Type Here to Get Search Results !

kirtan

ਥਿਤੀ ਮਹਲਾ ੧


 ਬਿਲਾਵਲੁ  ਮਹਲਾ  ੧  ਥਿਤੀ  ਘਰੁ  ੧੦  ਜਤਿ 


 ੴ  ਸਤਿਗੁਰ  ਪ੍ਰਸਾਦਿ  ॥ 


 ਏਕਮ  ਏਕੰਕਾਰੁ  ਨਿਰਾਲਾ  ॥ 


 ਅਮਰੁ  ਅਜੋਨੀ  ਜਾਤਿ  ਨ  ਜਾਲਾ  ॥ 


 ਅਗਮ  ਅਗੋਚਰੁ  ਰੂਪੁ  ਨ  ਰੇਖਿਆ  ॥ 


 ਖੋਜਤ  ਖੋਜਤ  ਘਟਿ  ਘਟਿ  ਦੇਖਿਆ  ॥ 


 ਜੋ  ਦੇਖਿ  ਦਿਖਾਵੈ  ਤਿਸ  ਕਉ  ਬਲਿ  ਜਾਈ  ॥ 


 ਗੁਰ  ਪਰਸਾਦਿ  ਪਰਮ  ਪਦੁ  ਪਾਈ  ॥੧॥ 


 ਕਿਆ  ਜਪੁ  ਜਾਪਉ  ਬਿਨੁ  ਜਗਦੀਸੈ  ॥ 


 ਗੁਰ  ਕੈ  ਸਬਦਿ  ਮਹਲੁ  ਘਰੁ  ਦੀਸੈ  ॥੧॥  ਰਹਾਉ  ॥ 


 ਦੂਜੈ  ਭਾਇ  ਲਗੇ  ਪਛੁਤਾਣੇ  ॥ 


 ਜਮ  ਦਰਿ  ਬਾਧੇ  ਆਵਣ  ਜਾਣੇ  ॥ 


 ਕਿਆ  ਲੈ  ਆਵਹਿ  ਕਿਆ  ਲੇ  ਜਾਹਿ  ॥ 


 ਸਿਰਿ  ਜਮਕਾਲੁ  ਸਿ  ਚੋਟਾ  ਖਾਹਿ  ॥ 


 ਬਿਨੁ  ਗੁਰ  ਸਬਦ  ਨ  ਛੂਟਸਿ  ਕੋਇ  ॥ 


 ਪਾਖੰਡਿ  ਕੀਨੈ੍  ਮੁਕਤਿ  ਨ  ਹੋਇ  ॥੨॥ 


 ਆਪੇ  ਸਚੁ  ਕੀਆ  ਕਰ  ਜੋੜਿ  ॥ 


 ਅੰਡਜ  ਫੋੜਿ  ਜੋੜਿ  ਵਿਛੋੜਿ  ॥ 


 ਧਰਤਿ  ਅਕਾਸੁ  ਕੀਏ  ਬੈਸਣ  ਕਉ  ਥਾਉ  ॥ 


 ਰਾਤਿ  ਦਿਨੰਤੁ  ਕੀਏ  ਭਉ  ਭਾਉ  ॥ 


 ਜਿਨਿ  ਕੀਏ  ਕਰਿ  ਵੇਖਣਹਾਰਾ  ॥ 


 ਅਵਰੁ  ਨ  ਦੂਜਾ  ਸਿਰਜਣਹਾਰਾ  ॥੩॥ 


 ਤ੍ਰਿਤੀਆ  ਬ੍ਰਹਮਾ  ਬਿਸਨੁ  ਮਹੇਸਾ  ॥ 


 ਦੇਵੀ  ਦੇਵ  ਉਪਾਏ  ਵੇਸਾ  ॥ 


 ਜੋਤੀ  ਜਾਤੀ  ਗਣਤ  ਨ  ਆਵੈ  ॥ 


 ਜਿਨਿ  ਸਾਜੀ  ਸੋ  ਕੀਮਤਿ  ਪਾਵੈ  ॥ 


 ਕੀਮਤਿ  ਪਾਇ  ਰਹਿਆ  ਭਰਪੂਰਿ  ॥ 


 ਕਿਸੁ  ਨੇੜੈ  ਕਿਸੁ  ਆਖਾ  ਦੂਰਿ  ॥੪॥ 


 ਚਉਥਿ  ਉਪਾਏ  ਚਾਰੇ  ਬੇਦਾ  ॥ 


 ਖਾਣੀ  ਚਾਰੇ  ਬਾਣੀ  ਭੇਦਾ  ॥ 


 ਅਸਟ  ਦਸਾ  ਖਟੁ  ਤੀਨਿ  ਉਪਾਏ  ॥ 


