Type Here to Get Search Results !

kirtan

ਰਾਗੁ ਸੋਰਠਿ ਵਾਰ ਮਹਲੇ ੪ ਕੀ


 ਰਾਗੁ  ਸੋਰਠਿ  ਵਾਰ  ਮਹਲੇ  ੪  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕੁ  ਮਃ  ੧  ॥

 ਸੋਰਠਿ  ਸਦਾ  ਸੁਹਾਵਣੀ  ਜੇ  ਸਚਾ  ਮਨਿ  ਹੋਇ  ॥

 ਦੰਦੀ  ਮੈਲੁ  ਨ  ਕਤੁ  ਮਨਿ  ਜੀਭੈ  ਸਚਾ  ਸੋਇ  ॥

 ਸਸੁਰੈ  ਪੇਈਐ  ਭੈ  ਵਸੀ  ਸਤਿਗੁਰੁ  ਸੇਵਿ  ਨਿਸੰਗ  ॥

 ਪਰਹਰਿ  ਕਪੜੁ  ਜੇ  ਪਿਰ  ਮਿਲੈ  ਖੁਸੀ  ਰਾਵੈ  ਪਿਰੁ  ਸੰਗਿ  ॥

 ਸਦਾ  ਸੀਗਾਰੀ  ਨਾਉ  ਮਨਿ  ਕਦੇ  ਨ  ਮੈਲੁ  ਪਤੰਗੁ  ॥

 ਦੇਵਰ  ਜੇਠ  ਮੁਏ  ਦੁਖਿ  ਸਸੂ  ਕਾ  ਡਰੁ  ਕਿਸੁ  ॥

 ਜੇ  ਪਿਰ  ਭਾਵੈ  ਨਾਨਕਾ  ਕਰਮ  ਮਣੀ  ਸਭੁ  ਸਚੁ  ॥੧॥

 ਮਃ  ੪  ॥

 ਸੋਰਠਿ  ਤਾਮਿ  ਸੁਹਾਵਣੀ  ਜਾ  ਹਰਿ  ਨਾਮੁ  ਢੰਢੋਲੇ  ॥

 ਗੁਰ  ਪੁਰਖੁ  ਮਨਾਵੈ  ਆਪਣਾ  ਗੁਰਮਤੀ  ਹਰਿ  ਹਰਿ  ਬੋਲੇ  ॥

 ਹਰਿ  ਪ੍ਰੇਮਿ  ਕਸਾਈ  ਦਿਨਸੁ  ਰਾਤਿ  ਹਰਿ  ਰਤੀ  ਹਰਿ  ਰੰਗਿ  ਚੋਲੇ  ॥

 ਹਰਿ  ਜੈਸਾ  ਪੁਰਖੁ  ਨ  ਲਭਈ  ਸਭੁ  ਦੇਖਿਆ  ਜਗਤੁ  ਮੈ  ਟੋਲੇ  ॥

 ਗੁਰਿ  ਸਤਿਗੁਰਿ  ਨਾਮੁ  ਦ੍ਰਿੜਾਇਆ  ਮਨੁ  ਅਨਤ  ਨ  ਕਾਹੂ  ਡੋਲੇ  ॥

 ਜਨੁ  ਨਾਨਕੁ  ਹਰਿ  ਕਾ  ਦਾਸੁ  ਹੈ  ਗੁਰ  ਸਤਿਗੁਰ  ਕੇ  ਗੋਲ  ਗੋਲੇ  ॥੨॥

 ਪਉੜੀ  ॥

 ਤੂ  ਆਪੇ  ਸਿਸਟਿ  ਕਰਤਾ  ਸਿਰਜਣਹਾਰਿਆ  ॥

 ਤੁਧੁ  ਆਪੇ  ਖੇਲੁ  ਰਚਾਇ  ਤੁਧੁ  ਆਪਿ  ਸਵਾਰਿਆ  ॥

 ਦਾਤਾ  ਕਰਤਾ  ਆਪਿ  ਆਪਿ  ਭੋਗਣਹਾਰਿਆ  ॥

 ਸਭੁ  ਤੇਰਾ  ਸਬਦੁ  ਵਰਤੈ  ਉਪਾਵਣਹਾਰਿਆ  ॥

 ਹਉ  ਗੁਰਮੁਖਿ  ਸਦਾ  ਸਲਾਹੀ  ਗੁਰ  ਕਉ  ਵਾਰਿਆ  ॥੧॥

 ਸਲੋਕੁ  ਮਃ  ੩  ॥

 ਹਉਮੈ  ਜਲਤੇ  ਜਲਿ  ਮੁਏ  ਭ੍ਰਮਿ  ਆਏ  ਦੂਜੈ  ਭਾਇ  ॥

 ਪੂਰੈ  ਸਤਿਗੁਰਿ  ਰਾਖਿ  ਲੀਏ  ਆਪਣੈ  ਪੰਨੈ  ਪਾਇ  ॥

 ਇਹੁ  ਜਗੁ  ਜਲਤਾ  ਨਦਰੀ  ਆਇਆ  ਗੁਰ  ਕੈ  ਸਬਦਿ  ਸੁਭਾਇ  ॥

 ਸਬਦਿ  ਰਤੇ  ਸੇ  ਸੀਤਲ  ਭਏ  ਨਾਨਕ  ਸਚੁ  ਕਮਾਇ  ॥੧॥

 ਮਃ  ੩  ॥

 ਸਫਲਿਓ  ਸਤਿਗੁਰੁ  ਸੇਵਿਆ  ਧੰਨੁ  ਜਨਮੁ  ਪਰਵਾਣੁ  ॥

 ਜਿਨਾ  ਸਤਿਗੁਰੁ  ਜੀਵਦਿਆ  ਮੁਇਆ  ਨ  ਵਿਸਰੈ  ਸੇਈ  ਪੁਰਖ  ਸੁਜਾਣ  ॥

 ਕੁਲੁ  ਉਧਾਰੇ  ਆਪਣਾ  ਸੋ  ਜਨੁ  ਹੋਵੈ  ਪਰਵਾਣੁ  ॥

 ਗੁਰਮੁਖਿ  ਮੁਏ  ਜੀਵਦੇ  ਪਰਵਾਣੁ  ਹਹਿ  ਮਨਮੁਖ  ਜਨਮਿ  ਮਰਾਹਿ  ॥

 ਨਾਨਕ  ਮੁਏ  ਨ  ਆਖੀਅਹਿ  ਜਿ  ਗੁਰ  ਕੈ  ਸਬਦਿ  ਸਮਾਹਿ  ॥੨॥

 ਪਉੜੀ  ॥

 ਹਰਿ  ਪੁਰਖੁ  ਨਿਰੰਜਨੁ  ਸੇਵਿ  ਹਰਿ  ਨਾਮੁ  ਧਿਆਈਐ  ॥

 ਸਤਸੰਗਤਿ  ਸਾਧੂ  ਲਗਿ  ਹਰਿ  ਨਾਮਿ  ਸਮਾਈਐ  ॥

 ਹਰਿ  ਤੇਰੀ  ਵਡੀ  ਕਾਰ  ਮੈ  ਮੂਰਖ  ਲਾਈਐ  ॥

 ਹਉ  ਗੋਲਾ  ਲਾਲਾ  ਤੁਧੁ  ਮੈ  ਹੁਕਮੁ  ਫੁਰਮਾਈਐ  ॥

 ਹਉ  ਗੁਰਮੁਖਿ  ਕਾਰ  ਕਮਾਵਾ  ਜਿ  ਗੁਰਿ  ਸਮਝਾਈਐ  ॥੨॥

 ਸਲੋਕੁ  ਮਃ  ੩  ॥

 ਪੂਰਬਿ  ਲਿਖਿਆ  ਕਮਾਵਣਾ  ਜਿ  ਕਰਤੈ  ਆਪਿ  ਲਿਖਿਆਸੁ  ॥

 ਮੋਹ  ਠਗਉਲੀ  ਪਾਈਅਨੁ  ਵਿਸਰਿਆ  ਗੁਣਤਾਸੁ  ॥

 ਮਤੁ  ਜਾਣਹੁ  ਜਗੁ  ਜੀਵਦਾ  ਦੂਜੈ  ਭਾਇ  ਮੁਇਆਸੁ  ॥

 ਜਿਨੀ  ਗੁਰਮੁਖਿ  ਨਾਮੁ  ਨ  ਚੇਤਿਓ  ਸੇ  ਬਹਣਿ  ਨ  ਮਿਲਨੀ  ਪਾਸਿ  ॥

 ਦੁਖੁ  ਲਾਗਾ  ਬਹੁ  ਅਤਿ  ਘਣਾ  ਪੁਤੁ  ਕਲਤੁ  ਨ  ਸਾਥਿ  ਕੋਈ  ਜਾਸਿ  ॥

 ਲੋਕਾ  ਵਿਚਿ  ਮੁਹੁ  ਕਾਲਾ  ਹੋਆ  ਅੰਦਰਿ  ਉਭੇ  ਸਾਸ  ॥

 ਮਨਮੁਖਾ  ਨੋ  ਕੋ  ਨ  ਵਿਸਹੀ  ਚੁਕਿ  ਗਇਆ  ਵੇਸਾਸੁ  ॥

 ਨਾਨਕ  ਗੁਰਮੁਖਾ  ਨੋ  ਸੁਖੁ  ਅਗਲਾ  ਜਿਨਾ  ਅੰਤਰਿ  ਨਾਮ  ਨਿਵਾਸੁ  ॥੧॥

 ਮਃ  ੩  ॥

 ਸੇ  ਸੈਣ  ਸੇ  ਸਜਣਾ  ਜਿ  ਗੁਰਮੁਖਿ  ਮਿਲਹਿ  ਸੁਭਾਇ  ॥

 ਸਤਿਗੁਰ  ਕਾ  ਭਾਣਾ  ਅਨਦਿਨੁ  ਕਰਹਿ  ਸੇ  ਸਚਿ  ਰਹੇ  ਸਮਾਇ  ॥

 ਦੂਜੈ  ਭਾਇ  ਲਗੇ  ਸਜਣ  ਨ  ਆਖੀਅਹਿ  ਜਿ  ਅਭਿਮਾਨੁ  ਕਰਹਿ  ਵੇਕਾਰ  ॥

 ਮਨਮੁਖ  ਆਪ  ਸੁਆਰਥੀ  ਕਾਰਜੁ  ਨ  ਸਕਹਿ  ਸਵਾਰਿ  ॥

 ਨਾਨਕ  ਪੂਰਬਿ  ਲਿਖਿਆ  ਕਮਾਵਣਾ  ਕੋਇ  ਨ  ਮੇਟਣਹਾਰੁ  ॥੨॥

 ਪਉੜੀ  ॥

 ਤੁਧੁ  ਆਪੇ  ਜਗਤੁ  ਉਪਾਇ  ਕੈ  ਆਪਿ  ਖੇਲੁ  ਰਚਾਇਆ  ॥

 ਤ੍ਰੈ  ਗੁਣ  ਆਪਿ  ਸਿਰਜਿਆ  ਮਾਇਆ  ਮੋਹੁ  ਵਧਾਇਆ  ॥

 ਵਿਚਿ  ਹਉਮੈ  ਲੇਖਾ  ਮੰਗੀਐ  ਫਿਰਿ  ਆਵੈ  ਜਾਇਆ  ॥

 ਜਿਨਾ  ਹਰਿ  ਆਪਿ  ਕ੍ਰਿਪਾ  ਕਰੇ  ਸੇ  ਗੁਰਿ  ਸਮਝਾਇਆ  ॥

 ਬਲਿਹਾਰੀ  ਗੁਰ  ਆਪਣੇ  ਸਦਾ  ਸਦਾ  ਘੁਮਾਇਆ  ॥੩॥

 ਸਲੋਕੁ  ਮਃ  ੩  ॥

 ਮਾਇਆ  ਮਮਤਾ  ਮੋਹਣੀ  ਜਿਨਿ  ਵਿਣੁ  ਦੰਤਾ  ਜਗੁ  ਖਾਇਆ  ॥

 ਮਨਮੁਖ  ਖਾਧੇ  ਗੁਰਮੁਖਿ  ਉਬਰੇ  ਜਿਨੀ  ਸਚਿ  ਨਾਮਿ  ਚਿਤੁ  ਲਾਇਆ  ॥

 ਬਿਨੁ  ਨਾਵੈ  ਜਗੁ  ਕਮਲਾ  ਫਿਰੈ  ਗੁਰਮੁਖਿ  ਨਦਰੀ  ਆਇਆ  ॥

 ਧੰਧਾ  ਕਰਤਿਆ  ਨਿਹਫਲੁ  ਜਨਮੁ  ਗਵਾਇਆ  ਸੁਖਦਾਤਾ  ਮਨਿ  ਨ  ਵਸਾਇਆ  ॥

 ਨਾਨਕ  ਨਾਮੁ  ਤਿਨਾ  ਕਉ  ਮਿਲਿਆ  ਜਿਨ  ਕਉ  ਧੁਰਿ  ਲਿਖਿ  ਪਾਇਆ  ॥੧॥

