Type Here to Get Search Results !

kirtan

ਸਵਈਏ ਮਹਲੇ ਤੀਜੇ ਕੇ ੩


 ਸਵਈਏ  ਮਹਲੇ  ਤੀਜੇ  ਕੇ  ੩

 ੴ  ਸਤਿਗੁਰ  ਪ੍ਰਸਾਦਿ  ॥

 ਸੋਈ  ਪੁਰਖੁ  ਸਿਵਰਿ  ਸਾਚਾ  ਜਾ  ਕਾ  ਇਕੁ  ਨਾਮੁ  ਅਛਲੁ  ਸੰਸਾਰੇ  ॥

 ਜਿਨਿ  ਭਗਤ  ਭਵਜਲ  ਤਾਰੇ  ਸਿਮਰਹੁ  ਸੋਈ  ਨਾਮੁ  ਪਰਧਾਨੁ  ॥

 ਤਿਤੁ  ਨਾਮਿ  ਰਸਿਕੁ  ਨਾਨਕੁ  ਲਹਣਾ  ਥਪਿਓ  ਜੇਨ  ਸ੍ਰਬ  ਸਿਧੀ  ॥

 ਕਵਿ  ਜਨ  ਕਲ੍ਯ  ਸਬੁਧੀ  ਕੀਰਤਿ  ਜਨ  ਅਮਰਦਾਸ  ਬਿਸ੍ਤਰੀਯਾ  ॥

 ਕੀਰਤਿ  ਰਵਿ  ਕਿਰਣਿ  ਪ੍ਰਗਟਿ  ਸੰਸਾਰਹ  ਸਾਖ  ਤਰੋਵਰ  ਮਵਲਸਰਾ  ॥

 ਉਤਰਿ  ਦਖਿਣਹਿ  ਪੁਬਿ  ਅਰੁ  ਪਸ੍ਚਮਿ  ਜੈ  ਜੈ  ਕਾਰੁ  ਜਪੰਥਿ  ਨਰਾ  ॥

 ਹਰਿ  ਨਾਮੁ  ਰਸਨਿ  ਗੁਰਮੁਖਿ  ਬਰਦਾਯਉ  ਉਲਟਿ  ਗੰਗ  ਪਸ੍ਚਮਿ  ਧਰੀਆ  ॥

 ਸੋਈ  ਨਾਮੁ  ਅਛਲੁ  ਭਗਤਹ  ਭਵ  ਤਾਰਣੁ  ਅਮਰਦਾਸ  ਗੁਰ  ਕਉ  ਫੁਰਿਆ  ॥੧॥

 ਸਿਮਰਹਿ  ਸੋਈ  ਨਾਮੁ  ਜਖ੍ਯ  ਅਰੁ  ਕਿੰਨਰ  ਸਾਧਿਕ  ਸਿਧ  ਸਮਾਧਿ  ਹਰਾ  ॥

 ਸਿਮਰਹਿ  ਨਖ੍ਯਤ੍ਰ  ਅਵਰ  ਧ੍ਰੂ  ਮੰਡਲ  ਨਾਰਦਾਦਿ  ਪ੍ਰਹਲਾਦਿ  ਵਰਾ  ॥

 ਸਸੀਅਰੁ  ਅਰੁ  ਸੂਰੁ  ਨਾਮੁ  ਉਲਾਸਹਿ  ਸੈਲ  ਲੋਅ  ਜਿਨਿ  ਉਧਰਿਆ  ॥

 ਸੋਈ  ਨਾਮੁ  ਅਛਲੁ  ਭਗਤਹ  ਭਵ  ਤਾਰਣੁ  ਅਮਰਦਾਸ  ਗੁਰ  ਕਉ  ਫੁਰਿਆ  ॥੨॥

 ਸੋਈ  ਨਾਮੁ  ਸਿਵਰਿ  ਨਵ  ਨਾਥ  ਨਿਰੰਜਨੁ  ਸਿਵ  ਸਨਕਾਦਿ  ਸਮੁਧਰਿਆ  ॥

 ਚਵਰਾਸੀਹ  ਸਿਧ  ਬੁਧ  ਜਿਤੁ  ਰਾਤੇ  ਅੰਬਰੀਕ  ਭਵਜਲੁ  ਤਰਿਆ  ॥

 ਉਧਉ  ਅਕ੍ਰੂਰੁ  ਤਿਲੋਚਨੁ  ਨਾਮਾ  ਕਲਿ  ਕਬੀਰ  ਕਿਲਵਿਖ  ਹਰਿਆ  ॥

 ਸੋਈ  ਨਾਮੁ  ਅਛਲੁ  ਭਗਤਹ  ਭਵ  ਤਾਰਣੁ  ਅਮਰਦਾਸ  ਗੁਰ  ਕਉ  ਫੁਰਿਆ  ॥੩॥

