Type Here to Get Search Results !

kirtan

ਥਿਤੀ ਗਉੜੀ ਮਹਲਾ ੫


                             ਥਿਤੀ  ਗਉੜੀ  ਮਹਲਾ  ੫  ॥ 


 ਸਲੋਕੁ  ॥ 


 ੴ  ਸਤਿਗੁਰ  ਪ੍ਰਸਾਦਿ  ॥ 


 ਜਲਿ  ਥਲਿ  ਮਹੀਅਲਿ  ਪੂਰਿਆ  ਸੁਆਮੀ  ਸਿਰਜਨਹਾਰੁ  ॥ 


 ਅਨਿਕ  ਭਾਂਤਿ  ਹੋਇ  ਪਸਰਿਆ  ਨਾਨਕ  ਏਕੰਕਾਰੁ  ॥੧॥ 


 ਪਉੜੀ  ॥ 


 ਏਕਮ  ਏਕੰਕਾਰੁ  ਪ੍ਰਭੁ  ਕਰਉ  ਬੰਦਨਾ  ਧਿਆਇ  ॥ 


 ਗੁਣ  ਗੋਬਿੰਦ  ਗੁਪਾਲ  ਪ੍ਰਭ  ਸਰਨਿ  ਪਰਉ  ਹਰਿ  ਰਾਇ  ॥ 


 ਤਾ  ਕੀ  ਆਸ  ਕਲਿਆਣ  ਸੁਖ  ਜਾ  ਤੇ  ਸਭੁ  ਕਛੁ  ਹੋਇ  ॥ 


 ਚਾਰਿ  ਕੁੰਟ  ਦਹ  ਦਿਸਿ  ਭ੍ਰਮਿਓ  ਤਿਸੁ  ਬਿਨੁ  ਅਵਰੁ  ਨ  ਕੋਇ  ॥ 


 ਬੇਦ  ਪੁਰਾਨ  ਸਿਮ੍ਰਿਤਿ  ਸੁਨੇ  ਬਹੁ  ਬਿਧਿ  ਕਰਉ  ਬੀਚਾਰੁ  ॥ 


 ਪਤਿਤ  ਉਧਾਰਨ  ਭੈ  ਹਰਨ  ਸੁਖ  ਸਾਗਰ  ਨਿਰੰਕਾਰ  ॥ 


 ਦਾਤਾ  ਭੁਗਤਾ  ਦੇਨਹਾਰੁ  ਤਿਸੁ  ਬਿਨੁ  ਅਵਰੁ  ਨ  ਜਾਇ  ॥ 


 ਜੋ  ਚਾਹਹਿ  ਸੋਈ  ਮਿਲੈ  ਨਾਨਕ  ਹਰਿ  ਗੁਨ  ਗਾਇ  ॥੧॥ 


 ਗੋਬਿੰਦ  ਜਸੁ  ਗਾਈਐ  ਹਰਿ  ਨੀਤ  ॥ 


 ਮਿਲਿ  ਭਜੀਐ  ਸਾਧਸੰਗਿ  ਮੇਰੇ  ਮੀਤ  ॥੧॥  ਰਹਾਉ  ॥ 


 ਸਲੋਕੁ  ॥ 


 ਕਰਉ  ਬੰਦਨਾ  ਅਨਿਕ  ਵਾਰ  ਸਰਨਿ  ਪਰਉ  ਹਰਿ  ਰਾਇ  ॥ 


 ਭ੍ਰਮੁ  ਕਟੀਐ  ਨਾਨਕ  ਸਾਧਸੰਗਿ  ਦੁਤੀਆ  ਭਾਉ  ਮਿਟਾਇ  ॥੨॥ 


 ਪਉੜੀ  ॥ 


 ਦੁਤੀਆ  ਦੁਰਮਤਿ  ਦੂਰਿ  ਕਰਿ  ਗੁਰ  ਸੇਵਾ  ਕਰਿ  ਨੀਤ  ॥ 


 ਰਾਮ  ਰਤਨੁ  ਮਨਿ  ਤਨਿ  ਬਸੈ  ਤਜਿ  ਕਾਮੁ  ਕ੍ਰੋਧੁ  ਲੋਭੁ  ਮੀਤ  ॥ 


 ਮਰਣੁ  ਮਿਟੈ  ਜੀਵਨੁ  ਮਿਲੈ  ਬਿਨਸਹਿ  ਸਗਲ  ਕਲੇਸ  ॥ 


