Type Here to Get Search Results !

kirtan

ਵਡਹੰਸ ਕੀ ਵਾਰ ਮਹਲਾ ੪


 ਵਡਹੰਸ  ਕੀ  ਵਾਰ  ਮਹਲਾ  ੪  ਲਲਾਂ  ਬਹਲੀਮਾ  ਕੀ  ਧੁਨਿ  ਗਾਵਣੀ

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕ  ਮਃ  ੩  ॥

 ਸਬਦਿ  ਰਤੇ  ਵਡ  ਹੰਸ  ਹੈ  ਸਚੁ  ਨਾਮੁ  ਉਰਿ  ਧਾਰਿ  ॥

 ਸਚੁ  ਸੰਗ੍ਰਹਹਿ  ਸਦ  ਸਚਿ  ਰਹਹਿ  ਸਚੈ  ਨਾਮਿ  ਪਿਆਰਿ  ॥

 ਸਦਾ  ਨਿਰਮਲ  ਮੈਲੁ  ਨ  ਲਗਈ  ਨਦਰਿ  ਕੀਤੀ  ਕਰਤਾਰਿ  ॥

 ਨਾਨਕ  ਹਉ  ਤਿਨ  ਕੈ  ਬਲਿਹਾਰਣੈ  ਜੋ  ਅਨਦਿਨੁ  ਜਪਹਿ  ਮੁਰਾਰਿ  ॥੧॥

 ਮਃ  ੩  ॥

 ਮੈ  ਜਾਨਿਆ  ਵਡ  ਹੰਸੁ  ਹੈ  ਤਾ  ਮੈ  ਕੀਆ  ਸੰਗੁ  ॥

 ਜੇ  ਜਾਣਾ  ਬਗੁ  ਬਪੁੜਾ  ਤ  ਜਨਮਿ  ਨ  ਦੇਦੀ  ਅੰਗੁ  ॥੨॥

 ਮਃ  ੩  ॥

 ਹੰਸਾ  ਵੇਖਿ  ਤਰੰਦਿਆ  ਬਗਾਂ  ਭਿ  ਆਯਾ  ਚਾਉ  ॥

 ਡੁਬਿ  ਮੁਏ  ਬਗ  ਬਪੁੜੇ  ਸਿਰੁ  ਤਲਿ  ਉਪਰਿ  ਪਾਉ  ॥੩॥

 ਪਉੜੀ  ॥

 ਤੂ  ਆਪੇ  ਹੀ  ਆਪਿ  ਆਪਿ  ਹੈ  ਆਪਿ  ਕਾਰਣੁ  ਕੀਆ  ॥

 ਤੂ  ਆਪੇ  ਆਪਿ  ਨਿਰੰਕਾਰੁ  ਹੈ  ਕੋ  ਅਵਰੁ  ਨ  ਬੀਆ  ॥

 ਤੂ  ਕਰਣ  ਕਾਰਣ  ਸਮਰਥੁ  ਹੈ  ਤੂ  ਕਰਹਿ  ਸੁ  ਥੀਆ  ॥

 ਤੂ  ਅਣਮੰਗਿਆ  ਦਾਨੁ  ਦੇਵਣਾ  ਸਭਨਾਹਾ  ਜੀਆ  ॥

 ਸਭਿ  ਆਖਹੁ  ਸਤਿਗੁਰੁ  ਵਾਹੁ  ਵਾਹੁ  ਜਿਨਿ  ਦਾਨੁ  ਹਰਿ  ਨਾਮੁ  ਮੁਖਿ  ਦੀਆ  ॥੧॥

 ਸਲੋਕੁ  ਮਃ  ੩  ॥

 ਭੈ  ਵਿਚਿ  ਸਭੁ  ਆਕਾਰੁ  ਹੈ  ਨਿਰਭਉ  ਹਰਿ  ਜੀਉ  ਸੋਇ  ॥

 ਸਤਿਗੁਰਿ  ਸੇਵਿਐ  ਹਰਿ  ਮਨਿ  ਵਸੈ  ਤਿਥੈ  ਭਉ  ਕਦੇ  ਨ  ਹੋਇ  ॥

 ਦੁਸਮਨੁ  ਦੁਖੁ  ਤਿਸ  ਨੋ  ਨੇੜਿ  ਨ  ਆਵੈ  ਪੋਹਿ  ਨ  ਸਕੈ  ਕੋਇ  ॥

 ਗੁਰਮੁਖਿ  ਮਨਿ  ਵੀਚਾਰਿਆ  ਜੋ  ਤਿਸੁ  ਭਾਵੈ  ਸੁ  ਹੋਇ  ॥

 ਨਾਨਕ  ਆਪੇ  ਹੀ  ਪਤਿ  ਰਖਸੀ  ਕਾਰਜ  ਸਵਾਰੇ  ਸੋਇ  ॥੧॥

 ਮਃ  ੩  ॥

 ਇਕਿ  ਸਜਣ  ਚਲੇ  ਇਕਿ  ਚਲਿ  ਗਏ  ਰਹਦੇ  ਭੀ  ਫੁਨਿ  ਜਾਹਿ  ॥

 ਜਿਨੀ  ਸਤਿਗੁਰੁ  ਨ  ਸੇਵਿਓ  ਸੇ  ਆਇ  ਗਏ  ਪਛੁਤਾਹਿ  ॥

 ਨਾਨਕ  ਸਚਿ  ਰਤੇ  ਸੇ  ਨ  ਵਿਛੁੜਹਿ  ਸਤਿਗੁਰੁ  ਸੇਵਿ  ਸਮਾਹਿ  ॥੨॥

 ਪਉੜੀ  ॥

 ਤਿਸੁ  ਮਿਲੀਐ  ਸਤਿਗੁਰ  ਸਜਣੈ  ਜਿਸੁ  ਅੰਤਰਿ  ਹਰਿ  ਗੁਣਕਾਰੀ  ॥

 ਤਿਸੁ  ਮਿਲੀਐ  ਸਤਿਗੁਰ  ਪ੍ਰੀਤਮੈ  ਜਿਨਿ  ਹੰਉਮੈ  ਵਿਚਹੁ  ਮਾਰੀ  ॥

 ਸੋ  ਸਤਿਗੁਰੁ  ਪੂਰਾ  ਧਨੁ  ਧੰਨੁ  ਹੈ  ਜਿਨਿ  ਹਰਿ  ਉਪਦੇਸੁ  ਦੇ  ਸਭ  ਸ੍ਰਿਸ੍ਟਿ  ਸਵਾਰੀ  ॥

 ਨਿਤ  ਜਪਿਅਹੁ  ਸੰਤਹੁ  ਰਾਮ  ਨਾਮੁ  ਭਉਜਲ  ਬਿਖੁ  ਤਾਰੀ  ॥

 ਗੁਰਿ  ਪੂਰੈ  ਹਰਿ  ਉਪਦੇਸਿਆ  ਗੁਰ  ਵਿਟੜਿਅਹੁ  ਹੰਉ  ਸਦ  ਵਾਰੀ  ॥੨॥

 ਸਲੋਕੁ  ਮਃ  ੩  ॥

 ਸਤਿਗੁਰ  ਕੀ  ਸੇਵਾ  ਚਾਕਰੀ  ਸੁਖੀ  ਹੂੰ  ਸੁਖ  ਸਾਰੁ  ॥

 ਐਥੈ  ਮਿਲਨਿ  ਵਡਿਆਈਆ  ਦਰਗਹ  ਮੋਖ  ਦੁਆਰੁ  ॥

 ਸਚੀ  ਕਾਰ  ਕਮਾਵਣੀ  ਸਚੁ  ਪੈਨਣੁ  ਸਚੁ  ਨਾਮੁ  ਅਧਾਰੁ  ॥

 ਸਚੀ  ਸੰਗਤਿ  ਸਚਿ  ਮਿਲੈ  ਸਚੈ  ਨਾਇ  ਪਿਆਰੁ  ॥

 ਸਚੈ  ਸਬਦਿ  ਹਰਖੁ  ਸਦਾ  ਦਰਿ  ਸਚੈ  ਸਚਿਆਰੁ  ॥

 ਨਾਨਕ  ਸਤਿਗੁਰ  ਕੀ  ਸੇਵਾ  ਸੋ  ਕਰੈ  ਜਿਸ  ਨੋ  ਨਦਰਿ  ਕਰੈ  ਕਰਤਾਰੁ  ॥੧॥

 ਮਃ  ੩  ॥

 ਹੋਰ  ਵਿਡਾਣੀ  ਚਾਕਰੀ  ਧ੍ਰਿਗੁ  ਜੀਵਣੁ  ਧ੍ਰਿਗੁ  ਵਾਸੁ  ॥

 ਅੰਮ੍ਰਿਤੁ  ਛੋਡਿ  ਬਿਖੁ  ਲਗੇ  ਬਿਖੁ  ਖਟਣਾ  ਬਿਖੁ  ਰਾਸਿ  ॥

 ਬਿਖੁ  ਖਾਣਾ  ਬਿਖੁ  ਪੈਨਣਾ  ਬਿਖੁ  ਕੇ  ਮੁਖਿ  ਗਿਰਾਸ  ॥

 ਐਥੈ  ਦੁਖੋ  ਦੁਖੁ  ਕਮਾਵਣਾ  ਮੁਇਆ  ਨਰਕਿ  ਨਿਵਾਸੁ  ॥