 ਸੋ  ਬੂਝੈ  ਜਿਸੁ  ਆਪਿ  ਬੁਝਾਏ  ॥ 


 ਤੀਨਿ  ਸਮਾਵੈ  ਚਉਥੈ  ਵਾਸਾ  ॥ 


 ਪ੍ਰਣਵਤਿ  ਨਾਨਕ  ਹਮ  ਤਾ  ਕੇ  ਦਾਸਾ  ॥੫॥ 


 ਪੰਚਮੀ  ਪੰਚ  ਭੂਤ  ਬੇਤਾਲਾ  ॥ 


 ਆਪਿ  ਅਗੋਚਰੁ  ਪੁਰਖੁ  ਨਿਰਾਲਾ  ॥ 


 ਇਕਿ  ਭ੍ਰਮਿ  ਭੂਖੇ  ਮੋਹ  ਪਿਆਸੇ  ॥ 


 ਇਕਿ  ਰਸੁ  ਚਾਖਿ  ਸਬਦਿ  ਤ੍ਰਿਪਤਾਸੇ  ॥ 


 ਇਕਿ  ਰੰਗਿ  ਰਾਤੇ  ਇਕਿ  ਮਰਿ  ਧੂਰਿ  ॥ 


 ਇਕਿ  ਦਰਿ  ਘਰਿ  ਸਾਚੈ  ਦੇਖਿ  ਹਦੂਰਿ  ॥੬॥ 


 ਝੂਠੇ  ਕਉ  ਨਾਹੀ  ਪਤਿ  ਨਾਉ  ॥ 


 ਕਬਹੁ  ਨ  ਸੂਚਾ  ਕਾਲਾ  ਕਾਉ  ॥ 


 ਪਿੰਜਰਿ  ਪੰਖੀ  ਬੰਧਿਆ  ਕੋਇ  ॥ 


 ਛੇਰੀਂ  ਭਰਮੈ  ਮੁਕਤਿ  ਨ  ਹੋਇ  ॥ 


 ਤਉ  ਛੂਟੈ  ਜਾ  ਖਸਮੁ  ਛਡਾਏ  ॥ 


 ਗੁਰਮਤਿ  ਮੇਲੇ  ਭਗਤਿ  ਦ੍ਰਿੜਾਏ  ॥੭॥ 


 ਖਸਟੀ  ਖਟੁ  ਦਰਸਨ  ਪ੍ਰਭ  ਸਾਜੇ  ॥ 


 ਅਨਹਦ  ਸਬਦੁ  ਨਿਰਾਲਾ  ਵਾਜੇ  ॥ 


 ਜੇ  ਪ੍ਰਭ  ਭਾਵੈ  ਤਾ  ਮਹਲਿ  ਬੁਲਾਵੈ  ॥ 


 ਸਬਦੇ  ਭੇਦੇ  ਤਉ  ਪਤਿ  ਪਾਵੈ  ॥ 


 ਕਰਿ  ਕਰਿ  ਵੇਸ  ਖਪਹਿ  ਜਲਿ  ਜਾਵਹਿ  ॥ 


 ਸਾਚੈ  ਸਾਚੇ  ਸਾਚਿ  ਸਮਾਵਹਿ  ॥੮॥ 


 ਸਪਤਮੀ  ਸਤੁ  ਸੰਤੋਖੁ  ਸਰੀਰਿ  ॥ 


 ਸਾਤ  ਸਮੁੰਦ  ਭਰੇ  ਨਿਰਮਲ  ਨੀਰਿ  ॥ 


 ਮਜਨੁ  ਸੀਲੁ  ਸਚੁ  ਰਿਦੈ  ਵੀਚਾਰਿ  ॥ 


 ਗੁਰ  ਕੈ  ਸਬਦਿ  ਪਾਵੈ  ਸਭਿ  ਪਾਰਿ  ॥ 


 ਮਨਿ  ਸਾਚਾ  ਮੁਖਿ  ਸਾਚਉ  ਭਾਇ  ॥ 


 ਸਚੁ  ਨੀਸਾਣੈ  ਠਾਕ  ਨ  ਪਾਇ  ॥੯॥ 


 ਅਸਟਮੀ  ਅਸਟ  ਸਿਧਿ  ਬੁਧਿ  ਸਾਧੈ  ॥ 


 ਸਚੁ  ਨਿਹਕੇਵਲੁ  ਕਰਮਿ  ਅਰਾਧੈ  ॥ 


 ਪਉਣ  ਪਾਣੀ  ਅਗਨੀ  ਬਿਸਰਾਉ  ॥ 


 ਤਹੀ  ਨਿਰੰਜਨੁ  ਸਾਚੋ  ਨਾਉ  ॥ 


 ਤਿਸੁ  ਮਹਿ  ਮਨੂਆ  ਰਹਿਆ  ਲਿਵ  ਲਾਇ  ॥ 