 ਆਪੁ  ਤਜਹੁ  ਗੋਬਿੰਦ  ਭਜਹੁ  ਭਾਉ  ਭਗਤਿ  ਪਰਵੇਸ  ॥ 


 ਲਾਭੁ  ਮਿਲੈ  ਤੋਟਾ  ਹਿਰੈ  ਹਰਿ  ਦਰਗਹ  ਪਤਿਵੰਤ  ॥ 


 ਰਾਮ  ਨਾਮ  ਧਨੁ  ਸੰਚਵੈ  ਸਾਚ  ਸਾਹ  ਭਗਵੰਤ  ॥ 


 ਊਠਤ  ਬੈਠਤ  ਹਰਿ  ਭਜਹੁ  ਸਾਧੂ  ਸੰਗਿ  ਪਰੀਤਿ  ॥ 


 ਨਾਨਕ  ਦੁਰਮਤਿ  ਛੁਟਿ  ਗਈ  ਪਾਰਬ੍ਰਹਮ  ਬਸੇ  ਚੀਤਿ  ॥੨॥ 


 ਸਲੋਕੁ  ॥ 


 ਤੀਨਿ  ਬਿਆਪਹਿ  ਜਗਤ  ਕਉ  ਤੁਰੀਆ  ਪਾਵੈ  ਕੋਇ  ॥ 


 ਨਾਨਕ  ਸੰਤ  ਨਿਰਮਲ  ਭਏ  ਜਿਨ  ਮਨਿ  ਵਸਿਆ  ਸੋਇ  ॥੩॥ 


 ਪਉੜੀ  ॥ 


 ਤ੍ਰਿਤੀਆ  ਤ੍ਰੈ  ਗੁਣ  ਬਿਖੈ  ਫਲ  ਕਬ  ਉਤਮ  ਕਬ  ਨੀਚੁ  ॥ 


 ਨਰਕ  ਸੁਰਗ  ਭ੍ਰਮਤਉ  ਘਣੋ  ਸਦਾ  ਸੰਘਾਰੈ  ਮੀਚੁ  ॥ 


 ਹਰਖ  ਸੋਗ  ਸਹਸਾ  ਸੰਸਾਰੁ  ਹਉ  ਹਉ  ਕਰਤ  ਬਿਹਾਇ  ॥ 


 ਜਿਨਿ  ਕੀਏ  ਤਿਸਹਿ  ਨ  ਜਾਣਨੀ  ਚਿਤਵਹਿ  ਅਨਿਕ  ਉਪਾਇ  ॥ 


 ਆਧਿ  ਬਿਆਧਿ  ਉਪਾਧਿ  ਰਸ  ਕਬਹੁ  ਨ  ਤੂਟੈ  ਤਾਪ  ॥ 


 ਪਾਰਬ੍ਰਹਮ  ਪੂਰਨ  ਧਨੀ  ਨਹ  ਬੂਝੈ  ਪਰਤਾਪ  ॥ 


 ਮੋਹ  ਭਰਮ  ਬੂਡਤ  ਘਣੋ  ਮਹਾ  ਨਰਕ  ਮਹਿ  ਵਾਸ  ॥ 


 ਕਰਿ  ਕਿਰਪਾ  ਪ੍ਰਭ  ਰਾਖਿ  ਲੇਹੁ  ਨਾਨਕ  ਤੇਰੀ  ਆਸ  ॥੩॥ 


 ਸਲੋਕੁ  ॥ 


 ਚਤੁਰ  ਸਿਆਣਾ  ਸੁਘੜੁ  ਸੋਇ  ਜਿਨਿ  ਤਜਿਆ  ਅਭਿਮਾਨੁ  ॥ 


 ਚਾਰਿ  ਪਦਾਰਥ  ਅਸਟ  ਸਿਧਿ  ਭਜੁ  ਨਾਨਕ  ਹਰਿ  ਨਾਮੁ  ॥੪॥ 


 ਪਉੜੀ  ॥ 


 ਚਤੁਰਥਿ  ਚਾਰੇ  ਬੇਦ  ਸੁਣਿ  ਸੋਧਿਓ  ਤਤੁ  ਬੀਚਾਰੁ  ॥ 


 ਸਰਬ  ਖੇਮ  ਕਲਿਆਣ  ਨਿਧਿ  ਰਾਮ  ਨਾਮੁ  ਜਪਿ  ਸਾਰੁ  ॥ 


 ਨਰਕ  ਨਿਵਾਰੈ  ਦੁਖ  ਹਰੈ  ਤੂਟਹਿ  ਅਨਿਕ  ਕਲੇਸ  ॥ 


 ਮੀਚੁ  ਹੁਟੈ  ਜਮ  ਤੇ  ਛੁਟੈ  ਹਰਿ  ਕੀਰਤਨ  ਪਰਵੇਸ  ॥ 


