Type Here to Get Search Results !

kirtan

ਸਲੋਕ ਮਹਲਾ ੯

                          ਸਲੋਕ  ਮਹਲਾ  ੯ 

 ੴ  ਸਤਿਗੁਰ  ਪ੍ਰਸਾਦਿ  ॥ 

 ਸਲੋਕ  ਮਹਲਾ  ੯  ॥ 

 ਗੁਨ  ਗੋਬਿੰਦ  ਗਾਇਓ  ਨਹੀ  ਜਨਮੁ  ਅਕਾਰਥ  ਕੀਨੁ  ॥ 

 ਕਹੁ  ਨਾਨਕ  ਹਰਿ  ਭਜੁ  ਮਨਾ  ਜਿਹ  ਬਿਧਿ  ਜਲ  ਕਉ  ਮੀਨੁ  ॥੧॥ 

 ਬਿਖਿਅਨ  ਸਿਉ  ਕਾਹੇ  ਰਚਿਓ  ਨਿਮਖ  ਨ  ਹੋਹਿ  ਉਦਾਸੁ  ॥ 

 ਕਹੁ  ਨਾਨਕ  ਭਜੁ  ਹਰਿ  ਮਨਾ  ਪਰੈ  ਨ  ਜਮ  ਕੀ  ਫਾਸ  ॥੨॥ 

 ਤਰਨਾਪੋ  ਇਉ  ਹੀ  ਗਇਓ  ਲੀਓ  ਜਰਾ  ਤਨੁ  ਜੀਤਿ  ॥ 

 ਕਹੁ  ਨਾਨਕ  ਭਜੁ  ਹਰਿ  ਮਨਾ  ਅਉਧ  ਜਾਤੁ  ਹੈ  ਬੀਤਿ  ॥੩॥ 

 ਬਿਰਧਿ  ਭਇਓ  ਸੂਝੈ  ਨਹੀ  ਕਾਲੁ  ਪਹੂਚਿਓ  ਆਨਿ  ॥ 

 ਕਹੁ  ਨਾਨਕ  ਨਰ  ਬਾਵਰੇ  ਕਿਉ  ਨ  ਭਜੈ  ਭਗਵਾਨੁ  ॥੪॥ 

 ਧਨੁ  ਦਾਰਾ  ਸੰਪਤਿ  ਸਗਲ  ਜਿਨਿ  ਅਪੁਨੀ  ਕਰਿ  ਮਾਨਿ  ॥ 

 ਇਨ  ਮੈ  ਕਛੁ  ਸੰਗੀ  ਨਹੀ  ਨਾਨਕ  ਸਾਚੀ  ਜਾਨਿ  ॥੫॥ 

 ਪਤਿਤ  ਉਧਾਰਨ  ਭੈ  ਹਰਨ  ਹਰਿ  ਅਨਾਥ  ਕੇ  ਨਾਥ  ॥ 

 ਕਹੁ  ਨਾਨਕ  ਤਿਹ  ਜਾਨੀਐ  ਸਦਾ  ਬਸਤੁ  ਤੁਮ  ਸਾਥਿ  ॥੬॥ 

 ਤਨੁ  ਧਨੁ  ਜਿਹ  ਤੋ  ਕਉ  ਦੀਓ  ਤਾਂ  ਸਿਉ  ਨੇਹੁ  ਨ  ਕੀਨ  ॥ 

 ਕਹੁ  ਨਾਨਕ  ਨਰ  ਬਾਵਰੇ  ਅਬ  ਕਿਉ  ਡੋਲਤ  ਦੀਨ  ॥੭॥ 

