Type Here to Get Search Results !

kirtan

ਸੁਖਮਨਾ ਸਾਹਿਬ


                           ਸੁਖਮਨਾ  ਸਾਹਿਬ          

 ਬਿਲਾਵਲੁ  ਮਹਲਾ  ੪  ਅਸਟਪਦੀਆ  ਘਰੁ  ੧੧ 

 ੴ  ਸਤਿਗੁਰ  ਪ੍ਰਸਾਦਿ  ॥ 

 ਆਪੈ  ਆਪੁ  ਖਾਇ  ਹਉ  ਮੇਟੈ  ਅਨਦਿਨੁ  ਹਰਿ  ਰਸ  ਗੀਤ  ਗਵਈਆ  ॥ 

 ਗੁਰਮੁਖਿ  ਪਰਚੈ  ਕੰਚਨ  ਕਾਇਆ  ਨਿਰਭਉ  ਜੋਤੀ  ਜੋਤਿ  ਮਿਲਈਆ  ॥੧॥ 

 ਮੈ  ਹਰਿ  ਹਰਿ  ਨਾਮੁ  ਅਧਾਰੁ  ਰਮਈਆ  ॥ 

 ਖਿਨੁ  ਪਲੁ  ਰਹਿ  ਨ  ਸਕਉ  ਬਿਨੁ  ਨਾਵੈ  ਗੁਰਮੁਖਿ  ਹਰਿ  ਹਰਿ  ਪਾਠ  ਪੜਈਆ  ॥੧॥  ਰਹਾਉ  ॥ 

 ਏਕੁ  ਗਿਰਹੁ  ਦਸ  ਦੁਆਰ  ਹੈ  ਜਾ  ਕੇ  ਅਹਿਨਿਸਿ  ਤਸਕਰ  ਪੰਚ  ਚੋਰ  ਲਗਈਆ  ॥ 

 ਧਰਮੁ  ਅਰਥੁ  ਸਭੁ  ਹਿਰਿ  ਲੇ  ਜਾਵਹਿ  ਮਨਮੁਖ  ਅੰਧੁਲੇ  ਖਬਰਿ  ਨ  ਪਈਆ  ॥੨॥ 

 ਕੰਚਨ  ਕੋਟੁ  ਬਹੁ  ਮਾਣਕਿ  ਭਰਿਆ  ਜਾਗੇ  ਗਿਆਨ  ਤਤਿ  ਲਿਵ  ਲਈਆ  ॥ 

 ਤਸਕਰ  ਹੇਰੂ  ਆਇ  ਲੁਕਾਨੇ  ਗੁਰ  ਕੈ  ਸਬਦਿ  ਪਕੜਿ  ਬੰਧਿ  ਪਈਆ  ॥੩॥ 

 ਹਰਿ  ਹਰਿ  ਨਾਮੁ  ਪੋਤੁ  ਬੋਹਿਥਾ  ਖੇਵਟੁ  ਸਬਦੁ  ਗੁਰੁ  ਪਾਰਿ  ਲੰਘਈਆ  ॥ 

 ਜਮੁ  ਜਾਗਾਤੀ  ਨੇੜਿ  ਨ  ਆਵੈ  ਨਾ  ਕੋ  ਤਸਕਰੁ  ਚੋਰੁ  ਲਗਈਆ  ॥੪॥ 

 ਹਰਿ  ਗੁਣ  ਗਾਵੈ  ਸਦਾ  ਦਿਨੁ  ਰਾਤੀ  ਮੈ  ਹਰਿ  ਜਸੁ  ਕਹਤੇ  ਅੰਤੁ  ਨ  ਲਹੀਆ  ॥ 

 ਗੁਰਮੁਖਿ  ਮਨੂਆ  ਇਕਤੁ  ਘਰਿ  ਆਵੈ  ਮਿਲਉ  ਗੋੁਪਾਲ  ਨੀਸਾਨੁ  ਬਜਈਆ  ॥੫॥ 

 ਨੈਨੀ  ਦੇਖਿ  ਦਰਸੁ  ਮਨੁ  ਤ੍ਰਿਪਤੈ  ਸ੍ਰਵਨ  ਬਾਣੀ  ਗੁਰ  ਸਬਦੁ  ਸੁਣਈਆ  ॥ 

 ਸੁਨਿ  ਸੁਨਿ  ਆਤਮ  ਦੇਵ  ਹੈ  ਭੀਨੇ  ਰਸਿ  ਰਸਿ  ਰਾਮ  ਗੋਪਾਲ  ਰਵਈਆ  ॥੬॥ 

 ਤ੍ਰੈ  ਗੁਣ  ਮਾਇਆ  ਮੋਹਿ  ਵਿਆਪੇ  ਤੁਰੀਆ  ਗੁਣੁ  ਹੈ  ਗੁਰਮੁਖਿ  ਲਹੀਆ  ॥ 

 ਏਕ  ਦ੍ਰਿਸਟਿ  ਸਭ  ਸਮ  ਕਰਿ  ਜਾਣੈ  ਨਦਰੀ  ਆਵੈ  ਸਭੁ  ਬ੍ਰਹਮੁ  ਪਸਰਈਆ  ॥੭॥ 

 ਰਾਮ  ਨਾਮੁ  ਹੈ  ਜੋਤਿ  ਸਬਾਈ  ਗੁਰਮੁਖਿ  ਆਪੇ  ਅਲਖੁ  ਲਖਈਆ  ॥ 

 ਨਾਨਕ  ਦੀਨ  ਦਇਆਲ  ਭਏ  ਹੈ  ਭਗਤਿ  ਭਾਇ  ਹਰਿ  ਨਾਮਿ  ਸਮਈਆ  ॥੮॥੧॥੪॥ 

 ਬਿਲਾਵਲੁ  ਮਹਲਾ  ੪  ॥ 

 ਹਰਿ  ਹਰਿ  ਨਾਮੁ  ਸੀਤਲ  ਜਲੁ  ਧਿਆਵਹੁ  ਹਰਿ  ਚੰਦਨ  ਵਾਸੁ  ਸੁਗੰਧ  ਗੰਧਈਆ  ॥ 

 ਮਿਲਿ  ਸਤਸੰਗਤਿ  ਪਰਮ  ਪਦੁ  ਪਾਇਆ  ਮੈ  ਹਿਰਡ  ਪਲਾਸ  ਸੰਗਿ  ਹਰਿ  ਬੁਹੀਆ  ॥੧॥ 

 ਜਪਿ  ਜਗੰਨਾਥ  ਜਗਦੀਸ  ਗੁਸਈਆ  ॥ 

 ਸਰਣਿ  ਪਰੇ  ਸੇਈ  ਜਨ  ਉਬਰੇ  ਜਿਉ  ਪ੍ਰਹਿਲਾਦ  ਉਧਾਰਿ  ਸਮਈਆ  ॥੧॥  ਰਹਾਉ  ॥ 

 ਭਾਰ  ਅਠਾਰਹ  ਮਹਿ  ਚੰਦਨੁ  ਊਤਮ  ਚੰਦਨ  ਨਿਕਟਿ  ਸਭ  ਚੰਦਨੁ  ਹੁਈਆ  ॥ 

 ਸਾਕਤ  ਕੂੜੇ  ਊਭ  ਸੁਕ  ਹੂਏ  ਮਨਿ  ਅਭਿਮਾਨੁ  ਵਿਛੁੜਿ  ਦੂਰਿ  ਗਈਆ  ॥੨॥ 

 ਹਰਿ  ਗਤਿ  ਮਿਤਿ  ਕਰਤਾ  ਆਪੇ  ਜਾਣੈ  ਸਭ  ਬਿਧਿ  ਹਰਿ  ਹਰਿ  ਆਪਿ  ਬਨਈਆ  ॥ 

 ਜਿਸੁ  ਸਤਿਗੁਰੁ  ਭੇਟੇ  ਸੁ  ਕੰਚਨੁ  ਹੋਵੈ  ਜੋ  ਧੁਰਿ  ਲਿਖਿਆ  ਸੁ  ਮਿਟੈ  ਨ  ਮਿਟਈਆ  ॥੩॥ 

 ਰਤਨ  ਪਦਾਰਥ  ਗੁਰਮਤਿ  ਪਾਵੈ  ਸਾਗਰ  ਭਗਤਿ  ਭੰਡਾਰ  ਖੁਲ੍ਹਈਆ  ॥ 

 ਗੁਰ  ਚਰਣੀ  ਇਕ  ਸਰਧਾ  ਉਪਜੀ  ਮੈ  ਹਰਿ  ਗੁਣ  ਕਹਤੇ  ਤ੍ਰਿਪਤਿ  ਨ  ਭਈਆ  ॥੪॥ 

 ਪਰਮ  ਬੈਰਾਗੁ  ਨਿਤ  ਨਿਤ  ਹਰਿ  ਧਿਆਏ  ਮੈ  ਹਰਿ  ਗੁਣ  ਕਹਤੇ  ਭਾਵਨੀ  ਕਹੀਆ  ॥ 

 ਬਾਰ  ਬਾਰ  ਖਿਨੁ  ਖਿਨੁ  ਪਲੁ  ਕਹੀਐ  ਹਰਿ  ਪਾਰੁ  ਨ  ਪਾਵੈ  ਪਰੈ  ਪਰਈਆ  ॥੫॥ 

 ਸਾਸਤ  ਬੇਦ  ਪੁਰਾਣ  ਪੁਕਾਰਹਿ  ਧਰਮੁ  ਕਰਹੁ  ਖਟੁ  ਕਰਮ  ਦ੍ਰਿੜਈਆ  ॥ 

 ਮਨਮੁਖ  ਪਾਖੰਡਿ  ਭਰਮਿ  ਵਿਗੂਤੇ  ਲੋਭ  ਲਹਰਿ  ਨਾਵ  ਭਾਰਿ  ਬੁਡਈਆ  ॥੬॥ 

 ਨਾਮੁ  ਜਪਹੁ  ਨਾਮੇ  ਗਤਿ  ਪਾਵਹੁ  ਸਿਮ੍ਰਿਤਿ  ਸਾਸਤ੍ਰ  ਨਾਮੁ  ਦ੍ਰਿੜਈਆ  ॥ 

 ਹਉਮੈ  ਜਾਇ  ਤ  ਨਿਰਮਲੁ  ਹੋਵੈ  ਗੁਰਮੁਖਿ  ਪਰਚੈ  ਪਰਮ  ਪਦੁ  ਪਈਆ  ॥੭॥ 

 ਇਹੁ  ਜਗੁ  ਵਰਨੁ  ਰੂਪੁ  ਸਭੁ  ਤੇਰਾ  ਜਿਤੁ  ਲਾਵਹਿ  ਸੇ  ਕਰਮ  ਕਮਈਆ  ॥ 

 ਨਾਨਕ  ਜੰਤ  ਵਜਾਏ  ਵਾਜਹਿ  ਜਿਤੁ  ਭਾਵੈ  ਤਿਤੁ  ਰਾਹਿ  ਚਲਈਆ  ॥੮॥੨॥੫॥ 

 ਬਿਲਾਵਲੁ  ਮਹਲਾ  ੪  ॥ 

 ਗੁਰਮੁਖਿ  ਅਗਮ  ਅਗੋਚਰੁ  ਧਿਆਇਆ  ਹਉ  ਬਲਿ  ਬਲਿ  ਸਤਿਗੁਰ  ਸਤਿ  ਪੁਰਖਈਆ  ॥ 

 ਰਾਮ  ਨਾਮੁ  ਮੇਰੈ  ਪ੍ਰਾਣਿ  ਵਸਾਏ  ਸਤਿਗੁਰ  ਪਰਸਿ  ਹਰਿ  ਨਾਮਿ  ਸਮਈਆ  ॥੧॥ 

 ਜਨ  ਕੀ  ਟੇਕ  ਹਰਿ  ਨਾਮੁ  ਟਿਕਈਆ  ॥ 

 ਸਤਿਗੁਰ  ਕੀ  ਧਰ  ਲਾਗਾ  ਜਾਵਾ  ਗੁਰ  ਕਿਰਪਾ  ਤੇ  ਹਰਿ  ਦਰੁ  ਲਹੀਆ  ॥੧॥  ਰਹਾਉ  ॥ 

 ਇਹੁ  ਸਰੀਰੁ  ਕਰਮ  ਕੀ  ਧਰਤੀ  ਗੁਰਮੁਖਿ  ਮਥਿ  ਮਥਿ  ਤਤੁ  ਕਢਈਆ  ॥ 

 ਲਾਲੁ  ਜਵੇਹਰ  ਨਾਮੁ  ਪ੍ਰਗਾਸਿਆ  ਭਾਂਡੈ  ਭਾਉ  ਪਵੈ  ਤਿਤੁ  ਅਈਆ  ॥੨॥ 

 ਦਾਸਨਿ  ਦਾਸ  ਦਾਸ  ਹੋਇ  ਰਹੀਐ  ਜੋ  ਜਨ  ਰਾਮ  ਭਗਤ  ਨਿਜ  ਭਈਆ  ॥ 

 ਮਨੁ  ਬੁਧਿ  ਅਰਪਿ  ਧਰਉ  ਗੁਰ  ਆਗੈ  ਗੁਰ  ਪਰਸਾਦੀ  ਮੈ  ਅਕਥੁ  ਕਥਈਆ  ॥੩॥ 

 ਮਨਮੁਖ  ਮਾਇਆ  ਮੋਹਿ  ਵਿਆਪੇ  ਇਹੁ  ਮਨੁ  ਤ੍ਰਿਸਨਾ  ਜਲਤ  ਤਿਖਈਆ  ॥ 

 ਗੁਰਮਤਿ  ਨਾਮੁ  ਅੰਮ੍ਰਿਤ  ਜਲੁ  ਪਾਇਆ  ਅਗਨਿ  ਬੁਝੀ  ਗੁਰ  ਸਬਦਿ  ਬੁਝਈਆ  ॥੪॥ 

 ਇਹੁ  ਮਨੁ  ਨਾਚੈ  ਸਤਿਗੁਰ  ਆਗੈ  ਅਨਹਦ  ਸਬਦ  ਧੁਨਿ  ਤੂਰ  ਵਜਈਆ  ॥ 

 ਹਰਿ  ਹਰਿ  ਉਸਤਤਿ  ਕਰੈ  ਦਿਨੁ  ਰਾਤੀ  ਰਖਿ  ਰਖਿ  ਚਰਣ  ਹਰਿ  ਤਾਲ  ਪੂਰਈਆ  ॥੫॥ 

 ਹਰਿ  ਕੈ  ਰੰਗਿ  ਰਤਾ  ਮਨੁ  ਗਾਵੈ  ਰਸਿ  ਰਸਾਲ  ਰਸਿ  ਸਬਦੁ  ਰਵਈਆ  ॥ 

 ਨਿਜ  ਘਰਿ  ਧਾਰ  ਚੁਐ  ਅਤਿ  ਨਿਰਮਲ  ਜਿਨਿ  ਪੀਆ  ਤਿਨ  ਹੀ  ਸੁਖੁ  ਲਹੀਆ  ॥੬॥ 

 ਮਨਹਠਿ  ਕਰਮ  ਕਰੈ  ਅਭਿਮਾਨੀ  ਜਿਉ  ਬਾਲਕ  ਬਾਲੂ  ਘਰ  ਉਸਰਈਆ  ॥ 

 ਆਵੈ  ਲਹਰਿ  ਸਮੁੰਦ  ਸਾਗਰ  ਕੀ  ਖਿਨ  ਮਹਿ  ਭਿੰਨ  ਭਿੰਨ  ਢਹਿ  ਪਈਆ  ॥੭॥ 

 ਹਰਿ  ਸਰੁ  ਸਾਗਰੁ  ਹਰਿ  ਹੈ  ਆਪੇ  ਇਹੁ  ਜਗੁ  ਹੈ  ਸਭੁ  ਖੇਲੁ  ਖੇਲਈਆ  ॥ 

 ਜਿਉ  ਜਲ  ਤਰੰਗ  ਜਲੁ  ਜਲਹਿ  ਸਮਾਵਹਿ  ਨਾਨਕ  ਆਪੇ  ਆਪਿ  ਰਮਈਆ  ॥੮॥੩॥੬॥ 

 ਬਿਲਾਵਲੁ  ਮਹਲਾ  ੪  ॥ 

 ਸਤਿਗੁਰੁ  ਪਰਚੈ  ਮਨਿ  ਮੁੰਦ੍ਰਾ  ਪਾਈ  ਗੁਰ  ਕਾ  ਸਬਦੁ  ਤਨਿ  ਭਸਮ  ਦ੍ਰਿੜਈਆ  ॥ 

 ਅਮਰ  ਪਿੰਡ  ਭਏ  ਸਾਧੂ  ਸੰਗਿ  ਜਨਮ  ਮਰਣ  ਦੋਊ  ਮਿਟਿ  ਗਈਆ  ॥੧॥ 

 ਮੇਰੇ  ਮਨ  ਸਾਧਸੰਗਤਿ  ਮਿਲਿ  ਰਹੀਆ  ॥ 

 ਕ੍ਰਿਪਾ  ਕਰਹੁ  ਮਧਸੂਦਨ  ਮਾਧਉ  ਮੈ  ਖਿਨੁ  ਖਿਨੁ  ਸਾਧੂ  ਚਰਣ  ਪਖਈਆ  ॥੧॥  ਰਹਾਉ  ॥ 

 ਤਜੈ  ਗਿਰਸਤੁ  ਭਇਆ  ਬਨ  ਵਾਸੀ  ਇਕੁ  ਖਿਨੁ  ਮਨੂਆ  ਟਿਕੈ  ਨ  ਟਿਕਈਆ  ॥ 

 ਧਾਵਤੁ  ਧਾਇ  ਤਦੇ  ਘਰਿ  ਆਵੈ  ਹਰਿ  ਹਰਿ  ਸਾਧੂ  ਸਰਣਿ  ਪਵਈਆ  ॥੨॥ 

 ਧੀਆ  ਪੂਤ  ਛੋਡਿ  ਸੰਨਿਆਸੀ  ਆਸਾ  ਆਸ  ਮਨਿ  ਬਹੁਤੁ  ਕਰਈਆ  ॥ 

 ਆਸਾ  ਆਸ  ਕਰੈ  ਨਹੀ  ਬੂਝੈ  ਗੁਰ  ਕੈ  ਸਬਦਿ  ਨਿਰਾਸ  ਸੁਖੁ  ਲਹੀਆ  ॥੩॥ 

 ਉਪਜੀ  ਤਰਕ  ਦਿਗੰਬਰੁ  ਹੋਆ  ਮਨੁ  ਦਹ  ਦਿਸ  ਚਲਿ  ਚਲਿ  ਗਵਨੁ  ਕਰਈਆ  ॥ 

 ਪ੍ਰਭਵਨੁ  ਕਰੈ  ਬੂਝੈ  ਨਹੀ  ਤ੍ਰਿਸਨਾ  ਮਿਲਿ  ਸੰਗਿ  ਸਾਧ  ਦਇਆ  ਘਰੁ  ਲਹੀਆ  ॥੪॥ 

 ਆਸਣ  ਸਿਧ  ਸਿਖਹਿ  ਬਹੁਤੇਰੇ  ਮਨਿ  ਮਾਗਹਿ  ਰਿਧਿ  ਸਿਧਿ  ਚੇਟਕ  ਚੇਟਕਈਆ  ॥ 

 ਤ੍ਰਿਪਤਿ  ਸੰਤੋਖੁ  ਮਨਿ  ਸਾਂਤਿ  ਨ  ਆਵੈ  ਮਿਲਿ  ਸਾਧੂ  ਤ੍ਰਿਪਤਿ  ਹਰਿ  ਨਾਮਿ  ਸਿਧਿ  ਪਈਆ  ॥੫॥ 

