Type Here to Get Search Results !

kirtan

ਦਖਣੀ ਓਅੰਕਾਰੁ

                      ਦਖਣੀ  ਓਅੰਕਾਰੁ 

 ਰਾਮਕਲੀ  ਮਹਲਾ  ੧  ਦਖਣੀ  ਓਅੰਕਾਰੁ 

 ੴ  ਸਤਿਗੁਰ  ਪ੍ਰਸਾਦਿ  ॥ 

 ਓਅੰਕਾਰਿ  ਬ੍ਰਹਮਾ  ਉਤਪਤਿ  ॥ 

 ਓਅੰਕਾਰੁ  ਕੀਆ  ਜਿਨਿ  ਚਿਤਿ  ॥ 

 ਓਅੰਕਾਰਿ  ਸੈਲ  ਜੁਗ  ਭਏ  ॥ 

 ਓਅੰਕਾਰਿ  ਬੇਦ  ਨਿਰਮਏ  ॥ 

 ਓਅੰਕਾਰਿ  ਸਬਦਿ  ਉਧਰੇ  ॥ 

 ਓਅੰਕਾਰਿ  ਗੁਰਮੁਖਿ  ਤਰੇ  ॥ 

 ਓਨਮ  ਅਖਰ  ਸੁਣਹੁ  ਬੀਚਾਰੁ  ॥ 

 ਓਨਮ  ਅਖਰੁ  ਤ੍ਰਿਭਵਣ  ਸਾਰੁ  ॥੧॥ 

 ਸੁਣਿ  ਪਾਡੇ  ਕਿਆ  ਲਿਖਹੁ  ਜੰਜਾਲਾ  ॥ 

 ਲਿਖੁ  ਰਾਮ  ਨਾਮ  ਗੁਰਮੁਖਿ  ਗੋਪਾਲਾ  ॥੧॥  ਰਹਾਉ  ॥ 

 ਸਸੈ  ਸਭੁ  ਜਗੁ  ਸਹਜਿ  ਉਪਾਇਆ  ਤੀਨਿ  ਭਵਨ  ਇਕ  ਜੋਤੀ  ॥ 

 ਗੁਰਮੁਖਿ  ਵਸਤੁ  ਪਰਾਪਤਿ  ਹੋਵੈ  ਚੁਣਿ  ਲੈ  ਮਾਣਕ  ਮੋਤੀ  ॥ 

 ਸਮਝੈ  ਸੂਝੈ  ਪੜਿ  ਪੜਿ  ਬੂਝੈ  ਅੰਤਿ  ਨਿਰੰਤਰਿ  ਸਾਚਾ  ॥ 

 ਗੁਰਮੁਖਿ  ਦੇਖੈ  ਸਾਚੁ  ਸਮਾਲੇ  ਬਿਨੁ  ਸਾਚੇ  ਜਗੁ  ਕਾਚਾ  ॥੨॥ 

 ਧਧੈ  ਧਰਮੁ  ਧਰੇ  ਧਰਮਾ  ਪੁਰਿ  ਗੁਣਕਾਰੀ  ਮਨੁ  ਧੀਰਾ  ॥ 

 ਧਧੈ  ਧੂਲਿ  ਪੜੈ  ਮੁਖਿ  ਮਸਤਕਿ  ਕੰਚਨ  ਭਏ  ਮਨੂਰਾ  ॥ 

 ਧਨੁ  ਧਰਣੀਧਰੁ  ਆਪਿ  ਅਜੋਨੀ  ਤੋਲਿ  ਬੋਲਿ  ਸਚੁ  ਪੂਰਾ  ॥ 

 ਕਰਤੇ  ਕੀ  ਮਿਤਿ  ਕਰਤਾ  ਜਾਣੈ  ਕੈ  ਜਾਣੈ  ਗੁਰੁ  ਸੂਰਾ  ॥੩॥ 

 ਙਿਆਨੁ  ਗਵਾਇਆ  ਦੂਜਾ  ਭਾਇਆ  ਗਰਬਿ  ਗਲੇ  ਬਿਖੁ  ਖਾਇਆ  ॥ 

 ਗੁਰ  ਰਸੁ  ਗੀਤ  ਬਾਦ  ਨਹੀ  ਭਾਵੈ  ਸੁਣੀਐ  ਗਹਿਰ  ਗੰਭੀਰੁ  ਗਵਾਇਆ  ॥ 

 ਗੁਰਿ  ਸਚੁ  ਕਹਿਆ  ਅੰਮ੍ਰਿਤੁ  ਲਹਿਆ  ਮਨਿ  ਤਨਿ  ਸਾਚੁ  ਸੁਖਾਇਆ  ॥ 

 ਆਪੇ  ਗੁਰਮੁਖਿ  ਆਪੇ  ਦੇਵੈ  ਆਪੇ  ਅੰਮ੍ਰਿਤੁ  ਪੀਆਇਆ  ॥੪॥ 

 ਏਕੋ  ਏਕੁ  ਕਹੈ  ਸਭੁ  ਕੋਈ  ਹਉਮੈ  ਗਰਬੁ  ਵਿਆਪੈ  ॥ 

 ਅੰਤਰਿ  ਬਾਹਰਿ  ਏਕੁ  ਪਛਾਣੈ  ਇਉ  ਘਰੁ  ਮਹਲੁ  ਸਿਞਾਪੈ  ॥ 

 ਪ੍ਰਭੁ  ਨੇੜੈ  ਹਰਿ  ਦੂਰਿ  ਨ  ਜਾਣਹੁ  ਏਕੋ  ਸ੍ਰਿਸਟਿ  ਸਬਾਈ  ॥ 

 ਏਕੰਕਾਰੁ  ਅਵਰੁ  ਨਹੀ  ਦੂਜਾ  ਨਾਨਕ  ਏਕੁ  ਸਮਾਈ  ॥੫॥ 

 ਇਸੁ  ਕਰਤੇ  ਕਉ  ਕਿਉ  ਗਹਿ  ਰਾਖਉ  ਅਫਰਿਓ  ਤੁਲਿਓ  ਨ  ਜਾਈ  ॥ 

 ਮਾਇਆ  ਕੇ  ਦੇਵਾਨੇ  ਪ੍ਰਾਣੀ  ਝੂਠਿ  ਠਗਉਰੀ  ਪਾਈ  ॥ 

 ਲਬਿ  ਲੋਭਿ  ਮੁਹਤਾਜਿ  ਵਿਗੂਤੇ  ਇਬ  ਤਬ  ਫਿਰਿ  ਪਛੁਤਾਈ  ॥ 

 ਏਕੁ  ਸਰੇਵੈ  ਤਾ  ਗਤਿ  ਮਿਤਿ  ਪਾਵੈ  ਆਵਣੁ  ਜਾਣੁ  ਰਹਾਈ  ॥੬॥ 

 ਏਕੁ  ਅਚਾਰੁ  ਰੰਗੁ  ਇਕੁ  ਰੂਪੁ  ॥ 

 ਪਉਣ  ਪਾਣੀ  ਅਗਨੀ  ਅਸਰੂਪੁ  ॥ 

 ਏਕੋ  ਭਵਰੁ  ਭਵੈ  ਤਿਹੁ  ਲੋਇ  ॥ 

 ਏਕੋ  ਬੂਝੈ  ਸੂਝੈ  ਪਤਿ  ਹੋਇ  ॥ 

 ਗਿਆਨੁ  ਧਿਆਨੁ  ਲੇ  ਸਮਸਰਿ  ਰਹੈ  ॥ 

 ਗੁਰਮੁਖਿ  ਏਕੁ  ਵਿਰਲਾ  ਕੋ  ਲਹੈ  ॥ 

 ਜਿਸ  ਨੋ  ਦੇਇ  ਕਿਰਪਾ  ਤੇ  ਸੁਖੁ  ਪਾਏ  ॥ 

 ਗੁਰੂ  ਦੁਆਰੈ  ਆਖਿ  ਸੁਣਾਏ  ॥੭॥ 

 ਊਰਮ  ਧੂਰਮ  ਜੋਤਿ  ਉਜਾਲਾ  ॥ 

 ਤੀਨਿ  ਭਵਣ  ਮਹਿ  ਗੁਰ  ਗੋਪਾਲਾ  ॥ 

 ਊਗਵਿਆ  ਅਸਰੂਪੁ  ਦਿਖਾਵੈ  ॥ 

 ਕਰਿ  ਕਿਰਪਾ  ਅਪੁਨੈ  ਘਰਿ  ਆਵੈ  ॥ 

 ਊਨਵਿ  ਬਰਸੈ  ਨੀਝਰ  ਧਾਰਾ  ॥ 

 ਊਤਮ  ਸਬਦਿ  ਸਵਾਰਣਹਾਰਾ  ॥ 

 ਇਸੁ  ਏਕੇ  ਕਾ  ਜਾਣੈ  ਭੇਉ  ॥ 

 ਆਪੇ  ਕਰਤਾ  ਆਪੇ  ਦੇਉ  ॥੮॥ 

