Type Here to Get Search Results !

kirtan

ਬਾਵਨ ਅਖਰੀ ਕਬੀਰ ਜੀਉ ਕੀ

                 ਬਾਵਨ  ਅਖਰੀ  ਕਬੀਰ  ਜੀਉ  ਕੀ

 ਰਾਗੁ  ਗਉੜੀ  ਪੂਰਬੀ  ਬਾਵਨ  ਅਖਰੀ  ਕਬੀਰ  ਜੀਉ  ਕੀ 

 ੴ  ਸਤਿਨਾਮੁ  ਕਰਤਾ  ਪੁਰਖੁ  ਗੁਰਪ੍ਰਸਾਦਿ  ॥ 

 ਬਾਵਨ  ਅਛਰ  ਲੋਕ  ਤ੍ਰੈ  ਸਭੁ  ਕਛੁ  ਇਨ  ਹੀ  ਮਾਹਿ  ॥ 

 ਏ  ਅਖਰ  ਖਿਰਿ  ਜਾਹਿਗੇ  ਓਇ  ਅਖਰ  ਇਨ  ਮਹਿ  ਨਾਹਿ  ॥੧॥ 

 ਜਹਾ  ਬੋਲ  ਤਹ  ਅਛਰ  ਆਵਾ  ॥ 

 ਜਹ  ਅਬੋਲ  ਤਹ  ਮਨੁ  ਨ  ਰਹਾਵਾ  ॥ 

 ਬੋਲ  ਅਬੋਲ  ਮਧਿ  ਹੈ  ਸੋਈ  ॥ 

 ਜਸ  ਓਹੁ  ਹੈ  ਤਸ  ਲਖੈ  ਨ  ਕੋਈ  ॥੨॥ 

 ਅਲਹ  ਲਹਉ  ਤਉ  ਕਿਆ  ਕਹਉ  ਕਹਉ  ਤ  ਕੋ  ਉਪਕਾਰ  ॥ 

 ਬਟਕ  ਬੀਜ  ਮਹਿ  ਰਵਿ  ਰਹਿਓ  ਜਾ  ਕੋ  ਤੀਨਿ  ਲੋਕ  ਬਿਸਥਾਰ  ॥੩॥ 

 ਅਲਹ  ਲਹੰਤਾ  ਭੇਦ  ਛੈ  ਕਛੁ  ਕਛੁ  ਪਾਇਓ  ਭੇਦ  ॥ 

 ਉਲਟਿ  ਭੇਦ  ਮਨੁ  ਬੇਧਿਓ  ਪਾਇਓ  ਅਭੰਗ  ਅਛੇਦ  ॥੪॥ 

 ਤੁਰਕ  ਤਰੀਕਤਿ  ਜਾਨੀਐ  ਹਿੰਦੂ  ਬੇਦ  ਪੁਰਾਨ  ॥ 

 ਮਨ  ਸਮਝਾਵਨ  ਕਾਰਨੇ  ਕਛੂਅਕ  ਪੜੀਐ  ਗਿਆਨ  ॥੫॥ 

 ਓਅੰਕਾਰ  ਆਦਿ  ਮੈ  ਜਾਨਾ  ॥ 

 ਲਿਖਿ  ਅਰੁ  ਮੇਟੈ  ਤਾਹਿ  ਨ  ਮਾਨਾ  ॥ 

 ਓਅੰਕਾਰ  ਲਖੈ  ਜਉ  ਕੋਈ  ॥ 

 ਸੋਈ  ਲਖਿ  ਮੇਟਣਾ  ਨ  ਹੋਈ  ॥੬॥ 

 ਕਕਾ  ਕਿਰਣਿ  ਕਮਲ  ਮਹਿ  ਪਾਵਾ  ॥ 

