁਰੁ  ਗੁਰੁ  ਸੇਵਿ  ਅਲਖ  ਗਤਿ  ਜਾ  ਕੀ  ਸ੍ਰੀ  ਰਾਮਦਾਸੁ  ਤਾਰਣ  ਤਰਣੰ  ॥੩॥

 ਪਰਤਾਪੁ  ਸਦਾ  ਗੁਰ  ਕਾ  ਘਟਿ  ਘਟਿ  ਪਰਗਾਸੁ  ਭਯਾ  ਜਸੁ  ਜਨ  ਕੈ  ॥

 ਇਕਿ  ਪੜਹਿ  ਸੁਣਹਿ  ਗਾਵਹਿ  ਪਰਭਾਤਿਹਿ  ਕਰਹਿ  ਇਸ੍ਨਾਨੁ  ॥

 ਇਸ੍ਨਾਨੁ  ਕਰਹਿ  ਪਰਭਾਤਿ  ਸੁਧ  ਮਨਿ  ਗੁਰ  ਪੂਜਾ  ਬਿਧਿ  ਸਹਿਤ  ਕਰੰ  ॥

 ਕੰਚਨੁ  ਤਨੁ  ਹੋਇ  ਪਰਸਿ  ਪਾਰਸ  ਕਉ  ਜੋਤਿ  ਸਰੂਪੀ  ਧ੍ਯਾਨੁ  ਧਰੰ  ॥

 ਜਗਜੀਵਨੁ  ਜਗੰਨਾਥੁ  ਜਲ  ਥਲ  ਮਹਿ  ਰਹਿਆ  ਪੂਰਿ  ਬਹੁ  ਬਿਧਿ  ਬਰਨੰ  ॥

 ਸਤਿਗੁਰੁ  ਗੁਰੁ  ਸੇਵਿ  ਅਲਖ  ਗਤਿ  ਜਾ  ਕੀ  ਸ੍ਰੀ  ਰਾਮਦਾਸੁ  ਤਾਰਣ  ਤਰਣੰ  ॥੪॥

 ਜਿਨਹੁ  ਬਾਤ  ਨਿਸ੍ਚਲ  ਧ੍ਰੂਅ  ਜਾਨੀ  ਤੇਈ  ਜੀਵ  ਕਾਲ  ਤੇ  ਬਚਾ  ॥

 ਤਿਨ੍ਹ  ਤਰਿਓ  ਸਮੁਦ੍ਰੁ  ਰੁਦ੍ਰੁ  ਖਿਨ  ਇਕ  ਮਹਿ  ਜਲਹਰ  ਬਿੰਬ  ਜੁਗਤਿ  ਜਗੁ  ਰਚਾ  ॥

 ਕੁੰਡਲਨੀ  ਸੁਰਝੀ  ਸਤਸੰਗਤਿ  ਪਰਮਾਨੰਦ  ਗੁਰੂ  ਮੁਖਿ  ਮਚਾ  ॥

 ਸਿਰੀ  ਗੁਰੂ  ਸਾਹਿਬੁ  ਸਭ  ਊਪਰਿ  ਮਨ  ਬਚ  ਕ੍ਰੰਮ  ਸੇਵੀਐ  ਸਚਾ  ॥੫॥

 ਵਾਹਿਗੁਰੂ  ਵਾਹਿਗੁਰੂ  ਵਾਹਿਗੁਰੂ  ਵਾਹਿ  ਜੀਉ  ॥

 ਕਵਲ  ਨੈਨ  ਮਧੁਰ  ਬੈਨ  ਕੋਟਿ  ਸੈਨ  ਸੰਗ  ਸੋਭ  ਕਹਤ  ਮਾ  ਜਸੋਦ  ਜਿਸਹਿ  ਦਹੀ  ਭਾਤੁ  ਖਾਹਿ  ਜੀਉ  ॥

 ਦੇਖਿ  ਰੂਪੁ  ਅਤਿ  ਅਨੂਪੁ  ਮੋਹ  ਮਹਾ  ਮਗ  ਭਈ  ਕਿੰਕਨੀ  ਸਬਦ  ਝਨਤਕਾਰ  ਖੇਲੁ  ਪਾਹਿ  ਜੀਉ  ॥

 ਕਾਲ  ਕਲਮ  ਹੁਕਮੁ  ਹਾਥਿ  ਕਹਹੁ  ਕਉਨੁ  ਮੇਟਿ  ਸਕੈ  ਈਸੁ  ਬੰਮ੍ਯੁ  ਗ੍ਯਾਨੁ  ਧ੍ਯਾਨੁ  ਧਰਤ  ਹੀਐ  ਚਾਹਿ  ਜੀਉ  ॥

 ਸਤਿ  ਸਾਚੁ  ਸ੍ਰੀ  ਨਿਵਾਸੁ  ਆਦਿ  ਪੁਰਖੁ  ਸਦਾ  ਤੁਹੀ  ਵਾਹਿਗੁਰੂ  ਵਾਹਿਗੁਰੂ  ਵਾਹਿਗੁਰੂ  ਵਾਹਿ  ਜੀਉ  ॥੧॥੬॥