 ਤਨੁ  ਧਨੁ  ਸੰਪੈ  ਸੁਖ  ਦੀਓ  ਅਰੁ  ਜਿਹ  ਨੀਕੇ  ਧਾਮ  ॥ 

 ਕਹੁ  ਨਾਨਕ  ਸੁਨੁ  ਰੇ  ਮਨਾ  ਸਿਮਰਤ  ਕਾਹਿ  ਨ  ਰਾਮੁ  ॥੮॥ 

 ਸਭ  ਸੁਖ  ਦਾਤਾ  ਰਾਮੁ  ਹੈ  ਦੂਸਰ  ਨਾਹਿਨ  ਕੋਇ  ॥ 

 ਕਹੁ  ਨਾਨਕ  ਸੁਨਿ  ਰੇ  ਮਨਾ  ਤਿਹ  ਸਿਮਰਤ  ਗਤਿ  ਹੋਇ  ॥੯॥ 

 ਜਿਹ  ਸਿਮਰਤ  ਗਤਿ  ਪਾਈਐ  ਤਿਹ  ਭਜੁ  ਰੇ  ਤੈ  ਮੀਤ  ॥ 

 ਕਹੁ  ਨਾਨਕ  ਸੁਨੁ  ਰੇ  ਮਨਾ  ਅਉਧ  ਘਟਤ  ਹੈ  ਨੀਤ  ॥੧੦॥ 

 ਪਾਂਚ  ਤਤ  ਕੋ  ਤਨੁ  ਰਚਿਓ  ਜਾਨਹੁ  ਚਤੁਰ  ਸੁਜਾਨ  ॥ 

 ਜਿਹ  ਤੇ  ਉਪਜਿਓ  ਨਾਨਕਾ  ਲੀਨ  ਤਾਹਿ  ਮੈ  ਮਾਨੁ  ॥੧੧॥ 

 ਘਟ  ਘਟ  ਮੈ  ਹਰਿ  ਜੂ  ਬਸੈ  ਸੰਤਨ  ਕਹਿਓ  ਪੁਕਾਰਿ  ॥ 

 ਕਹੁ  ਨਾਨਕ  ਤਿਹ  ਭਜੁ  ਮਨਾ  ਭਉ  ਨਿਧਿ  ਉਤਰਹਿ  ਪਾਰਿ  ॥੧੨॥ 

 ਸੁਖੁ  ਦੁਖੁ  ਜਿਹ  ਪਰਸੈ  ਨਹੀ  ਲੋਭੁ  ਮੋਹੁ  ਅਭਿਮਾਨੁ  ॥ 

 ਕਹੁ  ਨਾਨਕ  ਸੁਨੁ  ਰੇ  ਮਨਾ  ਸੋ  ਮੂਰਤਿ  ਭਗਵਾਨ  ॥੧੩॥ 

 ਉਸਤਤਿ  ਨਿੰਦਿਆ  ਨਾਹਿ  ਜਿਹਿ  ਕੰਚਨ  ਲੋਹ  ਸਮਾਨਿ  ॥ 

 ਕਹੁ  ਨਾਨਕ  ਸੁਨਿ  ਰੇ  ਮਨਾ  ਮੁਕਤਿ  ਤਾਹਿ  ਤੈ  ਜਾਨਿ  ॥੧੪॥ 

 ਹਰਖੁ  ਸੋਗੁ  ਜਾ  ਕੈ  ਨਹੀ  ਬੈਰੀ  ਮੀਤ  ਸਮਾਨਿ  ॥ 

 ਕਹੁ  ਨਾਨਕ  ਸੁਨਿ  ਰੇ  ਮਨਾ  ਮੁਕਤਿ  ਤਾਹਿ  ਤੈ  ਜਾਨਿ  ॥੧੫॥ 

 ਭੈ  ਕਾਹੂ  ਕਉ  ਦੇਤ  ਨਹਿ  ਨਹਿ  ਭੈ  ਮਾਨਤ  ਆਨ  ॥ 