 ਉਗਵੈ  ਸੂਰੁ  ਅਸੁਰ  ਸੰਘਾਰੈ  ॥ 

 ਊਚਉ  ਦੇਖਿ  ਸਬਦਿ  ਬੀਚਾਰੈ  ॥ 

 ਊਪਰਿ  ਆਦਿ  ਅੰਤਿ  ਤਿਹੁ  ਲੋਇ  ॥ 

 ਆਪੇ  ਕਰੈ  ਕਥੈ  ਸੁਣੈ  ਸੋਇ  ॥ 

 ਓਹੁ  ਬਿਧਾਤਾ  ਮਨੁ  ਤਨੁ  ਦੇਇ  ॥ 

 ਓਹੁ  ਬਿਧਾਤਾ  ਮਨਿ  ਮੁਖਿ  ਸੋਇ  ॥ 

 ਪ੍ਰਭੁ  ਜਗਜੀਵਨੁ  ਅਵਰੁ  ਨ  ਕੋਇ  ॥ 

 ਨਾਨਕ  ਨਾਮਿ  ਰਤੇ  ਪਤਿ  ਹੋਇ  ॥੯॥ 

 ਰਾਜਨ  ਰਾਮ  ਰਵੈ  ਹਿਤਕਾਰਿ  ॥ 

 ਰਣ  ਮਹਿ  ਲੂਝੈ  ਮਨੂਆ  ਮਾਰਿ  ॥ 

 ਰਾਤਿ  ਦਿਨੰਤਿ  ਰਹੈ  ਰੰਗਿ  ਰਾਤਾ  ॥ 

 ਤੀਨਿ  ਭਵਨ  ਜੁਗ  ਚਾਰੇ  ਜਾਤਾ  ॥ 

 ਜਿਨਿ  ਜਾਤਾ  ਸੋ  ਤਿਸ  ਹੀ  ਜੇਹਾ  ॥ 

 ਅਤਿ  ਨਿਰਮਾਇਲੁ  ਸੀਝਸਿ  ਦੇਹਾ  ॥ 

 ਰਹਸੀ  ਰਾਮੁ  ਰਿਦੈ  ਇਕ  ਭਾਇ  ॥ 

 ਅੰਤਰਿ  ਸਬਦੁ  ਸਾਚਿ  ਲਿਵ  ਲਾਇ  ॥੧੦॥ 

 ਰੋਸੁ  ਨ  ਕੀਜੈ  ਅੰਮ੍ਰਿਤੁ  ਪੀਜੈ  ਰਹਣੁ  ਨਹੀ  ਸੰਸਾਰੇ  ॥ 

 ਰਾਜੇ  ਰਾਇ  ਰੰਕ  ਨਹੀ  ਰਹਣਾ  ਆਇ  ਜਾਇ  ਜੁਗ  ਚਾਰੇ  ॥ 

 ਰਹਣ  ਕਹਣ  ਤੇ  ਰਹੈ  ਨ  ਕੋਈ  ਕਿਸੁ  ਪਹਿ  ਕਰਉ  ਬਿਨੰਤੀ  ॥ 

 ਏਕੁ  ਸਬਦੁ  ਰਾਮ  ਨਾਮ  ਨਿਰੋਧਰੁ  ਗੁਰੁ  ਦੇਵੈ  ਪਤਿ  ਮਤੀ  ॥੧੧॥ 

 ਲਾਜ  ਮਰੰਤੀ  ਮਰਿ  ਗਈ  ਘੂਘਟੁ  ਖੋਲਿ  ਚਲੀ  ॥ 

 ਸਾਸੁ  ਦਿਵਾਨੀ  ਬਾਵਰੀ  ਸਿਰ  ਤੇ  ਸੰਕ  ਟਲੀ  ॥ 

 ਪ੍ਰੇਮਿ  ਬੁਲਾਈ  ਰਲੀ  ਸਿਉ  ਮਨ  ਮਹਿ  ਸਬਦੁ  ਅਨੰਦੁ  ॥ 

 ਲਾਲਿ  ਰਤੀ  ਲਾਲੀ  ਭਈ  ਗੁਰਮੁਖਿ  ਭਈ  ਨਿਚਿੰਦੁ  ॥੧੨॥ 

 ਲਾਹਾ  ਨਾਮੁ  ਰਤਨੁ  ਜਪਿ  ਸਾਰੁ  ॥ 

 ਲਬੁ  ਲੋਭੁ  ਬੁਰਾ  ਅਹੰਕਾਰੁ  ॥ 

 ਲਾੜੀ  ਚਾੜੀ  ਲਾਇਤਬਾਰੁ  ॥ 

 ਮਨਮੁਖੁ  ਅੰਧਾ  ਮੁਗਧੁ  ਗਵਾਰੁ  ॥ 

 ਲਾਹੇ  ਕਾਰਣਿ  ਆਇਆ  ਜਗਿ  ॥ 

 ਹੋਇ  ਮਜੂਰੁ  ਗਇਆ  ਠਗਾਇ  ਠਗਿ  ॥ 

 ਲਾਹਾ  ਨਾਮੁ  ਪੂੰਜੀ  ਵੇਸਾਹੁ  ॥ 

 ਨਾਨਕ  ਸਚੀ  ਪਤਿ  ਸਚਾ  ਪਾਤਿਸਾਹੁ  ॥੧੩॥ 

 ਆਇ  ਵਿਗੂਤਾ  ਜਗੁ  ਜਮ  ਪੰਥੁ  ॥ 

 ਆਈ  ਨ  ਮੇਟਣ  ਕੋ  ਸਮਰਥੁ  ॥ 

 ਆਥਿ  ਸੈਲ  ਨੀਚ  ਘਰਿ  ਹੋਇ  ॥ 

 ਆਥਿ  ਦੇਖਿ  ਨਿਵੈ  ਜਿਸੁ  ਦੋਇ  ॥ 

 ਆਥਿ  ਹੋਇ  ਤਾ  ਮੁਗਧੁ  ਸਿਆਨਾ  ॥ 

 ਭਗਤਿ  ਬਿਹੂਨਾ  ਜਗੁ  ਬਉਰਾਨਾ  ॥ 

 ਸਭ  ਮਹਿ  ਵਰਤੈ  ਏਕੋ  ਸੋਇ  ॥ 

 ਜਿਸ  ਨੋ  ਕਿਰਪਾ  ਕਰੇ  ਤਿਸੁ  ਪਰਗਟੁ  ਹੋਇ  ॥੧੪॥ 

 ਜੁਗਿ  ਜੁਗਿ  ਥਾਪਿ  ਸਦਾ  ਨਿਰਵੈਰੁ  ॥ 

 ਜਨਮਿ  ਮਰਣਿ  ਨਹੀ  ਧੰਧਾ  ਧੈਰੁ  ॥ 

 ਜੋ  ਦੀਸੈ  ਸੋ  ਆਪੇ  ਆਪਿ  ॥ 

 ਆਪਿ  ਉਪਾਇ  ਆਪੇ  ਘਟ  ਥਾਪਿ  ॥ 

 ਆਪਿ  ਅਗੋਚਰੁ  ਧੰਧੈ  ਲੋਈ  ॥ 

 ਜੋਗ  ਜੁਗਤਿ  ਜਗਜੀਵਨੁ  ਸੋਈ  ॥ 

 ਕਰਿ  ਆਚਾਰੁ  ਸਚੁ  ਸੁਖੁ  ਹੋਈ  ॥ 

 ਨਾਮ  ਵਿਹੂਣਾ  ਮੁਕਤਿ  ਕਿਵ  ਹੋਈ  ॥੧੫॥ 

 ਵਿਣੁ  ਨਾਵੈ  ਵੇਰੋਧੁ  ਸਰੀਰ  ॥ 

 ਕਿਉ  ਨ  ਮਿਲਹਿ  ਕਾਟਹਿ  ਮਨ  ਪੀਰ  ॥ 

 ਵਾਟ  ਵਟਾਊ  ਆਵੈ  ਜਾਇ  ॥ 

 ਕਿਆ  ਲੇ  ਆਇਆ  ਕਿਆ  ਪਲੈ  ਪਾਇ  ॥ 

 ਵਿਣੁ  ਨਾਵੈ  ਤੋਟਾ  ਸਭ  ਥਾਇ  ॥ 

 ਲਾਹਾ  ਮਿਲੈ  ਜਾ  ਦੇਇ  ਬੁਝਾਇ  ॥ 

 ਵਣਜੁ  ਵਾਪਾਰੁ  ਵਣਜੈ  ਵਾਪਾਰੀ  ॥ 

 ਵਿਣੁ  ਨਾਵੈ  ਕੈਸੀ  ਪਤਿ  ਸਾਰੀ  ॥੧੬॥ 

 ਗੁਣ  ਵੀਚਾਰੇ  ਗਿਆਨੀ  ਸੋਇ  ॥ 

 ਗੁਣ  ਮਹਿ  ਗਿਆਨੁ  ਪਰਾਪਤਿ  ਹੋਇ  ॥ 

