Type Here to Get Search Results !

kirtan

ਰਾਮਕਲੀ ਸਦੁ


 ਰਾਮਕਲੀ  ਸਦੁ 


 ੴ  ਸਤਿਗੁਰ  ਪ੍ਰਸਾਦਿ  ॥ 


 ਜਗਿ  ਦਾਤਾ  ਸੋਇ  ਭਗਤਿ  ਵਛਲੁ  ਤਿਹੁ  ਲੋਇ  ਜੀਉ  ॥ 


 ਗੁਰ  ਸਬਦਿ  ਸਮਾਵਏ  ਅਵਰੁ  ਨ  ਜਾਣੈ  ਕੋਇ  ਜੀਉ  ॥ 


 ਅਵਰੋ  ਨ  ਜਾਣਹਿ  ਸਬਦਿ  ਗੁਰ  ਕੈ  ਏਕੁ  ਨਾਮੁ  ਧਿਆਵਹੇ  ॥ 


 ਪਰਸਾਦਿ  ਨਾਨਕ  ਗੁਰੂ  ਅੰਗਦ  ਪਰਮ  ਪਦਵੀ  ਪਾਵਹੇ  ॥ 


 ਆਇਆ  ਹਕਾਰਾ  ਚਲਣਵਾਰਾ  ਹਰਿ  ਰਾਮ  ਨਾਮਿ  ਸਮਾਇਆ  ॥ 


 ਜਗਿ  ਅਮਰੁ  ਅਟਲੁ  ਅਤੋਲੁ  ਠਾਕੁਰੁ  ਭਗਤਿ  ਤੇ  ਹਰਿ  ਪਾਇਆ  ॥੧॥ 


 ਹਰਿ  ਭਾਣਾ  ਗੁਰ  ਭਾਇਆ  ਗੁਰੁ  ਜਾਵੈ  ਹਰਿ  ਪ੍ਰਭ  ਪਾਸਿ  ਜੀਉ  ॥ 


 ਸਤਿਗੁਰੁ  ਕਰੇ  ਹਰਿ  ਪਹਿ  ਬੇਨਤੀ  ਮੇਰੀ  ਪੈਜ  ਰਖਹੁ  ਅਰਦਾਸਿ  ਜੀਉ  ॥ 


 ਪੈਜ  ਰਾਖਹੁ  ਹਰਿ  ਜਨਹ  ਕੇਰੀ  ਹਰਿ  ਦੇਹੁ  ਨਾਮੁ  ਨਿਰੰਜਨੋ  ॥ 


 ਅੰਤਿ  ਚਲਦਿਆ  ਹੋਇ  ਬੇਲੀ  ਜਮਦੂਤ  ਕਾਲੁ  ਨਿਖੰਜਨੋ  ॥ 


 ਸਤਿਗੁਰੂ  ਕੀ  ਬੇਨਤੀ  ਪਾਈ  ਹਰਿ  ਪ੍ਰਭਿ  ਸੁਣੀ  ਅਰਦਾਸਿ  ਜੀਉ  ॥ 


 ਹਰਿ  ਧਾਰਿ  ਕਿਰਪਾ  ਸਤਿਗੁਰੁ  ਮਿਲਾਇਆ  ਧਨੁ  ਧਨੁ  ਕਹੈ  ਸਾਬਾਸਿ  ਜੀਉ  ॥੨॥ 


         ਮੇਰੇ  ਸਿਖ  ਸੁਣਹੁ  ਪੁਤ  ਭਾਈਹੋ  ਮੇਰੈ  ਹਰਿ  ਭਾਣਾ  ਆਉ  ਮੈ  ਪਾਸਿ


  ਜੀਉ  ॥ 


 ਹਰਿ  ਭਾਣਾ  ਗੁਰ  ਭਾਇਆ  ਮੇਰਾ  ਹਰਿ  ਪ੍ਰਭੁ  ਕਰੇ  ਸਾਬਾਸਿ  ਜੀਉ  ॥ 


 ਭਗਤੁ  ਸਤਿਗੁਰੁ  ਪੁਰਖੁ  ਸੋਈ  ਜਿਸੁ  ਹਰਿ  ਪ੍ਰਭ  ਭਾਣਾ  ਭਾਵਏ  ॥ 


 ਆਨੰਦ  ਅਨਹਦ  ਵਜਹਿ  ਵਾਜੇ  ਹਰਿ  ਆਪਿ  ਗਲਿ  ਮੇਲਾਵਏ  ॥ 


 ਤੁਸੀ  ਪੁਤ  ਭਾਈ  ਪਰਵਾਰੁ  ਮੇਰਾ  ਮਨਿ  ਵੇਖਹੁ  ਕਰਿ  ਨਿਰਜਾਸਿ  ਜੀਉ  ॥ 


 ਧੁਰਿ  ਲਿਖਿਆ  ਪਰਵਾਣਾ  ਫਿਰੈ  ਨਾਹੀ  ਗੁਰੁ  ਜਾਇ  ਹਰਿ  ਪ੍ਰਭ  ਪਾਸਿ  ਜੀਉ  ॥੩॥ 