 ਸਸਿ  ਬਿਗਾਸ  ਸੰਪਟ  ਨਹੀ  ਆਵਾ  ॥ 

 ਅਰੁ  ਜੇ  ਤਹਾ  ਕੁਸਮ  ਰਸੁ  ਪਾਵਾ  ॥ 

 ਅਕਹ  ਕਹਾ  ਕਹਿ  ਕਾ  ਸਮਝਾਵਾ  ॥੭॥ 

 ਖਖਾ  ਇਹੈ  ਖੋੜਿ  ਮਨ  ਆਵਾ  ॥ 

 ਖੋੜੇ  ਛਾਡਿ  ਨ  ਦਹ  ਦਿਸ  ਧਾਵਾ  ॥ 

 ਖਸਮਹਿ  ਜਾਣਿ  ਖਿਮਾ  ਕਰਿ  ਰਹੈ  ॥ 

 ਤਉ  ਹੋਇ  ਨਿਖਿਅਉ  ਅਖੈ  ਪਦੁ  ਲਹੈ  ॥੮॥ 

 ਗਗਾ  ਗੁਰ  ਕੇ  ਬਚਨ  ਪਛਾਨਾ  ॥ 

 ਦੂਜੀ  ਬਾਤ  ਨ  ਧਰਈ  ਕਾਨਾ  ॥ 

 ਰਹੈ  ਬਿਹੰਗਮ  ਕਤਹਿ  ਨ  ਜਾਈ  ॥ 

 ਅਗਹ  ਗਹੈ  ਗਹਿ  ਗਗਨ  ਰਹਾਈ  ॥੯॥ 

 ਘਘਾ  ਘਟਿ  ਘਟਿ  ਨਿਮਸੈ  ਸੋਈ  ॥ 

 ਘਟ  ਫੂਟੇ  ਘਟਿ  ਕਬਹਿ  ਨ  ਹੋਈ  ॥ 

 ਤਾ  ਘਟ  ਮਾਹਿ  ਘਾਟ  ਜਉ  ਪਾਵਾ  ॥ 

 ਸੋ  ਘਟੁ  ਛਾਡਿ  ਅਵਘਟ  ਕਤ  ਧਾਵਾ  ॥੧੦॥ 

 ਙੰਙਾ  ਨਿਗ੍ਰਹਿ  ਸਨੇਹੁ  ਕਰਿ  ਨਿਰਵਾਰੋ  ਸੰਦੇਹ  ॥ 

 ਨਾਹੀ  ਦੇਖਿ  ਨ  ਭਾਜੀਐ  ਪਰਮ  ਸਿਆਨਪ  ਏਹ  ॥੧੧॥ 

 ਚਚਾ  ਰਚਿਤ  ਚਿਤ੍ਰ  ਹੈ  ਭਾਰੀ  ॥ 

 ਤਜਿ  ਚਿਤ੍ਰੈ  ਚੇਤਹੁ  ਚਿਤਕਾਰੀ  ॥ 

 ਚਿਤ੍ਰ  ਬਚਿਤ੍ਰ  ਇਹੈ  ਅਵਝੇਰਾ  ॥ 

 ਤਜਿ  ਚਿਤ੍ਰੈ  ਚਿਤੁ  ਰਾਖਿ  ਚਿਤੇਰਾ  ॥੧੨॥ 

 ਛਛਾ  ਇਹੈ  ਛਤ੍ਰਪਤਿ  ਪਾਸਾ  ॥ 

 ਛਕਿ  ਕਿ  ਨ  ਰਹਹੁ  ਛਾਡਿ  ਕਿ  ਨ  ਆਸਾ  ॥ 

 ਰੇ  ਮਨ  ਮੈ  ਤਉ  ਛਿਨ  ਛਿਨ  ਸਮਝਾਵਾ  ॥ 

 ਤਾਹਿ  ਛਾਡਿ  ਕਤ  ਆਪੁ  ਬਧਾਵਾ  ॥੧੩॥ 

