Type Here to Get Search Results !

kirtan

ਬਿਹਾਗੜੇ ਕੀ ਵਾਰ ਮਹਲਾ ੪


 ਬਿਹਾਗੜੇ  ਕੀ  ਵਾਰ  ਮਹਲਾ  ੪

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕ  ਮਃ  ੩  ॥

 ਗੁਰ  ਸੇਵਾ  ਤੇ  ਸੁਖੁ  ਪਾਈਐ  ਹੋਰ  ਥੈ  ਸੁਖੁ  ਨ  ਭਾਲਿ  ॥

 ਗੁਰ  ਕੈ  ਸਬਦਿ  ਮਨੁ  ਭੇਦੀਐ  ਸਦਾ  ਵਸੈ  ਹਰਿ  ਨਾਲਿ  ॥

 ਨਾਨਕ  ਨਾਮੁ  ਤਿਨਾ  ਕਉ  ਮਿਲੈ  ਜਿਨ  ਹਰਿ  ਵੇਖੈ  ਨਦਰਿ  ਨਿਹਾਲਿ  ॥੧॥

 ਮਃ  ੩  ॥

 ਸਿਫਤਿ  ਖਜਾਨਾ  ਬਖਸ  ਹੈ  ਜਿਸੁ  ਬਖਸੈ  ਸੋ  ਖਰਚੈ  ਖਾਇ  ॥

 ਸਤਿਗੁਰ  ਬਿਨੁ  ਹਥਿ  ਨ  ਆਵਈ  ਸਭ  ਥਕੇ  ਕਰਮ  ਕਮਾਇ  ॥

 ਨਾਨਕ  ਮਨਮੁਖੁ  ਜਗਤੁ  ਧਨਹੀਣੁ  ਹੈ  ਅਗੈ  ਭੁਖਾ  ਕਿ  ਖਾਇ  ॥੨॥

 ਪਉੜੀ  ॥

 ਸਭ  ਤੇਰੀ  ਤੂ  ਸਭਸ  ਦਾ  ਸਭ  ਤੁਧੁ  ਉਪਾਇਆ  ॥

 ਸਭਨਾ  ਵਿਚਿ  ਤੂ  ਵਰਤਦਾ  ਤੂ  ਸਭਨੀ  ਧਿਆਇਆ  ॥

 ਤਿਸ  ਦੀ  ਤੂ  ਭਗਤਿ  ਥਾਇ  ਪਾਇਹਿ  ਜੋ  ਤੁਧੁ  ਮਨਿ  ਭਾਇਆ  ॥

 ਜੋ  ਹਰਿ  ਪ੍ਰਭ  ਭਾਵੈ  ਸੋ  ਥੀਐ  ਸਭਿ  ਕਰਨਿ  ਤੇਰਾ  ਕਰਾਇਆ  ॥

 ਸਲਾਹਿਹੁ  ਹਰਿ  ਸਭਨਾ  ਤੇ  ਵਡਾ  ਜੋ  ਸੰਤ  ਜਨਾਂ  ਕੀ  ਪੈਜ  ਰਖਦਾ  ਆਇਆ  ॥੧॥

 ਸਲੋਕ  ਮਃ  ੩  ॥

 ਨਾਨਕ  ਗਿਆਨੀ  ਜਗੁ  ਜੀਤਾ  ਜਗਿ  ਜੀਤਾ  ਸਭੁ  ਕੋਇ  ॥

 ਨਾਮੇ  ਕਾਰਜ  ਸਿਧਿ  ਹੈ  ਸਹਜੇ  ਹੋਇ  ਸੁ  ਹੋਇ  ॥

 ਗੁਰਮਤਿ  ਮਤਿ  ਅਚਲੁ  ਹੈ  ਚਲਾਇ  ਨ  ਸਕੈ  ਕੋਇ  ॥

 ਭਗਤਾ  ਕਾ  ਹਰਿ  ਅੰਗੀਕਾਰੁ  ਕਰੇ  ਕਾਰਜੁ  ਸੁਹਾਵਾ  ਹੋਇ  ॥

 ਮਨਮੁਖ  ਮੂਲਹੁ  ਭੁਲਾਇਅਨੁ  ਵਿਚਿ  ਲਬੁ  ਲੋਭੁ  ਅਹੰਕਾਰੁ  ॥

 ਝਗੜਾ  ਕਰਦਿਆ  ਅਨਦਿਨੁ  ਗੁਦਰੈ  ਸਬਦਿ  ਨ  ਕਰੈ  ਵੀਚਾਰੁ  ॥

 ਸੁਧਿ  ਮਤਿ  ਕਰਤੈ  ਹਿਰਿ  ਲਈ  ਬੋਲਨਿ  ਸਭੁ  ਵਿਕਾਰੁ  ॥

 ਦਿਤੈ  ਕਿਤੈ  ਨ  ਸੰਤੋਖੀਅਨਿ  ਅੰਤਰਿ  ਤ੍ਰਿਸਨਾ  ਬਹੁਤੁ  ਅਗ੍ਯਾਨੁ  ਅੰਧਾਰੁ  ॥

 ਨਾਨਕ  ਮਨਮੁਖਾ  ਨਾਲਹੁ  ਤੁਟੀਆ  ਭਲੀ  ਜਿਨਾ  ਮਾਇਆ  ਮੋਹਿ  ਪਿਆਰੁ  ॥੧॥

 ਮਃ  ੩  ॥

 ਤਿਨ੍ਹ  ਭਉ  ਸੰਸਾ  ਕਿਆ  ਕਰੇ  ਜਿਨ  ਸਤਿਗੁਰੁ  ਸਿਰਿ  ਕਰਤਾਰੁ  ॥

 ਧੁਰਿ  ਤਿਨ  ਕੀ  ਪੈਜ  ਰਖਦਾ  ਆਪੇ  ਰਖਣਹਾਰੁ  ॥

 ਮਿਲਿ  ਪ੍ਰੀਤਮ  ਸੁਖੁ  ਪਾਇਆ  ਸਚੈ  ਸਬਦਿ  ਵੀਚਾਰਿ  ॥

 ਨਾਨਕ  ਸੁਖਦਾਤਾ  ਸੇਵਿਆ  ਆਪੇ  ਪਰਖਣਹਾਰੁ  ॥੨॥

 ਪਉੜੀ  ॥

 ਜੀਅ  ਜੰਤ  ਸਭਿ  ਤੇਰਿਆ  ਤੂ  ਸਭਨਾ  ਰਾਸਿ  ॥

 ਜਿਸ  ਨੋ  ਤੂ  ਦੇਹਿ  ਤਿਸੁ  ਸਭੁ  ਕਿਛੁ  ਮਿਲੈ  ਕੋਈ  ਹੋਰੁ  ਸਰੀਕੁ  ਨਾਹੀ  ਤੁਧੁ  ਪਾਸਿ  ॥

 ਤੂ  ਇਕੋ  ਦਾਤਾ  ਸਭਸ  ਦਾ  ਹਰਿ  ਪਹਿ  ਅਰਦਾਸਿ  ॥

 ਜਿਸ  ਦੀ  ਤੁਧੁ  ਭਾਵੈ  ਤਿਸ  ਦੀ  ਤੂ  ਮੰਨਿ  ਲੈਹਿ  ਸੋ  ਜਨੁ  ਸਾਬਾਸਿ  ॥

 ਸਭੁ  ਤੇਰਾ  ਚੋਜੁ  ਵਰਤਦਾ  ਦੁਖੁ  ਸੁਖੁ  ਤੁਧੁ  ਪਾਸਿ  ॥੨॥

 ਸਲੋਕ  ਮਃ  ੩  ॥

 ਗੁਰਮੁਖਿ  ਸਚੈ  ਭਾਵਦੇ  ਦਰਿ  ਸਚੈ  ਸਚਿਆਰ  ॥

 ਸਾਜਨ  ਮਨਿ  ਆਨੰਦੁ  ਹੈ  ਗੁਰ  ਕਾ  ਸਬਦੁ  ਵੀਚਾਰ  ॥

