Type Here to Get Search Results !

kirtan

ਦੁਖ ਭੰਜਨੀ ਸਾਹਿਬ


                           ਦੁਖ  ਭੰਜਨੀ  ਸਾਹਿਬ 


 ਗਉੜੀ  ਮਹਲਾ  ੫  ਮਾਂਝ  ॥ 

 ਦੁਖ  ਭੰਜਨੁ  ਤੇਰਾ  ਨਾਮੁ  ਜੀ  ਦੁਖ  ਭੰਜਨੁ  ਤੇਰਾ  ਨਾਮੁ  ॥ 

 ਆਠ  ਪਹਰ  ਆਰਾਧੀਐ  ਪੂਰਨ  ਸਤਿਗੁਰ  ਗਿਆਨੁ  ॥੧॥  ਰਹਾਉ  ॥ 

 ਜਿਤੁ  ਘਟਿ  ਵਸੈ  ਪਾਰਬ੍ਰਹਮੁ  ਸੋਈ  ਸੁਹਾਵਾ  ਥਾਉ  ॥ 

 ਜਮ  ਕੰਕਰੁ  ਨੇੜਿ  ਨ  ਆਵਈ  ਰਸਨਾ  ਹਰਿ  ਗੁਣ  ਗਾਉ  ॥੧॥ 

 ਸੇਵਾ  ਸੁਰਤਿ  ਨ  ਜਾਣੀਆ  ਨਾ  ਜਾਪੈ  ਆਰਾਧਿ  ॥ 

 ਓਟ  ਤੇਰੀ  ਜਗਜੀਵਨਾ  ਮੇਰੇ  ਠਾਕੁਰ  ਅਗਮ  ਅਗਾਧਿ  ॥੨॥ 

 ਭਏ  ਕ੍ਰਿਪਾਲ  ਗੁਸਾਈਆ  ਨਠੇ  ਸੋਗ  ਸੰਤਾਪ  ॥ 

 ਤਤੀ  ਵਾਉ  ਨ  ਲਗਈ  ਸਤਿਗੁਰਿ  ਰਖੇ  ਆਪਿ  ॥੩॥ 

 ਗੁਰੁ  ਨਾਰਾਇਣੁ  ਦਯੁ  ਗੁਰੁ  ਗੁਰੁ  ਸਚਾ  ਸਿਰਜਣਹਾਰੁ  ॥ 

 ਗੁਰਿ  ਤੁਠੈ  ਸਭ  ਕਿਛੁ  ਪਾਇਆ  ਜਨ  ਨਾਨਕ  ਸਦ  ਬਲਿਹਾਰ  ॥੪॥੨॥੧੭੦॥ 

 ਗਉੜੀ  ਮਹਲਾ  ੫  ॥ 

 ਸੂਕੇ  ਹਰੇ  ਕੀਏ  ਖਿਨ  ਮਾਹੇ  ॥ 

 ਅੰਮ੍ਰਿਤ  ਦ੍ਰਿਸਟਿ  ਸੰਚਿ  ਜੀਵਾਏ  ॥੧॥ 

 ਕਾਟੇ  ਕਸਟ  ਪੂਰੇ  ਗੁਰਦੇਵ  ॥ 

 ਸੇਵਕ  ਕਉ  ਦੀਨੀ  ਅਪੁਨੀ  ਸੇਵ  ॥੧॥  ਰਹਾਉ  ॥ 

 ਮਿਟਿ  ਗਈ  ਚਿੰਤ  ਪੁਨੀ  ਮਨ  ਆਸਾ  ॥ 

 ਕਰੀ  ਦਇਆ  ਸਤਿਗੁਰਿ  ਗੁਣਤਾਸਾ  ॥੨॥ 

 ਦੁਖ  ਨਾਠੇ  ਸੁਖ  ਆਇ  ਸਮਾਏ  ॥ 

 ਢੀਲ  ਨ  ਪਰੀ  ਜਾ  ਗੁਰਿ  ਫੁਰਮਾਏ  ॥੩॥ 

 ਇਛ  ਪੁਨੀ  ਪੂਰੇ  ਗੁਰ  ਮਿਲੇ  ॥ 

 ਨਾਨਕ  ਤੇ  ਜਨ  ਸੁਫਲ  ਫਲੇ  ॥੪॥੫੮॥੧੨੭॥ 

 ਗਉੜੀ  ਮਹਲਾ  ੫  ॥ 

 ਤਾਪ  ਗਏ  ਪਾਈ  ਪ੍ਰਭਿ  ਸਾਂਤਿ  ॥ 

 ਸੀਤਲ  ਭਏ  ਕੀਨੀ  ਪ੍ਰਭ  ਦਾਤਿ  ॥੧॥ 

 ਪ੍ਰਭ  ਕਿਰਪਾ  ਤੇ  ਭਏ  ਸੁਹੇਲੇ  ॥ 

 ਜਨਮ  ਜਨਮ  ਕੇ  ਬਿਛੁਰੇ  ਮੇਲੇ  ॥੧॥  ਰਹਾਉ  ॥ 

 ਸਿਮਰਤ  ਸਿਮਰਤ  ਪ੍ਰਭ  ਕਾ  ਨਾਉ  ॥ 

 ਸਗਲ  ਰੋਗ  ਕਾ  ਬਿਨਸਿਆ  ਥਾਉ  ॥੨॥ 

 ਸਹਜਿ  ਸੁਭਾਇ  ਬੋਲੈ  ਹਰਿ  ਬਾਣੀ  ॥ 

 ਆਠ  ਪਹਰ  ਪ੍ਰਭ  ਸਿਮਰਹੁ  ਪ੍ਰਾਣੀ  ॥੩॥ 

 ਦੂਖੁ  ਦਰਦੁ  ਜਮੁ  ਨੇੜਿ  ਨ  ਆਵੈ  ॥ 

 ਕਹੁ  ਨਾਨਕ  ਜੋ  ਹਰਿ  ਗੁਨ  ਗਾਵੈ  ॥੪॥੫੯॥੧੨੮॥ 

 ਗਉੜੀ  ਮਹਲਾ  ੫  ॥ 

 ਜਿਸੁ  ਸਿਮਰਤ  ਦੂਖੁ  ਸਭੁ  ਜਾਇ  ॥ 

 ਨਾਮੁ  ਰਤਨੁ  ਵਸੈ  ਮਨਿ  ਆਇ  ॥੧॥ 

 ਜਪਿ  ਮਨ  ਮੇਰੇ  ਗੋਵਿੰਦ  ਕੀ  ਬਾਣੀ  ॥ 

 ਸਾਧੂ  ਜਨ  ਰਾਮੁ  ਰਸਨ  ਵਖਾਣੀ  ॥੧॥  ਰਹਾਉ  ॥ 

 ਇਕਸੁ  ਬਿਨੁ  ਨਾਹੀ  ਦੂਜਾ  ਕੋਇ  ॥ 