 ਰਾਮ  ਨਾਮ  ਪਰਮ  ਧਾਮ  ਸੁਧ  ਬੁਧ  ਨਿਰੀਕਾਰ  ਬੇਸੁਮਾਰ  ਸਰਬਰ  ਕਉ  ਕਾਹਿ  ਜੀਉ  ॥

 ਸੁਥਰ  ਚਿਤ  ਭਗਤ  ਹਿਤ  ਭੇਖੁ  ਧਰਿਓ  ਹਰਨਾਖਸੁ  ਹਰਿਓ  ਨਖ  ਬਿਦਾਰਿ  ਜੀਉ  ॥

 ਸੰਖ  ਚਕ੍ਰ  ਗਦਾ  ਪਦਮ  ਆਪਿ  ਆਪੁ  ਕੀਓ  ਛਦਮ  ਅਪਰੰਪਰ  ਪਾਰਬ੍ਰਹਮ  ਲਖੈ  ਕਉਨੁ  ਤਾਹਿ  ਜੀਉ  ॥

 ਸਤਿ  ਸਾਚੁ  ਸ੍ਰੀ  ਨਿਵਾਸੁ  ਆਦਿ  ਪੁਰਖੁ  ਸਦਾ  ਤੁਹੀ  ਵਾਹਿਗੁਰੂ  ਵਾਹਿਗੁਰੂ  ਵਾਹਿਗੁਰੂ  ਵਾਹਿ  ਜੀਉ  ॥੨॥੭॥

 ਪੀਤ  ਬਸਨ  ਕੁੰਦ  ਦਸਨ  ਪ੍ਰਿਅ  ਸਹਿਤ  ਕੰਠ  ਮਾਲ  ਮੁਕਟੁ  ਸੀਸਿ  ਮੋਰ  ਪੰਖ  ਚਾਹਿ  ਜੀਉ  ॥

 ਬੇਵਜੀਰ  ਬਡੇ  ਧੀਰ  ਧਰਮ  ਅੰਗ  ਅਲਖ  ਅਗਮ  ਖੇਲੁ  ਕੀਆ  ਆਪਣੈ  ਉਛਾਹਿ  ਜੀਉ  ॥

 ਅਕਥ  ਕਥਾ  ਕਥੀ  ਨ  ਜਾਇ  ਤੀਨਿ  ਲੋਕ  ਰਹਿਆ  ਸਮਾਇ  ਸੁਤਹ  ਸਿਧ  ਰੂਪੁ  ਧਰਿਓ  ਸਾਹਨ  ਕੈ  ਸਾਹਿ  ਜੀਉ  ॥

 ਸਤਿ  ਸਾਚੁ  ਸ੍ਰੀ  ਨਿਵਾਸੁ  ਆਦਿ  ਪੁਰਖੁ  ਸਦਾ  ਤੁਹੀ  ਵਾਹਿਗੁਰੂ  ਵਾਹਿਗੁਰੂ  ਵਾਹਿਗੁਰੂ  ਵਾਹਿ  ਜੀਉ  ॥੩॥੮॥

 ਸਤਿਗੁਰੂ  ਸਤਿਗੁਰੂ  ਸਤਿਗੁਰੁ  ਗੁਬਿੰਦ  ਜੀਉ  ॥

 ਬਲਿਹਿ  ਛਲਨ  ਸਬਲ  ਮਲਨ  ਭਗ੍ਤਿ  ਫਲਨ  ਕਾਨ੍ਹ  ਕੁਅਰ  ਨਿਹਕਲੰਕ  ਬਜੀ  ਡੰਕ  ਚੜ੍ਹੂ  ਦਲ  ਰਵਿੰਦ  ਜੀਉ  ॥

 ਰਾਮ  ਰਵਣ  ਦੁਰਤ  ਦਵਣ  ਸਕਲ  ਭਵਣ  ਕੁਸਲ  ਕਰਣ  ਸਰਬ  ਭੂਤ  ਆਪਿ  ਹੀ  ਦੇਵਾਧਿ  ਦੇਵ  ਸਹਸ  ਮੁਖ  ਫਨਿੰਦ  ਜੀਉ  ॥

 ਜਰਮ  ਕਰਮ  ਮਛ  ਕਛ  ਹੁਅ  ਬਰਾਹ  ਜਮੁਨਾ  ਕੈ  ਕੂਲਿ  ਖੇਲੁ  ਖੇਲਿਓ  ਜਿਨਿ  ਗਿੰਦ  ਜੀਉ  ॥

 ਨਾਮੁ  ਸਾਰੁ  ਹੀਏ  ਧਾਰੁ  ਤਜੁ  ਬਿਕਾਰੁ  ਮਨ  ਗਯੰਦ  ਸਤਿਗੁਰੂ  ਸਤਿਗੁਰੂ  ਸਤਿਗੁਰ  ਗੁਬਿੰਦ  ਜੀਉ  ॥੪॥੯॥

