Type Here to Get Search Results !

kirtan

ਥਿਤੀ ਕਬੀਰ ਜੀ ਕੀ


 ੴ  ਸਤਿਗੁਰ  ਪ੍ਰਸਾਦਿ  ॥ 


 ਰਾਗੁ  ਗਉੜੀ  ਥਿਤੀ ਕਬੀਰ  ਜੀ  ਕੀ  ॥ 


 ਸਲੋਕੁ  ॥ 


 ਪੰਦ੍ਰਹ  ਥਿਤੀ  ਸਾਤ  ਵਾਰ  ॥ 


 ਕਹਿ  ਕਬੀਰ  ਉਰਵਾਰ  ਨ  ਪਾਰ  ॥ 


 ਸਾਧਿਕ  ਸਿਧ  ਲਖੈ  ਜਉ  ਭੇਉ  ॥ 


 ਆਪੇ  ਕਰਤਾ  ਆਪੇ  ਦੇਉ  ॥੧॥ 


 ਥਿਤੀ ॥ 


 ਅੰਮਾਵਸ  ਮਹਿ  ਆਸ  ਨਿਵਾਰਹੁ  ॥ 


 ਅੰਤਰਜਾਮੀ  ਰਾਮੁ  ਸਮਾਰਹੁ  ॥ 


 ਜੀਵਤ  ਪਾਵਹੁ  ਮੋਖ  ਦੁਆਰ  ॥ 


 ਅਨਭਉ  ਸਬਦੁ  ਤਤੁ  ਨਿਜੁ  ਸਾਰ  ॥੧॥ 


 ਚਰਨ  ਕਮਲ  ਗੋਬਿੰਦ  ਰੰਗੁ  ਲਾਗਾ  ॥ 


 ਸੰਤ  ਪ੍ਰਸਾਦਿ  ਭਏ  ਮਨ  ਨਿਰਮਲ  ਹਰਿ  ਕੀਰਤਨ 


 ਮਹਿ  ਅਨਦਿਨੁ  ਜਾਗਾ  ॥੧॥  ਰਹਾਉ  ॥ 


 ਪਰਿਵਾ  ਪ੍ਰੀਤਮ  ਕਰਹੁ  ਬੀਚਾਰ  ॥ 


 ਘਟ  ਮਹਿ  ਖੇਲੈ  ਅਘਟ  ਅਪਾਰ  ॥ 


 ਕਾਲ  ਕਲਪਨਾ  ਕਦੇ  ਨ  ਖਾਇ  ॥ 


 ਆਦਿ  ਪੁਰਖ  ਮਹਿ  ਰਹੈ  ਸਮਾਇ  ॥੨॥ 


 ਦੁਤੀਆ  ਦੁਹ  ਕਰਿ  ਜਾਨੈ  ਅੰਗ  ॥ 


 ਮਾਇਆ  ਬ੍ਰਹਮ  ਰਮੈ  ਸਭ  ਸੰਗ  ॥ 


 ਨਾ  ਓਹੁ  ਬਢੈ  ਨ  ਘਟਤਾ  ਜਾਇ  ॥ 


 ਅਕੁਲ  ਨਿਰੰਜਨ  ਏਕੈ  ਭਾਇ  ॥੩॥ 


 ਤ੍ਰਿਤੀਆ  ਤੀਨੇ  ਸਮ  ਕਰਿ  ਲਿਆਵੈ  ॥ 


 ਆਨਦ  ਮੂਲ  ਪਰਮ  ਪਦੁ  ਪਾਵੈ  ॥ 


 ਸਾਧਸੰਗਤਿ  ਉਪਜੈ  ਬਿਸ੍ਵਾਸ  ॥ 


 ਬਾਹਰਿ  ਭੀਤਰਿ  ਸਦਾ  ਪ੍ਰਗਾਸ  ॥੪॥ 


 ਚਉਥਹਿ  ਚੰਚਲ  ਮਨ  ਕਉ  ਗਹਹੁ  ॥ 


 ਕਾਮ  ਕ੍ਰੋਧ  ਸੰਗਿ  ਕਬਹੁ  ਨ  ਬਹਹੁ  ॥ 


 ਜਲ  ਥਲ  ਮਾਹੇ  ਆਪਹਿ  ਆਪ  ॥ 


 ਆਪੈ  ਜਪਹੁ  ਆਪਨਾ  ਜਾਪ  ॥੫॥ 


 ਪਾਂਚੈ  ਪੰਚ  ਤਤ  ਬਿਸਥਾਰ  ॥ 


 ਕਨਿਕ  ਕਾਮਿਨੀ  ਜੁਗ  ਬਿਉਹਾਰ  ॥ 


 ਪ੍ਰੇਮ  ਸੁਧਾ  ਰਸੁ  ਪੀਵੈ  ਕੋਇ  ॥ 


 ਜਰਾ  ਮਰਣ  ਦੁਖੁ  ਫੇਰਿ  ਨ  ਹੋਇ  ॥੬॥ 


 ਛਠਿ  ਖਟੁ  ਚਕ੍ਰ  ਛਹੂੰ  ਦਿਸ  ਧਾਇ  ॥ 


 ਬਿਨੁ  ਪਰਚੈ  ਨਹੀ  ਥਿਰਾ  ਰਹਾਇ  ॥ 


 ਦੁਬਿਧਾ  ਮੇਟਿ  ਖਿਮਾ  ਗਹਿ  ਰਹਹੁ  ॥ 


 ਕਰਮ  ਧਰਮ  ਕੀ  ਸੂਲ  ਨ  ਸਹਹੁ  ॥੭॥ 