 ਜਾ  ਕੀ  ਦ੍ਰਿਸਟਿ  ਸਦਾ  ਸੁਖੁ  ਹੋਇ  ॥੨॥ 

 ਸਾਜਨੁ  ਮੀਤੁ  ਸਖਾ  ਕਰਿ  ਏਕੁ  ॥ 

 ਹਰਿ  ਹਰਿ  ਅਖਰ  ਮਨ  ਮਹਿ  ਲੇਖੁ  ॥੩॥ 

 ਰਵਿ  ਰਹਿਆ  ਸਰਬਤ  ਸੁਆਮੀ  ॥ 

 ਗੁਣ  ਗਾਵੈ  ਨਾਨਕੁ  ਅੰਤਰਜਾਮੀ  ॥੪॥੬੨॥੧੩੧॥ 

 ਗਉੜੀ  ਮਹਲਾ  ੫  ॥ 

 ਕੋਟਿ  ਬਿਘਨ  ਹਿਰੇ  ਖਿਨ  ਮਾਹਿ  ॥ 

 ਹਰਿ  ਹਰਿ  ਕਥਾ  ਸਾਧਸੰਗਿ  ਸੁਨਾਹਿ  ॥੧॥ 

 ਪੀਵਤ  ਰਾਮ  ਰਸੁ  ਅੰਮ੍ਰਿਤ  ਗੁਣ  ਜਾਸੁ  ॥ 

 ਜਪਿ  ਹਰਿ  ਚਰਣ  ਮਿਟੀ  ਖੁਧਿ  ਤਾਸੁ  ॥੧॥  ਰਹਾਉ  ॥ 

 ਸਰਬ  ਕਲਿਆਣ  ਸੁਖ  ਸਹਜ  ਨਿਧਾਨ  ॥ 

 ਜਾ  ਕੈ  ਰਿਦੈ  ਵਸਹਿ  ਭਗਵਾਨ  ॥੨॥ 

 ਅਉਖਧ  ਮੰਤ੍ਰ  ਤੰਤ  ਸਭਿ  ਛਾਰੁ  ॥ 

 ਕਰਣੈਹਾਰੁ  ਰਿਦੇ  ਮਹਿ  ਧਾਰੁ  ॥੩॥ 

 ਤਜਿ  ਸਭਿ  ਭਰਮ  ਭਜਿਓ  ਪਾਰਬ੍ਰਹਮੁ  ॥ 

 ਕਹੁ  ਨਾਨਕ  ਅਟਲ  ਇਹੁ  ਧਰਮੁ  ॥੪॥੮੦॥੧੪੯॥ 

 ਗਉੜੀ  ਮਹਲਾ  ੫  ॥ 

 ਸਾਂਤਿ  ਭਈ  ਗੁਰ  ਗੋਬਿਦਿ  ਪਾਈ  ॥ 

 ਤਾਪ  ਪਾਪ  ਬਿਨਸੇ  ਮੇਰੇ  ਭਾਈ  ॥੧॥  ਰਹਾਉ  ॥ 

 ਰਾਮ  ਨਾਮੁ  ਨਿਤ  ਰਸਨ  ਬਖਾਨ  ॥ 

 ਬਿਨਸੇ  ਰੋਗ  ਭਏ  ਕਲਿਆਨ  ॥੧॥ 

 ਪਾਰਬ੍ਰਹਮ  ਗੁਣ  ਅਗਮ  ਬੀਚਾਰ  ॥ 

 ਸਾਧੂ  ਸੰਗਮਿ  ਹੈ  ਨਿਸਤਾਰ  ॥੨॥ 

 ਨਿਰਮਲ  ਗੁਣ  ਗਾਵਹੁ  ਨਿਤ  ਨੀਤ  ॥ 

 ਗਈ  ਬਿਆਧਿ  ਉਬਰੇ  ਜਨ  ਮੀਤ  ॥੩॥ 

 ਮਨ  ਬਚ  ਕ੍ਰਮ  ਪ੍ਰਭੁ  ਅਪਨਾ  ਧਿਆਈ  ॥ 

 ਨਾਨਕ  ਦਾਸ  ਤੇਰੀ  ਸਰਣਾਈ  ॥੪॥੧੦੨॥੧੭੧॥ 

 ਗਉੜੀ  ਮਹਲਾ  ੫  ॥ 

 ਨੇਤ੍ਰ  ਪ੍ਰਗਾਸੁ  ਕੀਆ  ਗੁਰਦੇਵ  ॥ 

 ਭਰਮ  ਗਏ  ਪੂਰਨ  ਭਈ  ਸੇਵ  ॥੧॥  ਰਹਾਉ  ॥ 

 ਸੀਤਲਾ  ਤੇ  ਰਖਿਆ  ਬਿਹਾਰੀ  ॥ 

 ਪਾਰਬ੍ਰਹਮ  ਪ੍ਰਭ  ਕਿਰਪਾ  ਧਾਰੀ  ॥੧॥ 

 ਨਾਨਕ  ਨਾਮੁ  ਜਪੈ  ਸੋ  ਜੀਵੈ  ॥ 

 ਸਾਧਸੰਗਿ  ਹਰਿ  ਅੰਮ੍ਰਿਤੁ  ਪੀਵੈ  ॥੨॥੧੦੩॥੧੭੨॥ 

 ਗਉੜੀ  ਮਹਲਾ  ੫  ॥ 

 ਥਿਰੁ  ਘਰਿ  ਬੈਸਹੁ  ਹਰਿ  ਜਨ  ਪਿਆਰੇ  ॥ 

 ਸਤਿਗੁਰਿ  ਤੁਮਰੇ  ਕਾਜ  ਸਵਾਰੇ  ॥੧॥  ਰਹਾਉ  ॥ 

 ਦੁਸਟ  ਦੂਤ  ਪਰਮੇਸਰਿ  ਮਾਰੇ  ॥ 

 ਜਨ  ਕੀ  ਪੈਜ  ਰਖੀ  ਕਰਤਾਰੇ  ॥੧॥ 

 ਬਾਦਿਸਾਹ  ਸਾਹ  ਸਭ  ਵਸਿ  ਕਰਿ  ਦੀਨੇ  ॥ 

 ਅੰਮ੍ਰਿਤ  ਨਾਮ  ਮਹਾ  ਰਸ  ਪੀਨੇ  ॥੨॥ 

 ਨਿਰਭਉ  ਹੋਇ  ਭਜਹੁ  ਭਗਵਾਨ  ॥ 

 ਸਾਧਸੰਗਤਿ  ਮਿਲਿ  ਕੀਨੋ  ਦਾਨੁ  ॥੩॥ 

 ਸਰਣਿ  ਪਰੇ  ਪ੍ਰਭ  ਅੰਤਰਜਾਮੀ  ॥ 

 ਨਾਨਕ  ਓਟ  ਪਕਰੀ  ਪ੍ਰਭ  ਸੁਆਮੀ  ॥੪॥੧੦੮॥ 

 ਗਉੜੀ  ਮਹਲਾ  ੫  ॥ 

 ਰਾਖੁ  ਪਿਤਾ  ਪ੍ਰਭ  ਮੇਰੇ  ॥ 