 ਗੁਣਦਾਤਾ  ਵਿਰਲਾ  ਸੰਸਾਰਿ  ॥ 

 ਸਾਚੀ  ਕਰਣੀ  ਗੁਰ  ਵੀਚਾਰਿ  ॥ 

 ਅਗਮ  ਅਗੋਚਰੁ  ਕੀਮਤਿ  ਨਹੀ  ਪਾਇ  ॥ 

 ਤਾ  ਮਿਲੀਐ  ਜਾ  ਲਏ  ਮਿਲਾਇ  ॥ 

 ਗੁਣਵੰਤੀ  ਗੁਣ  ਸਾਰੇ  ਨੀਤ  ॥ 

 ਨਾਨਕ  ਗੁਰਮਤਿ  ਮਿਲੀਐ  ਮੀਤ  ॥੧੭॥ 

 ਕਾਮੁ  ਕ੍ਰੋਧੁ  ਕਾਇਆ  ਕਉ  ਗਾਲੈ  ॥ 

 ਜਿਉ  ਕੰਚਨ  ਸੋਹਾਗਾ  ਢਾਲੈ  ॥ 

 ਕਸਿ  ਕਸਵਟੀ  ਸਹੈ  ਸੁ  ਤਾਉ  ॥ 

 ਨਦਰਿ  ਸਰਾਫ  ਵੰਨੀ  ਸਚੜਾਉ  ॥ 

 ਜਗਤੁ  ਪਸੂ  ਅਹੰ  ਕਾਲੁ  ਕਸਾਈ  ॥ 

 ਕਰਿ  ਕਰਤੈ  ਕਰਣੀ  ਕਰਿ  ਪਾਈ  ॥ 

 ਜਿਨਿ  ਕੀਤੀ  ਤਿਨਿ  ਕੀਮਤਿ  ਪਾਈ  ॥ 

 ਹੋਰ  ਕਿਆ  ਕਹੀਐ  ਕਿਛੁ  ਕਹਣੁ  ਨ  ਜਾਈ  ॥੧੮॥ 

 ਖੋਜਤ  ਖੋਜਤ  ਅੰਮ੍ਰਿਤੁ  ਪੀਆ  ॥ 

 ਖਿਮਾ  ਗਹੀ  ਮਨੁ  ਸਤਗੁਰਿ  ਦੀਆ  ॥ 

 ਖਰਾ  ਖਰਾ  ਆਖੈ  ਸਭੁ  ਕੋਇ  ॥ 

 ਖਰਾ  ਰਤਨੁ  ਜੁਗ  ਚਾਰੇ  ਹੋਇ  ॥ 

 ਖਾਤ  ਪੀਅੰਤ  ਮੂਏ  ਨਹੀ  ਜਾਨਿਆ  ॥ 

 ਖਿਨ  ਮਹਿ  ਮੂਏ  ਜਾ  ਸਬਦੁ  ਪਛਾਨਿਆ  ॥ 

 ਅਸਥਿਰੁ  ਚੀਤੁ  ਮਰਨਿ  ਮਨੁ  ਮਾਨਿਆ  ॥ 

 ਗੁਰ  ਕਿਰਪਾ  ਤੇ  ਨਾਮੁ  ਪਛਾਨਿਆ  ॥੧੯॥ 

 ਗਗਨ  ਗੰਭੀਰੁ  ਗਗਨੰਤਰਿ  ਵਾਸੁ  ॥ 

 ਗੁਣ  ਗਾਵੈ  ਸੁਖ  ਸਹਜਿ  ਨਿਵਾਸੁ  ॥ 

 ਗਇਆ  ਨ  ਆਵੈ  ਆਇ  ਨ  ਜਾਇ  ॥ 

 ਗੁਰ  ਪਰਸਾਦਿ  ਰਹੈ  ਲਿਵ  ਲਾਇ  ॥ 

 ਗਗਨੁ  ਅਗੰਮੁ  ਅਨਾਥੁ  ਅਜੋਨੀ  ॥ 

 ਅਸਥਿਰੁ  ਚੀਤੁ  ਸਮਾਧਿ  ਸਗੋਨੀ  ॥ 

 ਹਰਿ  ਨਾਮੁ  ਚੇਤਿ  ਫਿਰਿ  ਪਵਹਿ  ਨ  ਜੂਨੀ  ॥ 

 ਗੁਰਮਤਿ  ਸਾਰੁ  ਹੋਰ  ਨਾਮ  ਬਿਹੂਨੀ  ॥੨੦॥ 

 ਘਰ  ਦਰ  ਫਿਰਿ  ਥਾਕੀ  ਬਹੁਤੇਰੇ  ॥ 

 ਜਾਤਿ  ਅਸੰਖ  ਅੰਤ  ਨਹੀ  ਮੇਰੇ  ॥ 

 ਕੇਤੇ  ਮਾਤ  ਪਿਤਾ  ਸੁਤ  ਧੀਆ  ॥ 

 ਕੇਤੇ  ਗੁਰ  ਚੇਲੇ  ਫੁਨਿ  ਹੂਆ  ॥ 

 ਕਾਚੇ  ਗੁਰ  ਤੇ  ਮੁਕਤਿ  ਨ  ਹੂਆ  ॥ 

 ਕੇਤੀ  ਨਾਰਿ  ਵਰੁ  ਏਕੁ  ਸਮਾਲਿ  ॥ 

 ਗੁਰਮੁਖਿ  ਮਰਣੁ  ਜੀਵਣੁ  ਪ੍ਰਭ  ਨਾਲਿ  ॥ 

 ਦਹ  ਦਿਸ  ਢੂਢਿ  ਘਰੈ  ਮਹਿ  ਪਾਇਆ  ॥ 

 ਮੇਲੁ  ਭਇਆ  ਸਤਿਗੁਰੂ  ਮਿਲਾਇਆ  ॥੨੧॥ 

 ਗੁਰਮੁਖਿ  ਗਾਵੈ  ਗੁਰਮੁਖਿ  ਬੋਲੈ  ॥ 

 ਗੁਰਮੁਖਿ  ਤੋਲਿ  ਤੋੁਲਾਵੈ  ਤੋਲੈ  ॥ 

 ਗੁਰਮੁਖਿ  ਆਵੈ  ਜਾਇ  ਨਿਸੰਗੁ  ॥ 

 ਪਰਹਰਿ  ਮੈਲੁ  ਜਲਾਇ  ਕਲੰਕੁ  ॥ 

 ਗੁਰਮੁਖਿ  ਨਾਦ  ਬੇਦ  ਬੀਚਾਰੁ  ॥ 

 ਗੁਰਮੁਖਿ  ਮਜਨੁ  ਚਜੁ  ਅਚਾਰੁ  ॥ 

 ਗੁਰਮੁਖਿ  ਸਬਦੁ  ਅੰਮ੍ਰਿਤੁ  ਹੈ  ਸਾਰੁ  ॥ 

 ਨਾਨਕ  ਗੁਰਮੁਖਿ  ਪਾਵੈ  ਪਾਰੁ  ॥੨੨॥ 

 ਚੰਚਲੁ  ਚੀਤੁ  ਨ  ਰਹਈ  ਠਾਇ  ॥ 

 ਚੋਰੀ  ਮਿਰਗੁ  ਅੰਗੂਰੀ  ਖਾਇ  ॥ 

 ਚਰਨ  ਕਮਲ  ਉਰ  ਧਾਰੇ  ਚੀਤ  ॥ 

 ਚਿਰੁ  ਜੀਵਨੁ  ਚੇਤਨੁ  ਨਿਤ  ਨੀਤ  ॥ 

 ਚਿੰਤਤ  ਹੀ  ਦੀਸੈ  ਸਭੁ  ਕੋਇ  ॥ 

 ਚੇਤਹਿ  ਏਕੁ  ਤਹੀ  ਸੁਖੁ  ਹੋਇ  ॥ 

 ਚਿਤਿ  ਵਸੈ  ਰਾਚੈ  ਹਰਿ  ਨਾਇ  ॥ 

 ਮੁਕਤਿ  ਭਇਆ  ਪਤਿ  ਸਿਉ  ਘਰਿ  ਜਾਇ  ॥੨੩॥ 

 ਛੀਜੈ  ਦੇਹ  ਖੁਲੈ  ਇਕ  ਗੰਢਿ  ॥ 

 ਛੇਆ  ਨਿਤ  ਦੇਖਹੁ  ਜਗਿ  ਹੰਢਿ  ॥ 

 ਧੂਪ  ਛਾਵ  ਜੇ  ਸਮ  ਕਰਿ  ਜਾਣੈ  ॥ 

 ਬੰਧਨ  ਕਾਟਿ  ਮੁਕਤਿ  ਘਰਿ  ਆਣੈ  ॥ 

 ਛਾਇਆ  ਛੂਛੀ  ਜਗਤੁ  ਭੁਲਾਨਾ  ॥ 

 ਲਿਖਿਆ  ਕਿਰਤੁ  ਧੁਰੇ  ਪਰਵਾਨਾ  ॥ 

 ਛੀਜੈ  ਜੋਬਨੁ  ਜਰੂਆ  ਸਿਰਿ  ਕਾਲੁ  ॥ 