 ਪ੍ਰਣਵਤਿ  ਨਾਨਕੁ  ਕਾਲੁ  ਨ  ਖਾਇ  ॥੧੦॥ 


 ਨਾਉ  ਨਉਮੀ  ਨਵੇ  ਨਾਥ  ਨਵ  ਖੰਡਾ  ॥ 


 ਘਟਿ  ਘਟਿ  ਨਾਥੁ  ਮਹਾ  ਬਲਵੰਡਾ  ॥ 


   ਆਈ  ਪੂਤਾ  ਇਹੁ  ਜਗੁ  ਸਾਰਾ  ॥ 


 ਪ੍ਰਭ  ਆਦੇਸੁ  ਆਦਿ  ਰਖਵਾਰਾ  ॥ 


 ਆਦਿ  ਜੁਗਾਦੀ  ਹੈ  ਭੀ  ਹੋਗੁ  ॥ 


 ਓਹੁ  ਅਪਰੰਪਰੁ  ਕਰਣੈ  ਜੋਗੁ  ॥੧੧॥ 


 ਦਸਮੀ  ਨਾਮੁ  ਦਾਨੁ  ਇਸਨਾਨੁ  ॥ 


 ਅਨਦਿਨੁ  ਮਜਨੁ  ਸਚਾ  ਗੁਣ  ਗਿਆਨੁ  ॥ 


 ਸਚਿ  ਮੈਲੁ  ਨ  ਲਾਗੈ  ਭ੍ਰਮੁ  ਭਉ  ਭਾਗੈ  ॥ 


 ਬਿਲਮੁ  ਨ  ਤੂਟਸਿ  ਕਾਚੈ  ਤਾਗੈ  ॥ 


 ਜਿਉ  ਤਾਗਾ  ਜਗੁ  ਏਵੈ  ਜਾਣਹੁ  ॥ 


 ਅਸਥਿਰੁ  ਚੀਤੁ  ਸਾਚਿ  ਰੰਗੁ  ਮਾਣਹੁ  ॥੧੨॥ 


 ਏਕਾਦਸੀ  ਇਕੁ  ਰਿਦੈ  ਵਸਾਵੈ  ॥ 


 ਹਿੰਸਾ  ਮਮਤਾ  ਮੋਹੁ  ਚੁਕਾਵੈ  ॥ 


 ਫਲੁ  ਪਾਵੈ  ਬ੍ਰਤੁ  ਆਤਮ  ਚੀਨੈ  ॥ 


 ਪਾਖੰਡਿ  ਰਾਚਿ  ਤਤੁ  ਨਹੀ  ਬੀਨੈ  ॥ 


 ਨਿਰਮਲੁ  ਨਿਰਾਹਾਰੁ  ਨਿਹਕੇਵਲੁ  ॥ 


 ਸੂਚੈ  ਸਾਚੇ  ਨਾ  ਲਾਗੈ  ਮਲੁ  ॥੧੩॥ 


 ਜਹ  ਦੇਖਉ  ਤਹ  ਏਕੋ  ਏਕਾ  ॥ 


 ਹੋਰਿ  ਜੀਅ  ਉਪਾਏ  ਵੇਕੋ  ਵੇਕਾ  ॥ 


 ਫਲੋਹਾਰ  ਕੀਏ  ਫਲੁ  ਜਾਇ  ॥ 


 ਰਸ  ਕਸ  ਖਾਏ  ਸਾਦੁ  ਗਵਾਇ  ॥ 


 ਕੂੜੈ  ਲਾਲਚਿ  ਲਪਟੈ  ਲਪਟਾਇ  ॥ 


 ਛੂਟੈ  ਗੁਰਮੁਖਿ  ਸਾਚੁ  ਕਮਾਇ  ॥੧੪॥ 


 ਦੁਆਦਸਿ  ਮੁਦ੍ਰਾ  ਮਨੁ  ਅਉਧੂਤਾ  ॥ 


 ਅਹਿਨਿਸਿ  ਜਾਗਹਿ  ਕਬਹਿ  ਨ  ਸੂਤਾ  ॥ 


 ਜਾਗਤੁ  ਜਾਗਿ  ਰਹੈ  ਲਿਵ  ਲਾਇ  ॥ 


 ਗੁਰ  ਪਰਚੈ  ਤਿਸੁ  ਕਾਲੁ  ਨ  ਖਾਇ  ॥ 


 ਅਤੀਤ  ਭਏ  ਮਾਰੇ  ਬੈਰਾਈ  ॥ 


 ਪ੍ਰਣਵਤਿ  ਨਾਨਕ  ਤਹ  ਲਿਵ  ਲਾਈ  ॥੧੫॥ 


 ਦੁਆਦਸੀ  ਦਇਆ  ਦਾਨੁ  ਕਰਿ  ਜਾਣੈ  ॥ 


