Type Here to Get Search Results !

kirtan

ਸੁਖਮਨੀ ਸਾਹਿਬ

                                ਸੁਖਮਨੀ  ਸਾਹਿਬ

 ਗਉੜੀ  ਸੁਖਮਨੀ  ਮਃ  ੫  ॥ 

 ਸਲੋਕੁ  ॥ 

 ੴ  ਸਤਿਗੁਰ  ਪ੍ਰਸਾਦਿ  ॥ 

 ਆਦਿ  ਗੁਰਏ  ਨਮਹ  ॥ 

 ਜੁਗਾਦਿ  ਗੁਰਏ  ਨਮਹ  ॥ 

 ਸਤਿਗੁਰਏ  ਨਮਹ  ॥ 

 ਸ੍ਰੀ  ਗੁਰਦੇਵਏ  ਨਮਹ  ॥੧॥ 

 ਅਸਟਪਦੀ  ॥ 

 ਸਿਮਰਉ  ਸਿਮਰਿ  ਸਿਮਰਿ  ਸੁਖੁ  ਪਾਵਉ  ॥ 

 ਕਲਿ  ਕਲੇਸ  ਤਨ  ਮਾਹਿ  ਮਿਟਾਵਉ  ॥ 

 ਸਿਮਰਉ  ਜਾਸੁ  ਬਿਸੁੰਭਰ  ਏਕੈ  ॥ 

 ਨਾਮੁ  ਜਪਤ  ਅਗਨਤ  ਅਨੇਕੈ  ॥ 

 ਬੇਦ  ਪੁਰਾਨ  ਸਿੰਮ੍ਰਿਤਿ  ਸੁਧਾਖ੍ਯਰ  ॥ 

 ਕੀਨੇ  ਰਾਮ  ਨਾਮ  ਇਕ  ਆਖ੍ਯਰ  ॥ 

 ਕਿਨਕਾ  ਏਕ  ਜਿਸੁ  ਜੀਅ  ਬਸਾਵੈ  ॥ 

 ਤਾ  ਕੀ  ਮਹਿਮਾ  ਗਨੀ  ਨ  ਆਵੈ  ॥ 

 ਕਾਂਖੀ  ਏਕੈ  ਦਰਸ  ਤੁਹਾਰੋ  ॥ 

 ਨਾਨਕ  ਉਨ  ਸੰਗਿ  ਮੋਹਿ  ਉਧਾਰੋ  ॥੧॥ 

 ਸੁਖਮਨੀ  ਸੁਖ  ਅੰਮ੍ਰਿਤ  ਪ੍ਰਭ  ਨਾਮੁ  ॥ 

 ਭਗਤ  ਜਨਾ  ਕੈ  ਮਨਿ  ਬਿਸ੍ਰਾਮ  ॥  ਰਹਾਉ  ॥ 

 ਪ੍ਰਭ  ਕੈ  ਸਿਮਰਨਿ  ਗਰਭਿ  ਨ  ਬਸੈ  ॥ 

 ਪ੍ਰਭ  ਕੈ  ਸਿਮਰਨਿ  ਦੂਖੁ  ਜਮੁ  ਨਸੈ  ॥ 

 ਪ੍ਰਭ  ਕੈ  ਸਿਮਰਨਿ  ਕਾਲੁ  ਪਰਹਰੈ  ॥ 

 ਪ੍ਰਭ  ਕੈ  ਸਿਮਰਨਿ  ਦੁਸਮਨੁ  ਟਰੈ  ॥ 

 ਪ੍ਰਭ  ਸਿਮਰਤ  ਕਛੁ  ਬਿਘਨੁ  ਨ  ਲਾਗੈ  ॥ 

 ਪ੍ਰਭ  ਕੈ  ਸਿਮਰਨਿ  ਅਨਦਿਨੁ  ਜਾਗੈ  ॥ 

 ਪ੍ਰਭ  ਕੈ  ਸਿਮਰਨਿ  ਭਉ  ਨ  ਬਿਆਪੈ  ॥ 

 ਪ੍ਰਭ  ਕੈ  ਸਿਮਰਨਿ  ਦੁਖੁ  ਨ  ਸੰਤਾਪੈ  ॥ 

 ਪ੍ਰਭ  ਕਾ  ਸਿਮਰਨੁ  ਸਾਧ  ਕੈ  ਸੰਗਿ  ॥ 

 ਸਰਬ  ਨਿਧਾਨ  ਨਾਨਕ  ਹਰਿ  ਰੰਗਿ  ॥੨॥ 

 ਪ੍ਰਭ  ਕੈ  ਸਿਮਰਨਿ  ਰਿਧਿ  ਸਿਧਿ  ਨਉ  ਨਿਧਿ  ॥ 

 ਪ੍ਰਭ  ਕੈ  ਸਿਮਰਨਿ  ਗਿਆਨੁ  ਧਿਆਨੁ  ਤਤੁ  ਬੁਧਿ  ॥ 

 ਪ੍ਰਭ  ਕੈ  ਸਿਮਰਨਿ  ਜਪ  ਤਪ  ਪੂਜਾ  ॥ 

 ਪ੍ਰਭ  ਕੈ  ਸਿਮਰਨਿ  ਬਿਨਸੈ  ਦੂਜਾ  ॥ 

 ਪ੍ਰਭ  ਕੈ  ਸਿਮਰਨਿ  ਤੀਰਥ  ਇਸਨਾਨੀ  ॥ 

 ਪ੍ਰਭ  ਕੈ  ਸਿਮਰਨਿ  ਦਰਗਹ  ਮਾਨੀ  ॥ 

 ਪ੍ਰਭ  ਕੈ  ਸਿਮਰਨਿ  ਹੋਇ  ਸੁ  ਭਲਾ  ॥ 

 ਪ੍ਰਭ  ਕੈ  ਸਿਮਰਨਿ  ਸੁਫਲ  ਫਲਾ  ॥ 

 ਸੇ  ਸਿਮਰਹਿ  ਜਿਨ  ਆਪਿ  ਸਿਮਰਾਏ  ॥ 

 ਨਾਨਕ  ਤਾ  ਕੈ  ਲਾਗਉ  ਪਾਏ  ॥੩॥ 

 ਪ੍ਰਭ  ਕਾ  ਸਿਮਰਨੁ  ਸਭ  ਤੇ  ਊਚਾ  ॥ 

 ਪ੍ਰਭ  ਕੈ  ਸਿਮਰਨਿ  ਉਧਰੇ  ਮੂਚਾ  ॥ 

 ਪ੍ਰਭ  ਕੈ  ਸਿਮਰਨਿ  ਤ੍ਰਿਸਨਾ  ਬੁਝੈ  ॥ 

 ਪ੍ਰਭ  ਕੈ  ਸਿਮਰਨਿ  ਸਭੁ  ਕਿਛੁ  ਸੁਝੈ  ॥ 

 ਪ੍ਰਭ  ਕੈ  ਸਿਮਰਨਿ  ਨਾਹੀ  ਜਮ  ਤ੍ਰਾਸਾ  ॥ 

 ਪ੍ਰਭ  ਕੈ  ਸਿਮਰਨਿ  ਪੂਰਨ  ਆਸਾ  ॥ 

 ਪ੍ਰਭ  ਕੈ  ਸਿਮਰਨਿ  ਮਨ  ਕੀ  ਮਲੁ  ਜਾਇ  ॥ 

 ਅੰਮ੍ਰਿਤ  ਨਾਮੁ  ਰਿਦ  ਮਾਹਿ  ਸਮਾਇ  ॥ 

 ਪ੍ਰਭ  ਜੀ  ਬਸਹਿ  ਸਾਧ  ਕੀ  ਰਸਨਾ  ॥ 

 ਨਾਨਕ  ਜਨ  ਕਾ  ਦਾਸਨਿ  ਦਸਨਾ  ॥੪॥ 

 ਪ੍ਰਭ  ਕਉ  ਸਿਮਰਹਿ  ਸੇ  ਧਨਵੰਤੇ  ॥ 

 ਪ੍ਰਭ  ਕਉ  ਸਿਮਰਹਿ  ਸੇ  ਪਤਿਵੰਤੇ  ॥ 

 ਪ੍ਰਭ  ਕਉ  ਸਿਮਰਹਿ  ਸੇ  ਜਨ  ਪਰਵਾਨ  ॥ 

 ਪ੍ਰਭ  ਕਉ  ਸਿਮਰਹਿ  ਸੇ  ਪੁਰਖ  ਪ੍ਰਧਾਨ  ॥ 

 ਪ੍ਰਭ  ਕਉ  ਸਿਮਰਹਿ  ਸਿ  ਬੇਮੁਹਤਾਜੇ  ॥ 

 ਪ੍ਰਭ  ਕਉ  ਸਿਮਰਹਿ  ਸਿ  ਸਰਬ  ਕੇ  ਰਾਜੇ  ॥ 

 ਪ੍ਰਭ  ਕਉ  ਸਿਮਰਹਿ  ਸੇ  ਸੁਖਵਾਸੀ  ॥ 

 ਪ੍ਰਭ  ਕਉ  ਸਿਮਰਹਿ  ਸਦਾ  ਅਬਿਨਾਸੀ  ॥ 

 ਸਿਮਰਨ  ਤੇ  ਲਾਗੇ  ਜਿਨ  ਆਪਿ  ਦਇਆਲਾ  ॥ 

 ਨਾਨਕ  ਜਨ  ਕੀ  ਮੰਗੈ  ਰਵਾਲਾ  ॥੫॥ 

 ਪ੍ਰਭ  ਕਉ  ਸਿਮਰਹਿ  ਸੇ  ਪਰਉਪਕਾਰੀ  ॥ 

 ਪ੍ਰਭ  ਕਉ  ਸਿਮਰਹਿ  ਤਿਨ  ਸਦ  ਬਲਿਹਾਰੀ  ॥ 

 ਪ੍ਰਭ  ਕਉ  ਸਿਮਰਹਿ  ਸੇ  ਮੁਖ  ਸੁਹਾਵੇ  ॥ 

 ਪ੍ਰਭ  ਕਉ  ਸਿਮਰਹਿ  ਤਿਨ  ਸੂਖਿ  ਬਿਹਾਵੈ  ॥ 

 ਪ੍ਰਭ  ਕਉ  ਸਿਮਰਹਿ  ਤਿਨ  ਆਤਮੁ  ਜੀਤਾ  ॥ 

 ਪ੍ਰਭ  ਕਉ  ਸਿਮਰਹਿ  ਤਿਨ  ਨਿਰਮਲ  ਰੀਤਾ  ॥ 

 ਪ੍ਰਭ  ਕਉ  ਸਿਮਰਹਿ  ਤਿਨ  ਅਨਦ  ਘਨੇਰੇ  ॥ 

 ਪ੍ਰਭ  ਕਉ  ਸਿਮਰਹਿ  ਬਸਹਿ  ਹਰਿ  ਨੇਰੇ  ॥ 

 ਸੰਤ  ਕ੍ਰਿਪਾ  ਤੇ  ਅਨਦਿਨੁ  ਜਾਗਿ  ॥ 

 ਨਾਨਕ  ਸਿਮਰਨੁ  ਪੂਰੈ  ਭਾਗਿ  ॥੬॥ 

 ਪ੍ਰਭ  ਕੈ  ਸਿਮਰਨਿ  ਕਾਰਜ  ਪੂਰੇ  ॥ 

 ਪ੍ਰਭ  ਕੈ  ਸਿਮਰਨਿ  ਕਬਹੁ  ਨ  ਝੂਰੇ  ॥ 

 ਪ੍ਰਭ  ਕੈ  ਸਿਮਰਨਿ  ਹਰਿ  ਗੁਨ  ਬਾਨੀ  ॥ 

 ਪ੍ਰਭ  ਕੈ  ਸਿਮਰਨਿ  ਸਹਜਿ  ਸਮਾਨੀ  ॥ 

 ਪ੍ਰਭ  ਕੈ  ਸਿਮਰਨਿ  ਨਿਹਚਲ  ਆਸਨੁ  ॥ 

 ਪ੍ਰਭ  ਕੈ  ਸਿਮਰਨਿ  ਕਮਲ  ਬਿਗਾਸਨੁ  ॥ 

 ਪ੍ਰਭ  ਕੈ  ਸਿਮਰਨਿ  ਅਨਹਦ  ਝੁਨਕਾਰ  ॥ 

 ਸੁਖੁ  ਪ੍ਰਭ  ਸਿਮਰਨ  ਕਾ  ਅੰਤੁ  ਨ  ਪਾਰ  ॥ 

 ਸਿਮਰਹਿ  ਸੇ  ਜਨ  ਜਿਨ  ਕਉ  ਪ੍ਰਭ  ਮਇਆ  ॥ 

 ਨਾਨਕ  ਤਿਨ  ਜਨ  ਸਰਨੀ  ਪਇਆ  ॥੭॥ 

 ਹਰਿ  ਸਿਮਰਨੁ  ਕਰਿ  ਭਗਤ  ਪ੍ਰਗਟਾਏ  ॥ 

 ਹਰਿ  ਸਿਮਰਨਿ  ਲਗਿ  ਬੇਦ  ਉਪਾਏ  ॥ 

 ਹਰਿ  ਸਿਮਰਨਿ  ਭਏ  ਸਿਧ  ਜਤੀ  ਦਾਤੇ  ॥ 

 ਹਰਿ  ਸਿਮਰਨਿ  ਨੀਚ  ਚਹੁ  ਕੁੰਟ  ਜਾਤੇ  ॥ 

 ਹਰਿ  ਸਿਮਰਨਿ  ਧਾਰੀ  ਸਭ  ਧਰਨਾ  ॥ 

 ਸਿਮਰਿ  ਸਿਮਰਿ  ਹਰਿ  ਕਾਰਨ  ਕਰਨਾ  ॥ 

 ਹਰਿ  ਸਿਮਰਨਿ  ਕੀਓ  ਸਗਲ  ਅਕਾਰਾ  ॥ 

 ਹਰਿ  ਸਿਮਰਨ  ਮਹਿ  ਆਪਿ  ਨਿਰੰਕਾਰਾ  ॥ 

 ਕਰਿ  ਕਿਰਪਾ  ਜਿਸੁ  ਆਪਿ  ਬੁਝਾਇਆ  ॥ 

 ਨਾਨਕ  ਗੁਰਮੁਖਿ  ਹਰਿ  ਸਿਮਰਨੁ  ਤਿਨਿ  ਪਾਇਆ  ॥੮॥੧॥ 

 ਸਲੋਕੁ  ॥ 

 ਦੀਨ  ਦਰਦ  ਦੁਖ  ਭੰਜਨਾ  ਘਟਿ  ਘਟਿ  ਨਾਥ  ਅਨਾਥ  ॥ 

 ਸਰਣਿ  ਤੁਮ੍ਹਾਰੀ  ਆਇਓ  ਨਾਨਕ  ਕੇ  ਪ੍ਰਭ  ਸਾਥ  ॥੧॥ 

 ਅਸਟਪਦੀ  ॥ 

 ਜਹ  ਮਾਤ  ਪਿਤਾ  ਸੁਤ  ਮੀਤ  ਨ  ਭਾਈ  ॥ 

 ਮਨ  ਊਹਾ  ਨਾਮੁ  ਤੇਰੈ  ਸੰਗਿ  ਸਹਾਈ  ॥ 

 ਜਹ  ਮਹਾ  ਭਇਆਨ  ਦੂਤ  ਜਮ  ਦਲੈ  ॥ 

 ਤਹ  ਕੇਵਲ  ਨਾਮੁ  ਸੰਗਿ  ਤੇਰੈ  ਚਲੈ  ॥ 

 ਜਹ  ਮੁਸਕਲ  ਹੋਵੈ  ਅਤਿ  ਭਾਰੀ  ॥ 

 ਹਰਿ  ਕੋ  ਨਾਮੁ  ਖਿਨ  ਮਾਹਿ  ਉਧਾਰੀ  ॥ 

 ਅਨਿਕ  ਪੁਨਹਚਰਨ  ਕਰਤ  ਨਹੀ  ਤਰੈ  ॥ 

 ਹਰਿ  ਕੋ  ਨਾਮੁ  ਕੋਟਿ  ਪਾਪ  ਪਰਹਰੈ  ॥ 

 ਗੁਰਮੁਖਿ  ਨਾਮੁ  ਜਪਹੁ  ਮਨ  ਮੇਰੇ  ॥ 

 ਨਾਨਕ  ਪਾਵਹੁ  ਸੂਖ  ਘਨੇਰੇ  ॥੧॥ 

 ਸਗਲ  ਸ੍ਰਿਸਟਿ  ਕੋ  ਰਾਜਾ  ਦੁਖੀਆ  ॥ 

 ਹਰਿ  ਕਾ  ਨਾਮੁ  ਜਪਤ  ਹੋਇ  ਸੁਖੀਆ  ॥ 

 ਲਾਖ  ਕਰੋਰੀ  ਬੰਧੁ  ਨ  ਪਰੈ  ॥ 

 ਹਰਿ  ਕਾ  ਨਾਮੁ  ਜਪਤ  ਨਿਸਤਰੈ  ॥ 

 ਅਨਿਕ  ਮਾਇਆ  ਰੰਗ  ਤਿਖ  ਨ  ਬੁਝਾਵੈ  ॥ 

 ਹਰਿ  ਕਾ  ਨਾਮੁ  ਜਪਤ  ਆਘਾਵੈ  ॥ 

 ਜਿਹ  ਮਾਰਗਿ  ਇਹੁ  ਜਾਤ  ਇਕੇਲਾ  ॥ 

 ਤਹ  ਹਰਿ  ਨਾਮੁ  ਸੰਗਿ  ਹੋਤ  ਸੁਹੇਲਾ  ॥ 

 ਐਸਾ  ਨਾਮੁ  ਮਨ  ਸਦਾ  ਧਿਆਈਐ  ॥ 

 ਨਾਨਕ  ਗੁਰਮੁਖਿ  ਪਰਮ  ਗਤਿ  ਪਾਈਐ  ॥੨॥ 

 ਛੂਟਤ  ਨਹੀ  ਕੋਟਿ  ਲਖ  ਬਾਹੀ  ॥ 

 ਨਾਮੁ  ਜਪਤ  ਤਹ  ਪਾਰਿ  ਪਰਾਹੀ  ॥ 

 ਅਨਿਕ  ਬਿਘਨ  ਜਹ  ਆਇ  ਸੰਘਾਰੈ  ॥ 

 ਹਰਿ  ਕਾ  ਨਾਮੁ  ਤਤਕਾਲ  ਉਧਾਰੈ  ॥ 

 ਅਨਿਕ  ਜੋਨਿ  ਜਨਮੈ  ਮਰਿ  ਜਾਮ  ॥ 

 ਨਾਮੁ  ਜਪਤ  ਪਾਵੈ  ਬਿਸ੍ਰਾਮ  ॥ 

 ਹਉ  ਮੈਲਾ  ਮਲੁ  ਕਬਹੁ  ਨ  ਧੋਵੈ  ॥ 

 ਹਰਿ  ਕਾ  ਨਾਮੁ  ਕੋਟਿ  ਪਾਪ  ਖੋਵੈ  ॥ 

 ਐਸਾ  ਨਾਮੁ  ਜਪਹੁ  ਮਨ  ਰੰਗਿ  ॥ 

 ਨਾਨਕ  ਪਾਈਐ  ਸਾਧ  ਕੈ  ਸੰਗਿ  ॥੩॥ 

 ਜਿਹ  ਮਾਰਗ  ਕੇ  ਗਨੇ  ਜਾਹਿ  ਨ  ਕੋਸਾ  ॥ 

 ਹਰਿ  ਕਾ  ਨਾਮੁ  ਊਹਾ  ਸੰਗਿ  ਤੋਸਾ  ॥ 

 ਜਿਹ  ਪੈਡੈ  ਮਹਾ  ਅੰਧ  ਗੁਬਾਰਾ  ॥ 

 ਹਰਿ  ਕਾ  ਨਾਮੁ  ਸੰਗਿ  ਉਜੀਆਰਾ  ॥ 

 ਜਹਾ  ਪੰਥਿ  ਤੇਰਾ  ਕੋ  ਨ  ਸਿਞਾਨੂ  ॥ 

 ਹਰਿ  ਕਾ  ਨਾਮੁ  ਤਹ  ਨਾਲਿ  ਪਛਾਨੂ  ॥ 

 ਜਹ  ਮਹਾ  ਭਇਆਨ  ਤਪਤਿ  ਬਹੁ  ਘਾਮ  ॥ 

 ਤਹ  ਹਰਿ  ਕੇ  ਨਾਮ  ਕੀ  ਤੁਮ  ਊਪਰਿ  ਛਾਮ  ॥ 

 ਜਹਾ  ਤ੍ਰਿਖਾ  ਮਨ  ਤੁਝੁ  ਆਕਰਖੈ  ॥ 

 ਤਹ  ਨਾਨਕ  ਹਰਿ  ਹਰਿ  ਅੰਮ੍ਰਿਤੁ  ਬਰਖੈ  ॥੪॥ 

 ਭਗਤ  ਜਨਾ  ਕੀ  ਬਰਤਨਿ  ਨਾਮੁ  ॥ 

 ਸੰਤ  ਜਨਾ  ਕੈ  ਮਨਿ  ਬਿਸ੍ਰਾਮੁ  ॥ 

 ਹਰਿ  ਕਾ  ਨਾਮੁ  ਦਾਸ  ਕੀ  ਓਟ  ॥ 

 ਹਰਿ  ਕੈ  ਨਾਮਿ  ਉਧਰੇ  ਜਨ  ਕੋਟਿ  ॥ 

 ਹਰਿ  ਜਸੁ  ਕਰਤ  ਸੰਤ  ਦਿਨੁ  ਰਾਤਿ  ॥ 

 ਹਰਿ  ਹਰਿ  ਅਉਖਧੁ  ਸਾਧ  ਕਮਾਤਿ  ॥ 

 ਹਰਿ  ਜਨ  ਕੈ  ਹਰਿ  ਨਾਮੁ  ਨਿਧਾਨੁ  ॥ 

 ਪਾਰਬ੍ਰਹਮਿ  ਜਨ  ਕੀਨੋ  ਦਾਨ  ॥ 

 ਮਨ  ਤਨ  ਰੰਗਿ  ਰਤੇ  ਰੰਗ  ਏਕੈ  ॥ 

 ਨਾਨਕ  ਜਨ  ਕੈ  ਬਿਰਤਿ  ਬਿਬੇਕੈ  ॥੫॥ 

 ਹਰਿ  ਕਾ  ਨਾਮੁ  ਜਨ  ਕਉ  ਮੁਕਤਿ  ਜੁਗਤਿ  ॥ 

 ਹਰਿ  ਕੈ  ਨਾਮਿ  ਜਨ  ਕਉ  ਤ੍ਰਿਪਤਿ  ਭੁਗਤਿ  ॥ 

 ਹਰਿ  ਕਾ  ਨਾਮੁ  ਜਨ  ਕਾ  ਰੂਪ  ਰੰਗੁ  ॥ 

 ਹਰਿ  ਨਾਮੁ  ਜਪਤ  ਕਬ  ਪਰੈ  ਨ  ਭੰਗੁ  ॥ 

 ਹਰਿ  ਕਾ  ਨਾਮੁ  ਜਨ  ਕੀ  ਵਡਿਆਈ  ॥ 

 ਹਰਿ  ਕੈ  ਨਾਮਿ  ਜਨ  ਸੋਭਾ  ਪਾਈ  ॥ 

 ਹਰਿ  ਕਾ  ਨਾਮੁ  ਜਨ  ਕਉ  ਭੋਗ  ਜੋਗ  ॥ 

 ਹਰਿ  ਨਾਮੁ  ਜਪਤ  ਕਛੁ  ਨਾਹਿ  ਬਿਓਗੁ  ॥ 

 ਜਨੁ  ਰਾਤਾ  ਹਰਿ  ਨਾਮ  ਕੀ  ਸੇਵਾ  ॥ 

 ਨਾਨਕ  ਪੂਜੈ  ਹਰਿ  ਹਰਿ  ਦੇਵਾ  ॥੬॥ 

 ਹਰਿ  ਹਰਿ  ਜਨ  ਕੈ  ਮਾਲੁ  ਖਜੀਨਾ  ॥ 

 ਹਰਿ  ਧਨੁ  ਜਨ  ਕਉ  ਆਪਿ  ਪ੍ਰਭਿ  ਦੀਨਾ  ॥ 

 ਹਰਿ  ਹਰਿ  ਜਨ  ਕੈ  ਓਟ  ਸਤਾਣੀ  ॥ 

 ਹਰਿ  ਪ੍ਰਤਾਪਿ  ਜਨ  ਅਵਰ  ਨ  ਜਾਣੀ  ॥ 

 ਓਤਿ  ਪੋਤਿ  ਜਨ  ਹਰਿ  ਰਸਿ  ਰਾਤੇ  ॥ 

 ਸੁੰਨ  ਸਮਾਧਿ  ਨਾਮ  ਰਸ  ਮਾਤੇ  ॥ 

 ਆਠ  ਪਹਰ  ਜਨੁ  ਹਰਿ  ਹਰਿ  ਜਪੈ  ॥ 

 ਹਰਿ  ਕਾ  ਭਗਤੁ  ਪ੍ਰਗਟ  ਨਹੀ  ਛਪੈ  ॥ 

 ਹਰਿ  ਕੀ  ਭਗਤਿ  ਮੁਕਤਿ  ਬਹੁ  ਕਰੇ  ॥ 

 ਨਾਨਕ  ਜਨ  ਸੰਗਿ  ਕੇਤੇ  ਤਰੇ  ॥੭॥ 

 ਪਾਰਜਾਤੁ  ਇਹੁ  ਹਰਿ  ਕੋ  ਨਾਮ  ॥ 

 ਕਾਮਧੇਨ  ਹਰਿ  ਹਰਿ  ਗੁਣ  ਗਾਮ  ॥ 

 ਸਭ  ਤੇ  ਊਤਮ  ਹਰਿ  ਕੀ  ਕਥਾ  ॥ 

 ਨਾਮੁ  ਸੁਨਤ  ਦਰਦ  ਦੁਖ  ਲਥਾ  ॥ 

 ਨਾਮ  ਕੀ  ਮਹਿਮਾ  ਸੰਤ  ਰਿਦ  ਵਸੈ  ॥ 

 ਸੰਤ  ਪ੍ਰਤਾਪਿ  ਦੁਰਤੁ  ਸਭੁ  ਨਸੈ  ॥ 

 ਸੰਤ  ਕਾ  ਸੰਗੁ  ਵਡਭਾਗੀ  ਪਾਈਐ  ॥ 

 ਸੰਤ  ਕੀ  ਸੇਵਾ  ਨਾਮੁ  ਧਿਆਈਐ  ॥ 

 ਨਾਮ  ਤੁਲਿ  ਕਛੁ  ਅਵਰੁ  ਨ  ਹੋਇ  ॥ 

 ਨਾਨਕ  ਗੁਰਮੁਖਿ  ਨਾਮੁ  ਪਾਵੈ  ਜਨੁ  ਕੋਇ  ॥੮॥੨॥ 

 ਸਲੋਕੁ  ॥ 

 ਬਹੁ  ਸਾਸਤ੍ਰ  ਬਹੁ  ਸਿਮ੍ਰਿਤੀ  ਪੇਖੇ  ਸਰਬ  ਢਢੋਲਿ  ॥ 

 ਪੂਜਸਿ  ਨਾਹੀ  ਹਰਿ  ਹਰੇ  ਨਾਨਕ  ਨਾਮ  ਅਮੋਲ  ॥੧॥ 

 ਅਸਟਪਦੀ  ॥ 

 ਜਾਪ  ਤਾਪ  ਗਿਆਨ  ਸਭਿ  ਧਿਆਨ  ॥ 

 ਖਟ  ਸਾਸਤ੍ਰ  ਸਿਮ੍ਰਿਤਿ  ਵਖਿਆਨ  ॥ 

 ਜੋਗ  ਅਭਿਆਸ  ਕਰਮ  ਧ੍ਰਮ  ਕਿਰਿਆ  ॥ 

 ਸਗਲ  ਤਿਆਗਿ  ਬਨ  ਮਧੇ  ਫਿਰਿਆ  ॥ 

 ਅਨਿਕ  ਪ੍ਰਕਾਰ  ਕੀਏ  ਬਹੁ  ਜਤਨਾ  ॥ 

 ਪੁੰਨ  ਦਾਨ  ਹੋਮੇ  ਬਹੁ  ਰਤਨਾ  ॥ 

 ਸਰੀਰੁ  ਕਟਾਇ  ਹੋਮੈ  ਕਰਿ  ਰਾਤੀ  ॥ 

 ਵਰਤ  ਨੇਮ  ਕਰੈ  ਬਹੁ  ਭਾਤੀ  ॥ 

 ਨਹੀ  ਤੁਲਿ  ਰਾਮ  ਨਾਮ  ਬੀਚਾਰ  ॥ 

 ਨਾਨਕ  ਗੁਰਮੁਖਿ  ਨਾਮੁ  ਜਪੀਐ  ਇਕ  ਬਾਰ  ॥੧॥ 

 ਨਉ  ਖੰਡ  ਪ੍ਰਿਥਮੀ  ਫਿਰੈ  ਚਿਰੁ  ਜੀਵੈ  ॥ 

 ਮਹਾ  ਉਦਾਸੁ  ਤਪੀਸਰੁ  ਥੀਵੈ  ॥ 

 ਅਗਨਿ  ਮਾਹਿ  ਹੋਮਤ  ਪਰਾਨ  ॥ 

 ਕਨਿਕ  ਅਸ੍ਵ  ਹੈਵਰ  ਭੂਮਿ  ਦਾਨ  ॥ 

 ਨਿਉਲੀ  ਕਰਮ  ਕਰੈ  ਬਹੁ  ਆਸਨ  ॥ 

 ਜੈਨ  ਮਾਰਗ  ਸੰਜਮ  ਅਤਿ  ਸਾਧਨ  ॥ 

 ਨਿਮਖ  ਨਿਮਖ  ਕਰਿ  ਸਰੀਰੁ  ਕਟਾਵੈ  ॥ 

 ਤਉ  ਭੀ  ਹਉਮੈ  ਮੈਲੁ  ਨ  ਜਾਵੈ  ॥ 

 ਹਰਿ  ਕੇ  ਨਾਮ  ਸਮਸਰਿ  ਕਛੁ  ਨਾਹਿ  ॥ 

 ਨਾਨਕ  ਗੁਰਮੁਖਿ  ਨਾਮੁ  ਜਪਤ  ਗਤਿ  ਪਾਹਿ  ॥੨॥ 

 ਮਨ  ਕਾਮਨਾ  ਤੀਰਥ  ਦੇਹ  ਛੁਟੈ  ॥ 

 ਗਰਬੁ  ਗੁਮਾਨੁ  ਨ  ਮਨ  ਤੇ  ਹੁਟੈ  ॥ 

 ਸੋਚ  ਕਰੈ  ਦਿਨਸੁ  ਅਰੁ  ਰਾਤਿ  ॥ 

 ਮਨ  ਕੀ  ਮੈਲੁ  ਨ  ਤਨ  ਤੇ  ਜਾਤਿ  ॥ 

 ਇਸੁ  ਦੇਹੀ  ਕਉ  ਬਹੁ  ਸਾਧਨਾ  ਕਰੈ  ॥ 

 ਮਨ  ਤੇ  ਕਬਹੂ  ਨ  ਬਿਖਿਆ  ਟਰੈ  ॥ 

 ਜਲਿ  ਧੋਵੈ  ਬਹੁ  ਦੇਹ  ਅਨੀਤਿ  ॥ 

 ਸੁਧ  ਕਹਾ  ਹੋਇ  ਕਾਚੀ  ਭੀਤਿ  ॥ 

 ਮਨ  ਹਰਿ  ਕੇ  ਨਾਮ  ਕੀ  ਮਹਿਮਾ  ਊਚ  ॥ 

 ਨਾਨਕ  ਨਾਮਿ  ਉਧਰੇ  ਪਤਿਤ  ਬਹੁ  ਮੂਚ  ॥੩॥ 

 ਬਹੁਤੁ  ਸਿਆਣਪ  ਜਮ  ਕਾ  ਭਉ  ਬਿਆਪੈ  ॥ 

 ਅਨਿਕ  ਜਤਨ  ਕਰਿ  ਤ੍ਰਿਸਨ  ਨਾ  ਧ੍ਰਾਪੈ  ॥ 

 ਭੇਖ  ਅਨੇਕ  ਅਗਨਿ  ਨਹੀ  ਬੁਝੈ  ॥ 

 ਕੋਟਿ  ਉਪਾਵ  ਦਰਗਹ  ਨਹੀ  ਸਿਝੈ  ॥ 

 ਛੂਟਸਿ  ਨਾਹੀ  ਊਭ  ਪਇਆਲਿ  ॥ 

 ਮੋਹਿ  ਬਿਆਪਹਿ  ਮਾਇਆ  ਜਾਲਿ  ॥ 

 ਅਵਰ  ਕਰਤੂਤਿ  ਸਗਲੀ  ਜਮੁ  ਡਾਨੈ  ॥ 

 ਗੋਵਿੰਦ  ਭਜਨ  ਬਿਨੁ  ਤਿਲੁ  ਨਹੀ  ਮਾਨੈ  ॥ 

 ਹਰਿ  ਕਾ  ਨਾਮੁ  ਜਪਤ  ਦੁਖੁ  ਜਾਇ  ॥ 

 ਨਾਨਕ  ਬੋਲੈ  ਸਹਜਿ  ਸੁਭਾਇ  ॥੪॥ 

 ਚਾਰਿ  ਪਦਾਰਥ  ਜੇ  ਕੋ  ਮਾਗੈ  ॥ 

 ਸਾਧ  ਜਨਾ  ਕੀ  ਸੇਵਾ  ਲਾਗੈ  ॥ 

 ਜੇ  ਕੋ  ਆਪੁਨਾ  ਦੂਖੁ  ਮਿਟਾਵੈ  ॥ 

 ਹਰਿ  ਹਰਿ  ਨਾਮੁ  ਰਿਦੈ  ਸਦ  ਗਾਵੈ  ॥ 

 ਜੇ  ਕੋ  ਅਪੁਨੀ  ਸੋਭਾ  ਲੋਰੈ  ॥ 

 ਸਾਧਸੰਗਿ  ਇਹ  ਹਉਮੈ  ਛੋਰੈ  ॥ 

 ਜੇ  ਕੋ  ਜਨਮ  ਮਰਣ  ਤੇ  ਡਰੈ  ॥ 

 ਸਾਧ  ਜਨਾ  ਕੀ  ਸਰਨੀ  ਪਰੈ  ॥ 

 ਜਿਸੁ  ਜਨ  ਕਉ  ਪ੍ਰਭ  ਦਰਸ  ਪਿਆਸਾ  ॥ 

 ਨਾਨਕ  ਤਾ  ਕੈ  ਬਲਿ  ਬਲਿ  ਜਾਸਾ  ॥੫॥ 

 ਸਗਲ  ਪੁਰਖ  ਮਹਿ  ਪੁਰਖੁ  ਪ੍ਰਧਾਨੁ  ॥ 

 ਸਾਧਸੰਗਿ  ਜਾ  ਕਾ  ਮਿਟੈ  ਅਭਿਮਾਨੁ  ॥ 

 ਆਪਸ  ਕਉ  ਜੋ  ਜਾਣੈ  ਨੀਚਾ  ॥ 

 ਸੋਊ  ਗਨੀਐ  ਸਭ  ਤੇ  ਊਚਾ  ॥ 

 ਜਾ  ਕਾ  ਮਨੁ  ਹੋਇ  ਸਗਲ  ਕੀ  ਰੀਨਾ  ॥ 

 ਹਰਿ  ਹਰਿ  ਨਾਮੁ  ਤਿਨਿ  ਘਟਿ  ਘਟਿ  ਚੀਨਾ  ॥ 

 ਮਨ  ਅਪੁਨੇ  ਤੇ  ਬੁਰਾ  ਮਿਟਾਨਾ  ॥ 

 ਪੇਖੈ  ਸਗਲ  ਸ੍ਰਿਸਟਿ  ਸਾਜਨਾ  ॥ 

 ਸੂਖ  ਦੂਖ  ਜਨ  ਸਮ  ਦ੍ਰਿਸਟੇਤਾ  ॥ 

 ਨਾਨਕ  ਪਾਪ  ਪੁੰਨ  ਨਹੀ  ਲੇਪਾ  ॥੬॥ 

 ਨਿਰਧਨ  ਕਉ  ਧਨੁ  ਤੇਰੋ  ਨਾਉ  ॥ 

 ਨਿਥਾਵੇ  ਕਉ  ਨਾਉ  ਤੇਰਾ  ਥਾਉ  ॥ 

 ਨਿਮਾਨੇ  ਕਉ  ਪ੍ਰਭ  ਤੇਰੋ  ਮਾਨੁ  ॥ 

 ਸਗਲ  ਘਟਾ  ਕਉ  ਦੇਵਹੁ  ਦਾਨੁ  ॥ 

 ਕਰਨ  ਕਰਾਵਨਹਾਰ  ਸੁਆਮੀ  ॥ 

 ਸਗਲ  ਘਟਾ  ਕੇ  ਅੰਤਰਜਾਮੀ  ॥ 

 ਅਪਨੀ  ਗਤਿ  ਮਿਤਿ  ਜਾਨਹੁ  ਆਪੇ  ॥ 

