Type Here to Get Search Results !

kirtan

ਘੋੜੀਆ

                                ਘੋੜੀਆ

 ਵਡਹੰਸੁ  ਮਹਲਾ  ੪  ਘੋੜੀਆ 

 ੴ  ਸਤਿਗੁਰ  ਪ੍ਰਸਾਦਿ  ॥ 

 ਦੇਹ  ਤੇਜਣਿ  ਜੀ  ਰਾਮਿ  ਉਪਾਈਆ  ਰਾਮ  ॥ 

 ਧੰਨੁ  ਮਾਣਸ  ਜਨਮੁ  ਪੁੰਨਿ  ਪਾਈਆ  ਰਾਮ  ॥ 

 ਮਾਣਸ  ਜਨਮੁ  ਵਡ  ਪੁੰਨੇ  ਪਾਇਆ  ਦੇਹ  ਸੁ  ਕੰਚਨ  ਚੰਗੜੀਆ  ॥ 

 ਗੁਰਮੁਖਿ  ਰੰਗੁ  ਚਲੂਲਾ  ਪਾਵੈ  ਹਰਿ  ਹਰਿ  ਹਰਿ  ਨਵ  ਰੰਗੜੀਆ  ॥ 

 ਏਹ  ਦੇਹ  ਸੁ  ਬਾਂਕੀ  ਜਿਤੁ  ਹਰਿ  ਜਾਪੀ  ਹਰਿ  ਹਰਿ  ਨਾਮਿ  ਸੁਹਾਵੀਆ  ॥ 

 ਵਡਭਾਗੀ  ਪਾਈ  ਨਾਮੁ  ਸਖਾਈ  ਜਨ  ਨਾਨਕ  ਰਾਮਿ  ਉਪਾਈਆ  ॥੧॥ 

 ਦੇਹ  ਪਾਵਉ  ਜੀਨੁ  ਬੁਝਿ  ਚੰਗਾ  ਰਾਮ  ॥ 

 ਚੜਿ  ਲੰਘਾ  ਜੀ  ਬਿਖਮੁ  ਭੁਇਅੰਗਾ  ਰਾਮ  ॥ 

 ਬਿਖਮੁ  ਭੁਇਅੰਗਾ  ਅਨਤ  ਤਰੰਗਾ  ਗੁਰਮੁਖਿ  ਪਾਰਿ  ਲੰਘਾਏ  ॥ 

 ਹਰਿ  ਬੋਹਿਥਿ  ਚੜਿ  ਵਡਭਾਗੀ  ਲੰਘੈ  ਗੁਰੁ  ਖੇਵਟੁ  ਸਬਦਿ  ਤਰਾਏ  ॥ 

 ਅਨਦਿਨੁ  ਹਰਿ  ਰੰਗਿ  ਹਰਿ  ਗੁਣ  ਗਾਵੈ  ਹਰਿ  ਰੰਗੀ  ਹਰਿ  ਰੰਗਾ  ॥ 

 ਜਨ  ਨਾਨਕ  ਨਿਰਬਾਣ  ਪਦੁ  ਪਾਇਆ  ਹਰਿ  ਉਤਮੁ  ਹਰਿ  ਪਦੁ  ਚੰਗਾ  ॥੨॥ 

 ਕੜੀਆਲੁ  ਮੁਖੇ  ਗੁਰਿ  ਗਿਆਨੁ  ਦ੍ਰਿੜਾਇਆ  ਰਾਮ  ॥ 

 ਤਨਿ  ਪ੍ਰੇਮੁ  ਹਰਿ  ਚਾਬਕੁ  ਲਾਇਆ  ਰਾਮ  ॥ 

 ਤਨਿ  ਪ੍ਰੇਮੁ  ਹਰਿ  ਹਰਿ  ਲਾਇ  ਚਾਬਕੁ  ਮਨੁ  ਜਿਣੈ  ਗੁਰਮੁਖਿ  ਜੀਤਿਆ  ॥ 

 ਅਘੜੋ  ਘੜਾਵੈ  ਸਬਦੁ  ਪਾਵੈ  ਅਪਿਉ  ਹਰਿ  ਰਸੁ  ਪੀਤਿਆ  ॥ 

 ਸੁਣਿ  ਸ੍ਰਵਣ  ਬਾਣੀ  ਗੁਰਿ  ਵਖਾਣੀ  ਹਰਿ  ਰੰਗੁ  ਤੁਰੀ  ਚੜਾਇਆ  ॥ 

 ਮਹਾ  ਮਾਰਗੁ  ਪੰਥੁ  ਬਿਖੜਾ  ਜਨ  ਨਾਨਕ  ਪਾਰਿ  ਲੰਘਾਇਆ  ॥੩॥ 

 ਘੋੜੀ  ਤੇਜਣਿ  ਦੇਹ  ਰਾਮਿ  ਉਪਾਈਆ  ਰਾਮ  ॥ 

 ਜਿਤੁ  ਹਰਿ  ਪ੍ਰਭੁ  ਜਾਪੈ  ਸਾ  ਧਨੁ  ਧੰਨੁ  ਤੁਖਾਈਆ  ਰਾਮ  ॥ 

 ਜਿਤੁ  ਹਰਿ  ਪ੍ਰਭੁ  ਜਾਪੈ  ਸਾ  ਧੰਨੁ  ਸਾਬਾਸੈ  ਧੁਰਿ  ਪਾਇਆ  ਕਿਰਤੁ  ਜੁੜੰਦਾ  ॥ 

 ਚੜਿ  ਦੇਹੜਿ  ਘੋੜੀ  ਬਿਖਮੁ  ਲਘਾਏ  ਮਿਲੁ  ਗੁਰਮੁਖਿ  ਪਰਮਾਨੰਦਾ  ॥ 

 ਹਰਿ  ਹਰਿ  ਕਾਜੁ  ਰਚਾਇਆ  ਪੂਰੈ  ਮਿਲਿ  ਸੰਤ  ਜਨਾ  ਜੰਞ  ਆਈ  ॥ 

 ਜਨ  ਨਾਨਕ  ਹਰਿ  ਵਰੁ  ਪਾਇਆ  ਮੰਗਲੁ  ਮਿਲਿ  ਸੰਤ  ਜਨਾ  ਵਾਧਾਈ  ॥੪॥੧॥੫॥ 

Post a Comment

0 Comments
* Please Don't Spam Here. All the Comments are Reviewed by Admin.