 ਸਿਰੀ  ਗੁਰੂ  ਸਿਰੀ  ਗੁਰੂ  ਸਿਰੀ  ਗੁਰੂ  ਸਤਿ  ਜੀਉ  ॥

 ਗੁਰ  ਕਹਿਆ  ਮਾਨੁ  ਨਿਜ  ਨਿਧਾਨੁ  ਸਚੁ  ਜਾਨੁ  ਮੰਤ੍ਰੁ  ਇਹੈ  ਨਿਸਿ  ਬਾਸੁਰ  ਹੋਇ  ਕਲ੍ਯਾਨੁ  ਲਹਹਿ  ਪਰਮ  ਗਤਿ  ਜੀਉ  ॥

 ਕਾਮੁ  ਕ੍ਰੋਧੁ  ਲੋਭੁ  ਮੋਹੁ  ਜਣ  ਜਣ  ਸਿਉ  ਛਾਡੁ  ਧੋਹੁ  ਹਉਮੈ  ਕਾ  ਫੰਧੁ  ਕਾਟੁ  ਸਾਧਸੰਗਿ  ਰਤਿ  ਜੀਉ  ॥

 ਦੇਹ  ਗੇਹੁ  ਤ੍ਰਿਅ  ਸਨੇਹੁ  ਚਿਤ  ਬਿਲਾਸੁ  ਜਗਤ  ਏਹੁ  ਚਰਨ  ਕਮਲ  ਸਦਾ  ਸੇਉ  ਦ੍ਰਿੜਤਾ  ਕਰੁ  ਮਤਿ  ਜੀਉ  ॥

 ਨਾਮੁ  ਸਾਰੁ  ਹੀਏ  ਧਾਰੁ  ਤਜੁ  ਬਿਕਾਰੁ  ਮਨ  ਗਯੰਦ  ਸਿਰੀ  ਗੁਰੂ  ਸਿਰੀ  ਗੁਰੂ  ਸਿਰੀ  ਗੁਰੂ  ਸਤਿ  ਜੀਉ  ॥੫॥੧੦॥