 ਅੰਡਜ  ਜੇਰਜ  ਸੇਤਜ  ਉਤਭੁਜ  ਸਭਿ  ਵਰਨ  ਰੂਪ  ਜੀਅ  ਜੰਤ  ਉਪਈਆ  ॥ 

 ਸਾਧੂ  ਸਰਣਿ  ਪਰੈ  ਸੋ  ਉਬਰੈ  ਖਤ੍ਰੀ  ਬ੍ਰਾਹਮਣੁ  ਸੂਦੁ  ਵੈਸੁ  ਚੰਡਾਲੁ  ਚੰਡਈਆ  ॥੬॥ 

 ਨਾਮਾ  ਜੈਦੇਉ  ਕੰਬੀਰੁ  ਤ੍ਰਿਲੋਚਨੁ  ਅਉਜਾਤਿ  ਰਵਿਦਾਸੁ  ਚਮਿਆਰੁ  ਚਮਈਆ  ॥ 

 ਜੋ  ਜੋ  ਮਿਲੈ  ਸਾਧੂ  ਜਨ  ਸੰਗਤਿ  ਧਨੁ  ਧੰਨਾ  ਜਟੁ  ਸੈਣੁ  ਮਿਲਿਆ  ਹਰਿ  ਦਈਆ  ॥੭॥ 

 ਸੰਤ  ਜਨਾ  ਕੀ  ਹਰਿ  ਪੈਜ  ਰਖਾਈ  ਭਗਤਿ  ਵਛਲੁ  ਅੰਗੀਕਾਰੁ  ਕਰਈਆ  ॥ 

 ਨਾਨਕ  ਸਰਣਿ  ਪਰੇ  ਜਗਜੀਵਨ  ਹਰਿ  ਹਰਿ  ਕਿਰਪਾ  ਧਾਰਿ  ਰਖਈਆ  ॥੮॥੪॥੭॥ 

 ਬਿਲਾਵਲੁ  ਮਹਲਾ  ੪  ॥ 

 ਅੰਤਰਿ  ਪਿਆਸ  ਉਠੀ  ਪ੍ਰਭ  ਕੇਰੀ  ਸੁਣਿ  ਗੁਰ  ਬਚਨ  ਮਨਿ  ਤੀਰ  ਲਗਈਆ  ॥ 

 ਮਨ  ਕੀ  ਬਿਰਥਾ  ਮਨ  ਹੀ  ਜਾਣੈ  ਅਵਰੁ  ਕਿ  ਜਾਣੈ  ਕੋ  ਪੀਰ  ਪਰਈਆ  ॥੧॥ 

 ਰਾਮ  ਗੁਰਿ  ਮੋਹਨਿ  ਮੋਹਿ  ਮਨੁ  ਲਈਆ  ॥ 

 ਹਉ  ਆਕਲ  ਬਿਕਲ  ਭਈ  ਗੁਰ  ਦੇਖੇ  ਹਉ  ਲੋਟ  ਪੋਟ  ਹੋਇ  ਪਈਆ  ॥੧॥  ਰਹਾਉ  ॥ 

 ਹਉ  ਨਿਰਖਤ  ਫਿਰਉ  ਸਭਿ  ਦੇਸ  ਦਿਸੰਤਰ  ਮੈ  ਪ੍ਰਭ  ਦੇਖਨ  ਕੋ  ਬਹੁਤੁ  ਮਨਿ  ਚਈਆ  ॥ 

 ਮਨੁ  ਤਨੁ  ਕਾਟਿ  ਦੇਉ  ਗੁਰ  ਆਗੈ  ਜਿਨਿ  ਹਰਿ  ਪ੍ਰਭ  ਮਾਰਗੁ  ਪੰਥੁ  ਦਿਖਈਆ  ॥੨॥ 

 ਕੋਈ  ਆਣਿ  ਸਦੇਸਾ  ਦੇਇ  ਪ੍ਰਭ  ਕੇਰਾ  ਰਿਦ  ਅੰਤਰਿ  ਮਨਿ  ਤਨਿ  ਮੀਠ  ਲਗਈਆ  ॥ 

 ਮਸਤਕੁ  ਕਾਟਿ  ਦੇਉ  ਚਰਣਾ  ਤਲਿ  ਜੋ  ਹਰਿ  ਪ੍ਰਭੁ  ਮੇਲੇ  ਮੇਲਿ  ਮਿਲਈਆ  ॥੩॥ 

 ਚਲੁ  ਚਲੁ  ਸਖੀ  ਹਮ  ਪ੍ਰਭੁ  ਪਰਬੋਧਹ  ਗੁਣ  ਕਾਮਣ  ਕਰਿ  ਹਰਿ  ਪ੍ਰਭੁ  ਲਹੀਆ  ॥ 

 ਭਗਤਿ  ਵਛਲੁ  ਉਆ  ਕੋ  ਨਾਮੁ  ਕਹੀਅਤੁ  ਹੈ  ਸਰਣਿ  ਪ੍ਰਭੂ  ਤਿਸੁ  ਪਾਛੈ  ਪਈਆ  ॥੪॥ 

 ਖਿਮਾ  ਸੀਗਾਰ  ਕਰੇ  ਪ੍ਰਭ  ਖੁਸੀਆ  ਮਨਿ  ਦੀਪਕ  ਗੁਰ  ਗਿਆਨੁ  ਬਲਈਆ  ॥ 

 ਰਸਿ  ਰਸਿ  ਭੋਗ  ਕਰੇ  ਪ੍ਰਭੁ  ਮੇਰਾ  ਹਮ  ਤਿਸੁ  ਆਗੈ  ਜੀਉ  ਕਟਿ  ਕਟਿ  ਪਈਆ  ॥੫॥ 

 ਹਰਿ  ਹਰਿ  ਹਾਰੁ  ਕੰਠਿ  ਹੈ  ਬਨਿਆ  ਮਨੁ  ਮੋਤੀਚੂਰੁ  ਵਡ  ਗਹਨ  ਗਹਨਈਆ  ॥ 

 ਹਰਿ  ਹਰਿ  ਸਰਧਾ  ਸੇਜ  ਵਿਛਾਈ  ਪ੍ਰਭੁ  ਛੋਡਿ  ਨ  ਸਕੈ  ਬਹੁਤੁ  ਮਨਿ  ਭਈਆ  ॥੬॥ 

 ਕਹੈ  ਪ੍ਰਭੁ  ਅਵਰੁ  ਅਵਰੁ  ਕਿਛੁ  ਕੀਜੈ  ਸਭੁ  ਬਾਦਿ  ਸੀਗਾਰੁ  ਫੋਕਟ  ਫੋਕਟਈਆ  ॥ 

 ਕੀਓ  ਸੀਗਾਰੁ  ਮਿਲਣ  ਕੈ  ਤਾਈ  ਪ੍ਰਭੁ  ਲੀਓ  ਸੁਹਾਗਨਿ  ਥੂਕ  ਮੁਖਿ  ਪਈਆ  ॥੭॥ 

 ਹਮ  ਚੇਰੀ  ਤੂ  ਅਗਮ  ਗੁਸਾਈ  ਕਿਆ  ਹਮ  ਕਰਹ  ਤੇਰੈ  ਵਸਿ  ਪਈਆ  ॥ 

 ਦਇਆ  ਦੀਨ  ਕਰਹੁ  ਰਖਿ  ਲੇਵਹੁ  ਨਾਨਕ  ਹਰਿ  ਗੁਰ  ਸਰਣਿ  ਸਮਈਆ  ॥੮॥੫॥੮॥ 

 ਬਿਲਾਵਲੁ  ਮਹਲਾ  ੪  ॥ 

 ਮੈ  ਮਨਿ  ਤਨਿ  ਪ੍ਰੇਮੁ  ਅਗਮ  ਠਾਕੁਰ  ਕਾ  ਖਿਨੁ  ਖਿਨੁ  ਸਰਧਾ  ਮਨਿ  ਬਹੁਤੁ  ਉਠਈਆ  ॥ 

 ਗੁਰ  ਦੇਖੇ  ਸਰਧਾ  ਮਨ  ਪੂਰੀ  ਜਿਉ  ਚਾਤ੍ਰਿਕ  ਪ੍ਰਿਉ  ਪ੍ਰਿਉ  ਬੂੰਦ  ਮੁਖਿ  ਪਈਆ  ॥੧॥ 

 ਮਿਲੁ  ਮਿਲੁ  ਸਖੀ  ਹਰਿ  ਕਥਾ  ਸੁਨਈਆ  ॥ 

 ਸਤਿਗੁਰੁ  ਦਇਆ  ਕਰੇ  ਪ੍ਰਭੁ  ਮੇਲੇ  ਮੈ  ਤਿਸੁ  ਆਗੈ  ਸਿਰੁ  ਕਟਿ  ਕਟਿ  ਪਈਆ  ॥੧॥  ਰਹਾਉ  ॥ 

 ਰੋਮਿ  ਰੋਮਿ  ਮਨਿ  ਤਨਿ  ਇਕ  ਬੇਦਨ  ਮੈ  ਪ੍ਰਭ  ਦੇਖੇ  ਬਿਨੁ  ਨੀਦ  ਨ  ਪਈਆ  ॥ 

 ਬੈਦਕ  ਨਾਟਿਕ  ਦੇਖਿ  ਭੁਲਾਨੇ  ਮੈ  ਹਿਰਦੈ  ਮਨਿ  ਤਨਿ  ਪ੍ਰੇਮ  ਪੀਰ  ਲਗਈਆ  ॥੨॥ 

 ਹਉ  ਖਿਨੁ  ਪਲੁ  ਰਹਿ  ਨ  ਸਕਉ  ਬਿਨੁ  ਪ੍ਰੀਤਮ  ਜਿਉ  ਬਿਨੁ  ਅਮਲੈ  ਅਮਲੀ  ਮਰਿ  ਗਈਆ  ॥ 

 ਜਿਨ  ਕਉ  ਪਿਆਸ  ਹੋਇ  ਪ੍ਰਭ  ਕੇਰੀ  ਤਿਨ੍ਹ  ਅਵਰੁ  ਨ  ਭਾਵੈ  ਬਿਨੁ  ਹਰਿ  ਕੋ  ਦੁਈਆ  ॥੩॥ 

 ਕੋਈ  ਆਨਿ  ਆਨਿ  ਮੇਰਾ  ਪ੍ਰਭੂ  ਮਿਲਾਵੈ  ਹਉ  ਤਿਸੁ  ਵਿਟਹੁ  ਬਲਿ  ਬਲਿ  ਘੁਮਿ  ਗਈਆ  ॥ 

 ਅਨੇਕ  ਜਨਮ  ਕੇ  ਵਿਛੁੜੇ  ਜਨ  ਮੇਲੇ  ਜਾ  ਸਤਿ  ਸਤਿ  ਸਤਿਗੁਰ  ਸਰਣਿ  ਪਵਈਆ  ॥੪॥ 

 ਸੇਜ  ਏਕ  ਏਕੋ  ਪ੍ਰਭੁ  ਠਾਕੁਰੁ  ਮਹਲੁ  ਨ  ਪਾਵੈ  ਮਨਮੁਖ  ਭਰਮਈਆ  ॥ 

 ਗੁਰੁ  ਗੁਰੁ  ਕਰਤ  ਸਰਣਿ  ਜੇ  ਆਵੈ  ਪ੍ਰਭੁ  ਆਇ  ਮਿਲੈ  ਖਿਨੁ  ਢੀਲ  ਨ  ਪਈਆ  ॥੫॥ 

 ਕਰਿ  ਕਰਿ  ਕਿਰਿਆਚਾਰ  ਵਧਾਏ  ਮਨਿ  ਪਾਖੰਡ  ਕਰਮੁ  ਕਪਟ  ਲੋਭਈਆ  ॥ 

 ਬੇਸੁਆ  ਕੈ  ਘਰਿ  ਬੇਟਾ  ਜਨਮਿਆ  ਪਿਤਾ  ਤਾਹਿ  ਕਿਆ  ਨਾਮੁ  ਸਦਈਆ  ॥੬॥ 

 ਪੂਰਬ  ਜਨਮਿ  ਭਗਤਿ  ਕਰਿ  ਆਏ  ਗੁਰਿ  ਹਰਿ  ਹਰਿ  ਹਰਿ  ਹਰਿ  ਭਗਤਿ  ਜਮਈਆ  ॥ 

 ਭਗਤਿ  ਭਗਤਿ  ਕਰਤੇ  ਹਰਿ  ਪਾਇਆ  ਜਾ  ਹਰਿ  ਹਰਿ  ਹਰਿ  ਹਰਿ  ਨਾਮਿ  ਸਮਈਆ  ॥੭॥ 

 ਪ੍ਰਭਿ  ਆਣਿ  ਆਣਿ  ਮਹਿੰਦੀ  ਪੀਸਾਈ  ਆਪੇ  ਘੋਲਿ  ਘੋਲਿ  ਅੰਗਿ  ਲਈਆ  ॥ 

 ਜਿਨ  ਕਉ  ਠਾਕੁਰਿ  ਕਿਰਪਾ  ਧਾਰੀ  ਬਾਹ  ਪਕਰਿ  ਨਾਨਕ  ਕਢਿ  ਲਈਆ  ॥੮॥੬॥੨॥੧॥੬॥੯॥ 

 ਨਟ  ਅਸਟਪਦੀਆ  ਮਹਲਾ  ੪ 

 ੴ  ਸਤਿਗੁਰ  ਪ੍ਰਸਾਦਿ  ॥ 

 ਰਾਮ  ਮੇਰੇ  ਮਨਿ  ਤਨਿ  ਨਾਮੁ  ਅਧਾਰੇ  ॥ 

 ਖਿਨੁ  ਪਲੁ  ਰਹਿ  ਨ  ਸਕਉ  ਬਿਨੁ  ਸੇਵਾ  ਮੈ  ਗੁਰਮਤਿ  ਨਾਮੁ  ਸਮ੍ਹਾਰੇ  ॥੧॥  ਰਹਾਉ  ॥ 

 ਹਰਿ  ਹਰਿ  ਹਰਿ  ਹਰਿ  ਹਰਿ  ਮਨਿ  ਧਿਆਵਹੁ  ਮੈ  ਹਰਿ  ਹਰਿ  ਨਾਮੁ  ਪਿਆਰੇ  ॥ 

 ਦੀਨ  ਦਇਆਲ  ਭਏ  ਪ੍ਰਭ  ਠਾਕੁਰ  ਗੁਰ  ਕੈ  ਸਬਦਿ  ਸਵਾਰੇ  ॥੧॥ 

 ਮਧਸੂਦਨ  ਜਗਜੀਵਨ  ਮਾਧੋ  ਮੇਰੇ  ਠਾਕੁਰ  ਅਗਮ  ਅਪਾਰੇ  ॥ 

