Type Here to Get Search Results !

kirtan

ਅਕਾਲ ਉਸਤਤ

                          ॥ ਅਕਾਲ  ਉਸਤਤ  ॥ 

 ੴ  ਸਤਿਗੁਰ  ਪ੍ਰਸਾਦਿ  ॥ 

 ਅਕਾਲ  ਉਸਤਤ  ॥ 

 ਸ੍ਰੀ  ਭਗਉਤੀ  ਜੀ  ਸਹਾਇ  ॥ 

 ਉਤਾਰ  ਖਾਸੇ  ਦਸਖਤ  ਕਾ  ॥  ਪਾਤਿਸਾਹੀ  ੧੦  ॥ 

 ਅਕਾਲ  ਪੁਰਖ  ਕੀ  ਰਛਾ  ਹਮਨੈ  ॥ 

 ਸਰਬ  ਲੋਹ  ਦੀ  ਰਛਿਆ  ਹਮਨੈ  ॥ 

 ਸਰਬ  ਕਾਲ  ਜੀ  ਦੀ  ਰਛਿਆ  ਹਮਨੈ  ॥ 

 ਸਰਬ  ਲੋਹ  ਜੀ  ਦੀ  ਸਦਾ  ਰਛਿਆ  ਹਮਨੈ  ॥ 

 ਆਗੈ  ਲਿਖਾਰੀ  ਕੇ  ਦਸਤਖਤ  ॥  ਤ੍ਵ  ਪ੍ਰਸਾਦਿ  ਚਉਪਈ  ॥ 

  

 ਪ੍ਰਣਵੋ  ਆਦਿ  ਏਕੰਕਾਰਾ  ॥ 

 ਜਲ  ਥਲ  ਮਹੀਅਲ  ਕੀਓ  ਪਸਾਰਾ  ॥ 

 ਆਦਿ  ਪੁਰਖ  ਅਬਿਗਤ  ਅਬਿਨਾਸੀ  ॥ 

 ਲੋਕ  ਚੱਤੁ੍ਰ  ਦਸ  ਜੋਤਿ  ਪ੍ਰਕਾਸੀ  ॥੧॥ 

 ਹਸਤ  ਕੀਟ  ਕੇ  ਬੀਚ  ਸਮਾਨਾ  ॥ 

 ਰਾਵ  ਰੰਕ  ਜਿਹ  ਇਕ  ਸਰ  ਜਾਨਾ  ॥ 

 ਅਦ੍ਵੈ  ਅਲਖ  ਪੁਰਖ  ਅਬਿਗਾਮੀ  ॥ 

 ਸਭ  ਘਟ  ਘਟ  ਕੇ  ਅੰਤਰਜਾਮੀ  ॥੨॥ 

 ਅਲਖ  ਰੂਪ  ਅਛੈ  ਅਨਭੇਖਾ  ॥ 

 ਰਾਗ  ਰੰਗ  ਜਿਹ  ਰੂਪ  ਨ  ਰੇਖਾ  ॥ 

 ਬਰਨ  ਚਿਹਨ  ਸਭਹੂੰ  ਤੇ  ਨਿਆਰਾ  ॥ 

 ਆਦ  ਪੁਰਖ  ਅਦ੍ਵੈ  ਅਬਿਕਾਰਾ  ॥੩॥ 

 ਬਰਨ  ਚਿਹਨ  ਜਿਹ  ਜਾਤ  ਨ  ਪਾਤਾ  ॥ 

 ਸੱਤ੍ਰ  ਮਿੱਤ੍ਰ  ਜਿਹ  ਤਾਤ  ਨ  ਮਾਤਾ  ॥ 

 ਸਭ  ਤੇ  ਦੂਰਿ  ਸਭਨ  ਤੇ  ਨੇਰਾ  ॥ 

 ਜਲ  ਥਲ  ਮਹੀਅਲ  ਜਾਹਿ  ਬਸੇਰਾ  ॥੪॥ 

 ਅਨਹਦ  ਰੂਪ  ਅਨਾਹਦ  ਬਾਨੀ  ॥ 

 ਚਰਨ  ਸਰਨ  ਜਿਹ  ਬਸਤ  ਭਵਾਨੀ  ॥ 

 ਬ੍ਰਹਮਾ  ਬਿਸਨ  ਅੰਤੁ  ਨਹੀ  ਪਾਇਓ  ॥ 

 ਨੇਤ  ਨੇਤ  ਮੁਖਚਾਰ  ਬਤਾਇਓ  ॥੫॥ 

 ਕੋਟਿ  ਇੰਦ੍ਰ  ਉਪਇੰਦ੍ਰ  ਬਨਾਏ  ॥ 

 ਬ੍ਰਹਮਾ  ਰੁਦ੍ਰ  ਉਪਾਇ  ਖਪਾਏ  ॥ 

 ਲੋਕ  ਚੱਤ੍ਰ  ਦਸ  ਖੇਲ  ਰਚਾਇਓ  ॥ 

 ਬਹੁਰ  ਆਪ  ਹੀ  ਬੀਚ  ਮਿਲਾਇਓ  ॥੬॥ 

 ਦਾਨਵ  ਦੇਵ  ਫਨਿੰਦ  ਅਪਾਰਾ  ॥ 

 ਗੰਧ੍ਰਬ  ਜੱਛ  ਰਚੈ  ਸੁਭ  ਚਾਰਾ  ॥ 

 ਭੂਤ  ਭਵਿੱਖ  ਭਵਾਨ  ਕਹਾਨੀ  ॥ 

 ਘਟ  ਘਟ  ਕੇ  ਪਟ  ਪਟ  ਕੀ  ਜਾਨੀ  ॥੭॥ 

 ਤਾਤ  ਮਾਤ  ਜਿਹ  ਜਾਤ  ਨ  ਪਾਤਾ  ॥ 

 ਏਕ  ਰੰਗ  ਕਾਹੂ  ਨਹੀ  ਰਾਤਾ  ॥ 

 ਸਰਬ  ਜੋਤ  ਕੇ  ਬੀਚ  ਸਮਾਨਾ  ॥ 

 ਸਭਹੂੰ  ਸਰਬ  ਠੌਰ  ਪਹਿਚਾਨਾ  ॥੮॥ 

 ਕਾਲ  ਰਹਤ  ਅਨ  ਕਾਲ  ਸਰੂਪਾ  ॥ 

 ਅਲਖ  ਪੁਰਖ  ਅਬਗਤ  ਅਵਧੂਤਾ  ॥ 

 ਜਾਤ  ਪਾਤ  ਜਿਹ  ਚਿਹਨ  ਨ  ਬਰਨਾ  ॥ 

 ਅਬਗਤ  ਦੇਵ  ਅਛੈ  ਅਨ  ਭਰਮਾ  ॥੯॥ 

 ਸਭ  ਕੋ  ਕਾਲ  ਸਭਨ  ਕੋ  ਕਰਤਾ  ॥ 

 ਰੋਗ  ਸੋਗ  ਦੋਖਨ  ਕੋ  ਹਰਤਾ  ॥ 

 ਏਕ  ਚਿੱਤ  ਜਿਹ  ਇਕ  ਛਿਨ  ਧਿਆਇਓ  ॥ 

 ਕਾਲ  ਫਾਸ  ਕੇ  ਬੀਚ  ਨ  ਆਇਓ  ॥੧੦॥ 

 ਤ੍ਵ  ਪ੍ਰਸਾਦਿ  ॥  ਕਬਿੱਤ  ॥ 

 ਕਤਹੂੰ  ਸੁਚੇਤ  ਹੁਇ  ਕੈ  ਚੇਤਨਾ  ਕੋ  ਚਾਰ  ਕੀਓ  ਕਤਹੂੰ  ਅਚਿੰਤ  ਹੁਇ  ਕੈ  ਸੋਵਤ  ਅਚੇਤ  ਹੋ  ॥ 

 ਕਤਹੂੰ  ਭਿਖਾਰੀ  ਹੁਇ  ਕੈ  ਮਾਂਗਤ  ਫਿਰਤ  ਭੀਖ  ਕਹੂੰ  ਮਹਾ  ਦਾਨ  ਹੁਇ  ਕੈ  ਮਾਂਗਿਓ  ਧਨ  ਦੇਤ  ਹੋ  ॥ 

 ਕਹੂੰ  ਮਹਾਂ  ਰਾਜਨ  ਕੋ  ਦੀਜਤ  ਅਨੰਤ  ਦਾਨ  ਕਹੂੰ  ਮਹਾਂ  ਰਾਜਨ  ਤੇ  ਛੀਨ  ਛਿਤ  ਲੇਤ  ਹੋ  ॥ 

 ਕਹੂੰ  ਬੇਦ  ਰੀਤ  ਕਹੂੰ  ਤਾ  ਸਿਉ  ਬਿਪ੍ਰੀਤ  ਕਹੂੰ  ਤ੍ਰਿਗੁਨ  ਅਤੀਤ  ਕਹੂੰ  ਸੁਰਗੁਨ  ਸਮੇਤ  ਹੋ  ॥੧॥੧੧॥ 

 ਕਹੂੰ  ਜੱਛ  ਗੰਧ੍ਰਬ  ਉਰਗ  ਕਹੂੰ  ਬਿਦਿਆਧਰ  ਕਹੂੰ  ਭਏ  ਕਿੰਨਰ  ਪਿਸਾਚ  ਕਹੂੰ  ਪ੍ਰੇਤ  ਹੋ  ॥ 

 ਕਹੂੰ  ਹੁਇ  ਕੈ  ਹਿੰਦੂਆ  ਗਾਇਤ੍ਰੀ  ਕੋ  ਗੁਪਤ  ਜਪਿਓ  ਕਹੂੰ  ਹੁਇ  ਕੈ  ਤੁਰਕਾ  ਪੁਕਾਰੇ  ਬਾਂਗ  ਦੇਤ  ਹੋ  ॥ 

 ਕਹੂੰ  ਕੋਕ  ਕਾਬ  ਹੁਇ  ਕੈ  ਪੁਰਾਨ  ਕੋ  ਪੜਤ  ਮਤ  ਕਤਹੂੰ  ਕੁਰਾਨ  ਕੋ  ਨਿਦਾਨ  ਜਾਨ  ਲੇਤ  ਹੋ  ॥ 

 ਕਹੂੰ  ਬੇਦ  ਰੀਤ  ਕਹੂੰ  ਤਾ  ਸਿਉ  ਬਿਪ੍ਰੀਤ  ਕਹੂੰ  ਤ੍ਰਿਗੁਨ  ਅਤੀਤ  ਕਹੂੰ  ਸੁਰਗੁਨ  ਸਮੇਤ  ਹੋ  ॥੨॥੧੨॥ 

 ਕਹੂੰ  ਦੇਵਤਾਨ  ਕੇ  ਦਿਵਾਨ  ਮੈ  ਬਿਰਾਜਮਾਨ  ਕਹੂੰ  ਦਾਨਵਾਨ  ਕੋ  ਗੁਮਾਨ  ਮਤ  ਦੇਤ  ਹੋ  ॥ 

 ਕਹੂੰ  ਇੰਦ੍ਰ  ਰਾਜਾ  ਕੋ  ਮਿਲਤ  ਇੰਦ੍ਰ  ਪਦਵੀ  ਸੀ  ਕਹੂੰ  ਇੰਦ੍ਰ  ਪਦਵੀ  ਛਿਪਾਇ  ਛੀਨ  ਲੇਤ  ਹੋ  ॥ 

 ਕਤਹੂੰ  ਬਿਚਾਰ  ਅਬਿਚਾਰ  ਕੋ  ਬਿਚਾਰਤ  ਹੋ  ਕਹੂੰ  ਨਿਜ  ਨਾਰ  ਪਰ  ਨਾਰ  ਕੇ  ਨਿਕੇਤ  ਹੋ  ॥ 

 ਕਹੂੰ  ਬੇਦ  ਰੀਤ  ਕਹੂੰ  ਤਾ  ਸਿਉ  ਬਿਪ੍ਰੀਤ  ਕਹੂੰ  ਤ੍ਰਿਗੁਨ  ਅਤੀਤ  ਕਹੂੰ  ਸੁਰਗੁਨ  ਸਮੇਤ  ਹੋ  ॥੩॥੧੩॥ 

 ਕਹੂੰ  ਸਸਤ੍ਰਧਾਰੀ  ਕਹੂੰ  ਬਿਦਿਆ  ਕੇ  ਬਿਚਾਰੀ  ਕਹੂੰ  ਮਾਰਤ  ਅਹਾਰੀ  ਕਹੂੰ  ਨਾਰ  ਕੇ  ਨਿਕੇਤ  ਹੋ  ॥ 

 ਕਹੂੰ  ਦੇਵਬਾਨੀ  ਕਹੂੰ  ਸਾਰਦਾ  ਭਵਾਨੀ  ਕਹੂੰ  ਮੰਗਲਾ  ਮ੍ਰਿੜਾਨੀ  ਕਹੂੰ  ਸਿਆਮ  ਕਹੂੰ  ਸੇਤ  ਹੋ  ॥ 

 ਕਹੂੰ  ਧਰਮ  ਧਾਮੀ  ਕਹੂੰ  ਸਰਬ  ਠਉਰ  ਗਾਮੀ  ਕਹੂੰ  ਜਤੀ  ਕਹੂੰ  ਕਾਮੀ  ਕਹੂੰ  ਦੇਤ  ਕਹੂੰ  ਲੇਤ  ਹੋ  ॥ 

 ਕਹੂੰ  ਬੇਦ  ਰੀਤ  ਕਹੂੰ  ਤਾ  ਸਿਉ  ਬਿਪ੍ਰੀਤ  ਕਹੂੰ  ਤ੍ਰਿਗੁਨ  ਅਤੀਤ  ਕਹੂੰ  ਸੁਰਗੁਨ  ਸਮੇਤ  ਹੋ  ॥੪॥੧੪॥ 

 ਕਹੂੰ  ਜਟਾਧਾਰੀ  ਕਹੂੰ  ਕੰਠੀ  ਧਰੇ  ਬ੍ਰਹਮਚਾਰੀ  ਕਹੂੰ  ਜੋਗ  ਸਾਧੀ  ਕਹੂੰ  ਸਾਧਨਾ  ਕਰਤ  ਹੋ  ॥ 

 ਕਹੂੰ  ਕਾਨ  ਫਾਰੇ  ਕਹੂੰ  ਡੰਡੀ  ਹੁਇ  ਪਧਾਰੇ  ਕਹੂੰ  ਫੂਕ  ਫੂਕ  ਪਾਵਨ  ਕਉ  ਪ੍ਰਿਥੀ  ਪੈ  ਧਰਤ  ਹੋ  ॥ 

 ਕਤਹੂੰ  ਸਿਪਾਹੀ  ਹੁਇ  ਕੈ  ਸਾਧਤ  ਸਿਲਾਹਨ  ਕੌ  ਕਹੂੰ  ਛਤ੍ਰੀ  ਹੁਇ  ਕੈ  ਅਰ  ਮਾਰਤ  ਮਰਤ  ਹੋ  ॥ 

 ਕਹੂੰ  ਭੂਮ  ਭਾਰ  ਕੌ  ਉਤਾਰਤ  ਹੋ  ਮਹਾਰਾਜ  ਕਹੂੰ  ਭਵ  ਭੂਤਨ  ਕੀ  ਭਾਵਨਾ  ਭਰਤ  ਹੋ  ॥੫॥੧੫॥ 

 ਕਹੂੰ  ਗੀਤ  ਨਾਦ  ਕੇ  ਨਿਦਾਨ  ਕੌ  ਬਤਾਵਤ  ਹੋ  ਕਹੂੰ  ਨ੍ਰਿਤਕਾਰੀ  ਚਿਤ੍ਰਕਾਰੀ  ਕੇ  ਨਿਧਾਨ  ਹੋ  ॥ 

 ਕਤਹੂੰ  ਪਯੂਖ  ਹੁਇ  ਕੈ  ਪੀਵਤ  ਪਿਵਾਵਤ  ਹੋ  ਕਤਹੂੰ  ਮਯੂਖ  ਊਖ  ਕਹੂੰ  ਮਦ  ਪਾਨ  ਹੋ  ॥ 

 ਕਹੂੰ  ਮਹਾ  ਸੂਰ  ਹੁਇ  ਕੈ  ਮਾਰਤ  ਮਵਾਸਨ  ਕੌ  ਕਹੂੰ  ਮਹਾਦੇਵ  ਦੇਵਤਾਨ  ਕੇ  ਸਮਾਨ  ਹੋ  ॥ 

 ਕਹੂੰ  ਮਹਾਦੀਨ  ਕਹੂੰ  ਦ੍ਰਬ  ਕੇ  ਅਧੀਨ  ਕਹੂੰ  ਬਿਦਿਆ  ਮੈ  ਪ੍ਰਬੀਨ  ਕਹੂੰ  ਭੂਮ  ਕਹੂੰ  ਭਾਨ  ਹੋ  ॥੬॥੧੬॥ 

 ਕਹੂੰ  ਅਕਲੰਕ  ਕਹੂੰ  ਮਾਰਤ  ਮਯੰਕ  ਕਹੂੰ  ਪੂਰਨ  ਪ੍ਰਜੰਕ  ਕਹੂੰ  ਸੱੁਧਤਾ  ਕੀ  ਸਾਰ  ਹੋ  ॥ 

 ਕਹੂੰ  ਦੇਵ  ਧਰਮ  ਕਹੂੰ  ਸਾਧਨਾ  ਕੇ  ਹਰਮ  ਕਹੂੰ  ਕੁਤਸਤ  ਕੁਕਰਮ  ਕਹੂੰ  ਧਰਮ  ਕੇ  ਪ੍ਰਕਾਰ  ਹੋ  ॥ 

 ਕਹੂੰ  ਪਉਨ  ਅਹਾਰੀ  ਕਹੂੰ  ਬਿਦਿਆ  ਕੇ  ਬੀਚਾਰੀ  ਕਹੂੰ  ਜੋਗੀ  ਜਤੀ  ਬ੍ਰਹਮਚਾਰੀ  ਨਰ  ਕਹੂੰ  ਨਾਰ  ਹੋ  ॥ 

 ਕਹੂੰ  ਛਤ੍ਰਧਾਰੀ  ਕਹੂੰ  ਛਾਲਾ  ਧਰੇ  ਛੈਲ  ਭਾਰੀ  ਕਹੂੰ  ਛਕਵਾਰੀ  ਕਹੂੰ  ਛਲ  ਕੇ  ਪ੍ਰਕਾਰ  ਹੋ  ॥੭॥੧੭॥ 

 ਕਹੂੰ  ਗੀਤ  ਕੇ  ਗਵੱਯਾ  ਕਹੂੰ  ਬੇਨ  ਕੇ  ਬਜੱਯਾ  ਕਹੂੰ  ਨ੍ਰਿਤ  ਕੇ  ਨਚੱਯਾ  ਕਹੂੰ  ਨਰ  ਕੋ  ਅਕਾਰ  ਹੋ  ॥ 

 ਕਹੂੰ  ਬੇਦ  ਬਾਨੀ  ਕਹੂੰ  ਕੋਕ  ਕੀ  ਕਹਾਨੀ  ਕਹੂੰ  ਰਾਜਾ  ਕਹੂੰ  ਰਾਨੀ  ਕਹੂੰ  ਨਾਰ  ਕੇ  ਪ੍ਰਕਾਰ  ਹੋ  ॥ 

 ਕਹੂੰ  ਬੇਨ  ਕੇ  ਬਜੱਯਾ  ਕਹੂੰ  ਧੇਨ  ਕੇ  ਚਰੱਯਾ  ਕਹੂੰ  ਲਾਖਨ  ਲਵੱਯਾ  ਕਹੂੰ  ਸੁੰਦਰ  ਕੁਮਾਰ  ਹੋ  ॥ 

 ਸੁਧਤਾ  ਕੀ  ਸਾਨ  ਹੋ  ਕਿ  ਸੰਤਨ  ਕੇ  ਪ੍ਰਾਨ  ਹੋ  ਕਿ  ਦਾਤਾ  ਮਹਾ  ਦਾਨ  ਹੋ  ਕਿ  ਨ੍ਰਿਦੋਖੀ  ਨਿਰੰਕਾਰ  ਹੋ  ॥੮॥੧੮॥ 

 ਨਿਰਜੁਰ  ਨਿਰੂਪ  ਹੋ  ਕਿ  ਸੁੰਦਰ  ਸਰੂਪ  ਹੋ  ਕਿ  ਭੂਪਨ  ਕੇ  ਭੂਪ  ਹੋ  ਕਿ  ਦਾਤਾ  ਮਹਾ  ਦਾਨ  ਹੋ  ॥ 

 ਪ੍ਰਾਨ  ਕੇ  ਬਚੱਯਾ  ਦੂਧ  ਪੂਤ  ਕੇ  ਦਿਵੱਯਾ  ਰੋਗ  ਸੋਗ  ਕੇ  ਮਿਟੱਯਾ  ਕਿਧੌ  ਮਾਨੀ  ਮਹਾ  ਮਾਨ  ਹੋ  ॥ 

 ਬਿਦਿਆ  ਕੇ  ਬਿਚਾਰ  ਹੋ  ਕਿ  ਅਦ੍ਵੈ  ਅਵਤਾਰ  ਹੋ  ਕਿ  ਸਿੱਧਤਾ  ਕੀ  ਸੂਰਤਿ  ਹੋ  ਕਿ  ਸੁਧਤਾ  ਕੀ  ਸਾਨ  ਹੋ  ॥ 

 ਜੋਬਨ  ਕੇ  ਜਾਲ  ਹੋ  ਕਿ  ਕਾਲ  ਹੂੰ  ਕੇ  ਕਾਲ  ਹੋ  ਕਿ  ਸਤ੍ਰਨ  ਕੇ  ਸੂਲ  ਹੋ  ਕਿ  ਮਿਤ੍ਰਨ  ਕੇ  ਪ੍ਰਾਨ  ਹੋ  ॥੯॥੧੯॥ 

 ਕਹੂੰ  ਬ੍ਰਹਮ  ਬਾਦ  ਕਹੂੰ  ਬਿਦਿਆ  ਕੋ  ਬਿਖਾਦ  ਕਹੂੰ  ਨਾਦ  ਕੋ  ਨਨਾਦ  ਕਹੂੰ  ਪੂਰਨ  ਭਗਤ  ਹੋ  ॥ 

 ਕਹੂੰ  ਬੇਦ  ਰੀਤ  ਕਹੂੰ  ਬਿਦਿਆ  ਕੀ  ਪ੍ਰਤੀਤ  ਕਹੂੰ  ਨੀਤ  ਅਉ  ਅਨੀਤ  ਕਹੂੰ  ਜੁਆਲਾ  ਸੀ  ਜਗਤ  ਹੋ  ॥ 

 ਪੂਰਨ  ਪ੍ਰਤਾਪ  ਕਹੂੰ  ਇਕਾਤੀ  ਕੋ  ਜਾਪ  ਕਹੂੰ  ਤਾਪ  ਕੋ  ਅਤਾਪ  ਕਹੂੰ  ਜੋਗ  ਤੇ  ਡਿਗਤ  ਹੋ  ॥ 

 ਕਹੂੰ  ਬਰ  ਦੇਤ  ਕਹੂੰ  ਛਲ  ਸਿਉ  ਛਿਨਾਇ  ਲੇਤ  ਸਰਬ  ਕਾਲ  ਸਰਬ  ਠਉਰ  ਏਕ  ਸੇ  ਲਗਤ  ਹੋ  ॥੧੦॥੨੦॥ 