 ਮੋਹਿ  ਨਿਰਗੁਨੁ  ਸਭ  ਗੁਨ  ਤੇਰੇ  ॥੧॥  ਰਹਾਉ  ॥ 

 ਪੰਚ  ਬਿਖਾਦੀ  ਏਕੁ  ਗਰੀਬਾ  ਰਾਖਹੁ  ਰਾਖਨਹਾਰੇ  ॥ 

 ਖੇਦੁ  ਕਰਹਿ  ਅਰੁ  ਬਹੁਤੁ  ਸੰਤਾਵਹਿ  ਆਇਓ  ਸਰਨਿ  ਤੁਹਾਰੇ  ॥੧॥ 

 ਕਰਿ  ਕਰਿ  ਹਾਰਿਓ  ਅਨਿਕ  ਬਹੁ  ਭਾਤੀ  ਛੋਡਹਿ  ਕਤਹੂੰ  ਨਾਹੀ  ॥ 

 ਏਕ  ਬਾਤ  ਸੁਨਿ  ਤਾਕੀ  ਓਟਾ  ਸਾਧਸੰਗਿ  ਮਿਟਿ  ਜਾਹੀ  ॥੨॥ 

 ਕਰਿ  ਕਿਰਪਾ  ਸੰਤ  ਮਿਲੇ  ਮੋਹਿ  ਤਿਨ  ਤੇ  ਧੀਰਜੁ  ਪਾਇਆ  ॥ 

 ਸੰਤੀ  ਮੰਤੁ  ਦੀਓ  ਮੋਹਿ  ਨਿਰਭਉ  ਗੁਰ  ਕਾ  ਸਬਦੁ  ਕਮਾਇਆ  ॥੩॥ 

 ਜੀਤਿ  ਲਏ  ਓਇ  ਮਹਾ  ਬਿਖਾਦੀ  ਸਹਜ  ਸੁਹੇਲੀ  ਬਾਣੀ  ॥ 

 ਕਹੁ  ਨਾਨਕ  ਮਨਿ  ਭਇਆ  ਪਰਗਾਸਾ  ਪਾਇਆ  ਪਦੁ  ਨਿਰਬਾਣੀ  ॥੪॥੪॥੧੨੫॥ 

 ਬਿਲਾਵਲੁ  ਮਹਲਾ  ੫  ॥ 

 ਸਰਬ  ਕਲਿਆਣ  ਕੀਏ  ਗੁਰਦੇਵ  ॥ 

 ਸੇਵਕੁ  ਅਪਨੀ  ਲਾਇਓ  ਸੇਵ  ॥ 

 ਬਿਘਨੁ  ਨ  ਲਾਗੈ  ਜਪਿ  ਅਲਖ  ਅਭੇਵ  ॥੧॥ 

 ਧਰਤਿ  ਪੁਨੀਤ  ਭਈ  ਗੁਨ  ਗਾਏ  ॥ 

 ਦੁਰਤੁ  ਗਇਆ  ਹਰਿ  ਨਾਮੁ  ਧਿਆਏ  ॥੧॥  ਰਹਾਉ  ॥ 

 ਸਭਨੀ  ਥਾਂਈ  ਰਵਿਆ  ਆਪਿ  ॥ 

 ਆਦਿ  ਜੁਗਾਦਿ  ਜਾ  ਕਾ  ਵਡ  ਪਰਤਾਪੁ  ॥ 

 ਗੁਰ  ਪਰਸਾਦਿ  ਨ  ਹੋਇ  ਸੰਤਾਪੁ  ॥੨॥ 

 ਗੁਰ  ਕੇ  ਚਰਨ  ਲਗੇ  ਮਨਿ  ਮੀਠੇ  ॥ 

 ਨਿਰਬਿਘਨ  ਹੋਇ  ਸਭ  ਥਾਂਈ  ਵੂਠੇ  ॥ 

 ਸਭਿ  ਸੁਖ  ਪਾਏ  ਸਤਿਗੁਰ  ਤੂਠੇ  ॥੩॥ 

 ਪਾਰਬ੍ਰਹਮ  ਪ੍ਰਭ  ਭਏ  ਰਖਵਾਲੇ  ॥ 

 ਜਿਥੈ  ਕਿਥੈ  ਦੀਸਹਿ  ਨਾਲੇ  ॥ 

 ਨਾਨਕ  ਦਾਸ  ਖਸਮਿ  ਪ੍ਰਤਿਪਾਲੇ  ॥੪॥੨॥ 

 ਬਿਲਾਵਲੁ  ਮਹਲਾ  ੫  ॥ 

 ਚਰਨ  ਕਮਲ  ਪ੍ਰਭ  ਹਿਰਦੈ  ਧਿਆਏ  ॥ 

 ਰੋਗ  ਗਏ  ਸਗਲੇ  ਸੁਖ  ਪਾਏ  ॥੧॥ 

 ਗੁਰਿ  ਦੁਖੁ  ਕਾਟਿਆ  ਦੀਨੋ  ਦਾਨੁ  ॥ 

 ਸਫਲ  ਜਨਮੁ  ਜੀਵਨ  ਪਰਵਾਨੁ  ॥੧॥  ਰਹਾਉ  ॥ 

 ਅਕਥ  ਕਥਾ  ਅੰਮ੍ਰਿਤ  ਪ੍ਰਭ  ਬਾਨੀ  ॥ 

 ਕਹੁ  ਨਾਨਕ  ਜਪਿ  ਜੀਵੇ  ਗਿਆਨੀ  ॥੨॥੨॥੨੦॥ 

 ਬਿਲਾਵਲੁ  ਮਹਲਾ  ੫  ॥ 

 ਸਾਂਤਿ  ਪਾਈ  ਗੁਰਿ  ਸਤਿਗੁਰਿ  ਪੂਰੇ  ॥ 

 ਸੁਖ  ਉਪਜੇ  ਬਾਜੇ  ਅਨਹਦ  ਤੂਰੇ  ॥੧॥  ਰਹਾਉ  ॥ 

 ਤਾਪ  ਪਾਪ  ਸੰਤਾਪ  ਬਿਨਾਸੇ  ॥ 

 ਹਰਿ  ਸਿਮਰਤ  ਕਿਲਵਿਖ  ਸਭਿ  ਨਾਸੇ  ॥੧॥ 

 ਅਨਦੁ  ਕਰਹੁ  ਮਿਲਿ  ਸੁੰਦਰ  ਨਾਰੀ  ॥ 

 ਗੁਰਿ  ਨਾਨਕਿ  ਮੇਰੀ  ਪੈਜ  ਸਵਾਰੀ  ॥੨॥੩॥੨੧॥ 

 ਬਿਲਾਵਲੁ  ਮਹਲਾ  ੫  ॥ 

 ਸਗਲ  ਅਨੰਦੁ  ਕੀਆ  ਪਰਮੇਸਰਿ  ਅਪਣਾ  ਬਿਰਦੁ  ਸਮ੍ਹਾਰਿਆ  ॥ 

