Type Here to Get Search Results !

kirtan

ਬਾਵਨ ਅਖਰੀ

                        ਬਾਵਨ  ਅਖਰੀ 

 ੴ  ਸਤਿਗੁਰ  ਪ੍ਰਸਾਦਿ  ॥ 

 ਗਉੜੀ  ਬਾਵਨ  ਅਖਰੀ  ਮਹਲਾ  ੫  ॥ 

 ਸਲੋਕੁ  ॥ 

 ਗੁਰਦੇਵ  ਮਾਤਾ  ਗੁਰਦੇਵ  ਪਿਤਾ  ਗੁਰਦੇਵ  ਸੁਆਮੀ  ਪਰਮੇਸੁਰਾ  ॥ 

 ਗੁਰਦੇਵ  ਸਖਾ  ਅਗਿਆਨ  ਭੰਜਨੁ  ਗੁਰਦੇਵ  ਬੰਧਿਪ  ਸਹੋਦਰਾ  ॥ 

 ਗੁਰਦੇਵ  ਦਾਤਾ  ਹਰਿ  ਨਾਮੁ  ਉਪਦੇਸੈ  ਗੁਰਦੇਵ  ਮੰਤੁ  ਨਿਰੋਧਰਾ  ॥ 

 ਗੁਰਦੇਵ  ਸਾਂਤਿ  ਸਤਿ  ਬੁਧਿ  ਮੂਰਤਿ  ਗੁਰਦੇਵ  ਪਾਰਸ  ਪਰਸ  ਪਰਾ  ॥ 

 ਗੁਰਦੇਵ  ਤੀਰਥੁ  ਅੰਮ੍ਰਿਤ  ਸਰੋਵਰੁ  ਗੁਰ  ਗਿਆਨ  ਮਜਨੁ  ਅਪਰੰਪਰਾ  ॥ 

 ਗੁਰਦੇਵ  ਕਰਤਾ  ਸਭਿ  ਪਾਪ  ਹਰਤਾ  ਗੁਰਦੇਵ  ਪਤਿਤ  ਪਵਿਤ  ਕਰਾ  ॥ 

 ਗੁਰਦੇਵ  ਆਦਿ  ਜੁਗਾਦਿ  ਜੁਗੁ  ਜੁਗੁ  ਗੁਰਦੇਵ  ਮੰਤੁ  ਹਰਿ  ਜਪਿ  ਉਧਰਾ  ॥ 

 ਗੁਰਦੇਵ  ਸੰਗਤਿ  ਪ੍ਰਭ  ਮੇਲਿ  ਕਰਿ  ਕਿਰਪਾ  ਹਮ  ਮੂੜ  ਪਾਪੀ  ਜਿਤੁ  ਲਗਿ  ਤਰਾ  ॥ 

 ਗੁਰਦੇਵ  ਸਤਿਗੁਰੁ  ਪਾਰਬ੍ਰਹਮੁ  ਪਰਮੇਸਰੁ  ਗੁਰਦੇਵ  ਨਾਨਕ  ਹਰਿ  ਨਮਸਕਰਾ  ॥੧॥ 

 ਸਲੋਕੁ  ॥ 

 ਆਪਹਿ  ਕੀਆ  ਕਰਾਇਆ  ਆਪਹਿ  ਕਰਨੈ  ਜੋਗੁ  ॥ 

 ਨਾਨਕ  ਏਕੋ  ਰਵਿ  ਰਹਿਆ  ਦੂਸਰ  ਹੋਆ  ਨ  ਹੋਗੁ  ॥੧॥ 

 ਪਉੜੀ  ॥ 

 ਓਅੰ  ਸਾਧ  ਸਤਿਗੁਰ  ਨਮਸਕਾਰੰ  ॥ 

 ਆਦਿ  ਮਧਿ  ਅੰਤਿ  ਨਿਰੰਕਾਰੰ  ॥ 

 ਆਪਹਿ  ਸੁੰਨ  ਆਪਹਿ  ਸੁਖ  ਆਸਨ  ॥ 

 ਆਪਹਿ  ਸੁਨਤ  ਆਪ  ਹੀ  ਜਾਸਨ  ॥ 

 ਆਪਨ  ਆਪੁ  ਆਪਹਿ  ਉਪਾਇਓ  ॥ 

 ਆਪਹਿ  ਬਾਪ  ਆਪ  ਹੀ  ਮਾਇਓ  ॥ 

 ਆਪਹਿ  ਸੂਖਮ  ਆਪਹਿ  ਅਸਥੂਲਾ  ॥ 

 ਲਖੀ  ਨ  ਜਾਈ  ਨਾਨਕ  ਲੀਲਾ  ॥੧॥ 

 ਕਰਿ  ਕਿਰਪਾ  ਪ੍ਰਭ  ਦੀਨ  ਦਇਆਲਾ  ॥ 

 ਤੇਰੇ  ਸੰਤਨ  ਕੀ  ਮਨੁ  ਹੋਇ  ਰਵਾਲਾ  ॥  ਰਹਾਉ  ॥ 

 ਸਲੋਕੁ  ॥ 

 ਨਿਰੰਕਾਰ  ਆਕਾਰ  ਆਪਿ  ਨਿਰਗੁਨ  ਸਰਗੁਨ  ਏਕ  ॥ 

 ਏਕਹਿ  ਏਕ  ਬਖਾਨਨੋ  ਨਾਨਕ  ਏਕ  ਅਨੇਕ  ॥੧॥ 

 ਪਉੜੀ  ॥ 

 ਓਅੰ  ਗੁਰਮੁਖਿ  ਕੀਓ  ਅਕਾਰਾ  ॥ 

 ਏਕਹਿ  ਸੂਤਿ  ਪਰੋਵਨਹਾਰਾ  ॥ 

 ਭਿੰਨ  ਭਿੰਨ  ਤ੍ਰੈ  ਗੁਣ  ਬਿਸਥਾਰੰ  ॥ 

 ਨਿਰਗੁਨ  ਤੇ  ਸਰਗੁਨ  ਦ੍ਰਿਸਟਾਰੰ  ॥ 

 ਸਗਲ  ਭਾਤਿ  ਕਰਿ  ਕਰਹਿ  ਉਪਾਇਓ  ॥ 

 ਜਨਮ  ਮਰਨ  ਮਨ  ਮੋਹੁ  ਬਢਾਇਓ  ॥ 

 ਦੁਹੂ  ਭਾਤਿ  ਤੇ  ਆਪਿ  ਨਿਰਾਰਾ  ॥ 

 ਨਾਨਕ  ਅੰਤੁ  ਨ  ਪਾਰਾਵਾਰਾ  ॥੨॥ 

 ਸਲੋਕੁ  ॥ 

 ਸੇਈ  ਸਾਹ  ਭਗਵੰਤ  ਸੇ  ਸਚੁ  ਸੰਪੈ  ਹਰਿ  ਰਾਸਿ  ॥ 

 ਨਾਨਕ  ਸਚੁ  ਸੁਚਿ  ਪਾਈਐ  ਤਿਹ  ਸੰਤਨ  ਕੈ  ਪਾਸਿ  ॥੧॥ 

 ਪਵੜੀ  ॥ 

 ਸਸਾ  ਸਤਿ  ਸਤਿ  ਸਤਿ  ਸੋਊ  ॥ 

 ਸਤਿ  ਪੁਰਖ  ਤੇ  ਭਿੰਨ  ਨ  ਕੋਊ  ॥ 

 ਸੋਊ  ਸਰਨਿ  ਪਰੈ  ਜਿਹ  ਪਾਯੰ  ॥ 

 ਸਿਮਰਿ  ਸਿਮਰਿ  ਗੁਨ  ਗਾਇ  ਸੁਨਾਯੰ  ॥ 

 ਸੰਸੈ  ਭਰਮੁ  ਨਹੀ  ਕਛੁ  ਬਿਆਪਤ  ॥ 

 ਪ੍ਰਗਟ  ਪ੍ਰਤਾਪੁ  ਤਾਹੂ  ਕੋ  ਜਾਪਤ  ॥ 

 ਸੋ  ਸਾਧੂ  ਇਹ  ਪਹੁਚਨਹਾਰਾ  ॥ 

 ਨਾਨਕ  ਤਾ  ਕੈ  ਸਦ  ਬਲਿਹਾਰਾ  ॥੩॥ 

 ਸਲੋਕੁ  ॥ 

 ਧਨੁ  ਧਨੁ  ਕਹਾ  ਪੁਕਾਰਤੇ  ਮਾਇਆ  ਮੋਹ  ਸਭ  ਕੂਰ  ॥ 

 ਨਾਮ  ਬਿਹੂਨੇ  ਨਾਨਕਾ  ਹੋਤ  ਜਾਤ  ਸਭੁ  ਧੂਰ  ॥੧॥ 

 ਪਵੜੀ  ॥ 

 ਧਧਾ  ਧੂਰਿ  ਪੁਨੀਤ  ਤੇਰੇ  ਜਨੂਆ  ॥ 

 ਧਨਿ  ਤੇਊ  ਜਿਹ  ਰੁਚ  ਇਆ  ਮਨੂਆ  ॥ 

 ਧਨੁ  ਨਹੀ  ਬਾਛਹਿ  ਸੁਰਗ  ਨ  ਆਛਹਿ  ॥ 

 ਅਤਿ  ਪ੍ਰਿਅ  ਪ੍ਰੀਤਿ  ਸਾਧ  ਰਜ  ਰਾਚਹਿ  ॥ 

 ਧੰਧੇ  ਕਹਾ  ਬਿਆਪਹਿ  ਤਾਹੂ  ॥  ਜੋ  ਏਕ  ਛਾਡਿ  ਅਨ  ਕਤਹਿ  ਨ  ਜਾਹੂ  ॥ 

 ਜਾ  ਕੈ  ਹੀਐ  ਦੀਓ  ਪ੍ਰਭ  ਨਾਮ  ॥ 

 ਨਾਨਕ  ਸਾਧ  ਪੂਰਨ  ਭਗਵਾਨ  ॥੪॥ 

 ਸਲੋਕ  ॥ 

 ਅਨਿਕ  ਭੇਖ  ਅਰੁ  ਙਿਆਨ  ਧਿਆਨ  ਮਨਹਠਿ  ਮਿਲਿਅਉ  ਨ  ਕੋਇ  ॥ 

 ਕਹੁ  ਨਾਨਕ  ਕਿਰਪਾ  ਭਈ  ਭਗਤੁ  ਙਿਆਨੀ  ਸੋਇ  ॥੧॥ 

 ਪਉੜੀ  ॥ 

 ਙੰਙਾ  ਙਿਆਨੁ  ਨਹੀ  ਮੁਖ  ਬਾਤਉ  ॥ 

 ਅਨਿਕ  ਜੁਗਤਿ  ਸਾਸਤ੍ਰ  ਕਰਿ  ਭਾਤਉ  ॥ 

 ਙਿਆਨੀ  ਸੋਇ  ਜਾ  ਕੈ  ਦ੍ਰਿੜ  ਸੋਊ  ॥ 

 ਕਹਤ  ਸੁਨਤ  ਕਛੁ  ਜੋਗੁ  ਨ  ਹੋਊ  ॥ 

 ਙਿਆਨੀ  ਰਹਤ  ਆਗਿਆ  ਦ੍ਰਿੜੁ  ਜਾ  ਕੈ  ॥ 

 ਉਸਨ  ਸੀਤ  ਸਮਸਰਿ  ਸਭ  ਤਾ  ਕੈ  ॥ 

 ਙਿਆਨੀ  ਤਤੁ  ਗੁਰਮੁਖਿ  ਬੀਚਾਰੀ  ॥ 

 ਨਾਨਕ  ਜਾ  ਕਉ  ਕਿਰਪਾ  ਧਾਰੀ  ॥੫॥ 

 ਸਲੋਕੁ  ॥ 

 ਆਵਨ  ਆਏ  ਸ੍ਰਿਸਟਿ  ਮਹਿ  ਬਿਨੁ  ਬੂਝੇ  ਪਸੁ  ਢੋਰ  ॥ 

 ਨਾਨਕ  ਗੁਰਮੁਖਿ  ਸੋ  ਬੁਝੈ  ਜਾ  ਕੈ  ਭਾਗ  ਮਥੋਰ  ॥੧॥ 

 ਪਉੜੀ  ॥ 

 ਯਾ  ਜੁਗ  ਮਹਿ  ਏਕਹਿ  ਕਉ  ਆਇਆ  ॥ 

 ਜਨਮਤ  ਮੋਹਿਓ  ਮੋਹਨੀ  ਮਾਇਆ  ॥ 

 ਗਰਭ  ਕੁੰਟ  ਮਹਿ  ਉਰਧ  ਤਪ  ਕਰਤੇ  ॥ 

 ਸਾਸਿ  ਸਾਸਿ  ਸਿਮਰਤ  ਪ੍ਰਭੁ  ਰਹਤੇ  ॥ 

 ਉਰਝਿ  ਪਰੇ  ਜੋ  ਛੋਡਿ  ਛਡਾਨਾ  ॥ 

 ਦੇਵਨਹਾਰੁ  ਮਨਹਿ  ਬਿਸਰਾਨਾ  ॥ 