 ਤ੍ਵ  ਪ੍ਰਸਾਦਿ  ॥  ਸ੍ਵੈਯੇ  ॥ 

 ਸ੍ਰਾਵਗ  ਸੁੱਧ  ਸਮੂਹ  ਸਿਧਾਨ  ਕੇ  ਦੇਖਿ  ਫਿਰਿਓ  ਘਰ  ਜੋਗ  ਜਤੀ  ਕੇ  ॥ 

 ਸੂਰ  ਸੁਰਾਰਦਨ  ਸੁੱਧ  ਸੁਧਾਦਿਕ  ਸੰਤ  ਸਮੂਹ  ਅਨੇਕ  ਮਤੀ  ਕੇ  ॥ 

 ਸਾਰੇ  ਹੀ  ਦੇਸ  ਕੋ  ਦੇਖਿ  ਰਹਿਯੋ  ਮਤ  ਕੋਊ  ਨ  ਦੇਖੀਅਤ  ਪ੍ਰਾਨ  ਪਤੀ  ਕੇ  ॥ 

 ਸ੍ਰੀ  ਭਗਵਾਨ  ਕੀ  ਭਾਇ  ਕ੍ਰਿਪਾ  ਹੂ  ਤੇ  ਏਕ  ਰਤੀ  ਬਿਨੁ  ਏਕ  ਰਤੀ  ਕੇ  ॥੧॥੨੧॥ 

 ਮਾਤੇ  ਮਤੰਗ  ਜਰੇ  ਜਰ  ਸੰਗ  ਅਨੂਪ  ਉਤੰਗ  ਸੁਰੰਗ  ਸਵਾਰੇ  ॥ 

 ਕੋਟ  ਤੁਰੰਗ  ਕੁਰੰਗ  ਸੇ  ਕੂਦਤ  ਪਉਨ  ਕੇ  ਗਉਨ  ਕੋ  ਜਾਤ  ਨਿਵਾਰੇ  ॥ 

 ਭਾਰੀ  ਭੁਜਾਨ  ਕੇ  ਭੂਪ  ਭਲੀ  ਬਿਧਿ  ਨਿਆਵਤ  ਸੀਸ  ਨ  ਜਾਤ  ਬਿਚਾਰੇ  ॥ 

 ਏਤੇ  ਭਏ  ਤੁ  ਕਹਾ  ਭਏ  ਭੂਪਤਿ  ਅੰਤ  ਕੋ  ਨਾਂਗੇ  ਹੀ  ਪਾਂਇ  ਪਧਾਰੇ  ॥੨॥੨੨॥ 

 ਜੀਤ  ਫਿਰੈ  ਸਭ  ਦੇਸ  ਦਿਸਾਨ  ਕੋ  ਬਾਜਤ  ਢੋਲ  ਮ੍ਰਿਦੰਗ  ਨਗਾਰੇ  ॥ 

 ਗੁੰਜਤ  ਗੂੜ  ਗਜਾਨ  ਕੇ  ਸੁੰਦਰ  ਹਿੰਸਤ  ਹੈਂ  ਹਯਰਾਜ  ਹਜਾਰੇ  ॥ 

 ਭੂਤ  ਭਵਿੱਖ  ਭਵਾਨ  ਕੇ  ਭੂਪਤ  ਕਉਨੁ  ਗਨੈ  ਨਹੀਂ  ਜਾਤ  ਬਿਚਾਰੇ  ॥ 

 ਸ੍ਰੀ  ਪਤਿ  ਸ੍ਰੀ  ਭਗਵਾਨ  ਭਜੇ  ਬਿਨੁ  ਅੰਤ  ਕਉ  ਅੰਤ  ਕੇ  ਧਾਮ  ਸਿਧਾਰੇ  ॥੩॥੨੩॥ 

 ਤੀਰਥ  ਨਾਨ  ਦਇਆ  ਦਮ  ਦਾਨ  ਸੁ  ਸੰਜਮ  ਨੇਮ  ਅਨੇਕ  ਬਿਸੇਖੈ  ॥ 

 ਬੇਦ  ਪੁਰਾਨ  ਕਤੇਬ  ਕੁਰਾਨ  ਜਮੀਨ  ਜਮਾਨ  ਸਬਾਨ  ਕੇ  ਪੇਖੈ  ॥ 

 ਪਉਨ  ਅਹਾਰ  ਜਤੀ  ਜਤ  ਧਾਰ  ਸਬੈ  ਸੁ  ਬਿਚਾਰ  ਹਜਾਰ  ਕ  ਦੇਖੈ  ॥ 

 ਸ੍ਰੀ  ਭਗਵਾਨ  ਭਜੇ  ਬਿਨੁ  ਭੂਪਤਿ  ਏਕ  ਰਤੀ  ਬਿਨੁ  ਏਕ  ਨ  ਲੇਖੈ  ॥੪॥੨੪॥ 

 ਸੱੁਧ  ਸਿਪਾਹ  ਦੁਰੰਤ  ਦੁਬਾਹ  ਸੁ  ਸਾਜ  ਸਨਾਹ  ਦੁਰਜਾਨ  ਦਲੈਂਗੇ  ॥ 

 ਭਾਰੀ  ਗੁਮਾਨ  ਭਰੇ  ਮਨ  ਮੈਂ  ਕਰ  ਪਰਬਤ  ਪੰਖ  ਹਲੇ  ਨ  ਹਲੈਂਗੇ  ॥ 

 ਤੋਰਿ  ਅਰੀਨ  ਮਰੋਰਿ  ਮਵਾਸਨ  ਮਾਤੇ  ਮਤੰਗਨ  ਮਾਨ  ਮਲੈਂਗੇ  ॥ 

 ਸ੍ਰੀ  ਪਤਿ  ਸ੍ਰੀ  ਭਗਵਾਨ  ਕ੍ਰਿਪਾ  ਬਿਨੁ  ਤਿਆਗਿ  ਜਹਾਨ  ਨਿਦਾਨ  ਚਲੈਂਗੇ  ॥੫॥੨੫॥ 

 ਬੀਰ  ਅਪਾਰ  ਬਡੇ  ਬਰਿਆਰ  ਅਬਿਚਾਰਹਿ  ਸਾਰ  ਕੀ  ਧਾਰ  ਭਛੱਯਾ  ॥ 

 ਤੋਰਤ  ਦੇਸ  ਮਲਿੰਦ  ਮਵਾਸਨ  ਮਾਤੇ  ਗਜਾਨ  ਕੇ  ਮਾਨ  ਮਲੱਯਾ  ॥ 

 ਗਾੜ੍ਹੇ  ਗੜ੍ਹਾਨ  ਕੋ  ਤੋੜਨਹਾਰ  ਸੁ  ਬਾਤਨ  ਹੀਂ  ਚਕ  ਚਾਰ  ਲਵੱਯਾ  ॥ 

 ਸਾਹਿਬੁ  ਸ੍ਰੀ  ਸਭ  ਕੋ  ਸਿਰਨਾਇਕ  ਜਾਚਕ  ਅਨੇਕ  ਸੁ  ਏਕ  ਦਿਵੱਯਾ  ॥੬॥੨੬॥ 

 ਦਾਨਵ  ਦੇਵ  ਫਨਿੰਦ  ਨਿਸਾਚਰ  ਭੂਤ  ਭਵਿਖ  ਭਵਾਨ  ਜਪੈਂਗੇ  ॥ 

 ਜੀਵ  ਜਿਤੇ  ਜਲ  ਮੈ  ਥਲ  ਮੈ  ਪਲ  ਹੀ  ਪਲ  ਮੈ  ਸਭ  ਥਾਪ  ਥਪੈਂਗੇ  ॥ 

 ਪੁੰਨ  ਪ੍ਰਤਾਪਨ  ਬਾਢ  ਜੈਤ  ਧੁਨ  ਪਾਪਨ  ਕੇ  ਬਹੁ  ਪੁੰਜ  ਖਪੈਂਗੇ  ॥ 

 ਸਾਧ  ਸਮੂਹ  ਪ੍ਰਸੰਨ  ਫਿਰੈ  ਜਗਿ  ਸਤ੍ਰ  ਸਭੈ  ਅਵਿਲੋਕਿ  ਚਪੈਂਗੇ  ॥੭॥੨੭॥ 

 ਮਾਨਵ  ਇੰਦ੍ਰ  ਗਜਿੰਦ੍ਰ  ਨਰਾਧਪ  ਜੌਨ  ਤ੍ਰਿਲੋਕ  ਕੋ  ਰਾਜ  ਕਰੈਂਗੇ  ॥ 

 ਕੋਟਿ  ਇਸਨਾਨ  ਗਜਾਦਿਕ  ਦਾਨ  ਅਨੇਕ  ਸੁਅੰਬਰ  ਸਾਜ  ਬਰੈਂਗੇ  ॥ 

 ਬ੍ਰਹਮ  ਮਹੇਸਰ  ਬਿਸਨ  ਸਚੀਪਤਿ  ਅੰਤ  ਫਸੇ  ਜਮ  ਫਾਸ  ਪਰੈਂਗੇ  ॥ 

 ਜੇ  ਨਰ  ਸ੍ਰੀ  ਪਤਿ  ਕੇ  ਪ੍ਰਸ  ਹੈਂ  ਪਗ  ਤੇ  ਨਰ  ਫੇਰ  ਨ  ਦੇਹ  ਧਰੈਂਗੇ  ॥੮॥੨੮॥ 

 ਕਹਾ  ਭਯੋ  ਜੋ  ਦੋਊ  ਲੋਚਨ  ਮੂੰਦ  ਕੈ  ਬੈਠਿ  ਰਹਿਓ  ਬਕ  ਧਿਆਨ  ਲਗਾਇਓ  ॥ 

 ਨ੍ਹਾਤ  ਫਿਰਿਓ  ਲੀਏ  ਸਾਤ  ਸਮੁਦ੍ਰਨਿ  ਲੋਕ  ਗਯੋ  ਪਰਲੋਕ  ਗਵਾਇਓ  ॥ 

 ਬਾਸ  ਕੀਓ  ਬਿਖਿਆਨ  ਸੋਂ  ਬੈਠ  ਕੈ  ਐਸੇ  ਹੀ  ਐਸੇ  ਸੁ  ਬੈਸ  ਬਿਤਾਇਓ  ॥ 

 ਸਾਚੁ  ਕਹੌ  ਸੁਨ  ਲੇਹੁ  ਸਭੈ  ਜਿਨ  ਪ੍ਰੇਮ  ਕੀਓ  ਤਿਨ  ਹੀ  ਪ੍ਰਭੁ  ਪਾਇਓ  ॥੯॥੨੯॥ 

 ਕਾਹੂੰ  ਲੈ  ਪਾਹਨ  ਪੂਜ  ਧਰਿਓ  ਸਿਰਿ  ਕਾਹੂੰ  ਲੈ  ਲਿੰਗੁ  ਗਰੇ  ਲਟਕਾਇਓ  ॥ 

 ਕਾਹੂੰ  ਲਖਿਓ  ਹਰਿ  ਅਵਾਚੀ  ਦਿਸਾ  ਮਹਿ  ਕਾਹੂੰ  ਪਛਾਹ  ਕੋ  ਸੀਸ  ਨਿਵਾਇਓ  ॥ 

 ਕੋਊ  ਬੁਤਾਨ  ਕੋ  ਪੂਜਤ  ਹੈ  ਪਸੁ  ਕੋਊ  ਮ੍ਰਿਤਾਨ  ਕੋ  ਪੂਜਨ  ਧਾਇਓ  ॥ 

 ਕੂਰ  ਕ੍ਰਿਆ  ਉਰਝਿਓ  ਸਭ  ਹੀ  ਜਗ  ਸ੍ਰੀ  ਭਗਵਾਨ  ਕੋ  ਭੇਦੁ  ਨ  ਪਾਇਓ  ॥੧੦॥੩੦॥ 

 ਤ੍ਵ  ਪ੍ਰਸਾਦਿ  ॥  ਤੋਮਰ  ਛੰਦ  ॥ 

 ਹਰਿ  ਜਨਮ  ਮਰਨ  ਬਿਹੀਨ  ॥ 

 ਦਸ  ਚਾਰ  ਚਾਰ  ਪ੍ਰਬੀਨ  ॥ 

 ਅਕਲੰਕ  ਰੂਪ  ਅਪਾਰ  ॥ 

 ਅਨਛਿੱਜ  ਤੇਜ  ਉਦਾਰ  ॥੧॥੩੧॥ 

 ਅਨਭਿੱਜ  ਰੂਪ  ਦੁਰੰਤ  ॥ 

 ਸਭ  ਜਗਤ  ਭਗਤ  ਮਹੰਤ  ॥ 

 ਜਸ  ਤਿਲਕ  ਭੂਭ੍ਰਿਤ  ਭਾਨੁ  ॥ 

 ਦਸ  ਚਾਰ  ਚਾਰ  ਨਿਧਾਨ  ॥੨॥੩੨॥ 

 ਅਕਲੰਕ  ਰੂਪ  ਅਪਾਰ  ॥ 

 ਸਭ  ਲੋਕ  ਸੋਕ  ਬਿਦਾਰ  ॥ 

 ਕਲ  ਕਾਲ  ਕਰਮ  ਬਿਹੀਨ  ॥ 

 ਸਭ  ਕਰਮ  ਧਰਮ  ਪ੍ਰਬੀਨ  ॥੩॥੩੩॥ 

 ਅਨਖੰਡ  ਅਤੁਲ  ਪ੍ਰਤਾਪ  ॥ 

 ਸਭ  ਥਾਪਿਓ  ਜਿਹ  ਥਾਪ  ॥ 

 ਅਨਖੇਦ  ਭੇਦ  ਅਛੇਦ  ॥ 

 ਮੁਖਚਾਰ  ਗਾਵਤ  ਬੇਦ  ॥੪॥੩੪॥ 

 ਜਿਹ  ਨੇਤ  ਨਿਗਮ  ਕਹੰਤ  ॥ 

 ਮੁਖਚਾਰ  ਬਕਤ  ਬਿਅੰਤ  ॥ 

 ਅਨਭਿੱਜ  ਅਤੁਲ  ਪ੍ਰਤਾਪ  ॥ 

 ਅਨਖੰਡ  ਅਮਿਤ  ਅਥਾਪ  ॥੫॥੩੫॥ 

 ਜਿਹ  ਕੀਨ  ਜਗਤ  ਪਸਾਰ  ॥ 

 ਰਚਿਓ  ਬਿਚਾਰ  ਬਿਚਾਰ  ॥ 

 ਅਨੰਤ  ਰੂਪ  ਅਖੰਡ  ॥ 

 ਅਤੁਲ  ਪ੍ਰਤਾਪ  ਪ੍ਰਚੰਡ  ॥੬॥੩੬॥ 

 ਜਿਹ  ਅੰਡ  ਤੇ  ਬ੍ਰਹਮੰਡ  ॥ 

 ਕੀਨੇ  ਸੁ  ਚੌਦਹ  ਖੰਡ  ॥ 

 ਸਭ  ਕੀਨ  ਜਗਤ  ਪਸਾਰ  ॥ 

 ਅਬਿਯਕਤ  ਰੂਪ  ਉਦਾਰ  ॥੭॥੩੭॥ 

 ਜਿਹ  ਕੋਟਿ  ਇੰਦ੍ਰ  ਨ੍ਰਿਪਾਰ  ॥ 

 ਕਈ  ਬ੍ਰਹਮ  ਬਿਸਨ  ਬਿਚਾਰ  ॥ 

 ਕਈ  ਰਾਮ  ਕ੍ਰਿਸਨ  ਰਸੂਲ  ॥ 

 ਬਿਨੁ  ਭਗਤ  ਕੋ  ਨ  ਕਬੂਲ  ॥੮॥੩੮॥ 

 ਕਈ  ਸਿੰਧ  ਬਿੰਧ  ਨਗਿੰਦ੍ਰ  ॥ 

 ਕਈ  ਮੱਛ  ਕੱਛ  ਫਨਿੰਦ੍ਰ  ॥ 

 ਕਈ  ਦੇਵ  ਆਦਿ  ਕੁਮਾਰ  ॥ 

 ਕਈ  ਕ੍ਰਿਸਨ  ਬਿਸਨ  ਅਵਤਾਰ  ॥੯॥੩੯॥ 

 ਕਈ  ਇੰਦ੍ਰ  ਬਾਰ  ਬੁਹਾਰ  ॥ 

 ਕਈ  ਬੇਦ  ਅਉ  ਮੁਖਚਾਰ  ॥ 

 ਕਈ  ਰੁਦ੍ਰ  ਛੁੱਦ੍ਰ  ਸਰੂਪ  ॥ 

 ਕਈ  ਰਾਮ  ਕ੍ਰਿਸਨ  ਅਨੂਪ  ॥੧੦॥੪੦॥ 

 ਕਈ  ਕੋਕ  ਕਾਬਿ  ਭਣੰਤ  ॥ 

 ਕਈ  ਬੇਦ  ਭੇਦ  ਕਹੰਤ  ॥ 

 ਕਈ  ਸਾਸਤ੍ਰ  ਸਿੰਮ੍ਰਿਤਿ  ਬਖਾਨ  ॥ 

 ਕਹੂੰ  ਕਥਤ  ਹੀ  ਸੁ  ਪੁਰਾਨ  ॥੧੧॥੪੧॥ 

 ਕਈ  ਅਗਨ  ਹੋਤ੍ਰ  ਕਰੰਤ  ॥ 

 ਕਈ  ਉਰਧ  ਤਾਪ  ਦੁਰੰਤ  ॥ 

 ਕਈ  ਉਰਧ  ਬਾਹੁ  ਸੰਨਿਆਸ  ॥ 

 ਕਹੂੰ  ਜੋਗ  ਭੇਸ  ਉਦਾਸ  ॥੧੨॥੪੨॥ 

 ਕਹੂੰ  ਨਿਵਲੀ  ਕਰਮ  ਕਰੰਤ  ॥ 

 ਕਹੂੰ  ਪਉਨ  ਅਹਾਰ  ਦੁਰੰਤ  ॥ 

 ਕਹੂੰ  ਤੀਰਥ  ਦਾਨ  ਅਪਾਰ  ॥ 

 ਕਹੂੰ  ਜੱਗ  ਕਰਮ  ਉਦਾਰ  ॥੧੩॥੪੩॥ 

 ਕਹੂੰ  ਅਗਨ  ਹੋਤ੍ਰ  ਅਨੂਪ  ॥ 

 ਕਹੂੰ  ਨਿਆਇ  ਰਾਜ  ਬਿਭੂਤ  ॥ 

 ਕਹੂੰ  ਸਾਸਤ੍ਰ  ਸਿੰਮ੍ਰਿਤਿ  ਰੀਤ  ॥ 

 ਕਹੂੰ  ਬੇਦ  ਸਿਉ  ਬਿਪ੍ਰੀਤ  ॥੧੪॥੪੪॥ 

 ਕਈ  ਦੇਸ  ਦੇਸ  ਫਿਰੰਤ  ॥ 

 ਕਈ  ਏਕ  ਠੌਰ  ਇਸਥੰਤ  ॥ 

 ਕਹੂੰ  ਕਰਤ  ਜਲ  ਮਹਿ  ਜਾਪ  ॥ 

 ਕਹੂੰ  ਸਹਤ  ਤਨ  ਪਰ  ਤਾਪ  ॥੧੫॥੪੫॥ 

 ਕਹੂੰ  ਬਾਸ  ਬਨਹਿ  ਕਰੰਤ  ॥ 

 ਕਹੂੰ  ਤਾਪ  ਤਨਹਿ  ਸਹੰਤ  ॥ 

 ਕਹੂੰ  ਗ੍ਰਿਹਸਤ  ਧਰਮ  ਅਪਾਰ  ॥ 

 ਕਹੂੰ  ਰਾਜ  ਰੀਤ  ਉਦਾਰ  ॥੧੬॥੪੬॥ 

 ਕਹੂੰ  ਰੋਗ  ਰਹਤ  ਅਭਰਮ  ॥ 

 ਕਹੂੰ  ਕਰਮ  ਕਰਤ  ਅਕਰਮ  ॥ 

 ਕਹੂੰ  ਸੇਖ  ਬ੍ਰਹਮ  ਸਰੂਪ  ॥ 

 ਕਹੂੰ  ਨੀਤ  ਰਾਜ  ਅਨੂਪ  ॥੧੭॥੪੭॥ 

 ਕਹੂੰ  ਰੋਗ  ਸੋਗ  ਬਿਹੀਨ  ॥ 

 ਕਹੂੰ  ਏਕ  ਭਗਤ  ਅਧੀਨ  ॥ 

 ਕਹੂੰ  ਰੰਕ  ਰਾਜ  ਕੁਮਾਰ  ॥ 

 ਕਹੂੰ  ਬੇਦ  ਬਿਆਸ  ਅਵਤਾਰ  ॥੧੮॥੪੮॥ 

 ਕਈ  ਬ੍ਰਹਮ  ਬੇਦ  ਰਟੰਤ  ॥ 

 ਕਈ  ਸੇਖ  ਨਾਮ  ਉਚਰੰਤ  ॥ 

 ਬੈਰਾਗ  ਕਹੂੰ  ਸਨਿਆਸ  ॥ 

 ਕਹੂੰ  ਫਿਰਤ  ਰੂਪ  ਉਦਾਸ  ॥੧੯॥੪੯॥ 

 ਸਭ  ਕਰਮ  ਫੋਕਟ  ਜਾਨ  ॥ 

 ਸਭ  ਧਰਮ  ਨਿਹਫਲ  ਮਾਨ  ॥ 

 ਬਿਨ  ਏਕ  ਨਾਮ  ਅਧਾਰ  ॥ 

 ਸਭ  ਕਰਮ  ਭਰਮ  ਬਿਚਾਰ  ॥੨੦॥੫੦॥ 

 ਤ੍ਵ  ਪ੍ਰਸਾਦਿ  ॥  ਲਘੁ  ਨਿਰਾਜ  ਛੰਦ  ॥ 

 ਜਲੇ  ਹਰੀ  ॥ 

 ਥਲੇ  ਹਰੀ  ॥ 

 ਉਰੇ  ਹਰੀ  ॥ 

 ਬਨੇ  ਹਰੀ  ॥੧॥੫੧॥ 

 ਗਿਰੇ  ਹਰੀ  ॥ 

 ਗੁਫੇ  ਹਰੀ  ॥ 

 ਛਿਤੇ  ਹਰੀ  ॥ 

 ਨਭੇ  ਹਰੀ  ॥੨॥੫੨॥ 

 ਈਹਾਂ  ਹਰੀ  ॥ 

 ਊਹਾਂ  ਹਰੀ  ॥ 

 ਜਿਮੀ  ਹਰੀ  ॥ 

 ਜਮਾ  ਹਰੀ  ॥੩॥੫੩॥ 

 ਅਲੇਖ  ਹਰੀ  ॥ 

 ਅਭੇਖ  ਹਰੀ  ॥ 

 ਅਦੋਖ  ਹਰੀ  ॥ 

 ਅਦ੍ਵੈਖ  ਹਰੀ  ॥੪॥੫੪॥ 

 ਅਕਾਲ  ਹਰੀ  ॥ 

 ਅਪਾਲ  ਹਰੀ  ॥ 

 ਅਛੇਦ  ਹਰੀ  ॥ 

 ਅਭੇਦ  ਹਰੀ  ॥੫॥੫੫॥ 

 ਅਜੰਤ੍ਰ  ਹਰੀ  ॥ 

 ਅਮੰਤ੍ਰ  ਹਰੀ  ॥ 

 ਸੁ  ਤੇਜ  ਹਰੀ  ॥ 

 ਅਤੰਤ੍ਰ  ਹਰੀ  ॥੬॥੫੬॥ 

 ਅਜਾਤ  ਹਰੀ  ॥ 

 ਅਪਾਤ  ਹਰੀ  ॥ 

 ਅਮਿਤ੍ਰ  ਹਰੀ  ॥ 

 ਅਮਾਤ  ਹਰੀ  ॥੭॥੫੭॥ 

 ਅਰੋਗ  ਹਰੀ  ॥ 

 ਅਸੋਗ  ਹਰੀ  ॥ 

 ਅਭਰਮ  ਹਰੀ  ॥ 

 ਅਕਰਮ  ਹਰੀ  ॥੮॥੫੮॥ 

 ਅਜੈ  ਹਰੀ  ॥ 

 ਅਭੈ  ਹਰੀ  ॥ 

 ਅਭੇਦ  ਹਰੀ  ॥ 

 ਅਛੇਦ  ਹਰੀ  ॥੯॥੫੯॥ 

 ਅਖੰਡ  ਹਰੀ  ॥ 

 ਅਭੰਡ  ਹਰੀ  ॥ 

 ਅਡੰਡ  ਹਰੀ  ॥ 

 ਪ੍ਰਚੰਡ  ਹਰੀ  ॥੧੦॥੬੦॥ 

 ਅਤੇਵ  ਹਰੀ  ॥ 

 ਅਭੇਵ  ਹਰੀ  ॥ 

 ਅਜੇਵ  ਹਰੀ  ॥ 

 ਅਛੇਵ  ਹਰੀ  ॥੧੧॥੬੧॥ 

 ਭਜੋ  ਹਰੀ  ॥ 

 ਥਪੋ  ਹਰੀ  ॥ 

 ਤਪੋ  ਹਰੀ  ॥ 

 ਜਪੋ  ਹਰੀ  ॥੧੨॥੬੨॥ 

 ਜਲਸ  ਤੁਹੀਂ  ॥ 

 ਥਲਸ  ਤੁਹੀਂ  ॥ 

 ਨਦਿਸ  ਤੁਹੀਂ  ॥ 

 ਨਦਸ  ਤੁਹੀਂ  ॥੧੩॥੬੩॥ 

 ਬ੍ਰਿਛਸ  ਤੁਹੀਂ  ॥ 

 ਪਤਸ  ਤੁਹੀਂ  ॥ 

 ਛਿਤਸ  ਤੁਹੀਂ  ॥ 

 ਉਰਧਸ  ਤੁਹੀਂ  ॥੧੪॥੬੪॥ 

 ਭਜਸ  ਤੁਅੰ  ॥ 

 ਭਜਸ  ਤੁਅੰ  ॥ 

 ਰਟਸ  ਤੁਅੰ  ॥ 

 ਠਟਸ  ਤੁਅੰ  ॥੧੫॥੬੫॥ 

 ਜਿਮੀ  ਤੁਹੀਂ  ॥ 

 ਜਮਾ  ਤੁਹੀਂ  ॥ 

 ਮਕੀ  ਤੁਹੀਂ  ॥ 

 ਮਕਾ  ਤੁਹੀਂ  ॥੧੬॥੬੬॥ 

 ਅਭੂ  ਤੁਹੀਂ  ॥ 

 ਅਭੈ  ਤੁਹੀਂ  ॥ 

 ਅਛੂ  ਤੁਹੀਂ  ॥ 

 ਅਛੈ  ਤੁਹੀਂ  ॥੧੭॥੬੭॥ 

 ਜਤਸ  ਤੁਹੀਂ  ॥ 

 ਬ੍ਰਤਸ  ਤੁਹੀਂ  ॥ 

 ਗਤਸ  ਤੁਹੀਂ  ॥ 

 ਮਤਸ  ਤੁਹੀਂ  ॥੧੮॥੬੮॥ 

 ਤੁਹੀਂ  ਤੁਹੀਂ  ॥ 

 ਤੁਹੀਂ  ਤੁਹੀਂ  ॥ 

 ਤੁਹੀਂ  ਤੁਹੀਂ  ॥ 

 ਤੁਹੀਂ  ਤੁਹੀਂ  ॥੧੯॥੬੯॥ 

 ਤੁਹੀਂ  ਤੁਹੀਂ  ॥ 

 ਤੁਹੀਂ  ਤੁਹੀਂ  ॥ 

 ਤੁਹੀਂ  ਤੁਹੀਂ  ॥ 

 ਤੁਹੀਂ  ਤੁਹੀਂ  ॥੨੦॥੭੦॥ 

 ਤ੍ਵ  ਪ੍ਰਸਾਦਿ  ॥  ਕਬਿੱਤੁ  ॥ 

 ਖੂਕ  ਮਲਹਾਰੀ  ਗਜ  ਗਦਾਹਾ  ਬਿਭੂਤਧਾਰੀ  ਗਿਦੂਆ  ਮਸਾਨ  ਬਾਸ  ਕਰਿਓ  ਈ  ਕਰਤ  ਹੈਂ  ॥ 

 ਘੁਘੂ  ਮਟਬਾਸੀ  ਲਗੇ  ਡੋਲਤ  ਉਦਾਸੀ  ਮ੍ਰਿਗ  ਤਰਵਰ  ਸਦੀਵ  ਮੋਨ  ਸਾਧੇ  ਈ  ਮਰਤ  ਹੈਂ  ॥ 

 ਬਿੰਦ  ਕੇ  ਸਧੱਯਾ  ਤਾਹਿ  ਹੀਜ  ਕੀ  ਬਡੱਯਾ  ਦੇਤ  ਬੰਦਰਾ  ਸਦੀਵ  ਪਾਇ  ਨਾਗੇ  ਈ  ਫਿਰਤ  ਹੈਂ  ॥ 

 ਅੰਗਨਾ  ਅਧੀਨ  ਕਾਮ  ਕ੍ਰੋਧ  ਮੈ  ਪ੍ਰਬੀਨ  ਏਕ  ਗਿਆਨ  ਕੇ  ਬਿਹੀਨ  ਛੀਨ  ਕੈਸੇ  ਕੈ  ਤਰਤ  ਹੈਂ  ॥੧॥੭੧॥ 

 ਭੂਤ  ਬਨਚਾਰੀ  ਛਿਤ  ਛਉਨਾ  ਸਭੈ  ਦੂਧਾਧਾਰੀ  ਪਉਨ  ਕੇ  ਅਹਾਰੀ  ਸੁ  ਭੁਜੰਗ  ਜਾਨੀਅਤੁ  ਹੈਂ  ॥ 

 ਤ੍ਰਿਣ  ਕੇ  ਭਛੱਯਾ  ਧਨ  ਲੋਭ  ਕੇ  ਤਜੱਯਾ  ਤੇ  ਤੋ  ਗਊਅਨ  ਕੇ  ਜੱਯਾ  ਬ੍ਰਿਖਭੱਯਾ  ਮਾਨੀਅਤੁ  ਹੈਂ  ॥ 

 ਨਭ  ਕੇ  ਉਡੱਯਾ  ਤਾਹਿ  ਪੰਛੀ  ਕੀ  ਬਡੱਯਾ  ਦੇਤ  ਬਗੁਲਾ  ਬਿੜਾਲ  ਬ੍ਰਿਕ  ਧਿਆਨੀ  ਠਾਨੀਅਤੁ  ਹੈਂ  ॥ 

 ਜੇਤੋ  ਬਡੇ  ਗਿਆਨੀ  ਤਿਨੋ  ਜਾਨੀ  ਪੈ  ਬਖਾਨੀ  ਨਾਹਿ  ਐਸੇ  ਨ  ਪ੍ਰਪੰਚ  ਮਨਿ  ਭੂਲਿ  ਆਨੀਅਤੁ  ਹੈਂ  ॥੨॥੭੨॥ 

 ਭੂਮ  ਕੇ  ਬਸੱਯਾ  ਤਾਹਿ  ਭੂਚਰੀ  ਕੈ  ਜੱਯਾ  ਕਹੈ  ਨਭ  ਕੇ  ਉਡੱਯਾ  ਸੋ  ਚਿਰੱਯਾ  ਕੈ  ਬਖਾਨੀਐ  ॥ 

 ਫਲ  ਕੇ  ਭਛੱਯਾ  ਤਾਹਿ  ਬਾਂਦਰੀ  ਕੇ  ਜੱਯਾ  ਕਹੈ  ਆਦਿਸ  ਫਿਰੱਯਾ  ਤੇ  ਤੋ  ਭੂਤ  ਕੈ  ਪਛਾਨੀਐ  ॥ 

 ਜਲ  ਕੇ  ਤਰੱਯਾ  ਕੋ  ਗੰਗੇਰੀ  ਸੀ  ਕਹਤ  ਜਗ  ਆਗ  ਕੇ  ਭਛੱਯਾ  ਸੋ  ਚਕੋਰ  ਸਮ  ਮਾਨੀਐ  ॥ 

 ਸੂਰਜ  ਸਿਵੱਯਾ  ਤਾਹਿ  ਕੌਲ  ਕੀ  ਬਡਾਈ  ਦੇਤ  ਚੰਦ੍ਰਮਾ  ਸਿਵੱਯਾ  ਕੌ  ਕਵੀ  ਕੈ  ਪਹਿਚਾਨੀਐ  ॥੩॥੭੩॥ 

 ਨਾਰਾਇਣ  ਕੱਛ  ਮੱਛ  ਤਿੰਦੂਆ  ਕਹਤ  ਸਭ  ਕਉਲ  ਨਾਭ  ਕਉਲ  ਜਿਹ  ਤਾਲ  ਮੈਂ  ਰਹਤੁ  ਹੈਂ  ॥ 

 ਗੋਪੀ  ਨਾਥ  ਗੂਜਰ  ਗੁਪਾਲ  ਸਭੈ  ਧੇਨਚਾਰੀ  ਰਿਖੀਕੇਸ  ਨਾਮ  ਕੈ  ਮਹੰਤ  ਲਹੀਅਤੁ  ਹੈਂ  ॥ 

 ਮਾਧਵ  ਭਵਰ  ਔ  ਅਟੇਰੂ  ਕੋ  ਕਨ੍ਹਯਾ  ਨਾਮ  ਕੰਸ  ਕੇ  ਬਧੱਯਾ  ਜਮਦੂਤ  ਕਹੀਅਤੁ  ਹੈਂ  ॥ 

 ਮੂੜ੍ਹ  ਰੂੜ੍ਹ  ਪੀਟਤ  ਨ  ਗੂੜ੍ਹਤਾ  ਕੋ  ਭੇਦ  ਪਾਵੈ  ਪੂਜਤ  ਨ  ਤਾਹਿ  ਜਾ  ਕੇ  ਰਾਖੇ  ਰਹੀਅਤੁ  ਹੈਂ  ॥੪॥੭੪॥ 

 ਬਿਸ੍ਵਪਾਲ  ਜਗਤ  ਕਾਲ  ਦੀਨ  ਦਿਆਲ  ਬੈਰੀ  ਸਾਲ  ਸਦਾ  ਪ੍ਰਤਪਾਲ  ਜਮ  ਜਾਲ  ਤੇ  ਰਹਤ  ਹੈਂ  ॥ 

 ਜੋਗੀ  ਜਟਾਧਾਰੀ  ਸਤੀ  ਸਾਚੇ  ਬਡੇ  ਬ੍ਰਹਮਚਾਰੀ  ਧਿਆਨ  ਕਾਜ  ਭੂਖ  ਪਿਆਸ  ਦੇਹ  ਪੈ  ਸਹਤ  ਹੈਂ  ॥ 

 ਨਿਉਲੀ  ਕਰਮ  ਜਲ  ਹੋਮ  ਪਾਵਕ  ਪਵਨ  ਹੋਮ  ਅਧੋ  ਮੁਖ  ਏਕ  ਪਾਇ  ਠਾਢੇ  ਨ  ਬਹਤ  ਹੈਂ  ॥ 

 ਮਾਨਵ  ਫਨਿੰਦ  ਦੇਵ  ਦਾਨਵ  ਨ  ਪਾਵੈ  ਭੇਦ  ਬੇਦ  ਔ  ਕਤੇਬ  ਨੇਤ  ਨੇਤ  ਕੈ  ਕਹਤ  ਹੈਂ  ॥੫॥੭੫॥ 

