Type Here to Get Search Results !

kirtan

ਰਾਗ ਮਾਲਾ


                             ਰਾਗ  ਮਾਲਾ 

 ੴ  ਸਤਿਗੁਰ  ਪ੍ਰਸਾਦਿ 

 ਰਾਗ  ਮਾਲਾ  ॥ 

 ਰਾਗ  ਏਕ  ਸੰਗਿ  ਪੰਚ  ਬਰੰਗਨ  ॥ 

 ਸੰਗਿ  ਅਲਾਪਹਿ  ਆਠਉ  ਨੰਦਨ  ॥ 

 ਪ੍ਰਥਮ  ਰਾਗ  ਭੈਰਉ  ਵੈ  ਕਰਹੀ  ॥ 

 ਪੰਚ  ਰਾਗਨੀ  ਸੰਗਿ  ਉਚਰਹੀ  ॥ 

 ਪ੍ਰਥਮ  ਭੈਰਵੀ  ਬਿਲਾਵਲੀ  ॥ 

 ਪੁੰਨਿਆਕੀ  ਗਾਵਹਿ  ਬੰਗਲੀ  ॥ 

 ਪੁਨਿ  ਅਸਲੇਖੀ  ਕੀ  ਭਈ  ਬਾਰੀ  ॥ 

 ਏ  ਭੈਰਉ  ਕੀ  ਪਾਚਉ  ਨਾਰੀ  ॥ 

 ਪੰਚਮ  ਹਰਖ  ਦਿਸਾਖ  ਸੁਨਾਵਹਿ  ॥ 

 ਬੰਗਾਲਮ  ਮਧੁ  ਮਾਧਵ  ਗਾਵਹਿ  ॥੧॥ 

 ਲਲਤ  ਬਿਲਾਵਲ  ਗਾਵਹੀ  ਅਪੁਨੀ  ਅਪੁਨੀ  ਭਾਂਤਿ  ॥ 

 ਅਸਟ  ਪੁਤ੍ਰ  ਭੈਰਵ  ਕੇ  ਗਾਵਹਿ  ਗਾਇਨ  ਪਾਤ੍ਰ  ॥੧॥ 

 ਦੁਤੀਆ  ਮਾਲਕਉਸਕ  ਆਲਾਪਹਿ  ॥ 

 ਸੰਗਿ  ਰਾਗਨੀ  ਪਾਚਉ  ਥਾਪਹਿ  ॥ 

 ਗੋਂਡਕਰੀ  ਅਰੁ  ਦੇਵਗੰਧਾਰੀ  ॥ 

 ਗੰਧਾਰੀ  ਸੀਹੁਤੀ  ਉਚਾਰੀ  ॥ 

 ਧਨਾਸਰੀ  ਏ  ਪਾਚਉ  ਗਾਈ  ॥ 

 ਮਾਲ  ਰਾਗ  ਕਉਸਕ  ਸੰਗਿ  ਲਾਈ  ॥ 

 ਮਾਰੂ  ਮਸਤਅੰਗ  ਮੇਵਾਰਾ  ॥ 

 ਪ੍ਰਬਲਚੰਡ  ਕਉਸਕ  ਉਭਾਰਾ  ॥ 

 ਖਉਖਟ  ਅਉ  ਭਉਰਾਨਦ  ਗਾਏ  ॥ 

 ਅਸਟ  ਮਾਲਕਉਸਕ  ਸੰਗਿ  ਲਾਏ  ॥੧॥ 

 ਪੁਨਿ  ਆਇਅਉ  ਹਿੰਡੋਲੁ  ਪੰਚ  ਨਾਰਿ  ਸੰਗਿ  ਅਸਟ  ਸੁਤ  ॥ 

 ਉਠਹਿ  ਤਾਨ  ਕਲੋਲ  ਗਾਇਨ  ਤਾਰ  ਮਿਲਾਵਹੀ  ॥੧॥ 

 ਤੇਲੰਗੀ  ਦੇਵਕਰੀ  ਆਈ  ॥ 

 ਬਸੰਤੀ  ਸੰਦੂਰ  ਸੁਹਾਈ  ॥ 

 ਸਰਸ  ਅਹੀਰੀ  ਲੈ  ਭਾਰਜਾ  ॥ 

 ਸੰਗਿ  ਲਾਈ  ਪਾਂਚਉ  ਆਰਜਾ  ॥ 

 ਸੁਰਮਾਨੰਦ  ਭਾਸਕਰ  ਆਏ  ॥ 

 ਚੰਦ੍ਰਬਿੰਬ  ਮੰਗਲਨ  ਸੁਹਾਏ  ॥ 

 ਸਰਸਬਾਨ  ਅਉ  ਆਹਿ  ਬਿਨੋਦਾ  ॥ 