 ਅੰਤਰਿ  ਸਬਦੁ  ਵਸਾਇਆ  ਦੁਖੁ  ਕਟਿਆ  ਚਾਨਣੁ  ਕੀਆ  ਕਰਤਾਰਿ  ॥

 ਨਾਨਕ  ਰਖਣਹਾਰਾ  ਰਖਸੀ  ਆਪਣੀ  ਕਿਰਪਾ  ਧਾਰਿ  ॥੧॥

 ਮਃ  ੩  ॥

 ਗੁਰ  ਕੀ  ਸੇਵਾ  ਚਾਕਰੀ  ਭੈ  ਰਚਿ  ਕਾਰ  ਕਮਾਇ  ॥

 ਜੇਹਾ  ਸੇਵੈ  ਤੇਹੋ  ਹੋਵੈ  ਜੇ  ਚਲੈ  ਤਿਸੈ  ਰਜਾਇ  ॥

 ਨਾਨਕ  ਸਭੁ  ਕਿਛੁ  ਆਪਿ  ਹੈ  ਅਵਰੁ  ਨ  ਦੂਜੀ  ਜਾਇ  ॥੨॥

 ਪਉੜੀ  ॥

 ਤੇਰੀ  ਵਡਿਆਈ  ਤੂਹੈ  ਜਾਣਦਾ  ਤੁਧੁ  ਜੇਵਡੁ  ਅਵਰੁ  ਨ  ਕੋਈ  ॥

 ਤੁਧੁ  ਜੇਵਡੁ  ਹੋਰੁ  ਸਰੀਕੁ  ਹੋਵੈ  ਤਾ  ਆਖੀਐ  ਤੁਧੁ  ਜੇਵਡੁ  ਤੂਹੈ  ਹੋਈ  ॥

 ਜਿਨਿ  ਤੂ  ਸੇਵਿਆ  ਤਿਨਿ  ਸੁਖੁ  ਪਾਇਆ  ਹੋਰੁ  ਤਿਸ  ਦੀ  ਰੀਸ  ਕਰੇ  ਕਿਆ  ਕੋਈ  ॥

 ਤੂ  ਭੰਨਣ  ਘੜਣ  ਸਮਰਥੁ  ਦਾਤਾਰੁ  ਹਹਿ  ਤੁਧੁ  ਅਗੈ  ਮੰਗਣ  ਨੋ  ਹਥ  ਜੋੜਿ  ਖਲੀ  ਸਭ  ਹੋਈ  ॥

 ਤੁਧੁ  ਜੇਵਡੁ  ਦਾਤਾਰੁ  ਮੈ  ਕੋਈ  ਨਦਰਿ  ਨ  ਆਵਈ  ਤੁਧੁ  ਸਭਸੈ  ਨੋ  ਦਾਨੁ  ਦਿਤਾ  ਖੰਡੀ  ਵਰਭੰਡੀ  ਪਾਤਾਲੀ  ਪੁਰਈ  ਸਭ  ਲੋਈ  ॥੩॥

 ਸਲੋਕ  ਮਃ  ੩  ॥

 ਮਨਿ  ਪਰਤੀਤਿ  ਨ  ਆਈਆ  ਸਹਜਿ  ਨ  ਲਗੋ  ਭਾਉ  ॥

 ਸਬਦੈ  ਸਾਦੁ  ਨ  ਪਾਇਓ  ਮਨਹਠਿ  ਕਿਆ  ਗੁਣ  ਗਾਇ  ॥

 ਨਾਨਕ  ਆਇਆ  ਸੋ  ਪਰਵਾਣੁ  ਹੈ  ਜਿ  ਗੁਰਮੁਖਿ  ਸਚਿ  ਸਮਾਇ  ॥੧॥

 ਮਃ  ੩  ॥

 ਆਪਣਾ  ਆਪੁ  ਨ  ਪਛਾਣੈ  ਮੂੜਾ  ਅਵਰਾ  ਆਖਿ  ਦੁਖਾਏ  ॥

 ਮੁੰਢੈ  ਦੀ  ਖਸਲਤਿ  ਨ  ਗਈਆ  ਅੰਧੇ  ਵਿਛੁੜਿ  ਚੋਟਾ  ਖਾਏ  ॥

 ਸਤਿਗੁਰ  ਕੈ  ਭੈ  ਭੰਨਿ  ਨ  ਘੜਿਓ  ਰਹੈ  ਅੰਕਿ  ਸਮਾਏ  ॥

 ਅਨਦਿਨੁ  ਸਹਸਾ  ਕਦੇ  ਨ  ਚੂਕੈ  ਬਿਨੁ  ਸਬਦੈ  ਦੁਖੁ  ਪਾਏ  ॥

 ਕਾਮੁ  ਕ੍ਰੋਧੁ  ਲੋਭੁ  ਅੰਤਰਿ  ਸਬਲਾ  ਨਿਤ  ਧੰਧਾ  ਕਰਤ  ਵਿਹਾਏ  ॥

 ਚਰਣ  ਕਰ  ਦੇਖਤ  ਸੁਣਿ  ਥਕੇ  ਦਿਹ  ਮੁਕੇ  ਨੇੜੈ  ਆਏ  ॥

 ਸਚਾ  ਨਾਮੁ  ਨ  ਲਗੋ  ਮੀਠਾ  ਜਿਤੁ  ਨਾਮਿ  ਨਵ  ਨਿਧਿ  ਪਾਏ  ॥

 ਜੀਵਤੁ  ਮਰੈ  ਮਰੈ  ਫੁਨਿ  ਜੀਵੈ  ਤਾਂ  ਮੋਖੰਤਰੁ  ਪਾਏ  ॥

 ਧੁਰਿ  ਕਰਮੁ  ਨ  ਪਾਇਓ  ਪਰਾਣੀ  ਵਿਣੁ  ਕਰਮਾ  ਕਿਆ  ਪਾਏ  ॥

 ਗੁਰ  ਕਾ  ਸਬਦੁ  ਸਮਾਲਿ  ਤੂ  ਮੂੜੇ  ਗਤਿ  ਮਤਿ  ਸਬਦੇ  ਪਾਏ  ॥

 ਨਾਨਕ  ਸਤਿਗੁਰੁ  ਤਦ  ਹੀ  ਪਾਏ  ਜਾਂ  ਵਿਚਹੁ  ਆਪੁ  ਗਵਾਏ  ॥੨॥

 ਪਉੜੀ  ॥

 ਜਿਸ  ਦੈ  ਚਿਤਿ  ਵਸਿਆ  ਮੇਰਾ  ਸੁਆਮੀ  ਤਿਸ  ਨੋ  ਕਿਉ  ਅੰਦੇਸਾ  ਕਿਸੈ  ਗਲੈ  ਦਾ  ਲੋੜੀਐ  ॥

 ਹਰਿ  ਸੁਖਦਾਤਾ  ਸਭਨਾ  ਗਲਾ  ਕਾ  ਤਿਸ  ਨੋ  ਧਿਆਇਦਿਆ  ਕਿਵ  ਨਿਮਖ  ਘੜੀ  ਮੁਹੁ  ਮੋੜੀਐ  ॥

 ਜਿਨਿ  ਹਰਿ  ਧਿਆਇਆ  ਤਿਸ  ਨੋ  ਸਰਬ  ਕਲਿਆਣ  ਹੋਏ  ਨਿਤ  ਸੰਤ  ਜਨਾ  ਕੀ  ਸੰਗਤਿ  ਜਾਇ  ਬਹੀਐ  ਮੁਹੁ  ਜੋੜੀਐ  ॥

 ਸਭਿ  ਦੁਖ  ਭੁਖ  ਰੋਗ  ਗਏ  ਹਰਿ  ਸੇਵਕ  ਕੇ  ਸਭਿ  ਜਨ  ਕੇ  ਬੰਧਨ  ਤੋੜੀਐ  ॥

 ਹਰਿ  ਕਿਰਪਾ  ਤੇ  ਹੋਆ  ਹਰਿ  ਭਗਤੁ  ਹਰਿ  ਭਗਤ  ਜਨਾ  ਕੈ  ਮੁਹਿ  ਡਿਠੈ  ਜਗਤੁ  ਤਰਿਆ  ਸਭੁ  ਲੋੜੀਐ  ॥੪॥