 ਨਾਚਤ  ਫਿਰਤ  ਮੋਰ  ਬਾਦਰ  ਕਰਤ  ਘੋਰ  ਦਾਮਨੀ  ਅਨੇਕ  ਭਾਉ  ਕਰਿਓ  ਈ  ਕਰਤ  ਹੈ  ॥ 

 ਚੰਦ੍ਰਮਾ  ਤੇ  ਸੀਤਲ  ਨ  ਸੂਰਜ  ਕੇ  ਤਪਤ  ਤੇਜ  ਇੰਦ੍ਰ  ਸੋ  ਨ  ਰਾਜਾ  ਭਵ  ਭੂਮ  ਕੋ  ਭਰਤ  ਹੈ  ॥ 

 ਸਿਵ  ਸੇ  ਤਪਸੀ  ਆਦਿ  ਬ੍ਰਹਮਾ  ਸੇ  ਨ  ਬੇਦਚਾਰੀ  ਸਨਤ  ਕੁਮਾਰ  ਸੀ  ਤਪੱਸਿਆ  ਨ  ਅਨਤ  ਹੈ  ॥ 

 ਗਿਆਨ  ਕੇ  ਬਿਹੀਨ  ਕਾਲ  ਫਾਸ  ਕੇ  ਅਧੀਨ  ਸਦਾ  ਜੁੱਗਨ  ਕੀ  ਚਉਕਰੀ  ਫਿਰਾਏ  ਈ  ਫਿਰਤ  ਹੈ  ॥੬॥੭੬॥ 

 ਏਕ  ਸਿਵ  ਭਏ  ਏਕ  ਗਏ  ਏਕ  ਫੇਰ  ਭਏ  ਰਾਮਚੰਦ੍ਰ  ਕ੍ਰਿਸਨ  ਕੇ  ਅਵਤਾਰ  ਭੀ  ਅਨੇਕ  ਹੈਂ  ॥ 

 ਬ੍ਰਹਮਾ  ਅਰੁ  ਬਿਸਨ  ਕੇਤੇ  ਬੇਦ  ਔ  ਪੁਰਾਨ  ਕੇਤੇ  ਸਿੰਮ੍ਰਿਤਿ  ਸਮੂਹਨ  ਕੈ  ਹੁਇ  ਹੁਇ  ਬਿਤਏ  ਹੈਂ  ॥ 

 ਮੋਨਦੀ  ਮਦਾਰ  ਕੇਤੇ  ਅਸੁਨੀ  ਕੁਮਾਰ  ਕੇਤੇ  ਅੰਸਾ  ਅਵਤਾਰ  ਕੇਤੇ  ਕਾਲ  ਬਸ  ਭਏ  ਹੈਂ  ॥ 

 ਪੀਰ  ਔ  ਪਿਕਾਂਬਰ  ਕੇਤੇ  ਗਨੇ  ਨ  ਪਰਤ  ਏਤੇ  ਭੂਮ  ਹੀ  ਤੇ  ਹੁਇ  ਕੈ  ਫੇਰਿ  ਭੂਮਿ  ਹੀ  ਮਿਲਏ  ਹੈਂ  ॥੭॥੭੭॥ 

 ਜੋਗੀ  ਜਤੀ  ਬ੍ਰਹਮਚਾਰੀ  ਬਡੇ  ਬਡੇ  ਛਤ੍ਰਧਾਰੀ  ਛਤ੍ਰ  ਹੀ  ਕੀ  ਛਾਇਆ  ਕਈ  ਕੋਸ  ਲੌ  ਚਲਤ  ਹੈਂ  ॥ 

 ਬਡੇ  ਬਡੇ  ਰਾਜਨ  ਕੇ  ਦਾਬਤਿ  ਫਿਰਤਿ  ਦੇਸ  ਬਡੇ  ਬਡੇ  ਰਾਜਨ  ਕੇ  ਦ੍ਰਪ  ਕੋ  ਦਲਤੁ  ਹੈਂ  ॥ 

 ਮਾਨ  ਸੇ  ਮਹੀਪ  ਔ  ਦਿਲੀਪ  ਕੈਸੇ  ਛਤ੍ਰਧਾਰੀ  ਬਡੋ  ਅਭਿਮਾਨ  ਭੁਜ  ਦੰਡ  ਕੋ  ਕਰਤ  ਹੈਂ  ॥ 

 ਦਾਰਾ  ਸੇ  ਦਿਲੀਸਰ  ਦ੍ਰੁਜੋਧਨ  ਸੇ  ਮਾਨਧਾਰੀ  ਭੋਗ  ਭੋਗ  ਭੂਮਿ  ਅੰਤ  ਭੂਮਿ  ਮੈ  ਮਿਲਤ  ਹੈਂ  ॥੮॥੭੮॥ 

 ਸਿਜਦੇ  ਕਰੇ  ਅਨੇਕ  ਤੋਪਚੀ  ਕਪਟ  ਭੇਸ  ਪੋਸਤੀ  ਅਨੇਕ  ਦਾ  ਨਿਵਾਵਤ  ਹੈ  ਸੀਸ  ਕੌ  ॥ 

 ਕਹਾ  ਭਇਓ  ਮੱਲ  ਜੌ  ਪੈ  ਕਾਢਤ  ਅਨੇਕ  ਡੰਡ  ਸੋ  ਤੌ  ਨ  ਡੰਡੌਤ  ਅਸਟਾਂਗ  ਅਥਤੀਸ  ਕੌ  ॥ 

 ਕਹਾ  ਭਇਓ  ਰੋਗੀ  ਜੌ  ਪੈ  ਡਾਰਿਓ  ਰਹਿਓ  ਉਰਧ  ਮੁਖ  ਮਨ  ਤੇ  ਨ  ਮੂੰਡ  ਨਿਹਰਾਇਓ  ਆਦਿ  ਈਸ  ਕੌ  ॥ 

 ਕਾਮਨਾ  ਅਧੀਨ  ਸਦਾ  ਦਾਮਨਾ  ਪ੍ਰਬੀਨ  ਏਕ  ਭਾਵਨਾ  ਬਿਹੀਨ  ਕੈਸੇ  ਪਾਵੈ  ਜਗਦੀਸ  ਕੌ  ॥੯॥੭੯॥ 

 ਸੀਸ  ਪਟਕਤ  ਜਾ  ਕੇ  ਕਾਨ  ਮੈ  ਖਜੂਰਾ  ਧਸੈ  ਮੂੰਡ  ਛਟਕਤ  ਮਿਤ੍ਰ  ਪੁਤ੍ਰ  ਹੂੰ  ਕੇ  ਸੋਕ  ਸੌ  ॥ 

 ਆਕ  ਕੋ  ਚਰੱਯਾ  ਫਲ  ਫੂਲ  ਕੋ  ਭਛੱਯਾ  ਸਦਾ  ਬਨ  ਕੌ  ਭ੍ਰਮੱਯਾ  ਔਰ  ਦੂਸਰੋ  ਨ  ਬੋਕ  ਸੌ  ॥ 

 ਕਹਾ  ਭਯੋ  ਭੇਡ  ਜਉ  ਘਸੱਤ  ਸੀਸ  ਬ੍ਰਿਛੱਨ  ਸੋਂ  ਮਾਟੀ  ਕੋ  ਭਛੱਯਾ  ਬੋਲ  ਪੂਛ  ਲੀਜੈ  ਜੋਕ  ਸੌ  ॥ 

 ਕਾਮਨਾ  ਅਧੀਨ  ਕਾਮ  ਕ੍ਰੋਧ  ਮੈਂ  ਪ੍ਰਬੀਨ  ਏਕ  ਭਾਵਨਾ  ਬਿਹੀਨ  ਕੈਸੇ  ਭੇਟੈ  ਪਰਲੋਕ  ਸੌ  ॥੧੦॥੮੦॥ 

 ਨਾਚਿਓ  ਈ  ਕਰਤ  ਮੋਰ  ਦਾਦਰ  ਕਰਤ  ਸੋਰ  ਸਦਾ  ਘਨਘੋਰ  ਘਨ  ਕਰਿਓ  ਈ  ਕਰਤ  ਹੈਂ  ॥ 

 ਏਕ  ਪਾਇ  ਠਾਢੇ  ਸਦਾ  ਬਨ  ਮੈ  ਰਹਤ  ਬ੍ਰਿਛ  ਫੂਕ  ਫੂਕ  ਪਾਵ  ਭੂਮ  ਸ੍ਰਾਵਗ  ਧਰਤ  ਹੈਂ  ॥ 

 ਪਾਹਨ  ਅਨੇਕ  ਜੁਗ  ਏਕ  ਠਉਰ  ਬਾਸੁ  ਕਰੈ  ਕਾਗ  ਅਉਰ  ਚੀਲ  ਦੇਸ  ਦੇਸ  ਬਿਚਰਤ  ਹੈਂ  ॥ 

 ਗਿਆਨ  ਕੇ  ਬਿਹੀਨ  ਮਹਾ  ਦਾਨ  ਮੈ  ਨ  ਹੂਜੈ  ਲੀਨ  ਭਾਵਨਾ  ਯਕੀਨ  ਦੀਨ  ਕੈਸੇ  ਕੈ  ਤਰਤ  ਹੈਂ  ॥੧੧॥੮੧॥ 

 ਜੈਸੇ  ਏਕ  ਸ੍ਵਾਂਗੀ  ਕਹੂੰ  ਜੋਗੀਆ  ਬੈਰਾਗੀ  ਬਨੈ  ਕਬਹੂੰ  ਸਨਿਆਸ  ਭੇਸ  ਬਨ  ਕੈ  ਦਿਖਾਵਈ  ॥ 

 ਕਹੂੰ  ਪਉਨਹਾਰੀ  ਕਹੂੰ  ਬੈਠੇ  ਲਾਇ  ਤਾਰੀ  ਕਹੂੰ  ਲੋਭ  ਕੀ  ਖੁਮਾਰੀ  ਸੌਂ  ਅਨੇਕ  ਗੁਨ  ਗਾਵਈ  ॥ 

 ਕਹੂੰ  ਬ੍ਰਹਮਚਾਰੀ  ਕਹੂੰ  ਹਾਥ  ਪੈ  ਲਗਾਵੈ  ਬਾਰੀ  ਕਹੂੰ  ਡੰਡ  ਧਾਰੀ  ਹੁਇ  ਕੈ  ਲੋਗਨ  ਭ੍ਰਮਾਵਈ  ॥ 

 ਕਾਮਨਾ  ਅਧੀਨ  ਪਰਿਓ  ਨਾਚਤ  ਹੈ  ਨਾਚਨ  ਸੋਂ  ਗਿਆਨ  ਕੇ  ਬਿਹੀਨ  ਕੈਸੇ  ਬ੍ਰਹਮ  ਲੋਕ  ਪਾਵਈ  ॥੧੨॥੮੨॥ 

 ਪੰਚ  ਬਾਰ  ਗੀਦਰ  ਪੁਕਾਰੇ  ਪਰੇ  ਸੀਤਕਾਲ  ਕੁੰਚਰ  ਔ  ਗਦਹਾ  ਅਨੇਕਦਾ  ਪ੍ਰਕਾਰ  ਹੀਂ  ॥ 

 ਕਹਾ  ਭਯੋ  ਜੋ  ਪੈ  ਕਲਵਤ੍ਰ  ਲੀਓ  ਕਾਂਸੀ  ਬੀਚ  ਚੀਰ  ਚੀਰ  ਚੋਰਟਾ  ਕੁਠਾਰਨ  ਸੋਂ  ਮਾਰ  ਹੀ  ॥ 

 ਕਹਾ  ਭਯੋ  ਫਾਂਸੀ  ਡਾਰਿ  ਬੂਡਿਓ  ਜੜ  ਗੰਗ  ਧਾਰਿ  ਡਾਰਿ  ਡਾਰਿ  ਫਾਂਸ  ਠਗ  ਮਾਰਿ  ਮਾਰਿ  ਡਾਰ  ਹੀਂ  ॥ 

 ਡੂਬੇ  ਨਰਕ  ਧਾਰ  ਮੂੜ੍ਹ  ਗਿਆਨ  ਕੇ  ਬਿਨਾ  ਬਿਚਾਰ  ਭਾਵਨਾ  ਬਿਹੀਨ  ਕੈਸੇ  ਗਿਆਨ  ਕੋ  ਬਿਚਾਰ  ਹੀਂ  ॥੧੩॥੮੩॥ 

 ਤਾਪ  ਕੇ  ਸਹੇ  ਤੇ  ਜੋ  ਪੈ  ਪਾਈਐ  ਅਤਾਪ  ਨਾਥ  ਤਾਪਨਾ  ਅਨੇਕ  ਤਨ  ਘਾਇਲ  ਸਹਤ  ਹੈਂ  ॥ 

 ਜਾਪ  ਕੇ  ਕੀਏ  ਤੇ  ਜੋ  ਪੈ  ਪਾਯਤ  ਅਜਾਪ  ਦੇਵ  ਪੂਦਨਾ  ਸਦੀਵ  ਤੁਹੀਂ  ਤੁਹੀਂ  ਉਚਰਤ  ਹੈਂ  ॥ 

 ਨਭ  ਕੇ  ਉਡੇ  ਤੇ  ਜੋ  ਪੈ  ਨਾਰਾਇਣ  ਪਾਈਯਤ  ਅਨਲ  ਅਕਾਸ  ਪੰਛੀ  ਡੋਲਬੋ  ਕਰਤ  ਹੈਂ  ॥ 

 ਆਗ  ਮੈ  ਜਰੇ  ਤੇ  ਗਤਿ  ਰਾਂਡ  ਕੀ  ਪਰਤ  ਕਰ  ਪਤਾਲ  ਕੇ  ਬਾਸੀ  ਕਿਉ  ਭੁਜੰਗ  ਨ  ਤਰਤ  ਹੈਂ  ॥੧੪॥੮੪॥ 

 ਕੋਊ  ਭਇਓ  ਮੁੰਡੀਆ  ਸੰਨਿਆਸੀ  ਕੋਊ  ਜੋਗੀ  ਭਇਓ  ਕੋਊ  ਬ੍ਰਹਮਚਾਰੀ  ਕੋਊ  ਜਤੀ  ਅਨੁਮਾਨਬੋ  ॥ 

 ਹਿੰਦੂ  ਤੁਰਕ  ਕੋਊ  ਰਾਫਜੀ  ਇਮਾਮ  ਸਾਫੀ  ਮਾਨਸ  ਕੀ  ਜਾਤਿ  ਸਬੈ  ਏਕੈ  ਪਹਿਚਾਨਬੋ  ॥ 

 ਕਰਤਾ  ਕਰੀਮ  ਸੋਈ  ਰਾਜਕ  ਰਹੀਮ  ਓਈ  ਦੂਸਰੋ  ਨ  ਭੇਦ  ਕੋਈ  ਭੂਲ  ਭ੍ਰਮ  ਮਾਨਬੋ  ॥ 

 ਏਕ  ਹੀ  ਕੀ  ਸੇਵ  ਸਭ  ਹੀ  ਕੋ  ਗੁਰਦੇਵ  ਏਕ  ਏਕ  ਹੀ  ਸਰੂਪ  ਸਬੈ  ਏਕੈ  ਜੋਤ  ਜਾਨਬੋ  ॥੧੫॥੮੫॥ 

 ਦੇਹਰਾ  ਮਸੀਤ  ਸੋਈ  ਪੂਜਾ  ਔ  ਨਿਵਾਜ  ਓਈ  ਮਾਨਸ  ਸਬੈ  ਏਕ  ਪੈ  ਅਨੇਕ  ਕੋ  ਭ੍ਰਮਾਉ  ਹੈ  ॥ 

 ਦੇਵਤਾ  ਅਦੇਵ  ਜੱਛ  ਗੰਧ੍ਰਬ  ਤੁਰਕ  ਹਿੰਦੂ  ਨਿਆਰੇ  ਨਿਆਰੇ  ਦੇਸਨ  ਕੇ  ਭੇਸ  ਕੋ  ਪ੍ਰਭਾਉ  ਹੈ  ॥ 

 ਏਕੈ  ਨੈਨ  ਏਕੈ  ਕਾਨ  ਏਕੈ  ਦੇਹ  ਏਕੈ  ਬਾਨ  ਖਾਕ  ਬਾਦ  ਆਤਸ  ਔ  ਆਬ  ਕੋ  ਰਲਾਉ  ਹੈ  ॥ 

 ਅਲਹ  ਅਭੇਖ  ਸੋਈ  ਪੁਰਾਨ  ਔ  ਕੁਰਾਨ  ਓਈ  ਏਕ  ਹੀ  ਸਰੂਪ  ਸਭੈ  ਏਕ  ਹੀ  ਬਨਾਉ  ਹੈ  ॥੧੬॥੮੬॥ 

 ਜੈਸੇ  ਏਕ  ਆਗ  ਤੇ  ਕਨੂਕਾ  ਕੋਟ  ਆਗ  ਉਠੇ  ਨਿਆਰੇ  ਨਿਆਰੇ  ਹੁਇ  ਕੈ  ਫੇਰਿ  ਆਗ  ਮੈ  ਮਿਲਾਹਿਂਗੇ  ॥ 

 ਜੈਸੇ  ਏਕ  ਧੂਰ  ਤੇ  ਅਨੇਕ  ਧੂਰ  ਪੂਰਤ  ਹੈ  ਧੂਰ  ਕੇ  ਕਨੂਕਾ  ਫੇਰ  ਧੂਰ  ਹੀ  ਸਮਾਹਿਂਗੇ  ॥ 

 ਜੈਸੇ  ਏਕ  ਨਦ  ਤੇ  ਤਰੰਗ  ਕੋਟ  ਉਪਜਤ  ਹੈਂ  ਪਾਨ  ਕੇ  ਤਰੰਗ  ਸਬੈ  ਪਾਨ  ਹੀ  ਕਹਾਹਿਂਗੇ  ॥ 

 ਤੈਸੇ  ਬਿਸ੍ਵ  ਰੂਪ  ਤੇ  ਅਭੂਤ  ਭੂਤ  ਪ੍ਰਗਟ  ਹੁਇ  ਤਾਹੀ  ਤੇ  ਉਪਜ  ਸਬੈ  ਤਾਹੀ  ਮੈ  ਸਮਾਹਿਂਗੇ  ॥੧੭॥੮੭॥ 

 ਕੇਤੇ  ਕੱਛ  ਮੱਛ  ਕੇਤੇ  ਉਨ  ਕਉ  ਕਰਤ  ਭੱਛ  ਕੇਤੇ  ਅੱਛ  ਵੱਛ  ਹੁਇ  ਸਪੱਛ  ਉਡ  ਜਾਹਿਂਗੇ  ॥ 

 ਕੇਤੇ  ਨਭ  ਬੀਚ  ਅੱਛ  ਪੱਛ  ਕਉ  ਕਰੈਂਗੇ  ਭੱਛ  ਕੇਤਕ  ਪ੍ਰੱਤਛ  ਹੁਇ  ਪਚਾਇ  ਖਾਇ  ਜਾਹਿਂਗੇ  ॥ 

 ਜਲ  ਕਹਾ  ਥਲ  ਕਹਾ  ਗਗਨ  ਕੇ  ਗਉਨ  ਕਹਾ  ਕਾਲ  ਕੇ  ਬਨਾਇ  ਸਬੈ  ਕਾਲ  ਹੀ  ਚਬਾਹਿਂਗੇ  ॥ 

 ਤੇਜ  ਜਿਉ  ਅਤੇਜ  ਮੈ  ਅਤੇਜ  ਜੈਸੇ  ਤੇਜ  ਲੀਨ  ਤਾਹੀ  ਤੇ  ਉਪਜ  ਸਬੈ  ਤਾਹੀ  ਮੈ  ਸਮਾਹਿਂਗੇ  ॥੧੮॥੮੮॥ 

 ਕੂਕਤ  ਫਿਰਤ  ਕੇਤੇ  ਰੋਵਤ  ਮਰਤ  ਕੇਤੇ  ਜਲ  ਮੈਂ  ਡੁਬਤ  ਕੇਤੇ  ਆਗ  ਮੈਂ  ਜਰਤ  ਹੈਂ  ॥ 

 ਕੇਤੇ  ਗੰਗ  ਬਾਸੀ  ਕੇਤੇ  ਮਦੀਨਾ  ਮਕਾ  ਨਿਵਾਸੀ  ਕੇਤਕ  ਉਦਾਸੀ  ਕੇ  ਭ੍ਰਮਾਏ  ਈ  ਫਿਰਤ  ਹੈਂ  ॥ 

 ਕਰਵਤ  ਸਹਤ  ਕੇਤੇ  ਭੂਮਿ  ਮੈ  ਗਡਤ  ਕੇਤੇ  ਸੂਆ  ਪੈ  ਚੜ੍ਹਤ  ਕੇਤੇ  ਦੁਖ  ਕਉ  ਭਰਤ  ਹੈਂ  ॥ 

 ਗੈਨ  ਮੈਂ  ਉਡਤ  ਕੇਤੇ  ਜਲ  ਮੈਂ  ਰਹਤ  ਕੇਤੇ  ਗਿਆਨ  ਕੇ  ਬਿਹੀਨ  ਜਕ  ਜਾਰੇ  ਈ  ਮਰਤ  ਹੈਂ  ॥੧੯॥੮੯॥ 

 ਸੋਧ  ਹਾਰੇ  ਦੇਵਤਾ  ਬਿਰੋਧ  ਹਾਰੇ  ਦਾਨੋ  ਬਡੇ  ਬੋਧ  ਹਾਰੇ  ਬੋਧਕ  ਪ੍ਰਬੋਧ  ਹਾਰੇ  ਜਾਪਸੀ  ॥ 

 ਘਸ  ਹਾਰੇ  ਚੰਦਨ  ਲਗਾਇ  ਹਾਰੇ  ਚੋਆ  ਚਾਰੁ  ਪੂਜ  ਹਾਰੇ  ਪਾਹਨ  ਚਢਾਇ  ਹਾਰੇ  ਲਾਪਸੀ  ॥ 

 ਗਾਹ  ਹਾਰੇ  ਗੋਰਨ  ਮਨਾਇ  ਹਾਰੇ  ਮੜ੍ਹੀ  ਮੱਟ  ਲੀਪ  ਹਾਰੇ  ਭੀਤਨ  ਲਗਾਇ  ਹਾਰੇ  ਛਾਪਸੀ  ॥ 

 ਗਾਇ  ਹਾਰੇ  ਗੰਧ੍ਰਬ  ਬਜਾਏ  ਹਾਰੇ  ਕਿੰਨਰ  ਸਭ  ਪਚ  ਹਾਰੇ  ਪੰਡਤ  ਤਪੰਤ  ਹਾਰੇ  ਤਾਪਸੀ  ॥੨੦॥੯੦॥ 