 ਤਿਤੁ  ਨਾਮਿ  ਲਾਗਿ  ਤੇਤੀਸ  ਧਿਆਵਹਿ  ਜਤੀ  ਤਪੀਸੁਰ  ਮਨਿ  ਵਸਿਆ  ॥

 ਸੋਈ  ਨਾਮੁ  ਸਿਮਰਿ  ਗੰਗੇਵ  ਪਿਤਾਮਹ  ਚਰਣ  ਚਿਤ  ਅੰਮ੍ਰਿਤ  ਰਸਿਆ  ॥

 ਤਿਤੁ  ਨਾਮਿ  ਗੁਰੂ  ਗੰਭੀਰ  ਗਰੂਅ  ਮਤਿ  ਸਤ  ਕਰਿ  ਸੰਗਤਿ  ਉਧਰੀਆ  ॥

 ਸੋਈ  ਨਾਮੁ  ਅਛਲੁ  ਭਗਤਹ  ਭਵ  ਤਾਰਣੁ  ਅਮਰਦਾਸ  ਗੁਰ  ਕਉ  ਫੁਰਿਆ  ॥੪॥

 ਨਾਮ  ਕਿਤਿ  ਸੰਸਾਰਿ  ਕਿਰਣਿ  ਰਵਿ  ਸੁਰਤਰ  ਸਾਖਹ  ॥

 ਉਤਰਿ  ਦਖਿਣਿ  ਪੁਬਿ  ਦੇਸਿ  ਪਸ੍ਚਮਿ  ਜਸੁ  ਭਾਖਹ  ॥

 ਜਨਮੁ  ਤ  ਇਹੁ  ਸਕਯਥੁ  ਜਿਤੁ  ਨਾਮੁ  ਹਰਿ  ਰਿਦੈ  ਨਿਵਾਸੈ  ॥

 ਸੁਰਿ  ਨਰ  ਗਣ  ਗੰਧਰਬ  ਛਿਅ  ਦਰਸਨ  ਆਸਾਸੈ  ॥

 ਭਲਉ  ਪ੍ਰਸਿਧੁ  ਤੇਜੋ  ਤਨੌ  ਕਲ੍ਯ  ਜੋੜਿ  ਕਰ  ਧ੍ਯਾਇਅਓ  ॥

 ਸੋਈ  ਨਾਮੁ  ਭਗਤ  ਭਵਜਲ  ਹਰਣੁ  ਗੁਰ  ਅਮਰਦਾਸ  ਤੈ  ਪਾਇਓ  ॥੫॥

 ਨਾਮੁ  ਧਿਆਵਹਿ  ਦੇਵ  ਤੇਤੀਸ  ਅਰੁ  ਸਾਧਿਕ  ਸਿਧ  ਨਰ  ਨਾਮਿ  ਖੰਡ  ਬ੍ਰਹਮੰਡ  ਧਾਰੇ  ॥

 ਜਹ  ਨਾਮੁ  ਸਮਾਧਿਓ  ਹਰਖੁ  ਸੋਗੁ  ਸਮ  ਕਰਿ  ਸਹਾਰੇ  ॥

 ਨਾਮੁ  ਸਿਰੋਮਣਿ  ਸਰਬ  ਮੈ  ਭਗਤ  ਰਹੇ  ਲਿਵ  ਧਾਰਿ  ॥

 ਸੋਈ  ਨਾਮੁ  ਪਦਾਰਥੁ  ਅਮਰ  ਗੁਰ  ਤੁਸਿ  ਦੀਓ  ਕਰਤਾਰਿ  ॥੬॥

 ਸਤਿ  ਸੂਰਉ  ਸੀਲਿ  ਬਲਵੰਤੁ  ਸਤ  ਭਾਇ  ਸੰਗਤਿ  ਸਘਨ  ਗਰੂਅ  ਮਤਿ  ਨਿਰਵੈਰਿ  ਲੀਣਾ  ॥

 ਜਿਸੁ  ਧੀਰਜੁ  ਧੁਰਿ  ਧਵਲੁ  ਧੁਜਾ  ਸੇਤਿ  ਬੈਕੁੰਠ  ਬੀਣਾ  ॥

 ਪਰਸਹਿ  ਸੰਤ  ਪਿਆਰੁ  ਜਿਹ  ਕਰਤਾਰਹ  ਸੰਜੋਗੁ  ॥

 ਸਤਿਗੁਰੂ  ਸੇਵਿ  ਸੁਖੁ  ਪਾਇਓ  ਅਮਰਿ  ਗੁਰਿ  ਕੀਤਉ  ਜੋਗੁ  ॥੭॥

 ਨਾਮੁ  ਨਾਵਣੁ  ਨਾਮੁ  ਰਸ  ਖਾਣੁ  ਅਰੁ  ਭੋਜਨੁ  ਨਾਮ  ਰਸੁ  ਸਦਾ  ਚਾਯ  ਮੁਖਿ  ਮਿਸ੍ਟ  ਬਾਣੀ  ॥