 ਕਾਇਆ  ਛੀਜੈ  ਭਈ  ਸਿਬਾਲੁ  ॥੨੪॥ 

 ਜਾਪੈ  ਆਪਿ  ਪ੍ਰਭੂ  ਤਿਹੁ  ਲੋਇ  ॥ 

 ਜੁਗਿ  ਜੁਗਿ  ਦਾਤਾ  ਅਵਰੁ  ਨ  ਕੋਇ  ॥ 

 ਜਿਉ  ਭਾਵੈ  ਤਿਉ  ਰਾਖਹਿ  ਰਾਖੁ  ॥ 

 ਜਸੁ  ਜਾਚਉ  ਦੇਵੈ  ਪਤਿ  ਸਾਖੁ  ॥ 

 ਜਾਗਤੁ  ਜਾਗਿ  ਰਹਾ  ਤੁਧੁ  ਭਾਵਾ  ॥ 

 ਜਾ  ਤੂ  ਮੇਲਹਿ  ਤਾ  ਤੁਝੈ  ਸਮਾਵਾ  ॥ 

 ਜੈ  ਜੈ  ਕਾਰੁ  ਜਪਉ  ਜਗਦੀਸ  ॥ 

 ਗੁਰਮਤਿ  ਮਿਲੀਐ  ਬੀਸ  ਇਕੀਸ  ॥੨੫॥ 

 ਝਖਿ  ਬੋਲਣੁ  ਕਿਆ  ਜਗ  ਸਿਉ  ਵਾਦੁ  ॥ 

 ਝੂਰਿ  ਮਰੈ  ਦੇਖੈ  ਪਰਮਾਦੁ  ॥ 

 ਜਨਮਿ  ਮੂਏ  ਨਹੀ  ਜੀਵਣ  ਆਸਾ  ॥ 

 ਆਇ  ਚਲੇ  ਭਏ  ਆਸ  ਨਿਰਾਸਾ  ॥ 

 ਝੁਰਿ  ਝੁਰਿ  ਝਖਿ  ਮਾਟੀ  ਰਲਿ  ਜਾਇ  ॥ 

 ਕਾਲੁ  ਨ  ਚਾਂਪੈ  ਹਰਿ  ਗੁਣ  ਗਾਇ  ॥ 

 ਪਾਈ  ਨਵ  ਨਿਧਿ  ਹਰਿ  ਕੈ  ਨਾਇ  ॥ 

 ਆਪੇ  ਦੇਵੈ  ਸਹਜਿ  ਸੁਭਾਇ  ॥੨੬॥ 

 ਞਿਆਨੋ  ਬੋਲੈ  ਆਪੇ  ਬੂਝੈ  ॥ 

 ਆਪੇ  ਸਮਝੈ  ਆਪੇ  ਸੂਝੈ  ॥ 

 ਗੁਰ  ਕਾ  ਕਹਿਆ  ਅੰਕਿ  ਸਮਾਵੈ  ॥ 

 ਨਿਰਮਲ  ਸੂਚੇ  ਸਾਚੋ  ਭਾਵੈ  ॥ 

 ਗੁਰੁ  ਸਾਗਰੁ  ਰਤਨੀ  ਨਹੀ  ਤੋਟ  ॥ 

 ਲਾਲ  ਪਦਾਰਥ  ਸਾਚੁ  ਅਖੋਟ  ॥ 

 ਗੁਰਿ  ਕਹਿਆ  ਸਾ  ਕਾਰ  ਕਮਾਵਹੁ  ॥ 

 ਗੁਰ  ਕੀ  ਕਰਣੀ  ਕਾਹੇ  ਧਾਵਹੁ  ॥ 

 ਨਾਨਕ  ਗੁਰਮਤਿ  ਸਾਚਿ  ਸਮਾਵਹੁ  ॥੨੭॥ 

 ਟੂਟੈ  ਨੇਹੁ  ਕਿ  ਬੋਲਹਿ  ਸਹੀ  ॥ 

 ਟੂਟੈ  ਬਾਹ  ਦੁਹੂ  ਦਿਸ  ਗਹੀ  ॥ 

 ਟੂਟਿ  ਪਰੀਤਿ  ਗਈ  ਬੁਰ  ਬੋਲਿ  ॥ 

 ਦੁਰਮਤਿ  ਪਰਹਰਿ  ਛਾਡੀ  ਢੋਲਿ  ॥ 

 ਟੂਟੈ  ਗੰਠਿ  ਪੜੈ  ਵੀਚਾਰਿ  ॥ 

 ਗੁਰ  ਸਬਦੀ  ਘਰਿ  ਕਾਰਜੁ  ਸਾਰਿ  ॥ 

 ਲਾਹਾ  ਸਾਚੁ  ਨ  ਆਵੈ  ਤੋਟਾ  ॥ 

 ਤ੍ਰਿਭਵਣ  ਠਾਕੁਰੁ  ਪ੍ਰੀਤਮੁ  ਮੋਟਾ  ॥੨੮॥ 

 ਠਾਕਹੁ  ਮਨੂਆ  ਰਾਖਹੁ  ਠਾਇ  ॥ 

 ਠਹਕਿ  ਮੁਈ  ਅਵਗੁਣਿ  ਪਛੁਤਾਇ  ॥ 

 ਠਾਕੁਰੁ  ਏਕੁ  ਸਬਾਈ  ਨਾਰਿ  ॥ 

 ਬਹੁਤੇ  ਵੇਸ  ਕਰੇ  ਕੂੜਿਆਰਿ  ॥ 

 ਪਰ  ਘਰਿ  ਜਾਤੀ  ਠਾਕਿ  ਰਹਾਈ  ॥ 

 ਮਹਲਿ  ਬੁਲਾਈ  ਠਾਕ  ਨ  ਪਾਈ  ॥ 

 ਸਬਦਿ  ਸਵਾਰੀ  ਸਾਚਿ  ਪਿਆਰੀ  ॥ 

 ਸਾਈ  ਸੋੁਹਾਗਣਿ  ਠਾਕੁਰਿ  ਧਾਰੀ  ॥੨੯॥ 

 ਡੋਲਤ  ਡੋਲਤ  ਹੇ  ਸਖੀ  ਫਾਟੇ  ਚੀਰ  ਸੀਗਾਰ  ॥ 

 ਡਾਹਪਣਿ  ਤਨਿ  ਸੁਖੁ  ਨਹੀ  ਬਿਨੁ  ਡਰ  ਬਿਣਠੀ  ਡਾਰ  ॥ 

 ਡਰਪਿ  ਮੁਈ  ਘਰਿ  ਆਪਣੈ  ਡੀਠੀ  ਕੰਤਿ  ਸੁਜਾਣਿ  ॥ 

 ਡਰੁ  ਰਾਖਿਆ  ਗੁਰਿ  ਆਪਣੈ  ਨਿਰਭਉ  ਨਾਮੁ  ਵਖਾਣਿ  ॥ 

 ਡੂਗਰਿ  ਵਾਸੁ  ਤਿਖਾ  ਘਣੀ  ਜਬ  ਦੇਖਾ  ਨਹੀ  ਦੂਰਿ  ॥ 

 ਤਿਖਾ  ਨਿਵਾਰੀ  ਸਬਦੁ  ਮੰਨਿ  ਅੰਮ੍ਰਿਤੁ  ਪੀਆ  ਭਰਪੂਰਿ  ॥ 

 ਦੇਹਿ  ਦੇਹਿ  ਆਖੈ  ਸਭੁ  ਕੋਈ  ਜੈ  ਭਾਵੈ  ਤੈ  ਦੇਇ  ॥ 

 ਗੁਰੂ  ਦੁਆਰੈ  ਦੇਵਸੀ  ਤਿਖਾ  ਨਿਵਾਰੈ  ਸੋਇ  ॥੩੦॥ 

 ਢੰਢੋਲਤ  ਢੂਢਤ  ਹਉ  ਫਿਰੀ  ਢਹਿ  ਢਹਿ  ਪਵਨਿ  ਕਰਾਰਿ  ॥ 

 ਭਾਰੇ  ਢਹਤੇ  ਢਹਿ  ਪਏ  ਹਉਲੇ  ਨਿਕਸੇ  ਪਾਰਿ  ॥ 

 ਅਮਰ  ਅਜਾਚੀ  ਹਰਿ  ਮਿਲੇ  ਤਿਨ  ਕੈ  ਹਉ  ਬਲਿ  ਜਾਉ  ॥ 

 ਤਿਨ  ਕੀ  ਧੂੜਿ  ਅਘੁਲੀਐ  ਸੰਗਤਿ  ਮੇਲਿ  ਮਿਲਾਉ  ॥ 

 ਮਨੁ  ਦੀਆ  ਗੁਰਿ  ਆਪਣੈ  ਪਾਇਆ  ਨਿਰਮਲ  ਨਾਉ  ॥ 

 ਜਿਨਿ  ਨਾਮੁ  ਦੀਆ  ਤਿਸੁ  ਸੇਵਸਾ  ਤਿਸੁ  ਬਲਿਹਾਰੈ  ਜਾਉ  ॥ 