 ਭਉ  ਬਿਨਸੈ  ਅੰਮ੍ਰਿਤੁ  ਰਸੈ  ਰੰਗਿ  ਰਤੇ  ਨਿਰੰਕਾਰ  ॥ 


 ਦੁਖ  ਦਾਰਿਦ  ਅਪਵਿਤ੍ਰਤਾ  ਨਾਸਹਿ  ਨਾਮ  ਅਧਾਰ  ॥ 


 ਸੁਰਿ  ਨਰ  ਮੁਨਿ  ਜਨ  ਖੋਜਤੇ  ਸੁਖ  ਸਾਗਰ  ਗੋਪਾਲ  ॥ 


 ਮਨੁ  ਨਿਰਮਲੁ  ਮੁਖੁ  ਊਜਲਾ  ਹੋਇ  ਨਾਨਕ  ਸਾਧ  ਰਵਾਲ  ॥੪॥ 


 ਸਲੋਕੁ  ॥ 


 ਪੰਚ  ਬਿਕਾਰ  ਮਨ  ਮਹਿ  ਬਸੇ  ਰਾਚੇ  ਮਾਇਆ  ਸੰਗਿ  ॥ 


 ਸਾਧਸੰਗਿ  ਹੋਇ  ਨਿਰਮਲਾ  ਨਾਨਕ  ਪ੍ਰਭ  ਕੈ  ਰੰਗਿ  ॥੫॥ 


 ਪਉੜੀ  ॥ 


 ਪੰਚਮਿ  ਪੰਚ  ਪ੍ਰਧਾਨ  ਤੇ  ਜਿਹ  ਜਾਨਿਓ  ਪਰਪੰਚੁ  ॥ 


 ਕੁਸਮ  ਬਾਸ  ਬਹੁ  ਰੰਗੁ  ਘਣੋ  ਸਭ  ਮਿਥਿਆ  ਬਲਬੰਚੁ  ॥ 


 ਨਹ  ਜਾਪੈ  ਨਹ  ਬੂਝੀਐ  ਨਹ  ਕਛੁ  ਕਰਤ  ਬੀਚਾਰੁ  ॥ 


 ਸੁਆਦ  ਮੋਹ  ਰਸ  ਬੇਧਿਓ  ਅਗਿਆਨਿ  ਰਚਿਓ  ਸੰਸਾਰੁ  ॥ 


 ਜਨਮ  ਮਰਣ  ਬਹੁ  ਜੋਨਿ  ਭ੍ਰਮਣ  ਕੀਨੇ  ਕਰਮ  ਅਨੇਕ  ॥ 


 ਰਚਨਹਾਰੁ  ਨਹ  ਸਿਮਰਿਓ  ਮਨਿ  ਨ  ਬੀਚਾਰਿ  ਬਿਬੇਕ  ॥ 


 ਭਾਉ  ਭਗਤਿ  ਭਗਵਾਨ  ਸੰਗਿ  ਮਾਇਆ  ਲਿਪਤ  ਨ  ਰੰਚ  ॥ 


 ਨਾਨਕ  ਬਿਰਲੇ  ਪਾਈਅਹਿ  ਜੋ  ਨ  ਰਚਹਿ  ਪਰਪੰਚ  ॥੫॥ 


 ਸਲੋਕੁ  ॥ 


 ਖਟ  ਸਾਸਤ੍ਰ  ਊਚੌ  ਕਹਹਿ  ਅੰਤੁ  ਨ  ਪਾਰਾਵਾਰ  ॥ 


 ਭਗਤ  ਸੋਹਹਿ  ਗੁਣ  ਗਾਵਤੇ  ਨਾਨਕ  ਪ੍ਰਭ  ਕੈ  ਦੁਆਰ  ॥੬॥ 


 ਪਉੜੀ  ॥ 


 ਖਸਟਮਿ  ਖਟ  ਸਾਸਤ੍ਰ  ਕਹਹਿ  ਸਿੰਮ੍ਰਿਤਿ  ਕਥਹਿ  ਅਨੇਕ  ॥ 


 ਊਤਮੁ  ਊਚੌ  ਪਾਰਬ੍ਰਹਮੁ  ਗੁਣ  ਅੰਤੁ  ਨ  ਜਾਣਹਿ  ਸੇਖ  ॥ 


 ਨਾਰਦ  ਮੁਨਿ  ਜਨ  ਸੁਕ  ਬਿਆਸ  ਜਸੁ  ਗਾਵਤ  ਗੋਬਿੰਦ  ॥ 


 ਰਸ  ਗੀਧੇ  ਹਰਿ  ਸਿਉ  ਬੀਧੇ  ਭਗਤ  ਰਚੇ  ਭਗਵੰਤ  ॥ 