 ਆਪਨ  ਸੰਗਿ  ਆਪਿ  ਪ੍ਰਭ  ਰਾਤੇ  ॥ 

 ਤੁਮ੍ਹਰੀ  ਉਸਤਤਿ  ਤੁਮ  ਤੇ  ਹੋਇ  ॥ 

 ਨਾਨਕ  ਅਵਰੁ  ਨ  ਜਾਨਸਿ  ਕੋਇ  ॥੭॥ 

 ਸਰਬ  ਧਰਮ  ਮਹਿ  ਸ੍ਰੇਸਟ  ਧਰਮੁ  ॥ 

 ਹਰਿ  ਕੋ  ਨਾਮੁ  ਜਪਿ  ਨਿਰਮਲ  ਕਰਮੁ  ॥ 

 ਸਗਲ  ਕ੍ਰਿਆ  ਮਹਿ  ਊਤਮ  ਕਿਰਿਆ  ॥ 

 ਸਾਧਸੰਗਿ  ਦੁਰਮਤਿ  ਮਲੁ  ਹਿਰਿਆ  ॥ 

 ਸਗਲ  ਉਦਮ  ਮਹਿ  ਉਦਮੁ  ਭਲਾ  ॥ 

 ਹਰਿ  ਕਾ  ਨਾਮੁ  ਜਪਹੁ  ਜੀਅ  ਸਦਾ  ॥ 

 ਸਗਲ  ਬਾਨੀ  ਮਹਿ  ਅੰਮ੍ਰਿਤ  ਬਾਨੀ  ॥ 

 ਹਰਿ  ਕੋ  ਜਸੁ  ਸੁਨਿ  ਰਸਨ  ਬਖਾਨੀ  ॥ 

 ਸਗਲ  ਥਾਨ  ਤੇ  ਓਹੁ  ਊਤਮ  ਥਾਨੁ  ॥ 

 ਨਾਨਕ  ਜਿਹ  ਘਟਿ  ਵਸੈ  ਹਰਿ  ਨਾਮੁ  ॥੮॥੩॥ 

 ਸਲੋਕੁ  ॥ 

 ਨਿਰਗੁਨੀਆਰ  ਇਆਨਿਆ  ਸੋ  ਪ੍ਰਭੁ  ਸਦਾ  ਸਮਾਲਿ  ॥ 

 ਜਿਨਿ  ਕੀਆ  ਤਿਸੁ  ਚੀਤਿ  ਰਖੁ  ਨਾਨਕ  ਨਿਬਹੀ  ਨਾਲਿ  ॥੧॥ 

 ਅਸਟਪਦੀ  ॥ 

 ਰਮਈਆ  ਕੇ  ਗੁਨ  ਚੇਤਿ  ਪਰਾਨੀ  ॥ 

 ਕਵਨ  ਮੂਲ  ਤੇ  ਕਵਨ  ਦ੍ਰਿਸਟਾਨੀ  ॥ 

 ਜਿਨਿ  ਤੂੰ  ਸਾਜਿ  ਸਵਾਰਿ  ਸੀਗਾਰਿਆ  ॥ 

 ਗਰਭ  ਅਗਨਿ  ਮਹਿ  ਜਿਨਹਿ  ਉਬਾਰਿਆ  ॥ 

 ਬਾਰ  ਬਿਵਸਥਾ  ਤੁਝਹਿ  ਪਿਆਰੈ  ਦੂਧ  ॥ 

 ਭਰਿ  ਜੋਬਨ  ਭੋਜਨ  ਸੁਖ  ਸੂਧ  ॥ 

 ਬਿਰਧਿ  ਭਇਆ  ਊਪਰਿ  ਸਾਕ  ਸੈਨ  ॥  ਮੁਖਿ  ਅਪਿਆਉ  ਬੈਠ  ਕਉ  ਦੈਨ  ॥ 

 ਇਹੁ  ਨਿਰਗੁਨੁ  ਗੁਨੁ  ਕਛੂ  ਨ  ਬੂਝੈ  ॥ 

 ਬਖਸਿ  ਲੇਹੁ  ਤਉ  ਨਾਨਕ  ਸੀਝੈ  ॥੧॥ 

 ਜਿਹ  ਪ੍ਰਸਾਦਿ  ਧਰ  ਊਪਰਿ  ਸੁਖਿ  ਬਸਹਿ  ॥ 

 ਸੁਤ  ਭ੍ਰਾਤ  ਮੀਤ  ਬਨਿਤਾ  ਸੰਗਿ  ਹਸਹਿ  ॥ 

 ਜਿਹ  ਪ੍ਰਸਾਦਿ  ਪੀਵਹਿ  ਸੀਤਲ  ਜਲਾ  ॥ 

 ਸੁਖਦਾਈ  ਪਵਨੁ  ਪਾਵਕੁ  ਅਮੁਲਾ  ॥ 

 ਜਿਹ  ਪ੍ਰਸਾਦਿ  ਭੋਗਹਿ  ਸਭਿ  ਰਸਾ  ॥ 

 ਸਗਲ  ਸਮਗ੍ਰੀ  ਸੰਗਿ  ਸਾਥਿ  ਬਸਾ  ॥ 

 ਦੀਨੇ  ਹਸਤ  ਪਾਵ  ਕਰਨ  ਨੇਤ੍ਰ  ਰਸਨਾ  ॥ 

 ਤਿਸਹਿ  ਤਿਆਗਿ  ਅਵਰ  ਸੰਗਿ  ਰਚਨਾ  ॥ 

 ਐਸੇ  ਦੋਖ  ਮੂੜ  ਅੰਧ  ਬਿਆਪੇ  ॥ 

 ਨਾਨਕ  ਕਾਢਿ  ਲੇਹੁ  ਪ੍ਰਭ  ਆਪੇ  ॥੨॥ 

 ਆਦਿ  ਅੰਤਿ  ਜੋ  ਰਾਖਨਹਾਰੁ  ॥ 

 ਤਿਸ  ਸਿਉ  ਪ੍ਰੀਤਿ  ਨ  ਕਰੈ  ਗਵਾਰੁ  ॥ 

 ਜਾ  ਕੀ  ਸੇਵਾ  ਨਵ  ਨਿਧਿ  ਪਾਵੈ  ॥ 

 ਤਾ  ਸਿਉ  ਮੂੜਾ  ਮਨੁ  ਨਹੀ  ਲਾਵੈ  ॥ 

 ਜੋ  ਠਾਕੁਰੁ  ਸਦ  ਸਦਾ  ਹਜੂਰੇ  ॥ 

 ਤਾ  ਕਉ  ਅੰਧਾ  ਜਾਨਤ  ਦੂਰੇ  ॥ 

 ਜਾ  ਕੀ  ਟਹਲ  ਪਾਵੈ  ਦਰਗਹ  ਮਾਨੁ  ॥ 

 ਤਿਸਹਿ  ਬਿਸਾਰੈ  ਮੁਗਧੁ  ਅਜਾਨੁ  ॥ 

 ਸਦਾ  ਸਦਾ  ਇਹੁ  ਭੂਲਨਹਾਰੁ  ॥ 

 ਨਾਨਕ  ਰਾਖਨਹਾਰੁ  ਅਪਾਰੁ  ॥੩॥ 

 ਰਤਨੁ  ਤਿਆਗਿ  ਕਉਡੀ  ਸੰਗਿ  ਰਚੈ  ॥ 

 ਸਾਚੁ  ਛੋਡਿ  ਝੂਠ  ਸੰਗਿ  ਮਚੈ  ॥ 

 ਜੋ  ਛਡਨਾ  ਸੁ  ਅਸਥਿਰੁ  ਕਰਿ  ਮਾਨੈ  ॥ 

 ਜੋ  ਹੋਵਨੁ  ਸੋ  ਦੂਰਿ  ਪਰਾਨੈ  ॥ 

 ਛੋਡਿ  ਜਾਇ  ਤਿਸ  ਕਾ  ਸ੍ਰਮੁ  ਕਰੈ  ॥ 

 ਸੰਗਿ  ਸਹਾਈ  ਤਿਸੁ  ਪਰਹਰੈ  ॥ 

 ਚੰਦਨ  ਲੇਪੁ  ਉਤਾਰੈ  ਧੋਇ  ॥ 

 ਗਰਧਬ  ਪ੍ਰੀਤਿ  ਭਸਮ  ਸੰਗਿ  ਹੋਇ  ॥ 

 ਅੰਧ  ਕੂਪ  ਮਹਿ  ਪਤਿਤ  ਬਿਕਰਾਲ  ॥ 

 ਨਾਨਕ  ਕਾਢਿ  ਲੇਹੁ  ਪ੍ਰਭ  ਦਇਆਲ  ॥੪॥ 

 ਕਰਤੂਤਿ  ਪਸੂ  ਕੀ  ਮਾਨਸ  ਜਾਤਿ  ॥ 

 ਲੋਕ  ਪਚਾਰਾ  ਕਰੈ  ਦਿਨੁ  ਰਾਤਿ  ॥ 

 ਬਾਹਰਿ  ਭੇਖ  ਅੰਤਰਿ  ਮਲੁ  ਮਾਇਆ  ॥ 

 ਛਪਸਿ  ਨਾਹਿ  ਕਛੁ  ਕਰੈ  ਛਪਾਇਆ  ॥ 

 ਬਾਹਰਿ  ਗਿਆਨ  ਧਿਆਨ  ਇਸਨਾਨ  ॥ 

 ਅੰਤਰਿ  ਬਿਆਪੈ  ਲੋਭੁ  ਸੁਆਨੁ  ॥ 

 ਅੰਤਰਿ  ਅਗਨਿ  ਬਾਹਰਿ  ਤਨੁ  ਸੁਆਹ  ॥ 

 ਗਲਿ  ਪਾਥਰ  ਕੈਸੇ  ਤਰੈ  ਅਥਾਹ  ॥ 

 ਜਾ  ਕੈ  ਅੰਤਰਿ  ਬਸੈ  ਪ੍ਰਭੁ  ਆਪਿ  ॥ 

 ਨਾਨਕ  ਤੇ  ਜਨ  ਸਹਜਿ  ਸਮਾਤਿ  ॥੫॥ 

 ਸੁਨਿ  ਅੰਧਾ  ਕੈਸੇ  ਮਾਰਗੁ  ਪਾਵੈ  ॥ 

 ਕਰੁ  ਗਹਿ  ਲੇਹੁ  ਓੜਿ  ਨਿਬਹਾਵੈ  ॥ 

 ਕਹਾ  ਬੁਝਾਰਤਿ  ਬੂਝੈ  ਡੋਰਾ  ॥ 

 ਨਿਸਿ  ਕਹੀਐ  ਤਉ  ਸਮਝੈ  ਭੋਰਾ  ॥ 

 ਕਹਾ  ਬਿਸਨਪਦ  ਗਾਵੈ  ਗੁੰਗ  ॥ 

 ਜਤਨ  ਕਰੈ  ਤਉ  ਭੀ  ਸੁਰ  ਭੰਗ  ॥ 

 ਕਹ  ਪਿੰਗੁਲ  ਪਰਬਤ  ਪਰ  ਭਵਨ  ॥ 

 ਨਹੀ  ਹੋਤ  ਊਹਾ  ਉਸੁ  ਗਵਨ  ॥ 

 ਕਰਤਾਰ  ਕਰੁਣਾ  ਮੈ  ਦੀਨੁ  ਬੇਨਤੀ  ਕਰੈ  ॥ 

 ਨਾਨਕ  ਤੁਮਰੀ  ਕਿਰਪਾ  ਤਰੈ  ॥੬॥ 

 ਸੰਗਿ  ਸਹਾਈ  ਸੁ  ਆਵੈ  ਨ  ਚੀਤਿ  ॥ 

 ਜੋ  ਬੈਰਾਈ  ਤਾ  ਸਿਉ  ਪ੍ਰੀਤਿ  ॥ 

 ਬਲੂਆ  ਕੇ  ਗ੍ਰਿਹ  ਭੀਤਰਿ  ਬਸੈ  ॥ 

 ਅਨਦ  ਕੇਲ  ਮਾਇਆ  ਰੰਗਿ  ਰਸੈ  ॥ 

 ਦ੍ਰਿੜੁ  ਕਰਿ  ਮਾਨੈ  ਮਨਹਿ  ਪ੍ਰਤੀਤਿ  ॥ 

 ਕਾਲੁ  ਨ  ਆਵੈ  ਮੂੜੇ  ਚੀਤਿ  ॥ 

 ਬੈਰ  ਬਿਰੋਧ  ਕਾਮ  ਕ੍ਰੋਧ  ਮੋਹ  ॥ 

 ਝੂਠ  ਬਿਕਾਰ  ਮਹਾ  ਲੋਭ  ਧ੍ਰੋਹ  ॥ 

 ਇਆਹੂ  ਜੁਗਤਿ  ਬਿਹਾਨੇ  ਕਈ  ਜਨਮ  ॥ 

 ਨਾਨਕ  ਰਾਖਿ  ਲੇਹੁ  ਆਪਨ  ਕਰਿ  ਕਰਮ  ॥੭॥ 

 ਤੂ  ਠਾਕੁਰੁ  ਤੁਮ  ਪਹਿ  ਅਰਦਾਸਿ  ॥ 

 ਜੀਉ  ਪਿੰਡੁ  ਸਭੁ  ਤੇਰੀ  ਰਾਸਿ  ॥ 

 ਤੁਮ  ਮਾਤ  ਪਿਤਾ  ਹਮ  ਬਾਰਿਕ  ਤੇਰੇ  ॥ 

 ਤੁਮਰੀ  ਕ੍ਰਿਪਾ  ਮਹਿ  ਸੂਖ  ਘਨੇਰੇ  ॥ 

 ਕੋਇ  ਨ  ਜਾਨੈ  ਤੁਮਰਾ  ਅੰਤੁ  ॥ 

 ਊਚੇ  ਤੇ  ਊਚਾ  ਭਗਵੰਤ  ॥ 

 ਸਗਲ  ਸਮਗ੍ਰੀ  ਤੁਮਰੈ  ਸੂਤ੍ਰਿ  ਧਾਰੀ  ॥ 

 ਤੁਮ  ਤੇ  ਹੋਇ  ਸੁ  ਆਗਿਆਕਾਰੀ  ॥ 

 ਤੁਮਰੀ  ਗਤਿ  ਮਿਤਿ  ਤੁਮ  ਹੀ  ਜਾਨੀ  ॥ 

 ਨਾਨਕ  ਦਾਸ  ਸਦਾ  ਕੁਰਬਾਨੀ  ॥੮॥੪॥ 

 ਸਲੋਕੁ  ॥ 

 ਦੇਨਹਾਰੁ  ਪ੍ਰਭ  ਛੋਡਿ  ਕੈ  ਲਾਗਹਿ  ਆਨ  ਸੁਆਇ  ॥ 

 ਨਾਨਕ  ਕਹੂ  ਨ  ਸੀਝਈ  ਬਿਨੁ  ਨਾਵੈ  ਪਤਿ  ਜਾਇ  ॥੧॥ 

 ਅਸਟਪਦੀ  ॥ 

 ਦਸ  ਬਸਤੂ  ਲੇ  ਪਾਛੈ  ਪਾਵੈ  ॥ 

 ਏਕ  ਬਸਤੁ  ਕਾਰਨਿ  ਬਿਖੋਟਿ  ਗਵਾਵੈ  ॥ 

 ਏਕ  ਭੀ  ਨ  ਦੇਇ  ਦਸ  ਭੀ  ਹਿਰਿ  ਲੇਇ  ॥ 

 ਤਉ  ਮੂੜਾ  ਕਹੁ  ਕਹਾ  ਕਰੇਇ  ॥ 

 ਜਿਸੁ  ਠਾਕੁਰ  ਸਿਉ  ਨਾਹੀ  ਚਾਰਾ  ॥ 

 ਤਾ  ਕਉ  ਕੀਜੈ  ਸਦ  ਨਮਸਕਾਰਾ  ॥ 

 ਜਾ  ਕੈ  ਮਨਿ  ਲਾਗਾ  ਪ੍ਰਭੁ  ਮੀਠਾ  ॥ 

 ਸਰਬ  ਸੂਖ  ਤਾਹੂ  ਮਨਿ  ਵੂਠਾ  ॥ 

 ਜਿਸੁ  ਜਨ  ਅਪਨਾ  ਹੁਕਮੁ  ਮਨਾਇਆ  ॥ 

 ਸਰਬ  ਥੋਕ  ਨਾਨਕ  ਤਿਨਿ  ਪਾਇਆ  ॥੧॥ 

 ਅਗਨਤ  ਸਾਹੁ  ਅਪਨੀ  ਦੇ  ਰਾਸਿ  ॥ 

 ਖਾਤ  ਪੀਤ  ਬਰਤੈ  ਅਨਦ  ਉਲਾਸਿ  ॥ 

 ਅਪੁਨੀ  ਅਮਾਨ  ਕਛੁ  ਬਹੁਰਿ  ਸਾਹੁ  ਲੇਇ  ॥ 

 ਅਗਿਆਨੀ  ਮਨਿ  ਰੋਸੁ  ਕਰੇਇ  ॥ 

 ਅਪਨੀ  ਪਰਤੀਤਿ  ਆਪ  ਹੀ  ਖੋਵੈ  ॥ 

 ਬਹੁਰਿ  ਉਸ  ਕਾ  ਬਿਸ੍ਵਾਸੁ  ਨ  ਹੋਵੈ  ॥ 

 ਜਿਸ  ਕੀ  ਬਸਤੁ  ਤਿਸੁ  ਆਗੈ  ਰਾਖੈ  ॥ 

 ਪ੍ਰਭ  ਕੀ  ਆਗਿਆ  ਮਾਨੈ  ਮਾਥੈ  ॥ 

 ਉਸ  ਤੇ  ਚਉਗੁਨ  ਕਰੈ  ਨਿਹਾਲੁ  ॥ 

 ਨਾਨਕ  ਸਾਹਿਬੁ  ਸਦਾ  ਦਇਆਲੁ  ॥੨॥ 

 ਅਨਿਕ  ਭਾਤਿ  ਮਾਇਆ  ਕੇ  ਹੇਤ  ॥  ਸਰਪਰ  ਹੋਵਤ  ਜਾਨੁ  ਅਨੇਤ  ॥ 

 ਬਿਰਖ  ਕੀ  ਛਾਇਆ  ਸਿਉ  ਰੰਗੁ  ਲਾਵੈ  ॥ 

 ਓਹ  ਬਿਨਸੈ  ਉਹੁ  ਮਨਿ  ਪਛੁਤਾਵੈ  ॥ 

 ਜੋ  ਦੀਸੈ  ਸੋ  ਚਾਲਨਹਾਰੁ  ॥ 

 ਲਪਟਿ  ਰਹਿਓ  ਤਹ  ਅੰਧ  ਅੰਧਾਰੁ  ॥ 

 ਬਟਾਊ  ਸਿਉ  ਜੋ  ਲਾਵੈ  ਨੇਹ  ॥ 

 ਤਾ  ਕਉ  ਹਾਥਿ  ਨ  ਆਵੈ  ਕੇਹ  ॥ 

 ਮਨ  ਹਰਿ  ਕੇ  ਨਾਮ  ਕੀ  ਪ੍ਰੀਤਿ  ਸੁਖਦਾਈ  ॥ 

 ਕਰਿ  ਕਿਰਪਾ  ਨਾਨਕ  ਆਪਿ  ਲਏ  ਲਾਈ  ॥੩॥ 

 ਮਿਥਿਆ  ਤਨੁ  ਧਨੁ  ਕੁਟੰਬੁ  ਸਬਾਇਆ  ॥ 

 ਮਿਥਿਆ  ਹਉਮੈ  ਮਮਤਾ  ਮਾਇਆ  ॥ 

 ਮਿਥਿਆ  ਰਾਜ  ਜੋਬਨ  ਧਨ  ਮਾਲ  ॥ 

 ਮਿਥਿਆ  ਕਾਮ  ਕ੍ਰੋਧ  ਬਿਕਰਾਲ  ॥ 

 ਮਿਥਿਆ  ਰਥ  ਹਸਤੀ  ਅਸ੍ਵ  ਬਸਤ੍ਰਾ  ॥ 

 ਮਿਥਿਆ  ਰੰਗ  ਸੰਗਿ  ਮਾਇਆ  ਪੇਖਿ  ਹਸਤਾ  ॥ 

 ਮਿਥਿਆ  ਧ੍ਰੋਹ  ਮੋਹ  ਅਭਿਮਾਨੁ  ॥ 

 ਮਿਥਿਆ  ਆਪਸ  ਊਪਰਿ  ਕਰਤ  ਗੁਮਾਨੁ  ॥ 

 ਅਸਥਿਰੁ  ਭਗਤਿ  ਸਾਧ  ਕੀ  ਸਰਨ  ॥ 

 ਨਾਨਕ  ਜਪਿ  ਜਪਿ  ਜੀਵੈ  ਹਰਿ  ਕੇ  ਚਰਨ  ॥੪॥ 

 ਮਿਥਿਆ  ਸ੍ਰਵਨ  ਪਰ  ਨਿੰਦਾ  ਸੁਨਹਿ  ॥ 

 ਮਿਥਿਆ  ਹਸਤ  ਪਰ  ਦਰਬ  ਕਉ  ਹਿਰਹਿ  ॥ 

 ਮਿਥਿਆ  ਨੇਤ੍ਰ  ਪੇਖਤ  ਪਰ  ਤ੍ਰਿਅ  ਰੂਪਾਦ  ॥ 

 ਮਿਥਿਆ  ਰਸਨਾ  ਭੋਜਨ  ਅਨ  ਸ੍ਵਾਦ  ॥ 

 ਮਿਥਿਆ  ਚਰਨ  ਪਰ  ਬਿਕਾਰ  ਕਉ  ਧਾਵਹਿ  ॥ 

 ਮਿਥਿਆ  ਮਨ  ਪਰ  ਲੋਭ  ਲੁਭਾਵਹਿ  ॥ 

 ਮਿਥਿਆ  ਤਨ  ਨਹੀ  ਪਰਉਪਕਾਰਾ  ॥ 

 ਮਿਥਿਆ  ਬਾਸੁ  ਲੇਤ  ਬਿਕਾਰਾ  ॥ 

 ਬਿਨੁ  ਬੂਝੇ  ਮਿਥਿਆ  ਸਭ  ਭਏ  ॥ 

 ਸਫਲ  ਦੇਹ  ਨਾਨਕ  ਹਰਿ  ਹਰਿ  ਨਾਮ  ਲਏ  ॥੫॥ 

 ਬਿਰਥੀ  ਸਾਕਤ  ਕੀ  ਆਰਜਾ  ॥ 

 ਸਾਚ  ਬਿਨਾ  ਕਹ  ਹੋਵਤ  ਸੂਚਾ  ॥ 

 ਬਿਰਥਾ  ਨਾਮ  ਬਿਨਾ  ਤਨੁ  ਅੰਧ  ॥ 

 ਮੁਖਿ  ਆਵਤ  ਤਾ  ਕੈ  ਦੁਰਗੰਧ  ॥ 

 ਬਿਨੁ  ਸਿਮਰਨ  ਦਿਨੁ  ਰੈਨਿ  ਬ੍ਰਿਥਾ  ਬਿਹਾਇ  ॥ 

 ਮੇਘ  ਬਿਨਾ  ਜਿਉ  ਖੇਤੀ  ਜਾਇ  ॥ 

 ਗੋਬਿਦ  ਭਜਨ  ਬਿਨੁ  ਬ੍ਰਿਥੇ  ਸਭ  ਕਾਮ  ॥ 

 ਜਿਉ  ਕਿਰਪਨ  ਕੇ  ਨਿਰਾਰਥ  ਦਾਮ  ॥ 

 ਧੰਨਿ  ਧੰਨਿ  ਤੇ  ਜਨ  ਜਿਹ  ਘਟਿ  ਬਸਿਓ  ਹਰਿ  ਨਾਉ  ॥ 

 ਨਾਨਕ  ਤਾ  ਕੈ  ਬਲਿ  ਬਲਿ  ਜਾਉ  ॥੬॥ 

 ਰਹਤ  ਅਵਰ  ਕਛੁ  ਅਵਰ  ਕਮਾਵਤ  ॥ 

 ਮਨਿ  ਨਹੀ  ਪ੍ਰੀਤਿ  ਮੁਖਹੁ  ਗੰਢ  ਲਾਵਤ  ॥ 

 ਜਾਨਨਹਾਰ  ਪ੍ਰਭੂ  ਪਰਬੀਨ  ॥ 

 ਬਾਹਰਿ  ਭੇਖ  ਨ  ਕਾਹੂ  ਭੀਨ  ॥ 

 ਅਵਰ  ਉਪਦੇਸੈ  ਆਪਿ  ਨ  ਕਰੈ  ॥ 

 ਆਵਤ  ਜਾਵਤ  ਜਨਮੈ  ਮਰੈ  ॥ 

 ਜਿਸ  ਕੈ  ਅੰਤਰਿ  ਬਸੈ  ਨਿਰੰਕਾਰੁ  ॥ 

 ਤਿਸ  ਕੀ  ਸੀਖ  ਤਰੈ  ਸੰਸਾਰੁ  ॥ 

 ਜੋ  ਤੁਮ  ਭਾਨੇ  ਤਿਨ  ਪ੍ਰਭੁ  ਜਾਤਾ  ॥ 

 ਨਾਨਕ  ਉਨ  ਜਨ  ਚਰਨ  ਪਰਾਤਾ  ॥੭॥ 

 ਕਰਉ  ਬੇਨਤੀ  ਪਾਰਬ੍ਰਹਮੁ  ਸਭੁ  ਜਾਨੈ  ॥ 

 ਅਪਨਾ  ਕੀਆ  ਆਪਹਿ  ਮਾਨੈ  ॥ 

 ਆਪਹਿ  ਆਪ  ਆਪਿ  ਕਰਤ  ਨਿਬੇਰਾ  ॥ 

 ਕਿਸੈ  ਦੂਰਿ  ਜਨਾਵਤ  ਕਿਸੈ  ਬੁਝਾਵਤ  ਨੇਰਾ  ॥ 

 ਉਪਾਵ  ਸਿਆਨਪ  ਸਗਲ  ਤੇ  ਰਹਤ  ॥ 

 ਸਭੁ  ਕਛੁ  ਜਾਨੈ  ਆਤਮ  ਕੀ  ਰਹਤ  ॥ 

 ਜਿਸੁ  ਭਾਵੈ  ਤਿਸੁ  ਲਏ  ਲੜਿ  ਲਾਇ  ॥ 

 ਥਾਨ  ਥਨੰਤਰਿ  ਰਹਿਆ  ਸਮਾਇ  ॥ 

 ਸੋ  ਸੇਵਕੁ  ਜਿਸੁ  ਕਿਰਪਾ  ਕਰੀ  ॥ 

 ਨਿਮਖ  ਨਿਮਖ  ਜਪਿ  ਨਾਨਕ  ਹਰੀ  ॥੮॥੫॥ 

 ਸਲੋਕੁ  ॥ 

 ਕਾਮ  ਕ੍ਰੋਧ  ਅਰੁ  ਲੋਭ  ਮੋਹ  ਬਿਨਸਿ  ਜਾਇ  ਅਹੰਮੇਵ  ॥ 

 ਨਾਨਕ  ਪ੍ਰਭ  ਸਰਣਾਗਤੀ  ਕਰਿ  ਪ੍ਰਸਾਦੁ  ਗੁਰਦੇਵ  ॥੧॥ 

 ਅਸਟਪਦੀ  ॥ 

 ਜਿਹ  ਪ੍ਰਸਾਦਿ  ਛਤੀਹ  ਅੰਮ੍ਰਿਤ  ਖਾਹਿ  ॥ 

 ਤਿਸੁ  ਠਾਕੁਰ  ਕਉ  ਰਖੁ  ਮਨ  ਮਾਹਿ  ॥ 

 ਜਿਹ  ਪ੍ਰਸਾਦਿ  ਸੁਗੰਧਤ  ਤਨਿ  ਲਾਵਹਿ  ॥ 

 ਤਿਸ  ਕਉ  ਸਿਮਰਤ  ਪਰਮ  ਗਤਿ  ਪਾਵਹਿ  ॥ 

 ਜਿਹ  ਪ੍ਰਸਾਦਿ  ਬਸਹਿ  ਸੁਖ  ਮੰਦਰਿ  ॥ 

 ਤਿਸਹਿ  ਧਿਆਇ  ਸਦਾ  ਮਨ  ਅੰਦਰਿ  ॥ 

 ਜਿਹ  ਪ੍ਰਸਾਦਿ  ਗ੍ਰਿਹ  ਸੰਗਿ  ਸੁਖ  ਬਸਨਾ  ॥ 

 ਆਠ  ਪਹਰ  ਸਿਮਰਹੁ  ਤਿਸੁ  ਰਸਨਾ  ॥ 

 ਜਿਹ  ਪ੍ਰਸਾਦਿ  ਰੰਗ  ਰਸ  ਭੋਗ  ॥ 

 ਨਾਨਕ  ਸਦਾ  ਧਿਆਈਐ  ਧਿਆਵਨ  ਜੋਗ  ॥੧॥ 

 ਜਿਹ  ਪ੍ਰਸਾਦਿ  ਪਾਟ  ਪਟੰਬਰ  ਹਢਾਵਹਿ  ॥ 

 ਤਿਸਹਿ  ਤਿਆਗਿ  ਕਤ  ਅਵਰ  ਲੁਭਾਵਹਿ  ॥ 

 ਜਿਹ  ਪ੍ਰਸਾਦਿ  ਸੁਖਿ  ਸੇਜ  ਸੋਈਜੈ  ॥ 

 ਮਨ  ਆਠ  ਪਹਰ  ਤਾ  ਕਾ  ਜਸੁ  ਗਾਵੀਜੈ  ॥ 

 ਜਿਹ  ਪ੍ਰਸਾਦਿ  ਤੁਝੁ  ਸਭੁ  ਕੋਊ  ਮਾਨੈ  ॥ 

 ਮੁਖਿ  ਤਾ  ਕੋ  ਜਸੁ  ਰਸਨ  ਬਖਾਨੈ  ॥ 

 ਜਿਹ  ਪ੍ਰਸਾਦਿ  ਤੇਰੋ  ਰਹਤਾ  ਧਰਮੁ  ॥ 

 ਮਨ  ਸਦਾ  ਧਿਆਇ  ਕੇਵਲ  ਪਾਰਬ੍ਰਹਮੁ  ॥ 

 ਪ੍ਰਭ  ਜੀ  ਜਪਤ  ਦਰਗਹ  ਮਾਨੁ  ਪਾਵਹਿ  ॥ 

 ਨਾਨਕ  ਪਤਿ  ਸੇਤੀ  ਘਰਿ  ਜਾਵਹਿ  ॥੨॥ 

 ਜਿਹ  ਪ੍ਰਸਾਦਿ  ਆਰੋਗ  ਕੰਚਨ  ਦੇਹੀ  ॥ 

 ਲਿਵ  ਲਾਵਹੁ  ਤਿਸੁ  ਰਾਮ  ਸਨੇਹੀ  ॥ 

 ਜਿਹ  ਪ੍ਰਸਾਦਿ  ਤੇਰਾ  ਓਲਾ  ਰਹਤ  ॥ 

 ਮਨ  ਸੁਖੁ  ਪਾਵਹਿ  ਹਰਿ  ਹਰਿ  ਜਸੁ  ਕਹਤ  ॥ 

 ਜਿਹ  ਪ੍ਰਸਾਦਿ  ਤੇਰੇ  ਸਗਲ  ਛਿਦ੍ਰ  ਢਾਕੇ  ॥ 

 ਮਨ  ਸਰਨੀ  ਪਰੁ  ਠਾਕੁਰ  ਪ੍ਰਭ  ਤਾ  ਕੈ  ॥ 

 ਜਿਹ  ਪ੍ਰਸਾਦਿ  ਤੁਝੁ  ਕੋ  ਨ  ਪਹੂਚੈ  ॥ 

 ਮਨ  ਸਾਸਿ  ਸਾਸਿ  ਸਿਮਰਹੁ  ਪ੍ਰਭ  ਊਚੇ  ॥ 

 ਜਿਹ  ਪ੍ਰਸਾਦਿ  ਪਾਈ  ਦ੍ਰੁਲਭ  ਦੇਹ  ॥ 

 ਨਾਨਕ  ਤਾ  ਕੀ  ਭਗਤਿ  ਕਰੇਹ  ॥੩॥ 

 ਜਿਹ  ਪ੍ਰਸਾਦਿ  ਆਭੂਖਨ  ਪਹਿਰੀਜੈ  ॥ 

 ਮਨ  ਤਿਸੁ  ਸਿਮਰਤ  ਕਿਉ  ਆਲਸੁ  ਕੀਜੈ  ॥ 

 ਜਿਹ  ਪ੍ਰਸਾਦਿ  ਅਸ੍ਵ  ਹਸਤਿ  ਅਸਵਾਰੀ  ॥ 

 ਮਨ  ਤਿਸੁ  ਪ੍ਰਭ  ਕਉ  ਕਬਹੂ  ਨ  ਬਿਸਾਰੀ  ॥ 

 ਜਿਹ  ਪ੍ਰਸਾਦਿ  ਬਾਗ  ਮਿਲਖ  ਧਨਾ  ॥ 

 ਰਾਖੁ  ਪਰੋਇ  ਪ੍ਰਭੁ  ਅਪੁਨੇ  ਮਨਾ  ॥ 

 ਜਿਨਿ  ਤੇਰੀ  ਮਨ  ਬਨਤ  ਬਨਾਈ  ॥ 

 ਊਠਤ  ਬੈਠਤ  ਸਦ  ਤਿਸਹਿ  ਧਿਆਈ  ॥ 

 ਤਿਸਹਿ  ਧਿਆਇ  ਜੋ  ਏਕ  ਅਲਖੈ  ॥ 

 ਈਹਾ  ਊਹਾ  ਨਾਨਕ  ਤੇਰੀ  ਰਖੈ  ॥੪॥ 

 ਜਿਹ  ਪ੍ਰਸਾਦਿ  ਕਰਹਿ  ਪੁੰਨ  ਬਹੁ  ਦਾਨ  ॥ 

 ਮਨ  ਆਠ  ਪਹਰ  ਕਰਿ  ਤਿਸ  ਕਾ  ਧਿਆਨ  ॥ 

 ਜਿਹ  ਪ੍ਰਸਾਦਿ  ਤੂ  ਆਚਾਰ  ਬਿਉਹਾਰੀ  ॥ 

 ਤਿਸੁ  ਪ੍ਰਭ  ਕਉ  ਸਾਸਿ  ਸਾਸਿ  ਚਿਤਾਰੀ  ॥ 

 ਜਿਹ  ਪ੍ਰਸਾਦਿ  ਤੇਰਾ  ਸੁੰਦਰ  ਰੂਪੁ  ॥ 

 ਸੋ  ਪ੍ਰਭੁ  ਸਿਮਰਹੁ  ਸਦਾ  ਅਨੂਪੁ  ॥ 

 ਜਿਹ  ਪ੍ਰਸਾਦਿ  ਤੇਰੀ  ਨੀਕੀ  ਜਾਤਿ  ॥ 

 ਸੋ  ਪ੍ਰਭੁ  ਸਿਮਰਿ  ਸਦਾ  ਦਿਨ  ਰਾਤਿ  ॥ 

 ਜਿਹ  ਪ੍ਰਸਾਦਿ  ਤੇਰੀ  ਪਤਿ  ਰਹੈ  ॥ 

 ਗੁਰ  ਪ੍ਰਸਾਦਿ  ਨਾਨਕ  ਜਸੁ  ਕਹੈ  ॥੫॥ 

 ਜਿਹ  ਪ੍ਰਸਾਦਿ  ਸੁਨਹਿ  ਕਰਨ  ਨਾਦ  ॥ 

 ਜਿਹ  ਪ੍ਰਸਾਦਿ  ਪੇਖਹਿ  ਬਿਸਮਾਦ  ॥ 

 ਜਿਹ  ਪ੍ਰਸਾਦਿ  ਬੋਲਹਿ  ਅੰਮ੍ਰਿਤ  ਰਸਨਾ  ॥ 

 ਜਿਹ  ਪ੍ਰਸਾਦਿ  ਸੁਖਿ  ਸਹਜੇ  ਬਸਨਾ  ॥ 

 ਜਿਹ  ਪ੍ਰਸਾਦਿ  ਹਸਤ  ਕਰ  ਚਲਹਿ  ॥ 

 ਜਿਹ  ਪ੍ਰਸਾਦਿ  ਸੰਪੂਰਨ  ਫਲਹਿ  ॥ 

 ਜਿਹ  ਪ੍ਰਸਾਦਿ  ਪਰਮ  ਗਤਿ  ਪਾਵਹਿ  ॥ 

 ਜਿਹ  ਪ੍ਰਸਾਦਿ  ਸੁਖਿ  ਸਹਜਿ  ਸਮਾਵਹਿ  ॥ 

 ਐਸਾ  ਪ੍ਰਭੁ  ਤਿਆਗਿ  ਅਵਰ  ਕਤ  ਲਾਗਹੁ  ॥ 

 ਗੁਰ  ਪ੍ਰਸਾਦਿ  ਨਾਨਕ  ਮਨਿ  ਜਾਗਹੁ  ॥੬॥ 

 ਜਿਹ  ਪ੍ਰਸਾਦਿ  ਤੂੰ  ਪ੍ਰਗਟੁ  ਸੰਸਾਰਿ  ॥ 

 ਤਿਸੁ  ਪ੍ਰਭ  ਕਉ  ਮੂਲਿ  ਨ  ਮਨਹੁ  ਬਿਸਾਰਿ  ॥ 

 ਜਿਹ  ਪ੍ਰਸਾਦਿ  ਤੇਰਾ  ਪਰਤਾਪੁ  ॥ 

 ਰੇ  ਮਨ  ਮੂੜ  ਤੂ  ਤਾ  ਕਉ  ਜਾਪੁ  ॥ 