 ਜੋ  ਉਸਾਰੇ  ਸੋ  ਢਾਹਸੀ  ਤਿਸੁ  ਬਿਨੁ  ਅਵਰੁ  ਨ  ਕੋਇ  ॥ 

 ਗੁਰ  ਪਰਸਾਦੀ  ਤਿਸੁ  ਸੰਮ੍ਹਲਾ  ਤਾ  ਤਨਿ  ਦੂਖੁ  ਨ  ਹੋਇ  ॥੩੧॥ 

 ਣਾ  ਕੋ  ਮੇਰਾ  ਕਿਸੁ  ਗਹੀ  ਣਾ  ਕੋ  ਹੋਆ  ਨ  ਹੋਗੁ  ॥ 

 ਆਵਣਿ  ਜਾਣਿ  ਵਿਗੁਚੀਐ  ਦੁਬਿਧਾ  ਵਿਆਪੈ  ਰੋਗੁ  ॥ 

 ਣਾਮ  ਵਿਹੂਣੇ  ਆਦਮੀ  ਕਲਰ  ਕੰਧ  ਗਿਰੰਤਿ  ॥ 

 ਵਿਣੁ  ਨਾਵੈ  ਕਿਉ  ਛੂਟੀਐ  ਜਾਇ  ਰਸਾਤਲਿ  ਅੰਤਿ  ॥ 

 ਗਣਤ  ਗਣਾਵੈ  ਅਖਰੀ  ਅਗਣਤੁ  ਸਾਚਾ  ਸੋਇ  ॥ 

 ਅਗਿਆਨੀ  ਮਤਿਹੀਣੁ  ਹੈ  ਗੁਰ  ਬਿਨੁ  ਗਿਆਨੁ  ਨ  ਹੋਇ  ॥ 

 ਤੂਟੀ  ਤੰਤੁ  ਰਬਾਬ  ਕੀ  ਵਾਜੈ  ਨਹੀ  ਵਿਜੋਗਿ  ॥ 

 ਵਿਛੁੜਿਆ  ਮੇਲੈ  ਪ੍ਰਭੂ  ਨਾਨਕ  ਕਰਿ  ਸੰਜੋਗ  ॥੩੨॥ 

 ਤਰਵਰੁ  ਕਾਇਆ  ਪੰਖਿ  ਮਨੁ  ਤਰਵਰਿ  ਪੰਖੀ  ਪੰਚ  ॥ 

 ਤਤੁ  ਚੁਗਹਿ  ਮਿਲਿ  ਏਕਸੇ  ਤਿਨ  ਕਉ  ਫਾਸ  ਨ  ਰੰਚ  ॥ 

 ਉਡਹਿ  ਤ  ਬੇਗੁਲ  ਬੇਗੁਲੇ  ਤਾਕਹਿ  ਚੋਗ  ਘਣੀ  ॥ 

 ਪੰਖ  ਤੁਟੇ  ਫਾਹੀ  ਪੜੀ  ਅਵਗੁਣਿ  ਭੀੜ  ਬਣੀ  ॥ 

 ਬਿਨੁ  ਸਾਚੇ  ਕਿਉ  ਛੂਟੀਐ  ਹਰਿ  ਗੁਣ  ਕਰਮਿ  ਮਣੀ  ॥ 

 ਆਪਿ  ਛਡਾਏ  ਛੂਟੀਐ  ਵਡਾ  ਆਪਿ  ਧਣੀ  ॥ 

 ਗੁਰ  ਪਰਸਾਦੀ  ਛੂਟੀਐ  ਕਿਰਪਾ  ਆਪਿ  ਕਰੇਇ  ॥ 

 ਅਪਣੈ  ਹਾਥਿ  ਵਡਾਈਆ  ਜੈ  ਭਾਵੈ  ਤੈ  ਦੇਇ  ॥੩੩॥ 

 ਥਰ  ਥਰ  ਕੰਪੈ  ਜੀਅੜਾ  ਥਾਨ  ਵਿਹੂਣਾ  ਹੋਇ  ॥ 

 ਥਾਨਿ  ਮਾਨਿ  ਸਚੁ  ਏਕੁ  ਹੈ  ਕਾਜੁ  ਨ  ਫੀਟੈ  ਕੋਇ  ॥ 

 ਥਿਰੁ  ਨਾਰਾਇਣੁ  ਥਿਰੁ  ਗੁਰੂ  ਥਿਰੁ  ਸਾਚਾ  ਬੀਚਾਰੁ  ॥ 

 ਸੁਰਿ  ਨਰ  ਨਾਥਹ  ਨਾਥੁ  ਤੂ  ਨਿਧਾਰਾ  ਆਧਾਰੁ  ॥ 

 ਸਰਬੇ  ਥਾਨ  ਥਨੰਤਰੀ  ਤੂ  ਦਾਤਾ  ਦਾਤਾਰੁ  ॥ 

 ਜਹ  ਦੇਖਾ  ਤਹ  ਏਕੁ  ਤੂ  ਅੰਤੁ  ਨ  ਪਾਰਾਵਾਰੁ  ॥ 

 ਥਾਨ  ਥਨੰਤਰਿ  ਰਵਿ  ਰਹਿਆ  ਗੁਰ  ਸਬਦੀ  ਵੀਚਾਰਿ  ॥ 

 ਅਣਮੰਗਿਆ  ਦਾਨੁ  ਦੇਵਸੀ  ਵਡਾ  ਅਗਮ  ਅਪਾਰੁ  ॥੩੪॥ 

 ਦਇਆ  ਦਾਨੁ  ਦਇਆਲੁ  ਤੂ  ਕਰਿ  ਕਰਿ  ਦੇਖਣਹਾਰੁ  ॥ 

 ਦਇਆ  ਕਰਹਿ  ਪ੍ਰਭ  ਮੇਲਿ  ਲੈਹਿ  ਖਿਨ  ਮਹਿ  ਢਾਹਿ  ਉਸਾਰਿ  ॥ 

 ਦਾਨਾ  ਤੂ  ਬੀਨਾ  ਤੁਹੀ  ਦਾਨਾ  ਕੈ  ਸਿਰਿ  ਦਾਨੁ  ॥ 

 ਦਾਲਦ  ਭੰਜਨ  ਦੁਖ  ਦਲਣ  ਗੁਰਮੁਖਿ  ਗਿਆਨੁ  ਧਿਆਨੁ  ॥੩੫॥ 

 ਧਨਿ  ਗਇਐ  ਬਹਿ  ਝੂਰੀਐ  ਧਨ  ਮਹਿ  ਚੀਤੁ  ਗਵਾਰ  ॥ 

 ਧਨੁ  ਵਿਰਲੀ  ਸਚੁ  ਸੰਚਿਆ  ਨਿਰਮਲੁ  ਨਾਮੁ  ਪਿਆਰਿ  ॥ 

 ਧਨੁ  ਗਇਆ  ਤਾ  ਜਾਣ  ਦੇਹਿ  ਜੇ  ਰਾਚਹਿ  ਰੰਗਿ  ਏਕ  ॥ 

 ਮਨੁ  ਦੀਜੈ  ਸਿਰੁ  ਸਉਪੀਐ  ਭੀ  ਕਰਤੇ  ਕੀ  ਟੇਕ  ॥ 

 ਧੰਧਾ  ਧਾਵਤ  ਰਹਿ  ਗਏ  ਮਨ  ਮਹਿ  ਸਬਦੁ  ਅਨੰਦੁ  ॥ 

 ਦੁਰਜਨ  ਤੇ  ਸਾਜਨ  ਭਏ  ਭੇਟੇ  ਗੁਰ  ਗੋਵਿੰਦ  ॥ 

 ਬਨੁ  ਬਨੁ  ਫਿਰਤੀ  ਢੂਢਤੀ  ਬਸਤੁ  ਰਹੀ  ਘਰਿ  ਬਾਰਿ  ॥ 

 ਸਤਿਗੁਰਿ  ਮੇਲੀ  ਮਿਲਿ  ਰਹੀ  ਜਨਮ  ਮਰਣ  ਦੁਖੁ  ਨਿਵਾਰਿ  ॥੩੬॥ 

 ਨਾਨਾ  ਕਰਤ  ਨ  ਛੂਟੀਐ  ਵਿਣੁ  ਗੁਣ  ਜਮ  ਪੁਰਿ  ਜਾਹਿ  ॥ 

 ਨਾ  ਤਿਸੁ  ਏਹੁ  ਨ  ਓਹੁ  ਹੈ  ਅਵਗੁਣਿ  ਫਿਰਿ  ਪਛੁਤਾਹਿ  ॥ 

 ਨਾ  ਤਿਸੁ  ਗਿਆਨੁ  ਨ  ਧਿਆਨੁ  ਹੈ  ਨਾ  ਤਿਸੁ  ਧਰਮੁ  ਧਿਆਨੁ  ॥ 

 ਵਿਣੁ  ਨਾਵੈ  ਨਿਰਭਉ  ਕਹਾ  ਕਿਆ  ਜਾਣਾ  ਅਭਿਮਾਨੁ  ॥ 

 ਥਾਕਿ  ਰਹੀ  ਕਿਵ  ਅਪੜਾ  ਹਾਥ  ਨਹੀ  ਨਾ  ਪਾਰੁ  ॥ 