 ਜਜਾ  ਜਉ  ਤਨ  ਜੀਵਤ  ਜਰਾਵੈ  ॥ 

 ਜੋਬਨ  ਜਾਰਿ  ਜੁਗਤਿ  ਸੋ  ਪਾਵੈ  ॥ 

 ਅਸ  ਜਰਿ  ਪਰ  ਜਰਿ  ਜਰਿ  ਜਬ  ਰਹੈ  ॥ 

 ਤਬ  ਜਾਇ  ਜੋਤਿ  ਉਜਾਰਉ  ਲਹੈ  ॥੧੪॥ 

 ਝਝਾ  ਉਰਝਿ  ਸੁਰਝਿ  ਨਹੀ  ਜਾਨਾ  ॥ 

 ਰਹਿਓ  ਝਝਕਿ  ਨਾਹੀ  ਪਰਵਾਨਾ  ॥ 

 ਕਤ  ਝਖਿ  ਝਖਿ  ਅਉਰਨ  ਸਮਝਾਵਾ  ॥ 

 ਝਗਰੁ  ਕੀਏ  ਝਗਰਉ  ਹੀ  ਪਾਵਾ  ॥੧੫॥ 

 ਞੰਞਾ  ਨਿਕਟਿ  ਜੁ  ਘਟ  ਰਹਿਓ  ਦੂਰਿ  ਕਹਾ  ਤਜਿ  ਜਾਇ  ॥ 

 ਜਾ  ਕਾਰਣਿ  ਜਗੁ  ਢੂਢਿਅਉ  ਨੇਰਉ  ਪਾਇਅਉ  ਤਾਹਿ  ॥੧੬॥ 

 ਟਟਾ  ਬਿਕਟ  ਘਾਟ  ਘਟ  ਮਾਹੀ  ॥ 

 ਖੋਲਿ  ਕਪਾਟ  ਮਹਲਿ  ਕਿ  ਨ  ਜਾਹੀ  ॥ 

 ਦੇਖਿ  ਅਟਲ  ਟਲਿ  ਕਤਹਿ  ਨ  ਜਾਵਾ  ॥ 

 ਰਹੈ  ਲਪਟਿ  ਘਟ  ਪਰਚਉ  ਪਾਵਾ  ॥੧੭॥ 

 ਠਠਾ  ਇਹੈ  ਦੂਰਿ  ਠਗ  ਨੀਰਾ  ॥ 

 ਨੀਠਿ  ਨੀਠਿ  ਮਨੁ  ਕੀਆ  ਧੀਰਾ  ॥ 

 ਜਿਨਿ  ਠਗਿ  ਠਗਿਆ  ਸਗਲ  ਜਗੁ  ਖਾਵਾ  ॥ 

 ਸੋ  ਠਗੁ  ਠਗਿਆ  ਠਉਰ  ਮਨੁ  ਆਵਾ  ॥੧੮॥ 

 ਡਡਾ  ਡਰ  ਉਪਜੇ  ਡਰੁ  ਜਾਈ  ॥ 

 ਤਾ  ਡਰ  ਮਹਿ  ਡਰੁ  ਰਹਿਆ  ਸਮਾਈ  ॥ 

 ਜਉ  ਡਰ  ਡਰੈ  ਤਾ  ਫਿਰਿ  ਡਰੁ  ਲਾਗੈ  ॥ 

 ਨਿਡਰ  ਹੂਆ  ਡਰੁ  ਉਰ  ਹੋਇ  ਭਾਗੈ  ॥੧੯॥ 

 ਢਢਾ  ਢਿਗ  ਢੂਢਹਿ  ਕਤ  ਆਨਾ  ॥ 

 ਢੂਢਤ  ਹੀ  ਢਹਿ  ਗਏ  ਪਰਾਨਾ  ॥ 

 ਚੜਿ  ਸੁਮੇਰਿ  ਢੂਢਿ  ਜਬ  ਆਵਾ  ॥ 