 ਮਃ  ੩  ॥

 ਘਰ  ਹੀ  ਮਹਿ  ਅੰਮ੍ਰਿਤੁ  ਭਰਪੂਰੁ  ਹੈ  ਮਨਮੁਖਾ  ਸਾਦੁ  ਨ  ਪਾਇਆ  ॥

 ਜਿਉ  ਕਸਤੂਰੀ  ਮਿਰਗੁ  ਨ  ਜਾਣੈ  ਭ੍ਰਮਦਾ  ਭਰਮਿ  ਭੁਲਾਇਆ  ॥

 ਅੰਮ੍ਰਿਤੁ  ਤਜਿ  ਬਿਖੁ  ਸੰਗ੍ਰਹੈ  ਕਰਤੈ  ਆਪਿ  ਖੁਆਇਆ  ॥

 ਗੁਰਮੁਖਿ  ਵਿਰਲੇ  ਸੋਝੀ  ਪਈ  ਤਿਨਾ  ਅੰਦਰਿ  ਬ੍ਰਹਮੁ  ਦਿਖਾਇਆ  ॥

 ਤਨੁ  ਮਨੁ  ਸੀਤਲੁ  ਹੋਇਆ  ਰਸਨਾ  ਹਰਿ  ਸਾਦੁ  ਆਇਆ  ॥

 ਸਬਦੇ  ਹੀ  ਨਾਉ  ਊਪਜੈ  ਸਬਦੇ  ਮੇਲਿ  ਮਿਲਾਇਆ  ॥

 ਬਿਨੁ  ਸਬਦੈ  ਸਭੁ  ਜਗੁ  ਬਉਰਾਨਾ  ਬਿਰਥਾ  ਜਨਮੁ  ਗਵਾਇਆ  ॥

 ਅੰਮ੍ਰਿਤੁ  ਏਕੋ  ਸਬਦੁ  ਹੈ  ਨਾਨਕ  ਗੁਰਮੁਖਿ  ਪਾਇਆ  ॥੨॥

 ਪਉੜੀ  ॥

 ਸੋ  ਹਰਿ  ਪੁਰਖੁ  ਅਗੰਮੁ  ਹੈ  ਕਹੁ  ਕਿਤੁ  ਬਿਧਿ  ਪਾਈਐ  ॥

 ਤਿਸੁ  ਰੂਪੁ  ਨ  ਰੇਖ  ਅਦ੍ਰਿਸਟੁ  ਕਹੁ  ਜਨ  ਕਿਉ  ਧਿਆਈਐ  ॥

 ਨਿਰੰਕਾਰੁ  ਨਿਰੰਜਨੁ  ਹਰਿ  ਅਗਮੁ  ਕਿਆ  ਕਹਿ  ਗੁਣ  ਗਾਈਐ  ॥

 ਜਿਸੁ  ਆਪਿ  ਬੁਝਾਏ  ਆਪਿ  ਸੁ  ਹਰਿ  ਮਾਰਗਿ  ਪਾਈਐ  ॥

 ਗੁਰਿ  ਪੂਰੈ  ਵੇਖਾਲਿਆ  ਗੁਰ  ਸੇਵਾ  ਪਾਈਐ  ॥੪॥

 ਸਲੋਕੁ  ਮਃ  ੩  ॥

 ਜਿਉ  ਤਨੁ  ਕੋਲੂ  ਪੀੜੀਐ  ਰਤੁ  ਨ  ਭੋਰੀ  ਡੇਹਿ  ॥

 ਜੀਉ  ਵੰਞੈ  ਚਉ  ਖੰਨੀਐ  ਸਚੇ  ਸੰਦੜੈ  ਨੇਹਿ  ॥

 ਨਾਨਕ  ਮੇਲੁ  ਨ  ਚੁਕਈ  ਰਾਤੀ  ਅਤੈ  ਡੇਹ  ॥੧॥

 ਮਃ  ੩  ॥

 ਸਜਣੁ  ਮੈਡਾ  ਰੰਗੁਲਾ  ਰੰਗੁ  ਲਾਏ  ਮਨੁ  ਲੇਇ  ॥

 ਜਿਉ  ਮਾਜੀਠੈ  ਕਪੜੇ  ਰੰਗੇ  ਭੀ  ਪਾਹੇਹਿ  ॥

 ਨਾਨਕ  ਰੰਗੁ  ਨ  ਉਤਰੈ  ਬਿਆ  ਨ  ਲਗੈ  ਕੇਹ  ॥੨॥

 ਪਉੜੀ  ॥

 ਹਰਿ  ਆਪਿ  ਵਰਤੈ  ਆਪਿ  ਹਰਿ  ਆਪਿ  ਬੁਲਾਇਦਾ  ॥

 ਹਰਿ  ਆਪੇ  ਸ੍ਰਿਸਟਿ  ਸਵਾਰਿ  ਸਿਰਿ  ਧੰਧੈ  ਲਾਇਦਾ  ॥

 ਇਕਨਾ  ਭਗਤੀ  ਲਾਇ  ਇਕਿ  ਆਪਿ  ਖੁਆਇਦਾ  ॥

 ਇਕਨਾ  ਮਾਰਗਿ  ਪਾਇ  ਇਕਿ  ਉਝੜਿ  ਪਾਇਦਾ  ॥

 ਜਨੁ  ਨਾਨਕੁ  ਨਾਮੁ  ਧਿਆਏ  ਗੁਰਮੁਖਿ  ਗੁਣ  ਗਾਇਦਾ  ॥੫॥

 ਸਲੋਕੁ  ਮਃ  ੩  ॥

 ਸਤਿਗੁਰ  ਕੀ  ਸੇਵਾ  ਸਫਲੁ  ਹੈ  ਜੇ  ਕੋ  ਕਰੇ  ਚਿਤੁ  ਲਾਇ  ॥

 ਮਨਿ  ਚਿੰਦਿਆ  ਫਲੁ  ਪਾਵਣਾ  ਹਉਮੈ  ਵਿਚਹੁ  ਜਾਇ  ॥

 ਬੰਧਨ  ਤੋੜੈ  ਮੁਕਤਿ  ਹੋਇ  ਸਚੇ  ਰਹੈ  ਸਮਾਇ  ॥

 ਇਸੁ  ਜਗ  ਮਹਿ  ਨਾਮੁ  ਅਲਭੁ  ਹੈ  ਗੁਰਮੁਖਿ  ਵਸੈ  ਮਨਿ  ਆਇ  ॥

 ਨਾਨਕ  ਜੋ  ਗੁਰੁ  ਸੇਵਹਿ  ਆਪਣਾ  ਹਉ  ਤਿਨ  ਬਲਿਹਾਰੈ  ਜਾਉ  ॥੧॥

 ਮਃ  ੩  ॥

 ਮਨਮੁਖ  ਮੰਨੁ  ਅਜਿਤੁ  ਹੈ  ਦੂਜੈ  ਲਗੈ  ਜਾਇ  ॥

 ਤਿਸ  ਨੋ  ਸੁਖੁ  ਸੁਪਨੈ  ਨਹੀ  ਦੁਖੇ  ਦੁਖਿ  ਵਿਹਾਇ  ॥

 ਘਰਿ  ਘਰਿ  ਪੜਿ  ਪੜਿ  ਪੰਡਿਤ  ਥਕੇ  ਸਿਧ  ਸਮਾਧਿ  ਲਗਾਇ  ॥

 ਇਹੁ  ਮਨੁ  ਵਸਿ  ਨ  ਆਵਈ  ਥਕੇ  ਕਰਮ  ਕਮਾਇ  ॥

 ਭੇਖਧਾਰੀ  ਭੇਖ  ਕਰਿ  ਥਕੇ  ਅਠਿਸਠਿ  ਤੀਰਥ  ਨਾਇ  ॥

 ਮਨ  ਕੀ  ਸਾਰ  ਨ  ਜਾਣਨੀ  ਹਉਮੈ  ਭਰਮਿ  ਭੁਲਾਇ  ॥

 ਗੁਰ  ਪਰਸਾਦੀ  ਭਉ  ਪਇਆ  ਵਡਭਾਗਿ  ਵਸਿਆ  ਮਨਿ  ਆਇ  ॥

 ਭੈ  ਪਇਐ  ਮਨੁ  ਵਸਿ  ਹੋਆ  ਹਉਮੈ  ਸਬਦਿ  ਜਲਾਇ  ॥

 ਸਚਿ  ਰਤੇ  ਸੇ  ਨਿਰਮਲੇ  ਜੋਤੀ  ਜੋਤਿ  ਮਿਲਾਇ  ॥

 ਸਤਿਗੁਰਿ  ਮਿਲਿਐ  ਨਾਉ  ਪਾਇਆ  ਨਾਨਕ  ਸੁਖਿ  ਸਮਾਇ  ॥੨॥

 ਪਉੜੀ  ॥

 ਏਹ  ਭੂਪਤਿ  ਰਾਣੇ  ਰੰਗ  ਦਿਨ  ਚਾਰਿ  ਸੁਹਾਵਣਾ  ॥

 ਏਹੁ  ਮਾਇਆ  ਰੰਗੁ  ਕਸੁੰਭ  ਖਿਨ  ਮਹਿ  ਲਹਿ  ਜਾਵਣਾ  ॥

 ਚਲਦਿਆ  ਨਾਲਿ  ਨ  ਚਲੈ  ਸਿਰਿ  ਪਾਪ  ਲੈ  ਜਾਵਣਾ  ॥

 ਜਾਂ  ਪਕੜਿ  ਚਲਾਇਆ  ਕਾਲਿ  ਤਾਂ  ਖਰਾ  ਡਰਾਵਣਾ  ॥

 ਓਹ  ਵੇਲਾ  ਹਥਿ  ਨ  ਆਵੈ  ਫਿਰਿ  ਪਛੁਤਾਵਣਾ  ॥੬॥

 ਸਲੋਕੁ  ਮਃ  ੩  ॥

 ਸਤਿਗੁਰ  ਤੇ  ਜੋ  ਮੁਹ  ਫਿਰੇ  ਸੇ  ਬਧੇ  ਦੁਖ  ਸਹਾਹਿ  ॥

 ਫਿਰਿ  ਫਿਰਿ  ਮਿਲਣੁ  ਨ  ਪਾਇਨੀ  ਜੰਮਹਿ  ਤੈ  ਮਰਿ  ਜਾਹਿ  ॥

 ਸਹਸਾ  ਰੋਗੁ  ਨ  ਛੋਡਈ  ਦੁਖ  ਹੀ  ਮਹਿ  ਦੁਖ  ਪਾਹਿ  ॥

 ਨਾਨਕ  ਨਦਰੀ  ਬਖਸਿ  ਲੇਹਿ  ਸਬਦੇ  ਮੇਲਿ  ਮਿਲਾਹਿ  ॥੧॥

 ਮਃ  ੩  ॥

 ਜੋ  ਸਤਿਗੁਰ  ਤੇ  ਮੁਹ  ਫਿਰੇ  ਤਿਨਾ  ਠਉਰ  ਨ  ਠਾਉ  ॥

 ਜਿਉ  ਛੁਟੜਿ  ਘਰਿ  ਘਰਿ  ਫਿਰੈ  ਦੁਹਚਾਰਣਿ  ਬਦਨਾਉ  ॥

 ਨਾਨਕ  ਗੁਰਮੁਖਿ  ਬਖਸੀਅਹਿ  ਸੇ  ਸਤਿਗੁਰ  ਮੇਲਿ  ਮਿਲਾਉ  ॥੨॥

 ਪਉੜੀ  ॥

 ਜੋ  ਸੇਵਹਿ  ਸਤਿ  ਮੁਰਾਰਿ  ਸੇ  ਭਵਜਲ  ਤਰਿ  ਗਇਆ  ॥

 ਜੋ  ਬੋਲਹਿ  ਹਰਿ  ਹਰਿ  ਨਾਉ  ਤਿਨ  ਜਮੁ  ਛਡਿ  ਗਇਆ  ॥

 ਸੇ  ਦਰਗਹ  ਪੈਧੇ  ਜਾਹਿ  ਜਿਨਾ  ਹਰਿ  ਜਪਿ  ਲਇਆ  ॥

 ਹਰਿ  ਸੇਵਹਿ  ਸੇਈ  ਪੁਰਖ  ਜਿਨਾ  ਹਰਿ  ਤੁਧੁ  ਮਇਆ  ॥

 ਗੁਣ  ਗਾਵਾ  ਪਿਆਰੇ  ਨਿਤ  ਗੁਰਮੁਖਿ  ਭ੍ਰਮ  ਭਉ  ਗਇਆ  ॥੭॥

 ਸਲੋਕੁ  ਮਃ  ੩  ॥

 ਥਾਲੈ  ਵਿਚਿ  ਤੈ  ਵਸਤੂ  ਪਈਓ  ਹਰਿ  ਭੋਜਨੁ  ਅੰਮ੍ਰਿਤੁ  ਸਾਰੁ  ॥

 ਜਿਤੁ  ਖਾਧੈ  ਮਨੁ  ਤ੍ਰਿਪਤੀਐ  ਪਾਈਐ  ਮੋਖ  ਦੁਆਰੁ  ॥

 ਇਹੁ  ਭੋਜਨੁ  ਅਲਭੁ  ਹੈ  ਸੰਤਹੁ  ਲਭੈ  ਗੁਰ  ਵੀਚਾਰਿ  ॥