 ਬਾਹਰਿ  ਜਾਤੋ  ਭੀਤਰਿ  ਆਣੈ  ॥ 


 ਬਰਤੀ  ਬਰਤ  ਰਹੈ  ਨਿਹਕਾਮ  ॥ 


 ਅਜਪਾ  ਜਾਪੁ  ਜਪੈ  ਮੁਖਿ  ਨਾਮ  ॥ 


 ਤੀਨਿ  ਭਵਣ  ਮਹਿ  ਏਕੋ  ਜਾਣੈ  ॥ 


 ਸਭਿ  ਸੁਚਿ  ਸੰਜਮ  ਸਾਚੁ  ਪਛਾਣੈ  ॥੧੬॥ 


 ਤੇਰਸਿ  ਤਰਵਰ  ਸਮੁਦ  ਕਨਾਰੈ  ॥ 


 ਅੰਮ੍ਰਿਤੁ  ਮੂਲੁ  ਸਿਖਰਿ  ਲਿਵ  ਤਾਰੈ  ॥ 


 ਡਰ  ਡਰਿ  ਮਰੈ  ਨ  ਬੂਡੈ  ਕੋਇ  ॥ 


 ਨਿਡਰੁ  ਬੂਡਿ  ਮਰੈ  ਪਤਿ  ਖੋਇ  ॥ 


 ਡਰ  ਮਹਿ  ਘਰੁ  ਘਰ  ਮਹਿ  ਡਰੁ  ਜਾਣੈ  ॥ 


 ਤਖਤਿ  ਨਿਵਾਸੁ  ਸਚੁ  ਮਨਿ  ਭਾਣੈ  ॥੧੭॥ 


 ਚਉਦਸਿ  ਚਉਥੇ  ਥਾਵਹਿ  ਲਹਿ  ਪਾਵੈ  ॥ 


 ਰਾਜਸ  ਤਾਮਸ  ਸਤ  ਕਾਲ  ਸਮਾਵੈ  ॥ 


 ਸਸੀਅਰ  ਕੈ  ਘਰਿ  ਸੂਰੁ  ਸਮਾਵੈ  ॥ 


 ਜੋਗ  ਜੁਗਤਿ  ਕੀ  ਕੀਮਤਿ  ਪਾਵੈ  ॥ 


 ਚਉਦਸਿ  ਭਵਨ  ਪਾਤਾਲ  ਸਮਾਏ  ॥  ਖੰਡ  ਬ੍ਰਹਮੰਡ  ਰਹਿਆ  ਲਿਵ  ਲਾਏ  ॥੧੮॥ 


 ਅਮਾਵਸਿਆ  ਚੰਦੁ  ਗੁਪਤੁ  ਗੈਣਾਰਿ  ॥ 


 ਬੂਝਹੁ  ਗਿਆਨੀ  ਸਬਦੁ  ਬੀਚਾਰਿ  ॥ 


 ਸਸੀਅਰੁ  ਗਗਨਿ  ਜੋਤਿ  ਤਿਹੁ  ਲੋਈ  ॥ 


 ਕਰਿ  ਕਰਿ  ਵੇਖੈ  ਕਰਤਾ  ਸੋਈ  ॥ 


 ਗੁਰ  ਤੇ  ਦੀਸੈ  ਸੋ  ਤਿਸ  ਹੀ  ਮਾਹਿ  ॥ 


 ਮਨਮੁਖਿ  ਭੂਲੇ  ਆਵਹਿ  ਜਾਹਿ  ॥੧੯॥ 


 ਘਰੁ  ਦਰੁ  ਥਾਪਿ  ਥਿਰੁ  ਥਾਨਿ  ਸੁਹਾਵੈ  ॥ 


 ਆਪੁ  ਪਛਾਣੈ  ਜਾ  ਸਤਿਗੁਰੁ  ਪਾਵੈ  ॥ 


 ਜਹ  ਆਸਾ  ਤਹ  ਬਿਨਸਿ  ਬਿਨਾਸਾ  ॥ 


 ਫੂਟੈ  ਖਪਰੁ  ਦੁਬਿਧਾ  ਮਨਸਾ  ॥ 


 ਮਮਤਾ  ਜਾਲ  ਤੇ  ਰਹੈ  ਉਦਾਸਾ  ॥  ਪ੍ਰਣਵਤਿ  ਨਾਨਕ  ਹਮ  ਤਾ  ਕੇ  ਦਾਸਾ  ॥੨੦॥੧॥ 


Post a Comment

0 Comments
* Please Don't Spam Here. All the Comments are Reviewed by Admin.