Type Here to Get Search Results !

kirtan

ਪਟੀ ਮਹਲਾ 3

                             ਪਟੀ  ਮਹਲਾ 3

 ੴ  ਸਤਿਗੁਰ  ਪ੍ਰਸਾਦਿ  ॥

 ਅਯੋ  ਅੰਙੈ  ਸਭੁ  ਜਗੁ  ਆਇਆ  ਕਾਖੈ  ਘੰਙੈ  ਕਾਲੁ  ਭਇਆ  ॥

 ਰੀਰੀ  ਲਲੀ  ਪਾਪ  ਕਮਾਣੇ  ਪੜਿ  ਅਵਗਣ  ਗੁਣ  ਵੀਸਰਿਆ  ॥੧॥

 ਮਨ  ਐਸਾ  ਲੇਖਾ  ਤੂੰ  ਕੀ  ਪੜਿਆ  ॥

 ਲੇਖਾ  ਦੇਣਾ  ਤੇਰੈ  ਸਿਰਿ  ਰਹਿਆ  ॥੧॥  ਰਹਾਉ  ॥

 ਸਿਧੰਙਾਇਐ  ਸਿਮਰਹਿ  ਨਾਹੀ  ਨੰਨੈ  ਨਾ  ਤੁਧੁ  ਨਾਮੁ  ਲਇਆ  ॥

 ਛਛੈ  ਛੀਜਹਿ  ਅਹਿਨਿਸਿ  ਮੂੜੇ  ਕਿਉ  ਛੂਟਹਿ  ਜਮਿ  ਪਾਕੜਿਆ  ॥੨॥

 ਬਬੈ  ਬੂਝਹਿ  ਨਾਹੀ  ਮੂੜੇ  ਭਰਮਿ  ਭੁਲੇ  ਤੇਰਾ  ਜਨਮੁ  ਗਇਆ  ॥

 ਅਣਹੋਦਾ  ਨਾਉ  ਧਰਾਇਓ  ਪਾਧਾ  ਅਵਰਾ  ਕਾ  ਭਾਰੁ  ਤੁਧੁ  ਲਇਆ  ॥੩॥

 ਜਜੈ  ਜੋਤਿ  ਹਿਰਿ  ਲਈ  ਤੇਰੀ  ਮੂੜੇ  ਅੰਤਿ  ਗਇਆ  ਪਛੁਤਾਵਹਿਗਾ  ॥

 ਏਕੁ  ਸਬਦੁ  ਤੂੰ  ਚੀਨਹਿ  ਨਾਹੀ  ਫਿਰਿ  ਫਿਰਿ  ਜੂਨੀ  ਆਵਹਿਗਾ  ॥੪॥

 ਤੁਧੁ  ਸਿਰਿ  ਲਿਖਿਆ  ਸੋ  ਪੜੁ  ਪੰਡਿਤ  ਅਵਰਾ  ਨੋ  ਨ  ਸਿਖਾਲਿ  ਬਿਖਿਆ  ॥

 ਪਹਿਲਾ  ਫਾਹਾ  ਪਇਆ  ਪਾਧੇ  ਪਿਛੋ  ਦੇ  ਗਲਿ  ਚਾਟੜਿਆ  ॥੫॥

 ਸਸੈ  ਸੰਜਮੁ  ਗਇਓ  ਮੂੜੇ  ਏਕੁ  ਦਾਨੁ  ਤੁਧੁ  ਕੁਥਾਇ  ਲਇਆ  ॥

 ਸਾਈ  ਪੁਤ੍ਰੀ  ਜਜਮਾਨ  ਕੀ  ਸਾ  ਤੇਰੀ  ਏਤੁ  ਧਾਨਿ  ਖਾਧੈ  ਤੇਰਾ  ਜਨਮੁ  ਗਇਆ  ॥੬॥

 ਮੰਮੈ  ਮਤਿ  ਹਿਰਿ  ਲਈ  ਤੇਰੀ  ਮੂੜੇ  ਹਉਮੈ  ਵਡਾ  ਰੋਗੁ  ਪਇਆ  ॥

 ਅੰਤਰ  ਆਤਮੈ  ਬ੍ਰਹਮੁ  ਨ  ਚੀਨਿ੍ਹਆ  ਮਾਇਆ  ਕਾ  ਮੁਹਤਾਜੁ  ਭਇਆ  ॥੭॥

 ਕਕੈ  ਕਾਮਿ  ਕ੍ਰੋਧਿ  ਭਰਮਿਓਹੁ  ਮੂੜੇ  ਮਮਤਾ  ਲਾਗੇ  ਤੁਧੁ  ਹਰਿ  ਵਿਸਰਿਆ  ॥

 ਪੜਹਿ  ਗੁਣਹਿ  ਤੂੰ  ਬਹੁਤੁ  ਪੁਕਾਰਹਿ  ਵਿਣੁ  ਬੂਝੇ  ਤੂੰ  ਡੂਬਿ  ਮੁਆ  ॥੮॥

 ਤਤੈ  ਤਾਮਸਿ  ਜਲਿਓਹੁ  ਮੂੜੇ  ਥਥੈ  ਥਾਨ  ਭਰਿਸਟੁ  ਹੋਆ  ॥