 ਏਹ  ਮੁਦਾਵਣੀ  ਕਿਉ  ਵਿਚਹੁ  ਕਢੀਐ  ਸਦਾ  ਰਖੀਐ  ਉਰਿ  ਧਾਰਿ  ॥

 ਏਹ  ਮੁਦਾਵਣੀ  ਸਤਿਗੁਰੂ  ਪਾਈ  ਗੁਰਸਿਖਾ  ਲਧੀ  ਭਾਲਿ  ॥

 ਨਾਨਕ  ਜਿਸੁ  ਬੁਝਾਏ  ਸੁ  ਬੁਝਸੀ  ਹਰਿ  ਪਾਇਆ  ਗੁਰਮੁਖਿ  ਘਾਲਿ  ॥੧॥

 ਮਃ  ੩  ॥

 ਜੋ  ਧੁਰਿ  ਮੇਲੇ  ਸੇ  ਮਿਲਿ  ਰਹੇ  ਸਤਿਗੁਰ  ਸਿਉ  ਚਿਤੁ  ਲਾਇ  ॥

 ਆਪਿ  ਵਿਛੋੜੇਨੁ  ਸੇ  ਵਿਛੁੜੇ  ਦੂਜੈ  ਭਾਇ  ਖੁਆਇ  ॥

 ਨਾਨਕ  ਵਿਣੁ  ਕਰਮਾ  ਕਿਆ  ਪਾਈਐ  ਪੂਰਬਿ  ਲਿਖਿਆ  ਕਮਾਇ  ॥੨॥

 ਪਉੜੀ  ॥

 ਬਹਿ  ਸਖੀਆ  ਜਸੁ  ਗਾਵਹਿ  ਗਾਵਣਹਾਰੀਆ  ॥

 ਹਰਿ  ਨਾਮੁ  ਸਲਾਹਿਹੁ  ਨਿਤ  ਹਰਿ  ਕਉ  ਬਲਿਹਾਰੀਆ  ॥

 ਜਿਨੀ  ਸੁਣਿ  ਮੰਨਿਆ  ਹਰਿ  ਨਾਉ  ਤਿਨਾ  ਹਉ  ਵਾਰੀਆ  ॥

 ਗੁਰਮੁਖੀਆ  ਹਰਿ  ਮੇਲੁ  ਮਿਲਾਵਣਹਾਰੀਆ  ॥

 ਹਉ  ਬਲਿ  ਜਾਵਾ  ਦਿਨੁ  ਰਾਤਿ  ਗੁਰ  ਦੇਖਣਹਾਰੀਆ  ॥੮॥

 ਸਲੋਕੁ  ਮਃ  ੩  ॥

 ਵਿਣੁ  ਨਾਵੈ  ਸਭਿ  ਭਰਮਦੇ  ਨਿਤ  ਜਗਿ  ਤੋਟਾ  ਸੈਸਾਰਿ  ॥

 ਮਨਮੁਖਿ  ਕਰਮ  ਕਮਾਵਣੇ  ਹਉਮੈ  ਅੰਧੁ  ਗੁਬਾਰੁ  ॥

 ਗੁਰਮੁਖਿ  ਅੰਮ੍ਰਿਤੁ  ਪੀਵਣਾ  ਨਾਨਕ  ਸਬਦੁ  ਵੀਚਾਰਿ  ॥੧॥

 ਮਃ  ੩  ॥

 ਸਹਜੇ  ਜਾਗੈ  ਸਹਜੇ  ਸੋਵੈ  ॥

 ਗੁਰਮੁਖਿ  ਅਨਦਿਨੁ  ਉਸਤਤਿ  ਹੋਵੈ  ॥

 ਮਨਮੁਖ  ਭਰਮੈ  ਸਹਸਾ  ਹੋਵੈ  ॥

 ਅੰਤਰਿ  ਚਿੰਤਾ  ਨੀਦ  ਨ  ਸੋਵੈ  ॥

 ਗਿਆਨੀ  ਜਾਗਹਿ  ਸਵਹਿ  ਸੁਭਾਇ  ॥

 ਨਾਨਕ  ਨਾਮਿ  ਰਤਿਆ  ਬਲਿ  ਜਾਉ  ॥੨॥

 ਪਉੜੀ  ॥

 ਸੇ  ਹਰਿ  ਨਾਮੁ  ਧਿਆਵਹਿ  ਜੋ  ਹਰਿ  ਰਤਿਆ  ॥

 ਹਰਿ  ਇਕੁ  ਧਿਆਵਹਿ  ਇਕੁ  ਇਕੋ  ਹਰਿ  ਸਤਿਆ  ॥

 ਹਰਿ  ਇਕੋ  ਵਰਤੈ  ਇਕੁ  ਇਕੋ  ਉਤਪਤਿਆ  ॥

 ਜੋ  ਹਰਿ  ਨਾਮੁ  ਧਿਆਵਹਿ  ਤਿਨ  ਡਰੁ  ਸਟਿ  ਘਤਿਆ  ॥

 ਗੁਰਮਤੀ  ਦੇਵੈ  ਆਪਿ  ਗੁਰਮੁਖਿ  ਹਰਿ  ਜਪਿਆ  ॥੯॥

 ਸਲੋਕ  ਮਃ  ੩  ॥

 ਅੰਤਰਿ  ਗਿਆਨੁ  ਨ  ਆਇਓ  ਜਿਤੁ  ਕਿਛੁ  ਸੋਝੀ  ਪਾਇ  ॥

 ਵਿਣੁ  ਡਿਠਾ  ਕਿਆ  ਸਾਲਾਹੀਐ  ਅੰਧਾ  ਅੰਧੁ  ਕਮਾਇ  ॥

 ਨਾਨਕ  ਸਬਦੁ  ਪਛਾਣੀਐ  ਨਾਮੁ  ਵਸੈ  ਮਨਿ  ਆਇ  ॥੧॥

 ਮਃ  ੩  ॥

 ਇਕਾ  ਬਾਣੀ  ਇਕੁ  ਗੁਰੁ  ਇਕੋ  ਸਬਦੁ  ਵੀਚਾਰਿ  ॥

 ਸਚਾ  ਸਉਦਾ  ਹਟੁ  ਸਚੁ  ਰਤਨੀ  ਭਰੇ  ਭੰਡਾਰ  ॥

 ਗੁਰ  ਕਿਰਪਾ  ਤੇ  ਪਾਈਅਨਿ  ਜੇ  ਦੇਵੈ  ਦੇਵਣਹਾਰੁ  ॥

 ਸਚਾ  ਸਉਦਾ  ਲਾਭੁ  ਸਦਾ  ਖਟਿਆ  ਨਾਮੁ  ਅਪਾਰੁ  ॥

 ਵਿਖੁ  ਵਿਚਿ  ਅੰਮ੍ਰਿਤੁ  ਪ੍ਰਗਟਿਆ  ਕਰਮਿ  ਪੀਆਵਣਹਾਰੁ  ॥

 ਨਾਨਕ  ਸਚੁ  ਸਲਾਹੀਐ  ਧੰਨੁ  ਸਵਾਰਣਹਾਰੁ  ॥੨॥

 ਪਉੜੀ  ॥

 ਜਿਨਾ  ਅੰਦਰਿ  ਕੂੜੁ  ਵਰਤੈ  ਸਚੁ  ਨ  ਭਾਵਈ  ॥

 ਜੇ  ਕੋ  ਬੋਲੈ  ਸਚੁ  ਕੂੜਾ  ਜਲਿ  ਜਾਵਈ  ॥

 ਕੂੜਿਆਰੀ  ਰਜੈ  ਕੂੜਿ  ਜਿਉ  ਵਿਸਟਾ  ਕਾਗੁ  ਖਾਵਈ  ॥

 ਜਿਸੁ  ਹਰਿ  ਹੋਇ  ਕ੍ਰਿਪਾਲੁ  ਸੋ  ਨਾਮੁ  ਧਿਆਵਈ  ॥

 ਹਰਿ  ਗੁਰਮੁਖਿ  ਨਾਮੁ  ਅਰਾਧਿ  ਕੂੜੁ  ਪਾਪੁ  ਲਹਿ  ਜਾਵਈ  ॥੧੦॥

 ਸਲੋਕੁ  ਮਃ  ੩  ॥

 ਸੇਖਾ  ਚਉਚਕਿਆ  ਚਉਵਾਇਆ  ਏਹੁ  ਮਨੁ  ਇਕਤੁ  ਘਰਿ  ਆਣਿ  ॥

 ਏਹੜ  ਤੇਹੜ  ਛਡਿ  ਤੂ  ਗੁਰ  ਕਾ  ਸਬਦੁ  ਪਛਾਣੁ  ॥

 ਸਤਿਗੁਰ  ਅਗੈ  ਢਹਿ  ਪਉ  ਸਭੁ  ਕਿਛੁ  ਜਾਣੈ  ਜਾਣੁ  ॥

 ਆਸਾ  ਮਨਸਾ  ਜਲਾਇ  ਤੂ  ਹੋਇ  ਰਹੁ  ਮਿਹਮਾਣੁ  ॥

 ਸਤਿਗੁਰ  ਕੈ  ਭਾਣੈ  ਭੀ  ਚਲਹਿ  ਤਾ  ਦਰਗਹ  ਪਾਵਹਿ  ਮਾਣੁ  ॥

 ਨਾਨਕ  ਜਿ  ਨਾਮੁ  ਨ  ਚੇਤਨੀ  ਤਿਨ  ਧਿਗੁ  ਪੈਨਣੁ  ਧਿਗੁ  ਖਾਣੁ  ॥੧॥

 ਮਃ  ੩  ॥

 ਹਰਿ  ਗੁਣ  ਤੋਟਿ  ਨ  ਆਵਈ  ਕੀਮਤਿ  ਕਹਣੁ  ਨ  ਜਾਇ  ॥

 ਨਾਨਕ  ਗੁਰਮੁਖਿ  ਹਰਿ  ਗੁਣ  ਰਵਹਿ  ਗੁਣ  ਮਹਿ  ਰਹੈ  ਸਮਾਇ  ॥੨॥

 ਪਉੜੀ  ॥

 ਹਰਿ  ਚੋਲੀ  ਦੇਹ  ਸਵਾਰੀ  ਕਢਿ  ਪੈਧੀ  ਭਗਤਿ  ਕਰਿ  ॥

 ਹਰਿ  ਪਾਟੁ  ਲਗਾ  ਅਧਿਕਾਈ  ਬਹੁ  ਬਹੁ  ਬਿਧਿ  ਭਾਤਿ  ਕਰਿ  ॥

 ਕੋਈ  ਬੂਝੈ  ਬੂਝਣਹਾਰਾ  ਅੰਤਰਿ  ਬਿਬੇਕੁ  ਕਰਿ  ॥

 ਸੋ  ਬੂਝੈ  ਏਹੁ  ਬਿਬੇਕੁ  ਜਿਸੁ  ਬੁਝਾਏ  ਆਪਿ  ਹਰਿ  ॥

 ਜਨੁ  ਨਾਨਕੁ  ਕਹੈ  ਵਿਚਾਰਾ  ਗੁਰਮੁਖਿ  ਹਰਿ  ਸਤਿ  ਹਰਿ  ॥੧੧॥

 ਸਲੋਕੁ  ਮਃ  ੩  ॥

 ਪਰਥਾਇ  ਸਾਖੀ  ਮਹਾ  ਪੁਰਖ  ਬੋਲਦੇ  ਸਾਝੀ  ਸਗਲ  ਜਹਾਨੈ  ॥

 ਗੁਰਮੁਖਿ  ਹੋਇ  ਸੁ  ਭਉ  ਕਰੇ  ਆਪਣਾ  ਆਪੁ  ਪਛਾਣੈ  ॥

 ਗੁਰ  ਪਰਸਾਦੀ  ਜੀਵਤੁ  ਮਰੈ  ਤਾ  ਮਨ  ਹੀ  ਤੇ  ਮਨੁ  ਮਾਨੈ  ॥

 ਜਿਨ  ਕਉ  ਮਨ  ਕੀ  ਪਰਤੀਤਿ  ਨਾਹੀ  ਨਾਨਕ  ਸੇ  ਕਿਆ  ਕਥਹਿ  ਗਿਆਨੈ  ॥੧॥

 ਮਃ  ੩  ॥

 ਗੁਰਮੁਖਿ  ਚਿਤੁ  ਨ  ਲਾਇਓ  ਅੰਤਿ  ਦੁਖੁ  ਪਹੁਤਾ  ਆਇ  ॥

 ਅੰਦਰਹੁ  ਬਾਹਰਹੁ  ਅੰਧਿਆਂ  ਸੁਧਿ  ਨ  ਕਾਈ  ਪਾਇ  ॥

 ਪੰਡਿਤ  ਤਿਨ  ਕੀ  ਬਰਕਤੀ  ਸਭੁ  ਜਗਤੁ  ਖਾਇ  ਜੋ  ਰਤੇ  ਹਰਿ  ਨਾਇ  ॥

 ਜਿਨ  ਗੁਰ  ਕੈ  ਸਬਦਿ  ਸਲਾਹਿਆ  ਹਰਿ  ਸਿਉ  ਰਹੇ  ਸਮਾਇ  ॥

