Type Here to Get Search Results !

kirtan

ਮਹਲਾ ੫ ਰੁਤੀ

                         ਮਹਲਾ  ੫  ਰੁਤੀ

 ਰਾਮਕਲੀ  ਮਹਲਾ  ੫  ਰੁਤੀ  ਸਲੋਕੁ

 ੴ  ਸਤਿਗੁਰ  ਪ੍ਰਸਾਦਿ  ॥

 ਕਰਿ  ਬੰਦਨ  ਪ੍ਰਭ  ਪਾਰਬ੍ਰਹਮ  ਬਾਛਉ  ਸਾਧਹ  ਧੂਰਿ  ॥

 ਆਪੁ  ਨਿਵਾਰਿ  ਹਰਿ  ਹਰਿ  ਭਜਉ  ਨਾਨਕ  ਪ੍ਰਭ  ਭਰਪੂਰਿ  ॥੧॥

 ਕਿਲਵਿਖ  ਕਾਟਣ  ਭੈ  ਹਰਣ  ਸੁਖ  ਸਾਗਰ  ਹਰਿ  ਰਾਇ  ॥

 ਦੀਨ  ਦਇਆਲ  ਦੁਖ  ਭੰਜਨੋ  ਨਾਨਕ  ਨੀਤ  ਧਿਆਇ  ॥੨॥

 ਛੰਤੁ  ॥

 ਜਸੁ  ਗਾਵਹੁ  ਵਡਭਾਗੀਹੋ  ਕਰਿ  ਕਿਰਪਾ  ਭਗਵੰਤ  ਜੀਉ  ॥

 ਰੁਤੀ  ਮਾਹ  ਮੂਰਤ  ਘੜੀ  ਗੁਣ  ਉਚਰਤ  ਸੋਭਾਵੰਤ  ਜੀਉ  ॥

 ਗੁਣ  ਰੰਗਿ  ਰਾਤੇ  ਧੰਨਿ  ਤੇ  ਜਨ  ਜਿਨੀ  ਇਕ  ਮਨਿ  ਧਿਆਇਆ  ॥

 ਸਫਲ  ਜਨਮੁ  ਭਇਆ  ਤਿਨ  ਕਾ  ਜਿਨੀ  ਸੋ  ਪ੍ਰਭੁ  ਪਾਇਆ  ॥

 ਪੁੰਨ  ਦਾਨ  ਨ  ਤੁਲਿ  ਕਿਰਿਆ  ਹਰਿ  ਸਰਬ  ਪਾਪਾ  ਹੰਤ  ਜੀਉ  ॥

 ਬਿਨਵੰਤਿ  ਨਾਨਕ  ਸਿਮਰਿ  ਜੀਵਾ  ਜਨਮ  ਮਰਣ  ਰਹੰਤ  ਜੀਉ  ॥੧॥

 ਸਲੋਕ  ॥

 ਉਦਮੁ  ਅਗਮੁ  ਅਗੋਚਰੋ  ਚਰਨ  ਕਮਲ  ਨਮਸਕਾਰ  ॥

 ਕਥਨੀ  ਸਾ  ਤੁਧੁ  ਭਾਵਸੀ  ਨਾਨਕ  ਨਾਮ  ਅਧਾਰ  ॥੧॥

 ਸੰਤ  ਸਰਣਿ  ਸਾਜਨ  ਪਰਹੁ  ਸੁਆਮੀ  ਸਿਮਰਿ  ਅਨੰਤ  ॥

 ਸੂਕੇ  ਤੇ  ਹਰਿਆ  ਥੀਆ  ਨਾਨਕ  ਜਪਿ  ਭਗਵੰਤ  ॥੨॥

 ਛੰਤੁ  ॥

 ਰੁਤਿ  ਸਰਸ  ਬਸੰਤ  ਮਾਹ  ਚੇਤੁ  ਵੈਸਾਖ  ਸੁਖ  ਮਾਸੁ  ਜੀਉ  ॥