 ਸੇਵਕ  ਕੈ  ਭਰਪੂਰ  ਜੁਗੁ  ਜੁਗੁ  ਵਾਹਗੁਰੂ  ਤੇਰਾ  ਸਭੁ  ਸਦਕਾ  ॥

 ਨਿਰੰਕਾਰੁ  ਪ੍ਰਭੁ  ਸਦਾ  ਸਲਾਮਤਿ  ਕਹਿ  ਨ  ਸਕੈ  ਕੋਊ  ਤੂ  ਕਦ  ਕਾ  ॥

 ਬ੍ਰਹਮਾ  ਬਿਸਨੁ  ਸਿਰੇ  ਤੈ  ਅਗਨਤ  ਤਿਨ  ਕਉ  ਮੋਹੁ  ਭਯਾ  ਮਨ  ਮਦ  ਕਾ  ॥

 ਚਵਰਾਸੀਹ  ਲਖ  ਜੋਨਿ  ਉਪਾਈ  ਰਿਜਕੁ  ਦੀਆ  ਸਭ  ਹੂ  ਕਉ  ਤਦ  ਕਾ  ॥

 ਸੇਵਕ  ਕੈ  ਭਰਪੂਰ  ਜੁਗੁ  ਜੁਗੁ  ਵਾਹਗੁਰੂ  ਤੇਰਾ  ਸਭੁ  ਸਦਕਾ  ॥੧॥੧੧॥

 ਵਾਹੁ  ਵਾਹੁ  ਕਾ  ਬਡਾ  ਤਮਾਸਾ  ॥

 ਆਪੇ  ਹਸੈ  ਆਪਿ  ਹੀ  ਚਿਤਵੈ  ਆਪੇ  ਚੰਦੁ  ਸੂਰੁ  ਪਰਗਾਸਾ  ॥

 ਆਪੇ  ਜਲੁ  ਆਪੇ  ਥਲੁ  ਥੰਮ੍ਹਨੁ  ਆਪੇ  ਕੀਆ  ਘਟਿ  ਘਟਿ  ਬਾਸਾ  ॥

 ਆਪੇ  ਨਰੁ  ਆਪੇ  ਫੁਨਿ  ਨਾਰੀ  ਆਪੇ  ਸਾਰਿ  ਆਪ  ਹੀ  ਪਾਸਾ  ॥

 ਗੁਰਮੁਖਿ  ਸੰਗਤਿ  ਸਭੈ  ਬਿਚਾਰਹੁ  ਵਾਹੁ  ਵਾਹੁ  ਕਾ  ਬਡਾ  ਤਮਾਸਾ  ॥੨॥੧੨॥

 ਕੀਆ  ਖੇਲੁ  ਬਡ  ਮੇਲੁ  ਤਮਾਸਾ  ਵਾਹਿਗੁਰੂ  ਤੇਰੀ  ਸਭ  ਰਚਨਾ  ॥

 ਤੂ  ਜਲਿ  ਥਲਿ  ਗਗਨਿ  ਪਯਾਲਿ  ਪੂਰਿ  ਰਹ੍ਯਾ  ਅੰਮ੍ਰਿਤ  ਤੇ  ਮੀਠੇ  ਜਾ  ਕੇ  ਬਚਨਾ  ॥

 ਮਾਨਹਿ  ਬ੍ਰਹਮਾਦਿਕ  ਰੁਦ੍ਰਾਦਿਕ  ਕਾਲ  ਕਾ  ਕਾਲੁ  ਨਿਰੰਜਨ  ਜਚਨਾ  ॥

 ਗੁਰ  ਪ੍ਰਸਾਦਿ  ਪਾਈਐ  ਪਰਮਾਰਥੁ  ਸਤਸੰਗਤਿ  ਸੇਤੀ  ਮਨੁ  ਖਚਨਾ  ॥

 ਕੀਆ  ਖੇਲੁ  ਬਡ  ਮੇਲੁ  ਤਮਾਸਾ  ਵਾਹਗੁਰੂ  ਤੇਰੀ  ਸਭ  ਰਚਨਾ  ॥੩॥੧੩॥੪੨॥

 ਅਗਮੁ  ਅਨੰਤੁ  ਅਨਾਦਿ  ਆਦਿ  ਜਿਸੁ  ਕੋਇ  ਨ  ਜਾਣੈ  ॥

 ਸਿਵ  ਬਿਰੰਚਿ  ਧਰਿ  ਧ੍ਯਾਨੁ  ਨਿਤਹਿ  ਜਿਸੁ  ਬੇਦੁ  ਬਖਾਣੈ  ॥

 ਨਿਰੰਕਾਰੁ  ਨਿਰਵੈਰੁ  ਅਵਰੁ  ਨਹੀ  ਦੂਸਰ  ਕੋਈ  ॥

 ਭੰਜਨ  ਗੜ੍ਹਣ  ਸਮਥੁ  ਤਰਣ  ਤਾਰਣ  ਪ੍ਰਭੁ  ਸੋਈ  ॥

 ਨਾਨਾ  ਪ੍ਰਕਾਰ  ਜਿਨਿ  ਜਗੁ  ਕੀਓ  ਜਨੁ  ਮਥੁਰਾ  ਰਸਨਾ  ਰਸੈ  ॥