 ਧਾਰਹੁ  ਕਿਰਪਾ  ਜਿਸਹਿ  ਗੁਸਾਈ  ॥  ਇਤ  ਉਤ  ਨਾਨਕ  ਤਿਸੁ  ਬਿਸਰਹੁ  ਨਾਹੀ  ॥੬॥ 

 ਸਲੋਕੁ  ॥ 

 ਆਵਤ  ਹੁਕਮਿ  ਬਿਨਾਸ  ਹੁਕਮਿ  ਆਗਿਆ  ਭਿੰਨ  ਨ  ਕੋਇ  ॥ 

 ਆਵਨ  ਜਾਨਾ  ਤਿਹ  ਮਿਟੈ  ਨਾਨਕ  ਜਿਹ  ਮਨਿ  ਸੋਇ  ॥੧॥ 

 ਪਉੜੀ  ॥ 

 ਏਊ  ਜੀਅ  ਬਹੁਤੁ  ਗ੍ਰਭ  ਵਾਸੇ  ॥ 

 ਮੋਹ  ਮਗਨ  ਮੀਠ  ਜੋਨਿ  ਫਾਸੇ  ॥ 

 ਇਨਿ  ਮਾਇਆ  ਤ੍ਰੈ  ਗੁਣ  ਬਸਿ  ਕੀਨੇ  ॥ 

 ਆਪਨ  ਮੋਹ  ਘਟੇ  ਘਟਿ  ਦੀਨੇ  ॥ 

 ਏ  ਸਾਜਨ  ਕਛੁ  ਕਹਹੁ  ਉਪਾਇਆ  ॥ 

 ਜਾ  ਤੇ  ਤਰਉ  ਬਿਖਮ  ਇਹ  ਮਾਇਆ  ॥ 

 ਕਰਿ  ਕਿਰਪਾ  ਸਤਸੰਗਿ  ਮਿਲਾਏ  ॥ 

 ਨਾਨਕ  ਤਾ  ਕੈ  ਨਿਕਟਿ  ਨ  ਮਾਏ  ॥੭॥ 

 ਸਲੋਕੁ  ॥ 

 ਕਿਰਤ  ਕਮਾਵਨ  ਸੁਭ  ਅਸੁਭ  ਕੀਨੇ  ਤਿਨਿ  ਪ੍ਰਭਿ  ਆਪਿ  ॥ 

 ਪਸੁ  ਆਪਨ  ਹਉ  ਹਉ  ਕਰੈ  ਨਾਨਕ  ਬਿਨੁ  ਹਰਿ  ਕਹਾ  ਕਮਾਤਿ  ॥੧॥ 

 ਪਉੜੀ  ॥ 

 ਏਕਹਿ  ਆਪਿ  ਕਰਾਵਨਹਾਰਾ  ॥ 

 ਆਪਹਿ  ਪਾਪ  ਪੁੰਨ  ਬਿਸਥਾਰਾ  ॥ 

 ਇਆ  ਜੁਗ  ਜਿਤੁ  ਜਿਤੁ  ਆਪਹਿ  ਲਾਇਓ  ॥ 

 ਸੋ  ਸੋ  ਪਾਇਓ  ਜੁ  ਆਪਿ  ਦਿਵਾਇਓ  ॥ 

 ਉਆ  ਕਾ  ਅੰਤੁ  ਨ  ਜਾਨੈ  ਕੋਊ  ॥ 

 ਜੋ  ਜੋ  ਕਰੈ  ਸੋਊ  ਫੁਨਿ  ਹੋਊ  ॥ 

 ਏਕਹਿ  ਤੇ  ਸਗਲਾ  ਬਿਸਥਾਰਾ  ॥ 

 ਨਾਨਕ  ਆਪਿ  ਸਵਾਰਨਹਾਰਾ  ॥੮॥ 

 ਸਲੋਕੁ  ॥ 

 ਰਾਚਿ  ਰਹੇ  ਬਨਿਤਾ  ਬਿਨੋਦ  ਕੁਸਮ  ਰੰਗ  ਬਿਖ  ਸੋਰ  ॥ 

 ਨਾਨਕ  ਤਿਹ  ਸਰਨੀ  ਪਰਉ  ਬਿਨਸਿ  ਜਾਇ  ਮੈ  ਮੋਰ  ॥੧॥ 

 ਪਉੜੀ  ॥ 

 ਰੇ  ਮਨ  ਬਿਨੁ  ਹਰਿ  ਜਹ  ਰਚਹੁ  ਤਹ  ਤਹ  ਬੰਧਨ  ਪਾਹਿ  ॥ 

 ਜਿਹ  ਬਿਧਿ  ਕਤਹੂ  ਨ  ਛੂਟੀਐ  ਸਾਕਤ  ਤੇਊ  ਕਮਾਹਿ  ॥ 

 ਹਉ  ਹਉ  ਕਰਤੇ  ਕਰਮ  ਰਤ  ਤਾ  ਕੋ  ਭਾਰੁ  ਅਫਾਰ  ॥ 

 ਪ੍ਰੀਤਿ  ਨਹੀ  ਜਉ  ਨਾਮ  ਸਿਉ  ਤਉ  ਏਊ  ਕਰਮ  ਬਿਕਾਰ  ॥ 

 ਬਾਧੇ  ਜਮ  ਕੀ  ਜੇਵਰੀ  ਮੀਠੀ  ਮਾਇਆ  ਰੰਗ  ॥ 

 ਭ੍ਰਮ  ਕੇ  ਮੋਹੇ  ਨਹ  ਬੁਝਹਿ  ਸੋ  ਪ੍ਰਭੁ  ਸਦਹੂ  ਸੰਗ  ॥ 

 ਲੇਖੈ  ਗਣਤ  ਨ  ਛੂਟੀਐ  ਕਾਚੀ  ਭੀਤਿ  ਨ  ਸੁਧਿ  ॥ 

 ਜਿਸਹਿ  ਬੁਝਾਏ  ਨਾਨਕਾ  ਤਿਹ  ਗੁਰਮੁਖਿ  ਨਿਰਮਲ  ਬੁਧਿ  ॥੯॥ 

 ਸਲੋਕੁ  ॥ 

 ਟੂਟੇ  ਬੰਧਨ  ਜਾਸੁ  ਕੇ  ਹੋਆ  ਸਾਧੂ  ਸੰਗੁ  ॥ 

 ਜੋ  ਰਾਤੇ  ਰੰਗ  ਏਕ  ਕੈ  ਨਾਨਕ  ਗੂੜਾ  ਰੰਗੁ  ॥੧॥ 

 ਪਉੜੀ  ॥ 

 ਰਾਰਾ  ਰੰਗਹੁ  ਇਆ  ਮਨੁ  ਅਪਨਾ  ॥ 

 ਹਰਿ  ਹਰਿ  ਨਾਮੁ  ਜਪਹੁ  ਜਪੁ  ਰਸਨਾ  ॥ 

 ਰੇ  ਰੇ  ਦਰਗਹ  ਕਹੈ  ਨ  ਕੋਊ  ॥ 

 ਆਉ  ਬੈਠੁ  ਆਦਰੁ  ਸੁਭ  ਦੇਊ  ॥ 

 ਉਆ  ਮਹਲੀ  ਪਾਵਹਿ  ਤੂ  ਬਾਸਾ  ॥ 

 ਜਨਮ  ਮਰਨ  ਨਹ  ਹੋਇ  ਬਿਨਾਸਾ  ॥ 

 ਮਸਤਕਿ  ਕਰਮੁ  ਲਿਖਿਓ  ਧੁਰਿ  ਜਾ  ਕੈ  ॥ 

 ਹਰਿ  ਸੰਪੈ  ਨਾਨਕ  ਘਰਿ  ਤਾ  ਕੈ  ॥੧੦॥ 

 ਸਲੋਕੁ  ॥ 

 ਲਾਲਚ  ਝੂਠ  ਬਿਕਾਰ  ਮੋਹ  ਬਿਆਪਤ  ਮੂੜੇ  ਅੰਧ  ॥ 

 ਲਾਗਿ  ਪਰੇ  ਦੁਰਗੰਧ  ਸਿਉ  ਨਾਨਕ  ਮਾਇਆ  ਬੰਧ  ॥੧॥ 

 ਪਉੜੀ  ॥ 

 ਲਲਾ  ਲਪਟਿ  ਬਿਖੈ  ਰਸ  ਰਾਤੇ  ॥ 

 ਅਹੰਬੁਧਿ  ਮਾਇਆ  ਮਦ  ਮਾਤੇ  ॥ 

 ਇਆ  ਮਾਇਆ  ਮਹਿ  ਜਨਮਹਿ  ਮਰਨਾ  ॥ 

 ਜਿਉ  ਜਿਉ  ਹੁਕਮੁ  ਤਿਵੈ  ਤਿਉ  ਕਰਨਾ  ॥ 

 ਕੋਊ  ਊਨ  ਨ  ਕੋਊ  ਪੂਰਾ  ॥ 

 ਕੋਊ  ਸੁਘਰੁ  ਨ  ਕੋਊ  ਮੂਰਾ  ॥ 

 ਜਿਤੁ  ਜਿਤੁ  ਲਾਵਹੁ  ਤਿਤੁ  ਤਿਤੁ  ਲਗਨਾ  ॥ 

 ਨਾਨਕ  ਠਾਕੁਰ  ਸਦਾ  ਅਲਿਪਨਾ  ॥੧੧॥ 

 ਸਲੋਕੁ  ॥ 

 ਲਾਲ  ਗੁਪਾਲ  ਗੋਬਿੰਦ  ਪ੍ਰਭ  ਗਹਿਰ  ਗੰਭੀਰ  ਅਥਾਹ  ॥ 

 ਦੂਸਰ  ਨਾਹੀ  ਅਵਰ  ਕੋ  ਨਾਨਕ  ਬੇਪਰਵਾਹ  ॥੧॥ 

 ਪਉੜੀ  ॥ 

 ਲਲਾ  ਤਾ  ਕੈ  ਲਵੈ  ਨ  ਕੋਊ  ॥ 

 ਏਕਹਿ  ਆਪਿ  ਅਵਰ  ਨਹ  ਹੋਊ  ॥ 

 ਹੋਵਨਹਾਰੁ  ਹੋਤ  ਸਦ  ਆਇਆ  ॥ 

 ਉਆ  ਕਾ  ਅੰਤੁ  ਨ  ਕਾਹੂ  ਪਾਇਆ  ॥ 

 ਕੀਟ  ਹਸਤਿ  ਮਹਿ  ਪੂਰ  ਸਮਾਨੇ  ॥ 

 ਪ੍ਰਗਟ  ਪੁਰਖ  ਸਭ  ਠਾਊ  ਜਾਨੇ  ॥ 

 ਜਾ  ਕਉ  ਦੀਨੋ  ਹਰਿ  ਰਸੁ  ਅਪਨਾ  ॥ 

 ਨਾਨਕ  ਗੁਰਮੁਖਿ  ਹਰਿ  ਹਰਿ  ਤਿਹ  ਜਪਨਾ  ॥੧੨॥ 

 ਸਲੋਕੁ  ॥ 

 ਆਤਮ  ਰਸੁ  ਜਿਹ  ਜਾਨਿਆ  ਹਰਿ  ਰੰਗ  ਸਹਜੇ  ਮਾਣੁ  ॥ 

 ਨਾਨਕ  ਧਨਿ  ਧਨਿ  ਧੰਨਿ  ਜਨ  ਆਏ  ਤੇ  ਪਰਵਾਣੁ  ॥੧॥ 

 ਪਉੜੀ  ॥ 

 ਆਇਆ  ਸਫਲ  ਤਾਹੂ  ਕੋ  ਗਨੀਐ  ॥ 

 ਜਾਸੁ  ਰਸਨ  ਹਰਿ  ਹਰਿ  ਜਸੁ  ਭਨੀਐ  ॥ 

 ਆਇ  ਬਸਹਿ  ਸਾਧੂ  ਕੈ  ਸੰਗੇ  ॥ 

 ਅਨਦਿਨੁ  ਨਾਮੁ  ਧਿਆਵਹਿ  ਰੰਗੇ  ॥ 

 ਆਵਤ  ਸੋ  ਜਨੁ  ਨਾਮਹਿ  ਰਾਤਾ  ॥ 

 ਜਾ  ਕਉ  ਦਇਆ  ਮਇਆ  ਬਿਧਾਤਾ  ॥ 

 ਏਕਹਿ  ਆਵਨ  ਫਿਰਿ  ਜੋਨਿ  ਨ  ਆਇਆ  ॥ 

 ਨਾਨਕ  ਹਰਿ  ਕੈ  ਦਰਸਿ  ਸਮਾਇਆ  ॥੧੩॥ 

 ਸਲੋਕੁ  ॥ 

 ਯਾਸੁ  ਜਪਤ  ਮਨਿ  ਹੋਇ  ਅਨੰਦੁ  ਬਿਨਸੈ  ਦੂਜਾ  ਭਾਉ  ॥  ਦੂਖ  ਦਰਦ  ਤ੍ਰਿਸਨਾ  ਬੁਝੈ  ਨਾਨਕ  ਨਾਮਿ  ਸਮਾਉ  ॥੧॥ 