 ਕਹੁ  ਨਾਨਕ  ਸੁਨਿ  ਰੇ  ਮਨਾ  ਗਿਆਨੀ  ਤਾਹਿ  ਬਖਾਨਿ  ॥੧੬॥ 

 ਜਿਹਿ  ਬਿਖਿਆ  ਸਗਲੀ  ਤਜੀ  ਲੀਓ  ਭੇਖ  ਬੈਰਾਗ  ॥ 

 ਕਹੁ  ਨਾਨਕ  ਸੁਨੁ  ਰੇ  ਮਨਾ  ਤਿਹ  ਨਰ  ਮਾਥੈ  ਭਾਗੁ  ॥੧੭॥ 

 ਜਿਹਿ  ਮਾਇਆ  ਮਮਤਾ  ਤਜੀ  ਸਭ  ਤੇ  ਭਇਓ  ਉਦਾਸੁ  ॥ 

 ਕਹੁ  ਨਾਨਕ  ਸੁਨੁ  ਰੇ  ਮਨਾ  ਤਿਹ  ਘਟਿ  ਬ੍ਰਹਮ  ਨਿਵਾਸੁ  ॥੧੮॥ 

 ਜਿਹਿ  ਪ੍ਰਾਨੀ  ਹਉਮੈ  ਤਜੀ  ਕਰਤਾ  ਰਾਮੁ  ਪਛਾਨਿ  ॥ 

 ਕਹੁ  ਨਾਨਕ  ਵਹੁ  ਮੁਕਤਿ  ਨਰੁ  ਇਹ  ਮਨ  ਸਾਚੀ  ਮਾਨੁ  ॥੧੯॥ 

 ਭੈ  ਨਾਸਨ  ਦੁਰਮਤਿ  ਹਰਨ  ਕਲਿ  ਮੈ  ਹਰਿ  ਕੋ  ਨਾਮੁ  ॥ 

 ਨਿਸਿ  ਦਿਨੁ  ਜੋ  ਨਾਨਕ  ਭਜੈ  ਸਫਲ  ਹੋਹਿ  ਤਿਹ  ਕਾਮ  ॥੨੦॥ 

 ਜਿਹਬਾ  ਗੁਨ  ਗੋਬਿੰਦ  ਭਜਹੁ  ਕਰਨ  ਸੁਨਹੁ  ਹਰਿ  ਨਾਮੁ  ॥ 

 ਕਹੁ  ਨਾਨਕ  ਸੁਨਿ  ਰੇ  ਮਨਾ  ਪਰਹਿ  ਨ  ਜਮ  ਕੈ  ਧਾਮ  ॥੨੧॥ 

 ਜੋ  ਪ੍ਰਾਨੀ  ਮਮਤਾ  ਤਜੈ  ਲੋਭ  ਮੋਹ  ਅਹੰਕਾਰ  ॥ 

 ਕਹੁ  ਨਾਨਕ  ਆਪਨ  ਤਰੈ  ਅਉਰਨ  ਲੇਤ  ਉਧਾਰ  ॥੨੨॥ 

 ਜਿਉ  ਸੁਪਨਾ  ਅਰੁ  ਪੇਖਨਾ  ਐਸੇ  ਜਗ  ਕਉ  ਜਾਨਿ  ॥ 

 ਇਨ  ਮੈ  ਕਛੁ  ਸਾਚੋ  ਨਹੀ  ਨਾਨਕ  ਬਿਨੁ  ਭਗਵਾਨ  ॥੨੩॥ 

 ਨਿਸਿ  ਦਿਨੁ  ਮਾਇਆ  ਕਾਰਨੇ  ਪ੍ਰਾਨੀ  ਡੋਲਤ  ਨੀਤ  ॥ 

 ਕੋਟਨ  ਮੈ  ਨਾਨਕ  ਕੋਊ  ਨਾਰਾਇਨੁ  ਜਿਹ  ਚੀਤਿ  ॥੨੪॥ 