 ਜਿਹ  ਗੜੁ  ਗੜਿਓ  ਸੁ  ਗੜ  ਮਹਿ  ਪਾਵਾ  ॥੨੦॥ 

 ਣਾਣਾ  ਰਣਿ  ਰੂਤਉ  ਨਰ  ਨੇਹੀ  ਕਰੈ  ॥ 

 ਨਾ  ਨਿਵੈ  ਨਾ  ਫੁਨਿ  ਸੰਚਰੈ  ॥ 

 ਧੰਨਿ  ਜਨਮੁ  ਤਾਹੀ  ਕੋ  ਗਣੈ  ॥ 

 ਮਾਰੈ  ਏਕਹਿ  ਤਜਿ  ਜਾਇ  ਘਣੈ  ॥੨੧॥ 

 ਤਤਾ  ਅਤਰ  ਤਰਿਓ  ਨਹ  ਜਾਈ  ॥ 

 ਤਨ  ਤ੍ਰਿਭਵਣ  ਮਹਿ  ਰਹਿਓ  ਸਮਾਈ  ॥ 

 ਜਉ  ਤ੍ਰਿਭਵਣ  ਤਨ  ਮਾਹਿ  ਸਮਾਵਾ  ॥ 

 ਤਉ  ਤਤਹਿ  ਤਤ  ਮਿਲਿਆ  ਸਚੁ  ਪਾਵਾ  ॥੨੨॥ 

 ਥਥਾ  ਅਥਾਹ  ਥਾਹ  ਨਹੀ  ਪਾਵਾ  ॥ 

 ਓਹੁ  ਅਥਾਹ  ਇਹੁ  ਥਿਰੁ  ਨ  ਰਹਾਵਾ  ॥ 

 ਥੋੜੈ  ਥਲਿ  ਥਾਨਕ  ਆਰੰਭੈ  ॥ 

 ਬਿਨੁ  ਹੀ  ਥਾਭਹ  ਮੰਦਿਰੁ  ਥੰਭੈ  ॥੨੩॥ 

 ਦਦਾ  ਦੇਖਿ  ਜੁ  ਬਿਨਸਨਹਾਰਾ  ॥ 

 ਜਸ  ਅਦੇਖਿ  ਤਸ  ਰਾਖਿ  ਬਿਚਾਰਾ  ॥ 

 ਦਸਵੈ  ਦੁਆਰਿ  ਕੁੰਚੀ  ਜਬ  ਦੀਜੈ  ॥ 

 ਤਉ  ਦਇਆਲ  ਕੋ  ਦਰਸਨੁ  ਕੀਜੈ  ॥੨੪॥ 

 ਧਧਾ  ਅਰਧਹਿ  ਉਰਧ  ਨਿਬੇਰਾ  ॥ 

 ਅਰਧਹਿ  ਉਰਧਹ  ਮੰਝਿ  ਬਸੇਰਾ  ॥ 

 ਅਰਧਹ  ਛਾਡਿ  ਉਰਧ  ਜਉ  ਆਵਾ  ॥ 

 ਤਉ  ਅਰਧਹਿ  ਉਰਧ  ਮਿਲਿਆ  ਸੁਖ  ਪਾਵਾ  ॥੨੫॥ 

 ਨੰਨਾ  ਨਿਸਿ  ਦਿਨੁ  ਨਿਰਖਤ  ਜਾਈ  ॥ 

 ਨਿਰਖਤ  ਨੈਨ  ਰਹੇ  ਰਤਵਾਈ  ॥ 

 ਨਿਰਖਤ  ਨਿਰਖਤ  ਜਬ  ਜਾਇ  ਪਾਵਾ  ॥ 

 ਤਬ  ਲੇ  ਨਿਰਖਹਿ  ਨਿਰਖ  ਮਿਲਾਵਾ  ॥੨੬॥ 

 ਪਪਾ  ਅਪਰ  ਪਾਰੁ  ਨਹੀ  ਪਾਵਾ  ॥ 