 ਧਨਿ  ਸਤਿਗੁਰੁ  ਸੇਵਿਓ  ਜਿਸੁ  ਪਸਾਇ  ਗਤਿ  ਅਗਮ  ਜਾਣੀ  ॥

 ਕੁਲ  ਸੰਬੂਹ  ਸਮੁਧਰੇ  ਪਾਯਉ  ਨਾਮ  ਨਿਵਾਸੁ  ॥

 ਸਕਯਥੁ  ਜਨਮੁ  ਕਲ੍ਯੁਚਰੈ  ਗੁਰੁ  ਪਰਸਿ੍ਯਉ  ਅਮਰ  ਪ੍ਰਗਾਸੁ  ॥੮॥

 ਬਾਰਿਜੁ  ਕਰਿ  ਦਾਹਿਣੈ  ਸਿਧਿ  ਸਨਮੁਖ  ਮੁਖੁ  ਜੋਵੈ  ॥

 ਰਿਧਿ  ਬਸੈ  ਬਾਂਵਾਂਗਿ  ਜੁ  ਤੀਨਿ  ਲੋਕਾਂਤਰ  ਮੋਹੈ  ॥

 ਰਿਦੈ  ਬਸੈ  ਅਕਹੀਉ  ਸੋਇ  ਰਸ  ਤਿਨ  ਹੀ  ਜਾਤਉ  ॥

 ਮੁਖਹੁ  ਭਗਤਿ  ਉਚਰੈ  ਅਮਰੁ  ਗੁਰੁ  ਇਤੁ  ਰੰਗਿ  ਰਾਤਉ  ॥

 ਮਸਤਕਿ  ਨੀਸਾਣੁ  ਸਚਉ  ਕਰਮੁ  ਕਲ੍ਯ  ਜੋੜਿ  ਕਰ  ਧ੍ਯਾਇਅਉ  ॥

 ਪਰਸਿਅਉ  ਗੁਰੂ  ਸਤਿਗੁਰ  ਤਿਲਕੁ  ਸਰਬ  ਇਛ  ਤਿਨਿ  ਪਾਇਅਉ  ॥੯॥

 ਚਰਣ  ਤ  ਪਰ  ਸਕਯਥ  ਚਰਣ  ਗੁਰ  ਅਮਰ  ਪਵਲਿ  ਰਯ  ॥

 ਹਥ  ਤ  ਪਰ  ਸਕਯਥ  ਹਥ  ਲਗਹਿ  ਗੁਰ  ਅਮਰ  ਪਯ  ॥

 ਜੀਹ  ਤ  ਪਰ  ਸਕਯਥ  ਜੀਹ  ਗੁਰ  ਅਮਰੁ  ਭਣਿਜੈ  ॥

 ਨੈਣ  ਤ  ਪਰ  ਸਕਯਥ  ਨਯਣਿ  ਗੁਰੁ  ਅਮਰੁ  ਪਿਖਿਜੈ  ॥

 ਸ੍ਰਵਣ  ਤ  ਪਰ  ਸਕਯਥ  ਸ੍ਰਵਣਿ  ਗੁਰੁ  ਅਮਰੁ  ਸੁਣਿਜੈ  ॥

 ਸਕਯਥੁ  ਸੁ  ਹੀਉ  ਜਿਤੁ  ਹੀਅ  ਬਸੈ  ਗੁਰ  ਅਮਰਦਾਸੁ  ਨਿਜ  ਜਗਤ  ਪਿਤ  ॥

 ਸਕਯਥੁ  ਸੁ  ਸਿਰੁ  ਜਾਲਪੁ  ਭਣੈ  ਜੁ  ਸਿਰੁ  ਨਿਵੈ  ਗੁਰ  ਅਮਰ  ਨਿਤ  ॥੧॥੧੦॥

 ਤਿ  ਨਰ  ਦੁਖ  ਨਹ  ਭੁਖ  ਤਿ  ਨਰ  ਨਿਧਨ  ਨਹੁ  ਕਹੀਅਹਿ  ॥

 ਤਿ  ਨਰ  ਸੋਕੁ  ਨਹੁ  ਹੁਐ  ਤਿ  ਨਰ  ਸੇ  ਅੰਤੁ  ਨ  ਲਹੀਅਹਿ  ॥