 ਪਉੜੀ  ॥ 

 ਯਯਾ  ਜਾਰਉ  ਦੁਰਮਤਿ  ਦੋਊ  ॥ 

 ਤਿਸਹਿ  ਤਿਆਗਿ  ਸੁਖ  ਸਹਜੇ  ਸੋਊ  ॥ 

 ਯਯਾ  ਜਾਇ  ਪਰਹੁ  ਸੰਤ  ਸਰਨਾ  ॥ 

 ਜਿਹ  ਆਸਰ  ਇਆ  ਭਵਜਲੁ  ਤਰਨਾ  ॥ 

 ਯਯਾ  ਜਨਮਿ  ਨ  ਆਵੈ  ਸੋਊ  ॥  ਏਕ  ਨਾਮ  ਲੇ  ਮਨਹਿ  ਪਰੋਊ  ॥ 

 ਯਯਾ  ਜਨਮੁ  ਨ  ਹਾਰੀਐ  ਗੁਰ  ਪੂਰੇ  ਕੀ  ਟੇਕ  ॥ 

 ਨਾਨਕ  ਤਿਹ  ਸੁਖੁ  ਪਾਇਆ  ਜਾ  ਕੈ  ਹੀਅਰੈ  ਏਕ  ॥੧੪॥ 

 ਸਲੋਕੁ  ॥ 

 ਅੰਤਰਿ  ਮਨ  ਤਨ  ਬਸਿ  ਰਹੇ  ਈਤ  ਊਤ  ਕੇ  ਮੀਤ  ॥ 

 ਗੁਰਿ  ਪੂਰੈ  ਉਪਦੇਸਿਆ  ਨਾਨਕ  ਜਪੀਐ  ਨੀਤ  ॥੧॥ 

 ਪਉੜੀ  ॥ 

 ਅਨਦਿਨੁ  ਸਿਮਰਹੁ  ਤਾਸੁ  ਕਉ  ਜੋ  ਅੰਤਿ  ਸਹਾਈ  ਹੋਇ  ॥ 

 ਇਹ  ਬਿਖਿਆ  ਦਿਨ  ਚਾਰਿ  ਛਿਅ  ਛਾਡਿ  ਚਲਿਓ  ਸਭੁ  ਕੋਇ  ॥ 

 ਕਾ  ਕੋ  ਮਾਤ  ਪਿਤਾ  ਸੁਤ  ਧੀਆ  ॥ 

 ਗ੍ਰਿਹ  ਬਨਿਤਾ  ਕਛੁ  ਸੰਗਿ  ਨ  ਲੀਆ  ॥ 

 ਐਸੀ  ਸੰਚਿ  ਜੁ  ਬਿਨਸਤ  ਨਾਹੀ  ॥ 

 ਪਤਿ  ਸੇਤੀ  ਅਪੁਨੈ  ਘਰਿ  ਜਾਹੀ  ॥ 

 ਸਾਧਸੰਗਿ  ਕਲਿ  ਕੀਰਤਨੁ  ਗਾਇਆ  ॥ 

 ਨਾਨਕ  ਤੇ  ਤੇ  ਬਹੁਰਿ  ਨ  ਆਇਆ  ॥੧੫॥ 

 ਸਲੋਕੁ  ॥ 

 ਅਤਿ  ਸੁੰਦਰ  ਕੁਲੀਨ  ਚਤੁਰ  ਮੁਖਿ  ਙਿਆਨੀ  ਧਨਵੰਤ  ॥ 

 ਮਿਰਤਕ  ਕਹੀਅਹਿ  ਨਾਨਕਾ  ਜਿਹ  ਪ੍ਰੀਤਿ  ਨਹੀ  ਭਗਵੰਤ  ॥੧॥ 

 ਪਉੜੀ  ॥ 

 ਙੰਙਾ  ਖਟੁ  ਸਾਸਤ੍ਰ  ਹੋਇ  ਙਿਆਤਾ  ॥ 

 ਪੂਰਕੁ  ਕੁੰਭਕ  ਰੇਚਕ  ਕਰਮਾਤਾ  ॥ 

 ਙਿਆਨ  ਧਿਆਨ  ਤੀਰਥ  ਇਸਨਾਨੀ  ॥ 

 ਸੋਮਪਾਕ  ਅਪਰਸ  ਉਦਿਆਨੀ  ॥ 

 ਰਾਮ  ਨਾਮ  ਸੰਗਿ  ਮਨਿ  ਨਹੀ  ਹੇਤਾ  ॥ 

 ਜੋ  ਕਛੁ  ਕੀਨੋ  ਸੋਊ  ਅਨੇਤਾ  ॥ 

 ਉਆ  ਤੇ  ਊਤਮੁ  ਗਨਉ  ਚੰਡਾਲਾ  ॥ 

 ਨਾਨਕ  ਜਿਹ  ਮਨਿ  ਬਸਹਿ  ਗੁਪਾਲਾ  ॥੧੬॥ 

 ਸਲੋਕੁ  ॥ 

 ਕੁੰਟ  ਚਾਰਿ  ਦਹ  ਦਿਸਿ  ਭ੍ਰਮੇ  ਕਰਮ  ਕਿਰਤਿ  ਕੀ  ਰੇਖ  ॥ 

 ਸੂਖ  ਦੂਖ  ਮੁਕਤਿ  ਜੋਨਿ  ਨਾਨਕ  ਲਿਖਿਓ  ਲੇਖ  ॥੧॥ 

 ਪਵੜੀ  ॥ 

 ਕਕਾ  ਕਾਰਨ  ਕਰਤਾ  ਸੋਊ  ॥ 

 ਲਿਖਿਓ  ਲੇਖੁ  ਨ  ਮੇਟਤ  ਕੋਊ  ॥ 

 ਨਹੀ  ਹੋਤ  ਕਛੁ  ਦੋਊ  ਬਾਰਾ  ॥ 

 ਕਰਨੈਹਾਰੁ  ਨ  ਭੂਲਨਹਾਰਾ  ॥ 

 ਕਾਹੂ  ਪੰਥੁ  ਦਿਖਾਰੈ  ਆਪੈ  ॥ 

 ਕਾਹੂ  ਉਦਿਆਨ  ਭ੍ਰਮਤ  ਪਛੁਤਾਪੈ  ॥ 

 ਆਪਨ  ਖੇਲੁ  ਆਪ  ਹੀ  ਕੀਨੋ  ॥ 

 ਜੋ  ਜੋ  ਦੀਨੋ  ਸੁ  ਨਾਨਕ  ਲੀਨੋ  ॥੧੭॥ 

 ਸਲੋਕੁ  ॥ 

 ਖਾਤ  ਖਰਚਤ  ਬਿਲਛਤ  ਰਹੇ  ਟੂਟਿ  ਨ  ਜਾਹਿ  ਭੰਡਾਰ  ॥ 

 ਹਰਿ  ਹਰਿ  ਜਪਤ  ਅਨੇਕ  ਜਨ  ਨਾਨਕ  ਨਾਹਿ  ਸੁਮਾਰ  ॥੧॥ 

 ਪਉੜੀ  ॥ 

 ਖਖਾ  ਖੂਨਾ  ਕਛੁ  ਨਹੀ  ਤਿਸੁ  ਸੰਮ੍ਰਥ  ਕੈ  ਪਾਹਿ  ॥ 

 ਜੋ  ਦੇਨਾ  ਸੋ  ਦੇ  ਰਹਿਓ  ਭਾਵੈ  ਤਹ  ਤਹ  ਜਾਹਿ  ॥ 

 ਖਰਚੁ  ਖਜਾਨਾ  ਨਾਮ  ਧਨੁ  ਇਆ  ਭਗਤਨ  ਕੀ  ਰਾਸਿ  ॥ 

 ਖਿਮਾ  ਗਰੀਬੀ  ਅਨਦ  ਸਹਜ  ਜਪਤ  ਰਹਹਿ  ਗੁਣਤਾਸ  ॥ 

 ਖੇਲਹਿ  ਬਿਗਸਹਿ  ਅਨਦ  ਸਿਉ  ਜਾ  ਕਉ  ਹੋਤ  ਕ੍ਰਿਪਾਲ  ॥ 

 ਸਦੀਵ  ਗਨੀਵ  ਸੁਹਾਵਨੇ  ਰਾਮ  ਨਾਮ  ਗ੍ਰਿਹਿ  ਮਾਲ  ॥ 

 ਖੇਦੁ  ਨ  ਦੂਖੁ  ਨ  ਡਾਨੁ  ਤਿਹ  ਜਾ  ਕਉ  ਨਦਰਿ  ਕਰੀ  ॥ 

 ਨਾਨਕ  ਜੋ  ਪ੍ਰਭ  ਭਾਣਿਆ  ਪੂਰੀ  ਤਿਨਾ  ਪਰੀ  ॥੧੮॥ 

 ਸਲੋਕੁ  ॥ 

 ਗਨਿ  ਮਿਨਿ  ਦੇਖਹੁ  ਮਨੈ  ਮਾਹਿ  ਸਰਪਰ  ਚਲਨੋ  ਲੋਗ  ॥ 

 ਆਸ  ਅਨਿਤ  ਗੁਰਮੁਖਿ  ਮਿਟੈ  ਨਾਨਕ  ਨਾਮ  ਅਰੋਗ  ॥੧॥ 

 ਪਉੜੀ  ॥ 

 ਗਗਾ  ਗੋਬਿਦ  ਗੁਣ  ਰਵਹੁ  ਸਾਸਿ  ਸਾਸਿ  ਜਪਿ  ਨੀਤ  ॥ 

 ਕਹਾ  ਬਿਸਾਸਾ  ਦੇਹ  ਕਾ  ਬਿਲਮ  ਨ  ਕਰਿਹੋ  ਮੀਤ  ॥ 

 ਨਹ  ਬਾਰਿਕ  ਨਹ  ਜੋਬਨੈ  ਨਹ  ਬਿਰਧੀ  ਕਛੁ  ਬੰਧੁ  ॥ 

 ਓਹ  ਬੇਰਾ  ਨਹ  ਬੂਝੀਐ  ਜਉ  ਆਇ  ਪਰੈ  ਜਮ  ਫੰਧੁ  ॥ 

 ਗਿਆਨੀ  ਧਿਆਨੀ  ਚਤੁਰ  ਪੇਖਿ  ਰਹਨੁ  ਨਹੀ  ਇਹ  ਠਾਇ  ॥ 

 ਛਾਡਿ  ਛਾਡਿ  ਸਗਲੀ  ਗਈ  ਮੂੜ  ਤਹਾ  ਲਪਟਾਹਿ  ॥ 

 ਗੁਰ  ਪ੍ਰਸਾਦਿ  ਸਿਮਰਤ  ਰਹੈ  ਜਾਹੂ  ਮਸਤਕਿ  ਭਾਗ  ॥ 

 ਨਾਨਕ  ਆਏ  ਸਫਲ  ਤੇ  ਜਾ  ਕਉ  ਪ੍ਰਿਅਹਿ  ਸੁਹਾਗ  ॥੧੯॥ 

 ਸਲੋਕੁ  ॥ 

 ਘੋਖੇ  ਸਾਸਤ੍ਰ  ਬੇਦ  ਸਭ  ਆਨ  ਨ  ਕਥਤਉ  ਕੋਇ  ॥ 

 ਆਦਿ  ਜੁਗਾਦੀ  ਹੁਣਿ  ਹੋਵਤ  ਨਾਨਕ  ਏਕੈ  ਸੋਇ  ॥੧॥ 

 ਪਉੜੀ  ॥ 

 ਘਘਾ  ਘਾਲਹੁ  ਮਨਹਿ  ਏਹ  ਬਿਨੁ  ਹਰਿ  ਦੂਸਰ  ਨਾਹਿ  ॥ 

 ਨਹ  ਹੋਆ  ਨਹ  ਹੋਵਨਾ  ਜਤ  ਕਤ  ਓਹੀ  ਸਮਾਹਿ  ॥ 

 ਘੂਲਹਿ  ਤਉ  ਮਨ  ਜਉ  ਆਵਹਿ  ਸਰਨਾ  ॥ 

 ਨਾਮ  ਤਤੁ  ਕਲਿ  ਮਹਿ  ਪੁਨਹਚਰਨਾ  ॥ 

 ਘਾਲਿ  ਘਾਲਿ  ਅਨਿਕ  ਪਛੁਤਾਵਹਿ  ॥ 

 ਬਿਨੁ  ਹਰਿ  ਭਗਤਿ  ਕਹਾ  ਥਿਤਿ  ਪਾਵਹਿ  ॥ 

 ਘੋਲਿ  ਮਹਾ  ਰਸੁ  ਅੰਮ੍ਰਿਤੁ  ਤਿਹ  ਪੀਆ  ॥ 

 ਨਾਨਕ  ਹਰਿ  ਗੁਰਿ  ਜਾ  ਕਉ  ਦੀਆ  ॥੨੦॥ 

 ਸਲੋਕੁ  ॥ 

 ਙਣਿ  ਘਾਲੇ  ਸਭ  ਦਿਵਸ  ਸਾਸ  ਨਹ  ਬਢਨ  ਘਟਨ  ਤਿਲੁ  ਸਾਰ  ॥ 

 ਜੀਵਨ  ਲੋਰਹਿ  ਭਰਮ  ਮੋਹ  ਨਾਨਕ  ਤੇਊ  ਗਵਾਰ  ॥੧॥ 

 ਪਉੜੀ  ॥ 