 ਸਾਧ  ਜਨਾ  ਹੋਏ  ਕਿਰਪਾਲਾ  ਬਿਗਸੇ  ਸਭਿ  ਪਰਵਾਰਿਆ  ॥੧॥ 

 ਕਾਰਜੁ  ਸਤਿਗੁਰਿ  ਆਪਿ  ਸਵਾਰਿਆ  ॥ 

 ਵਡੀ  ਆਰਜਾ  ਹਰਿ  ਗੋਬਿੰਦ  ਕੀ  ਸੂਖ  ਮੰਗਲ  ਕਲਿਆਣ  ਬੀਚਾਰਿਆ  ॥੧॥  ਰਹਾਉ  ॥ 

 ਵਣ  ਤ੍ਰਿਣ  ਤ੍ਰਿਭਵਣ  ਹਰਿਆ  ਹੋਏ  ਸਗਲੇ  ਜੀਅ  ਸਾਧਾਰਿਆ  ॥ 

 ਮਨ  ਇਛੇ  ਨਾਨਕ  ਫਲ  ਪਾਏ  ਪੂਰਨ  ਇਛ  ਪੁਜਾਰਿਆ  ॥੨॥੫॥੨੩॥ 

 ਬਿਲਾਵਲੁ  ਮਹਲਾ  ੫  ॥ 

 ਰੋਗੁ  ਗਇਆ  ਪ੍ਰਭਿ  ਆਪਿ  ਗਵਾਇਆ  ॥ 

 ਨੀਦ  ਪਈ  ਸੁਖ  ਸਹਜ  ਘਰੁ  ਆਇਆ  ॥੧॥  ਰਹਾਉ  ॥ 

 ਰਜਿ  ਰਜਿ  ਭੋਜਨੁ  ਖਾਵਹੁ  ਮੇਰੇ  ਭਾਈ  ॥ 

 ਅੰਮ੍ਰਿਤ  ਨਾਮੁ  ਰਿਦ  ਮਾਹਿ  ਧਿਆਈ  ॥੧॥ 

 ਨਾਨਕ  ਗੁਰ  ਪੂਰੇ  ਸਰਨਾਈ  ॥ 

 ਜਿਨਿ  ਅਪਨੇ  ਨਾਮ  ਕੀ  ਪੈਜ  ਰਖਾਈ  ॥੨॥੮॥੨੬॥ 

 ਬਿਲਾਵਲੁ  ਮਹਲਾ  ੫  ॥ 

 ਤਾਪ  ਸੰਤਾਪ  ਸਗਲੇ  ਗਏ  ਬਿਨਸੇ  ਤੇ  ਰੋਗ  ॥ 

 ਪਾਰਬ੍ਰਹਮਿ  ਤੂ  ਬਖਸਿਆ  ਸੰਤਨ  ਰਸ  ਭੋਗ  ॥  ਰਹਾਉ  ॥ 

 ਸਰਬ  ਸੁਖਾ  ਤੇਰੀ  ਮੰਡਲੀ  ਤੇਰਾ  ਮਨੁ  ਤਨੁ  ਆਰੋਗ  ॥ 

 ਗੁਨ  ਗਾਵਹੁ  ਨਿਤ  ਰਾਮ  ਕੇ  ਇਹ  ਅਵਖਦ  ਜੋਗ  ॥੧॥ 

 ਆਇ  ਬਸਹੁ  ਘਰ  ਦੇਸ  ਮਹਿ  ਇਹ  ਭਲੇ  ਸੰਜੋਗ  ॥ 

 ਨਾਨਕ  ਪ੍ਰਭ  ਸੁਪ੍ਰਸੰਨ  ਭਏ  ਲਹਿ  ਗਏ  ਬਿਓਗ  ॥੨॥੧੦॥੨੮॥ 

 ਬਿਲਾਵਲੁ  ਮਹਲਾ  ੫  ॥ 

 ਬੰਧਨ  ਕਾਟੇ  ਆਪਿ  ਪ੍ਰਭਿ  ਹੋਆ  ਕਿਰਪਾਲ  ॥ 

 ਦੀਨ  ਦਇਆਲ  ਪ੍ਰਭ  ਪਾਰਬ੍ਰਹਮ  ਤਾ  ਕੀ  ਨਦਰਿ  ਨਿਹਾਲ  ॥੧॥ 

 ਗੁਰਿ  ਪੂਰੈ  ਕਿਰਪਾ  ਕਰੀ  ਕਾਟਿਆ  ਦੁਖੁ  ਰੋਗੁ  ॥ 

 ਮਨੁ  ਤਨੁ  ਸੀਤਲੁ  ਸੁਖੀ  ਭਇਆ  ਪ੍ਰਭ  ਧਿਆਵਨ  ਜੋਗੁ  ॥੧॥  ਰਹਾਉ  ॥ 

 ਅਉਖਧੁ  ਹਰਿ  ਕਾ  ਨਾਮੁ  ਹੈ  ਜਿਤੁ  ਰੋਗੁ  ਨ  ਵਿਆਪੈ  ॥ 

 ਸਾਧਸੰਗਿ  ਮਨਿ  ਤਨਿ  ਹਿਤੈ  ਫਿਰਿ  ਦੂਖੁ  ਨ  ਜਾਪੈ  ॥੨॥ 

 ਹਰਿ  ਹਰਿ  ਹਰਿ  ਹਰਿ  ਜਾਪੀਐ  ਅੰਤਰਿ  ਲਿਵ  ਲਾਈ  ॥ 

 ਕਿਲਵਿਖ  ਉਤਰਹਿ  ਸੁਧੁ  ਹੋਇ  ਸਾਧੂ  ਸਰਣਾਈ  ॥੩॥ 

 ਸੁਨਤ  ਜਪਤ  ਹਰਿ  ਨਾਮ  ਜਸੁ  ਤਾ  ਕੀ  ਦੂਰਿ  ਬਲਾਈ  ॥ 

 ਮਹਾ  ਮੰਤ੍ਰੁ  ਨਾਨਕੁ  ਕਥੈ  ਹਰਿ  ਕੇ  ਗੁਣ  ਗਾਈ  ॥੪॥੨੩॥੫੩॥ 

 ਬਿਲਾਵਲੁ  ਮਹਲਾ  ੫  ॥ 

 ਹਰਿ  ਹਰਿ  ਹਰਿ  ਆਰਾਧੀਐ  ਹੋਈਐ  ਆਰੋਗ  ॥ 

 ਰਾਮਚੰਦ  ਕੀ  ਲਸਟਿਕਾ  ਜਿਨਿ  ਮਾਰਿਆ  ਰੋਗੁ  ॥੧॥  ਰਹਾਉ  ॥ 

 ਗੁਰੁ  ਪੂਰਾ  ਹਰਿ  ਜਾਪੀਐ  ਨਿਤ  ਕੀਚੈ  ਭੋਗੁ  ॥ 

 ਸਾਧਸੰਗਤਿ  ਕੈ  ਵਾਰਣੈ  ਮਿਲਿਆ  ਸੰਜੋਗੁ  ॥੧॥ 

 ਜਿਸੁ  ਸਿਮਰਤ  ਸੁਖੁ  ਪਾਈਐ  ਬਿਨਸੈ  ਬਿਓਗੁ  ॥ 