 ਤਿ  ਨਰ  ਸੇਵ  ਨਹੁ  ਕਰਹਿ  ਤਿ  ਨਰ  ਸਯ  ਸਹਸ  ਸਮਪਹਿ  ॥

 ਤਿ  ਨਰ  ਦੁਲੀਚੈ  ਬਹਹਿ  ਤਿ  ਨਰ  ਉਥਪਿ  ਬਿਥਪਹਿ  ॥

 ਸੁਖ  ਲਹਹਿ  ਤਿ  ਨਰ  ਸੰਸਾਰ  ਮਹਿ  ਅਭੈ  ਪਟੁ  ਰਿਪ  ਮਧਿ  ਤਿਹ  ॥

 ਸਕਯਥ  ਤਿ  ਨਰ  ਜਾਲਪੁ  ਭਣੈ  ਗੁਰ  ਅਮਰਦਾਸੁ  ਸੁਪ੍ਰਸੰਨੁ  ਜਿਹ  ॥੨॥੧੧॥

 ਤੈ  ਪਢਿਅਉ  ਇਕੁ  ਮਨਿ  ਧਰਿਅਉ  ਇਕੁ  ਕਰਿ  ਇਕੁ  ਪਛਾਣਿਓ  ॥

 ਨਯਣਿ  ਬਯਣਿ  ਮੁਹਿ  ਇਕੁ  ਇਕੁ  ਦੁਹੁ  ਠਾਂਇ  ਨ  ਜਾਣਿਓ  ॥

 ਸੁਪਨਿ  ਇਕੁ  ਪਰਤਖਿ  ਇਕੁ  ਇਕਸ  ਮਹਿ  ਲੀਣਉ  ॥

 ਤੀਸ  ਇਕੁ  ਅਰੁ  ਪੰਜਿ  ਸਿਧੁ  ਪੈਤੀਸ  ਨ  ਖੀਣਉ  ॥

 ਇਕਹੁ  ਜਿ  ਲਾਖੁ  ਲਖਹੁ  ਅਲਖੁ  ਹੈ  ਇਕੁ  ਇਕੁ  ਕਰਿ  ਵਰਨਿਅਉ  ॥

 ਗੁਰ  ਅਮਰਦਾਸ  ਜਾਲਪੁ  ਭਣੈ  ਤੂ  ਇਕੁ  ਲੋੜਹਿ  ਇਕੁ  ਮੰਨਿਅਉ  ॥੩॥੧੨॥

 ਜਿ  ਮਤਿ  ਗਹੀ  ਜੈਦੇਵਿ  ਜਿ  ਮਤਿ  ਨਾਮੈ  ਸੰਮਾਣੀ  ॥

 ਜਿ  ਮਤਿ  ਤ੍ਰਿਲੋਚਨ  ਚਿਤਿ  ਭਗਤ  ਕੰਬੀਰਹਿ  ਜਾਣੀ  ॥

 ਰੁਕਮਾਂਗਦ  ਕਰਤੂਤਿ  ਰਾਮੁ  ਜੰਪਹੁ  ਨਿਤ  ਭਾਈ  ॥

 ਅੰਮਰੀਕਿ  ਪ੍ਰਹਲਾਦਿ  ਸਰਣਿ  ਗੋਬਿੰਦ  ਗਤਿ  ਪਾਈ  ॥

 ਤੈ  ਲੋਭੁ  ਕ੍ਰੋਧੁ  ਤ੍ਰਿਸਨਾ  ਤਜੀ  ਸੁ  ਮਤਿ  ਜਲ੍ਯ  ਜਾਣੀ  ਜੁਗਤਿ  ॥

 ਗੁਰੁ  ਅਮਰਦਾਸੁ  ਨਿਜ  ਭਗਤੁ  ਹੈ  ਦੇਖਿ  ਦਰਸੁ  ਪਾਵਉ  ਮੁਕਤਿ  ॥੪॥੧੩॥

 ਗੁਰੁ  ਅਮਰਦਾਸੁ  ਪਰਸੀਐ  ਪੁਹਮਿ  ਪਾਤਿਕ  ਬਿਨਾਸਹਿ  ॥