 ਤ੍ਵ  ਪ੍ਰਸਾਦਿ  ॥  ਭੁਜੰਗ  ਪ੍ਰਯਾਤ  ਛੰਦ  ॥ 

 ਨ  ਰਾਗੰ  ਨ  ਰੰਗੰ  ਨ  ਰੂਪੰ  ਨ  ਰੇਖੰ  ॥ 

 ਨ  ਮੋਹੰ  ਨ  ਕ੍ਰੋਹੰ  ਨ  ਦ੍ਰੋਹੰ  ਨ  ਦ੍ਵੈਖੰ  ॥ 

 ਨ  ਕਰਮੰ  ਨ  ਭਰਮੰ  ਨ  ਜਨਮੰ  ਨ  ਜਾਤੰ  ॥ 

 ਨ  ਮਿੱਤ੍ਰੰ  ਨ  ਸੱਤ੍ਰੰ  ਨ  ਪਿੱਤੰ੍ਰ  ਨ  ਮਾਤੰ  ॥੧॥੯੧॥ 

 ਨ  ਨੇਹੰ  ਨ  ਗੇਹੰ  ਨ  ਕਾਮੰ  ਨ  ਧਾਮੰ  ॥ 

 ਨ  ਪੱੁਤ੍ਰੰ  ਨ  ਮਿੱਤ੍ਰੰ  ਨ  ਸੱਤ੍ਰੰ  ਨ  ਭਾਮੰ  ॥ 

 ਅਲੇਖੰ  ਅਭੇਖੰ  ਅਜੋਨੀ  ਸਰੂਪੰ  ॥ 

 ਸਦਾ  ਸਿੱਧ  ਦਾ  ਬੱੁਧ  ਦਾ  ਬ੍ਰਿੱਧ  ਰੂਪੰ  ॥੨॥੯੨॥ 

 ਨਹੀਂ  ਜਾਨ  ਜਾਈ  ਕਛੂ  ਰੂਪ  ਰੇਖੰ  ॥ 

 ਕਹਾ  ਬਾਸੁ  ਤਾ  ਕੋ  ਫਿਰੈ  ਕਉਨ  ਭੇਖੰ  ॥ 

 ਕਹਾ  ਨਾਮ  ਤਾ  ਕੈ  ਕਹਾ  ਕੈ  ਕਹਾਵੈ  ॥ 

 ਕਹਾ  ਕੈ  ਬਖਾਨੋ  ਕਹੇ  ਮੋ  ਨ  ਆਵੈ  ॥੩॥੯੩॥ 

 ਨ  ਰੋਗੰ  ਨ  ਸੋਗੰ  ਨ  ਮੋਹੰ  ਨ  ਮਾਤੰ  ॥ 

 ਨ  ਕਰਮੰ  ਨ  ਭਰਮੰ  ਨ  ਜਨਮੰ  ਨ  ਜਾਤੰ  ॥ 

 ਅਦ੍ਵੈਖੰ  ਅਭੇਖੰ  ਅਜੋਨੀ  ਸਰੂਪੇ  ॥ 

 ਨਮੋ  ਏਕ  ਰੂਪੇ  ਨਮੋ  ਏਕ  ਰੂਪੇ  ॥੪॥੯੪॥ 

 ਪਰੇਅੰ  ਪਰਾ  ਪਰਮ  ਪ੍ਰਗਿਆ  ਪ੍ਰਕਾਸੀ  ॥ 

 ਅਛੇਦੰ  ਅਛੈ  ਆਦਿ  ਅਦ੍ਵੈ  ਅਬਿਨਾਸੀ  ॥ 

 ਨ  ਜਾਤੰ  ਨ  ਪਾਤੰ  ਨ  ਰੂਪੰ  ਨ  ਰੰਗੇ  ॥ 

 ਨਮੋ  ਆਦਿ  ਅਭੰਗੇ  ਨਮੋ  ਆਦਿ  ਅਭੰਗੇ  ॥੫॥੯੫॥ 

 ਕਿਤੇ  ਕ੍ਰਿਸਨ  ਸੇ  ਕੀਟ  ਕੋਟੈ  ਉਪਾਏ  ॥ 

 ਉਸਾਰੇ  ਗੜ੍ਹੇ  ਫੇਰ  ਮੇਟੇ  ਬਨਾਏ  ॥ 

 ਅਗਾਧੇ  ਅਭੈ  ਆਦਿ  ਅਦ੍ਵੈ  ਅਬਿਨਾਸੀ  ॥ 

 ਪਰੇਅੰ  ਪਰਾ  ਪਰਮ  ਪੂਰਨ  ਪ੍ਰਕਾਸੀ  ॥੬॥੯੬॥ 

 ਨ  ਆਧੰ  ਨ  ਬਿਆਧੰ  ਅਗਾਧੰ  ਸਰੂਪੇ  ॥ 

 ਅਖੰਡਿਤ  ਪ੍ਰਤਾਪ  ਆਦਿ  ਅਛੈ  ਬਿਭੂਤੇ  ॥ 

 ਨ  ਜਨਮੰ  ਨ  ਮਰਨੰ  ਨ  ਬਰਨੰ  ਨ  ਬਿਆਧੇ  ॥ 

 ਅਖੰਡੇ  ਪ੍ਰਚੰਡੇ  ਅਦੰਡੇ  ਅਸਾਧੇ  ॥੭॥੯੭॥ 

 ਨ  ਨੇਹੰ  ਨ  ਗੇਹੰ  ਸਨੇਹੰ  ਸਨਾਥੇ  ॥ 

 ਉਦੰਡੇ  ਅਮੰਡੇ  ਪ੍ਰਚੰਡੇ  ਪ੍ਰਮਾਥੇ  ॥ 

 ਨ  ਜਾਤੇ  ਨ  ਪਾਤੇ  ਨ  ਸੱਤ੍ਰੇ  ਨ  ਮਿੱਤ੍ਰੇ  ॥ 

 ਸੁ  ਭੂਤੇ  ਭਵਿੱਖੇ  ਭਵਾਨੇ  ਅਚਿਤ੍ਰੇ  ॥੮॥੯੮॥ 

 ਨ  ਰਾਯੰ  ਨ  ਰੰਕੰ  ਨ  ਰੂਪੰ  ਨ  ਰੇਖੰ  ॥ 

 ਨ  ਲੋਭੰ  ਨ  ਚੋਭੰ  ਅਭੂਤੰ  ਅਭੇਖੰ  ॥ 

 ਨ  ਸਤ੍ਰੰ  ਨ  ਮਿਤ੍ਰੰ  ਨ  ਨੇਹੰ  ਨ  ਗੇਹੰ  ॥ 

 ਸਦੈਵੰ  ਸਦਾ  ਸਰਬ  ਸਰਬਤ੍ਰ  ਸਨੇਹੰ  ॥੯॥੯੯॥ 

 ਨ  ਕਾਮੰ  ਨ  ਕ੍ਰੋਧੰ  ਨ  ਲੋਭੰ  ਨ  ਮੋਹੰ  ॥ 

 ਅਜੋਨੀ  ਅਛੈ  ਆਦਿ  ਅਦ੍ਵੈ  ਅਜੋਹੰ  ॥ 

 ਨ  ਜਨਮੰ  ਨ  ਮਰਨੰ  ਨ  ਬਰਨੰ  ਨ  ਬਿਆਧੰ  ॥ 

 ਨ  ਰੋਗੰ  ਨ  ਸੋਗੰ  ਅਭੈ  ਨਿਰਬਿਖਾਧੰ  ॥੧੦॥੧੦੦॥ 

 ਅਛੇਦੰ  ਅਭੇਦੰ  ਅਕਰਮੰ  ਅਕਾਲੰ  ॥ 

 ਅਖੰਡੰ  ਅਭੰਡੰ  ਪ੍ਰਚੰਡੰ  ਅਪਾਲੰ  ॥ 

 ਨ  ਤਾਤੰ  ਨ  ਮਾਤੰ  ਨ  ਜਾਤੰ  ਨ  ਭਾਇਅੰ  ॥ 

 ਨ  ਨੇਹੰ  ਨ  ਗੇਹੰ  ਨ  ਕਰਮੰ  ਨ  ਕਾਇਅੰ  ॥੧੧॥੧੦੧॥ 

 ਨ  ਰੂਪੰ  ਨ  ਭੂਪੰ  ਨ  ਕਾਯੰ  ਨ  ਕਰਮੰ  ॥ 

 ਨ  ਤ੍ਰਾਸੰ  ਨ  ਪ੍ਰਾਸੰ  ਨ  ਭੇਦੰ  ਨ  ਭਰਮੰ  ॥ 

 ਸਦੈਵੰ  ਸਦਾ  ਸਿੱਧ  ਬ੍ਰਿੱਧੰ  ਸਰੂਪੇ  ॥ 

 ਨਮੋ  ਏਕ  ਰੂਪੇ  ਨਮੋ  ਏਕ  ਰੂਪੇ  ॥੧੨॥੧੦੨॥ 

 ਨਿਰੁਕਤੰ  ਪ੍ਰਭਾ  ਆਦਿ  ਅਨੁਕਤੰ  ਪ੍ਰਤਾਪੇ  ॥ 

 ਅਜੁਗਤੰ  ਅਛੈ  ਆਦਿ  ਅਵਿਕਤੰ  ਅਥਾਪੇ  ॥ 

 ਬਿਭੁਗਤੰ  ਅਛੈ  ਆਦਿ  ਅੱਛੈ  ਸਰੂਪੇ  ॥ 

 ਨਮੋ  ਏਕ  ਰੂਪੇ  ਨਮੋ  ਏਕ  ਰੂਪੇ  ॥੧੩॥੧੦੩॥ 

 ਨ  ਨੇਹੰ  ਨ  ਗੇਹੰ  ਨ  ਸੋਕੰ  ਨ  ਸਾਕੰ  ॥ 

 ਪਰੇਅੰ  ਪਵਿਤ੍ਰੰ  ਪੁਨੀਤੰ  ਅਤਾਕੰ  ॥ 

 ਨ  ਜਾਤੰ  ਨ  ਪਾਤੰ  ਨ  ਮਿਤ੍ਰੰ  ਨ  ਮੰਤ੍ਰੇ  ॥ 

 ਨਮੋ  ਏਕ  ਤੰਤ੍ਰੇ  ਨਮੋ  ਏਕ  ਤੰਤ੍ਰੇ  ॥੧੪॥੧੦੪॥ 

 ਨ  ਧਰਮੰ  ਨ  ਭਰਮੰ  ਨ  ਸਰਮੰ  ਨ  ਸਾਕੇ  ॥ 

 ਨ  ਬਰਮੰ  ਨ  ਚਰਮੰ  ਨ  ਕਰਮੰ  ਨ  ਬਾਕੇ  ॥ 

 ਨ  ਸਤ੍ਰੰ  ਨ  ਮਿਤ੍ਰੰ  ਨ  ਪੁਤ੍ਰੰ  ਸਰੂਪੇ  ॥ 

 ਨਮੋ  ਆਦਿ  ਰੂਪੇ  ਨਮੋ  ਆਦਿ  ਰੂਪੇ  ॥੧੫॥੧੦੫॥ 

 ਕਹੂੰ  ਕੰਜ  ਕੇ  ਮੰਜ  ਕੇ  ਭਰਮ  ਭੂਲੇ  ॥ 

 ਕਹੂੰ  ਰੰਕ  ਕੇ  ਰਾਜ  ਕੇ  ਧਰਮ  ਅਲੂਲੇ  ॥ 

 ਕਹੂੰ  ਦੇਸ  ਕੇ  ਭੇਸ  ਕੇ  ਧਰਮ  ਧਾਮੇ  ॥ 

 ਕਹੂੰ  ਰਾਜ  ਕੇ  ਸਾਜ  ਕੇ  ਬਾਜ  ਤਾਮੇ  ॥੧੬॥੧੦੬॥ 

 ਕਹੂੰ  ਅਛ੍ਰ  ਕੇ  ਪਛ੍ਰ  ਕੇ  ਸਿੱਧ  ਸਾਧੇ  ॥ 

 ਕਹੂੰ  ਸਿੱਧ  ਕੇ  ਬੁੱਧਿ  ਕੇ  ਬਿੱ੍ਰਧ  ਲਾਧੇ  ॥ 

 ਕਹੂੰ  ਅੰਗ  ਕੇ  ਰੰਗ  ਕੇ  ਸੰਗਿ  ਦੇਖੇ  ॥ 

 ਕਹੂੰ  ਜੰਗ  ਕੇ  ਰੰਗ  ਕੇ  ਰੰਗ  ਪੇਖੇ  ॥੧੭॥੧੦੭॥ 

 ਕਹੂੰ  ਧਰਮ  ਕੇ  ਕਰਮ  ਕੇ  ਹਰਮ  ਜਾਨੇ  ॥ 

 ਕਹੂੰ  ਧਰਮ  ਕੇ  ਕਰਮ  ਕੇ  ਭਰਮ  ਮਾਨੇ  ॥ 

 ਕਹੂੰ  ਚਾਰ  ਚੇਸਟਾ  ਕਹੂੰ  ਚਿਤ੍ਰ  ਰੂਪੰ  ॥ 

 ਕਹੂੰ  ਪਰਮ  ਪ੍ਰਗਯਾ  ਕਹੂੰ  ਸਰਬ  ਭੂਪੰ  ॥੧੮॥੧੦੮॥ 

 ਕਹੂੰ  ਨੇਹ  ਗ੍ਰੇਹੰ  ਕਹੂੰ  ਦੇਹ  ਦੋਖੰ  ॥ 

 ਕਹੂੰ  ਔਖਦੀ  ਰੋਗ  ਕੇ  ਸੋਕ  ਸੋਖੰ  ॥ 

 ਕਹੂੰ  ਦੇਵ  ਬਿਦ੍ਯਾ  ਕਹੂੰ  ਦੈਤ  ਬਾਨੀ  ॥ 

 ਕਹੂੰ  ਜੱਛ  ਗੰਧਰਬ  ਕਿੰਨਰ  ਕਹਾਨੀ  ॥੧੯॥੧੦੯॥ 

 ਕਹੂੰ  ਰਾਜਸੀ  ਸਾਤਕੀ  ਤਾਮਸੀ  ਹੋ  ॥ 

 ਕਹੂੰ  ਜੋਗ  ਬਿਦ੍ਯਾ  ਧਰੇ  ਤਾਪਸੀ  ਹੋ  ॥ 

 ਕਹੂੰ  ਰੋਗ  ਰਹਿਤਾ  ਕਹੂੰ  ਜੋਗ  ਜੁਗਤੰ  ॥ 

 ਕਹੂੰ  ਭੂਮਿ  ਕੀ  ਭੁਗਤ  ਮੈ  ਭਰਮ  ਭੁਗਤੰ  ॥੨੦॥੧੧੦॥ 

 ਕਹੂੰ  ਦੇਵ  ਕੰਨਿਆ  ਕਹੂੰ  ਦਾਨਵੀ  ਹੋ  ॥ 

 ਕਹੂੰ  ਜੱਛ  ਬਿਦ੍ਯਾ  ਧਰੇ  ਮਾਨਵੀ  ਹੋ  ॥ 

 ਕਹੂੰ  ਰਾਜਸੀ  ਹੋ  ਕਹੂੰ  ਰਾਜ  ਕੰਨਿਆ  ॥ 

 ਕਹੂੰ  ਸ੍ਰਿਸਟਿ  ਕੀ  ਪ੍ਰਿਸਟ  ਕੀ  ਰਿਸਟ  ਪੰਨਿਆ  ॥੨੧॥੧੧੧॥ 

 ਕਹੂੰ  ਬੇਦ  ਬਿੱਦਿਆ  ਕਹੂੰ  ਬਿਓਮ  ਬਾਨੀ  ॥ 

 ਕਹੂੰ  ਕੋਕ  ਕੀ  ਕਾਬਿ  ਕੱਥੈ  ਕਹਾਨੀ  ॥ 

 ਕਹੂੰ  ਅਦ੍ਰ  ਸਾਰੰ  ਕਹੂੰ  ਭਦ੍ਰ  ਰੂਪੰ  ॥ 

 ਕਹੂੰ  ਮੱਦ੍ਰ  ਬਾਨੀ  ਕਹੂੰ  ਛਿਦ੍ਰ  ਸਰੂਪੰ  ॥੨੨॥੧੧੨॥ 

 ਕਹੂੰ  ਬੇਦ  ਬਿਦਿਆ  ਕਹੂੰ  ਕਾਬ  ਰੂਪੰ  ॥ 

 ਕਹੂੰ  ਚੇਸਟਾ  ਚਾਰਿ  ਚਿਤ੍ਰੰ  ਸਰੂਪੰ  ॥ 

 ਕਹੂੰ  ਪਰਮ  ਪੁਰਾਨ  ਕੋ  ਪਾਰ  ਪਾਵੈ  ॥ 

 ਕਹੂੰ  ਬੈਠ  ਕੁਰਾਨ  ਕੇ  ਗੀਤ  ਗਾਵੈ  ॥੨੩॥੧੧੩॥ 

 ਕਹੂੰ  ਸੁੱਧ  ਸੇਖੰ  ਕਹੂੰ  ਬ੍ਰਹਮ  ਧਰਮੰ  ॥ 

 ਕਹੂੰ  ਬ੍ਰਿਧ  ਅਵਸਥਾ  ਕਹੂੰ  ਬਾਲ  ਕਰਮੰ  ॥ 

 ਕਹੂੰ  ਜੁਆ  ਸਰੂਪੰ  ਜਰਾ  ਰਹਤ  ਦੇਹੰ  ॥ 

 ਕਹੂੰ  ਨੇਹ  ਦੇਹੰ  ਕਹੂੰ  ਤਿਆਗ  ਗ੍ਰੇਹੰ  ॥੨੪॥੧੧੪॥ 

 ਕਹੂੰ  ਜੋਗ  ਭੋਗੰ  ਕਹੂੰ  ਰੋਗ  ਰਾਗੰ  ॥ 

 ਕਹੂੰ  ਰੋਗ  ਰਹਿਤਾ  ਕਹੂੰ  ਭੋਗ  ਤਿਆਗੰ  ॥ 

 ਕਹੂੰ  ਰਾਜ  ਸਾਜੰ  ਕਹੂੰ  ਰਾਜ  ਰੀਤੰ  ॥ 

 ਕਹੂੰ  ਪੂਰਨ  ਪ੍ਰਗਿਆ  ਕਹੂੰ  ਪਰਮ  ਪ੍ਰੀਤੰ  ॥੨੫॥੧੧੫॥ 

 ਕਹੂੰ  ਆਰਬੀ  ਤੋਰਕੀ  ਪਾਰਸੀ  ਹੋ  ॥ 

 ਕਹੂੰ  ਪਹਿਲਵੀ  ਪਸ਼ਤਵੀ  ਸੰਸਕ੍ਰਿਤੀ  ਹੋ  ॥ 

 ਕਹੂੰ  ਦੇਸ  ਭਾਖ੍ਯਾ  ਕਹੂੰ  ਦੇਵ  ਬਾਨੀ  ॥ 

 ਕਹੂੰ  ਰਾਜ  ਬਿਦਿਆ  ਕਹੂੰ  ਰਾਜਧਾਨੀ  ॥੨੬॥੧੧੬॥ 

 ਕਹੂੰ  ਮੰਤ੍ਰ  ਬਿਦਿਆ  ਕਹੂੰ  ਤੰਤ੍ਰ  ਸਾਰੰ  ॥ 

 ਕਹੂੰ  ਜੰਤ੍ਰ  ਰੀਤੰ  ਕਹੂੰ  ਸਸਤ੍ਰ  ਧਾਰੰ  ॥ 

 ਕਹੂੰ  ਹੋਮ  ਪੂਜਾ  ਕਹੂੰ  ਦੇਵ  ਅਰਚਾ  ॥ 

 ਕਹੂੰ  ਪਿੰਗੁਲਾ  ਚਾਰਣੀ  ਗੀਤ  ਚਰਚਾ  ॥੨੭॥੧੧੭॥ 

 ਕਹੂੰ  ਬੀਨ  ਬਿਦਿਆ  ਕਹੂੰ  ਗਾਨ  ਗੀਤੰ  ॥ 

 ਕਹੂੰ  ਮਲੇਛ  ਭਾਖਿਆ  ਕਹੂੰ  ਬੇਦ  ਰੀਤੰ  ॥ 

 ਕਹੂੰ  ਨ੍ਰਿਤ  ਬਿਦਿਆ  ਕਹੂੰ  ਨਾਗ  ਬਾਨੀ  ॥ 

 ਕਹੂੰ  ਗਾਰੜੂ  ਗੂੜ੍ਹ  ਕੱਥੈਂ  ਕਹਾਨੀ  ॥੨੮॥੧੧੮॥ 

 ਕਹੂੰ  ਅੱਛਰਾ  ਪੱਛਰਾ  ਮੱਛਰਾ  ਹੋ  ॥ 

 ਕਹੂੰ  ਬੀਰ  ਬਿਦਿਆ  ਅਭੂਤੰ  ਪ੍ਰਭਾ  ਹੋ  ॥ 

 ਕਹੂੰ  ਛੈਲ  ਛਾਲਾ  ਧਰੇ  ਛਤ੍ਰਧਾਰੀ  ॥ 

 ਕਹੂੰ  ਰਾਜ  ਸਾਜੰ  ਧਿਰਾਜਾਧਿਕਾਰੀ  ॥੨੯॥੧੧੯॥ 

 ਨਮੋ  ਨਾਥ  ਪੂਰੇ  ਸਦਾ  ਸਿੱਧ  ਦਾਤਾ  ॥ 

 ਅਛੇਦੀ  ਅਛੈ  ਆਦਿ  ਅਦ੍ਵੈ  ਬਿਧਾਤਾ  ॥ 

 ਨ  ਤ੍ਰਸਤੰ  ਨ  ਗ੍ਰਸਤੰ  ਸਮਸਤੰ  ਸਰੂਪੇ  ॥ 

 ਨਮਸਤੰ  ਨਮਸਤੰ  ਤੁਅਸਤੰ  ਅਭੂਤੇ  ॥੩੦॥੧੨੦॥ 

 ਤ੍ਵ  ਪ੍ਰਸਾਦਿ  ॥  ਪਾਧੜੀ  ਛੰਦ  ॥ 

 ਅਬ੍ਯਕਤ  ਤੇਜ  ਅਨਭਉ  ਪ੍ਰਕਾਸ  ॥ 

 ਅੱਛੈ  ਸਰੂਪ  ਅਦ੍ਵੈ  ਅਨਾਸ  ॥ 

 ਅਨਤੁਟ  ਤੇਜ  ਅਨਖੁਟ  ਭੰਡਾਰ  ॥ 

 ਦਾਤਾ  ਦੁਰੰਤ  ਸਰਬੰ  ਪ੍ਰਕਾਰ  ॥੧॥੧੨੧॥ 

 ਅਨਭੂਤ  ਤੇਜ  ਅਨਛਿੱਜ  ਗਾਤ  ॥ 

 ਕਰਤਾ  ਸਦੀਵ  ਹਰਤਾ  ਸਨਾਤ  ॥ 

 ਆਸਨ  ਅਡੋਲ  ਅਨਭੂਤ  ਕਰਮ  ॥ 

 ਦਾਤਾ  ਦਇਆਲ  ਅਨਭੂਤ  ਧਰਮ  ॥੨॥੧੨੨॥ 

 ਜਿਹ  ਸੱਤ੍ਰ  ਮਿੱਤ੍ਰ  ਨਹਿ  ਜਨਮ  ਜਾਤ  ॥ 

 ਜਿਹ  ਪੁਤ੍ਰ  ਭ੍ਰਾਤ  ਨਹੀਂ  ਮਿੱਤ੍ਰ  ਮਾਤ  ॥ 

 ਜਿਹ  ਕਰਮ  ਭਰਮ  ਨਹੀਂ  ਧਰਮ  ਧਿਆਨ  ॥ 

 ਜਿਹ  ਨੇਹ  ਗੇਹ  ਨਹੀਂ  ਬਿਓਤ  ਬਾਨ  ॥੩॥੧੨੩॥ 

 ਜਿਹ  ਜਾਤਿ  ਪਾਤਿ  ਨਹੀਂ  ਸੱਤ੍ਰ  ਮਿੱਤ੍ਰ  ॥ 

 ਜਿਹ  ਨੇਹ  ਗੇਹ  ਨਹੀਂ  ਚਿਹਨ  ਚਿੱਤ੍ਰ  ॥ 

 ਜਿਹ  ਰੰਗ  ਰੂਪ  ਨਹੀਂ  ਰਾਗ  ਰੇਖ  ॥ 

 ਜਿਹ  ਜਨਮ  ਜਾਤਿ  ਨਹੀਂ  ਭਰਮ  ਭੇਖ  ॥੪॥੧੨੪॥ 

 ਜਿਹ  ਕਰਮ  ਭਰਮ  ਨਹੀ  ਜਾਤ  ਪਾਤ  ॥ 

 ਨਹੀ  ਨੇਹ  ਗੇਹ  ਨਹੀ  ਪਿੱਤ੍ਰ  ਮਾਤ  ॥ 

 ਜਿਹ  ਨਾਮ  ਥਾਮ  ਨਹੀ  ਬਰਗ  ਬਿਆਧ  ॥ 

 ਜਿਹ  ਰੋਗ  ਸੋਗ  ਨਹੀ  ਸਤ੍ਰ  ਸਾਧ  ॥੫॥੧੨੫॥ 

 ਜਿਹ  ਤ੍ਰਾਸ  ਵਾਸ  ਨਹੀ  ਦੇਹ  ਨਾਸ  ॥ 

 ਜਿਹ  ਆਦਿ  ਅੰਤ  ਨਹੀ  ਰੂਪ  ਰਾਸਿ  ॥ 

 ਜਿਹ  ਰੋਗ  ਸੋਗ  ਨਹੀ  ਜੋਗ  ਜੁਗਤਿ  ॥ 

 ਜਿਹ  ਤ੍ਰਾਸ  ਆਸ  ਨਹੀ  ਭੂਮਿ  ਭੁਗਤਿ  ॥੬॥੧੨੬॥ 

 ਜਿਹ  ਕਾਲ  ਬਿਆਲ  ਕਟਿਓ  ਨ  ਅੰਗ  ॥ 

 ਅੱਛੈ  ਸਰੂਪ  ਅਖੈ  ਅਭੰਗ  ॥ 

 ਜਿਹ  ਨੇਤ  ਨੇਤ  ਉਚਰੰਤ  ਬੇਦ  ॥ 

 ਜਿਹ  ਅਲਖ  ਰੂਪ  ਕੱਥਤ  ਕਤੇਬ  ॥੭॥੧੨੭॥ 

 ਜਿਹ  ਅਲਖ  ਰੂਪ  ਆਸਨ  ਅਡੋਲ  ॥ 

 ਜਿਹ  ਅਮਿਤ  ਤੇਜ  ਅਛੈ  ਅਤੋਲ  ॥ 

 ਜਿਹ  ਧਿਆਨ  ਕਾਜ  ਮੁਨਿ  ਜਨ  ਅਨੰਤ  ॥ 

 ਕਈ  ਕਲਪ  ਜੋਗ  ਸਾਧਤ  ਦੁਰੰਤ  ॥੮॥੧੨੮॥ 

 ਤਨ  ਸੀਤ  ਘਾਮ  ਬਰਖਾ  ਸਹੰਤ  ॥ 

 ਕਈ  ਕਲਪ  ਏਕ  ਆਸਨ  ਬਿਤੰਤ  ॥ 

 ਕਈ  ਜਤਨ  ਜੋਗ  ਬਿੱਦਿਆ  ਬਿਚਾਰਿ  ॥ 

 ਸਾਧੰਤ  ਤਦਪਿ  ਪਾਵਤ  ਨ  ਪਾਰ  ॥੯॥੧੨੯॥ 

 ਕਈ  ਉਰਧ  ਬਾਹ  ਦੇਸਨ  ਭ੍ਰਮੰਤ  ॥ 

 ਕਈ  ਉਰਧ  ਮਧ  ਪਾਵਕ  ਝੁਲੰਤ  ॥ 

 ਕਈ  ਸਿੰਮਿ੍ਰਿਤ  ਸਾਸਤ੍ਰ  ਉਚਰੰਤ  ਬੇਦ  ॥ 

 ਕਈ  ਕੋਕ  ਕਾਬਿ  ਕੱਥਤ  ਕਤੇਬ  ॥੧੦॥੧੩੦॥ 

 ਕਈ  ਅਗਨ  ਹੋਤ੍ਰ  ਕਈ  ਪਉਨ  ਅਹਾਰ  ॥ 

 ਕਈ  ਕਰਤ  ਕੋਟ  ਮ੍ਰਿਤ  ਕੋ  ਅਹਾਰ  ॥ 

 ਕਈ  ਕਰਤ  ਸਾਕ  ਪੈ  ਪਤ੍ਰ  ਭੱਛ  ॥ 

 ਨਹੀ  ਤਦਪਿ  ਦੇਵ  ਹੋਵਤ  ਪ੍ਰੱਤਛ  ॥੧੧॥੧੩੧॥ 

 ਕਈ  ਗੀਤ  ਗਾਨ  ਗੰਧਰਬ  ਰੀਤ  ॥ 

 ਕਈ  ਬੇਦ  ਸਾਸਤ੍ਰ  ਬਿਦਿਆ  ਪ੍ਰਤੀਤ  ॥ 

 ਕਹੂੰ  ਬੇਦ  ਰੀਤਿ  ਜੱਗ  ਆਦਿ  ਕਰਮ  ॥ 

 ਕਹੂੰ  ਅਗਨ  ਹੋਤ੍ਰ  ਕਹੂੰ  ਤੀਰਥ  ਧਰਮ  ॥੧੨॥੧੩੨॥ 

 ਕਈ  ਦੇਸ  ਦੇਸ  ਭਾਖਾ  ਰਟੰਤ  ॥ 

 ਕਈ  ਦੇਸ  ਦੇਸ  ਬਿਦਿਆ  ਪੜ੍ਹੰਤ  ॥ 

 ਕਈ  ਕਰਤ  ਭਾਂਤ  ਭਾਂਤਨ  ਬਿਚਾਰ  ॥ 

 ਨਹੀ  ਨੈਕੁ  ਤਾਸੁ  ਪਾਯਤ  ਨ  ਪਾਰ  ॥੧੩॥੧੩੩॥ 

 ਕਈ  ਤੀਰਥ  ਤੀਰਥ  ਭਰਮਤ  ਸੁ  ਭਰਮ  ॥ 

 ਕਈ  ਅਗਨ  ਹੋਤ੍ਰ  ਕਈ  ਦੇਵ  ਕਰਮ  ॥ 

 ਕਈ  ਕਰਤ  ਬੀਰ  ਬਿਦਿਆ  ਬਿਚਾਰ  ॥ 

 ਨਹੀਂ  ਤਦਪ  ਤਾਸੁ  ਪਾਯਤ  ਨ  ਪਾਰ  ॥੧੪॥੧੩੪॥ 

 ਕਹੂੰ  ਰਾਜ  ਰੀਤ  ਕਹੂੰ  ਜੋਗ  ਧਰਮ  ॥ 

 ਕਈ  ਸਿੰਮ੍ਰਿਤਿ  ਸਾਸਤ੍ਰ  ਉਚਰਤ  ਸੁ  ਕਰਮ  ॥ 

 ਨਿਉਲੀ  ਆਦਿ  ਕਰਮ  ਕਹੂੰ  ਹਸਤ  ਦਾਨ  ॥ 

 ਕਹੂੰ  ਅਸ੍ਵਮੇਧ  ਮਖ  ਕੋ  ਬਖਾਨ  ॥੧੫॥੧੩੫॥ 

 ਕਹੂੰ  ਕਰਤ  ਬ੍ਰਹਮ  ਬਿਦਿਆ  ਬਿਚਾਰ  ॥ 

 ਕਹੂੰ  ਜੋਗ  ਰੀਤ  ਕਹੂੰ  ਬ੍ਰਿੱਧ  ਚਾਰ  ॥ 

 ਕਹੂੰ  ਕਰਤ  ਜੱਛ  ਗੰਧ੍ਰਬ  ਗਾਨ  ॥ 