 ਮਨਮੁਖ  ਮੁਹਿ  ਮੈਲੈ  ਸਬਦੁ  ਨ  ਜਾਣਨੀ  ਕਾਮ  ਕਰੋਧਿ  ਵਿਣਾਸੁ  ॥

 ਸਤਿਗੁਰ  ਕਾ  ਭਉ  ਛੋਡਿਆ  ਮਨਹਠਿ  ਕੰਮੁ  ਨ  ਆਵੈ  ਰਾਸਿ  ॥

 ਜਮ  ਪੁਰਿ  ਬਧੇ  ਮਾਰੀਅਹਿ  ਕੋ  ਨ  ਸੁਣੇ  ਅਰਦਾਸਿ  ॥

 ਨਾਨਕ  ਪੂਰਬਿ  ਲਿਖਿਆ  ਕਮਾਵਣਾ  ਗੁਰਮੁਖਿ  ਨਾਮਿ  ਨਿਵਾਸੁ  ॥੨॥

 ਪਉੜੀ  ॥

 ਸੋ  ਸਤਿਗੁਰੁ  ਸੇਵਿਹੁ  ਸਾਧ  ਜਨੁ  ਜਿਨਿ  ਹਰਿ  ਹਰਿ  ਨਾਮੁ  ਦ੍ਰਿੜਾਇਆ  ॥

 ਸੋ  ਸਤਿਗੁਰੁ  ਪੂਜਹੁ  ਦਿਨਸੁ  ਰਾਤਿ  ਜਿਨਿ  ਜਗੰਨਾਥੁ  ਜਗਦੀਸੁ  ਜਪਾਇਆ  ॥

 ਸੋ  ਸਤਿਗੁਰੁ  ਦੇਖਹੁ  ਇਕ  ਨਿਮਖ  ਨਿਮਖ  ਜਿਨਿ  ਹਰਿ  ਕਾ  ਹਰਿ  ਪੰਥੁ  ਬਤਾਇਆ  ॥

 ਤਿਸੁ  ਸਤਿਗੁਰ  ਕੀ  ਸਭ  ਪਗੀ  ਪਵਹੁ  ਜਿਨਿ  ਮੋਹ  ਅੰਧੇਰੁ  ਚੁਕਾਇਆ  ॥

 ਸੋ  ਸਤਗੁਰੁ  ਕਹਹੁ  ਸਭਿ  ਧੰਨੁ  ਧੰਨੁ  ਜਿਨਿ  ਹਰਿ  ਭਗਤਿ  ਭੰਡਾਰ  ਲਹਾਇਆ  ॥੩॥

 ਸਲੋਕੁ  ਮਃ  ੩  ॥

 ਸਤਿਗੁਰਿ  ਮਿਲਿਐ  ਭੁਖ  ਗਈ  ਭੇਖੀ  ਭੁਖ  ਨ  ਜਾਇ  ॥

 ਦੁਖਿ  ਲਗੈ  ਘਰਿ  ਘਰਿ  ਫਿਰੈ  ਅਗੈ  ਦੂਣੀ  ਮਿਲੈ  ਸਜਾਇ  ॥

 ਅੰਦਰਿ  ਸਹਜੁ  ਨ  ਆਇਓ  ਸਹਜੇ  ਹੀ  ਲੈ  ਖਾਇ  ॥

 ਮਨਹਠਿ  ਜਿਸ  ਤੇ  ਮੰਗਣਾ  ਲੈਣਾ  ਦੁਖੁ  ਮਨਾਇ  ॥

 ਇਸੁ  ਭੇਖੈ  ਥਾਵਹੁ  ਗਿਰਹੋ  ਭਲਾ  ਜਿਥਹੁ  ਕੋ  ਵਰਸਾਇ  ॥

 ਸਬਦਿ  ਰਤੇ  ਤਿਨਾ  ਸੋਝੀ  ਪਈ  ਦੂਜੈ  ਭਰਮਿ  ਭੁਲਾਇ  ॥

 ਪਇਐ  ਕਿਰਤਿ  ਕਮਾਵਣਾ  ਕਹਣਾ  ਕਛੂ  ਨ  ਜਾਇ  ॥

 ਨਾਨਕ  ਜੋ  ਤਿਸੁ  ਭਾਵਹਿ  ਸੇ  ਭਲੇ  ਜਿਨ  ਕੀ  ਪਤਿ  ਪਾਵਹਿ  ਥਾਇ  ॥੧॥

 ਮਃ  ੩  ॥

 ਸਤਿਗੁਰਿ  ਸੇਵਿਐ  ਸਦਾ  ਸੁਖੁ  ਜਨਮ  ਮਰਣ  ਦੁਖੁ  ਜਾਇ  ॥

 ਚਿੰਤਾ  ਮੂਲਿ  ਨ  ਹੋਵਈ  ਅਚਿੰਤੁ  ਵਸੈ  ਮਨਿ  ਆਇ  ॥

 ਅੰਤਰਿ  ਤੀਰਥੁ  ਗਿਆਨੁ  ਹੈ  ਸਤਿਗੁਰਿ  ਦੀਆ  ਬੁਝਾਇ  ॥

 ਮੈਲੁ  ਗਈ  ਮਨੁ  ਨਿਰਮਲੁ  ਹੋਆ  ਅੰਮ੍ਰਿਤ  ਸਰਿ  ਤੀਰਥਿ  ਨਾਇ  ॥

 ਸਜਣ  ਮਿਲੇ  ਸਜਣਾ  ਸਚੈ  ਸਬਦਿ  ਸੁਭਾਇ  ॥

 ਘਰ  ਹੀ  ਪਰਚਾ  ਪਾਇਆ  ਜੋਤੀ  ਜੋਤਿ  ਮਿਲਾਇ  ॥

 ਪਾਖੰਡਿ  ਜਮਕਾਲੁ  ਨ  ਛੋਡਈ  ਲੈ  ਜਾਸੀ  ਪਤਿ  ਗਵਾਇ  ॥

 ਨਾਨਕ  ਨਾਮਿ  ਰਤੇ  ਸੇ  ਉਬਰੇ  ਸਚੇ  ਸਿਉ  ਲਿਵ  ਲਾਇ  ॥੨॥

 ਪਉੜੀ  ॥

 ਤਿਤੁ  ਜਾਇ  ਬਹਹੁ  ਸਤਸੰਗਤੀ  ਜਿਥੈ  ਹਰਿ  ਕਾ  ਹਰਿ  ਨਾਮੁ  ਬਿਲੋਈਐ  ॥

 ਸਹਜੇ  ਹੀ  ਹਰਿ  ਨਾਮੁ  ਲੇਹੁ  ਹਰਿ  ਤਤੁ  ਨ  ਖੋਈਐ  ॥

 ਨਿਤ  ਜਪਿਅਹੁ  ਹਰਿ  ਹਰਿ  ਦਿਨਸੁ  ਰਾਤਿ  ਹਰਿ  ਦਰਗਹ  ਢੋਈਐ  ॥

 ਸੋ  ਪਾਏ  ਪੂਰਾ  ਸਤਗੁਰੂ  ਜਿਸੁ  ਧੁਰਿ  ਮਸਤਕਿ  ਲਿਲਾਟਿ  ਲਿਖੋਈਐ  ॥

 ਤਿਸੁ  ਗੁਰ  ਕੰਉ  ਸਭਿ  ਨਮਸਕਾਰੁ  ਕਰਹੁ  ਜਿਨਿ  ਹਰਿ  ਕੀ  ਹਰਿ  ਗਾਲ  ਗਲੋਈਐ  ॥੪॥

 ਸਲੋਕ  ਮਃ  ੩  ॥

 ਸਜਣ  ਮਿਲੇ  ਸਜਣਾ  ਜਿਨ  ਸਤਗੁਰ  ਨਾਲਿ  ਪਿਆਰੁ  ॥

 ਮਿਲਿ  ਪ੍ਰੀਤਮ  ਤਿਨੀ  ਧਿਆਇਆ  ਸਚੈ  ਪ੍ਰੇਮਿ  ਪਿਆਰੁ  ॥

 ਮਨ  ਹੀ  ਤੇ  ਮਨੁ  ਮਾਨਿਆ  ਗੁਰ  ਕੈ  ਸਬਦਿ  ਅਪਾਰਿ  ॥

 ਏਹਿ  ਸਜਣ  ਮਿਲੇ  ਨ  ਵਿਛੁੜਹਿ  ਜਿ  ਆਪਿ  ਮੇਲੇ  ਕਰਤਾਰਿ  ॥

 ਇਕਨਾ  ਦਰਸਨ  ਕੀ  ਪਰਤੀਤਿ  ਨ  ਆਈਆ  ਸਬਦਿ  ਨ  ਕਰਹਿ  ਵੀਚਾਰੁ  ॥

 ਵਿਛੁੜਿਆ  ਕਾ  ਕਿਆ  ਵਿਛੁੜੈ  ਜਿਨਾ  ਦੂਜੈ  ਭਾਇ  ਪਿਆਰੁ  ॥

 ਮਨਮੁਖ  ਸੇਤੀ  ਦੋਸਤੀ  ਥੋੜੜਿਆ  ਦਿਨ  ਚਾਰਿ  ॥

 ਇਸੁ  ਪਰੀਤੀ  ਤੁਟਦੀ  ਵਿਲਮੁ  ਨ  ਹੋਵਈ  ਇਤੁ  ਦੋਸਤੀ  ਚਲਨਿ  ਵਿਕਾਰ  ॥

 ਜਿਨਾ  ਅੰਦਰਿ  ਸਚੇ  ਕਾ  ਭਉ  ਨਾਹੀ  ਨਾਮਿ  ਨ  ਕਰਹਿ  ਪਿਆਰੁ  ॥

