Type Here to Get Search Results !

kirtan

ਕਰਹਲੇ

                                ਕਰਹਲੇ 

 ਰਾਗੁ  ਗਉੜੀ  ਪੂਰਬੀ  ਮਹਲਾ  ੪  ਕਰਹਲੇ 

 ੴ  ਸਤਿਗੁਰ  ਪ੍ਰਸਾਦਿ  ॥ 

 ਕਰਹਲੇ  ਮਨ  ਪਰਦੇਸੀਆ  ਕਿਉ  ਮਿਲੀਐ  ਹਰਿ  ਮਾਇ  ॥ 

 ਗੁਰੁ  ਭਾਗਿ  ਪੂਰੈ  ਪਾਇਆ  ਗਲਿ  ਮਿਲਿਆ  ਪਿਆਰਾ  ਆਇ  ॥੧॥ 

 ਮਨ  ਕਰਹਲਾ  ਸਤਿਗੁਰੁ  ਪੁਰਖੁ  ਧਿਆਇ  ॥੧॥  ਰਹਾਉ  ॥ 

 ਮਨ  ਕਰਹਲਾ  ਵੀਚਾਰੀਆ  ਹਰਿ  ਰਾਮ  ਨਾਮ  ਧਿਆਇ  ॥ 

 ਜਿਥੈ  ਲੇਖਾ  ਮੰਗੀਐ  ਹਰਿ  ਆਪੇ  ਲਏ  ਛਡਾਇ  ॥੨॥ 

 ਮਨ  ਕਰਹਲਾ  ਅਤਿ  ਨਿਰਮਲਾ  ਮਲੁ  ਲਾਗੀ  ਹਉਮੈ  ਆਇ  ॥ 

 ਪਰਤਖਿ  ਪਿਰੁ  ਘਰਿ  ਨਾਲਿ  ਪਿਆਰਾ  ਵਿਛੁੜਿ  ਚੋਟਾ  ਖਾਇ  ॥੩॥ 

 ਮਨ  ਕਰਹਲਾ  ਮੇਰੇ  ਪ੍ਰੀਤਮਾ  ਹਰਿ  ਰਿਦੈ  ਭਾਲਿ  ਭਾਲਾਇ  ॥ 

 ਉਪਾਇ  ਕਿਤੈ  ਨ  ਲਭਈ  ਗੁਰੁ  ਹਿਰਦੈ  ਹਰਿ  ਦੇਖਾਇ  ॥੪॥ 

 ਮਨ  ਕਰਹਲਾ  ਮੇਰੇ  ਪ੍ਰੀਤਮਾ  ਦਿਨੁ  ਰੈਣਿ  ਹਰਿ  ਲਿਵ  ਲਾਇ  ॥ 

 ਘਰੁ  ਜਾਇ  ਪਾਵਹਿ  ਰੰਗ  ਮਹਲੀ  ਗੁਰੁ  ਮੇਲੇ  ਹਰਿ  ਮੇਲਾਇ  ॥੫॥ 

 ਮਨ  ਕਰਹਲਾ  ਤੂੰ  ਮੀਤੁ  ਮੇਰਾ  ਪਾਖੰਡੁ  ਲੋਭੁ  ਤਜਾਇ  ॥ 

 ਪਾਖੰਡਿ  ਲੋਭੀ  ਮਾਰੀਐ  ਜਮ  ਡੰਡੁ  ਦੇਇ  ਸਜਾਇ  ॥੬॥ 

 ਮਨ  ਕਰਹਲਾ  ਮੇਰੇ  ਪ੍ਰਾਨ  ਤੂੰ  ਮੈਲੁ  ਪਾਖੰਡੁ  ਭਰਮੁ  ਗਵਾਇ  ॥ 

 ਹਰਿ  ਅੰਮ੍ਰਿਤ  ਸਰੁ  ਗੁਰਿ  ਪੂਰਿਆ  ਮਿਲਿ  ਸੰਗਤੀ  ਮਲੁ  ਲਹਿ  ਜਾਇ  ॥੭॥ 

 ਮਨ  ਕਰਹਲਾ  ਮੇਰੇ  ਪਿਆਰਿਆ  ਇਕ  ਗੁਰ  ਕੀ  ਸਿਖ  ਸੁਣਾਇ  ॥ 

 ਇਹੁ  ਮੋਹੁ  ਮਾਇਆ  ਪਸਰਿਆ  ਅੰਤਿ  ਸਾਥਿ  ਨ  ਕੋਈ  ਜਾਇ  ॥੮॥ 

 ਮਨ  ਕਰਹਲਾ  ਮੇਰੇ  ਸਾਜਨਾ  ਹਰਿ  ਖਰਚੁ  ਲੀਆ  ਪਤਿ  ਪਾਇ  ॥ 

 ਹਰਿ  ਦਰਗਹ  ਪੈਨਾਇਆ  ਹਰਿ  ਆਪਿ  ਲਇਆ  ਗਲਿ  ਲਾਇ  ॥੯॥ 

 ਮਨ  ਕਰਹਲਾ  ਗੁਰਿ  ਮੰਨਿਆ  ਗੁਰਮੁਖਿ  ਕਾਰ  ਕਮਾਇ  ॥ 

 ਗੁਰ  ਆਗੈ  ਕਰਿ  ਜੋਦੜੀ  ਜਨ  ਨਾਨਕ  ਹਰਿ  ਮੇਲਾਇ  ॥੧੦॥੧॥ 

Post a Comment

0 Comments
* Please Don't Spam Here. All the Comments are Reviewed by Admin.