 ਕਹੂੰ  ਧੂਪ  ਦੀਪ  ਕਹੂੰ  ਅਰਘ  ਦਾਨ  ॥੧੬॥੧੩੬॥ 

 ਕਹੂੰ  ਪਿਤ੍ਰ  ਕਰਮ  ਕਹੂੰ  ਬੇਦ  ਰੀਤ  ॥ 

 ਕਹੂੰ  ਨ੍ਰਿਤ  ਨਾਚ  ਕਹੂੰ  ਗਾਨ  ਗੀਤ  ॥ 

 ਕਹੂੰ  ਕਰਤ  ਸਾਸਤ੍ਰ  ਸਿੰਮ੍ਰਿਤ  ਉਚਾਰ  ॥ 

 ਕਈ  ਭਜਤ  ਏਕ  ਪਗ  ਨਿਰਾਧਾਰ  ॥੧੭॥੧੩੭॥ 

 ਕਈ  ਨੇਹ  ਦੇਹ  ਕਈ  ਗੇਹ  ਵਾਸ  ॥ 

 ਕਈ  ਭ੍ਰਮਤ  ਦੇਸ  ਦੇਸਨ  ਉਦਾਸ  ॥ 

 ਕਈ  ਜਲ  ਨਿਵਾਸ  ਕਈ  ਅਗਨਿ  ਤਾਪ  ॥ 

 ਕਈ  ਜਪਤ  ਉਰਧ  ਲਟਕੰਤ  ਜਾਪ  ॥੧੮॥੧੩੮॥ 

 ਕਈ  ਕਰਤ  ਜੋਗ  ਕਲਪੰ  ਪ੍ਰਜੰਤ  ॥ 

 ਨਹੀ  ਤਦਪਿ  ਤਾਸ  ਪਾਯਤ  ਨ  ਅੰਤ  ॥ 

 ਕਈ  ਕਰਤ  ਕੋਟ  ਬਿੱਦਿਆ  ਬਿਚਾਰ  ॥ 

 ਨਹੀ  ਤਦਪਿ  ਦਿਸਟਿ  ਦੇਖੇ  ਮੁਰਾਰ  ॥੧੯॥੧੩੯॥ 

 ਬਿਨ  ਭਗਤਿ  ਸਕਤਿ  ਨਹੀ  ਪਰਤ  ਪਾਨ  ॥ 

 ਬਹੁ  ਕਰਤ  ਹੋਮ  ਅਰੁ  ਜੱਗ  ਦਾਨ  ॥ 

 ਬਿਨੁ  ਏਕ  ਨਾਮੁ  ਇਕ  ਚਿੱਤ  ਲੀਨ  ॥ 

 ਫੋਕਟੋ  ਸਰਬ  ਧਰਮਾ  ਬਿਹੀਨ  ॥੨੦॥੧੪੦॥ 

 ਤ੍ਵ  ਪ੍ਰਸਾਦਿ  ॥  ਤੋਟਕ  ਛੰਦ  ॥ 

 ਜਯ  ਜੰਪਤ  ਜੁੱਗਣ  ਜੂਹ  ਜੁਅੰ  ॥ 

 ਭੈ  ਕੰਪਹਿ  ਮੇਰੁ  ਪਯਾਲ  ਭੁਅੰ  ॥ 

 ਤਪ  ਤਾਪਸ  ਸਰਬ  ਜਲੇ  ਰੁ  ਥਲੰ  ॥ 

 ਧੰਨਿ  ਉਚਰਤ  ਇੰਦ੍ਰ  ਕੁਬੇਰ  ਬਲੰ  ॥੧॥੧੪੧॥ 

 ਅਨਖੇਦ  ਸਰੂਪ  ਅਭੇਦ  ਅਭਿਅੰ  ॥ 

 ਅਨਖੰਡ  ਅਭੂਤ  ਅਛੇਦ  ਅਛਿਅੰ  ॥ 

 ਅਨਕਾਲ  ਅਪਾਲ  ਦਇਆਲ  ਸੁਅੰ  ॥ 

 ਜਿਹ  ਠਟੀਅੰ  ਮੇਰ  ਆਕਾਸ  ਭੁਅੰ  ॥੨॥੧੪੨॥ 

 ਅਨਖੰਡ  ਅਮੰਡ  ਪ੍ਰਚੰਡ  ਨਰੰ  ॥ 

 ਜਿਹ  ਰਚੀਅੰ  ਦੇਵ  ਅਦੇਵ  ਬਰੰ  ॥ 

 ਸਭ  ਕੀਨੀ  ਦੀਨ  ਜਮੀਨੁ  ਜਮਾਂ  ॥ 

 ਜਿਹ  ਰਚੀਅੰ  ਸਰਬ  ਮਕੀਨੁ  ਮਕਾਂ  ॥੩॥੧੪੩॥ 

 ਜਿਹ  ਰਾਗ  ਨ  ਰੂਪ  ਨ  ਰੇਖ  ਰੁਖੰ  ॥ 

 ਜਿਹ  ਤਾਪ  ਨ  ਸ੍ਰਾਪ  ਨ  ਸੋਕ  ਸੁਖੰ  ॥ 

 ਜਿਹ  ਰੋਗ  ਨ  ਸੋਗ  ਨ  ਭੋਗ  ਭੁਯੰ  ॥ 

 ਜਿਹ  ਖੇਦ  ਨ  ਭੇਦ  ਨ  ਛੇਦ  ਛਯੰ  ॥੪॥੧੪੪॥ 

 ਜਿਹ  ਜਾਤਿ  ਨ  ਪਾਤਿ  ਨ  ਮਾਤ  ਪਿਤੰ  ॥ 

 ਜਿਹ  ਰਚੀਅੰ  ਛਤ੍ਰੀ  ਛਤ੍ਰ  ਛਿਤੰ  ॥ 

 ਜਿਹ  ਰਾਗ  ਨ  ਰੇਖ  ਨ  ਰੋਗ  ਭਣੰ  ॥ 

 ਜਿਹ  ਦ੍ਵੈਖ  ਨ  ਦਾਗ  ਨ  ਦੋਖ  ਗਣੰ  ॥੫॥੧੪੫॥ 

 ਜਿਹ  ਅੰਡਹਿ  ਤੇ  ਬ੍ਰਹਿਮੰਡ  ਰਚਿਓ  ॥ 

 ਦਿਸ  ਚਾਰ  ਕਰੀ  ਨਵ  ਖੰਡ  ਸਚਿਓ  ॥ 

 ਰਜ  ਤਾਮਸ  ਤੇਜ  ਅਤੇਜ  ਕੀਓ  ॥ 

 ਅਨਭਉ  ਪਦ  ਆਪ  ਪ੍ਰਚੰਡ  ਲੀਓ  ॥੬॥੧੪੬॥ 

 ਸ੍ਰਿਅ  ਸਿੰਧੁਰ  ਬਿੰਧ  ਨਗਿੰਧ  ਨਗੰ  ॥ 

 ਸ੍ਰਿਅ  ਜੱਛ  ਗੰਧਰਬ  ਫਣਿੰਦ  ਭੁਜੰ  ॥ 

 ਰਚ  ਦੇਵ  ਅਦੇਵ  ਅਭੇਵ  ਨਰੰ  ॥ 

 ਨਰਪਾਲ  ਨ੍ਰਿਪਾਲ  ਕਰਾਲ  ਤ੍ਰਿਗੰ  ॥੭॥੧੪੭॥ 

 ਕਈ  ਕੀਟ  ਪਤੰਗ  ਭੁਜੰਗ  ਨਰੰ  ॥ 

 ਰਚਿ  ਅੰਡਜ  ਸੇਤਜ  ਉੱਤਭੁਜੰ  ॥ 

 ਕੀਏ  ਦੇਵ  ਅਦੇਵ  ਸਰਾਧ  ਪਿਤੰ  ॥ 

 ਅਨਖੰਡ  ਪ੍ਰਤਾਪ  ਪ੍ਰਚੰਡ  ਗਤੰ  ॥੮॥੧੪੮॥ 

 ਪ੍ਰਭ  ਜਾਤਿ  ਨ  ਪਾਤਿ  ਨ  ਜੋਤਿ  ਜੁਤੰ  ॥ 

 ਜਿਹ  ਤਾਤ  ਨ  ਮਾਤ  ਨ  ਭ੍ਰਾਤ  ਸੁਤੰ  ॥ 

 ਜਿਹ  ਰੋਗ  ਨ  ਸੋਗ  ਨ  ਭੋਗ  ਭੁਅੰ  ॥ 

 ਜਿਹ  ਜੰਪਹਿ  ਕਿੰਨਰ  ਜੱਛ  ਜੁਅੰ  ॥੯॥੧੪੯॥ 

 ਨਰ  ਨਾਰਿ  ਨਿਪੁੰਸਕ  ਜਾਹਿ  ਕੀਏ  ॥ 

 ਗਣ  ਕਿੰਨਰ  ਜੱਛ  ਭੁਜੰਗ  ਦੀਏ  ॥ 

 ਗਜਿ  ਬਾਜਿ  ਰਥਾਦਿਕ  ਪਾਂਤਿ  ਗਣੰ  ॥ 

 ਭਵ  ਭੂਤ  ਭਵਿੱਖ  ਭਵਾਨ  ਤੁਅੰ  ॥੧੦॥੧੫੦॥ 

 ਜਿਹ  ਅੰਡਜ  ਸੇਤਜ  ਜੇਰਰਜੰ  ॥ 

 ਰਚਿ  ਭੂਮ  ਅਕਾਸ  ਪਤਾਲ  ਜਲੰ  ॥ 

 ਰਚਿ  ਪਾਵਕ  ਪਉਣ  ਪ੍ਰਚੰਡ  ਬਲੀ  ॥ 

 ਬਨ  ਜਾਸੁ  ਕੀਓ  ਫਲ  ਫੂਲ  ਕਲੀ  ॥੧੧॥੧੫੧॥ 

 ਭੂਅ  ਮੇਰ  ਅਕਾਸ  ਨਿਵਾਸ  ਛਿਤੰ  ॥ 

 ਰਚਿ  ਰੋਜ  ਇਕਾਦਸ  ਚੰਦ੍ਰ  ਬ੍ਰਿਤੰ  ॥ 

 ਦੁਤਿ  ਚੰਦ  ਦਿਨੀ  ਸਹਿ  ਦੀਪ  ਦਈ  ॥ 

 ਜਿਹ  ਪਾਵਕ  ਪੌਨ  ਪ੍ਰਚੰਡ  ਮਈ  ॥੧੨॥੧੫੨॥ 

 ਜਿਹ  ਖੰਡ  ਅਖੰਡ  ਪ੍ਰਚੰਡ  ਕੀਏ  ॥ 

 ਜਿਹ  ਛਤ੍ਰ  ਉਪਾਇ  ਛਿਪਾਇ  ਦੀਏ  ॥ 

 ਜਿਹ  ਲੋਕ  ਚਤੁਰ  ਦਸ  ਚਾਰ  ਰਚੇ  ॥ 

 ਗਣ  ਗੰਧ੍ਰਬ  ਦੇਵ  ਅਦੇਵ  ਸਚੇ  ॥੧੩॥੧੫੩॥ 

 ਅਨਧੂਤ  ਅਭੂਤ  ਅਛੂਤ  ਮਤੰ  ॥ 

 ਅਨਗਾਧ  ਅਬ੍ਯਾਧ  ਅਨਾਦਿ  ਗਤੰ  ॥ 

 ਅਨਖੇਦ  ਅਭੇਦ  ਅਛੇਦ  ਨਰੰ  ॥ 

 ਜਿਹ  ਚਾਰ  ਚਤ੍ਰ  ਦਿਸ  ਚਕ੍ਰ  ਫਿਰੰ  ॥੧੪॥੧੫੪॥ 

 ਜਿਹ  ਰਾਗ  ਨ  ਰੰਗ  ਨ  ਰੇਖ  ਰੁਗੰ  ॥ 

 ਜਿਹ  ਸੋਗ  ਨ  ਭੋਗ  ਨ  ਜੋਗ  ਜੁਗੰ  ॥ 

 ਭੂਅ  ਭੰਜਨ  ਗੰਜਨ  ਆਦਿ  ਸਿਰੰ  ॥ 

 ਜਿਹ  ਬੰਦਤ  ਦੇਵ  ਅਦੇਵ  ਨਰੰ  ॥੧੫॥੧੫੫॥ 

 ਗਣ  ਕਿੰਨਰ  ਜੱਛ  ਭੁਜੰਗ  ਰਚੇ  ॥ 

 ਮਣਿ  ਮਾਣਿਕ  ਮੋਤੀ  ਲਾਲ  ਸੁਚੇ  ॥ 

 ਅਨਭੰਜ  ਪ੍ਰਭਾ  ਅਨਗੰਜ  ਬ੍ਰਿਤੰ  ॥ 

 ਜਿਹ  ਪਾਰ  ਨ  ਪਾਵਤ  ਪੂਰ  ਮਤੰ  ॥੧੬॥੧੫੬॥ 

 ਅਨਖੰਡ  ਸਰੂਪ  ਅਡੰਡ  ਪ੍ਰਭਾ  ॥ 

 ਜੈ  ਜੰਪਤ  ਬੇਦ  ਪੁਰਾਨ  ਸਭਾ  ॥ 

 ਜਿਹ  ਬੇਦ  ਕਤੇਬ  ਅਨੰਤ  ਕਹੈ  ॥ 

 ਜਿਹ  ਭੂਤ  ਅਭੂਤ  ਨ  ਭੇਦ  ਲਹੈ  ॥੧੭॥੧੫੭॥ 

 ਜਿਹ  ਬੇਦ  ਪੁਰਾਨ  ਕਤੇਬ  ਜਪੈ  ॥ 

 ਸੁਤਸਿੰਧੁ  ਅਧੋ  ਮੁਖ  ਤਾਪ  ਤਪੈ  ॥ 

 ਕਈ  ਕਲਪਨ  ਲੌ  ਤਪ  ਤਾਪ  ਕਰੈ  ॥ 

 ਨਹੀ  ਨੈਕੁ  ਕ੍ਰਿਪਾ  ਨਿਧਿ  ਪਾਨ  ਪਰੈ  ॥੧੮॥੧੫੮॥ 

 ਜਿਹ  ਫੋਕਟ  ਧਰਮ  ਸਭੈ  ਤਜਿ  ਹੈ  ॥ 

 ਇਕ  ਚਿੱਤ  ਕ੍ਰਿਪਾ  ਨਿਧਿ  ਕੋ  ਜਪਿ  ਹੈਂ  ॥ 

 ਤੇਊ  ਯਾ  ਭਵ  ਸਾਗਰ  ਕੋ  ਤਰ  ਹੈਂ  ॥ 

 ਭਵ  ਭੂਲ  ਨ  ਦੇਹਿ  ਪੁਨਰ  ਧਰ  ਹੈਂ  ॥੧੯॥੧੫੯॥ 

 ਇਕ  ਨਾਮ  ਬਿਨਾ  ਨਹੀ  ਕੋਟ  ਬ੍ਰਤੀ  ॥ 

 ਇਮ  ਬੇਦ  ਉਚਾਰਤ  ਸਾਰਸੁਤੀ  ॥ 

 ਜੋਊ  ਵਾ  ਰਸ  ਕੇ  ਚਸਕੇ  ਰਸ  ਹੈਂ  ॥ 

 ਤੇਊ  ਭੂਲ  ਨ  ਕਾਲ  ਫੰਧਾ  ਫਸਿ  ਹੈਂ  ॥੨੦॥੧੬੦॥ 

 ਤ੍ਵ  ਪ੍ਰਸਾਦਿ  ॥  ਨਰਾਜ  ਛੰਦ  ॥ 

 ਅਗੰਜ  ਆਦਿ  ਦੇਵ  ਹੈਂ  ਅਭੰਜ  ਭੰਜ  ਜਾਨੀਐਂ  ॥ 

 ਅਭੂਤ  ਭੂਤ  ਹੈਂ  ਸਦਾ  ਅਗੰਜ  ਗੰਜ  ਮਾਨੀਐਂ  ॥ 

 ਅਦੇਵ  ਦੇਵ  ਹੈਂ  ਸਦਾ  ਅਭੇਵ  ਭੇਵ  ਨਾਥ  ਹੈਂ  ॥ 

 ਸਮਸਤ  ਸਿੱਧ  ਬ੍ਰਿਧਿ  ਦਾ  ਸਦੀਵ  ਸਰਬ  ਸਾਥ  ਹੈਂ  ॥੧॥੧੬੧॥ 

 ਅਨਾਥ  ਨਾਥ  ਨਾਥ  ਹੈਂ  ਅਭੰਜ  ਭੰਜ  ਹੈਂ  ਸਦਾ  ॥ 

 ਅਗੰਜ  ਗੰਜ  ਗੰਜ  ਹੈਂ  ਸਦੀਵ  ਸਿੱਧ  ਬ੍ਰਿਧਿ  ਦਾ  ॥ 

 ਅਨੂਪ  ਰੂਪ  ਸਰੂਪ  ਹੈਂ  ਅਛਿੱਜ  ਤੇਜ  ਮਾਨੀਐਂ  ॥ 

 ਸਦੀਵ  ਸਿੱਧ  ਬੁਧਿ  ਦਾ  ਪ੍ਰਤਾਪ  ਪੱਤ੍ਰ  ਜਾਨੀਐਂ  ॥੨॥੧੬੨॥ 

 ਨ  ਰਾਗ  ਰੰਗ  ਰੂਪ  ਹੈਂ  ਨ  ਰੋਗ  ਰਾਗ  ਰੇਖ  ਹੈਂ  ॥ 

 ਅਦੋਖ  ਅਦਾਗ  ਅਦੱਗ  ਹੈਂ  ਅਭੂਤ  ਅਭ੍ਰਮ  ਅਭੇਖ  ਹੈਂ  ॥ 

 ਨ  ਤਾਤ  ਮਾਤ  ਜਾਤ  ਹੈਂ  ਨ  ਪਾਤਿ  ਚਿਹਨ  ਬਰਨ  ਹੈਂ  ॥ 

 ਅਦੇਖ  ਅਸੇਖ  ਅਭੇਖ  ਹੈਂ  ਸਦੀਵ  ਬਿੱਸੁ  ਭਰਨ  ਹੈਂ  ॥੩॥੧੬੩॥ 

 ਬਿਸ੍ਵੰਭਰ  ਬਿਸੁਨਾਥ  ਹੈਂ  ਬਿਸੇਖ  ਬਿਸ੍ਵ  ਭਰਨ  ਹੈਂ  ॥ 

 ਜਿਮੀ  ਜਮਾਨ  ਕੇ  ਬਿਖੈ  ਸਦੀਵ  ਕਰਮ  ਭਰਮ  ਹੈਂ  ॥ 

 ਅਦ੍ਵੈਖ  ਹੈਂ  ਅਭੇਖ  ਹੈਂ  ਅਲੇਖ  ਨਾਥ  ਜਾਨੀਐਂ  ॥ 

 ਸਦੀਵ  ਸਰਬ  ਠਉਰ  ਮੈ  ਬਿਸੇਖ  ਆਨ  ਮਾਨੀਐਂ  ॥੪॥੧੬੪॥ 

 ਨ  ਜੰਤ੍ਰ  ਮੈ  ਨ  ਤੰਤ੍ਰ  ਮੈ  ਨ  ਮੰਤ੍ਰ  ਬਸਿ  ਆਵਈ  ॥ 

 ਪੁਰਾਨ  ਔ  ਕੁਰਾਨ  ਨੇਤਿ  ਨੇਤਿ  ਕੈ  ਬਤਾਵਈ  ॥ 

 ਨ  ਕਰਮ  ਮੈ  ਨ  ਧਰਮ  ਮੈ  ਨ  ਭਰਮ  ਮੈ  ਬਤਾਈਐ  ॥ 

 ਅਗੰਜ  ਆਦਿ  ਦੇਵ  ਹੈ  ਕਹੋ  ਸੁ  ਕੈਸ  ਪਾਈਐ  ॥੫॥੧੬੫॥ 

 ਜਿਮੀ  ਜਮਾਨ  ਕੇ  ਬਿਖੈ  ਸਮਸਤਿ  ਏਕ  ਜੋਤਿ  ਹੈ  ॥ 

 ਨ  ਘਾਟਿ  ਹੈ  ਨ  ਬਾਢਿ  ਹੈ  ਨ  ਘਾਟਿ  ਬਾਢਿ  ਹੋਤ  ਹੈ  ॥ 

 ਨ  ਹਾਨ  ਹੈ  ਨ  ਬਾਨ  ਹੈ  ਸਮਾਨ  ਰੂਪ  ਜਾਨੀਐ  ॥ 

 ਮਕੀਨ  ਔ  ਮਕਾਨ  ਅਪ੍ਰਮਾਨ  ਤੇਜ  ਮਾਨੀਐ  ॥੬॥੧੬੬॥ 

 ਨ  ਦੇਹ  ਹੈ  ਨ  ਗੇਹ  ਹੈ  ਨ  ਜਾਤਿ  ਹੈ  ਨ  ਪਾਤਿ  ਹੈ  ॥ 

 ਨ  ਮੰਤ੍ਰ  ਹੈ  ਨ  ਮਿਤ੍ਰ  ਹੈ  ਨ  ਤਾਤ  ਹੈ  ਨ  ਮਾਤ  ਹੈ  ॥ 

 ਨ  ਅੰਗ  ਹੈ  ਨ  ਰੰਗ  ਹੈ  ਨ  ਸੰਗ  ਸਾਥ  ਨੇਹ  ਹੈ  ॥ 

 ਨ  ਦੋਖ  ਹੈ  ਨ  ਦਾਗ  ਹੈ  ਨ  ਦ੍ਵੈਖ  ਹੈ  ਨ  ਦੇਹ  ਹੈ  ॥੭॥੧੬੭॥ 

 ਨ  ਸਿੰਘ  ਹੈ  ਨ  ਸ੍ਯਾਰ  ਹੈ  ਨ  ਰਾਉ  ਹੈ  ਨ  ਰੰਕ  ਹੈ  ॥ 

 ਨ  ਮਾਨ  ਹੈ  ਨ  ਮਉਤ  ਹੈ  ਨ  ਸਾਕ  ਹੈ  ਨ  ਸੰਕ  ਹੈ  ॥ 

 ਨ  ਜੱਛ  ਹੈ  ਨ  ਗੰਧ੍ਰਬ  ਹੈ  ਨ  ਨਰੁ  ਹੈ  ਨ  ਨਾਰ  ਹੈ  ॥ 

 ਨ  ਚੋਰ  ਹੈ  ਨ  ਸਾਹੁ  ਹੈ  ਨ  ਸਾਹ  ਕੋ  ਕੁਮਾਰ  ਹੈ  ॥੮॥੧੬੮॥ 

 ਨ  ਨੇਹ  ਹੈ  ਨ  ਗੇਹ  ਹੈ  ਨ  ਦੇਹ  ਕੋ  ਬਨਾਉ  ਹੈ  ॥ 

 ਨ  ਛਲ  ਹੈ  ਨ  ਛਿੱਦ੍ਰ  ਹੈ  ਨ  ਛਲ  ਕੋ  ਮਿਲਾਉ  ਹੈ  ॥ 

 ਨ  ਤੰਤ੍ਰ  ਹੈ  ਨ  ਮੰਤ੍ਰ  ਹੈ  ਨ  ਜੰਤ੍ਰ  ਕੋ  ਸਰੂਪ  ਹੈ  ॥ 

 ਨ  ਰਾਗ  ਹੈ  ਨ  ਰੰਗ  ਹੈ  ਨ  ਰੇਖ  ਹੈ  ਨ  ਰੂਪ  ਹੈ  ॥੯॥੧੬੯॥ 

 ਨ  ਜੰਤ੍ਰ  ਹੈ  ਨ  ਮੰਤ੍ਰ  ਹੈ  ਨ  ਤੰਤ੍ਰ  ਕੋ  ਬਨਾਉ  ਹੈ  ॥ 

 ਨ  ਛਲ  ਹੈ  ਨ  ਛਿੱਦ੍ਰ  ਹੈ  ਨ  ਛਾਇਆ  ਕੋ  ਮਿਲਾਉ  ਹੈ  ॥ 

 ਨ  ਰਾਗ  ਹੈ  ਨ  ਰੰਗ  ਹੈ  ਨ  ਰੂਪ  ਹੈ  ਨ  ਰੇਖ  ਹੈ  ॥ 

 ਨ  ਕਰਮ  ਹੈ  ਨ  ਧਰਮ  ਹੈ  ਅਜਨਮ  ਹੈ  ਅਭੇਖ  ਹੈ  ॥੧੦॥੧੭੦॥ 

 ਨ  ਤਾਤ  ਹੈ  ਨ  ਮਾਤ  ਹੈ  ਅਖ੍ਯਾਲ  ਅਖੰਡ  ਰੂਪ  ਹੈ  ॥ 

 ਅਛੇਦ  ਹੈ  ਅਭੇਦ  ਹੈ  ਨ  ਰੰਕ  ਹੈ  ਨ  ਭੂਪ  ਹੈ  ॥ 

 ਪਰੇ  ਹੈ  ਪਵਿਤ੍ਰ  ਹੈ  ਪੁਨੀਤ  ਹੈ  ਪੁਰਾਨ  ਹੈ  ॥ 

 ਅਗੰਜ  ਹੈ  ਅਭੰਜ  ਹੈ  ਕਰੀਮ  ਹੈ  ਕੁਰਾਨ  ਹੈ  ॥੧੧॥੧੭੧॥ 

 ਅਕਾਲ  ਹੈ  ਅਪਾਲ  ਹੈ  ਖਿਆਲ  ਹੈ  ਅਖੰਡ  ਹੈ  ॥ 

 ਨ  ਰੋਗ  ਹੈ  ਨ  ਸੋਗ  ਹੈ  ਨ  ਭੇਦ  ਹੈ  ਨ  ਭੰਡ  ਹੈ  ॥ 

 ਨ  ਅੰਗ  ਹੈ  ਨ  ਰੰਗ  ਹੈ  ਨ  ਸੰਗ  ਹੈ  ਨ  ਸਾਥ  ਹੈ  ॥ 

 ਪ੍ਰਿਆ  ਹੈ  ਪਵਿਤ੍ਰ  ਹੈ  ਪੁਨੀਤ  ਹੈ  ਪ੍ਰਮਾਥ  ਹੈ  ॥੧੨॥੧੭੨॥ 

 ਨ  ਸੀਤ  ਹੈ  ਨ  ਸੋਕ  ਹੈ  ਨ  ਘ੍ਰਾਮ  ਹੈ  ਨ  ਘਾਮ  ਹੈ  ॥ 

 ਨ  ਲੋਭ  ਹੈ  ਨ  ਮੋਹ  ਹੈ  ਨ  ਕ੍ਰੋਧ  ਹੈ  ਨ  ਕਾਮ  ਹੈ  ॥ 

 ਨ  ਦੇਵ  ਹੈ  ਨ  ਦੈਤ  ਹੈ  ਨ  ਨਰ  ਕੋ  ਸਰੂਪ  ਹੈ  ॥ 

 ਨ  ਛਲ  ਹੈ  ਨ  ਛਿਦ੍ਰ  ਹੈ  ਨ  ਛਿਦ੍ਰ  ਕੀ  ਬਿਭੂਤਿ  ਹੈ  ॥੧੩॥੧੭੩॥ 

 ਨ  ਕਾਮ  ਹੈ  ਨ  ਕ੍ਰੋਧ  ਹੈ  ਨ  ਲੋਭ  ਹੈ  ਨ  ਮੋਹ  ਹੈ  ॥ 

 ਨ  ਦ੍ਵੈਖ  ਹੈ  ਨ  ਭੇਖ  ਹੈ  ਨ  ਦੁਈ  ਹੈ  ਨ  ਦ੍ਰੋਹ  ਹੈ  ॥ 

 ਨ  ਕਾਲ  ਹੈ  ਨ  ਬਾਲ  ਹੈ  ਸਦੀਵ  ਦਿਆਲ  ਰੂਪ  ਹੈ  ॥ 

 ਅਗੰਜ  ਹੈ  ਅਭੰਜ  ਹੈ  ਅਭਰਮ  ਹੈ  ਅਭੂਤ  ਹੈ  ॥੧੪॥੧੭੪॥ 

 ਅਛੇਦ  ਛੇਦ  ਹੈ  ਸਦਾ  ਅਗੰਜ  ਗੰਜ  ਗੰਜ  ਹੈ  ॥ 

 ਅਭੂਤ  ਭੇਖ  ਹੈ  ਬਲੀ  ਅਰੂਪ  ਰਾਗ  ਰੰਗ  ਹੈ  ॥ 

 ਨ  ਦ੍ਵੈਖ  ਹੈ  ਨ  ਭੇਖ  ਹੈ  ਨ  ਕਾਮ  ਕ੍ਰੋਧ  ਕਰਮ  ਹੈ  ॥ 

 ਨ  ਜਾਤ  ਹੈ  ਨ  ਪਾਤ  ਹੈ  ਨ  ਚਿੱਤ੍ਰ  ਚਿਹਨ  ਬਰਨ  ਹੈ  ॥੧੫॥੧੭੫॥ 

 ਬਿਅੰਤ  ਹੈ  ਅਨੰਤ  ਹੈ  ਅਨੰਤ  ਤੇਜ  ਜਾਨੀਐ  ॥ 

 ਅਭੂਮ  ਅਭਿੱਜ  ਹੈ  ਸਦਾ  ਅਛਿੱਜ  ਤੇਜ  ਮਾਨੀਐ  ॥ 

 ਨ  ਆਧ  ਹੈ  ਨ  ਬਿਆਧ  ਹੈ  ਅਗਾਧ  ਰੂਪ  ਲੇਖੀਐ  ॥ 

 ਅਦੋਖ  ਹੈ  ਅਦਾਗ  ਹੈ  ਅਛੈ  ਪ੍ਰਤਾਪ  ਪੇਖੀਐ  ॥੧੬॥੧੭੬॥ 

 ਨ  ਕਰਮ  ਹੈ  ਨ  ਭਰਮ  ਹੈ  ਨ  ਧਰਮ  ਕੋ  ਪ੍ਰਭਾਉ  ਹੈ  ॥ 

 ਨ  ਜੰਤ੍ਰ  ਹੈ  ਨ  ਤੰਤ੍ਰ  ਹੈ  ਨ  ਮੰਤ੍ਰ  ਕੋ  ਰਲਾਉ  ਹੈ  ॥ 

 ਨ  ਛਲ  ਹੈ  ਨ  ਛਿਦ੍ਰ  ਹੈ  ਨ  ਛਿਦ੍ਰ  ਕੇ  ਸਰੂਪ  ਹੈ  ॥ 

 ਅਭੰਗ  ਹੈ  ਅਨੰਗ  ਹੈ  ਅਗੰਜ  ਸੀ  ਬਿਭੂਤ  ਹੈ  ॥੧੭॥੧੭੭॥ 

 ਨ  ਕਾਮ  ਹੈ  ਨ  ਕ੍ਰੋਧ  ਹੈ  ਨ  ਲੋਭ  ਮੋਹ  ਕਾਰ  ਹੈ  ॥ 

 ਨ  ਆਧ  ਹੈ  ਨ  ਗਾਧ  ਹੈ  ਨ  ਬਿਆਧ  ਕੋ  ਬਿਚਾਰ  ਹੈ  ॥ 

 ਨ  ਰੰਗ  ਰਾਗ  ਰੂਪ  ਹੈ  ਨ  ਰੂਪ  ਰੇਖ  ਰਾਰ  ਹੈ  ॥ 

 ਨ  ਹਾਉ  ਹੈ  ਨ  ਭਾਉ  ਹੈ  ਨ  ਦਾਉ  ਕੋ  ਪ੍ਰਕਾਰ  ਹੈ  ॥੧੮॥੧੭੮॥ 

 ਗਜਾਧਪੀ  ਨਰਾਧਪੀ  ਕਰੰਤ  ਸੇਵ  ਹੈ  ਸਦਾ  ॥ 