 ਜੈਸੇ  ਜਲ  ਤੇ  ਬੁਦਬੁਦਾ  ਉਪਜੈ  ਬਿਨਸੈ  ਨੀਤ  ॥ 

 ਜਗ  ਰਚਨਾ  ਤੈਸੇ  ਰਚੀ  ਕਹੁ  ਨਾਨਕ  ਸੁਨਿ  ਮੀਤ  ॥੨੫॥ 

 ਪ੍ਰਾਨੀ  ਕਛੂ  ਨ  ਚੇਤਈ  ਮਦਿ  ਮਾਇਆ  ਕੈ  ਅੰਧੁ  ॥ 

 ਕਹੁ  ਨਾਨਕ  ਬਿਨੁ  ਹਰਿ  ਭਜਨ  ਪਰਤ  ਤਾਹਿ  ਜਮ  ਫੰਧ  ॥੨੬॥ 

 ਜਉ  ਸੁਖ  ਕਉ  ਚਾਹੈ  ਸਦਾ  ਸਰਨਿ  ਰਾਮ  ਕੀ  ਲੇਹ  ॥ 

 ਕਹੁ  ਨਾਨਕ  ਸੁਨਿ  ਰੇ  ਮਨਾ  ਦੁਰਲਭ  ਮਾਨੁਖ  ਦੇਹ  ॥੨੭॥ 

 ਮਾਇਆ  ਕਾਰਨਿ  ਧਾਵਹੀ  ਮੂਰਖ  ਲੋਗ  ਅਜਾਨ  ॥ 

 ਕਹੁ  ਨਾਨਕ  ਬਿਨੁ  ਹਰਿ  ਭਜਨ  ਬਿਰਥਾ  ਜਨਮੁ  ਸਿਰਾਨ  ॥੨੮॥ 

 ਜੋ  ਪ੍ਰਾਨੀ  ਨਿਸਿ  ਦਿਨੁ  ਭਜੈ  ਰੂਪ  ਰਾਮ  ਤਿਹ  ਜਾਨੁ  ॥ 

 ਹਰਿ  ਜਨ  ਹਰਿ  ਅੰਤਰੁ  ਨਹੀ  ਨਾਨਕ  ਸਾਚੀ  ਮਾਨੁ  ॥੨੯॥ 

 ਮਨੁ  ਮਾਇਆ  ਮੈ  ਫਧਿ  ਰਹਿਓ  ਬਿਸਰਿਓ  ਗੋਬਿੰਦ  ਨਾਮੁ  ॥ 

 ਕਹੁ  ਨਾਨਕ  ਬਿਨੁ  ਹਰਿ  ਭਜਨ  ਜੀਵਨ  ਕਉਨੇ  ਕਾਮ  ॥੩੦॥ 

 ਪ੍ਰਾਨੀ  ਰਾਮੁ  ਨ  ਚੇਤਈ  ਮਦਿ  ਮਾਇਆ  ਕੈ  ਅੰਧੁ  ॥ 

 ਕਹੁ  ਨਾਨਕ  ਹਰਿ  ਭਜਨ  ਬਿਨੁ  ਪਰਤ  ਤਾਹਿ  ਜਮ  ਫੰਧ  ॥੩੧॥ 

 ਸੁਖ  ਮੈ  ਬਹੁ  ਸੰਗੀ  ਭਏ  ਦੁਖ  ਮੈ  ਸੰਗਿ  ਨ  ਕੋਇ  ॥ 

 ਕਹੁ  ਨਾਨਕ  ਹਰਿ  ਭਜੁ  ਮਨਾ  ਅੰਤਿ  ਸਹਾਈ  ਹੋਇ  ॥੩੨॥ 

 ਜਨਮ  ਜਨਮ  ਭਰਮਤ  ਫਿਰਿਓ  ਮਿਟਿਓ  ਨ  ਜਮ  ਕੋ  ਤ੍ਰਾਸੁ  ॥ 