 ਜਿਹ  ਪ੍ਰਸਾਦਿ  ਤੇਰੇ  ਕਾਰਜ  ਪੂਰੇ  ॥ 

 ਤਿਸਹਿ  ਜਾਨੁ  ਮਨ  ਸਦਾ  ਹਜੂਰੇ  ॥ 

 ਜਿਹ  ਪ੍ਰਸਾਦਿ  ਤੂੰ  ਪਾਵਹਿ  ਸਾਚੁ  ॥ 

 ਰੇ  ਮਨ  ਮੇਰੇ  ਤੂੰ  ਤਾ  ਸਿਉ  ਰਾਚੁ  ॥ 

 ਜਿਹ  ਪ੍ਰਸਾਦਿ  ਸਭ  ਕੀ  ਗਤਿ  ਹੋਇ  ॥ 

 ਨਾਨਕ  ਜਾਪੁ  ਜਪੈ  ਜਪੁ  ਸੋਇ  ॥੭॥ 

 ਆਪਿ  ਜਪਾਏ  ਜਪੈ  ਸੋ  ਨਾਉ  ॥ 

 ਆਪਿ  ਗਾਵਾਏ  ਸੁ  ਹਰਿ  ਗੁਨ  ਗਾਉ  ॥ 

 ਪ੍ਰਭ  ਕਿਰਪਾ  ਤੇ  ਹੋਇ  ਪ੍ਰਗਾਸੁ  ॥ 

 ਪ੍ਰਭੂ  ਦਇਆ  ਤੇ  ਕਮਲ  ਬਿਗਾਸੁ  ॥ 

 ਪ੍ਰਭ  ਸੁਪ੍ਰਸੰਨ  ਬਸੈ  ਮਨਿ  ਸੋਇ  ॥ 

 ਪ੍ਰਭ  ਦਇਆ  ਤੇ  ਮਤਿ  ਊਤਮ  ਹੋਇ  ॥ 

 ਸਰਬ  ਨਿਧਾਨ  ਪ੍ਰਭ  ਤੇਰੀ  ਮਇਆ  ॥ 

 ਆਪਹੁ  ਕਛੂ  ਨ  ਕਿਨਹੂ  ਲਇਆ  ॥ 

 ਜਿਤੁ  ਜਿਤੁ  ਲਾਵਹੁ  ਤਿਤੁ  ਲਗਹਿ  ਹਰਿ  ਨਾਥ  ॥ 

 ਨਾਨਕ  ਇਨ  ਕੈ  ਕਛੂ  ਨ  ਹਾਥ  ॥੮॥੬॥ 

 ਸਲੋਕੁ  ॥ 

 ਅਗਮ  ਅਗਾਧਿ  ਪਾਰਬ੍ਰਹਮੁ  ਸੋਇ  ॥ 

 ਜੋ  ਜੋ  ਕਹੈ  ਸੁ  ਮੁਕਤਾ  ਹੋਇ  ॥ 

 ਸੁਨਿ  ਮੀਤਾ  ਨਾਨਕੁ  ਬਿਨਵੰਤਾ  ॥  ਸਾਧ  ਜਨਾ  ਕੀ  ਅਚਰਜ  ਕਥਾ  ॥੧॥ 

 ਅਸਟਪਦੀ  ॥ 

 ਸਾਧ  ਕੈ  ਸੰਗਿ  ਮੁਖ  ਊਜਲ  ਹੋਤ  ॥ 

 ਸਾਧਸੰਗਿ  ਮਲੁ  ਸਗਲੀ  ਖੋਤ  ॥ 

 ਸਾਧ  ਕੈ  ਸੰਗਿ  ਮਿਟੈ  ਅਭਿਮਾਨੁ  ॥ 

 ਸਾਧ  ਕੈ  ਸੰਗਿ  ਪ੍ਰਗਟੈ  ਸੁਗਿਆਨੁ  ॥ 

 ਸਾਧ  ਕੈ  ਸੰਗਿ  ਬੁਝੈ  ਪ੍ਰਭੁ  ਨੇਰਾ  ॥ 

 ਸਾਧਸੰਗਿ  ਸਭੁ  ਹੋਤ  ਨਿਬੇਰਾ  ॥ 

 ਸਾਧ  ਕੈ  ਸੰਗਿ  ਪਾਏ  ਨਾਮ  ਰਤਨੁ  ॥ 

 ਸਾਧ  ਕੈ  ਸੰਗਿ  ਏਕ  ਊਪਰਿ  ਜਤਨੁ  ॥ 

 ਸਾਧ  ਕੀ  ਮਹਿਮਾ  ਬਰਨੈ  ਕਉਨੁ  ਪ੍ਰਾਨੀ  ॥ 

 ਨਾਨਕ  ਸਾਧ  ਕੀ  ਸੋਭਾ  ਪ੍ਰਭ  ਮਾਹਿ  ਸਮਾਨੀ  ॥੧॥ 

 ਸਾਧ  ਕੈ  ਸੰਗਿ  ਅਗੋਚਰੁ  ਮਿਲੈ  ॥ 

 ਸਾਧ  ਕੈ  ਸੰਗਿ  ਸਦਾ  ਪਰਫੁਲੈ  ॥ 

 ਸਾਧ  ਕੈ  ਸੰਗਿ  ਆਵਹਿ  ਬਸਿ  ਪੰਚਾ  ॥ 

 ਸਾਧਸੰਗਿ  ਅੰਮ੍ਰਿਤ  ਰਸੁ  ਭੁੰਚਾ  ॥ 

 ਸਾਧਸੰਗਿ  ਹੋਇ  ਸਭ  ਕੀ  ਰੇਨ  ॥ 

 ਸਾਧ  ਕੈ  ਸੰਗਿ  ਮਨੋਹਰ  ਬੈਨ  ॥ 

 ਸਾਧ  ਕੈ  ਸੰਗਿ  ਨ  ਕਤਹੂੰ  ਧਾਵੈ  ॥ 

 ਸਾਧਸੰਗਿ  ਅਸਥਿਤਿ  ਮਨੁ  ਪਾਵੈ  ॥ 

 ਸਾਧ  ਕੈ  ਸੰਗਿ  ਮਾਇਆ  ਤੇ  ਭਿੰਨ  ॥ 

 ਸਾਧਸੰਗਿ  ਨਾਨਕ  ਪ੍ਰਭ  ਸੁਪ੍ਰਸੰਨ  ॥੨॥ 

 ਸਾਧਸੰਗਿ  ਦੁਸਮਨ  ਸਭਿ  ਮੀਤ  ॥ 

 ਸਾਧੂ  ਕੈ  ਸੰਗਿ  ਮਹਾ  ਪੁਨੀਤ  ॥ 

 ਸਾਧਸੰਗਿ  ਕਿਸ  ਸਿਉ  ਨਹੀ  ਬੈਰੁ  ॥ 

 ਸਾਧ  ਕੈ  ਸੰਗਿ  ਨ  ਬੀਗਾ  ਪੈਰੁ  ॥ 

 ਸਾਧ  ਕੈ  ਸੰਗਿ  ਨਾਹੀ  ਕੋ  ਮੰਦਾ  ॥ 

 ਸਾਧਸੰਗਿ  ਜਾਨੇ  ਪਰਮਾਨੰਦਾ  ॥ 

 ਸਾਧ  ਕੈ  ਸੰਗਿ  ਨਾਹੀ  ਹਉ  ਤਾਪੁ  ॥ 

 ਸਾਧ  ਕੈ  ਸੰਗਿ  ਤਜੈ  ਸਭੁ  ਆਪੁ  ॥ 

 ਆਪੇ  ਜਾਨੈ  ਸਾਧ  ਬਡਾਈ  ॥ 

 ਨਾਨਕ  ਸਾਧ  ਪ੍ਰਭੂ  ਬਨਿ  ਆਈ  ॥੩॥ 

 ਸਾਧ  ਕੈ  ਸੰਗਿ  ਨ  ਕਬਹੂ  ਧਾਵੈ  ॥ 

 ਸਾਧ  ਕੈ  ਸੰਗਿ  ਸਦਾ  ਸੁਖੁ  ਪਾਵੈ  ॥ 

 ਸਾਧਸੰਗਿ  ਬਸਤੁ  ਅਗੋਚਰ  ਲਹੈ  ॥ 

 ਸਾਧੂ  ਕੈ  ਸੰਗਿ  ਅਜਰੁ  ਸਹੈ  ॥ 

 ਸਾਧ  ਕੈ  ਸੰਗਿ  ਬਸੈ  ਥਾਨਿ  ਊਚੈ  ॥ 

 ਸਾਧੂ  ਕੈ  ਸੰਗਿ  ਮਹਲਿ  ਪਹੂਚੈ  ॥ 

 ਸਾਧ  ਕੈ  ਸੰਗਿ  ਦ੍ਰਿੜੈ  ਸਭਿ  ਧਰਮ  ॥ 

 ਸਾਧ  ਕੈ  ਸੰਗਿ  ਕੇਵਲ  ਪਾਰਬ੍ਰਹਮ  ॥ 

 ਸਾਧ  ਕੈ  ਸੰਗਿ  ਪਾਏ  ਨਾਮ  ਨਿਧਾਨ  ॥ 

 ਨਾਨਕ  ਸਾਧੂ  ਕੈ  ਕੁਰਬਾਨ  ॥੪॥ 

 ਸਾਧ  ਕੈ  ਸੰਗਿ  ਸਭ  ਕੁਲ  ਉਧਾਰੈ  ॥ 

 ਸਾਧਸੰਗਿ  ਸਾਜਨ  ਮੀਤ  ਕੁਟੰਬ  ਨਿਸਤਾਰੈ  ॥ 

 ਸਾਧੂ  ਕੈ  ਸੰਗਿ  ਸੋ  ਧਨੁ  ਪਾਵੈ  ॥ 

 ਜਿਸੁ  ਧਨ  ਤੇ  ਸਭੁ  ਕੋ  ਵਰਸਾਵੈ  ॥ 

 ਸਾਧਸੰਗਿ  ਧਰਮ  ਰਾਇ  ਕਰੇ  ਸੇਵਾ  ॥ 

 ਸਾਧ  ਕੈ  ਸੰਗਿ  ਸੋਭਾ  ਸੁਰਦੇਵਾ  ॥ 

 ਸਾਧੂ  ਕੈ  ਸੰਗਿ  ਪਾਪ  ਪਲਾਇਨ  ॥ 

 ਸਾਧਸੰਗਿ  ਅੰਮ੍ਰਿਤ  ਗੁਨ  ਗਾਇਨ  ॥ 

 ਸਾਧ  ਕੈ  ਸੰਗਿ  ਸ੍ਰਬ  ਥਾਨ  ਗੰਮਿ  ॥ 

 ਨਾਨਕ  ਸਾਧ  ਕੈ  ਸੰਗਿ  ਸਫਲ  ਜਨੰਮ  ॥੫॥ 

 ਸਾਧ  ਕੈ  ਸੰਗਿ  ਨਹੀ  ਕਛੁ  ਘਾਲ  ॥ 

 ਦਰਸਨੁ  ਭੇਟਤ  ਹੋਤ  ਨਿਹਾਲ  ॥ 

 ਸਾਧ  ਕੈ  ਸੰਗਿ  ਕਲੂਖਤ  ਹਰੈ  ॥ 

 ਸਾਧ  ਕੈ  ਸੰਗਿ  ਨਰਕ  ਪਰਹਰੈ  ॥ 

 ਸਾਧ  ਕੈ  ਸੰਗਿ  ਈਹਾ  ਊਹਾ  ਸੁਹੇਲਾ  ॥ 

 ਸਾਧਸੰਗਿ  ਬਿਛੁਰਤ  ਹਰਿ  ਮੇਲਾ  ॥ 

 ਜੋ  ਇਛੈ  ਸੋਈ  ਫਲੁ  ਪਾਵੈ  ॥ 

 ਸਾਧ  ਕੈ  ਸੰਗਿ  ਨ  ਬਿਰਥਾ  ਜਾਵੈ  ॥ 

 ਪਾਰਬ੍ਰਹਮੁ  ਸਾਧ  ਰਿਦ  ਬਸੈ  ॥ 

 ਨਾਨਕ  ਉਧਰੈ  ਸਾਧ  ਸੁਨਿ  ਰਸੈ  ॥੬॥ 

 ਸਾਧ  ਕੈ  ਸੰਗਿ  ਸੁਨਉ  ਹਰਿ  ਨਾਉ  ॥ 

 ਸਾਧਸੰਗਿ  ਹਰਿ  ਕੇ  ਗੁਨ  ਗਾਉ  ॥ 

 ਸਾਧ  ਕੈ  ਸੰਗਿ  ਨ  ਮਨ  ਤੇ  ਬਿਸਰੈ  ॥ 

 ਸਾਧਸੰਗਿ  ਸਰਪਰ  ਨਿਸਤਰੈ  ॥ 

 ਸਾਧ  ਕੈ  ਸੰਗਿ  ਲਗੈ  ਪ੍ਰਭੁ  ਮੀਠਾ  ॥ 

 ਸਾਧੂ  ਕੈ  ਸੰਗਿ  ਘਟਿ  ਘਟਿ  ਡੀਠਾ  ॥ 

 ਸਾਧਸੰਗਿ  ਭਏ  ਆਗਿਆਕਾਰੀ  ॥ 

 ਸਾਧਸੰਗਿ  ਗਤਿ  ਭਈ  ਹਮਾਰੀ  ॥ 

 ਸਾਧ  ਕੈ  ਸੰਗਿ  ਮਿਟੇ  ਸਭਿ  ਰੋਗ  ॥ 

 ਨਾਨਕ  ਸਾਧ  ਭੇਟੇ  ਸੰਜੋਗ  ॥੭॥ 

 ਸਾਧ  ਕੀ  ਮਹਿਮਾ  ਬੇਦ  ਨ  ਜਾਨਹਿ  ॥ 

 ਜੇਤਾ  ਸੁਨਹਿ  ਤੇਤਾ  ਬਖਿਆਨਹਿ  ॥ 

 ਸਾਧ  ਕੀ  ਉਪਮਾ  ਤਿਹੁ  ਗੁਣ  ਤੇ  ਦੂਰਿ  ॥ 

 ਸਾਧ  ਕੀ  ਉਪਮਾ  ਰਹੀ  ਭਰਪੂਰਿ  ॥ 

 ਸਾਧ  ਕੀ  ਸੋਭਾ  ਕਾ  ਨਾਹੀ  ਅੰਤ  ॥ 

 ਸਾਧ  ਕੀ  ਸੋਭਾ  ਸਦਾ  ਬੇਅੰਤ  ॥ 

 ਸਾਧ  ਕੀ  ਸੋਭਾ  ਊਚ  ਤੇ  ਊਚੀ  ॥ 

 ਸਾਧ  ਕੀ  ਸੋਭਾ  ਮੂਚ  ਤੇ  ਮੂਚੀ  ॥ 

 ਸਾਧ  ਕੀ  ਸੋਭਾ  ਸਾਧ  ਬਨਿ  ਆਈ  ॥ 

 ਨਾਨਕ  ਸਾਧ  ਪ੍ਰਭ  ਭੇਦੁ  ਨ  ਭਾਈ  ॥੮॥੭॥ 

 ਸਲੋਕੁ  ॥ 

 ਮਨਿ  ਸਾਚਾ  ਮੁਖਿ  ਸਾਚਾ  ਸੋਇ  ॥ 

 ਅਵਰੁ  ਨ  ਪੇਖੈ  ਏਕਸੁ  ਬਿਨੁ  ਕੋਇ  ॥ 

 ਨਾਨਕ  ਇਹ  ਲਛਣ  ਬ੍ਰਹਮ  ਗਿਆਨੀ  ਹੋਇ  ॥੧॥ 

 ਅਸਟਪਦੀ  ॥ 

 ਬ੍ਰਹਮ  ਗਿਆਨੀ  ਸਦਾ  ਨਿਰਲੇਪ  ॥ 

 ਜੈਸੇ  ਜਲ  ਮਹਿ  ਕਮਲ  ਅਲੇਪ  ॥ 

 ਬ੍ਰਹਮ  ਗਿਆਨੀ  ਸਦਾ  ਨਿਰਦੋਖ  ॥ 

 ਜੈਸੇ  ਸੂਰੁ  ਸਰਬ  ਕਉ  ਸੋਖ  ॥ 

 ਬ੍ਰਹਮ  ਗਿਆਨੀ  ਕੈ  ਦ੍ਰਿਸਟਿ  ਸਮਾਨਿ  ॥ 

 ਜੈਸੇ  ਰਾਜ  ਰੰਕ  ਕਉ  ਲਾਗੈ  ਤੁਲਿ  ਪਵਾਨ  ॥ 

 ਬ੍ਰਹਮ  ਗਿਆਨੀ  ਕੈ  ਧੀਰਜੁ  ਏਕ  ॥ 

 ਜਿਉ  ਬਸੁਧਾ  ਕੋਊ  ਖੋਦੈ  ਕੋਊ  ਚੰਦਨ  ਲੇਪ  ॥ 

 ਬ੍ਰਹਮ  ਗਿਆਨੀ  ਕਾ  ਇਹੈ  ਗੁਨਾਉ  ॥ 

 ਨਾਨਕ  ਜਿਉ  ਪਾਵਕ  ਕਾ  ਸਹਜ  ਸੁਭਾਉ  ॥੧॥ 

 ਬ੍ਰਹਮ  ਗਿਆਨੀ  ਨਿਰਮਲ  ਤੇ  ਨਿਰਮਲਾ  ॥ 

 ਜੈਸੇ  ਮੈਲੁ  ਨ  ਲਾਗੈ  ਜਲਾ  ॥ 

 ਬ੍ਰਹਮ  ਗਿਆਨੀ  ਕੈ  ਮਨਿ  ਹੋਇ  ਪ੍ਰਗਾਸੁ  ॥ 

 ਜੈਸੇ  ਧਰ  ਊਪਰਿ  ਆਕਾਸੁ  ॥ 

 ਬ੍ਰਹਮ  ਗਿਆਨੀ  ਕੈ  ਮਿਤ੍ਰ  ਸਤ੍ਰੁ  ਸਮਾਨਿ  ॥ 

 ਬ੍ਰਹਮ  ਗਿਆਨੀ  ਕੈ  ਨਾਹੀ  ਅਭਿਮਾਨ  ॥ 

 ਬ੍ਰਹਮ  ਗਿਆਨੀ  ਊਚ  ਤੇ  ਊਚਾ  ॥ 

 ਮਨਿ  ਅਪਨੈ  ਹੈ  ਸਭ  ਤੇ  ਨੀਚਾ  ॥ 

 ਬ੍ਰਹਮ  ਗਿਆਨੀ  ਸੇ  ਜਨ  ਭਏ  ॥ 

 ਨਾਨਕ  ਜਿਨ  ਪ੍ਰਭੁ  ਆਪਿ  ਕਰੇਇ  ॥੨॥ 

 ਬ੍ਰਹਮ  ਗਿਆਨੀ  ਸਗਲ  ਕੀ  ਰੀਨਾ  ॥ 

 ਆਤਮ  ਰਸੁ  ਬ੍ਰਹਮ  ਗਿਆਨੀ  ਚੀਨਾ  ॥ 

 ਬ੍ਰਹਮ  ਗਿਆਨੀ  ਕੀ  ਸਭ  ਊਪਰਿ  ਮਇਆ  ॥ 

 ਬ੍ਰਹਮ  ਗਿਆਨੀ  ਤੇ  ਕਛੁ  ਬੁਰਾ  ਨ  ਭਇਆ  ॥ 

 ਬ੍ਰਹਮ  ਗਿਆਨੀ  ਸਦਾ  ਸਮਦਰਸੀ  ॥ 

 ਬ੍ਰਹਮ  ਗਿਆਨੀ  ਕੀ  ਦ੍ਰਿਸਟਿ  ਅੰਮ੍ਰਿਤੁ  ਬਰਸੀ  ॥ 

 ਬ੍ਰਹਮ  ਗਿਆਨੀ  ਬੰਧਨ  ਤੇ  ਮੁਕਤਾ  ॥ 

 ਬ੍ਰਹਮ  ਗਿਆਨੀ  ਕੀ  ਨਿਰਮਲ  ਜੁਗਤਾ  ॥ 

 ਬ੍ਰਹਮ  ਗਿਆਨੀ  ਕਾ  ਭੋਜਨੁ  ਗਿਆਨ  ॥ 

 ਨਾਨਕ  ਬ੍ਰਹਮ  ਗਿਆਨੀ  ਕਾ  ਬ੍ਰਹਮ  ਧਿਆਨੁ  ॥੩॥ 

 ਬ੍ਰਹਮ  ਗਿਆਨੀ  ਏਕ  ਊਪਰਿ  ਆਸ  ॥ 

 ਬ੍ਰਹਮ  ਗਿਆਨੀ  ਕਾ  ਨਹੀ  ਬਿਨਾਸ  ॥ 

 ਬ੍ਰਹਮ  ਗਿਆਨੀ  ਕੈ  ਗਰੀਬੀ  ਸਮਾਹਾ  ॥ 

 ਬ੍ਰਹਮ  ਗਿਆਨੀ  ਪਰਉਪਕਾਰ  ਉਮਾਹਾ  ॥ 

 ਬ੍ਰਹਮ  ਗਿਆਨੀ  ਕੈ  ਨਾਹੀ  ਧੰਧਾ  ॥ 

 ਬ੍ਰਹਮ  ਗਿਆਨੀ  ਲੇ  ਧਾਵਤੁ  ਬੰਧਾ  ॥ 

 ਬ੍ਰਹਮ  ਗਿਆਨੀ  ਕੈ  ਹੋਇ  ਸੁ  ਭਲਾ  ॥ 

 ਬ੍ਰਹਮ  ਗਿਆਨੀ  ਸੁਫਲ  ਫਲਾ  ॥ 

 ਬ੍ਰਹਮ  ਗਿਆਨੀ  ਸੰਗਿ  ਸਗਲ  ਉਧਾਰੁ  ॥ 

 ਨਾਨਕ  ਬ੍ਰਹਮ  ਗਿਆਨੀ  ਜਪੈ  ਸਗਲ  ਸੰਸਾਰੁ  ॥੪॥ 

 ਬ੍ਰਹਮ  ਗਿਆਨੀ  ਕੈ  ਏਕੈ  ਰੰਗ  ॥ 

 ਬ੍ਰਹਮ  ਗਿਆਨੀ  ਕੈ  ਬਸੈ  ਪ੍ਰਭੁ  ਸੰਗ  ॥ 

 ਬ੍ਰਹਮ  ਗਿਆਨੀ  ਕੈ  ਨਾਮੁ  ਆਧਾਰੁ  ॥ 

 ਬ੍ਰਹਮ  ਗਿਆਨੀ  ਕੈ  ਨਾਮੁ  ਪਰਵਾਰੁ  ॥ 

 ਬ੍ਰਹਮ  ਗਿਆਨੀ  ਸਦਾ  ਸਦ  ਜਾਗਤ  ॥ 

 ਬ੍ਰਹਮ  ਗਿਆਨੀ  ਅਹੰਬੁਧਿ  ਤਿਆਗਤ  ॥ 

 ਬ੍ਰਹਮ  ਗਿਆਨੀ  ਕੈ  ਮਨਿ  ਪਰਮਾਨੰਦ  ॥ 

 ਬ੍ਰਹਮ  ਗਿਆਨੀ  ਕੈ  ਘਰਿ  ਸਦਾ  ਅਨੰਦ  ॥ 

 ਬ੍ਰਹਮ  ਗਿਆਨੀ  ਸੁਖ  ਸਹਜ  ਨਿਵਾਸ  ॥ 

 ਨਾਨਕ  ਬ੍ਰਹਮ  ਗਿਆਨੀ  ਕਾ  ਨਹੀ  ਬਿਨਾਸ  ॥੫॥ 

 ਬ੍ਰਹਮ  ਗਿਆਨੀ  ਬ੍ਰਹਮ  ਕਾ  ਬੇਤਾ  ॥ 

 ਬ੍ਰਹਮ  ਗਿਆਨੀ  ਏਕ  ਸੰਗਿ  ਹੇਤਾ  ॥ 

 ਬ੍ਰਹਮ  ਗਿਆਨੀ  ਕੈ  ਹੋਇ  ਅਚਿੰਤ  ॥ 

 ਬ੍ਰਹਮ  ਗਿਆਨੀ  ਕਾ  ਨਿਰਮਲ  ਮੰਤ  ॥ 

 ਬ੍ਰਹਮ  ਗਿਆਨੀ  ਜਿਸੁ  ਕਰੈ  ਪ੍ਰਭੁ  ਆਪਿ  ॥ 

 ਬ੍ਰਹਮ  ਗਿਆਨੀ  ਕਾ  ਬਡ  ਪਰਤਾਪ  ॥ 

 ਬ੍ਰਹਮ  ਗਿਆਨੀ  ਕਾ  ਦਰਸੁ  ਬਡਭਾਗੀ  ਪਾਈਐ  ॥ 

 ਬ੍ਰਹਮ  ਗਿਆਨੀ  ਕਉ  ਬਲਿ  ਬਲਿ  ਜਾਈਐ  ॥ 

 ਬ੍ਰਹਮ  ਗਿਆਨੀ  ਕਉ  ਖੋਜਹਿ  ਮਹੇਸੁਰ  ॥ 

 ਨਾਨਕ  ਬ੍ਰਹਮ  ਗਿਆਨੀ  ਆਪਿ  ਪਰਮੇਸੁਰ  ॥੬॥ 

 ਬ੍ਰਹਮ  ਗਿਆਨੀ  ਕੀ  ਕੀਮਤਿ  ਨਾਹਿ  ॥ 

 ਬ੍ਰਹਮ  ਗਿਆਨੀ  ਕੈ  ਸਗਲ  ਮਨ  ਮਾਹਿ  ॥ 

 ਬ੍ਰਹਮ  ਗਿਆਨੀ  ਕਾ  ਕਉਨ  ਜਾਨੈ  ਭੇਦੁ  ॥ 

 ਬ੍ਰਹਮ  ਗਿਆਨੀ  ਕਉ  ਸਦਾ  ਅਦੇਸੁ  ॥ 

 ਬ੍ਰਹਮ  ਗਿਆਨੀ  ਕਾ  ਕਥਿਆ  ਨ  ਜਾਇ  ਅਧਾਖ੍ਯਰੁ  ॥ 

 ਬ੍ਰਹਮ  ਗਿਆਨੀ  ਸਰਬ  ਕਾ  ਠਾਕੁਰੁ  ॥ 

 ਬ੍ਰਹਮ  ਗਿਆਨੀ  ਕੀ  ਮਿਤਿ  ਕਉਨੁ  ਬਖਾਨੈ  ॥ 

 ਬ੍ਰਹਮ  ਗਿਆਨੀ  ਕੀ  ਗਤਿ  ਬ੍ਰਹਮ  ਗਿਆਨੀ  ਜਾਨੈ  ॥ 

 ਬ੍ਰਹਮ  ਗਿਆਨੀ  ਕਾ  ਅੰਤੁ  ਨ  ਪਾਰੁ  ॥ 

 ਨਾਨਕ  ਬ੍ਰਹਮ  ਗਿਆਨੀ  ਕਉ  ਸਦਾ  ਨਮਸਕਾਰੁ  ॥੭॥ 

 ਬ੍ਰਹਮ  ਗਿਆਨੀ  ਸਭ  ਸ੍ਰਿਸਟਿ  ਕਾ  ਕਰਤਾ  ॥ 

 ਬ੍ਰਹਮ  ਗਿਆਨੀ  ਸਦ  ਜੀਵੈ  ਨਹੀ  ਮਰਤਾ  ॥ 

 ਬ੍ਰਹਮ  ਗਿਆਨੀ  ਮੁਕਤਿ  ਜੁਗਤਿ  ਜੀਅ  ਕਾ  ਦਾਤਾ  ॥ 

 ਬ੍ਰਹਮ  ਗਿਆਨੀ  ਪੂਰਨ  ਪੁਰਖੁ  ਬਿਧਾਤਾ  ॥ 

 ਬ੍ਰਹਮ  ਗਿਆਨੀ  ਅਨਾਥ  ਕਾ  ਨਾਥੁ  ॥ 

 ਬ੍ਰਹਮ  ਗਿਆਨੀ  ਕਾ  ਸਭ  ਊਪਰਿ  ਹਾਥੁ  ॥ 

 ਬ੍ਰਹਮ  ਗਿਆਨੀ  ਕਾ  ਸਗਲ  ਅਕਾਰੁ  ॥ 

 ਬ੍ਰਹਮ  ਗਿਆਨੀ  ਆਪਿ  ਨਿਰੰਕਾਰੁ  ॥ 

 ਬ੍ਰਹਮ  ਗਿਆਨੀ  ਕੀ  ਸੋਭਾ  ਬ੍ਰਹਮ  ਗਿਆਨੀ  ਬਨੀ  ॥ 

 ਨਾਨਕ  ਬ੍ਰਹਮ  ਗਿਆਨੀ  ਸਰਬ  ਕਾ  ਧਨੀ  ॥੮॥੮॥ 

 ਸਲੋਕੁ  ॥ 

 ਉਰਿ  ਧਾਰੈ  ਜੋ  ਅੰਤਰਿ  ਨਾਮੁ  ॥ 

 ਸਰਬ  ਮੈ  ਪੇਖੈ  ਭਗਵਾਨੁ  ॥ 

 ਨਿਮਖ  ਨਿਮਖ  ਠਾਕੁਰ  ਨਮਸਕਾਰੈ  ॥ 

 ਨਾਨਕ  ਓਹੁ  ਅਪਰਸੁ  ਸਗਲ  ਨਿਸਤਾਰੈ  ॥੧॥ 

 ਅਸਟਪਦੀ  ॥ 

 ਮਿਥਿਆ  ਨਾਹੀ  ਰਸਨਾ  ਪਰਸ  ॥ 

 ਮਨ  ਮਹਿ  ਪ੍ਰੀਤਿ  ਨਿਰੰਜਨ  ਦਰਸ  ॥ 

 ਪਰ  ਤ੍ਰਿਅ  ਰੂਪੁ  ਨ  ਪੇਖੈ  ਨੇਤ੍ਰ  ॥ 

 ਸਾਧ  ਕੀ  ਟਹਲ  ਸੰਤਸੰਗਿ  ਹੇਤ  ॥ 

 ਕਰਨ  ਨ  ਸੁਨੈ  ਕਾਹੂ  ਕੀ  ਨਿੰਦਾ  ॥ 

 ਸਭ  ਤੇ  ਜਾਨੈ  ਆਪਸ  ਕਉ  ਮੰਦਾ  ॥ 

 ਗੁਰ  ਪ੍ਰਸਾਦਿ  ਬਿਖਿਆ  ਪਰਹਰੈ  ॥ 

 ਮਨ  ਕੀ  ਬਾਸਨਾ  ਮਨ  ਤੇ  ਟਰੈ  ॥ 

 ਇੰਦ੍ਰੀ  ਜਿਤ  ਪੰਚ  ਦੋਖ  ਤੇ  ਰਹਤ  ॥ 

 ਨਾਨਕ  ਕੋਟਿ  ਮਧੇ  ਕੋ  ਐਸਾ  ਅਪਰਸ  ॥੧॥ 

 ਬੈਸਨੋ  ਸੋ  ਜਿਸੁ  ਊਪਰਿ  ਸੁਪ੍ਰਸੰਨ  ॥ 

 ਬਿਸਨ  ਕੀ  ਮਾਇਆ  ਤੇ  ਹੋਇ  ਭਿੰਨ  ॥ 

 ਕਰਮ  ਕਰਤ  ਹੋਵੈ  ਨਿਹਕਰਮ  ॥ 

 ਤਿਸੁ  ਬੈਸਨੋ  ਕਾ  ਨਿਰਮਲ  ਧਰਮ  ॥ 

 ਕਾਹੂ  ਫਲ  ਕੀ  ਇਛਾ  ਨਹੀ  ਬਾਛੈ  ॥ 

 ਕੇਵਲ  ਭਗਤਿ  ਕੀਰਤਨ  ਸੰਗਿ  ਰਾਚੈ  ॥ 

 ਮਨ  ਤਨ  ਅੰਤਰਿ  ਸਿਮਰਨ  ਗੋਪਾਲ  ॥ 

 ਸਭ  ਊਪਰਿ  ਹੋਵਤ  ਕਿਰਪਾਲ  ॥ 

 ਆਪਿ  ਦ੍ਰਿੜੈ  ਅਵਰਹ  ਨਾਮੁ  ਜਪਾਵੈ  ॥ 

 ਨਾਨਕ  ਓਹੁ  ਬੈਸਨੋ  ਪਰਮ  ਗਤਿ  ਪਾਵੈ  ॥੨॥ 

 ਭਗਉਤੀ  ਭਗਵੰਤ  ਭਗਤਿ  ਕਾ  ਰੰਗੁ  ॥ 

 ਸਗਲ  ਤਿਆਗੈ  ਦੁਸਟ  ਕਾ  ਸੰਗੁ  ॥ 

 ਮਨ  ਤੇ  ਬਿਨਸੈ  ਸਗਲਾ  ਭਰਮੁ  ॥ 

 ਕਰਿ  ਪੂਜੈ  ਸਗਲ  ਪਾਰਬ੍ਰਹਮੁ  ॥ 

 ਸਾਧਸੰਗਿ  ਪਾਪਾ  ਮਲੁ  ਖੋਵੈ  ॥ 

 ਤਿਸੁ  ਭਗਉਤੀ  ਕੀ  ਮਤਿ  ਊਤਮ  ਹੋਵੈ  ॥ 

 ਭਗਵੰਤ  ਕੀ  ਟਹਲ  ਕਰੈ  ਨਿਤ  ਨੀਤਿ  ॥ 

 ਮਨੁ  ਤਨੁ  ਅਰਪੈ  ਬਿਸਨ  ਪਰੀਤਿ  ॥ 

 ਹਰਿ  ਕੇ  ਚਰਨ  ਹਿਰਦੈ  ਬਸਾਵੈ  ॥ 

 ਨਾਨਕ  ਐਸਾ  ਭਗਉਤੀ  ਭਗਵੰਤ  ਕਉ  ਪਾਵੈ  ॥੩॥ 

 ਸੋ  ਪੰਡਿਤੁ  ਜੋ  ਮਨੁ  ਪਰਬੋਧੈ  ॥ 

 ਰਾਮ  ਨਾਮੁ  ਆਤਮ  ਮਹਿ  ਸੋਧੈ  ॥ 

 ਰਾਮ  ਨਾਮ  ਸਾਰੁ  ਰਸੁ  ਪੀਵੈ  ॥ 

 ਉਸੁ  ਪੰਡਿਤ  ਕੈ  ਉਪਦੇਸਿ  ਜਗੁ  ਜੀਵੈ  ॥ 

 ਹਰਿ  ਕੀ  ਕਥਾ  ਹਿਰਦੈ  ਬਸਾਵੈ  ॥ 

 ਸੋ  ਪੰਡਿਤੁ  ਫਿਰਿ  ਜੋਨਿ  ਨ  ਆਵੈ  ॥ 

 ਬੇਦ  ਪੁਰਾਨ  ਸਿਮ੍ਰਿਤਿ  ਬੂਝੈ  ਮੂਲ  ॥ 

 ਸੂਖਮ  ਮਹਿ  ਜਾਨੈ  ਅਸਥੂਲੁ  ॥ 

 ਚਹੁ  ਵਰਨਾ  ਕਉ  ਦੇ  ਉਪਦੇਸੁ  ॥ 

 ਨਾਨਕ  ਉਸੁ  ਪੰਡਿਤ  ਕਉ  ਸਦਾ  ਅਦੇਸੁ  ॥੪॥ 

 ਬੀਜ  ਮੰਤ੍ਰੁ  ਸਰਬ  ਕੋ  ਗਿਆਨੁ  ॥ 

 ਚਹੁ  ਵਰਨਾ  ਮਹਿ  ਜਪੈ  ਕੋਊ  ਨਾਮੁ  ॥ 

 ਜੋ  ਜੋ  ਜਪੈ  ਤਿਸ  ਕੀ  ਗਤਿ  ਹੋਇ  ॥ 

 ਸਾਧਸੰਗਿ  ਪਾਵੈ  ਜਨੁ  ਕੋਇ  ॥ 

 ਕਰਿ  ਕਿਰਪਾ  ਅੰਤਰਿ  ਉਰ  ਧਾਰੈ  ॥ 

 ਪਸੁ  ਪ੍ਰੇਤ  ਮੁਘਦ  ਪਾਥਰ  ਕਉ  ਤਾਰੈ  ॥ 

 ਸਰਬ  ਰੋਗ  ਕਾ  ਅਉਖਦੁ  ਨਾਮੁ  ॥ 

 ਕਲਿਆਣ  ਰੂਪ  ਮੰਗਲ  ਗੁਣ  ਗਾਮ  ॥ 

 ਕਾਹੂ  ਜੁਗਤਿ  ਕਿਤੈ  ਨ  ਪਾਈਐ  ਧਰਮਿ  ॥ 

 ਨਾਨਕ  ਤਿਸੁ  ਮਿਲੈ  ਜਿਸੁ  ਲਿਖਿਆ  ਧੁਰਿ  ਕਰਮਿ  ॥੫॥ 

 ਜਿਸ  ਕੈ  ਮਨਿ  ਪਾਰਬ੍ਰਹਮ  ਕਾ  ਨਿਵਾਸੁ  ॥ 

 ਤਿਸ  ਕਾ  ਨਾਮੁ  ਸਤਿ  ਰਾਮਦਾਸੁ  ॥ 

 ਆਤਮ  ਰਾਮੁ  ਤਿਸੁ  ਨਦਰੀ  ਆਇਆ  ॥ 

 ਦਾਸ  ਦਸੰਤਣ  ਭਾਇ  ਤਿਨਿ  ਪਾਇਆ  ॥ 

 ਸਦਾ  ਨਿਕਟਿ  ਨਿਕਟਿ  ਹਰਿ  ਜਾਨੁ  ॥ 