 ਇਕ  ਬਿਨਉ  ਬੇਨਤੀ  ਕਰਉ  ਗੁਰ  ਆਗੈ  ਮੈ  ਸਾਧੂ  ਚਰਨ  ਪਖਾਰੇ  ॥੨॥ 

 ਸਹਸ  ਨੇਤ੍ਰ  ਨੇਤ੍ਰ  ਹੈ  ਪ੍ਰਭ  ਕਉ  ਪ੍ਰਭ  ਏਕੋ  ਪੁਰਖੁ  ਨਿਰਾਰੇ  ॥ 

 ਸਹਸ  ਮੂਰਤਿ  ਏਕੋ  ਪ੍ਰਭੁ  ਠਾਕੁਰੁ  ਪ੍ਰਭੁ  ਏਕੋ  ਗੁਰਮਤਿ  ਤਾਰੇ  ॥੩॥ 

 ਗੁਰਮਤਿ  ਨਾਮੁ  ਦਮੋਦਰੁ  ਪਾਇਆ  ਹਰਿ  ਹਰਿ  ਨਾਮੁ  ਉਰਿ  ਧਾਰੇ  ॥ 

 ਹਰਿ  ਹਰਿ  ਕਥਾ  ਬਨੀ  ਅਤਿ  ਮੀਠੀ  ਜਿਉ  ਗੂੰਗਾ  ਗਟਕ  ਸਮ੍ਹਾਰੇ  ॥੪॥ 

 ਰਸਨਾ  ਸਾਦ  ਚਖੈ  ਭਾਇ  ਦੂਜੈ  ਅਤਿ  ਫੀਕੇ  ਲੋਭ  ਬਿਕਾਰੇ  ॥ 

 ਜੋ  ਗੁਰਮੁਖਿ  ਸਾਦ  ਚਖਹਿ  ਰਾਮ  ਨਾਮਾ  ਸਭ  ਅਨ  ਰਸ  ਸਾਦ  ਬਿਸਾਰੇ  ॥੫॥ 

 ਗੁਰਮਤਿ  ਰਾਮ  ਨਾਮੁ  ਧਨੁ  ਪਾਇਆ  ਸੁਣਿ  ਕਹਤਿਆ  ਪਾਪ  ਨਿਵਾਰੇ  ॥ 

 ਧਰਮ  ਰਾਇ  ਜਮੁ  ਨੇੜਿ  ਨ  ਆਵੈ  ਮੇਰੇ  ਠਾਕੁਰ  ਕੇ  ਜਨ  ਪਿਆਰੇ  ॥੬॥ 

 ਸਾਸ  ਸਾਸ  ਸਾਸ  ਹੈ  ਜੇਤੇ  ਮੈ  ਗੁਰਮਤਿ  ਨਾਮੁ  ਸਮ੍ਹਾਰੇ  ॥ 

 ਸਾਸੁ  ਸਾਸੁ  ਜਾਇ  ਨਾਮੈ  ਬਿਨੁ  ਸੋ  ਬਿਰਥਾ  ਸਾਸੁ  ਬਿਕਾਰੇ  ॥੭॥ 

 ਕ੍ਰਿਪਾ  ਕ੍ਰਿਪਾ  ਕਰਿ  ਦੀਨ  ਪ੍ਰਭ  ਸਰਨੀ  ਮੋ  ਕਉ  ਹਰਿ  ਜਨ  ਮੇਲਿ  ਪਿਆਰੇ  ॥ 

 ਨਾਨਕ  ਦਾਸਨਿ  ਦਾਸੁ  ਕਹਤੁ  ਹੈ  ਹਮ  ਦਾਸਨ  ਕੇ  ਪਨਿਹਾਰੇ  ॥੮॥੧॥ 

 ਨਟ  ਮਹਲਾ  ੪  ॥ 

 ਰਾਮ  ਹਮ  ਪਾਥਰ  ਨਿਰਗੁਨੀਆਰੇ  ॥ 

 ਕ੍ਰਿਪਾ  ਕ੍ਰਿਪਾ  ਕਰਿ  ਗੁਰੂ  ਮਿਲਾਏ  ਹਮ  ਪਾਹਨ  ਸਬਦਿ  ਗੁਰ  ਤਾਰੇ  ॥੧॥  ਰਹਾਉ  ॥ 

 ਸਤਿਗੁਰ  ਨਾਮੁ  ਦ੍ਰਿੜਾਏ  ਅਤਿ  ਮੀਠਾ  ਮੈਲਾਗਰੁ  ਮਲਗਾਰੇ  ॥ 

 ਨਾਮੈ  ਸੁਰਤਿ  ਵਜੀ  ਹੈ  ਦਹ  ਦਿਸਿ  ਹਰਿ  ਮੁਸਕੀ  ਮੁਸਕ  ਗੰਧਾਰੇ  ॥੧॥ 

 ਤੇਰੀ  ਨਿਰਗੁਣ  ਕਥਾ  ਕਥਾ  ਹੈ  ਮੀਠੀ  ਗੁਰਿ  ਨੀਕੇ  ਬਚਨ  ਸਮਾਰੇ  ॥ 

 ਗਾਵਤ  ਗਾਵਤ  ਹਰਿ  ਗੁਨ  ਗਾਏ  ਗੁਨ  ਗਾਵਤ  ਗੁਰਿ  ਨਿਸਤਾਰੇ  ॥੨॥ 

 ਬਿਬੇਕੁ  ਗੁਰੂ  ਗੁਰੂ  ਸਮਦਰਸੀ  ਤਿਸੁ  ਮਿਲੀਐ  ਸੰਕ  ਉਤਾਰੇ  ॥ 

 ਸਤਿਗੁਰ  ਮਿਲਿਐ  ਪਰਮ  ਪਦੁ  ਪਾਇਆ  ਹਉ  ਸਤਿਗੁਰ  ਕੈ  ਬਲਿਹਾਰੇ  ॥੩॥ 

 ਪਾਖੰਡ  ਪਾਖੰਡ  ਕਰਿ  ਕਰਿ  ਭਰਮੇ  ਲੋਭੁ  ਪਾਖੰਡੁ  ਜਗਿ  ਬੁਰਿਆਰੇ  ॥ 

 ਹਲਤਿ  ਪਲਤਿ  ਦੁਖਦਾਈ  ਹੋਵਹਿ  ਜਮਕਾਲੁ  ਖੜਾ  ਸਿਰਿ  ਮਾਰੇ  ॥੪॥ 

 ਉਗਵੈ  ਦਿਨਸੁ  ਆਲੁ  ਜਾਲੁ  ਸਮ੍ਹਾਲੈ  ਬਿਖੁ  ਮਾਇਆ  ਕੇ  ਬਿਸਥਾਰੇ  ॥ 

 ਆਈ  ਰੈਨਿ  ਭਇਆ  ਸੁਪਨੰਤਰੁ  ਬਿਖੁ  ਸੁਪਨੈ  ਭੀ  ਦੁਖ  ਸਾਰੇ  ॥੫॥ 

 ਕਲਰੁ  ਖੇਤੁ  ਲੈ  ਕੂੜੁ  ਜਮਾਇਆ  ਸਭ  ਕੂੜੈ  ਕੇ  ਖਲਵਾਰੇ  ॥ 

 ਸਾਕਤ  ਨਰ  ਸਭਿ  ਭੂਖ  ਭੁਖਾਨੇ  ਦਰਿ  ਠਾਢੇ  ਜਮ  ਜੰਦਾਰੇ  ॥੬॥ 

 ਮਨਮੁਖ  ਕਰਜੁ  ਚੜਿਆ  ਬਿਖੁ  ਭਾਰੀ  ਉਤਰੈ  ਸਬਦੁ  ਵੀਚਾਰੇ  ॥ 

 ਜਿਤਨੇ  ਕਰਜ  ਕਰਜ  ਕੇ  ਮੰਗੀਏ  ਕਰਿ  ਸੇਵਕ  ਪਗਿ  ਲਗਿ  ਵਾਰੇ  ॥੭॥ 

 ਜਗੰਨਾਥ  ਸਭਿ  ਜੰਤ੍ਰ  ਉਪਾਏ  ਨਕਿ  ਖੀਨੀ  ਸਭ  ਨਥਹਾਰੇ  ॥ 

 ਨਾਨਕ  ਪ੍ਰਭੁ  ਖਿੰਚੈ  ਤਿਵ  ਚਲੀਐ  ਜਿਉ  ਭਾਵੈ  ਰਾਮ  ਪਿਆਰੇ  ॥੮॥੨॥ 

 ਨਟ  ਮਹਲਾ  ੪  ॥ 

 ਰਾਮ  ਹਰਿ  ਅੰਮ੍ਰਿਤ  ਸਰਿ  ਨਾਵਾਰੇ  ॥ 

 ਸਤਿਗੁਰਿ  ਗਿਆਨੁ  ਮਜਨੁ  ਹੈ  ਨੀਕੋ  ਮਿਲਿ  ਕਲਮਲ  ਪਾਪ  ਉਤਾਰੇ  ॥੧॥  ਰਹਾਉ  ॥ 

 ਸੰਗਤਿ  ਕਾ  ਗੁਨੁ  ਬਹੁਤੁ  ਅਧਿਕਾਈ  ਪੜਿ  ਸੂਆ  ਗਨਕ  ਉਧਾਰੇ  ॥ 

 ਪਰਸ  ਨਪਰਸ  ਭਏ  ਕੁਬਿਜਾ  ਕਉ  ਲੈ  ਬੈਕੁੰਠਿ  ਸਿਧਾਰੇ  ॥੧॥ 

 ਅਜਾਮਲ  ਪ੍ਰੀਤਿ  ਪੁਤ੍ਰ  ਪ੍ਰਤਿ  ਕੀਨੀ  ਕਰਿ  ਨਾਰਾਇਣ  ਬੋਲਾਰੇ  ॥ 

 ਮੇਰੇ  ਠਾਕੁਰ  ਕੈ  ਮਨਿ  ਭਾਇ  ਭਾਵਨੀ  ਜਮਕੰਕਰ  ਮਾਰਿ  ਬਿਦਾਰੇ  ॥੨॥ 

 ਮਾਨੁਖੁ  ਕਥੈ  ਕਥਿ  ਲੋਕ  ਸੁਨਾਵੈ  ਜੋ  ਬੋਲੈ  ਸੋ  ਨ  ਬੀਚਾਰੇ  ॥ 

 ਸਤਸੰਗਤਿ  ਮਿਲੈ  ਤ  ਦਿੜਤਾ  ਆਵੈ  ਹਰਿ  ਰਾਮ  ਨਾਮਿ  ਨਿਸਤਾਰੇ  ॥੩॥ 

 ਜਬ  ਲਗੁ  ਜੀਉ  ਪਿੰਡੁ  ਹੈ  ਸਾਬਤੁ  ਤਬ  ਲਗਿ  ਕਿਛੁ  ਨ  ਸਮਾਰੇ  ॥ 

 ਜਬ  ਘਰ  ਮੰਦਰਿ  ਆਗਿ  ਲਗਾਨੀ  ਕਢਿ  ਕੂਪੁ  ਕਢੈ  ਪਨਿਹਾਰੇ  ॥੪॥ 

 ਸਾਕਤ  ਸਿਉ  ਮਨ  ਮੇਲੁ  ਨ  ਕਰੀਅਹੁ  ਜਿਨਿ  ਹਰਿ  ਹਰਿ  ਨਾਮੁ  ਬਿਸਾਰੇ  ॥ 

 ਸਾਕਤ  ਬਚਨ  ਬਿਛੂਆ  ਜਿਉ  ਡਸੀਐ  ਤਜਿ  ਸਾਕਤ  ਪਰੈ  ਪਰਾਰੇ  ॥੫॥ 

 ਲਗਿ  ਲਗਿ  ਪ੍ਰੀਤਿ  ਬਹੁ  ਪ੍ਰੀਤਿ  ਲਗਾਈ  ਲਗਿ  ਸਾਧੂ  ਸੰਗਿ  ਸਵਾਰੇ  ॥ 

 ਗੁਰ  ਕੇ  ਬਚਨ  ਸਤਿ  ਸਤਿ  ਕਰਿ  ਮਾਨੇ  ਮੇਰੇ  ਠਾਕੁਰ  ਬਹੁਤੁ  ਪਿਆਰੇ  ॥੬॥ 

 ਪੂਰਬਿ  ਜਨਮਿ  ਪਰਚੂਨ  ਕਮਾਏ  ਹਰਿ  ਹਰਿ  ਹਰਿ  ਨਾਮਿ  ਪਿਆਰੇ  ॥ 

 ਗੁਰ  ਪ੍ਰਸਾਦਿ  ਅੰਮ੍ਰਿਤ  ਰਸੁ  ਪਾਇਆ  ਰਸੁ  ਗਾਵੈ  ਰਸੁ  ਵੀਚਾਰੇ  ॥੭॥ 

 ਹਰਿ  ਹਰਿ  ਰੂਪ  ਰੰਗਿ  ਸਭਿ  ਤੇਰੇ  ਮੇਰੇ  ਲਾਲਨ  ਲਾਲ  ਗੁਲਾਰੇ  ॥ 

 ਜੈਸਾ  ਰੰਗੁ  ਦੇਹਿ  ਸੋ  ਹੋਵੈ  ਕਿਆ  ਨਾਨਕ  ਜੰਤ  ਵਿਚਾਰੇ  ॥੮॥੩॥ 

 ਨਟ  ਮਹਲਾ  ੪  ॥ 

 ਰਾਮ  ਗੁਰ  ਸਰਨਿ  ਪ੍ਰਭੂ  ਰਖਵਾਰੇ  ॥ 

 ਜਿਉ  ਕੁੰਚਰੁ  ਤਦੂਐ  ਪਕਰਿ  ਚਲਾਇਓ  ਕਰਿ  ਊਪਰੁ  ਕਢਿ  ਨਿਸਤਾਰੇ  ॥੧॥  ਰਹਾਉ  ॥ 

 ਪ੍ਰਭ  ਕੇ  ਸੇਵਕ  ਬਹੁਤੁ  ਅਤਿ  ਨੀਕੇ  ਮਨਿ  ਸਰਧਾ  ਕਰਿ  ਹਰਿ  ਧਾਰੇ  ॥ 

 ਮੇਰੇ  ਪ੍ਰਭਿ  ਸਰਧਾ  ਭਗਤਿ  ਮਨਿ  ਭਾਵੈ  ਜਨ  ਕੀ  ਪੈਜ  ਸਵਾਰੇ  ॥੧॥ 

 ਹਰਿ  ਹਰਿ  ਸੇਵਕੁ  ਸੇਵਾ  ਲਾਗੈ  ਸਭੁ  ਦੇਖੈ  ਬ੍ਰਹਮ  ਪਸਾਰੇ  ॥ 

 ਏਕੁ  ਪੁਰਖੁ  ਇਕੁ  ਨਦਰੀ  ਆਵੈ  ਸਭ  ਏਕਾ  ਨਦਰਿ  ਨਿਹਾਰੇ  ॥੨॥ 