 ਨਾਨਕ  ਤਿਨ  ਸਿਉ  ਕਿਆ  ਕੀਚੈ  ਦੋਸਤੀ  ਜਿ  ਆਪਿ  ਭੁਲਾਏ  ਕਰਤਾਰਿ  ॥੧॥

 ਮਃ  ੩  ॥

 ਇਕਿ  ਸਦਾ  ਇਕਤੈ  ਰੰਗਿ  ਰਹਹਿ  ਤਿਨ  ਕੈ  ਹਉ  ਸਦ  ਬਲਿਹਾਰੈ  ਜਾਉ  ॥

 ਤਨੁ  ਮਨੁ  ਧਨੁ  ਅਰਪੀ  ਤਿਨ  ਕਉ  ਨਿਵਿ  ਨਿਵਿ  ਲਾਗਉ  ਪਾਇ  ॥

 ਤਿਨ  ਮਿਲਿਆ  ਮਨੁ  ਸੰਤੋਖੀਐ  ਤ੍ਰਿਸਨਾ  ਭੁਖ  ਸਭ  ਜਾਇ  ॥

 ਨਾਨਕ  ਨਾਮਿ  ਰਤੇ  ਸੁਖੀਏ  ਸਦਾ  ਸਚੇ  ਸਿਉ  ਲਿਵ  ਲਾਇ  ॥੨॥

 ਪਉੜੀ  ॥

 ਤਿਸੁ  ਗੁਰ  ਕਉ  ਹਉ  ਵਾਰਿਆ  ਜਿਨਿ  ਹਰਿ  ਕੀ  ਹਰਿ  ਕਥਾ  ਸੁਣਾਈ  ॥

 ਤਿਸੁ  ਗੁਰ  ਕਉ  ਸਦ  ਬਲਿਹਾਰਣੈ  ਜਿਨਿ  ਹਰਿ  ਸੇਵਾ  ਬਣਤ  ਬਣਾਈ  ॥

 ਸੋ  ਸਤਿਗੁਰੁ  ਪਿਆਰਾ  ਮੇਰੈ  ਨਾਲਿ  ਹੈ  ਜਿਥੈ  ਕਿਥੈ  ਮੈਨੋ  ਲਏ  ਛਡਾਈ  ॥

 ਤਿਸੁ  ਗੁਰ  ਕਉ  ਸਾਬਾਸਿ  ਹੈ  ਜਿਨਿ  ਹਰਿ  ਸੋਝੀ  ਪਾਈ  ॥

 ਨਾਨਕੁ  ਗੁਰ  ਵਿਟਹੁ  ਵਾਰਿਆ  ਜਿਨਿ  ਹਰਿ  ਨਾਮੁ  ਦੀਆ  ਮੇਰੇ  ਮਨ  ਕੀ  ਆਸ  ਪੁਰਾਈ  ॥੫॥

 ਸਲੋਕ  ਮਃ  ੩  ॥

 ਤ੍ਰਿਸਨਾ  ਦਾਧੀ  ਜਲਿ  ਮੁਈ  ਜਲਿ  ਜਲਿ  ਕਰੇ  ਪੁਕਾਰ  ॥

 ਸਤਿਗੁਰ  ਸੀਤਲ  ਜੇ  ਮਿਲੈ  ਫਿਰਿ  ਜਲੈ  ਨ  ਦੂਜੀ  ਵਾਰ  ॥

 ਨਾਨਕ  ਵਿਣੁ  ਨਾਵੈ  ਨਿਰਭਉ  ਕੋ  ਨਹੀ  ਜਿਚਰੁ  ਸਬਦਿ  ਨ  ਕਰੇ  ਵੀਚਾਰੁ  ॥੧॥

 ਮਃ  ੩  ॥

 ਭੇਖੀ  ਅਗਨਿ  ਨ  ਬੁਝਈ  ਚਿੰਤਾ  ਹੈ  ਮਨ  ਮਾਹਿ  ॥

 ਵਰਮੀ  ਮਾਰੀ  ਸਾਪੁ  ਨ  ਮਰੈ  ਤਿਉ  ਨਿਗੁਰੇ  ਕਰਮ  ਕਮਾਹਿ  ॥

 ਸਤਿਗੁਰੁ  ਦਾਤਾ  ਸੇਵੀਐ  ਸਬਦੁ  ਵਸੈ  ਮਨਿ  ਆਇ  ॥

 ਮਨੁ  ਤਨੁ  ਸੀਤਲੁ  ਸਾਂਤਿ  ਹੋਇ  ਤ੍ਰਿਸਨਾ  ਅਗਨਿ  ਬੁਝਾਇ  ॥

 ਸੁਖਾ  ਸਿਰਿ  ਸਦਾ  ਸੁਖੁ  ਹੋਇ  ਜਾ  ਵਿਚਹੁ  ਆਪੁ  ਗਵਾਇ  ॥

 ਗੁਰਮੁਖਿ  ਉਦਾਸੀ  ਸੋ  ਕਰੇ  ਜਿ  ਸਚਿ  ਰਹੈ  ਲਿਵ  ਲਾਇ  ॥

 ਚਿੰਤਾ  ਮੂਲਿ  ਨ  ਹੋਵਈ  ਹਰਿ  ਨਾਮਿ  ਰਜਾ  ਆਘਾਇ  ॥

 ਨਾਨਕ  ਨਾਮ  ਬਿਨਾ  ਨਹ  ਛੂਟੀਐ  ਹਉਮੈ  ਪਚਹਿ  ਪਚਾਇ  ॥੨॥

 ਪਉੜੀ  ॥

 ਜਿਨੀ  ਹਰਿ  ਹਰਿ  ਨਾਮੁ  ਧਿਆਇਆ  ਤਿਨੀ  ਪਾਇਅੜੇ  ਸਰਬ  ਸੁਖਾ  ॥

 ਸਭੁ  ਜਨਮੁ  ਤਿਨਾ  ਕਾ  ਸਫਲੁ  ਹੈ  ਜਿਨ  ਹਰਿ  ਕੇ  ਨਾਮ  ਕੀ  ਮਨਿ  ਲਾਗੀ  ਭੁਖਾ  ॥

 ਜਿਨੀ  ਗੁਰ  ਕੈ  ਬਚਨਿ  ਆਰਾਧਿਆ  ਤਿਨ  ਵਿਸਰਿ  ਗਏ  ਸਭਿ  ਦੁਖਾ  ॥

 ਤੇ  ਸੰਤ  ਭਲੇ  ਗੁਰਸਿਖ  ਹੈ  ਜਿਨ  ਨਾਹੀ  ਚਿੰਤ  ਪਰਾਈ  ਚੁਖਾ  ॥

 ਧਨੁ  ਧੰਨੁ  ਤਿਨਾ  ਕਾ  ਗੁਰੂ  ਹੈ  ਜਿਸੁ  ਅੰਮ੍ਰਿਤ  ਫਲ  ਹਰਿ  ਲਾਗੇ  ਮੁਖਾ  ॥੬॥

 ਸਲੋਕ  ਮਃ  ੩  ॥

 ਕਲਿ  ਮਹਿ  ਜਮੁ  ਜੰਦਾਰੁ  ਹੈ  ਹੁਕਮੇ  ਕਾਰ  ਕਮਾਇ  ॥

 ਗੁਰਿ  ਰਾਖੇ  ਸੇ  ਉਬਰੇ  ਮਨਮੁਖਾ  ਦੇਇ  ਸਜਾਇ  ॥

 ਜਮਕਾਲੈ  ਵਸਿ  ਜਗੁ  ਬਾਂਧਿਆ  ਤਿਸ  ਦਾ  ਫਰੂ  ਨ  ਕੋਇ  ॥

 ਜਿਨਿ  ਜਮੁ  ਕੀਤਾ  ਸੋ  ਸੇਵੀਐ  ਗੁਰਮੁਖਿ  ਦੁਖੁ  ਨ  ਹੋਇ  ॥

 ਨਾਨਕ  ਗੁਰਮੁਖਿ  ਜਮੁ  ਸੇਵਾ  ਕਰੇ  ਜਿਨ  ਮਨਿ  ਸਚਾ  ਹੋਇ  ॥੧॥

 ਮਃ  ੩  ॥

 ਏਹਾ  ਕਾਇਆ  ਰੋਗਿ  ਭਰੀ  ਬਿਨੁ  ਸਬਦੈ  ਦੁਖੁ  ਹਉਮੈ  ਰੋਗੁ  ਨ  ਜਾਇ  ॥

 ਸਤਿਗੁਰੁ  ਮਿਲੈ  ਤਾ  ਨਿਰਮਲ  ਹੋਵੈ  ਹਰਿ  ਨਾਮੋ  ਮੰਨਿ  ਵਸਾਇ  ॥

 ਨਾਨਕ  ਨਾਮੁ  ਧਿਆਇਆ  ਸੁਖਦਾਤਾ  ਦੁਖੁ  ਵਿਸਰਿਆ  ਸਹਜਿ  ਸੁਭਾਇ  ॥੨॥

 ਪਉੜੀ  ॥

 ਜਿਨਿ  ਜਗਜੀਵਨੁ  ਉਪਦੇਸਿਆ  ਤਿਸੁ  ਗੁਰ  ਕਉ  ਹਉ  ਸਦਾ  ਘੁਮਾਇਆ  ॥

 ਤਿਸੁ  ਗੁਰ  ਕਉ  ਹਉ  ਖੰਨੀਐ  ਜਿਨਿ  ਮਧੁਸੂਦਨੁ  ਹਰਿ  ਨਾਮੁ  ਸੁਣਾਇਆ  ॥