 ਸੋ  ਦਾਸੁ  ਦਰਗਹ  ਪਰਵਾਨੁ  ॥ 

 ਅਪੁਨੇ  ਦਾਸ  ਕਉ  ਆਪਿ  ਕਿਰਪਾ  ਕਰੈ  ॥ 

 ਤਿਸੁ  ਦਾਸ  ਕਉ  ਸਭ  ਸੋਝੀ  ਪਰੈ  ॥ 

 ਸਗਲ  ਸੰਗਿ  ਆਤਮ  ਉਦਾਸੁ  ॥ 

 ਐਸੀ  ਜੁਗਤਿ  ਨਾਨਕ  ਰਾਮਦਾਸੁ  ॥੬॥ 

 ਪ੍ਰਭ  ਕੀ  ਆਗਿਆ  ਆਤਮ  ਹਿਤਾਵੈ  ॥ 

 ਜੀਵਨ  ਮੁਕਤਿ  ਸੋਊ  ਕਹਾਵੈ  ॥ 

 ਤੈਸਾ  ਹਰਖੁ  ਤੈਸਾ  ਉਸੁ  ਸੋਗੁ  ॥ 

 ਸਦਾ  ਅਨੰਦੁ  ਤਹ  ਨਹੀ  ਬਿਓਗੁ  ॥ 

 ਤੈਸਾ  ਸੁਵਰਨੁ  ਤੈਸੀ  ਉਸੁ  ਮਾਟੀ  ॥ 

 ਤੈਸਾ  ਅੰਮ੍ਰਿਤੁ  ਤੈਸੀ  ਬਿਖੁ  ਖਾਟੀ  ॥ 

 ਤੈਸਾ  ਮਾਨੁ  ਤੈਸਾ  ਅਭਿਮਾਨੁ  ॥ 

 ਤੈਸਾ  ਰੰਕੁ  ਤੈਸਾ  ਰਾਜਾਨੁ  ॥ 

 ਜੋ  ਵਰਤਾਏ  ਸਾਈ  ਜੁਗਤਿ  ॥ 

 ਨਾਨਕ  ਓਹੁ  ਪੁਰਖੁ  ਕਹੀਐ  ਜੀਵਨ  ਮੁਕਤਿ  ॥੭॥ 

 ਪਾਰਬ੍ਰਹਮ  ਕੇ  ਸਗਲੇ  ਠਾਉ  ॥ 

 ਜਿਤੁ  ਜਿਤੁ  ਘਰਿ  ਰਾਖੈ  ਤੈਸਾ  ਤਿਨ  ਨਾਉ  ॥ 

 ਆਪੇ  ਕਰਨ  ਕਰਾਵਨ  ਜੋਗੁ  ॥ 

 ਪ੍ਰਭ  ਭਾਵੈ  ਸੋਈ  ਫੁਨਿ  ਹੋਗੁ  ॥ 

 ਪਸਰਿਓ  ਆਪਿ  ਹੋਇ  ਅਨਤ  ਤਰੰਗ  ॥ 

 ਲਖੇ  ਨ  ਜਾਹਿ  ਪਾਰਬ੍ਰਹਮ  ਕੇ  ਰੰਗ  ॥ 

 ਜੈਸੀ  ਮਤਿ  ਦੇਇ  ਤੈਸਾ  ਪਰਗਾਸ  ॥ 

 ਪਾਰਬ੍ਰਹਮੁ  ਕਰਤਾ  ਅਬਿਨਾਸ  ॥ 

 ਸਦਾ  ਸਦਾ  ਸਦਾ  ਦਇਆਲ  ॥ 

 ਸਿਮਰਿ  ਸਿਮਰਿ  ਨਾਨਕ  ਭਏ  ਨਿਹਾਲ  ॥੮॥੯॥ 

 ਸਲੋਕੁ  ॥ 

 ਉਸਤਤਿ  ਕਰਹਿ  ਅਨੇਕ  ਜਨ  ਅੰਤੁ  ਨ  ਪਾਰਾਵਾਰ  ॥ 

 ਨਾਨਕ  ਰਚਨਾ  ਪ੍ਰਭਿ  ਰਚੀ  ਬਹੁ  ਬਿਧਿ  ਅਨਿਕ  ਪ੍ਰਕਾਰ  ॥੧॥ 

 ਅਸਟਪਦੀ  ॥ 

 ਕਈ  ਕੋਟਿ  ਹੋਏ  ਪੂਜਾਰੀ  ॥ 

 ਕਈ  ਕੋਟਿ  ਆਚਾਰ  ਬਿਉਹਾਰੀ  ॥ 

 ਕਈ  ਕੋਟਿ  ਭਏ  ਤੀਰਥ  ਵਾਸੀ  ॥ 

 ਕਈ  ਕੋਟਿ  ਬਨ  ਭ੍ਰਮਹਿ  ਉਦਾਸੀ  ॥ 

 ਕਈ  ਕੋਟਿ  ਬੇਦ  ਕੇ  ਸ੍ਰੋਤੇ  ॥ 

 ਕਈ  ਕੋਟਿ  ਤਪੀਸੁਰ  ਹੋਤੇ  ॥ 

 ਕਈ  ਕੋਟਿ  ਆਤਮ  ਧਿਆਨੁ  ਧਾਰਹਿ  ॥ 

 ਕਈ  ਕੋਟਿ  ਕਬਿ  ਕਾਬਿ  ਬੀਚਾਰਹਿ  ॥ 

 ਕਈ  ਕੋਟਿ  ਨਵਤਨ  ਨਾਮ  ਧਿਆਵਹਿ  ॥ 

 ਨਾਨਕ  ਕਰਤੇ  ਕਾ  ਅੰਤੁ  ਨ  ਪਾਵਹਿ  ॥੧॥ 

 ਕਈ  ਕੋਟਿ  ਭਏ  ਅਭਿਮਾਨੀ  ॥ 

 ਕਈ  ਕੋਟਿ  ਅੰਧ  ਅਗਿਆਨੀ  ॥ 

 ਕਈ  ਕੋਟਿ  ਕਿਰਪਨ  ਕਠੋਰ  ॥ 

 ਕਈ  ਕੋਟਿ  ਅਭਿਗ  ਆਤਮ  ਨਿਕੋਰ  ॥ 

 ਕਈ  ਕੋਟਿ  ਪਰ  ਦਰਬ  ਕਉ  ਹਿਰਹਿ  ॥ 

 ਕਈ  ਕੋਟਿ  ਪਰ  ਦੂਖਨਾ  ਕਰਹਿ  ॥ 

 ਕਈ  ਕੋਟਿ  ਮਾਇਆ  ਸ੍ਰਮ  ਮਾਹਿ  ॥ 

 ਕਈ  ਕੋਟਿ  ਪਰਦੇਸ  ਭ੍ਰਮਾਹਿ  ॥ 

 ਜਿਤੁ  ਜਿਤੁ  ਲਾਵਹੁ  ਤਿਤੁ  ਤਿਤੁ  ਲਗਨਾ  ॥ 

 ਨਾਨਕ  ਕਰਤੇ  ਕੀ  ਜਾਨੈ  ਕਰਤਾ  ਰਚਨਾ  ॥੨॥ 

 ਕਈ  ਕੋਟਿ  ਸਿਧ  ਜਤੀ  ਜੋਗੀ  ॥ 

 ਕਈ  ਕੋਟਿ  ਰਾਜੇ  ਰਸ  ਭੋਗੀ  ॥ 

 ਕਈ  ਕੋਟਿ  ਪੰਖੀ  ਸਰਪ  ਉਪਾਏ  ॥ 

 ਕਈ  ਕੋਟਿ  ਪਾਥਰ  ਬਿਰਖ  ਨਿਪਜਾਏ  ॥ 

 ਕਈ  ਕੋਟਿ  ਪਵਣ  ਪਾਣੀ  ਬੈਸੰਤਰ  ॥ 

 ਕਈ  ਕੋਟਿ  ਦੇਸ  ਭੂ  ਮੰਡਲ  ॥ 

 ਕਈ  ਕੋਟਿ  ਸਸੀਅਰ  ਸੂਰ  ਨਖ੍ਯਤ੍ਰ  ॥ 

 ਕਈ  ਕੋਟਿ  ਦੇਵ  ਦਾਨਵ  ਇੰਦ੍ਰ  ਸਿਰਿ  ਛਤ੍ਰ  ॥ 

 ਸਗਲ  ਸਮਗ੍ਰੀ  ਅਪਨੈ  ਸੂਤਿ  ਧਾਰੈ  ॥ 

 ਨਾਨਕ  ਜਿਸੁ  ਜਿਸੁ  ਭਾਵੈ  ਤਿਸੁ  ਤਿਸੁ  ਨਿਸਤਾਰੈ  ॥੩॥ 

 ਕਈ  ਕੋਟਿ  ਰਾਜਸ  ਤਾਮਸ  ਸਾਤਕ  ॥ 

 ਕਈ  ਕੋਟਿ  ਬੇਦ  ਪੁਰਾਨ  ਸਿਮ੍ਰਿਤਿ  ਅਰੁ  ਸਾਸਤ  ॥ 

 ਕਈ  ਕੋਟਿ  ਕੀਏ  ਰਤਨ  ਸਮੁਦ  ॥ 

 ਕਈ  ਕੋਟਿ  ਨਾਨਾ  ਪ੍ਰਕਾਰ  ਜੰਤ  ॥ 

 ਕਈ  ਕੋਟਿ  ਕੀਏ  ਚਿਰ  ਜੀਵੇ  ॥ 

 ਕਈ  ਕੋਟਿ  ਗਿਰੀ  ਮੇਰ  ਸੁਵਰਨ  ਥੀਵੇ  ॥ 

 ਕਈ  ਕੋਟਿ  ਜਖ੍ਯ  ਕਿੰਨਰ  ਪਿਸਾਚ  ॥ 

 ਕਈ  ਕੋਟਿ  ਭੂਤ  ਪ੍ਰੇਤ  ਸੂਕਰ  ਮ੍ਰਿਗਾਚ  ॥ 

 ਸਭ  ਤੇ  ਨੇਰੈ  ਸਭਹੂ  ਤੇ  ਦੂਰਿ  ॥ 

 ਨਾਨਕ  ਆਪਿ  ਅਲਿਪਤੁ  ਰਹਿਆ  ਭਰਪੂਰਿ  ॥੪॥ 

 ਕਈ  ਕੋਟਿ  ਪਾਤਾਲ  ਕੇ  ਵਾਸੀ  ॥ 

 ਕਈ  ਕੋਟਿ  ਨਰਕ  ਸੁਰਗ  ਨਿਵਾਸੀ  ॥ 

 ਕਈ  ਕੋਟਿ  ਜਨਮਹਿ  ਜੀਵਹਿ  ਮਰਹਿ  ॥ 

 ਕਈ  ਕੋਟਿ  ਬਹੁ  ਜੋਨੀ  ਫਿਰਹਿ  ॥ 

 ਕਈ  ਕੋਟਿ  ਬੈਠਤ  ਹੀ  ਖਾਹਿ  ॥ 

 ਕਈ  ਕੋਟਿ  ਘਾਲਹਿ  ਥਕਿ  ਪਾਹਿ  ॥ 

 ਕਈ  ਕੋਟਿ  ਕੀਏ  ਧਨਵੰਤ  ॥ 

 ਕਈ  ਕੋਟਿ  ਮਾਇਆ  ਮਹਿ  ਚਿੰਤ  ॥ 

 ਜਹ  ਜਹ  ਭਾਣਾ  ਤਹ  ਤਹ  ਰਾਖੇ  ॥ 

 ਨਾਨਕ  ਸਭੁ  ਕਿਛੁ  ਪ੍ਰਭ  ਕੈ  ਹਾਥੇ  ॥੫॥ 

 ਕਈ  ਕੋਟਿ  ਭਏ  ਬੈਰਾਗੀ  ॥ 

 ਰਾਮ  ਨਾਮ  ਸੰਗਿ  ਤਿਨਿ  ਲਿਵ  ਲਾਗੀ  ॥ 

 ਕਈ  ਕੋਟਿ  ਪ੍ਰਭ  ਕਉ  ਖੋਜੰਤੇ  ॥ 

 ਆਤਮ  ਮਹਿ  ਪਾਰਬ੍ਰਹਮੁ  ਲਹੰਤੇ  ॥ 

 ਕਈ  ਕੋਟਿ  ਦਰਸਨ  ਪ੍ਰਭ  ਪਿਆਸ  ॥ 

 ਤਿਨ  ਕਉ  ਮਿਲਿਓ  ਪ੍ਰਭੁ  ਅਬਿਨਾਸ  ॥ 

 ਕਈ  ਕੋਟਿ  ਮਾਗਹਿ  ਸਤਸੰਗੁ  ॥ 

 ਪਾਰਬ੍ਰਹਮ  ਤਿਨ  ਲਾਗਾ  ਰੰਗੁ  ॥ 

 ਜਿਨ  ਕਉ  ਹੋਏ  ਆਪਿ  ਸੁਪ੍ਰਸੰਨ  ॥ 

 ਨਾਨਕ  ਤੇ  ਜਨ  ਸਦਾ  ਧਨਿ  ਧੰਨਿ  ॥੬॥ 

 ਕਈ  ਕੋਟਿ  ਖਾਣੀ  ਅਰੁ  ਖੰਡ  ॥ 

 ਕਈ  ਕੋਟਿ  ਅਕਾਸ  ਬ੍ਰਹਮੰਡ  ॥ 

 ਕਈ  ਕੋਟਿ  ਹੋਏ  ਅਵਤਾਰ  ॥ 

 ਕਈ  ਜੁਗਤਿ  ਕੀਨੋ  ਬਿਸਥਾਰ  ॥ 

 ਕਈ  ਬਾਰ  ਪਸਰਿਓ  ਪਾਸਾਰ  ॥ 

 ਸਦਾ  ਸਦਾ  ਇਕੁ  ਏਕੰਕਾਰ  ॥ 

 ਕਈ  ਕੋਟਿ  ਕੀਨੇ  ਬਹੁ  ਭਾਤਿ  ॥ 

 ਪ੍ਰਭ  ਤੇ  ਹੋਏ  ਪ੍ਰਭ  ਮਾਹਿ  ਸਮਾਤਿ  ॥ 

 ਤਾ  ਕਾ  ਅੰਤੁ  ਨ  ਜਾਨੈ  ਕੋਇ  ॥ 

 ਆਪੇ  ਆਪਿ  ਨਾਨਕ  ਪ੍ਰਭੁ  ਸੋਇ  ॥੭॥ 

 ਕਈ  ਕੋਟਿ  ਪਾਰਬ੍ਰਹਮ  ਕੇ  ਦਾਸ  ॥ 

 ਤਿਨ  ਹੋਵਤ  ਆਤਮ  ਪਰਗਾਸ  ॥ 

 ਕਈ  ਕੋਟਿ  ਤਤ  ਕੇ  ਬੇਤੇ  ॥ 

 ਸਦਾ  ਨਿਹਾਰਹਿ  ਏਕੋ  ਨੇਤ੍ਰੇ  ॥ 

 ਕਈ  ਕੋਟਿ  ਨਾਮ  ਰਸੁ  ਪੀਵਹਿ  ॥ 

 ਅਮਰ  ਭਏ  ਸਦ  ਸਦ  ਹੀ  ਜੀਵਹਿ  ॥ 

 ਕਈ  ਕੋਟਿ  ਨਾਮ  ਗੁਨ  ਗਾਵਹਿ  ॥ 

 ਆਤਮ  ਰਸਿ  ਸੁਖਿ  ਸਹਜਿ  ਸਮਾਵਹਿ  ॥ 

 ਅਪੁਨੇ  ਜਨ  ਕਉ  ਸਾਸਿ  ਸਾਸਿ  ਸਮਾਰੇ  ॥ 

 ਨਾਨਕ  ਓਇ  ਪਰਮੇਸੁਰ  ਕੇ  ਪਿਆਰੇ  ॥੮॥੧੦॥ 

 ਸਲੋਕੁ  ॥ 

 ਕਰਣ  ਕਾਰਣ  ਪ੍ਰਭੁ  ਏਕੁ  ਹੈ  ਦੂਸਰ  ਨਾਹੀ  ਕੋਇ  ॥ 

 ਨਾਨਕ  ਤਿਸੁ  ਬਲਿਹਾਰਣੈ  ਜਲਿ  ਥਲਿ  ਮਹੀਅਲਿ  ਸੋਇ  ॥੧॥ 

 ਅਸਟਪਦੀ  ॥ 

 ਕਰਨ  ਕਰਾਵਨ  ਕਰਨੈ  ਜੋਗੁ  ॥ 

 ਜੋ  ਤਿਸੁ  ਭਾਵੈ  ਸੋਈ  ਹੋਗੁ  ॥ 

 ਖਿਨ  ਮਹਿ  ਥਾਪਿ  ਉਥਾਪਨਹਾਰਾ  ॥ 

 ਅੰਤੁ  ਨਹੀ  ਕਿਛੁ  ਪਾਰਾਵਾਰਾ  ॥ 

 ਹੁਕਮੇ  ਧਾਰਿ  ਅਧਰ  ਰਹਾਵੈ  ॥ 

 ਹੁਕਮੇ  ਉਪਜੈ  ਹੁਕਮਿ  ਸਮਾਵੈ  ॥ 

 ਹੁਕਮੇ  ਊਚ  ਨੀਚ  ਬਿਉਹਾਰ  ॥ 

 ਹੁਕਮੇ  ਅਨਿਕ  ਰੰਗ  ਪਰਕਾਰ  ॥ 

 ਕਰਿ  ਕਰਿ  ਦੇਖੈ  ਅਪਨੀ  ਵਡਿਆਈ  ॥ 

 ਨਾਨਕ  ਸਭ  ਮਹਿ  ਰਹਿਆ  ਸਮਾਈ  ॥੧॥ 

 ਪ੍ਰਭ  ਭਾਵੈ  ਮਾਨੁਖ  ਗਤਿ  ਪਾਵੈ  ॥ 

 ਪ੍ਰਭ  ਭਾਵੈ  ਤਾ  ਪਾਥਰ  ਤਰਾਵੈ  ॥ 

 ਪ੍ਰਭ  ਭਾਵੈ  ਬਿਨੁ  ਸਾਸ  ਤੇ  ਰਾਖੈ  ॥ 

 ਪ੍ਰਭ  ਭਾਵੈ  ਤਾ  ਹਰਿ  ਗੁਣ  ਭਾਖੈ  ॥ 

 ਪ੍ਰਭ  ਭਾਵੈ  ਤਾ  ਪਤਿਤ  ਉਧਾਰੈ  ॥ 

 ਆਪਿ  ਕਰੈ  ਆਪਨ  ਬੀਚਾਰੈ  ॥ 

 ਦੁਹਾ  ਸਿਰਿਆ  ਕਾ  ਆਪਿ  ਸੁਆਮੀ  ॥ 

 ਖੇਲੈ  ਬਿਗਸੈ  ਅੰਤਰਜਾਮੀ  ॥ 

 ਜੋ  ਭਾਵੈ  ਸੋ  ਕਾਰ  ਕਰਾਵੈ  ॥ 

 ਨਾਨਕ  ਦ੍ਰਿਸਟੀ  ਅਵਰੁ  ਨ  ਆਵੈ  ॥੨॥ 

 ਕਹੁ  ਮਾਨੁਖ  ਤੇ  ਕਿਆ  ਹੋਇ  ਆਵੈ  ॥ 

 ਜੋ  ਤਿਸੁ  ਭਾਵੈ  ਸੋਈ  ਕਰਾਵੈ  ॥ 

 ਇਸ  ਕੈ  ਹਾਥਿ  ਹੋਇ  ਤਾ  ਸਭੁ  ਕਿਛੁ  ਲੇਇ  ॥ 

 ਜੋ  ਤਿਸੁ  ਭਾਵੈ  ਸੋਈ  ਕਰੇਇ  ॥ 

 ਅਨਜਾਨਤ  ਬਿਖਿਆ  ਮਹਿ  ਰਚੈ  ॥ 

 ਜੇ  ਜਾਨਤ  ਆਪਨ  ਆਪ  ਬਚੈ  ॥ 

 ਭਰਮੇ  ਭੂਲਾ  ਦਹ  ਦਿਸਿ  ਧਾਵੈ  ॥ 

 ਨਿਮਖ  ਮਾਹਿ  ਚਾਰਿ  ਕੁੰਟ  ਫਿਰਿ  ਆਵੈ  ॥ 

 ਕਰਿ  ਕਿਰਪਾ  ਜਿਸੁ  ਅਪਨੀ  ਭਗਤਿ  ਦੇਇ  ॥ 

 ਨਾਨਕ  ਤੇ  ਜਨ  ਨਾਮਿ  ਮਿਲੇਇ  ॥੩॥ 

 ਖਿਨ  ਮਹਿ  ਨੀਚ  ਕੀਟ  ਕਉ  ਰਾਜ  ॥ 

 ਪਾਰਬ੍ਰਹਮ  ਗਰੀਬ  ਨਿਵਾਜ  ॥ 

 ਜਾ  ਕਾ  ਦ੍ਰਿਸਟਿ  ਕਛੂ  ਨ  ਆਵੈ  ॥ 

 ਤਿਸੁ  ਤਤਕਾਲ  ਦਹ  ਦਿਸ  ਪ੍ਰਗਟਾਵੈ  ॥ 

 ਜਾ  ਕਉ  ਅਪੁਨੀ  ਕਰੈ  ਬਖਸੀਸ  ॥ 

 ਤਾ  ਕਾ  ਲੇਖਾ  ਨ  ਗਨੈ  ਜਗਦੀਸ  ॥ 

 ਜੀਉ  ਪਿੰਡੁ  ਸਭ  ਤਿਸ  ਕੀ  ਰਾਸਿ  ॥ 

 ਘਟਿ  ਘਟਿ  ਪੂਰਨ  ਬ੍ਰਹਮ  ਪ੍ਰਗਾਸ  ॥ 

 ਅਪਨੀ  ਬਣਤ  ਆਪਿ  ਬਨਾਈ  ॥ 

 ਨਾਨਕ  ਜੀਵੈ  ਦੇਖਿ  ਬਡਾਈ  ॥੪॥ 

 ਇਸ  ਕਾ  ਬਲੁ  ਨਾਹੀ  ਇਸੁ  ਹਾਥ  ॥ 

 ਕਰਨ  ਕਰਾਵਨ  ਸਰਬ  ਕੋ  ਨਾਥ  ॥ 

 ਆਗਿਆਕਾਰੀ  ਬਪੁਰਾ  ਜੀਉ  ॥ 

 ਜੋ  ਤਿਸੁ  ਭਾਵੈ  ਸੋਈ  ਫੁਨਿ  ਥੀਉ  ॥ 

 ਕਬਹੂ  ਊਚ  ਨੀਚ  ਮਹਿ  ਬਸੈ  ॥ 

 ਕਬਹੂ  ਸੋਗ  ਹਰਖ  ਰੰਗਿ  ਹਸੈ  ॥ 

 ਕਬਹੂ  ਨਿੰਦ  ਚਿੰਦ  ਬਿਉਹਾਰ  ॥ 

 ਕਬਹੂ  ਊਭ  ਅਕਾਸ  ਪਇਆਲ  ॥ 

 ਕਬਹੂ  ਬੇਤਾ  ਬ੍ਰਹਮ  ਬੀਚਾਰ  ॥ 

 ਨਾਨਕ  ਆਪਿ  ਮਿਲਾਵਣਹਾਰ  ॥੫॥ 

 ਕਬਹੂ  ਨਿਰਤਿ  ਕਰੈ  ਬਹੁ  ਭਾਤਿ  ॥ 

 ਕਬਹੂ  ਸੋਇ  ਰਹੈ  ਦਿਨੁ  ਰਾਤਿ  ॥ 

 ਕਬਹੂ  ਮਹਾ  ਕ੍ਰੋਧ  ਬਿਕਰਾਲ  ॥ 

 ਕਬਹੂੰ  ਸਰਬ  ਕੀ  ਹੋਤ  ਰਵਾਲ  ॥ 

 ਕਬਹੂ  ਹੋਇ  ਬਹੈ  ਬਡ  ਰਾਜਾ  ॥ 

 ਕਬਹੁ  ਭੇਖਾਰੀ  ਨੀਚ  ਕਾ  ਸਾਜਾ  ॥ 

 ਕਬਹੂ  ਅਪਕੀਰਤਿ  ਮਹਿ  ਆਵੈ  ॥ 

 ਕਬਹੂ  ਭਲਾ  ਭਲਾ  ਕਹਾਵੈ  ॥ 

 ਜਿਉ  ਪ੍ਰਭੁ  ਰਾਖੈ  ਤਿਵ  ਹੀ  ਰਹੈ  ॥ 

 ਗੁਰ  ਪ੍ਰਸਾਦਿ  ਨਾਨਕ  ਸਚੁ  ਕਹੈ  ॥੬॥ 

 ਕਬਹੂ  ਹੋਇ  ਪੰਡਿਤੁ  ਕਰੇ  ਬਖ੍ਯਾਨੁ  ॥ 

 ਕਬਹੂ  ਮੋਨਿਧਾਰੀ  ਲਾਵੈ  ਧਿਆਨੁ  ॥ 

 ਕਬਹੂ  ਤਟ  ਤੀਰਥ  ਇਸਨਾਨ  ॥ 

 ਕਬਹੂ  ਸਿਧ  ਸਾਧਿਕ  ਮੁਖਿ  ਗਿਆਨ  ॥ 

 ਕਬਹੂ  ਕੀਟ  ਹਸਤਿ  ਪਤੰਗ  ਹੋਇ  ਜੀਆ  ॥ 

 ਅਨਿਕ  ਜੋਨਿ  ਭਰਮੈ  ਭਰਮੀਆ  ॥ 

 ਨਾਨਾ  ਰੂਪ  ਜਿਉ  ਸ੍ਵਾਗੀ  ਦਿਖਾਵੈ  ॥ 

 ਜਿਉ  ਪ੍ਰਭ  ਭਾਵੈ  ਤਿਵੈ  ਨਚਾਵੈ  ॥ 

 ਜੋ  ਤਿਸੁ  ਭਾਵੈ  ਸੋਈ  ਹੋਇ  ॥ 

 ਨਾਨਕ  ਦੂਜਾ  ਅਵਰੁ  ਨ  ਕੋਇ  ॥੭॥ 

 ਕਬਹੂ  ਸਾਧਸੰਗਤਿ  ਇਹੁ  ਪਾਵੈ  ॥ 

 ਉਸੁ  ਅਸਥਾਨ  ਤੇ  ਬਹੁਰਿ  ਨ  ਆਵੈ  ॥ 

 ਅੰਤਰਿ  ਹੋਇ  ਗਿਆਨ  ਪਰਗਾਸੁ  ॥ 

 ਉਸੁ  ਅਸਥਾਨ  ਕਾ  ਨਹੀ  ਬਿਨਾਸੁ  ॥ 

 ਮਨ  ਤਨ  ਨਾਮਿ  ਰਤੇ  ਇਕ  ਰੰਗਿ  ॥ 

 ਸਦਾ  ਬਸਹਿ  ਪਾਰਬ੍ਰਹਮ  ਕੈ  ਸੰਗਿ  ॥ 

 ਜਿਉ  ਜਲ  ਮਹਿ  ਜਲੁ  ਆਇ  ਖਟਾਨਾ  ॥ 

 ਤਿਉ  ਜੋਤੀ  ਸੰਗਿ  ਜੋਤਿ  ਸਮਾਨਾ  ॥ 

 ਮਿਟਿ  ਗਏ  ਗਵਨ  ਪਾਏ  ਬਿਸ੍ਰਾਮ  ॥ 

 ਨਾਨਕ  ਪ੍ਰਭ  ਕੈ  ਸਦ  ਕੁਰਬਾਨ  ॥੮॥੧੧॥ 

 ਸਲੋਕੁ  ॥ 

 ਸੁਖੀ  ਬਸੈ  ਮਸਕੀਨੀਆ  ਆਪੁ  ਨਿਵਾਰਿ  ਤਲੇ  ॥ 

 ਬਡੇ  ਬਡੇ  ਅਹੰਕਾਰੀਆ  ਨਾਨਕ  ਗਰਬਿ  ਗਲੇ  ॥੧॥ 

 ਅਸਟਪਦੀ  ॥ 

 ਜਿਸ  ਕੈ  ਅੰਤਰਿ  ਰਾਜ  ਅਭਿਮਾਨੁ  ॥ 

 ਸੋ  ਨਰਕਪਾਤੀ  ਹੋਵਤ  ਸੁਆਨੁ  ॥ 

 ਜੋ  ਜਾਨੈ  ਮੈ  ਜੋਬਨਵੰਤੁ  ॥ 

 ਸੋ  ਹੋਵਤ  ਬਿਸਟਾ  ਕਾ  ਜੰਤੁ  ॥ 

 ਆਪਸ  ਕਉ  ਕਰਮਵੰਤੁ  ਕਹਾਵੈ  ॥ 

 ਜਨਮਿ  ਮਰੈ  ਬਹੁ  ਜੋਨਿ  ਭ੍ਰਮਾਵੈ  ॥ 

 ਧਨ  ਭੂਮਿ  ਕਾ  ਜੋ  ਕਰੈ  ਗੁਮਾਨੁ  ॥ 

 ਸੋ  ਮੂਰਖੁ  ਅੰਧਾ  ਅਗਿਆਨੁ  ॥ 

 ਕਰਿ  ਕਿਰਪਾ  ਜਿਸ  ਕੈ  ਹਿਰਦੈ  ਗਰੀਬੀ  ਬਸਾਵੈ  ॥ 

 ਨਾਨਕ  ਈਹਾ  ਮੁਕਤੁ  ਆਗੈ  ਸੁਖੁ  ਪਾਵੈ  ॥੧॥ 

 ਧਨਵੰਤਾ  ਹੋਇ  ਕਰਿ  ਗਰਬਾਵੈ  ॥ 

 ਤ੍ਰਿਣ  ਸਮਾਨਿ  ਕਛੁ  ਸੰਗਿ  ਨ  ਜਾਵੈ  ॥ 

 ਬਹੁ  ਲਸਕਰ  ਮਾਨੁਖ  ਊਪਰਿ  ਕਰੇ  ਆਸ  ॥ 

 ਪਲ  ਭੀਤਰਿ  ਤਾ  ਕਾ  ਹੋਇ  ਬਿਨਾਸ  ॥ 

 ਸਭ  ਤੇ  ਆਪ  ਜਾਨੈ  ਬਲਵੰਤੁ  ॥ 

 ਖਿਨ  ਮਹਿ  ਹੋਇ  ਜਾਇ  ਭਸਮੰਤੁ  ॥ 

 ਕਿਸੈ  ਨ  ਬਦੈ  ਆਪਿ  ਅਹੰਕਾਰੀ  ॥ 

 ਧਰਮ  ਰਾਇ  ਤਿਸੁ  ਕਰੇ  ਖੁਆਰੀ  ॥ 

 ਗੁਰ  ਪ੍ਰਸਾਦਿ  ਜਾ  ਕਾ  ਮਿਟੈ  ਅਭਿਮਾਨੁ  ॥ 

 ਸੋ  ਜਨੁ  ਨਾਨਕ  ਦਰਗਹ  ਪਰਵਾਨੁ  ॥੨॥ 

 ਕੋਟਿ  ਕਰਮ  ਕਰੈ  ਹਉ  ਧਾਰੇ  ॥ 

 ਸ੍ਰਮੁ  ਪਾਵੈ  ਸਗਲੇ  ਬਿਰਥਾਰੇ  ॥ 

 ਅਨਿਕ  ਤਪਸਿਆ  ਕਰੇ  ਅਹੰਕਾਰ  ॥ 

 ਨਰਕ  ਸੁਰਗ  ਫਿਰਿ  ਫਿਰਿ  ਅਵਤਾਰ  ॥ 

 ਅਨਿਕ  ਜਤਨ  ਕਰਿ  ਆਤਮ  ਨਹੀ  ਦ੍ਰਵੈ  ॥ 

 ਹਰਿ  ਦਰਗਹ  ਕਹੁ  ਕੈਸੇ  ਗਵੈ  ॥ 

 ਆਪਸ  ਕਉ  ਜੋ  ਭਲਾ  ਕਹਾਵੈ  ॥ 

 ਤਿਸਹਿ  ਭਲਾਈ  ਨਿਕਟਿ  ਨ  ਆਵੈ  ॥ 

 ਸਰਬ  ਕੀ  ਰੇਨ  ਜਾ  ਕਾ  ਮਨੁ  ਹੋਇ  ॥ 

 ਕਹੁ  ਨਾਨਕ  ਤਾ  ਕੀ  ਨਿਰਮਲ  ਸੋਇ  ॥੩॥ 

 ਜਬ  ਲਗੁ  ਜਾਨੈ  ਮੁਝ  ਤੇ  ਕਛੁ  ਹੋਇ  ॥ 

 ਤਬ  ਇਸ  ਕਉ  ਸੁਖੁ  ਨਾਹੀ  ਕੋਇ  ॥ 

 ਜਬ  ਇਹ  ਜਾਨੈ  ਮੈ  ਕਿਛੁ  ਕਰਤਾ  ॥ 

 ਤਬ  ਲਗੁ  ਗਰਭ  ਜੋਨਿ  ਮਹਿ  ਫਿਰਤਾ  ॥ 

 ਜਬ  ਧਾਰੈ  ਕੋਊ  ਬੈਰੀ  ਮੀਤੁ  ॥ 

 ਤਬ  ਲਗੁ  ਨਿਹਚਲੁ  ਨਾਹੀ  ਚੀਤੁ  ॥ 

 ਜਬ  ਲਗੁ  ਮੋਹ  ਮਗਨ  ਸੰਗਿ  ਮਾਇ  ॥ 

 ਤਬ  ਲਗੁ  ਧਰਮ  ਰਾਇ  ਦੇਇ  ਸਜਾਇ  ॥ 

 ਪ੍ਰਭ  ਕਿਰਪਾ  ਤੇ  ਬੰਧਨ  ਤੂਟੈ  ॥ 

 ਗੁਰ  ਪ੍ਰਸਾਦਿ  ਨਾਨਕ  ਹਉ  ਛੂਟੈ  ॥੪॥ 

 ਸਹਸ  ਖਟੇ  ਲਖ  ਕਉ  ਉਠਿ  ਧਾਵੈ  ॥ 

 ਤ੍ਰਿਪਤਿ  ਨ  ਆਵੈ  ਮਾਇਆ  ਪਾਛੈ  ਪਾਵੈ  ॥ 

 ਅਨਿਕ  ਭੋਗ  ਬਿਖਿਆ  ਕੇ  ਕਰੈ  ॥ 

 ਨਹ  ਤ੍ਰਿਪਤਾਵੈ  ਖਪਿ  ਖਪਿ  ਮਰੈ  ॥ 

 ਬਿਨਾ  ਸੰਤੋਖ  ਨਹੀ  ਕੋਊ  ਰਾਜੈ  ॥ 

 ਸੁਪਨ  ਮਨੋਰਥ  ਬ੍ਰਿਥੇ  ਸਭ  ਕਾਜੈ  ॥ 

 ਨਾਮ  ਰੰਗਿ  ਸਰਬ  ਸੁਖੁ  ਹੋਇ  ॥ 

 ਬਡਭਾਗੀ  ਕਿਸੈ  ਪਰਾਪਤਿ  ਹੋਇ  ॥ 

 ਕਰਨ  ਕਰਾਵਨ  ਆਪੇ  ਆਪਿ  ॥ 

 ਸਦਾ  ਸਦਾ  ਨਾਨਕ  ਹਰਿ  ਜਾਪਿ  ॥੫॥ 

 ਕਰਨ  ਕਰਾਵਨ  ਕਰਨੈਹਾਰੁ  ॥ 

 ਇਸ  ਕੈ  ਹਾਥਿ  ਕਹਾ  ਬੀਚਾਰੁ  ॥ 

 ਜੈਸੀ  ਦ੍ਰਿਸਟਿ  ਕਰੇ  ਤੈਸਾ  ਹੋਇ  ॥ 

 ਆਪੇ  ਆਪਿ  ਆਪਿ  ਪ੍ਰਭੁ  ਸੋਇ  ॥ 

 ਜੋ  ਕਿਛੁ  ਕੀਨੋ  ਸੁ  ਅਪਨੈ  ਰੰਗਿ  ॥ 

 ਸਭ  ਤੇ  ਦੂਰਿ  ਸਭਹੂ  ਕੈ  ਸੰਗਿ  ॥ 

 ਬੂਝੈ  ਦੇਖੈ  ਕਰੈ  ਬਿਬੇਕ  ॥ 

 ਆਪਹਿ  ਏਕ  ਆਪਹਿ  ਅਨੇਕ  ॥ 

 ਮਰੈ  ਨ  ਬਿਨਸੈ  ਆਵੈ  ਨ  ਜਾਇ  ॥ 

 ਨਾਨਕ  ਸਦ  ਹੀ  ਰਹਿਆ  ਸਮਾਇ  ॥੬॥ 

 ਆਪਿ  ਉਪਦੇਸੈ  ਸਮਝੈ  ਆਪਿ  ॥ 

 ਆਪੇ  ਰਚਿਆ  ਸਭ  ਕੈ  ਸਾਥਿ  ॥ 

 ਆਪਿ  ਕੀਨੋ  ਆਪਨ  ਬਿਸਥਾਰੁ  ॥ 

 ਸਭੁ  ਕਛੁ  ਉਸ  ਕਾ  ਓਹੁ  ਕਰਨੈਹਾਰੁ  ॥ 