 ਸਿਤਸੁਤੀ  ਤਪਸਪਤੀ  ਬਨਸਪਤੀ  ਜਪਸ  ਸਦਾ  ॥ 

 ਅਗਸਤ  ਆਦਿ  ਜੇ  ਬਡੇ  ਤਪਸਪਤੀ  ਬਿਸੇਖੀਐ  ॥ 

 ਬਿਅੰਤ  ਬਿਅੰਤ  ਬਿਅੰਤ  ਕੋ  ਕਰੰਤ  ਪਾਠ  ਪੇਖੀਐ  ॥੧੯॥੧੭੯॥ 

 ਅਗਾਧ  ਆਦਿ  ਦੇਵਕੀ  ਅਨਾਦ  ਬਾਤ  ਮਾਨੀਐ  ॥ 

 ਨ  ਜਾਤ  ਪਾਤ  ਮੰਤ੍ਰ  ਮਿੱਤ੍ਰ  ਸੱਤ੍ਰ  ਸਨੇਹ  ਜਾਨੀਐ  ॥ 

 ਸਦੀਵ  ਸਰਬ  ਲੋਕ  ਕੋ  ਕ੍ਰਿਪਾਲ  ਖਿਆਲ  ਮੈ  ਰਹੈ  ॥ 

 ਤੁਰੰਤ  ਦ੍ਰੋਹ  ਦੇਹ  ਕੇ  ਅਨੰਤ  ਭਾਂਤਿ  ਸੋ  ਦਹੈ  ॥੨੦॥੧੮੦॥ 

 ਤ੍ਵ  ਪ੍ਰਸਾਦਿ  ॥  ਰੂਆਲ  ਛੰਦ  ॥ 

 ਰੂਪ  ਰਾਗ  ਨ  ਰੇਖ  ਰੰਗ  ਨ  ਜਨਮ  ਮਰਨ  ਬਿਹੀਨ  ॥ 

 ਆਦਿ  ਨਾਥ  ਅਗਾਧ  ਪੁਰਖ  ਸੁ  ਧਰਮ  ਕਰਮ  ਪ੍ਰਬੀਨ  ॥ 

 ਜੰਤ੍ਰ  ਮੰਤ੍ਰ  ਨ  ਤੰਤ੍ਰ  ਜਾ  ਕੋ  ਆਦਿ  ਪੁਰਖ  ਅਪਾਰ  ॥ 

 ਹਸਤ  ਕੀਟ  ਬਿਖੈ  ਬਸੈ  ਸਭ  ਠਉਰ  ਮੈ  ਨਿਰਧਾਰ  ॥੧॥੧੮੧॥ 

 ਜਾਤਿ  ਪਾਤਿ  ਨ  ਤਾਤ  ਜਾ  ਕੋ  ਮੰਤ੍ਰ  ਮਾਤ  ਨ  ਮਿੱਤ੍ਰ  ॥ 

 ਸਰਬ  ਠਉਰ  ਬਿਖੈ  ਰਮਿਓ  ਜਿਹ  ਚਕ੍ਰ  ਚਿਹਨ  ਨ  ਚਿਤ੍ਰ  ॥ 

 ਆਦਿ  ਦੇਵ  ਉਦਾਰ  ਮੂਰਤਿ  ਅਗਾਧ  ਨਾਥ  ਅਨੰਤ  ॥ 

 ਆਦਿ  ਅੰਤਿ  ਨ  ਜਾਨੀਐ  ਅਬਿਖਾਦ  ਦੇਵ  ਦੁਰੰਤ  ॥੨॥੧੮੨॥ 

 ਦੇਵ  ਭੇਵ  ਨ  ਜਾਨਹੀ  ਜਿਹ  ਮਰਮ  ਬੇਦ  ਕਤੇਬ  ॥ 

 ਸਨਕ  ਔ  ਸਨਕੇਸ  ਨੰਦਨ  ਪਾਵਹੀ  ਨ  ਹਸੇਬ  ॥ 

 ਜੱਛ  ਕਿੰਨਰ  ਮੱਛ  ਮਾਨਸ  ਮੁਰਗ  ਉਰਗ  ਅਪਾਰ  ॥ 

 ਨੇਤਿ  ਨੇਤਿ  ਪੁਕਾਰ  ਹੀ  ਸਿਵ  ਸਕ੍ਰ  ਔ  ਮੁਖਚਾਰ  ॥੩॥੧੮੩॥ 

 ਸਰਬ  ਸਪਤ  ਪਤਾਰ  ਕੇ  ਤਰ  ਜਾਪ  ਹੀ  ਜਿਹ  ਜਾਪ  ॥ 

 ਆਦਿ  ਦੇਵ  ਅਗਾਧਿ  ਤੇਜ  ਅਨਾਦ  ਮੂਰਤਿ  ਅਤਾਪ  ॥ 

 ਜੰਤ੍ਰ  ਮੰਤ੍ਰ  ਨ  ਆਵਈ  ਕਰ  ਤੰਤ੍ਰ  ਮੰਤ੍ਰ  ਨ  ਕੀਨ  ॥ 

 ਸਰਬ  ਠਉਰ  ਰਹਿਓ  ਬਿਰਾਜ  ਧਿਰਾਜ  ਰਾਜ  ਪ੍ਰਬੀਨ  ॥੪॥੧੮੪॥ 

 ਜੱਛ  ਗੰਧ੍ਰਬ  ਦੇਵ  ਦਾਨੋ  ਨ  ਬ੍ਰਹਮ  ਛੱਤ੍ਰੀਅਨ  ਮਾਹਿ  ॥ 

 ਬੈਸਨੰ  ਕੇ  ਬਿਖੈ  ਬਿਰਾਜੈ  ਸੂਦ੍ਰ  ਭੀ  ਵਹ  ਨਾਹਿ  ॥ 

 ਗੂੜ  ਗਉਡ  ਨ  ਭੀਲ  ਭੀਕਰ  ਬ੍ਰਹਮ  ਸੇਖ  ਸਰੂਪ  ॥ 

 ਰਾਤਿ  ਦਿਵਸ  ਨ  ਮੱਧ  ਉਰਧ  ਨ  ਭੂਮ  ਅਕਾਸ  ਅਨੂਪ  ॥੫॥੧੮੫॥ 

 ਜਾਤਿ  ਜਨਮ  ਨ  ਕਾਲ  ਕਰਮ  ਨ  ਧਰਮ  ਕਰਮ  ਬਿਹੀਨ  ॥ 

 ਤੀਰਥ  ਜਾਤ੍ਰ  ਨ  ਦੇਵ  ਪੂਜਾ  ਗੋਰ  ਕੇ  ਨ  ਅਧੀਨ  ॥ 

 ਸਰਬ  ਸਪਤ  ਪਤਾਰ  ਕੇ  ਤਰ  ਜਾਨੀਐ  ਜਿਹ  ਜੋਤ  ॥ 

 ਸੇਸ  ਨਾਮ  ਸਹੰਸ੍ਰ  ਫਨ  ਨਹਿ  ਨੇਤ  ਪੂਰਨ  ਹੋਤ  ॥੬॥੧੮੬॥ 

 ਸੋਧਿ  ਸੋਧਿ  ਹਟੇ  ਸਭੈ  ਸੁਰ  ਬਿਰੋਧ  ਦਾਨਵ  ਸਰਬ  ॥ 

 ਗਾਇ  ਗਾਇ  ਹਟੇ  ਗੰਧ੍ਰਬ  ਗਵਾਇ  ਕਿੰਨਰ  ਗਰਬ  ॥ 

 ਪੜ੍ਹਤ  ਪੜ੍ਹਤ  ਥਕੇ  ਮਹਾ  ਕਬਿ  ਗੜ੍ਹਤ  ਗਾੜ੍ਹ  ਅਨੰਤ  ॥ 

 ਹਾਰਿ  ਹਾਰਿ  ਕਹਿਓ  ਸਭੂ  ਮਿਲਿ  ਨਾਮ  ਨਾਮ  ਦੁਰੰਤ  ॥੭॥੧੮੭॥ 

 ਬੇਦ  ਭੇਦ  ਨ  ਪਾਇਓ  ਲਖਿਓ  ਨ  ਸੇਬ  ਕਤੇਬ  ॥ 

 ਦੇਵ  ਦਾਨੋ  ਮੂੜ  ਮਾਨੋ  ਜਛ  ਨ  ਜਾਨੈ  ਜੇਬ  ॥ 

 ਭੂਤ  ਭੱਬ  ਭਵਾਨ  ਭੂਪਤ  ਆਦਿ  ਨਾਥ  ਅਨਾਥ  ॥ 

 ਅਗਨਿ  ਬਾਇ  ਜਲੇ  ਥਲੇ  ਮਹਿ  ਸਰਬ  ਠਉਰ  ਨਿਵਾਸ  ॥੮॥੧੮੮॥ 

 ਦੇਹ  ਗੇਹ  ਨ  ਨੇਹ  ਸਨੇਹ  ਅਬੇਹ  ਨਾਥ  ਅਜੀਤ  ॥ 

 ਸਰਬ  ਗੰਜਨ  ਸਰਬ  ਭੰਜਨ  ਸਰਬ  ਤੇ  ਅਨਭੀਤ  ॥ 

 ਸਰਬ  ਕਰਤਾ  ਸਰਬ  ਹਰਤਾ  ਸਰਬ  ਦ੍ਯਾਲ  ਅਦ੍ਵੇਖ  ॥ 

 ਚੱਕ੍ਰ  ਚਿਹਨ  ਨ  ਬਰਨ  ਜਾ  ਕੋ  ਜਾਤਿ  ਪਾਤਿ  ਨ  ਭੇਖ  ॥੯॥੧੮੯॥ 

 ਰੂਪ  ਰੇਖ  ਨ  ਰੰਗ  ਜਾ  ਕੋ  ਰਾਗ  ਰੂਪ  ਨ  ਰੰਗ  ॥ 

 ਸਰਬ  ਲਾਇਕ  ਸਰਬ  ਘਾਇਕ  ਸਰਬ  ਤੇ  ਅਨਭੰਗ  ॥ 

 ਸਰਬ  ਦਾਤਾ  ਸਰਬ  ਗ੍ਯਾਤਾ  ਸਰਬ  ਕੋ  ਪ੍ਰਤਿਪਾਲ  ॥ 

 ਦੀਨ  ਬੰਧੁ  ਦਯਾਲ  ਸੁਆਮੀ  ਆਦਿ  ਦੇਵ  ਅਪਾਲ  ॥੧੦॥੧੯੦॥ 

 ਦੀਨ  ਬੰਧੁ  ਪ੍ਰਬੀਨ  ਸ੍ਰੀ  ਪਤਿ  ਸਰਬ  ਕੋ  ਕਰਤਾਰ  ॥ 

 ਬਰਨ  ਚਿਹਨ  ਨ  ਚੱਕ੍ਰ  ਜਾ  ਕੋ  ਚੱਕ੍ਰ  ਚਿਹਨ  ਅਕਾਰ  ॥ 

 ਜਾਤਿ  ਪਾਤਿ  ਨ  ਗੋਤ੍ਰ  ਗਾਥਾ  ਰੂਪ  ਰੇਖ  ਨ  ਬਰਨ  ॥ 

 ਸਰਬ  ਦਾਤਾ  ਸਰਬ  ਗਯਾਤਾ  ਸਰਬ  ਭੂਅ  ਕੋ  ਭਰਨ  ॥੧੧॥੧੯੧॥ 

 ਦੁਸਟ  ਗੰਜਨ  ਸੱਤ੍ਰ  ਭੰਜਨ  ਪਰਮ  ਪੁਰਖ  ਪ੍ਰਮਾਥ  ॥ 

 ਦੁਸਟ  ਹਰਤਾ  ਸ੍ਰਿਸਟ  ਕਰਤਾ  ਜਗਤ  ਮੈ  ਜਿਹ  ਗਾਥ  ॥ 

 ਭੂਤ  ਭਬਿ  ਭਵਿੱਖ  ਭਵਾਨ  ਪ੍ਰਮਾਨ  ਦੇਵ  ਅਗੰਜ  ॥ 

 ਆਦਿ  ਅੰਤ  ਅਨਾਦਿ  ਸ੍ਰੀ  ਪਤਿ  ਪਰਮ  ਪੁਰਖ  ਅਭੰਜ  ॥੧੨॥੧੯੨॥ 

 ਧਰਮ  ਕੇ  ਅਨਕਰਮ  ਜੇਤਕ  ਕੀਨ  ਤਉਨ  ਪਸਾਰ  ॥ 

 ਦੇਵ  ਅਦੇਵ  ਗੰਧ੍ਰਬ  ਕਿੰਨਰ  ਮੱਛ  ਕੱਛ  ਅਪਾਰ  ॥ 

 ਭੂਮ  ਅਕਾਸ  ਜਲੇ  ਥਲੇ  ਮਹਿ  ਮਾਨੀਐ  ਜਿਹ  ਨਾਮ  ॥ 

 ਦੁਸਟ  ਹਰਤਾ  ਪੁਸਟ  ਕਰਤਾ  ਸ੍ਰਿਸਟਿ  ਹਰਤਾ  ਕਾਮ  ॥੧੩॥੧੯੩॥ 

 ਦੁਸਟ  ਹਰਨਾ  ਸ੍ਰਿਸਟ  ਕਰਨਾ  ਦਿਆਲ  ਲਾਲ  ਗੋਬਿੰਦ  ॥ 

 ਮਿੱਤ੍ਰ  ਪਾਲਕ  ਸੱਤ੍ਰ  ਘਾਲਕ  ਦੀਨ  ਦ੍ਯਾਲ  ਮੁਕੰਦ  ॥ 

 ਅਘੌ  ਦੰਡਣ  ਦੁਸਟ  ਖੰਡਣ  ਕਾਲ  ਹੂੰ  ਕੇ  ਕਾਲ  ॥ 

 ਦੁਸਟ  ਹਰਣੰ  ਪੁਸਟ  ਕਰਣੰ  ਸਰਬ  ਕੇ  ਪ੍ਰਤਿਪਾਲ  ॥੧੪॥੧੯੪॥ 

 ਸਰਬ  ਕਰਤਾ  ਸਰਬ  ਹਰਤਾ  ਸਰਬ  ਤੇ  ਅਨਕਾਮ  ॥ 

 ਸਰਬ  ਖੰਡਣ  ਸਰਬ  ਦੰਡਣ  ਸਰਬ  ਕੇ  ਨਿਜ  ਭਾਮ  ॥ 

 ਸਰਬ  ਭੁਗਤਾ  ਸਰਬ  ਜੁਗਤਾ  ਸਰਬ  ਕਰਮ  ਪ੍ਰਬੀਨ  ॥ 

 ਸਰਬ  ਖੰਡਣ  ਸਰਬ  ਦੰਡਣ  ਸਰਬ  ਕਰਮ  ਅਧੀਨ  ॥੧੫॥੧੯੫॥ 

 ਸਰਬ  ਸਿੰਮ੍ਰਿਤਨ  ਸਰਬ  ਸਾਸਤ੍ਰਨ  ਸਰਬ  ਬੇਦ  ਬਿਚਾਰ  ॥ 

 ਦੁਸਟ  ਹਰਤਾ  ਬਿਸ੍ਵ  ਭਰਤਾ  ਆਦਿ  ਰੂਪ  ਅਪਾਰ  ॥ 

 ਦੁਸਟ  ਦੰਡਣ  ਪੁਸਟ  ਖੰਡਣ  ਆਦਿ  ਦੇਵ  ਅਖੰਡ  ॥ 

 ਭੂਮ  ਅਕਾਸ  ਜਲੇ  ਥਲੇ  ਮਹਿ  ਜਪਤ  ਜਾਪ  ਅਮੰਡ  ॥੧੬॥੧੯੬॥ 

 ਸ੍ਰਿਸਟਾਚਾਰ  ਬਿਚਾਰ  ਜੇਤੇ  ਜਾਨੀਐ  ਸਬਚਾਰ  ॥ 

 ਆਦਿ  ਦੇਵ  ਅਪਾਰ  ਸ੍ਰੀ  ਪਤਿ  ਦੁਸਟ  ਪੁਸਟ  ਪ੍ਰਹਾਰ  ॥ 

 ਅੰਨ  ਦਾਤਾ  ਗਿਆਨ  ਗਿਆਤਾ  ਸਰਬ  ਮਾਨ  ਮਹਿੰਦ੍ਰ  ॥ 

 ਬੇਦ  ਬਿਆਸ  ਕਰੇ  ਕਈ  ਦਿਨ  ਕੋਟਿ  ਇੰਦ੍ਰ  ਉਪਿੰਦ੍ਰ  ॥੧੭॥੧੯੭॥ 

 ਜਨਮ  ਜਾਤਾ  ਕਰਮ  ਗਿਆਤਾ  ਧਰਮ  ਚਾਰ  ਬਿਚਾਰ  ॥ 

 ਬੇਦ  ਭੇਵ  ਨ  ਪਾਵਈ  ਸਿਵ  ਰੁਦ੍ਰ  ਔਰ  ਮੁਖਚਾਰ  ॥ 

 ਕੋਟਿ  ਇੰਦ੍ਰ  ਉਪਿੰਦ੍ਰ  ਬਿਆਸ  ਸਨਕ  ਸਨਤ  ਕੁਮਾਰ  ॥ 

 ਗਾਇ  ਗਾਇ  ਥਕੇ  ਸਭੈ  ਗੁਨ  ਚੱਕ੍ਰਤ  ਭੇ  ਮੁਖਚਾਰ  ॥੧੮॥੧੯੮॥ 

 ਆਦਿ  ਅੰਤ  ਨ  ਮਧ  ਜਾ  ਕੋ  ਭੂਤ  ਭੱਬ  ਭਵਾਨ  ॥ 

 ਸਤਿ  ਦੁਆਪਰ  ਤ੍ਰਿਤੀਆ  ਕਲਿਜੁਗ  ਚਤ੍ਰ  ਕਾਲ  ਪ੍ਰਧਾਨ  ॥ 

 ਧਿਆਇ  ਧਿਆਇ  ਥਕੇ  ਮਹਾ  ਮੁਨਿ  ਗਾਇ  ਗੰਧ੍ਰਬ  ਅਪਾਰ  ॥ 

 ਹਾਰਿ  ਹਾਰਿ  ਥਕੇ  ਸਭੈ  ਨਹੀਂ  ਪਾਈਐ  ਤਿਹ  ਪਾਰ  ॥੧੯॥੧੯੯॥ 

 ਨਾਰਦ  ਆਦਿਕ  ਬੇਦ  ਬਿਆਸਕ  ਮੁਨਿ  ਮਹਾਨ  ਅਨੰਤ  ॥ 

 ਧਿਆਇ  ਧਿਆਇ  ਥਕੇ  ਸਭੈ  ਕਰ  ਕੋਟਿ  ਕਸਟ  ਦੁਰੰਤ  ॥ 

 ਗਾਇ  ਗਾਇ  ਥਕੇ  ਗੰਧ੍ਰਬ  ਨਾਚ  ਅਪੱਛਰ  ਅਪਾਰ  ॥ 

 ਸੋਧਿ  ਸੋਧਿ  ਥਕੇ  ਮਹਾ  ਸੁਰ  ਪਾਇਓ  ਨਹਿ  ਪਾਰ  ॥੨੦॥੨੦੦॥ 

 ਤ੍ਵ  ਪ੍ਰਸਾਦਿ  ॥  ਦੋਹਰਾ  ॥ 

 ਏਕ  ਸਮੈ  ਸ੍ਰੀ  ਆਤਮਾ  ਉਚਰਿਓ  ਮਤਿ  ਸਿਉ  ਬੈਨ  ॥ 

 ਸਬ  ਪ੍ਰਤਾਪ  ਜਗਦੀਸ  ਕੋ  ਕਹੋ  ਸਕਲ  ਬਿਧਿ  ਤੈਨ  ॥੧॥੨੦੧॥ 

 ਕੋ  ਆਤਮਾ  ਸਰੂਪ  ਹੈ  ਕਹਾ  ਸ੍ਰਿਸਟਿ  ਕੋ  ਬਿਚਾਰ  ॥ 

 ਕਉਨ  ਧਰਮ  ਕੋ  ਕਰਮ  ਹੈ  ਕਹੋ  ਸਕਲ  ਬਿਸਥਾਰ  ॥੨॥੨੦੨॥ 

 ਦੋਹਰਾ  ॥  ਕਹ  ਜੀਤਬ  ਕਹ  ਮਰਨ  ਹੈ  ਕਵਨ  ਸੁਰਗ  ਕਹ  ਨਰਕ  ॥ 

 ਕੋ  ਸੁਘੜਾ  ਕੋ  ਮੂੜਤਾ  ਕਹਾ  ਤਰਕ  ਅਵਤਰਕ  ॥੩॥੨੦੩॥ 

 ਦੋਹਰਾ  ॥  ਕੋ  ਨਿੰਦਾ  ਜਸ  ਹੈ  ਕਵਨ  ਕਵਨ  ਪਾਪ  ਕਹ  ਧਰਮ  ॥ 

 ਕਵਨ  ਜੋਗ  ਕੋ  ਭੋਗ  ਹੈ  ਕਵਨ  ਕਰਮ  ਅਪਕਰਮ  ॥੪॥੨੦੪॥ 

 ਦੋਹਰਾ  ॥  ਕਹੋ  ਸੁ  ਸ੍ਰਮ  ਕਾ  ਸੋ  ਕਹੈ  ਦਮ  ਕੋ  ਕਹਾ  ਕਹੰਤ  ॥ 

 ਕੋ  ਸੂਰਾ  ਦਾਤਾ  ਕਵਨ  ਕਹੋ  ਤੰਤ  ਕੋ  ਮੰਤ  ॥੫॥੨੦੫॥ 

 ਦੋਹਰਾ  ॥  ਕਹਾ  ਰੰਕ  ਰਾਜਾ  ਕਵਨ  ਹਰਖ  ਸੋਗ  ਹੈ  ਕਵਨ  ॥ 

 ਕੋ  ਰੋਗੀ  ਰਾਗੀ  ਕਵਨ  ਕਹੋ  ਤੱਤ  ਮੁਹਿ  ਤਵਨ  ॥੬॥੨੦੬॥ 

 ਦੋਹਰਾ  ॥  ਕਵਨ  ਰਿਸਟ  ਕੋ  ਪੁਸਟ  ਹੈ  ਕਹਾ  ਸ੍ਰਿਸਟ  ਕੋ  ਚਾਰ  ॥ 

 ਕਵਨ  ਸ੍ਰਿਸਟ  ਕੋ  ਭ੍ਰਿਸਟ  ਹੈ  ਕਹੋ  ਸਕਲ  ਬਿਸਥਾਰ  ॥੭॥੨੦੭॥ 

 ਦੋਹਰਾ  ॥  ਕਹਾ  ਭਰਮ  ਕੋ  ਕਰਮ  ਹੈ  ਕਹਾ  ਭਰਮ  ਕੋ  ਨਾਸ  ॥ 

 ਕਹਾ  ਚਿਤਨ  ਕੀ  ਚੇਸਟਾ  ਕਹਾ  ਅਚੇਤ  ਪ੍ਰਕਾਸ  ॥੮॥੨੦੮॥ 

 ਦੋਹਰਾ  ॥  ਕਹਾ  ਨੇਮ  ਸੰਜਮ  ਕਹਾ  ਕਹਾ  ਗਿਆਨ  ਅਗਿਆਨ  ॥ 

 ਕੋ  ਰੋਗੀ  ਸੋਗੀ  ਕਵਨ  ਕਹਾ  ਧਰਮ  ਕੀ  ਹਾਨ  ॥੯॥੨੦੯॥ 

 ਦੋਹਰਾ  ॥  ਕੋ  ਸੂਰਾ  ਸੁੰਦਰ  ਕਵਨ  ਕਹਾ  ਜੋਗ  ਕੋ  ਸਾਰ  ॥ 

 ਕੋ  ਦਾਤਾ  ਗਿਆਨੀ  ਕਵਨ  ਕਹੋ  ਬਿਚਾਰ  ਅਬਿਚਾਰ  ॥੧੦॥੨੧੦॥ 

 ਤ੍ਵ  ਪ੍ਰਸਾਦਿ  ॥  ਦੀਰਘ  ਤ੍ਰਿਭੰਗੀ  ਛੰਦ  ॥ 

 ਦੁਰਜਨ  ਦਲ  ਦੰਡਣ  ਅਸੁਰ  ਬਿਹੰਡਣ  ਦੁਸਟ  ਨਿਕੰਦਣਿ  ਆਦਿ  ਬ੍ਰਿਤੇ  ॥ 

 ਚਛਰਾਸੁਰ  ਮਾਰਣਿ  ਪਤਿਤ  ਉਧਾਰਣਿ  ਨਰਕ  ਨਿਵਾਰਣਿ  ਗੂੜ੍ਹ  ਗਤੇ  ॥ 

 ਅਛੈ  ਅਖੰਡੇ  ਤੇਜ  ਪ੍ਰਚੰਡੇ  ਖੰਡ  ਉਦੰਡੇ  ਅਲਖ  ਮਤੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਰੰਮ  ਕਪਰਦਨ  ਛੱਤ੍ਰ  ਛਿਤੇ  ॥੧॥੨੧੧॥ 

 ਆਸੁਰਿ  ਬਿਹੰਡਣਿ  ਦੁਸਟ  ਨਿਕੰਦਣਿ  ਪੁਸਟ  ਉਦੰਡਣਿ  ਰੂਪ  ਅਤੇ  ॥ 

 ਚੰਡਾਸੁਰ  ਚੰਡਣਿ  ਮੁੰਡ  ਬਿਹੰਡਣਿ  ਧੂਮ੍ਰ  ਬਿਧੁੰਸਣਿ  ਮਹਿਖ  ਮਤੇ  ॥ 

 ਦਾਨਵੀਂ  ਪ੍ਰਹਾਰਣਿ  ਨਰਕ  ਨਿਵਾਰਣਿ  ਅਧਿਮ  ਉਧਾਰਣਿ  ਉਰਧ  ਅਧੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਰੰਮ  ਕਪਰਦਨ  ਆਦਿ  ਬ੍ਰਿਤੇ  ॥੨॥੨੧੨॥ 

 ਡਾਵਰੂ  ਡਵੰਕੈ  ਬਬਰ  ਬਵੰਕੈ  ਭੁਜਾ  ਫਰੰਕੈ  ਤੇਜ  ਬਰੰ  ॥ 

 ਲੰਕੁੜੀਆ  ਫਾਧੈ  ਆਯੁਧ  ਬਾਂਧੈ  ਸੈਨ  ਬਿਮਰਦਨ  ਕਾਲ  ਅਸੁਰੰ  ॥ 

 ਅਸਟਾਯੁਧ  ਚਮਕੈ  ਭੂਖਣ  ਦਮਕੈ  ਅਤਿਸਿਤ  ਝਮਕੈ  ਫੁੰਕ  ਫਣੰ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਰੰਮ  ਕਪਰਦਨ  ਦੈਤ  ਜਿਣੰ  ॥੩॥੨੧੩॥ 

 ਚੰਡਾਸੁਰ  ਚੰਡਣ  ਮੁੰਡ  ਬਿਮੁੰਡਣ  ਖੰਡ  ਅਖੰਡਣ  ਖੂਨ  ਖਿਤੇ  ॥ 

 ਦਾਮਨੀ  ਦਮੰਕਣਿ  ਧੁਜਾ  ਫਰੰਕਣਿ  ਫਣੀ  ਫੁੰਕਾਰਣਿ  ਜੋਧ  ਜਿਤੇ  ॥ 

 ਸਰ  ਧਾਰ  ਬਿਬਰਖਣਿ  ਦੁਸਟ  ਪ੍ਰਕਰਖਣਿ  ਪੁਸਟ  ਪ੍ਰਹਰਖਣਿ  ਦੁਸ਼ਟ  ਮਥੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਭੂਮ  ਅਕਾਸ  ਤਲ  ਉਰਧ  ਅਧੇ  ॥੪॥੨੧੪॥ 

 ਦਾਮਨੀ  ਪ੍ਰਹਾਸਨਿ  ਸੁ  ਛਬਿ  ਨਿਵਾਸਨਿ  ਸ੍ਰਿਸਟਿ  ਪ੍ਰਕਾਸਨਿ  ਗੂੜ੍ਹ  ਗਤੇ  ॥ 

 ਰਕਤਾਸੁਰ  ਆਚਨ  ਜੁਧ  ਪ੍ਰਮਾਚਨ  ਨ੍ਰਿਦੈ  ਨਰਾਚਨ  ਧਰਮ  ਬ੍ਰਿਤੇ  ॥ 

 ਸ੍ਰੋਣੰਤ  ਅਚਿੰਤੀ  ਅਨਲ  ਬਿਵੰਤੀ  ਜੋਗ  ਜਯੰਤੀ  ਖੜਗ  ਧਰੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਪਾਪ  ਬਿਨਾਸਨ  ਧਰਮ  ਕਰੇ  ॥੫॥੨੧੫॥ 

 ਅਘ  ਓਘ  ਨਿਵਾਰਣਿ  ਦੁਸਟ  ਪ੍ਰਜਾਰਣਿ  ਸ੍ਰਿਸਟਿ  ਉਬਾਰਣਿ  ਸੱੁਧ  ਮਤੇ  ॥ 

 ਫਣੀਅਰ  ਫੁੰਕਾਰਣਿ  ਬਾਘ  ਬੁਕਾਰਣਿ  ਸਸਤ੍ਰ  ਪ੍ਰਹਾਰਣਿ  ਸਾਧ  ਮਤੇ  ॥ 

 ਸੈਹਥੀ  ਸਨਾਹਨਿ  ਅਸਟ  ਪ੍ਰਬਾਹਨਿ  ਬੋਲ  ਨਿਬਾਹਨਿ  ਤੇਜ  ਅਤੁਲੰ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਭੂਮਿ  ਅਕਾਸ  ਪਤਾਲ  ਜਲੰ  ॥੬॥੨੧੬॥ 

 ਚਾਚਰ  ਚਮਕਾਰਨ  ਚਿਛੁਰ  ਹਾਰਨ  ਧੂਮ  ਧੁਕਾਰਨ  ਦ੍ਰਪ  ਮਥੇ  ॥ 

 ਦਾੜ੍ਹੀ  ਪ੍ਰਦੰਤੇ  ਜੋਗ  ਜਯੰਤੇ  ਮਨੁਜ  ਮਥੰਤੇ  ਗੂੜ੍ਹ  ਕਥੇ  ॥ 

 ਕਰਮ  ਪ੍ਰਣਾਸਣਿ  ਚੰਦ  ਪ੍ਰਕਾਸਣਿ  ਸੂਰਜ  ਪ੍ਰਤੇਜਣਿ  ਅਸਟ  ਭੁਜੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਭਰਮ  ਬਿਨਾਸਨ  ਧਰਮ  ਧੁਜੇ  ॥੭॥੨੧੭॥ 