 ਪਰਮ  ਜੋਤਿ  ਸਿਉ  ਪਰਚਉ  ਲਾਵਾ  ॥ 

 ਪਾਂਚਉ  ਇੰਦ੍ਰੀ  ਨਿਗ੍ਰਹ  ਕਰਈ  ॥ 

 ਪਾਪੁ  ਪੁੰਨੁ  ਦੋਊ  ਨਿਰਵਰਈ  ॥੨੭॥ 

 ਫਫਾ  ਬਿਨੁ  ਫੂਲਹ  ਫਲੁ  ਹੋਈ  ॥ 

 ਤਾ  ਫਲ  ਫੰਕ  ਲਖੈ  ਜਉ  ਕੋਈ  ॥ 

 ਦੂਣਿ  ਨ  ਪਰਈ  ਫੰਕ  ਬਿਚਾਰੈ  ॥ 

 ਤਾ  ਫਲ  ਫੰਕ  ਸਭੈ  ਤਨ  ਫਾਰੈ  ॥੨੮॥ 

 ਬਬਾ  ਬਿੰਦਹਿ  ਬਿੰਦ  ਮਿਲਾਵਾ  ॥ 

 ਬਿੰਦਹਿ  ਬਿੰਦਿ  ਨ  ਬਿਛੁਰਨ  ਪਾਵਾ  ॥ 

 ਬੰਦਉ  ਹੋਇ  ਬੰਦਗੀ  ਗਹੈ  ॥ 

 ਬੰਦਕ  ਹੋਇ  ਬੰਧ  ਸੁਧਿ  ਲਹੈ  ॥੨੯॥ 

 ਭਭਾ  ਭੇਦਹਿ  ਭੇਦ  ਮਿਲਾਵਾ  ॥ 

 ਅਬ  ਭਉ  ਭਾਨਿ  ਭਰੋਸਉ  ਆਵਾ  ॥ 

 ਜੋ  ਬਾਹਰਿ  ਸੋ  ਭੀਤਰਿ  ਜਾਨਿਆ  ॥ 

 ਭਇਆ  ਭੇਦੁ  ਭੂਪਤਿ  ਪਹਿਚਾਨਿਆ  ॥੩੦॥ 

 ਮਮਾ  ਮੂਲ  ਗਹਿਆ  ਮਨੁ  ਮਾਨੈ  ॥ 

 ਮਰਮੀ  ਹੋਇ  ਸੁ  ਮਨ  ਕਉ  ਜਾਨੈ  ॥ 

 ਮਤ  ਕੋਈ  ਮਨ  ਮਿਲਤਾ  ਬਿਲਮਾਵੈ  ॥ 

 ਮਗਨ  ਭਇਆ  ਤੇ  ਸੋ  ਸਚੁ  ਪਾਵੈ  ॥੩੧॥ 

 ਮਮਾ  ਮਨ  ਸਿਉ  ਕਾਜੁ  ਹੈ  ਮਨ  ਸਾਧੇ  ਸਿਧਿ  ਹੋਇ  ॥ 

 ਮਨ  ਹੀ  ਮਨ  ਸਿਉ  ਕਹੈ  ਕਬੀਰਾ  ਮਨ  ਸਾ  ਮਿਲਿਆ  ਨ  ਕੋਇ  ॥੩੨॥ 

 ਇਹੁ  ਮਨੁ  ਸਕਤੀ  ਇਹੁ  ਮਨੁ  ਸੀਉ  ॥ 

 ਇਹੁ  ਮਨੁ  ਪੰਚ  ਤਤ  ਕੋ  ਜੀਉ  ॥ 

 ਇਹੁ  ਮਨੁ  ਲੇ  ਜਉ  ਉਨਮਨਿ  ਰਹੈ  ॥ 

 ਤਉ  ਤੀਨਿ  ਲੋਕ  ਕੀ  ਬਾਤੈ  ਕਹੈ  ॥੩੩॥ 

