Type Here to Get Search Results !

kirtan

ਸਿਧ ਗੋਸਟਿ

                                    ਸਿਧ  ਗੋਸਟਿ 

 ਰਾਮਕਲੀ  ਮਹਲਾ  ੧  ਸਿਧ  ਗੋਸਟਿ 

 ੴ  ਸਤਿਗੁਰ  ਪ੍ਰਸਾਦਿ  ॥ 

 ਸਿਧ  ਸਭਾ  ਕਰਿ  ਆਸਣਿ  ਬੈਠੇ  ਸੰਤ  ਸਭਾ  ਜੈਕਾਰੋ  ॥ 

 ਤਿਸੁ  ਆਗੈ  ਰਹਰਾਸਿ  ਹਮਾਰੀ  ਸਾਚਾ  ਅਪਰ  ਅਪਾਰੋ  ॥ 

 ਮਸਤਕੁ  ਕਾਟਿ  ਧਰੀ  ਤਿਸੁ  ਆਗੈ  ਤਨੁ  ਮਨੁ  ਆਗੈ  ਦੇਉ  ॥ 

 ਨਾਨਕ  ਸੰਤੁ  ਮਿਲੈ  ਸਚੁ  ਪਾਈਐ  ਸਹਜ  ਭਾਇ  ਜਸੁ  ਲੇਉ  ॥੧॥ 

 ਕਿਆ  ਭਵੀਐ  ਸਚਿ  ਸੂਚਾ  ਹੋਇ  ॥ 

 ਸਾਚ  ਸਬਦ  ਬਿਨੁ  ਮੁਕਤਿ  ਨ  ਕੋਇ  ॥੧॥  ਰਹਾਉ  ॥ 

 ਕਵਨ  ਤੁਮੇ  ਕਿਆ  ਨਾਉ  ਤੁਮਾਰਾ  ਕਉਨੁ  ਮਾਰਗੁ  ਕਉਨੁ  ਸੁਆਓ  ॥ 

 ਸਾਚੁ  ਕਹਉ  ਅਰਦਾਸਿ  ਹਮਾਰੀ  ਹਉ  ਸੰਤ  ਜਨਾ  ਬਲਿ  ਜਾਓ  ॥ 

 ਕਹ  ਬੈਸਹੁ  ਕਹ  ਰਹੀਐ  ਬਾਲੇ  ਕਹ  ਆਵਹੁ  ਕਹ  ਜਾਹੋ  ॥ 

 ਨਾਨਕੁ  ਬੋਲੈ  ਸੁਣਿ  ਬੈਰਾਗੀ  ਕਿਆ  ਤੁਮਾਰਾ  ਰਾਹੋ  ॥੨॥ 

 ਘਟਿ  ਘਟਿ  ਬੈਸਿ  ਨਿਰੰਤਰਿ  ਰਹੀਐ  ਚਾਲਹਿ  ਸਤਿਗੁਰ  ਭਾਏ  ॥ 

 ਸਹਜੇ  ਆਏ  ਹੁਕਮਿ  ਸਿਧਾਏ  ਨਾਨਕ  ਸਦਾ  ਰਜਾਏ  ॥ 

 ਆਸਣਿ  ਬੈਸਣਿ  ਥਿਰੁ  ਨਾਰਾਇਣੁ  ਐਸੀ  ਗੁਰਮਤਿ  ਪਾਏ  ॥ 

 ਗੁਰਮੁਖਿ  ਬੂਝੈ  ਆਪੁ  ਪਛਾਣੈ  ਸਚੇ  ਸਚਿ  ਸਮਾਏ  ॥੩॥ 

 ਦੁਨੀਆ  ਸਾਗਰੁ  ਦੁਤਰੁ  ਕਹੀਐ  ਕਿਉ  ਕਰਿ  ਪਾਈਐ  ਪਾਰੋ  ॥ 

 ਚਰਪਟੁ  ਬੋਲੈ  ਅਉਧੂ  ਨਾਨਕ  ਦੇਹੁ  ਸਚਾ  ਬੀਚਾਰੋ  ॥ 

 ਆਪੇ  ਆਖੈ  ਆਪੇ  ਸਮਝੈ  ਤਿਸੁ  ਕਿਆ  ਉਤਰੁ  ਦੀਜੈ  ॥ 

 ਸਾਚੁ  ਕਹਹੁ  ਤੁਮ  ਪਾਰਗਰਾਮੀ  ਤੁਝੁ  ਕਿਆ  ਬੈਸਣੁ  ਦੀਜੈ  ॥੪॥ 

 ਜੈਸੇ  ਜਲ  ਮਹਿ  ਕਮਲੁ  ਨਿਰਾਲਮੁ  ਮੁਰਗਾਈ  ਨੈ  ਸਾਣੇ  ॥ 

 ਸੁਰਤਿ  ਸਬਦਿ  ਭਵ  ਸਾਗਰੁ  ਤਰੀਐ  ਨਾਨਕ  ਨਾਮੁ  ਵਖਾਣੇ  ॥ 

 ਰਹਹਿ  ਇਕਾਂਤਿ  ਏਕੋ  ਮਨਿ  ਵਸਿਆ  ਆਸਾ  ਮਾਹਿ  ਨਿਰਾਸੋ  ॥ 

 ਅਗਮੁ  ਅਗੋਚਰੁ  ਦੇਖਿ  ਦਿਖਾਏ  ਨਾਨਕੁ  ਤਾ  ਕਾ  ਦਾਸੋ  ॥੫॥ 

 ਸੁਣਿ  ਸੁਆਮੀ  ਅਰਦਾਸਿ  ਹਮਾਰੀ  ਪੂਛਉ  ਸਾਚੁ  ਬੀਚਾਰੋ  ॥ 

 ਰੋਸੁ  ਨ  ਕੀਜੈ  ਉਤਰੁ  ਦੀਜੈ  ਕਿਉ  ਪਾਈਐ  ਗੁਰ  ਦੁਆਰੋ  ॥ 

 ਇਹੁ  ਮਨੁ  ਚਲਤਉ  ਸਚ  ਘਰਿ  ਬੈਸੈ  ਨਾਨਕ  ਨਾਮੁ  ਅਧਾਰੋ  ॥ 

 ਆਪੇ  ਮੇਲਿ  ਮਿਲਾਏ  ਕਰਤਾ  ਲਾਗੈ  ਸਾਚਿ  ਪਿਆਰੋ  ॥੬॥ 

 ਹਾਟੀ  ਬਾਟੀ  ਰਹਹਿ  ਨਿਰਾਲੇ  ਰੂਖਿ  ਬਿਰਖਿ  ਉਦਿਆਨੇ  ॥ 

 ਕੰਦ  ਮੂਲੁ  ਅਹਾਰੋ  ਖਾਈਐ  ਅਉਧੂ  ਬੋਲੈ  ਗਿਆਨੇ  ॥ 

 ਤੀਰਥਿ  ਨਾਈਐ  ਸੁਖੁ  ਫਲੁ  ਪਾਈਐ  ਮੈਲੁ  ਨ  ਲਾਗੈ  ਕਾਈ  ॥ 

 ਗੋਰਖ  ਪੂਤੁ  ਲੋਹਾਰੀਪਾ  ਬੋਲੈ  ਜੋਗ  ਜੁਗਤਿ  ਬਿਧਿ  ਸਾਈ  ॥੭॥ 

 ਹਾਟੀ  ਬਾਟੀ  ਨੀਦ  ਨ  ਆਵੈ  ਪਰ  ਘਰਿ  ਚਿਤੁ  ਨ  ਡੋੁਲਾਈ  ॥ 

 ਬਿਨੁ  ਨਾਵੈ  ਮਨੁ  ਟੇਕ  ਨ  ਟਿਕਈ  ਨਾਨਕ  ਭੂਖ  ਨ  ਜਾਈ  ॥ 

 ਹਾਟੁ  ਪਟਣੁ  ਘਰੁ  ਗੁਰੂ  ਦਿਖਾਇਆ  ਸਹਜੇ  ਸਚੁ  ਵਾਪਾਰੋ  ॥ 

 ਖੰਡਿਤ  ਨਿਦ੍ਰਾ  ਅਲਪ  ਅਹਾਰੰ  ਨਾਨਕ  ਤਤੁ  ਬੀਚਾਰੋ  ॥੮॥ 

 ਦਰਸਨੁ  ਭੇਖ  ਕਰਹੁ  ਜੋਗਿੰਦ੍ਰਾ  ਮੁੰਦ੍ਰਾ  ਝੋਲੀ  ਖਿੰਥਾ  ॥ 

 ਬਾਰਹ  ਅੰਤਰਿ  ਏਕੁ  ਸਰੇਵਹੁ  ਖਟੁ  ਦਰਸਨ  ਇਕ  ਪੰਥਾ  ॥ 

 ਇਨ  ਬਿਧਿ  ਮਨੁ  ਸਮਝਾਈਐ  ਪੁਰਖਾ  ਬਾਹੁੜਿ  ਚੋਟ  ਨ  ਖਾਈਐ  ॥ 

 ਨਾਨਕੁ  ਬੋਲੈ  ਗੁਰਮੁਖਿ  ਬੂਝੈ  ਜੋਗ  ਜੁਗਤਿ  ਇਵ  ਪਾਈਐ  ॥੯॥ 