 ਪੰਡਿਤ  ਦੂਜੈ  ਭਾਇ  ਬਰਕਤਿ  ਨ  ਹੋਵਈ  ਨਾ  ਧਨੁ  ਪਲੈ  ਪਾਇ  ॥

 ਪੜਿ  ਥਕੇ  ਸੰਤੋਖੁ  ਨ  ਆਇਓ  ਅਨਦਿਨੁ  ਜਲਤ  ਵਿਹਾਇ  ॥

 ਕੂਕ  ਪੂਕਾਰ  ਨ  ਚੁਕਈ  ਨਾ  ਸੰਸਾ  ਵਿਚਹੁ  ਜਾਇ  ॥

 ਨਾਨਕ  ਨਾਮ  ਵਿਹੂਣਿਆ  ਮੁਹਿ  ਕਾਲੈ  ਉਠਿ  ਜਾਇ  ॥੨॥

 ਪਉੜੀ  ॥

 ਹਰਿ  ਸਜਣ  ਮੇਲਿ  ਪਿਆਰੇ  ਮਿਲਿ  ਪੰਥੁ  ਦਸਾਈ  ॥

 ਜੋ  ਹਰਿ  ਦਸੇ  ਮਿਤੁ  ਤਿਸੁ  ਹਉ  ਬਲਿ  ਜਾਈ  ॥

 ਗੁਣ  ਸਾਝੀ  ਤਿਨ  ਸਿਉ  ਕਰੀ  ਹਰਿ  ਨਾਮੁ  ਧਿਆਈ  ॥

 ਹਰਿ  ਸੇਵੀ  ਪਿਆਰਾ  ਨਿਤ  ਸੇਵਿ  ਹਰਿ  ਸੁਖੁ  ਪਾਈ  ॥

 ਬਲਿਹਾਰੀ  ਸਤਿਗੁਰ  ਤਿਸੁ  ਜਿਨਿ  ਸੋਝੀ  ਪਾਈ  ॥੧੨॥

 ਸਲੋਕੁ  ਮਃ  ੩  ॥

 ਪੰਡਿਤ  ਮੈਲੁ  ਨ  ਚੁਕਈ  ਜੇ  ਵੇਦ  ਪੜੈ  ਜੁਗ  ਚਾਰਿ  ॥

 ਤ੍ਰੈ  ਗੁਣ  ਮਾਇਆ  ਮੂਲੁ  ਹੈ  ਵਿਚਿ  ਹਉਮੈ  ਨਾਮੁ  ਵਿਸਾਰਿ  ॥

 ਪੰਡਿਤ  ਭੂਲੇ  ਦੂਜੈ  ਲਾਗੇ  ਮਾਇਆ  ਕੈ  ਵਾਪਾਰਿ  ॥

 ਅੰਤਰਿ  ਤ੍ਰਿਸਨਾ  ਭੁਖ  ਹੈ  ਮੂਰਖ  ਭੁਖਿਆ  ਮੁਏ  ਗਵਾਰ  ॥

 ਸਤਿਗੁਰਿ  ਸੇਵਿਐ  ਸੁਖੁ  ਪਾਇਆ  ਸਚੈ  ਸਬਦਿ  ਵੀਚਾਰਿ  ॥

 ਅੰਦਰਹੁ  ਤ੍ਰਿਸਨਾ  ਭੁਖ  ਗਈ  ਸਚੈ  ਨਾਇ  ਪਿਆਰਿ  ॥

 ਨਾਨਕ  ਨਾਮਿ  ਰਤੇ  ਸਹਜੇ  ਰਜੇ  ਜਿਨਾ  ਹਰਿ  ਰਖਿਆ  ਉਰਿ  ਧਾਰਿ  ॥੧॥

 ਮਃ  ੩  ॥

 ਮਨਮੁਖ  ਹਰਿ  ਨਾਮੁ  ਨ  ਸੇਵਿਆ  ਦੁਖੁ  ਲਗਾ  ਬਹੁਤਾ  ਆਇ  ॥

 ਅੰਤਰਿ  ਅਗਿਆਨੁ  ਅੰਧੇਰੁ  ਹੈ  ਸੁਧਿ  ਨ  ਕਾਈ  ਪਾਇ  ॥

 ਮਨਹਠਿ  ਸਹਜਿ  ਨ  ਬੀਜਿਓ  ਭੁਖਾ  ਕਿ  ਅਗੈ  ਖਾਇ  ॥

 ਨਾਮੁ  ਨਿਧਾਨੁ  ਵਿਸਾਰਿਆ  ਦੂਜੈ  ਲਗਾ  ਜਾਇ  ॥

 ਨਾਨਕ  ਗੁਰਮੁਖਿ  ਮਿਲਹਿ  ਵਡਿਆਈਆ  ਜੇ  ਆਪੇ  ਮੇਲਿ  ਮਿਲਾਇ  ॥੨॥

 ਪਉੜੀ  ॥

 ਹਰਿ  ਰਸਨਾ  ਹਰਿ  ਜਸੁ  ਗਾਵੈ  ਖਰੀ  ਸੁਹਾਵਣੀ  ॥

 ਜੋ  ਮਨਿ  ਤਨਿ  ਮੁਖਿ  ਹਰਿ  ਬੋਲੈ  ਸਾ  ਹਰਿ  ਭਾਵਣੀ  ॥

 ਜੋ  ਗੁਰਮੁਖਿ  ਚਖੈ  ਸਾਦੁ  ਸਾ  ਤ੍ਰਿਪਤਾਵਣੀ  ॥

 ਗੁਣ  ਗਾਵੈ  ਪਿਆਰੇ  ਨਿਤ  ਗੁਣ  ਗਾਇ  ਗੁਣੀ  ਸਮਝਾਵਣੀ  ॥

 ਜਿਸੁ  ਹੋਵੈ  ਆਪਿ  ਦਇਆਲੁ  ਸਾ  ਸਤਿਗੁਰੂ  ਗੁਰੂ  ਬੁਲਾਵਣੀ  ॥੧੩॥

 ਸਲੋਕੁ  ਮਃ  ੩  ॥

 ਹਸਤੀ  ਸਿਰਿ  ਜਿਉ  ਅੰਕਸੁ  ਹੈ  ਅਹਰਣਿ  ਜਿਉ  ਸਿਰੁ  ਦੇਇ  ॥

 ਮਨੁ  ਤਨੁ  ਆਗੈ  ਰਾਖਿ  ਕੈ  ਊਭੀ  ਸੇਵ  ਕਰੇਇ  ॥

 ਇਉ  ਗੁਰਮੁਖਿ  ਆਪੁ  ਨਿਵਾਰੀਐ  ਸਭੁ  ਰਾਜੁ  ਸ੍ਰਿਸਟਿ  ਕਾ  ਲੇਇ  ॥

 ਨਾਨਕ  ਗੁਰਮੁਖਿ  ਬੁਝੀਐ  ਜਾ  ਆਪੇ  ਨਦਰਿ  ਕਰੇਇ  ॥੧॥

 ਮਃ  ੩  ॥

 ਜਿਨ  ਗੁਰਮੁਖਿ  ਨਾਮੁ  ਧਿਆਇਆ  ਆਏ  ਤੇ  ਪਰਵਾਣੁ  ॥

 ਨਾਨਕ  ਕੁਲ  ਉਧਾਰਹਿ  ਆਪਣਾ  ਦਰਗਹ  ਪਾਵਹਿ  ਮਾਣੁ  ॥੨॥

 ਪਉੜੀ  ॥

 ਗੁਰਮੁਖਿ  ਸਖੀਆ  ਸਿਖ  ਗੁਰੂ  ਮੇਲਾਈਆ  ॥

 ਇਕਿ  ਸੇਵਕ  ਗੁਰ  ਪਾਸਿ  ਇਕਿ  ਗੁਰਿ  ਕਾਰੈ  ਲਾਈਆ  ॥

 ਜਿਨਾ  ਗੁਰੁ  ਪਿਆਰਾ  ਮਨਿ  ਚਿਤਿ  ਤਿਨਾ  ਭਾਉ  ਗੁਰੂ  ਦੇਵਾਈਆ  ॥

 ਗੁਰ  ਸਿਖਾ  ਇਕੋ  ਪਿਆਰੁ  ਗੁਰ  ਮਿਤਾ  ਪੁਤਾ  ਭਾਈਆ  ॥

 ਗੁਰੁ  ਸਤਿਗੁਰੁ  ਬੋਲਹੁ  ਸਭਿ  ਗੁਰੁ  ਆਖਿ  ਗੁਰੂ  ਜੀਵਾਈਆ  ॥੧੪॥

 ਸਲੋਕੁ  ਮਃ  ੩  ॥

 ਨਾਨਕ  ਨਾਮੁ  ਨ  ਚੇਤਨੀ  ਅਗਿਆਨੀ  ਅੰਧੁਲੇ  ਅਵਰੇ  ਕਰਮ  ਕਮਾਹਿ  ॥

 ਜਮ  ਦਰਿ  ਬਧੇ  ਮਾਰੀਅਹਿ  ਫਿਰਿ  ਵਿਸਟਾ  ਮਾਹਿ  ਪਚਾਹਿ  ॥੧॥

 ਮਃ  ੩  ॥

 ਨਾਨਕ  ਸਤਿਗੁਰੁ  ਸੇਵਹਿ  ਆਪਣਾ  ਸੇ  ਜਨ  ਸਚੇ  ਪਰਵਾਣੁ  ॥

 ਹਰਿ  ਕੈ  ਨਾਇ  ਸਮਾਇ  ਰਹੇ  ਚੂਕਾ  ਆਵਣੁ  ਜਾਣੁ  ॥੨॥

 ਪਉੜੀ  ॥

 ਧਨੁ  ਸੰਪੈ  ਮਾਇਆ  ਸੰਚੀਐ  ਅੰਤੇ  ਦੁਖਦਾਈ  ॥

 ਘਰ  ਮੰਦਰ  ਮਹਲ  ਸਵਾਰੀਅਹਿ  ਕਿਛੁ  ਸਾਥਿ  ਨ  ਜਾਈ  ॥

 ਹਰ  ਰੰਗੀ  ਤੁਰੇ  ਨਿਤ  ਪਾਲੀਅਹਿ  ਕਿਤੈ  ਕਾਮਿ  ਨ  ਆਈ  ॥

 ਜਨ  ਲਾਵਹੁ  ਚਿਤੁ  ਹਰਿ  ਨਾਮ  ਸਿਉ  ਅੰਤਿ  ਹੋਇ  ਸਖਾਈ  ॥

 ਜਨ  ਨਾਨਕ  ਨਾਮੁ  ਧਿਆਇਆ  ਗੁਰਮੁਖਿ  ਸੁਖੁ  ਪਾਈ  ॥੧੫॥

 ਸਲੋਕੁ  ਮਃ  ੩  ॥

 ਬਿਨੁ  ਕਰਮੈ  ਨਾਉ  ਨ  ਪਾਈਐ  ਪੂਰੈ  ਕਰਮਿ  ਪਾਇਆ  ਜਾਇ  ॥

 ਨਾਨਕ  ਨਦਰਿ  ਕਰੇ  ਜੇ  ਆਪਣੀ  ਤਾ  ਗੁਰਮਤਿ  ਮੇਲਿ  ਮਿਲਾਇ  ॥੧॥

 ਮਃ  ੧  ॥

 ਇਕ  ਦਝਹਿ  ਇਕ  ਦਬੀਅਹਿ  ਇਕਨਾ  ਕੁਤੇ  ਖਾਹਿ  ॥

 ਇਕਿ  ਪਾਣੀ  ਵਿਚਿ  ਉਸਟੀਅਹਿ  ਇਕਿ  ਭੀ  ਫਿਰਿ  ਹਸਣਿ  ਪਾਹਿ  ॥

 ਨਾਨਕ  ਏਵ  ਨ  ਜਾਪਈ  ਕਿਥੈ  ਜਾਇ  ਸਮਾਹਿ  ॥੨॥

 ਪਉੜੀ  ॥

 ਤਿਨ  ਕਾ  ਖਾਧਾ  ਪੈਧਾ  ਮਾਇਆ  ਸਭੁ  ਪਵਿਤੁ  ਹੈ  ਜੋ  ਨਾਮਿ  ਹਰਿ  ਰਾਤੇ  ॥

 ਤਿਨ  ਕੇ  ਘਰ  ਮੰਦਰ  ਮਹਲ  ਸਰਾਈ  ਸਭਿ  ਪਵਿਤੁ  ਹਹਿ  ਜਿਨੀ  ਗੁਰਮੁਖਿ  ਸੇਵਕ  ਸਿਖ  ਅਭਿਆਗਤ  ਜਾਇ  ਵਰਸਾਤੇ  ॥

 ਤਿਨ  ਕੇ  ਤੁਰੇ  ਜੀਨ  ਖੁਰਗੀਰ  ਸਭਿ  ਪਵਿਤੁ  ਹਹਿ  ਜਿਨੀ  ਗੁਰਮੁਖਿ  ਸਿਖ  ਸਾਧ  ਸੰਤ  ਚੜਿ  ਜਾਤੇ  ॥

 ਤਿਨ  ਕੇ  ਕਰਮ  ਧਰਮ  ਕਾਰਜ  ਸਭਿ  ਪਵਿਤੁ  ਹਹਿ  ਜੋ  ਬੋਲਹਿ  ਹਰਿ  ਹਰਿ  ਰਾਮ  ਨਾਮੁ  ਹਰਿ  ਸਾਤੇ  ॥