 ਸਲੋਕ  ਮਃ  ੩  ॥

 ਸਾ  ਰਸਨਾ  ਜਲਿ  ਜਾਉ  ਜਿਨਿ  ਹਰਿ  ਕਾ  ਸੁਆਉ  ਨ  ਪਾਇਆ  ॥

 ਨਾਨਕ  ਰਸਨਾ  ਸਬਦਿ  ਰਸਾਇ  ਜਿਨਿ  ਹਰਿ  ਹਰਿ  ਮੰਨਿ  ਵਸਾਇਆ  ॥੧॥

 ਮਃ  ੩  ॥

 ਸਾ  ਰਸਨਾ  ਜਲਿ  ਜਾਉ  ਜਿਨਿ  ਹਰਿ  ਕਾ  ਨਾਉ  ਵਿਸਾਰਿਆ  ॥

 ਨਾਨਕ  ਗੁਰਮੁਖਿ  ਰਸਨਾ  ਹਰਿ  ਜਪੈ  ਹਰਿ  ਕੈ  ਨਾਇ  ਪਿਆਰਿਆ  ॥੨॥

 ਪਉੜੀ  ॥

 ਹਰਿ  ਆਪੇ  ਠਾਕੁਰੁ  ਸੇਵਕੁ  ਭਗਤੁ  ਹਰਿ  ਆਪੇ  ਕਰੇ  ਕਰਾਏ  ॥

 ਹਰਿ  ਆਪੇ  ਵੇਖੈ  ਵਿਗਸੈ  ਆਪੇ  ਜਿਤੁ  ਭਾਵੈ  ਤਿਤੁ  ਲਾਏ  ॥

 ਹਰਿ  ਇਕਨਾ  ਮਾਰਗਿ  ਪਾਏ  ਆਪੇ  ਹਰਿ  ਇਕਨਾ  ਉਝੜਿ  ਪਾਏ  ॥

 ਹਰਿ  ਸਚਾ  ਸਾਹਿਬੁ  ਸਚੁ  ਤਪਾਵਸੁ  ਕਰਿ  ਵੇਖੈ  ਚਲਤ  ਸਬਾਏ  ॥

 ਗੁਰ  ਪਰਸਾਦਿ  ਕਹੈ  ਜਨੁ  ਨਾਨਕੁ  ਹਰਿ  ਸਚੇ  ਕੇ  ਗੁਣ  ਗਾਏ  ॥੫॥

 ਸਲੋਕ  ਮਃ  ੩  ॥

 ਦਰਵੇਸੀ  ਕੋ  ਜਾਣਸੀ  ਵਿਰਲਾ  ਕੋ  ਦਰਵੇਸੁ  ॥

 ਜੇ  ਘਰਿ  ਘਰਿ  ਹੰਢੈ  ਮੰਗਦਾ  ਧਿਗੁ  ਜੀਵਣੁ  ਧਿਗੁ  ਵੇਸੁ  ॥

 ਜੇ  ਆਸਾ  ਅੰਦੇਸਾ  ਤਜਿ  ਰਹੈ  ਗੁਰਮੁਖਿ  ਭਿਖਿਆ  ਨਾਉ  ॥

 ਤਿਸ  ਕੇ  ਚਰਨ  ਪਖਾਲੀਅਹਿ  ਨਾਨਕ  ਹਉ  ਬਲਿਹਾਰੈ  ਜਾਉ  ॥੧॥

 ਮਃ  ੩  ॥

 ਨਾਨਕ  ਤਰਵਰੁ  ਏਕੁ  ਫਲੁ  ਦੁਇ  ਪੰਖੇਰੂ  ਆਹਿ  ॥

 ਆਵਤ  ਜਾਤ  ਨ  ਦੀਸਹੀ  ਨਾ  ਪਰ  ਪੰਖੀ  ਤਾਹਿ  ॥

 ਬਹੁ  ਰੰਗੀ  ਰਸ  ਭੋਗਿਆ  ਸਬਦਿ  ਰਹੈ  ਨਿਰਬਾਣੁ  ॥

 ਹਰਿ  ਰਸਿ  ਫਲਿ  ਰਾਤੇ  ਨਾਨਕਾ  ਕਰਮਿ  ਸਚਾ  ਨੀਸਾਣੁ  ॥੨॥

 ਪਉੜੀ  ॥

 ਆਪੇ  ਧਰਤੀ  ਆਪੇ  ਹੈ  ਰਾਹਕੁ  ਆਪਿ  ਜੰਮਾਇ  ਪੀਸਾਵੈ  ॥

 ਆਪਿ  ਪਕਾਵੈ  ਆਪਿ  ਭਾਂਡੇ  ਦੇਇ  ਪਰੋਸੈ  ਆਪੇ  ਹੀ  ਬਹਿ  ਖਾਵੈ  ॥

 ਆਪੇ  ਜਲੁ  ਆਪੇ  ਦੇ  ਛਿੰਗਾ  ਆਪੇ  ਚੁਲੀ  ਭਰਾਵੈ  ॥

 ਆਪੇ  ਸੰਗਤਿ  ਸਦਿ  ਬਹਾਲੈ  ਆਪੇ  ਵਿਦਾ  ਕਰਾਵੈ  ॥

 ਜਿਸ  ਨੋ  ਕਿਰਪਾਲੁ  ਹੋਵੈ  ਹਰਿ  ਆਪੇ  ਤਿਸ  ਨੋ  ਹੁਕਮੁ  ਮਨਾਵੈ  ॥੬॥

 ਸਲੋਕ  ਮਃ  ੩  ॥

 ਕਰਮ  ਧਰਮ  ਸਭਿ  ਬੰਧਨਾ  ਪਾਪ  ਪੁੰਨ  ਸਨਬੰਧੁ  ॥

 ਮਮਤਾ  ਮੋਹੁ  ਸੁ  ਬੰਧਨਾ  ਪੁਤ੍ਰ  ਕਲਤ੍ਰ  ਸੁ  ਧੰਧੁ  ॥

 ਜਹ  ਦੇਖਾ  ਤਹ  ਜੇਵਰੀ  ਮਾਇਆ  ਕਾ  ਸਨਬੰਧੁ  ॥

 ਨਾਨਕ  ਸਚੇ  ਨਾਮ  ਬਿਨੁ  ਵਰਤਣਿ  ਵਰਤੈ  ਅੰਧੁ  ॥੧॥

 ਮਃ  ੪  ॥

 ਅੰਧੇ  ਚਾਨਣੁ  ਤਾ  ਥੀਐ  ਜਾ  ਸਤਿਗੁਰੁ  ਮਿਲੈ  ਰਜਾਇ  ॥

 ਬੰਧਨ  ਤੋੜੈ  ਸਚਿ  ਵਸੈ  ਅਗਿਆਨੁ  ਅਧੇਰਾ  ਜਾਇ  ॥

 ਸਭੁ  ਕਿਛੁ  ਦੇਖੈ  ਤਿਸੈ  ਕਾ  ਜਿਨਿ  ਕੀਆ  ਤਨੁ  ਸਾਜਿ  ॥

 ਨਾਨਕ  ਸਰਣਿ  ਕਰਤਾਰ  ਕੀ  ਕਰਤਾ  ਰਾਖੈ  ਲਾਜ  ॥੨॥

 ਪਉੜੀ  ॥

 ਜਦਹੁ  ਆਪੇ  ਥਾਟੁ  ਕੀਆ  ਬਹਿ  ਕਰਤੈ  ਤਦਹੁ  ਪੁਛਿ  ਨ  ਸੇਵਕੁ  ਬੀਆ  ॥

 ਤਦਹੁ  ਕਿਆ  ਕੋ  ਲੇਵੈ  ਕਿਆ  ਕੋ  ਦੇਵੈ  ਜਾਂ  ਅਵਰੁ  ਨ  ਦੂਜਾ  ਕੀਆ  ॥

 ਫਿਰਿ  ਆਪੇ  ਜਗਤੁ  ਉਪਾਇਆ  ਕਰਤੈ  ਦਾਨੁ  ਸਭਨਾ  ਕਉ  ਦੀਆ  ॥

 ਆਪੇ  ਸੇਵ  ਬਣਾਈਅਨੁ  ਗੁਰਮੁਖਿ  ਆਪੇ  ਅੰਮ੍ਰਿਤੁ  ਪੀਆ  ॥

 ਆਪਿ  ਨਿਰੰਕਾਰ  ਆਕਾਰੁ  ਹੈ  ਆਪੇ  ਆਪੇ  ਕਰੈ  ਸੁ  ਥੀਆ  ॥੭॥

 ਸਲੋਕ  ਮਃ  ੩  ॥

 ਗੁਰਮੁਖਿ  ਪ੍ਰਭੁ  ਸੇਵਹਿ  ਸਦ  ਸਾਚਾ  ਅਨਦਿਨੁ  ਸਹਜਿ  ਪਿਆਰਿ  ॥

 ਸਦਾ  ਅਨੰਦਿ  ਗਾਵਹਿ  ਗੁਣ  ਸਾਚੇ  ਅਰਧਿ  ਉਰਧਿ  ਉਰਿ  ਧਾਰਿ  ॥