 ਮੋਹ  ਮਾਨ  ਭ੍ਰਮੁ  ਬਿਨਸਿਓ  ਪਾਈ  ਸਰਨਿ  ਦਇਆਲ  ॥ 


 ਚਰਨ  ਕਮਲ  ਮਨਿ  ਤਨਿ  ਬਸੇ  ਦਰਸਨੁ  ਦੇਖਿ  ਨਿਹਾਲ  ॥ 


 ਲਾਭੁ  ਮਿਲੈ  ਤੋਟਾ  ਹਿਰੈ  ਸਾਧਸੰਗਿ  ਲਿਵ  ਲਾਇ  ॥ 


 ਖਾਟਿ  ਖਜਾਨਾ  ਗੁਣ  ਨਿਧਿ  ਹਰੇ  ਨਾਨਕ  ਨਾਮੁ  ਧਿਆਇ  ॥੬॥ 


 ਸਲੋਕੁ  ॥ 


 ਸੰਤ  ਮੰਡਲ  ਹਰਿ  ਜਸੁ  ਕਥਹਿ  ਬੋਲਹਿ  ਸਤਿ  ਸੁਭਾਇ  ॥ 


 ਨਾਨਕ  ਮਨੁ  ਸੰਤੋਖੀਐ  ਏਕਸੁ  ਸਿਉ  ਲਿਵ  ਲਾਇ  ॥੭॥ 


 ਪਉੜੀ  ॥ 


 ਸਪਤਮਿ  ਸੰਚਹੁ  ਨਾਮ  ਧਨੁ  ਟੂਟਿ  ਨ  ਜਾਹਿ  ਭੰਡਾਰ  ॥ 


 ਸੰਤਸੰਗਤਿ  ਮਹਿ  ਪਾਈਐ  ਅੰਤੁ  ਨ  ਪਾਰਾਵਾਰ  ॥ 


 ਆਪੁ  ਤਜਹੁ  ਗੋਬਿੰਦ  ਭਜਹੁ  ਸਰਨਿ  ਪਰਹੁ  ਹਰਿ  ਰਾਇ  ॥ 


 ਦੂਖ  ਹਰੈ  ਭਵਜਲੁ  ਤਰੈ  ਮਨ  ਚਿੰਦਿਆ  ਫਲੁ  ਪਾਇ  ॥ 


 ਆਠ  ਪਹਰ  ਮਨਿ  ਹਰਿ  ਜਪੈ  ਸਫਲੁ  ਜਨਮੁ  ਪਰਵਾਣੁ  ॥ 


 ਅੰਤਰਿ  ਬਾਹਰਿ  ਸਦਾ  ਸੰਗਿ  ਕਰਨੈਹਾਰੁ  ਪਛਾਣੁ  ॥ 


 ਸੋ  ਸਾਜਨੁ  ਸੋ  ਸਖਾ  ਮੀਤੁ  ਜੋ  ਹਰਿ  ਕੀ  ਮਤਿ  ਦੇਇ  ॥ 


 ਨਾਨਕ  ਤਿਸੁ  ਬਲਿਹਾਰਣੈ  ਹਰਿ  ਹਰਿ  ਨਾਮੁ  ਜਪੇਇ  ॥੭॥ 


 ਸਲੋਕੁ  ॥ 


 ਆਠ  ਪਹਰ  ਗੁਨ  ਗਾਈਅਹਿ  ਤਜੀਅਹਿ  ਅਵਰਿ  ਜੰਜਾਲ  ॥ 


 ਜਮਕੰਕਰੁ  ਜੋਹਿ  ਨ  ਸਕਈ  ਨਾਨਕ  ਪ੍ਰਭੂ  ਦਇਆਲ  ॥੮॥ 


 ਪਉੜੀ  ॥ 


 ਅਸਟਮੀ  ਅਸਟ  ਸਿਧਿ  ਨਵ  ਨਿਧਿ  ॥ 


 ਸਗਲ  ਪਦਾਰਥ  ਪੂਰਨ  ਬੁਧਿ  ॥ 


 ਕਵਲ  ਪ੍ਰਗਾਸ  ਸਦਾ  ਆਨੰਦ  ॥ 


 ਨਿਰਮਲ  ਰੀਤਿ  ਨਿਰੋਧਰ  ਮੰਤ  ॥ 


 ਸਗਲ  ਧਰਮ  ਪਵਿਤ੍ਰ  ਇਸਨਾਨੁ  ॥ 


 ਸਭ  ਮਹਿ  ਊਚ  ਬਿਸੇਖ  ਗਿਆਨੁ  ॥ 