 ਙੰਙਾ  ਙ੍ਰਾਸੈ  ਕਾਲੁ  ਤਿਹ  ਜੋ  ਸਾਕਤ  ਪ੍ਰਭਿ  ਕੀਨ  ॥ 

 ਅਨਿਕ  ਜੋਨਿ  ਜਨਮਹਿ  ਮਰਹਿ  ਆਤਮ  ਰਾਮੁ  ਨ  ਚੀਨ  ॥ 

 ਙਿਆਨ  ਧਿਆਨ  ਤਾਹੂ  ਕਉ  ਆਏ  ॥ 

 ਕਰਿ  ਕਿਰਪਾ  ਜਿਹ  ਆਪਿ  ਦਿਵਾਏ  ॥ 

 ਙਣਤੀ  ਙਣੀ  ਨਹੀ  ਕੋਊ  ਛੂਟੈ  ॥ 

 ਕਾਚੀ  ਗਾਗਰਿ  ਸਰਪਰ  ਫੂਟੈ  ॥ 

 ਸੋ  ਜੀਵਤ  ਜਿਹ  ਜੀਵਤ  ਜਪਿਆ  ॥ 

 ਪ੍ਰਗਟ  ਭਏ  ਨਾਨਕ  ਨਹ  ਛਪਿਆ  ॥੨੧॥ 

 ਸਲੋਕੁ  ॥ 

 ਚਿਤਿ  ਚਿਤਵਉ  ਚਰਣਾਰਬਿੰਦ  ਊਧ  ਕਵਲ  ਬਿਗਸਾਂਤ  ॥ 

 ਪ੍ਰਗਟ  ਭਏ  ਆਪਹਿ  ਗੋੁਬਿੰਦ  ਨਾਨਕ  ਸੰਤ  ਮਤਾਂਤ  ॥੧॥ 

 ਪਉੜੀ  ॥ 

 ਚਚਾ  ਚਰਨ  ਕਮਲ  ਗੁਰ  ਲਾਗਾ  ॥  ਧਨਿ  ਧਨਿ  ਉਆ  ਦਿਨ  ਸੰਜੋਗ  ਸਭਾਗਾ  ॥ 

 ਚਾਰਿ  ਕੁੰਟ  ਦਹ  ਦਿਸਿ  ਭ੍ਰਮਿ  ਆਇਓ  ॥ 

 ਭਈ  ਕ੍ਰਿਪਾ  ਤਬ  ਦਰਸਨੁ  ਪਾਇਓ  ॥ 

 ਚਾਰ  ਬਿਚਾਰ  ਬਿਨਸਿਓ  ਸਭ  ਦੂਆ  ॥ 

 ਸਾਧਸੰਗਿ  ਮਨੁ  ਨਿਰਮਲ  ਹੂਆ  ॥ 

 ਚਿੰਤ  ਬਿਸਾਰੀ  ਏਕ  ਦ੍ਰਿਸਟੇਤਾ  ॥ 

 ਨਾਨਕ  ਗਿਆਨ  ਅੰਜਨੁ  ਜਿਹ  ਨੇਤ੍ਰਾ  ॥੨੨॥ 

 ਸਲੋਕੁ  ॥ 

 ਛਾਤੀ  ਸੀਤਲ  ਮਨੁ  ਸੁਖੀ  ਛੰਤ  ਗੋਬਿਦ  ਗੁਨ  ਗਾਇ  ॥ 

 ਐਸੀ  ਕਿਰਪਾ  ਕਰਹੁ  ਪ੍ਰਭ  ਨਾਨਕ  ਦਾਸ  ਦਸਾਇ  ॥੧॥ 

 ਪਉੜੀ  ॥ 

 ਛਛਾ  ਛੋਹਰੇ  ਦਾਸ  ਤੁਮਾਰੇ  ॥ 

 ਦਾਸ  ਦਾਸਨ  ਕੇ  ਪਾਨੀਹਾਰੇ  ॥ 

 ਛਛਾ  ਛਾਰੁ  ਹੋਤ  ਤੇਰੇ  ਸੰਤਾ  ॥ 

 ਅਪਨੀ  ਕ੍ਰਿਪਾ  ਕਰਹੁ  ਭਗਵੰਤਾ  ॥ 

 ਛਾਡਿ  ਸਿਆਨਪ  ਬਹੁ  ਚਤੁਰਾਈ  ॥ 

 ਸੰਤਨ  ਕੀ  ਮਨ  ਟੇਕ  ਟਿਕਾਈ  ॥ 

 ਛਾਰੁ  ਕੀ  ਪੁਤਰੀ  ਪਰਮ  ਗਤਿ  ਪਾਈ  ॥ 

 ਨਾਨਕ  ਜਾ  ਕਉ  ਸੰਤ  ਸਹਾਈ  ॥੨੩॥ 

 ਸਲੋਕੁ  ॥ 

 ਜੋਰ  ਜੁਲਮ  ਫੂਲਹਿ  ਘਨੋ  ਕਾਚੀ  ਦੇਹ  ਬਿਕਾਰ  ॥ 

 ਅਹੰਬੁਧਿ  ਬੰਧਨ  ਪਰੇ  ਨਾਨਕ  ਨਾਮ  ਛੁਟਾਰ  ॥੧॥ 

 ਪਉੜੀ  ॥ 

 ਜਜਾ  ਜਾਨੈ  ਹਉ  ਕਛੁ  ਹੂਆ  ॥ 

 ਬਾਧਿਓ  ਜਿਉ  ਨਲਿਨੀ  ਭ੍ਰਮਿ  ਸੂਆ  ॥ 

 ਜਉ  ਜਾਨੈ  ਹਉ  ਭਗਤੁ  ਗਿਆਨੀ  ॥ 

 ਆਗੈ  ਠਾਕੁਰਿ  ਤਿਲੁ  ਨਹੀ  ਮਾਨੀ  ॥ 

 ਜਉ  ਜਾਨੈ  ਮੈ  ਕਥਨੀ  ਕਰਤਾ  ॥ 

 ਬਿਆਪਾਰੀ  ਬਸੁਧਾ  ਜਿਉ  ਫਿਰਤਾ  ॥ 

 ਸਾਧਸੰਗਿ  ਜਿਹ  ਹਉਮੈ  ਮਾਰੀ  ॥ 

 ਨਾਨਕ  ਤਾ  ਕਉ  ਮਿਲੇ  ਮੁਰਾਰੀ  ॥੨੪॥ 

 ਸਲੋਕੁ  ॥ 

 ਝਾਲਾਘੇ  ਉਠਿ  ਨਾਮੁ  ਜਪਿ  ਨਿਸਿ  ਬਾਸੁਰ  ਆਰਾਧਿ  ॥ 

 ਕਾਰ੍ਹਾ  ਤੁਝੈ  ਨ  ਬਿਆਪਈ  ਨਾਨਕ  ਮਿਟੈ  ਉਪਾਧਿ  ॥੧॥ 

 ਪਉੜੀ  ॥ 

 ਝਝਾ  ਝੂਰਨੁ  ਮਿਟੈ  ਤੁਮਾਰੋ  ॥ 

 ਰਾਮ  ਨਾਮ  ਸਿਉ  ਕਰਿ  ਬਿਉਹਾਰੋ  ॥ 

 ਝੂਰਤ  ਝੂਰਤ  ਸਾਕਤ  ਮੂਆ  ॥ 

 ਜਾ  ਕੈ  ਰਿਦੈ  ਹੋਤ  ਭਾਉ  ਬੀਆ  ॥ 

 ਝਰਹਿ  ਕਸੰਮਲ  ਪਾਪ  ਤੇਰੇ  ਮਨੂਆ  ॥ 

 ਅੰਮ੍ਰਿਤ  ਕਥਾ  ਸੰਤਸੰਗਿ  ਸੁਨੂਆ  ॥ 

 ਝਰਹਿ  ਕਾਮ  ਕ੍ਰੋਧ  ਦ੍ਰੁਸਟਾਈ  ॥ 

 ਨਾਨਕ  ਜਾ  ਕਉ  ਕ੍ਰਿਪਾ  ਗੁਸਾਈ  ॥੨੫॥ 

 ਸਲੋਕੁ  ॥ 

 ਞਤਨ  ਕਰਹੁ  ਤੁਮ  ਅਨਿਕ  ਬਿਧਿ  ਰਹਨੁ  ਨ  ਪਾਵਹੁ  ਮੀਤ  ॥ 

 ਜੀਵਤ  ਰਹਹੁ  ਹਰਿ  ਹਰਿ  ਭਜਹੁ  ਨਾਨਕ  ਨਾਮ  ਪਰੀਤਿ  ॥੧॥ 

 ਪਵੜੀ  ॥ 

 ਞੰਞਾ  ਞਾਣਹੁ  ਦ੍ਰਿੜੁ  ਸਹੀ  ਬਿਨਸਿ  ਜਾਤ  ਏਹ  ਹੇਤ  ॥ 

 ਗਣਤੀ  ਗਣਉ  ਨ  ਗਣਿ  ਸਕਉ  ਊਠਿ  ਸਿਧਾਰੇ  ਕੇਤ  ॥ 

 ਞੋ  ਪੇਖਉ  ਸੋ  ਬਿਨਸਤਉ  ਕਾ  ਸਿਉ  ਕਰੀਐ  ਸੰਗੁ  ॥ 

 ਞਾਣਹੁ  ਇਆ  ਬਿਧਿ  ਸਹੀ  ਚਿਤ  ਝੂਠਉ  ਮਾਇਆ  ਰੰਗੁ  ॥ 

 ਞਾਣਤ  ਸੋਈ  ਸੰਤੁ  ਸੁਇ  ਭ੍ਰਮ  ਤੇ  ਕੀਚਿਤ  ਭਿੰਨ  ॥ 

 ਅੰਧ  ਕੂਪ  ਤੇ  ਤਿਹ  ਕਢਹੁ  ਜਿਹ  ਹੋਵਹੁ  ਸੁਪ੍ਰਸੰਨ  ॥ 

 ਞਾ  ਕੈ  ਹਾਥਿ  ਸਮਰਥ  ਤੇ  ਕਾਰਨ  ਕਰਨੈ  ਜੋਗ  ॥ 

 ਨਾਨਕ  ਤਿਹ  ਉਸਤਤਿ  ਕਰਉ  ਞਾਹੂ  ਕੀਓ  ਸੰਜੋਗ  ॥੨੬॥ 

 ਸਲੋਕੁ  ॥ 

 ਟੂਟੇ  ਬੰਧਨ  ਜਨਮ  ਮਰਨ  ਸਾਧ  ਸੇਵ  ਸੁਖੁ  ਪਾਇ  ॥ 

 ਨਾਨਕ  ਮਨਹੁ  ਨ  ਬੀਸਰੈ  ਗੁਣ  ਨਿਧਿ  ਗੋਬਿਦ  ਰਾਇ  ॥੧॥ 

 ਪਉੜੀ  ॥ 

 ਟਹਲ  ਕਰਹੁ  ਤਉ  ਏਕ  ਕੀ  ਜਾ  ਤੇ  ਬ੍ਰਿਥਾ  ਨ  ਕੋਇ  ॥ 

 ਮਨਿ  ਤਨਿ  ਮੁਖਿ  ਹੀਐ  ਬਸੈ  ਜੋ  ਚਾਹਹੁ  ਸੋ  ਹੋਇ  ॥ 

 ਟਹਲ  ਮਹਲ  ਤਾ  ਕਉ  ਮਿਲੈ  ਜਾ  ਕਉ  ਸਾਧ  ਕ੍ਰਿਪਾਲ  ॥ 

 ਸਾਧੂ  ਸੰਗਤਿ  ਤਉ  ਬਸੈ  ਜਉ  ਆਪਨ  ਹੋਹਿ  ਦਇਆਲ  ॥ 

 ਟੋਹੇ  ਟਾਹੇ  ਬਹੁ  ਭਵਨ  ਬਿਨੁ  ਨਾਵੈ  ਸੁਖੁ  ਨਾਹਿ  ॥ 

 ਟਲਹਿ  ਜਾਮ  ਕੇ  ਦੂਤ  ਤਿਹ  ਜੁ  ਸਾਧੂ  ਸੰਗਿ  ਸਮਾਹਿ  ॥ 

 ਬਾਰਿ  ਬਾਰਿ  ਜਾਉ  ਸੰਤ  ਸਦਕੇ  ॥ 

 ਨਾਨਕ  ਪਾਪ  ਬਿਨਾਸੇ  ਕਦਿ  ਕੇ  ॥੨੭॥ 

 ਸਲੋਕੁ  ॥ 

 ਠਾਕ  ਨ  ਹੋਤੀ  ਤਿਨਹੁ  ਦਰਿ  ਜਿਹ  ਹੋਵਹੁ  ਸੁਪ੍ਰਸੰਨ  ॥ 

 ਜੋ  ਜਨ  ਪ੍ਰਭਿ  ਅਪੁਨੇ  ਕਰੇ  ਨਾਨਕ  ਤੇ  ਧਨਿ  ਧੰਨਿ  ॥੧॥ 

 ਪਉੜੀ  ॥ 

 ਠਠਾ  ਮਨੂਆ  ਠਾਹਹਿ  ਨਾਹੀ  ॥  ਜੋ  ਸਗਲ  ਤਿਆਗਿ  ਏਕਹਿ  ਲਪਟਾਹੀ  ॥ 

 ਠਹਕਿ  ਠਹਕਿ  ਮਾਇਆ  ਸੰਗਿ  ਮੂਏ  ॥ 

 ਉਆ  ਕੈ  ਕੁਸਲ  ਨ  ਕਤਹੂ  ਹੂਏ  ॥ 