 ਗੁਰੁ  ਅਮਰਦਾਸੁ  ਪਰਸੀਐ  ਸਿਧ  ਸਾਧਿਕ  ਆਸਾਸਹਿ  ॥

 ਗੁਰੁ  ਅਮਰਦਾਸੁ  ਪਰਸੀਐ  ਧਿਆਨੁ  ਲਹੀਐ  ਪਉ  ਮੁਕਿਹਿ  ॥

 ਗੁਰੁ  ਅਮਰਦਾਸੁ  ਪਰਸੀਐ  ਅਭਉ  ਲਭੈ  ਗਉ  ਚੁਕਿਹਿ  ॥

 ਇਕੁ  ਬਿੰਨਿ  ਦੁਗਣ  ਜੁ  ਤਉ  ਰਹੈ  ਜਾ  ਸੁਮੰਤ੍ਰਿ  ਮਾਨਵਹਿ  ਲਹਿ  ॥

 ਜਾਲਪਾ  ਪਦਾਰਥ  ਇਤੜੇ  ਗੁਰ  ਅਮਰਦਾਸਿ  ਡਿਠੈ  ਮਿਲਹਿ  ॥੫॥੧੪॥

 ਸਚੁ  ਨਾਮੁ  ਕਰਤਾਰੁ  ਸੁ  ਦ੍ਰਿੜੁ  ਨਾਨਕਿ  ਸੰਗ੍ਰਹਿਅਉ  ॥

 ਤਾ  ਤੇ  ਅੰਗਦੁ  ਲਹਣਾ  ਪ੍ਰਗਟਿ  ਤਾਸੁ  ਚਰਣਹ  ਲਿਵ  ਰਹਿਅਉ  ॥

 ਤਿਤੁ  ਕੁਲਿ  ਗੁਰ  ਅਮਰਦਾਸੁ  ਆਸਾ  ਨਿਵਾਸੁ  ਤਾਸੁ  ਗੁਣ  ਕਵਣ  ਵਖਾਣਉ  ॥

 ਜੋ  ਗੁਣ  ਅਲਖ  ਅਗੰਮ  ਤਿਨਹ  ਗੁਣ  ਅੰਤੁ  ਨ  ਜਾਣਉ  ॥

 ਬੋਹਿਥਉ  ਬਿਧਾਤੈ  ਨਿਰਮਯੌ  ਸਭ  ਸੰਗਤਿ  ਕੁਲ  ਉਧਰਣ  ॥

 ਗੁਰ  ਅਮਰਦਾਸ  ਕੀਰਤੁ  ਕਹੈ  ਤ੍ਰਾਹਿ  ਤ੍ਰਾਹਿ  ਤੁਅ  ਪਾ  ਸਰਣ  ॥੧॥੧੫॥

 ਆਪਿ  ਨਰਾਇਣੁ  ਕਲਾ  ਧਾਰਿ  ਜਗ  ਮਹਿ  ਪਰਵਰਿਯਉ  ॥

 ਨਿਰੰਕਾਰਿ  ਆਕਾਰੁ  ਜੋਤਿ  ਜਗ  ਮੰਡਲਿ  ਕਰਿਯਉ  ॥

 ਜਹ  ਕਹ  ਤਹ  ਭਰਪੂਰੁ  ਸਬਦੁ  ਦੀਪਕਿ  ਦੀਪਾਯਉ  ॥

 ਜਿਹ  ਸਿਖਹ  ਸੰਗ੍ਰਹਿਓ  ਤਤੁ  ਹਰਿ  ਚਰਣ  ਮਿਲਾਯਉ  ॥

 ਨਾਨਕ  ਕੁਲਿ  ਨਿੰਮਲੁ  ਅਵਤਰਿ੍ਯਉ  ਅੰਗਦ  ਲਹਣੇ  ਸੰਗਿ  ਹੁਅ  ॥

 ਗੁਰ  ਅਮਰਦਾਸ  ਤਾਰਣ  ਤਰਣ  ਜਨਮ  ਜਨਮ  ਪਾ  ਸਰਣਿ  ਤੁਅ  ॥੨॥੧੬॥

 ਜਪੁ  ਤਪੁ  ਸਤੁ  ਸੰਤੋਖੁ  ਪਿਖਿ  ਦਰਸਨੁ  ਗੁਰ  ਸਿਖਹ  ॥