 ਸ੍ਰੀ  ਸਤਿ  ਨਾਮੁ  ਕਰਤਾ  ਪੁਰਖੁ  ਗੁਰ  ਰਾਮਦਾਸ  ਚਿਤਹ  ਬਸੈ  ॥੧॥

 ਗੁਰੂ  ਸਮਰਥੁ  ਗਹਿ  ਕਰੀਆ  ਧ੍ਰੁਵ  ਬੁਧਿ  ਸੁਮਤਿ  ਸਮ੍ਹਾਰਨ  ਕਉ  ॥

 ਫੁਨਿ  ਧ੍ਰੰਮ  ਧੁਜਾ  ਫਹਰੰਤਿ  ਸਦਾ  ਅਘ  ਪੁੰਜ  ਤਰੰਗ  ਨਿਵਾਰਨ  ਕਉ  ॥

 ਮਥੁਰਾ  ਜਨ  ਜਾਨਿ  ਕਹੀ  ਜੀਅ  ਸਾਚੁ  ਸੁ  ਅਉਰ  ਕਛੂ  ਨ  ਬਿਚਾਰਨ  ਕਉ  ॥

 ਹਰਿ  ਨਾਮੁ  ਬੋਹਿਥੁ  ਬਡੌ  ਕਲਿ  ਮੈ  ਭਵ  ਸਾਗਰ  ਪਾਰਿ  ਉਤਾਰਨ  ਕਉ  ॥੨॥

 ਸੰਤਤ  ਹੀ  ਸਤਸੰਗਤਿ  ਸੰਗ  ਸੁਰੰਗ  ਰਤੇ  ਜਸੁ  ਗਾਵਤ  ਹੈ  ॥

 ਧ੍ਰਮ  ਪੰਥੁ  ਧਰਿਓ  ਧਰਨੀਧਰ  ਆਪਿ  ਰਹੇ  ਲਿਵ  ਧਾਰਿ  ਨ  ਧਾਵਤ  ਹੈ  ॥

 ਮਥੁਰਾ  ਭਨਿ  ਭਾਗ  ਭਲੇ  ਉਨ੍ਹ  ਕੇ  ਮਨ  ਇਛਤ  ਹੀ  ਫਲ  ਪਾਵਤ  ਹੈ  ॥

 ਰਵਿ  ਕੇ  ਸੁਤ  ਕੋ  ਤਿਨ੍ਹ  ਤ੍ਰਾਸੁ  ਕਹਾ  ਜੁ  ਚਰੰਨ  ਗੁਰੂ  ਚਿਤੁ  ਲਾਵਤ  ਹੈ  ॥੩॥

 ਨਿਰਮਲ  ਨਾਮੁ  ਸੁਧਾ  ਪਰਪੂਰਨ  ਸਬਦ  ਤਰੰਗ  ਪ੍ਰਗਟਿਤ  ਦਿਨ  ਆਗਰੁ  ॥

 ਗਹਿਰ  ਗੰਭੀਰੁ  ਅਥਾਹ  ਅਤਿ  ਬਡ  ਸੁਭਰੁ  ਸਦਾ  ਸਭ  ਬਿਧਿ  ਰਤਨਾਗਰੁ  ॥

 ਸੰਤ  ਮਰਾਲ  ਕਰਹਿ  ਕੰਤੂਹਲ  ਤਿਨ  ਜਮ  ਤ੍ਰਾਸ  ਮਿਟਿਓ  ਦੁਖ  ਕਾਗਰੁ  ॥

 ਕਲਜੁਗ  ਦੁਰਤ  ਦੂਰਿ  ਕਰਬੇ  ਕਉ  ਦਰਸਨੁ  ਗੁਰੂ  ਸਗਲ  ਸੁਖ  ਸਾਗਰੁ  ॥੪॥

 ਜਾ  ਕਉ  ਮੁਨਿ  ਧ੍ਯਾਨੁ  ਧਰੈ  ਫਿਰਤ  ਸਗਲ  ਜੁਗ  ਕਬਹੁ  ਕ  ਕੋਊ  ਪਾਵੈ  ਆਤਮ  ਪ੍ਰਗਾਸ  ਕਉ  ॥

 ਬੇਦ  ਬਾਣੀ  ਸਹਿਤ  ਬਿਰੰਚਿ  ਜਸੁ  ਗਾਵੈ  ਜਾ  ਕੋ  ਸਿਵ  ਮੁਨਿ  ਗਹਿ  ਨ  ਤਜਾਤ  ਕਬਿਲਾਸ  ਕੰਉ  ॥

 ਜਾ  ਕੌ  ਜੋਗੀ  ਜਤੀ  ਸਿਧ  ਸਾਧਿਕ  ਅਨੇਕ  ਤਪ  ਜਟਾ  ਜੂਟ  ਭੇਖ  ਕੀਏ  ਫਿਰਤ  ਉਦਾਸ  ਕਉ  ॥

 ਸੁ  ਤਿਨਿ  ਸਤਿਗੁਰਿ  ਸੁਖ  ਭਾਇ  ਕ੍ਰਿਪਾ  ਧਾਰੀ  ਜੀਅ  ਨਾਮ  ਕੀ  ਬਡਾਈ  ਦਈ  ਗੁਰ  ਰਾਮਦਾਸ  ਕਉ  ॥੫॥

