Type Here to Get Search Results !

kirtan

ਬਾਰਹ ਮਾਹ ॥ ਸਵੈਯਾ ॥

                    ਬਾਰਹ  ਮਾਹ  ॥ ਸਵੈਯਾ  ॥ 

 ਬਾਰਹ  ਮਾਹ  ॥

 ਸਵੈਯਾ  ॥

 ਫਾਗੁਨ  ਮੈ  ਸਖੀ  ਡਾਰਿ  ਗੁਲਾਲ  ਸਭੈ  ਹਰਿ  ਸਿਉ  ਬਨ  ਬੀਚ  ਰਮੈ  ॥

 ਪਿਚਕਾਰਨ  ਲੈ  ਕਰਿ  ਗਾਵਤਿ  ਗੀਤ  ਸਭੈ  ਮਿਲਿ  ਗ੍ਵਾਰਨਿ  ਤਉਨ  ਸਮੈ  ॥

 ਅਤਿ  ਸੁੰਦਰ  ਕੁੰਜ  ਗਲੀਨ  ਕੇ  ਬੀਚ  ਕਿਧੌ  ਮਨ  ਕੇ  ਕਰਿ  ਦੂਰ  ਗਮੈ  ॥

 ਅਰੁ  ਤ੍ਯਾਗਿ  ਤਮੈ  ਸਭ  ਧਾਮਨ  ਕੀ  ਇਹ  ਸੁੰਦਰਿ  ਸ੍ਯਾਮ  ਕੀ  ਮਾਨਿ  ਤਮੈ  ॥੮੬੭॥

 ਫੂਲਿ  ਸੀ  ਗ੍ਵਾਰਨਿ  ਫੂਲਿ  ਰਹੀ  ਪਟ  ਰੰਗਨ  ਕੇ  ਫੁਨਿ  ਫੂਲ  ਲੀਏ  ॥

 ਇਕ  ਸ੍ਯਾਮ  ਸੀਗਾਰ  ਸੁ  ਗਾਵਤ  ਹੈ  ਪੁਨਿ  ਕੋਕਿਲਕਾ  ਸਮ  ਹੋਤ  ਜੀਏ  ॥

 ਰਿਤੁ  ਨਾਮਹਿ  ਸ੍ਯਾਮ  ਭਯੋ  ਸਜਨੀ  ਤਿਹ  ਤੇ  ਸਭ  ਛਾਜ  ਸੁ  ਸਾਜ  ਦੀਏ  ॥

 ਪਿਖਿ  ਜਾ  ਚਤੁਰਾਨਨ  ਚਉਕਿ  ਰਹੈ  ਜਿਹ  ਦੇਖਤ  ਹੋਤ  ਹੁਲਾਸ  ਹੀਏ  ॥੮੬੮॥

 ਏਕ  ਸਮੈ  ਰਹੈ  ਕਿੰਸੁਕ  ਫੂਲਿ  ਸਖੀ  ਤਹ  ਪਉਨ  ਬਹੈ  ਸੁਖਦਾਈ  ॥

 ਭਉਰ  ਗੁੰਜਾਰਤ  ਹੈ  ਇਤ  ਤੇ  ਉਤ  ਤੇ  ਮੁਰਲੀ  ਨੰਦ  ਲਾਲ  ਬਜਾਈ  ॥

 ਰੀਝਿ  ਰਹਿਯੋ  ਸੁਨਿ  ਕੈ  ਸੁਰ  ਮੰਡਲ  ਤਾ  ਛਬਿ  ਕੋ  ਬਰਨਿਯੋ  ਨਹੀ  ਜਾਈ  ॥

 ਤਉਨ  ਸਮੈ  ਸੁਖਦਾਇਕ  ਥੀ  ਰਿਤੁ  ਅਉਸਰ  ਯਾਹਿ  ਭਈ  ਦੁਖਦਾਈ  ॥੮੬੯॥

 ਜੇਠ  ਸਮੈ  ਸਖੀ  ਤੀਰ  ਨਦੀ  ਹਮ  ਖੇਲਤ  ਚਿਤਿ  ਹੁਲਾਸ  ਬਢਾਈ  ॥