 ਠਾਂਢਿ  ਪਰੀ  ਸੰਤਹ  ਸੰਗਿ  ਬਸਿਆ  ॥ 

 ਅੰਮ੍ਰਿਤ  ਨਾਮੁ  ਤਹਾ  ਜੀਅ  ਰਸਿਆ  ॥ 

 ਠਾਕੁਰ  ਅਪੁਨੇ  ਜੋ  ਜਨੁ  ਭਾਇਆ  ॥ 

 ਨਾਨਕ  ਉਆ  ਕਾ  ਮਨੁ  ਸੀਤਲਾਇਆ  ॥੨੮॥ 

 ਸਲੋਕੁ  ॥ 

 ਡੰਡਉਤਿ  ਬੰਦਨ  ਅਨਿਕ  ਬਾਰ  ਸਰਬ  ਕਲਾ  ਸਮਰਥ  ॥ 

 ਡੋਲਨ  ਤੇ  ਰਾਖਹੁ  ਪ੍ਰਭੂ  ਨਾਨਕ  ਦੇ  ਕਰਿ  ਹਥ  ॥੧॥ 

 ਪਉੜੀ  ॥ 

 ਡਡਾ  ਡੇਰਾ  ਇਹੁ  ਨਹੀ  ਜਹ  ਡੇਰਾ  ਤਹ  ਜਾਨੁ  ॥ 

 ਉਆ  ਡੇਰਾ  ਕਾ  ਸੰਜਮੋ  ਗੁਰ  ਕੈ  ਸਬਦਿ  ਪਛਾਨੁ  ॥ 

 ਇਆ  ਡੇਰਾ  ਕਉ  ਸ੍ਰਮੁ  ਕਰਿ  ਘਾਲੈ  ॥ 

 ਜਾ  ਕਾ  ਤਸੂ  ਨਹੀ  ਸੰਗਿ  ਚਾਲੈ  ॥ 

 ਉਆ  ਡੇਰਾ  ਕੀ  ਸੋ  ਮਿਤਿ  ਜਾਨੈ  ॥ 

 ਜਾ  ਕਉ  ਦ੍ਰਿਸਟਿ  ਪੂਰਨ  ਭਗਵਾਨੈ  ॥ 

 ਡੇਰਾ  ਨਿਹਚਲੁ  ਸਚੁ  ਸਾਧਸੰਗ  ਪਾਇਆ  ॥ 

 ਨਾਨਕ  ਤੇ  ਜਨ  ਨਹ  ਡੋਲਾਇਆ  ॥੨੯॥ 

 ਸਲੋਕੁ  ॥ 

 ਢਾਹਨ  ਲਾਗੇ  ਧਰਮ  ਰਾਇ  ਕਿਨਹਿ  ਨ  ਘਾਲਿਓ  ਬੰਧ  ॥ 

 ਨਾਨਕ  ਉਬਰੇ  ਜਪਿ  ਹਰੀ  ਸਾਧਸੰਗਿ  ਸਨਬੰਧ  ॥੧॥ 

 ਪਉੜੀ  ॥ 

 ਢਢਾ  ਢੂਢਤ  ਕਹ  ਫਿਰਹੁ  ਢੂਢਨੁ  ਇਆ  ਮਨ  ਮਾਹਿ  ॥ 

 ਸੰਗਿ  ਤੁਹਾਰੈ  ਪ੍ਰਭੁ  ਬਸੈ  ਬਨੁ  ਬਨੁ  ਕਹਾ  ਫਿਰਾਹਿ  ॥ 

 ਢੇਰੀ  ਢਾਹਹੁ  ਸਾਧਸੰਗਿ  ਅਹੰਬੁਧਿ  ਬਿਕਰਾਲ  ॥ 

 ਸੁਖੁ  ਪਾਵਹੁ  ਸਹਜੇ  ਬਸਹੁ  ਦਰਸਨੁ  ਦੇਖਿ  ਨਿਹਾਲ  ॥ 

 ਢੇਰੀ  ਜਾਮੈ  ਜਮਿ  ਮਰੈ  ਗਰਭ  ਜੋਨਿ  ਦੁਖ  ਪਾਇ  ॥ 

 ਮੋਹ  ਮਗਨ  ਲਪਟਤ  ਰਹੈ  ਹਉ  ਹਉ  ਆਵੈ  ਜਾਇ  ॥ 

 ਢਹਤ  ਢਹਤ  ਅਬ  ਢਹਿ  ਪਰੇ  ਸਾਧ  ਜਨਾ  ਸਰਨਾਇ  ॥ 

 ਦੁਖ  ਕੇ  ਫਾਹੇ  ਕਾਟਿਆ  ਨਾਨਕ  ਲੀਏ  ਸਮਾਇ  ॥੩੦॥ 

 ਸਲੋਕੁ  ॥ 

 ਜਹ  ਸਾਧੂ  ਗੋਬਿਦ  ਭਜਨੁ  ਕੀਰਤਨੁ  ਨਾਨਕ  ਨੀਤ  ॥ 

 ਣਾ  ਹਉ  ਣਾ  ਤੂੰ  ਣਹ  ਛੁਟਹਿ  ਨਿਕਟਿ  ਨ  ਜਾਈਅਹੁ  ਦੂਤ  ॥੧॥ 

 ਪਉੜੀ  ॥ 

 ਣਾਣਾ  ਰਣ  ਤੇ  ਸੀਝੀਐ  ਆਤਮ  ਜੀਤੈ  ਕੋਇ  ॥ 

 ਹਉਮੈ  ਅਨ  ਸਿਉ  ਲਰਿ  ਮਰੈ  ਸੋ  ਸੋਭਾ  ਦੂ  ਹੋਇ  ॥ 

 ਮਣੀ  ਮਿਟਾਇ  ਜੀਵਤ  ਮਰੈ  ਗੁਰ  ਪੂਰੇ  ਉਪਦੇਸ  ॥ 

 ਮਨੂਆ  ਜੀਤੈ  ਹਰਿ  ਮਿਲੈ  ਤਿਹ  ਸੂਰਤਣ  ਵੇਸ  ॥ 

 ਣਾ  ਕੋ  ਜਾਣੈ  ਆਪਣੋ  ਏਕਹਿ  ਟੇਕ  ਅਧਾਰ  ॥ 

 ਰੈਣਿ  ਦਿਣਸੁ  ਸਿਮਰਤ  ਰਹੈ  ਸੋ  ਪ੍ਰਭੁ  ਪੁਰਖੁ  ਅਪਾਰ  ॥ 

 ਰੇਣ  ਸਗਲ  ਇਆ  ਮਨੁ  ਕਰੈ  ਏਊ  ਕਰਮ  ਕਮਾਇ  ॥ 

 ਹੁਕਮੈ  ਬੂਝੈ  ਸਦਾ  ਸੁਖੁ  ਨਾਨਕ  ਲਿਖਿਆ  ਪਾਇ  ॥੩੧॥ 

 ਸਲੋਕੁ  ॥ 

 ਤਨੁ  ਮਨੁ  ਧਨੁ  ਅਰਪਉ  ਤਿਸੈ  ਪ੍ਰਭੂ  ਮਿਲਾਵੈ  ਮੋਹਿ  ॥ 

 ਨਾਨਕ  ਭ੍ਰਮ  ਭਉ  ਕਾਟੀਐ  ਚੂਕੈ  ਜਮ  ਕੀ  ਜੋਹ  ॥੧॥ 

 ਪਉੜੀ  ॥ 

 ਤਤਾ  ਤਾ  ਸਿਉ  ਪ੍ਰੀਤਿ  ਕਰਿ  ਗੁਣ  ਨਿਧਿ  ਗੋਬਿਦ  ਰਾਇ  ॥ 

 ਫਲ  ਪਾਵਹਿ  ਮਨ  ਬਾਛਤੇ  ਤਪਤਿ  ਤੁਹਾਰੀ  ਜਾਇ  ॥ 

 ਤ੍ਰਾਸ  ਮਿਟੈ  ਜਮ  ਪੰਥ  ਕੀ  ਜਾਸੁ  ਬਸੈ  ਮਨਿ  ਨਾਉ  ॥ 

 ਗਤਿ  ਪਾਵਹਿ  ਮਤਿ  ਹੋਇ  ਪ੍ਰਗਾਸ  ਮਹਲੀ  ਪਾਵਹਿ  ਠਾਉ  ॥ 

 ਤਾਹੂ  ਸੰਗਿ  ਨ  ਧਨੁ  ਚਲੈ  ਗ੍ਰਿਹ  ਜੋਬਨ  ਨਹ  ਰਾਜ  ॥ 

 ਸੰਤਸੰਗਿ  ਸਿਮਰਤ  ਰਹਹੁ  ਇਹੈ  ਤੁਹਾਰੈ  ਕਾਜ  ॥ 

 ਤਾਤਾ  ਕਛੂ  ਨ  ਹੋਈ  ਹੈ  ਜਉ  ਤਾਪ  ਨਿਵਾਰੈ  ਆਪ  ॥ 

 ਪ੍ਰਤਿਪਾਲੈ  ਨਾਨਕ  ਹਮਹਿ  ਆਪਹਿ  ਮਾਈ  ਬਾਪ  ॥੩੨॥ 

 ਸਲੋਕੁ  ॥ 

 ਥਾਕੇ  ਬਹੁ  ਬਿਧਿ  ਘਾਲਤੇ  ਤ੍ਰਿਪਤਿ  ਨ  ਤ੍ਰਿਸਨਾ  ਲਾਥ  ॥ 

 ਸੰਚਿ  ਸੰਚਿ  ਸਾਕਤ  ਮੂਏ  ਨਾਨਕ  ਮਾਇਆ  ਨ  ਸਾਥ  ॥੧॥ 

 ਪਉੜੀ  ॥ 

 ਥਥਾ  ਥਿਰੁ  ਕੋਊ  ਨਹੀ  ਕਾਇ  ਪਸਾਰਹੁ  ਪਾਵ  ॥ 

 ਅਨਿਕ  ਬੰਚ  ਬਲ  ਛਲ  ਕਰਹੁ  ਮਾਇਆ  ਏਕ  ਉਪਾਵ  ॥ 

 ਥੈਲੀ  ਸੰਚਹੁ  ਸ੍ਰਮੁ  ਕਰਹੁ  ਥਾਕਿ  ਪਰਹੁ  ਗਾਵਾਰ  ॥ 

 ਮਨ  ਕੈ  ਕਾਮਿ  ਨ  ਆਵਈ  ਅੰਤੇ  ਅਉਸਰ  ਬਾਰ  ॥ 

 ਥਿਤਿ  ਪਾਵਹੁ  ਗੋਬਿਦ  ਭਜਹੁ  ਸੰਤਹ  ਕੀ  ਸਿਖ  ਲੇਹੁ  ॥ 

 ਪ੍ਰੀਤਿ  ਕਰਹੁ  ਸਦ  ਏਕ  ਸਿਉ  ਇਆ  ਸਾਚਾ  ਅਸਨੇਹੁ  ॥ 

 ਕਾਰਨ  ਕਰਨ  ਕਰਾਵਨੋ  ਸਭ  ਬਿਧਿ  ਏਕੈ  ਹਾਥ  ॥ 

 ਜਿਤੁ  ਜਿਤੁ  ਲਾਵਹੁ  ਤਿਤੁ  ਤਿਤੁ  ਲਗਹਿ  ਨਾਨਕ  ਜੰਤ  ਅਨਾਥ  ॥੩੩॥ 

 ਸਲੋਕੁ  ॥ 

 ਦਾਸਹ  ਏਕੁ  ਨਿਹਾਰਿਆ  ਸਭੁ  ਕਛੁ  ਦੇਵਨਹਾਰ  ॥ 

 ਸਾਸਿ  ਸਾਸਿ  ਸਿਮਰਤ  ਰਹਹਿ  ਨਾਨਕ  ਦਰਸ  ਅਧਾਰ  ॥੧॥ 

 ਪਉੜੀ  ॥ 

 ਦਦਾ  ਦਾਤਾ  ਏਕੁ  ਹੈ  ਸਭ  ਕਉ  ਦੇਵਨਹਾਰ  ॥ 

 ਦੇਂਦੇ  ਤੋਟਿ  ਨ  ਆਵਈ  ਅਗਨਤ  ਭਰੇ  ਭੰਡਾਰ  ॥ 

 ਦੈਨਹਾਰੁ  ਸਦ  ਜੀਵਨਹਾਰਾ  ॥ 

 ਮਨ  ਮੂਰਖ  ਕਿਉ  ਤਾਹਿ  ਬਿਸਾਰਾ  ॥ 

 ਦੋਸੁ  ਨਹੀ  ਕਾਹੂ  ਕਉ  ਮੀਤਾ  ॥ 

 ਮਾਇਆ  ਮੋਹ  ਬੰਧੁ  ਪ੍ਰਭਿ  ਕੀਤਾ  ॥ 

 ਦਰਦ  ਨਿਵਾਰਹਿ  ਜਾ  ਕੇ  ਆਪੇ  ॥  ਨਾਨਕ  ਤੇ  ਤੇ  ਗੁਰਮੁਖਿ  ਧ੍ਰਾਪੇ  ॥੩੪॥ 

 ਸਲੋਕੁ  ॥ 

 ਧਰ  ਜੀਅਰੇ  ਇਕ  ਟੇਕ  ਤੂ  ਲਾਹਿ  ਬਿਡਾਨੀ  ਆਸ  ॥ 

 ਨਾਨਕ  ਨਾਮੁ  ਧਿਆਈਐ  ਕਾਰਜੁ  ਆਵੈ  ਰਾਸਿ  ॥੧॥ 