 ਨਾਮੁ  ਨਿਧਾਨੁ  ਧਿਆਨ  ਅੰਤਰਗਤਿ  ਤੇਜ  ਪੁੰਜ  ਤਿਹੁ  ਲੋਗ  ਪ੍ਰਗਾਸੇ  ॥

 ਦੇਖਤ  ਦਰਸੁ  ਭਟਕਿ  ਭ੍ਰਮੁ  ਭਜਤ  ਦੁਖ  ਪਰਹਰਿ  ਸੁਖ  ਸਹਜ  ਬਿਗਾਸੇ  ॥

 ਸੇਵਕ  ਸਿਖ  ਸਦਾ  ਅਤਿ  ਲੁਭਿਤ  ਅਲਿ  ਸਮੂਹ  ਜਿਉ  ਕੁਸਮ  ਸੁਬਾਸੇ  ॥

 ਬਿਦ੍ਯਮਾਨ  ਗੁਰਿ  ਆਪਿ  ਥਪ੍ਯਉ  ਥਿਰੁ  ਸਾਚਉ  ਤਖਤੁ  ਗੁਰੂ  ਰਾਮਦਾਸੈ  ॥੬॥

 ਤਾਰ੍ਯਉ  ਸੰਸਾਰੁ  ਮਾਯਾ  ਮਦ  ਮੋਹਿਤ  ਅੰਮ੍ਰਿਤ  ਨਾਮੁ  ਦੀਅਉ  ਸਮਰਥੁ  ॥

 ਫੁਨਿ  ਕੀਰਤਿਵੰਤ  ਸਦਾ  ਸੁਖ  ਸੰਪਤਿ  ਰਿਧਿ  ਅਰੁ  ਸਿਧਿ  ਨ  ਛੋਡਇ  ਸਥੁ  ॥

 ਦਾਨਿ  ਬਡੌ  ਅਤਿਵੰਤੁ  ਮਹਾਬਲਿ  ਸੇਵਕਿ  ਦਾਸਿ  ਕਹਿਓ  ਇਹੁ  ਤਥੁ  ॥

 ਤਾਹਿ  ਕਹਾ  ਪਰਵਾਹ  ਕਾਹੂ  ਕੀ  ਜਾ  ਕੈ  ਬਸੀਸਿ  ਧਰਿਓ  ਗੁਰਿ  ਹਥੁ  ॥੭॥੪੯॥

 ਤੀਨਿ  ਭਵਨ  ਭਰਪੂਰਿ  ਰਹਿਓ  ਸੋਈ  ॥

 ਅਪਨ  ਸਰਸੁ  ਕੀਅਉ  ਨ  ਜਗਤ  ਕੋਈ  ॥

 ਆਪੁਨ  ਆਪੁ  ਆਪ  ਹੀ  ਉਪਾਯਉ  ॥

 ਸੁਰਿ  ਨਰ  ਅਸੁਰ  ਅੰਤੁ  ਨਹੀ  ਪਾਯਉ  ॥

 ਪਾਯਉ  ਨਹੀ  ਅੰਤੁ  ਸੁਰੇ  ਅਸੁਰਹ  ਨਰ  ਗਣ  ਗੰਧ੍ਰਬ  ਖੋਜੰਤ  ਫਿਰੇ  ॥

 ਅਬਿਨਾਸੀ  ਅਚਲੁ  ਅਜੋਨੀ  ਸੰਭਉ  ਪੁਰਖੋਤਮੁ  ਅਪਾਰ  ਪਰੇ  ॥

 ਕਰਣ  ਕਾਰਣ  ਸਮਰਥੁ  ਸਦਾ  ਸੋਈ  ਸਰਬ  ਜੀਅ  ਮਨਿ  ਧ੍ਯਾਇਯਉ  ॥

 ਸ੍ਰੀ  ਗੁਰ  ਰਾਮਦਾਸ  ਜਯੋ  ਜਯ  ਜਗ  ਮਹਿ  ਤੈ  ਹਰਿ  ਪਰਮ  ਪਦੁ  ਪਾਇਯਉ  ॥੧॥

 ਸਤਿਗੁਰਿ  ਨਾਨਕਿ  ਭਗਤਿ  ਕਰੀ  ਇਕ  ਮਨਿ  ਤਨੁ  ਮਨੁ  ਧਨੁ  ਗੋਬਿੰਦ  ਦੀਅਉ  ॥

 ਅੰਗਦਿ  ਅਨੰਤ  ਮੂਰਤਿ  ਨਿਜ  ਧਾਰੀ  ਅਗਮ  ਗ੍ਯਾਨਿ  ਰਸਿ  ਰਸ੍ਯਉ  ਹੀਅਉ  ॥

 ਗੁਰਿ  ਅਮਰਦਾਸਿ  ਕਰਤਾਰੁ  ਕੀਅਉ  ਵਸਿ  ਵਾਹੁ  ਵਾਹੁ  ਕਰਿ  ਧ੍ਯਾਇਯਉ  ॥

 ਸ੍ਰੀ  ਗੁਰ  ਰਾਮਦਾਸ  ਜਯੋ  ਜਯ  ਜਗ  ਮਹਿ  ਤੈ  ਹਰਿ  ਪਰਮ  ਪਦੁ  ਪਾਇਯਉ  ॥੨॥

 ਨਾਰਦੁ  ਧ੍ਰੂ  ਪ੍ਰਹਲਾਦੁ  ਸੁਦਾਮਾ  ਪੁਬ  ਭਗਤ  ਹਰਿ  ਕੇ  ਜੁ  ਗਣੰ  ॥

 ਅੰਬਰੀਕੁ  ਜਯਦੇਵ  ਤ੍ਰਿਲੋਚਨੁ  ਨਾਮਾ  ਅਵਰੁ  ਕਬੀਰੁ  ਭਣੰ  ॥