 ਯਯਾ  ਜਉ  ਜਾਨਹਿ  ਤਉ  ਦੁਰਮਤਿ  ਹਨਿ  ਕਰਿ  ਬਸਿ  ਕਾਇਆ  ਗਾਉ  ॥ 

 ਰਣਿ  ਰੂਤਉ  ਭਾਜੈ  ਨਹੀ  ਸੂਰਉ  ਥਾਰਉ  ਨਾਉ  ॥੩੪॥ 

 ਰਾਰਾ  ਰਸੁ  ਨਿਰਸ  ਕਰਿ  ਜਾਨਿਆ  ॥ 

 ਹੋਇ  ਨਿਰਸ  ਸੁ  ਰਸੁ  ਪਹਿਚਾਨਿਆ  ॥ 

 ਇਹ  ਰਸ  ਛਾਡੇ  ਉਹ  ਰਸੁ  ਆਵਾ  ॥ 

 ਉਹ  ਰਸੁ  ਪੀਆ  ਇਹ  ਰਸੁ  ਨਹੀ  ਭਾਵਾ  ॥੩੫॥ 

 ਲਲਾ  ਐਸੇ  ਲਿਵ  ਮਨੁ  ਲਾਵੈ  ॥ 

 ਅਨਤ  ਨ  ਜਾਇ  ਪਰਮ  ਸਚੁ  ਪਾਵੈ  ॥ 

 ਅਰੁ  ਜਉ  ਤਹਾ  ਪ੍ਰੇਮ  ਲਿਵ  ਲਾਵੈ  ॥ 

 ਤਉ  ਅਲਹ  ਲਹੈ  ਲਹਿ  ਚਰਨ  ਸਮਾਵੈ  ॥੩੬॥ 

 ਵਵਾ  ਬਾਰ  ਬਾਰ  ਬਿਸਨ  ਸਮ੍ਹਾਰਿ  ॥ 

 ਬਿਸਨ  ਸੰਮ੍ਹਾਰਿ  ਨ  ਆਵੈ  ਹਾਰਿ  ॥ 

 ਬਲਿ  ਬਲਿ  ਜੇ  ਬਿਸਨਤਨਾ  ਜਸੁ  ਗਾਵੈ  ॥ 

 ਵਿਸਨ  ਮਿਲੇ  ਸਭ  ਹੀ  ਸਚੁ  ਪਾਵੈ  ॥੩੭॥ 

 ਵਾਵਾ  ਵਾਹੀ  ਜਾਨੀਐ  ਵਾ  ਜਾਨੇ  ਇਹੁ  ਹੋਇ  ॥ 

 ਇਹੁ  ਅਰੁ  ਓਹੁ  ਜਬ  ਮਿਲੈ  ਤਬ  ਮਿਲਤ  ਨ  ਜਾਨੈ  ਕੋਇ  ॥੩੮॥ 

 ਸਸਾ  ਸੋ  ਨੀਕਾ  ਕਰਿ  ਸੋਧਹੁ  ॥ 

 ਘਟ  ਪਰਚਾ  ਕੀ  ਬਾਤ  ਨਿਰੋਧਹੁ  ॥ 

 ਘਟ  ਪਰਚੈ  ਜਉ  ਉਪਜੈ  ਭਾਉ  ॥ 

 ਪੂਰਿ  ਰਹਿਆ  ਤਹ  ਤ੍ਰਿਭਵਣ  ਰਾਉ  ॥੩੯॥ 

 ਖਖਾ  ਖੋਜਿ  ਪਰੈ  ਜਉ  ਕੋਈ  ॥  ਜੋ  ਖੋਜੈ  ਸੋ  ਬਹੁਰਿ  ਨ  ਹੋਈ  ॥ 

 ਖੋਜ  ਬੂਝਿ  ਜਉ  ਕਰੈ  ਬੀਚਾਰਾ  ॥ 

 ਤਉ  ਭਵਜਲ  ਤਰਤ  ਨ  ਲਾਵੈ  ਬਾਰਾ  ॥੪੦॥ 