 ਅੰਤਰਿ  ਸਬਦੁ  ਨਿਰੰਤਰਿ  ਮੁਦ੍ਰਾ  ਹਉਮੈ  ਮਮਤਾ  ਦੂਰਿ  ਕਰੀ  ॥ 

 ਕਾਮੁ  ਕ੍ਰੋਧੁ  ਅਹੰਕਾਰੁ  ਨਿਵਾਰੈ  ਗੁਰ  ਕੈ  ਸਬਦਿ  ਸੁ  ਸਮਝ  ਪਰੀ  ॥ 

 ਖਿੰਥਾ  ਝੋਲੀ  ਭਰਿਪੁਰਿ  ਰਹਿਆ  ਨਾਨਕ  ਤਾਰੈ  ਏਕੁ  ਹਰੀ  ॥ 

 ਸਾਚਾ  ਸਾਹਿਬੁ  ਸਾਚੀ  ਨਾਈ  ਪਰਖੈ  ਗੁਰ  ਕੀ  ਬਾਤ  ਖਰੀ  ॥੧੦॥ 

 ਊਂਧਉ  ਖਪਰੁ  ਪੰਚ  ਭੂ  ਟੋਪੀ  ॥ 

 ਕਾਂਇਆ  ਕੜਾਸਣੁ  ਮਨੁ  ਜਾਗੋਟੀ  ॥ 

 ਸਤੁ  ਸੰਤੋਖੁ  ਸੰਜਮੁ  ਹੈ  ਨਾਲਿ  ॥ 

 ਨਾਨਕ  ਗੁਰਮੁਖਿ  ਨਾਮੁ  ਸਮਾਲਿ  ॥੧੧॥ 

 ਕਵਨੁ  ਸੁ  ਗੁਪਤਾ  ਕਵਨੁ  ਸੁ  ਮੁਕਤਾ  ॥ 

 ਕਵਨੁ  ਸੁ  ਅੰਤਰਿ  ਬਾਹਰਿ  ਜੁਗਤਾ  ॥ 

 ਕਵਨੁ  ਸੁ  ਆਵੈ  ਕਵਨੁ  ਸੁ  ਜਾਇ  ॥ 

 ਕਵਨੁ  ਸੁ  ਤ੍ਰਿਭਵਣਿ  ਰਹਿਆ  ਸਮਾਇ  ॥੧੨॥ 

 ਘਟਿ  ਘਟਿ  ਗੁਪਤਾ  ਗੁਰਮੁਖਿ  ਮੁਕਤਾ  ॥ 

 ਅੰਤਰਿ  ਬਾਹਰਿ  ਸਬਦਿ  ਸੁ  ਜੁਗਤਾ  ॥ 

 ਮਨਮੁਖਿ  ਬਿਨਸੈ  ਆਵੈ  ਜਾਇ  ॥ 

 ਨਾਨਕ  ਗੁਰਮੁਖਿ  ਸਾਚਿ  ਸਮਾਇ  ॥੧੩॥ 

 ਕਿਉ  ਕਰਿ  ਬਾਧਾ  ਸਰਪਨਿ  ਖਾਧਾ  ॥ 

 ਕਿਉ  ਕਰਿ  ਖੋਇਆ  ਕਿਉ  ਕਰਿ  ਲਾਧਾ  ॥ 

 ਕਿਉ  ਕਰਿ  ਨਿਰਮਲੁ  ਕਿਉ  ਕਰਿ  ਅੰਧਿਆਰਾ  ॥ 

 ਇਹੁ  ਤਤੁ  ਬੀਚਾਰੈ  ਸੁ  ਗੁਰੂ  ਹਮਾਰਾ  ॥੧੪॥ 

 ਦੁਰਮਤਿ  ਬਾਧਾ  ਸਰਪਨਿ  ਖਾਧਾ  ॥ 

 ਮਨਮੁਖਿ  ਖੋਇਆ  ਗੁਰਮੁਖਿ  ਲਾਧਾ  ॥ 

 ਸਤਿਗੁਰੁ  ਮਿਲੈ  ਅੰਧੇਰਾ  ਜਾਇ  ॥ 

 ਨਾਨਕ  ਹਉਮੈ  ਮੇਟਿ  ਸਮਾਇ  ॥੧੫॥ 

 ਸੁੰਨ  ਨਿਰੰਤਰਿ  ਦੀਜੈ  ਬੰਧੁ  ॥ 

 ਉਡੈ  ਨ  ਹੰਸਾ  ਪੜੈ  ਨ  ਕੰਧੁ  ॥ 

 ਸਹਜ  ਗੁਫਾ  ਘਰੁ  ਜਾਣੈ  ਸਾਚਾ  ॥ 

 ਨਾਨਕ  ਸਾਚੇ  ਭਾਵੈ  ਸਾਚਾ  ॥੧੬॥ 

 ਕਿਸੁ  ਕਾਰਣਿ  ਗ੍ਰਿਹੁ  ਤਜਿਓ  ਉਦਾਸੀ  ॥ 

 ਕਿਸੁ  ਕਾਰਣਿ  ਇਹੁ  ਭੇਖੁ  ਨਿਵਾਸੀ  ॥ 

 ਕਿਸੁ  ਵਖਰ  ਕੇ  ਤੁਮ  ਵਣਜਾਰੇ  ॥ 

 ਕਿਉ  ਕਰਿ  ਸਾਥੁ  ਲੰਘਾਵਹੁ  ਪਾਰੇ  ॥੧੭॥ 

 ਗੁਰਮੁਖਿ  ਖੋਜਤ  ਭਏ  ਉਦਾਸੀ  ॥ 

 ਦਰਸਨ  ਕੈ  ਤਾਈ  ਭੇਖ  ਨਿਵਾਸੀ  ॥ 

 ਸਾਚ  ਵਖਰ  ਕੇ  ਹਮ  ਵਣਜਾਰੇ  ॥ 

 ਨਾਨਕ  ਗੁਰਮੁਖਿ  ਉਤਰਸਿ  ਪਾਰੇ  ॥੧੮॥ 

 ਕਿਤੁ  ਬਿਧਿ  ਪੁਰਖਾ  ਜਨਮੁ  ਵਟਾਇਆ  ॥ 

 ਕਾਹੇ  ਕਉ  ਤੁਝੁ  ਇਹੁ  ਮਨੁ  ਲਾਇਆ  ॥ 

 ਕਿਤੁ  ਬਿਧਿ  ਆਸਾ  ਮਨਸਾ  ਖਾਈ  ॥ 

 ਕਿਤੁ  ਬਿਧਿ  ਜੋਤਿ  ਨਿਰੰਤਰਿ  ਪਾਈ  ॥ 

 ਬਿਨੁ  ਦੰਤਾ  ਕਿਉ  ਖਾਈਐ  ਸਾਰੁ  ॥ 

 ਨਾਨਕ  ਸਾਚਾ  ਕਰਹੁ  ਬੀਚਾਰੁ  ॥੧੯॥ 

 ਸਤਿਗੁਰ  ਕੈ  ਜਨਮੇ  ਗਵਨੁ  ਮਿਟਾਇਆ  ॥ 

 ਅਨਹਤਿ  ਰਾਤੇ  ਇਹੁ  ਮਨੁ  ਲਾਇਆ  ॥ 

 ਮਨਸਾ  ਆਸਾ  ਸਬਦਿ  ਜਲਾਈ  ॥ 

 ਗੁਰਮੁਖਿ  ਜੋਤਿ  ਨਿਰੰਤਰਿ  ਪਾਈ  ॥ 

 ਤ੍ਰੈ  ਗੁਣ  ਮੇਟੇ  ਖਾਈਐ  ਸਾਰੁ  ॥ 

 ਨਾਨਕ  ਤਾਰੇ  ਤਾਰਣਹਾਰੁ  ॥੨੦॥ 

 ਆਦਿ  ਕਉ  ਕਵਨੁ  ਬੀਚਾਰੁ  ਕਥੀਅਲੇ  ਸੁੰਨ  ਕਹਾ  ਘਰ  ਵਾਸੋ  ॥ 

 ਗਿਆਨ  ਕੀ  ਮੁਦ੍ਰਾ  ਕਵਨ  ਕਥੀਅਲੇ  ਘਟਿ  ਘਟਿ  ਕਵਨ  ਨਿਵਾਸੋ  ॥ 

 ਕਾਲ  ਕਾ  ਠੀਗਾ  ਕਿਉ  ਜਲਾਈਅਲੇ  ਕਿਉ  ਨਿਰਭਉ  ਘਰਿ  ਜਾਈਐ  ॥ 

 ਸਹਜ  ਸੰਤੋਖ  ਕਾ  ਆਸਣੁ  ਜਾਣੈ  ਕਿਉ  ਛੇਦੇ  ਬੈਰਾਈਐ  ॥ 

 ਗੁਰ  ਕੈ  ਸਬਦਿ  ਹਉਮੈ  ਬਿਖੁ  ਮਾਰੈ  ਤਾ  ਨਿਜ  ਘਰਿ  ਹੋਵੈ  ਵਾਸੋ  ॥ 

 ਜਿਨਿ  ਰਚਿ  ਰਚਿਆ  ਤਿਸੁ  ਸਬਦਿ  ਪਛਾਣੈ  ਨਾਨਕੁ  ਤਾ  ਕਾ  ਦਾਸੋ  ॥੨੧॥ 

 ਕਹਾ  ਤੇ  ਆਵੈ  ਕਹਾ  ਇਹੁ  ਜਾਵੈ  ਕਹਾ  ਇਹੁ  ਰਹੈ  ਸਮਾਈ  ॥ 