 ਤਿਨ  ਕੌ  ਅਵਤਾਰੁ  ਭਯਉ  ਕਲਿ  ਭਿੰਤਰਿ  ਜਸੁ  ਜਗਤ੍ਰ  ਪਰਿ  ਛਾਇਯਉ  ॥

 ਸ੍ਰੀ  ਗੁਰ  ਰਾਮਦਾਸ  ਜਯੋ  ਜਯ  ਜਗ  ਮਹਿ  ਤੈ  ਹਰਿ  ਪਰਮ  ਪਦੁ  ਪਾਇਯਉ  ॥੩॥

 ਮਨਸਾ  ਕਰਿ  ਸਿਮਰੰਤ  ਤੁਝੈ  ਨਰ  ਕਾਮੁ  ਕ੍ਰੋਧੁ  ਮਿਟਿਅਉ  ਜੁ  ਤਿਣੰ  ॥

 ਬਾਚਾ  ਕਰਿ  ਸਿਮਰੰਤ  ਤੁਝੈ  ਤਿਨ੍ਹ  ਦੁਖੁ  ਦਰਿਦ੍ਰੁ  ਮਿਟਯਉ  ਜੁ  ਖਿਣੰ  ॥

 ਕਰਮ  ਕਰਿ  ਤੁਅ  ਦਰਸ  ਪਰਸ  ਪਾਰਸ  ਸਰ  ਬਲ੍ਯ  ਭਟ  ਜਸੁ  ਗਾਇਯਉ  ॥

 ਸ੍ਰੀ  ਗੁਰ  ਰਾਮਦਾਸ  ਜਯੋ  ਜਯ  ਜਗ  ਮਹਿ  ਤੈ  ਹਰਿ  ਪਰਮ  ਪਦੁ  ਪਾਇਯਉ  ॥੪॥

 ਜਿਹ  ਸਤਿਗੁਰ  ਸਿਮਰੰਤ  ਨਯਨ  ਕੇ  ਤਿਮਰ  ਮਿਟਹਿ  ਖਿਨੁ  ॥

 ਜਿਹ  ਸਤਿਗੁਰ  ਸਿਮਰੰਥਿ  ਰਿਦੈ  ਹਰਿ  ਨਾਮੁ  ਦਿਨੋ  ਦਿਨੁ  ॥

 ਜਿਹ  ਸਤਿਗੁਰ  ਸਿਮਰੰਥਿ  ਜੀਅ  ਕੀ  ਤਪਤਿ  ਮਿਟਾਵੈ  ॥

 ਜਿਹ  ਸਤਿਗੁਰ  ਸਿਮਰੰਥਿ  ਰਿਧਿ  ਸਿਧਿ  ਨਵ  ਨਿਧਿ  ਪਾਵੈ  ॥

 ਸੋਈ  ਰਾਮਦਾਸੁ  ਗੁਰੁ  ਬਲ੍ਯ  ਭਣਿ  ਮਿਲਿ  ਸੰਗਤਿ  ਧੰਨਿ  ਧੰਨਿ  ਕਰਹੁ  ॥

 ਜਿਹ  ਸਤਿਗੁਰ  ਲਗਿ  ਪ੍ਰਭੁ  ਪਾਈਐ  ਸੋ  ਸਤਿਗੁਰੁ  ਸਿਮਰਹੁ  ਨਰਹੁ  ॥੫॥੫੪॥

 ਜਿਨਿ  ਸਬਦੁ  ਕਮਾਇ  ਪਰਮ  ਪਦੁ  ਪਾਇਓ  ਸੇਵਾ  ਕਰਤ  ਨ  ਛੋਡਿਓ  ਪਾਸੁ  ॥

 ਤਾ  ਤੇ  ਗਉਹਰੁ  ਗ੍ਯਾਨ  ਪ੍ਰਗਟੁ  ਉਜੀਆਰਉ  ਦੁਖ  ਦਰਿਦ੍ਰ  ਅੰਧ੍ਯਾਰ  ਕੋ  ਨਾਸੁ  ॥

 ਕਵਿ  ਕੀਰਤ  ਜੋ  ਸੰਤ  ਚਰਨ  ਮੁੜਿ  ਲਾਗਹਿ  ਤਿਨ੍ਹ  ਕਾਮ  ਕ੍ਰੋਧ  ਜਮ  ਕੋ  ਨਹੀ  ਤ੍ਰਾਸੁ  ॥

 ਜਿਵ  ਅੰਗਦੁ  ਅੰਗਿ  ਸੰਗਿ  ਨਾਨਕ  ਗੁਰ  ਤਿਵ  ਗੁਰ  ਅਮਰਦਾਸ  ਕੈ  ਗੁਰੁ  ਰਾਮਦਾਸੁ  ॥੧॥

 ਜਿਨਿ  ਸਤਿਗੁਰੁ  ਸੇਵਿ  ਪਦਾਰਥੁ  ਪਾਯਉ  ਨਿਸਿ  ਬਾਸੁਰ  ਹਰਿ  ਚਰਨ  ਨਿਵਾਸੁ  ॥

 ਤਾ  ਤੇ  ਸੰਗਤਿ  ਸਘਨ  ਭਾਇ  ਭਉ  ਮਾਨਹਿ  ਤੁਮ  ਮਲੀਆਗਰ  ਪ੍ਰਗਟ  ਸੁਬਾਸੁ  ॥

 ਧ੍ਰੂ  ਪ੍ਰਹਲਾਦ  ਕਬੀਰ  ਤਿਲੋਚਨ  ਨਾਮੁ  ਲੈਤ  ਉਪਜ੍ਯੋ  ਜੁ  ਪ੍ਰਗਾਸੁ  ॥