 ਘੁੰਘਰੂ  ਘਮੰਕਣਿ  ਸਸਤ੍ਰ  ਝਮੰਕਣਿ  ਫਣੀਅਰ  ਫੁੰਕਾਰਣਿ  ਧਰਮ  ਧੁਜੇ  ॥ 

 ਅਸ  ਟਾਟ  ਪ੍ਰਹਾਸਨ  ਸ੍ਰਿਸਟਿ  ਨਿਵਾਸਨ  ਦੁਸਟ  ਪ੍ਰਨਾਸਨ  ਚੱਕ੍ਰ  ਗਤੇ  ॥ 

 ਕੇਸਰੀ  ਪ੍ਰਵਾਹੇ  ਸੱੁਧ  ਸਨਾਹੇ  ਅਗਮ  ਅਥਾਹੇ  ਏਕ  ਬ੍ਰਿਤੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਆਦਿ  ਕੁਮਾਰਿ  ਅਗਾਧ  ਬ੍ਰਿਤੇ  ॥੮॥੨੧੮॥ 

 ਸੁਰ  ਨਰ  ਮੁਨਿ  ਬੰਦਨ  ਦੁਸਟਿ  ਨਿਕੰਦਨਿ  ਭ੍ਰਿਸਟਿ  ਬਿਨਾਸਨ  ਮ੍ਰਿਤ  ਮਥੇ  ॥ 

 ਕਾਵਰੂ  ਕੁਮਾਰੇ  ਅਧਮ  ਉਧਾਰੇ  ਨਰਕ  ਨਿਵਾਰੇ  ਆਦਿ  ਕਥੇ  ॥ 

 ਕਿੰਕਣੀ  ਪ੍ਰਸੋਹਣਿ  ਸੁਰ  ਨਰ  ਮੋਹਣਿ  ਸਿੰਘਾਰੋਹਣਿ  ਬਿਤਲ  ਤਲੇ  ॥ 

 ਜੈ  ਜੈ  ਹੋਸੀ  ਸਭ  ਠੌਰ  ਨਿਵਾਸਨ  ਬਾਇ  ਪਤਾਲ  ਅਕਾਸ  ਅਨਲੇ  ॥੯॥੨੧੯॥ 

 ਸੰਕਟੀ  ਨਿਵਾਰਨਿ  ਅਧਮ  ਉਧਾਰਨਿ  ਤੇਜ  ਪ੍ਰਕਰਖਣਿ  ਤੁੰਦ  ਤਬੇ  ॥ 

 ਦੁਖ  ਦੋਖ  ਦਹੰਤੀ  ਜ੍ਵਾਲ  ਜਯੰਤੀ  ਆਦਿ  ਅਨਾਦਿ  ਅਗਾਧਿ  ਅਛੇ  ॥ 

 ਸੁਧਤਾ  ਸਮਰਪਣਿ  ਤਰਕ  ਬਿਤਰਕਣਿ  ਤਪਤ  ਪ੍ਰਤਾਪਣਿ  ਜਪਤ  ਜਿਵੇ  ॥ 

 ਜੈ  ਜੈ  ਹੋਸੀ  ਸਸਤ੍ਰ  ਪ੍ਰਕਰਖਣਿ  ਆਦਿ  ਅਨੀਲ  ਅਗਾਧ  ਅਭੇ  ॥੧੦॥੨੨੦॥ 

 ਚੰਚਲਾ  ਚਖੰਗੀ  ਅਲਕ  ਭੁਜੰਗੀ  ਤੁੰਦ  ਤੁਰੰਗਣਿ  ਤਿੱਛ  ਸਰੇ  ॥ 

 ਕਰ  ਕਸਾ  ਕੁਠਾਰੇ  ਨਰਕ  ਨਿਵਾਰੇ  ਅਧਮ  ਉਧਾਰੇ  ਤੂਰ  ਭੁਜੇ  ॥ 

 ਦਾਮਨੀ  ਦਮੰਕੇ  ਕੇਹਰ  ਲੰਕੇ  ਆਦਿ  ਅਤੰਕੇ  ਕ੍ਰੂਰ  ਕਥੇ  ॥ 

 ਜੈ  ਜੈ  ਹੋਸੀ  ਰਕਤਾਸੁਰ  ਖੰਡਣਿ  ਸੁੰਭ  ਚਕ੍ਰਤਨਿ  ਸੁੰਭ  ਮਥੇ  ॥੧੧॥੨੨੧॥ 

 ਬਾਰਜ  ਬਿਲੋਚਨਿ  ਬ੍ਰਿਤਨ  ਬਿਮੋਚਨਿ  ਸੋਚ  ਬਿਸੋਚਨਿ  ਕਉਚ  ਕਸੇ  ॥ 

 ਦਾਮਨੀ  ਪ੍ਰਹਾਸੇ  ਸੁਕ  ਸਰ  ਨਾਸੇ  ਸ  ੁਬ੍ਰਿਤ  ਸੁਬਾਸੇ  ਦੁਸਟ  ਗ੍ਰਸੇ  ॥ 

 ਚੰਚਲਾ  ਪ੍ਰਅੰਗੀ  ਬੇਦ  ਪ੍ਰਸੰਗੀ  ਤੇਜ  ਤੁਰੰਗੀ  ਖੰਡ  ਅਸੁਰੰ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਆਦਿ  ਅਨਾਦਿ  ਅਗਾਧ  ਉਰਧੰ  ॥੧੨॥੨੨੨॥ 

 ਘੰਟਕਾ  ਬਿਰਾਜੈ  ਰੁਣ  ਝੁਣ  ਬਾਜੈ  ਭ੍ਰਮ  ਭੈ  ਭਾਜੈ  ਸੁਨਤ  ਸੁਰੰ  ॥ 

 ਕੋਕਲ  ਸੁਨ  ਲਾਜੈ  ਕਿਲਬਿਖ  ਭਾਜੈ  ਸੁਖ  ਉਪਰਾਜੈ  ਮਧ  ਉਰੰ  ॥ 

 ਦੁਰਜਨ  ਦਲ  ਦੱਝੈ  ਮਨ  ਤਨ  ਰਿੱਝੈ  ਸਭੈ  ਨ  ਭੱਜੈ  ਰੋਹ  ਰਣੰ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਚੰਡ  ਚਕ੍ਰਤਨ  ਆਦਿ  ਗੁਰੰ  ॥੧੩॥੨੨੩॥ 

 ਚਾਚਰੀ  ਪ੍ਰਜੋਧਨ  ਦੁਸਟ  ਬਿਰੋਧਨ  ਰੋਸ  ਅਰੋਧਨ  ਕ੍ਰੂਰ  ਬ੍ਰਿਤੇ  ॥ 

 ਧੂਮ੍ਰਾਛ  ਬਿਧੁੰਸਨ  ਪ੍ਰਲੈ  ਪ੍ਰਜੁੰਸਨ  ਜਗ  ਬਿਧੁੰਸਨ  ਸੁਧ  ਮਤੇ  ॥ 

 ਜਾਲਪਾ  ਜਯੰਤੀ  ਸਤ੍ਰ  ਮਥੰਤੀ  ਦੁਸਟ  ਪ੍ਰਦਾਹਨ  ਗਾੜ੍ਹ  ਮਤੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਆਦਿ  ਜੁਗਾਦਿ  ਅਗਾਧਿ  ਗਤੇ  ॥੧੪॥੨੨੪॥ 

 ਖਤ੍ਰੀਆਣਿ  ਖਤੰਗੀ  ਅਭੈ  ਅਭੰਗੀ  ਆਦਿ  ਅਨੰਗੀ  ਅਗਾਧਿ  ਗਤੇ  ॥ 

 ਬ੍ਰਿੜਲਾਛ  ਬਿਹੰਡਣਿ  ਚੱਛਰ  ਦੰਡਣਿ  ਤੇਜ  ਪ੍ਰਚੰਡਣਿ  ਆਦਿ  ਬ੍ਰਿਤੇ  ॥ 

 ਸੁਰ  ਨਰ  ਪ੍ਰਤਿਪਾਰਣਿ  ਪਤਿਤ  ਉਧਾਰਣਿ  ਦੁਸਟ  ਨਿਵਾਰਣਿ  ਦੋਖ  ਹਰੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨਿ  ਬਿਸ੍ਵ  ਬਿਧੁੰਸਨਿ  ਸ੍ਰਿਸਟਿ  ਕਰੇ  ॥੧੫॥੨੨੫॥ 

 ਦਾਮਨੀ  ਪ੍ਰਕਾਸੇ  ਉਨਤਨ  ਨਾਸੇ  ਜੋਤਿ  ਪ੍ਰਕਾਸੇ  ਅਤੁਲ  ਬਲੇ  ॥ 

 ਦਾਨਵੀ  ਪ੍ਰਕਰਖਣਿ  ਸਰ  ਵਰ  ਵਰਖਣਿ  ਦੁਸਟ  ਪ੍ਰਧਰਖਣਿ  ਬਿਤਲ  ਤਲੇ  ॥ 

 ਅਸਟਾਇਧ  ਬਾਹਣਿ  ਬੋਲ  ਨਿਬਾਹਣਿ  ਸੰਤ  ਪਨਾਹਣਿ  ਗੂੜ੍ਹ  ਗਤੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨਿ  ਆਦਿ  ਅਨਾਦਿ  ਅਗਾਧਿ  ਬ੍ਰਿਤੇ  ॥੧੬॥੨੨੬॥ 

 ਦੁਖ  ਦੋਖ  ਪੱ੍ਰਭਛਣਿ  ਸੇਵਕ  ਰੱਛਣਿ  ਸੰਤ  ਪ੍ਰੱਤਛਣਿ  ਸੁੱਧ  ਸਰੇ  ॥ 

 ਸਾਰੰਗ  ਸਨਾਹੇ  ਦੁਸਟ  ਪ੍ਰਦਾਹੇ  ਅਰਿ  ਦਲ  ਗਾਹੇ  ਦੋਖ  ਹਰੇ  ॥ 

 ਗੰਜਨ  ਗੁਮਾਨੇ  ਅਤੁਲ  ਪ੍ਰਵਾਨੇ  ਸੰਤ  ਜਮਾਨੇ  ਆਦਿ  ਅੰਤੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਸਾਧ  ਪ੍ਰਦੱਛਣ  ਦੁਸਟ  ਹੰਤੇ  ॥੧੭॥੨੨੭॥ 

 ਕਾਰਣ  ਕਰੀਲੀ  ਗਰਬ  ਗਹੀਲੀ  ਜੋਤਿ  ਜਤੀਲੀ  ਤੁੰਦ  ਮਤੇ  ॥ 

 ਅਸਟਾਇਧ  ਚਮਕਣਿ  ਸਸਤ੍ਰ  ਝਮਕਣਿ  ਦਾਮਨਿ  ਦਮਕਣਿ  ਆਦਿ  ਬ੍ਰਿਤੇ  ॥ 

 ਡੁਕਡੁਕੀ  ਦਮੰਕੈ  ਬਾਘ  ਬਬੰਕੈ  ਭੁਜਾ  ਫਰੰਕੈ  ਸੱੁਧ  ਗਤੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਆਦਿ  ਜੁਗਾਦਿ  ਅਨਾਦਿ  ਮਤੇ  ॥੧੮॥੨੨੮॥ 

 ਚੱਛਰਾਸੁਰ  ਮਾਰਣਿ  ਨਰਕ  ਨਿਵਾਰਣਿ  ਪਤਿਤ  ਉਧਾਰਣਿ  ਏਕ  ਭਟੇ  ॥ 

 ਪਾਪਾਨ  ਬਿਹੰਡਣਿ  ਦੁਸਟ  ਪ੍ਰਚੰਡਣਿ  ਖੰਡ  ਅਖੰਡਣਿ  ਕਾਲ  ਕਟੇ  ॥ 

 ਚੰਦ੍ਰਾਨਨ  ਚਾਰੈ  ਨਰਕ  ਨਿਵਾਰੈ  ਪਤਿਤ  ਉਧਾਰੈ  ਮੁੰਡ  ਮਥੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਧੂਮ੍ਰ  ਬਿਧੁੰਸਨਿ  ਆਦਿ  ਕਥੇ  ॥੧੯॥੨੨੯॥ 

 ਰਕਤਾਸੁਰ  ਮਰਦਨ  ਚੰਡ  ਚਕਰਦਨ  ਦਾਨਵ  ਅਰਦਨ  ਬਿੜਾਲ  ਬਧੇ  ॥ 

 ਸਰ  ਧਾਰ  ਬਿਬਰਖਣ  ਦੁਰਜਨ  ਧਰਖਣ  ਅਤੁਲ  ਅਮਰਖਣ  ਧਰਮ  ਧੁਜੇ  ॥ 

 ਧੂਮ੍ਰਾਛ  ਬਿਧੁੰਸਨਿ  ਸ੍ਰੋਣਤ  ਚੁੰਸਨ  ਸੁੰਭ  ਨਪਾਤ  ਨਿਸੁੰਭ  ਮਥੇ  ॥ 

 ਜੈ  ਜੈ  ਹੋਸੀ  ਮਹਿਖਾਸੁਰ  ਮਰਦਨ  ਆਦਿ  ਅਨੀਲ  ਅਗਾਧ  ਕਥੇ  ॥੨੦॥੨੩੦॥ 

 ਤ੍ਵ  ਪ੍ਰਸਾਦਿ  ॥  ਪਾਧੜੀ  ਛੰਦ  ॥ 

 ਤੁਮ  ਕਹੋ  ਦੇਵ  ਸਰਬੰ  ਬਿਚਾਰ  ॥ 

 ਜਿਮ  ਕੀਓ  ਆਪਿ  ਕਰਤੇ  ਪਸਾਰ  ॥ 

 ਜੱਦਪਿ  ਅਭੂਤ  ਅਨਭੈ  ਅਨੰਤ  ॥ 

 ਤਉ  ਕਹੋ  ਜਥਾ  ਮਤ  ਤ੍ਰੈਣ  ਤੰਤ  ॥੧॥੨੩੧॥ 

 ਕਰਤਾ  ਕਰੀਮ  ਕਾਦਰ  ਕ੍ਰਿਪਾਲ  ॥ 

 ਅਦ੍ਵੈ  ਅਭੂਤ  ਅਨਭੈ  ਦਿਆਲ  ॥ 

 ਦਾਤਾ  ਦੁਰੰਤ  ਦੁਖ  ਦੋਖ  ਰਹਤ  ॥ 

 ਜਿਹ  ਨੇਤਿ  ਨੇਤਿ  ਸਭ  ਬੇਦ  ਕਹਤ  ॥੨॥੨੩੨॥ 

 ਕਈ  ਊਚ  ਨੀਚ  ਕੀਨੋ  ਬਨਾਉ  ॥ 

 ਸਭ  ਵਾਰ  ਪਾਰ  ਜਾ  ਕੋ  ਪ੍ਰਭਾਉ  ॥ 

 ਸਭ  ਜੀਵ  ਜੰਤ  ਜਾਨੰਤ  ਜਾਹਿ  ॥ 

 ਮਨ  ਮੂੜ  ਕਿਉ  ਨ  ਸੇਵੰਤ  ਤਾਹਿ  ॥੩॥੨੩੩॥ 

 ਕਈ  ਮੂੜ੍ਹ  ਪਾਤ੍ਰ  ਪੂਜਾ  ਕਰੰਤ  ॥ 

 ਕਈ  ਸਿੱਧ  ਸਾਧੁ  ਸੂਰਜ  ਸਿਵੰਤ  ॥ 

 ਕਈ  ਪਲਟ  ਸੂਰਜ  ਸਿਜਦਾ  ਕਰਾਇ  ॥ 

 ਪ੍ਰਭ  ਏਕ  ਰੂਪ  ਦ੍ਵੈ  ਕੈ  ਲਖਾਇ  ॥੪॥੨੩੪॥ 

 ਅਨਛਿੱਜ  ਤੇਜ  ਅਨਭੈ  ਪ੍ਰਕਾਸ  ॥ 

 ਦਾਤਾ  ਦੁਰੰਤ  ਅਦ੍ਵੈ  ਅਨਾਸ  ॥ 

 ਸਭ  ਰੋਗ  ਸੋਗ  ਤੇ  ਰਹਤ  ਰੂਪ  ॥ 

 ਅਨਭੈ  ਅਕਾਲ  ਅਛੈ  ਸਰੂਪ  ॥੫॥੨੩੫॥ 

 ਕਰੁਣਾ  ਨਿਧਾਨ  ਕਾਮਲ  ਕ੍ਰਿਪਾਲ  ॥ 

 ਦੂਖ  ਦੋਖ  ਹਰਤ  ਦਾਤਾ  ਦਿਆਲ  ॥ 

 ਅੰਜਨ  ਬਿਹੀਨ  ਅਨਭੰਜ  ਨਾਥ  ॥ 

 ਜਲ  ਥਲ  ਪ੍ਰਭਾਉ  ਸਰਬਤ੍ਰ  ਸਾਥ  ॥੬॥੨੩੬॥ 

 ਜਿਹ  ਜਾਤ  ਪਾਤ  ਨਹੀ  ਭੇਦ  ਭਰਮ  ॥ 

 ਜਿਹ  ਰੰਗ  ਰੂਪ  ਨਹੀ  ਏਕ  ਧਰਮ  ॥ 

 ਜਿਹ  ਸਤ੍ਰੁ  ਮਿਤ੍ਰ  ਦੋਊ  ਏਕ  ਸਾਰ  ॥ 

 ਅੱਛੈ  ਸਰੂਪ  ਅਬਿਚਲ  ਅਪਾਰ  ॥੭॥੨੩੭॥ 

 ਜਾਨੀ  ਨ  ਜਾਇ  ਜਿਹ  ਰੂਪ  ਰੇਖ  ॥ 

 ਕਹਿ  ਬਾਸੁ  ਤਾਸੁ  ਕਹਿ  ਕਉਨੁ  ਭੇਖ  ॥ 

 ਕਹਿ  ਨਾਮ  ਤਾਸ  ਹੈ  ਕਵਨ  ਜਾਤ  ॥ 

 ਜਿਹ  ਸਤ੍ਰੁ  ਮਿਤ੍ਰ  ਨਹੀ  ਪੁਤ੍ਰ  ਭ੍ਰਾਤ  ॥੮॥੨੩੮॥ 

 ਕਰੁਣਾ  ਨਿਧਾਨ  ਕਾਰਣ  ਸਰੂਪ  ॥ 

 ਜਿਹ  ਚਕ੍ਰ  ਚਿਹਨ  ਨਹੀ  ਰੰਗ  ਰੂਪ  ॥ 

 ਜਿਹ  ਖੇਦ  ਭੇਦ  ਨਹੀ  ਕਰਮ  ਕਾਲ  ॥ 

 ਸਭ  ਜੀਵ  ਜੰਤ  ਕੀ  ਕਰਤ  ਪਾਲ  ॥੯॥੨੩੯॥ 

 ਉਰਧੰ  ਬਿਰਹਤ  ਸੁਧੰ  ਸਰੂਪ  ॥ 

 ਬੱੁਧੰ  ਅਪਾਲ  ਜੱੁਧੰ  ਅਨੂਪ  ॥ 

 ਜਿਹ  ਰੂਪ  ਰੇਖ  ਨਹੀ  ਰੰਗ  ਰਾਗ  ॥ 

 ਅਨਛਿੱਜ  ਤੇਜ  ਅਨਭਿੱਜ  ਅਦਾਗ  ॥੧੦॥੨੪੦॥ 

 ਜਲ  ਥਲ  ਮਹੀਪ  ਬਨ  ਤਨ  ਦੁਰੰਤ  ॥ 

 ਜਿਹ  ਨੇਤਿ  ਨੇਤਿ  ਨਿਸ  ਦਿਨ  ਉਚਰੰਤ  ॥ 

 ਪਾਇਓ  ਨ  ਜਾਇ  ਜਿਹ  ਪੈਰ  ਪਾਰ  ॥ 

 ਦੀਨਾਨ  ਦੋਖ  ਦਹਿਤਾ  ਉਦਾਰ  ॥੧੧॥੨੪੧॥ 

 ਕਈ  ਕੋਟ  ਇੰਦ੍ਰ  ਜਿਹ  ਪਾਨਿਹਾਰ  ॥ 

 ਕਈ  ਕੋਟਿ  ਰੱਦ੍ਰ  ਜੁਗੀਆ  ਦੁਆਰ  ॥ 

 ਕਈ  ਬੇਦ  ਬਿਆਸ  ਬ੍ਰਹਮਾ  ਅਨੰਤ  ॥ 

 ਜਿਹ  ਨੇਤ  ਨੇਤ  ਨਿਸ  ਦਿਨ  ਉਚਰੰਤ  ॥੧੨॥੨੪੨॥ 

 ਤ੍ਵ  ਪ੍ਰਸਾਦਿ  ॥  ਸ੍ਵੱਯੇ  ॥ 

 ਦੀਨਨ  ਕੀ  ਪ੍ਰਤਿਪਾਲ  ਕਰੈ  ਨਿਤ  ਸੰਤ  ਉਬਾਰਿ  ਗਨੀਮਨ  ਗਾਰੈ  ॥ 

 ਪੱਛ  ਪਸੂ  ਨਗ  ਨਾਗ  ਨਰਾਧਪ  ਸਰਬ  ਸਮੈ  ਸਭ  ਕੋ  ਪ੍ਰਤਿਪਾਰੈ  ॥ 

 ਪੋਖਤ  ਹੈ  ਜਲ  ਮੈ  ਥਲ  ਮੈ  ਪਲ  ਮੈ  ਕਲਿ  ਕੇ  ਨਹੀਂ  ਕਰਮ  ਬਿਚਾਰੈ  ॥ 

 ਦੀਨ  ਦਇਆਲ  ਦਇਆ  ਨਿਧਿ  ਦੋਖਨ  ਦੇਖਤ  ਹੈ  ਪਰੁ  ਦੇਤ  ਨ  ਹਾਰੈ  ॥੧॥੨੪੩॥ 

 ਦਾਹਤ  ਹੈ  ਦੁਖ  ਦੋਖਨ  ਕੌ  ਦਲ  ਦੁੱਜਨ  ਕੇ  ਪਲ  ਮੈ  ਦਲ  ਡਾਰੈ  ॥ 

 ਖੰਡ  ਅਖੰਡ  ਪ੍ਰਚੰਡ  ਪਹਾਰਨ  ਪੂਰਨ  ਪ੍ਰੇਮ  ਕੀ  ਪ੍ਰੀਤ  ਸੰਭਾਰੈ  ॥ 

 ਪਾਰ  ਨ  ਪਾਇ  ਸਕੈ  ਪਦਮਾ  ਪਤਿ  ਬੇਦ  ਕਤੇਬ  ਅਭੇਦ  ਉਚਾਰੈ  ॥ 

 ਰੋਜੀ  ਹੀ  ਰਾਜ  ਬਿਲੋਕਤ  ਰਾਜਕ  ਰੋਖ  ਰੂਹਾਨ  ਕੀ  ਰੋਜੀ  ਨ  ਟਾਰੈ  ॥੨॥੨੪੪॥ 

 ਕੀਟ  ਪਤੰਗ  ਕੁਰੰਗ  ਭੁਜੰਗਮ  ਭੂਤ  ਭਵਿੱਖ  ਭਵਾਨ  ਬਨਾਏ  ॥ 

 ਦੇਵ  ਅਦੇਵ  ਖਪੇ  ਅਹੰਮੇਵ  ਨ  ਭੇਵ  ਲਖਿਓ  ਭ੍ਰਮ  ਸਿਉ  ਭਰਮਾਏ  ॥ 

 ਬੇਦ  ਪੁਰਾਨ  ਕਤੇਬ  ਕੁਰਾਨ  ਹਸੇਬ  ਥਕੇ  ਕਰ  ਹਾਥ  ਨ  ਆਏ  ॥ 

 ਪੂਰਨ  ਪ੍ਰੇਮ  ਪ੍ਰਭਾਉ  ਬਿਨਾ  ਪਤਿ  ਸਿਉ  ਕਿਨ  ਸ੍ਰੀ  ਪਦਮਾ  ਪਤਿ  ਪਾਏ  ॥੩॥੨੪੫॥ 

 ਆਦਿ  ਅਨੰਤ  ਅਗਾਧ  ਅਦ੍ਵੈਖ  ਸੁ  ਭੂਤ  ਭਵਿੱਖ  ਭਵਾਨ  ਅਭੈ  ਹੈ  ॥ 

 ਅੰਤਿ  ਬਿਹੀਨ  ਅਨਾਤਮ  ਆਪ  ਅਦਾਗ  ਅਦੋਖ  ਅਛਿੱਦ੍ਰ  ਅਛੈ  ਹੈ  ॥ 

 ਲੋਗਨ  ਕੇ  ਕਰਤਾ  ਹਰਤਾ  ਜਲ  ਮੈ  ਥਲ  ਮੈ  ਭਰਤਾ  ਪ੍ਰਭ  ਵੈ  ਹੈ  ॥ 

 ਦੀਨ  ਦਇਆਲ  ਦਇਆ  ਕਰ  ਸ੍ਰੀ  ਪਤਿ  ਸੁੰਦਰ  ਸ੍ਰੀ  ਪਦਮਾ  ਪਤਿ  ਏਹੈ  ॥੪॥੨੪੬॥ 

 ਕਾਮ  ਨ  ਕ੍ਰੋਧ  ਨ  ਲੋਭ  ਨ  ਮੋਹ  ਨ  ਰੋਗ  ਨ  ਸੋਗ  ਨ  ਭੋਗ  ਨ  ਭੈ  ਹੈ  ॥ 

 ਦੇਹ  ਬਿਹੀਨ  ਸਨੇਹ  ਸਭੋ  ਤਨ  ਨੇਹ  ਬਿਰਕਤ  ਅਗੇਹ  ਅਛੈ  ਹੈ  ॥ 

 ਜਾਨ  ਕੋ  ਦੇਤ  ਅਜਾਨ  ਕੋ  ਦੇਤ  ਜਮੀਨ  ਕੋ  ਦੇਤ  ਜਮਾਨ  ਕੋ  ਦੈ  ਹੈ  ॥ 

 ਕਾਹੇ  ਕੋ  ਡੋਲਤ  ਹੈ  ਤੁਮਰੀ  ਸੁਧ  ਸੁੰਦਰ  ਸ੍ਰੀ  ਪਦਮਾ  ਪਤਿ  ਲੈਹੈ  ॥੫॥੨੪੭॥ 

 ਰੋਗਨ  ਤੇ  ਅਰ  ਸੋਗਨ  ਤੇ  ਜਲ  ਜੋਗਨ  ਤੇ  ਬਹੁ  ਭਾਂਤਿ  ਬਚਾਵੈ  ॥ 

 ਸੱਤ੍ਰ  ਅਨੇਕ  ਚਲਾਵਤ  ਘਾਵ  ਤਊ  ਤਨ  ਏਕੁ  ਨ  ਲਾਗਨ  ਪਾਵੈ  ॥ 

 ਰਾਖਤ  ਹੈ  ਅਪਨੋ  ਕਰੁ  ਦੈ  ਕਰ  ਪਾਪ  ਸੰਬੂਹ  ਨ  ਭੇਟਨ  ਪਾਵੈ  ॥ 

 ਔਰ  ਕੀ  ਬਾਤ  ਕਹਾ  ਕਹ  ਤੋ  ਸੌਂ  ਸੁ  ਪੇਟ  ਹੀ  ਕੇ  ਪਟ  ਬੀਚ  ਬਚਾਵੈ  ॥੬॥੨੪੮॥ 

 ਜੱਛ  ਭੁਜੰਗ  ਸੁ  ਦਾਨਵ  ਦੇਵ  ਅਭੇਵ  ਤੁਮੈ  ਸਭ  ਹੀ  ਕਰਿ  ਧਿਆਵੈਂ  ॥ 

 ਭੂਮਿ  ਅਕਾਸ  ਪਤਾਲ  ਰਸਾਤਲ  ਜੱਛ  ਭੁਜੰਗ  ਸਭੈ  ਸਿਰ  ਨਿਆਵੈਂ  ॥ 

 ਪਾਇ  ਸਕੈ  ਨਹੀ  ਪਾਰ  ਪ੍ਰਭਾ  ਹੂ  ਕੋ  ਨੇਤ  ਹੀ  ਨੇਤਹ  ਬੇਦ  ਬਤਾਵੈਂ  ॥ 

 ਖੋਜ  ਥਕੇ  ਸਭ  ਹੀ  ਖੁਜੀਆ  ਸੁਰ  ਹਾਰ  ਪਰੇ  ਹਰਿ  ਹਾਥ  ਨ  ਆਵੈ  ॥੭॥੨੪੯॥ 

 ਨਾਰਦ  ਸੇ  ਚਤੁਰਾਨਨ  ਸੇ  ਰੁਮਨਾ  ਰਿਖ  ਸੇ  ਸਭ  ਹੂੰ  ਮਿਲਿ  ਗਾਇਓ  ॥ 

 ਬੇਦ  ਕਤੇਬ  ਨ  ਭੇਦ  ਲਖਿਓ  ਸਭ  ਹਾਰ  ਪਰੇ  ਹਰਿ  ਹਾਥਿ  ਨ  ਆਇਓ  ॥ 

 ਪਾਇ  ਸਕੈ  ਨਹੀ  ਪਾਰ  ਉਮਾਪਤਿ  ਸਿੱਧ  ਸਨਾਥ  ਸਨੰਤਨ  ਧਿਆਇਓ  ॥ 

 ਧਿਆਨ  ਧਰੋ  ਤਿਹ  ਕੋ  ਮਨ  ਮੈਂ  ਜਿਹ  ਕੋ  ਅਮਿਤੋਜਿ  ਸਭੈ  ਜਗੁ  ਛਾਇਓ  ॥੮॥੨੫੦॥ 

 ਬੇਦ  ਪੁਰਾਨ  ਕਤੇਬ  ਕੁਰਾਨ  ਅਭੇਦ  ਨ੍ਰਿਪਾਨ  ਸਭੈ  ਪਚ  ਹਾਰੇ  ॥ 

 ਭੇਦ  ਨ  ਪਾਇ  ਸਕਿਓ  ਅਨਭੇਦ  ਕੋ  ਖੇਦਤ  ਹੈ  ਅਨਛੇਦ  ਪੁਕਾਰੇ  ॥ 

 ਰਾਗ  ਨ  ਰੂਪ  ਨ  ਰੇਖ  ਨ  ਰੰਗ  ਨ  ਸਾਕ  ਨ  ਸੋਗ  ਨ  ਸੰਗਿ  ਤਿਹਾਰੇ  ॥ 

 ਆਦਿ  ਅਨਾਦਿ  ਅਗਾਧ  ਅਭੇਖ  ਅਦ੍ਵੈਖ  ਜਪਿਓ  ਤਿਨ  ਹੀ  ਕੁਲ  ਤਾਰੇ  ॥੯॥੨੫੧॥ 

 ਤੀਰਥ  ਕੋਟ  ਕੀਏ  ਇਸਨਾਨ  ਦੀਏ  ਬਹੁ  ਦਾਨ  ਮਹਾ  ਬ੍ਰਤ  ਧਾਰੇ  ॥ 

 ਦੇਸ  ਫਿਰਿਓ  ਕਰ  ਭੇਸ  ਤਪੋਧਨ  ਕੇਸ  ਧਰੇ  ਨ  ਮਿਲੇ  ਹਰਿ  ਪਿਆਰੇ  ॥ 

 ਆਸਨ  ਕੋਟ  ਕਰੇ  ਅਸਟਾਂਗ  ਧਰੇ  ਬਹੁ  ਨਿਆਸ  ਕਰੇ  ਮੁਖ  ਕਾਰੇ  ॥ 

 ਦੀਨ  ਦਇਆਲ  ਅਕਾਲ  ਭਜੇ  ਬਿਨੁ  ਅੰਤ  ਕੋ  ਅੰਤ  ਕੇ  ਧਾਮ  ਸਿਧਾਰੇ  ॥੧੦॥੨੫੨॥ 

 ਤ  ੍ਵਪ੍ਰਸਾਦਿ  ॥  ਕਬਿੱਤ  ॥ 

 ਅਤ੍ਰ  ਕੇ  ਚਲੱਯਾ  ਛਿਤ  ਛਤ੍ਰ  ਕੇ  ਧਰੱਯਾ  ਛਤ੍ਰ  ਧਾਰੀਓ  ਕੇ  ਛਲੱਯਾ  ਮਹਾ  ਸਤ੍ਰਨ  ਕੇ  ਸਾਲ  ਹੈਂ  ॥ 