 ਹਰਿ  ਹਰਿ  ਭਜਨੁ  ਪੂਰੇ  ਗੁਰ  ਸੰਗਿ  ॥ 


 ਜਪਿ  ਤਰੀਐ  ਨਾਨਕ  ਨਾਮ  ਹਰਿ  ਰੰਗਿ  ॥੮॥ 


 ਸਲੋਕੁ  ॥ 


 ਨਾਰਾਇਣੁ  ਨਹ  ਸਿਮਰਿਓ  ਮੋਹਿਓ  ਸੁਆਦ  ਬਿਕਾਰ  ॥ 


 ਨਾਨਕ  ਨਾਮਿ  ਬਿਸਾਰਿਐ  ਨਰਕ  ਸੁਰਗ  ਅਵਤਾਰ  ॥੯॥ 


 ਪਉੜੀ  ॥ 


 ਨਉਮੀ  ਨਵੇ  ਛਿਦ੍ਰ  ਅਪਵੀਤ  ॥ 


 ਹਰਿ  ਨਾਮੁ  ਨ  ਜਪਹਿ  ਕਰਤ  ਬਿਪਰੀਤਿ  ॥ 


 ਪਰ  ਤ੍ਰਿਅ  ਰਮਹਿ  ਬਕਹਿ  ਸਾਧ  ਨਿੰਦ  ॥ 


 ਕਰਨ  ਨ  ਸੁਨਹੀ  ਹਰਿ  ਜਸੁ  ਬਿੰਦ  ॥ 


 ਹਿਰਹਿ  ਪਰ  ਦਰਬੁ  ਉਦਰ  ਕੈ  ਤਾਈ  ॥ 


 ਅਗਨਿ  ਨ  ਨਿਵਰੈ  ਤ੍ਰਿਸਨਾ  ਨ  ਬੁਝਾਈ  ॥ 


 ਹਰਿ  ਸੇਵਾ  ਬਿਨੁ  ਏਹ  ਫਲ  ਲਾਗੇ  ॥ 


 ਨਾਨਕ  ਪ੍ਰਭ  ਬਿਸਰਤ  ਮਰਿ  ਜਮਹਿ  ਅਭਾਗੇ  ॥੯॥ 


 ਸਲੋਕੁ  ॥ 


 ਦਸ  ਦਿਸ  ਖੋਜਤ  ਮੈ  ਫਿਰਿਓ  ਜਤ  ਦੇਖਉ  ਤਤ  ਸੋਇ  ॥ 


 ਮਨੁ  ਬਸਿ  ਆਵੈ  ਨਾਨਕਾ  ਜੇ  ਪੂਰਨ  ਕਿਰਪਾ  ਹੋਇ  ॥੧੦॥ 


 ਪਉੜੀ  ॥ 


 ਦਸਮੀ  ਦਸ  ਦੁਆਰ  ਬਸਿ  ਕੀਨੇ  ॥ 


 ਮਨਿ  ਸੰਤੋਖੁ  ਨਾਮ  ਜਪਿ  ਲੀਨੇ  ॥ 


 ਕਰਨੀ  ਸੁਨੀਐ  ਜਸੁ  ਗੋਪਾਲ  ॥ 


 ਨੈਨੀ  ਪੇਖਤ  ਸਾਧ  ਦਇਆਲ  ॥ 


 ਰਸਨਾ  ਗੁਨ  ਗਾਵੈ  ਬੇਅੰਤ  ॥ 


 ਮਨ  ਮਹਿ  ਚਿਤਵੈ  ਪੂਰਨ  ਭਗਵੰਤ  ॥ 


 ਹਸਤ  ਚਰਨ  ਸੰਤ  ਟਹਲ  ਕਮਾਈਐ  ॥ 


 ਨਾਨਕ  ਇਹੁ  ਸੰਜਮੁ  ਪ੍ਰਭ  ਕਿਰਪਾ  ਪਾਈਐ  ॥੧੦॥ 


 ਸਲੋਕੁ  ॥ 


 ਏਕੋ  ਏਕੁ  ਬਖਾਨੀਐ  ਬਿਰਲਾ  ਜਾਣੈ  ਸ੍ਵਾਦੁ  ॥ 


 ਗੁਣ  ਗੋਬਿੰਦ  ਨ  ਜਾਣੀਐ  ਨਾਨਕ  ਸਭੁ  ਬਿਸਮਾਦੁ  ॥੧੧॥ 


 ਪਉੜੀ  ॥ 


 ਏਕਾਦਸੀ  ਨਿਕਟਿ  ਪੇਖਹੁ  ਹਰਿ  ਰਾਮੁ  ॥ 


 ਇੰਦ੍ਰੀ  ਬਸਿ  ਕਰਿ  ਸੁਣਹੁ  ਹਰਿ  ਨਾਮੁ  ॥ 