 ਹਰਿ  ਪ੍ਰਭੁ  ਠਾਕੁਰੁ  ਰਵਿਆ  ਸਭ  ਠਾਈ  ਸਭੁ  ਚੇਰੀ  ਜਗਤੁ  ਸਮਾਰੇ  ॥ 

 ਆਪਿ  ਦਇਆਲੁ  ਦਇਆ  ਦਾਨੁ  ਦੇਵੈ  ਵਿਚਿ  ਪਾਥਰ  ਕੀਰੇ  ਕਾਰੇ  ॥੩॥ 

 ਅੰਤਰਿ  ਵਾਸੁ  ਬਹੁਤੁ  ਮੁਸਕਾਈ  ਭ੍ਰਮਿ  ਭੂਲਾ  ਮਿਰਗੁ  ਸਿੰਙ੍ਹਾਰੇ  ॥ 

 ਬਨੁ  ਬਨੁ  ਢੂਢਿ  ਢੂਢਿ  ਫਿਰਿ  ਥਾਕੀ  ਗੁਰਿ  ਪੂਰੈ  ਘਰਿ  ਨਿਸਤਾਰੇ  ॥੪॥ 

 ਬਾਣੀ  ਗੁਰੂ  ਗੁਰੂ  ਹੈ  ਬਾਣੀ  ਵਿਚਿ  ਬਾਣੀ  ਅੰਮ੍ਰਿਤੁ  ਸਾਰੇ  ॥ 

 ਗੁਰੁ  ਬਾਣੀ  ਕਹੈ  ਸੇਵਕੁ  ਜਨੁ  ਮਾਨੈ  ਪਰਤਖਿ  ਗੁਰੂ  ਨਿਸਤਾਰੇ  ॥੫॥ 

 ਸਭੁ  ਹੈ  ਬ੍ਰਹਮੁ  ਬ੍ਰਹਮੁ  ਹੈ  ਪਸਰਿਆ  ਮਨਿ  ਬੀਜਿਆ  ਖਾਵਾਰੇ  ॥ 

 ਜਿਉ  ਜਨ  ਚੰਦ੍ਰਹਾਂਸੁ  ਦੁਖਿਆ  ਧ੍ਰਿਸਟਬੁਧੀ  ਅਪੁਨਾ  ਘਰੁ  ਲੂਕੀ  ਜਾਰੇ  ॥੬॥ 

 ਪ੍ਰਭ  ਕਉ  ਜਨੁ  ਅੰਤਰਿ  ਰਿਦ  ਲੋਚੈ  ਪ੍ਰਭ  ਜਨ  ਕੇ  ਸਾਸ  ਨਿਹਾਰੇ  ॥ 

 ਕ੍ਰਿਪਾ  ਕ੍ਰਿਪਾ  ਕਰਿ  ਭਗਤਿ  ਦ੍ਰਿੜਾਏ  ਜਨ  ਪੀਛੈ  ਜਗੁ  ਨਿਸਤਾਰੇ  ॥੭॥ 

 ਆਪਨ  ਆਪਿ  ਆਪਿ  ਪ੍ਰਭੁ  ਠਾਕੁਰੁ  ਪ੍ਰਭੁ  ਆਪੇ  ਸ੍ਰਿਸਟਿ  ਸਵਾਰੇ  ॥ 

 ਜਨ  ਨਾਨਕ  ਆਪੇ  ਆਪਿ  ਸਭੁ  ਵਰਤੈ  ਕਰਿ  ਕ੍ਰਿਪਾ  ਆਪਿ  ਨਿਸਤਾਰੇ  ॥੮॥੪॥ 

 ਨਟ  ਮਹਲਾ  ੪  ॥ 

 ਰਾਮ  ਕਰਿ  ਕਿਰਪਾ  ਲੇਹੁ  ਉਬਾਰੇ  ॥ 

 ਜਿਉ  ਪਕਰਿ  ਦ੍ਰੋਪਤੀ  ਦੁਸਟਾਂ  ਆਨੀ  ਹਰਿ  ਹਰਿ  ਲਾਜ  ਨਿਵਾਰੇ  ॥੧॥  ਰਹਾਉ  ॥ 

 ਕਰਿ  ਕਿਰਪਾ  ਜਾਚਿਕ  ਜਨ  ਤੇਰੇ  ਇਕੁ  ਮਾਗਉ  ਦਾਨੁ  ਪਿਆਰੇ  ॥ 

 ਸਤਿਗੁਰ  ਕੀ  ਨਿਤ  ਸਰਧਾ  ਲਾਗੀ  ਮੋ  ਕਉ  ਹਰਿ  ਗੁਰੁ  ਮੇਲਿ  ਸਵਾਰੇ  ॥੧॥ 

 ਸਾਕਤ  ਕਰਮ  ਪਾਣੀ  ਜਿਉ  ਮਥੀਐ  ਨਿਤ  ਪਾਣੀ  ਝੋਲ  ਝੁਲਾਰੇ  ॥ 

 ਮਿਲਿ  ਸਤਸੰਗਤਿ  ਪਰਮ  ਪਦੁ  ਪਾਇਆ  ਕਢਿ  ਮਾਖਨ  ਕੇ  ਗਟਕਾਰੇ  ॥੨॥ 

 ਨਿਤ  ਨਿਤ  ਕਾਇਆ  ਮਜਨੁ  ਕੀਆ  ਨਿਤ  ਮਲਿ  ਮਲਿ  ਦੇਹ  ਸਵਾਰੇ  ॥ 

 ਮੇਰੇ  ਸਤਿਗੁਰ  ਕੇ  ਮਨਿ  ਬਚਨ  ਨ  ਭਾਏ  ਸਭ  ਫੋਕਟ  ਚਾਰ  ਸੀਗਾਰੇ  ॥੩॥ 

 ਮਟਕਿ  ਮਟਕਿ  ਚਲੁ  ਸਖੀ  ਸਹੇਲੀ  ਮੇਰੇ  ਠਾਕੁਰ  ਕੇ  ਗੁਨ  ਸਾਰੇ  ॥ 

 ਗੁਰਮੁਖਿ  ਸੇਵਾ  ਮੇਰੇ  ਪ੍ਰਭ  ਭਾਈ  ਮੈ  ਸਤਿਗੁਰ  ਅਲਖੁ  ਲਖਾਰੇ  ॥੪॥ 

 ਨਾਰੀ  ਪੁਰਖੁ  ਪੁਰਖੁ  ਸਭ  ਨਾਰੀ  ਸਭੁ  ਏਕੋ  ਪੁਰਖੁ  ਮੁਰਾਰੇ  ॥ 

 ਸੰਤ  ਜਨਾ  ਕੀ  ਰੇਨੁ  ਮਨਿ  ਭਾਈ  ਮਿਲਿ  ਹਰਿ  ਜਨ  ਹਰਿ  ਨਿਸਤਾਰੇ  ॥੫॥ 

 ਗ੍ਰਾਮ  ਗ੍ਰਾਮ  ਨਗਰ  ਸਭ  ਫਿਰਿਆ  ਰਿਦ  ਅੰਤਰਿ  ਹਰਿ  ਜਨ  ਭਾਰੇ  ॥ 

 ਸਰਧਾ  ਸਰਧਾ  ਉਪਾਇ  ਮਿਲਾਏ  ਮੋ  ਕਉ  ਹਰਿ  ਗੁਰ  ਗੁਰਿ  ਨਿਸਤਾਰੇ  ॥੬॥ 

 ਪਵਨ  ਸੂਤੁ  ਸਭੁ  ਨੀਕਾ  ਕਰਿਆ  ਸਤਿਗੁਰਿ  ਸਬਦੁ  ਵੀਚਾਰੇ  ॥ 

 ਨਿਜ  ਘਰਿ  ਜਾਇ  ਅੰਮ੍ਰਿਤ  ਰਸੁ  ਪੀਆ  ਬਿਨੁ  ਨੈਨਾ  ਜਗਤੁ  ਨਿਹਾਰੇ  ॥੭॥ 

 ਤਉ  ਗੁਨ  ਈਸ  ਬਰਨਿ  ਨਹੀ  ਸਾਕਉ  ਤੁਮ  ਮੰਦਰ  ਹਮ  ਨਿਕ  ਕੀਰੇ  ॥ 

 ਨਾਨਕ  ਕ੍ਰਿਪਾ  ਕਰਹੁ  ਗੁਰ  ਮੇਲਹੁ  ਮੈ  ਰਾਮੁ  ਜਪਤ  ਮਨੁ  ਧੀਰੇ  ॥੮॥੫॥ 

 ਨਟ  ਮਹਲਾ  ੪  ॥ 

 ਮੇਰੇ  ਮਨ  ਭਜੁ  ਠਾਕੁਰ  ਅਗਮ  ਅਪਾਰੇ  ॥ 

 ਹਮ  ਪਾਪੀ  ਬਹੁ  ਨਿਰਗੁਣੀਆਰੇ  ਕਰਿ  ਕਿਰਪਾ  ਗੁਰਿ  ਨਿਸਤਾਰੇ  ॥੧॥  ਰਹਾਉ  ॥ 

 ਸਾਧੂ  ਪੁਰਖ  ਸਾਧ  ਜਨ  ਪਾਏ  ਇਕ  ਬਿਨਉ  ਕਰਉ  ਗੁਰ  ਪਿਆਰੇ  ॥ 

 ਰਾਮ  ਨਾਮੁ  ਧਨੁ  ਪੂਜੀ  ਦੇਵਹੁ  ਸਭੁ  ਤਿਸਨਾ  ਭੂਖ  ਨਿਵਾਰੇ  ॥੧॥ 

 ਪਚੈ  ਪਤੰਗੁ  ਮ੍ਰਿਗ  ਭ੍ਰਿੰਗ  ਕੁੰਚਰ  ਮੀਨ  ਇਕ  ਇੰਦ੍ਰੀ  ਪਕਰਿ  ਸਘਾਰੇ  ॥ 

 ਪੰਚ  ਭੂਤ  ਸਬਲ  ਹੈ  ਦੇਹੀ  ਗੁਰੁ  ਸਤਿਗੁਰੁ  ਪਾਪ  ਨਿਵਾਰੇ  ॥੨॥ 

 ਸਾਸਤ੍ਰ  ਬੇਦ  ਸੋਧਿ  ਸੋਧਿ  ਦੇਖੇ  ਮੁਨਿ  ਨਾਰਦ  ਬਚਨ  ਪੁਕਾਰੇ  ॥ 

 ਰਾਮ  ਨਾਮੁ  ਪੜਹੁ  ਗਤਿ  ਪਾਵਹੁ  ਸਤਸੰਗਤਿ  ਗੁਰਿ  ਨਿਸਤਾਰੇ  ॥੩॥ 

 ਪ੍ਰੀਤਮ  ਪ੍ਰੀਤਿ  ਲਗੀ  ਪ੍ਰਭ  ਕੇਰੀ  ਜਿਵ  ਸੂਰਜੁ  ਕਮਲੁ  ਨਿਹਾਰੇ  ॥ 

 ਮੇਰ  ਸੁਮੇਰ  ਮੋਰੁ  ਬਹੁ  ਨਾਚੈ  ਜਬ  ਉਨਵੈ  ਘਨ  ਘਨਹਾਰੇ  ॥੪॥ 

 ਸਾਕਤ  ਕਉ  ਅੰਮ੍ਰਿਤ  ਬਹੁ  ਸਿੰਚਹੁ  ਸਭ  ਡਾਲ  ਫੂਲ  ਬਿਸੁਕਾਰੇ  ॥ 

 ਜਿਉ  ਜਿਉ  ਨਿਵਹਿ  ਸਾਕਤ  ਨਰ  ਸੇਤੀ  ਛੇੜਿ  ਛੇੜਿ  ਕਢੈ  ਬਿਖੁ  ਖਾਰੇ  ॥੫॥ 

 ਸੰਤਨ  ਸੰਤ  ਸਾਧ  ਮਿਲਿ  ਰਹੀਐ  ਗੁਣ  ਬੋਲਹਿ  ਪਰਉਪਕਾਰੇ  ॥ 

 ਸੰਤੈ  ਸੰਤੁ  ਮਿਲੈ  ਮਨੁ  ਬਿਗਸੈ  ਜਿਉ  ਜਲ  ਮਿਲਿ  ਕਮਲ  ਸਵਾਰੇ  ॥੬॥ 

 ਲੋਭ  ਲਹਰਿ  ਸਭੁ  ਸੁਆਨੁ  ਹਲਕੁ  ਹੈ  ਹਲਕਿਓ  ਸਭਹਿ  ਬਿਗਾਰੇ  ॥ 

 ਮੇਰੇ  ਠਾਕੁਰ  ਕੈ  ਦੀਬਾਨਿ  ਖਬਰਿ  ਹੋੁਈ  ਗੁਰਿ  ਗਿਆਨੁ  ਖੜਗੁ  ਲੈ  ਮਾਰੇ  ॥੭॥ 

 ਰਾਖੁ  ਰਾਖੁ  ਰਾਖੁ  ਪ੍ਰਭ  ਮੇਰੇ  ਮੈ  ਰਾਖਹੁ  ਕਿਰਪਾ  ਧਾਰੇ  ॥ 

 ਨਾਨਕ  ਮੈ  ਧਰ  ਅਵਰ  ਨ  ਕਾਈ  ਮੈ  ਸਤਿਗੁਰੁ  ਗੁਰੁ  ਨਿਸਤਾਰੇ  ॥੮॥੬॥ 

 ਕਾਨੜਾ  ਅਸਟਪਦੀਆ  ਮਹਲਾ  ੪  ਘਰੁ  ੧ 

 ੴ  ਸਤਿਗੁਰ  ਪ੍ਰਸਾਦਿ  ॥ 

 ਜਪਿ  ਮਨ  ਰਾਮ  ਨਾਮੁ  ਸੁਖੁ  ਪਾਵੈਗੋ  ॥ 

 ਜਿਉ  ਜਿਉ  ਜਪੈ  ਤਿਵੈ  ਸੁਖੁ  ਪਾਵੈ  ਸਤਿਗੁਰੁ  ਸੇਵਿ  ਸਮਾਵੈਗੋ  ॥੧॥  ਰਹਾਉ  ॥ 

 ਭਗਤ  ਜਨਾਂ  ਕੀ  ਖਿਨੁ  ਖਿਨੁ  ਲੋਚਾ  ਨਾਮੁ  ਜਪਤ  ਸੁਖੁ  ਪਾਵੈਗੋ  ॥ 

 ਅਨ  ਰਸ  ਸਾਦ  ਗਏ  ਸਭ  ਨੀਕਰਿ  ਬਿਨੁ  ਨਾਵੈ  ਕਿਛੁ  ਨ  ਸੁਖਾਵੈਗੋ  ॥੧॥ 