 ਕਹੁ  ਨਾਨਕ  ਹਰਿ  ਭਜੁ  ਮਨਾ  ਨਿਰਭੈ  ਪਾਵਹਿ  ਬਾਸੁ  ॥੩੩॥ 

 ਜਤਨ  ਬਹੁਤੁ  ਮੈ  ਕਰਿ  ਰਹਿਓ  ਮਿਟਿਓ  ਨ  ਮਨ  ਕੋ  ਮਾਨੁ  ॥ 

 ਦੁਰਮਤਿ  ਸਿਉ  ਨਾਨਕ  ਫਧਿਓ  ਰਾਖਿ  ਲੇਹੁ  ਭਗਵਾਨ  ॥੩੪॥ 

 ਬਾਲ  ਜੁਆਨੀ  ਅਰੁ  ਬਿਰਧਿ  ਫੁਨਿ  ਤੀਨਿ  ਅਵਸਥਾ  ਜਾਨਿ  ॥ 

 ਕਹੁ  ਨਾਨਕ  ਹਰਿ  ਭਜਨ  ਬਿਨੁ  ਬਿਰਥਾ  ਸਭ  ਹੀ  ਮਾਨੁ  ॥੩੫॥ 

 ਕਰਣੋ  ਹੁਤੋ  ਸੁ  ਨਾ  ਕੀਓ  ਪਰਿਓ  ਲੋਭ  ਕੈ  ਫੰਧ  ॥ 

 ਨਾਨਕ  ਸਮਿਓ  ਰਮਿ  ਗਇਓ  ਅਬ  ਕਿਉ  ਰੋਵਤ  ਅੰਧ  ॥੩੬॥ 

 ਮਨੁ  ਮਾਇਆ  ਮੈ  ਰਮਿ  ਰਹਿਓ  ਨਿਕਸਤ  ਨਾਹਿਨ  ਮੀਤ  ॥ 

 ਨਾਨਕ  ਮੂਰਤਿ  ਚਿਤ੍ਰ  ਜਿਉ  ਛਾਡਿਤ  ਨਾਹਿਨ  ਭੀਤਿ  ॥੩੭॥ 

 ਨਰ  ਚਾਹਤ  ਕਛੁ  ਅਉਰ  ਅਉਰੈ  ਕੀ  ਅਉਰੈ  ਭਈ  ॥ 

 ਚਿਤਵਤ  ਰਹਿਓ  ਠਗਉਰ  ਨਾਨਕ  ਫਾਸੀ  ਗਲਿ  ਪਰੀ  ॥੩੮॥ 

 ਜਤਨ  ਬਹੁਤ  ਸੁਖ  ਕੇ  ਕੀਏ  ਦੁਖ  ਕੋ  ਕੀਓ  ਨ  ਕੋਇ  ॥ 

 ਕਹੁ  ਨਾਨਕ  ਸੁਨਿ  ਰੇ  ਮਨਾ  ਹਰਿ  ਭਾਵੈ  ਸੋ  ਹੋਇ  ॥੩੯॥ 

 ਜਗਤੁ  ਭਿਖਾਰੀ  ਫਿਰਤੁ  ਹੈ  ਸਭ  ਕੋ  ਦਾਤਾ  ਰਾਮੁ  ॥ 

 ਕਹੁ  ਨਾਨਕ  ਮਨ  ਸਿਮਰੁ  ਤਿਹ  ਪੂਰਨ  ਹੋਵਹਿ  ਕਾਮ  ॥੪੦॥ 

 ਝੂਠੈ  ਮਾਨੁ  ਕਹਾ  ਕਰੈ  ਜਗੁ  ਸੁਪਨੇ  ਜਿਉ  ਜਾਨੁ  ॥ 

 ਇਨ  ਮੈ  ਕਛੁ  ਤੇਰੋ  ਨਹੀ  ਨਾਨਕ  ਕਹਿਓ  ਬਖਾਨਿ  ॥੪੧॥ 