 ਉਸ  ਤੇ  ਭਿੰਨ  ਕਹਹੁ  ਕਿਛੁ  ਹੋਇ  ॥ 

 ਥਾਨ  ਥਨੰਤਰਿ  ਏਕੈ  ਸੋਇ  ॥ 

 ਅਪੁਨੇ  ਚਲਿਤ  ਆਪਿ  ਕਰਣੈਹਾਰ  ॥ 

 ਕਉਤਕ  ਕਰੈ  ਰੰਗ  ਆਪਾਰ  ॥ 

 ਮਨ  ਮਹਿ  ਆਪਿ  ਮਨ  ਅਪੁਨੇ  ਮਾਹਿ  ॥ 

 ਨਾਨਕ  ਕੀਮਤਿ  ਕਹਨੁ  ਨ  ਜਾਇ  ॥੭॥ 

 ਸਤਿ  ਸਤਿ  ਸਤਿ  ਪ੍ਰਭੁ  ਸੁਆਮੀ  ॥ 

 ਗੁਰ  ਪਰਸਾਦਿ  ਕਿਨੈ  ਵਖਿਆਨੀ  ॥ 

 ਸਚੁ  ਸਚੁ  ਸਚੁ  ਸਭੁ  ਕੀਨਾ  ॥ 

 ਕੋਟਿ  ਮਧੇ  ਕਿਨੈ  ਬਿਰਲੈ  ਚੀਨਾ  ॥ 

 ਭਲਾ  ਭਲਾ  ਭਲਾ  ਤੇਰਾ  ਰੂਪ  ॥ 

 ਅਤਿ  ਸੁੰਦਰ  ਅਪਾਰ  ਅਨੂਪ  ॥ 

 ਨਿਰਮਲ  ਨਿਰਮਲ  ਨਿਰਮਲ  ਤੇਰੀ  ਬਾਣੀ  ॥ 

 ਘਟਿ  ਘਟਿ  ਸੁਨੀ  ਸ੍ਰਵਨ  ਬਖ੍ਯਾਣੀ  ॥ 

 ਪਵਿਤ੍ਰ  ਪਵਿਤ੍ਰ  ਪਵਿਤ੍ਰ  ਪੁਨੀਤ  ॥ 

 ਨਾਮੁ  ਜਪੈ  ਨਾਨਕ  ਮਨਿ  ਪ੍ਰੀਤਿ  ॥੮॥੧੨॥ 

 ਸਲੋਕੁ  ॥ 

 ਸੰਤ  ਸਰਨਿ  ਜੋ  ਜਨੁ  ਪਰੈ  ਸੋ  ਜਨੁ  ਉਧਰਨਹਾਰ  ॥ 

 ਸੰਤ  ਕੀ  ਨਿੰਦਾ  ਨਾਨਕਾ  ਬਹੁਰਿ  ਬਹੁਰਿ  ਅਵਤਾਰ  ॥੧॥ 

 ਅਸਟਪਦੀ  ॥ 

 ਸੰਤ  ਕੈ  ਦੂਖਨਿ  ਆਰਜਾ  ਘਟੈ  ॥ 

 ਸੰਤ  ਕੈ  ਦੂਖਨਿ  ਜਮ  ਤੇ  ਨਹੀ  ਛੁਟੈ  ॥ 

 ਸੰਤ  ਕੈ  ਦੂਖਨਿ  ਸੁਖੁ  ਸਭੁ  ਜਾਇ  ॥ 

 ਸੰਤ  ਕੈ  ਦੂਖਨਿ  ਨਰਕ  ਮਹਿ  ਪਾਇ  ॥ 

 ਸੰਤ  ਕੈ  ਦੂਖਨਿ  ਮਤਿ  ਹੋਇ  ਮਲੀਨ  ॥ 

 ਸੰਤ  ਕੈ  ਦੂਖਨਿ  ਸੋਭਾ  ਤੇ  ਹੀਨ  ॥ 

 ਸੰਤ  ਕੇ  ਹਤੇ  ਕਉ  ਰਖੈ  ਨ  ਕੋਇ  ॥ 

 ਸੰਤ  ਕੈ  ਦੂਖਨਿ  ਥਾਨ  ਭ੍ਰਸਟੁ  ਹੋਇ  ॥ 

 ਸੰਤ  ਕ੍ਰਿਪਾਲ  ਕ੍ਰਿਪਾ  ਜੇ  ਕਰੈ  ॥ 

 ਨਾਨਕ  ਸੰਤਸੰਗਿ  ਨਿੰਦਕੁ  ਭੀ  ਤਰੈ  ॥੧॥ 

 ਸੰਤ  ਕੇ  ਦੂਖਨ  ਤੇ  ਮੁਖੁ  ਭਵੈ  ॥ 

 ਸੰਤਨ  ਕੈ  ਦੂਖਨਿ  ਕਾਗ  ਜਿਉ  ਲਵੈ  ॥ 

 ਸੰਤਨ  ਕੈ  ਦੂਖਨਿ  ਸਰਪ  ਜੋਨਿ  ਪਾਇ  ॥ 

 ਸੰਤ  ਕੈ  ਦੂਖਨਿ  ਤ੍ਰਿਗਦ  ਜੋਨਿ  ਕਿਰਮਾਇ  ॥ 

 ਸੰਤਨ  ਕੈ  ਦੂਖਨਿ  ਤ੍ਰਿਸਨਾ  ਮਹਿ  ਜਲੈ  ॥ 

 ਸੰਤ  ਕੈ  ਦੂਖਨਿ  ਸਭੁ  ਕੋ  ਛਲੈ  ॥ 

 ਸੰਤ  ਕੈ  ਦੂਖਨਿ  ਤੇਜੁ  ਸਭੁ  ਜਾਇ  ॥ 

 ਸੰਤ  ਕੈ  ਦੂਖਨਿ  ਨੀਚੁ  ਨੀਚਾਇ  ॥ 

 ਸੰਤ  ਦੋਖੀ  ਕਾ  ਥਾਉ  ਕੋ  ਨਾਹਿ  ॥ 

 ਨਾਨਕ  ਸੰਤ  ਭਾਵੈ  ਤਾ  ਓਇ  ਭੀ  ਗਤਿ  ਪਾਹਿ  ॥੨॥ 

 ਸੰਤ  ਕਾ  ਨਿੰਦਕੁ  ਮਹਾ  ਅਤਤਾਈ  ॥ 

 ਸੰਤ  ਕਾ  ਨਿੰਦਕੁ  ਖਿਨੁ  ਟਿਕਨੁ  ਨ  ਪਾਈ  ॥ 

 ਸੰਤ  ਕਾ  ਨਿੰਦਕੁ  ਮਹਾ  ਹਤਿਆਰਾ  ॥ 

 ਸੰਤ  ਕਾ  ਨਿੰਦਕੁ  ਪਰਮੇਸੁਰਿ  ਮਾਰਾ  ॥ 

 ਸੰਤ  ਕਾ  ਨਿੰਦਕੁ  ਰਾਜ  ਤੇ  ਹੀਨੁ  ॥ 

 ਸੰਤ  ਕਾ  ਨਿੰਦਕੁ  ਦੁਖੀਆ  ਅਰੁ  ਦੀਨੁ  ॥ 

 ਸੰਤ  ਕੇ  ਨਿੰਦਕ  ਕਉ  ਸਰਬ  ਰੋਗ  ॥ 

 ਸੰਤ  ਕੇ  ਨਿੰਦਕ  ਕਉ  ਸਦਾ  ਬਿਜੋਗ  ॥ 

 ਸੰਤ  ਕੀ  ਨਿੰਦਾ  ਦੋਖ  ਮਹਿ  ਦੋਖੁ  ॥ 

 ਨਾਨਕ  ਸੰਤ  ਭਾਵੈ  ਤਾ  ਉਸ  ਕਾ  ਭੀ  ਹੋਇ  ਮੋਖੁ  ॥੩॥ 

 ਸੰਤ  ਕਾ  ਦੋਖੀ  ਸਦਾ  ਅਪਵਿਤੁ  ॥ 

 ਸੰਤ  ਕਾ  ਦੋਖੀ  ਕਿਸੈ  ਕਾ  ਨਹੀ  ਮਿਤੁ  ॥ 

 ਸੰਤ  ਕੇ  ਦੋਖੀ  ਕਉ  ਡਾਨੁ  ਲਾਗੈ  ॥ 

 ਸੰਤ  ਕੇ  ਦੋਖੀ  ਕਉ  ਸਭ  ਤਿਆਗੈ  ॥ 

 ਸੰਤ  ਕਾ  ਦੋਖੀ  ਮਹਾ  ਅਹੰਕਾਰੀ  ॥ 

 ਸੰਤ  ਕਾ  ਦੋਖੀ  ਸਦਾ  ਬਿਕਾਰੀ  ॥ 

 ਸੰਤ  ਕਾ  ਦੋਖੀ  ਜਨਮੈ  ਮਰੈ  ॥ 

 ਸੰਤ  ਕੀ  ਦੂਖਨਾ  ਸੁਖ  ਤੇ  ਟਰੈ  ॥ 

 ਸੰਤ  ਕੇ  ਦੋਖੀ  ਕਉ  ਨਾਹੀ  ਠਾਉ  ॥ 

 ਨਾਨਕ  ਸੰਤ  ਭਾਵੈ  ਤਾ  ਲਏ  ਮਿਲਾਇ  ॥੪॥ 

 ਸੰਤ  ਕਾ  ਦੋਖੀ  ਅਧ  ਬੀਚ  ਤੇ  ਟੂਟੈ  ॥ 

 ਸੰਤ  ਕਾ  ਦੋਖੀ  ਕਿਤੈ  ਕਾਜਿ  ਨ  ਪਹੂਚੈ  ॥ 

 ਸੰਤ  ਕੇ  ਦੋਖੀ  ਕਉ  ਉਦਿਆਨ  ਭ੍ਰਮਾਈਐ  ॥ 

 ਸੰਤ  ਕਾ  ਦੋਖੀ  ਉਝੜਿ  ਪਾਈਐ  ॥ 

 ਸੰਤ  ਕਾ  ਦੋਖੀ  ਅੰਤਰ  ਤੇ  ਥੋਥਾ  ॥ 

 ਜਿਉ  ਸਾਸ  ਬਿਨਾ  ਮਿਰਤਕ  ਕੀ  ਲੋਥਾ  ॥ 

 ਸੰਤ  ਕੇ  ਦੋਖੀ  ਕੀ  ਜੜ  ਕਿਛੁ  ਨਾਹਿ  ॥ 

 ਆਪਨ  ਬੀਜਿ  ਆਪੇ  ਹੀ  ਖਾਹਿ  ॥ 

 ਸੰਤ  ਕੇ  ਦੋਖੀ  ਕਉ  ਅਵਰੁ  ਨ  ਰਾਖਨਹਾਰੁ  ॥ 

 ਨਾਨਕ  ਸੰਤ  ਭਾਵੈ  ਤਾ  ਲਏ  ਉਬਾਰਿ  ॥੫॥ 

 ਸੰਤ  ਕਾ  ਦੋਖੀ  ਇਉ  ਬਿਲਲਾਇ  ॥ 

 ਜਿਉ  ਜਲ  ਬਿਹੂਨ  ਮਛੁਲੀ  ਤੜਫੜਾਇ  ॥ 

 ਸੰਤ  ਕਾ  ਦੋਖੀ  ਭੂਖਾ  ਨਹੀ  ਰਾਜੈ  ॥ 

 ਜਿਉ  ਪਾਵਕੁ  ਈਧਨਿ  ਨਹੀ  ਧ੍ਰਾਪੈ  ॥ 

 ਸੰਤ  ਕਾ  ਦੋਖੀ  ਛੁਟੈ  ਇਕੇਲਾ  ॥ 

 ਜਿਉ  ਬੂਆੜੁ  ਤਿਲੁ  ਖੇਤ  ਮਾਹਿ  ਦੁਹੇਲਾ  ॥ 

 ਸੰਤ  ਕਾ  ਦੋਖੀ  ਧਰਮ  ਤੇ  ਰਹਤ  ॥ 

 ਸੰਤ  ਕਾ  ਦੋਖੀ  ਸਦ  ਮਿਥਿਆ  ਕਹਤ  ॥ 

 ਕਿਰਤੁ  ਨਿੰਦਕ  ਕਾ  ਧੁਰਿ  ਹੀ  ਪਇਆ  ॥ 

 ਨਾਨਕ  ਜੋ  ਤਿਸੁ  ਭਾਵੈ  ਸੋਈ  ਥਿਆ  ॥੬॥ 

 ਸੰਤ  ਕਾ  ਦੋਖੀ  ਬਿਗੜ  ਰੂਪੁ  ਹੋਇ  ਜਾਇ  ॥ 

 ਸੰਤ  ਕੇ  ਦੋਖੀ  ਕਉ  ਦਰਗਹ  ਮਿਲੈ  ਸਜਾਇ  ॥ 

 ਸੰਤ  ਕਾ  ਦੋਖੀ  ਸਦਾ  ਸਹਕਾਈਐ  ॥ 

 ਸੰਤ  ਕਾ  ਦੋਖੀ  ਨ  ਮਰੈ  ਨ  ਜੀਵਾਈਐ  ॥ 

 ਸੰਤ  ਕੇ  ਦੋਖੀ  ਕੀ  ਪੁਜੈ  ਨ  ਆਸਾ  ॥ 

 ਸੰਤ  ਕਾ  ਦੋਖੀ  ਉਠਿ  ਚਲੈ  ਨਿਰਾਸਾ  ॥ 

 ਸੰਤ  ਕੈ  ਦੋਖਿ  ਨ  ਤ੍ਰਿਸਟੈ  ਕੋਇ  ॥ 

 ਜੈਸਾ  ਭਾਵੈ  ਤੈਸਾ  ਕੋਈ  ਹੋਇ  ॥ 

 ਪਇਆ  ਕਿਰਤੁ  ਨ  ਮੇਟੈ  ਕੋਇ  ॥ 

 ਨਾਨਕ  ਜਾਨੈ  ਸਚਾ  ਸੋਇ  ॥੭॥ 

 ਸਭ  ਘਟ  ਤਿਸ  ਕੇ  ਓਹੁ  ਕਰਨੈਹਾਰੁ  ॥ 

 ਸਦਾ  ਸਦਾ  ਤਿਸ  ਕਉ  ਨਮਸਕਾਰੁ  ॥ 

 ਪ੍ਰਭ  ਕੀ  ਉਸਤਤਿ  ਕਰਹੁ  ਦਿਨੁ  ਰਾਤਿ  ॥ 

 ਤਿਸਹਿ  ਧਿਆਵਹੁ  ਸਾਸਿ  ਗਿਰਾਸਿ  ॥ 

 ਸਭੁ  ਕਛੁ  ਵਰਤੈ  ਤਿਸ  ਕਾ  ਕੀਆ  ॥ 

 ਜੈਸਾ  ਕਰੇ  ਤੈਸਾ  ਕੋ  ਥੀਆ  ॥ 

 ਅਪਨਾ  ਖੇਲੁ  ਆਪਿ  ਕਰਨੈਹਾਰੁ  ॥ 

 ਦੂਸਰ  ਕਉਨੁ  ਕਹੈ  ਬੀਚਾਰੁ  ॥ 

 ਜਿਸ  ਨੋ  ਕ੍ਰਿਪਾ  ਕਰੈ  ਤਿਸੁ  ਆਪਨ  ਨਾਮੁ  ਦੇਇ  ॥ 

 ਬਡਭਾਗੀ  ਨਾਨਕ  ਜਨ  ਸੇਇ  ॥੮॥੧੩॥ 

 ਸਲੋਕੁ  ॥ 

 ਤਜਹੁ  ਸਿਆਨਪ  ਸੁਰਿ  ਜਨਹੁ  ਸਿਮਰਹੁ  ਹਰਿ  ਹਰਿ  ਰਾਇ  ॥ 

 ਏਕ  ਆਸ  ਹਰਿ  ਮਨਿ  ਰਖਹੁ  ਨਾਨਕ  ਦੂਖੁ  ਭਰਮੁ  ਭਉ  ਜਾਇ  ॥੧॥ 

 ਅਸਟਪਦੀ  ॥ 

 ਮਾਨੁਖ  ਕੀ  ਟੇਕ  ਬ੍ਰਿਥੀ  ਸਭ  ਜਾਨੁ  ॥ 

 ਦੇਵਨ  ਕਉ  ਏਕੈ  ਭਗਵਾਨੁ  ॥ 

 ਜਿਸ  ਕੈ  ਦੀਐ  ਰਹੈ  ਅਘਾਇ  ॥ 

 ਬਹੁਰਿ  ਨ  ਤ੍ਰਿਸਨਾ  ਲਾਗੈ  ਆਇ  ॥ 

 ਮਾਰੈ  ਰਾਖੈ  ਏਕੋ  ਆਪਿ  ॥ 

 ਮਾਨੁਖ  ਕੈ  ਕਿਛੁ  ਨਾਹੀ  ਹਾਥਿ  ॥ 

 ਤਿਸ  ਕਾ  ਹੁਕਮੁ  ਬੂਝਿ  ਸੁਖੁ  ਹੋਇ  ॥ 

 ਤਿਸ  ਕਾ  ਨਾਮੁ  ਰਖੁ  ਕੰਠਿ  ਪਰੋਇ  ॥ 

 ਸਿਮਰਿ  ਸਿਮਰਿ  ਸਿਮਰਿ  ਪ੍ਰਭੁ  ਸੋਇ  ॥ 

 ਨਾਨਕ  ਬਿਘਨੁ  ਨ  ਲਾਗੈ  ਕੋਇ  ॥੧॥ 

 ਉਸਤਤਿ  ਮਨ  ਮਹਿ  ਕਰਿ  ਨਿਰੰਕਾਰ  ॥ 

 ਕਰਿ  ਮਨ  ਮੇਰੇ  ਸਤਿ  ਬਿਉਹਾਰ  ॥ 

 ਨਿਰਮਲ  ਰਸਨਾ  ਅੰਮ੍ਰਿਤੁ  ਪੀਉ  ॥ 

 ਸਦਾ  ਸੁਹੇਲਾ  ਕਰਿ  ਲੇਹਿ  ਜੀਉ  ॥ 

 ਨੈਨਹੁ  ਪੇਖੁ  ਠਾਕੁਰ  ਕਾ  ਰੰਗੁ  ॥ 

 ਸਾਧਸੰਗਿ  ਬਿਨਸੈ  ਸਭ  ਸੰਗੁ  ॥ 

 ਚਰਨ  ਚਲਉ  ਮਾਰਗਿ  ਗੋਬਿੰਦ  ॥ 

 ਮਿਟਹਿ  ਪਾਪ  ਜਪੀਐ  ਹਰਿ  ਬਿੰਦ  ॥ 

 ਕਰ  ਹਰਿ  ਕਰਮ  ਸ੍ਰਵਨਿ  ਹਰਿ  ਕਥਾ  ॥ 

 ਹਰਿ  ਦਰਗਹ  ਨਾਨਕ  ਊਜਲ  ਮਥਾ  ॥੨॥ 

 ਬਡਭਾਗੀ  ਤੇ  ਜਨ  ਜਗ  ਮਾਹਿ  ॥ 

 ਸਦਾ  ਸਦਾ  ਹਰਿ  ਕੇ  ਗੁਨ  ਗਾਹਿ  ॥ 

 ਰਾਮ  ਨਾਮ  ਜੋ  ਕਰਹਿ  ਬੀਚਾਰ  ॥ 

 ਸੇ  ਧਨਵੰਤ  ਗਨੀ  ਸੰਸਾਰ  ॥ 

 ਮਨਿ  ਤਨਿ  ਮੁਖਿ  ਬੋਲਹਿ  ਹਰਿ  ਮੁਖੀ  ॥ 

 ਸਦਾ  ਸਦਾ  ਜਾਨਹੁ  ਤੇ  ਸੁਖੀ  ॥ 

 ਏਕੋ  ਏਕੁ  ਏਕੁ  ਪਛਾਨੈ  ॥ 

 ਇਤ  ਉਤ  ਕੀ  ਓਹੁ  ਸੋਝੀ  ਜਾਨੈ  ॥ 

 ਨਾਮ  ਸੰਗਿ  ਜਿਸ  ਕਾ  ਮਨੁ  ਮਾਨਿਆ  ॥ 

 ਨਾਨਕ  ਤਿਨਹਿ  ਨਿਰੰਜਨੁ  ਜਾਨਿਆ  ॥੩॥ 

 ਗੁਰ  ਪ੍ਰਸਾਦਿ  ਆਪਨ  ਆਪੁ  ਸੁਝੈ  ॥ 

 ਤਿਸ  ਕੀ  ਜਾਨਹੁ  ਤ੍ਰਿਸਨਾ  ਬੁਝੈ  ॥ 

 ਸਾਧਸੰਗਿ  ਹਰਿ  ਹਰਿ  ਜਸੁ  ਕਹਤ  ॥ 

 ਸਰਬ  ਰੋਗ  ਤੇ  ਓਹੁ  ਹਰਿ  ਜਨੁ  ਰਹਤ  ॥ 

 ਅਨਦਿਨੁ  ਕੀਰਤਨੁ  ਕੇਵਲ  ਬਖ੍ਯਾਨੁ  ॥ 

 ਗ੍ਰਿਹਸਤ  ਮਹਿ  ਸੋਈ  ਨਿਰਬਾਨੁ  ॥ 

 ਏਕ  ਊਪਰਿ  ਜਿਸੁ  ਜਨ  ਕੀ  ਆਸਾ  ॥ 

 ਤਿਸ  ਕੀ  ਕਟੀਐ  ਜਮ  ਕੀ  ਫਾਸਾ  ॥ 

 ਪਾਰਬ੍ਰਹਮ  ਕੀ  ਜਿਸੁ  ਮਨਿ  ਭੂਖ  ॥ 

 ਨਾਨਕ  ਤਿਸਹਿ  ਨ  ਲਾਗਹਿ  ਦੂਖ  ॥੪॥ 

 ਜਿਸ  ਕਉ  ਹਰਿ  ਪ੍ਰਭੁ  ਮਨਿ  ਚਿਤਿ  ਆਵੈ  ॥ 

 ਸੋ  ਸੰਤੁ  ਸੁਹੇਲਾ  ਨਹੀ  ਡੁਲਾਵੈ  ॥ 

 ਜਿਸੁ  ਪ੍ਰਭੁ  ਅਪੁਨਾ  ਕਿਰਪਾ  ਕਰੈ  ॥ 

 ਸੋ  ਸੇਵਕੁ  ਕਹੁ  ਕਿਸ  ਤੇ  ਡਰੈ  ॥ 

 ਜੈਸਾ  ਸਾ  ਤੈਸਾ  ਦ੍ਰਿਸਟਾਇਆ  ॥ 

 ਅਪੁਨੇ  ਕਾਰਜ  ਮਹਿ  ਆਪਿ  ਸਮਾਇਆ  ॥ 

 ਸੋਧਤ  ਸੋਧਤ  ਸੋਧਤ  ਸੀਝਿਆ  ॥ 

 ਗੁਰ  ਪ੍ਰਸਾਦਿ  ਤਤੁ  ਸਭੁ  ਬੂਝਿਆ  ॥ 

 ਜਬ  ਦੇਖਉ  ਤਬ  ਸਭੁ  ਕਿਛੁ  ਮੂਲੁ  ॥ 

 ਨਾਨਕ  ਸੋ  ਸੂਖਮੁ  ਸੋਈ  ਅਸਥੂਲੁ  ॥੫॥ 

 ਨਹ  ਕਿਛੁ  ਜਨਮੈ  ਨਹ  ਕਿਛੁ  ਮਰੈ  ॥ 

 ਆਪਨ  ਚਲਿਤੁ  ਆਪ  ਹੀ  ਕਰੈ  ॥ 

 ਆਵਨੁ  ਜਾਵਨੁ  ਦ੍ਰਿਸਟਿ  ਅਨਦ੍ਰਿਸਟਿ  ॥ 

 ਆਗਿਆਕਾਰੀ  ਧਾਰੀ  ਸਭ  ਸ੍ਰਿਸਟਿ  ॥ 

 ਆਪੇ  ਆਪਿ  ਸਗਲ  ਮਹਿ  ਆਪਿ  ॥ 

 ਅਨਿਕ  ਜੁਗਤਿ  ਰਚਿ  ਥਾਪਿ  ਉਥਾਪਿ  ॥ 

 ਅਬਿਨਾਸੀ  ਨਾਹੀ  ਕਿਛੁ  ਖੰਡ  ॥ 

 ਧਾਰਣ  ਧਾਰਿ  ਰਹਿਓ  ਬ੍ਰਹਮੰਡ  ॥ 

 ਅਲਖ  ਅਭੇਵ  ਪੁਰਖ  ਪਰਤਾਪ  ॥ 

 ਆਪਿ  ਜਪਾਏ  ਤ  ਨਾਨਕ  ਜਾਪ  ॥੬॥ 

 ਜਿਨ  ਪ੍ਰਭੁ  ਜਾਤਾ  ਸੁ  ਸੋਭਾਵੰਤ  ॥ 

 ਸਗਲ  ਸੰਸਾਰੁ  ਉਧਰੈ  ਤਿਨ  ਮੰਤ  ॥ 

 ਪ੍ਰਭ  ਕੇ  ਸੇਵਕ  ਸਗਲ  ਉਧਾਰਨ  ॥ 

 ਪ੍ਰਭ  ਕੇ  ਸੇਵਕ  ਦੂਖ  ਬਿਸਾਰਨ  ॥ 

 ਆਪੇ  ਮੇਲਿ  ਲਏ  ਕਿਰਪਾਲ  ॥ 

 ਗੁਰ  ਕਾ  ਸਬਦੁ  ਜਪਿ  ਭਏ  ਨਿਹਾਲ  ॥ 

 ਉਨ  ਕੀ  ਸੇਵਾ  ਸੋਈ  ਲਾਗੈ  ॥ 

 ਜਿਸ  ਨੋ  ਕ੍ਰਿਪਾ  ਕਰਹਿ  ਬਡਭਾਗੈ  ॥ 

 ਨਾਮੁ  ਜਪਤ  ਪਾਵਹਿ  ਬਿਸ੍ਰਾਮੁ  ॥ 

 ਨਾਨਕ  ਤਿਨ  ਪੁਰਖ  ਕਉ  ਊਤਮ  ਕਰਿ  ਮਾਨੁ  ॥੭॥ 

 ਜੋ  ਕਿਛੁ  ਕਰੈ  ਸੁ  ਪ੍ਰਭ  ਕੈ  ਰੰਗਿ  ॥ 

 ਸਦਾ  ਸਦਾ  ਬਸੈ  ਹਰਿ  ਸੰਗਿ  ॥ 

 ਸਹਜ  ਸੁਭਾਇ  ਹੋਵੈ  ਸੋ  ਹੋਇ  ॥ 

 ਕਰਣੈਹਾਰੁ  ਪਛਾਣੈ  ਸੋਇ  ॥ 

 ਪ੍ਰਭ  ਕਾ  ਕੀਆ  ਜਨ  ਮੀਠ  ਲਗਾਨਾ  ॥ 

 ਜੈਸਾ  ਸਾ  ਤੈਸਾ  ਦ੍ਰਿਸਟਾਨਾ  ॥ 

 ਜਿਸ  ਤੇ  ਉਪਜੇ  ਤਿਸੁ  ਮਾਹਿ  ਸਮਾਏ  ॥ 

 ਓਇ  ਸੁਖ  ਨਿਧਾਨ  ਉਨਹੂ  ਬਨਿ  ਆਏ  ॥ 

 ਆਪਸ  ਕਉ  ਆਪਿ  ਦੀਨੋ  ਮਾਨੁ  ॥ 

 ਨਾਨਕ  ਪ੍ਰਭ  ਜਨੁ  ਏਕੋ  ਜਾਨੁ  ॥੮॥੧੪॥ 

 ਸਲੋਕੁ  ॥ 

 ਸਰਬ  ਕਲਾ  ਭਰਪੂਰ  ਪ੍ਰਭ  ਬਿਰਥਾ  ਜਾਨਨਹਾਰ  ॥ 

 ਜਾ  ਕੈ  ਸਿਮਰਨਿ  ਉਧਰੀਐ  ਨਾਨਕ  ਤਿਸੁ  ਬਲਿਹਾਰ  ॥੧॥ 

 ਅਸਟਪਦੀ  ॥ 

 ਟੂਟੀ  ਗਾਢਨਹਾਰ  ਗੋੁਪਾਲ  ॥ 

 ਸਰਬ  ਜੀਆ  ਆਪੇ  ਪ੍ਰਤਿਪਾਲ  ॥ 

 ਸਗਲ  ਕੀ  ਚਿੰਤਾ  ਜਿਸੁ  ਮਨ  ਮਾਹਿ  ॥ 

 ਤਿਸ  ਤੇ  ਬਿਰਥਾ  ਕੋਈ  ਨਾਹਿ  ॥ 

 ਰੇ  ਮਨ  ਮੇਰੇ  ਸਦਾ  ਹਰਿ  ਜਾਪਿ  ॥ 

 ਅਬਿਨਾਸੀ  ਪ੍ਰਭੁ  ਆਪੇ  ਆਪਿ  ॥ 

 ਆਪਨ  ਕੀਆ  ਕਛੂ  ਨ  ਹੋਇ  ॥ 

 ਜੇ  ਸਉ  ਪ੍ਰਾਨੀ  ਲੋਚੈ  ਕੋਇ  ॥ 

 ਤਿਸੁ  ਬਿਨੁ  ਨਾਹੀ  ਤੇਰੈ  ਕਿਛੁ  ਕਾਮ  ॥ 

 ਗਤਿ  ਨਾਨਕ  ਜਪਿ  ਏਕ  ਹਰਿ  ਨਾਮ  ॥੧॥ 

 ਰੂਪਵੰਤੁ  ਹੋਇ  ਨਾਹੀ  ਮੋਹੈ  ॥ 

 ਪ੍ਰਭ  ਕੀ  ਜੋਤਿ  ਸਗਲ  ਘਟ  ਸੋਹੈ  ॥ 

 ਧਨਵੰਤਾ  ਹੋਇ  ਕਿਆ  ਕੋ  ਗਰਬੈ  ॥ 

 ਜਾ  ਸਭੁ  ਕਿਛੁ  ਤਿਸ  ਕਾ  ਦੀਆ  ਦਰਬੈ  ॥ 

 ਅਤਿ  ਸੂਰਾ  ਜੇ  ਕੋਊ  ਕਹਾਵੈ  ॥ 

 ਪ੍ਰਭ  ਕੀ  ਕਲਾ  ਬਿਨਾ  ਕਹ  ਧਾਵੈ  ॥ 

 ਜੇ  ਕੋ  ਹੋਇ  ਬਹੈ  ਦਾਤਾਰੁ  ॥ 

 ਤਿਸੁ  ਦੇਨਹਾਰੁ  ਜਾਨੈ  ਗਾਵਾਰੁ  ॥ 

 ਜਿਸੁ  ਗੁਰ  ਪ੍ਰਸਾਦਿ  ਤੂਟੈ  ਹਉ  ਰੋਗੁ  ॥ 

 ਨਾਨਕ  ਸੋ  ਜਨੁ  ਸਦਾ  ਅਰੋਗੁ  ॥੨॥ 

 ਜਿਉ  ਮੰਦਰ  ਕਉ  ਥਾਮੈ  ਥੰਮਨੁ  ॥ 

 ਤਿਉ  ਗੁਰ  ਕਾ  ਸਬਦੁ  ਮਨਹਿ  ਅਸਥੰਮਨੁ  ॥ 

 ਜਿਉ  ਪਾਖਾਣੁ  ਨਾਵ  ਚੜਿ  ਤਰੈ  ॥ 

 ਪ੍ਰਾਣੀ  ਗੁਰ  ਚਰਣ  ਲਗਤੁ  ਨਿਸਤਰੈ  ॥ 

 ਜਿਉ  ਅੰਧਕਾਰ  ਦੀਪਕ  ਪਰਗਾਸੁ  ॥ 

 ਗੁਰ  ਦਰਸਨੁ  ਦੇਖਿ  ਮਨਿ  ਹੋਇ  ਬਿਗਾਸੁ  ॥ 

 ਜਿਉ  ਮਹਾ  ਉਦਿਆਨ  ਮਹਿ  ਮਾਰਗੁ  ਪਾਵੈ  ॥  ਤਿਉ  ਸਾਧੂ  ਸੰਗਿ  ਮਿਲਿ  ਜੋਤਿ  ਪ੍ਰਗਟਾਵੈ  ॥ 

 ਤਿਨ  ਸੰਤਨ  ਕੀ  ਬਾਛਉ  ਧੂਰਿ  ॥ 

 ਨਾਨਕ  ਕੀ  ਹਰਿ  ਲੋਚਾ  ਪੂਰਿ  ॥੩॥ 

 ਮਨ  ਮੂਰਖ  ਕਾਹੇ  ਬਿਲਲਾਈਐ  ॥ 

 ਪੁਰਬ  ਲਿਖੇ  ਕਾ  ਲਿਖਿਆ  ਪਾਈਐ  ॥ 

 ਦੂਖ  ਸੂਖ  ਪ੍ਰਭ  ਦੇਵਨਹਾਰੁ  ॥ 

 ਅਵਰ  ਤਿਆਗਿ  ਤੂ  ਤਿਸਹਿ  ਚਿਤਾਰੁ  ॥ 

 ਜੋ  ਕਛੁ  ਕਰੈ  ਸੋਈ  ਸੁਖੁ  ਮਾਨੁ  ॥ 

 ਭੂਲਾ  ਕਾਹੇ  ਫਿਰਹਿ  ਅਜਾਨ  ॥ 

 ਕਉਨ  ਬਸਤੁ  ਆਈ  ਤੇਰੈ  ਸੰਗ  ॥ 

 ਲਪਟਿ  ਰਹਿਓ  ਰਸਿ  ਲੋਭੀ  ਪਤੰਗ  ॥ 

 ਰਾਮ  ਨਾਮ  ਜਪਿ  ਹਿਰਦੇ  ਮਾਹਿ  ॥ 

 ਨਾਨਕ  ਪਤਿ  ਸੇਤੀ  ਘਰਿ  ਜਾਹਿ  ॥੪॥ 

 ਜਿਸੁ  ਵਖਰ  ਕਉ  ਲੈਨਿ  ਤੂ  ਆਇਆ  ॥ 

 ਰਾਮ  ਨਾਮੁ  ਸੰਤਨ  ਘਰਿ  ਪਾਇਆ  ॥ 

 ਤਜਿ  ਅਭਿਮਾਨੁ  ਲੇਹੁ  ਮਨ  ਮੋਲਿ  ॥  ਰਾਮ  ਨਾਮੁ  ਹਿਰਦੇ  ਮਹਿ  ਤੋਲਿ  ॥ 

 ਲਾਦਿ  ਖੇਪ  ਸੰਤਹ  ਸੰਗਿ  ਚਾਲੁ  ॥ 

 ਅਵਰ  ਤਿਆਗਿ  ਬਿਖਿਆ  ਜੰਜਾਲ  ॥ 

 ਧੰਨਿ  ਧੰਨਿ  ਕਹੈ  ਸਭੁ  ਕੋਇ  ॥ 

 ਮੁਖ  ਊਜਲ  ਹਰਿ  ਦਰਗਹ  ਸੋਇ  ॥ 

 ਇਹੁ  ਵਾਪਾਰੁ  ਵਿਰਲਾ  ਵਾਪਾਰੈ  ॥ 

 ਨਾਨਕ  ਤਾ  ਕੈ  ਸਦ  ਬਲਿਹਾਰੈ  ॥੫॥ 

 ਚਰਨ  ਸਾਧ  ਕੇ  ਧੋਇ  ਧੋਇ  ਪੀਉ  ॥ 

 ਅਰਪਿ  ਸਾਧ  ਕਉ  ਅਪਨਾ  ਜੀਉ  ॥ 

 ਸਾਧ  ਕੀ  ਧੂਰਿ  ਕਰਹੁ  ਇਸਨਾਨੁ  ॥ 

 ਸਾਧ  ਊਪਰਿ  ਜਾਈਐ  ਕੁਰਬਾਨੁ  ॥ 

 ਸਾਧ  ਸੇਵਾ  ਵਡਭਾਗੀ  ਪਾਈਐ  ॥ 

 ਸਾਧਸੰਗਿ  ਹਰਿ  ਕੀਰਤਨੁ  ਗਾਈਐ  ॥ 

 ਅਨਿਕ  ਬਿਘਨ  ਤੇ  ਸਾਧੂ  ਰਾਖੈ  ॥ 

 ਹਰਿ  ਗੁਨ  ਗਾਇ  ਅੰਮ੍ਰਿਤ  ਰਸੁ  ਚਾਖੈ  ॥ 

 ਓਟ  ਗਹੀ  ਸੰਤਹ  ਦਰਿ  ਆਇਆ  ॥ 

 ਸਰਬ  ਸੂਖ  ਨਾਨਕ  ਤਿਹ  ਪਾਇਆ  ॥੬॥ 

 ਮਿਰਤਕ  ਕਉ  ਜੀਵਾਲਨਹਾਰ  ॥ 

 ਭੂਖੇ  ਕਉ  ਦੇਵਤ  ਅਧਾਰ  ॥ 

 ਸਰਬ  ਨਿਧਾਨ  ਜਾ  ਕੀ  ਦ੍ਰਿਸਟੀ  ਮਾਹਿ  ॥ 

 ਪੁਰਬ  ਲਿਖੇ  ਕਾ  ਲਹਣਾ  ਪਾਹਿ  ॥ 