 ਹਰਿ  ਜੀਉ  ਨਾਹੁ  ਮਿਲਿਆ  ਮਉਲਿਆ  ਮਨੁ  ਤਨੁ  ਸਾਸੁ  ਜੀਉ  ॥

 ਘਰਿ  ਨਾਹੁ  ਨਿਹਚਲੁ  ਅਨਦੁ  ਸਖੀਏ  ਚਰਨ  ਕਮਲ  ਪ੍ਰਫੁਲਿਆ  ॥

 ਸੁੰਦਰੁ  ਸੁਘੜੁ  ਸੁਜਾਣੁ  ਬੇਤਾ  ਗੁਣ  ਗੋਵਿੰਦ  ਅਮੁਲਿਆ  ॥

 ਵਡਭਾਗਿ  ਪਾਇਆ  ਦੁਖੁ  ਗਵਾਇਆ  ਭਈ  ਪੂਰਨ  ਆਸ  ਜੀਉ  ॥

 ਬਿਨਵੰਤਿ  ਨਾਨਕ  ਸਰਣਿ  ਤੇਰੀ  ਮਿਟੀ  ਜਮ  ਕੀ  ਤ੍ਰਾਸ  ਜੀਉ  ॥੨॥

 ਸਲੋਕ  ॥

 ਸਾਧਸੰਗਤਿ  ਬਿਨੁ  ਭ੍ਰਮਿ  ਮੁਈ  ਕਰਤੀ  ਕਰਮ  ਅਨੇਕ  ॥

 ਕੋਮਲ  ਬੰਧਨ  ਬਾਧੀਆ  ਨਾਨਕ  ਕਰਮਹਿ  ਲੇਖ  ॥੧॥

 ਜੋ  ਭਾਣੇ  ਸੇ  ਮੇਲਿਆ  ਵਿਛੋੜੇ  ਭੀ  ਆਪਿ  ॥

 ਨਾਨਕ  ਪ੍ਰਭ  ਸਰਣਾਗਤੀ  ਜਾ  ਕਾ  ਵਡ  ਪਰਤਾਪੁ  ॥੨॥

 ਛੰਤੁ  ॥

 ਗ੍ਰੀਖਮ  ਰੁਤਿ  ਅਤਿ  ਗਾਖੜੀ  ਜੇਠ  ਅਖਾੜੈ  ਘਾਮ  ਜੀਉ  ॥

 ਪ੍ਰੇਮ  ਬਿਛੋਹੁ  ਦੁਹਾਗਣੀ  ਦ੍ਰਿਸਟਿ  ਨ  ਕਰੀ  ਰਾਮ  ਜੀਉ  ॥

 ਨਹ  ਦ੍ਰਿਸਟਿ  ਆਵੈ  ਮਰਤ  ਹਾਵੈ  ਮਹਾ  ਗਾਰਬਿ  ਮੁਠੀਆ  ॥

 ਜਲ  ਬਾਝੁ  ਮਛੁਲੀ  ਤੜਫੜਾਵੈ  ਸੰਗਿ  ਮਾਇਆ  ਰੁਠੀਆ  ॥

 ਕਰਿ  ਪਾਪ  ਜੋਨੀ  ਭੈ  ਭੀਤ  ਹੋਈ  ਦੇਇ  ਸਾਸਨ  ਜਾਮ  ਜੀਉ  ॥

 ਬਿਨਵੰਤਿ  ਨਾਨਕ  ਓਟ  ਤੇਰੀ  ਰਾਖੁ  ਪੂਰਨ  ਕਾਮ  ਜੀਉ  ॥੩॥

 ਸਲੋਕ  ॥

 ਸਰਧਾ  ਲਾਗੀ  ਸੰਗਿ  ਪ੍ਰੀਤਮੈ  ਇਕੁ  ਤਿਲੁ  ਰਹਣੁ  ਨ  ਜਾਇ  ॥

 ਮਨ  ਤਨ  ਅੰਤਰਿ  ਰਵਿ  ਰਹੇ  ਨਾਨਕ  ਸਹਜਿ  ਸੁਭਾਇ  ॥੧॥