 ਸਸਾ  ਸੋ  ਸਹ  ਸੇਜ  ਸਵਾਰੈ  ॥ 

 ਸੋਈ  ਸਹੀ  ਸੰਦੇਹ  ਨਿਵਾਰੈ  ॥ 

 ਅਲਪ  ਸੁਖ  ਛਾਡਿ  ਪਰਮ  ਸੁਖ  ਪਾਵਾ  ॥ 

 ਤਬ  ਇਹ  ਤ੍ਰੀਅ  ਓੁਹੁ  ਕੰਤੁ  ਕਹਾਵਾ  ॥੪੧॥ 

 ਹਾਹਾ  ਹੋਤ  ਹੋਇ  ਨਹੀ  ਜਾਨਾ  ॥ 

 ਜਬ  ਹੀ  ਹੋਇ  ਤਬਹਿ  ਮਨੁ  ਮਾਨਾ  ॥ 

 ਹੈ  ਤਉ  ਸਹੀ  ਲਖੈ  ਜਉ  ਕੋਈ  ॥ 

 ਤਬ  ਓਹੀ  ਉਹੁ  ਏਹੁ  ਨ  ਹੋਈ  ॥੪੨॥ 

 ਲਿੰਉ  ਲਿੰਉ  ਕਰਤ  ਫਿਰੈ  ਸਭੁ  ਲੋਗੁ  ॥ 

 ਤਾ  ਕਾਰਣਿ  ਬਿਆਪੈ  ਬਹੁ  ਸੋਗੁ  ॥ 

 ਲਖਿਮੀ  ਬਰ  ਸਿਉ  ਜਉ  ਲਿਉ  ਲਾਵੈ  ॥ 

 ਸੋਗੁ  ਮਿਟੈ  ਸਭ  ਹੀ  ਸੁਖ  ਪਾਵੈ  ॥੪੩॥ 

 ਖਖਾ  ਖਿਰਤ  ਖਪਤ  ਗਏ  ਕੇਤੇ  ॥ 

 ਖਿਰਤ  ਖਪਤ  ਅਜਹੂੰ  ਨਹ  ਚੇਤੇ  ॥ 

 ਅਬ  ਜਗੁ  ਜਾਨਿ  ਜਉ  ਮਨਾ  ਰਹੈ  ॥ 

 ਜਹ  ਕਾ  ਬਿਛੁਰਾ  ਤਹ  ਥਿਰੁ  ਲਹੈ  ॥੪੪॥ 

 ਬਾਵਨ  ਅਖਰ  ਜੋਰੇ  ਆਨਿ  ॥ 

 ਸਕਿਆ  ਨ  ਅਖਰੁ  ਏਕੁ  ਪਛਾਨਿ  ॥ 

 ਸਤ  ਕਾ  ਸਬਦੁ  ਕਬੀਰਾ  ਕਹੈ  ॥ 

 ਪੰਡਿਤ  ਹੋਇ  ਸੁ  ਅਨਭੈ  ਰਹੈ  ॥ 

 ਪੰਡਿਤ  ਲੋਗਹ  ਕਉ  ਬਿਉਹਾਰ  ॥ 

 ਗਿਆਨਵੰਤ  ਕਉ  ਤਤੁ  ਬੀਚਾਰ  ॥ 

 ਜਾ  ਕੈ  ਜੀਅ  ਜੈਸੀ  ਬੁਧਿ  ਹੋਈ  ॥ 

 ਕਹਿ  ਕਬੀਰ  ਜਾਨੈਗਾ  ਸੋਈ  ॥੪੫॥ 

Post a Comment

0 Comments
* Please Don't Spam Here. All the Comments are Reviewed by Admin.