 ਜਿਹ  ਪਿਖਤ  ਅਤਿ  ਹੋਇ  ਰਹਸੁ  ਮਨਿ  ਸੋਈ  ਸੰਤ  ਸਹਾਰੁ  ਗੁਰੂ  ਰਾਮਦਾਸੁ  ॥੨॥

 ਨਾਨਕਿ  ਨਾਮੁ  ਨਿਰੰਜਨ  ਜਾਨ੍ਯਉ  ਕੀਨੀ  ਭਗਤਿ  ਪ੍ਰੇਮ  ਲਿਵ  ਲਾਈ  ॥

 ਤਾ  ਤੇ  ਅੰਗਦੁ  ਅੰਗ  ਸੰਗਿ  ਭਯੋ  ਸਾਇਰੁ  ਤਿਨਿ  ਸਬਦ  ਸੁਰਤਿ  ਕੀ  ਨੀਵ  ਰਖਾਈ  ॥

 ਗੁਰ  ਅਮਰਦਾਸ  ਕੀ  ਅਕਥ  ਕਥਾ  ਹੈ  ਇਕ  ਜੀਹ  ਕਛੁ  ਕਹੀ  ਨ  ਜਾਈ  ॥

 ਸੋਢੀ  ਸ੍ਰਿਸ੍ਟਿ  ਸਕਲ  ਤਾਰਣ  ਕਉ  ਅਬ  ਗੁਰ  ਰਾਮਦਾਸ  ਕਉ  ਮਿਲੀ  ਬਡਾਈ  ॥੩॥

 ਹਮ  ਅਵਗੁਣਿ  ਭਰੇ  ਏਕੁ  ਗੁਣੁ  ਨਾਹੀ  ਅੰਮ੍ਰਿਤੁ  ਛਾਡਿ  ਬਿਖੈ  ਬਿਖੁ  ਖਾਈ  ॥

 ਮਾਯਾ  ਮੋਹ  ਭਰਮ  ਪੈ  ਭੂਲੇ  ਸੁਤ  ਦਾਰਾ  ਸਿਉ  ਪ੍ਰੀਤਿ  ਲਗਾਈ  ॥

 ਇਕੁ  ਉਤਮ  ਪੰਥੁ  ਸੁਨਿਓ  ਗੁਰ  ਸੰਗਤਿ  ਤਿਹ  ਮਿਲੰਤ  ਜਮ  ਤ੍ਰਾਸ  ਮਿਟਾਈ  ॥

 ਇਕ  ਅਰਦਾਸਿ  ਭਾਟ  ਕੀਰਤਿ  ਕੀ  ਗੁਰ  ਰਾਮਦਾਸ  ਰਾਖਹੁ  ਸਰਣਾਈ  ॥੪॥੫੮॥

 ਮੋਹੁ  ਮਲਿ  ਬਿਵਸਿ  ਕੀਅਉ  ਕਾਮੁ  ਗਹਿ  ਕੇਸ  ਪਛਾੜ੍ਯਉ  ॥

 ਕ੍ਰੋਧੁ  ਖੰਡਿ  ਪਰਚੰਡਿ  ਲੋਭੁ  ਅਪਮਾਨ  ਸਿਉ  ਝਾੜ੍ਯਉ  ॥

 ਜਨਮੁ  ਕਾਲੁ  ਕਰ  ਜੋੜਿ  ਹੁਕਮੁ  ਜੋ  ਹੋਇ  ਸੁ  ਮੰਨੈ  ॥

 ਭਵ  ਸਾਗਰੁ  ਬੰਧਿਅਉ  ਸਿਖ  ਤਾਰੇ  ਸੁਪ੍ਰਸੰਨੈ  ॥

 ਸਿਰਿ  ਆਤਪਤੁ  ਸਚੌ  ਤਖਤੁ  ਜੋਗ  ਭੋਗ  ਸੰਜੁਤੁ  ਬਲਿ  ॥

 ਗੁਰ  ਰਾਮਦਾਸ  ਸਚੁ  ਸਲ੍ਯ  ਭਣਿ  ਤੂ  ਅਟਲੁ  ਰਾਜਿ  ਅਭਗੁ  ਦਲਿ  ॥੧॥

 ਤੂ  ਸਤਿਗੁਰੁ  ਚਹੁ  ਜੁਗੀ  ਆਪਿ  ਆਪੇ  ਪਰਮੇਸਰੁ  ॥

 ਸੁਰਿ  ਨਰ  ਸਾਧਿਕ  ਸਿਧ  ਸਿਖ  ਸੇਵੰਤ  ਧੁਰਹ  ਧੁਰੁ  ॥

 ਆਦਿ  ਜੁਗਾਦਿ  ਅਨਾਦਿ  ਕਲਾ  ਧਾਰੀ  ਤ੍ਰਿਹੁ  ਲੋਅਹ  ॥

 ਅਗਮ  ਨਿਗਮ  ਉਧਰਣ  ਜਰਾ  ਜੰਮਿਹਿ  ਆਰੋਅਹ  ॥

 ਗੁਰ  ਅਮਰਦਾਸਿ  ਥਿਰੁ  ਥਪਿਅਉ  ਪਰਗਾਮੀ  ਤਾਰਣ  ਤਰਣ  ॥

 ਅਘ  ਅੰਤਕ  ਬਦੈ  ਨ  ਸਲ੍ਯ  ਕਵਿ  ਗੁਰ  ਰਾਮਦਾਸ  ਤੇਰੀ  ਸਰਣ  ॥੨॥੬੦॥

Post a Comment

0 Comments
* Please Don't Spam Here. All the Comments are Reviewed by Admin.