 ਗੁਰਮਤਿ  ਹਰਿ  ਹਰਿ  ਮੀਠਾ  ਲਾਗਾ  ਗੁਰੁ  ਮੀਠੇ  ਬਚਨ  ਕਢਾਵੈਗੋ  ॥ 

 ਸਤਿਗੁਰ  ਬਾਣੀ  ਪੁਰਖੁ  ਪੁਰਖੋਤਮ  ਬਾਣੀ  ਸਿਉ  ਚਿਤੁ  ਲਾਵੈਗੋ  ॥੨॥ 

 ਗੁਰਬਾਣੀ  ਸੁਨਤ  ਮੇਰਾ  ਮਨੁ  ਦ੍ਰਵਿਆ  ਮਨੁ  ਭੀਨਾ  ਨਿਜ  ਘਰਿ  ਆਵੈਗੋ  ॥ 

 ਤਹ  ਅਨਹਤ  ਧੁਨੀ  ਬਾਜਹਿ  ਨਿਤ  ਬਾਜੇ  ਨੀਝਰ  ਧਾਰ  ਚੁਆਵੈਗੋ  ॥੩॥ 

 ਰਾਮ  ਨਾਮੁ  ਇਕੁ  ਤਿਲ  ਤਿਲ  ਗਾਵੈ  ਮਨੁ  ਗੁਰਮਤਿ  ਨਾਮਿ  ਸਮਾਵੈਗੋ  ॥ 

 ਨਾਮੁ  ਸੁਣੈ  ਨਾਮੋ  ਮਨਿ  ਭਾਵੈ  ਨਾਮੇ  ਹੀ  ਤ੍ਰਿਪਤਾਵੈਗੋ  ॥੪॥ 

 ਕਨਿਕ  ਕਨਿਕ  ਪਹਿਰੇ  ਬਹੁ  ਕੰਗਨਾ  ਕਾਪਰੁ  ਭਾਂਤਿ  ਬਨਾਵੈਗੋ  ॥ 

 ਨਾਮ  ਬਿਨਾ  ਸਭਿ  ਫੀਕ  ਫਿਕਾਨੇ  ਜਨਮਿ  ਮਰੈ  ਫਿਰਿ  ਆਵੈਗੋ  ॥੫॥ 

 ਮਾਇਆ  ਪਟਲ  ਪਟਲ  ਹੈ  ਭਾਰੀ  ਘਰੁ  ਘੂਮਨਿ  ਘੇਰਿ  ਘੁਲਾਵੈਗੋ  ॥ 

 ਪਾਪ  ਬਿਕਾਰ  ਮਨੂਰ  ਸਭਿ  ਭਾਰੇ  ਬਿਖੁ  ਦੁਤਰੁ  ਤਰਿਓ  ਨ  ਜਾਵੈਗੋ  ॥੬॥ 

 ਭਉ  ਬੈਰਾਗੁ  ਭਇਆ  ਹੈ  ਬੋਹਿਥੁ  ਗੁਰੁ  ਖੇਵਟੁ  ਸਬਦਿ  ਤਰਾਵੈਗੋ  ॥ 

 ਰਾਮ  ਨਾਮੁ  ਹਰਿ  ਭੇਟੀਐ  ਹਰਿ  ਰਾਮੈ  ਨਾਮਿ  ਸਮਾਵੈਗੋ  ॥੭॥ 

 ਅਗਿਆਨਿ  ਲਾਇ  ਸਵਾਲਿਆ  ਗੁਰ  ਗਿਆਨੈ  ਲਾਇ  ਜਗਾਵੈਗੋ  ॥ 

 ਨਾਨਕ  ਭਾਣੈ  ਆਪਣੈ  ਜਿਉ  ਭਾਵੈ  ਤਿਵੈ  ਚਲਾਵੈਗੋ  ॥੮॥੧॥ 

 ਕਾਨੜਾ  ਮਹਲਾ  ੪  ॥ 

 ਜਪਿ  ਮਨ  ਹਰਿ  ਹਰਿ  ਨਾਮੁ  ਤਰਾਵੈਗੋ  ॥ 

 ਜੋ  ਜੋ  ਜਪੈ  ਸੋਈ  ਗਤਿ  ਪਾਵੈ  ਜਿਉ  ਧ੍ਰੂ  ਪ੍ਰਹਿਲਾਦੁ  ਸਮਾਵੈਗੋ  ॥੧॥  ਰਹਾਉ  ॥ 

 ਕ੍ਰਿਪਾ  ਕ੍ਰਿਪਾ  ਕ੍ਰਿਪਾ  ਕਰਿ  ਹਰਿ  ਜੀਉ  ਕਰਿ  ਕਿਰਪਾ  ਨਾਮਿ  ਲਗਾਵੈਗੋ  ॥ 

 ਕਰਿ  ਕਿਰਪਾ  ਸਤਿਗੁਰੂ  ਮਿਲਾਵਹੁ  ਮਿਲਿ  ਸਤਿਗੁਰ  ਨਾਮੁ  ਧਿਆਵੈਗੋ  ॥੧॥ 

 ਜਨਮ  ਜਨਮ  ਕੀ  ਹਉਮੈ  ਮਲੁ  ਲਾਗੀ  ਮਿਲਿ  ਸੰਗਤਿ  ਮਲੁ  ਲਹਿ  ਜਾਵੈਗੋ  ॥ 

 ਜਿਉ  ਲੋਹਾ  ਤਰਿਓ  ਸੰਗਿ  ਕਾਸਟ  ਲਗਿ  ਸਬਦਿ  ਗੁਰੂ  ਹਰਿ  ਪਾਵੈਗੋ  ॥੨॥ 

 ਸੰਗਤਿ  ਸੰਤ  ਮਿਲਹੁ  ਸਤਸੰਗਤਿ  ਮਿਲਿ  ਸੰਗਤਿ  ਹਰਿ  ਰਸੁ  ਆਵੈਗੋ  ॥ 

 ਬਿਨੁ  ਸੰਗਤਿ  ਕਰਮ  ਕਰੈ  ਅਭਿਮਾਨੀ  ਕਢਿ  ਪਾਣੀ  ਚੀਕੜੁ  ਪਾਵੈਗੋ  ॥੩॥ 

 ਭਗਤ  ਜਨਾ  ਕੇ  ਹਰਿ  ਰਖਵਾਰੇ  ਜਨ  ਹਰਿ  ਰਸੁ  ਮੀਠ  ਲਗਾਵੈਗੋ  ॥ 

 ਖਿਨੁ  ਖਿਨੁ  ਨਾਮੁ  ਦੇਇ  ਵਡਿਆਈ  ਸਤਿਗੁਰ  ਉਪਦੇਸਿ  ਸਮਾਵੈਗੋ  ॥੪॥ 

 ਭਗਤ  ਜਨਾ  ਕਉ  ਸਦਾ  ਨਿਵਿ  ਰਹੀਐ  ਜਨ  ਨਿਵਹਿ  ਤਾ  ਫਲ  ਗੁਨ  ਪਾਵੈਗੋ  ॥ 

 ਜੋ  ਨਿੰਦਾ  ਦੁਸਟ  ਕਰਹਿ  ਭਗਤਾ  ਕੀ  ਹਰਨਾਖਸ  ਜਿਉ  ਪਚਿ  ਜਾਵੈਗੋ  ॥੫॥ 

 ਬ੍ਰਹਮ  ਕਮਲ  ਪੁਤੁ  ਮੀਨ  ਬਿਆਸਾ  ਤਪੁ  ਤਾਪਨ  ਪੂਜ  ਕਰਾਵੈਗੋ  ॥ 

 ਜੋ  ਜੋ  ਭਗਤੁ  ਹੋਇ  ਸੋ  ਪੂਜਹੁ  ਭਰਮਨ  ਭਰਮੁ  ਚੁਕਾਵੈਗੋ  ॥੬॥ 

 ਜਾਤ  ਨਜਾਤਿ  ਦੇਖਿ  ਮਤ  ਭਰਮਹੁ  ਸੁਕ  ਜਨਕ  ਪਗੀਂ  ਲਗਿ  ਧਿਆਵੈਗੋ  ॥ 

 ਜੂਠਨ  ਜੂਠਿ  ਪਈ  ਸਿਰ  ਊਪਰਿ  ਖਿਨੁ  ਮਨੂਆ  ਤਿਲੁ  ਨ  ਡੁਲਾਵੈਗੋ  ॥੭॥ 

 ਜਨਕ  ਜਨਕ  ਬੈਠੇ  ਸਿੰਘਾਸਨਿ  ਨਉ  ਮੁਨੀ  ਧੂਰਿ  ਲੈ  ਲਾਵੈਗੋ  ॥ 

 ਨਾਨਕ  ਕ੍ਰਿਪਾ  ਕ੍ਰਿਪਾ  ਕਰਿ  ਠਾਕੁਰ  ਮੈ  ਦਾਸਨਿ  ਦਾਸ  ਕਰਾਵੈਗੋ  ॥੮॥੨॥ 

 ਕਾਨੜਾ  ਮਹਲਾ  ੪  ॥ 

 ਮਨੁ  ਗੁਰਮਤਿ  ਰਸਿ  ਗੁਨ  ਗਾਵੈਗੋ  ॥ 

 ਜਿਹਵਾ  ਏਕ  ਹੋਇ  ਲਖ  ਕੋਟੀ  ਲਖ  ਕੋਟੀ  ਕੋਟਿ  ਧਿਆਵੈਗੋ  ॥੧॥  ਰਹਾਉ  ॥ 

 ਸਹਸ  ਫਨੀ  ਜਪਿਓ  ਸੇਖਨਾਗੈ  ਹਰਿ  ਜਪਤਿਆ  ਅੰਤੁ  ਨ  ਪਾਵੈਗੋ  ॥ 

 ਤੂ  ਅਥਾਹੁ  ਅਤਿ  ਅਗਮੁ  ਅਗਮੁ  ਹੈ  ਮਤਿ  ਗੁਰਮਤਿ  ਮਨੁ  ਠਹਰਾਵੈਗੋ  ॥੧॥ 

 ਜਿਨ  ਤੂ  ਜਪਿਓ  ਤੇਈ  ਜਨ  ਨੀਕੇ  ਹਰਿ  ਜਪਤਿਅਹੁ  ਕਉ  ਸੁਖੁ  ਪਾਵੈਗੋ  ॥ 

 ਬਿਦਰ  ਦਾਸੀ  ਸੁਤੁ  ਛੋਕ  ਛੋਹਰਾ  ਕ੍ਰਿਸਨੁ  ਅੰਕਿ  ਗਲਿ  ਲਾਵੈਗੋ  ॥੨॥ 

 ਜਲ  ਤੇ  ਓਪਤਿ  ਭਈ  ਹੈ  ਕਾਸਟ  ਕਾਸਟ  ਅੰਗਿ  ਤਰਾਵੈਗੋ  ॥ 

 ਰਾਮ  ਜਨਾ  ਹਰਿ  ਆਪਿ  ਸਵਾਰੇ  ਅਪਨਾ  ਬਿਰਦੁ  ਰਖਾਵੈਗੋ  ॥੩॥ 

 ਹਮ  ਪਾਥਰ  ਲੋਹ  ਲੋਹ  ਬਡ  ਪਾਥਰ  ਗੁਰ  ਸੰਗਤਿ  ਨਾਵ  ਤਰਾਵੈਗੋ  ॥ 

 ਜਿਉ  ਸਤਸੰਗਤਿ  ਤਰਿਓ  ਜੁਲਾਹੋ  ਸੰਤ  ਜਨਾ  ਮਨਿ  ਭਾਵੈਗੋ  ॥੪॥ 

 ਖਰੇ  ਖਰੋਏ  ਬੈਠਤ  ਊਠਤ  ਮਾਰਗਿ  ਪੰਥਿ  ਧਿਆਵੈਗੋ  ॥ 

 ਸਤਿਗੁਰ  ਬਚਨ  ਬਚਨ  ਹੈ  ਸਤਿਗੁਰ  ਪਾਧਰੁ  ਮੁਕਤਿ  ਜਨਾਵੈਗੋ  ॥੫॥ 

 ਸਾਸਨਿ  ਸਾਸਿ  ਸਾਸਿ  ਬਲੁ  ਪਾਈ  ਹੈ  ਨਿਹਸਾਸਨਿ  ਨਾਮੁ  ਧਿਆਵੈਗੋ  ॥ 

 ਗੁਰ  ਪਰਸਾਦੀ  ਹਉਮੈ  ਬੂਝੈ  ਤੌ  ਗੁਰਮਤਿ  ਨਾਮਿ  ਸਮਾਵੈਗੋ  ॥੬॥ 

 ਸਤਿਗੁਰੁ  ਦਾਤਾ  ਜੀਅ  ਜੀਅਨ  ਕੋ  ਭਾਗਹੀਨ  ਨਹੀ  ਭਾਵੈਗੋ  ॥ 

 ਫਿਰਿ  ਏਹ  ਵੇਲਾ  ਹਾਥਿ  ਨ  ਆਵੈ  ਪਰਤਾਪੈ  ਪਛੁਤਾਵੈਗੋ  ॥੭॥ 

 ਜੇ  ਕੋ  ਭਲਾ  ਲੋੜੈ  ਭਲ  ਅਪਨਾ  ਗੁਰ  ਆਗੈ  ਢਹਿ  ਢਹਿ  ਪਾਵੈਗੋ  ॥ 

 ਨਾਨਕ  ਦਇਆ  ਦਇਆ  ਕਰਿ  ਠਾਕੁਰ  ਮੈ  ਸਤਿਗੁਰ  ਭਸਮ  ਲਗਾਵੈਗੋ  ॥੮॥੩॥ 

 ਕਾਨੜਾ  ਮਹਲਾ  ੪  ॥ 

 ਮਨੁ  ਹਰਿ  ਰੰਗਿ  ਰਾਤਾ  ਗਾਵੈਗੋ  ॥ 

 ਭੈ  ਭੈ  ਤ੍ਰਾਸ  ਭਏ  ਹੈ  ਨਿਰਮਲ  ਗੁਰਮਤਿ  ਲਾਗਿ  ਲਗਾਵੈਗੋ  ॥੧॥  ਰਹਾਉ  ॥ 

 ਹਰਿ  ਰੰਗਿ  ਰਾਤਾ  ਸਦ  ਬੈਰਾਗੀ  ਹਰਿ  ਨਿਕਟਿ  ਤਿਨਾ  ਘਰਿ  ਆਵੈਗੋ  ॥ 

 ਤਿਨ  ਕੀ  ਪੰਕ  ਮਿਲੈ  ਤਾਂ  ਜੀਵਾ  ਕਰਿ  ਕਿਰਪਾ  ਆਪਿ  ਦਿਵਾਵੈਗੋ  ॥੧॥ 