 ਜਿਨ  ਕੈ  ਪੋਤੈ  ਪੁੰਨੁ  ਹੈ  ਸੇ  ਗੁਰਮੁਖਿ  ਸਿਖ  ਗੁਰੂ  ਪਹਿ  ਜਾਤੇ  ॥੧੬॥

 ਸਲੋਕੁ  ਮਃ  ੩  ॥

 ਨਾਨਕ  ਨਾਵਹੁ  ਘੁਥਿਆ  ਹਲਤੁ  ਪਲਤੁ  ਸਭੁ  ਜਾਇ  ॥

 ਜਪੁ  ਤਪੁ  ਸੰਜਮੁ  ਸਭੁ  ਹਿਰਿ  ਲਇਆ  ਮੁਠੀ  ਦੂਜੈ  ਭਾਇ  ॥

 ਜਮ  ਦਰਿ  ਬਧੇ  ਮਾਰੀਅਹਿ  ਬਹੁਤੀ  ਮਿਲੈ  ਸਜਾਇ  ॥੧॥

 ਮਃ  ੩  ॥

 ਸੰਤਾ  ਨਾਲਿ  ਵੈਰੁ  ਕਮਾਵਦੇ  ਦੁਸਟਾ  ਨਾਲਿ  ਮੋਹੁ  ਪਿਆਰੁ  ॥

 ਅਗੈ  ਪਿਛੈ  ਸੁਖੁ  ਨਹੀ  ਮਰਿ  ਜੰਮਹਿ  ਵਾਰੋ  ਵਾਰ  ॥

 ਤ੍ਰਿਸਨਾ  ਕਦੇ  ਨ  ਬੁਝਈ  ਦੁਬਿਧਾ  ਹੋਇ  ਖੁਆਰੁ  ॥

 ਮੁਹ  ਕਾਲੇ  ਤਿਨਾ  ਨਿੰਦਕਾ  ਤਿਤੁ  ਸਚੈ  ਦਰਬਾਰਿ  ॥

 ਨਾਨਕ  ਨਾਮ  ਵਿਹੂਣਿਆ  ਨਾ  ਉਰਵਾਰਿ  ਨ  ਪਾਰਿ  ॥੨॥

 ਪਉੜੀ  ॥

 ਜੋ  ਹਰਿ  ਨਾਮੁ  ਧਿਆਇਦੇ  ਸੇ  ਹਰਿ  ਹਰਿ  ਨਾਮਿ  ਰਤੇ  ਮਨ  ਮਾਹੀ  ॥

 ਜਿਨਾ  ਮਨਿ  ਚਿਤਿ  ਇਕੁ  ਅਰਾਧਿਆ  ਤਿਨਾ  ਇਕਸ  ਬਿਨੁ  ਦੂਜਾ  ਕੋ  ਨਾਹੀ  ॥

 ਸੇਈ  ਪੁਰਖ  ਹਰਿ  ਸੇਵਦੇ  ਜਿਨ  ਧੁਰਿ  ਮਸਤਕਿ  ਲੇਖੁ  ਲਿਖਾਹੀ  ॥

 ਹਰਿ  ਕੇ  ਗੁਣ  ਨਿਤ  ਗਾਵਦੇ  ਹਰਿ  ਗੁਣ  ਗਾਇ  ਗੁਣੀ  ਸਮਝਾਹੀ  ॥

 ਵਡਿਆਈ  ਵਡੀ  ਗੁਰਮੁਖਾ  ਗੁਰ  ਪੂਰੈ  ਹਰਿ  ਨਾਮਿ  ਸਮਾਹੀ  ॥੧੭॥

 ਸਲੋਕੁ  ਮਃ  ੩  ॥

 ਸਤਿਗੁਰ  ਕੀ  ਸੇਵਾ  ਗਾਖੜੀ  ਸਿਰੁ  ਦੀਜੈ  ਆਪੁ  ਗਵਾਇ  ॥

 ਸਬਦਿ  ਮਰਹਿ  ਫਿਰਿ  ਨਾ  ਮਰਹਿ  ਤਾ  ਸੇਵਾ  ਪਵੈ  ਸਭ  ਥਾਇ  ॥

 ਪਾਰਸ  ਪਰਸਿਐ  ਪਾਰਸੁ  ਹੋਵੈ  ਸਚਿ  ਰਹੈ  ਲਿਵ  ਲਾਇ  ॥

 ਜਿਸੁ  ਪੂਰਬਿ  ਹੋਵੈ  ਲਿਖਿਆ  ਤਿਸੁ  ਸਤਿਗੁਰੁ  ਮਿਲੈ  ਪ੍ਰਭੁ  ਆਇ  ॥

 ਨਾਨਕ  ਗਣਤੈ  ਸੇਵਕੁ  ਨਾ  ਮਿਲੈ  ਜਿਸੁ  ਬਖਸੇ  ਸੋ  ਪਵੈ  ਥਾਇ  ॥੧॥

 ਮਃ  ੩  ॥

 ਮਹਲੁ  ਕੁਮਹਲੁ  ਨ  ਜਾਣਨੀ  ਮੂਰਖ  ਅਪਣੈ  ਸੁਆਇ  ॥

 ਸਬਦੁ  ਚੀਨਹਿ  ਤਾ  ਮਹਲੁ  ਲਹਹਿ  ਜੋਤੀ  ਜੋਤਿ  ਸਮਾਇ  ॥

 ਸਦਾ  ਸਚੇ  ਕਾ  ਭਉ  ਮਨਿ  ਵਸੈ  ਤਾ  ਸਭਾ  ਸੋਝੀ  ਪਾਇ  ॥

 ਸਤਿਗੁਰੁ  ਅਪਣੈ  ਘਰਿ  ਵਰਤਦਾ  ਆਪੇ  ਲਏ  ਮਿਲਾਇ  ॥

 ਨਾਨਕ  ਸਤਿਗੁਰਿ  ਮਿਲਿਐ  ਸਭ  ਪੂਰੀ  ਪਈ  ਜਿਸ  ਨੋ  ਕਿਰਪਾ  ਕਰੇ  ਰਜਾਇ  ॥੨॥

 ਪਉੜੀ  ॥

 ਧੰਨੁ  ਧਨੁ  ਭਾਗ  ਤਿਨਾ  ਭਗਤ  ਜਨਾ  ਜੋ  ਹਰਿ  ਨਾਮਾ  ਹਰਿ  ਮੁਖਿ  ਕਹਤਿਆ  ॥

 ਧਨੁ  ਧਨੁ  ਭਾਗ  ਤਿਨਾ  ਸੰਤ  ਜਨਾ  ਜੋ  ਹਰਿ  ਜਸੁ  ਸ੍ਰਵਣੀ  ਸੁਣਤਿਆ  ॥

 ਧਨੁ  ਧਨੁ  ਭਾਗ  ਤਿਨਾ  ਸਾਧ  ਜਨਾ  ਹਰਿ  ਕੀਰਤਨੁ  ਗਾਇ  ਗੁਣੀ  ਜਨ  ਬਣਤਿਆ  ॥

 ਧਨੁ  ਧਨੁ  ਭਾਗ  ਤਿਨਾ  ਗੁਰਮੁਖਾ  ਜੋ  ਗੁਰਸਿਖ  ਲੈ  ਮਨੁ  ਜਿਣਤਿਆ  ॥

 ਸਭ  ਦੂ  ਵਡੇ  ਭਾਗ  ਗੁਰਸਿਖਾ  ਕੇ  ਜੋ  ਗੁਰ  ਚਰਣੀ  ਸਿਖ  ਪੜਤਿਆ  ॥੧੮॥

 ਸਲੋਕੁ  ਮਃ  ੩  ॥

 ਬ੍ਰਹਮੁ  ਬਿੰਦੈ  ਤਿਸ  ਦਾ  ਬ੍ਰਹਮਤੁ  ਰਹੈ  ਏਕ  ਸਬਦਿ  ਲਿਵ  ਲਾਇ  ॥

 ਨਵ  ਨਿਧੀ  ਅਠਾਰਹ  ਸਿਧੀ  ਪਿਛੈ  ਲਗੀਆ  ਫਿਰਹਿ  ਜੋ  ਹਰਿ  ਹਿਰਦੈ  ਸਦਾ  ਵਸਾਇ  ॥

 ਬਿਨੁ  ਸਤਿਗੁਰ  ਨਾਉ  ਨ  ਪਾਈਐ  ਬੁਝਹੁ  ਕਰਿ  ਵੀਚਾਰੁ  ॥

 ਨਾਨਕ  ਪੂਰੈ  ਭਾਗਿ  ਸਤਿਗੁਰੁ  ਮਿਲੈ  ਸੁਖੁ  ਪਾਏ  ਜੁਗ  ਚਾਰਿ  ॥੧॥

 ਮਃ  ੩  ॥

 ਕਿਆ  ਗਭਰੂ  ਕਿਆ  ਬਿਰਧਿ  ਹੈ  ਮਨਮੁਖ  ਤ੍ਰਿਸਨਾ  ਭੁਖ  ਨ  ਜਾਇ  ॥

 ਗੁਰਮੁਖਿ  ਸਬਦੇ  ਰਤਿਆ  ਸੀਤਲੁ  ਹੋਏ  ਆਪੁ  ਗਵਾਇ  ॥

 ਅੰਦਰੁ  ਤ੍ਰਿਪਤਿ  ਸੰਤੋਖਿਆ  ਫਿਰਿ  ਭੁਖ  ਨ  ਲਗੈ  ਆਇ  ॥

 ਨਾਨਕ  ਜਿ  ਗੁਰਮੁਖਿ  ਕਰਹਿ  ਸੋ  ਪਰਵਾਣੁ  ਹੈ  ਜੋ  ਨਾਮਿ  ਰਹੇ  ਲਿਵ  ਲਾਇ  ॥੨॥

 ਪਉੜੀ  ॥

 ਹਉ  ਬਲਿਹਾਰੀ  ਤਿੰਨ  ਕੰਉ  ਜੋ  ਗੁਰਮੁਖਿ  ਸਿਖਾ  ॥

 ਜੋ  ਹਰਿ  ਨਾਮੁ  ਧਿਆਇਦੇ  ਤਿਨ  ਦਰਸਨੁ  ਪਿਖਾ  ॥

 ਸੁਣਿ  ਕੀਰਤਨੁ  ਹਰਿ  ਗੁਣ  ਰਵਾ  ਹਰਿ  ਜਸੁ  ਮਨਿ  ਲਿਖਾ  ॥

 ਹਰਿ  ਨਾਮੁ  ਸਲਾਹੀ  ਰੰਗ  ਸਿਉ  ਸਭਿ  ਕਿਲਵਿਖ  ਕ੍ਰਿਖਾ  ॥

 ਧਨੁ  ਧੰਨੁ  ਸੁਹਾਵਾ  ਸੋ  ਸਰੀਰੁ  ਥਾਨੁ  ਹੈ  ਜਿਥੈ  ਮੇਰਾ  ਗੁਰੁ  ਧਰੇ  ਵਿਖਾ  ॥੧੯॥

 ਸਲੋਕੁ  ਮਃ  ੩  ॥