 ਸਭੁ  ਕਿਛੁ  ਤਿਸ  ਕਾ  ਓਹੁ  ਕਰਨੈ  ਜੋਗੁ  ॥ 

 ਤਿਸੁ  ਬਿਨੁ  ਦੂਸਰ  ਹੋਆ  ਨ  ਹੋਗੁ  ॥ 

 ਜਪਿ  ਜਨ  ਸਦਾ  ਸਦਾ  ਦਿਨੁ  ਰੈਣੀ  ॥ 

 ਸਭ  ਤੇ  ਊਚ  ਨਿਰਮਲ  ਇਹ  ਕਰਣੀ  ॥ 

 ਕਰਿ  ਕਿਰਪਾ  ਜਿਸ  ਕਉ  ਨਾਮੁ  ਦੀਆ  ॥ 

 ਨਾਨਕ  ਸੋ  ਜਨੁ  ਨਿਰਮਲੁ  ਥੀਆ  ॥੭॥ 

 ਜਾ  ਕੈ  ਮਨਿ  ਗੁਰ  ਕੀ  ਪਰਤੀਤਿ  ॥ 

 ਤਿਸੁ  ਜਨ  ਆਵੈ  ਹਰਿ  ਪ੍ਰਭੁ  ਚੀਤਿ  ॥ 

 ਭਗਤੁ  ਭਗਤੁ  ਸੁਨੀਐ  ਤਿਹੁ  ਲੋਇ  ॥ 

 ਜਾ  ਕੈ  ਹਿਰਦੈ  ਏਕੋ  ਹੋਇ  ॥ 

 ਸਚੁ  ਕਰਣੀ  ਸਚੁ  ਤਾ  ਕੀ  ਰਹਤ  ॥ 

 ਸਚੁ  ਹਿਰਦੈ  ਸਤਿ  ਮੁਖਿ  ਕਹਤ  ॥ 

 ਸਾਚੀ  ਦ੍ਰਿਸਟਿ  ਸਾਚਾ  ਆਕਾਰੁ  ॥ 

 ਸਚੁ  ਵਰਤੈ  ਸਾਚਾ  ਪਾਸਾਰੁ  ॥ 

 ਪਾਰਬ੍ਰਹਮੁ  ਜਿਨਿ  ਸਚੁ  ਕਰਿ  ਜਾਤਾ  ॥ 

 ਨਾਨਕ  ਸੋ  ਜਨੁ  ਸਚਿ  ਸਮਾਤਾ  ॥੮॥੧੫॥ 

 ਸਲੋਕੁ  ॥ 

 ਰੂਪੁ  ਨ  ਰੇਖ  ਨ  ਰੰਗੁ  ਕਿਛੁ  ਤ੍ਰਿਹੁ  ਗੁਣ  ਤੇ  ਪ੍ਰਭ  ਭਿੰਨ  ॥ 

 ਤਿਸਹਿ  ਬੁਝਾਏ  ਨਾਨਕਾ  ਜਿਸੁ  ਹੋਵੈ  ਸੁਪ੍ਰਸੰਨ  ॥੧॥ 

 ਅਸਟਪਦੀ  ॥ 

 ਅਬਿਨਾਸੀ  ਪ੍ਰਭੁ  ਮਨ  ਮਹਿ  ਰਾਖੁ  ॥ 

 ਮਾਨੁਖ  ਕੀ  ਤੂ  ਪ੍ਰੀਤਿ  ਤਿਆਗੁ  ॥ 

 ਤਿਸ  ਤੇ  ਪਰੈ  ਨਾਹੀ  ਕਿਛੁ  ਕੋਇ  ॥ 

 ਸਰਬ  ਨਿਰੰਤਰਿ  ਏਕੋ  ਸੋਇ  ॥ 

 ਆਪੇ  ਬੀਨਾ  ਆਪੇ  ਦਾਨਾ  ॥ 

 ਗਹਿਰ  ਗੰਭੀਰੁ  ਗਹੀਰੁ  ਸੁਜਾਨਾ  ॥ 

 ਪਾਰਬ੍ਰਹਮ  ਪਰਮੇਸੁਰ  ਗੋਬਿੰਦ  ॥ 

 ਕ੍ਰਿਪਾ  ਨਿਧਾਨ  ਦਇਆਲ  ਬਖਸੰਦ  ॥ 

 ਸਾਧ  ਤੇਰੇ  ਕੀ  ਚਰਨੀ  ਪਾਉ  ॥ 

 ਨਾਨਕ  ਕੈ  ਮਨਿ  ਇਹੁ  ਅਨਰਾਉ  ॥੧॥ 

 ਮਨਸਾ  ਪੂਰਨ  ਸਰਨਾ  ਜੋਗ  ॥ 

 ਜੋ  ਕਰਿ  ਪਾਇਆ  ਸੋਈ  ਹੋਗੁ  ॥ 

 ਹਰਨ  ਭਰਨ  ਜਾ  ਕਾ  ਨੇਤ੍ਰ  ਫੋਰੁ  ॥ 

 ਤਿਸ  ਕਾ  ਮੰਤ੍ਰੁ  ਨ  ਜਾਨੈ  ਹੋਰੁ  ॥ 

 ਅਨਦ  ਰੂਪ  ਮੰਗਲ  ਸਦ  ਜਾ  ਕੈ  ॥ 

 ਸਰਬ  ਥੋਕ  ਸੁਨੀਅਹਿ  ਘਰਿ  ਤਾ  ਕੈ  ॥ 

 ਰਾਜ  ਮਹਿ  ਰਾਜੁ  ਜੋਗ  ਮਹਿ  ਜੋਗੀ  ॥ 

 ਤਪ  ਮਹਿ  ਤਪੀਸਰੁ  ਗ੍ਰਿਹਸਤ  ਮਹਿ  ਭੋਗੀ  ॥ 

 ਧਿਆਇ  ਧਿਆਇ  ਭਗਤਹ  ਸੁਖੁ  ਪਾਇਆ  ॥ 

 ਨਾਨਕ  ਤਿਸੁ  ਪੁਰਖ  ਕਾ  ਕਿਨੈ  ਅੰਤੁ  ਨ  ਪਾਇਆ  ॥੨॥ 

 ਜਾ  ਕੀ  ਲੀਲਾ  ਕੀ  ਮਿਤਿ  ਨਾਹਿ  ॥ 

 ਸਗਲ  ਦੇਵ  ਹਾਰੇ  ਅਵਗਾਹਿ  ॥ 

 ਪਿਤਾ  ਕਾ  ਜਨਮੁ  ਕਿ  ਜਾਨੈ  ਪੂਤੁ  ॥ 

 ਸਗਲ  ਪਰੋਈ  ਅਪੁਨੈ  ਸੂਤਿ  ॥ 

 ਸੁਮਤਿ  ਗਿਆਨੁ  ਧਿਆਨੁ  ਜਿਨ  ਦੇਇ  ॥  ਜਨ  ਦਾਸ  ਨਾਮੁ  ਧਿਆਵਹਿ  ਸੇਇ  ॥ 

 ਤਿਹੁ  ਗੁਣ  ਮਹਿ  ਜਾ  ਕਉ  ਭਰਮਾਏ  ॥ 

 ਜਨਮਿ  ਮਰੈ  ਫਿਰਿ  ਆਵੈ  ਜਾਏ  ॥ 

 ਊਚ  ਨੀਚ  ਤਿਸ  ਕੇ  ਅਸਥਾਨ  ॥ 

 ਜੈਸਾ  ਜਨਾਵੈ  ਤੈਸਾ  ਨਾਨਕ  ਜਾਨ  ॥੩॥ 

 ਨਾਨਾ  ਰੂਪ  ਨਾਨਾ  ਜਾ  ਕੇ  ਰੰਗ  ॥ 

 ਨਾਨਾ  ਭੇਖ  ਕਰਹਿ  ਇਕ  ਰੰਗ  ॥ 

 ਨਾਨਾ  ਬਿਧਿ  ਕੀਨੋ  ਬਿਸਥਾਰੁ  ॥ 

 ਪ੍ਰਭੁ  ਅਬਿਨਾਸੀ  ਏਕੰਕਾਰੁ  ॥ 

 ਨਾਨਾ  ਚਲਿਤ  ਕਰੇ  ਖਿਨ  ਮਾਹਿ  ॥ 

 ਪੂਰਿ  ਰਹਿਓ  ਪੂਰਨੁ  ਸਭ  ਠਾਇ  ॥ 

 ਨਾਨਾ  ਬਿਧਿ  ਕਰਿ  ਬਨਤ  ਬਨਾਈ  ॥ 

 ਅਪਨੀ  ਕੀਮਤਿ  ਆਪੇ  ਪਾਈ  ॥ 

 ਸਭ  ਘਟ  ਤਿਸ  ਕੇ  ਸਭ  ਤਿਸ  ਕੇ  ਠਾਉ  ॥ 

 ਜਪਿ  ਜਪਿ  ਜੀਵੈ  ਨਾਨਕ  ਹਰਿ  ਨਾਉ  ॥੪॥ 

 ਨਾਮ  ਕੇ  ਧਾਰੇ  ਸਗਲੇ  ਜੰਤ  ॥ 

 ਨਾਮ  ਕੇ  ਧਾਰੇ  ਖੰਡ  ਬ੍ਰਹਮੰਡ  ॥ 

 ਨਾਮ  ਕੇ  ਧਾਰੇ  ਸਿਮ੍ਰਿਤਿ  ਬੇਦ  ਪੁਰਾਨ  ॥ 

 ਨਾਮ  ਕੇ  ਧਾਰੇ  ਸੁਨਨ  ਗਿਆਨ  ਧਿਆਨ  ॥ 

 ਨਾਮ  ਕੇ  ਧਾਰੇ  ਆਗਾਸ  ਪਾਤਾਲ  ॥ 

 ਨਾਮ  ਕੇ  ਧਾਰੇ  ਸਗਲ  ਆਕਾਰ  ॥ 

 ਨਾਮ  ਕੇ  ਧਾਰੇ  ਪੁਰੀਆ  ਸਭ  ਭਵਨ  ॥ 

 ਨਾਮ  ਕੈ  ਸੰਗਿ  ਉਧਰੇ  ਸੁਨਿ  ਸ੍ਰਵਨ  ॥ 

 ਕਰਿ  ਕਿਰਪਾ  ਜਿਸੁ  ਆਪਨੈ  ਨਾਮਿ  ਲਾਏ  ॥ 

 ਨਾਨਕ  ਚਉਥੇ  ਪਦ  ਮਹਿ  ਸੋ  ਜਨੁ  ਗਤਿ  ਪਾਏ  ॥੫॥ 

 ਰੂਪੁ  ਸਤਿ  ਜਾ  ਕਾ  ਸਤਿ  ਅਸਥਾਨੁ  ॥ 

 ਪੁਰਖੁ  ਸਤਿ  ਕੇਵਲ  ਪਰਧਾਨੁ  ॥ 

 ਕਰਤੂਤਿ  ਸਤਿ  ਸਤਿ  ਜਾ  ਕੀ  ਬਾਣੀ  ॥ 

 ਸਤਿ  ਪੁਰਖ  ਸਭ  ਮਾਹਿ  ਸਮਾਣੀ  ॥ 

 ਸਤਿ  ਕਰਮੁ  ਜਾ  ਕੀ  ਰਚਨਾ  ਸਤਿ  ॥ 

 ਮੂਲੁ  ਸਤਿ  ਸਤਿ  ਉਤਪਤਿ  ॥ 

 ਸਤਿ  ਕਰਣੀ  ਨਿਰਮਲ  ਨਿਰਮਲੀ  ॥ 

 ਜਿਸਹਿ  ਬੁਝਾਏ  ਤਿਸਹਿ  ਸਭ  ਭਲੀ  ॥ 

 ਸਤਿ  ਨਾਮੁ  ਪ੍ਰਭ  ਕਾ  ਸੁਖਦਾਈ  ॥ 

 ਬਿਸ੍ਵਾਸੁ  ਸਤਿ  ਨਾਨਕ  ਗੁਰ  ਤੇ  ਪਾਈ  ॥੬॥ 

 ਸਤਿ  ਬਚਨ  ਸਾਧੂ  ਉਪਦੇਸ  ॥ 

 ਸਤਿ  ਤੇ  ਜਨ  ਜਾ  ਕੈ  ਰਿਦੈ  ਪ੍ਰਵੇਸ  ॥ 

 ਸਤਿ  ਨਿਰਤਿ  ਬੂਝੈ  ਜੇ  ਕੋਇ  ॥ 

 ਨਾਮੁ  ਜਪਤ  ਤਾ  ਕੀ  ਗਤਿ  ਹੋਇ  ॥ 

 ਆਪਿ  ਸਤਿ  ਕੀਆ  ਸਭੁ  ਸਤਿ  ॥ 

 ਆਪੇ  ਜਾਨੈ  ਅਪਨੀ  ਮਿਤਿ  ਗਤਿ  ॥ 

 ਜਿਸ  ਕੀ  ਸ੍ਰਿਸਟਿ  ਸੁ  ਕਰਣੈਹਾਰੁ  ॥ 

 ਅਵਰ  ਨ  ਬੂਝਿ  ਕਰਤ  ਬੀਚਾਰੁ  ॥ 

 ਕਰਤੇ  ਕੀ  ਮਿਤਿ  ਨ  ਜਾਨੈ  ਕੀਆ  ॥ 

 ਨਾਨਕ  ਜੋ  ਤਿਸੁ  ਭਾਵੈ  ਸੋ  ਵਰਤੀਆ  ॥੭॥ 

 ਬਿਸਮਨ  ਬਿਸਮ  ਭਏ  ਬਿਸਮਾਦ  ॥ 

 ਜਿਨਿ  ਬੂਝਿਆ  ਤਿਸੁ  ਆਇਆ  ਸ੍ਵਾਦ  ॥ 

 ਪ੍ਰਭ  ਕੈ  ਰੰਗਿ  ਰਾਚਿ  ਜਨ  ਰਹੇ  ॥ 

 ਗੁਰ  ਕੈ  ਬਚਨਿ  ਪਦਾਰਥ  ਲਹੇ  ॥ 

 ਓਇ  ਦਾਤੇ  ਦੁਖ  ਕਾਟਨਹਾਰ  ॥ 

 ਜਾ  ਕੈ  ਸੰਗਿ  ਤਰੈ  ਸੰਸਾਰ  ॥ 

 ਜਨ  ਕਾ  ਸੇਵਕੁ  ਸੋ  ਵਡਭਾਗੀ  ॥ 

 ਜਨ  ਕੈ  ਸੰਗਿ  ਏਕ  ਲਿਵ  ਲਾਗੀ  ॥ 

 ਗੁਨ  ਗੋਬਿਦ  ਕੀਰਤਨੁ  ਜਨੁ  ਗਾਵੈ  ॥ 

 ਗੁਰ  ਪ੍ਰਸਾਦਿ  ਨਾਨਕ  ਫਲੁ  ਪਾਵੈ  ॥੮॥੧੬॥ 

 ਸਲੋਕੁ  ॥ 

 ਆਦਿ  ਸਚੁ  ਜੁਗਾਦਿ  ਸਚੁ  ॥ 

 ਹੈ  ਭਿ  ਸਚੁ  ਨਾਨਕ  ਹੋਸੀ  ਭਿ  ਸਚੁ  ॥੧॥ 

 ਅਸਟਪਦੀ  ॥ 

 ਚਰਨ  ਸਤਿ  ਸਤਿ  ਪਰਸਨਹਾਰ  ॥ 

 ਪੂਜਾ  ਸਤਿ  ਸਤਿ  ਸੇਵਦਾਰ  ॥ 

 ਦਰਸਨੁ  ਸਤਿ  ਸਤਿ  ਪੇਖਨਹਾਰ  ॥ 

 ਨਾਮੁ  ਸਤਿ  ਸਤਿ  ਧਿਆਵਨਹਾਰ  ॥ 

 ਆਪਿ  ਸਤਿ  ਸਤਿ  ਸਭ  ਧਾਰੀ  ॥ 

 ਆਪੇ  ਗੁਣ  ਆਪੇ  ਗੁਣਕਾਰੀ  ॥ 

 ਸਬਦੁ  ਸਤਿ  ਸਤਿ  ਪ੍ਰਭੁ  ਬਕਤਾ  ॥ 

 ਸੁਰਤਿ  ਸਤਿ  ਸਤਿ  ਜਸੁ  ਸੁਨਤਾ  ॥ 

 ਬੁਝਨਹਾਰ  ਕਉ  ਸਤਿ  ਸਭ  ਹੋਇ  ॥ 

 ਨਾਨਕ  ਸਤਿ  ਸਤਿ  ਪ੍ਰਭੁ  ਸੋਇ  ॥੧॥ 

 ਸਤਿ  ਸਰੂਪੁ  ਰਿਦੈ  ਜਿਨਿ  ਮਾਨਿਆ  ॥ 

 ਕਰਨ  ਕਰਾਵਨ  ਤਿਨਿ  ਮੂਲੁ  ਪਛਾਨਿਆ  ॥ 

 ਜਾ  ਕੈ  ਰਿਦੈ  ਬਿਸ੍ਵਾਸੁ  ਪ੍ਰਭ  ਆਇਆ  ॥ 

 ਤਤੁ  ਗਿਆਨੁ  ਤਿਸੁ  ਮਨਿ  ਪ੍ਰਗਟਾਇਆ  ॥ 

 ਭੈ  ਤੇ  ਨਿਰਭਉ  ਹੋਇ  ਬਸਾਨਾ  ॥ 

 ਜਿਸ  ਤੇ  ਉਪਜਿਆ  ਤਿਸੁ  ਮਾਹਿ  ਸਮਾਨਾ  ॥ 

 ਬਸਤੁ  ਮਾਹਿ  ਲੇ  ਬਸਤੁ  ਗਡਾਈ  ॥ 

 ਤਾ  ਕਉ  ਭਿੰਨ  ਨ  ਕਹਨਾ  ਜਾਈ  ॥ 

 ਬੂਝੈ  ਬੂਝਨਹਾਰੁ  ਬਿਬੇਕ  ॥ 

 ਨਾਰਾਇਨ  ਮਿਲੇ  ਨਾਨਕ  ਏਕ  ॥੨॥ 

 ਠਾਕੁਰ  ਕਾ  ਸੇਵਕੁ  ਆਗਿਆਕਾਰੀ  ॥ 

 ਠਾਕੁਰ  ਕਾ  ਸੇਵਕੁ  ਸਦਾ  ਪੂਜਾਰੀ  ॥ 

 ਠਾਕੁਰ  ਕੇ  ਸੇਵਕ  ਕੈ  ਮਨਿ  ਪਰਤੀਤਿ  ॥ 

 ਠਾਕੁਰ  ਕੇ  ਸੇਵਕ  ਕੀ  ਨਿਰਮਲ  ਰੀਤਿ  ॥ 

 ਠਾਕੁਰ  ਕਉ  ਸੇਵਕੁ  ਜਾਨੈ  ਸੰਗਿ  ॥ 

 ਪ੍ਰਭ  ਕਾ  ਸੇਵਕੁ  ਨਾਮ  ਕੈ  ਰੰਗਿ  ॥ 

 ਸੇਵਕ  ਕਉ  ਪ੍ਰਭ  ਪਾਲਨਹਾਰਾ  ॥ 

 ਸੇਵਕ  ਕੀ  ਰਾਖੈ  ਨਿਰੰਕਾਰਾ  ॥ 

 ਸੋ  ਸੇਵਕੁ  ਜਿਸੁ  ਦਇਆ  ਪ੍ਰਭੁ  ਧਾਰੈ  ॥ 

 ਨਾਨਕ  ਸੋ  ਸੇਵਕੁ  ਸਾਸਿ  ਸਾਸਿ  ਸਮਾਰੈ  ॥੩॥ 

 ਅਪੁਨੇ  ਜਨ  ਕਾ  ਪਰਦਾ  ਢਾਕੈ  ॥ 

 ਅਪਨੇ  ਸੇਵਕ  ਕੀ  ਸਰਪਰ  ਰਾਖੈ  ॥ 

 ਅਪਨੇ  ਦਾਸ  ਕਉ  ਦੇਇ  ਵਡਾਈ  ॥ 

 ਅਪਨੇ  ਸੇਵਕ  ਕਉ  ਨਾਮੁ  ਜਪਾਈ  ॥ 

 ਅਪਨੇ  ਸੇਵਕ  ਕੀ  ਆਪਿ  ਪਤਿ  ਰਾਖੈ  ॥ 

 ਤਾ  ਕੀ  ਗਤਿ  ਮਿਤਿ  ਕੋਇ  ਨ  ਲਾਖੈ  ॥ 

 ਪ੍ਰਭ  ਕੇ  ਸੇਵਕ  ਕਉ  ਕੋ  ਨ  ਪਹੂਚੈ  ॥ 

 ਪ੍ਰਭ  ਕੇ  ਸੇਵਕ  ਊਚ  ਤੇ  ਊਚੇ  ॥ 

 ਜੋ  ਪ੍ਰਭਿ  ਅਪਨੀ  ਸੇਵਾ  ਲਾਇਆ  ॥ 

 ਨਾਨਕ  ਸੋ  ਸੇਵਕੁ  ਦਹ  ਦਿਸਿ  ਪ੍ਰਗਟਾਇਆ  ॥੪॥ 

 ਨੀਕੀ  ਕੀਰੀ  ਮਹਿ  ਕਲ  ਰਾਖੈ  ॥ 

 ਭਸਮ  ਕਰੈ  ਲਸਕਰ  ਕੋਟਿ  ਲਾਖੈ  ॥ 

 ਜਿਸ  ਕਾ  ਸਾਸੁ  ਨ  ਕਾਢਤ  ਆਪਿ  ॥ 

 ਤਾ  ਕਉ  ਰਾਖਤ  ਦੇ  ਕਰਿ  ਹਾਥ  ॥ 

 ਮਾਨਸ  ਜਤਨ  ਕਰਤ  ਬਹੁ  ਭਾਤਿ  ॥ 

 ਤਿਸ  ਕੇ  ਕਰਤਬ  ਬਿਰਥੇ  ਜਾਤਿ  ॥ 

 ਮਾਰੈ  ਨ  ਰਾਖੈ  ਅਵਰੁ  ਨ  ਕੋਇ  ॥ 

 ਸਰਬ  ਜੀਆ  ਕਾ  ਰਾਖਾ  ਸੋਇ  ॥ 

 ਕਾਹੇ  ਸੋਚ  ਕਰਹਿ  ਰੇ  ਪ੍ਰਾਣੀ  ॥ 

 ਜਪਿ  ਨਾਨਕ  ਪ੍ਰਭ  ਅਲਖ  ਵਿਡਾਣੀ  ॥੫॥ 

 ਬਾਰੰ  ਬਾਰ  ਬਾਰ  ਪ੍ਰਭੁ  ਜਪੀਐ  ॥ 

 ਪੀ  ਅੰਮ੍ਰਿਤੁ  ਇਹੁ  ਮਨੁ  ਤਨੁ  ਧ੍ਰਪੀਐ  ॥ 

 ਨਾਮ  ਰਤਨੁ  ਜਿਨਿ  ਗੁਰਮੁਖਿ  ਪਾਇਆ  ॥ 

 ਤਿਸੁ  ਕਿਛੁ  ਅਵਰੁ  ਨਾਹੀ  ਦ੍ਰਿਸਟਾਇਆ  ॥ 

 ਨਾਮੁ  ਧਨੁ  ਨਾਮੋ  ਰੂਪੁ  ਰੰਗੁ  ॥ 

 ਨਾਮੋ  ਸੁਖੁ  ਹਰਿ  ਨਾਮ  ਕਾ  ਸੰਗੁ  ॥ 

 ਨਾਮ  ਰਸਿ  ਜੋ  ਜਨ  ਤ੍ਰਿਪਤਾਨੇ  ॥ 

 ਮਨ  ਤਨ  ਨਾਮਹਿ  ਨਾਮਿ  ਸਮਾਨੇ  ॥ 

 ਊਠਤ  ਬੈਠਤ  ਸੋਵਤ  ਨਾਮ  ॥ 

 ਕਹੁ  ਨਾਨਕ  ਜਨ  ਕੈ  ਸਦ  ਕਾਮ  ॥੬॥ 

 ਬੋਲਹੁ  ਜਸੁ  ਜਿਹਬਾ  ਦਿਨੁ  ਰਾਤਿ  ॥ 

 ਪ੍ਰਭਿ  ਅਪਨੈ  ਜਨ  ਕੀਨੀ  ਦਾਤਿ  ॥ 

 ਕਰਹਿ  ਭਗਤਿ  ਆਤਮ  ਕੈ  ਚਾਇ  ॥ 

 ਪ੍ਰਭ  ਅਪਨੇ  ਸਿਉ  ਰਹਹਿ  ਸਮਾਇ  ॥ 

 ਜੋ  ਹੋਆ  ਹੋਵਤ  ਸੋ  ਜਾਨੈ  ॥ 

 ਪ੍ਰਭ  ਅਪਨੇ  ਕਾ  ਹੁਕਮੁ  ਪਛਾਨੈ  ॥ 

 ਤਿਸ  ਕੀ  ਮਹਿਮਾ  ਕਉਨ  ਬਖਾਨਉ  ॥ 

 ਤਿਸ  ਕਾ  ਗੁਨੁ  ਕਹਿ  ਏਕ  ਨ  ਜਾਨਉ  ॥ 

 ਆਠ  ਪਹਰ  ਪ੍ਰਭ  ਬਸਹਿ  ਹਜੂਰੇ  ॥ 

 ਕਹੁ  ਨਾਨਕ  ਸੇਈ  ਜਨ  ਪੂਰੇ  ॥੭॥ 

 ਮਨ  ਮੇਰੇ  ਤਿਨ  ਕੀ  ਓਟ  ਲੇਹਿ  ॥ 

 ਮਨੁ  ਤਨੁ  ਅਪਨਾ  ਤਿਨ  ਜਨ  ਦੇਹਿ  ॥ 

 ਜਿਨਿ  ਜਨਿ  ਅਪਨਾ  ਪ੍ਰਭੂ  ਪਛਾਤਾ  ॥ 

 ਸੋ  ਜਨੁ  ਸਰਬ  ਥੋਕ  ਕਾ  ਦਾਤਾ  ॥ 

 ਤਿਸ  ਕੀ  ਸਰਨਿ  ਸਰਬ  ਸੁਖ  ਪਾਵਹਿ  ॥ 

 ਤਿਸ  ਕੈ  ਦਰਸਿ  ਸਭ  ਪਾਪ  ਮਿਟਾਵਹਿ  ॥ 

 ਅਵਰ  ਸਿਆਨਪ  ਸਗਲੀ  ਛਾਡੁ  ॥ 

 ਤਿਸੁ  ਜਨ  ਕੀ  ਤੂ  ਸੇਵਾ  ਲਾਗੁ  ॥ 

 ਆਵਨੁ  ਜਾਨੁ  ਨ  ਹੋਵੀ  ਤੇਰਾ  ॥ 

 ਨਾਨਕ  ਤਿਸੁ  ਜਨ  ਕੇ  ਪੂਜਹੁ  ਸਦ  ਪੈਰਾ  ॥੮॥੧੭॥ 

 ਸਲੋਕੁ  ॥ 

 ਸਤਿ  ਪੁਰਖੁ  ਜਿਨਿ  ਜਾਨਿਆ  ਸਤਿਗੁਰੁ  ਤਿਸ  ਕਾ  ਨਾਉ  ॥ 

 ਤਿਸ  ਕੈ  ਸੰਗਿ  ਸਿਖੁ  ਉਧਰੈ  ਨਾਨਕ  ਹਰਿ  ਗੁਨ  ਗਾਉ  ॥੧॥ 

 ਅਸਟਪਦੀ  ॥ 

 ਸਤਿਗੁਰੁ  ਸਿਖ  ਕੀ  ਕਰੈ  ਪ੍ਰਤਿਪਾਲ  ॥ 

 ਸੇਵਕ  ਕਉ  ਗੁਰੁ  ਸਦਾ  ਦਇਆਲ  ॥ 

 ਸਿਖ  ਕੀ  ਗੁਰੁ  ਦੁਰਮਤਿ  ਮਲੁ  ਹਿਰੈ  ॥ 

 ਗੁਰ  ਬਚਨੀ  ਹਰਿ  ਨਾਮੁ  ਉਚਰੈ  ॥ 

 ਸਤਿਗੁਰੁ  ਸਿਖ  ਕੇ  ਬੰਧਨ  ਕਾਟੈ  ॥ 

 ਗੁਰ  ਕਾ  ਸਿਖੁ  ਬਿਕਾਰ  ਤੇ  ਹਾਟੈ  ॥ 

 ਸਤਿਗੁਰੁ  ਸਿਖ  ਕਉ  ਨਾਮ  ਧਨੁ  ਦੇਇ  ॥ 

 ਗੁਰ  ਕਾ  ਸਿਖੁ  ਵਡਭਾਗੀ  ਹੇ  ॥ 

 ਸਤਿਗੁਰੁ  ਸਿਖ  ਕਾ  ਹਲਤੁ  ਪਲਤੁ  ਸਵਾਰੈ  ॥ 

 ਨਾਨਕ  ਸਤਿਗੁਰੁ  ਸਿਖ  ਕਉ  ਜੀਅ  ਨਾਲਿ  ਸਮਾਰੈ  ॥੧॥ 

 ਗੁਰ  ਕੈ  ਗ੍ਰਿਹਿ  ਸੇਵਕੁ  ਜੋ  ਰਹੈ  ॥ 

 ਗੁਰ  ਕੀ  ਆਗਿਆ  ਮਨ  ਮਹਿ  ਸਹੈ  ॥ 

 ਆਪਸ  ਕਉ  ਕਰਿ  ਕਛੁ  ਨ  ਜਨਾਵੈ  ॥ 

 ਹਰਿ  ਹਰਿ  ਨਾਮੁ  ਰਿਦੈ  ਸਦ  ਧਿਆਵੈ  ॥ 

 ਮਨੁ  ਬੇਚੈ  ਸਤਿਗੁਰ  ਕੈ  ਪਾਸਿ  ॥ 

 ਤਿਸੁ  ਸੇਵਕ  ਕੇ  ਕਾਰਜ  ਰਾਸਿ  ॥ 

 ਸੇਵਾ  ਕਰਤ  ਹੋਇ  ਨਿਹਕਾਮੀ  ॥ 

 ਤਿਸ  ਕਉ  ਹੋਤ  ਪਰਾਪਤਿ  ਸੁਆਮੀ  ॥ 

 ਅਪਨੀ  ਕ੍ਰਿਪਾ  ਜਿਸੁ  ਆਪਿ  ਕਰੇਇ  ॥ 

 ਨਾਨਕ  ਸੋ  ਸੇਵਕੁ  ਗੁਰ  ਕੀ  ਮਤਿ  ਲੇਇ  ॥੨॥ 

 ਬੀਸ  ਬਿਸਵੇ  ਗੁਰ  ਕਾ  ਮਨੁ  ਮਾਨੈ  ॥ 

 ਸੋ  ਸੇਵਕੁ  ਪਰਮੇਸੁਰ  ਕੀ  ਗਤਿ  ਜਾਨੈ  ॥ 

 ਸੋ  ਸਤਿਗੁਰੁ  ਜਿਸੁ  ਰਿਦੈ  ਹਰਿ  ਨਾਉ  ॥ 

 ਅਨਿਕ  ਬਾਰ  ਗੁਰ  ਕਉ  ਬਲਿ  ਜਾਉ  ॥ 

 ਸਰਬ  ਨਿਧਾਨ  ਜੀਅ  ਕਾ  ਦਾਤਾ  ॥ 

 ਆਠ  ਪਹਰ  ਪਾਰਬ੍ਰਹਮ  ਰੰਗਿ  ਰਾਤਾ  ॥ 

 ਬ੍ਰਹਮ  ਮਹਿ  ਜਨੁ  ਜਨ  ਮਹਿ  ਪਾਰਬ੍ਰਹਮੁ  ॥ 

 ਏਕਹਿ  ਆਪਿ  ਨਹੀ  ਕਛੁ  ਭਰਮੁ  ॥ 

 ਸਹਸ  ਸਿਆਨਪ  ਲਇਆ  ਨ  ਜਾਈਐ  ॥ 

 ਨਾਨਕ  ਐਸਾ  ਗੁਰੁ  ਬਡਭਾਗੀ  ਪਾਈਐ  ॥੩॥ 

 ਸਫਲ  ਦਰਸਨੁ  ਪੇਖਤ  ਪੁਨੀਤ  ॥ 

 ਪਰਸਤ  ਚਰਨ  ਗਤਿ  ਨਿਰਮਲ  ਰੀਤਿ  ॥ 

 ਭੇਟਤ  ਸੰਗਿ  ਰਾਮ  ਗੁਨ  ਰਵੇ  ॥ 

 ਪਾਰਬ੍ਰਹਮ  ਕੀ  ਦਰਗਹ  ਗਵੇ  ॥ 

 ਸੁਨਿ  ਕਰਿ  ਬਚਨ  ਕਰਨ  ਆਘਾਨੇ  ॥ 

 ਮਨਿ  ਸੰਤੋਖੁ  ਆਤਮ  ਪਤੀਆਨੇ  ॥ 

 ਪੂਰਾ  ਗੁਰੁ  ਅਖ੍ਯਓ  ਜਾ  ਕਾ  ਮੰਤ੍ਰ  ॥ 

 ਅੰਮ੍ਰਿਤ  ਦ੍ਰਿਸਟਿ  ਪੇਖੈ  ਹੋਇ  ਸੰਤ  ॥ 

 ਗੁਣ  ਬਿਅੰਤ  ਕੀਮਤਿ  ਨਹੀ  ਪਾਇ  ॥ 

 ਨਾਨਕ  ਜਿਸੁ  ਭਾਵੈ  ਤਿਸੁ  ਲਏ  ਮਿਲਾਇ  ॥੪॥ 

 ਜਿਹਬਾ  ਏਕ  ਉਸਤਤਿ  ਅਨੇਕ  ॥ 

 ਸਤਿ  ਪੁਰਖ  ਪੂਰਨ  ਬਿਬੇਕ  ॥  ਕਾਹੂ  ਬੋਲ  ਨ  ਪਹੁਚਤ  ਪ੍ਰਾਨੀ  ॥ 

 ਅਗਮ  ਅਗੋਚਰ  ਪ੍ਰਭ  ਨਿਰਬਾਨੀ  ॥ 

 ਨਿਰਾਹਾਰ  ਨਿਰਵੈਰ  ਸੁਖਦਾਈ  ॥ 

 ਤਾ  ਕੀ  ਕੀਮਤਿ  ਕਿਨੈ  ਨ  ਪਾਈ  ॥ 

 ਅਨਿਕ  ਭਗਤ  ਬੰਦਨ  ਨਿਤ  ਕਰਹਿ  ॥ 

 ਚਰਨ  ਕਮਲ  ਹਿਰਦੈ  ਸਿਮਰਹਿ  ॥ 

 ਸਦ  ਬਲਿਹਾਰੀ  ਸਤਿਗੁਰ  ਅਪਨੇ  ॥ 

 ਨਾਨਕ  ਜਿਸੁ  ਪ੍ਰਸਾਦਿ  ਐਸਾ  ਪ੍ਰਭੁ  ਜਪਨੇ  ॥੫॥ 

 ਇਹੁ  ਹਰਿ  ਰਸੁ  ਪਾਵੈ  ਜਨੁ  ਕੋਇ  ॥ 

 ਅੰਮ੍ਰਿਤੁ  ਪੀਵੈ  ਅਮਰੁ  ਸੋ  ਹੋਇ  ॥ 

 ਉਸੁ  ਪੁਰਖ  ਕਾ  ਨਾਹੀ  ਕਦੇ  ਬਿਨਾਸ  ॥  ਜਾ  ਕੈ  ਮਨਿ  ਪ੍ਰਗਟੇ  ਗੁਨਤਾਸ  ॥ 

 ਆਠ  ਪਹਰ  ਹਰਿ  ਕਾ  ਨਾਮੁ  ਲੇਇ  ॥ 

 ਸਚੁ  ਉਪਦੇਸੁ  ਸੇਵਕ  ਕਉ  ਦੇਇ  ॥ 

 ਮੋਹ  ਮਾਇਆ  ਕੈ  ਸੰਗਿ  ਨ  ਲੇਪੁ  ॥ 

 ਮਨ  ਮਹਿ  ਰਾਖੈ  ਹਰਿ  ਹਰਿ  ਏਕੁ  ॥ 

 ਅੰਧਕਾਰ  ਦੀਪਕ  ਪਰਗਾਸੇ  ॥ 

 ਨਾਨਕ  ਭਰਮ  ਮੋਹ  ਦੁਖ  ਤਹ  ਤੇ  ਨਾਸੇ  ॥੬॥ 

 ਤਪਤਿ  ਮਾਹਿ  ਠਾਢਿ  ਵਰਤਾਈ  ॥ 

 ਅਨਦੁ  ਭਇਆ  ਦੁਖ  ਨਾਠੇ  ਭਾਈ  ॥ 

 ਜਨਮ  ਮਰਨ  ਕੇ  ਮਿਟੇ  ਅੰਦੇਸੇ  ॥ 

 ਸਾਧੂ  ਕੇ  ਪੂਰਨ  ਉਪਦੇਸੇ  ॥ 

 ਭਉ  ਚੂਕਾ  ਨਿਰਭਉ  ਹੋਇ  ਬਸੇ  ॥ 

 ਸਗਲ  ਬਿਆਧਿ  ਮਨ  ਤੇ  ਖੈ  ਨਸੇ  ॥ 