 ਮਨਿ  ਸੰਤੋਖੁ  ਸਰਬ  ਜੀਅ  ਦਇਆ  ॥ 


 ਇਨ  ਬਿਧਿ  ਬਰਤੁ  ਸੰਪੂਰਨ  ਭਇਆ  ॥ 


 ਧਾਵਤ  ਮਨੁ  ਰਾਖੈ  ਇਕ  ਠਾਇ  ॥ 


 ਮਨੁ  ਤਨੁ  ਸੁਧੁ  ਜਪਤ  ਹਰਿ  ਨਾਇ  ॥ 


 ਸਭ  ਮਹਿ  ਪੂਰਿ  ਰਹੇ  ਪਾਰਬ੍ਰਹਮ  ॥ 


 ਨਾਨਕ  ਹਰਿ  ਕੀਰਤਨੁ  ਕਰਿ  ਅਟਲ  ਏਹੁ  ਧਰਮ  ॥੧੧॥ 


 ਸਲੋਕੁ  ॥ 


 ਦੁਰਮਤਿ  ਹਰੀ  ਸੇਵਾ  ਕਰੀ  ਭੇਟੇ  ਸਾਧ  ਕ੍ਰਿਪਾਲ  ॥ 


 ਨਾਨਕ  ਪ੍ਰਭ  ਸਿਉ  ਮਿਲਿ  ਰਹੇ  ਬਿਨਸੇ  ਸਗਲ  ਜੰਜਾਲ  ॥੧੨॥ 


 ਪਉੜੀ  ॥ 


 ਦੁਆਦਸੀ  ਦਾਨੁ  ਨਾਮੁ  ਇਸਨਾਨੁ  ॥ 


 ਹਰਿ  ਕੀ  ਭਗਤਿ  ਕਰਹੁ  ਤਜਿ  ਮਾਨੁ  ॥ 


 ਹਰਿ  ਅੰਮ੍ਰਿਤ  ਪਾਨ  ਕਰਹੁ  ਸਾਧਸੰਗਿ  ॥ 


 ਮਨ  ਤ੍ਰਿਪਤਾਸੈ  ਕੀਰਤਨ  ਪ੍ਰਭ  ਰੰਗਿ  ॥ 


 ਕੋਮਲ  ਬਾਣੀ  ਸਭ  ਕਉ  ਸੰਤੋਖੈ  ॥ 


 ਪੰਚ  ਭੂ  ਆਤਮਾ  ਹਰਿ  ਨਾਮ  ਰਸਿ  ਪੋਖੈ  ॥ 


 ਗੁਰ  ਪੂਰੇ  ਤੇ  ਏਹ  ਨਿਹਚਉ  ਪਾਈਐ  ॥ 


 ਨਾਨਕ  ਰਾਮ  ਰਮਤ  ਫਿਰਿ  ਜੋਨਿ  ਨ  ਆਈਐ  ॥੧੨॥ 


 ਸਲੋਕੁ  ॥ 


 ਤੀਨਿ  ਗੁਣਾ  ਮਹਿ  ਬਿਆਪਿਆ  ਪੂਰਨ  ਹੋਤ  ਨ  ਕਾਮ  ॥ 


 ਪਤਿਤ  ਉਧਾਰਣੁ  ਮਨਿ  ਬਸੈ  ਨਾਨਕ  ਛੂਟੈ  ਨਾਮ  ॥੧੩॥ 


 ਪਉੜੀ  ॥ 


 ਤ੍ਰਉਦਸੀ  ਤੀਨਿ  ਤਾਪ  ਸੰਸਾਰ  ॥ 


 ਆਵਤ  ਜਾਤ  ਨਰਕ  ਅਵਤਾਰ  ॥ 


 ਹਰਿ  ਹਰਿ  ਭਜਨੁ  ਨ  ਮਨ  ਮਹਿ  ਆਇਓ  ॥ 


 ਸੁਖ  ਸਾਗਰ  ਪ੍ਰਭੁ  ਨਿਮਖ  ਨ  ਗਾਇਓ  ॥ 


 ਹਰਖ  ਸੋਗ  ਕਾ  ਦੇਹ  ਕਰਿ  ਬਾਧਿਓ  ॥ 


 ਦੀਰਘ  ਰੋਗੁ  ਮਾਇਆ  ਆਸਾਧਿਓ  ॥ 


 ਦਿਨਹਿ  ਬਿਕਾਰ  ਕਰਤ  ਸ੍ਰਮੁ  ਪਾਇਓ  ॥ 


 ਨੈਨੀ  ਨੀਦ  ਸੁਪਨ  ਬਰੜਾਇਓ  ॥ 