 ਨਾ  ਸਾਜਨ  ਸੇ  ਰੰਗੁਲੇ  ਕਿਸੁ  ਪਹਿ  ਕਰੀ  ਪੁਕਾਰ  ॥ 

 ਨਾਨਕ  ਪ੍ਰਿਉ  ਪ੍ਰਿਉ  ਜੇ  ਕਰੀ  ਮੇਲੇ  ਮੇਲਣਹਾਰੁ  ॥ 

 ਜਿਨਿ  ਵਿਛੋੜੀ  ਸੋ  ਮੇਲਸੀ  ਗੁਰ  ਕੈ  ਹੇਤਿ  ਅਪਾਰਿ  ॥੩੭॥ 

 ਪਾਪੁ  ਬੁਰਾ  ਪਾਪੀ  ਕਉ  ਪਿਆਰਾ  ॥ 

 ਪਾਪਿ  ਲਦੇ  ਪਾਪੇ  ਪਾਸਾਰਾ  ॥ 

 ਪਰਹਰਿ  ਪਾਪੁ  ਪਛਾਣੈ  ਆਪੁ  ॥ 

 ਨਾ  ਤਿਸੁ  ਸੋਗੁ  ਵਿਜੋਗੁ  ਸੰਤਾਪੁ  ॥ 

 ਨਰਕਿ  ਪੜੰਤਉ  ਕਿਉ  ਰਹੈ  ਕਿਉ  ਬੰਚੈ  ਜਮਕਾਲੁ  ॥ 

 ਕਿਉ  ਆਵਣ  ਜਾਣਾ  ਵੀਸਰੈ  ਝੂਠੁ  ਬੁਰਾ  ਖੈ  ਕਾਲੁ  ॥ 

 ਮਨੁ  ਜੰਜਾਲੀ  ਵੇੜਿਆ  ਭੀ  ਜੰਜਾਲਾ  ਮਾਹਿ  ॥ 

 ਵਿਣੁ  ਨਾਵੈ  ਕਿਉ  ਛੂਟੀਐ  ਪਾਪੇ  ਪਚਹਿ  ਪਚਾਹਿ  ॥੩੮॥ 

 ਫਿਰਿ  ਫਿਰਿ  ਫਾਹੀ  ਫਾਸੈ  ਕਊਆ  ॥ 

 ਫਿਰਿ  ਪਛੁਤਾਨਾ  ਅਬ  ਕਿਆ  ਹੂਆ  ॥ 

 ਫਾਥਾ  ਚੋਗ  ਚੁਗੈ  ਨਹੀ  ਬੂਝੈ  ॥ 

 ਸਤਗੁਰੁ  ਮਿਲੈ  ਤ  ਆਖੀ  ਸੂਝੈ  ॥ 

 ਜਿਉ  ਮਛੁਲੀ  ਫਾਥੀ  ਜਮ  ਜਾਲਿ  ॥ 

 ਵਿਣੁ  ਗੁਰ  ਦਾਤੇ  ਮੁਕਤਿ  ਨ  ਭਾਲਿ  ॥ 

 ਫਿਰਿ  ਫਿਰਿ  ਆਵੈ  ਫਿਰਿ  ਫਿਰਿ  ਜਾਇ  ॥ 

 ਇਕ  ਰੰਗਿ  ਰਚੈ  ਰਹੈ  ਲਿਵ  ਲਾਇ  ॥ 

 ਇਵ  ਛੂਟੈ  ਫਿਰਿ  ਫਾਸ  ਨ  ਪਾਇ  ॥੩੯॥ 

 ਬੀਰਾ  ਬੀਰਾ  ਕਰਿ  ਰਹੀ  ਬੀਰ  ਭਏ  ਬੈਰਾਇ  ॥ 

 ਬੀਰ  ਚਲੇ  ਘਰਿ  ਆਪਣੈ  ਬਹਿਣ  ਬਿਰਹਿ  ਜਲਿ  ਜਾਇ  ॥ 

 ਬਾਬੁਲ  ਕੈ  ਘਰਿ  ਬੇਟੜੀ  ਬਾਲੀ  ਬਾਲੈ  ਨੇਹਿ  ॥ 

 ਜੇ  ਲੋੜਹਿ  ਵਰੁ  ਕਾਮਣੀ  ਸਤਿਗੁਰੁ  ਸੇਵਹਿ  ਤੇਹਿ  ॥ 

 ਬਿਰਲੋ  ਗਿਆਨੀ  ਬੂਝਣਉ  ਸਤਿਗੁਰੁ  ਸਾਚਿ  ਮਿਲੇਇ  ॥ 

 ਠਾਕੁਰ  ਹਾਥਿ  ਵਡਾਈਆ  ਜੈ  ਭਾਵੈ  ਤੈ  ਦੇਇ  ॥ 

 ਬਾਣੀ  ਬਿਰਲਉ  ਬੀਚਾਰਸੀ  ਜੇ  ਕੋ  ਗੁਰਮੁਖਿ  ਹੋਇ  ॥ 

 ਇਹ  ਬਾਣੀ  ਮਹਾ  ਪੁਰਖ  ਕੀ  ਨਿਜ  ਘਰਿ  ਵਾਸਾ  ਹੋਇ  ॥੪੦॥ 

 ਭਨਿ  ਭਨਿ  ਘੜੀਐ  ਘੜਿ  ਘੜਿ  ਭਜੈ  ਢਾਹਿ  ਉਸਾਰੈ  ਉਸਰੇ  ਢਾਹੈ  ॥ 

 ਸਰ  ਭਰਿ  ਸੋਖੈ  ਭੀ  ਭਰਿ  ਪੋਖੈ  ਸਮਰਥ  ਵੇਪਰਵਾਹੈ  ॥ 

 ਭਰਮਿ  ਭੁਲਾਨੇ  ਭਏ  ਦਿਵਾਨੇ  ਵਿਣੁ  ਭਾਗਾ  ਕਿਆ  ਪਾਈਐ  ॥ 

 ਗੁਰਮੁਖਿ  ਗਿਆਨੁ  ਡੋਰੀ  ਪ੍ਰਭਿ  ਪਕੜੀ  ਜਿਨ  ਖਿੰਚੈ  ਤਿਨ  ਜਾਈਐ  ॥ 

 ਹਰਿ  ਗੁਣ  ਗਾਇ  ਸਦਾ  ਰੰਗਿ  ਰਾਤੇ  ਬਹੁੜਿ  ਨ  ਪਛੋਤਾਈਐ  ॥ 

 ਭਭੈ  ਭਾਲਹਿ  ਗੁਰਮੁਖਿ  ਬੂਝਹਿ  ਤਾ  ਨਿਜ  ਘਰਿ  ਵਾਸਾ  ਪਾਈਐ  ॥ 

 ਭਭੈ  ਭਉਜਲੁ  ਮਾਰਗੁ  ਵਿਖੜਾ  ਆਸ  ਨਿਰਾਸਾ  ਤਰੀਐ  ॥ 

 ਗੁਰ  ਪਰਸਾਦੀ  ਆਪੋ  ਚੀਨੈ੍  ਜੀਵਤਿਆ  ਇਵ  ਮਰੀਐ  ॥੪੧॥ 

 ਮਾਇਆ  ਮਾਇਆ  ਕਰਿ  ਮੁਏ  ਮਾਇਆ  ਕਿਸੈ  ਨ  ਸਾਥਿ  ॥ 

 ਹੰਸੁ  ਚਲੈ  ਉਠਿ  ਡੁਮਣੋ  ਮਾਇਆ  ਭੂਲੀ  ਆਥਿ  ॥ 

 ਮਨੁ  ਝੂਠਾ  ਜਮਿ  ਜੋਹਿਆ  ਅਵਗੁਣ  ਚਲਹਿ  ਨਾਲਿ  ॥ 

 ਮਨ  ਮਹਿ  ਮਨੁ  ਉਲਟੋ  ਮਰੈ  ਜੇ  ਗੁਣ  ਹੋਵਹਿ  ਨਾਲਿ  ॥ 

 ਮੇਰੀ  ਮੇਰੀ  ਕਰਿ  ਮੁਏ  ਵਿਣੁ  ਨਾਵੈ  ਦੁਖੁ  ਭਾਲਿ  ॥ 

 ਗੜ  ਮੰਦਰ  ਮਹਲਾ  ਕਹਾ  ਜਿਉ  ਬਾਜੀ  ਦੀਬਾਣੁ  ॥ 

 ਨਾਨਕ  ਸਚੇ  ਨਾਮ  ਵਿਣੁ  ਝੂਠਾ  ਆਵਣ  ਜਾਣੁ  ॥ 

 ਆਪੇ  ਚਤੁਰੁ  ਸਰੂਪੁ  ਹੈ  ਆਪੇ  ਜਾਣੁ  ਸੁਜਾਣੁ  ॥੪੨॥ 

 ਜੋ  ਆਵਹਿ  ਸੇ  ਜਾਹਿ  ਫੁਨਿ  ਆਇ  ਗਏ  ਪਛੁਤਾਹਿ  ॥ 

