Type Here to Get Search Results !

kirtan

ਪਟੀ ਲਿਖੀ

                           ਪਟੀ  ਲਿਖੀ

 ਰਾਗੁ  ਆਸਾ  ਮਹਲਾ  ੧  ਪਟੀ  ਲਿਖੀ 

 ੴ  ਸਤਿਗੁਰ  ਪ੍ਰਸਾਦਿ  ॥ 

 ਸਸੈ  ਸੋਇ  ਸ੍ਰਿਸਟਿ  ਜਿਨਿ  ਸਾਜੀ  ਸਭਨਾ  ਸਾਹਿਬੁ  ਏਕੁ  ਭਇਆ  ॥ 

 ਸੇਵਤ  ਰਹੇ  ਚਿਤੁ  ਜਿਨ੍ਹ  ਕਾ  ਲਾਗਾ  ਆਇਆ  ਤਿਨ੍ਹ  ਕਾ  ਸਫਲੁ  ਭਇਆ  ॥੧॥ 

 ਮਨ  ਕਾਹੇ  ਭੂਲੇ  ਮੂੜ  ਮਨਾ  ॥ 

 ਜਬ  ਲੇਖਾ  ਦੇਵਹਿ  ਬੀਰਾ  ਤਉ  ਪੜਿਆ  ॥੧॥  ਰਹਾਉ  ॥ 

 ਈਵੜੀ  ਆਦਿ  ਪੁਰਖੁ  ਹੈ  ਦਾਤਾ  ਆਪੇ  ਸਚਾ  ਸੋਈ  ॥ 

 ਏਨਾ  ਅਖਰਾ  ਮਹਿ  ਜੋ  ਗੁਰਮੁਖਿ  ਬੂਝੈ  ਤਿਸੁ  ਸਿਰਿ  ਲੇਖੁ  ਨ  ਹੋਈ  ॥੨॥ 

 ਊੜੈ  ਉਪਮਾ  ਤਾ  ਕੀ  ਕੀਜੈ  ਜਾ  ਕਾ  ਅੰਤੁ  ਨ  ਪਾਇਆ  ॥ 

 ਸੇਵਾ  ਕਰਹਿ  ਸੇਈ  ਫਲੁ  ਪਾਵਹਿ  ਜਿਨ੍ਹੀ  ਸਚੁ  ਕਮਾਇਆ  ॥੩॥ 

 ਙੰਙੈ  ਙਿਆਨੁ  ਬੂਝੈ  ਜੇ  ਕੋਈ  ਪੜਿਆ  ਪੰਡਿਤੁ  ਸੋਈ  ॥ 

 ਸਰਬ  ਜੀਆ  ਮਹਿ  ਏਕੋ  ਜਾਣੈ  ਤਾ  ਹਉਮੈ  ਕਹੈ  ਨ  ਕੋਈ  ॥੪॥ 

 ਕਕੈ  ਕੇਸ  ਪੁੰਡਰ  ਜਬ  ਹੂਏ  ਵਿਣੁ  ਸਾਬੂਣੈ  ਉਜਲਿਆ  ॥ 

 ਜਮ  ਰਾਜੇ  ਕੇ  ਹੇਰੂ  ਆਏ  ਮਾਇਆ  ਕੈ  ਸੰਗਲਿ  ਬੰਧਿ  ਲਇਆ  ॥੫॥ 

 ਖਖੈ  ਖੁੰਦਕਾਰੁ  ਸਾਹ  ਆਲਮੁ  ਕਰਿ  ਖਰੀਦਿ  ਜਿਨਿ  ਖਰਚੁ  ਦੀਆ  ॥ 