 ਸਰਣਿ  ਪਰਹਿ  ਤੇ  ਉਬਰਹਿ  ਛੋਡਿ  ਜਮ  ਪੁਰ  ਕੀ  ਲਿਖਹ  ॥

 ਭਗਤਿ  ਭਾਇ  ਭਰਪੂਰੁ  ਰਿਦੈ  ਉਚਰੈ  ਕਰਤਾਰੈ  ॥

 ਗੁਰੁ  ਗਉਹਰੁ  ਦਰੀਆਉ  ਪਲਕ  ਡੁਬੰਤ੍ਯਹ  ਤਾਰੈ  ॥

 ਨਾਨਕ  ਕੁਲਿ  ਨਿੰਮਲੁ  ਅਵਤਰਿ੍ਯਉ  ਗੁਣ  ਕਰਤਾਰੈ  ਉਚਰੈ  ॥

 ਗੁਰੁ  ਅਮਰਦਾਸੁ  ਜਿਨ੍ਹ  ਸੇਵਿਅਉ  ਤਿਨ੍ਹ  ਦੁਖੁ  ਦਰਿਦ੍ਰੁ  ਪਰਹਰਿ  ਪਰੈ  ॥੩॥੧੭॥

 ਚਿਤਿ  ਚਿਤਵਉ  ਅਰਦਾਸਿ  ਕਹਉ  ਪਰੁ  ਕਹਿ  ਭਿ  ਨ  ਸਕਉ  ॥

 ਸਰਬ  ਚਿੰਤ  ਤੁਝੁ  ਪਾਸਿ  ਸਾਧਸੰਗਤਿ  ਹਉ  ਤਕਉ  ॥

 ਤੇਰੈ  ਹੁਕਮਿ  ਪਵੈ  ਨੀਸਾਣੁ  ਤਉ  ਕਰਉ  ਸਾਹਿਬ  ਕੀ  ਸੇਵਾ  ॥

 ਜਬ  ਗੁਰੁ  ਦੇਖੈ  ਸੁਭ  ਦਿਸਟਿ  ਨਾਮੁ  ਕਰਤਾ  ਮੁਖਿ  ਮੇਵਾ  ॥

 ਅਗਮ  ਅਲਖ  ਕਾਰਣ  ਪੁਰਖ  ਜੋ  ਫੁਰਮਾਵਹਿ  ਸੋ  ਕਹਉ  ॥

 ਗੁਰ  ਅਮਰਦਾਸ  ਕਾਰਣ  ਕਰਣ  ਜਿਵ  ਤੂ  ਰਖਹਿ  ਤਿਵ  ਰਹਉ  ॥੪॥੧੮॥

 ਭਿਖੇ  ਕੇ  ॥

 ਗੁਰੁ  ਗਿਆਨੁ  ਅਰੁ  ਧਿਆਨੁ  ਤਤ  ਸਿਉ  ਤਤੁ  ਮਿਲਾਵੈ  ॥

 ਸਚਿ  ਸਚੁ  ਜਾਣੀਐ  ਇਕ  ਚਿਤਹਿ  ਲਿਵ  ਲਾਵੈ  ॥

 ਕਾਮ  ਕ੍ਰੋਧ  ਵਸਿ  ਕਰੈ  ਪਵਣੁ  ਉਡੰਤ  ਨ  ਧਾਵੈ  ॥

 ਨਿਰੰਕਾਰ  ਕੈ  ਵਸੈ  ਦੇਸਿ  ਹੁਕਮੁ  ਬੁਝਿ  ਬੀਚਾਰੁ  ਪਾਵੈ  ॥

 ਕਲਿ  ਮਾਹਿ  ਰੂਪੁ  ਕਰਤਾ  ਪੁਰਖੁ  ਸੋ  ਜਾਣੈ  ਜਿਨਿ  ਕਿਛੁ  ਕੀਅਉ  ॥

 ਗੁਰੁ  ਮਿਲਿ੍ਯਉ  ਸੋਇ  ਭਿਖਾ  ਕਹੈ  ਸਹਜ  ਰੰਗਿ  ਦਰਸਨੁ  ਦੀਅਉ  ॥੧॥੧੯॥

 ਰਹਿਓ  ਸੰਤ  ਹਉ  ਟੋਲਿ  ਸਾਧ  ਬਹੁਤੇਰੇ  ਡਿਠੇ  ॥