 ਤਿਸੁ  ਗੁਰ  ਕਉ  ਹਉ  ਵਾਰਣੈ  ਜਿਨਿ  ਹਉਮੈ  ਬਿਖੁ  ਸਭੁ  ਰੋਗੁ  ਗਵਾਇਆ  ॥

 ਤਿਸੁ  ਸਤਿਗੁਰ  ਕਉ  ਵਡ  ਪੁੰਨੁ  ਹੈ  ਜਿਨਿ  ਅਵਗਣ  ਕਟਿ  ਗੁਣੀ  ਸਮਝਾਇਆ  ॥

 ਸੋ  ਸਤਿਗੁਰੁ  ਤਿਨ  ਕਉ  ਭੇਟਿਆ  ਜਿਨ  ਕੈ  ਮੁਖਿ  ਮਸਤਕਿ  ਭਾਗੁ  ਲਿਖਿ  ਪਾਇਆ  ॥੭॥

 ਸਲੋਕੁ  ਮਃ  ੩  ॥

 ਭਗਤਿ  ਕਰਹਿ  ਮਰਜੀਵੜੇ  ਗੁਰਮੁਖਿ  ਭਗਤਿ  ਸਦਾ  ਹੋਇ  ॥

 ਓਨਾ  ਕਉ  ਧੁਰਿ  ਭਗਤਿ  ਖਜਾਨਾ  ਬਖਸਿਆ  ਮੇਟਿ  ਨ  ਸਕੈ  ਕੋਇ  ॥

 ਗੁਣ  ਨਿਧਾਨੁ  ਮਨਿ  ਪਾਇਆ  ਏਕੋ  ਸਚਾ  ਸੋਇ  ॥

 ਨਾਨਕ  ਗੁਰਮੁਖਿ  ਮਿਲਿ  ਰਹੇ  ਫਿਰਿ  ਵਿਛੋੜਾ  ਕਦੇ  ਨ  ਹੋਇ  ॥੧॥

 ਮਃ  ੩  ॥

 ਸਤਿਗੁਰ  ਕੀ  ਸੇਵ  ਨ  ਕੀਨੀਆ  ਕਿਆ  ਓਹੁ  ਕਰੇ  ਵੀਚਾਰੁ  ॥

 ਸਬਦੈ  ਸਾਰ  ਨ  ਜਾਣਈ  ਬਿਖੁ  ਭੂਲਾ  ਗਾਵਾਰੁ  ॥

 ਅਗਿਆਨੀ  ਅੰਧੁ  ਬਹੁ  ਕਰਮ  ਕਮਾਵੈ  ਦੂਜੈ  ਭਾਇ  ਪਿਆਰੁ  ॥

 ਅਣਹੋਦਾ  ਆਪੁ  ਗਣਾਇਦੇ  ਜਮੁ  ਮਾਰਿ  ਕਰੇ  ਤਿਨ  ਖੁਆਰੁ  ॥

 ਨਾਨਕ  ਕਿਸ  ਨੋ  ਆਖੀਐ  ਜਾ  ਆਪੇ  ਬਖਸਣਹਾਰੁ  ॥੨॥

 ਪਉੜੀ  ॥

 ਤੂ  ਕਰਤਾ  ਸਭੁ  ਕਿਛੁ  ਜਾਣਦਾ  ਸਭਿ  ਜੀਅ  ਤੁਮਾਰੇ  ॥

 ਜਿਸੁ  ਤੂ  ਭਾਵੈ  ਤਿਸੁ  ਤੂ  ਮੇਲਿ  ਲੈਹਿ  ਕਿਆ  ਜੰਤ  ਵਿਚਾਰੇ  ॥

 ਤੂ  ਕਰਣ  ਕਾਰਣ  ਸਮਰਥੁ  ਹੈ  ਸਚੁ  ਸਿਰਜਣਹਾਰੇ  ॥

 ਜਿਸੁ  ਤੂ  ਮੇਲਹਿ  ਪਿਆਰਿਆ  ਸੋ  ਤੁਧੁ  ਮਿਲੈ  ਗੁਰਮੁਖਿ  ਵੀਚਾਰੇ  ॥

 ਹਉ  ਬਲਿਹਾਰੀ  ਸਤਿਗੁਰ  ਆਪਣੇ  ਜਿਨਿ  ਮੇਰਾ  ਹਰਿ  ਅਲਖੁ  ਲਖਾਰੇ  ॥੮॥

 ਸਲੋਕ  ਮਃ  ੩  ॥

 ਰਤਨਾ  ਪਾਰਖੁ  ਜੋ  ਹੋਵੈ  ਸੁ  ਰਤਨਾ  ਕਰੇ  ਵੀਚਾਰੁ  ॥

 ਰਤਨਾ  ਸਾਰ  ਨ  ਜਾਣਈ  ਅਗਿਆਨੀ  ਅੰਧੁ  ਅੰਧਾਰੁ  ॥

 ਰਤਨੁ  ਗੁਰੂ  ਕਾ  ਸਬਦੁ  ਹੈ  ਬੂਝੈ  ਬੂਝਣਹਾਰੁ  ॥

 ਮੂਰਖ  ਆਪੁ  ਗਣਾਇਦੇ  ਮਰਿ  ਜੰਮਹਿ  ਹੋਇ  ਖੁਆਰੁ  ॥

 ਨਾਨਕ  ਰਤਨਾ  ਸੋ  ਲਹੈ  ਜਿਸੁ  ਗੁਰਮੁਖਿ  ਲਗੈ  ਪਿਆਰੁ  ॥

 ਸਦਾ  ਸਦਾ  ਨਾਮੁ  ਉਚਰੈ  ਹਰਿ  ਨਾਮੋ  ਨਿਤ  ਬਿਉਹਾਰੁ  ॥

 ਕ੍ਰਿਪਾ  ਕਰੇ  ਜੇ  ਆਪਣੀ  ਤਾ  ਹਰਿ  ਰਖਾ  ਉਰ  ਧਾਰਿ  ॥੧॥

 ਮਃ  ੩  ॥

 ਸਤਿਗੁਰ  ਕੀ  ਸੇਵ  ਨ  ਕੀਨੀਆ  ਹਰਿ  ਨਾਮਿ  ਨ  ਲਗੋ  ਪਿਆਰੁ  ॥

 ਮਤ  ਤੁਮ  ਜਾਣਹੁ  ਓਇ  ਜੀਵਦੇ  ਓਇ  ਆਪਿ  ਮਾਰੇ  ਕਰਤਾਰਿ  ॥

 ਹਉਮੈ  ਵਡਾ  ਰੋਗੁ  ਹੈ  ਭਾਇ  ਦੂਜੈ  ਕਰਮ  ਕਮਾਇ  ॥

 ਨਾਨਕ  ਮਨਮੁਖਿ  ਜੀਵਦਿਆ  ਮੁਏ  ਹਰਿ  ਵਿਸਰਿਆ  ਦੁਖੁ  ਪਾਇ  ॥੨॥

 ਪਉੜੀ  ॥

 ਜਿਸੁ  ਅੰਤਰੁ  ਹਿਰਦਾ  ਸੁਧੁ  ਹੈ  ਤਿਸੁ  ਜਨ  ਕਉ  ਸਭਿ  ਨਮਸਕਾਰੀ  ॥

 ਜਿਸੁ  ਅੰਦਰਿ  ਨਾਮੁ  ਨਿਧਾਨੁ  ਹੈ  ਤਿਸੁ  ਜਨ  ਕਉ  ਹਉ  ਬਲਿਹਾਰੀ  ॥

 ਜਿਸੁ  ਅੰਦਰਿ  ਬੁਧਿ  ਬਿਬੇਕੁ  ਹੈ  ਹਰਿ  ਨਾਮੁ  ਮੁਰਾਰੀ  ॥

 ਸੋ  ਸਤਿਗੁਰੁ  ਸਭਨਾ  ਕਾ  ਮਿਤੁ  ਹੈ  ਸਭ  ਤਿਸਹਿ  ਪਿਆਰੀ  ॥

 ਸਭੁ  ਆਤਮ  ਰਾਮੁ  ਪਸਾਰਿਆ  ਗੁਰ  ਬੁਧਿ  ਬੀਚਾਰੀ  ॥੯॥

 ਸਲੋਕ  ਮਃ  ੩  ॥

 ਬਿਨੁ  ਸਤਿਗੁਰ  ਸੇਵੇ  ਜੀਅ  ਕੇ  ਬੰਧਨਾ  ਵਿਚਿ  ਹਉਮੈ  ਕਰਮ  ਕਮਾਹਿ  ॥

 ਬਿਨੁ  ਸਤਿਗੁਰ  ਸੇਵੇ  ਠਉਰ  ਨ  ਪਾਵਹੀ  ਮਰਿ  ਜੰਮਹਿ  ਆਵਹਿ  ਜਾਹਿ  ॥

 ਬਿਨੁ  ਸਤਿਗੁਰ  ਸੇਵੇ  ਫਿਕਾ  ਬੋਲਣਾ  ਨਾਮੁ  ਨ  ਵਸੈ  ਮਨ  ਮਾਹਿ  ॥

 ਨਾਨਕ  ਬਿਨੁ  ਸਤਿਗੁਰ  ਸੇਵੇ  ਜਮ  ਪੁਰਿ  ਬਧੇ  ਮਾਰੀਅਨਿ  ਮੁਹਿ  ਕਾਲੈ  ਉਠਿ  ਜਾਹਿ  ॥੧॥

 ਮਹਲਾ  ੧  ॥

 ਜਾਲਉ  ਐਸੀ  ਰੀਤਿ  ਜਿਤੁ  ਮੈ  ਪਿਆਰਾ  ਵੀਸਰੈ  ॥