 ਅੰਤਰਿ  ਪ੍ਰੀਤਮੁ  ਵਸਿਆ  ਧੁਰਿ  ਕਰਮੁ  ਲਿਖਿਆ  ਕਰਤਾਰਿ  ॥

 ਨਾਨਕ  ਆਪਿ  ਮਿਲਾਇਅਨੁ  ਆਪੇ  ਕਿਰਪਾ  ਧਾਰਿ  ॥੧॥

 ਮਃ  ੩  ॥

 ਕਹਿਐ  ਕਥਿਐ  ਨ  ਪਾਈਐ  ਅਨਦਿਨੁ  ਰਹੈ  ਸਦਾ  ਗੁਣ  ਗਾਇ  ॥

 ਵਿਣੁ  ਕਰਮੈ  ਕਿਨੈ  ਨ  ਪਾਇਓ  ਭਉਕਿ  ਮੁਏ  ਬਿਲਲਾਇ  ॥

 ਗੁਰ  ਕੈ  ਸਬਦਿ  ਮਨੁ  ਤਨੁ  ਭਿਜੈ  ਆਪਿ  ਵਸੈ  ਮਨਿ  ਆਇ  ॥

 ਨਾਨਕ  ਨਦਰੀ  ਪਾਈਐ  ਆਪੇ  ਲਏ  ਮਿਲਾਇ  ॥੨॥

 ਪਉੜੀ  ॥

 ਆਪੇ  ਵੇਦ  ਪੁਰਾਣ  ਸਭਿ  ਸਾਸਤ  ਆਪਿ  ਕਥੈ  ਆਪਿ  ਭੀਜੈ  ॥

 ਆਪੇ  ਹੀ  ਬਹਿ  ਪੂਜੇ  ਕਰਤਾ  ਆਪਿ  ਪਰਪੰਚੁ  ਕਰੀਜੈ  ॥

 ਆਪਿ  ਪਰਵਿਰਤਿ  ਆਪਿ  ਨਿਰਵਿਰਤੀ  ਆਪੇ  ਅਕਥੁ  ਕਥੀਜੈ  ॥

 ਆਪੇ  ਪੁੰਨੁ  ਸਭੁ  ਆਪਿ  ਕਰਾਏ  ਆਪਿ  ਅਲਿਪਤੁ  ਵਰਤੀਜੈ  ॥

 ਆਪੇ  ਸੁਖੁ  ਦੁਖੁ  ਦੇਵੈ  ਕਰਤਾ  ਆਪੇ  ਬਖਸ  ਕਰੀਜੈ  ॥੮॥

 ਸਲੋਕ  ਮਃ  ੩  ॥

 ਸੇਖਾ  ਅੰਦਰਹੁ  ਜੋਰੁ  ਛਡਿ  ਤੂ  ਭਉ  ਕਰਿ  ਝਲੁ  ਗਵਾਇ  ॥

 ਗੁਰ  ਕੈ  ਭੈ  ਕੇਤੇ  ਨਿਸਤਰੇ  ਭੈ  ਵਿਚਿ  ਨਿਰਭਉ  ਪਾਇ  ॥

 ਮਨੁ  ਕਠੋਰੁ  ਸਬਦਿ  ਭੇਦਿ  ਤੂੰ  ਸਾਂਤਿ  ਵਸੈ  ਮਨਿ  ਆਇ  ॥

 ਸਾਂਤੀ  ਵਿਚਿ  ਕਾਰ  ਕਮਾਵਣੀ  ਸਾ  ਖਸਮੁ  ਪਾਏ  ਥਾਇ  ॥

 ਨਾਨਕ  ਕਾਮਿ  ਕ੍ਰੋਧਿ  ਕਿਨੈ  ਨ  ਪਾਇਓ  ਪੁਛਹੁ  ਗਿਆਨੀ  ਜਾਇ  ॥੧॥

 ਮਃ  ੩  ॥

 ਮਨਮੁਖ  ਮਾਇਆ  ਮੋਹੁ  ਹੈ  ਨਾਮਿ  ਨ  ਲਗੋ  ਪਿਆਰੁ  ॥

 ਕੂੜੁ  ਕਮਾਵੈ  ਕੂੜੁ  ਸੰਗ੍ਰਹੈ  ਕੂੜੁ  ਕਰੇ  ਆਹਾਰੁ  ॥

 ਬਿਖੁ  ਮਾਇਆ  ਧਨੁ  ਸੰਚਿ  ਮਰਹਿ  ਅੰਤੇ  ਹੋਇ  ਸਭੁ  ਛਾਰੁ  ॥

 ਕਰਮ  ਧਰਮ  ਸੁਚ  ਸੰਜਮ  ਕਰਹਿ  ਅੰਤਰਿ  ਲੋਭੁ  ਵਿਕਾਰੁ  ॥

 ਨਾਨਕ  ਜਿ  ਮਨਮੁਖੁ  ਕਮਾਵੈ  ਸੁ  ਥਾਇ  ਨਾ  ਪਵੈ  ਦਰਗਹਿ  ਹੋਇ  ਖੁਆਰੁ  ॥੨॥

 ਪਉੜੀ  ॥

 ਆਪੇ  ਖਾਣੀ  ਆਪੇ  ਬਾਣੀ  ਆਪੇ  ਖੰਡ  ਵਰਭੰਡ  ਕਰੇ  ॥

 ਆਪਿ  ਸਮੁੰਦੁ  ਆਪਿ  ਹੈ  ਸਾਗਰੁ  ਆਪੇ  ਹੀ  ਵਿਚਿ  ਰਤਨ  ਧਰੇ  ॥

 ਆਪਿ  ਲਹਾਏ  ਕਰੇ  ਜਿਸੁ  ਕਿਰਪਾ  ਜਿਸ  ਨੋ  ਗੁਰਮੁਖਿ  ਕਰੇ  ਹਰੇ  ॥

 ਆਪੇ  ਭਉਜਲੁ  ਆਪਿ  ਹੈ  ਬੋਹਿਥਾ  ਆਪੇ  ਖੇਵਟੁ  ਆਪਿ  ਤਰੇ  ॥

 ਆਪੇ  ਕਰੇ  ਕਰਾਏ  ਕਰਤਾ  ਅਵਰੁ  ਨ  ਦੂਜਾ  ਤੁਝੈ  ਸਰੇ  ॥੯॥

 ਸਲੋਕ  ਮਃ  ੩  ॥

 ਸਤਿਗੁਰ  ਕੀ  ਸੇਵਾ  ਸਫਲ  ਹੈ  ਜੇ  ਕੋ  ਕਰੇ  ਚਿਤੁ  ਲਾਇ  ॥

 ਨਾਮੁ  ਪਦਾਰਥੁ  ਪਾਈਐ  ਅਚਿੰਤੁ  ਵਸੈ  ਮਨਿ  ਆਇ  ॥

 ਜਨਮ  ਮਰਨ  ਦੁਖੁ  ਕਟੀਐ  ਹਉਮੈ  ਮਮਤਾ  ਜਾਇ  ॥

 ਉਤਮ  ਪਦਵੀ  ਪਾਈਐ  ਸਚੇ  ਰਹੈ  ਸਮਾਇ  ॥

 ਨਾਨਕ  ਪੂਰਬਿ  ਜਿਨ  ਕਉ  ਲਿਖਿਆ  ਤਿਨਾ  ਸਤਿਗੁਰੁ  ਮਿਲਿਆ  ਆਇ  ॥੧॥

 ਮਃ  ੩  ॥

 ਨਾਮਿ  ਰਤਾ  ਸਤਿਗੁਰੂ  ਹੈ  ਕਲਿਜੁਗ  ਬੋਹਿਥੁ  ਹੋਇ  ॥

 ਗੁਰਮੁਖਿ  ਹੋਵੈ  ਸੁ  ਪਾਰਿ  ਪਵੈ  ਜਿਨਾ  ਅੰਦਰਿ  ਸਚਾ  ਸੋਇ  ॥

 ਨਾਮੁ  ਸਮ੍ਹਾਲੇ  ਨਾਮੁ  ਸੰਗ੍ਰਹੈ  ਨਾਮੇ  ਹੀ  ਪਤਿ  ਹੋਇ  ॥

 ਨਾਨਕ  ਸਤਿਗੁਰੁ  ਪਾਇਆ  ਕਰਮਿ  ਪਰਾਪਤਿ  ਹੋਇ  ॥੨॥

 ਪਉੜੀ  ॥

 ਆਪੇ  ਪਾਰਸੁ  ਆਪਿ  ਧਾਤੁ  ਹੈ  ਆਪਿ  ਕੀਤੋਨੁ  ਕੰਚਨੁ  ॥

 ਆਪੇ  ਠਾਕੁਰੁ  ਸੇਵਕੁ  ਆਪੇ  ਆਪੇ  ਹੀ  ਪਾਪ  ਖੰਡਨੁ  ॥

 ਆਪੇ  ਸਭਿ  ਘਟ  ਭੋਗਵੈ  ਸੁਆਮੀ  ਆਪੇ  ਹੀ  ਸਭੁ  ਅੰਜਨੁ  ॥