 ਏਸੁ  ਸਬਦ  ਕਉ  ਜੋ  ਅਰਥਾਵੈ  ਤਿਸੁ  ਗੁਰ  ਤਿਲੁ  ਨ  ਤਮਾਈ  ॥ 

 ਕਿਉ  ਤਤੈ  ਅਵਿਗਤੈ  ਪਾਵੈ  ਗੁਰਮੁਖਿ  ਲਗੈ  ਪਿਆਰੋ  ॥ 

 ਆਪੇ  ਸੁਰਤਾ  ਆਪੇ  ਕਰਤਾ  ਕਹੁ  ਨਾਨਕ  ਬੀਚਾਰੋ  ॥ 

 ਹੁਕਮੇ  ਆਵੈ  ਹੁਕਮੇ  ਜਾਵੈ  ਹੁਕਮੇ  ਰਹੈ  ਸਮਾਈ  ॥ 

 ਪੂਰੇ  ਗੁਰ  ਤੇ  ਸਾਚੁ  ਕਮਾਵੈ  ਗਤਿ  ਮਿਤਿ  ਸਬਦੇ  ਪਾਈ  ॥੨੨॥ 

 ਆਦਿ  ਕਉ  ਬਿਸਮਾਦੁ  ਬੀਚਾਰੁ  ਕਥੀਅਲੇ  ਸੁੰਨ  ਨਿਰੰਤਰਿ  ਵਾਸੁ  ਲੀਆ  ॥ 

 ਅਕਲਪਤ  ਮੁਦ੍ਰਾ  ਗੁਰ  ਗਿਆਨੁ  ਬੀਚਾਰੀਅਲੇ  ਘਟਿ  ਘਟਿ  ਸਾਚਾ  ਸਰਬ  ਜੀਆ  ॥ 

 ਗੁਰ  ਬਚਨੀ  ਅਵਿਗਤਿ  ਸਮਾਈਐ  ਤਤੁ  ਨਿਰੰਜਨੁ  ਸਹਜਿ  ਲਹੈ  ॥ 

 ਨਾਨਕ  ਦੂਜੀ  ਕਾਰ  ਨ  ਕਰਣੀ  ਸੇਵੈ  ਸਿਖੁ  ਸੁ  ਖੋਜਿ  ਲਹੈ  ॥ 

 ਹੁਕਮੁ  ਬਿਸਮਾਦੁ  ਹੁਕਮਿ  ਪਛਾਣੈ  ਜੀਅ  ਜੁਗਤਿ  ਸਚੁ  ਜਾਣੈ  ਸੋਈ  ॥ 

 ਆਪੁ  ਮੇਟਿ  ਨਿਰਾਲਮੁ  ਹੋਵੈ  ਅੰਤਰਿ  ਸਾਚੁ  ਜੋਗੀ  ਕਹੀਐ  ਸੋਈ  ॥੨੩॥ 

 ਅਵਿਗਤੋ  ਨਿਰਮਾਇਲੁ  ਉਪਜੇ  ਨਿਰਗੁਣ  ਤੇ  ਸਰਗੁਣੁ  ਥੀਆ  ॥ 

 ਸਤਿਗੁਰ  ਪਰਚੈ  ਪਰਮ  ਪਦੁ  ਪਾਈਐ  ਸਾਚੈ  ਸਬਦਿ  ਸਮਾਇ  ਲੀਆ  ॥ 

 ਏਕੇ  ਕਉ  ਸਚੁ  ਏਕਾ  ਜਾਣੈ  ਹਉਮੈ  ਦੂਜਾ  ਦੂਰਿ  ਕੀਆ  ॥ 

 ਸੋ  ਜੋਗੀ  ਗੁਰ  ਸਬਦੁ  ਪਛਾਣੈ  ਅੰਤਰਿ  ਕਮਲੁ  ਪ੍ਰਗਾਸੁ  ਥੀਆ  ॥ 

 ਜੀਵਤੁ  ਮਰੈ  ਤਾ  ਸਭੁ  ਕਿਛੁ  ਸੂਝੈ  ਅੰਤਰਿ  ਜਾਣੈ  ਸਰਬ  ਦਇਆ  ॥ 

 ਨਾਨਕ  ਤਾ  ਕਉ  ਮਿਲੈ  ਵਡਾਈ  ਆਪੁ  ਪਛਾਣੈ  ਸਰਬ  ਜੀਆ  ॥੨੪॥ 

 ਸਾਚੌ  ਉਪਜੈ  ਸਾਚਿ  ਸਮਾਵੈ  ਸਾਚੇ  ਸੂਚੇ  ਏਕ  ਮਇਆ  ॥ 

 ਝੂਠੇ  ਆਵਹਿ  ਠਵਰ  ਨ  ਪਾਵਹਿ  ਦੂਜੈ  ਆਵਾ  ਗਉਣੁ  ਭਇਆ  ॥ 

 ਆਵਾ  ਗਉਣੁ  ਮਿਟੈ  ਗੁਰ  ਸਬਦੀ  ਆਪੇ  ਪਰਖੈ  ਬਖਸਿ  ਲਇਆ  ॥ 

 ਏਕਾ  ਬੇਦਨ  ਦੂਜੈ  ਬਿਆਪੀ  ਨਾਮੁ  ਰਸਾਇਣੁ  ਵੀਸਰਿਆ  ॥ 

 ਸੋ  ਬੂਝੈ  ਜਿਸੁ  ਆਪਿ  ਬੁਝਾਏ  ਗੁਰ  ਕੈ  ਸਬਦਿ  ਸੁ  ਮੁਕਤੁ  ਭਇਆ  ॥ 

 ਨਾਨਕ  ਤਾਰੇ  ਤਾਰਣਹਾਰਾ  ਹਉਮੈ  ਦੂਜਾ  ਪਰਹਰਿਆ  ॥੨੫॥ 

 ਮਨਮੁਖਿ  ਭੂਲੈ  ਜਮ  ਕੀ  ਕਾਣਿ  ॥ 

 ਪਰ  ਘਰੁ  ਜੋਹੈ  ਹਾਣੇ  ਹਾਣਿ  ॥ 

 ਮਨਮੁਖਿ  ਭਰਮਿ  ਭਵੈ  ਬੇਬਾਣਿ  ॥ 

 ਵੇਮਾਰਗਿ  ਮੂਸੈ  ਮੰਤ੍ਰਿ  ਮਸਾਣਿ  ॥ 

 ਸਬਦੁ  ਨ  ਚੀਨੈ  ਲਵੈ  ਕੁਬਾਣਿ  ॥ 

 ਨਾਨਕ  ਸਾਚਿ  ਰਤੇ  ਸੁਖੁ  ਜਾਣਿ  ॥੨੬॥ 

 ਗੁਰਮੁਖਿ  ਸਾਚੇ  ਕਾ  ਭਉ  ਪਾਵੈ  ॥ 

 ਗੁਰਮੁਖਿ  ਬਾਣੀ  ਅਘੜੁ  ਘੜਾਵੈ  ॥ 

 ਗੁਰਮੁਖਿ  ਨਿਰਮਲ  ਹਰਿ  ਗੁਣ  ਗਾਵੈ  ॥ 

 ਗੁਰਮੁਖਿ  ਪਵਿਤ੍ਰੁ  ਪਰਮ  ਪਦੁ  ਪਾਵੈ  ॥ 

 ਗੁਰਮੁਖਿ  ਰੋਮਿ  ਰੋਮਿ  ਹਰਿ  ਧਿਆਵੈ  ॥ 

 ਨਾਨਕ  ਗੁਰਮੁਖਿ  ਸਾਚਿ  ਸਮਾਵੈ  ॥੨੭॥ 

 ਗੁਰਮੁਖਿ  ਪਰਚੈ  ਬੇਦ  ਬੀਚਾਰੀ  ॥ 

 ਗੁਰਮੁਖਿ  ਪਰਚੈ  ਤਰੀਐ  ਤਾਰੀ  ॥ 

 ਗੁਰਮੁਖਿ  ਪਰਚੈ  ਸੁ  ਸਬਦਿ  ਗਿਆਨੀ  ॥ 

 ਗੁਰਮੁਖਿ  ਪਰਚੈ  ਅੰਤਰ  ਬਿਧਿ  ਜਾਨੀ  ॥ 

 ਗੁਰਮੁਖਿ  ਪਾਈਐ  ਅਲਖ  ਅਪਾਰੁ  ॥ 

 ਨਾਨਕ  ਗੁਰਮੁਖਿ  ਮੁਕਤਿ  ਦੁਆਰੁ  ॥੨੮॥ 

 ਗੁਰਮੁਖਿ  ਅਕਥੁ  ਕਥੈ  ਬੀਚਾਰਿ  ॥ 

 ਗੁਰਮੁਖਿ  ਨਿਬਹੈ  ਸਪਰਵਾਰਿ  ॥ 

 ਗੁਰਮੁਖਿ  ਜਪੀਐ  ਅੰਤਰਿ  ਪਿਆਰਿ  ॥ 

 ਗੁਰਮੁਖਿ  ਪਾਈਐ  ਸਬਦਿ  ਅਚਾਰਿ  ॥ 

 ਸਬਦਿ  ਭੇਦਿ  ਜਾਣੈ  ਜਾਣਾਈ  ॥ 

 ਨਾਨਕ  ਹਉਮੈ  ਜਾਲਿ  ਸਮਾਈ  ॥੨੯॥ 

 ਗੁਰਮੁਖਿ  ਧਰਤੀ  ਸਾਚੈ  ਸਾਜੀ  ॥ 

 ਤਿਸ  ਮਹਿ  ਓਪਤਿ  ਖਪਤਿ  ਸੁ  ਬਾਜੀ  ॥ 