 ਨਾਨਕ  ਪ੍ਰਭ  ਸਰਣਾਗਤੀ  ਕਰਣ  ਕਾਰਣ  ਜੋਗੁ  ॥੨॥੩੪॥੬੪॥ 

 ਰਾਗੁ  ਬਿਲਾਵਲੁ  ਮਹਲਾ  ੫  ਦੁਪਦੇ  ਘਰੁ  ੫ 

 ੴ  ਸਤਿਗੁਰ  ਪ੍ਰਸਾਦਿ  ॥ 

 ਅਵਰਿ  ਉਪਾਵ  ਸਭਿ  ਤਿਆਗਿਆ  ਦਾਰੂ  ਨਾਮੁ  ਲਇਆ  ॥ 

 ਤਾਪ  ਪਾਪ  ਸਭਿ  ਮਿਟੇ  ਰੋਗ  ਸੀਤਲ  ਮਨੁ  ਭਇਆ  ॥੧॥ 

 ਗੁਰੁ  ਪੂਰਾ  ਆਰਾਧਿਆ  ਸਗਲਾ  ਦੁਖੁ  ਗਇਆ  ॥ 

 ਰਾਖਨਹਾਰੈ  ਰਾਖਿਆ  ਅਪਨੀ  ਕਰਿ  ਮਇਆ  ॥੧॥  ਰਹਾਉ  ॥ 

 ਬਾਹ  ਪਕੜਿ  ਪ੍ਰਭਿ  ਕਾਢਿਆ  ਕੀਨਾ  ਅਪਨਇਆ  ॥ 

 ਸਿਮਰਿ  ਸਿਮਰਿ  ਮਨ  ਤਨ  ਸੁਖੀ  ਨਾਨਕ  ਨਿਰਭਇਆ  ॥੨॥੧॥੬੫॥ 

 ਬਿਲਾਵਲੁ  ਮਹਲਾ  ੫  ॥ 

 ਰੋਗੁ  ਮਿਟਾਇਆ  ਆਪਿ  ਪ੍ਰਭਿ  ਉਪਜਿਆ  ਸੁਖੁ  ਸਾਂਤਿ  ॥ 

 ਵਡ  ਪਰਤਾਪੁ  ਅਚਰਜ  ਰੂਪੁ  ਹਰਿ  ਕੀਨ੍ਹੀ  ਦਾਤਿ  ॥੧॥ 

 ਗੁਰਿ  ਗੋਵਿੰਦਿ  ਕ੍ਰਿਪਾ  ਕਰੀ  ਰਾਖਿਆ  ਮੇਰਾ  ਭਾਈ  ॥ 

 ਹਮ  ਤਿਸ  ਕੀ  ਸਰਣਾਗਤੀ  ਜੋ  ਸਦਾ  ਸਹਾਈ  ॥੧॥  ਰਹਾਉ  ॥ 

 ਬਿਰਥੀ  ਕਦੇ  ਨ  ਹੋਵਈ  ਜਨ  ਕੀ  ਅਰਦਾਸਿ  ॥ 

 ਨਾਨਕ  ਜੋਰੁ  ਗੋਵਿੰਦ  ਕਾ  ਪੂਰਨ  ਗੁਣਤਾਸਿ  ॥੨॥੧੩॥੭੭॥ 

 ਬਿਲਾਵਲੁ  ਮਹਲਾ  ੫  ॥ 

 ਤਾਤੀ  ਵਾਉ  ਨ  ਲਗਈ  ਪਾਰਬ੍ਰਹਮ  ਸਰਣਾਈ  ॥ 

 ਚਉਗਿਰਦ  ਹਮਾਰੈ  ਰਾਮ  ਕਾਰ  ਦੁਖੁ  ਲਗੈ  ਨ  ਭਾਈ  ॥੧॥ 

 ਸਤਿਗੁਰੁ  ਪੂਰਾ  ਭੇਟਿਆ  ਜਿਨਿ  ਬਣਤ  ਬਣਾਈ  ॥ 

 ਰਾਮ  ਨਾਮੁ  ਅਉਖਧੁ  ਦੀਆ  ਏਕਾ  ਲਿਵ  ਲਾਈ  ॥੧॥  ਰਹਾਉ  ॥ 

 ਰਾਖਿ  ਲੀਏ  ਤਿਨਿ  ਰਖਨਹਾਰਿ  ਸਭ  ਬਿਆਧਿ  ਮਿਟਾਈ  ॥ 

 ਕਹੁ  ਨਾਨਕ  ਕਿਰਪਾ  ਭਈ  ਪ੍ਰਭ  ਭਏ  ਸਹਾਈ  ॥੨॥੧੫॥੭੯॥ 

 ਬਿਲਾਵਲੁ  ਮਹਲਾ  ੫  ॥ 

 ਅਪਣੇ  ਬਾਲਕ  ਆਪਿ  ਰਖਿਅਨੁ  ਪਾਰਬ੍ਰਹਮ  ਗੁਰਦੇਵ  ॥ 

 ਸੁਖ  ਸਾਂਤਿ  ਸਹਜ  ਆਨਦ  ਭਏ  ਪੂਰਨ  ਭਈ  ਸੇਵ  ॥੧॥  ਰਹਾਉ  ॥ 

 ਭਗਤ  ਜਨਾ  ਕੀ  ਬੇਨਤੀ  ਸੁਣੀ  ਪ੍ਰਭਿ  ਆਪਿ  ॥ 

 ਰੋਗ  ਮਿਟਾਇ  ਜੀਵਾਲਿਅਨੁ  ਜਾ  ਕਾ  ਵਡ  ਪਰਤਾਪੁ  ॥੧॥ 

 ਦੋਖ  ਹਮਾਰੇ  ਬਖਸਿਅਨੁ  ਅਪਣੀ  ਕਲ  ਧਾਰੀ  ॥ 

 ਮਨ  ਬਾਂਛਤ  ਫਲ  ਦਿਤਿਅਨੁ  ਨਾਨਕ  ਬਲਿਹਾਰੀ  ॥੨॥੧੬॥੮੦॥ 

 ਬਿਲਾਵਲੁ  ਮਹਲਾ  ੫  ॥ 

 ਤਾਪੁ  ਲਾਹਿਆ  ਗੁਰ  ਸਿਰਜਨਹਾਰਿ  ॥ 

 ਸਤਿਗੁਰ  ਅਪਨੇ  ਕਉ  ਬਲਿ  ਜਾਈ  ਜਿਨਿ  ਪੈਜ  ਰਖੀ  ਸਾਰੈ  ਸੰਸਾਰਿ  ॥੧॥  ਰਹਾਉ  ॥ 

 ਕਰੁ  ਮਸਤਕਿ  ਧਾਰਿ  ਬਾਲਿਕੁ  ਰਖਿ  ਲੀਨੋ  ॥ 

 ਪ੍ਰਭਿ  ਅੰਮ੍ਰਿਤ  ਨਾਮੁ  ਮਹਾ  ਰਸੁ  ਦੀਨੋ  ॥੧॥ 

 ਦਾਸ  ਕੀ  ਲਾਜ  ਰਖੈ  ਮਿਹਰਵਾਨੁ  ॥ 