 ਕਰੁ  ਗਹਿ  ਲੀਨੀ  ਸਾਜਨਹਿ  ਜਨਮ  ਜਨਮ  ਕੇ  ਮੀਤ  ॥

 ਚਰਨਹ  ਦਾਸੀ  ਕਰਿ  ਲਈ  ਨਾਨਕ  ਪ੍ਰਭ  ਹਿਤ  ਚੀਤ  ॥੨॥

 ਛੰਤੁ  ॥

 ਰੁਤਿ  ਬਰਸੁ  ਸੁਹੇਲੀਆ  ਸਾਵਣ  ਭਾਦਵੇ  ਆਨੰਦ  ਜੀਉ  ॥

 ਘਣ  ਉਨਵਿ  ਵੁਠੇ  ਜਲ  ਥਲ  ਪੂਰਿਆ  ਮਕਰੰਦ  ਜੀਉ  ॥

 ਪ੍ਰਭੁ  ਪੂਰਿ  ਰਹਿਆ  ਸਰਬ  ਠਾਈ  ਹਰਿ  ਨਾਮ  ਨਵ  ਨਿਧਿ  ਗ੍ਰਿਹ  ਭਰੇ  ॥

 ਸਿਮਰਿ  ਸੁਆਮੀ  ਅੰਤਰਜਾਮੀ  ਕੁਲ  ਸਮੂਹਾ  ਸਭਿ  ਤਰੇ  ॥

 ਪ੍ਰਿਅ  ਰੰਗਿ  ਜਾਗੇ  ਨਹ  ਛਿਦ੍ਰ  ਲਾਗੇ  ਕ੍ਰਿਪਾਲੁ  ਸਦ  ਬਖਸਿੰਦੁ  ਜੀਉ  ॥

 ਬਿਨਵੰਤਿ  ਨਾਨਕ  ਹਰਿ  ਕੰਤੁ  ਪਾਇਆ  ਸਦਾ  ਮਨਿ  ਭਾਵੰਦੁ  ਜੀਉ  ॥੪॥

 ਸਲੋਕ  ॥

 ਆਸ  ਪਿਆਸੀ  ਮੈ  ਫਿਰਉ  ਕਬ  ਪੇਖਉ  ਗੋਪਾਲ  ॥

 ਹੈ  ਕੋਈ  ਸਾਜਨੁ  ਸੰਤ  ਜਨੁ  ਨਾਨਕ  ਪ੍ਰਭ  ਮੇਲਣਹਾਰ  ॥੧॥

 ਬਿਨੁ  ਮਿਲਬੇ  ਸਾਂਤਿ  ਨ  ਊਪਜੈ  ਤਿਲੁ  ਪਲੁ  ਰਹਣੁ  ਨ  ਜਾਇ  ॥

 ਹਰਿ  ਸਾਧਹ  ਸਰਣਾਗਤੀ  ਨਾਨਕ  ਆਸ  ਪੁਜਾਇ  ॥੨॥

 ਛੰਤੁ  ॥

 ਰੁਤਿ  ਸਰਦ  ਅਡੰਬਰੋ  ਅਸੂ  ਕਤਕੇ  ਹਰਿ  ਪਿਆਸ  ਜੀਉ  ॥

 ਖੋਜੰਤੀ  ਦਰਸਨੁ  ਫਿਰਤ  ਕਬ  ਮਿਲੀਐ  ਗੁਣਤਾਸ  ਜੀਉ  ॥

 ਬਿਨੁ  ਕੰਤ  ਪਿਆਰੇ  ਨਹ  ਸੂਖ  ਸਾਰੇ  ਹਾਰ  ਕੰਙਣ  ਧ੍ਰਿਗੁ  ਬਨਾ  ॥

 ਸੁੰਦਰਿ  ਸੁਜਾਣਿ  ਚਤੁਰਿ  ਬੇਤੀ  ਸਾਸ  ਬਿਨੁ  ਜੈਸੇ  ਤਨਾ  ॥

 ਈਤ  ਉਤ  ਦਹ  ਦਿਸ  ਅਲੋਕਨ  ਮਨਿ  ਮਿਲਨ  ਕੀ  ਪ੍ਰਭ  ਪਿਆਸ  ਜੀਉ  ॥