 ਬੰਧਨਿ  ਜਾ  ਕੈ  ਸਭੁ  ਜਗੁ  ਬਾਧਿਆ  ਅਵਰੀ  ਕਾ  ਨਹੀ  ਹੁਕਮੁ  ਪਇਆ  ॥੬॥ 

 ਗਗੈ  ਗੋਇ  ਗਾਇ  ਜਿਨਿ  ਛੋਡੀ  ਗਲੀ  ਗੋਬਿਦੁ  ਗਰਬਿ  ਭਇਆ  ॥ 

 ਘੜਿ  ਭਾਂਡੇ  ਜਿਨਿ  ਆਵੀ  ਸਾਜੀ  ਚਾੜਣ  ਵਾਹੈ  ਤਈ  ਕੀਆ  ॥੭॥ 

 ਘਘੈ  ਘਾਲ  ਸੇਵਕੁ  ਜੇ  ਘਾਲੈ  ਸਬਦਿ  ਗੁਰੂ  ਕੈ  ਲਾਗਿ  ਰਹੈ  ॥ 

 ਬੁਰਾ  ਭਲਾ  ਜੇ  ਸਮ  ਕਰਿ  ਜਾਣੈ  ਇਨ  ਬਿਧਿ  ਸਾਹਿਬੁ  ਰਮਤੁ  ਰਹੈ  ॥੮॥ 

 ਚਚੈ  ਚਾਰਿ  ਵੇਦ  ਜਿਨਿ  ਸਾਜੇ  ਚਾਰੇ  ਖਾਣੀ  ਚਾਰਿ  ਜੁਗਾ  ॥ 

 ਜੁਗੁ  ਜੁਗੁ  ਜੋਗੀ  ਖਾਣੀ  ਭੋਗੀ  ਪੜਿਆ  ਪੰਡਿਤੁ  ਆਪਿ  ਥੀਆ  ॥੯॥ 

 ਛਛੈ  ਛਾਇਆ  ਵਰਤੀ  ਸਭ  ਅੰਤਰਿ  ਤੇਰਾ  ਕੀਆ  ਭਰਮੁ  ਹੋਆ  ॥ 

 ਭਰਮੁ  ਉਪਾਇ  ਭੁਲਾਈਅਨੁ  ਆਪੇ  ਤੇਰਾ  ਕਰਮੁ  ਹੋਆ  ਤਿਨ੍ਹ  ਗੁਰੂ  ਮਿਲਿਆ  ॥੧੦॥ 

 ਜਜੈ  ਜਾਨੁ  ਮੰਗਤ  ਜਨੁ  ਜਾਚੈ  ਲਖ  ਚਉਰਾਸੀਹ  ਭੀਖ  ਭਵਿਆ  ॥ 

 ਏਕੋ  ਲੇਵੈ  ਏਕੋ  ਦੇਵੈ  ਅਵਰੁ  ਨ  ਦੂਜਾ  ਮੈ  ਸੁਣਿਆ  ॥੧੧॥ 

 ਝਝੈ  ਝੂਰਿ  ਮਰਹੁ  ਕਿਆ  ਪ੍ਰਾਣੀ  ਜੋ  ਕਿਛੁ  ਦੇਣਾ  ਸੁ  ਦੇ  ਰਹਿਆ  ॥ 

 ਦੇ  ਦੇ  ਵੇਖੈ  ਹੁਕਮੁ  ਚਲਾਏ  ਜਿਉ  ਜੀਆ  ਕਾ  ਰਿਜਕੁ  ਪਇਆ  ॥੧੨॥ 

 ਞੰਞੈ  ਨਦਰਿ  ਕਰੇ  ਜਾ  ਦੇਖਾ  ਦੂਜਾ  ਕੋਈ  ਨਾਹੀ  ॥ 

 ਏਕੋ  ਰਵਿ  ਰਹਿਆ  ਸਭ  ਥਾਈ  ਏਕੁ  ਵਸਿਆ  ਮਨ  ਮਾਹੀ  ॥੧੩॥ 