 ਲਖ  ਚਉਰਾਸੀਹ  ਮੇਦਨੀ  ਘਟੈ  ਨ  ਵਧੈ  ਉਤਾਹਿ  ॥ 

 ਸੇ  ਜਨ  ਉਬਰੇ  ਜਿਨ  ਹਰਿ  ਭਾਇਆ  ॥ 

 ਧੰਧਾ  ਮੁਆ  ਵਿਗੂਤੀ  ਮਾਇਆ  ॥ 

 ਜੋ  ਦੀਸੈ  ਸੋ  ਚਾਲਸੀ  ਕਿਸ  ਕਉ  ਮੀਤੁ  ਕਰੇਉ  ॥ 

 ਜੀਉ  ਸਮਪਉ  ਆਪਣਾ  ਤਨੁ  ਮਨੁ  ਆਗੈ  ਦੇਉ  ॥ 

 ਅਸਥਿਰੁ  ਕਰਤਾ  ਤੂ  ਧਣੀ  ਤਿਸ  ਹੀ  ਕੀ  ਮੈ  ਓਟ  ॥ 

 ਗੁਣ  ਕੀ  ਮਾਰੀ  ਹਉ  ਮੁਈ  ਸਬਦਿ  ਰਤੀ  ਮਨਿ  ਚੋਟ  ॥੪੩॥ 

 ਰਾਣਾ  ਰਾਉ  ਨ  ਕੋ  ਰਹੈ  ਰੰਗੁ  ਨ  ਤੁੰਗੁ  ਫਕੀਰੁ  ॥ 

 ਵਾਰੀ  ਆਪੋ  ਆਪਣੀ  ਕੋਇ  ਨ  ਬੰਧੈ  ਧੀਰ  ॥ 

 ਰਾਹੁ  ਬੁਰਾ  ਭੀਹਾਵਲਾ  ਸਰ  ਡੂਗਰ  ਅਸਗਾਹ  ॥ 

 ਮੈ  ਤਨਿ  ਅਵਗਣ  ਝੁਰਿ  ਮੁਈ  ਵਿਣੁ  ਗੁਣ  ਕਿਉ  ਘਰਿ  ਜਾਹ  ॥ 

 ਗੁਣੀਆ  ਗੁਣ  ਲੇ  ਪ੍ਰਭ  ਮਿਲੇ  ਕਿਉ  ਤਿਨ  ਮਿਲਉ  ਪਿਆਰਿ  ॥ 

 ਤਿਨ  ਹੀ  ਜੈਸੀ  ਥੀ  ਰਹਾਂ  ਜਪਿ  ਜਪਿ  ਰਿਦੈ  ਮੁਰਾਰਿ  ॥ 

 ਅਵਗੁਣੀ  ਭਰਪੂਰ  ਹੈ  ਗੁਣ  ਭੀ  ਵਸਹਿ  ਨਾਲਿ  ॥ 

 ਵਿਣੁ  ਸਤਗੁਰ  ਗੁਣ  ਨ  ਜਾਪਨੀ  ਜਿਚਰੁ  ਸਬਦਿ  ਨ  ਕਰੇ  ਬੀਚਾਰੁ  ॥੪੪॥ 

 ਲਸਕਰੀਆ  ਘਰ  ਸੰਮਲੇ  ਆਏ  ਵਜਹੁ  ਲਿਖਾਇ  ॥ 

 ਕਾਰ  ਕਮਾਵਹਿ  ਸਿਰਿ  ਧਣੀ  ਲਾਹਾ  ਪਲੈ  ਪਾਇ  ॥ 

 ਲਬੁ  ਲੋਭੁ  ਬੁਰਿਆਈਆ  ਛੋਡੇ  ਮਨਹੁ  ਵਿਸਾਰਿ  ॥ 

 ਗੜਿ  ਦੋਹੀ  ਪਾਤਿਸਾਹ  ਕੀ  ਕਦੇ  ਨ  ਆਵੈ  ਹਾਰਿ  ॥ 

 ਚਾਕਰੁ  ਕਹੀਐ  ਖਸਮ  ਕਾ  ਸਉਹੇ  ਉਤਰ  ਦੇਇ  ॥ 

 ਵਜਹੁ  ਗਵਾਏ  ਆਪਣਾ  ਤਖਤਿ  ਨ  ਬੈਸਹਿ  ਸੇਇ  ॥ 

 ਪ੍ਰੀਤਮ  ਹਥਿ  ਵਡਿਆਈਆ  ਜੈ  ਭਾਵੈ  ਤੈ  ਦੇਇ  ॥ 

 ਆਪਿ  ਕਰੇ  ਕਿਸੁ  ਆਖੀਐ  ਅਵਰੁ  ਨ  ਕੋਇ  ਕਰੇਇ  ॥੪੫॥ 

 ਬੀਜਉ  ਸੂਝੈ  ਕੋ  ਨਹੀ  ਬਹੈ  ਦੁਲੀਚਾ  ਪਾਇ  ॥ 

 ਨਰਕ  ਨਿਵਾਰਣੁ  ਨਰਹ  ਨਰੁ  ਸਾਚਉ  ਸਾਚੈ  ਨਾਇ  ॥ 

 ਵਣੁ  ਤ੍ਰਿਣੁ  ਢੂਢਤ  ਫਿਰਿ  ਰਹੀ  ਮਨ  ਮਹਿ  ਕਰਉ  ਬੀਚਾਰੁ  ॥ 

 ਲਾਲ  ਰਤਨ  ਬਹੁ  ਮਾਣਕੀ  ਸਤਿਗੁਰ  ਹਾਥਿ  ਭੰਡਾਰੁ  ॥ 

 ਊਤਮੁ  ਹੋਵਾ  ਪ੍ਰਭੁ  ਮਿਲੈ  ਇਕ  ਮਨਿ  ਏਕੈ  ਭਾਇ  ॥ 

 ਨਾਨਕ  ਪ੍ਰੀਤਮ  ਰਸਿ  ਮਿਲੇ  ਲਾਹਾ  ਲੈ  ਪਰਥਾਇ  ॥ 

 ਰਚਨਾ  ਰਾਚਿ  ਜਿਨਿ  ਰਚੀ  ਜਿਨਿ  ਸਿਰਿਆ  ਆਕਾਰੁ  ॥ 

 ਗੁਰਮੁਖਿ  ਬੇਅੰਤੁ  ਧਿਆਈਐ  ਅੰਤੁ  ਨ  ਪਾਰਾਵਾਰੁ  ॥੪੬॥ 

 ੜਾੜੈ  ਰੂੜਾ  ਹਰਿ  ਜੀਉ  ਸੋਈ  ॥ 

 ਤਿਸੁ  ਬਿਨੁ  ਰਾਜਾ  ਅਵਰੁ  ਨ  ਕੋਈ  ॥ 

 ੜਾੜੈ  ਗਾਰੁੜੁ  ਤੁਮ  ਸੁਣਹੁ  ਹਰਿ  ਵਸੈ  ਮਨ  ਮਾਹਿ  ॥ 

 ਗੁਰ  ਪਰਸਾਦੀ  ਹਰਿ  ਪਾਈਐ  ਮਤੁ  ਕੋ  ਭਰਮਿ  ਭੁਲਾਹਿ  ॥ 

 ਸੋ  ਸਾਹੁ  ਸਾਚਾ  ਜਿਸੁ  ਹਰਿ  ਧਨੁ  ਰਾਸਿ  ॥ 

 ਗੁਰਮੁਖਿ  ਪੂਰਾ  ਤਿਸੁ  ਸਾਬਾਸਿ  ॥ 

 ਰੂੜੀ  ਬਾਣੀ  ਹਰਿ  ਪਾਇਆ  ਗੁਰ  ਸਬਦੀ  ਬੀਚਾਰਿ  ॥ 

 ਆਪੁ  ਗਇਆ  ਦੁਖੁ  ਕਟਿਆ  ਹਰਿ  ਵਰੁ  ਪਾਇਆ  ਨਾਰਿ  ॥੪੭॥ 

 ਸੁਇਨਾ  ਰੁਪਾ  ਸੰਚੀਐ  ਧਨੁ  ਕਾਚਾ  ਬਿਖੁ  ਛਾਰੁ  ॥ 

 ਸਾਹੁ  ਸਦਾਏ  ਸੰਚਿ  ਧਨੁ  ਦੁਬਿਧਾ  ਹੋਇ  ਖੁਆਰੁ  ॥ 

 ਸਚਿਆਰੀ  ਸਚੁ  ਸੰਚਿਆ  ਸਾਚਉ  ਨਾਮੁ  ਅਮੋਲੁ  ॥ 

 ਹਰਿ  ਨਿਰਮਾਇਲੁ  ਊਜਲੋ  ਪਤਿ  ਸਾਚੀ  ਸਚੁ  ਬੋਲੁ  ॥ 

 ਸਾਜਨੁ  ਮੀਤੁ  ਸੁਜਾਣੁ  ਤੂ  ਤੂ  ਸਰਵਰੁ  ਤੂ  ਹੰਸੁ  ॥ 

 ਸਾਚਉ  ਠਾਕੁਰੁ  ਮਨਿ  ਵਸੈ  ਹਉ  ਬਲਿਹਾਰੀ  ਤਿਸੁ  ॥ 