 ਬਿਨਵੰਤਿ  ਨਾਨਕ  ਧਾਰਿ  ਕਿਰਪਾ  ਮੇਲਹੁ  ਪ੍ਰਭ  ਗੁਣਤਾਸ  ਜੀਉ  ॥੫॥

 ਸਲੋਕ  ॥

 ਜਲਣਿ  ਬੁਝੀ  ਸੀਤਲ  ਭਏ  ਮਨਿ  ਤਨਿ  ਉਪਜੀ  ਸਾਂਤਿ  ॥

 ਨਾਨਕ  ਪ੍ਰਭ  ਪੂਰਨ  ਮਿਲੇ  ਦੁਤੀਆ  ਬਿਨਸੀ  ਭ੍ਰਾਂਤਿ  ॥੧॥

 ਸਾਧ  ਪਠਾਏ  ਆਪਿ  ਹਰਿ  ਹਮ  ਤੁਮ  ਤੇ  ਨਾਹੀ  ਦੂਰਿ  ॥

 ਨਾਨਕ  ਭ੍ਰਮ  ਭੈ  ਮਿਟਿ  ਗਏ  ਰਮਣ  ਰਾਮ  ਭਰਪੂਰਿ  ॥੨॥

 ਛੰਤੁ  ॥

 ਰੁਤਿ  ਸਿਸੀਅਰ  ਸੀਤਲ  ਹਰਿ  ਪ੍ਰਗਟੇ  ਮੰਘਰ  ਪੋਹਿ  ਜੀਉ  ॥

 ਜਲਨਿ  ਬੁਝੀ  ਦਰਸੁ  ਪਾਇਆ  ਬਿਨਸੇ  ਮਾਇਆ  ਧ੍ਰੋਹ  ਜੀਉ  ॥

 ਸਭਿ  ਕਾਮ  ਪੂਰੇ  ਮਿਲਿ  ਹਜੂਰੇ  ਹਰਿ  ਚਰਣ  ਸੇਵਕਿ  ਸੇਵਿਆ  ॥

 ਹਾਰ  ਡੋਰ  ਸੀਗਾਰ  ਸਭਿ  ਰਸ  ਗੁਣ  ਗਾਉ  ਅਲਖ  ਅਭੇਵਿਆ  ॥

 ਭਾਉ  ਭਗਤਿ  ਗੋਵਿੰਦ  ਬਾਂਛਤ  ਜਮੁ  ਨ  ਸਾਕੈ  ਜੋਹਿ  ਜੀਉ  ॥

 ਬਿਨਵੰਤਿ  ਨਾਨਕ  ਪ੍ਰਭਿ  ਆਪਿ  ਮੇਲੀ  ਤਹ  ਨ  ਪ੍ਰੇਮ  ਬਿਛੋਹ  ਜੀਉ  ॥੬॥

 ਸਲੋਕ  ॥

 ਹਰਿ  ਧਨੁ  ਪਾਇਆ  ਸੋਹਾਗਣੀ  ਡੋਲਤ  ਨਾਹੀ  ਚੀਤ  ॥

 ਸੰਤ  ਸੰਜੋਗੀ  ਨਾਨਕਾ  ਗ੍ਰਿਹਿ  ਪ੍ਰਗਟੇ  ਪ੍ਰਭ  ਮੀਤ  ॥੧॥

 ਨਾਦ  ਬਿਨੋਦ  ਅਨੰਦ  ਕੋਡ  ਪ੍ਰਿਅ  ਪ੍ਰੀਤਮ  ਸੰਗਿ  ਬਨੇ  ॥

 ਮਨ  ਬਾਂਛਤ  ਫਲ  ਪਾਇਆ  ਹਰਿ  ਨਾਨਕ  ਨਾਮ  ਭਨੇ  ॥੨॥

 ਛੰਤੁ  ॥

 ਹਿਮਕਰ  ਰੁਤਿ  ਮਨਿ  ਭਾਵਤੀ  ਮਾਘੁ  ਫਗਣੁ  ਗੁਣਵੰਤ  ਜੀਉ  ॥