 ਦੁਬਿਧਾ  ਲੋਭਿ  ਲਗੇ  ਹੈ  ਪ੍ਰਾਣੀ  ਮਨਿ  ਕੋਰੈ  ਰੰਗੁ  ਨ  ਆਵੈਗੋ  ॥ 

 ਫਿਰਿ  ਉਲਟਿਓ  ਜਨਮੁ  ਹੋਵੈ  ਗੁਰ  ਬਚਨੀ  ਗੁਰੁ  ਪੁਰਖੁ  ਮਿਲੈ  ਰੰਗੁ  ਲਾਵੈਗੋ  ॥੨॥ 

 ਇੰਦ੍ਰੀ  ਦਸੇ  ਦਸੇ  ਫੁਨਿ  ਧਾਵਤ  ਤ੍ਰੈ  ਗੁਣੀਆ  ਖਿਨੁ  ਨ  ਟਿਕਾਵੈਗੋ  ॥ 

 ਸਤਿਗੁਰ  ਪਰਚੈ  ਵਸਗਤਿ  ਆਵੈ  ਮੋਖ  ਮੁਕਤਿ  ਸੋ  ਪਾਵੈਗੋ  ॥੩॥ 

 ਓਅੰਕਾਰਿ  ਏਕੋ  ਰਵਿ  ਰਹਿਆ  ਸਭੁ  ਏਕਸ  ਮਾਹਿ  ਸਮਾਵੈਗੋ  ॥ 

 ਏਕੋ  ਰੂਪੁ  ਏਕੋ  ਬਹੁ  ਰੰਗੀ  ਸਭੁ  ਏਕਤੁ  ਬਚਨਿ  ਚਲਾਵੈਗੋ  ॥੪॥ 

 ਗੁਰਮੁਖਿ  ਏਕੋ  ਏਕੁ  ਪਛਾਤਾ  ਗੁਰਮੁਖਿ  ਹੋਇ  ਲਖਾਵੈਗੋ  ॥ 

 ਗੁਰਮੁਖਿ  ਜਾਇ  ਮਿਲੈ  ਨਿਜ  ਮਹਲੀ  ਅਨਹਦ  ਸਬਦੁ  ਬਜਾਵੈਗੋ  ॥੫॥ 

 ਜੀਅ  ਜੰਤ  ਸਭ  ਸਿਸਟਿ  ਉਪਾਈ  ਗੁਰਮੁਖਿ  ਸੋਭਾ  ਪਾਵੈਗੋ  ॥ 

 ਬਿਨੁ  ਗੁਰ  ਭੇਟੇ  ਕੋ  ਮਹਲੁ  ਨ  ਪਾਵੈ  ਆਇ  ਜਾਇ  ਦੁਖੁ  ਪਾਵੈਗੋ  ॥੬॥ 

 ਅਨੇਕ  ਜਨਮ  ਵਿਛੁੜੇ  ਮੇਰੇ  ਪ੍ਰੀਤਮ  ਕਰਿ  ਕਿਰਪਾ  ਗੁਰੂ  ਮਿਲਾਵੈਗੋ  ॥ 

 ਸਤਿਗੁਰ  ਮਿਲਤ  ਮਹਾ  ਸੁਖੁ  ਪਾਇਆ  ਮਤਿ  ਮਲੀਨ  ਬਿਗਸਾਵੈਗੋ  ॥੭॥ 

 ਹਰਿ  ਹਰਿ  ਕ੍ਰਿਪਾ  ਕਰਹੁ  ਜਗਜੀਵਨ  ਮੈ  ਸਰਧਾ  ਨਾਮਿ  ਲਗਾਵੈਗੋ  ॥ 

 ਨਾਨਕ  ਗੁਰੂ  ਗੁਰੂ  ਹੈ  ਸਤਿਗੁਰੁ  ਮੈ  ਸਤਿਗੁਰੁ  ਸਰਨਿ  ਮਿਲਾਵੈਗੋ  ॥੮॥੪॥ 

 ਕਾਨੜਾ  ਮਹਲਾ  ੪  ॥ 

 ਮਨ  ਗੁਰਮਤਿ  ਚਾਲ  ਚਲਾਵੈਗੋ  ॥ 

 ਜਿਉ  ਮੈਗਲੁ  ਮਸਤੁ  ਦੀਜੈ  ਤਲਿ  ਕੁੰਡੇ  ਗੁਰ  ਅੰਕਸੁ  ਸਬਦੁ  ਦ੍ਰਿੜਾਵੈਗੋ  ॥੧॥  ਰਹਾਉ  ॥ 

 ਚਲਤੌ  ਚਲੈ  ਚਲੈ  ਦਹ  ਦਹ  ਦਿਸਿ  ਗੁਰੁ  ਰਾਖੈ  ਹਰਿ  ਲਿਵ  ਲਾਵੈਗੋ  ॥ 

 ਸਤਿਗੁਰੁ  ਸਬਦੁ  ਦੇਇ  ਰਿਦ  ਅੰਤਰਿ  ਮੁਖਿ  ਅੰਮ੍ਰਿਤੁ  ਨਾਮੁ  ਚੁਆਵੈਗੋ  ॥੧॥ 

 ਬਿਸੀਅਰ  ਬਿਸੂ  ਭਰੇ  ਹੈ  ਪੂਰਨ  ਗੁਰੁ  ਗਰੁੜ  ਸਬਦੁ  ਮੁਖਿ  ਪਾਵੈਗੋ  ॥ 

 ਮਾਇਆ  ਭੁਇਅੰਗ  ਤਿਸੁ  ਨੇੜਿ  ਨ  ਆਵੈ  ਬਿਖੁ  ਝਾਰਿ  ਝਾਰਿ  ਲਿਵ  ਲਾਵੈਗੋ  ॥੨॥ 

 ਸੁਆਨੁ  ਲੋਭੁ  ਨਗਰ  ਮਹਿ  ਸਬਲਾ  ਗੁਰੁ  ਖਿਨ  ਮਹਿ  ਮਾਰਿ  ਕਢਾਵੈਗੋ  ॥ 

 ਸਤੁ  ਸੰਤੋਖੁ  ਧਰਮੁ  ਆਨਿ  ਰਾਖੇ  ਹਰਿ  ਨਗਰੀ  ਹਰਿ  ਗੁਨ  ਗਾਵੈਗੋ  ॥੩॥ 

 ਪੰਕਜ  ਮੋਹ  ਨਿਘਰਤੁ  ਹੈ  ਪ੍ਰਾਨੀ  ਗੁਰੁ  ਨਿਘਰਤ  ਕਾਢਿ  ਕਢਾਵੈਗੋ  ॥ 

 ਤ੍ਰਾਹਿ  ਤ੍ਰਾਹਿ  ਸਰਨਿ  ਜਨ  ਆਏ  ਗੁਰੁ  ਹਾਥੀ  ਦੇ  ਨਿਕਲਾਵੈਗੋ  ॥੪॥ 

 ਸੁਪਨੰਤਰੁ  ਸੰਸਾਰੁ  ਸਭੁ  ਬਾਜੀ  ਸਭੁ  ਬਾਜੀ  ਖੇਲੁ  ਖਿਲਾਵੈਗੋ  ॥ 

 ਲਾਹਾ  ਨਾਮੁ  ਗੁਰਮਤਿ  ਲੈ  ਚਾਲਹੁ  ਹਰਿ  ਦਰਗਹ  ਪੈਧਾ  ਜਾਵੈਗੋ  ॥੫॥ 

 ਹਉਮੈ  ਕਰੈ  ਕਰਾਵੈ  ਹਉਮੈ  ਪਾਪ  ਕੋਇਲੇ  ਆਨਿ  ਜਮਾਵੈਗੋ  ॥ 

 ਆਇਆ  ਕਾਲੁ  ਦੁਖਦਾਈ  ਹੋਏ  ਜੋ  ਬੀਜੇ  ਸੋ  ਖਵਲਾਵੈਗੋ  ॥੬॥ 

 ਸੰਤਹੁ  ਰਾਮ  ਨਾਮੁ  ਧਨੁ  ਸੰਚਹੁ  ਲੈ  ਖਰਚੁ  ਚਲੇ  ਪਤਿ  ਪਾਵੈਗੋ  ॥ 

 ਖਾਇ  ਖਰਚਿ  ਦੇਵਹਿ  ਬਹੁਤੇਰਾ  ਹਰਿ  ਦੇਦੇ  ਤੋਟਿ  ਨ  ਆਵੈਗੋ  ॥੭॥ 

 ਰਾਮ  ਨਾਮ  ਧਨੁ  ਹੈ  ਰਿਦ  ਅੰਤਰਿ  ਧਨੁ  ਗੁਰ  ਸਰਣਾਈ  ਪਾਵੈਗੋ  ॥ 

 ਨਾਨਕ  ਦਇਆ  ਦਇਆ  ਕਰਿ  ਦੀਨੀ  ਦੁਖੁ  ਦਾਲਦੁ  ਭੰਜਿ  ਸਮਾਵੈਗੋ  ॥੮॥੫॥ 

 ਕਾਨੜਾ  ਮਹਲਾ  ੪  ॥ 

 ਮਨੁ  ਸਤਿਗੁਰ  ਸਰਨਿ  ਧਿਆਵੈਗੋ  ॥ 

 ਲੋਹਾ  ਹਿਰਨੁ  ਹੋਵੈ  ਸੰਗਿ  ਪਾਰਸ  ਗੁਨੁ  ਪਾਰਸ  ਕੋ  ਹੋਇ  ਆਵੈਗੋ  ॥੧॥  ਰਹਾਉ  ॥ 

 ਸਤਿਗੁਰੁ  ਮਹਾ  ਪੁਰਖੁ  ਹੈ  ਪਾਰਸੁ  ਜੋ  ਲਾਗੈ  ਸੋ  ਫਲੁ  ਪਾਵੈਗੋ  ॥ 

 ਜਿਉ  ਗੁਰ  ਉਪਦੇਸਿ  ਤਰੇ  ਪ੍ਰਹਿਲਾਦਾ  ਗੁਰੁ  ਸੇਵਕ  ਪੈਜ  ਰਖਾਵੈਗੋ  ॥੧॥ 

 ਸਤਿਗੁਰ  ਬਚਨੁ  ਬਚਨੁ  ਹੈ  ਨੀਕੋ  ਗੁਰ  ਬਚਨੀ  ਅੰਮ੍ਰਿਤੁ  ਪਾਵੈਗੋ  ॥ 

 ਜਿਉ  ਅੰਬਰੀਕਿ  ਅਮਰਾ  ਪਦ  ਪਾਏ  ਸਤਿਗੁਰ  ਮੁਖ  ਬਚਨ  ਧਿਆਵੈਗੋ  ॥੨॥ 

 ਸਤਿਗੁਰ  ਸਰਨਿ  ਸਰਨਿ  ਮਨਿ  ਭਾਈ  ਸੁਧਾ  ਸੁਧਾ  ਕਰਿ  ਧਿਆਵੈਗੋ  ॥ 

 ਦਇਆਲ  ਦੀਨ  ਭਏ  ਹੈ  ਸਤਿਗੁਰ  ਹਰਿ  ਮਾਰਗੁ  ਪੰਥੁ  ਦਿਖਾਵੈਗੋ  ॥੩॥ 

 ਸਤਿਗੁਰ  ਸਰਨਿ  ਪਏ  ਸੇ  ਥਾਪੇ  ਤਿਨ  ਰਾਖਨ  ਕਉ  ਪ੍ਰਭੁ  ਆਵੈਗੋ  ॥ 

 ਜੇ  ਕੋ  ਸਰੁ  ਸੰਧੈ  ਜਨ  ਊਪਰਿ  ਫਿਰਿ  ਉਲਟੋ  ਤਿਸੈ  ਲਗਾਵੈਗੋ  ॥੪॥ 

 ਹਰਿ  ਹਰਿ  ਹਰਿ  ਹਰਿ  ਹਰਿ  ਸਰੁ  ਸੇਵਹਿ  ਤਿਨ  ਦਰਗਹ  ਮਾਨੁ  ਦਿਵਾਵੈਗੋ  ॥ 

 ਗੁਰਮਤਿ  ਗੁਰਮਤਿ  ਗੁਰਮਤਿ  ਧਿਆਵਹਿ  ਹਰਿ  ਗਲਿ  ਮਿਲਿ  ਮੇਲਿ  ਮਿਲਾਵੈਗੋ  ॥੫॥ 

 ਗੁਰਮੁਖਿ  ਨਾਦੁ  ਬੇਦੁ  ਹੈ  ਗੁਰਮੁਖਿ  ਗੁਰ  ਪਰਚੈ  ਨਾਮੁ  ਧਿਆਵੈਗੋ  ॥ 

 ਹਰਿ  ਹਰਿ  ਰੂਪੁ  ਹਰਿ  ਰੂਪੋ  ਹੋਵੈ  ਹਰਿ  ਜਨ  ਕਉ  ਪੂਜ  ਕਰਾਵੈਗੋ  ॥੬॥ 

 ਸਾਕਤ  ਨਰ  ਸਤਿਗੁਰੁ  ਨਹੀ  ਕੀਆ  ਤੇ  ਬੇਮੁਖ  ਹਰਿ  ਭਰਮਾਵੈਗੋ  ॥ 

 ਲੋਭ  ਲਹਰਿ  ਸੁਆਨ  ਕੀ  ਸੰਗਤਿ  ਬਿਖੁ  ਮਾਇਆ  ਕਰੰਗਿ  ਲਗਾਵੈਗੋ  ॥੭॥ 

 ਰਾਮ  ਨਾਮੁ  ਸਭ  ਜਗ  ਕਾ  ਤਾਰਕੁ  ਲਗਿ  ਸੰਗਤਿ  ਨਾਮੁ  ਧਿਆਵੈਗੋ  ॥ 

 ਨਾਨਕ  ਰਾਖੁ  ਰਾਖੁ  ਪ੍ਰਭ  ਮੇਰੇ  ਸਤਸੰਗਤਿ  ਰਾਖਿ  ਸਮਾਵੈਗੋ  ॥੮॥੬॥ 

 ਕਲਿਆਨ  ਮਹਲਾ  ੪  ਅਸਟਪਦੀਆ  ॥ 

 ੴ  ਸਤਿਗੁਰ  ਪ੍ਰਸਾਦਿ  ॥ 

 ਰਾਮਾ  ਰਮ  ਰਾਮੋ  ਸੁਨਿ  ਮਨੁ  ਭੀਜੈ  ॥ 

 ਹਰਿ  ਹਰਿ  ਨਾਮੁ  ਅੰਮ੍ਰਿਤੁ  ਰਸੁ  ਮੀਠਾ  ਗੁਰਮਤਿ  ਸਹਜੇ  ਪੀਜੈ  ॥੧॥  ਰਹਾਉ  ॥ 