 ਨਾਨਕ  ਸਾਈ  ਭਲੀ  ਪਰੀਤਿ  ਜਿਤੁ  ਸਾਹਿਬ  ਸੇਤੀ  ਪਤਿ  ਰਹੈ  ॥੨॥

 ਪਉੜੀ  ॥

 ਹਰਿ  ਇਕੋ  ਦਾਤਾ  ਸੇਵੀਐ  ਹਰਿ  ਇਕੁ  ਧਿਆਈਐ  ॥

 ਹਰਿ  ਇਕੋ  ਦਾਤਾ  ਮੰਗੀਐ  ਮਨ  ਚਿੰਦਿਆ  ਪਾਈਐ  ॥

 ਜੇ  ਦੂਜੇ  ਪਾਸਹੁ  ਮੰਗੀਐ  ਤਾ  ਲਾਜ  ਮਰਾਈਐ  ॥

 ਜਿਨਿ  ਸੇਵਿਆ  ਤਿਨਿ  ਫਲੁ  ਪਾਇਆ  ਤਿਸੁ  ਜਨ  ਕੀ  ਸਭ  ਭੁਖ  ਗਵਾਈਐ  ॥

 ਨਾਨਕੁ  ਤਿਨ  ਵਿਟਹੁ  ਵਾਰਿਆ  ਜਿਨ  ਅਨਦਿਨੁ  ਹਿਰਦੈ  ਹਰਿ  ਨਾਮੁ  ਧਿਆਈਐ  ॥੧੦॥

 ਸਲੋਕੁ  ਮਃ  ੩  ॥

 ਭਗਤ  ਜਨਾ  ਕੰਉ  ਆਪਿ  ਤੁਠਾ  ਮੇਰਾ  ਪਿਆਰਾ  ਆਪੇ  ਲਇਅਨੁ  ਜਨ  ਲਾਇ  ॥

 ਪਾਤਿਸਾਹੀ  ਭਗਤ  ਜਨਾ  ਕਉ  ਦਿਤੀਅਨੁ  ਸਿਰਿ  ਛਤੁ  ਸਚਾ  ਹਰਿ  ਬਣਾਇ  ॥

 ਸਦਾ  ਸੁਖੀਏ  ਨਿਰਮਲੇ  ਸਤਿਗੁਰ  ਕੀ  ਕਾਰ  ਕਮਾਇ  ॥

 ਰਾਜੇ  ਓਇ  ਨ  ਆਖੀਅਹਿ  ਭਿੜਿ  ਮਰਹਿ  ਫਿਰਿ  ਜੂਨੀ  ਪਾਹਿ  ॥

 ਨਾਨਕ  ਵਿਣੁ  ਨਾਵੈ  ਨਕੀਂ  ਵਢੀਂ  ਫਿਰਹਿ  ਸੋਭਾ  ਮੂਲਿ  ਨ  ਪਾਹਿ  ॥੧॥

 ਮਃ  ੩  ॥

 ਸੁਣਿ  ਸਿਖਿਐ  ਸਾਦੁ  ਨ  ਆਇਓ  ਜਿਚਰੁ  ਗੁਰਮੁਖਿ  ਸਬਦਿ  ਨ  ਲਾਗੈ  ॥

 ਸਤਿਗੁਰਿ  ਸੇਵਿਐ  ਨਾਮੁ  ਮਨਿ  ਵਸੈ  ਵਿਚਹੁ  ਭ੍ਰਮੁ  ਭਉ  ਭਾਗੈ  ॥

 ਜੇਹਾ  ਸਤਿਗੁਰ  ਨੋ  ਜਾਣੈ  ਤੇਹੋ  ਹੋਵੈ  ਤਾ  ਸਚਿ  ਨਾਮਿ  ਲਿਵ  ਲਾਗੈ  ॥

 ਨਾਨਕ  ਨਾਮਿ  ਮਿਲੈ  ਵਡਿਆਈ  ਹਰਿ  ਦਰਿ  ਸੋਹਨਿ  ਆਗੈ  ॥੨॥

 ਪਉੜੀ  ॥

 ਗੁਰਸਿਖਾਂ  ਮਨਿ  ਹਰਿ  ਪ੍ਰੀਤਿ  ਹੈ  ਗੁਰੁ  ਪੂਜਣ  ਆਵਹਿ  ॥

 ਹਰਿ  ਨਾਮੁ  ਵਣੰਜਹਿ  ਰੰਗ  ਸਿਉ  ਲਾਹਾ  ਹਰਿ  ਨਾਮੁ  ਲੈ  ਜਾਵਹਿ  ॥

 ਗੁਰਸਿਖਾ  ਕੇ  ਮੁਖ  ਉਜਲੇ  ਹਰਿ  ਦਰਗਹ  ਭਾਵਹਿ  ॥

 ਗੁਰੁ  ਸਤਿਗੁਰੁ  ਬੋਹਲੁ  ਹਰਿ  ਨਾਮ  ਕਾ  ਵਡਭਾਗੀ  ਸਿਖ  ਗੁਣ  ਸਾਂਝ  ਕਰਾਵਹਿ  ॥

 ਤਿਨਾ  ਗੁਰਸਿਖਾ  ਕੰਉ  ਹਉ  ਵਾਰਿਆ  ਜੋ  ਬਹਦਿਆ  ਉਠਦਿਆ  ਹਰਿ  ਨਾਮੁ  ਧਿਆਵਹਿ  ॥੧੧॥

 ਸਲੋਕ  ਮਃ  ੩  ॥

 ਨਾਨਕ  ਨਾਮੁ  ਨਿਧਾਨੁ  ਹੈ  ਗੁਰਮੁਖਿ  ਪਾਇਆ  ਜਾਇ  ॥

 ਮਨਮੁਖ  ਘਰਿ  ਹੋਦੀ  ਵਥੁ  ਨ  ਜਾਣਨੀ  ਅੰਧੇ  ਭਉਕਿ  ਮੁਏ  ਬਿਲਲਾਇ  ॥੧॥

 ਮਃ  ੩  ॥

 ਕੰਚਨ  ਕਾਇਆ  ਨਿਰਮਲੀ  ਜੋ  ਸਚਿ  ਨਾਮਿ  ਸਚਿ  ਲਾਗੀ  ॥

 ਨਿਰਮਲ  ਜੋਤਿ  ਨਿਰੰਜਨੁ  ਪਾਇਆ  ਗੁਰਮੁਖਿ  ਭ੍ਰਮੁ  ਭਉ  ਭਾਗੀ  ॥

 ਨਾਨਕ  ਗੁਰਮੁਖਿ  ਸਦਾ  ਸੁਖੁ  ਪਾਵਹਿ  ਅਨਦਿਨੁ  ਹਰਿ  ਬੈਰਾਗੀ  ॥੨॥

 ਪਉੜੀ  ॥

 ਸੇ  ਗੁਰਸਿਖ  ਧਨੁ  ਧੰਨੁ  ਹੈ  ਜਿਨੀ  ਗੁਰ  ਉਪਦੇਸੁ  ਸੁਣਿਆ  ਹਰਿ  ਕੰਨੀ  ॥

 ਗੁਰਿ  ਸਤਿਗੁਰਿ  ਨਾਮੁ  ਦ੍ਰਿੜਾਇਆ  ਤਿਨਿ  ਹੰਉਮੈ  ਦੁਬਿਧਾ  ਭੰਨੀ  ॥

 ਬਿਨੁ  ਹਰਿ  ਨਾਵੈ  ਕੋ  ਮਿਤ੍ਰੁ  ਨਾਹੀ  ਵੀਚਾਰਿ  ਡਿਠਾ  ਹਰਿ  ਜੰਨੀ  ॥

 ਜਿਨਾ  ਗੁਰਸਿਖਾ  ਕਉ  ਹਰਿ  ਸੰਤੁਸਟੁ  ਹੈ  ਤਿਨੀ  ਸਤਿਗੁਰ  ਕੀ  ਗਲ  ਮੰਨੀ  ॥

 ਜੋ  ਗੁਰਮੁਖਿ  ਨਾਮੁ  ਧਿਆਇਦੇ  ਤਿਨੀ  ਚੜੀ  ਚਵਗਣਿ  ਵੰਨੀ  ॥੧੨॥

 ਸਲੋਕ  ਮਃ  ੩  ॥

 ਮਨਮੁਖੁ  ਕਾਇਰੁ  ਕਰੂਪੁ  ਹੈ  ਬਿਨੁ  ਨਾਵੈ  ਨਕੁ  ਨਾਹਿ  ॥

 ਅਨਦਿਨੁ  ਧੰਧੈ  ਵਿਆਪਿਆ  ਸੁਪਨੈ  ਭੀ  ਸੁਖੁ  ਨਾਹਿ  ॥

 ਨਾਨਕ  ਗੁਰਮੁਖਿ  ਹੋਵਹਿ  ਤਾ  ਉਬਰਹਿ  ਨਾਹਿ  ਤ  ਬਧੇ  ਦੁਖ  ਸਹਾਹਿ  ॥੧॥

 ਮਃ  ੩  ॥

 ਗੁਰਮੁਖਿ  ਸਦਾ  ਦਰਿ  ਸੋਹਣੇ  ਗੁਰ  ਕਾ  ਸਬਦੁ  ਕਮਾਹਿ  ॥

 ਅੰਤਰਿ  ਸਾਂਤਿ  ਸਦਾ  ਸੁਖੁ  ਦਰਿ  ਸਚੈ  ਸੋਭਾ  ਪਾਹਿ  ॥

 ਨਾਨਕ  ਗੁਰਮੁਖਿ  ਹਰਿ  ਨਾਮੁ  ਪਾਇਆ  ਸਹਜੇ  ਸਚਿ  ਸਮਾਹਿ  ॥੨॥