 ਸਖੀ  ਸਹੇਲੀ  ਗਾਉ  ਮੰਗਲੋ  ਗ੍ਰਿਹਿ  ਆਏ  ਹਰਿ  ਕੰਤ  ਜੀਉ  ॥

 ਗ੍ਰਿਹਿ  ਲਾਲ  ਆਏ  ਮਨਿ  ਧਿਆਏ  ਸੇਜ  ਸੁੰਦਰਿ  ਸੋਹੀਆ  ॥

 ਵਣੁ  ਤ੍ਰਿਣੁ  ਤ੍ਰਿਭਵਣ  ਭਏ  ਹਰਿਆ  ਦੇਖਿ  ਦਰਸਨ  ਮੋਹੀਆ  ॥

 ਮਿਲੇ  ਸੁਆਮੀ  ਇਛ  ਪੁੰਨੀ  ਮਨਿ  ਜਪਿਆ  ਨਿਰਮਲ  ਮੰਤ  ਜੀਉ  ॥

 ਬਿਨਵੰਤਿ  ਨਾਨਕ  ਨਿਤ  ਕਰਹੁ  ਰਲੀਆ  ਹਰਿ  ਮਿਲੇ  ਸ੍ਰੀਧਰ  ਕੰਤ  ਜੀਉ  ॥੭॥

 ਸਲੋਕ  ॥

 ਸੰਤ  ਸਹਾਈ  ਜੀਅ  ਕੇ  ਭਵਜਲ  ਤਾਰਣਹਾਰ  ॥

 ਸਭ  ਤੇ  ਊਚੇ  ਜਾਣੀਅਹਿ  ਨਾਨਕ  ਨਾਮ  ਪਿਆਰ  ॥੧॥

 ਜਿਨ  ਜਾਨਿਆ  ਸੇਈ  ਤਰੇ  ਸੇ  ਸੂਰੇ  ਸੇ  ਬੀਰ  ॥

 ਨਾਨਕ  ਤਿਨ  ਬਲਿਹਾਰਣੈ  ਹਰਿ  ਜਪਿ  ਉਤਰੇ  ਤੀਰ  ॥੨॥

 ਛੰਤੁ  ॥

 ਚਰਣ  ਬਿਰਾਜਿਤ  ਸਭ  ਊਪਰੇ  ਮਿਟਿਆ  ਸਗਲ  ਕਲੇਸੁ  ਜੀਉ  ॥

 ਆਵਣ  ਜਾਵਣ  ਦੁਖ  ਹਰੇ  ਹਰਿ  ਭਗਤਿ  ਕੀਆ  ਪਰਵੇਸੁ  ਜੀਉ  ॥

 ਹਰਿ  ਰੰਗਿ  ਰਾਤੇ  ਸਹਜਿ  ਮਾਤੇ  ਤਿਲੁ  ਨ  ਮਨ  ਤੇ  ਬੀਸਰੈ  ॥

 ਤਜਿ  ਆਪੁ  ਸਰਣੀ  ਪਰੇ  ਚਰਨੀ  ਸਰਬ  ਗੁਣ  ਜਗਦੀਸਰੈ  ॥

 ਗੋਵਿੰਦ  ਗੁਣ  ਨਿਧਿ  ਸ੍ਰੀਰੰਗ  ਸੁਆਮੀ  ਆਦਿ  ਕਉ  ਆਦੇਸੁ  ਜੀਉ  ॥

 ਬਿਨਵੰਤਿ  ਨਾਨਕ  ਮਇਆ  ਧਾਰਹੁ  ਜੁਗੁ  ਜੁਗੋ  ਇਕ  ਵੇਸੁ  ਜੀਉ  ॥੮॥੧॥੬॥੮॥

Post a Comment

0 Comments
* Please Don't Spam Here. All the Comments are Reviewed by Admin.