 ਗੁਰ  ਬਿਨੁ  ਗਿਆਨੁ  ਨ  ਹੋਵਈ  ਨਾ  ਸੁਖੁ  ਵਸੈ  ਮਨਿ  ਆਇ  ॥

 ਨਾਨਕ  ਨਾਮ  ਵਿਹੂਣੇ  ਮਨਮੁਖੀ  ਜਾਸਨਿ  ਜਨਮੁ  ਗਵਾਇ  ॥੧॥

 ਮਃ  ੩  ॥

 ਸਿਧ  ਸਾਧਿਕ  ਨਾਵੈ  ਨੋ  ਸਭਿ  ਖੋਜਦੇ  ਥਕਿ  ਰਹੇ  ਲਿਵ  ਲਾਇ  ॥

 ਬਿਨੁ  ਸਤਿਗੁਰ  ਕਿਨੈ  ਨ  ਪਾਇਓ  ਗੁਰਮੁਖਿ  ਮਿਲੈ  ਮਿਲਾਇ  ॥

 ਬਿਨੁ  ਨਾਵੈ  ਪੈਨਣੁ  ਖਾਣੁ  ਸਭੁ  ਬਾਦਿ  ਹੈ  ਧਿਗੁ  ਸਿਧੀ  ਧਿਗੁ  ਕਰਮਾਤਿ  ॥

 ਸਾ  ਸਿਧਿ  ਸਾ  ਕਰਮਾਤਿ  ਹੈ  ਅਚਿੰਤੁ  ਕਰੇ  ਜਿਸੁ  ਦਾਤਿ  ॥

 ਨਾਨਕ  ਗੁਰਮੁਖਿ  ਹਰਿ  ਨਾਮੁ  ਮਨਿ  ਵਸੈ  ਏਹਾ  ਸਿਧਿ  ਏਹਾ  ਕਰਮਾਤਿ  ॥੨॥

 ਪਉੜੀ  ॥

 ਹਮ  ਢਾਢੀ  ਹਰਿ  ਪ੍ਰਭ  ਖਸਮ  ਕੇ  ਨਿਤ  ਗਾਵਹ  ਹਰਿ  ਗੁਣ  ਛੰਤਾ  ॥

 ਹਰਿ  ਕੀਰਤਨੁ  ਕਰਹ  ਹਰਿ  ਜਸੁ  ਸੁਣਹ  ਤਿਸੁ  ਕਵਲਾ  ਕੰਤਾ  ॥

 ਹਰਿ  ਦਾਤਾ  ਸਭੁ  ਜਗਤੁ  ਭਿਖਾਰੀਆ  ਮੰਗਤ  ਜਨ  ਜੰਤਾ  ॥

 ਹਰਿ  ਦੇਵਹੁ  ਦਾਨੁ  ਦਇਆਲ  ਹੋਇ  ਵਿਚਿ  ਪਾਥਰ  ਕ੍ਰਿਮ  ਜੰਤਾ  ॥

 ਜਨ  ਨਾਨਕ  ਨਾਮੁ  ਧਿਆਇਆ  ਗੁਰਮੁਖਿ  ਧਨਵੰਤਾ  ॥੨੦॥

 ਸਲੋਕੁ  ਮਃ  ੩  ॥

 ਪੜਣਾ  ਗੁੜਣਾ  ਸੰਸਾਰ  ਕੀ  ਕਾਰ  ਹੈ  ਅੰਦਰਿ  ਤ੍ਰਿਸਨਾ  ਵਿਕਾਰੁ  ॥

 ਹਉਮੈ  ਵਿਚਿ  ਸਭਿ  ਪੜਿ  ਥਕੇ  ਦੂਜੈ  ਭਾਇ  ਖੁਆਰੁ  ॥

 ਸੋ  ਪੜਿਆ  ਸੋ  ਪੰਡਿਤੁ  ਬੀਨਾ  ਗੁਰ  ਸਬਦਿ  ਕਰੇ  ਵੀਚਾਰੁ  ॥

 ਅੰਦਰੁ  ਖੋਜੈ  ਤਤੁ  ਲਹੈ  ਪਾਏ  ਮੋਖ  ਦੁਆਰੁ  ॥

 ਗੁਣ  ਨਿਧਾਨੁ  ਹਰਿ  ਪਾਇਆ  ਸਹਜਿ  ਕਰੇ  ਵੀਚਾਰੁ  ॥

 ਧੰਨੁ  ਵਾਪਾਰੀ  ਨਾਨਕਾ  ਜਿਸੁ  ਗੁਰਮੁਖਿ  ਨਾਮੁ  ਅਧਾਰੁ  ॥੧॥

 ਮਃ  ੩  ॥

 ਵਿਣੁ  ਮਨੁ  ਮਾਰੇ  ਕੋਇ  ਨ  ਸਿਝਈ  ਵੇਖਹੁ  ਕੋ  ਲਿਵ  ਲਾਇ  ॥

 ਭੇਖਧਾਰੀ  ਤੀਰਥੀ  ਭਵਿ  ਥਕੇ  ਨਾ  ਏਹੁ  ਮਨੁ  ਮਾਰਿਆ  ਜਾਇ  ॥

 ਗੁਰਮੁਖਿ  ਏਹੁ  ਮਨੁ  ਜੀਵਤੁ  ਮਰੈ  ਸਚਿ  ਰਹੈ  ਲਿਵ  ਲਾਇ  ॥

 ਨਾਨਕ  ਇਸੁ  ਮਨ  ਕੀ  ਮਲੁ  ਇਉ  ਉਤਰੈ  ਹਉਮੈ  ਸਬਦਿ  ਜਲਾਇ  ॥੨॥

 ਪਉੜੀ  ॥

 ਹਰਿ  ਹਰਿ  ਸੰਤ  ਮਿਲਹੁ  ਮੇਰੇ  ਭਾਈ  ਹਰਿ  ਨਾਮੁ  ਦ੍ਰਿੜਾਵਹੁ  ਇਕ  ਕਿਨਕਾ  ॥

 ਹਰਿ  ਹਰਿ  ਸੀਗਾਰੁ  ਬਨਾਵਹੁ  ਹਰਿ  ਜਨ  ਹਰਿ  ਕਾਪੜੁ  ਪਹਿਰਹੁ  ਖਿਮ  ਕਾ  ॥

 ਐਸਾ  ਸੀਗਾਰੁ  ਮੇਰੇ  ਪ੍ਰਭ  ਭਾਵੈ  ਹਰਿ  ਲਾਗੈ  ਪਿਆਰਾ  ਪ੍ਰਿਮ  ਕਾ  ॥

 ਹਰਿ  ਹਰਿ  ਨਾਮੁ  ਬੋਲਹੁ  ਦਿਨੁ  ਰਾਤੀ  ਸਭਿ  ਕਿਲਬਿਖ  ਕਾਟੈ  ਇਕ  ਪਲਕਾ  ॥

 ਹਰਿ  ਹਰਿ  ਦਇਆਲੁ  ਹੋਵੈ  ਜਿਸੁ  ਉਪਰਿ  ਸੋ  ਗੁਰਮੁਖਿ  ਹਰਿ  ਜਪਿ  ਜਿਣਕਾ  ॥੨੧॥

 ਸਲੋਕੁ  ਮਃ  ੩  ॥

 ਜਨਮ  ਜਨਮ  ਕੀ  ਇਸੁ  ਮਨ  ਕਉ  ਮਲੁ  ਲਾਗੀ  ਕਾਲਾ  ਹੋਆ  ਸਿਆਹੁ  ॥

 ਖੰਨਲੀ  ਧੋਤੀ  ਉਜਲੀ  ਨ  ਹੋਵਈ  ਜੇ  ਸਉ  ਧੋਵਣਿ  ਪਾਹੁ  ॥

 ਗੁਰ  ਪਰਸਾਦੀ  ਜੀਵਤੁ  ਮਰੈ  ਉਲਟੀ  ਹੋਵੈ  ਮਤਿ  ਬਦਲਾਹੁ  ॥

 ਨਾਨਕ  ਮੈਲੁ  ਨ  ਲਗਈ  ਨਾ  ਫਿਰਿ  ਜੋਨੀ  ਪਾਹੁ  ॥੧॥

 ਮਃ  ੩  ॥

 ਚਹੁ  ਜੁਗੀ  ਕਲਿ  ਕਾਲੀ  ਕਾਂਢੀ  ਇਕ  ਉਤਮ  ਪਦਵੀ  ਇਸੁ  ਜੁਗ  ਮਾਹਿ  ॥

 ਗੁਰਮੁਖਿ  ਹਰਿ  ਕੀਰਤਿ  ਫਲੁ  ਪਾਈਐ  ਜਿਨ  ਕਉ  ਹਰਿ  ਲਿਖਿ  ਪਾਹਿ  ॥

 ਨਾਨਕ  ਗੁਰ  ਪਰਸਾਦੀ  ਅਨਦਿਨੁ  ਭਗਤਿ  ਹਰਿ  ਉਚਰਹਿ  ਹਰਿ  ਭਗਤੀ  ਮਾਹਿ  ਸਮਾਹਿ  ॥੨॥

 ਪਉੜੀ  ॥

 ਹਰਿ  ਹਰਿ  ਮੇਲਿ  ਸਾਧ  ਜਨ  ਸੰਗਤਿ  ਮੁਖਿ  ਬੋਲੀ  ਹਰਿ  ਹਰਿ  ਭਲੀ  ਬਾਣਿ  ॥

 ਹਰਿ  ਗੁਣ  ਗਾਵਾ  ਹਰਿ  ਨਿਤ  ਚਵਾ  ਗੁਰਮਤੀ  ਹਰਿ  ਰੰਗੁ  ਸਦਾ  ਮਾਣਿ  ॥

 ਹਰਿ  ਜਪਿ  ਜਪਿ  ਅਉਖਧ  ਖਾਧਿਆ  ਸਭਿ  ਰੋਗ  ਗਵਾਤੇ  ਦੁਖਾ  ਘਾਣਿ  ॥

 ਜਿਨਾ  ਸਾਸਿ  ਗਿਰਾਸਿ  ਨ  ਵਿਸਰੈ  ਸੇ  ਹਰਿ  ਜਨ  ਪੂਰੇ  ਸਹੀ  ਜਾਣਿ  ॥

 ਜੋ  ਗੁਰਮੁਖਿ  ਹਰਿ  ਆਰਾਧਦੇ  ਤਿਨ  ਚੂਕੀ  ਜਮ  ਕੀ  ਜਗਤ  ਕਾਣਿ  ॥੨੨॥

 ਸਲੋਕੁ  ਮਃ  ੩  ॥

 ਰੇ  ਜਨ  ਉਥਾਰੈ  ਦਬਿਓਹੁ  ਸੁਤਿਆ  ਗਈ  ਵਿਹਾਇ  ॥

 ਸਤਿਗੁਰ  ਕਾ  ਸਬਦੁ  ਸੁਣਿ  ਨ  ਜਾਗਿਓ  ਅੰਤਰਿ  ਨ  ਉਪਜਿਓ  ਚਾਉ  ॥

 ਸਰੀਰੁ  ਜਲਉ  ਗੁਣ  ਬਾਹਰਾ  ਜੋ  ਗੁਰ  ਕਾਰ  ਨ  ਕਮਾਇ  ॥