 ਟਟੈ  ਟੰਚੁ  ਕਰਹੁ  ਕਿਆ  ਪ੍ਰਾਣੀ  ਘੜੀ  ਕਿ  ਮੁਹਤਿ  ਕਿ  ਉਠਿ  ਚਲਣਾ  ॥ 

 ਜੂਐ  ਜਨਮੁ  ਨ  ਹਾਰਹੁ  ਅਪਣਾ  ਭਾਜਿ  ਪੜਹੁ  ਤੁਮ  ਹਰਿ  ਸਰਣਾ  ॥੧੪॥ 

 ਠਠੈ  ਠਾਢਿ  ਵਰਤੀ  ਤਿਨ  ਅੰਤਰਿ  ਹਰਿ  ਚਰਣੀ  ਜਿਨ੍ਹ  ਕਾ  ਚਿਤੁ  ਲਾਗਾ  ॥ 

 ਚਿਤੁ  ਲਾਗਾ  ਸੇਈ  ਜਨ  ਨਿਸਤਰੇ  ਤਉ  ਪਰਸਾਦੀ  ਸੁਖੁ  ਪਾਇਆ  ॥੧੫॥ 

 ਡਡੈ  ਡੰਫੁ  ਕਰਹੁ  ਕਿਆ  ਪ੍ਰਾਣੀ  ਜੋ  ਕਿਛੁ  ਹੋਆ  ਸੁ  ਸਭੁ  ਚਲਣਾ  ॥ 

 ਤਿਸੈ  ਸਰੇਵਹੁ  ਤਾ  ਸੁਖੁ  ਪਾਵਹੁ  ਸਰਬ  ਨਿਰੰਤਰਿ  ਰਵਿ  ਰਹਿਆ  ॥੧੬॥ 

 ਢਢੈ  ਢਾਹਿ  ਉਸਾਰੈ  ਆਪੇ  ਜਿਉ  ਤਿਸੁ  ਭਾਵੈ  ਤਿਵੈ  ਕਰੇ  ॥ 

 ਕਰਿ  ਕਰਿ  ਵੇਖੈ  ਹੁਕਮੁ  ਚਲਾਏ  ਤਿਸੁ  ਨਿਸਤਾਰੇ  ਜਾ  ਕਉ  ਨਦਰਿ  ਕਰੇ  ॥੧੭॥ 

 ਣਾਣੈ  ਰਵਤੁ  ਰਹੈ  ਘਟ  ਅੰਤਰਿ  ਹਰਿ  ਗੁਣ  ਗਾਵੈ  ਸੋਈ  ॥ 

 ਆਪੇ  ਆਪਿ  ਮਿਲਾਏ  ਕਰਤਾ  ਪੁਨਰਪਿ  ਜਨਮੁ  ਨ  ਹੋਈ  ॥੧੮॥ 

 ਤਤੈ  ਤਾਰੂ  ਭਵਜਲੁ  ਹੋਆ  ਤਾ  ਕਾ  ਅੰਤੁ  ਨ  ਪਾਇਆ  ॥ 

 ਨਾ  ਤਰ  ਨਾ  ਤੁਲਹਾ  ਹਮ  ਬੂਡਸਿ  ਤਾਰਿ  ਲੇਹਿ  ਤਾਰਣ  ਰਾਇਆ  ॥੧੯॥ 

 ਥਥੈ  ਥਾਨਿ  ਥਾਨੰਤਰਿ  ਸੋਈ  ਜਾ  ਕਾ  ਕੀਆ  ਸਭੁ  ਹੋਆ  ॥ 

 ਕਿਆ  ਭਰਮੁ  ਕਿਆ  ਮਾਇਆ  ਕਹੀਐ  ਜੋ  ਤਿਸੁ  ਭਾਵੈ  ਸੋਈ  ਭਲਾ  ॥੨੦॥ 

 ਦਦੈ  ਦੋਸੁ  ਨ  ਦੇਊ  ਕਿਸੈ  ਦੋਸੁ  ਕਰੰਮਾ  ਆਪਣਿਆ  ॥ 