 ਪਉੜੀ  ॥ 

 ਧਧਾ  ਧਾਵਤ  ਤਉ  ਮਿਟੈ  ਸੰਤਸੰਗਿ  ਹੋਇ  ਬਾਸੁ  ॥ 

 ਧੁਰ  ਤੇ  ਕਿਰਪਾ  ਕਰਹੁ  ਆਪਿ  ਤਉ  ਹੋਇ  ਮਨਹਿ  ਪਰਗਾਸੁ  ॥ 

 ਧਨੁ  ਸਾਚਾ  ਤੇਊ  ਸਚ  ਸਾਹਾ  ॥ 

 ਹਰਿ  ਹਰਿ  ਪੂੰਜੀ  ਨਾਮ  ਬਿਸਾਹਾ  ॥ 

 ਧੀਰਜੁ  ਜਸੁ  ਸੋਭਾ  ਤਿਹ  ਬਨਿਆ  ॥ 

 ਹਰਿ  ਹਰਿ  ਨਾਮੁ  ਸ੍ਰਵਨ  ਜਿਹ  ਸੁਨਿਆ  ॥ 

 ਗੁਰਮੁਖਿ  ਜਿਹ  ਘਟਿ  ਰਹੇ  ਸਮਾਈ  ॥ 

 ਨਾਨਕ  ਤਿਹ  ਜਨ  ਮਿਲੀ  ਵਡਾਈ  ॥੩੫॥ 

 ਸਲੋਕੁ  ॥ 

 ਨਾਨਕ  ਨਾਮੁ  ਨਾਮੁ  ਜਪੁ  ਜਪਿਆ  ਅੰਤਰਿ  ਬਾਹਰਿ  ਰੰਗਿ  ॥ 

 ਗੁਰਿ  ਪੂਰੈ  ਉਪਦੇਸਿਆ  ਨਰਕੁ  ਨਾਹਿ  ਸਾਧਸੰਗਿ  ॥੧॥ 

 ਪਉੜੀ  ॥ 

 ਨੰਨਾ  ਨਰਕਿ  ਪਰਹਿ  ਤੇ  ਨਾਹੀ  ॥  ਜਾ  ਕੈ  ਮਨਿ  ਤਨਿ  ਨਾਮੁ  ਬਸਾਹੀ  ॥ 

 ਨਾਮੁ  ਨਿਧਾਨੁ  ਗੁਰਮੁਖਿ  ਜੋ  ਜਪਤੇ  ॥ 

 ਬਿਖੁ  ਮਾਇਆ  ਮਹਿ  ਨਾ  ਓਇ  ਖਪਤੇ  ॥ 

 ਨੰਨਾਕਾਰੁ  ਨ  ਹੋਤਾ  ਤਾ  ਕਹੁ  ॥  ਨਾਮੁ  ਮੰਤ੍ਰੁ  ਗੁਰਿ  ਦੀਨੋ  ਜਾ  ਕਹੁ  ॥ 

 ਨਿਧਿ  ਨਿਧਾਨ  ਹਰਿ  ਅੰਮ੍ਰਿਤ  ਪੂਰੇ  ॥ 

 ਤਹ  ਬਾਜੇ  ਨਾਨਕ  ਅਨਹਦ  ਤੂਰੇ  ॥੩੬॥ 

 ਸਲੋਕੁ  ॥ 

 ਪਤਿ  ਰਾਖੀ  ਗੁਰਿ  ਪਾਰਬ੍ਰਹਮ  ਤਜਿ  ਪਰਪੰਚ  ਮੋਹ  ਬਿਕਾਰ  ॥ 

 ਨਾਨਕ  ਸੋਊ  ਆਰਾਧੀਐ  ਅੰਤੁ  ਨ  ਪਾਰਾਵਾਰੁ  ॥੧॥ 

 ਪਉੜੀ  ॥ 

 ਪਪਾ  ਪਰਮਿਤਿ  ਪਾਰੁ  ਨ  ਪਾਇਆ  ॥ 

 ਪਤਿਤ  ਪਾਵਨ  ਅਗਮ  ਹਰਿ  ਰਾਇਆ  ॥ 

 ਹੋਤ  ਪੁਨੀਤ  ਕੋਟ  ਅਪਰਾਧੂ  ॥ 

 ਅੰਮ੍ਰਿਤ  ਨਾਮੁ  ਜਪਹਿ  ਮਿਲਿ  ਸਾਧੂ  ॥ 

 ਪਰਪਚ  ਧ੍ਰੋਹ  ਮੋਹ  ਮਿਟਨਾਈ  ॥ 

 ਜਾ  ਕਉ  ਰਾਖਹੁ  ਆਪਿ  ਗੁਸਾਈ  ॥ 

 ਪਾਤਿਸਾਹੁ  ਛਤ੍ਰ  ਸਿਰ  ਸੋਊ  ॥ 

 ਨਾਨਕ  ਦੂਸਰ  ਅਵਰੁ  ਨ  ਕੋਊ  ॥੩੭॥ 

 ਸਲੋਕੁ  ॥ 

 ਫਾਹੇ  ਕਾਟੇ  ਮਿਟੇ  ਗਵਨ  ਫਤਿਹ  ਭਈ  ਮਨਿ  ਜੀਤ  ॥ 

 ਨਾਨਕ  ਗੁਰ  ਤੇ  ਥਿਤ  ਪਾਈ  ਫਿਰਨ  ਮਿਟੇ  ਨਿਤ  ਨੀਤ  ॥੧॥ 

 ਪਉੜੀ  ॥ 

 ਫਫਾ  ਫਿਰਤ  ਫਿਰਤ  ਤੂ  ਆਇਆ  ॥ 

 ਦ੍ਰੁਲਭ  ਦੇਹ  ਕਲਿਜੁਗ  ਮਹਿ  ਪਾਇਆ  ॥ 

 ਫਿਰਿ  ਇਆ  ਅਉਸਰੁ  ਚਰੈ  ਨ  ਹਾਥਾ  ॥ 

 ਨਾਮੁ  ਜਪਹੁ  ਤਉ  ਕਟੀਅਹਿ  ਫਾਸਾ  ॥ 

 ਫਿਰਿ  ਫਿਰਿ  ਆਵਨ  ਜਾਨੁ  ਨ  ਹੋਈ  ॥ 

 ਏਕਹਿ  ਏਕ  ਜਪਹੁ  ਜਪੁ  ਸੋਈ  ॥ 

 ਕਰਹੁ  ਕ੍ਰਿਪਾ  ਪ੍ਰਭ  ਕਰਨੈਹਾਰੇ  ॥ 

 ਮੇਲਿ  ਲੇਹੁ  ਨਾਨਕ  ਬੇਚਾਰੇ  ॥੩੮॥ 

 ਸਲੋਕੁ  ॥ 

 ਬਿਨਉ  ਸੁਨਹੁ  ਤੁਮ  ਪਾਰਬ੍ਰਹਮ  ਦੀਨ  ਦਇਆਲ  ਗੁਪਾਲ  ॥ 

 ਸੁਖ  ਸੰਪੈ  ਬਹੁ  ਭੋਗ  ਰਸ  ਨਾਨਕ  ਸਾਧ  ਰਵਾਲ  ॥੧॥ 

 ਪਉੜੀ  ॥ 

 ਬਬਾ  ਬ੍ਰਹਮੁ  ਜਾਨਤ  ਤੇ  ਬ੍ਰਹਮਾ  ॥ 

 ਬੈਸਨੋ  ਤੇ  ਗੁਰਮੁਖਿ  ਸੁਚ  ਧਰਮਾ  ॥ 

 ਬੀਰਾ  ਆਪਨ  ਬੁਰਾ  ਮਿਟਾਵੈ  ॥ 

 ਤਾਹੂ  ਬੁਰਾ  ਨਿਕਟਿ  ਨਹੀ  ਆਵੈ  ॥ 

 ਬਾਧਿਓ  ਆਪਨ  ਹਉ  ਹਉ  ਬੰਧਾ  ॥ 

 ਦੋਸੁ  ਦੇਤ  ਆਗਹ  ਕਉ  ਅੰਧਾ  ॥ 

 ਬਾਤ  ਚੀਤ  ਸਭ  ਰਹੀ  ਸਿਆਨਪ  ॥ 

 ਜਿਸਹਿ  ਜਨਾਵਹੁ  ਸੋ  ਜਾਨੈ  ਨਾਨਕ  ॥੩੯॥ 

 ਸਲੋਕੁ  ॥ 

 ਭੈ  ਭੰਜਨ  ਅਘ  ਦੂਖ  ਨਾਸ  ਮਨਹਿ  ਅਰਾਧਿ  ਹਰੇ  ॥ 

 ਸੰਤਸੰਗ  ਜਿਹ  ਰਿਦ  ਬਸਿਓ  ਨਾਨਕ  ਤੇ  ਨ  ਭ੍ਰਮੇ  ॥੧॥ 

 ਪਉੜੀ  ॥ 

 ਭਭਾ  ਭਰਮੁ  ਮਿਟਾਵਹੁ  ਅਪਨਾ  ॥ 

 ਇਆ  ਸੰਸਾਰੁ  ਸਗਲ  ਹੈ  ਸੁਪਨਾ  ॥ 

 ਭਰਮੇ  ਸੁਰਿ  ਨਰ  ਦੇਵੀ  ਦੇਵਾ  ॥ 

 ਭਰਮੇ  ਸਿਧ  ਸਾਧਿਕ  ਬ੍ਰਹਮੇਵਾ  ॥ 

 ਭਰਮਿ  ਭਰਮਿ  ਮਾਨੁਖ  ਡਹਕਾਏ  ॥ 

 ਦੁਤਰ  ਮਹਾ  ਬਿਖਮ  ਇਹ  ਮਾਏ  ॥ 

 ਗੁਰਮੁਖਿ  ਭ੍ਰਮ  ਭੈ  ਮੋਹ  ਮਿਟਾਇਆ  ॥ 

 ਨਾਨਕ  ਤੇਹ  ਪਰਮ  ਸੁਖ  ਪਾਇਆ  ॥੪੦॥ 

 ਸਲੋਕੁ  ॥ 

 ਮਾਇਆ  ਡੋਲੈ  ਬਹੁ  ਬਿਧੀ  ਮਨੁ  ਲਪਟਿਓ  ਤਿਹ  ਸੰਗ  ॥ 

 ਮਾਗਨ  ਤੇ  ਜਿਹ  ਤੁਮ  ਰਖਹੁ  ਸੁ  ਨਾਨਕ  ਨਾਮਹਿ  ਰੰਗ  ॥੧॥ 

 ਪਉੜੀ  ॥ 

 ਮਮਾ  ਮਾਗਨਹਾਰ  ਇਆਨਾ  ॥ 

 ਦੇਨਹਾਰ  ਦੇ  ਰਹਿਓ  ਸੁਜਾਨਾ  ॥ 

 ਜੋ  ਦੀਨੋ  ਸੋ  ਏਕਹਿ  ਬਾਰ  ॥ 

 ਮਨ  ਮੂਰਖ  ਕਹ  ਕਰਹਿ  ਪੁਕਾਰ  ॥ 

 ਜਉ  ਮਾਗਹਿ  ਤਉ  ਮਾਗਹਿ  ਬੀਆ  ॥ 

 ਜਾ  ਤੇ  ਕੁਸਲ  ਨ  ਕਾਹੂ  ਥੀਆ  ॥ 

 ਮਾਗਨਿ  ਮਾਗ  ਤ  ਏਕਹਿ  ਮਾਗ  ॥ 

 ਨਾਨਕ  ਜਾ  ਤੇ  ਪਰਹਿ  ਪਰਾਗ  ॥੪੧॥ 

 ਸਲੋਕ  ॥ 

 ਮਤਿ  ਪੂਰੀ  ਪਰਧਾਨ  ਤੇ  ਗੁਰ  ਪੂਰੇ  ਮਨ  ਮੰਤ  ॥ 

 ਜਿਹ  ਜਾਨਿਓ  ਪ੍ਰਭੁ  ਆਪੁਨਾ  ਨਾਨਕ  ਤੇ  ਭਗਵੰਤ  ॥੧॥ 

 ਪਉੜੀ  ॥ 

 ਮਮਾ  ਜਾਹੂ  ਮਰਮੁ  ਪਛਾਨਾ  ॥  ਭੇਟਤ  ਸਾਧਸੰਗ  ਪਤੀਆਨਾ  ॥ 

 ਦੁਖ  ਸੁਖ  ਉਆ  ਕੈ  ਸਮਤ  ਬੀਚਾਰਾ  ॥ 

 ਨਰਕ  ਸੁਰਗ  ਰਹਤ  ਅਉਤਾਰਾ  ॥ 

 ਤਾਹੂ  ਸੰਗ  ਤਾਹੂ  ਨਿਰਲੇਪਾ  ॥ 

 ਪੂਰਨ  ਘਟ  ਘਟ  ਪੁਰਖ  ਬਿਸੇਖਾ  ॥ 

 ਉਆ  ਰਸ  ਮਹਿ  ਉਆਹੂ  ਸੁਖੁ  ਪਾਇਆ  ॥ 

 ਨਾਨਕ  ਲਿਪਤ  ਨਹੀ  ਤਿਹ  ਮਾਇਆ  ॥੪੨॥ 

 ਸਲੋਕੁ  ॥ 

 ਯਾਰ  ਮੀਤ  ਸੁਨਿ  ਸਾਜਨਹੁ  ਬਿਨੁ  ਹਰਿ  ਛੂਟਨੁ  ਨਾਹਿ  ॥ 