 ਹਰਿ  ਬਿਸਰਤ  ਹੋਵਤ  ਏਹ  ਹਾਲ  ॥ 


 ਸਰਨਿ  ਨਾਨਕ  ਪ੍ਰਭ  ਪੁਰਖ  ਦਇਆਲ  ॥੧੩॥ 


 ਸਲੋਕੁ  ॥ 


 ਚਾਰਿ  ਕੁੰਟ  ਚਉਦਹ  ਭਵਨ  ਸਗਲ  ਬਿਆਪਤ  ਰਾਮ  ॥ 


 ਨਾਨਕ  ਊਨ  ਨ  ਦੇਖੀਐ  ਪੂਰਨ  ਤਾ  ਕੇ  ਕਾਮ  ॥੧੪॥ 


 ਪਉੜੀ  ॥ 


 ਚਉਦਹਿ  ਚਾਰਿ  ਕੁੰਟ  ਪ੍ਰਭ  ਆਪ  ॥ 


 ਸਗਲ  ਭਵਨ  ਪੂਰਨ  ਪਰਤਾਪ  ॥ 


 ਦਸੇ  ਦਿਸਾ  ਰਵਿਆ  ਪ੍ਰਭੁ  ਏਕੁ  ॥ 


 ਧਰਨਿ  ਅਕਾਸ  ਸਭ  ਮਹਿ  ਪ੍ਰਭ  ਪੇਖੁ  ॥ 


 ਜਲ  ਥਲ  ਬਨ  ਪਰਬਤ  ਪਾਤਾਲ  ॥ 


 ਪਰਮੇਸ੍ਵਰ  ਤਹ  ਬਸਹਿ  ਦਇਆਲ  ॥ 


 ਸੂਖਮ  ਅਸਥੂਲ  ਸਗਲ  ਭਗਵਾਨ  ॥ 


 ਨਾਨਕ  ਗੁਰਮੁਖਿ  ਬ੍ਰਹਮੁ  ਪਛਾਨ  ॥੧੪॥ 


 ਸਲੋਕੁ  ॥ 


 ਆਤਮੁ  ਜੀਤਾ  ਗੁਰਮਤੀ  ਗੁਣ  ਗਾਏ  ਗੋਬਿੰਦ  ॥ 


 ਸੰਤ  ਪ੍ਰਸਾਦੀ  ਭੈ  ਮਿਟੇ  ਨਾਨਕ  ਬਿਨਸੀ  ਚਿੰਦ  ॥੧੫॥ 


 ਪਉੜੀ  ॥ 


 ਅਮਾਵਸ  ਆਤਮ  ਸੁਖੀ  ਭਏ  ਸੰਤੋਖੁ  ਦੀਆ  ਗੁਰਦੇਵ  ॥ 


 ਮਨੁ  ਤਨੁ  ਸੀਤਲੁ  ਸਾਂਤਿ  ਸਹਜ  ਲਾਗਾ  ਪ੍ਰਭ  ਕੀ  ਸੇਵ  ॥ 


 ਟੂਟੇ  ਬੰਧਨ  ਬਹੁ  ਬਿਕਾਰ  ਸਫਲ  ਪੂਰਨ  ਤਾ  ਕੇ  ਕਾਮ  ॥ 


 ਦੁਰਮਤਿ  ਮਿਟੀ  ਹਉਮੈ  ਛੁਟੀ  ਸਿਮਰਤ  ਹਰਿ  ਕੋ  ਨਾਮ  ॥ 


 ਸਰਨਿ  ਗਹੀ  ਪਾਰਬ੍ਰਹਮ  ਕੀ  ਮਿਟਿਆ  ਆਵਾ  ਗਵਨ  ॥ 


 ਆਪਿ  ਤਰਿਆ  ਕੁਟੰਬ  ਸਿਉ  ਗੁਣ  ਗੁਬਿੰਦ  ਪ੍ਰਭ  ਰਵਨ  ॥ 


 ਹਰਿ  ਕੀ  ਟਹਲ  ਕਮਾਵਣੀ  ਜਪੀਐ  ਪ੍ਰਭ  ਕਾ  ਨਾਮੁ  ॥ 


 ਗੁਰ  ਪੂਰੇ  ਤੇ  ਪਾਇਆ  ਨਾਨਕ  ਸੁਖ  ਬਿਸ੍ਰਾਮੁ  ॥੧੫॥ 


 ਸਲੋਕੁ  ॥ 


 ਪੂਰਨੁ  ਕਬਹੁ  ਨ  ਡੋਲਤਾ  ਪੂਰਾ  ਕੀਆ  ਪ੍ਰਭ  ਆਪਿ  ॥ 