 ਗੁਰੁ  ਨਾਨਕੁ  ਬੋਲੈ  ਦਰਗਹ  ਪਰਵਾਨੁ  ॥੨॥੬॥੮੬॥ 

 ਬਿਲਾਵਲੁ  ਮਹਲਾ  ੫  ॥ 

 ਤਾਪ  ਪਾਪ  ਤੇ  ਰਾਖੇ  ਆਪ  ॥ 

 ਸੀਤਲ  ਭਏ  ਗੁਰ  ਚਰਨੀ  ਲਾਗੇ  ਰਾਮ  ਨਾਮ  ਹਿਰਦੇ  ਮਹਿ  ਜਾਪ  ॥੧॥  ਰਹਾਉ  ॥ 

 ਕਰਿ  ਕਿਰਪਾ  ਹਸਤ  ਪ੍ਰਭਿ  ਦੀਨੇ  ਜਗਤ  ਉਧਾਰ  ਨਵ  ਖੰਡ  ਪ੍ਰਤਾਪ  ॥ 

 ਦੁਖ  ਬਿਨਸੇ  ਸੁਖ  ਅਨਦ  ਪ੍ਰਵੇਸਾ  ਤ੍ਰਿਸਨ  ਬੁਝੀ  ਮਨ  ਤਨ  ਸਚੁ  ਧ੍ਰਾਪ  ॥੧॥ 

 ਅਨਾਥ  ਕੋ  ਨਾਥੁ  ਸਰਣਿ  ਸਮਰਥਾ  ਸਗਲ  ਸ੍ਰਿਸਟਿ  ਕੋ  ਮਾਈ  ਬਾਪੁ  ॥ 

 ਭਗਤਿ  ਵਛਲ  ਭੈ  ਭੰਜਨ  ਸੁਆਮੀ  ਗੁਣ  ਗਾਵਤ  ਨਾਨਕ  ਆਲਾਪ  ॥੨॥੨੦॥੧੦੬॥ 

 ਸੋਰਠਿ  ਮਹਲਾ  ੫  ॥ 

 ਕਰਿ  ਇਸਨਾਨੁ  ਸਿਮਰਿ  ਪ੍ਰਭੁ  ਅਪਨਾ  ਮਨ  ਤਨ  ਭਏ  ਅਰੋਗਾ  ॥ 

 ਕੋਟਿ  ਬਿਘਨ  ਲਾਥੇ  ਪ੍ਰਭ  ਸਰਣਾ  ਪ੍ਰਗਟੇ  ਭਲੇ  ਸੰਜੋਗਾ  ॥੧॥ 

 ਪ੍ਰਭ  ਬਾਣੀ  ਸਬਦੁ  ਸੁਭਾਖਿਆ  ॥ 

 ਗਾਵਹੁ  ਸੁਣਹੁ  ਪੜਹੁ  ਨਿਤ  ਭਾਈ  ਗੁਰ  ਪੂਰੈ  ਤੂ  ਰਾਖਿਆ  ॥  ਰਹਾਉ  ॥ 

 ਸਾਚਾ  ਸਾਹਿਬੁ  ਅਮਿਤਿ  ਵਡਾਈ  ਭਗਤਿ  ਵਛਲ  ਦਇਆਲਾ  ॥ 

 ਸੰਤਾ  ਕੀ  ਪੈਜ  ਰਖਦਾ  ਆਇਆ  ਆਦਿ  ਬਿਰਦੁ  ਪ੍ਰਤਿਪਾਲਾ  ॥੨॥ 

 ਹਰਿ  ਅੰਮ੍ਰਿਤ  ਨਾਮੁ  ਭੋਜਨੁ  ਨਿਤ  ਭੁੰਚਹੁ  ਸਰਬ  ਵੇਲਾ  ਮੁਖਿ  ਪਾਵਹੁ  ॥ 

 ਜਰਾ  ਮਰਾ  ਤਾਪੁ  ਸਭੁ  ਨਾਠਾ  ਗੁਣ  ਗੋਬਿੰਦ  ਨਿਤ  ਗਾਵਹੁ  ॥੩॥ 

 ਸੁਣੀ  ਅਰਦਾਸਿ  ਸੁਆਮੀ  ਮੇਰੈ  ਸਰਬ  ਕਲਾ  ਬਣਿ  ਆਈ  ॥ 

 ਪ੍ਰਗਟ  ਭਈ  ਸਗਲੇ  ਜੁਗ  ਅੰਤਰਿ  ਗੁਰ  ਨਾਨਕ  ਕੀ  ਵਡਿਆਈ  ॥੪॥੧੧॥ 

 ਸੋਰਠਿ  ਮਹਲਾ  ੫  ॥ 

 ਸੂਖ  ਮੰਗਲ  ਕਲਿਆਣ  ਸਹਜ  ਧੁਨਿ  ਪ੍ਰਭ  ਕੇ  ਚਰਣ  ਨਿਹਾਰਿਆ  ॥ 

 ਰਾਖਨਹਾਰੈ  ਰਾਖਿਓ  ਬਾਰਿਕੁ  ਸਤਿਗੁਰਿ  ਤਾਪੁ  ਉਤਾਰਿਆ  ॥੧॥ 

 ਉਬਰੇ  ਸਤਿਗੁਰ  ਕੀ  ਸਰਣਾਈ  ॥ 

 ਜਾ  ਕੀ  ਸੇਵ  ਨ  ਬਿਰਥੀ  ਜਾਈ  ॥  ਰਹਾਉ  ॥ 

 ਘਰ  ਮਹਿ  ਸੂਖ  ਬਾਹਰਿ  ਫੁਨਿ  ਸੂਖਾ  ਪ੍ਰਭ  ਅਪੁਨੇ  ਭਏ  ਦਇਆਲਾ  ॥ 

 ਨਾਨਕ  ਬਿਘਨੁ  ਨ  ਲਾਗੈ  ਕੋਊ  ਮੇਰਾ  ਪ੍ਰਭੁ  ਹੋਆ  ਕਿਰਪਾਲਾ  ॥੨॥੧੨॥੪੦॥ 

 ਸੋਰਠਿ  ਮਃ  ੫  ॥ 

 ਗਏ  ਕਲੇਸ  ਰੋਗ  ਸਭਿ  ਨਾਸੇ  ਪ੍ਰਭਿ  ਅਪੁਨੈ  ਕਿਰਪਾ  ਧਾਰੀ  ॥ 

 ਆਠ  ਪਹਰ  ਆਰਾਧਹੁ  ਸੁਆਮੀ  ਪੂਰਨ  ਘਾਲ  ਹਮਾਰੀ  ॥੧॥ 

 ਹਰਿ  ਜੀਉ  ਤੂ  ਸੁਖ  ਸੰਪਤਿ  ਰਾਸਿ  ॥ 

 ਰਾਖਿ  ਲੈਹੁ  ਭਾਈ  ਮੇਰੇ  ਕਉ  ਪ੍ਰਭ  ਆਗੈ  ਅਰਦਾਸਿ  ॥  ਰਹਾਉ  ॥ 

 ਜੋ  ਮਾਗਉ  ਸੋਈ  ਸੋਈ  ਪਾਵਉ  ਅਪਨੇ  ਖਸਮ  ਭਰੋਸਾ  ॥ 