 ਸੰਨਿਆਸੀ  ਤਪਸੀਅਹ  ਮੁਖਹੁ  ਏ  ਪੰਡਿਤ  ਮਿਠੇ  ॥

 ਬਰਸੁ  ਏਕੁ  ਹਉ  ਫਿਰਿਓ  ਕਿਨੈ  ਨਹੁ  ਪਰਚਉ  ਲਾਯਉ  ॥

 ਕਹਤਿਅਹ  ਕਹਤੀ  ਸੁਣੀ  ਰਹਤ  ਕੋ  ਖੁਸੀ  ਨ  ਆਯਉ  ॥

 ਹਰਿ  ਨਾਮੁ  ਛੋਡਿ  ਦੂਜੈ  ਲਗੇ  ਤਿਨ੍ਹ  ਕੇ  ਗੁਣ  ਹਉ  ਕਿਆ  ਕਹਉ  ॥

 ਗੁਰੁ  ਦਯਿ  ਮਿਲਾਯਉ  ਭਿਖਿਆ  ਜਿਵ  ਤੂ  ਰਖਹਿ  ਤਿਵ  ਰਹਉ  ॥੨॥੨੦॥

 ਪਹਿਰਿ  ਸਮਾਧਿ  ਸਨਾਹੁ  ਗਿਆਨਿ  ਹੈ  ਆਸਣਿ  ਚੜਿਅਉ  ॥

 ਧ੍ਰੰਮ  ਧਨਖੁ  ਕਰ  ਗਹਿਓ  ਭਗਤ  ਸੀਲਹ  ਸਰਿ  ਲੜਿਅਉ  ॥

 ਭੈ  ਨਿਰਭਉ  ਹਰਿ  ਅਟਲੁ  ਮਨਿ  ਸਬਦਿ  ਗੁਰ  ਨੇਜਾ  ਗਡਿਓ  ॥

 ਕਾਮ  ਕ੍ਰੋਧ  ਲੋਭ  ਮੋਹ  ਅਪਤੁ  ਪੰਚ  ਦੂਤ  ਬਿਖੰਡਿਓ  ॥

 ਭਲਉ  ਭੂਹਾਲੁ  ਤੇਜੋ  ਤਨਾ  ਨ੍ਰਿਪਤਿ  ਨਾਥੁ  ਨਾਨਕ  ਬਰਿ  ॥

 ਗੁਰ  ਅਮਰਦਾਸ  ਸਚੁ  ਸਲ੍ਯ  ਭਣਿ  ਤੈ  ਦਲੁ  ਜਿਤਉ  ਇਵ  ਜੁਧੁ  ਕਰਿ  ॥੧॥੨੧॥

 ਘਨਹਰ  ਬੂੰਦ  ਬਸੁਅ  ਰੋਮਾਵਲਿ  ਕੁਸਮ  ਬਸੰਤ  ਗਨੰਤ  ਨ  ਆਵੈ  ॥

 ਰਵਿ  ਸਸਿ  ਕਿਰਣਿ  ਉਦਰੁ  ਸਾਗਰ  ਕੋ  ਗੰਗ  ਤਰੰਗ  ਅੰਤੁ  ਕੋ  ਪਾਵੈ  ॥

 ਰੁਦ੍ਰ  ਧਿਆਨ  ਗਿਆਨ  ਸਤਿਗੁਰ  ਕੇ  ਕਬਿ  ਜਨ  ਭਲ੍ਯ  ਉਨਹ  ਜੋੁ  ਗਾਵੈ  ॥

 ਭਲੇ  ਅਮਰਦਾਸ  ਗੁਣ  ਤੇਰੇ  ਤੇਰੀ  ਉਪਮਾ  ਤੋਹਿ  ਬਨਿ  ਆਵੈ  ॥੧॥੨੨॥

Post a Comment

0 Comments
* Please Don't Spam Here. All the Comments are Reviewed by Admin.