 ਜੋ  ਮੈ  ਕੀਆ  ਸੋ  ਮੈ  ਪਾਇਆ  ਦੋਸੁ  ਨ  ਦੀਜੈ  ਅਵਰ  ਜਨਾ  ॥੨੧॥ 

 ਧਧੈ  ਧਾਰਿ  ਕਲਾ  ਜਿਨਿ  ਛੋਡੀ  ਹਰਿ  ਚੀਜੀ  ਜਿਨਿ  ਰੰਗ  ਕੀਆ  ॥ 

 ਤਿਸ  ਦਾ  ਦੀਆ  ਸਭਨੀ  ਲੀਆ  ਕਰਮੀ  ਕਰਮੀ  ਹੁਕਮੁ  ਪਇਆ  ॥੨੨॥ 

 ਨੰਨੈ  ਨਾਹ  ਭੋਗ  ਨਿਤ  ਭੋਗੈ  ਨਾ  ਡੀਠਾ  ਨਾ  ਸੰਮ੍ਹਲਿਆ  ॥ 

 ਗਲੀ  ਹਉ  ਸੋਹਾਗਣਿ  ਭੈਣੇ  ਕੰਤੁ  ਨ  ਕਬਹੂੰ  ਮੈ  ਮਿਲਿਆ  ॥੨੩॥ 

 ਪਪੈ  ਪਾਤਿਸਾਹੁ  ਪਰਮੇਸਰੁ  ਵੇਖਣ  ਕਉ  ਪਰਪੰਚੁ  ਕੀਆ  ॥ 

 ਦੇਖੈ  ਬੂਝੈ  ਸਭੁ  ਕਿਛੁ  ਜਾਣੈ  ਅੰਤਰਿ  ਬਾਹਰਿ  ਰਵਿ  ਰਹਿਆ  ॥੨੪॥ 

 ਫਫੈ  ਫਾਹੀ  ਸਭੁ  ਜਗੁ  ਫਾਸਾ  ਜਮ  ਕੈ  ਸੰਗਲਿ  ਬੰਧਿ  ਲਇਆ  ॥ 

 ਗੁਰ  ਪਰਸਾਦੀ  ਸੇ  ਨਰ  ਉਬਰੇ  ਜਿ  ਹਰਿ  ਸਰਣਾਗਤਿ  ਭਜਿ  ਪਇਆ  ॥੨੫॥ 

 ਬਬੈ  ਬਾਜੀ  ਖੇਲਣ  ਲਾਗਾ  ਚਉਪੜਿ  ਕੀਤੇ  ਚਾਰਿ  ਜੁਗਾ  ॥ 

 ਜੀਅ  ਜੰਤ  ਸਭ  ਸਾਰੀ  ਕੀਤੇ  ਪਾਸਾ  ਢਾਲਣਿ  ਆਪਿ  ਲਗਾ  ॥੨੬॥ 

 ਭਭੈ  ਭਾਲਹਿ  ਸੇ  ਫਲੁ  ਪਾਵਹਿ  ਗੁਰ  ਪਰਸਾਦੀ  ਜਿਨ੍ਹ  ਕਉ  ਭਉ  ਪਇਆ  ॥ 

 ਮਨਮੁਖ  ਫਿਰਹਿ  ਨ  ਚੇਤਹਿ  ਮੂੜੇ  ਲਖ  ਚਉਰਾਸੀਹ  ਫੇਰੁ  ਪਇਆ  ॥੨੭॥ 

 ਮੰਮੈ  ਮੋਹੁ  ਮਰਣੁ  ਮਧੁਸੂਦਨੁ  ਮਰਣੁ  ਭਇਆ  ਤਬ  ਚੇਤਵਿਆ  ॥ 

 ਕਾਇਆ  ਭੀਤਰਿ  ਅਵਰੋ  ਪੜਿਆ  ਮੰਮਾ  ਅਖਰੁ  ਵੀਸਰਿਆ  ॥੨੮॥ 

 ਯਯੈ  ਜਨਮੁ  ਨ  ਹੋਵੀ  ਕਦ  ਹੀ  ਜੇ  ਕਰਿ  ਸਚੁ  ਪਛਾਣੈ  ॥ 