 ਗੁਰ  ਕੈ  ਸਬਦਿ  ਰਪੈ  ਰੰਗੁ  ਲਾਇ  ॥ 

 ਸਾਚਿ  ਰਤਉ  ਪਤਿ  ਸਿਉ  ਘਰਿ  ਜਾਇ  ॥ 

 ਸਾਚ  ਸਬਦ  ਬਿਨੁ  ਪਤਿ  ਨਹੀ  ਪਾਵੈ  ॥ 

 ਨਾਨਕ  ਬਿਨੁ  ਨਾਵੈ  ਕਿਉ  ਸਾਚਿ  ਸਮਾਵੈ  ॥੩੦॥ 

 ਗੁਰਮੁਖਿ  ਅਸਟ  ਸਿਧੀ  ਸਭਿ  ਬੁਧੀ  ॥ 

 ਗੁਰਮੁਖਿ  ਭਵਜਲੁ  ਤਰੀਐ  ਸਚ  ਸੁਧੀ  ॥ 

 ਗੁਰਮੁਖਿ  ਸਰ  ਅਪਸਰ  ਬਿਧਿ  ਜਾਣੈ  ॥ 

 ਗੁਰਮੁਖਿ  ਪਰਵਿਰਤਿ  ਨਰਵਿਰਤਿ  ਪਛਾਣੈ  ॥ 

 ਗੁਰਮੁਖਿ  ਤਾਰੇ  ਪਾਰਿ  ਉਤਾਰੇ  ॥ 

 ਨਾਨਕ  ਗੁਰਮੁਖਿ  ਸਬਦਿ  ਨਿਸਤਾਰੇ  ॥੩੧॥ 

 ਨਾਮੇ  ਰਾਤੇ  ਹਉਮੈ  ਜਾਇ  ॥ 

 ਨਾਮਿ  ਰਤੇ  ਸਚਿ  ਰਹੇ  ਸਮਾਇ  ॥ 

 ਨਾਮਿ  ਰਤੇ  ਜੋਗ  ਜੁਗਤਿ  ਬੀਚਾਰੁ  ॥ 

 ਨਾਮਿ  ਰਤੇ  ਪਾਵਹਿ  ਮੋਖ  ਦੁਆਰੁ  ॥ 

 ਨਾਮਿ  ਰਤੇ  ਤ੍ਰਿਭਵਣ  ਸੋਝੀ  ਹੋਇ  ॥ 

 ਨਾਨਕ  ਨਾਮਿ  ਰਤੇ  ਸਦਾ  ਸੁਖੁ  ਹੋਇ  ॥੩੨॥ 

 ਨਾਮਿ  ਰਤੇ  ਸਿਧ  ਗੋਸਟਿ  ਹੋਇ  ॥ 

 ਨਾਮਿ  ਰਤੇ  ਸਦਾ  ਤਪੁ  ਹੋਇ  ॥ 

 ਨਾਮਿ  ਰਤੇ  ਸਚੁ  ਕਰਣੀ  ਸਾਰੁ  ॥ 

 ਨਾਮਿ  ਰਤੇ  ਗੁਣ  ਗਿਆਨ  ਬੀਚਾਰੁ  ॥ 

 ਬਿਨੁ  ਨਾਵੈ  ਬੋਲੈ  ਸਭੁ  ਵੇਕਾਰੁ  ॥ 

 ਨਾਨਕ  ਨਾਮਿ  ਰਤੇ  ਤਿਨ  ਕਉ  ਜੈਕਾਰੁ  ॥੩੩॥ 

 ਪੂਰੇ  ਗੁਰ  ਤੇ  ਨਾਮੁ  ਪਾਇਆ  ਜਾਇ  ॥ 

 ਜੋਗ  ਜੁਗਤਿ  ਸਚਿ  ਰਹੈ  ਸਮਾਇ  ॥ 

 ਬਾਰਹ  ਮਹਿ  ਜੋਗੀ  ਭਰਮਾਏ  ਸੰਨਿਆਸੀ  ਛਿਅ  ਚਾਰਿ  ॥ 

 ਗੁਰ  ਕੈ  ਸਬਦਿ  ਜੋ  ਮਰਿ  ਜੀਵੈ  ਸੋ  ਪਾਏ  ਮੋਖ  ਦੁਆਰੁ  ॥ 

 ਬਿਨੁ  ਸਬਦੈ  ਸਭਿ  ਦੂਜੈ  ਲਾਗੇ  ਦੇਖਹੁ  ਰਿਦੈ  ਬੀਚਾਰਿ  ॥ 

 ਨਾਨਕ  ਵਡੇ  ਸੇ  ਵਡਭਾਗੀ  ਜਿਨੀ  ਸਚੁ  ਰਖਿਆ  ਉਰ  ਧਾਰਿ  ॥੩੪॥ 

 ਗੁਰਮੁਖਿ  ਰਤਨੁ  ਲਹੈ  ਲਿਵ  ਲਾਇ  ॥ 

 ਗੁਰਮੁਖਿ  ਪਰਖੈ  ਰਤਨੁ  ਸੁਭਾਇ  ॥ 

 ਗੁਰਮੁਖਿ  ਸਾਚੀ  ਕਾਰ  ਕਮਾਇ  ॥ 

 ਗੁਰਮੁਖਿ  ਸਾਚੇ  ਮਨੁ  ਪਤੀਆਇ  ॥ 

 ਗੁਰਮੁਖਿ  ਅਲਖੁ  ਲਖਾਏ  ਤਿਸੁ  ਭਾਵੈ  ॥ 

 ਨਾਨਕ  ਗੁਰਮੁਖਿ  ਚੋਟ  ਨ  ਖਾਵੈ  ॥੩੫॥ 

 ਗੁਰਮੁਖਿ  ਨਾਮੁ  ਦਾਨੁ  ਇਸਨਾਨੁ  ॥ 

 ਗੁਰਮੁਖਿ  ਲਾਗੈ  ਸਹਜਿ  ਧਿਆਨੁ  ॥ 

 ਗੁਰਮੁਖਿ  ਪਾਵੈ  ਦਰਗਹ  ਮਾਨੁ  ॥ 

 ਗੁਰਮੁਖਿ  ਭਉ  ਭੰਜਨੁ  ਪਰਧਾਨੁ  ॥ 

 ਗੁਰਮੁਖਿ  ਕਰਣੀ  ਕਾਰ  ਕਰਾਏ  ॥ 

 ਨਾਨਕ  ਗੁਰਮੁਖਿ  ਮੇਲਿ  ਮਿਲਾਏ  ॥੩੬॥ 

 ਗੁਰਮੁਖਿ  ਸਾਸਤ੍ਰ  ਸਿਮ੍ਰਿਤਿ  ਬੇਦ  ॥ 

 ਗੁਰਮੁਖਿ  ਪਾਵੈ  ਘਟਿ  ਘਟਿ  ਭੇਦ  ॥ 

 ਗੁਰਮੁਖਿ  ਵੈਰ  ਵਿਰੋਧ  ਗਵਾਵੈ  ॥ 

 ਗੁਰਮੁਖਿ  ਸਗਲੀ  ਗਣਤ  ਮਿਟਾਵੈ  ॥ 

 ਗੁਰਮੁਖਿ  ਰਾਮ  ਨਾਮ  ਰੰਗਿ  ਰਾਤਾ  ॥ 

 ਨਾਨਕ  ਗੁਰਮੁਖਿ  ਖਸਮੁ  ਪਛਾਤਾ  ॥੩੭॥ 

 ਬਿਨੁ  ਗੁਰ  ਭਰਮੈ  ਆਵੈ  ਜਾਇ  ॥ 

 ਬਿਨੁ  ਗੁਰ  ਘਾਲ  ਨ  ਪਵਈ  ਥਾਇ  ॥ 

 ਬਿਨੁ  ਗੁਰ  ਮਨੂਆ  ਅਤਿ  ਡੋਲਾਇ  ॥ 

 ਬਿਨੁ  ਗੁਰ  ਤ੍ਰਿਪਤਿ  ਨਹੀ  ਬਿਖੁ  ਖਾਇ  ॥ 

 ਬਿਨੁ  ਗੁਰ  ਬਿਸੀਅਰੁ  ਡਸੈ  ਮਰਿ  ਵਾਟ  ॥ 

 ਨਾਨਕ  ਗੁਰ  ਬਿਨੁ  ਘਾਟੇ  ਘਾਟ  ॥੩੮॥ 

 ਜਿਸੁ  ਗੁਰੁ  ਮਿਲੈ  ਤਿਸੁ  ਪਾਰਿ  ਉਤਾਰੈ  ॥ 

 ਅਵਗਣ  ਮੇਟੈ  ਗੁਣਿ  ਨਿਸਤਾਰੈ  ॥ 

 ਮੁਕਤਿ  ਮਹਾ  ਸੁਖ  ਗੁਰ  ਸਬਦੁ  ਬੀਚਾਰਿ  ॥ 

 ਗੁਰਮੁਖਿ  ਕਦੇ  ਨ  ਆਵੈ  ਹਾਰਿ  ॥ 

 ਤਨੁ  ਹਟੜੀ  ਇਹੁ  ਮਨੁ  ਵਣਜਾਰਾ  ॥ 

 ਨਾਨਕ  ਸਹਜੇ  ਸਚੁ  ਵਾਪਾਰਾ  ॥੩੯॥ 

 ਗੁਰਮੁਖਿ  ਬਾਂਧਿਓ  ਸੇਤੁ  ਬਿਧਾਤੈ  ॥ 

 ਲੰਕਾ  ਲੂਟੀ  ਦੈਤ  ਸੰਤਾਪੈ  ॥ 