 ਗਰਬੁ  ਕਰਤੁ  ਹੈ  ਦੇਹ  ਕੋ  ਬਿਨਸੈ  ਛਿਨ  ਮੈ  ਮੀਤ  ॥ 

 ਜਿਹਿ  ਪ੍ਰਾਨੀ  ਹਰਿ  ਜਸੁ  ਕਹਿਓ  ਨਾਨਕ  ਤਿਹਿ  ਜਗੁ  ਜੀਤਿ  ॥੪੨॥ 

 ਜਿਹ  ਘਟਿ  ਸਿਮਰਨੁ  ਰਾਮ  ਕੋ  ਸੋ  ਨਰੁ  ਮੁਕਤਾ  ਜਾਨੁ  ॥ 

 ਤਿਹਿ  ਨਰ  ਹਰਿ  ਅੰਤਰੁ  ਨਹੀ  ਨਾਨਕ  ਸਾਚੀ  ਮਾਨੁ  ॥੪੩॥ 

 ਏਕ  ਭਗਤਿ  ਭਗਵਾਨ  ਜਿਹ  ਪ੍ਰਾਨੀ  ਕੈ  ਨਾਹਿ  ਮਨਿ  ॥ 

 ਜੈਸੇ  ਸੂਕਰ  ਸੁਆਨ  ਨਾਨਕ  ਮਾਨੋ  ਤਾਹਿ  ਤਨੁ  ॥੪੪॥ 

 ਸੁਆਮੀ  ਕੋ  ਗ੍ਰਿਹੁ  ਜਿਉ  ਸਦਾ  ਸੁਆਨ  ਤਜਤ  ਨਹੀ  ਨਿਤ  ॥ 

 ਨਾਨਕ  ਇਹ  ਬਿਧਿ  ਹਰਿ  ਭਜਉ  ਇਕ  ਮਨਿ  ਹੁਇ  ਇਕ  ਚਿਤਿ  ॥੪੫॥ 

 ਤੀਰਥ  ਬਰਤ  ਅਰੁ  ਦਾਨ  ਕਰਿ  ਮਨ  ਮੈ  ਧਰੈ  ਗੁਮਾਨੁ  ॥ 

 ਨਾਨਕ  ਨਿਹਫਲ  ਜਾਤ  ਤਿਹ  ਜਿਉ  ਕੁੰਚਰ  ਇਸਨਾਨੁ  ॥੪੬॥ 

 ਸਿਰੁ  ਕੰਪਿਓ  ਪਗ  ਡਗਮਗੇ  ਨੈਨ  ਜੋਤਿ  ਤੇ  ਹੀਨ  ॥ 

 ਕਹੁ  ਨਾਨਕ  ਇਹ  ਬਿਧਿ  ਭਈ  ਤਊ  ਨ  ਹਰਿ  ਰਸਿ  ਲੀਨ  ॥੪੭॥ 

 ਨਿਜ  ਕਰਿ  ਦੇਖਿਓ  ਜਗਤੁ  ਮੈ  ਕੋ  ਕਾਹੂ  ਕੋ  ਨਾਹਿ  ॥ 

 ਨਾਨਕ  ਥਿਰੁ  ਹਰਿ  ਭਗਤਿ  ਹੈ  ਤਿਹ  ਰਾਖੋ  ਮਨ  ਮਾਹਿ  ॥੪੮॥ 

 ਜਗ  ਰਚਨਾ  ਸਭ  ਝੂਠ  ਹੈ  ਜਾਨਿ  ਲੇਹੁ  ਰੇ  ਮੀਤ  ॥ 

 ਕਹਿ  ਨਾਨਕ  ਥਿਰੁ  ਨਾ  ਰਹੈ  ਜਿਉ  ਬਾਲੂ  ਕੀ  ਭੀਤਿ  ॥੪੯॥ 

 ਰਾਮੁ  ਗਇਓ  ਰਾਵਨੁ  ਗਇਓ  ਜਾ  ਕਉ  ਬਹੁ  ਪਰਵਾਰੁ  ॥ 