 ਪਉੜੀ  ॥

 ਗੁਰਮੁਖਿ  ਪ੍ਰਹਿਲਾਦਿ  ਜਪਿ  ਹਰਿ  ਗਤਿ  ਪਾਈ  ॥

 ਗੁਰਮੁਖਿ  ਜਨਕਿ  ਹਰਿ  ਨਾਮਿ  ਲਿਵ  ਲਾਈ  ॥

 ਗੁਰਮੁਖਿ  ਬਸਿਸਟਿ  ਹਰਿ  ਉਪਦੇਸੁ  ਸੁਣਾਈ  ॥

 ਬਿਨੁ  ਗੁਰ  ਹਰਿ  ਨਾਮੁ  ਨ  ਕਿਨੈ  ਪਾਇਆ  ਮੇਰੇ  ਭਾਈ  ॥

 ਗੁਰਮੁਖਿ  ਹਰਿ  ਭਗਤਿ  ਹਰਿ  ਆਪਿ  ਲਹਾਈ  ॥੧੩॥

 ਸਲੋਕੁ  ਮਃ  ੩  ॥

 ਸਤਿਗੁਰ  ਕੀ  ਪਰਤੀਤਿ  ਨ  ਆਈਆ  ਸਬਦਿ  ਨ  ਲਾਗੋ  ਭਾਉ  ॥

 ਓਸ  ਨੋ  ਸੁਖੁ  ਨ  ਉਪਜੈ  ਭਾਵੈ  ਸਉ  ਗੇੜਾ  ਆਵਉ  ਜਾਉ  ॥

 ਨਾਨਕ  ਗੁਰਮੁਖਿ  ਸਹਜਿ  ਮਿਲੈ  ਸਚੇ  ਸਿਉ  ਲਿਵ  ਲਾਉ  ॥੧॥

 ਮਃ  ੩  ॥

 ਏ  ਮਨ  ਐਸਾ  ਸਤਿਗੁਰੁ  ਖੋਜਿ  ਲਹੁ  ਜਿਤੁ  ਸੇਵਿਐ  ਜਨਮ  ਮਰਣ  ਦੁਖੁ  ਜਾਇ  ॥

 ਸਹਸਾ  ਮੂਲਿ  ਨ  ਹੋਵਈ  ਹਉਮੈ  ਸਬਦਿ  ਜਲਾਇ  ॥

 ਕੂੜੈ  ਕੀ  ਪਾਲਿ  ਵਿਚਹੁ  ਨਿਕਲੈ  ਸਚੁ  ਵਸੈ  ਮਨਿ  ਆਇ  ॥

 ਅੰਤਰਿ  ਸਾਂਤਿ  ਮਨਿ  ਸੁਖੁ  ਹੋਇ  ਸਚ  ਸੰਜਮਿ  ਕਾਰ  ਕਮਾਇ  ॥

 ਨਾਨਕ  ਪੂਰੈ  ਕਰਮਿ  ਸਤਿਗੁਰੁ  ਮਿਲੈ  ਹਰਿ  ਜੀਉ  ਕਿਰਪਾ  ਕਰੇ  ਰਜਾਇ  ॥੨॥

 ਪਉੜੀ  ॥

 ਜਿਸ  ਕੈ  ਘਰਿ  ਦੀਬਾਨੁ  ਹਰਿ  ਹੋਵੈ  ਤਿਸ  ਕੀ  ਮੁਠੀ  ਵਿਚਿ  ਜਗਤੁ  ਸਭੁ  ਆਇਆ  ॥

 ਤਿਸ  ਕਉ  ਤਲਕੀ  ਕਿਸੈ  ਦੀ  ਨਾਹੀ  ਹਰਿ  ਦੀਬਾਨਿ  ਸਭਿ  ਆਣਿ  ਪੈਰੀ  ਪਾਇਆ  ॥

 ਮਾਣਸਾ  ਕਿਅਹੁ  ਦੀਬਾਣਹੁ  ਕੋਈ  ਨਸਿ  ਭਜਿ  ਨਿਕਲੈ  ਹਰਿ  ਦੀਬਾਣਹੁ  ਕੋਈ  ਕਿਥੈ  ਜਾਇਆ  ॥

 ਸੋ  ਐਸਾ  ਹਰਿ  ਦੀਬਾਨੁ  ਵਸਿਆ  ਭਗਤਾ  ਕੈ  ਹਿਰਦੈ  ਤਿਨਿ  ਰਹਦੇ  ਖੁਹਦੇ  ਆਣਿ  ਸਭਿ  ਭਗਤਾ  ਅਗੈ  ਖਲਵਾਇਆ  ॥

 ਹਰਿ  ਨਾਵੈ  ਕੀ  ਵਡਿਆਈ  ਕਰਮਿ  ਪਰਾਪਤਿ  ਹੋਵੈ  ਗੁਰਮੁਖਿ  ਵਿਰਲੈ  ਕਿਨੈ  ਧਿਆਇਆ  ॥੧੪॥

 ਸਲੋਕੁ  ਮਃ  ੩  ॥

 ਬਿਨੁ  ਸਤਿਗੁਰ  ਸੇਵੇ  ਜਗਤੁ  ਮੁਆ  ਬਿਰਥਾ  ਜਨਮੁ  ਗਵਾਇ  ॥

 ਦੂਜੈ  ਭਾਇ  ਅਤਿ  ਦੁਖੁ  ਲਗਾ  ਮਰਿ  ਜੰਮੈ  ਆਵੈ  ਜਾਇ  ॥

 ਵਿਸਟਾ  ਅੰਦਰਿ  ਵਾਸੁ  ਹੈ  ਫਿਰਿ  ਫਿਰਿ  ਜੂਨੀ  ਪਾਇ  ॥

 ਨਾਨਕ  ਬਿਨੁ  ਨਾਵੈ  ਜਮੁ  ਮਾਰਸੀ  ਅੰਤਿ  ਗਇਆ  ਪਛੁਤਾਇ  ॥੧॥

 ਮਃ  ੩  ॥

 ਇਸੁ  ਜਗ  ਮਹਿ  ਪੁਰਖੁ  ਏਕੁ  ਹੈ  ਹੋਰ  ਸਗਲੀ  ਨਾਰਿ  ਸਬਾਈ  ॥

 ਸਭਿ  ਘਟ  ਭੋਗਵੈ  ਅਲਿਪਤੁ  ਰਹੈ  ਅਲਖੁ  ਨ  ਲਖਣਾ  ਜਾਈ  ॥

 ਪੂਰੈ  ਗੁਰਿ  ਵੇਖਾਲਿਆ  ਸਬਦੇ  ਸੋਝੀ  ਪਾਈ  ॥

 ਪੁਰਖੈ  ਸੇਵਹਿ  ਸੇ  ਪੁਰਖ  ਹੋਵਹਿ  ਜਿਨੀ  ਹਉਮੈ  ਸਬਦਿ  ਜਲਾਈ  ॥

 ਤਿਸ  ਕਾ  ਸਰੀਕੁ  ਕੋ  ਨਹੀ  ਨਾ  ਕੋ  ਕੰਟਕੁ  ਵੈਰਾਈ  ॥

 ਨਿਹਚਲ  ਰਾਜੁ  ਹੈ  ਸਦਾ  ਤਿਸੁ  ਕੇਰਾ  ਨਾ  ਆਵੈ  ਨਾ  ਜਾਈ  ॥

 ਅਨਦਿਨੁ  ਸੇਵਕੁ  ਸੇਵਾ  ਕਰੇ  ਹਰਿ  ਸਚੇ  ਕੇ  ਗੁਣ  ਗਾਈ  ॥

 ਨਾਨਕੁ  ਵੇਖਿ  ਵਿਗਸਿਆ  ਹਰਿ  ਸਚੇ  ਕੀ  ਵਡਿਆਈ  ॥੨॥

 ਪਉੜੀ  ॥

 ਜਿਨ  ਕੈ  ਹਰਿ  ਨਾਮੁ  ਵਸਿਆ  ਸਦ  ਹਿਰਦੈ  ਹਰਿ  ਨਾਮੋ  ਤਿਨ  ਕੰਉ  ਰਖਣਹਾਰਾ  ॥

 ਹਰਿ  ਨਾਮੁ  ਪਿਤਾ  ਹਰਿ  ਨਾਮੋ  ਮਾਤਾ  ਹਰਿ  ਨਾਮੁ  ਸਖਾਈ  ਮਿਤ੍ਰੁ  ਹਮਾਰਾ  ॥

 ਹਰਿ  ਨਾਵੈ  ਨਾਲਿ  ਗਲਾ  ਹਰਿ  ਨਾਵੈ  ਨਾਲਿ  ਮਸਲਤਿ  ਹਰਿ  ਨਾਮੁ  ਹਮਾਰੀ  ਕਰਦਾ  ਨਿਤ  ਸਾਰਾ  ॥

 ਹਰਿ  ਨਾਮੁ  ਹਮਾਰੀ  ਸੰਗਤਿ  ਅਤਿ  ਪਿਆਰੀ  ਹਰਿ  ਨਾਮੁ  ਕੁਲੁ  ਹਰਿ  ਨਾਮੁ  ਪਰਵਾਰਾ  ॥

 ਜਨ  ਨਾਨਕ  ਕੰਉ  ਹਰਿ  ਨਾਮੁ  ਹਰਿ  ਗੁਰਿ  ਦੀਆ  ਹਰਿ  ਹਲਤਿ  ਪਲਤਿ  ਸਦਾ  ਕਰੇ  ਨਿਸਤਾਰਾ  ॥੧੫॥