 ਘਘੈ  ਘਰਿ  ਘਰਿ  ਫਿਰਹਿ  ਤੂੰ  ਮੂੜੇ  ਦਦੈ  ਦਾਨੁ  ਨ  ਤੁਧੁ  ਲਇਆ  ॥੯॥

 ਪਪੈ  ਪਾਰਿ  ਨ  ਪਵਹੀ  ਮੂੜੇ  ਪਰਪੰਚਿ  ਤੂੰ  ਪਲਚਿ  ਰਹਿਆ  ॥

 ਸਚੈ  ਆਪਿ  ਖੁਆਇਓਹੁ  ਮੂੜੇ  ਇਹੁ  ਸਿਰਿ  ਤੇਰੈ  ਲੇਖੁ  ਪਇਆ  ॥੧੦॥

 ਭਭੈ  ਭਵਜਲਿ  ਡੁਬੋਹੁ  ਮੂੜੇ  ਮਾਇਆ  ਵਿਚਿ  ਗਲਤਾਨੁ  ਭਇਆ  ॥

 ਗੁਰ  ਪਰਸਾਦੀ  ਏਕੋ  ਜਾਣੈ  ਏਕ  ਘੜੀ  ਮਹਿ  ਪਾਰਿ  ਪਇਆ  ॥੧੧॥

 ਵਵੈ  ਵਾਰੀ  ਆਈਆ  ਮੂੜੇ  ਵਾਸੁਦੇਉ  ਤੁਧੁ  ਵੀਸਰਿਆ  ॥

 ਏਹ  ਵੇਲਾ  ਨ  ਲਹਸਹਿ  ਮੂੜੇ  ਫਿਰਿ  ਤੂੰ  ਜਮ  ਕੈ  ਵਸਿ  ਪਇਆ  ॥੧੨॥

 ਝਝੈ  ਕਦੇ  ਨ  ਝੂਰਹਿ  ਮੂੜੇ  ਸਤਿਗੁਰ  ਕਾ  ਉਪਦੇਸੁ  ਸੁਣਿ  ਤੂੰ  ਵਿਖਾ  ॥

 ਸਤਿਗੁਰ  ਬਾਝਹੁ  ਗੁਰੁ  ਨਹੀ  ਕੋਈ  ਨਿਗੁਰੇ  ਕਾ  ਹੈ  ਨਾਉ  ਬੁਰਾ  ॥੧੩॥

 ਧਧੈ  ਧਾਵਤ  ਵਰਜਿ  ਰਖੁ  ਮੂੜੇ  ਅੰਤਰਿ  ਤੇਰੈ  ਨਿਧਾਨੁ  ਪਇਆ  ॥

 ਗੁਰਮੁਖਿ  ਹੋਵਹਿ  ਤਾ  ਹਰਿ  ਰਸੁ  ਪੀਵਹਿ  ਜੁਗਾ  ਜੁਗੰਤਰਿ  ਖਾਹਿ  ਪਇਆ  ॥੧੪॥

 ਗਗੈ  ਗੋਬਿਦੁ  ਚਿਤਿ  ਕਰਿ  ਮੂੜੇ  ਗਲੀ  ਕਿਨੈ  ਨ  ਪਾਇਆ  ॥

 ਗੁਰ  ਕੇ  ਚਰਨ  ਹਿਰਦੈ  ਵਸਾਇ  ਮੂੜੇ  ਪਿਛਲੇ  ਗੁਨਹ  ਸਭ  ਬਖਸਿ  ਲਇਆ  ॥੧੫॥

 ਹਾਹੈ  ਹਰਿ  ਕਥਾ  ਬੂਝੁ  ਤੂੰ  ਮੂੜੇ  ਤਾ  ਸਦਾ  ਸੁਖੁ  ਹੋਈ  ॥

 ਮਨਮੁਖਿ  ਪੜਹਿ  ਤੇਤਾ  ਦੁਖੁ  ਲਾਗੈ  ਵਿਣੁ  ਸਤਿਗੁਰ  ਮੁਕਤਿ  ਨ  ਹੋਈ  ॥੧੬॥

 ਰਾਰੈ  ਰਾਮੁ  ਚਿਤਿ  ਕਰਿ  ਮੂੜੇ  ਹਿਰਦੈ  ਜਿਨ੍ਹ  ਕੈ  ਰਵਿ  ਰਹਿਆ  ॥

 ਗੁਰ  ਪਰਸਾਦੀ  ਜਿਨ੍ਹੀ  ਰਾਮੁ  ਪਛਾਤਾ  ਨਿਰਗੁਣ  ਰਾਮੁ  ਤਿਨ੍ਹੀ  ਬੂਝਿ  ਲਹਿਆ  ॥੧੭॥

 ਤੇਰਾ  ਅੰਤੁ  ਨ  ਜਾਈ  ਲਖਿਆ  ਅਕਥੁ  ਨ  ਜਾਈ  ਹਰਿ  ਕਥਿਆ  ॥

 ਨਾਨਕ  ਜਿਨ੍ਹ  ਕਉ  ਸਤਿਗੁਰੁ  ਮਿਲਿਆ  ਤਿਨ੍ਹ  ਕਾ  ਲੇਖਾ  ਨਿਬੜਿਆ  ॥੧੮॥੧॥੨॥

Post a Comment

0 Comments
* Please Don't Spam Here. All the Comments are Reviewed by Admin.