 ਨਾਨਕ  ਤਿਹ  ਬੰਧਨ  ਕਟੇ  ਗੁਰ  ਕੀ  ਚਰਨੀ  ਪਾਹਿ  ॥੧॥ 

 ਪਵੜੀ  ॥ 

 ਯਯਾ  ਜਤਨ  ਕਰਤ  ਬਹੁ  ਬਿਧੀਆ  ॥ 

 ਏਕ  ਨਾਮ  ਬਿਨੁ  ਕਹ  ਲਉ  ਸਿਧੀਆ  ॥ 

 ਯਾਹੂ  ਜਤਨ  ਕਰਿ  ਹੋਤ  ਛੁਟਾਰਾ  ॥ 

 ਉਆਹੂ  ਜਤਨ  ਸਾਧ  ਸੰਗਾਰਾ  ॥ 

 ਯਾ  ਉਬਰਨ  ਧਾਰੈ  ਸਭੁ  ਕੋਊ  ॥ 

 ਉਆਹਿ  ਜਪੇ  ਬਿਨੁ  ਉਬਰ  ਨ  ਹੋਊ  ॥ 

 ਯਾਹੂ  ਤਰਨ  ਤਾਰਨ  ਸਮਰਾਥਾ  ॥ 

 ਰਾਖਿ  ਲੇਹੁ  ਨਿਰਗੁਨ  ਨਰਨਾਥਾ  ॥ 

 ਮਨ  ਬਚ  ਕ੍ਰਮ  ਜਿਹ  ਆਪਿ  ਜਨਾਈ  ॥ 

 ਨਾਨਕ  ਤਿਹ  ਮਤਿ  ਪ੍ਰਗਟੀ  ਆਈ  ॥੪੩॥ 

 ਸਲੋਕੁ  ॥ 

 ਰੋਸੁ  ਨ  ਕਾਹੂ  ਸੰਗ  ਕਰਹੁ  ਆਪਨ  ਆਪੁ  ਬੀਚਾਰਿ  ॥ 

 ਹੋਇ  ਨਿਮਾਨਾ  ਜਗਿ  ਰਹਹੁ  ਨਾਨਕ  ਨਦਰੀ  ਪਾਰਿ  ॥੧॥ 

 ਪਉੜੀ  ॥ 

 ਰਾਰਾ  ਰੇਨ  ਹੋਤ  ਸਭ  ਜਾ  ਕੀ  ॥ 

 ਤਜਿ  ਅਭਿਮਾਨੁ  ਛੁਟੈ  ਤੇਰੀ  ਬਾਕੀ  ॥ 

 ਰਣਿ  ਦਰਗਹਿ  ਤਉ  ਸੀਝਹਿ  ਭਾਈ  ॥ 

 ਜਉ  ਗੁਰਮੁਖਿ  ਰਾਮ  ਨਾਮ  ਲਿਵ  ਲਾਈ  ॥ 

 ਰਹਤ  ਰਹਤ  ਰਹਿ  ਜਾਹਿ  ਬਿਕਾਰਾ  ॥  ਗੁਰ  ਪੂਰੇ  ਕੈ  ਸਬਦਿ  ਅਪਾਰਾ  ॥ 

 ਰਾਤੇ  ਰੰਗ  ਨਾਮ  ਰਸ  ਮਾਤੇ  ॥ 

 ਨਾਨਕ  ਹਰਿ  ਗੁਰ  ਕੀਨੀ  ਦਾਤੇ  ॥੪੪॥ 

 ਸਲੋਕੁ  ॥ 

 ਲਾਲਚ  ਝੂਠ  ਬਿਖੈ  ਬਿਆਧਿ  ਇਆ  ਦੇਹੀ  ਮਹਿ  ਬਾਸ  ॥ 

 ਹਰਿ  ਹਰਿ  ਅੰਮ੍ਰਿਤੁ  ਗੁਰਮੁਖਿ  ਪੀਆ  ਨਾਨਕ  ਸੂਖਿ  ਨਿਵਾਸ  ॥੧॥ 

 ਪਉੜੀ  ॥ 

 ਲਲਾ  ਲਾਵਉ  ਅਉਖਧ  ਜਾਹੂ  ॥ 

 ਦੂਖ  ਦਰਦ  ਤਿਹ  ਮਿਟਹਿ  ਖਿਨਾਹੂ  ॥ 

 ਨਾਮ  ਅਉਖਧੁ  ਜਿਹ  ਰਿਦੈ  ਹਿਤਾਵੈ  ॥ 

 ਤਾਹਿ  ਰੋਗੁ  ਸੁਪਨੈ  ਨਹੀ  ਆਵੈ  ॥ 

 ਹਰਿ  ਅਉਖਧੁ  ਸਭ  ਘਟ  ਹੈ  ਭਾਈ  ॥ 

 ਗੁਰ  ਪੂਰੇ  ਬਿਨੁ  ਬਿਧਿ  ਨ  ਬਨਾਈ  ॥ 

 ਗੁਰਿ  ਪੂਰੈ  ਸੰਜਮੁ  ਕਰਿ  ਦੀਆ  ॥ 

 ਨਾਨਕ  ਤਉ  ਫਿਰਿ  ਦੂਖ  ਨ  ਥੀਆ  ॥੪੫॥ 

 ਸਲੋਕੁ  ॥ 

 ਵਾਸੁਦੇਵ  ਸਰਬਤ੍ਰ  ਮੈ  ਊਨ  ਨ  ਕਤਹੂ  ਠਾਇ  ॥ 

 ਅੰਤਰਿ  ਬਾਹਰਿ  ਸੰਗਿ  ਹੈ  ਨਾਨਕ  ਕਾਇ  ਦੁਰਾਇ  ॥੧॥ 

 ਪਉੜੀ  ॥ 

 ਵਵਾ  ਵੈਰੁ  ਨ  ਕਰੀਐ  ਕਾਹੂ  ॥ 

 ਘਟ  ਘਟ  ਅੰਤਰਿ  ਬ੍ਰਹਮ  ਸਮਾਹੂ  ॥ 

 ਵਾਸੁਦੇਵ  ਜਲ  ਥਲ  ਮਹਿ  ਰਵਿਆ  ॥ 

 ਗੁਰ  ਪ੍ਰਸਾਦਿ  ਵਿਰਲੈ  ਹੀ  ਗਵਿਆ  ॥ 

 ਵੈਰ  ਵਿਰੋਧ  ਮਿਟੇ  ਤਿਹ  ਮਨ  ਤੇ  ॥ 

 ਹਰਿ  ਕੀਰਤਨੁ  ਗੁਰਮੁਖਿ  ਜੋ  ਸੁਨਤੇ  ॥ 

 ਵਰਨ  ਚਿਹਨ  ਸਗਲਹ  ਤੇ  ਰਹਤਾ  ॥  ਨਾਨਕ  ਹਰਿ  ਹਰਿ  ਗੁਰਮੁਖਿ  ਜੋ  ਕਹਤਾ  ॥੪੬॥ 

 ਸਲੋਕੁ  ॥ 

 ਹਉ  ਹਉ  ਕਰਤ  ਬਿਹਾਨੀਆ  ਸਾਕਤ  ਮੁਗਧ  ਅਜਾਨ  ॥ 

 ੜੜਕਿ  ਮੁਏ  ਜਿਉ  ਤ੍ਰਿਖਾਵੰਤ  ਨਾਨਕ  ਕਿਰਤਿ  ਕਮਾਨ  ॥੧॥ 

 ਪਉੜੀ  ॥ 

 ੜਾੜਾ  ੜਾੜਿ  ਮਿਟੈ  ਸੰਗਿ  ਸਾਧੂ  ॥ 

 ਕਰਮ  ਧਰਮ  ਤਤੁ  ਨਾਮ  ਅਰਾਧੂ  ॥ 

 ਰੂੜੋ  ਜਿਹ  ਬਸਿਓ  ਰਿਦ  ਮਾਹੀ  ॥ 

 ਉਆ  ਕੀ  ੜਾੜਿ  ਮਿਟਤ  ਬਿਨਸਾਹੀ  ॥ 

 ੜਾੜਿ  ਕਰਤ  ਸਾਕਤ  ਗਾਵਾਰਾ  ॥ 

 ਜੇਹ  ਹੀਐ  ਅਹੰਬੁਧਿ  ਬਿਕਾਰਾ  ॥ 

 ੜਾੜਾ  ਗੁਰਮੁਖਿ  ੜਾੜਿ  ਮਿਟਾਈ  ॥  ਨਿਮਖ  ਮਾਹਿ  ਨਾਨਕ  ਸਮਝਾਈ  ॥੪੭॥ 

 ਸਲੋਕੁ  ॥ 

 ਸਾਧੂ  ਕੀ  ਮਨ  ਓਟ  ਗਹੁ  ਉਕਤਿ  ਸਿਆਨਪ  ਤਿਆਗੁ  ॥ 

 ਗੁਰ  ਦੀਖਿਆ  ਜਿਹ  ਮਨਿ  ਬਸੈ  ਨਾਨਕ  ਮਸਤਕਿ  ਭਾਗੁ  ॥੧॥ 

 ਪਉੜੀ  ॥ 

 ਸਸਾ  ਸਰਨਿ  ਪਰੇ  ਅਬ  ਹਾਰੇ  ॥  ਸਾਸਤ੍ਰ  ਸਿਮ੍ਰਿਤਿ  ਬੇਦ  ਪੂਕਾਰੇ  ॥ 

 ਸੋਧਤ  ਸੋਧਤ  ਸੋਧਿ  ਬੀਚਾਰਾ  ॥ 

 ਬਿਨੁ  ਹਰਿ  ਭਜਨ  ਨਹੀ  ਛੁਟਕਾਰਾ  ॥ 

 ਸਾਸਿ  ਸਾਸਿ  ਹਮ  ਭੂਲਨਹਾਰੇ  ॥ 

 ਤੁਮ  ਸਮਰਥ  ਅਗਨਤ  ਅਪਾਰੇ  ॥ 

 ਸਰਨਿ  ਪਰੇ  ਕੀ  ਰਾਖੁ  ਦਇਆਲਾ  ॥ 

 ਨਾਨਕ  ਤੁਮਰੇ  ਬਾਲ  ਗੁਪਾਲਾ  ॥੪੮॥ 

 ਸਲੋਕੁ  ॥ 

 ਖੁਦੀ  ਮਿਟੀ  ਤਬ  ਸੁਖ  ਭਏ  ਮਨ  ਤਨ  ਭਏ  ਅਰੋਗ  ॥ 

 ਨਾਨਕ  ਦ੍ਰਿਸਟੀ  ਆਇਆ  ਉਸਤਤਿ  ਕਰਨੈ  ਜੋਗੁ  ॥੧॥ 

 ਪਉੜੀ  ॥ 

 ਖਖਾ  ਖਰਾ  ਸਰਾਹਉ  ਤਾਹੂ  ॥ 

 ਜੋ  ਖਿਨ  ਮਹਿ  ਊਨੇ  ਸੁਭਰ  ਭਰਾਹੂ  ॥ 

 ਖਰਾ  ਨਿਮਾਨਾ  ਹੋਤ  ਪਰਾਨੀ  ॥ 

 ਅਨਦਿਨੁ  ਜਾਪੈ  ਪ੍ਰਭ  ਨਿਰਬਾਨੀ  ॥ 

 ਭਾਵੈ  ਖਸਮ  ਤ  ਉਆ  ਸੁਖੁ  ਦੇਤਾ  ॥ 

 ਪਾਰਬ੍ਰਹਮੁ  ਐਸੋ  ਆਗਨਤਾ  ॥ 

 ਅਸੰਖ  ਖਤੇ  ਖਿਨ  ਬਖਸਨਹਾਰਾ  ॥ 

 ਨਾਨਕ  ਸਾਹਿਬ  ਸਦਾ  ਦਇਆਰਾ  ॥੪੯॥ 

 ਸਲੋਕੁ  ॥ 

 ਸਤਿ  ਕਹਉ  ਸੁਨਿ  ਮਨ  ਮੇਰੇ  ਸਰਨਿ  ਪਰਹੁ  ਹਰਿ  ਰਾਇ  ॥ 

 ਉਕਤਿ  ਸਿਆਨਪ  ਸਗਲ  ਤਿਆਗਿ  ਨਾਨਕ  ਲਏ  ਸਮਾਇ  ॥੧॥ 

 ਪਉੜੀ  ॥ 

 ਸਸਾ  ਸਿਆਨਪ  ਛਾਡੁ  ਇਆਨਾ  ॥ 

 ਹਿਕਮਤਿ  ਹੁਕਮਿ  ਨ  ਪ੍ਰਭੁ  ਪਤੀਆਨਾ  ॥ 

 ਸਹਸ  ਭਾਤਿ  ਕਰਹਿ  ਚਤੁਰਾਈ  ॥ 

 ਸੰਗਿ  ਤੁਹਾਰੈ  ਏਕ  ਨ  ਜਾਈ  ॥ 

 ਸੋਊ  ਸੋਊ  ਜਪਿ  ਦਿਨ  ਰਾਤੀ  ॥ 

 ਰੇ  ਜੀਅ  ਚਲੈ  ਤੁਹਾਰੈ  ਸਾਥੀ  ॥ 

 ਸਾਧ  ਸੇਵਾ  ਲਾਵੈ  ਜਿਹ  ਆਪੈ  ॥ 

 ਨਾਨਕ  ਤਾ  ਕਉ  ਦੂਖੁ  ਨ  ਬਿਆਪੈ  ॥੫੦॥ 