 ਆਪਿ  ਬਿਬੇਕੁ  ਆਪਿ  ਸਭੁ  ਬੇਤਾ  ਆਪੇ  ਗੁਰਮੁਖਿ  ਭੰਜਨੁ  ॥

 ਜਨੁ  ਨਾਨਕੁ  ਸਾਲਾਹਿ  ਨ  ਰਜੈ  ਤੁਧੁ  ਕਰਤੇ  ਤੂ  ਹਰਿ  ਸੁਖਦਾਤਾ  ਵਡਨੁ  ॥੧੦॥

 ਸਲੋਕੁ  ਮਃ  ੪  ॥

 ਬਿਨੁ  ਸਤਿਗੁਰ  ਸੇਵੇ  ਜੀਅ  ਕੇ  ਬੰਧਨਾ  ਜੇਤੇ  ਕਰਮ  ਕਮਾਹਿ  ॥

 ਬਿਨੁ  ਸਤਿਗੁਰ  ਸੇਵੇ  ਠਵਰ  ਨ  ਪਾਵਹੀ  ਮਰਿ  ਜੰਮਹਿ  ਆਵਹਿ  ਜਾਹਿ  ॥

 ਬਿਨੁ  ਸਤਿਗੁਰ  ਸੇਵੇ  ਫਿਕਾ  ਬੋਲਣਾ  ਨਾਮੁ  ਨ  ਵਸੈ  ਮਨਿ  ਆਇ  ॥

 ਨਾਨਕ  ਬਿਨੁ  ਸਤਿਗੁਰ  ਸੇਵੇ  ਜਮ  ਪੁਰਿ  ਬਧੇ  ਮਾਰੀਅਹਿ  ਮੁਹਿ  ਕਾਲੈ  ਉਠਿ  ਜਾਹਿ  ॥੧॥

 ਮਃ  ੩  ॥

 ਇਕਿ  ਸਤਿਗੁਰ  ਕੀ  ਸੇਵਾ  ਕਰਹਿ  ਚਾਕਰੀ  ਹਰਿ  ਨਾਮੇ  ਲਗੈ  ਪਿਆਰੁ  ॥

 ਨਾਨਕ  ਜਨਮੁ  ਸਵਾਰਨਿ  ਆਪਣਾ  ਕੁਲ  ਕਾ  ਕਰਨਿ  ਉਧਾਰੁ  ॥੨॥

 ਪਉੜੀ  ॥

 ਆਪੇ  ਚਾਟਸਾਲ  ਆਪਿ  ਹੈ  ਪਾਧਾ  ਆਪੇ  ਚਾਟੜੇ  ਪੜਣ  ਕਉ  ਆਣੇ  ॥

 ਆਪੇ  ਪਿਤਾ  ਮਾਤਾ  ਹੈ  ਆਪੇ  ਆਪੇ  ਬਾਲਕ  ਕਰੇ  ਸਿਆਣੇ  ॥

 ਇਕ  ਥੈ  ਪੜਿ  ਬੁਝੈ  ਸਭੁ  ਆਪੇ  ਇਕ  ਥੈ  ਆਪੇ  ਕਰੇ  ਇਆਣੇ  ॥

 ਇਕਨਾ  ਅੰਦਰਿ  ਮਹਲਿ  ਬੁਲਾਏ  ਜਾ  ਆਪਿ  ਤੇਰੈ  ਮਨਿ  ਸਚੇ  ਭਾਣੇ  ॥

 ਜਿਨਾ  ਆਪੇ  ਗੁਰਮੁਖਿ  ਦੇ  ਵਡਿਆਈ  ਸੇ  ਜਨ  ਸਚੀ  ਦਰਗਹਿ  ਜਾਣੇ  ॥੧੧॥

 ਸਲੋਕੁ  ਮਰਦਾਨਾ  ੧  ॥

 ਕਲਿ  ਕਲਵਾਲੀ  ਕਾਮੁ  ਮਦੁ  ਮਨੂਆ  ਪੀਵਣਹਾਰੁ  ॥

 ਕ੍ਰੋਧ  ਕਟੋਰੀ  ਮੋਹਿ  ਭਰੀ  ਪੀਲਾਵਾ  ਅਹੰਕਾਰੁ  ॥

 ਮਜਲਸ  ਕੂੜੇ  ਲਬ  ਕੀ  ਪੀ  ਪੀ  ਹੋਇ  ਖੁਆਰੁ  ॥

 ਕਰਣੀ  ਲਾਹਣਿ  ਸਤੁ  ਗੁੜੁ  ਸਚੁ  ਸਰਾ  ਕਰਿ  ਸਾਰੁ  ॥

 ਗੁਣ  ਮੰਡੇ  ਕਰਿ  ਸੀਲੁ  ਘਿਉ  ਸਰਮੁ  ਮਾਸੁ  ਆਹਾਰੁ  ॥

 ਗੁਰਮੁਖਿ  ਪਾਈਐ  ਨਾਨਕਾ  ਖਾਧੈ  ਜਾਹਿ  ਬਿਕਾਰ  ॥੧॥

 ਮਰਦਾਨਾ  ੧  ॥

 ਕਾਇਆ  ਲਾਹਣਿ  ਆਪੁ  ਮਦੁ  ਮਜਲਸ  ਤ੍ਰਿਸਨਾ  ਧਾਤੁ  ॥

 ਮਨਸਾ  ਕਟੋਰੀ  ਕੂੜਿ  ਭਰੀ  ਪੀਲਾਏ  ਜਮਕਾਲੁ  ॥

 ਇਤੁ  ਮਦਿ  ਪੀਤੈ  ਨਾਨਕਾ  ਬਹੁਤੇ  ਖਟੀਅਹਿ  ਬਿਕਾਰ  ॥

 ਗਿਆਨੁ  ਗੁੜੁ  ਸਾਲਾਹ  ਮੰਡੇ  ਭਉ  ਮਾਸੁ  ਆਹਾਰੁ  ॥

 ਨਾਨਕ  ਇਹੁ  ਭੋਜਨੁ  ਸਚੁ  ਹੈ  ਸਚੁ  ਨਾਮੁ  ਆਧਾਰੁ  ॥੨॥

 ਕਾਂਯਾਂ  ਲਾਹਣਿ  ਆਪੁ  ਮਦੁ  ਅੰਮ੍ਰਿਤ  ਤਿਸ  ਕੀ  ਧਾਰ  ॥

 ਸਤਸੰਗਤਿ  ਸਿਉ  ਮੇਲਾਪੁ  ਹੋਇ  ਲਿਵ  ਕਟੋਰੀ  ਅੰਮ੍ਰਿਤ  ਭਰੀ  ਪੀ  ਪੀ  ਕਟਹਿ  ਬਿਕਾਰ  ॥੩॥

 ਪਉੜੀ  ॥

 ਆਪੇ  ਸੁਰਿ  ਨਰ  ਗਣ  ਗੰਧਰਬਾ  ਆਪੇ  ਖਟ  ਦਰਸਨ  ਕੀ  ਬਾਣੀ  ॥

 ਆਪੇ  ਸਿਵ  ਸੰਕਰ  ਮਹੇਸਾ  ਆਪੇ  ਗੁਰਮੁਖਿ  ਅਕਥ  ਕਹਾਣੀ  ॥

 ਆਪੇ  ਜੋਗੀ  ਆਪੇ  ਭੋਗੀ  ਆਪੇ  ਸੰਨਿਆਸੀ  ਫਿਰੈ  ਬਿਬਾਣੀ  ॥

 ਆਪੈ  ਨਾਲਿ  ਗੋਸਟਿ  ਆਪਿ  ਉਪਦੇਸੈ  ਆਪੇ  ਸੁਘੜੁ  ਸਰੂਪੁ  ਸਿਆਣੀ  ॥

 ਆਪਣਾ  ਚੋਜੁ  ਕਰਿ  ਵੇਖੈ  ਆਪੇ  ਆਪੇ  ਸਭਨਾ  ਜੀਆ  ਕਾ  ਹੈ  ਜਾਣੀ  ॥੧੨॥

 ਸਲੋਕੁ  ਮਃ  ੩  ॥

 ਏਹਾ  ਸੰਧਿਆ  ਪਰਵਾਣੁ  ਹੈ  ਜਿਤੁ  ਹਰਿ  ਪ੍ਰਭੁ  ਮੇਰਾ  ਚਿਤਿ  ਆਵੈ  ॥

 ਹਰਿ  ਸਿਉ  ਪ੍ਰੀਤਿ  ਊਪਜੈ  ਮਾਇਆ  ਮੋਹੁ  ਜਲਾਵੈ  ॥

 ਗੁਰ  ਪਰਸਾਦੀ  ਦੁਬਿਧਾ  ਮਰੈ  ਮਨੂਆ  ਅਸਥਿਰੁ  ਸੰਧਿਆ  ਕਰੇ  ਵੀਚਾਰੁ  ॥

 ਨਾਨਕ  ਸੰਧਿਆ  ਕਰੈ  ਮਨਮੁਖੀ  ਜੀਉ  ਨ  ਟਿਕੈ  ਮਰਿ  ਜੰਮੈ  ਹੋਇ  ਖੁਆਰੁ  ॥੧॥

 ਮਃ  ੩  ॥