 ਦਾਨ  ਕੇ  ਦਿਵੱਯਾ  ਮਹਾ  ਮਾਨ  ਕੇ  ਬਢੱਯਾ  ਅਵਸਾਨ  ਕੇ  ਦਿਵੱਯਾ  ਹੈਂ  ਕਟੱਯਾ  ਜਮ  ਜਾਲ  ਹੈਂ  ॥ 

 ਜੁੱਧ  ਕੇ  ਜਿਤੱਯਾ  ਔ  ਬਿਰੱੁਧ  ਕੇ  ਮਿਟੱਯਾ  ਮਹਾਂ  ਬੱੁਧਿ  ਕੇ  ਦਿਵੱਯਾ  ਮਹਾਂ  ਮਾਨਹੂੰ  ਕੇ  ਮਾਨ  ਹੈਂ  ॥ 

 ਗਿਆਨ  ਹੂੰ  ਕੇ  ਗਿਆਤਾ  ਮਹਾਂ  ਬੁੱਧਿਤਾ  ਕੇ  ਦਾਤਾ  ਦੇਵ  ਕਾਲ  ਹੂੰ  ਕੇ  ਕਾਲ  ਮਹਾ  ਕਾਲ  ਹੂੰ  ਕੇ  ਕਾਲ  ਹੈਂ  ॥੧॥੨੫੩॥ 

 ਪੂਰਬੀ  ਨ  ਪਾਰ  ਪਾਵੈਂ  ਹਿੰਗੁਲਾ  ਹਿਮਾਲੈ  ਧਿਆਵੈਂ  ਗੋਰ  ਗਰਦੇਜੀ  ਗੁਨ  ਗਾਵੈਂ  ਤੇਰੇ  ਨਾਮ  ਹੈਂ  ॥ 

 ਜੋਗੀ  ਜੋਗ  ਸਾਧੈ  ਪਉਨ  ਸਾਧਨਾ  ਕਿਤੇਕ  ਬਾਧੈ  ਆਰਬ  ਕੇ  ਆਰਬੀ  ਅਰਾਧੈਂ  ਤੇਰੇ  ਨਾਮ  ਹੈਂ  ॥ 

 ਫਰਾ  ਕੇ  ਫਿਰੰਗੀ  ਮਾਨੈਂ  ਕੰਧਾਰੀ  ਕੁਰੇਸੀ  ਜਾਨੈਂ  ਪਛਮ  ਕੇ  ਪੱਛਮੀ  ਪਛਾਨੈਂ  ਨਿਜ  ਕਾਮ  ਹੈਂ  ॥ 

 ਮਰਹਟਾ  ਮਘੇਲੇ  ਤੇਰੀ  ਮਨ  ਸੋਂ  ਤਪਸਿਆ  ਕਰੈ  ਦ੍ਰਿੜਵੈ  ਤਿਲੰਗੀ  ਪਹਚਾਨੇ  ਧਰਮ  ਧਾਮ  ਹੈਂ  ॥੨॥੨੫੪॥ 

 ਬੰਗ  ਕੇ  ਬੰਗਾਲੀ  ਫਿਰਹੰਗ  ਕੇ  ਫਿਰੰਗਾਵਾਲੀ  ਦਿਲੀ  ਕੇ  ਦਿਲਵਾਲੀ  ਤੇਰੀ  ਆਗਿਆ  ਮੈ  ਚਲਤ  ਹੈਂ  ॥ 

 ਰੋਹ  ਕੇ  ਰੁਹੇਲੇ  ਮਾਘ  ਦੇਸ  ਕੇ  ਮਘੇਲੇ  ਬੀਰ  ਬੰਗਸੀ  ਬੁੰਦੇਲੇ  ਪਾਪ  ਪੁੰਜ  ਕੋ  ਮਲਤ  ਹੈਂ  ॥ 

 ਗੋਖਾ  ਗੁਨ  ਗਾਵੈ  ਚੀਨ  ਮਚੀਨ  ਕੇ  ਸੀਸ  ਨ੍ਯਾਵੈ  ਤਿੱਬਤੀ  ਧਿਆਇ  ਦੋਖ  ਦੇਹ  ਕੋ  ਦਲਤ  ਹੈਂ  ॥ 

 ਜਿਨੈ  ਤੋਹਿ  ਧਿਆਇਓ  ਤਿਨੈ  ਪੂਰਨ  ਪ੍ਰਤਾਪ  ਪਾਇਓ  ਸਰਬ  ਧਨ  ਧਾਮ  ਫਲ  ਫੂਲ  ਸੋਂ  ਫਲਤ  ਹੈਂ  ॥੩॥੨੫੫॥ 

 ਦੇਵ  ਦੇਵਤਾਨ  ਕੌ  ਸੁਰੇਸ  ਦਾਨਵਾਨ  ਕੌ  ਮਹੇਸ  ਗੰਗ  ਧਾਨ  ਕੌ  ਅਭੇਸ  ਕਹੀਅਤੁ  ਹੈਂ  ॥ 

 ਰੰਗ  ਮੈ  ਰੰਗੀਨ  ਰਾਗ  ਰੂਪ  ਮੈਂ  ਪ੍ਰਬੀਨ  ਔਰ  ਕਾਹੂ  ਪੈ  ਨ  ਦੀਨ  ਸਾਧ  ਅਧੀਨ  ਕਹੀਅਤੁ  ਹੈਂ  ॥ 

 ਪਾਈਐ  ਨ  ਪਾਰ  ਤੇਜ  ਪੁੰਜ  ਮੈਂ  ਅਪਾਰ  ਸਰਬ  ਬਿਦਿਆ  ਕੇ  ਉਦਾਰ  ਹੈਂ  ਅਪਾਰ  ਕਹੀਅਤੁ  ਹੈਂ  ॥ 

 ਹਾਥੀ  ਕੀ  ਪੁਕਾਰ  ਪਲ  ਪਾਛੈ  ਪਹੁਚਤ  ਤਾਹਿ  ਚੀਟੀ  ਕੀ  ਚਿੰਘਾਰ  ਪਹਿਲੇ  ਹੀ  ਸੁਨੀਅਤੁ  ਹੈਂ  ॥੪॥੨੫੬॥ 

 ਕੇਤੇ  ਇੰਦ੍ਰ  ਦੁਆਰ  ਕੇਤੇ  ਬ੍ਰਹਮਾ  ਮੁਖ  ਚਾਰ  ਕੇਤੇ  ਕ੍ਰਿਸਨ  ਅਵਤਾਰ  ਕੇਤੇ  ਰਾਮ  ਕਹੀਅਤੁ  ਹੈਂ  ॥ 

 ਕੇਤੇ  ਸਸਿ  ਰਾਸੀ  ਕੇਤੇ  ਸੂਰਜ  ਪ੍ਰਕਾਸੀ  ਕੇਤੇ  ਮੁੰਡੀਆ  ਉਦਾਸੀ  ਜੋਗ  ਦੁਆਰ  ਕਹੀਅਤੁ  ਹੈਂ  ॥ 

 ਕੇਤੇ  ਮਹਾਦੀਨ  ਕੇਤੇ  ਬਿਆਸ  ਸੇ  ਪ੍ਰਬੀਨ  ਕੇਤੇ  ਕੁਮੇਰ  ਕੁਲੀਨ  ਕੇਤੇ  ਜਛ  ਕਹੀਅਤੁ  ਹੈਂ  ॥ 

 ਕਰਤ  ਹੈਂ  ਬਿਚਾਰ  ਪੈ  ਨ  ਪੂਰਨ  ਕੋ  ਪਾਵੈ  ਪਾਰ  ਤਾਹੀ  ਤੇ  ਅਪਾਰ  ਨਿਰਾਧਾਰ  ਲਹੀਅਤੁ  ਹੈਂ  ॥੫॥੨੫੭॥ 

 ਪੂਰਨ  ਅਵਤਾਰ  ਨਿਰਾਧਾਰ  ਹੈ  ਨ  ਪਾਰਾਵਾਰ  ਪਾਈਐ  ਨ  ਪਾਰ  ਪੈ  ਅਪਾਰ  ਕੈ  ਬਖਾਨੀਐ  ॥ 

 ਅਦ੍ਵੈ  ਅਬਿਨਾਸੀ  ਪਰਮ  ਪੂਰਨ  ਪ੍ਰਕਾਸੀ  ਮਹਾ  ਰੂਪ  ਹੂੰ  ਕੇ  ਰਾਸੀ  ਹੈਂ  ਅਨਾਸੀ  ਕੈ  ਕੈ  ਮਾਨੀਐ  ॥ 

 ਜੰਤ੍ਰ  ਹੂੰ  ਨ  ਜਾਤ  ਜਾ  ਕੀ  ਬਾਪ  ਹੂੰ  ਨ  ਮਾਇ  ਤਾ  ਕੀ  ਪੂਰਨ  ਪ੍ਰਭਾ  ਕੀ  ਸੁ  ਛਟਾ  ਕੈ  ਅਨੁਮਾਨੀਐ  ॥ 

 ਤੇਜ  ਹੂੰ  ਕੋ  ਤੰਤ੍ਰ  ਹੈਂ  ਕਿ  ਰਾਜਸੀ  ਕੋ  ਜੰਤ੍ਰ  ਹੈਂ  ਕਿ  ਮੋਹਨੀ  ਕੋ  ਮੰਤ੍ਰ  ਹੈਂ  ਨਿਜੰਤ੍ਰ  ਕੈ  ਕੈ  ਜਾਨੀਐ  ॥੬॥੨੫੮॥ 

 ਤੇਜ  ਹੂੰ  ਕੋ  ਤਰੁ  ਹੈਂ  ਕਿ  ਰਾਜਸੀ  ਕੋ  ਸਰੁ  ਹੈਂ  ਕਿ  ਸੱੁਧਤਾ  ਕੋ  ਘਰੁ  ਹੈਂ  ਕਿ  ਸਿੱਧਤਾ  ਕੀ  ਸਾਰੁ  ਹੈਂ  ॥ 

 ਕਾਮਨਾ  ਕੀ  ਖਾਨ  ਹੈਂ  ਕਿ  ਸਾਧਨਾ  ਕੀ  ਸਾਨ  ਹੈਂ  ਬਿਰਕਤਤਾ  ਕੀ  ਬਾਨ  ਹੈਂ  ਕਿ  ਬੁੱਧਿ  ਕੋ  ਉਦਾਰ  ਹੈਂ  ॥ 

 ਸੁੰਦਰ  ਸਰੂਪ  ਹੈਂ  ਕਿ  ਭੂਪਨ  ਕੋ  ਭੂਪ  ਹੈਂ  ਕਿ  ਰੂਪ  ਹੂੰ  ਕੋ  ਰੂਪ  ਹੈਂ  ਕੁਮਤਿ  ਕੋ  ਪ੍ਰਹਾਰੁ  ਹੈਂ  ॥ 

 ਦੀਨਨ  ਕੋ  ਦਾਤਾ  ਹੈਂ  ਗਨੀਮਨ  ਕੋ  ਗਾਰਕ  ਹੈਂ  ਸਾਧਨ  ਕੋ  ਰੱਛਕ  ਹੈ  ਗੁਨਨ  ਕੋ  ਪਹਾਰੁ  ਹੈਂ  ॥੭॥੨੫੯॥ 

 ਸਿੱਧ  ਕੋ  ਸਰੂਪ  ਹੈਂ  ਕਿ  ਬੁਧਿ  ਕੋ  ਬਿਭੂਤਿ  ਹੈਂ  ਕਿ  ਕ੍ਰੁਧ  ਕੋ  ਅਭੂਤ  ਹੈਂ  ਕਿ  ਅੱਛੈ  ਅਬਿਨਾਸੀ  ਹੈਂ  ॥ 

 ਕਾਮ  ਕੋ  ਕੁਨਿੰਦਾ  ਹੈਂ  ਕਿ  ਖੂਬੀ  ਕੋ  ਦਿਹੰਦਾ  ਹੈਂ  ਗਨੀਮ  ਗਰਿੰਦਾ  ਹੈਂ  ਕਿ  ਤੇਜ  ਕੋ  ਪ੍ਰਕਾਸੀ  ਹੈਂ  ॥ 

 ਕਾਲ  ਹੂੰ  ਕੋ  ਕਾਲ  ਹੈਂ  ਕਿ  ਸਤ੍ਰਨ  ਕੋ  ਸਾਲ  ਹੈਂ  ਕਿ  ਮਿਤ੍ਰਨ  ਕੋ  ਪੋਖਤ  ਹੈਂ  ਕਿ  ਬ੍ਰਿਧਤਾ  ਕੋ  ਬਾਸੀ  ਹੈਂ  ॥ 

 ਜੋਗ  ਹੂੰ  ਕੋ  ਜੰਤ੍ਰ  ਹੈਂ  ਕਿ  ਤੇਜ  ਹੂੰ  ਕੋ  ਤੰਤ੍ਰ  ਹੈਂ  ਕਿ  ਮੋਹਨੀ  ਕੋ  ਮੰਤ੍ਰ  ਹੈਂ  ਕਿ  ਪੂਰਨ  ਪ੍ਰਕਾਸੀ  ਹੈਂ  ॥੮॥੨੬੦॥ 

 ਰੂਪ  ਕੋ  ਨਿਵਾਸ  ਹੈਂ  ਕਿ  ਬੁੱਧਿ  ਕੋ  ਪ੍ਰਕਾਸ  ਹੈਂ  ਕਿ  ਸਿੱਧਤਾ  ਕੋ  ਬਾਸ  ਹੈਂ  ਕਿ  ਬੁੱਧਿ  ਹੂੰ  ਕੋ  ਘਰੁ  ਹੈਂ  ॥ 

 ਦੇਵਨ  ਕੋ  ਦੇਵ  ਹੈਂ  ਨਿਰੰਜਨ  ਅਭੇਵ  ਹੈਂ  ਅਦੇਵਨ  ਕੋ  ਦੇਵ  ਹੈਂ  ਕਿ  ਸੁੱਧਤਾ  ਕੋ  ਸਰੁ  ਹੈਂ  ॥ 

 ਜਾਨ  ਕੋ  ਬਚੱਯਾ  ਹੈਂ  ਇਮਾਨ  ਕੋ  ਦਿਵੱਯਾ  ਹੈਂ  ਜਮ  ਜਾਲ  ਕੋ  ਕੱਟਯਾ  ਹੈਂ  ਕਿ  ਕਾਮਨਾ  ਕੋ  ਕਰੁ  ਹੈਂ  ॥ 

 ਤੇਜ  ਕੋ  ਪ੍ਰਚੰਡ  ਹੈਂ  ਅਖੰਡਣ  ਕੋ  ਖੰਡ  ਹੈਂ  ਮਹੀਪਨ  ਕੋ  ਮੰਡ  ਹੈਂ  ਕਿ  ਇਸਤ੍ਰੀ  ਹੈਂ  ਨ  ਨਰੁ  ਹੈਂ  ॥੯॥੨੬੧॥ 

 ਬਿਸ੍ਵ  ਕੋ  ਭਰਨ  ਹੈਂ  ਕਿ  ਅਪਦਾ  ਕੋ  ਹਰਨ  ਹੈਂ  ਕਿ  ਸੁਖ  ਕੋ  ਕਰਨ  ਹੈਂ  ਕਿ  ਤੇਜ  ਕੋ  ਪ੍ਰਕਾਸ਼  ਹੈਂ  ॥ 

 ਪਾਈਐ  ਨ  ਪਾਰ  ਪਾਰਾਵਾਰ  ਹੂੰ  ਕੋ  ਪਾਰ  ਜਾਂ  ਕੋ  ਕੀਜਤ  ਬਿਚਾਰ  ਸੁਬਿਚਾਰ  ਕੋ  ਨਿਵਾਸ  ਹੈਂ  ॥ 

 ਹਿੰਗੁਲਾ  ਹਿਮਾਲੈ  ਗਾਵੈ  ਹਬਸੀ  ਹੱਲਬੀ  ਧਿਆਵੈ  ਪੂਰਬੀ  ਨ  ਪਾਰ  ਪਾਵੈ  ਆਸਾ  ਤੇ  ਅਨਾਸ  ਹੈਂ  ॥ 

 ਦੇਵਨ  ਕੋ  ਦੇਵ  ਮਹਾਦੇਵ  ਹੂੰ  ਕੇ  ਦੇਵ  ਹੈਂ  ਨਿਰੰਜਨ  ਅਭੇਵ  ਨਾਥ  ਅਦ੍ਵੈ  ਅਬਿਨਾਸ  ਹੈਂ  ॥੧੦॥੨੬੨॥ 

 ਅੰਜਨ  ਬਿਹੀਨ  ਹੈਂ  ਨਿਰੰਜਨ  ਪ੍ਰਬੀਨ  ਹੈਂ  ਕਿ  ਸੇਵਕ  ਅਧੀਨ  ਹੈ  ਕਟੱਯਾ  ਜਮ  ਜਾਲ  ਕੇ  ॥ 

 ਦੇਵਨ  ਕੇ  ਦੇਵ  ਮਹਾਦੇਵ  ਹੂੰ  ਕੇ  ਦੇਵਨਾਥ  ਭੂਮ  ਕੇ  ਭੁਜੱਯਾ  ਹੈ  ਮੁਹੱਯਾ  ਮਹਾ  ਬਾਲ  ਕੇ  ॥ 

 ਰਾਜਨ  ਕੇ  ਰਾਜਾ  ਮਹਾ  ਸਾਜ  ਹੂੰ  ਕੇ  ਸਾਜਾ  ਮਹਾ  ਜੋਗ  ਹੂੰ  ਕੇ  ਜੋਗ  ਹੈਂ  ਧਰੱਯਾ  ਦ੍ਰੁਮ  ਛਾਲ  ਕੇ  ॥ 

 ਕਾਮਨਾ  ਕੇ  ਕਰੁ  ਹੈਂ  ਕੁਬਿੱਧਿਤਾ  ਕੋ  ਹਰੁ  ਹੈਂ  ਕਿ  ਸਿੱਧਤਾ  ਕੇ  ਸਾਥੀ  ਹੈਂ  ਕਿ  ਕਾਲ  ਹੈਂ  ਕੁਚਾਲ  ਕੇ  ॥੧੧॥੨੬੩॥ 

 ਛੀਰ  ਕੈਸੀ  ਛੀਰਾਵਧ  ਛਾਛ  ਕੈਸੀ  ਛੱਤ੍ਰਾਨੇਰ  ਛਪਾਕਰ  ਕੈਸੀ  ਛਬਿ  ਕਾਲਇੰਦ੍ਰੀ  ਕੇ  ਕੂਲ  ਕੈ  ॥ 

 ਹੰਸਨੀ  ਸੀ  ਸੀਹਾਰੂਮ  ਹੀਰਾ  ਸੀ  ਹੁਸੈਨਾਬਾਦ  ਗੰਗਾ  ਕੈਸੀ  ਧਾਰ  ਚਲੀ  ਸਾਤੋ  ਸਿੰਧ  ਰੂਲ  ਕੈ  ॥ 

 ਪਾਰਾ  ਸੀ  ਪਲਾਊਗਢ  ਰੂਪਾ  ਕੈਸੀ  ਰਾਮਪੁਰ  ਸੋਰਾ  ਸੀ  ਸੁਰੰਗਾਬਾਦ  ਨੀਕੈ  ਰਹੀ  ਝੂਲ  ਕੈ  ॥ 

 ਚੰਪਾ  ਸੀ  ਚੰਦੇਰੀ  ਕੋਟ  ਚਾਂਦਨੀ  ਸੀ  ਚਾਂਦਾਗੜ੍ਹ  ਕੀਰਤਿ  ਤਿਹਾਰੀ  ਰਹੀ  ਮਾਲਤੀ  ਸੀ  ਫੂਲ  ਕੈ  ॥੧੨॥੨੬੪॥ 

 ਫਟਕ  ਸੀ  ਕੈਲਾਸ  ਕਮਾਂਊਗੜ੍ਹ  ਕਾਂਸੀਪੁਰ  ਸੀਸਾ  ਸੀ  ਸੁਰੰਗਾਬਾਦਿ  ਨੀਕੈ  ਸੋਹੀਅਤੁ  ਹੈ  ॥ 

 ਹਿਮਾ  ਸੀ  ਹਿਮਾਲੈਹਰ  ਹਾਰ  ਸੀ  ਹੱਲਬਾ  ਨੇਰ  ਹੰਸ  ਕੈਸੀ  ਹਾਜੀਪੁਰ  ਦੇਖੇ  ਮੋਹੀਅਤੁ  ਹੈ  ॥ 

 ਚੰਦਨ  ਸੀ  ਚੰਪਾਵਤੀ  ਚੰਦ੍ਰਮਾ  ਸੀ  ਚੰਦ੍ਰਾਗਿਰ  ਚਾਂਦਨੀ  ਸੀ  ਚਾਂਦਗੜ੍ਹ  ਜੌਨ  ਜੋਹੀਅਤੁ  ਹੈ  ॥ 

 ਗੰਗਾ  ਸਮ  ਗੰਗਧਾਰ  ਬਕਾਨ  ਸੀ  ਬਲਿੰਦਾਵਾਦ  ਕੀਰਤਿ  ਤਿਹਾਰੀ  ਕੀ  ਉਜੀਆਰੀ  ਸੋਹੀਅਤੁ  ਹੈ  ॥੧੩॥੨੬੫॥ 

 ਫਰਾ  ਸੀ  ਫਿਰੰਗੀ  ਫਰਾਸੀਸ  ਕੇ  ਦੁਰੰਗੀ  ਮਕਰਾਨ  ਕੇ  ਮ੍ਰਿਦੰਗੀ  ਤੇਰੇ  ਗੀਤ  ਗਾਈਅਤੁ  ਹੈ  ॥ 

 ਭਖਰੀ  ਕੰਧਾਰੀ  ਗੋਰ  ਗਖਰੀ  ਗਰਦੇਜਾ  ਚਾਰੀ  ਪਉਨ  ਕੇ  ਅਹਾਰੀ  ਤੇਰੋ  ਨਾਮੁ  ਧਿਆਈਅਤੁ  ਹੈ  ॥ 

 ਪੂਰਬ  ਪਲਾਊਂ  ਕਾਮ  ਰੂਪ  ਔ  ਕਮਾਊਂ  ਸਰਬ  ਠਉਰ  ਮੈ  ਬਿਰਾਜੈ  ਜਹਾਂ  ਜਹਾਂ  ਜਾਈਅਤੁ  ਹੈ  ॥ 

 ਪੂਰਨ  ਪ੍ਰਤਾਪੀ  ਜੰਤ੍ਰ  ਮੰਤ੍ਰ  ਤੇ  ਅਤਾਪੀ  ਨਾਥ  ਕੀਰਤਿ  ਤਿਹਾਰੀ  ਕੋ  ਨ  ਪਾਰ  ਪਾਈਅਤੁ  ਹੈ  ॥੧੪॥੨੬੬॥ 

 ਤ੍ਵ  ਪ੍ਰਸਾਦਿ  ॥  ਪਾਧੜੀ  ਛੰਦ  ॥ 

 ਅਦ੍ਵੈ  ਅਨਾਸ  ਆਸਨ  ਅਡੋਲ  ॥ 

 ਅਦ੍ਵੈ  ਅਨੰਤ  ਉਪਮਾ  ਅਤੋਲ  ॥ 

 ਅਛੈ  ਸਰੂਪ  ਅਬ੍ਯਕਤ  ਨਾਥ  ॥ 

 ਆਜਾਨ  ਬਾਹੁ  ਸਰਬਾ  ਪ੍ਰਮਾਥ  ॥੧॥੨੬੭॥ 

 ਜਹ  ਤਹ  ਮਹੀਪ  ਬਨ  ਤਿਨ  ਪ੍ਰਫੁਲ  ॥ 

 ਸੋਭਾ  ਬਸੰਤ  ਜਹ  ਤਹ  ਪੱ੍ਰਡੁਲ  ॥ 

 ਬਨ  ਤਨ  ਦੁਰੰਤ  ਖਗ  ਮ੍ਰਿਗ  ਮਹਾਨ  ॥ 

 ਜਹ  ਤਹ  ਪ੍ਰਫੱੁਲ  ਸੁੰਦਰ  ਸੁਜਾਨ  ॥੨॥੨੬੮॥ 

 ਫੁਲਤੰ  ਪ੍ਰਫੁੱਲ  ਲਹਿ  ਲਹਿਤ  ਮੌਰ  ॥ 

 ਸਿਰ  ਢੁਰਹਿ  ਜਾਨ  ਮਨ  ਮਥਹਿ  ਚੌਰ  ॥ 

 ਕੁਦਰਤ  ਕਮਾਲ  ਰਾਜ਼ਕ  ਰਹੀਮ  ॥ 

 ਕਰੁਣਾ  ਨਿਧਾਨ  ਕਾਮਲ  ਕਰੀਮ  ॥੩॥੨੬੯॥ 

 ਜਂਹ  ਤਂਹ  ਬਿਲੋਕ  ਤਂਹ  ਤਂਹ  ਪ੍ਰਸੋਹ  ॥ 

 ਆਜਾਨੁ  ਬਾਹੁ  ਅਮਿਤੋਜ  ਮੋਹ  ॥ 

 ਰੋਸੰ  ਬਿਰਹਤ  ਕਰਣਾ  ਨਿਧਾਨ  ॥ 

 ਜਂਹ  ਤਂਹ  ਪ੍ਰਫੁੱਲ  ਸੁੰਦਰ  ਸੁਜਾਨ  ॥੪॥੨੭੦॥ 

 ਬਨ  ਤਿਨ  ਮਹੀਪ  ਜਲ  ਥਲ  ਮਹਾਨ  ॥ 

 ਜਂਹ  ਤਂਹ  ਪ੍ਰਸੋਹ  ਕਰੁਣਾ  ਨਿਧਾਨ  ॥ 

 ਜਗਮਗਤ  ਤੇਜ  ਪੂਰਨ  ਪ੍ਰਤਾਪ  ॥ 

 ਅੰਬਰ  ਜਿਮੀਨ  ਜਿਹ  ਜਪਤ  ਜਾਪ  ॥੫॥੨੭੧॥ 

 ਸਾਤੋ  ਅਕਾਸ  ਸਾਤੋ  ਪਤਾਰ  ॥ 

 ਬਿਥਰਿਓ  ਅਦਿਸਟ  ਜਿਹ  ਕਰਮ  ਜਾਰਿ  ॥  ਉਸਤਤ  ਸੰਪੂਰਣੰ  ॥ 

Post a Comment

0 Comments
* Please Don't Spam Here. All the Comments are Reviewed by Admin.