 ਕਹੁ  ਨਾਨਕ  ਗੁਰੁ  ਪੂਰਾ  ਭੇਟਿਓ  ਮਿਟਿਓ  ਸਗਲ  ਅੰਦੇਸਾ  ॥੨॥੧੪॥੪੨॥ 

 ਸੋਰਠਿ  ਮਹਲਾ  ੫  ॥ 

 ਸਿਮਰਿ  ਸਿਮਰਿ  ਗੁਰੁ  ਸਤਿਗੁਰੁ  ਅਪਨਾ  ਸਗਲਾ  ਦੂਖੁ  ਮਿਟਾਇਆ  ॥ 

 ਤਾਪ  ਰੋਗ  ਗਏ  ਗੁਰ  ਬਚਨੀ  ਮਨ  ਇਛੇ  ਫਲ  ਪਾਇਆ  ॥੧॥ 

 ਮੇਰਾ  ਗੁਰੁ  ਪੂਰਾ  ਸੁਖਦਾਤਾ  ॥ 

 ਕਰਣ  ਕਾਰਣ  ਸਮਰਥ  ਸੁਆਮੀ  ਪੂਰਨ  ਪੁਰਖੁ  ਬਿਧਾਤਾ  ॥  ਰਹਾਉ  ॥ 

 ਅਨੰਦ  ਬਿਨੋਦ  ਮੰਗਲ  ਗੁਣ  ਗਾਵਹੁ  ਗੁਰ  ਨਾਨਕ  ਭਏ  ਦਇਆਲਾ  ॥ 

 ਜੈ  ਜੈ  ਕਾਰ  ਭਏ  ਜਗ  ਭੀਤਰਿ  ਹੋਆ  ਪਾਰਬ੍ਰਹਮੁ  ਰਖਵਾਲਾ  ॥੨॥੧੫॥੪੩॥ 

 ਸੋਰਠਿ  ਮਹਲਾ  ੫  ॥ 

 ਦੁਰਤੁ  ਗਵਾਇਆ  ਹਰਿ  ਪ੍ਰਭਿ  ਆਪੇ  ਸਭੁ  ਸੰਸਾਰੁ  ਉਬਾਰਿਆ  ॥ 

 ਪਾਰਬ੍ਰਹਮਿ  ਪ੍ਰਭਿ  ਕਿਰਪਾ  ਧਾਰੀ  ਅਪਣਾ  ਬਿਰਦੁ  ਸਮਾਰਿਆ  ॥੧॥ 

 ਹੋਈ  ਰਾਜੇ  ਰਾਮ  ਕੀ  ਰਖਵਾਲੀ  ॥ 

 ਸੂਖ  ਸਹਜ  ਆਨਦ  ਗੁਣ  ਗਾਵਹੁ  ਮਨੁ  ਤਨੁ  ਦੇਹ  ਸੁਖਾਲੀ  ॥  ਰਹਾਉ  ॥ 

 ਪਤਿਤ  ਉਧਾਰਣੁ  ਸਤਿਗੁਰੁ  ਮੇਰਾ  ਮੋਹਿ  ਤਿਸ  ਕਾ  ਭਰਵਾਸਾ  ॥ 

 ਬਖਸਿ  ਲਏ  ਸਭਿ  ਸਚੈ  ਸਾਹਿਬਿ  ਸੁਣਿ  ਨਾਨਕ  ਕੀ  ਅਰਦਾਸਾ  ॥੨॥੧੭॥੪੫॥ 

 ਸੋਰਠਿ  ਮਹਲਾ  ੫  ॥ 

 ਬਖਸਿਆ  ਪਾਰਬ੍ਰਹਮ  ਪਰਮੇਸਰਿ  ਸਗਲੇ  ਰੋਗ  ਬਿਦਾਰੇ  ॥ 

 ਗੁਰ  ਪੂਰੇ  ਕੀ  ਸਰਣੀ  ਉਬਰੇ  ਕਾਰਜ  ਸਗਲ  ਸਵਾਰੇ  ॥੧॥ 

 ਹਰਿ  ਜਨਿ  ਸਿਮਰਿਆ  ਨਾਮ  ਅਧਾਰਿ  ॥ 

 ਤਾਪੁ  ਉਤਾਰਿਆ  ਸਤਿਗੁਰਿ  ਪੂਰੈ  ਅਪਣੀ  ਕਿਰਪਾ  ਧਾਰਿ  ॥  ਰਹਾਉ  ॥ 

 ਸਦਾ  ਅਨੰਦ  ਕਰਹ  ਮੇਰੇ  ਪਿਆਰੇ  ਹਰਿ  ਗੋਵਿਦੁ  ਗੁਰਿ  ਰਾਖਿਆ  ॥ 

 ਵਡੀ  ਵਡਿਆਈ  ਨਾਨਕ  ਕਰਤੇ  ਕੀ  ਸਾਚੁ  ਸਬਦੁ  ਸਤਿ  ਭਾਖਿਆ  ॥੨॥੧੮॥੪੬॥ 

 ਸੋਰਠਿ  ਮਃ  ੫  ॥ 

 ਭਏ  ਕ੍ਰਿਪਾਲ  ਗੁਰੂ  ਗੋਵਿੰਦਾ  ਸਗਲ  ਮਨੋਰਥ  ਪਾਏ  ॥ 

 ਅਸਥਿਰ  ਭਏ  ਲਾਗਿ  ਹਰਿ  ਚਰਣੀ  ਗੋਵਿੰਦ  ਕੇ  ਗੁਣ  ਗਾਏ  ॥੧॥ 

 ਭਲੋ  ਸਮੂਰਤੁ  ਪੂਰਾ  ॥ 

 ਸਾਂਤਿ  ਸਹਜ  ਆਨੰਦ  ਨਾਮੁ  ਜਪਿ  ਵਾਜੇ  ਅਨਹਦ  ਤੂਰਾ  ॥੧॥  ਰਹਾਉ  ॥ 

 ਮਿਲੇ  ਸੁਆਮੀ  ਪ੍ਰੀਤਮ  ਅਪੁਨੇ  ਘਰ  ਮੰਦਰ  ਸੁਖਦਾਈ  ॥ 

 ਹਰਿ  ਨਾਮੁ  ਨਿਧਾਨੁ  ਨਾਨਕ  ਜਨ  ਪਾਇਆ  ਸਗਲੀ  ਇਛ  ਪੁਜਾਈ  ॥੨॥੮॥੩੬॥ 

 ਸੋਰਠਿ  ਮਹਲਾ  ੫  ॥ 

 ਸੰਤਹੁ  ਹਰਿ  ਹਰਿ  ਨਾਮੁ  ਧਿਆਈ  ॥ 

 ਸੁਖ  ਸਾਗਰ  ਪ੍ਰਭੁ  ਵਿਸਰਉ  ਨਾਹੀ  ਮਨ  ਚਿੰਦਿਅੜਾ  ਫਲੁ  ਪਾਈ  ॥੧॥  ਰਹਾਉ  ॥ 

 ਸਤਿਗੁਰਿ  ਪੂਰੈ  ਤਾਪੁ  ਗਵਾਇਆ  ਅਪਣੀ  ਕਿਰਪਾ  ਧਾਰੀ  ॥ 