 ਦਿਨੁ  ਦਿਨੁ  ਚੜੈ  ਸਵਾਇਆ  ਨਾਨਕ  ਹੋਤ  ਨ  ਘਾਟਿ  ॥੧੬॥ 


 ਪਉੜੀ  ॥ 


 ਪੂਰਨਮਾ  ਪੂਰਨ  ਪ੍ਰਭ  ਏਕੁ  ਕਰਣ  ਕਾਰਣ  ਸਮਰਥੁ  ॥ 


 ਜੀਅ  ਜੰਤ  ਦਇਆਲ  ਪੁਰਖੁ  ਸਭ  ਊਪਰਿ  ਜਾ  ਕਾ  ਹਥੁ  ॥ 


 ਗੁਣ  ਨਿਧਾਨ  ਗੋਬਿੰਦ  ਗੁਰ  ਕੀਆ  ਜਾ  ਕਾ  ਹੋਇ  ॥ 


 ਅੰਤਰਜਾਮੀ  ਪ੍ਰਭੁ  ਸੁਜਾਨੁ  ਅਲਖ  ਨਿਰੰਜਨ  ਸੋਇ  ॥ 


 ਪਾਰਬ੍ਰਹਮੁ  ਪਰਮੇਸਰੋ  ਸਭ  ਬਿਧਿ  ਜਾਨਣਹਾਰ  ॥ 


 ਸੰਤ  ਸਹਾਈ  ਸਰਨਿ  ਜੋਗੁ  ਆਠ  ਪਹਰ  ਨਮਸਕਾਰ  ॥ 


 ਅਕਥ  ਕਥਾ  ਨਹ  ਬੂਝੀਐ  ਸਿਮਰਹੁ  ਹਰਿ  ਕੇ  ਚਰਨ  ॥ 


 ਪਤਿਤ  ਉਧਾਰਨ  ਅਨਾਥ  ਨਾਥ  ਨਾਨਕ  ਪ੍ਰਭ  ਕੀ  ਸਰਨ  ॥੧੬॥ 


 ਸਲੋਕੁ  ॥ 


 ਦੁਖ  ਬਿਨਸੇ  ਸਹਸਾ  ਗਇਓ  ਸਰਨਿ  ਗਹੀ  ਹਰਿ  ਰਾਇ  ॥ 


 ਮਨਿ  ਚਿੰਦੇ  ਫਲ  ਪਾਇਆ  ਨਾਨਕ  ਹਰਿ  ਗੁਨ  ਗਾਇ  ॥੧੭॥ 


 ਪਉੜੀ  ॥ 


 ਕੋਈ  ਗਾਵੈ  ਕੋ  ਸੁਣੈ  ਕੋਈ  ਕਰੈ  ਬੀਚਾਰੁ  ॥ 


 ਕੋ  ਉਪਦੇਸੈ  ਕੋ  ਦ੍ਰਿੜੈ  ਤਿਸ  ਕਾ  ਹੋਇ  ਉਧਾਰੁ  ॥ 


 ਕਿਲਬਿਖ  ਕਾਟੈ  ਹੋਇ  ਨਿਰਮਲਾ  ਜਨਮ  ਜਨਮ  ਮਲੁ  ਜਾਇ  ॥ 


 ਹਲਤਿ  ਪਲਤਿ  ਮੁਖੁ  ਊਜਲਾ  ਨਹ  ਪੋਹੈ  ਤਿਸੁ  ਮਾਇ  ॥ 


 ਸੋ  ਸੁਰਤਾ  ਸੋ  ਬੈਸਨੋ  ਸੋ  ਗਿਆਨੀ  ਧਨਵੰਤੁ  ॥ 


 ਸੋ  ਸੂਰਾ  ਕੁਲਵੰਤੁ  ਸੋਇ  ਜਿਨਿ  ਭਜਿਆ  ਭਗਵੰਤੁ  ॥ 


 ਖਤ੍ਰੀ  ਬ੍ਰਾਹਮਣੁ  ਸੂਦੁ  ਬੈਸੁ  ਉਧਰੈ  ਸਿਮਰਿ  ਚੰਡਾਲ  ॥ 


 ਜਿਨਿ  ਜਾਨਿਓ  ਪ੍ਰਭੁ  ਆਪਨਾ  ਨਾਨਕ  ਤਿਸਹਿ  ਰਵਾਲ  ॥੧੭॥ 


Post a Comment

0 Comments
* Please Don't Spam Here. All the Comments are Reviewed by Admin.