 ਸਲੋਕੁ  ਮਃ  ੩  ॥

 ਜਿਨ  ਕੰਉ  ਸਤਿਗੁਰੁ  ਭੇਟਿਆ  ਸੇ  ਹਰਿ  ਕੀਰਤਿ  ਸਦਾ  ਕਮਾਹਿ  ॥

 ਅਚਿੰਤੁ  ਹਰਿ  ਨਾਮੁ  ਤਿਨ  ਕੈ  ਮਨਿ  ਵਸਿਆ  ਸਚੈ  ਸਬਦਿ  ਸਮਾਹਿ  ॥

 ਕੁਲੁ  ਉਧਾਰਹਿ  ਆਪਣਾ  ਮੋਖ  ਪਦਵੀ  ਆਪੇ  ਪਾਹਿ  ॥

 ਪਾਰਬ੍ਰਹਮੁ  ਤਿਨ  ਕੰਉ  ਸੰਤੁਸਟੁ  ਭਇਆ  ਜੋ  ਗੁਰ  ਚਰਨੀ  ਜਨ  ਪਾਹਿ  ॥

 ਜਨੁ  ਨਾਨਕੁ  ਹਰਿ  ਕਾ  ਦਾਸੁ  ਹੈ  ਕਰਿ  ਕਿਰਪਾ  ਹਰਿ  ਲਾਜ  ਰਖਾਹਿ  ॥੧॥

 ਮਃ  ੩  ॥

 ਹੰਉਮੈ  ਅੰਦਰਿ  ਖੜਕੁ  ਹੈ  ਖੜਕੇ  ਖੜਕਿ  ਵਿਹਾਇ  ॥

 ਹੰਉਮੈ  ਵਡਾ  ਰੋਗੁ  ਹੈ  ਮਰਿ  ਜੰਮੈ  ਆਵੈ  ਜਾਇ  ॥

 ਜਿਨ  ਕਉ  ਪੂਰਬਿ  ਲਿਖਿਆ  ਤਿਨਾ  ਸਤਗੁਰੁ  ਮਿਲਿਆ  ਪ੍ਰਭੁ  ਆਇ  ॥

 ਨਾਨਕ  ਗੁਰ  ਪਰਸਾਦੀ  ਉਬਰੇ  ਹਉਮੈ  ਸਬਦਿ  ਜਲਾਇ  ॥੨॥

 ਪਉੜੀ  ॥

 ਹਰਿ  ਨਾਮੁ  ਹਮਾਰਾ  ਪ੍ਰਭੁ  ਅਬਿਗਤੁ  ਅਗੋਚਰੁ  ਅਬਿਨਾਸੀ  ਪੁਰਖੁ  ਬਿਧਾਤਾ  ॥

 ਹਰਿ  ਨਾਮੁ  ਹਮ  ਸ੍ਰੇਵਹ  ਹਰਿ  ਨਾਮੁ  ਹਮ  ਪੂਜਹ  ਹਰਿ  ਨਾਮੇ  ਹੀ  ਮਨੁ  ਰਾਤਾ  ॥

 ਹਰਿ  ਨਾਮੈ  ਜੇਵਡੁ  ਕੋਈ  ਅਵਰੁ  ਨ  ਸੂਝੈ  ਹਰਿ  ਨਾਮੋ  ਅੰਤਿ  ਛਡਾਤਾ  ॥

 ਹਰਿ  ਨਾਮੁ  ਦੀਆ  ਗੁਰਿ  ਪਰਉਪਕਾਰੀ  ਧਨੁ  ਧੰਨੁ  ਗੁਰੂ  ਕਾ  ਪਿਤਾ  ਮਾਤਾ  ॥

 ਹੰਉ  ਸਤਿਗੁਰ  ਅਪੁਣੇ  ਕੰਉ  ਸਦਾ  ਨਮਸਕਾਰੀ  ਜਿਤੁ  ਮਿਲਿਐ  ਹਰਿ  ਨਾਮੁ  ਮੈ  ਜਾਤਾ  ॥੧੬॥

 ਸਲੋਕੁ  ਮਃ  ੩  ॥

 ਗੁਰਮੁਖਿ  ਸੇਵ  ਨ  ਕੀਨੀਆ  ਹਰਿ  ਨਾਮਿ  ਨ  ਲਗੋ  ਪਿਆਰੁ  ॥

 ਸਬਦੈ  ਸਾਦੁ  ਨ  ਆਇਓ  ਮਰਿ  ਜਨਮੈ  ਵਾਰੋ  ਵਾਰ  ॥

 ਮਨਮੁਖਿ  ਅੰਧੁ  ਨ  ਚੇਤਈ  ਕਿਤੁ  ਆਇਆ  ਸੈਸਾਰਿ  ॥

 ਨਾਨਕ  ਜਿਨ  ਕਉ  ਨਦਰਿ  ਕਰੇ  ਸੇ  ਗੁਰਮੁਖਿ  ਲੰਘੇ  ਪਾਰਿ  ॥੧॥

 ਮਃ  ੩  ॥

 ਇਕੋ  ਸਤਿਗੁਰੁ  ਜਾਗਤਾ  ਹੋਰੁ  ਜਗੁ  ਸੂਤਾ  ਮੋਹਿ  ਪਿਆਸਿ  ॥

 ਸਤਿਗੁਰੁ  ਸੇਵਨਿ  ਜਾਗੰਨਿ  ਸੇ  ਜੋ  ਰਤੇ  ਸਚਿ  ਨਾਮਿ  ਗੁਣਤਾਸਿ  ॥

 ਮਨਮੁਖਿ  ਅੰਧ  ਨ  ਚੇਤਨੀ  ਜਨਮਿ  ਮਰਿ  ਹੋਹਿ  ਬਿਨਾਸਿ  ॥

 ਨਾਨਕ  ਗੁਰਮੁਖਿ  ਤਿਨੀ  ਨਾਮੁ  ਧਿਆਇਆ  ਜਿਨ  ਕੰਉ  ਧੁਰਿ  ਪੂਰਬਿ  ਲਿਖਿਆਸਿ  ॥੨॥

 ਪਉੜੀ  ॥

 ਹਰਿ  ਨਾਮੁ  ਹਮਾਰਾ  ਭੋਜਨੁ  ਛਤੀਹ  ਪਰਕਾਰ  ਜਿਤੁ  ਖਾਇਐ  ਹਮ  ਕਉ  ਤ੍ਰਿਪਤਿ  ਭਈ  ॥

 ਹਰਿ  ਨਾਮੁ  ਹਮਾਰਾ  ਪੈਨਣੁ  ਜਿਤੁ  ਫਿਰਿ  ਨੰਗੇ  ਨ  ਹੋਵਹ  ਹੋਰ  ਪੈਨਣ  ਕੀ  ਹਮਾਰੀ  ਸਰਧ  ਗਈ  ॥

 ਹਰਿ  ਨਾਮੁ  ਹਮਾਰਾ  ਵਣਜੁ  ਹਰਿ  ਨਾਮੁ  ਵਾਪਾਰੁ  ਹਰਿ  ਨਾਮੈ  ਕੀ  ਹਮ  ਕੰਉ  ਸਤਿਗੁਰਿ  ਕਾਰਕੁਨੀ  ਦੀਈ  ॥

 ਹਰਿ  ਨਾਮੈ  ਕਾ  ਹਮ  ਲੇਖਾ  ਲਿਖਿਆ  ਸਭ  ਜਮ  ਕੀ  ਅਗਲੀ  ਕਾਣਿ  ਗਈ  ॥

 ਹਰਿ  ਕਾ  ਨਾਮੁ  ਗੁਰਮੁਖਿ  ਕਿਨੈ  ਵਿਰਲੈ  ਧਿਆਇਆ  ਜਿਨ  ਕੰਉ  ਧੁਰਿ  ਕਰਮਿ  ਪਰਾਪਤਿ  ਲਿਖਤੁ  ਪਈ  ॥੧੭॥