 ਪਾਰਬ੍ਰਹਮ  ਪ੍ਰਭ  ਭਏ  ਦਇਆਲਾ  ਦੁਖੁ  ਮਿਟਿਆ  ਸਭ  ਪਰਵਾਰੀ  ॥੧॥ 

 ਸਰਬ  ਨਿਧਾਨ  ਮੰਗਲ  ਰਸ  ਰੂਪਾ  ਹਰਿ  ਕਾ  ਨਾਮੁ  ਅਧਾਰੋ  ॥ 

 ਨਾਨਕ  ਪਤਿ  ਰਾਖੀ  ਪਰਮੇਸਰਿ  ਉਧਰਿਆ  ਸਭੁ  ਸੰਸਾਰੋ  ॥੨॥੨੦॥੪੮॥ 

 ਸੋਰਠਿ  ਮਹਲਾ  ੫  ॥ 

 ਮੇਰਾ  ਸਤਿਗੁਰੁ  ਰਖਵਾਲਾ  ਹੋਆ  ॥ 

 ਧਾਰਿ  ਕ੍ਰਿਪਾ  ਪ੍ਰਭ  ਹਾਥ  ਦੇ  ਰਾਖਿਆ  ਹਰਿ  ਗੋਵਿਦੁ  ਨਵਾ  ਨਿਰੋਆ  ॥੧॥  ਰਹਾਉ  ॥ 

 ਤਾਪੁ  ਗਇਆ  ਪ੍ਰਭਿ  ਆਪਿ  ਮਿਟਾਇਆ  ਜਨ  ਕੀ  ਲਾਜ  ਰਖਾਈ  ॥ 

 ਸਾਧਸੰਗਤਿ  ਤੇ  ਸਭ  ਫਲ  ਪਾਏ  ਸਤਿਗੁਰ  ਕੈ  ਬਲਿ  ਜਾਂਈ  ॥੧॥ 

 ਹਲਤੁ  ਪਲਤੁ  ਪ੍ਰਭ  ਦੋਵੈ  ਸਵਾਰੇ  ਹਮਰਾ  ਗੁਣੁ  ਅਵਗੁਣੁ  ਨ  ਬੀਚਾਰਿਆ  ॥ 

 ਅਟਲ  ਬਚਨੁ  ਨਾਨਕ  ਗੁਰ  ਤੇਰਾ  ਸਫਲ  ਕਰੁ  ਮਸਤਕਿ  ਧਾਰਿਆ  ॥੨॥੨੧॥੪੯॥ 

 ਸੋਰਠਿ  ਮਹਲਾ  ੫  ॥ 

 ਜੀਅ  ਜੰਤ੍ਰ  ਸਭਿ  ਤਿਸ  ਕੇ  ਕੀਏ  ਸੋਈ  ਸੰਤ  ਸਹਾਈ  ॥ 

 ਅਪੁਨੇ  ਸੇਵਕ  ਕੀ  ਆਪੇ  ਰਾਖੈ  ਪੂਰਨ  ਭਈ  ਬਡਾਈ  ॥੧॥ 

 ਪਾਰਬ੍ਰਹਮੁ  ਪੂਰਾ  ਮੇਰੈ  ਨਾਲਿ  ॥ 

 ਗੁਰਿ  ਪੂਰੈ  ਪੂਰੀ  ਸਭ  ਰਾਖੀ  ਹੋਏ  ਸਰਬ  ਦਇਆਲ  ॥੧॥  ਰਹਾਉ  ॥ 

 ਅਨਦਿਨੁ  ਨਾਨਕੁ  ਨਾਮੁ  ਧਿਆਏ  ਜੀਅ  ਪ੍ਰਾਨ  ਕਾ  ਦਾਤਾ  ॥ 

 ਅਪੁਨੇ  ਦਾਸ  ਕਉ  ਕੰਠਿ  ਲਾਇ  ਰਾਖੈ  ਜਿਉ  ਬਾਰਿਕ  ਪਿਤ  ਮਾਤਾ  ॥੨॥੨੨॥੫੦॥ 

 ਸੋਰਠਿ  ਮਹਲਾ  ੫  ॥ 

 ਠਾਢਿ  ਪਾਈ  ਕਰਤਾਰੇ  ॥ 

 ਤਾਪੁ  ਛੋਡਿ  ਗਇਆ  ਪਰਵਾਰੇ  ॥ 

 ਗੁਰਿ  ਪੂਰੈ  ਹੈ  ਰਾਖੀ  ॥ 

 ਸਰਣਿ  ਸਚੇ  ਕੀ  ਤਾਕੀ  ॥੧॥ 

 ਪਰਮੇਸਰੁ  ਆਪਿ  ਹੋਆ  ਰਖਵਾਲਾ  ॥ 

 ਸਾਂਤਿ  ਸਹਜ  ਸੁਖ  ਖਿਨ  ਮਹਿ  ਉਪਜੇ  ਮਨੁ  ਹੋਆ  ਸਦਾ  ਸੁਖਾਲਾ  ॥  ਰਹਾਉ  ॥ 

 ਹਰਿ  ਹਰਿ  ਨਾਮੁ  ਦੀਓ  ਦਾਰੂ  ॥ 

 ਤਿਨਿ  ਸਗਲਾ  ਰੋਗੁ  ਬਿਦਾਰੂ  ॥ 

 ਅਪਣੀ  ਕਿਰਪਾ  ਧਾਰੀ  ॥ 

 ਤਿਨਿ  ਸਗਲੀ  ਬਾਤ  ਸਵਾਰੀ  ॥੨॥ 

 ਪ੍ਰਭਿ  ਅਪਨਾ  ਬਿਰਦੁ  ਸਮਾਰਿਆ  ॥ 

 ਹਮਰਾ  ਗੁਣੁ  ਅਵਗੁਣੁ  ਨ  ਬੀਚਾਰਿਆ  ॥ 

 ਗੁਰ  ਕਾ  ਸਬਦੁ  ਭਇਓ  ਸਾਖੀ  ॥ 

 ਤਿਨਿ  ਸਗਲੀ  ਲਾਜ  ਰਾਖੀ  ॥੩॥ 

 ਬੋਲਾਇਆ  ਬੋਲੀ  ਤੇਰਾ  ॥ 

 ਤੂ  ਸਾਹਿਬੁ  ਗੁਣੀ  ਗਹੇਰਾ  ॥ 

 ਜਪਿ  ਨਾਨਕ  ਨਾਮੁ  ਸਚੁ  ਸਾਖੀ  ॥ 

 ਅਪੁਨੇ  ਦਾਸ  ਕੀ  ਪੈਜ  ਰਾਖੀ  ॥੪॥੬॥੫੬॥ 

Post a Comment

0 Comments
* Please Don't Spam Here. All the Comments are Reviewed by Admin.