 ਰਾਮਚੰਦਿ  ਮਾਰਿਓ  ਅਹਿ  ਰਾਵਣੁ  ॥ 

 ਭੇਦੁ  ਬਭੀਖਣ  ਗੁਰਮੁਖਿ  ਪਰਚਾਇਣੁ  ॥ 

 ਗੁਰਮੁਖਿ  ਸਾਇਰਿ  ਪਾਹਣ  ਤਾਰੇ  ॥ 

 ਗੁਰਮੁਖਿ  ਕੋਟਿ  ਤੇਤੀਸ  ਉਧਾਰੇ  ॥੪੦॥ 

 ਗੁਰਮੁਖਿ  ਚੂਕੈ  ਆਵਣ  ਜਾਣੁ  ॥ 

 ਗੁਰਮੁਖਿ  ਦਰਗਹ  ਪਾਵੈ  ਮਾਣੁ  ॥ 

 ਗੁਰਮੁਖਿ  ਖੋਟੇ  ਖਰੇ  ਪਛਾਣੁ  ॥ 

 ਗੁਰਮੁਖਿ  ਲਾਗੈ  ਸਹਜਿ  ਧਿਆਨੁ  ॥ 

 ਗੁਰਮੁਖਿ  ਦਰਗਹ  ਸਿਫਤਿ  ਸਮਾਇ  ॥ 

 ਨਾਨਕ  ਗੁਰਮੁਖਿ  ਬੰਧੁ  ਨ  ਪਾਇ  ॥੪੧॥ 

 ਗੁਰਮੁਖਿ  ਨਾਮੁ  ਨਿਰੰਜਨ  ਪਾਏ  ॥ 

 ਗੁਰਮੁਖਿ  ਹਉਮੈ  ਸਬਦਿ  ਜਲਾਏ  ॥ 

 ਗੁਰਮੁਖਿ  ਸਾਚੇ  ਕੇ  ਗੁਣ  ਗਾਏ  ॥ 

 ਗੁਰਮੁਖਿ  ਸਾਚੈ  ਰਹੈ  ਸਮਾਏ  ॥ 

 ਗੁਰਮੁਖਿ  ਸਾਚਿ  ਨਾਮਿ  ਪਤਿ  ਊਤਮ  ਹੋਇ  ॥ 

 ਨਾਨਕ  ਗੁਰਮੁਖਿ  ਸਗਲ  ਭਵਣ  ਕੀ  ਸੋਝੀ  ਹੋਇ  ॥੪੨॥ 

 ਕਵਣ  ਮੂਲੁ  ਕਵਣ  ਮਤਿ  ਵੇਲਾ  ॥ 

 ਤੇਰਾ  ਕਵਣੁ  ਗੁਰੂ  ਜਿਸ  ਕਾ  ਤੂ  ਚੇਲਾ  ॥ 

 ਕਵਣ  ਕਥਾ  ਲੇ  ਰਹਹੁ  ਨਿਰਾਲੇ  ॥ 

 ਬੋਲੈ  ਨਾਨਕੁ  ਸੁਣਹੁ  ਤੁਮ  ਬਾਲੇ  ॥ 

 ਏਸੁ  ਕਥਾ  ਕਾ  ਦੇਇ  ਬੀਚਾਰੁ  ॥ 

 ਭਵਜਲੁ  ਸਬਦਿ  ਲੰਘਾਵਣਹਾਰੁ  ॥੪੩॥ 

 ਪਵਨ  ਅਰੰਭੁ  ਸਤਿਗੁਰ  ਮਤਿ  ਵੇਲਾ  ॥ 

 ਸਬਦੁ  ਗੁਰੂ  ਸੁਰਤਿ  ਧੁਨਿ  ਚੇਲਾ  ॥ 

 ਅਕਥ  ਕਥਾ  ਲੇ  ਰਹਉ  ਨਿਰਾਲਾ  ॥ 

 ਨਾਨਕ  ਜੁਗਿ  ਜੁਗਿ  ਗੁਰ  ਗੋਪਾਲਾ  ॥ 

 ਏਕੁ  ਸਬਦੁ  ਜਿਤੁ  ਕਥਾ  ਵੀਚਾਰੀ  ॥ 

 ਗੁਰਮੁਖਿ  ਹਉਮੈ  ਅਗਨਿ  ਨਿਵਾਰੀ  ॥੪੪॥ 

 ਮੈਣ  ਕੇ  ਦੰਤ  ਕਿਉ  ਖਾਈਐ  ਸਾਰੁ  ॥ 

 ਜਿਤੁ  ਗਰਬੁ  ਜਾਇ  ਸੁ  ਕਵਣੁ  ਆਹਾਰੁ  ॥ 

 ਹਿਵੈ  ਕਾ  ਘਰੁ  ਮੰਦਰੁ  ਅਗਨਿ  ਪਿਰਾਹਨੁ  ॥ 

 ਕਵਨ  ਗੁਫਾ  ਜਿਤੁ  ਰਹੈ  ਅਵਾਹਨੁ  ॥ 

 ਇਤ  ਉਤ  ਕਿਸ  ਕਉ  ਜਾਣਿ  ਸਮਾਵੈ  ॥ 

 ਕਵਨ  ਧਿਆਨੁ  ਮਨੁ  ਮਨਹਿ  ਸਮਾਵੈ  ॥੪੫॥ 

 ਹਉ  ਹਉ  ਮੈ  ਮੈ  ਵਿਚਹੁ  ਖੋਵੈ  ॥ 

 ਦੂਜਾ  ਮੇਟੈ  ਏਕੋ  ਹੋਵੈ  ॥ 

 ਜਗੁ  ਕਰੜਾ  ਮਨਮੁਖੁ  ਗਾਵਾਰੁ  ॥ 

 ਸਬਦੁ  ਕਮਾਈਐ  ਖਾਈਐ  ਸਾਰੁ  ॥ 

 ਅੰਤਰਿ  ਬਾਹਰਿ  ਏਕੋ  ਜਾਣੈ  ॥ 

 ਨਾਨਕ  ਅਗਨਿ  ਮਰੈ  ਸਤਿਗੁਰ  ਕੈ  ਭਾਣੈ  ॥੪੬॥ 

 ਸਚ  ਭੈ  ਰਾਤਾ  ਗਰਬੁ  ਨਿਵਾਰੈ  ॥ 

 ਏਕੋ  ਜਾਤਾ  ਸਬਦੁ  ਵੀਚਾਰੈ  ॥ 

 ਸਬਦੁ  ਵਸੈ  ਸਚੁ  ਅੰਤਰਿ  ਹੀਆ  ॥ 

 ਤਨੁ  ਮਨੁ  ਸੀਤਲੁ  ਰੰਗਿ  ਰੰਗੀਆ  ॥ 

 ਕਾਮੁ  ਕ੍ਰੋਧੁ  ਬਿਖੁ  ਅਗਨਿ  ਨਿਵਾਰੇ  ॥ 

 ਨਾਨਕ  ਨਦਰੀ  ਨਦਰਿ  ਪਿਆਰੇ  ॥੪੭॥ 

 ਕਵਨ  ਮੁਖਿ  ਚੰਦੁ  ਹਿਵੈ  ਘਰੁ  ਛਾਇਆ  ॥ 

 ਕਵਨ  ਮੁਖਿ  ਸੂਰਜੁ  ਤਪੈ  ਤਪਾਇਆ  ॥ 

 ਕਵਨ  ਮੁਖਿ  ਕਾਲੁ  ਜੋਹਤ  ਨਿਤ  ਰਹੈ  ॥ 

 ਕਵਨ  ਬੁਧਿ  ਗੁਰਮੁਖਿ  ਪਤਿ  ਰਹੈ  ॥ 

 ਕਵਨੁ  ਜੋਧੁ  ਜੋ  ਕਾਲੁ  ਸੰਘਾਰੈ  ॥ 

 ਬੋਲੈ  ਬਾਣੀ  ਨਾਨਕੁ  ਬੀਚਾਰੈ  ॥੪੮॥ 

 ਸਬਦੁ  ਭਾਖਤ  ਸਸਿ  ਜੋਤਿ  ਅਪਾਰਾ  ॥ 

 ਸਸਿ  ਘਰਿ  ਸੂਰੁ  ਵਸੈ  ਮਿਟੈ  ਅੰਧਿਆਰਾ  ॥ 

 ਸੁਖੁ  ਦੁਖੁ  ਸਮ  ਕਰਿ  ਨਾਮੁ  ਅਧਾਰਾ  ॥ 

 ਆਪੇ  ਪਾਰਿ  ਉਤਾਰਣਹਾਰਾ  ॥ 

 ਗੁਰ  ਪਰਚੈ  ਮਨੁ  ਸਾਚਿ  ਸਮਾਇ  ॥ 

 ਪ੍ਰਣਵਤਿ  ਨਾਨਕੁ  ਕਾਲੁ  ਨ  ਖਾਇ  ॥੪੯॥ 

 ਨਾਮ  ਤਤੁ  ਸਭ  ਹੀ  ਸਿਰਿ  ਜਾਪੈ  ॥ 

 ਬਿਨੁ  ਨਾਵੈ  ਦੁਖੁ  ਕਾਲੁ  ਸੰਤਾਪੈ  ॥ 

 ਤਤੋ  ਤਤੁ  ਮਿਲੈ  ਮਨੁ  ਮਾਨੈ  ॥ 

 ਦੂਜਾ  ਜਾਇ  ਇਕਤੁ  ਘਰਿ  ਆਨੈ  ॥ 

 ਬੋਲੈ  ਪਵਨਾ  ਗਗਨੁ  ਗਰਜੈ  ॥ 