 ਕਾਸਟ  ਮਹਿ  ਜਿਉ  ਹੈ  ਬੈਸੰਤਰੁ  ਮਥਿ  ਸੰਜਮਿ  ਕਾਢਿ  ਕਢੀਜੈ  ॥ 

 ਰਾਮ  ਨਾਮੁ  ਹੈ  ਜੋਤਿ  ਸਬਾਈ  ਤਤੁ  ਗੁਰਮਤਿ  ਕਾਢਿ  ਲਈਜੈ  ॥੧॥ 

 ਨਉ  ਦਰਵਾਜ  ਨਵੇ  ਦਰ  ਫੀਕੇ  ਰਸੁ  ਅੰਮ੍ਰਿਤੁ  ਦਸਵੇ  ਚੁਈਜੈ  ॥ 

 ਕ੍ਰਿਪਾ  ਕ੍ਰਿਪਾ  ਕਿਰਪਾ  ਕਰਿ  ਪਿਆਰੇ  ਗੁਰ  ਸਬਦੀ  ਹਰਿ  ਰਸੁ  ਪੀਜੈ  ॥੨॥ 

 ਕਾਇਆ  ਨਗਰੁ  ਨਗਰੁ  ਹੈ  ਨੀਕੋ  ਵਿਚਿ  ਸਉਦਾ  ਹਰਿ  ਰਸੁ  ਕੀਜੈ  ॥ 

 ਰਤਨ  ਲਾਲ  ਅਮੋਲ  ਅਮੋਲਕ  ਸਤਿਗੁਰ  ਸੇਵਾ  ਲੀਜੈ  ॥੩॥ 

 ਸਤਿਗੁਰੁ  ਅਗਮੁ  ਅਗਮੁ  ਹੈ  ਠਾਕੁਰੁ  ਭਰਿ  ਸਾਗਰ  ਭਗਤਿ  ਕਰੀਜੈ  ॥ 

 ਕ੍ਰਿਪਾ  ਕ੍ਰਿਪਾ  ਕਰਿ  ਦੀਨ  ਹਮ  ਸਾਰਿੰਗ  ਇਕ  ਬੂੰਦ  ਨਾਮੁ  ਮੁਖਿ  ਦੀਜੈ  ॥੪॥ 

 ਲਾਲਨੁ  ਲਾਲੁ  ਲਾਲੁ  ਹੈ  ਰੰਗਨੁ  ਮਨੁ  ਰੰਗਨ  ਕਉ  ਗੁਰ  ਦੀਜੈ  ॥ 

 ਰਾਮ  ਰਾਮ  ਰਾਮ  ਰੰਗਿ  ਰਾਤੇ  ਰਸ  ਰਸਿਕ  ਗਟਕ  ਨਿਤ  ਪੀਜੈ  ॥੫॥ 

 ਬਸੁਧਾ  ਸਪਤ  ਦੀਪ  ਹੈ  ਸਾਗਰ  ਕਢਿ  ਕੰਚਨੁ  ਕਾਢਿ  ਧਰੀਜੈ  ॥ 

 ਮੇਰੇ  ਠਾਕੁਰ  ਕੇ  ਜਨ  ਇਨਹੁ  ਨ  ਬਾਛਹਿ  ਹਰਿ  ਮਾਗਹਿ  ਹਰਿ  ਰਸੁ  ਦੀਜੈ  ॥੬॥ 

 ਸਾਕਤ  ਨਰ  ਪ੍ਰਾਨੀ  ਸਦ  ਭੂਖੇ  ਨਿਤ  ਭੂਖਨ  ਭੂਖ  ਕਰੀਜੈ  ॥ 

 ਧਾਵਤੁ  ਧਾਇ  ਧਾਵਹਿ  ਪ੍ਰੀਤਿ  ਮਾਇਆ  ਲਖ  ਕੋਸਨ  ਕਉ  ਬਿਥਿ  ਦੀਜੈ  ॥੭॥ 

 ਹਰਿ  ਹਰਿ  ਹਰਿ  ਹਰਿ  ਹਰਿ  ਜਨ  ਊਤਮ  ਕਿਆ  ਉਪਮਾ  ਤਿਨ੍ਹ  ਦੀਜੈ  ॥ 

 ਰਾਮ  ਨਾਮ  ਤੁਲਿ  ਅਉਰੁ  ਨ  ਉਪਮਾ  ਜਨ  ਨਾਨਕ  ਕ੍ਰਿਪਾ  ਕਰੀਜੈ  ॥੮॥੧॥ 

 ਕਲਿਆਨ  ਮਹਲਾ  ੪  ॥ 

 ਰਾਮ  ਗੁਰੁ  ਪਾਰਸੁ  ਪਰਸੁ  ਕਰੀਜੈ  ॥ 

 ਹਮ  ਨਿਰਗੁਣੀ  ਮਨੂਰ  ਅਤਿ  ਫੀਕੇ  ਮਿਲਿ  ਸਤਿਗੁਰ  ਪਾਰਸੁ  ਕੀਜੈ  ॥੧॥  ਰਹਾਉ  ॥ 

 ਸੁਰਗ  ਮੁਕਤਿ  ਬੈਕੁੰਠ  ਸਭਿ  ਬਾਂਛਹਿ  ਨਿਤਿ  ਆਸਾ  ਆਸ  ਕਰੀਜੈ  ॥ 

 ਹਰਿ  ਦਰਸਨ  ਕੇ  ਜਨ  ਮੁਕਤਿ  ਨ  ਮਾਂਗਹਿ  ਮਿਲਿ  ਦਰਸਨ  ਤ੍ਰਿਪਤਿ  ਮਨੁ  ਧੀਜੈ  ॥੧॥ 

 ਮਾਇਆ  ਮੋਹੁ  ਸਬਲੁ  ਹੈ  ਭਾਰੀ  ਮੋਹੁ  ਕਾਲਖ  ਦਾਗ  ਲਗੀਜੈ  ॥ 

 ਮੇਰੇ  ਠਾਕੁਰ  ਕੇ  ਜਨ  ਅਲਿਪਤ  ਹੈ  ਮੁਕਤੇ  ਜਿਉ  ਮੁਰਗਾਈ  ਪੰਕੁ  ਨ  ਭੀਜੈ  ॥੨॥ 

 ਚੰਦਨ  ਵਾਸੁ  ਭੁਇਅੰਗਮ  ਵੇੜੀ  ਕਿਵ  ਮਿਲੀਐ  ਚੰਦਨੁ  ਲੀਜੈ  ॥ 

 ਕਾਢਿ  ਖੜਗੁ  ਗੁਰ  ਗਿਆਨੁ  ਕਰਾਰਾ  ਬਿਖੁ  ਛੇਦਿ  ਛੇਦਿ  ਰਸੁ  ਪੀਜੈ  ॥੩॥ 

 ਆਨਿ  ਆਨਿ  ਸਮਧਾ  ਬਹੁ  ਕੀਨੀ  ਪਲੁ  ਬੈਸੰਤਰ  ਭਸਮ  ਕਰੀਜੈ  ॥ 

 ਮਹਾ  ਉਗ੍ਰ  ਪਾਪ  ਸਾਕਤ  ਨਰ  ਕੀਨੇ  ਮਿਲਿ  ਸਾਧੂ  ਲੂਕੀ  ਦੀਜੈ  ॥੪॥ 

 ਸਾਧੂ  ਸਾਧ  ਸਾਧ  ਜਨ  ਨੀਕੇ  ਜਿਨ  ਅੰਤਰਿ  ਨਾਮੁ  ਧਰੀਜੈ  ॥ 

 ਪਰਸ  ਨਿਪਰਸੁ  ਭਏ  ਸਾਧੂ  ਜਨ  ਜਨੁ  ਹਰਿ  ਭਗਵਾਨੁ  ਦਿਖੀਜੈ  ॥੫॥ 

 ਸਾਕਤ  ਸੂਤੁ  ਬਹੁ  ਗੁਰਝੀ  ਭਰਿਆ  ਕਿਉ  ਕਰਿ  ਤਾਨੁ  ਤਨੀਜੈ  ॥ 

 ਤੰਤੁ  ਸੂਤੁ  ਕਿਛੁ  ਨਿਕਸੈ  ਨਾਹੀ  ਸਾਕਤ  ਸੰਗੁ  ਨ  ਕੀਜੈ  ॥੬॥ 

 ਸਤਿਗੁਰ  ਸਾਧਸੰਗਤਿ  ਹੈ  ਨੀਕੀ  ਮਿਲਿ  ਸੰਗਤਿ  ਰਾਮੁ  ਰਵੀਜੈ  ॥ 

 ਅੰਤਰਿ  ਰਤਨ  ਜਵੇਹਰ  ਮਾਣਕ  ਗੁਰ  ਕਿਰਪਾ  ਤੇ  ਲੀਜੈ  ॥੭॥ 

 ਮੇਰਾ  ਠਾਕੁਰੁ  ਵਡਾ  ਵਡਾ  ਹੈ  ਸੁਆਮੀ  ਹਮ  ਕਿਉ  ਕਰਿ  ਮਿਲਹ  ਮਿਲੀਜੈ  ॥ 

 ਨਾਨਕ  ਮੇਲਿ  ਮਿਲਾਏ  ਗੁਰੁ  ਪੂਰਾ  ਜਨ  ਕਉ  ਪੂਰਨੁ  ਦੀਜੈ  ॥੮॥੨॥ 

 ਕਲਿਆਨੁ  ਮਹਲਾ  ੪  ॥ 

 ਰਾਮਾ  ਰਮ  ਰਾਮੋ  ਰਾਮੁ  ਰਵੀਜੈ  ॥ 

 ਸਾਧੂ  ਸਾਧ  ਸਾਧ  ਜਨ  ਨੀਕੇ  ਮਿਲਿ  ਸਾਧੂ  ਹਰਿ  ਰੰਗੁ  ਕੀਜੈ  ॥੧॥  ਰਹਾਉ  ॥ 

 ਜੀਅ  ਜੰਤ  ਸਭੁ  ਜਗੁ  ਹੈ  ਜੇਤਾ  ਮਨੁ  ਡੋਲਤ  ਡੋਲ  ਕਰੀਜੈ  ॥ 

 ਕ੍ਰਿਪਾ  ਕ੍ਰਿਪਾ  ਕਰਿ  ਸਾਧੁ  ਮਿਲਾਵਹੁ  ਜਗੁ  ਥੰਮਨ  ਕਉ  ਥੰਮੁ  ਦੀਜੈ  ॥੧॥ 

 ਬਸੁਧਾ  ਤਲੈ  ਤਲੈ  ਸਭ  ਊਪਰਿ  ਮਿਲਿ  ਸਾਧੂ  ਚਰਨ  ਰੁਲੀਜੈ  ॥ 

 ਅਤਿ  ਊਤਮ  ਅਤਿ  ਊਤਮ  ਹੋਵਹੁ  ਸਭ  ਸਿਸਟਿ  ਚਰਨ  ਤਲ  ਦੀਜੈ  ॥੨॥ 

 ਗੁਰਮੁਖਿ  ਜੋਤਿ  ਭਲੀ  ਸਿਵ  ਨੀਕੀ  ਆਨਿ  ਪਾਨੀ  ਸਕਤਿ  ਭਰੀਜੈ  ॥ 

 ਮੈਨਦੰਤ  ਨਿਕਸੇ  ਗੁਰ  ਬਚਨੀ  ਸਾਰੁ  ਚਬਿ  ਚਬਿ  ਹਰਿ  ਰਸੁ  ਪੀਜੈ  ॥੩॥ 

 ਰਾਮ  ਨਾਮ  ਅਨੁਗ੍ਰਹੁ  ਬਹੁ  ਕੀਆ  ਗੁਰ  ਸਾਧੂ  ਪੁਰਖ  ਮਿਲੀਜੈ  ॥ 

 ਗੁਨ  ਰਾਮ  ਨਾਮ  ਬਿਸਥੀਰਨ  ਕੀਏ  ਹਰਿ  ਸਗਲ  ਭਵਨ  ਜਸੁ  ਦੀਜੈ  ॥੪॥ 

 ਸਾਧੂ  ਸਾਧ  ਸਾਧ  ਮਨਿ  ਪ੍ਰੀਤਮ  ਬਿਨੁ  ਦੇਖੇ  ਰਹਿ  ਨ  ਸਕੀਜੈ  ॥ 

 ਜਿਉ  ਜਲ  ਮੀਨ  ਜਲੰ  ਜਲ  ਪ੍ਰੀਤਿ  ਹੈ  ਖਿਨੁ  ਜਲ  ਬਿਨੁ  ਫੂਟਿ  ਮਰੀਜੈ  ॥੫॥ 

 ਮਹਾ  ਅਭਾਗ  ਅਭਾਗ  ਹੈ  ਜਿਨ  ਕੇ  ਤਿਨ  ਸਾਧੂ  ਧੂਰਿ  ਨ  ਪੀਜੈ  ॥ 

 ਤਿਨਾ  ਤਿਸਨਾ  ਜਲਤ  ਜਲਤ  ਨਹੀ  ਬੂਝਹਿ  ਡੰਡੁ  ਧਰਮ  ਰਾਇ  ਕਾ  ਦੀਜੈ  ॥੬॥ 

 ਸਭਿ  ਤੀਰਥ  ਬਰਤ  ਜਗ੍ਯ  ਪੁੰਨ  ਕੀਏ  ਹਿਵੈ  ਗਾਲਿ  ਗਾਲਿ  ਤਨੁ  ਛੀਜੈ  ॥ 

 ਅਤੁਲਾ  ਤੋਲੁ  ਰਾਮ  ਨਾਮੁ  ਹੈ  ਗੁਰਮਤਿ  ਕੋ  ਪੁਜੈ  ਨ  ਤੋਲ  ਤੁਲੀਜੈ  ॥੭॥ 

 ਤਵ  ਗੁਨ  ਬ੍ਰਹਮ  ਬ੍ਰਹਮ  ਤੂ  ਜਾਨਹਿ  ਜਨ  ਨਾਨਕ  ਸਰਨਿ  ਪਰੀਜੈ  ॥ 

 ਤੂ  ਜਲ  ਨਿਧਿ  ਮੀਨ  ਹਮ  ਤੇਰੇ  ਕਰਿ  ਕਿਰਪਾ  ਸੰਗਿ  ਰਖੀਜੈ  ॥੮॥੩॥ 

 ਕਲਿਆਨ  ਮਹਲਾ  ੪  ॥ 

 ਰਾਮਾ  ਰਮ  ਰਾਮੋ  ਪੂਜ  ਕਰੀਜੈ  ॥ 

 ਮਨੁ  ਤਨੁ  ਅਰਪਿ  ਧਰਉ  ਸਭੁ  ਆਗੈ  ਰਸੁ  ਗੁਰਮਤਿ  ਗਿਆਨੁ  ਦ੍ਰਿੜੀਜੈ  ॥੧॥  ਰਹਾਉ  ॥ 