 ਪ੍ਰਿਉ  ਪ੍ਰਿਉ  ਕਰਤੀ  ਸਭੁ  ਜਗੁ  ਫਿਰੀ  ਮੇਰੀ  ਪਿਆਸ  ਨ  ਜਾਇ  ॥

 ਨਾਨਕ  ਸਤਿਗੁਰਿ  ਮਿਲਿਐ  ਮੇਰੀ  ਪਿਆਸ  ਗਈ  ਪਿਰੁ  ਪਾਇਆ  ਘਰਿ  ਆਇ  ॥੨॥

 ਪਉੜੀ  ॥

 ਆਪੇ  ਤੰਤੁ  ਪਰਮ  ਤੰਤੁ  ਸਭੁ  ਆਪੇ  ਆਪੇ  ਠਾਕੁਰੁ  ਦਾਸੁ  ਭਇਆ  ॥

 ਆਪੇ  ਦਸ  ਅਠ  ਵਰਨ  ਉਪਾਇਅਨੁ  ਆਪਿ  ਬ੍ਰਹਮੁ  ਆਪਿ  ਰਾਜੁ  ਲਇਆ  ॥

 ਆਪੇ  ਮਾਰੇ  ਆਪੇ  ਛੋਡੈ  ਆਪੇ  ਬਖਸੇ  ਕਰੇ  ਦਇਆ  ॥

 ਆਪਿ  ਅਭੁਲੁ  ਨ  ਭੁਲੈ  ਕਬ  ਹੀ  ਸਭੁ  ਸਚੁ  ਤਪਾਵਸੁ  ਸਚੁ  ਥਿਆ  ॥

 ਆਪੇ  ਜਿਨਾ  ਬੁਝਾਏ  ਗੁਰਮੁਖਿ  ਤਿਨ  ਅੰਦਰਹੁ  ਦੂਜਾ  ਭਰਮੁ  ਗਇਆ  ॥੧੩॥

 ਸਲੋਕੁ  ਮਃ  ੫  ॥

 ਹਰਿ  ਨਾਮੁ  ਨ  ਸਿਮਰਹਿ  ਸਾਧਸੰਗਿ  ਤੈ  ਤਨਿ  ਉਡੈ  ਖੇਹ  ॥

 ਜਿਨਿ  ਕੀਤੀ  ਤਿਸੈ  ਨ  ਜਾਣਈ  ਨਾਨਕ  ਫਿਟੁ  ਅਲੂਣੀ  ਦੇਹ  ॥੧॥

 ਮਃ  ੫  ॥

 ਘਟਿ  ਵਸਹਿ  ਚਰਣਾਰਬਿੰਦ  ਰਸਨਾ  ਜਪੈ  ਗੁਪਾਲ  ॥

 ਨਾਨਕ  ਸੋ  ਪ੍ਰਭੁ  ਸਿਮਰੀਐ  ਤਿਸੁ  ਦੇਹੀ  ਕਉ  ਪਾਲਿ  ॥੨॥

 ਪਉੜੀ  ॥

 ਆਪੇ  ਅਠਸਠਿ  ਤੀਰਥ  ਕਰਤਾ  ਆਪਿ  ਕਰੇ  ਇਸਨਾਨੁ  ॥

 ਆਪੇ  ਸੰਜਮਿ  ਵਰਤੈ  ਸ੍ਵਾਮੀ  ਆਪਿ  ਜਪਾਇਹਿ  ਨਾਮੁ  ॥

 ਆਪਿ  ਦਇਆਲੁ  ਹੋਇ  ਭਉ  ਖੰਡਨੁ  ਆਪਿ  ਕਰੈ  ਸਭੁ  ਦਾਨੁ  ॥

 ਜਿਸ  ਨੋ  ਗੁਰਮੁਖਿ  ਆਪਿ  ਬੁਝਾਏ  ਸੋ  ਸਦ  ਹੀ  ਦਰਗਹਿ  ਪਾਏ  ਮਾਨੁ  ॥

 ਜਿਸ  ਦੀ  ਪੈਜ  ਰਖੈ  ਹਰਿ  ਸੁਆਮੀ  ਸੋ  ਸਚਾ  ਹਰਿ  ਜਾਨੁ  ॥੧੪॥

 ਸਲੋਕੁ  ਮਃ  ੩  ॥

 ਨਾਨਕ  ਬਿਨੁ  ਸਤਿਗੁਰ  ਭੇਟੇ  ਜਗੁ  ਅੰਧੁ  ਹੈ  ਅੰਧੇ  ਕਰਮ  ਕਮਾਇ  ॥

 ਸਬਦੈ  ਸਿਉ  ਚਿਤੁ  ਨ  ਲਾਵਈ  ਜਿਤੁ  ਸੁਖੁ  ਵਸੈ  ਮਨਿ  ਆਇ  ॥

 ਤਾਮਸਿ  ਲਗਾ  ਸਦਾ  ਫਿਰੈ  ਅਹਿਨਿਸਿ  ਜਲਤੁ  ਬਿਹਾਇ  ॥

 ਜੋ  ਤਿਸੁ  ਭਾਵੈ  ਸੋ  ਥੀਐ  ਕਹਣਾ  ਕਿਛੂ  ਨ  ਜਾਇ  ॥੧॥

 ਮਃ  ੩  ॥

 ਸਤਿਗੁਰੂ  ਫੁਰਮਾਇਆ  ਕਾਰੀ  ਏਹ  ਕਰੇਹੁ  ॥

 ਗੁਰੂ  ਦੁਆਰੈ  ਹੋਇ  ਕੈ  ਸਾਹਿਬੁ  ਸੰਮਾਲੇਹੁ  ॥

 ਸਾਹਿਬੁ  ਸਦਾ  ਹਜੂਰਿ  ਹੈ  ਭਰਮੈ  ਕੇ  ਛਉੜ  ਕਟਿ  ਕੈ  ਅੰਤਰਿ  ਜੋਤਿ  ਧਰੇਹੁ  ॥

 ਹਰਿ  ਕਾ  ਨਾਮੁ  ਅੰਮ੍ਰਿਤੁ  ਹੈ  ਦਾਰੂ  ਏਹੁ  ਲਾਏਹੁ  ॥

 ਸਤਿਗੁਰ  ਕਾ  ਭਾਣਾ  ਚਿਤਿ  ਰਖਹੁ  ਸੰਜਮੁ  ਸਚਾ  ਨੇਹੁ  ॥

 ਨਾਨਕ  ਐਥੈ  ਸੁਖੈ  ਅੰਦਰਿ  ਰਖਸੀ  ਅਗੈ  ਹਰਿ  ਸਿਉ  ਕੇਲ  ਕਰੇਹੁ  ॥੨॥

 ਪਉੜੀ  ॥

 ਆਪੇ  ਭਾਰ  ਅਠਾਰਹ  ਬਣਸਪਤਿ  ਆਪੇ  ਹੀ  ਫਲ  ਲਾਏ  ॥

 ਆਪੇ  ਮਾਲੀ  ਆਪਿ  ਸਭੁ  ਸਿੰਚੈ  ਆਪੇ  ਹੀ  ਮੁਹਿ  ਪਾਏ  ॥

 ਆਪੇ  ਕਰਤਾ  ਆਪੇ  ਭੁਗਤਾ  ਆਪੇ  ਦੇਇ  ਦਿਵਾਏ  ॥

 ਆਪੇ  ਸਾਹਿਬੁ  ਆਪੇ  ਹੈ  ਰਾਖਾ  ਆਪੇ  ਰਹਿਆ  ਸਮਾਏ  ॥

 ਜਨੁ  ਨਾਨਕ  ਵਡਿਆਈ  ਆਖੈ  ਹਰਿ  ਕਰਤੇ  ਕੀ  ਜਿਸ  ਨੋ  ਤਿਲੁ  ਨ  ਤਮਾਏ  ॥੧੫॥

 ਸਲੋਕ  ਮਃ  ੩  ॥

 ਮਾਣਸੁ  ਭਰਿਆ  ਆਣਿਆ  ਮਾਣਸੁ  ਭਰਿਆ  ਆਇ  ॥

 ਜਿਤੁ  ਪੀਤੈ  ਮਤਿ  ਦੂਰਿ  ਹੋਇ  ਬਰਲੁ  ਪਵੈ  ਵਿਚਿ  ਆਇ  ॥

 ਆਪਣਾ  ਪਰਾਇਆ  ਨ  ਪਛਾਣਈ  ਖਸਮਹੁ  ਧਕੇ  ਖਾਇ  ॥

 ਜਿਤੁ  ਪੀਤੈ  ਖਸਮੁ  ਵਿਸਰੈ  ਦਰਗਹ  ਮਿਲੈ  ਸਜਾਇ  ॥

 ਝੂਠਾ  ਮਦੁ  ਮੂਲਿ  ਨ  ਪੀਚਈ  ਜੇ  ਕਾ  ਪਾਰਿ  ਵਸਾਇ  ॥

 ਨਾਨਕ  ਨਦਰੀ  ਸਚੁ  ਮਦੁ  ਪਾਈਐ  ਸਤਿਗੁਰੁ  ਮਿਲੈ  ਜਿਸੁ  ਆਇ  ॥