 ਨਾਨਕ  ਨਿਹਚਲੁ  ਮਿਲਣੁ  ਸਹਜੈ  ॥੫੦॥ 

 ਅੰਤਰਿ  ਸੁੰਨੰ  ਬਾਹਰਿ  ਸੁੰਨੰ  ਤ੍ਰਿਭਵਣ  ਸੁੰਨ  ਮਸੁੰਨੰ  ॥ 

 ਚਉਥੇ  ਸੁੰਨੈ  ਜੋ  ਨਰੁ  ਜਾਣੈ  ਤਾ  ਕਉ  ਪਾਪੁ  ਨ  ਪੁੰਨੰ  ॥ 

 ਘਟਿ  ਘਟਿ  ਸੁੰਨ  ਕਾ  ਜਾਣੈ  ਭੇਉ  ॥  ਆਦਿ  ਪੁਰਖੁ  ਨਿਰੰਜਨ  ਦੇਉ  ॥ 

 ਜੋ  ਜਨੁ  ਨਾਮ  ਨਿਰੰਜਨ  ਰਾਤਾ  ॥ 

 ਨਾਨਕ  ਸੋਈ  ਪੁਰਖੁ  ਬਿਧਾਤਾ  ॥੫੧॥ 

 ਸੁੰਨੋ  ਸੁੰਨੁ  ਕਹੈ  ਸਭੁ  ਕੋਈ  ॥ 

 ਅਨਹਤ  ਸੁੰਨੁ  ਕਹਾ  ਤੇ  ਹੋਈ  ॥ 

 ਅਨਹਤ  ਸੁੰਨਿ  ਰਤੇ  ਸੇ  ਕੈਸੇ  ॥ 

 ਜਿਸ  ਤੇ  ਉਪਜੇ  ਤਿਸ  ਹੀ  ਜੈਸੇ  ॥ 

 ਓਇ  ਜਨਮਿ  ਨ  ਮਰਹਿ  ਨ  ਆਵਹਿ  ਜਾਹਿ  ॥ 

 ਨਾਨਕ  ਗੁਰਮੁਖਿ  ਮਨੁ  ਸਮਝਾਹਿ  ॥੫੨॥ 

 ਨਉ  ਸਰ  ਸੁਭਰ  ਦਸਵੈ  ਪੂਰੇ  ॥ 

 ਤਹ  ਅਨਹਤ  ਸੁੰਨ  ਵਜਾਵਹਿ  ਤੂਰੇ  ॥ 

 ਸਾਚੈ  ਰਾਚੇ  ਦੇਖਿ  ਹਜੂਰੇ  ॥ 

 ਘਟਿ  ਘਟਿ  ਸਾਚੁ  ਰਹਿਆ  ਭਰਪੂਰੇ  ॥ 

 ਗੁਪਤੀ  ਬਾਣੀ  ਪਰਗਟੁ  ਹੋਇ  ॥ 

 ਨਾਨਕ  ਪਰਖਿ  ਲਏ  ਸਚੁ  ਸੋਇ  ॥੫੩॥ 

 ਸਹਜ  ਭਾਇ  ਮਿਲੀਐ  ਸੁਖੁ  ਹੋਵੈ  ॥ 

 ਗੁਰਮੁਖਿ  ਜਾਗੈ  ਨੀਦ  ਨ  ਸੋਵੈ  ॥ 

 ਸੁੰਨ  ਸਬਦੁ  ਅਪਰੰਪਰਿ  ਧਾਰੈ  ॥ 

 ਕਹਤੇ  ਮੁਕਤੁ  ਸਬਦਿ  ਨਿਸਤਾਰੈ  ॥ 

 ਗੁਰ  ਕੀ  ਦੀਖਿਆ  ਸੇ  ਸਚਿ  ਰਾਤੇ  ॥ 

 ਨਾਨਕ  ਆਪੁ  ਗਵਾਇ  ਮਿਲਣ  ਨਹੀ  ਭ੍ਰਾਤੇ  ॥੫੪॥ 

 ਕੁਬੁਧਿ  ਚਵਾਵੈ  ਸੋ  ਕਿਤੁ  ਠਾਇ  ॥ 

 ਕਿਉ  ਤਤੁ  ਨ  ਬੂਝੈ  ਚੋਟਾ  ਖਾਇ  ॥ 

 ਜਮ  ਦਰਿ  ਬਾਧੇ  ਕੋਇ  ਨ  ਰਾਖੈ  ॥ 

 ਬਿਨੁ  ਸਬਦੈ  ਨਾਹੀ  ਪਤਿ  ਸਾਖੈ  ॥ 

 ਕਿਉ  ਕਰਿ  ਬੂਝੈ  ਪਾਵੈ  ਪਾਰੁ  ॥ 

 ਨਾਨਕ  ਮਨਮੁਖਿ  ਨ  ਬੁਝੈ  ਗਵਾਰੁ  ॥੫੫॥ 

 ਕੁਬੁਧਿ  ਮਿਟੈ  ਗੁਰ  ਸਬਦੁ  ਬੀਚਾਰਿ  ॥ 

 ਸਤਿਗੁਰੁ  ਭੇਟੈ  ਮੋਖ  ਦੁਆਰ  ॥ 

 ਤਤੁ  ਨ  ਚੀਨੈ  ਮਨਮੁਖੁ  ਜਲਿ  ਜਾਇ  ॥ 

 ਦੁਰਮਤਿ  ਵਿਛੁੜਿ  ਚੋਟਾ  ਖਾਇ  ॥ 

 ਮਾਨੈ  ਹੁਕਮੁ  ਸਭੇ  ਗੁਣ  ਗਿਆਨ  ॥ 

 ਨਾਨਕ  ਦਰਗਹ  ਪਾਵੈ  ਮਾਨੁ  ॥੫੬॥ 

 ਸਾਚੁ  ਵਖਰੁ  ਧਨੁ  ਪਲੈ  ਹੋਇ  ॥ 

 ਆਪਿ  ਤਰੈ  ਤਾਰੇ  ਭੀ  ਸੋਇ  ॥ 

 ਸਹਜਿ  ਰਤਾ  ਬੂਝੈ  ਪਤਿ  ਹੋਇ  ॥ 

 ਤਾ  ਕੀ  ਕੀਮਤਿ  ਕਰੈ  ਨ  ਕੋਇ  ॥ 

 ਜਹ  ਦੇਖਾ  ਤਹ  ਰਹਿਆ  ਸਮਾਇ  ॥ 

 ਨਾਨਕ  ਪਾਰਿ  ਪਰੈ  ਸਚ  ਭਾਇ  ॥੫੭॥ 

 ਸੁ  ਸਬਦ  ਕਾ  ਕਹਾ  ਵਾਸੁ  ਕਥੀਅਲੇ  ਜਿਤੁ  ਤਰੀਐ  ਭਵਜਲੁ  ਸੰਸਾਰੋ  ॥ 

 ਤ੍ਰੈ  ਸਤ  ਅੰਗੁਲ  ਵਾਈ  ਕਹੀਐ  ਤਿਸੁ  ਕਹੁ  ਕਵਨੁ  ਅਧਾਰੋ  ॥ 

 ਬੋਲੈ  ਖੇਲੈ  ਅਸਥਿਰੁ  ਹੋਵੈ  ਕਿਉ  ਕਰਿ  ਅਲਖੁ  ਲਖਾਏ  ॥ 

 ਸੁਣਿ  ਸੁਆਮੀ  ਸਚੁ  ਨਾਨਕੁ  ਪ੍ਰਣਵੈ  ਅਪਣੇ  ਮਨ  ਸਮਝਾਏ  ॥ 

 ਗੁਰਮੁਖਿ  ਸਬਦੇ  ਸਚਿ  ਲਿਵ  ਲਾਗੈ  ਕਰਿ  ਨਦਰੀ  ਮੇਲਿ  ਮਿਲਾਏ  ॥ 

 ਆਪੇ  ਦਾਨਾ  ਆਪੇ  ਬੀਨਾ  ਪੂਰੈ  ਭਾਗਿ  ਸਮਾਏ  ॥੫੮॥ 

 ਸੁ  ਸਬਦ  ਕਉ  ਨਿਰੰਤਰਿ  ਵਾਸੁ  ਅਲਖੰ  ਜਹ  ਦੇਖਾ  ਤਹ  ਸੋਈ  ॥ 

 ਪਵਨ  ਕਾ  ਵਾਸਾ  ਸੁੰਨ  ਨਿਵਾਸਾ  ਅਕਲ  ਕਲਾ  ਧਰ  ਸੋਈ  ॥ 

 ਨਦਰਿ  ਕਰੇ  ਸਬਦੁ  ਘਟ  ਮਹਿ  ਵਸੈ  ਵਿਚਹੁ  ਭਰਮੁ  ਗਵਾਏ  ॥ 

 ਤਨੁ  ਮਨੁ  ਨਿਰਮਲੁ  ਨਿਰਮਲ  ਬਾਣੀ  ਨਾਮੋੁ  ਮੰਨਿ  ਵਸਾਏ  ॥ 

 ਸਬਦਿ  ਗੁਰੂ  ਭਵਸਾਗਰੁ  ਤਰੀਐ  ਇਤ  ਉਤ  ਏਕੋ  ਜਾਣੈ  ॥ 

 ਚਿਹਨੁ  ਵਰਨੁ  ਨਹੀ  ਛਾਇਆ  ਮਾਇਆ  ਨਾਨਕ  ਸਬਦੁ  ਪਛਾਣੈ  ॥੫੯॥ 