 ਬ੍ਰਹਮ  ਨਾਮ  ਗੁਣ  ਸਾਖ  ਤਰੋਵਰ  ਨਿਤ  ਚੁਨਿ  ਚੁਨਿ  ਪੂਜ  ਕਰੀਜੈ  ॥ 

 ਆਤਮ  ਦੇਉ  ਦੇਉ  ਹੈ  ਆਤਮੁ  ਰਸਿ  ਲਾਗੈ  ਪੂਜ  ਕਰੀਜੈ  ॥੧॥ 

 ਬਿਬੇਕ  ਬੁਧਿ  ਸਭ  ਜਗ  ਮਹਿ  ਨਿਰਮਲ  ਬਿਚਰਿ  ਬਿਚਰਿ  ਰਸੁ  ਪੀਜੈ  ॥ 

 ਗੁਰ  ਪਰਸਾਦਿ  ਪਦਾਰਥੁ  ਪਾਇਆ  ਸਤਿਗੁਰ  ਕਉ  ਇਹੁ  ਮਨੁ  ਦੀਜੈ  ॥੨॥ 

 ਨਿਰਮੋਲਕੁ  ਅਤਿ  ਹੀਰੋ  ਨੀਕੋ  ਹੀਰੈ  ਹੀਰੁ  ਬਿਧੀਜੈ  ॥ 

 ਮਨੁ  ਮੋਤੀ  ਸਾਲੁ  ਹੈ  ਗੁਰ  ਸਬਦੀ  ਜਿਤੁ  ਹੀਰਾ  ਪਰਖਿ  ਲਈਜੈ  ॥੩॥ 

 ਸੰਗਤਿ  ਸੰਤ  ਸੰਗਿ  ਲਗਿ  ਊਚੇ  ਜਿਉ  ਪੀਪ  ਪਲਾਸ  ਖਾਇ  ਲੀਜੈ  ॥ 

 ਸਭ  ਨਰ  ਮਹਿ  ਪ੍ਰਾਨੀ  ਊਤਮੁ  ਹੋਵੈ  ਰਾਮ  ਨਾਮੈ  ਬਾਸੁ  ਬਸੀਜੈ  ॥੪॥ 

 ਨਿਰਮਲ  ਨਿਰਮਲ  ਕਰਮ  ਬਹੁ  ਕੀਨੇ  ਨਿਤ  ਸਾਖਾ  ਹਰੀ  ਜੜੀਜੈ  ॥ 

 ਧਰਮੁ  ਫੁਲੁ  ਫਲੁ  ਗੁਰਿ  ਗਿਆਨੁ  ਦ੍ਰਿੜਾਇਆ  ਬਹਕਾਰ  ਬਾਸੁ  ਜਗਿ  ਦੀਜੈ  ॥੫॥ 

 ਏਕ  ਜੋਤਿ  ਏਕੋ  ਮਨਿ  ਵਸਿਆ  ਸਭ  ਬ੍ਰਹਮ  ਦ੍ਰਿਸਟਿ  ਇਕੁ  ਕੀਜੈ  ॥ 

 ਆਤਮ  ਰਾਮੁ  ਸਭ  ਏਕੈ  ਹੈ  ਪਸਰੇ  ਸਭ  ਚਰਨ  ਤਲੇ  ਸਿਰੁ  ਦੀਜੈ  ॥੬॥ 

 ਨਾਮ  ਬਿਨਾ  ਨਕਟੇ  ਨਰ  ਦੇਖਹੁ  ਤਿਨ  ਘਸਿ  ਘਸਿ  ਨਾਕ  ਵਢੀਜੈ  ॥ 

 ਸਾਕਤ  ਨਰ  ਅਹੰਕਾਰੀ  ਕਹੀਅਹਿ  ਬਿਨੁ  ਨਾਵੈ  ਧ੍ਰਿਗੁ  ਜੀਵੀਜੈ  ॥੭॥ 

 ਜਬ  ਲਗੁ  ਸਾਸੁ  ਸਾਸੁ  ਮਨ  ਅੰਤਰਿ  ਤਤੁ  ਬੇਗਲ  ਸਰਨਿ  ਪਰੀਜੈ  ॥ 

 ਨਾਨਕ  ਕ੍ਰਿਪਾ  ਕ੍ਰਿਪਾ  ਕਰਿ  ਧਾਰਹੁ  ਮੈ  ਸਾਧੂ  ਚਰਨ  ਪਖੀਜੈ  ॥੮॥੪॥ 

 ਕਲਿਆਨ  ਮਹਲਾ  ੪  ॥ 

 ਰਾਮਾ  ਮੈ  ਸਾਧੂ  ਚਰਨ  ਧੁਵੀਜੈ  ॥ 

 ਕਿਲਬਿਖ  ਦਹਨ  ਹੋਹਿ  ਖਿਨ  ਅੰਤਰਿ  ਮੇਰੇ  ਠਾਕੁਰ  ਕਿਰਪਾ  ਕੀਜੈ  ॥੧॥  ਰਹਾਉ  ॥ 

 ਮੰਗਤ  ਜਨ  ਦੀਨ  ਖਰੇ  ਦਰਿ  ਠਾਢੇ  ਅਤਿ  ਤਰਸਨ  ਕਉ  ਦਾਨੁ  ਦੀਜੈ  ॥ 

 ਤ੍ਰਾਹਿ  ਤ੍ਰਾਹਿ  ਸਰਨਿ  ਪ੍ਰਭ  ਆਏ  ਮੋ  ਕਉ  ਗੁਰਮਤਿ  ਨਾਮੁ  ਦ੍ਰਿੜੀਜੈ  ॥੧॥ 

 ਕਾਮ  ਕਰੋਧੁ  ਨਗਰ  ਮਹਿ  ਸਬਲਾ  ਨਿਤ  ਉਠਿ  ਉਠਿ  ਜੂਝੁ  ਕਰੀਜੈ  ॥ 

 ਅੰਗੀਕਾਰੁ  ਕਰਹੁ  ਰਖਿ  ਲੇਵਹੁ  ਗੁਰ  ਪੂਰਾ  ਕਾਢਿ  ਕਢੀਜੈ  ॥੨॥ 

 ਅੰਤਰਿ  ਅਗਨਿ  ਸਬਲ  ਅਤਿ  ਬਿਖਿਆ  ਹਿਵ  ਸੀਤਲੁ  ਸਬਦੁ  ਗੁਰ  ਦੀਜੈ  ॥ 

 ਤਨਿ  ਮਨਿ  ਸਾਂਤਿ  ਹੋਇ  ਅਧਿਕਾਈ  ਰੋਗੁ  ਕਾਟੈ  ਸੂਖਿ  ਸਵੀਜੈ  ॥੩॥ 

 ਜਿਉ  ਸੂਰਜੁ  ਕਿਰਣਿ  ਰਵਿਆ  ਸਰਬ  ਠਾਈ  ਸਭ  ਘਟਿ  ਘਟਿ  ਰਾਮੁ  ਰਵੀਜੈ  ॥ 

 ਸਾਧੂ  ਸਾਧ  ਮਿਲੇ  ਰਸੁ  ਪਾਵੈ  ਤਤੁ  ਨਿਜ  ਘਰਿ  ਬੈਠਿਆ  ਪੀਜੈ  ॥੪॥ 

 ਜਨ  ਕਉ  ਪ੍ਰੀਤਿ  ਲਗੀ  ਗੁਰ  ਸੇਤੀ  ਜਿਉ  ਚਕਵੀ  ਦੇਖਿ  ਸੂਰੀਜੈ  ॥ 

 ਨਿਰਖਤ  ਨਿਰਖਤ  ਰੈਨਿ  ਸਭ  ਨਿਰਖੀ  ਮੁਖੁ  ਕਾਢੈ  ਅੰਮ੍ਰਿਤੁ  ਪੀਜੈ  ॥੫॥ 

 ਸਾਕਤ  ਸੁਆਨ  ਕਹੀਅਹਿ  ਬਹੁ  ਲੋਭੀ  ਬਹੁ  ਦੁਰਮਤਿ  ਮੈਲੁ  ਭਰੀਜੈ  ॥ 

 ਆਪਨ  ਸੁਆਇ  ਕਰਹਿ  ਬਹੁ  ਬਾਤਾ  ਤਿਨਾ  ਕਾ  ਵਿਸਾਹੁ  ਕਿਆ  ਕੀਜੈ  ॥੬॥ 

 ਸਾਧੂ  ਸਾਧ  ਸਰਨਿ  ਮਿਲਿ  ਸੰਗਤਿ  ਜਿਤੁ  ਹਰਿ  ਰਸੁ  ਕਾਢਿ  ਕਢੀਜੈ  ॥ 

 ਪਰਉਪਕਾਰ  ਬੋਲਹਿ  ਬਹੁ  ਗੁਣੀਆ  ਮੁਖਿ  ਸੰਤ  ਭਗਤ  ਹਰਿ  ਦੀਜੈ  ॥੭॥ 

 ਤੂ  ਅਗਮ  ਦਇਆਲ  ਦਇਆ  ਪਤਿ  ਦਾਤਾ  ਸਭ  ਦਇਆ  ਧਾਰਿ  ਰਖਿ  ਲੀਜੈ  ॥ 

 ਸਰਬ  ਜੀਅ  ਜਗਜੀਵਨੁ  ਏਕੋ  ਨਾਨਕ  ਪ੍ਰਤਿਪਾਲ  ਕਰੀਜੈ  ॥੮॥੫॥ 

 ਕਲਿਆਨੁ  ਮਹਲਾ  ੪  ॥ 

 ਰਾਮਾ  ਹਮ  ਦਾਸਨ  ਦਾਸ  ਕਰੀਜੈ  ॥ 

 ਜਬ  ਲਗਿ  ਸਾਸੁ  ਹੋਇ  ਮਨ  ਅੰਤਰਿ  ਸਾਧੂ  ਧੂਰਿ  ਪਿਵੀਜੈ  ॥੧॥  ਰਹਾਉ  ॥ 

 ਸੰਕਰੁ  ਨਾਰਦੁ  ਸੇਖਨਾਗ  ਮੁਨਿ  ਧੂਰਿ  ਸਾਧੂ  ਕੀ  ਲੋਚੀਜੈ  ॥ 

 ਭਵਨ  ਭਵਨ  ਪਵਿਤੁ  ਹੋਹਿ  ਸਭਿ  ਜਹ  ਸਾਧੂ  ਚਰਨ  ਧਰੀਜੈ  ॥੧॥ 

 ਤਜਿ  ਲਾਜ  ਅਹੰਕਾਰੁ  ਸਭੁ  ਤਜੀਐ  ਮਿਲਿ  ਸਾਧੂ  ਸੰਗਿ  ਰਹੀਜੈ  ॥ 

 ਧਰਮ  ਰਾਇ  ਕੀ  ਕਾਨਿ  ਚੁਕਾਵੈ  ਬਿਖੁ  ਡੁਬਦਾ  ਕਾਢਿ  ਕਢੀਜੈ  ॥੨॥ 

 ਭਰਮਿ  ਸੂਕੇ  ਬਹੁ  ਉਭਿ  ਸੁਕ  ਕਹੀਅਹਿ  ਮਿਲਿ  ਸਾਧੂ  ਸੰਗਿ  ਹਰੀਜੈ  ॥ 

 ਤਾ  ਤੇ  ਬਿਲਮੁ  ਪਲੁ  ਢਿਲ  ਨ  ਕੀਜੈ  ਜਾਇ  ਸਾਧੂ  ਚਰਨਿ  ਲਗੀਜੈ  ॥੩॥ 

 ਰਾਮ  ਨਾਮ  ਕੀਰਤਨ  ਰਤਨ  ਵਥੁ  ਹਰਿ  ਸਾਧੂ  ਪਾਸਿ  ਰਖੀਜੈ  ॥ 

 ਜੋ  ਬਚਨੁ  ਗੁਰ  ਸਤਿ  ਸਤਿ  ਕਰਿ  ਮਾਨੈ  ਤਿਸੁ  ਆਗੈ  ਕਾਢਿ  ਧਰੀਜੈ  ॥੪॥ 

 ਸੰਤਹੁ  ਸੁਨਹੁ  ਸੁਨਹੁ  ਜਨ  ਭਾਈ  ਗੁਰਿ  ਕਾਢੀ  ਬਾਹ  ਕੁਕੀਜੈ  ॥ 

 ਜੇ  ਆਤਮ  ਕਉ  ਸੁਖੁ  ਸੁਖੁ  ਨਿਤ  ਲੋੜਹੁ  ਤਾਂ  ਸਤਿਗੁਰ  ਸਰਨਿ  ਪਵੀਜੈ  ॥੫॥ 

 ਜੇ  ਵਡ  ਭਾਗੁ  ਹੋਇ  ਅਤਿ  ਨੀਕਾ  ਤਾਂ  ਗੁਰਮਤਿ  ਨਾਮੁ  ਦ੍ਰਿੜੀਜੈ  ॥ 

 ਸਭੁ  ਮਾਇਆ  ਮੋਹੁ  ਬਿਖਮੁ  ਜਗੁ  ਤਰੀਐ  ਸਹਜੇ  ਹਰਿ  ਰਸੁ  ਪੀਜੈ  ॥੬॥ 

 ਮਾਇਆ  ਮਾਇਆ  ਕੇ  ਜੋ  ਅਧਿਕਾਈ  ਵਿਚਿ  ਮਾਇਆ  ਪਚੈ  ਪਚੀਜੈ  ॥ 

 ਅਗਿਆਨੁ  ਅੰਧੇਰੁ  ਮਹਾ  ਪੰਥੁ  ਬਿਖੜਾ  ਅਹੰਕਾਰਿ  ਭਾਰਿ  ਲਦਿ  ਲੀਜੈ  ॥੭॥ 

 ਨਾਨਕ  ਰਾਮ  ਰਮ  ਰਮੁ  ਰਮ  ਰਮ  ਰਾਮੈ  ਤੇ  ਗਤਿ  ਕੀਜੈ  ॥ 

 ਸਤਿਗੁਰੁ  ਮਿਲੈ  ਤਾ  ਨਾਮੁ  ਦ੍ਰਿੜਾਏ  ਰਾਮ  ਨਾਮੈ  ਰਲੈ  ਮਿਲੀਜੈ  ॥੮॥੬॥ 

Post a Comment

0 Comments
* Please Don't Spam Here. All the Comments are Reviewed by Admin.