 ਸਲੋਕੁ  ॥ 

 ਹਰਿ  ਹਰਿ  ਮੁਖ  ਤੇ  ਬੋਲਨਾ  ਮਨਿ  ਵੂਠੈ  ਸੁਖੁ  ਹੋਇ  ॥ 

 ਨਾਨਕ  ਸਭ  ਮਹਿ  ਰਵਿ  ਰਹਿਆ  ਥਾਨ  ਥਨੰਤਰਿ  ਸੋਇ  ॥੧॥ 

 ਪਉੜੀ  ॥ 

 ਹੇਰਉ  ਘਟਿ  ਘਟਿ  ਸਗਲ  ਕੈ  ਪੂਰਿ  ਰਹੇ  ਭਗਵਾਨ  ॥ 

 ਹੋਵਤ  ਆਏ  ਸਦ  ਸਦੀਵ  ਦੁਖ  ਭੰਜਨ  ਗੁਰ  ਗਿਆਨ  ॥ 

 ਹਉ  ਛੁਟਕੈ  ਹੋਇ  ਅਨੰਦੁ  ਤਿਹ  ਹਉ  ਨਾਹੀ  ਤਹ  ਆਪਿ  ॥ 

 ਹਤੇ  ਦੂਖ  ਜਨਮਹ  ਮਰਨ  ਸੰਤਸੰਗ  ਪਰਤਾਪ  ॥ 

 ਹਿਤ  ਕਰਿ  ਨਾਮ  ਦ੍ਰਿੜੈ  ਦਇਆਲਾ  ॥  ਸੰਤਹ  ਸੰਗਿ  ਹੋਤ  ਕਿਰਪਾਲਾ  ॥ 

 ਓਰੈ  ਕਛੂ  ਨ  ਕਿਨਹੂ  ਕੀਆ  ॥ 

 ਨਾਨਕ  ਸਭੁ  ਕਛੁ  ਪ੍ਰਭ  ਤੇ  ਹੂਆ  ॥੫੧॥ 

 ਸਲੋਕੁ  ॥ 

 ਲੇਖੈ  ਕਤਹਿ  ਨ  ਛੂਟੀਐ  ਖਿਨੁ  ਖਿਨੁ  ਭੂਲਨਹਾਰ  ॥ 

 ਬਖਸਨਹਾਰ  ਬਖਸਿ  ਲੈ  ਨਾਨਕ  ਪਾਰਿ  ਉਤਾਰ  ॥੧॥ 

 ਪਉੜੀ  ॥ 

 ਲੂਣ  ਹਰਾਮੀ  ਗੁਨਹਗਾਰ  ਬੇਗਾਨਾ  ਅਲਪ  ਮਤਿ  ॥ 

 ਜੀਉ  ਪਿੰਡੁ  ਜਿਨਿ  ਸੁਖ  ਦੀਏ  ਤਾਹਿ  ਨ  ਜਾਨਤ  ਤਤ  ॥ 

 ਲਾਹਾ  ਮਾਇਆ  ਕਾਰਨੇ  ਦਹ  ਦਿਸਿ  ਢੂਢਨ  ਜਾਇ  ॥ 

 ਦੇਵਨਹਾਰ  ਦਾਤਾਰ  ਪ੍ਰਭ  ਨਿਮਖ  ਨ  ਮਨਹਿ  ਬਸਾਇ  ॥ 

 ਲਾਲਚ  ਝੂਠ  ਬਿਕਾਰ  ਮੋਹ  ਇਆ  ਸੰਪੈ  ਮਨ  ਮਾਹਿ  ॥ 

 ਲੰਪਟ  ਚੋਰ  ਨਿੰਦਕ  ਮਹਾ  ਤਿਨਹੂ  ਸੰਗਿ  ਬਿਹਾਇ  ॥ 

 ਤੁਧੁ  ਭਾਵੈ  ਤਾ  ਬਖਸਿ  ਲੈਹਿ  ਖੋਟੇ  ਸੰਗਿ  ਖਰੇ  ॥ 

 ਨਾਨਕ  ਭਾਵੈ  ਪਾਰਬ੍ਰਹਮ  ਪਾਹਨ  ਨੀਰਿ  ਤਰੇ  ॥੫੨॥ 

 ਸਲੋਕੁ  ॥ 

 ਖਾਤ  ਪੀਤ  ਖੇਲਤ  ਹਸਤ  ਭਰਮੇ  ਜਨਮ  ਅਨੇਕ  ॥ 

 ਭਵਜਲ  ਤੇ  ਕਾਢਹੁ  ਪ੍ਰਭੂ  ਨਾਨਕ  ਤੇਰੀ  ਟੇਕ  ॥੧॥ 

 ਪਉੜੀ  ॥ 

 ਖੇਲਤ  ਖੇਲਤ  ਆਇਓ  ਅਨਿਕ  ਜੋਨਿ  ਦੁਖ  ਪਾਇ  ॥ 

 ਖੇਦ  ਮਿਟੇ  ਸਾਧੂ  ਮਿਲਤ  ਸਤਿਗੁਰ  ਬਚਨ  ਸਮਾਇ  ॥ 

 ਖਿਮਾ  ਗਹੀ  ਸਚੁ  ਸੰਚਿਓ  ਖਾਇਓ  ਅੰਮ੍ਰਿਤੁ  ਨਾਮ  ॥ 

 ਖਰੀ  ਕ੍ਰਿਪਾ  ਠਾਕੁਰ  ਭਈ  ਅਨਦ  ਸੂਖ  ਬਿਸ੍ਰਾਮ  ॥ 

 ਖੇਪ  ਨਿਬਾਹੀ  ਬਹੁਤੁ  ਲਾਭ  ਘਰਿ  ਆਏ  ਪਤਿਵੰਤ  ॥ 

 ਖਰਾ  ਦਿਲਾਸਾ  ਗੁਰਿ  ਦੀਆ  ਆਇ  ਮਿਲੇ  ਭਗਵੰਤ  ॥ 

 ਆਪਨ  ਕੀਆ  ਕਰਹਿ  ਆਪਿ  ਆਗੈ  ਪਾਛੈ  ਆਪਿ  ॥ 

 ਨਾਨਕ  ਸੋਊ  ਸਰਾਹੀਐ  ਜਿ  ਘਟਿ  ਘਟਿ  ਰਹਿਆ  ਬਿਆਪਿ  ॥੫੩॥ 

 ਸਲੋਕੁ  ॥ 

 ਆਏ  ਪ੍ਰਭ  ਸਰਨਾਗਤੀ  ਕਿਰਪਾ  ਨਿਧਿ  ਦਇਆਲ  ॥ 

 ਏਕ  ਅਖਰੁ  ਹਰਿ  ਮਨਿ  ਬਸਤ  ਨਾਨਕ  ਹੋਤ  ਨਿਹਾਲ  ॥੧॥ 

 ਪਉੜੀ  ॥ 

 ਅਖਰ  ਮਹਿ  ਤ੍ਰਿਭਵਨ  ਪ੍ਰਭਿ  ਧਾਰੇ  ॥ 

 ਅਖਰ  ਕਰਿ  ਕਰਿ  ਬੇਦ  ਬੀਚਾਰੇ  ॥ 

 ਅਖਰ  ਸਾਸਤ੍ਰ  ਸਿੰਮ੍ਰਿਤਿ  ਪੁਰਾਨਾ  ॥ 

 ਅਖਰ  ਨਾਦ  ਕਥਨ  ਵਖ੍ਯਾਨਾ  ॥ 

 ਅਖਰ  ਮੁਕਤਿ  ਜੁਗਤਿ  ਭੈ  ਭਰਮਾ  ॥ 

 ਅਖਰ  ਕਰਮ  ਕਿਰਤਿ  ਸੁਚ  ਧਰਮਾ  ॥ 

 ਦ੍ਰਿਸਟਿਮਾਨ  ਅਖਰ  ਹੈ  ਜੇਤਾ  ॥ 

 ਨਾਨਕ  ਪਾਰਬ੍ਰਹਮ  ਨਿਰਲੇਪਾ  ॥੫੪॥ 

 ਸਲੋਕੁ  ॥ 

 ਹਥਿ  ਕਲੰਮ  ਅਗੰਮ  ਮਸਤਕਿ  ਲਿਖਾਵਤੀ  ॥ 

 ਉਰਝਿ  ਰਹਿਓ  ਸਭ  ਸੰਗਿ  ਅਨੂਪ  ਰੂਪਾਵਤੀ  ॥ 

 ਉਸਤਤਿ  ਕਹਨੁ  ਨ  ਜਾਇ  ਮੁਖਹੁ  ਤੁਹਾਰੀਆ  ॥ 

 ਮੋਹੀ  ਦੇਖਿ  ਦਰਸੁ  ਨਾਨਕ  ਬਲਿਹਾਰੀਆ  ॥੧॥ 

 ਪਉੜੀ  ॥ 

 ਹੇ  ਅਚੁਤ  ਹੇ  ਪਾਰਬ੍ਰਹਮ  ਅਬਿਨਾਸੀ  ਅਘਨਾਸ  ॥ 

 ਹੇ  ਪੂਰਨ  ਹੇ  ਸਰਬ  ਮੈ  ਦੁਖ  ਭੰਜਨ  ਗੁਣਤਾਸ  ॥ 

 ਹੇ  ਸੰਗੀ  ਹੇ  ਨਿਰੰਕਾਰ  ਹੇ  ਨਿਰਗੁਣ  ਸਭ  ਟੇਕ  ॥ 

 ਹੇ  ਗੋਬਿਦ  ਹੇ  ਗੁਣ  ਨਿਧਾਨ  ਜਾ  ਕੈ  ਸਦਾ  ਬਿਬੇਕ  ॥ 

 ਹੇ  ਅਪਰੰਪਰ  ਹਰਿ  ਹਰੇ  ਹਹਿ  ਭੀ  ਹੋਵਨਹਾਰ  ॥ 

 ਹੇ  ਸੰਤਹ  ਕੈ  ਸਦਾ  ਸੰਗਿ  ਨਿਧਾਰਾ  ਆਧਾਰ  ॥ 

 ਹੇ  ਠਾਕੁਰ  ਹਉ  ਦਾਸਰੋ  ਮੈ  ਨਿਰਗੁਨ  ਗੁਨੁ  ਨਹੀ  ਕੋਇ  ॥ 

 ਨਾਨਕ  ਦੀਜੈ  ਨਾਮ  ਦਾਨੁ  ਰਾਖਉ  ਹੀਐ  ਪਰੋਇ  ॥੫੫॥ 

 ਸਲੋਕੁ  ॥ 

 ਗੁਰਦੇਵ  ਮਾਤਾ  ਗੁਰਦੇਵ  ਪਿਤਾ  ਗੁਰਦੇਵ  ਸੁਆਮੀ  ਪਰਮੇਸੁਰਾ  ॥ 

 ਗੁਰਦੇਵ  ਸਖਾ  ਅਗਿਆਨ  ਭੰਜਨੁ  ਗੁਰਦੇਵ  ਬੰਧਿਪ  ਸਹੋਦਰਾ  ॥ 

 ਗੁਰਦੇਵ  ਦਾਤਾ  ਹਰਿ  ਨਾਮੁ  ਉਪਦੇਸੈ  ਗੁਰਦੇਵ  ਮੰਤੁ  ਨਿਰੋਧਰਾ  ॥ 

 ਗੁਰਦੇਵ  ਸਾਂਤਿ  ਸਤਿ  ਬੁਧਿ  ਮੂਰਤਿ  ਗੁਰਦੇਵ  ਪਾਰਸ  ਪਰਸ  ਪਰਾ  ॥ 

 ਗੁਰਦੇਵ  ਤੀਰਥੁ  ਅੰਮ੍ਰਿਤ  ਸਰੋਵਰੁ  ਗੁਰ  ਗਿਆਨ  ਮਜਨੁ  ਅਪਰੰਪਰਾ  ॥ 

 ਗੁਰਦੇਵ  ਕਰਤਾ  ਸਭਿ  ਪਾਪ  ਹਰਤਾ  ਗੁਰਦੇਵ  ਪਤਿਤ  ਪਵਿਤ  ਕਰਾ  ॥ 

 ਗੁਰਦੇਵ  ਆਦਿ  ਜੁਗਾਦਿ  ਜੁਗੁ  ਜੁਗੁ  ਗੁਰਦੇਵ  ਮੰਤੁ  ਹਰਿ  ਜਪਿ  ਉਧਰਾ  ॥ 

 ਗੁਰਦੇਵ  ਸੰਗਤਿ  ਪ੍ਰਭ  ਮੇਲਿ  ਕਰਿ  ਕਿਰਪਾ  ਹਮ  ਮੂੜ  ਪਾਪੀ  ਜਿਤੁ  ਲਗਿ  ਤਰਾ  ॥ 

 ਗੁਰਦੇਵ  ਸਤਿਗੁਰੁ  ਪਾਰਬ੍ਰਹਮੁ  ਪਰਮੇਸਰੁ  ਗੁਰਦੇਵ  ਨਾਨਕ  ਹਰਿ  ਨਮਸਕਰਾ  ॥੧॥ 

 ਏਹੁ  ਸਲੋਕੁ  ਆਦਿ  ਅੰਤਿ  ਪੜਣਾ  ॥ 

Post a Comment

0 Comments
* Please Don't Spam Here. All the Comments are Reviewed by Admin.