 ਜਗਤੁ  ਜਲੰਦਾ  ਡਿਠੁ  ਮੈ  ਹਉਮੈ  ਦੂਜੈ  ਭਾਇ  ॥

 ਨਾਨਕ  ਗੁਰ  ਸਰਣਾਈ  ਉਬਰੇ  ਸਚੁ  ਮਨਿ  ਸਬਦਿ  ਧਿਆਇ  ॥੧॥

 ਮਃ  ੩  ॥

 ਸਬਦਿ  ਰਤੇ  ਹਉਮੈ  ਗਈ  ਸੋਭਾਵੰਤੀ  ਨਾਰਿ  ॥

 ਪਿਰ  ਕੈ  ਭਾਣੈ  ਸਦਾ  ਚਲੈ  ਤਾ  ਬਨਿਆ  ਸੀਗਾਰੁ  ॥

 ਸੇਜ  ਸੁਹਾਵੀ  ਸਦਾ  ਪਿਰੁ  ਰਾਵੈ  ਹਰਿ  ਵਰੁ  ਪਾਇਆ  ਨਾਰਿ  ॥

 ਨਾ  ਹਰਿ  ਮਰੈ  ਨ  ਕਦੇ  ਦੁਖੁ  ਲਾਗੈ  ਸਦਾ  ਸੁਹਾਗਣਿ  ਨਾਰਿ  ॥

 ਨਾਨਕ  ਹਰਿ  ਪ੍ਰਭ  ਮੇਲਿ  ਲਈ  ਗੁਰ  ਕੈ  ਹੇਤਿ  ਪਿਆਰਿ  ॥੨॥

 ਪਉੜੀ  ॥

 ਜਿਨਾ  ਗੁਰੁ  ਗੋਪਿਆ  ਆਪਣਾ  ਤੇ  ਨਰ  ਬੁਰਿਆਰੀ  ॥

 ਹਰਿ  ਜੀਉ  ਤਿਨ  ਕਾ  ਦਰਸਨੁ  ਨਾ  ਕਰਹੁ  ਪਾਪਿਸਟ  ਹਤਿਆਰੀ  ॥

 ਓਹਿ  ਘਰਿ  ਘਰਿ  ਫਿਰਹਿ  ਕੁਸੁਧ  ਮਨਿ  ਜਿਉ  ਧਰਕਟ  ਨਾਰੀ  ॥

 ਵਡਭਾਗੀ  ਸੰਗਤਿ  ਮਿਲੇ  ਗੁਰਮੁਖਿ  ਸਵਾਰੀ  ॥

 ਹਰਿ  ਮੇਲਹੁ  ਸਤਿਗੁਰ  ਦਇਆ  ਕਰਿ  ਗੁਰ  ਕਉ  ਬਲਿਹਾਰੀ  ॥੨੩॥

 ਸਲੋਕੁ  ਮਃ  ੩  ॥

 ਗੁਰ  ਸੇਵਾ  ਤੇ  ਸੁਖੁ  ਊਪਜੈ  ਫਿਰਿ  ਦੁਖੁ  ਨ  ਲਗੈ  ਆਇ  ॥

 ਜੰਮਣੁ  ਮਰਣਾ  ਮਿਟਿ  ਗਇਆ  ਕਾਲੈ  ਕਾ  ਕਿਛੁ  ਨ  ਬਸਾਇ  ॥

 ਹਰਿ  ਸੇਤੀ  ਮਨੁ  ਰਵਿ  ਰਹਿਆ  ਸਚੇ  ਰਹਿਆ  ਸਮਾਇ  ॥

 ਨਾਨਕ  ਹਉ  ਬਲਿਹਾਰੀ  ਤਿੰਨ  ਕਉ  ਜੋ  ਚਲਨਿ  ਸਤਿਗੁਰ  ਭਾਇ  ॥੧॥

 ਮਃ  ੩  ॥

 ਬਿਨੁ  ਸਬਦੈ  ਸੁਧੁ  ਨ  ਹੋਵਈ  ਜੇ  ਅਨੇਕ  ਕਰੈ  ਸੀਗਾਰ  ॥

 ਪਿਰ  ਕੀ  ਸਾਰ  ਨ  ਜਾਣਈ  ਦੂਜੈ  ਭਾਇ  ਪਿਆਰੁ  ॥

 ਸਾ  ਕੁਸੁਧ  ਸਾ  ਕੁਲਖਣੀ  ਨਾਨਕ  ਨਾਰੀ  ਵਿਚਿ  ਕੁਨਾਰਿ  ॥੨॥

 ਪਉੜੀ  ॥

 ਹਰਿ  ਹਰਿ  ਅਪਣੀ  ਦਇਆ  ਕਰਿ  ਹਰਿ  ਬੋਲੀ  ਬੈਣੀ  ॥

 ਹਰਿ  ਨਾਮੁ  ਧਿਆਈ  ਹਰਿ  ਉਚਰਾ  ਹਰਿ  ਲਾਹਾ  ਲੈਣੀ  ॥

 ਜੋ  ਜਪਦੇ  ਹਰਿ  ਹਰਿ  ਦਿਨਸੁ  ਰਾਤਿ  ਤਿਨ  ਹਉ  ਕੁਰਬੈਣੀ  ॥

 ਜਿਨਾ  ਸਤਿਗੁਰੁ  ਮੇਰਾ  ਪਿਆਰਾ  ਅਰਾਧਿਆ  ਤਿਨ  ਜਨ  ਦੇਖਾ  ਨੈਣੀ  ॥

 ਹਉ  ਵਾਰਿਆ  ਅਪਣੇ  ਗੁਰੂ  ਕਉ  ਜਿਨਿ  ਮੇਰਾ  ਹਰਿ  ਸਜਣੁ  ਮੇਲਿਆ  ਸੈਣੀ  ॥੨੪॥

 ਸਲੋਕੁ  ਮਃ  ੪  ॥

 ਹਰਿ  ਦਾਸਨ  ਸਿਉ  ਪ੍ਰੀਤਿ  ਹੈ  ਹਰਿ  ਦਾਸਨ  ਕੋ  ਮਿਤੁ  ॥

 ਹਰਿ  ਦਾਸਨ  ਕੈ  ਵਸਿ  ਹੈ  ਜਿਉ  ਜੰਤੀ  ਕੈ  ਵਸਿ  ਜੰਤੁ  ॥

 ਹਰਿ  ਕੇ  ਦਾਸ  ਹਰਿ  ਧਿਆਇਦੇ  ਕਰਿ  ਪ੍ਰੀਤਮ  ਸਿਉ  ਨੇਹੁ  ॥

 ਕਿਰਪਾ  ਕਰਿ  ਕੈ  ਸੁਨਹੁ  ਪ੍ਰਭ  ਸਭ  ਜਗ  ਮਹਿ  ਵਰਸੈ  ਮੇਹੁ  ॥

 ਜੋ  ਹਰਿ  ਦਾਸਨ  ਕੀ  ਉਸਤਤਿ  ਹੈ  ਸਾ  ਹਰਿ  ਕੀ  ਵਡਿਆਈ  ॥

 ਹਰਿ  ਆਪਣੀ  ਵਡਿਆਈ  ਭਾਵਦੀ  ਜਨ  ਕਾ  ਜੈਕਾਰੁ  ਕਰਾਈ  ॥

 ਸੋ  ਹਰਿ  ਜਨੁ  ਨਾਮੁ  ਧਿਆਇਦਾ  ਹਰਿ  ਹਰਿ  ਜਨੁ  ਇਕ  ਸਮਾਨਿ  ॥

 ਜਨੁ  ਨਾਨਕੁ  ਹਰਿ  ਕਾ  ਦਾਸੁ  ਹੈ  ਹਰਿ  ਪੈਜ  ਰਖਹੁ  ਭਗਵਾਨ  ॥੧॥

 ਮਃ  ੪  ॥

 ਨਾਨਕ  ਪ੍ਰੀਤਿ  ਲਾਈ  ਤਿਨਿ  ਸਾਚੈ  ਤਿਸੁ  ਬਿਨੁ  ਰਹਣੁ  ਨ  ਜਾਈ  ॥

 ਸਤਿਗੁਰੁ  ਮਿਲੈ  ਤ  ਪੂਰਾ  ਪਾਈਐ  ਹਰਿ  ਰਸਿ  ਰਸਨ  ਰਸਾਈ  ॥੨॥

 ਪਉੜੀ  ॥

 ਰੈਣਿ  ਦਿਨਸੁ  ਪਰਭਾਤਿ  ਤੂਹੈ  ਹੀ  ਗਾਵਣਾ  ॥

 ਜੀਅ  ਜੰਤ  ਸਰਬਤ  ਨਾਉ  ਤੇਰਾ  ਧਿਆਵਣਾ  ॥

 ਤੂ  ਦਾਤਾ  ਦਾਤਾਰੁ  ਤੇਰਾ  ਦਿਤਾ  ਖਾਵਣਾ  ॥

 ਭਗਤ  ਜਨਾ  ਕੈ  ਸੰਗਿ  ਪਾਪ  ਗਵਾਵਣਾ  ॥

 ਜਨ  ਨਾਨਕ  ਸਦ  ਬਲਿਹਾਰੈ  ਬਲਿ  ਬਲਿ  ਜਾਵਣਾ  ॥੨੫॥

 ਸਲੋਕੁ  ਮਃ  ੪  ॥

 ਅੰਤਰਿ  ਅਗਿਆਨੁ  ਭਈ  ਮਤਿ  ਮਧਿਮ  ਸਤਿਗੁਰ  ਕੀ  ਪਰਤੀਤਿ  ਨਾਹੀ  ॥

 ਅੰਦਰਿ  ਕਪਟੁ  ਸਭੁ  ਕਪਟੋ  ਕਰਿ  ਜਾਣੈ  ਕਪਟੇ  ਖਪਹਿ  ਖਪਾਹੀ  ॥

 ਸਤਿਗੁਰ  ਕਾ  ਭਾਣਾ  ਚਿਤਿ  ਨ  ਆਵੈ  ਆਪਣੈ  ਸੁਆਇ  ਫਿਰਾਹੀ  ॥

 ਕਿਰਪਾ  ਕਰੇ  ਜੇ  ਆਪਣੀ  ਤਾ  ਨਾਨਕ  ਸਬਦਿ  ਸਮਾਹੀ  ॥੧॥

 ਮਃ  ੪  ॥

 ਮਨਮੁਖ  ਮਾਇਆ  ਮੋਹਿ  ਵਿਆਪੇ  ਦੂਜੈ  ਭਾਇ  ਮਨੂਆ  ਥਿਰੁ  ਨਾਹਿ  ॥

 ਅਨਦਿਨੁ  ਜਲਤ  ਰਹਹਿ  ਦਿਨੁ  ਰਾਤੀ  ਹਉਮੈ  ਖਪਹਿ  ਖਪਾਹਿ  ॥

 ਅੰਤਰਿ  ਲੋਭੁ  ਮਹਾ  ਗੁਬਾਰਾ  ਤਿਨ  ਕੈ  ਨਿਕਟਿ  ਨ  ਕੋਈ  ਜਾਹਿ  ॥