 ਗਾਵਹਿ  ਸਰਸ  ਬਸੰਤ  ਕਮੋਦਾ  ॥ 

 ਅਸਟ  ਪੁਤ੍ਰ  ਮੈ  ਕਹੇ  ਸਵਾਰੀ  ॥ 

 ਪੁਨਿ  ਆਈ  ਦੀਪਕ  ਕੀ  ਬਾਰੀ  ॥੧॥ 

 ਕਛੇਲੀ  ਪਟਮੰਜਰੀ  ਟੋਡੀ  ਕਹੀ  ਅਲਾਪਿ  ॥ 

 ਕਾਮੋਦੀ  ਅਉ  ਗੂਜਰੀ  ਸੰਗਿ  ਦੀਪਕ  ਕੇ  ਥਾਪਿ  ॥੧॥ 

 ਕਾਲੰਕਾ  ਕੁੰਤਲ  ਅਉ  ਰਾਮਾ  ॥ 

 ਕਮਲਕੁਸਮ  ਚੰਪਕ  ਕੇ  ਨਾਮਾ  ॥ 

 ਗਉਰਾ  ਅਉ  ਕਾਨਰਾ  ਕਲ੍ਯਾਨਾ  ॥ 

 ਅਸਟ  ਪੁਤ੍ਰ  ਦੀਪਕ  ਕੇ  ਜਾਨਾ  ॥੧॥ 

 ਸਭ  ਮਿਲਿ  ਸਿਰੀਰਾਗ  ਵੈ  ਗਾਵਹਿ  ॥ 

 ਪਾਂਚਉ  ਸੰਗਿ  ਬਰੰਗਨ  ਲਾਵਹਿ  ॥ 

 ਬੈਰਾਰੀ  ਕਰਨਾਟੀ  ਧਰੀ  ॥ 

 ਗਵਰੀ  ਗਾਵਹਿ  ਆਸਾਵਰੀ  ॥ 

 ਤਿਹ  ਪਾਛੈ  ਸਿੰਧਵੀ  ਅਲਾਪੀ  ॥ 

 ਸਿਰੀਰਾਗ  ਸਿਉ  ਪਾਂਚਉ  ਥਾਪੀ  ॥੧॥ 

 ਸਾਲੂ  ਸਾਰਗ  ਸਾਗਰਾ  ਅਉਰ  ਗੋਂਡ  ਗੰਭੀਰ  ॥ 

 ਅਸਟ  ਪੁਤ੍ਰ  ਸ੍ਰੀਰਾਗ  ਕੇ  ਗੁੰਡ  ਕੁੰਭ  ਹਮੀਰ  ॥੧॥ 

 ਖਸਟਮ  ਮੇਘ  ਰਾਗ  ਵੈ  ਗਾਵਹਿ  ॥ 

 ਪਾਂਚਉ  ਸੰਗਿ  ਬਰੰਗਨ  ਲਾਵਹਿ  ॥ 

 ਸੋਰਠਿ  ਗੋਂਡ  ਮਲਾਰੀ  ਧੁਨੀ  ॥ 

 ਪੁਨਿ  ਗਾਵਹਿ  ਆਸਾ  ਗੁਨ  ਗੁਨੀ  ॥ 

 ਊਚੈ  ਸੁਰਿ  ਸੂਹਉ  ਪੁਨਿ  ਕੀਨੀ  ॥ 

 ਮੇਘ  ਰਾਗ  ਸਿਉ  ਪਾਂਚਉ  ਚੀਨੀ  ॥੧॥ 

 ਬੈਰਾਧਰ  ਗਜਧਰ  ਕੇਦਾਰਾ  ॥ 

 ਜਬਲੀਧਰ  ਨਟ  ਅਉ  ਜਲਧਾਰਾ  ॥ 

 ਪੁਨਿ  ਗਾਵਹਿ  ਸੰਕਰ  ਅਉ  ਸਿਆਮਾ  ॥ 

 ਮੇਘ  ਰਾਗ  ਪੁਤ੍ਰਨ  ਕੇ  ਨਾਮਾ  ॥੧॥ 

 ਖਸਟ  ਰਾਗ  ਉਨਿ  ਗਾਏ  ਸੰਗਿ  ਰਾਗਨੀ  ਤੀਸ  ॥ 

 ਸਭੈ  ਪੁਤ੍ਰ  ਰਾਗੰਨ  ਕੇ  ਅਠਾਰਹ  ਦਸ  ਬੀਸ  ॥੧॥੧॥ 

Post a Comment

0 Comments
* Please Don't Spam Here. All the Comments are Reviewed by Admin.