 ਤ੍ਰੈ  ਸਤ  ਅੰਗੁਲ  ਵਾਈ  ਅਉਧੂ  ਸੁੰਨ  ਸਚੁ  ਆਹਾਰੋ  ॥ 

 ਗੁਰਮੁਖਿ  ਬੋਲੈ  ਤਤੁ  ਬਿਰੋਲੈ  ਚੀਨੈ  ਅਲਖ  ਅਪਾਰੋ  ॥ 

 ਤ੍ਰੈ  ਗੁਣ  ਮੇਟੈ  ਸਬਦੁ  ਵਸਾਏ  ਤਾ  ਮਨਿ  ਚੂਕੈ  ਅਹੰਕਾਰੋ  ॥ 

 ਅੰਤਰਿ  ਬਾਹਰਿ  ਏਕੋ  ਜਾਣੈ  ਤਾ  ਹਰਿ  ਨਾਮਿ  ਲਗੈ  ਪਿਆਰੋ  ॥ 

 ਸੁਖਮਨਾ  ਇੜਾ  ਪਿੰਗੁਲਾ  ਬੂਝੈ  ਜਾ  ਆਪੇ  ਅਲਖੁ  ਲਖਾਏ  ॥ 

 ਨਾਨਕ  ਤਿਹੁ  ਤੇ  ਊਪਰਿ  ਸਾਚਾ  ਸਤਿਗੁਰ  ਸਬਦਿ  ਸਮਾਏ  ॥੬੦॥ 

 ਮਨ  ਕਾ  ਜੀਉ  ਪਵਨੁ  ਕਥੀਅਲੇ  ਪਵਨੁ  ਕਹਾ  ਰਸੁ  ਖਾਈ  ॥ 

 ਗਿਆਨ  ਕੀ  ਮੁਦ੍ਰਾ  ਕਵਨ  ਅਉਧੂ  ਸਿਧ  ਕੀ  ਕਵਨ  ਕਮਾਈ  ॥ 

 ਬਿਨੁ  ਸਬਦੈ  ਰਸੁ  ਨ  ਆਵੈ  ਅਉਧੂ  ਹਉਮੈ  ਪਿਆਸ  ਨ  ਜਾਈ  ॥ 

 ਸਬਦਿ  ਰਤੇ  ਅੰਮ੍ਰਿਤ  ਰਸੁ  ਪਾਇਆ  ਸਾਚੇ  ਰਹੇ  ਅਘਾਈ  ॥ 

 ਕਵਨ  ਬੁਧਿ  ਜਿਤੁ  ਅਸਥਿਰੁ  ਰਹੀਐ  ਕਿਤੁ  ਭੋਜਨਿ  ਤ੍ਰਿਪਤਾਸੈ  ॥ 

 ਨਾਨਕ  ਦੁਖੁ  ਸੁਖੁ  ਸਮ  ਕਰਿ  ਜਾਪੈ  ਸਤਿਗੁਰ  ਤੇ  ਕਾਲੁ  ਨ  ਗ੍ਰਾਸੈ  ॥੬੧॥ 

 ਰੰਗਿ  ਨ  ਰਾਤਾ  ਰਸਿ  ਨਹੀ  ਮਾਤਾ  ॥ 

 ਬਿਨੁ  ਗੁਰ  ਸਬਦੈ  ਜਲਿ  ਬਲਿ  ਤਾਤਾ  ॥ 

 ਬਿੰਦੁ  ਨ  ਰਾਖਿਆ  ਸਬਦੁ  ਨ  ਭਾਖਿਆ  ॥ 

 ਪਵਨੁ  ਨ  ਸਾਧਿਆ  ਸਚੁ  ਨ  ਅਰਾਧਿਆ  ॥ 

 ਅਕਥ  ਕਥਾ  ਲੇ  ਸਮ  ਕਰਿ  ਰਹੈ  ॥ 

 ਤਉ  ਨਾਨਕ  ਆਤਮ  ਰਾਮ  ਕਉ  ਲਹੈ  ॥੬੨॥ 

 ਗੁਰ  ਪਰਸਾਦੀ  ਰੰਗੇ  ਰਾਤਾ  ॥ 

 ਅੰਮ੍ਰਿਤੁ  ਪੀਆ  ਸਾਚੇ  ਮਾਤਾ  ॥ 

 ਗੁਰ  ਵੀਚਾਰੀ  ਅਗਨਿ  ਨਿਵਾਰੀ  ॥ 

 ਅਪਿਉ  ਪੀਓ  ਆਤਮ  ਸੁਖੁ  ਧਾਰੀ  ॥ 

 ਸਚੁ  ਅਰਾਧਿਆ  ਗੁਰਮੁਖਿ  ਤਰੁ  ਤਾਰੀ  ॥ 

 ਨਾਨਕ  ਬੂਝੈ  ਕੋ  ਵੀਚਾਰੀ  ॥੬੩॥ 

 ਇਹੁ  ਮਨੁ  ਮੈਗਲੁ  ਕਹਾ  ਬਸੀਅਲੇ  ਕਹਾ  ਬਸੈ  ਇਹੁ  ਪਵਨਾ  ॥ 

 ਕਹਾ  ਬਸੈ  ਸੁ  ਸਬਦੁ  ਅਉਧੂ  ਤਾ  ਕਉ  ਚੂਕੈ  ਮਨ  ਕਾ  ਭਵਨਾ  ॥ 

 ਨਦਰਿ  ਕਰੇ  ਤਾ  ਸਤਿਗੁਰੁ  ਮੇਲੇ  ਤਾ  ਨਿਜ  ਘਰਿ  ਵਾਸਾ  ਇਹੁ  ਮਨੁ  ਪਾਏ  ॥ 

 ਆਪੈ  ਆਪੁ  ਖਾਇ  ਤਾ  ਨਿਰਮਲੁ  ਹੋਵੈ  ਧਾਵਤੁ  ਵਰਜਿ  ਰਹਾਏ  ॥ 

 ਕਿਉ  ਮੂਲੁ  ਪਛਾਣੈ  ਆਤਮੁ  ਜਾਣੈ  ਕਿਉ  ਸਸਿ  ਘਰਿ  ਸੂਰੁ  ਸਮਾਵੈ  ॥ 

 ਗੁਰਮੁਖਿ  ਹਉਮੈ  ਵਿਚਹੁ  ਖੋਵੈ  ਤਉ  ਨਾਨਕ  ਸਹਜਿ  ਸਮਾਵੈ  ॥੬੪॥ 

 ਇਹੁ  ਮਨੁ  ਨਿਹਚਲੁ  ਹਿਰਦੈ  ਵਸੀਅਲੇ  ਗੁਰਮੁਖਿ  ਮੂਲੁ  ਪਛਾਣਿ  ਰਹੈ  ॥ 

 ਨਾਭਿ  ਪਵਨੁ  ਘਰਿ  ਆਸਣਿ  ਬੈਸੈ  ਗੁਰਮੁਖਿ  ਖੋਜਤ  ਤਤੁ  ਲਹੈ  ॥ 

 ਸੁ  ਸਬਦੁ  ਨਿਰੰਤਰਿ  ਨਿਜ  ਘਰਿ  ਆਛੈ  ਤ੍ਰਿਭਵਣ  ਜੋਤਿ  ਸੁ  ਸਬਦਿ  ਲਹੈ  ॥ 

 ਖਾਵੈ  ਦੂਖ  ਭੂਖ  ਸਾਚੇ  ਕੀ  ਸਾਚੇ  ਹੀ  ਤ੍ਰਿਪਤਾਸਿ  ਰਹੈ  ॥ 

 ਅਨਹਦ  ਬਾਣੀ  ਗੁਰਮੁਖਿ  ਜਾਣੀ  ਬਿਰਲੋ  ਕੋ  ਅਰਥਾਵੈ  ॥ 

 ਨਾਨਕੁ  ਆਖੈ  ਸਚੁ  ਸੁਭਾਖੈ  ਸਚਿ  ਰਪੈ  ਰੰਗੁ  ਕਬਹੂ  ਨ  ਜਾਵੈ  ॥੬੫॥ 

 ਜਾ  ਇਹੁ  ਹਿਰਦਾ  ਦੇਹ  ਨ  ਹੋਤੀ  ਤਉ  ਮਨੁ  ਕੈਠੈ  ਰਹਤਾ  ॥ 

 ਨਾਭਿ  ਕਮਲ  ਅਸਥੰਭੁ  ਨ  ਹੋਤੋ  ਤਾ  ਪਵਨੁ  ਕਵਨ  ਘਰਿ  ਸਹਤਾ  ॥ 

 ਰੂਪੁ  ਨ  ਹੋਤੋ  ਰੇਖ  ਨ  ਕਾਈ  ਤਾ  ਸਬਦਿ  ਕਹਾ  ਲਿਵ  ਲਾਈ  ॥ 

 ਰਕਤੁ  ਬਿੰਦੁ  ਕੀ  ਮੜੀ  ਨ  ਹੋਤੀ  ਮਿਤਿ  ਕੀਮਤਿ  ਨਹੀ  ਪਾਈ  ॥ 

 ਵਰਨੁ  ਭੇਖੁ  ਅਸਰੂਪੁ  ਨ  ਜਾਪੀ  ਕਿਉ  ਕਰਿ  ਜਾਪਸਿ  ਸਾਚਾ  ॥ 

 ਨਾਨਕ  ਨਾਮਿ  ਰਤੇ  ਬੈਰਾਗੀ  ਇਬ  ਤਬ  ਸਾਚੋ  ਸਾਚਾ  ॥੬੬॥ 

 ਹਿਰਦਾ  ਦੇਹ  ਨ  ਹੋਤੀ  ਅਉਧੂ  ਤਉ  ਮਨੁ  ਸੁੰਨਿ  ਰਹੈ  ਬੈਰਾਗੀ  ॥ 