 ਜਿਸ  ਕਾ  ਸਾ  ਤਿਨਿ  ਕਿਰਪਾ  ਧਾਰੀ  ॥ 

 ਸਾਧਸੰਗਿ  ਜਪਿ  ਨਾਮੁ  ਮੁਰਾਰੀ  ॥ 

 ਥਿਤਿ  ਪਾਈ  ਚੂਕੇ  ਭ੍ਰਮ  ਗਵਨ  ॥ 

 ਸੁਨਿ  ਨਾਨਕ  ਹਰਿ  ਹਰਿ  ਜਸੁ  ਸ੍ਰਵਨ  ॥੭॥ 

 ਨਿਰਗੁਨੁ  ਆਪਿ  ਸਰਗੁਨੁ  ਭੀ  ਓਹੀ  ॥ 

 ਕਲਾ  ਧਾਰਿ  ਜਿਨਿ  ਸਗਲੀ  ਮੋਹੀ  ॥ 

 ਅਪਨੇ  ਚਰਿਤ  ਪ੍ਰਭਿ  ਆਪਿ  ਬਨਾਏ  ॥ 

 ਅਪੁਨੀ  ਕੀਮਤਿ  ਆਪੇ  ਪਾਏ  ॥ 

 ਹਰਿ  ਬਿਨੁ  ਦੂਜਾ  ਨਾਹੀ  ਕੋਇ  ॥ 

 ਸਰਬ  ਨਿਰੰਤਰਿ  ਏਕੋ  ਸੋਇ  ॥ 

 ਓਤਿ  ਪੋਤਿ  ਰਵਿਆ  ਰੂਪ  ਰੰਗ  ॥ 

 ਭਏ  ਪ੍ਰਗਾਸ  ਸਾਧ  ਕੈ  ਸੰਗ  ॥ 

 ਰਚਿ  ਰਚਨਾ  ਅਪਨੀ  ਕਲ  ਧਾਰੀ  ॥ 

 ਅਨਿਕ  ਬਾਰ  ਨਾਨਕ  ਬਲਿਹਾਰੀ  ॥੮॥੧੮॥ 

 ਸਲੋਕੁ  ॥ 

 ਸਾਥਿ  ਨ  ਚਾਲੈ  ਬਿਨੁ  ਭਜਨ  ਬਿਖਿਆ  ਸਗਲੀ  ਛਾਰੁ  ॥ 

 ਹਰਿ  ਹਰਿ  ਨਾਮੁ  ਕਮਾਵਨਾ  ਨਾਨਕ  ਇਹੁ  ਧਨੁ  ਸਾਰੁ  ॥੧॥ 

 ਅਸਟਪਦੀ  ॥ 

 ਸੰਤ  ਜਨਾ  ਮਿਲਿ  ਕਰਹੁ  ਬੀਚਾਰੁ  ॥ 

 ਏਕੁ  ਸਿਮਰਿ  ਨਾਮ  ਆਧਾਰੁ  ॥ 

 ਅਵਰਿ  ਉਪਾਵ  ਸਭਿ  ਮੀਤ  ਬਿਸਾਰਹੁ  ॥ 

 ਚਰਨ  ਕਮਲ  ਰਿਦ  ਮਹਿ  ਉਰਿ  ਧਾਰਹੁ  ॥ 

 ਕਰਨ  ਕਾਰਨ  ਸੋ  ਪ੍ਰਭੁ  ਸਮਰਥੁ  ॥ 

 ਦ੍ਰਿੜੁ  ਕਰਿ  ਗਹਹੁ  ਨਾਮੁ  ਹਰਿ  ਵਥੁ  ॥ 

 ਇਹੁ  ਧਨੁ  ਸੰਚਹੁ  ਹੋਵਹੁ  ਭਗਵੰਤ  ॥ 

 ਸੰਤ  ਜਨਾ  ਕਾ  ਨਿਰਮਲ  ਮੰਤ  ॥ 

 ਏਕ  ਆਸ  ਰਾਖਹੁ  ਮਨ  ਮਾਹਿ  ॥ 

 ਸਰਬ  ਰੋਗ  ਨਾਨਕ  ਮਿਟਿ  ਜਾਹਿ  ॥੧॥ 

 ਜਿਸੁ  ਧਨ  ਕਉ  ਚਾਰਿ  ਕੁੰਟ  ਉਠਿ  ਧਾਵਹਿ  ॥ 

 ਸੋ  ਧਨੁ  ਹਰਿ  ਸੇਵਾ  ਤੇ  ਪਾਵਹਿ  ॥ 

 ਜਿਸੁ  ਸੁਖ  ਕਉ  ਨਿਤ  ਬਾਛਹਿ  ਮੀਤ  ॥ 

 ਸੋ  ਸੁਖੁ  ਸਾਧੂ  ਸੰਗਿ  ਪਰੀਤਿ  ॥ 

 ਜਿਸੁ  ਸੋਭਾ  ਕਉ  ਕਰਹਿ  ਭਲੀ  ਕਰਨੀ  ॥ 

 ਸਾ  ਸੋਭਾ  ਭਜੁ  ਹਰਿ  ਕੀ  ਸਰਨੀ  ॥ 

 ਅਨਿਕ  ਉਪਾਵੀ  ਰੋਗੁ  ਨ  ਜਾਇ  ॥ 

 ਰੋਗੁ  ਮਿਟੈ  ਹਰਿ  ਅਵਖਧੁ  ਲਾਇ  ॥ 

 ਸਰਬ  ਨਿਧਾਨ  ਮਹਿ  ਹਰਿ  ਨਾਮੁ  ਨਿਧਾਨੁ  ॥ 

 ਜਪਿ  ਨਾਨਕ  ਦਰਗਹਿ  ਪਰਵਾਨੁ  ॥੨॥ 

 ਮਨੁ  ਪਰਬੋਧਹੁ  ਹਰਿ  ਕੈ  ਨਾਇ  ॥ 

 ਦਹ  ਦਿਸਿ  ਧਾਵਤ  ਆਵੈ  ਠਾਇ  ॥ 

 ਤਾ  ਕਉ  ਬਿਘਨੁ  ਨ  ਲਾਗੈ  ਕੋਇ  ॥ 

 ਜਾ  ਕੈ  ਰਿਦੈ  ਬਸੈ  ਹਰਿ  ਸੋਇ  ॥ 

 ਕਲਿ  ਤਾਤੀ  ਠਾਂਢਾ  ਹਰਿ  ਨਾਉ  ॥ 

 ਸਿਮਰਿ  ਸਿਮਰਿ  ਸਦਾ  ਸੁਖ  ਪਾਉ  ॥ 

 ਭਉ  ਬਿਨਸੈ  ਪੂਰਨ  ਹੋਇ  ਆਸ  ॥ 

 ਭਗਤਿ  ਭਾਇ  ਆਤਮ  ਪਰਗਾਸ  ॥ 

 ਤਿਤੁ  ਘਰਿ  ਜਾਇ  ਬਸੈ  ਅਬਿਨਾਸੀ  ॥ 

 ਕਹੁ  ਨਾਨਕ  ਕਾਟੀ  ਜਮ  ਫਾਸੀ  ॥੩॥ 

 ਤਤੁ  ਬੀਚਾਰੁ  ਕਹੈ  ਜਨੁ  ਸਾਚਾ  ॥ 

 ਜਨਮਿ  ਮਰੈ  ਸੋ  ਕਾਚੋ  ਕਾਚਾ  ॥ 

 ਆਵਾ  ਗਵਨੁ  ਮਿਟੈ  ਪ੍ਰਭ  ਸੇਵ  ॥ 

 ਆਪੁ  ਤਿਆਗਿ  ਸਰਨਿ  ਗੁਰਦੇਵ  ॥ 

 ਇਉ  ਰਤਨ  ਜਨਮ  ਕਾ  ਹੋਇ  ਉਧਾਰੁ  ॥ 

 ਹਰਿ  ਹਰਿ  ਸਿਮਰਿ  ਪ੍ਰਾਨ  ਆਧਾਰੁ  ॥ 

 ਅਨਿਕ  ਉਪਾਵ  ਨ  ਛੂਟਨਹਾਰੇ  ॥ 

 ਸਿੰਮ੍ਰਿਤਿ  ਸਾਸਤ  ਬੇਦ  ਬੀਚਾਰੇ  ॥ 

 ਹਰਿ  ਕੀ  ਭਗਤਿ  ਕਰਹੁ  ਮਨੁ  ਲਾਇ  ॥ 

 ਮਨਿ  ਬੰਛਤ  ਨਾਨਕ  ਫਲ  ਪਾਇ  ॥੪॥ 

 ਸੰਗਿ  ਨ  ਚਾਲਸਿ  ਤੇਰੈ  ਧਨਾ  ॥ 

 ਤੂੰ  ਕਿਆ  ਲਪਟਾਵਹਿ  ਮੂਰਖ  ਮਨਾ  ॥ 

 ਸੁਤ  ਮੀਤ  ਕੁਟੰਬ  ਅਰੁ  ਬਨਿਤਾ  ॥ 

 ਇਨ  ਤੇ  ਕਹਹੁ  ਤੁਮ  ਕਵਨ  ਸਨਾਥਾ  ॥ 

 ਰਾਜ  ਰੰਗ  ਮਾਇਆ  ਬਿਸਥਾਰ  ॥ 

 ਇਨ  ਤੇ  ਕਹਹੁ  ਕਵਨ  ਛੁਟਕਾਰ  ॥ 

 ਅਸੁ  ਹਸਤੀ  ਰਥ  ਅਸਵਾਰੀ  ॥ 

 ਝੂਠਾ  ਡੰਫੁ  ਝੂਠੁ  ਪਾਸਾਰੀ  ॥ 

 ਜਿਨਿ  ਦੀਏ  ਤਿਸੁ  ਬੁਝੈ  ਨ  ਬਿਗਾਨਾ  ॥ 

 ਨਾਮੁ  ਬਿਸਾਰਿ  ਨਾਨਕ  ਪਛੁਤਾਨਾ  ॥੫॥ 

 ਗੁਰ  ਕੀ  ਮਤਿ  ਤੂੰ  ਲੇਹਿ  ਇਆਨੇ  ॥ 

 ਭਗਤਿ  ਬਿਨਾ  ਬਹੁ  ਡੂਬੇ  ਸਿਆਨੇ  ॥ 

 ਹਰਿ  ਕੀ  ਭਗਤਿ  ਕਰਹੁ  ਮਨ  ਮੀਤ  ॥ 

 ਨਿਰਮਲ  ਹੋਇ  ਤੁਮ੍ਹਾਰੋ  ਚੀਤ  ॥ 

 ਚਰਨ  ਕਮਲ  ਰਾਖਹੁ  ਮਨ  ਮਾਹਿ  ॥ 

 ਜਨਮ  ਜਨਮ  ਕੇ  ਕਿਲਬਿਖ  ਜਾਹਿ  ॥ 

 ਆਪਿ  ਜਪਹੁ  ਅਵਰਾ  ਨਾਮੁ  ਜਪਾਵਹੁ  ॥ 

 ਸੁਨਤ  ਕਹਤ  ਰਹਤ  ਗਤਿ  ਪਾਵਹੁ  ॥ 

 ਸਾਰ  ਭੂਤ  ਸਤਿ  ਹਰਿ  ਕੋ  ਨਾਉ  ॥ 

 ਸਹਜਿ  ਸੁਭਾਇ  ਨਾਨਕ  ਗੁਨ  ਗਾਉ  ॥੬॥ 

 ਗੁਨ  ਗਾਵਤ  ਤੇਰੀ  ਉਤਰਸਿ  ਮੈਲੁ  ॥ 

 ਬਿਨਸਿ  ਜਾਇ  ਹਉਮੈ  ਬਿਖੁ  ਫੈਲੁ  ॥ 

 ਹੋਹਿ  ਅਚਿੰਤੁ  ਬਸੈ  ਸੁਖ  ਨਾਲਿ  ॥ 

 ਸਾਸਿ  ਗ੍ਰਾਸਿ  ਹਰਿ  ਨਾਮੁ  ਸਮਾਲਿ  ॥ 

 ਛਾਡਿ  ਸਿਆਨਪ  ਸਗਲੀ  ਮਨਾ  ॥ 

 ਸਾਧਸੰਗਿ  ਪਾਵਹਿ  ਸਚੁ  ਧਨਾ  ॥ 

 ਹਰਿ  ਪੂੰਜੀ  ਸੰਚਿ  ਕਰਹੁ  ਬਿਉਹਾਰੁ  ॥ 

 ਈਹਾ  ਸੁਖੁ  ਦਰਗਹ  ਜੈਕਾਰੁ  ॥ 

 ਸਰਬ  ਨਿਰੰਤਰਿ  ਏਕੋ  ਦੇਖੁ  ॥ 

 ਕਹੁ  ਨਾਨਕ  ਜਾ  ਕੈ  ਮਸਤਕਿ  ਲੇਖੁ  ॥੭॥ 

 ਏਕੋ  ਜਪਿ  ਏਕੋ  ਸਾਲਾਹਿ  ॥ 

 ਏਕੁ  ਸਿਮਰਿ  ਏਕੋ  ਮਨ  ਆਹਿ  ॥ 

 ਏਕਸ  ਕੇ  ਗੁਨ  ਗਾਉ  ਅਨੰਤ  ॥ 

 ਮਨਿ  ਤਨਿ  ਜਾਪਿ  ਏਕ  ਭਗਵੰਤ  ॥ 

 ਏਕੋ  ਏਕੁ  ਏਕੁ  ਹਰਿ  ਆਪਿ  ॥ 

 ਪੂਰਨ  ਪੂਰਿ  ਰਹਿਓ  ਪ੍ਰਭੁ  ਬਿਆਪਿ  ॥ 

 ਅਨਿਕ  ਬਿਸਥਾਰ  ਏਕ  ਤੇ  ਭਏ  ॥ 

 ਏਕੁ  ਅਰਾਧਿ  ਪਰਾਛਤ  ਗਏ  ॥ 

 ਮਨ  ਤਨ  ਅੰਤਰਿ  ਏਕੁ  ਪ੍ਰਭੁ  ਰਾਤਾ  ॥ 

 ਗੁਰ  ਪ੍ਰਸਾਦਿ  ਨਾਨਕ  ਇਕੁ  ਜਾਤਾ  ॥੮॥੧੯॥ 

 ਸਲੋਕੁ  ॥ 

 ਫਿਰਤ  ਫਿਰਤ  ਪ੍ਰਭ  ਆਇਆ  ਪਰਿਆ  ਤਉ  ਸਰਨਾਇ  ॥ 

 ਨਾਨਕ  ਕੀ  ਪ੍ਰਭ  ਬੇਨਤੀ  ਅਪਨੀ  ਭਗਤੀ  ਲਾਇ  ॥੧॥ 

 ਅਸਟਪਦੀ  ॥ 

 ਜਾਚਕ  ਜਨੁ  ਜਾਚੈ  ਪ੍ਰਭ  ਦਾਨੁ  ॥ 

 ਕਰਿ  ਕਿਰਪਾ  ਦੇਵਹੁ  ਹਰਿ  ਨਾਮੁ  ॥ 

 ਸਾਧ  ਜਨਾ  ਕੀ  ਮਾਗਉ  ਧੂਰਿ  ॥ 

 ਪਾਰਬ੍ਰਹਮ  ਮੇਰੀ  ਸਰਧਾ  ਪੂਰਿ  ॥ 

 ਸਦਾ  ਸਦਾ  ਪ੍ਰਭ  ਕੇ  ਗੁਨ  ਗਾਵਉ  ॥ 

 ਸਾਸਿ  ਸਾਸਿ  ਪ੍ਰਭ  ਤੁਮਹਿ  ਧਿਆਵਉ  ॥ 

 ਚਰਨ  ਕਮਲ  ਸਿਉ  ਲਾਗੈ  ਪ੍ਰੀਤਿ  ॥ 

 ਭਗਤਿ  ਕਰਉ  ਪ੍ਰਭ  ਕੀ  ਨਿਤ  ਨੀਤਿ  ॥ 

 ਏਕ  ਓਟ  ਏਕੋ  ਆਧਾਰੁ  ॥ 

 ਨਾਨਕੁ  ਮਾਗੈ  ਨਾਮੁ  ਪ੍ਰਭ  ਸਾਰੁ  ॥੧॥ 

 ਪ੍ਰਭ  ਕੀ  ਦ੍ਰਿਸਟਿ  ਮਹਾ  ਸੁਖੁ  ਹੋਇ  ॥ 

 ਹਰਿ  ਰਸੁ  ਪਾਵੈ  ਬਿਰਲਾ  ਕੋਇ  ॥ 

 ਜਿਨ  ਚਾਖਿਆ  ਸੇ  ਜਨ  ਤ੍ਰਿਪਤਾਨੇ  ॥ 

 ਪੂਰਨ  ਪੁਰਖ  ਨਹੀ  ਡੋਲਾਨੇ  ॥ 

 ਸੁਭਰ  ਭਰੇ  ਪ੍ਰੇਮ  ਰਸ  ਰੰਗਿ  ॥ 

 ਉਪਜੈ  ਚਾਉ  ਸਾਧ  ਕੈ  ਸੰਗਿ  ॥ 

 ਪਰੇ  ਸਰਨਿ  ਆਨ  ਸਭ  ਤਿਆਗਿ  ॥ 

 ਅੰਤਰਿ  ਪ੍ਰਗਾਸ  ਅਨਦਿਨੁ  ਲਿਵ  ਲਾਗਿ  ॥ 

 ਬਡਭਾਗੀ  ਜਪਿਆ  ਪ੍ਰਭੁ  ਸੋਇ  ॥ 

 ਨਾਨਕ  ਨਾਮਿ  ਰਤੇ  ਸੁਖੁ  ਹੋਇ  ॥੨॥ 

 ਸੇਵਕ  ਕੀ  ਮਨਸਾ  ਪੂਰੀ  ਭਈ  ॥ 

 ਸਤਿਗੁਰ  ਤੇ  ਨਿਰਮਲ  ਮਤਿ  ਲਈ  ॥ 

 ਜਨ  ਕਉ  ਪ੍ਰਭੁ  ਹੋਇਓ  ਦਇਆਲੁ  ॥ 

 ਸੇਵਕੁ  ਕੀਨੋ  ਸਦਾ  ਨਿਹਾਲੁ  ॥ 

 ਬੰਧਨ  ਕਾਟਿ  ਮੁਕਤਿ  ਜਨੁ  ਭਇਆ  ॥ 

 ਜਨਮ  ਮਰਨ  ਦੂਖੁ  ਭ੍ਰਮੁ  ਗਇਆ  ॥ 

 ਇਛ  ਪੁਨੀ  ਸਰਧਾ  ਸਭ  ਪੂਰੀ  ॥ 

 ਰਵਿ  ਰਹਿਆ  ਸਦ  ਸੰਗਿ  ਹਜੂਰੀ  ॥ 

 ਜਿਸ  ਕਾ  ਸਾ  ਤਿਨਿ  ਲੀਆ  ਮਿਲਾਇ  ॥ 

 ਨਾਨਕ  ਭਗਤੀ  ਨਾਮਿ  ਸਮਾਇ  ॥੩॥ 

 ਸੋ  ਕਿਉ  ਬਿਸਰੈ  ਜਿ  ਘਾਲ  ਨ  ਭਾਨੈ  ॥ 

 ਸੋ  ਕਿਉ  ਬਿਸਰੈ  ਜਿ  ਕੀਆ  ਜਾਨੈ  ॥ 

 ਸੋ  ਕਿਉ  ਬਿਸਰੈ  ਜਿਨਿ  ਸਭੁ  ਕਿਛੁ  ਦੀਆ  ॥ 

 ਸੋ  ਕਿਉ  ਬਿਸਰੈ  ਜਿ  ਜੀਵਨ  ਜੀਆ  ॥ 

 ਸੋ  ਕਿਉ  ਬਿਸਰੈ  ਜਿ  ਅਗਨਿ  ਮਹਿ  ਰਾਖੈ  ॥ 

 ਗੁਰ  ਪ੍ਰਸਾਦਿ  ਕੋ  ਬਿਰਲਾ  ਲਾਖੈ  ॥ 

 ਸੋ  ਕਿਉ  ਬਿਸਰੈ  ਜਿ  ਬਿਖੁ  ਤੇ  ਕਾਢੈ  ॥ 

 ਜਨਮ  ਜਨਮ  ਕਾ  ਟੂਟਾ  ਗਾਢੈ  ॥ 

 ਗੁਰਿ  ਪੂਰੈ  ਤਤੁ  ਇਹੈ  ਬੁਝਾਇਆ  ॥ 

 ਪ੍ਰਭੁ  ਅਪਨਾ  ਨਾਨਕ  ਜਨ  ਧਿਆਇਆ  ॥੪॥ 

 ਸਾਜਨ  ਸੰਤ  ਕਰਹੁ  ਇਹੁ  ਕਾਮੁ  ॥ 

 ਆਨ  ਤਿਆਗਿ  ਜਪਹੁ  ਹਰਿ  ਨਾਮੁ  ॥ 

 ਸਿਮਰਿ  ਸਿਮਰਿ  ਸਿਮਰਿ  ਸੁਖ  ਪਾਵਹੁ  ॥ 

 ਆਪਿ  ਜਪਹੁ  ਅਵਰਹ  ਨਾਮੁ  ਜਪਾਵਹੁ  ॥ 

 ਭਗਤਿ  ਭਾਇ  ਤਰੀਐ  ਸੰਸਾਰੁ  ॥ 

 ਬਿਨੁ  ਭਗਤੀ  ਤਨੁ  ਹੋਸੀ  ਛਾਰੁ  ॥ 

 ਸਰਬ  ਕਲਿਆਣ  ਸੂਖ  ਨਿਧਿ  ਨਾਮੁ  ॥ 

 ਬੂਡਤ  ਜਾਤ  ਪਾਏ  ਬਿਸ੍ਰਾਮੁ  ॥ 

 ਸਗਲ  ਦੂਖ  ਕਾ  ਹੋਵਤ  ਨਾਸੁ  ॥ 

 ਨਾਨਕ  ਨਾਮੁ  ਜਪਹੁ  ਗੁਨਤਾਸੁ  ॥੫॥ 

 ਉਪਜੀ  ਪ੍ਰੀਤਿ  ਪ੍ਰੇਮ  ਰਸੁ  ਚਾਉ  ॥ 

 ਮਨ  ਤਨ  ਅੰਤਰਿ  ਇਹੀ  ਸੁਆਉ  ॥ 

 ਨੇਤ੍ਰਹੁ  ਪੇਖਿ  ਦਰਸੁ  ਸੁਖੁ  ਹੋਇ  ॥ 

 ਮਨੁ  ਬਿਗਸੈ  ਸਾਧ  ਚਰਨ  ਧੋਇ  ॥ 

 ਭਗਤ  ਜਨਾ  ਕੈ  ਮਨਿ  ਤਨਿ  ਰੰਗੁ  ॥ 

 ਬਿਰਲਾ  ਕੋਊ  ਪਾਵੈ  ਸੰਗੁ  ॥ 

 ਏਕ  ਬਸਤੁ  ਦੀਜੈ  ਕਰਿ  ਮਇਆ  ॥ 

 ਗੁਰ  ਪ੍ਰਸਾਦਿ  ਨਾਮੁ  ਜਪਿ  ਲਇਆ  ॥ 

 ਤਾ  ਕੀ  ਉਪਮਾ  ਕਹੀ  ਨ  ਜਾਇ  ॥ 

 ਨਾਨਕ  ਰਹਿਆ  ਸਰਬ  ਸਮਾਇ  ॥੬॥ 

 ਪ੍ਰਭ  ਬਖਸੰਦ  ਦੀਨ  ਦਇਆਲ  ॥ 

 ਭਗਤਿ  ਵਛਲ  ਸਦਾ  ਕਿਰਪਾਲ  ॥ 

 ਅਨਾਥ  ਨਾਥ  ਗੋਬਿੰਦ  ਗੁਪਾਲ  ॥ 

 ਸਰਬ  ਘਟਾ  ਕਰਤ  ਪ੍ਰਤਿਪਾਲ  ॥ 

 ਆਦਿ  ਪੁਰਖ  ਕਾਰਣ  ਕਰਤਾਰ  ॥ 

 ਭਗਤ  ਜਨਾ  ਕੇ  ਪ੍ਰਾਨ  ਅਧਾਰ  ॥ 

 ਜੋ  ਜੋ  ਜਪੈ  ਸੁ  ਹੋਇ  ਪੁਨੀਤ  ॥ 

 ਭਗਤਿ  ਭਾਇ  ਲਾਵੈ  ਮਨ  ਹੀਤ  ॥ 

 ਹਮ  ਨਿਰਗੁਨੀਆਰ  ਨੀਚ  ਅਜਾਨ  ॥ 

 ਨਾਨਕ  ਤੁਮਰੀ  ਸਰਨਿ  ਪੁਰਖ  ਭਗਵਾਨ  ॥੭॥ 

 ਸਰਬ  ਬੈਕੁੰਠ  ਮੁਕਤਿ  ਮੋਖ  ਪਾਏ  ॥ 

 ਏਕ  ਨਿਮਖ  ਹਰਿ  ਕੇ  ਗੁਨ  ਗਾਏ  ॥ 

 ਅਨਿਕ  ਰਾਜ  ਭੋਗ  ਬਡਿਆਈ  ॥ 

 ਹਰਿ  ਕੇ  ਨਾਮ  ਕੀ  ਕਥਾ  ਮਨਿ  ਭਾਈ  ॥ 

 ਬਹੁ  ਭੋਜਨ  ਕਾਪਰ  ਸੰਗੀਤ  ॥ 

 ਰਸਨਾ  ਜਪਤੀ  ਹਰਿ  ਹਰਿ  ਨੀਤ  ॥ 

 ਭਲੀ  ਸੁ  ਕਰਨੀ  ਸੋਭਾ  ਧਨਵੰਤ  ॥ 

 ਹਿਰਦੈ  ਬਸੇ  ਪੂਰਨ  ਗੁਰ  ਮੰਤ  ॥ 

 ਸਾਧਸੰਗਿ  ਪ੍ਰਭ  ਦੇਹੁ  ਨਿਵਾਸ  ॥ 

 ਸਰਬ  ਸੂਖ  ਨਾਨਕ  ਪਰਗਾਸ  ॥੮॥੨੦॥ 

 ਸਲੋਕੁ  ॥ 

 ਸਰਗੁਨ  ਨਿਰਗੁਨ  ਨਿਰੰਕਾਰ  ਸੁੰਨ  ਸਮਾਧੀ  ਆਪਿ  ॥ 

 ਆਪਨ  ਕੀਆ  ਨਾਨਕਾ  ਆਪੇ  ਹੀ  ਫਿਰਿ  ਜਾਪਿ  ॥੧॥ 

 ਅਸਟਪਦੀ  ॥ 

 ਜਬ  ਅਕਾਰੁ  ਇਹੁ  ਕਛੁ  ਨ  ਦ੍ਰਿਸਟੇਤਾ  ॥ 

 ਪਾਪ  ਪੁੰਨ  ਤਬ  ਕਹ  ਤੇ  ਹੋਤਾ  ॥ 

 ਜਬ  ਧਾਰੀ  ਆਪਨ  ਸੁੰਨ  ਸਮਾਧਿ  ॥ 

 ਤਬ  ਬੈਰ  ਬਿਰੋਧ  ਕਿਸੁ  ਸੰਗਿ  ਕਮਾਤਿ  ॥ 

 ਜਬ  ਇਸ  ਕਾ  ਬਰਨੁ  ਚਿਹਨੁ  ਨ  ਜਾਪਤ  ॥ 

 ਤਬ  ਹਰਖ  ਸੋਗ  ਕਹੁ  ਕਿਸਹਿ  ਬਿਆਪਤ  ॥ 

 ਜਬ  ਆਪਨ  ਆਪ  ਆਪਿ  ਪਾਰਬ੍ਰਹਮ  ॥ 

 ਤਬ  ਮੋਹ  ਕਹਾ  ਕਿਸੁ  ਹੋਵਤ  ਭਰਮ  ॥ 

 ਆਪਨ  ਖੇਲੁ  ਆਪਿ  ਵਰਤੀਜਾ  ॥ 

 ਨਾਨਕ  ਕਰਨੈਹਾਰੁ  ਨ  ਦੂਜਾ  ॥੧॥ 

 ਜਬ  ਹੋਵਤ  ਪ੍ਰਭ  ਕੇਵਲ  ਧਨੀ  ॥ 

 ਤਬ  ਬੰਧ  ਮੁਕਤਿ  ਕਹੁ  ਕਿਸ  ਕਉ  ਗਨੀ  ॥ 

 ਜਬ  ਏਕਹਿ  ਹਰਿ  ਅਗਮ  ਅਪਾਰ  ॥ 

 ਤਬ  ਨਰਕ  ਸੁਰਗ  ਕਹੁ  ਕਉਨ  ਅਉਤਾਰ  ॥ 

 ਜਬ  ਨਿਰਗੁਨ  ਪ੍ਰਭ  ਸਹਜ  ਸੁਭਾਇ  ॥ 

 ਤਬ  ਸਿਵ  ਸਕਤਿ  ਕਹਹੁ  ਕਿਤੁ  ਠਾਇ  ॥ 

 ਜਬ  ਆਪਹਿ  ਆਪਿ  ਅਪਨੀ  ਜੋਤਿ  ਧਰੈ  ॥ 

 ਤਬ  ਕਵਨ  ਨਿਡਰੁ  ਕਵਨ  ਕਤ  ਡਰੈ  ॥ 

 ਆਪਨ  ਚਲਿਤ  ਆਪਿ  ਕਰਨੈਹਾਰ  ॥ 

 ਨਾਨਕ  ਠਾਕੁਰ  ਅਗਮ  ਅਪਾਰ  ॥੨॥ 

 ਅਬਿਨਾਸੀ  ਸੁਖ  ਆਪਨ  ਆਸਨ  ॥ 

 ਤਹ  ਜਨਮ  ਮਰਨ  ਕਹੁ  ਕਹਾ  ਬਿਨਾਸਨ  ॥ 

 ਜਬ  ਪੂਰਨ  ਕਰਤਾ  ਪ੍ਰਭੁ  ਸੋਇ  ॥ 

 ਤਬ  ਜਮ  ਕੀ  ਤ੍ਰਾਸ  ਕਹਹੁ  ਕਿਸੁ  ਹੋਇ  ॥ 

 ਜਬ  ਅਬਿਗਤ  ਅਗੋਚਰ  ਪ੍ਰਭ  ਏਕਾ  ॥ 

 ਤਬ  ਚਿਤ੍ਰ  ਗੁਪਤ  ਕਿਸੁ  ਪੂਛਤ  ਲੇਖਾ  ॥ 

 ਜਬ  ਨਾਥ  ਨਿਰੰਜਨ  ਅਗੋਚਰ  ਅਗਾਧੇ  ॥ 

 ਤਬ  ਕਉਨ  ਛੁਟੇ  ਕਉਨ  ਬੰਧਨ  ਬਾਧੇ  ॥ 

 ਆਪਨ  ਆਪ  ਆਪ  ਹੀ  ਅਚਰਜਾ  ॥ 

 ਨਾਨਕ  ਆਪਨ  ਰੂਪ  ਆਪ  ਹੀ  ਉਪਰਜਾ  ॥੩॥ 

 ਜਹ  ਨਿਰਮਲ  ਪੁਰਖੁ  ਪੁਰਖ  ਪਤਿ  ਹੋਤਾ  ॥ 

 ਤਹ  ਬਿਨੁ  ਮੈਲੁ  ਕਹਹੁ  ਕਿਆ  ਧੋਤਾ  ॥ 

 ਜਹ  ਨਿਰੰਜਨ  ਨਿਰੰਕਾਰ  ਨਿਰਬਾਨ  ॥ 

 ਤਹ  ਕਉਨ  ਕਉ  ਮਾਨ  ਕਉਨ  ਅਭਿਮਾਨ  ॥ 

 ਜਹ  ਸਰੂਪ  ਕੇਵਲ  ਜਗਦੀਸ  ॥ 

 ਤਹ  ਛਲ  ਛਿਦ੍ਰ  ਲਗਤ  ਕਹੁ  ਕੀਸ  ॥ 

 ਜਹ  ਜੋਤਿ  ਸਰੂਪੀ  ਜੋਤਿ  ਸੰਗਿ  ਸਮਾਵੈ  ॥ 

 ਤਹ  ਕਿਸਹਿ  ਭੂਖ  ਕਵਨੁ  ਤ੍ਰਿਪਤਾਵੈ  ॥ 

 ਕਰਨ  ਕਰਾਵਨ  ਕਰਨੈਹਾਰੁ  ॥ 

 ਨਾਨਕ  ਕਰਤੇ  ਕਾ  ਨਾਹਿ  ਸੁਮਾਰੁ  ॥੪॥ 

 ਜਬ  ਅਪਨੀ  ਸੋਭਾ  ਆਪਨ  ਸੰਗਿ  ਬਨਾਈ  ॥ 

 ਤਬ  ਕਵਨ  ਮਾਇ  ਬਾਪ  ਮਿਤ੍ਰ  ਸੁਤ  ਭਾਈ  ॥ 

 ਜਹ  ਸਰਬ  ਕਲਾ  ਆਪਹਿ  ਪਰਬੀਨ  ॥ 

 ਤਹ  ਬੇਦ  ਕਤੇਬ  ਕਹਾ  ਕੋਊ  ਚੀਨ  ॥ 

 ਜਬ  ਆਪਨ  ਆਪੁ  ਆਪਿ  ਉਰਿ  ਧਾਰੈ  ॥ 

 ਤਉ  ਸਗਨ  ਅਪਸਗਨ  ਕਹਾ  ਬੀਚਾਰੈ  ॥ 

 ਜਹ  ਆਪਨ  ਊਚ  ਆਪਨ  ਆਪਿ  ਨੇਰਾ  ॥ 

 ਤਹ  ਕਉਨ  ਠਾਕੁਰੁ  ਕਉਨੁ  ਕਹੀਐ  ਚੇਰਾ  ॥ 

 ਬਿਸਮਨ  ਬਿਸਮ  ਰਹੇ  ਬਿਸਮਾਦ  ॥ 

 ਨਾਨਕ  ਅਪਨੀ  ਗਤਿ  ਜਾਨਹੁ  ਆਪਿ  ॥੫॥ 

 ਜਹ  ਅਛਲ  ਅਛੇਦ  ਅਭੇਦ  ਸਮਾਇਆ  ॥ 

 ਊਹਾ  ਕਿਸਹਿ  ਬਿਆਪਤ  ਮਾਇਆ  ॥ 

 ਆਪਸ  ਕਉ  ਆਪਹਿ  ਆਦੇਸੁ  ॥ 

 ਤਿਹੁ  ਗੁਣ  ਕਾ  ਨਾਹੀ  ਪਰਵੇਸੁ  ॥ 

 ਜਹ  ਏਕਹਿ  ਏਕ  ਏਕ  ਭਗਵੰਤਾ  ॥ 

 ਤਹ  ਕਉਨੁ  ਅਚਿੰਤੁ  ਕਿਸੁ  ਲਾਗੈ  ਚਿੰਤਾ  ॥ 

 ਜਹ  ਆਪਨ  ਆਪੁ  ਆਪਿ  ਪਤੀਆਰਾ  ॥ 

 ਤਹ  ਕਉਨੁ  ਕਥੈ  ਕਉਨੁ  ਸੁਨਨੈਹਾਰਾ  ॥ 

 ਬਹੁ  ਬੇਅੰਤ  ਊਚ  ਤੇ  ਊਚਾ  ॥ 

 ਨਾਨਕ  ਆਪਸ  ਕਉ  ਆਪਹਿ  ਪਹੂਚਾ  ॥੬॥ 

 ਜਹ  ਆਪਿ  ਰਚਿਓ  ਪਰਪੰਚੁ  ਅਕਾਰੁ  ॥ 

 ਤਿਹੁ  ਗੁਣ  ਮਹਿ  ਕੀਨੋ  ਬਿਸਥਾਰੁ  ॥ 

 ਪਾਪੁ  ਪੁੰਨੁ  ਤਹ  ਭਈ  ਕਹਾਵਤ  ॥ 

 ਕੋਊ  ਨਰਕ  ਕੋਊ  ਸੁਰਗ  ਬੰਛਾਵਤ  ॥ 

 ਆਲ  ਜਾਲ  ਮਾਇਆ  ਜੰਜਾਲ  ॥ 

 ਹਉਮੈ  ਮੋਹ  ਭਰਮ  ਭੈ  ਭਾਰ  ॥ 

 ਦੂਖ  ਸੂਖ  ਮਾਨ  ਅਪਮਾਨ  ॥ 

 ਅਨਿਕ  ਪ੍ਰਕਾਰ  ਕੀਓ  ਬਖ੍ਯਾਨ  ॥ 

 ਆਪਨ  ਖੇਲੁ  ਆਪਿ  ਕਰਿ  ਦੇਖੈ  ॥ 

 ਖੇਲੁ  ਸੰਕੋਚੈ  ਤਉ  ਨਾਨਕ  ਏਕੈ  ॥੭॥ 

 ਜਹ  ਅਬਿਗਤੁ  ਭਗਤੁ  ਤਹ  ਆਪਿ  ॥ 

 ਜਹ  ਪਸਰੈ  ਪਾਸਾਰੁ  ਸੰਤ  ਪਰਤਾਪਿ  ॥ 

 ਦੁਹੂ  ਪਾਖ  ਕਾ  ਆਪਹਿ  ਧਨੀ  ॥ 