 ਗੁਰਮੁਖਿ  ਆਖੈ  ਗੁਰਮੁਖਿ  ਬੂਝੈ  ਗੁਰਮੁਖਿ  ਏਕੋ  ਜਾਣੈ  ॥੨੯॥ 

 ਰਾਰੈ  ਰਵਿ  ਰਹਿਆ  ਸਭ  ਅੰਤਰਿ  ਜੇਤੇ  ਕੀਏ  ਜੰਤਾ  ॥ 

 ਜੰਤ  ਉਪਾਇ  ਧੰਧੈ  ਸਭ  ਲਾਏ  ਕਰਮੁ  ਹੋਆ  ਤਿਨ  ਨਾਮੁ  ਲਇਆ  ॥੩੦॥ 

 ਲਲੈ  ਲਾਇ  ਧੰਧੈ  ਜਿਨਿ  ਛੋਡੀ  ਮੀਠਾ  ਮਾਇਆ  ਮੋਹੁ  ਕੀਆ  ॥ 

 ਖਾਣਾ  ਪੀਣਾ  ਸਮ  ਕਰਿ  ਸਹਣਾ  ਭਾਣੈ  ਤਾ  ਕੈ  ਹੁਕਮੁ  ਪਇਆ  ॥੩੧॥ 

 ਵਵੈ  ਵਾਸੁਦੇਉ  ਪਰਮੇਸਰੁ  ਵੇਖਣ  ਕਉ  ਜਿਨਿ  ਵੇਸੁ  ਕੀਆ  ॥ 

 ਵੇਖੈ  ਚਾਖੈ  ਸਭੁ  ਕਿਛੁ  ਜਾਣੈ  ਅੰਤਰਿ  ਬਾਹਰਿ  ਰਵਿ  ਰਹਿਆ  ॥੩੨॥ 

 ੜਾੜੈ  ਰਾੜਿ  ਕਰਹਿ  ਕਿਆ  ਪ੍ਰਾਣੀ  ਤਿਸਹਿ  ਧਿਆਵਹੁ  ਜਿ  ਅਮਰੁ  ਹੋਆ  ॥  ਤਿਸਹਿ  ਧਿਆਵਹੁ  ਸਚਿ  ਸਮਾਵਹੁ  ਓਸੁ  ਵਿਟਹੁ  ਕੁਰਬਾਣੁ  ਕੀਆ  ॥੩੩॥ 

 ਹਾਹੈ  ਹੋਰੁ  ਨ  ਕੋਈ  ਦਾਤਾ  ਜੀਅ  ਉਪਾਇ  ਜਿਨਿ  ਰਿਜਕੁ  ਦੀਆ  ॥ 

 ਹਰਿ  ਨਾਮੁ  ਧਿਆਵਹੁ  ਹਰਿ  ਨਾਮਿ  ਸਮਾਵਹੁ  ਅਨਦਿਨੁ  ਲਾਹਾ  ਹਰਿ  ਨਾਮੁ  ਲੀਆ  ॥੩੪॥ 

 ਆਇੜੈ  ਆਪਿ  ਕਰੇ  ਜਿਨਿ  ਛੋਡੀ  ਜੋ  ਕਿਛੁ  ਕਰਣਾ  ਸੁ  ਕਰਿ  ਰਹਿਆ  ॥ 

 ਕਰੇ  ਕਰਾਏ  ਸਭ  ਕਿਛੁ  ਜਾਣੈ  ਨਾਨਕ  ਸਾਇਰ  ਇਵ  ਕਹਿਆ  ॥੩੫॥੧॥ 

Post a Comment

0 Comments
* Please Don't Spam Here. All the Comments are Reviewed by Admin.