 ਸਦਾ  ਸਾਹਿਬ  ਕੈ  ਰੰਗਿ  ਰਹੈ  ਮਹਲੀ  ਪਾਵੈ  ਥਾਉ  ॥੧॥

 ਮਃ  ੩  ॥

 ਇਹੁ  ਜਗਤੁ  ਜੀਵਤੁ  ਮਰੈ  ਜਾ  ਇਸ  ਨੋ  ਸੋਝੀ  ਹੋਇ  ॥

 ਜਾ  ਤਿਨਿ੍ਹ  ਸਵਾਲਿਆ  ਤਾਂ  ਸਵਿ  ਰਹਿਆ  ਜਗਾਏ  ਤਾਂ  ਸੁਧਿ  ਹੋਇ  ॥

 ਨਾਨਕ  ਨਦਰਿ  ਕਰੇ  ਜੇ  ਆਪਣੀ  ਸਤਿਗੁਰੁ  ਮੇਲੈ  ਸੋਇ  ॥

 ਗੁਰ  ਪ੍ਰਸਾਦਿ  ਜੀਵਤੁ  ਮਰੈ  ਤਾ  ਫਿਰਿ  ਮਰਣੁ  ਨ  ਹੋਇ  ॥੨॥

 ਪਉੜੀ  ॥

 ਜਿਸ  ਦਾ  ਕੀਤਾ  ਸਭੁ  ਕਿਛੁ  ਹੋਵੈ  ਤਿਸ  ਨੋ  ਪਰਵਾਹ  ਨਾਹੀ  ਕਿਸੈ  ਕੇਰੀ  ॥

 ਹਰਿ  ਜੀਉ  ਤੇਰਾ  ਦਿਤਾ  ਸਭੁ  ਕੋ  ਖਾਵੈ  ਸਭ  ਮੁਹਤਾਜੀ  ਕਢੈ  ਤੇਰੀ  ॥

 ਜਿ  ਤੁਧ  ਨੋ  ਸਾਲਾਹੇ  ਸੁ  ਸਭੁ  ਕਿਛੁ  ਪਾਵੈ  ਜਿਸ  ਨੋ  ਕਿਰਪਾ  ਨਿਰੰਜਨ  ਕੇਰੀ  ॥

 ਸੋਈ  ਸਾਹੁ  ਸਚਾ  ਵਣਜਾਰਾ  ਜਿਨਿ  ਵਖਰੁ  ਲਦਿਆ  ਹਰਿ  ਨਾਮੁ  ਧਨੁ  ਤੇਰੀ  ॥

 ਸਭਿ  ਤਿਸੈ  ਨੋ  ਸਾਲਾਹਿਹੁ  ਸੰਤਹੁ  ਜਿਨਿ  ਦੂਜੇ  ਭਾਵ  ਕੀ  ਮਾਰਿ  ਵਿਡਾਰੀ  ਢੇਰੀ  ॥੧੬॥

 ਸਲੋਕ  ॥

 ਕਬੀਰਾ  ਮਰਤਾ  ਮਰਤਾ  ਜਗੁ  ਮੁਆ  ਮਰਿ  ਭਿ  ਨ  ਜਾਨੈ  ਕੋਇ  ॥

 ਐਸੀ  ਮਰਨੀ  ਜੋ  ਮਰੈ  ਬਹੁਰਿ  ਨ  ਮਰਨਾ  ਹੋਇ  ॥੧॥

 ਮਃ  ੩  ॥

 ਕਿਆ  ਜਾਣਾ  ਕਿਵ  ਮਰਹਗੇ  ਕੈਸਾ  ਮਰਣਾ  ਹੋਇ  ॥

 ਜੇ  ਕਰਿ  ਸਾਹਿਬੁ  ਮਨਹੁ  ਨ  ਵੀਸਰੈ  ਤਾ  ਸਹਿਲਾ  ਮਰਣਾ  ਹੋਇ  ॥

 ਮਰਣੈ  ਤੇ  ਜਗਤੁ  ਡਰੈ  ਜੀਵਿਆ  ਲੋੜੈ  ਸਭੁ  ਕੋਇ  ॥

 ਗੁਰ  ਪਰਸਾਦੀ  ਜੀਵਤੁ  ਮਰੈ  ਹੁਕਮੈ  ਬੂਝੈ  ਸੋਇ  ॥

 ਨਾਨਕ  ਐਸੀ  ਮਰਨੀ  ਜੋ  ਮਰੈ  ਤਾ  ਸਦ  ਜੀਵਣੁ  ਹੋਇ  ॥੨॥

 ਪਉੜੀ  ॥

 ਜਾ  ਆਪਿ  ਕ੍ਰਿਪਾਲੁ  ਹੋਵੈ  ਹਰਿ  ਸੁਆਮੀ  ਤਾ  ਆਪਣਾਂ  ਨਾਉ  ਹਰਿ  ਆਪਿ  ਜਪਾਵੈ  ॥

 ਆਪੇ  ਸਤਿਗੁਰੁ  ਮੇਲਿ  ਸੁਖੁ  ਦੇਵੈ  ਆਪਣਾਂ  ਸੇਵਕੁ  ਆਪਿ  ਹਰਿ  ਭਾਵੈ  ॥

 ਆਪਣਿਆ  ਸੇਵਕਾ  ਕੀ  ਆਪਿ  ਪੈਜ  ਰਖੈ  ਆਪਣਿਆ  ਭਗਤਾ  ਕੀ  ਪੈਰੀ  ਪਾਵੈ  ॥

 ਧਰਮ  ਰਾਇ  ਹੈ  ਹਰਿ  ਕਾ  ਕੀਆ  ਹਰਿ  ਜਨ  ਸੇਵਕ  ਨੇੜਿ  ਨ  ਆਵੈ  ॥

 ਜੋ  ਹਰਿ  ਕਾ  ਪਿਆਰਾ  ਸੋ  ਸਭਨਾ  ਕਾ  ਪਿਆਰਾ  ਹੋਰ  ਕੇਤੀ  ਝਖਿ  ਝਖਿ  ਆਵੈ  ਜਾਵੈ  ॥੧੭॥

 ਸਲੋਕ  ਮਃ  ੩  ॥

 ਰਾਮੁ  ਰਾਮੁ  ਕਰਤਾ  ਸਭੁ  ਜਗੁ  ਫਿਰੈ  ਰਾਮੁ  ਨ  ਪਾਇਆ  ਜਾਇ  ॥

 ਅਗਮੁ  ਅਗੋਚਰੁ  ਅਤਿ  ਵਡਾ  ਅਤੁਲੁ  ਨ  ਤੁਲਿਆ  ਜਾਇ  ॥

 ਕੀਮਤਿ  ਕਿਨੈ  ਨ  ਪਾਈਆ  ਕਿਤੈ  ਨ  ਲਇਆ  ਜਾਇ  ॥

 ਗੁਰ  ਕੈ  ਸਬਦਿ  ਭੇਦਿਆ  ਇਨ  ਬਿਧਿ  ਵਸਿਆ  ਮਨਿ  ਆਇ  ॥

 ਨਾਨਕ  ਆਪਿ  ਅਮੇਉ  ਹੈ  ਗੁਰ  ਕਿਰਪਾ  ਤੇ  ਰਹਿਆ  ਸਮਾਇ  ॥

 ਆਪੇ  ਮਿਲਿਆ  ਮਿਲਿ  ਰਹਿਆ  ਆਪੇ  ਮਿਲਿਆ  ਆਇ  ॥੧॥

 ਮਃ  ੩  ॥

 ਏ  ਮਨ  ਇਹੁ  ਧਨੁ  ਨਾਮੁ  ਹੈ  ਜਿਤੁ  ਸਦਾ  ਸਦਾ  ਸੁਖੁ  ਹੋਇ  ॥

 ਤੋਟਾ  ਮੂਲਿ  ਨ  ਆਵਈ  ਲਾਹਾ  ਸਦ  ਹੀ  ਹੋਇ  ॥

 ਖਾਧੈ  ਖਰਚਿਐ  ਤੋਟਿ  ਨ  ਆਵਈ  ਸਦਾ  ਸਦਾ  ਓਹੁ  ਦੇਇ  ॥

 ਸਹਸਾ  ਮੂਲਿ  ਨ  ਹੋਵਈ  ਹਾਣਤ  ਕਦੇ  ਨ  ਹੋਇ  ॥

 ਨਾਨਕ  ਗੁਰਮੁਖਿ  ਪਾਈਐ  ਜਾ  ਕਉ  ਨਦਰਿ  ਕਰੇਇ  ॥੨॥

 ਪਉੜੀ  ॥

 ਆਪੇ  ਸਭ  ਘਟ  ਅੰਦਰੇ  ਆਪੇ  ਹੀ  ਬਾਹਰਿ  ॥

 ਆਪੇ  ਗੁਪਤੁ  ਵਰਤਦਾ  ਆਪੇ  ਹੀ  ਜਾਹਰਿ  ॥

 ਜੁਗ  ਛਤੀਹ  ਗੁਬਾਰੁ  ਕਰਿ  ਵਰਤਿਆ  ਸੁੰਨਾਹਰਿ  ॥

 ਓਥੈ  ਵੇਦ  ਪੁਰਾਨ  ਨ  ਸਾਸਤਾ  ਆਪੇ  ਹਰਿ  ਨਰਹਰਿ  ॥