 ਮਾਇਆ  ਮਮਤਾ  ਮੋਹਣੀ  ਜਿਨਿ  ਕੀਤੀ  ਸੋ  ਜਾਣੁ  ॥ 

 ਬਿਖਿਆ  ਅੰਮ੍ਰਿਤੁ  ਏਕੁ  ਹੈ  ਬੂਝੈ  ਪੁਰਖੁ  ਸੁਜਾਣੁ  ॥੪੮॥ 

 ਖਿਮਾ  ਵਿਹੂਣੇ  ਖਪਿ  ਗਏ  ਖੂਹਣਿ  ਲਖ  ਅਸੰਖ  ॥ 

 ਗਣਤ  ਨ  ਆਵੈ  ਕਿਉ  ਗਣੀ  ਖਪਿ  ਖਪਿ  ਮੁਏ  ਬਿਸੰਖ  ॥ 

 ਖਸਮੁ  ਪਛਾਣੈ  ਆਪਣਾ  ਖੂਲੈ  ਬੰਧੁ  ਨ  ਪਾਇ  ॥ 

 ਸਬਦਿ  ਮਹਲੀ  ਖਰਾ  ਤੂ  ਖਿਮਾ  ਸਚੁ  ਸੁਖ  ਭਾਇ  ॥ 

 ਖਰਚੁ  ਖਰਾ  ਧਨੁ  ਧਿਆਨੁ  ਤੂ  ਆਪੇ  ਵਸਹਿ  ਸਰੀਰਿ  ॥ 

 ਮਨਿ  ਤਨਿ  ਮੁਖਿ  ਜਾਪੈ  ਸਦਾ  ਗੁਣ  ਅੰਤਰਿ  ਮਨਿ  ਧੀਰ  ॥ 

 ਹਉਮੈ  ਖਪੈ  ਖਪਾਇਸੀ  ਬੀਜਉ  ਵਥੁ  ਵਿਕਾਰੁ  ॥ 

 ਜੰਤ  ਉਪਾਇ  ਵਿਚਿ  ਪਾਇਅਨੁ  ਕਰਤਾ  ਅਲਗੁ  ਅਪਾਰੁ  ॥੪੯॥ 

 ਸ੍ਰਿਸਟੇ  ਭੇਉ  ਨ  ਜਾਣੈ  ਕੋਇ  ॥ 

 ਸ੍ਰਿਸਟਾ  ਕਰੈ  ਸੁ  ਨਿਹਚਉ  ਹੋਇ  ॥ 

 ਸੰਪੈ  ਕਉ  ਈਸਰੁ  ਧਿਆਈਐ  ॥ 

 ਸੰਪੈ  ਪੁਰਬਿ  ਲਿਖੇ  ਕੀ  ਪਾਈਐ  ॥ 

 ਸੰਪੈ  ਕਾਰਣਿ  ਚਾਕਰ  ਚੋਰ  ॥ 

 ਸੰਪੈ  ਸਾਥਿ  ਨ  ਚਾਲੈ  ਹੋਰ  ॥ 

 ਬਿਨੁ  ਸਾਚੇ  ਨਹੀ  ਦਰਗਹ  ਮਾਨੁ  ॥ 

 ਹਰਿ  ਰਸੁ  ਪੀਵੈ  ਛੁਟੈ  ਨਿਦਾਨਿ  ॥੫੦॥ 

 ਹੇਰਤ  ਹੇਰਤ  ਹੇ  ਸਖੀ  ਹੋਇ  ਰਹੀ  ਹੈਰਾਨੁ  ॥ 

 ਹਉ  ਹਉ  ਕਰਤੀ  ਮੈ  ਮੁਈ  ਸਬਦਿ  ਰਵੈ  ਮਨਿ  ਗਿਆਨੁ  ॥ 

 ਹਾਰ  ਡੋਰ  ਕੰਕਨ  ਘਣੇ  ਕਰਿ  ਥਾਕੀ  ਸੀਗਾਰੁ  ॥ 

 ਮਿਲਿ  ਪ੍ਰੀਤਮ  ਸੁਖੁ  ਪਾਇਆ  ਸਗਲ  ਗੁਣਾ  ਗਲਿ  ਹਾਰੁ  ॥ 

 ਨਾਨਕ  ਗੁਰਮੁਖਿ  ਪਾਈਐ  ਹਰਿ  ਸਿਉ  ਪ੍ਰੀਤਿ  ਪਿਆਰੁ  ॥ 

 ਹਰਿ  ਬਿਨੁ  ਕਿਨਿ  ਸੁਖੁ  ਪਾਇਆ  ਦੇਖਹੁ  ਮਨਿ  ਬੀਚਾਰਿ  ॥ 

 ਹਰਿ  ਪੜਣਾ  ਹਰਿ  ਬੁਝਣਾ  ਹਰਿ  ਸਿਉ  ਰਖਹੁ  ਪਿਆਰੁ  ॥ 

 ਹਰਿ  ਜਪੀਐ  ਹਰਿ  ਧਿਆਈਐ  ਹਰਿ  ਕਾ  ਨਾਮੁ  ਅਧਾਰੁ  ॥੫੧॥ 

 ਲੇਖੁ  ਨ  ਮਿਟਈ  ਹੇ  ਸਖੀ  ਜੋ  ਲਿਖਿਆ  ਕਰਤਾਰਿ  ॥ 

 ਆਪੇ  ਕਾਰਣੁ  ਜਿਨਿ  ਕੀਆ  ਕਰਿ  ਕਿਰਪਾ  ਪਗੁ  ਧਾਰਿ  ॥ 

 ਕਰਤੇ  ਹਥਿ  ਵਡਿਆਈਆ  ਬੂਝਹੁ  ਗੁਰ  ਬੀਚਾਰਿ  ॥ 

 ਲਿਖਿਆ  ਫੇਰਿ  ਨ  ਸਕੀਐ  ਜਿਉ  ਭਾਵੀ  ਤਿਉ  ਸਾਰਿ  ॥ 

 ਨਦਰਿ  ਤੇਰੀ  ਸੁਖੁ  ਪਾਇਆ  ਨਾਨਕ  ਸਬਦੁ  ਵੀਚਾਰਿ  ॥ 

 ਮਨਮੁਖ  ਭੂਲੇ  ਪਚਿ  ਮੁਏ  ਉਬਰੇ  ਗੁਰ  ਬੀਚਾਰਿ  ॥ 

 ਜਿ  ਪੁਰਖੁ  ਨਦਰਿ  ਨ  ਆਵਈ  ਤਿਸ  ਕਾ  ਕਿਆ  ਕਰਿ  ਕਹਿਆ  ਜਾਇ  ॥ 

 ਬਲਿਹਾਰੀ  ਗੁਰ  ਆਪਣੇ  ਜਿਨਿ  ਹਿਰਦੈ  ਦਿਤਾ  ਦਿਖਾਇ  ॥੫੨॥ 

 ਪਾਧਾ  ਪੜਿਆ  ਆਖੀਐ  ਬਿਦਿਆ  ਬਿਚਰੈ  ਸਹਜਿ  ਸੁਭਾਇ  ॥ 

 ਬਿਦਿਆ  ਸੋਧੈ  ਤਤੁ  ਲਹੈ  ਰਾਮ  ਨਾਮ  ਲਿਵ  ਲਾਇ  ॥ 

 ਮਨਮੁਖੁ  ਬਿਦਿਆ  ਬਿਕ੍ਰਦਾ  ਬਿਖੁ  ਖਟੇ  ਬਿਖੁ  ਖਾਇ  ॥ 

 ਮੂਰਖੁ  ਸਬਦੁ  ਨ  ਚੀਨਈ  ਸੂਝ  ਬੂਝ  ਨਹ  ਕਾਇ  ॥੫੩॥ 

 ਪਾਧਾ  ਗੁਰਮੁਖਿ  ਆਖੀਐ  ਚਾਟੜਿਆ  ਮਤਿ  ਦੇਇ  ॥ 

 ਨਾਮੁ  ਸਮਾਲਹੁ  ਨਾਮੁ  ਸੰਗਰਹੁ  ਲਾਹਾ  ਜਗ  ਮਹਿ  ਲੇਇ  ॥ 

 ਸਚੀ  ਪਟੀ  ਸਚੁ  ਮਨਿ  ਪੜੀਐ  ਸਬਦੁ  ਸੁ  ਸਾਰੁ  ॥ 

 ਨਾਨਕ  ਸੋ  ਪੜਿਆ  ਸੋ  ਪੰਡਿਤੁ  ਬੀਨਾ  ਜਿਸੁ  ਰਾਮ  ਨਾਮੁ  ਗਲਿ  ਹਾਰੁ  ॥੫੪॥੧॥ 

Post a Comment

0 Comments
* Please Don't Spam Here. All the Comments are Reviewed by Admin.