 ਸਲੋਕ  ਮਃ  ੩  ॥

 ਜਗਤੁ  ਅਗਿਆਨੀ  ਅੰਧੁ  ਹੈ  ਦੂਜੈ  ਭਾਇ  ਕਰਮ  ਕਮਾਇ  ॥

 ਦੂਜੈ  ਭਾਇ  ਜੇਤੇ  ਕਰਮ  ਕਰੇ  ਦੁਖੁ  ਲਗੈ  ਤਨਿ  ਧਾਇ  ॥

 ਗੁਰ  ਪਰਸਾਦੀ  ਸੁਖੁ  ਊਪਜੈ  ਜਾ  ਗੁਰ  ਕਾ  ਸਬਦੁ  ਕਮਾਇ  ॥

 ਸਚੀ  ਬਾਣੀ  ਕਰਮ  ਕਰੇ  ਅਨਦਿਨੁ  ਨਾਮੁ  ਧਿਆਇ  ॥

 ਨਾਨਕ  ਜਿਤੁ  ਆਪੇ  ਲਾਏ  ਤਿਤੁ  ਲਗੇ  ਕਹਣਾ  ਕਿਛੂ  ਨ  ਜਾਇ  ॥੧॥

 ਮਃ  ੩  ॥

 ਹਮ  ਘਰਿ  ਨਾਮੁ  ਖਜਾਨਾ  ਸਦਾ  ਹੈ  ਭਗਤਿ  ਭਰੇ  ਭੰਡਾਰਾ  ॥

 ਸਤਗੁਰੁ  ਦਾਤਾ  ਜੀਅ  ਕਾ  ਸਦ  ਜੀਵੈ  ਦੇਵਣਹਾਰਾ  ॥

 ਅਨਦਿਨੁ  ਕੀਰਤਨੁ  ਸਦਾ  ਕਰਹਿ  ਗੁਰ  ਕੈ  ਸਬਦਿ  ਅਪਾਰਾ  ॥

 ਸਬਦੁ  ਗੁਰੂ  ਕਾ  ਸਦ  ਉਚਰਹਿ  ਜੁਗੁ  ਜੁਗੁ  ਵਰਤਾਵਣਹਾਰਾ  ॥

 ਇਹੁ  ਮਨੂਆ  ਸਦਾ  ਸੁਖਿ  ਵਸੈ  ਸਹਜੇ  ਕਰੇ  ਵਾਪਾਰਾ  ॥

 ਅੰਤਰਿ  ਗੁਰ  ਗਿਆਨੁ  ਹਰਿ  ਰਤਨੁ  ਹੈ  ਮੁਕਤਿ  ਕਰਾਵਣਹਾਰਾ  ॥

 ਨਾਨਕ  ਜਿਸ  ਨੋ  ਨਦਰਿ  ਕਰੇ  ਸੋ  ਪਾਏ  ਸੋ  ਹੋਵੈ  ਦਰਿ  ਸਚਿਆਰਾ  ॥੨॥

 ਪਉੜੀ  ॥

 ਧੰਨੁ  ਧੰਨੁ  ਸੋ  ਗੁਰਸਿਖੁ  ਕਹੀਐ  ਜੋ  ਸਤਿਗੁਰ  ਚਰਣੀ  ਜਾਇ  ਪਇਆ  ॥

 ਧੰਨੁ  ਧੰਨੁ  ਸੋ  ਗੁਰਸਿਖੁ  ਕਹੀਐ  ਜਿਨਿ  ਹਰਿ  ਨਾਮਾ  ਮੁਖਿ  ਰਾਮੁ  ਕਹਿਆ  ॥

 ਧੰਨੁ  ਧੰਨੁ  ਸੋ  ਗੁਰਸਿਖੁ  ਕਹੀਐ  ਜਿਸੁ  ਹਰਿ  ਨਾਮਿ  ਸੁਣਿਐ  ਮਨਿ  ਅਨਦੁ  ਭਇਆ  ॥

 ਧੰਨੁ  ਧੰਨੁ  ਸੋ  ਗੁਰਸਿਖੁ  ਕਹੀਐ  ਜਿਨਿ  ਸਤਿਗੁਰ  ਸੇਵਾ  ਕਰਿ  ਹਰਿ  ਨਾਮੁ  ਲਇਆ  ॥

 ਤਿਸੁ  ਗੁਰਸਿਖ  ਕੰਉ  ਹੰਉ  ਸਦਾ  ਨਮਸਕਾਰੀ  ਜੋ  ਗੁਰ  ਕੈ  ਭਾਣੈ  ਗੁਰਸਿਖੁ  ਚਲਿਆ  ॥੧੮॥

 ਸਲੋਕੁ  ਮਃ  ੩  ॥

 ਮਨਹਠਿ  ਕਿਨੈ  ਨ  ਪਾਇਓ  ਸਭ  ਥਕੇ  ਕਰਮ  ਕਮਾਇ  ॥

 ਮਨਹਠਿ  ਭੇਖ  ਕਰਿ  ਭਰਮਦੇ  ਦੁਖੁ  ਪਾਇਆ  ਦੂਜੈ  ਭਾਇ  ॥

 ਰਿਧਿ  ਸਿਧਿ  ਸਭੁ  ਮੋਹੁ  ਹੈ  ਨਾਮੁ  ਨ  ਵਸੈ  ਮਨਿ  ਆਇ  ॥

 ਗੁਰ  ਸੇਵਾ  ਤੇ  ਮਨੁ  ਨਿਰਮਲੁ  ਹੋਵੈ  ਅਗਿਆਨੁ  ਅੰਧੇਰਾ  ਜਾਇ  ॥

 ਨਾਮੁ  ਰਤਨੁ  ਘਰਿ  ਪਰਗਟੁ  ਹੋਆ  ਨਾਨਕ  ਸਹਜਿ  ਸਮਾਇ  ॥੧॥

 ਮਃ  ੩  ॥

 ਸਬਦੈ  ਸਾਦੁ  ਨ  ਆਇਓ  ਨਾਮਿ  ਨ  ਲਗੋ  ਪਿਆਰੁ  ॥

 ਰਸਨਾ  ਫਿਕਾ  ਬੋਲਣਾ  ਨਿਤ  ਨਿਤ  ਹੋਇ  ਖੁਆਰੁ  ॥

 ਨਾਨਕ  ਕਿਰਤਿ  ਪਇਐ  ਕਮਾਵਣਾ  ਕੋਇ  ਨ  ਮੇਟਣਹਾਰੁ  ॥੨॥

 ਪਉੜੀ  ॥

 ਧਨੁ  ਧਨੁ  ਸਤ  ਪੁਰਖੁ  ਸਤਿਗੁਰੂ  ਹਮਾਰਾ  ਜਿਤੁ  ਮਿਲਿਐ  ਹਮ  ਕਉ  ਸਾਂਤਿ  ਆਈ  ॥

 ਧਨੁ  ਧਨੁ  ਸਤ  ਪੁਰਖੁ  ਸਤਿਗੁਰੂ  ਹਮਾਰਾ  ਜਿਤੁ  ਮਿਲਿਐ  ਹਮ  ਹਰਿ  ਭਗਤਿ  ਪਾਈ  ॥

 ਧਨੁ  ਧਨੁ  ਹਰਿ  ਭਗਤੁ  ਸਤਿਗੁਰੂ  ਹਮਾਰਾ  ਜਿਸ  ਕੀ  ਸੇਵਾ  ਤੇ  ਹਮ  ਹਰਿ  ਨਾਮਿ  ਲਿਵ  ਲਾਈ  ॥

 ਧਨੁ  ਧਨੁ  ਹਰਿ  ਗਿਆਨੀ  ਸਤਿਗੁਰੂ  ਹਮਾਰਾ  ਜਿਨਿ  ਵੈਰੀ  ਮਿਤ੍ਰੁ  ਹਮ  ਕਉ  ਸਭ  ਸਮ  ਦ੍ਰਿਸਟਿ  ਦਿਖਾਈ  ॥

 ਧਨੁ  ਧਨੁ  ਸਤਿਗੁਰੂ  ਮਿਤ੍ਰੁ  ਹਮਾਰਾ  ਜਿਨਿ  ਹਰਿ  ਨਾਮ  ਸਿਉ  ਹਮਾਰੀ  ਪ੍ਰੀਤਿ  ਬਣਾਈ  ॥੧੯॥

 ਸਲੋਕੁ  ਮਃ  ੧  ॥

 ਘਰ  ਹੀ  ਮੁੰਧਿ  ਵਿਦੇਸਿ  ਪਿਰੁ  ਨਿਤ  ਝੂਰੇ  ਸੰਮ੍ਹਾਲੇ  ॥

 ਮਿਲਦਿਆ  ਢਿਲ  ਨ  ਹੋਵਈ  ਜੇ  ਨੀਅਤਿ  ਰਾਸਿ  ਕਰੇ  ॥੧॥

 ਮਃ  ੧  ॥

 ਨਾਨਕ  ਗਾਲੀ  ਕੂੜੀਆ  ਬਾਝੁ  ਪਰੀਤਿ  ਕਰੇਇ  ॥

 ਤਿਚਰੁ  ਜਾਣੈ  ਭਲਾ  ਕਰਿ  ਜਿਚਰੁ  ਲੇਵੈ  ਦੇਇ  ॥੨॥

 ਪਉੜੀ  ॥

 ਜਿਨਿ  ਉਪਾਏ  ਜੀਅ  ਤਿਨਿ  ਹਰਿ  ਰਾਖਿਆ  ॥

 ਅੰਮ੍ਰਿਤੁ  ਸਚਾ  ਨਾਉ  ਭੋਜਨੁ  ਚਾਖਿਆ  ॥

 ਤਿਪਤਿ  ਰਹੇ  ਆਘਾਇ  ਮਿਟੀ  ਭਭਾਖਿਆ  ॥

 ਸਭ  ਅੰਦਰਿ  ਇਕੁ  ਵਰਤੈ  ਕਿਨੈ  ਵਿਰਲੈ  ਲਾਖਿਆ  ॥

 ਜਨ  ਨਾਨਕ  ਭਏ  ਨਿਹਾਲੁ  ਪ੍ਰਭ  ਕੀ  ਪਾਖਿਆ  ॥੨੦॥

 ਸਲੋਕੁ  ਮਃ  ੩  ॥

 ਸਤਿਗੁਰ  ਨੋ  ਸਭੁ  ਕੋ  ਵੇਖਦਾ  ਜੇਤਾ  ਜਗਤੁ  ਸੰਸਾਰੁ  ॥

 ਡਿਠੈ  ਮੁਕਤਿ  ਨ  ਹੋਵਈ  ਜਿਚਰੁ  ਸਬਦਿ  ਨ  ਕਰੇ  ਵੀਚਾਰੁ  ॥

 ਹਉਮੈ  ਮੈਲੁ  ਨ  ਚੁਕਈ  ਨਾਮਿ  ਨ  ਲਗੈ  ਪਿਆਰੁ  ॥

 ਇਕਿ  ਆਪੇ  ਬਖਸਿ  ਮਿਲਾਇਅਨੁ  ਦੁਬਿਧਾ  ਤਜਿ  ਵਿਕਾਰ  ॥

 ਨਾਨਕ  ਇਕਿ  ਦਰਸਨੁ  ਦੇਖਿ  ਮਰਿ  ਮਿਲੇ  ਸਤਿਗੁਰ  ਹੇਤਿ  ਪਿਆਰਿ  ॥੧॥

 ਮਃ  ੩  ॥

 ਸਤਿਗੁਰੂ  ਨ  ਸੇਵਿਓ  ਮੂਰਖ  ਅੰਧ  ਗਵਾਰਿ  ॥

 ਦੂਜੈ  ਭਾਇ  ਬਹੁਤੁ  ਦੁਖੁ  ਲਾਗਾ  ਜਲਤਾ  ਕਰੇ  ਪੁਕਾਰ  ॥

 ਜਿਨ  ਕਾਰਣਿ  ਗੁਰੂ  ਵਿਸਾਰਿਆ  ਸੇ  ਨ  ਉਪਕਰੇ  ਅੰਤੀ  ਵਾਰ  ॥

 ਨਾਨਕ  ਗੁਰਮਤੀ  ਸੁਖੁ  ਪਾਇਆ  ਬਖਸੇ  ਬਖਸਣਹਾਰ  ॥੨॥

 ਪਉੜੀ  ॥

 ਤੂ  ਆਪੇ  ਆਪਿ  ਆਪਿ  ਸਭੁ  ਕਰਤਾ  ਕੋਈ  ਦੂਜਾ  ਹੋਇ  ਸੁ  ਅਵਰੋ  ਕਹੀਐ  ॥

 ਹਰਿ  ਆਪੇ  ਬੋਲੈ  ਆਪਿ  ਬੁਲਾਵੈ  ਹਰਿ  ਆਪੇ  ਜਲਿ  ਥਲਿ  ਰਵਿ  ਰਹੀਐ  ॥

 ਹਰਿ  ਆਪੇ  ਮਾਰੈ  ਹਰਿ  ਆਪੇ  ਛੋਡੈ  ਮਨ  ਹਰਿ  ਸਰਣੀ  ਪੜਿ  ਰਹੀਐ  ॥

 ਹਰਿ  ਬਿਨੁ  ਕੋਈ  ਮਾਰਿ  ਜੀਵਾਲਿ  ਨ  ਸਕੈ  ਮਨ  ਹੋਇ  ਨਿਚਿੰਦ  ਨਿਸਲੁ  ਹੋਇ  ਰਹੀਐ  ॥

 ਉਠਦਿਆ  ਬਹਦਿਆ  ਸੁਤਿਆ  ਸਦਾ  ਸਦਾ  ਹਰਿ  ਨਾਮੁ  ਧਿਆਈਐ  ਜਨ  ਨਾਨਕ  ਗੁਰਮੁਖਿ  ਹਰਿ  ਲਹੀਐ  ॥੨੧॥੧॥  ਸੁਧੁ

Tags

Post a Comment

0 Comments
* Please Don't Spam Here. All the Comments are Reviewed by Admin.