 ਸਾਤੈਂ  ਸਤਿ  ਕਰਿ  ਬਾਚਾ  ਜਾਣਿ  ॥ 


 ਆਤਮ  ਰਾਮੁ  ਲੇਹੁ  ਪਰਵਾਣਿ  ॥ 


 ਛੂਟੈ  ਸੰਸਾ  ਮਿਟਿ  ਜਾਹਿ  ਦੁਖ  ॥ 


 ਸੁੰਨ  ਸਰੋਵਰਿ  ਪਾਵਹੁ  ਸੁਖ  ॥੮॥ 


 ਅਸਟਮੀ  ਅਸਟ  ਧਾਤੁ  ਕੀ  ਕਾਇਆ  ॥ 


 ਤਾ  ਮਹਿ  ਅਕੁਲ  ਮਹਾ  ਨਿਧਿ  ਰਾਇਆ  ॥ 


 ਗੁਰ  ਗਮ  ਗਿਆਨ  ਬਤਾਵੈ  ਭੇਦ  ॥ 


 ਉਲਟਾ  ਰਹੈ  ਅਭੰਗ  ਅਛੇਦ  ॥੯॥ 


 ਨਉਮੀ  ਨਵੈ  ਦੁਆਰ  ਕਉ  ਸਾਧਿ  ॥ 


 ਬਹਤੀ  ਮਨਸਾ  ਰਾਖਹੁ  ਬਾਂਧਿ  ॥ 


 ਲੋਭ  ਮੋਹ  ਸਭ  ਬੀਸਰਿ  ਜਾਹੁ  ॥ 


 ਜੁਗੁ  ਜੁਗੁ  ਜੀਵਹੁ  ਅਮਰ  ਫਲ  ਖਾਹੁ  ॥੧੦॥ 


 ਦਸਮੀ  ਦਹ  ਦਿਸ  ਹੋਇ  ਅਨੰਦ  ॥ 


 ਛੂਟੈ  ਭਰਮੁ  ਮਿਲੈ  ਗੋਬਿੰਦ  ॥ 


 ਜੋਤਿ  ਸਰੂਪੀ  ਤਤ  ਅਨੂਪ  ॥ 


 ਅਮਲ  ਨ  ਮਲ  ਨ  ਛਾਹ  ਨਹੀ  ਧੂਪ  ॥੧੧॥ 


 ਏਕਾਦਸੀ  ਏਕ  ਦਿਸ  ਧਾਵੈ  ॥ 


 ਤਉ  ਜੋਨੀ  ਸੰਕਟ  ਬਹੁਰਿ  ਨ  ਆਵੈ  ॥ 


 ਸੀਤਲ  ਨਿਰਮਲ  ਭਇਆ  ਸਰੀਰਾ  ॥ 


 ਦੂਰਿ  ਬਤਾਵਤ  ਪਾਇਆ  ਨੀਰਾ  ॥੧੨॥ 


 ਬਾਰਸਿ  ਬਾਰਹ  ਉਗਵੈ  ਸੂਰ  ॥ 


 ਅਹਿਨਿਸਿ  ਬਾਜੇ  ਅਨਹਦ  ਤੂਰ  ॥ 


 ਦੇਖਿਆ  ਤਿਹੂੰ  ਲੋਕ  ਕਾ  ਪੀਉ  ॥ 


 ਅਚਰਜੁ  ਭਇਆ  ਜੀਵ  ਤੇ  ਸੀਉ  ॥੧੩॥ 


 ਤੇਰਸਿ  ਤੇਰਹ  ਅਗਮ  ਬਖਾਣਿ  ॥ 


 ਅਰਧ  ਉਰਧ  ਬਿਚਿ  ਸਮ  ਪਹਿਚਾਣਿ  ॥ 


 ਨੀਚ  ਊਚ  ਨਹੀ  ਮਾਨ  ਅਮਾਨ  ॥ 


 ਬਿਆਪਿਕ  ਰਾਮ  ਸਗਲ  ਸਾਮਾਨ  ॥੧੪॥ 


 ਚਉਦਸਿ  ਚਉਦਹ  ਲੋਕ  ਮਝਾਰਿ  ॥ 


 ਰੋਮ  ਰੋਮ  ਮਹਿ  ਬਸਹਿ  ਮੁਰਾਰਿ  ॥ 


 ਸਤ  ਸੰਤੋਖ  ਕਾ  ਧਰਹੁ  ਧਿਆਨ  ॥ 


 ਕਥਨੀ  ਕਥੀਐ  ਬ੍ਰਹਮ  ਗਿਆਨ  ॥੧੫॥ 


 ਪੂਨਿਉ  ਪੂਰਾ  ਚੰਦ  ਅਕਾਸ  ॥ 


 ਪਸਰਹਿ  ਕਲਾ  ਸਹਜ  ਪਰਗਾਸ  ॥ 


 ਆਦਿ  ਅੰਤਿ  ਮਧਿ  ਹੋਇ  ਰਹਿਆ  ਥੀਰ  ॥ 


 ਸੁਖ  ਸਾਗਰ  ਮਹਿ  ਰਮਹਿ  ਕਬੀਰ  ॥੧੬॥ 


Post a Comment

0 Comments
* Please Don't Spam Here. All the Comments are Reviewed by Admin.