 ਬੈਠਾ  ਤਾੜੀ  ਲਾਇ  ਆਪਿ  ਸਭ  ਦੂ  ਹੀ  ਬਾਹਰਿ  ॥

 ਆਪਣੀ  ਮਿਤਿ  ਆਪਿ  ਜਾਣਦਾ  ਆਪੇ  ਹੀ  ਗਉਹਰੁ  ॥੧੮॥

 ਸਲੋਕ  ਮਃ  ੩  ॥

 ਹਉਮੈ  ਵਿਚਿ  ਜਗਤੁ  ਮੁਆ  ਮਰਦੋ  ਮਰਦਾ  ਜਾਇ  ॥

 ਜਿਚਰੁ  ਵਿਚਿ  ਦੰਮੁ  ਹੈ  ਤਿਚਰੁ  ਨ  ਚੇਤਈ  ਕਿ  ਕਰੇਗੁ  ਅਗੈ  ਜਾਇ  ॥

 ਗਿਆਨੀ  ਹੋਇ  ਸੁ  ਚੇਤੰਨੁ  ਹੋਇ  ਅਗਿਆਨੀ  ਅੰਧੁ  ਕਮਾਇ  ॥

 ਨਾਨਕ  ਏਥੈ  ਕਮਾਵੈ  ਸੋ  ਮਿਲੈ  ਅਗੈ  ਪਾਏ  ਜਾਇ  ॥੧॥

 ਮਃ  ੩  ॥

 ਧੁਰਿ  ਖਸਮੈ  ਕਾ  ਹੁਕਮੁ  ਪਇਆ  ਵਿਣੁ  ਸਤਿਗੁਰ  ਚੇਤਿਆ  ਨ  ਜਾਇ  ॥

 ਸਤਿਗੁਰਿ  ਮਿਲਿਐ  ਅੰਤਰਿ  ਰਵਿ  ਰਹਿਆ  ਸਦਾ  ਰਹਿਆ  ਲਿਵ  ਲਾਇ  ॥

 ਦਮਿ  ਦਮਿ  ਸਦਾ  ਸਮਾਲਦਾ  ਦੰਮੁ  ਨ  ਬਿਰਥਾ  ਜਾਇ  ॥

 ਜਨਮ  ਮਰਨ  ਕਾ  ਭਉ  ਗਇਆ  ਜੀਵਨ  ਪਦਵੀ  ਪਾਇ  ॥

 ਨਾਨਕ  ਇਹੁ  ਮਰਤਬਾ  ਤਿਸ  ਨੋ  ਦੇਇ  ਜਿਸ  ਨੋ  ਕਿਰਪਾ  ਕਰੇ  ਰਜਾਇ  ॥੨॥

 ਪਉੜੀ  ॥

 ਆਪੇ  ਦਾਨਾਂ  ਬੀਨਿਆ  ਆਪੇ  ਪਰਧਾਨਾਂ  ॥

 ਆਪੇ  ਰੂਪ  ਦਿਖਾਲਦਾ  ਆਪੇ  ਲਾਇ  ਧਿਆਨਾਂ  ॥

 ਆਪੇ  ਮੋਨੀ  ਵਰਤਦਾ  ਆਪੇ  ਕਥੈ  ਗਿਆਨਾਂ  ॥

 ਕਉੜਾ  ਕਿਸੈ  ਨ  ਲਗਈ  ਸਭਨਾ  ਹੀ  ਭਾਨਾ  ॥

 ਉਸਤਤਿ  ਬਰਨਿ  ਨ  ਸਕੀਐ  ਸਦ  ਸਦ  ਕੁਰਬਾਨਾ  ॥੧੯॥

 ਸਲੋਕ  ਮਃ  ੧  ॥

 ਕਲੀ  ਅੰਦਰਿ  ਨਾਨਕਾ  ਜਿੰਨਾਂ  ਦਾ  ਅਉਤਾਰੁ  ॥

 ਪੁਤੁ  ਜਿਨੂਰਾ  ਧੀਅ  ਜਿੰਨੂਰੀ  ਜੋਰੂ  ਜਿੰਨਾ  ਦਾ  ਸਿਕਦਾਰੁ  ॥੧॥

 ਮਃ  ੧  ॥

 ਹਿੰਦੂ  ਮੂਲੇ  ਭੂਲੇ  ਅਖੁਟੀ  ਜਾਂਹੀ  ॥

 ਨਾਰਦਿ  ਕਹਿਆ  ਸਿ  ਪੂਜ  ਕਰਾਂਹੀ  ॥  ਅੰਧੇ  ਗੁੰਗੇ  ਅੰਧ  ਅੰਧਾਰੁ  ॥

 ਪਾਥਰੁ  ਲੇ  ਪੂਜਹਿ  ਮੁਗਧ  ਗਵਾਰ  ॥

 ਓਹਿ  ਜਾ  ਆਪਿ  ਡੁਬੇ  ਤੁਮ  ਕਹਾ  ਤਰਣਹਾਰੁ  ॥੨॥

 ਪਉੜੀ  ॥

 ਸਭੁ  ਕਿਹੁ  ਤੇਰੈ  ਵਸਿ  ਹੈ  ਤੂ  ਸਚਾ  ਸਾਹੁ  ॥

 ਭਗਤ  ਰਤੇ  ਰੰਗਿ  ਏਕ  ਕੈ  ਪੂਰਾ  ਵੇਸਾਹੁ  ॥

 ਅੰਮ੍ਰਿਤੁ  ਭੋਜਨੁ  ਨਾਮੁ  ਹਰਿ  ਰਜਿ  ਰਜਿ  ਜਨ  ਖਾਹੁ  ॥

 ਸਭਿ  ਪਦਾਰਥ  ਪਾਈਅਨਿ  ਸਿਮਰਣੁ  ਸਚੁ  ਲਾਹੁ  ॥

 ਸੰਤ  ਪਿਆਰੇ  ਪਾਰਬ੍ਰਹਮ  ਨਾਨਕ  ਹਰਿ  ਅਗਮ  ਅਗਾਹੁ  ॥੨੦॥

 ਸਲੋਕ  ਮਃ  ੩  ॥

 ਸਭੁ  ਕਿਛੁ  ਹੁਕਮੇ  ਆਵਦਾ  ਸਭੁ  ਕਿਛੁ  ਹੁਕਮੇ  ਜਾਇ  ॥

 ਜੇ  ਕੋ  ਮੂਰਖੁ  ਆਪਹੁ  ਜਾਣੈ  ਅੰਧਾ  ਅੰਧੁ  ਕਮਾਇ  ॥

 ਨਾਨਕ  ਹੁਕਮੁ  ਕੋ  ਗੁਰਮੁਖਿ  ਬੁਝੈ  ਜਿਸ  ਨੋ  ਕਿਰਪਾ  ਕਰੇ  ਰਜਾਇ  ॥੧॥

 ਮਃ  ੩  ॥

 ਸੋ  ਜੋਗੀ  ਜੁਗਤਿ  ਸੋ  ਪਾਏ  ਜਿਸ  ਨੋ  ਗੁਰਮੁਖਿ  ਨਾਮੁ  ਪਰਾਪਤਿ  ਹੋਇ  ॥

 ਤਿਸੁ  ਜੋਗੀ  ਕੀ  ਨਗਰੀ  ਸਭੁ  ਕੋ  ਵਸੈ  ਭੇਖੀ  ਜੋਗੁ  ਨ  ਹੋਇ  ॥

 ਨਾਨਕ  ਐਸਾ  ਵਿਰਲਾ  ਕੋ  ਜੋਗੀ  ਜਿਸੁ  ਘਟਿ  ਪਰਗਟੁ  ਹੋਇ  ॥੨॥

 ਪਉੜੀ  ॥

 ਆਪੇ  ਜੰਤ  ਉਪਾਇਅਨੁ  ਆਪੇ  ਆਧਾਰੁ  ॥

 ਆਪੇ  ਸੂਖਮੁ  ਭਾਲੀਐ  ਆਪੇ  ਪਾਸਾਰੁ  ॥

 ਆਪਿ  ਇਕਾਤੀ  ਹੋਇ  ਰਹੈ  ਆਪੇ  ਵਡ  ਪਰਵਾਰੁ  ॥

 ਨਾਨਕੁ  ਮੰਗੈ  ਦਾਨੁ  ਹਰਿ  ਸੰਤਾ  ਰੇਨਾਰੁ  ॥

 ਹੋਰੁ  ਦਾਤਾਰੁ  ਨ  ਸੁਝਈ  ਤੂ  ਦੇਵਣਹਾਰੁ  ॥੨੧॥੧॥  ਸੁਧੁ  ॥

Tags

Post a Comment

0 Comments
* Please Don't Spam Here. All the Comments are Reviewed by Admin.