 ਉਨ  ਕੀ  ਸੋਭਾ  ਉਨਹੂ  ਬਨੀ  ॥ 

 ਆਪਹਿ  ਕਉਤਕ  ਕਰੈ  ਅਨਦ  ਚੋਜ  ॥ 

 ਆਪਹਿ  ਰਸ  ਭੋਗਨ  ਨਿਰਜੋਗ  ॥ 

 ਜਿਸੁ  ਭਾਵੈ  ਤਿਸੁ  ਆਪਨ  ਨਾਇ  ਲਾਵੈ  ॥ 

 ਜਿਸੁ  ਭਾਵੈ  ਤਿਸੁ  ਖੇਲ  ਖਿਲਾਵੈ  ॥ 

 ਬੇਸੁਮਾਰ  ਅਥਾਹ  ਅਗਨਤ  ਅਤੋਲੈ  ॥ 

 ਜਿਉ  ਬੁਲਾਵਹੁ  ਤਿਉ  ਨਾਨਕ  ਦਾਸ  ਬੋਲੈ  ॥੮॥੨੧॥ 

 ਸਲੋਕੁ  ॥ 

 ਜੀਅ  ਜੰਤ  ਕੇ  ਠਾਕੁਰਾ  ਆਪੇ  ਵਰਤਣਹਾਰ  ॥ 

 ਨਾਨਕ  ਏਕੋ  ਪਸਰਿਆ  ਦੂਜਾ  ਕਹ  ਦ੍ਰਿਸਟਾਰ  ॥੧॥ 

 ਅਸਟਪਦੀ  ॥ 

 ਆਪਿ  ਕਥੈ  ਆਪਿ  ਸੁਨਨੈਹਾਰੁ  ॥ 

 ਆਪਹਿ  ਏਕੁ  ਆਪਿ  ਬਿਸਥਾਰੁ  ॥ 

 ਜਾ  ਤਿਸੁ  ਭਾਵੈ  ਤਾ  ਸ੍ਰਿਸਟਿ  ਉਪਾਏ  ॥ 

 ਆਪਨੈ  ਭਾਣੈ  ਲਏ  ਸਮਾਏ  ॥ 

 ਤੁਮ  ਤੇ  ਭਿੰਨ  ਨਹੀ  ਕਿਛੁ  ਹੋਇ  ॥ 

 ਆਪਨ  ਸੂਤਿ  ਸਭੁ  ਜਗਤੁ  ਪਰੋਇ  ॥ 

 ਜਾ  ਕਉ  ਪ੍ਰਭ  ਜੀਉ  ਆਪਿ  ਬੁਝਾਏ  ॥ 

 ਸਚੁ  ਨਾਮੁ  ਸੋਈ  ਜਨੁ  ਪਾਏ  ॥ 

 ਸੋ  ਸਮਦਰਸੀ  ਤਤ  ਕਾ  ਬੇਤਾ  ॥ 

 ਨਾਨਕ  ਸਗਲ  ਸ੍ਰਿਸਟਿ  ਕਾ  ਜੇਤਾ  ॥੧॥ 

 ਜੀਅ  ਜੰਤ੍ਰ  ਸਭ  ਤਾ  ਕੈ  ਹਾਥ  ॥ 

 ਦੀਨ  ਦਇਆਲ  ਅਨਾਥ  ਕੋ  ਨਾਥੁ  ॥ 

 ਜਿਸੁ  ਰਾਖੈ  ਤਿਸੁ  ਕੋਇ  ਨ  ਮਾਰੈ  ॥ 

 ਸੋ  ਮੂਆ  ਜਿਸੁ  ਮਨਹੁ  ਬਿਸਾਰੈ  ॥ 

 ਤਿਸੁ  ਤਜਿ  ਅਵਰ  ਕਹਾ  ਕੋ  ਜਾਇ  ॥ 

 ਸਭ  ਸਿਰਿ  ਏਕੁ  ਨਿਰੰਜਨ  ਰਾਇ  ॥ 

 ਜੀਅ  ਕੀ  ਜੁਗਤਿ  ਜਾ  ਕੈ  ਸਭ  ਹਾਥਿ  ॥ 

 ਅੰਤਰਿ  ਬਾਹਰਿ  ਜਾਨਹੁ  ਸਾਥਿ  ॥ 

 ਗੁਨ  ਨਿਧਾਨ  ਬੇਅੰਤ  ਅਪਾਰ  ॥ 

 ਨਾਨਕ  ਦਾਸ  ਸਦਾ  ਬਲਿਹਾਰ  ॥੨॥ 

 ਪੂਰਨ  ਪੂਰਿ  ਰਹੇ  ਦਇਆਲ  ॥ 

 ਸਭ  ਊਪਰਿ  ਹੋਵਤ  ਕਿਰਪਾਲ  ॥ 

 ਅਪਨੇ  ਕਰਤਬ  ਜਾਨੈ  ਆਪਿ  ॥ 

 ਅੰਤਰਜਾਮੀ  ਰਹਿਓ  ਬਿਆਪਿ  ॥ 

 ਪ੍ਰਤਿਪਾਲੈ  ਜੀਅਨ  ਬਹੁ  ਭਾਤਿ  ॥ 

 ਜੋ  ਜੋ  ਰਚਿਓ  ਸੁ  ਤਿਸਹਿ  ਧਿਆਤਿ  ॥ 

 ਜਿਸੁ  ਭਾਵੈ  ਤਿਸੁ  ਲਏ  ਮਿਲਾਇ  ॥ 

 ਭਗਤਿ  ਕਰਹਿ  ਹਰਿ  ਕੇ  ਗੁਣ  ਗਾਇ  ॥ 

 ਮਨ  ਅੰਤਰਿ  ਬਿਸ੍ਵਾਸੁ  ਕਰਿ  ਮਾਨਿਆ  ॥ 

 ਕਰਨਹਾਰੁ  ਨਾਨਕ  ਇਕੁ  ਜਾਨਿਆ  ॥੩॥ 

 ਜਨੁ  ਲਾਗਾ  ਹਰਿ  ਏਕੈ  ਨਾਇ  ॥ 

 ਤਿਸ  ਕੀ  ਆਸ  ਨ  ਬਿਰਥੀ  ਜਾਇ  ॥ 

 ਸੇਵਕ  ਕਉ  ਸੇਵਾ  ਬਨਿ  ਆਈ  ॥ 

 ਹੁਕਮੁ  ਬੂਝਿ  ਪਰਮ  ਪਦੁ  ਪਾਈ  ॥ 

 ਇਸ  ਤੇ  ਊਪਰਿ  ਨਹੀ  ਬੀਚਾਰੁ  ॥ 

 ਜਾ  ਕੈ  ਮਨਿ  ਬਸਿਆ  ਨਿਰੰਕਾਰੁ  ॥ 

 ਬੰਧਨ  ਤੋਰਿ  ਭਏ  ਨਿਰਵੈਰ  ॥ 

 ਅਨਦਿਨੁ  ਪੂਜਹਿ  ਗੁਰ  ਕੇ  ਪੈਰ  ॥ 

 ਇਹ  ਲੋਕ  ਸੁਖੀਏ  ਪਰਲੋਕ  ਸੁਹੇਲੇ  ॥ 

 ਨਾਨਕ  ਹਰਿ  ਪ੍ਰਭਿ  ਆਪਹਿ  ਮੇਲੇ  ॥੪॥ 

 ਸਾਧਸੰਗਿ  ਮਿਲਿ  ਕਰਹੁ  ਅਨੰਦ  ॥ 

 ਗੁਨ  ਗਾਵਹੁ  ਪ੍ਰਭ  ਪਰਮਾਨੰਦ  ॥ 

 ਰਾਮ  ਨਾਮ  ਤਤੁ  ਕਰਹੁ  ਬੀਚਾਰੁ  ॥ 

 ਦ੍ਰੁਲਭ  ਦੇਹ  ਕਾ  ਕਰਹੁ  ਉਧਾਰੁ  ॥ 

 ਅੰਮ੍ਰਿਤ  ਬਚਨ  ਹਰਿ  ਕੇ  ਗੁਨ  ਗਾਉ  ॥ 

 ਪ੍ਰਾਨ  ਤਰਨ  ਕਾ  ਇਹੈ  ਸੁਆਉ  ॥ 

 ਆਠ  ਪਹਰ  ਪ੍ਰਭ  ਪੇਖਹੁ  ਨੇਰਾ  ॥ 

 ਮਿਟੈ  ਅਗਿਆਨੁ  ਬਿਨਸੈ  ਅੰਧੇਰਾ  ॥ 

 ਸੁਨਿ  ਉਪਦੇਸੁ  ਹਿਰਦੈ  ਬਸਾਵਹੁ  ॥ 

 ਮਨ  ਇਛੇ  ਨਾਨਕ  ਫਲ  ਪਾਵਹੁ  ॥੫॥ 

 ਹਲਤੁ  ਪਲਤੁ  ਦੁਇ  ਲੇਹੁ  ਸਵਾਰਿ  ॥ 

 ਰਾਮ  ਨਾਮੁ  ਅੰਤਰਿ  ਉਰਿ  ਧਾਰਿ  ॥ 

 ਪੂਰੇ  ਗੁਰ  ਕੀ  ਪੂਰੀ  ਦੀਖਿਆ  ॥ 

 ਜਿਸੁ  ਮਨਿ  ਬਸੈ  ਤਿਸੁ  ਸਾਚੁ  ਪਰੀਖਿਆ  ॥ 

 ਮਨਿ  ਤਨਿ  ਨਾਮੁ  ਜਪਹੁ  ਲਿਵ  ਲਾਇ  ॥ 

 ਦੂਖੁ  ਦਰਦੁ  ਮਨ  ਤੇ  ਭਉ  ਜਾਇ  ॥ 

 ਸਚੁ  ਵਾਪਾਰੁ  ਕਰਹੁ  ਵਾਪਾਰੀ  ॥ 

 ਦਰਗਹ  ਨਿਬਹੈ  ਖੇਪ  ਤੁਮਾਰੀ  ॥ 

 ਏਕਾ  ਟੇਕ  ਰਖਹੁ  ਮਨ  ਮਾਹਿ  ॥ 

 ਨਾਨਕ  ਬਹੁਰਿ  ਨ  ਆਵਹਿ  ਜਾਹਿ  ॥੬॥ 

 ਤਿਸ  ਤੇ  ਦੂਰਿ  ਕਹਾ  ਕੋ  ਜਾਇ  ॥ 

 ਉਬਰੈ  ਰਾਖਨਹਾਰੁ  ਧਿਆਇ  ॥ 

 ਨਿਰਭਉ  ਜਪੈ  ਸਗਲ  ਭਉ  ਮਿਟੈ  ॥ 

 ਪ੍ਰਭ  ਕਿਰਪਾ  ਤੇ  ਪ੍ਰਾਣੀ  ਛੁਟੈ  ॥ 

 ਜਿਸੁ  ਪ੍ਰਭੁ  ਰਾਖੈ  ਤਿਸੁ  ਨਾਹੀ  ਦੂਖ  ॥ 

 ਨਾਮੁ  ਜਪਤ  ਮਨਿ  ਹੋਵਤ  ਸੂਖ  ॥ 

 ਚਿੰਤਾ  ਜਾਇ  ਮਿਟੈ  ਅਹੰਕਾਰੁ  ॥ 

 ਤਿਸੁ  ਜਨ  ਕਉ  ਕੋਇ  ਨ  ਪਹੁਚਨਹਾਰੁ  ॥ 

 ਸਿਰ  ਊਪਰਿ  ਠਾਢਾ  ਗੁਰੁ  ਸੂਰਾ  ॥ 

 ਨਾਨਕ  ਤਾ  ਕੇ  ਕਾਰਜ  ਪੂਰਾ  ॥੭॥ 

 ਮਤਿ  ਪੂਰੀ  ਅੰਮ੍ਰਿਤੁ  ਜਾ  ਕੀ  ਦ੍ਰਿਸਟਿ  ॥ 

 ਦਰਸਨੁ  ਪੇਖਤ  ਉਧਰਤ  ਸ੍ਰਿਸਟਿ  ॥ 

 ਚਰਨ  ਕਮਲ  ਜਾ  ਕੇ  ਅਨੂਪ  ॥ 

 ਸਫਲ  ਦਰਸਨੁ  ਸੁੰਦਰ  ਹਰਿ  ਰੂਪ  ॥ 

 ਧੰਨੁ  ਸੇਵਾ  ਸੇਵਕੁ  ਪਰਵਾਨੁ  ॥ 

 ਅੰਤਰਜਾਮੀ  ਪੁਰਖੁ  ਪ੍ਰਧਾਨੁ  ॥ 

 ਜਿਸੁ  ਮਨਿ  ਬਸੈ  ਸੁ  ਹੋਤ  ਨਿਹਾਲੁ  ॥ 

 ਤਾ  ਕੈ  ਨਿਕਟਿ  ਨ  ਆਵਤ  ਕਾਲੁ  ॥ 

 ਅਮਰ  ਭਏ  ਅਮਰਾ  ਪਦੁ  ਪਾਇਆ  ॥ 

 ਸਾਧਸੰਗਿ  ਨਾਨਕ  ਹਰਿ  ਧਿਆਇਆ  ॥੮॥੨੨॥ 

 ਸਲੋਕੁ  ॥ 

 ਗਿਆਨ  ਅੰਜਨੁ  ਗੁਰਿ  ਦੀਆ  ਅਗਿਆਨ  ਅੰਧੇਰ  ਬਿਨਾਸੁ  ॥ 

 ਹਰਿ  ਕਿਰਪਾ  ਤੇ  ਸੰਤ  ਭੇਟਿਆ  ਨਾਨਕ  ਮਨਿ  ਪਰਗਾਸੁ  ॥੧॥ 

 ਅਸਟਪਦੀ  ॥ 

 ਸੰਤਸੰਗਿ  ਅੰਤਰਿ  ਪ੍ਰਭੁ  ਡੀਠਾ  ॥ 

 ਨਾਮੁ  ਪ੍ਰਭੂ  ਕਾ  ਲਾਗਾ  ਮੀਠਾ  ॥ 

 ਸਗਲ  ਸਮਿਗ੍ਰੀ  ਏਕਸੁ  ਘਟ  ਮਾਹਿ  ॥ 

 ਅਨਿਕ  ਰੰਗ  ਨਾਨਾ  ਦ੍ਰਿਸਟਾਹਿ  ॥ 

 ਨਉ  ਨਿਧਿ  ਅੰਮ੍ਰਿਤੁ  ਪ੍ਰਭ  ਕਾ  ਨਾਮੁ  ॥ 

 ਦੇਹੀ  ਮਹਿ  ਇਸ  ਕਾ  ਬਿਸ੍ਰਾਮੁ  ॥ 

 ਸੁੰਨ  ਸਮਾਧਿ  ਅਨਹਤ  ਤਹ  ਨਾਦ  ॥ 

 ਕਹਨੁ  ਨ  ਜਾਈ  ਅਚਰਜ  ਬਿਸਮਾਦ  ॥ 

 ਤਿਨਿ  ਦੇਖਿਆ  ਜਿਸੁ  ਆਪਿ  ਦਿਖਾਏ  ॥ 

 ਨਾਨਕ  ਤਿਸੁ  ਜਨ  ਸੋਝੀ  ਪਾਏ  ॥੧॥ 

 ਸੋ  ਅੰਤਰਿ  ਸੋ  ਬਾਹਰਿ  ਅਨੰਤ  ॥ 

 ਘਟਿ  ਘਟਿ  ਬਿਆਪਿ  ਰਹਿਆ  ਭਗਵੰਤ  ॥ 

 ਧਰਨਿ  ਮਾਹਿ  ਆਕਾਸ  ਪਇਆਲ  ॥ 

 ਸਰਬ  ਲੋਕ  ਪੂਰਨ  ਪ੍ਰਤਿਪਾਲ  ॥ 

 ਬਨਿ  ਤਿਨਿ  ਪਰਬਤਿ  ਹੈ  ਪਾਰਬ੍ਰਹਮੁ  ॥ 

 ਜੈਸੀ  ਆਗਿਆ  ਤੈਸਾ  ਕਰਮੁ  ॥ 

 ਪਉਣ  ਪਾਣੀ  ਬੈਸੰਤਰ  ਮਾਹਿ  ॥ 

 ਚਾਰਿ  ਕੁੰਟ  ਦਹ  ਦਿਸੇ  ਸਮਾਹਿ  ॥ 

 ਤਿਸ  ਤੇ  ਭਿੰਨ  ਨਹੀ  ਕੋ  ਠਾਉ  ॥ 

 ਗੁਰ  ਪ੍ਰਸਾਦਿ  ਨਾਨਕ  ਸੁਖੁ  ਪਾਉ  ॥੨॥ 

 ਬੇਦ  ਪੁਰਾਨ  ਸਿੰਮ੍ਰਿਤਿ  ਮਹਿ  ਦੇਖੁ  ॥ 

 ਸਸੀਅਰ  ਸੂਰ  ਨਖ੍ਯਤ੍ਰ  ਮਹਿ  ਏਕੁ  ॥ 

 ਬਾਣੀ  ਪ੍ਰਭ  ਕੀ  ਸਭੁ  ਕੋ  ਬੋਲੈ  ॥ 

 ਆਪਿ  ਅਡੋਲੁ  ਨ  ਕਬਹੂ  ਡੋਲੈ  ॥ 

 ਸਰਬ  ਕਲਾ  ਕਰਿ  ਖੇਲੈ  ਖੇਲ  ॥ 

 ਮੋਲਿ  ਨ  ਪਾਈਐ  ਗੁਣਹ  ਅਮੋਲ  ॥ 

 ਸਰਬ  ਜੋਤਿ  ਮਹਿ  ਜਾ  ਕੀ  ਜੋਤਿ  ॥ 

 ਧਾਰਿ  ਰਹਿਓ  ਸੁਆਮੀ  ਓਤਿ  ਪੋਤਿ  ॥ 

 ਗੁਰ  ਪਰਸਾਦਿ  ਭਰਮ  ਕਾ  ਨਾਸੁ  ॥ 

 ਨਾਨਕ  ਤਿਨ  ਮਹਿ  ਏਹੁ  ਬਿਸਾਸੁ  ॥੩॥ 

 ਸੰਤ  ਜਨਾ  ਕਾ  ਪੇਖਨੁ  ਸਭੁ  ਬ੍ਰਹਮ  ॥ 

 ਸੰਤ  ਜਨਾ  ਕੈ  ਹਿਰਦੈ  ਸਭਿ  ਧਰਮ  ॥ 

 ਸੰਤ  ਜਨਾ  ਸੁਨਹਿ  ਸੁਭ  ਬਚਨ  ॥ 

 ਸਰਬ  ਬਿਆਪੀ  ਰਾਮ  ਸੰਗਿ  ਰਚਨ  ॥ 

 ਜਿਨਿ  ਜਾਤਾ  ਤਿਸ  ਕੀ  ਇਹ  ਰਹਤ  ॥ 

 ਸਤਿ  ਬਚਨ  ਸਾਧੂ  ਸਭਿ  ਕਹਤ  ॥ 

 ਜੋ  ਜੋ  ਹੋਇ  ਸੋਈ  ਸੁਖੁ  ਮਾਨੈ  ॥ 

 ਕਰਨ  ਕਰਾਵਨਹਾਰੁ  ਪ੍ਰਭੁ  ਜਾਨੈ  ॥ 

 ਅੰਤਰਿ  ਬਸੇ  ਬਾਹਰਿ  ਭੀ  ਓਹੀ  ॥ 

 ਨਾਨਕ  ਦਰਸਨੁ  ਦੇਖਿ  ਸਭ  ਮੋਹੀ  ॥੪॥ 

 ਆਪਿ  ਸਤਿ  ਕੀਆ  ਸਭੁ  ਸਤਿ  ॥ 

 ਤਿਸੁ  ਪ੍ਰਭ  ਤੇ  ਸਗਲੀ  ਉਤਪਤਿ  ॥ 

 ਤਿਸੁ  ਭਾਵੈ  ਤਾ  ਕਰੇ  ਬਿਸਥਾਰੁ  ॥ 

 ਤਿਸੁ  ਭਾਵੈ  ਤਾ  ਏਕੰਕਾਰੁ  ॥ 

 ਅਨਿਕ  ਕਲਾ  ਲਖੀ  ਨਹ  ਜਾਇ  ॥ 

 ਜਿਸੁ  ਭਾਵੈ  ਤਿਸੁ  ਲਏ  ਮਿਲਾਇ  ॥ 

 ਕਵਨ  ਨਿਕਟਿ  ਕਵਨ  ਕਹੀਐ  ਦੂਰਿ  ॥ 

 ਆਪੇ  ਆਪਿ  ਆਪ  ਭਰਪੂਰਿ  ॥ 

 ਅੰਤਰਗਤਿ  ਜਿਸੁ  ਆਪਿ  ਜਨਾਏ  ॥ 

 ਨਾਨਕ  ਤਿਸੁ  ਜਨ  ਆਪਿ  ਬੁਝਾਏ  ॥੫॥ 

 ਸਰਬ  ਭੂਤ  ਆਪਿ  ਵਰਤਾਰਾ  ॥ 

 ਸਰਬ  ਨੈਨ  ਆਪਿ  ਪੇਖਨਹਾਰਾ  ॥ 

 ਸਗਲ  ਸਮਗ੍ਰੀ  ਜਾ  ਕਾ  ਤਨਾ  ॥ 

 ਆਪਨ  ਜਸੁ  ਆਪ  ਹੀ  ਸੁਨਾ  ॥ 

 ਆਵਨ  ਜਾਨੁ  ਇਕੁ  ਖੇਲੁ  ਬਨਾਇਆ  ॥ 

 ਆਗਿਆਕਾਰੀ  ਕੀਨੀ  ਮਾਇਆ  ॥ 

 ਸਭ  ਕੈ  ਮਧਿ  ਅਲਿਪਤੋ  ਰਹੈ  ॥ 

 ਜੋ  ਕਿਛੁ  ਕਹਣਾ  ਸੁ  ਆਪੇ  ਕਹੈ  ॥ 

 ਆਗਿਆ  ਆਵੈ  ਆਗਿਆ  ਜਾਇ  ॥ 

 ਨਾਨਕ  ਜਾ  ਭਾਵੈ  ਤਾ  ਲਏ  ਸਮਾਇ  ॥੬॥ 

 ਇਸ  ਤੇ  ਹੋਇ  ਸੁ  ਨਾਹੀ  ਬੁਰਾ  ॥ 

 ਓਰੈ  ਕਹਹੁ  ਕਿਨੈ  ਕਛੁ  ਕਰਾ  ॥ 

 ਆਪਿ  ਭਲਾ  ਕਰਤੂਤਿ  ਅਤਿ  ਨੀਕੀ  ॥ 

 ਆਪੇ  ਜਾਨੈ  ਅਪਨੇ  ਜੀ  ਕੀ  ॥ 

 ਆਪਿ  ਸਾਚੁ  ਧਾਰੀ  ਸਭ  ਸਾਚੁ  ॥ 

 ਓਤਿ  ਪੋਤਿ  ਆਪਨ  ਸੰਗਿ  ਰਾਚੁ  ॥ 

 ਤਾ  ਕੀ  ਗਤਿ  ਮਿਤਿ  ਕਹੀ  ਨ  ਜਾਇ  ॥ 

 ਦੂਸਰ  ਹੋਇ  ਤ  ਸੋਝੀ  ਪਾਇ  ॥ 

 ਤਿਸ  ਕਾ  ਕੀਆ  ਸਭੁ  ਪਰਵਾਨੁ  ॥ 

 ਗੁਰ  ਪ੍ਰਸਾਦਿ  ਨਾਨਕ  ਇਹੁ  ਜਾਨੁ  ॥੭॥ 

 ਜੋ  ਜਾਨੈ  ਤਿਸੁ  ਸਦਾ  ਸੁਖੁ  ਹੋਇ  ॥ 

 ਆਪਿ  ਮਿਲਾਇ  ਲਏ  ਪ੍ਰਭੁ  ਸੋਇ  ॥ 

 ਓਹੁ  ਧਨਵੰਤੁ  ਕੁਲਵੰਤੁ  ਪਤਿਵੰਤੁ  ॥ 

 ਜੀਵਨ  ਮੁਕਤਿ  ਜਿਸੁ  ਰਿਦੈ  ਭਗਵੰਤੁ  ॥ 

 ਧੰਨੁ  ਧੰਨੁ  ਧੰਨੁ  ਜਨੁ  ਆਇਆ  ॥ 

 ਜਿਸੁ  ਪ੍ਰਸਾਦਿ  ਸਭੁ  ਜਗਤੁ  ਤਰਾਇਆ  ॥ 

 ਜਨ  ਆਵਨ  ਕਾ  ਇਹੈ  ਸੁਆਉ  ॥ 

 ਜਨ  ਕੈ  ਸੰਗਿ  ਚਿਤਿ  ਆਵੈ  ਨਾਉ  ॥ 

 ਆਪਿ  ਮੁਕਤੁ  ਮੁਕਤੁ  ਕਰੈ  ਸੰਸਾਰੁ  ॥ 

 ਨਾਨਕ  ਤਿਸੁ  ਜਨ  ਕਉ  ਸਦਾ  ਨਮਸਕਾਰੁ  ॥੮॥੨੩॥ 

 ਸਲੋਕੁ  ॥ 

 ਪੂਰਾ  ਪ੍ਰਭੁ  ਆਰਾਧਿਆ  ਪੂਰਾ  ਜਾ  ਕਾ  ਨਾਉ  ॥ 

 ਨਾਨਕ  ਪੂਰਾ  ਪਾਇਆ  ਪੂਰੇ  ਕੇ  ਗੁਨ  ਗਾਉ  ॥੧॥ 

 ਅਸਟਪਦੀ  ॥ 

 ਪੂਰੇ  ਗੁਰ  ਕਾ  ਸੁਨਿ  ਉਪਦੇਸੁ  ॥ 

 ਪਾਰਬ੍ਰਹਮੁ  ਨਿਕਟਿ  ਕਰਿ  ਪੇਖੁ  ॥ 

 ਸਾਸਿ  ਸਾਸਿ  ਸਿਮਰਹੁ  ਗੋਬਿੰਦ  ॥ 

 ਮਨ  ਅੰਤਰ  ਕੀ  ਉਤਰੈ  ਚਿੰਦ  ॥ 

 ਆਸ  ਅਨਿਤ  ਤਿਆਗਹੁ  ਤਰੰਗ  ॥ 

 ਸੰਤ  ਜਨਾ  ਕੀ  ਧੂਰਿ  ਮਨ  ਮੰਗ  ॥ 

 ਆਪੁ  ਛੋਡਿ  ਬੇਨਤੀ  ਕਰਹੁ  ॥ 

 ਸਾਧਸੰਗਿ  ਅਗਨਿ  ਸਾਗਰੁ  ਤਰਹੁ  ॥ 

 ਹਰਿ  ਧਨ  ਕੇ  ਭਰਿ  ਲੇਹੁ  ਭੰਡਾਰ  ॥ 

 ਨਾਨਕ  ਗੁਰ  ਪੂਰੇ  ਨਮਸਕਾਰ  ॥੧॥ 

 ਖੇਮ  ਕੁਸਲ  ਸਹਜ  ਆਨੰਦ  ॥ 

 ਸਾਧਸੰਗਿ  ਭਜੁ  ਪਰਮਾਨੰਦ  ॥ 

 ਨਰਕ  ਨਿਵਾਰਿ  ਉਧਾਰਹੁ  ਜੀਉ  ॥ 

 ਗੁਨ  ਗੋਬਿੰਦ  ਅੰਮ੍ਰਿਤ  ਰਸੁ  ਪੀਉ  ॥ 

 ਚਿਤਿ  ਚਿਤਵਹੁ  ਨਾਰਾਇਣ  ਏਕ  ॥ 

 ਏਕ  ਰੂਪ  ਜਾ  ਕੇ  ਰੰਗ  ਅਨੇਕ  ॥ 

 ਗੋਪਾਲ  ਦਾਮੋਦਰ  ਦੀਨ  ਦਇਆਲ  ॥ 

 ਦੁਖ  ਭੰਜਨ  ਪੂਰਨ  ਕਿਰਪਾਲ  ॥ 

 ਸਿਮਰਿ  ਸਿਮਰਿ  ਨਾਮੁ  ਬਾਰੰ  ਬਾਰ  ॥ 

 ਨਾਨਕ  ਜੀਅ  ਕਾ  ਇਹੈ  ਅਧਾਰ  ॥੨॥ 

 ਉਤਮ  ਸਲੋਕ  ਸਾਧ  ਕੇ  ਬਚਨ  ॥ 

 ਅਮੁਲੀਕ  ਲਾਲ  ਏਹਿ  ਰਤਨ  ॥ 

 ਸੁਨਤ  ਕਮਾਵਤ  ਹੋਤ  ਉਧਾਰ  ॥ 

 ਆਪਿ  ਤਰੈ  ਲੋਕਹ  ਨਿਸਤਾਰ  ॥ 

 ਸਫਲ  ਜੀਵਨੁ  ਸਫਲੁ  ਤਾ  ਕਾ  ਸੰਗੁ  ॥ 

 ਜਾ  ਕੈ  ਮਨਿ  ਲਾਗਾ  ਹਰਿ  ਰੰਗੁ  ॥ 

 ਜੈ  ਜੈ  ਸਬਦੁ  ਅਨਾਹਦੁ  ਵਾਜੈ  ॥ 

 ਸੁਨਿ  ਸੁਨਿ  ਅਨਦ  ਕਰੇ  ਪ੍ਰਭੁ  ਗਾਜੈ  ॥ 

 ਪ੍ਰਗਟੇ  ਗੁਪਾਲ  ਮਹਾਂਤ  ਕੈ  ਮਾਥੇ  ॥ 

 ਨਾਨਕ  ਉਧਰੇ  ਤਿਨ  ਕੈ  ਸਾਥੇ  ॥੩॥ 

 ਸਰਨਿ  ਜੋਗੁ  ਸੁਨਿ  ਸਰਨੀ  ਆਏ  ॥ 

 ਕਰਿ  ਕਿਰਪਾ  ਪ੍ਰਭ  ਆਪ  ਮਿਲਾਏ  ॥ 

 ਮਿਟਿ  ਗਏ  ਬੈਰ  ਭਏ  ਸਭ  ਰੇਨ  ॥ 

 ਅੰਮ੍ਰਿਤ  ਨਾਮੁ  ਸਾਧਸੰਗਿ  ਲੈਨ  ॥ 

 ਸੁਪ੍ਰਸੰਨ  ਭਏ  ਗੁਰਦੇਵ  ॥ 

 ਪੂਰਨ  ਹੋਈ  ਸੇਵਕ  ਕੀ  ਸੇਵ  ॥ 

 ਆਲ  ਜੰਜਾਲ  ਬਿਕਾਰ  ਤੇ  ਰਹਤੇ  ॥ 

 ਰਾਮ  ਨਾਮ  ਸੁਨਿ  ਰਸਨਾ  ਕਹਤੇ  ॥ 

 ਕਰਿ  ਪ੍ਰਸਾਦੁ  ਦਇਆ  ਪ੍ਰਭਿ  ਧਾਰੀ  ॥ 

 ਨਾਨਕ  ਨਿਬਹੀ  ਖੇਪ  ਹਮਾਰੀ  ॥੪॥ 

 ਪ੍ਰਭ  ਕੀ  ਉਸਤਤਿ  ਕਰਹੁ  ਸੰਤ  ਮੀਤ  ॥ 

 ਸਾਵਧਾਨ  ਏਕਾਗਰ  ਚੀਤ  ॥ 

 ਸੁਖਮਨੀ  ਸਹਜ  ਗੋਬਿੰਦ  ਗੁਨ  ਨਾਮ  ॥ 

 ਜਿਸੁ  ਮਨਿ  ਬਸੈ  ਸੁ  ਹੋਤ  ਨਿਧਾਨ  ॥ 

 ਸਰਬ  ਇਛਾ  ਤਾ  ਕੀ  ਪੂਰਨ  ਹੋਇ  ॥ 

 ਪ੍ਰਧਾਨ  ਪੁਰਖੁ  ਪ੍ਰਗਟੁ  ਸਭ  ਲੋਇ  ॥ 

 ਸਭ  ਤੇ  ਊਚ  ਪਾਏ  ਅਸਥਾਨੁ  ॥ 

 ਬਹੁਰਿ  ਨ  ਹੋਵੈ  ਆਵਨ  ਜਾਨੁ  ॥ 

 ਹਰਿ  ਧਨੁ  ਖਾਟਿ  ਚਲੈ  ਜਨੁ  ਸੋਇ  ॥ 

 ਨਾਨਕ  ਜਿਸਹਿ  ਪਰਾਪਤਿ  ਹੋਇ  ॥੫॥ 

 ਖੇਮ  ਸਾਂਤਿ  ਰਿਧਿ  ਨਵ  ਨਿਧਿ  ॥ 

 ਬੁਧਿ  ਗਿਆਨੁ  ਸਰਬ  ਤਹ  ਸਿਧਿ  ॥ 

 ਬਿਦਿਆ  ਤਪੁ  ਜੋਗੁ  ਪ੍ਰਭ  ਧਿਆਨੁ  ॥ 

 ਗਿਆਨੁ  ਸ੍ਰੇਸਟ  ਊਤਮ  ਇਸਨਾਨੁ  ॥ 

 ਚਾਰਿ  ਪਦਾਰਥ  ਕਮਲ  ਪ੍ਰਗਾਸ  ॥ 

 ਸਭ  ਕੈ  ਮਧਿ  ਸਗਲ  ਤੇ  ਉਦਾਸ  ॥ 

 ਸੁੰਦਰੁ  ਚਤੁਰੁ  ਤਤ  ਕਾ  ਬੇਤਾ  ॥ 

 ਸਮਦਰਸੀ  ਏਕ  ਦ੍ਰਿਸਟੇਤਾ  ॥ 

 ਇਹ  ਫਲ  ਤਿਸੁ  ਜਨ  ਕੈ  ਮੁਖਿ  ਭਨੇ  ॥  ਗੁਰ  ਨਾਨਕ  ਨਾਮ  ਬਚਨ  ਮਨਿ  ਸੁਨੇ  ॥੬॥ 

 ਇਹੁ  ਨਿਧਾਨੁ  ਜਪੈ  ਮਨਿ  ਕੋਇ  ॥ 

 ਸਭ  ਜੁਗ  ਮਹਿ  ਤਾ  ਕੀ  ਗਤਿ  ਹੋਇ  ॥ 

 ਗੁਣ  ਗੋਬਿੰਦ  ਨਾਮ  ਧੁਨਿ  ਬਾਣੀ  ॥ 

 ਸਿਮ੍ਰਿਤਿ  ਸਾਸਤ੍ਰ  ਬੇਦ  ਬਖਾਣੀ  ॥ 

 ਸਗਲ  ਮਤਾਂਤ  ਕੇਵਲ  ਹਰਿ  ਨਾਮ  ॥ 

 ਗੋਬਿੰਦ  ਭਗਤ  ਕੈ  ਮਨਿ  ਬਿਸ੍ਰਾਮ  ॥ 

 ਕੋਟਿ  ਅਪ੍ਰਾਧ  ਸਾਧਸੰਗਿ  ਮਿਟੈ  ॥ 

 ਸੰਤ  ਕ੍ਰਿਪਾ  ਤੇ  ਜਮ  ਤੇ  ਛੁਟੈ  ॥ 

 ਜਾ  ਕੈ  ਮਸਤਕਿ  ਕਰਮ  ਪ੍ਰਭਿ  ਪਾਏ  ॥ 

 ਸਾਧ  ਸਰਣਿ  ਨਾਨਕ  ਤੇ  ਆਏ  ॥੭॥ 

 ਜਿਸੁ  ਮਨਿ  ਬਸੈ  ਸੁਨੈ  ਲਾਇ  ਪ੍ਰੀਤਿ  ॥ 

 ਤਿਸੁ  ਜਨ  ਆਵੈ  ਹਰਿ  ਪ੍ਰਭੁ  ਚੀਤਿ  ॥ 

 ਜਨਮ  ਮਰਨ  ਤਾ  ਕਾ  ਦੂਖੁ  ਨਿਵਾਰੈ  ॥ 

 ਦੁਲਭ  ਦੇਹ  ਤਤਕਾਲ  ਉਧਾਰੈ  ॥ 

 ਨਿਰਮਲ  ਸੋਭਾ  ਅੰਮ੍ਰਿਤ  ਤਾ  ਕੀ  ਬਾਨੀ  ॥ 

 ਏਕੁ  ਨਾਮੁ  ਮਨ  ਮਾਹਿ  ਸਮਾਨੀ  ॥ 

 ਦੂਖ  ਰੋਗ  ਬਿਨਸੇ  ਭੈ  ਭਰਮ  ॥ 

 ਸਾਧ  ਨਾਮ  ਨਿਰਮਲ  ਤਾ  ਕੇ  ਕਰਮ  ॥ 

 ਸਭ  ਤੇ  ਊਚ  ਤਾ  ਕੀ  ਸੋਭਾ  ਬਨੀ  ॥ 

 ਨਾਨਕ  ਇਹ  ਗੁਣਿ  ਨਾਮੁ  ਸੁਖਮਨੀ  ॥੮॥੨੪॥ 

Post a Comment

0 Comments
* Please Don't Spam Here. All the Comments are Reviewed by Admin.