         ਸਤਿਗੁਰਿ  ਭਾਣੈ  ਆਪਣੈ  ਬਹਿ  ਪਰਵਾਰੁ  ਸਦਾਇਆ  ॥ 


 ਮਤ  ਮੈ  ਪਿਛੈ  ਕੋਈ  ਰੋਵਸੀ  ਸੋ  ਮੈ  ਮੂਲਿ  ਨ  ਭਾਇਆ  ॥ 


 ਮਿਤੁ  ਪੈਝੈ  ਮਿਤੁ  ਬਿਗਸੈ  ਜਿਸੁ  ਮਿਤ  ਕੀ  ਪੈਜ  ਭਾਵਏ  ॥ 


 ਤੁਸੀ  ਵੀਚਾਰਿ  ਦੇਖਹੁ  ਪੁਤ  ਭਾਈ  ਹਰਿ  ਸਤਿਗੁਰੂ  ਪੈਨਾਵਏ  ॥ 


 ਸਤਿਗੁਰੂ  ਪਰਤਖਿ  ਹੋਦੈ  ਬਹਿ  ਰਾਜੁ  ਆਪਿ  ਟਿਕਾਇਆ  ॥ 


 ਸਭਿ  ਸਿਖ  ਬੰਧਪ  ਪੁਤ  ਭਾਈ  ਰਾਮਦਾਸ  ਪੈਰੀ  ਪਾਇਆ  ॥੪॥ 


 ਅੰਤੇ  ਸਤਿਗੁਰੁ  ਬੋਲਿਆ  ਮੈ  ਪਿਛੈ  ਕੀਰਤਨੁ  ਕਰਿਅਹੁ  ਨਿਰਬਾਣੁ  ਜੀਉ  ॥ 


 ਕੇਸੋ  ਗੋਪਾਲ  ਪੰਡਿਤ  ਸਦਿਅਹੁ  ਹਰਿ  ਹਰਿ  ਕਥਾ  ਪੜਹਿ  ਪੁਰਾਣੁ  ਜੀਉ  ॥ 


 ਹਰਿ  ਕਥਾ  ਪੜੀਐ  ਹਰਿ  ਨਾਮੁ  ਸੁਣੀਐ  ਬੇਬਾਣੁ  ਹਰਿ  ਰੰਗੁ  ਗੁਰ  ਭਾਵਏ  ॥ 


 ਪਿੰਡੁ  ਪਤਲਿ  ਕਿਰਿਆ  ਦੀਵਾ  ਫੁਲ  ਹਰਿ  ਸਰਿ  ਪਾਵਏ  ॥ 


 ਹਰਿ  ਭਾਇਆ  ਸਤਿਗੁਰੁ  ਬੋਲਿਆ  ਹਰਿ  ਮਿਲਿਆ  ਪੁਰਖੁ  ਸੁਜਾਣੁ  ਜੀਉ  ॥ 


 ਰਾਮਦਾਸ  ਸੋਢੀ  ਤਿਲਕੁ  ਦੀਆ  ਗੁਰ  ਸਬਦੁ  ਸਚੁ  ਨੀਸਾਣੁ  ਜੀਉ  ॥੫॥ 


 ਸਤਿਗੁਰੁ  ਪੁਰਖੁ  ਜਿ  ਬੋਲਿਆ  ਗੁਰਸਿਖਾ  ਮੰਨਿ  ਲਈ  ਰਜਾਇ  ਜੀਉ  ॥ 


 ਮੋਹਰੀ  ਪੁਤੁ  ਸਨਮੁਖੁ  ਹੋਇਆ  ਰਾਮਦਾਸੈ  ਪੈਰੀ  ਪਾਇ  ਜੀਉ  ॥ 


 ਸਭ  ਪਵੈ  ਪੈਰੀ  ਸਤਿਗੁਰੂ  ਕੇਰੀ  ਜਿਥੈ  ਗੁਰੂ  ਆਪੁ  ਰਖਿਆ  ॥ 


 ਕੋਈ  ਕਰਿ  ਬਖੀਲੀ  ਨਿਵੈ  ਨਾਹੀ  ਫਿਰਿ  ਸਤਿਗੁਰੂ  ਆਣਿ  ਨਿਵਾਇਆ  ॥ 


 ਹਰਿ  ਗੁਰਹਿ  ਭਾਣਾ  ਦੀਈ  ਵਡਿਆਈ  ਧੁਰਿ  ਲਿਖਿਆ  ਲੇਖੁ  ਰਜਾਇ  ਜੀਉ  ॥ 


   ਕਹੈ  ਸੁੰਦਰੁ  ਸੁਣਹੁ  ਸੰਤਹੁ  ਸਭੁ  ਜਗਤੁ  ਪੈਰੀ  ਪਾਇ  ਜੀਉ  ॥੬॥੧॥ 


Post a Comment

0 Comments
* Please Don't Spam Here. All the Comments are Reviewed by Admin.