 ਕਹੁ  ਨਾਨਕ  ਥਿਰੁ  ਕਛੁ  ਨਹੀ  ਸੁਪਨੇ  ਜਿਉ  ਸੰਸਾਰੁ  ॥੫੦॥ 

 ਚਿੰਤਾ  ਤਾ  ਕੀ  ਕੀਜੀਐ  ਜੋ  ਅਨਹੋਨੀ  ਹੋਇ  ॥ 

 ਇਹੁ  ਮਾਰਗੁ  ਸੰਸਾਰ  ਕੋ  ਨਾਨਕ  ਥਿਰੁ  ਨਹੀ  ਕੋਇ  ॥੫੧॥ 

 ਜੋ  ਉਪਜਿਓ  ਸੋ  ਬਿਨਸਿ  ਹੈ  ਪਰੋ  ਆਜੁ  ਕੈ  ਕਾਲਿ  ॥ 

 ਨਾਨਕ  ਹਰਿ  ਗੁਨ  ਗਾਇ  ਲੇ  ਛਾਡਿ  ਸਗਲ  ਜੰਜਾਲ  ॥੫੨॥ 

 ਦੋਹਰਾ  ॥ 

 ਬਲੁ  ਛੁਟਕਿਓ  ਬੰਧਨ  ਪਰੇ  ਕਛੂ  ਨ  ਹੋਤ  ਉਪਾਇ  ॥ 

 ਕਹੁ  ਨਾਨਕ  ਅਬ  ਓਟ  ਹਰਿ  ਗਜ  ਜਿਉ  ਹੋਹੁ  ਸਹਾਇ  ॥੫੩॥ 

 ਬਲੁ  ਹੋਆ  ਬੰਧਨ  ਛੁਟੇ  ਸਭੁ  ਕਿਛੁ  ਹੋਤ  ਉਪਾਇ  ॥ 

 ਨਾਨਕ  ਸਭੁ  ਕਿਛੁ  ਤੁਮਰੈ  ਹਾਥ  ਮੈ  ਤੁਮ  ਹੀ  ਹੋਤ  ਸਹਾਇ  ॥੫੪॥ 

 ਸੰਗ  ਸਖਾ  ਸਭਿ  ਤਜਿ  ਗਏ  ਕੋਊ  ਨ  ਨਿਬਹਿਓ  ਸਾਥਿ  ॥ 

 ਕਹੁ  ਨਾਨਕ  ਇਹ  ਬਿਪਤਿ  ਮੈ  ਟੇਕ  ਏਕ  ਰਘੁਨਾਥ  ॥੫੫॥ 

 ਨਾਮੁ  ਰਹਿਓ  ਸਾਧੂ  ਰਹਿਓ  ਰਹਿਓ  ਗੁਰੁ  ਗੋਬਿੰਦੁ  ॥ 

 ਕਹੁ  ਨਾਨਕ  ਇਹ  ਜਗਤ  ਮੈ  ਕਿਨ  ਜਪਿਓ  ਗੁਰ  ਮੰਤੁ  ॥੫੬॥ 

 ਰਾਮ  ਨਾਮੁ  ਉਰ  ਮੈ  ਗਹਿਓ  ਜਾ  ਕੈ  ਸਮ  ਨਹੀ  ਕੋਇ  ॥ 

 ਜਿਹ  ਸਿਮਰਤ  ਸੰਕਟ  ਮਿਟੈ  ਦਰਸੁ  ਤੁਹਾਰੋ  ਹੋਇ  ॥੫੭॥੧॥ 

Post a Comment

0 Comments
* Please Don't Spam Here. All the Comments are Reviewed by Admin.