 ਨਾਭਿ  ਕਮਲੁ  ਅਸਥੰਭੁ  ਨ  ਹੋਤੋ  ਤਾ  ਨਿਜ  ਘਰਿ  ਬਸਤਉ  ਪਵਨੁ  ਅਨਰਾਗੀ  ॥ 

 ਰੂਪੁ  ਨ  ਰੇਖਿਆ  ਜਾਤਿ  ਨ  ਹੋਤੀ  ਤਉ  ਅਕੁਲੀਣਿ  ਰਹਤਉ  ਸਬਦੁ  ਸੁ  ਸਾਰੁ  ॥ 

 ਗਉਨੁ  ਗਗਨੁ  ਜਬ  ਤਬਹਿ  ਨ  ਹੋਤਉ  ਤ੍ਰਿਭਵਣ  ਜੋਤਿ  ਆਪੇ  ਨਿਰੰਕਾਰੁ  ॥ 

 ਵਰਨੁ  ਭੇਖੁ  ਅਸਰੂਪੁ  ਸੁ  ਏਕੋ  ਏਕੋ  ਸਬਦੁ  ਵਿਡਾਣੀ  ॥ 

 ਸਾਚ  ਬਿਨਾ  ਸੂਚਾ  ਕੋ  ਨਾਹੀ  ਨਾਨਕ  ਅਕਥ  ਕਹਾਣੀ  ॥੬੭॥ 

 ਕਿਤੁ  ਕਿਤੁ  ਬਿਧਿ  ਜਗੁ  ਉਪਜੈ  ਪੁਰਖਾ  ਕਿਤੁ  ਕਿਤੁ  ਦੁਖਿ  ਬਿਨਸਿ  ਜਾਈ  ॥ 

 ਹਉਮੈ  ਵਿਚਿ  ਜਗੁ  ਉਪਜੈ  ਪੁਰਖਾ  ਨਾਮਿ  ਵਿਸਰਿਐ  ਦੁਖੁ  ਪਾਈ  ॥ 

 ਗੁਰਮੁਖਿ  ਹੋਵੈ  ਸੁ  ਗਿਆਨੁ  ਤਤੁ  ਬੀਚਾਰੈ  ਹਉਮੈ  ਸਬਦਿ  ਜਲਾਏ  ॥ 

 ਤਨੁ  ਮਨੁ  ਨਿਰਮਲੁ  ਨਿਰਮਲ  ਬਾਣੀ  ਸਾਚੈ  ਰਹੈ  ਸਮਾਏ  ॥ 

 ਨਾਮੇ  ਨਾਮਿ  ਰਹੈ  ਬੈਰਾਗੀ  ਸਾਚੁ  ਰਖਿਆ  ਉਰਿ  ਧਾਰੇ  ॥ 

 ਨਾਨਕ  ਬਿਨੁ  ਨਾਵੈ  ਜੋਗੁ  ਕਦੇ  ਨ  ਹੋਵੈ  ਦੇਖਹੁ  ਰਿਦੈ  ਬੀਚਾਰੇ  ॥੬੮॥ 

 ਗੁਰਮੁਖਿ  ਸਾਚੁ  ਸਬਦੁ  ਬੀਚਾਰੈ  ਕੋਇ  ॥ 

 ਗੁਰਮੁਖਿ  ਸਚੁ  ਬਾਣੀ  ਪਰਗਟੁ  ਹੋਇ  ॥ 

 ਗੁਰਮੁਖਿ  ਮਨੁ  ਭੀਜੈ  ਵਿਰਲਾ  ਬੂਝੈ  ਕੋਇ  ॥ 

 ਗੁਰਮੁਖਿ  ਨਿਜ  ਘਰਿ  ਵਾਸਾ  ਹੋਇ  ॥ 

 ਗੁਰਮੁਖਿ  ਜੋਗੀ  ਜੁਗਤਿ  ਪਛਾਣੈ  ॥ 

 ਗੁਰਮੁਖਿ  ਨਾਨਕ  ਏਕੋ  ਜਾਣੈ  ॥੬੯॥ 

 ਬਿਨੁ  ਸਤਿਗੁਰ  ਸੇਵੇ  ਜੋਗੁ  ਨ  ਹੋਈ  ॥ 

 ਬਿਨੁ  ਸਤਿਗੁਰ  ਭੇਟੇ  ਮੁਕਤਿ  ਨ  ਕੋਈ  ॥ 

 ਬਿਨੁ  ਸਤਿਗੁਰ  ਭੇਟੇ  ਨਾਮੁ  ਪਾਇਆ  ਨ  ਜਾਇ  ॥ 

 ਬਿਨੁ  ਸਤਿਗੁਰ  ਭੇਟੇ  ਮਹਾ  ਦੁਖੁ  ਪਾਇ  ॥ 

 ਬਿਨੁ  ਸਤਿਗੁਰ  ਭੇਟੇ  ਮਹਾ  ਗਰਬਿ  ਗੁਬਾਰਿ  ॥ 

 ਨਾਨਕ  ਬਿਨੁ  ਗੁਰ  ਮੁਆ  ਜਨਮੁ  ਹਾਰਿ  ॥੭੦॥ 

 ਗੁਰਮੁਖਿ  ਮਨੁ  ਜੀਤਾ  ਹਉਮੈ  ਮਾਰਿ  ॥ 

 ਗੁਰਮੁਖਿ  ਸਾਚੁ  ਰਖਿਆ  ਉਰ  ਧਾਰਿ  ॥ 

 ਗੁਰਮੁਖਿ  ਜਗੁ  ਜੀਤਾ  ਜਮਕਾਲੁ  ਮਾਰਿ  ਬਿਦਾਰਿ  ॥ 

 ਗੁਰਮੁਖਿ  ਦਰਗਹ  ਨ  ਆਵੈ  ਹਾਰਿ  ॥ 

 ਗੁਰਮੁਖਿ  ਮੇਲਿ  ਮਿਲਾਏ  ਸੋੁ  ਜਾਣੈ  ॥ 

 ਨਾਨਕ  ਗੁਰਮੁਖਿ  ਸਬਦਿ  ਪਛਾਣੈ  ॥੭੧॥ 

 ਸਬਦੈ  ਕਾ  ਨਿਬੇੜਾ  ਸੁਣਿ  ਤੂ  ਅਉਧੂ  ਬਿਨੁ  ਨਾਵੈ  ਜੋਗੁ  ਨ  ਹੋਈ  ॥ 

 ਨਾਮੇ  ਰਾਤੇ  ਅਨਦਿਨੁ  ਮਾਤੇ  ਨਾਮੈ  ਤੇ  ਸੁਖੁ  ਹੋਈ  ॥ 

 ਨਾਮੈ  ਹੀ  ਤੇ  ਸਭੁ  ਪਰਗਟੁ  ਹੋਵੈ  ਨਾਮੇ  ਸੋਝੀ  ਪਾਈ  ॥ 

 ਬਿਨੁ  ਨਾਵੈ  ਭੇਖ  ਕਰਹਿ  ਬਹੁਤੇਰੇ  ਸਚੈ  ਆਪਿ  ਖੁਆਈ  ॥ 

 ਸਤਿਗੁਰ  ਤੇ  ਨਾਮੁ  ਪਾਈਐ  ਅਉਧੂ  ਜੋਗ  ਜੁਗਤਿ  ਤਾ  ਹੋਈ  ॥ 

 ਕਰਿ  ਬੀਚਾਰੁ  ਮਨਿ  ਦੇਖਹੁ  ਨਾਨਕ  ਬਿਨੁ  ਨਾਵੈ  ਮੁਕਤਿ  ਨ  ਹੋਈ  ॥੭੨॥ 

 ਤੇਰੀ  ਗਤਿ  ਮਿਤਿ  ਤੂਹੈ  ਜਾਣਹਿ  ਕਿਆ  ਕੋ  ਆਖਿ  ਵਖਾਣੈ  ॥ 

 ਤੂ  ਆਪੇ  ਗੁਪਤਾ  ਆਪੇ  ਪਰਗਟੁ  ਆਪੇ  ਸਭਿ  ਰੰਗ  ਮਾਣੈ  ॥ 

 ਸਾਧਿਕ  ਸਿਧ  ਗੁਰੂ  ਬਹੁ  ਚੇਲੇ  ਖੋਜਤ  ਫਿਰਹਿ  ਫੁਰਮਾਣੈ  ॥ 

 ਮਾਗਹਿ  ਨਾਮੁ  ਪਾਇ  ਇਹ  ਭਿਖਿਆ  ਤੇਰੇ  ਦਰਸਨ  ਕਉ  ਕੁਰਬਾਣੈ  ॥ 

 ਅਬਿਨਾਸੀ  ਪ੍ਰਭਿ  ਖੇਲੁ  ਰਚਾਇਆ  ਗੁਰਮੁਖਿ  ਸੋਝੀ  ਹੋਈ  ॥ 

 ਨਾਨਕ  ਸਭਿ  ਜੁਗ  ਆਪੇ  ਵਰਤੈ  ਦੂਜਾ  ਅਵਰੁ  ਨ  ਕੋਈ  ॥੭੩॥੧॥ 

Post a Comment

0 Comments
* Please Don't Spam Here. All the Comments are Reviewed by Admin.