 ਓਇ  ਆਪਿ  ਦੁਖੀ  ਸੁਖੁ  ਕਬਹੂ  ਨ  ਪਾਵਹਿ  ਜਨਮਿ  ਮਰਹਿ  ਮਰਿ  ਜਾਹਿ  ॥

 ਨਾਨਕ  ਬਖਸਿ  ਲਏ  ਪ੍ਰਭੁ  ਸਾਚਾ  ਜਿ  ਗੁਰ  ਚਰਨੀ  ਚਿਤੁ  ਲਾਹਿ  ॥੨॥

 ਪਉੜੀ  ॥

 ਸੰਤ  ਭਗਤ  ਪਰਵਾਣੁ  ਜੋ  ਪ੍ਰਭਿ  ਭਾਇਆ  ॥

 ਸੇਈ  ਬਿਚਖਣ  ਜੰਤ  ਜਿਨੀ  ਹਰਿ  ਧਿਆਇਆ  ॥

 ਅੰਮ੍ਰਿਤੁ  ਨਾਮੁ  ਨਿਧਾਨੁ  ਭੋਜਨੁ  ਖਾਇਆ  ॥

 ਸੰਤ  ਜਨਾ  ਕੀ  ਧੂਰਿ  ਮਸਤਕਿ  ਲਾਇਆ  ॥

 ਨਾਨਕ  ਭਏ  ਪੁਨੀਤ  ਹਰਿ  ਤੀਰਥਿ  ਨਾਇਆ  ॥੨੬॥

 ਸਲੋਕੁ  ਮਃ  ੪  ॥

 ਗੁਰਮੁਖਿ  ਅੰਤਰਿ  ਸਾਂਤਿ  ਹੈ  ਮਨਿ  ਤਨਿ  ਨਾਮਿ  ਸਮਾਇ  ॥

 ਨਾਮੋ  ਚਿਤਵੈ  ਨਾਮੁ  ਪੜੈ  ਨਾਮਿ  ਰਹੈ  ਲਿਵ  ਲਾਇ  ॥

 ਨਾਮੁ  ਪਦਾਰਥੁ  ਪਾਇਆ  ਚਿੰਤਾ  ਗਈ  ਬਿਲਾਇ  ॥

 ਸਤਿਗੁਰਿ  ਮਿਲਿਐ  ਨਾਮੁ  ਊਪਜੈ  ਤਿਸਨਾ  ਭੁਖ  ਸਭ  ਜਾਇ  ॥

 ਨਾਨਕ  ਨਾਮੇ  ਰਤਿਆ  ਨਾਮੋ  ਪਲੈ  ਪਾਇ  ॥੧॥

 ਮਃ  ੪  ॥

 ਸਤਿਗੁਰ  ਪੁਰਖਿ  ਜਿ  ਮਾਰਿਆ  ਭ੍ਰਮਿ  ਭ੍ਰਮਿਆ  ਘਰੁ  ਛੋਡਿ  ਗਇਆ  ॥

 ਓਸੁ  ਪਿਛੈ  ਵਜੈ  ਫਕੜੀ  ਮੁਹੁ  ਕਾਲਾ  ਆਗੈ  ਭਇਆ  ॥

 ਓਸੁ  ਅਰਲੁ  ਬਰਲੁ  ਮੁਹਹੁ  ਨਿਕਲੈ  ਨਿਤ  ਝਗੂ  ਸੁਟਦਾ  ਮੁਆ  ॥

 ਕਿਆ  ਹੋਵੈ  ਕਿਸੈ  ਹੀ  ਦੈ  ਕੀਤੈ  ਜਾਂ  ਧੁਰਿ  ਕਿਰਤੁ  ਓਸ  ਦਾ  ਏਹੋ  ਜੇਹਾ  ਪਇਆ  ॥

 ਜਿਥੈ  ਓਹੁ  ਜਾਇ  ਤਿਥੈ  ਓਹੁ  ਝੂਠਾ  ਕੂੜੁ  ਬੋਲੇ  ਕਿਸੈ  ਨ  ਭਾਵੈ  ॥

 ਵੇਖਹੁ  ਭਾਈ  ਵਡਿਆਈ  ਹਰਿ  ਸੰਤਹੁ  ਸੁਆਮੀ  ਅਪੁਨੇ  ਕੀ  ਜੈਸਾ  ਕੋਈ  ਕਰੈ  ਤੈਸਾ  ਕੋਈ  ਪਾਵੈ  ॥

 ਏਹੁ  ਬ੍ਰਹਮ  ਬੀਚਾਰੁ  ਹੋਵੈ  ਦਰਿ  ਸਾਚੈ  ਅਗੋ  ਦੇ  ਜਨੁ  ਨਾਨਕੁ  ਆਖਿ  ਸੁਣਾਵੈ  ॥੨॥

 ਪਉੜੀ  ॥

 ਗੁਰਿ  ਸਚੈ  ਬਧਾ  ਥੇਹੁ  ਰਖਵਾਲੇ  ਗੁਰਿ  ਦਿਤੇ  ॥

 ਪੂਰਨ  ਹੋਈ  ਆਸ  ਗੁਰ  ਚਰਣੀ  ਮਨ  ਰਤੇ  ॥

 ਗੁਰਿ  ਕ੍ਰਿਪਾਲਿ  ਬੇਅੰਤਿ  ਅਵਗੁਣ  ਸਭਿ  ਹਤੇ  ॥

 ਗੁਰਿ  ਅਪਣੀ  ਕਿਰਪਾ  ਧਾਰਿ  ਅਪਣੇ  ਕਰਿ  ਲਿਤੇ  ॥

 ਨਾਨਕ  ਸਦ  ਬਲਿਹਾਰ  ਜਿਸੁ  ਗੁਰ  ਕੇ  ਗੁਣ  ਇਤੇ  ॥੨੭॥

 ਸਲੋਕ  ਮਃ  ੧  ॥

 ਤਾ  ਕੀ  ਰਜਾਇ  ਲੇਖਿਆ  ਪਾਇ  ਅਬ  ਕਿਆ  ਕੀਜੈ  ਪਾਂਡੇ  ॥

 ਹੁਕਮੁ  ਹੋਆ  ਹਾਸਲੁ  ਤਦੇ  ਹੋਇ  ਨਿਬੜਿਆ  ਹੰਢਹਿ  ਜੀਅ  ਕਮਾਂਦੇ  ॥੧॥

 ਮਃ  ੨  ॥

 ਨਕਿ  ਨਥ  ਖਸਮ  ਹਥ  ਕਿਰਤੁ  ਧਕੇ  ਦੇ  ॥

 ਜਹਾ  ਦਾਣੇ  ਤਹਾਂ  ਖਾਣੇ  ਨਾਨਕਾ  ਸਚੁ  ਹੇ  ॥੨॥

 ਪਉੜੀ  ॥

 ਸਭੇ  ਗਲਾ  ਆਪਿ  ਥਾਟਿ  ਬਹਾਲੀਓਨੁ  ॥

 ਆਪੇ  ਰਚਨੁ  ਰਚਾਇ  ਆਪੇ  ਹੀ  ਘਾਲਿਓਨੁ  ॥

 ਆਪੇ  ਜੰਤ  ਉਪਾਇ  ਆਪਿ  ਪ੍ਰਤਿਪਾਲਿਓਨੁ  ॥

 ਦਾਸ  ਰਖੇ  ਕੰਠਿ  ਲਾਇ  ਨਦਰਿ  ਨਿਹਾਲਿਓਨੁ  ॥

 ਨਾਨਕ  ਭਗਤਾ  ਸਦਾ  ਅਨੰਦੁ  ਭਾਉ  ਦੂਜਾ  ਜਾਲਿਓਨੁ  ॥੨੮॥

 ਸਲੋਕੁ  ਮਃ  ੩  ॥

 ਏ  ਮਨ  ਹਰਿ  ਜੀ  ਧਿਆਇ  ਤੂ  ਇਕ  ਮਨਿ  ਇਕ  ਚਿਤਿ  ਭਾਇ  ॥

 ਹਰਿ  ਕੀਆ  ਸਦਾ  ਸਦਾ  ਵਡਿਆਈਆ  ਦੇਇ  ਨ  ਪਛੋਤਾਇ  ॥

 ਹਉ  ਹਰਿ  ਕੈ  ਸਦ  ਬਲਿਹਾਰਣੈ  ਜਿਤੁ  ਸੇਵਿਐ  ਸੁਖੁ  ਪਾਇ  ॥

 ਨਾਨਕ  ਗੁਰਮੁਖਿ  ਮਿਲਿ  ਰਹੈ  ਹਉਮੈ  ਸਬਦਿ  ਜਲਾਇ  ॥੧॥

 ਮਃ  ੩  ॥

 ਆਪੇ  ਸੇਵਾ  ਲਾਇਅਨੁ  ਆਪੇ  ਬਖਸ  ਕਰੇਇ  ॥

 ਸਭਨਾ  ਕਾ  ਮਾ  ਪਿਉ  ਆਪਿ  ਹੈ  ਆਪੇ  ਸਾਰ  ਕਰੇਇ  ॥

 ਨਾਨਕ  ਨਾਮੁ  ਧਿਆਇਨਿ  ਤਿਨ  ਨਿਜ  ਘਰਿ  ਵਾਸੁ  ਹੈ  ਜੁਗੁ  ਜੁਗੁ  ਸੋਭਾ  ਹੋਇ  ॥੨॥

 ਪਉੜੀ  ॥

 ਤੂ  ਕਰਣ  ਕਾਰਣ  ਸਮਰਥੁ  ਹਹਿ  ਕਰਤੇ  ਮੈ  ਤੁਝ  ਬਿਨੁ  ਅਵਰੁ  ਨ  ਕੋਈ  ॥

 ਤੁਧੁ  ਆਪੇ  ਸਿਸਟਿ  ਸਿਰਜੀਆ  ਆਪੇ  ਫੁਨਿ  ਗੋਈ  ॥

 ਸਭੁ  ਇਕੋ  ਸਬਦੁ  ਵਰਤਦਾ  ਜੋ  ਕਰੇ  ਸੁ  ਹੋਈ  ॥

 ਵਡਿਆਈ  ਗੁਰਮੁਖਿ  ਦੇਇ  ਪ੍ਰਭੁ  ਹਰਿ  ਪਾਵੈ  ਸੋਈ  ॥

 ਗੁਰਮੁਖਿ  ਨਾਨਕ  ਆਰਾਧਿਆ  ਸਭਿ  ਆਖਹੁ  ਧੰਨੁ  ਧੰਨੁ  ਧੰਨੁ  ਗੁਰੁ  ਸੋਈ  ॥੨੯॥੧॥  ਸੁਧੁ

Tags

Post a Comment

0 Comments
* Please Don't Spam Here. All the Comments are Reviewed by Admin.