 ਚੰਦਨ  ਸੋ  ਤਨ  ਲੀਪ  ਸਭੈ  ਸੁ  ਗੁਲਾਬਹਿ  ਸੋ  ਧਰਨੀ  ਛਿਰਕਾਈ  ॥

 ਲਾਇ  ਸੁਗੰਧ  ਭਲੀ  ਕਪਰਿਯੋ  ਪਰ  ਤਾ  ਕੀ  ਪ੍ਰਭਾ  ਬਰਨੀ  ਨਹੀ  ਜਾਈ  ॥

 ਤਉਨ  ਸਮੈ  ਸੁਖਦਾਇਕ  ਥੀ  ਇਹ  ਅਉਸਰ  ਸ੍ਯਾਮ  ਬਿਨਾ  ਦੁਖਦਾਈ  ॥੮੭੦॥

 ਪਉਨ  ਪ੍ਰਚੰਡ  ਚਲੈ  ਜਿਹ  ਅਉਸਰ  ਅਉਰ  ਬਘੂਲਨ  ਧੂਰਿ  ਉਡਾਈ  ॥

 ਧੂਪ  ਲਗੈ  ਜਿਹ  ਮਾਸ  ਬੁਰੀ  ਸੁ  ਲਗੈ  ਸੁਖਦਾਇਕ  ਸੀਤਲ  ਜਾਈ  ॥

 ਸ੍ਯਾਮ  ਕੇ  ਸੰਗ  ਸਭੈ  ਹਮ  ਖੇਲਤ  ਸੀਤਲ  ਪਾਟਕ  ਕਾਬਿ  ਛਟਾਈ  ॥

 ਤਉਨ  ਸਮੈ  ਸੁਖਦਾਇਕ  ਥੀ  ਰਿਤੁ  ਅਉਸਰ  ਯਾਹਿ  ਭਈ  ਦੁਖਦਾਈ  ॥੮੭੧॥

 ਜੋਰਿ  ਘਟਾ  ਘਟ  ਆਏ  ਜਹਾ  ਸਖੀ  ਬੂੰਦਨ  ਮੇਘ  ਭਲੀ  ਛਬਿ  ਪਾਈ  ॥

 ਬੋਲਤ  ਚਾਤ੍ਰਿਕ  ਦਾਦਰ  ਅਉ  ਘਨ  ਮੋਰਨ  ਪੈ  ਘਨਘੋਰ  ਲਗਾਈ  ॥

 ਤਾਹਿ  ਸਮੈ  ਹਮ  ਕਾਨਰ  ਕੇ  ਸੰਗਿ  ਖੇਲਤ  ਥੀ  ਅਤਿ  ਪ੍ਰੇਮ  ਬਢਾਈ  ॥

 ਤਉਨ  ਸਮੈ  ਸੁਖਦਾਇਕ  ਥੀ  ਰਿਤੁ  ਅਉਸਰ  ਯਾਹਿ  ਭਈ  ਦੁਖਦਾਈ  ॥੮੭੨॥

 ਮੇਘ  ਪਰੈ  ਕਬਹੂੰ  ਉਘਰੈ  ਸਖੀ  ਛਾਇ  ਲਗੈ  ਦ੍ਰੁਮ  ਕੀ  ਸੁਖਦਾਈ  ॥

 ਸ੍ਯਾਮ  ਕੇ  ਸੰਗਿ  ਫਿਰੈ  ਸਜਨੀ  ਰੰਗ  ਫੂਲਨ  ਕੇ  ਹਮ  ਬਸਤ੍ਰ  ਬਨਾਈ  ॥

 ਖੇਲਤ  ਕ੍ਰੀੜ  ਕਰੈ  ਰਸ  ਕੀ  ਇਹ  ਅਉਸਰ  ਕਉ  ਬਰਨਿਯੋ  ਨਹੀ  ਜਾਈ  ॥

 ਸ੍ਯਾਮ  ਸਨੈ  ਸੁਖਦਾਇਕ  ਥੀ  ਰਿਤ  ਸ੍ਯਾਮ  ਬਿਨਾ  ਅਤਿ  ਭੀ  ਦੁਖਦਾਈ  ॥੮੭੩॥

 ਮਾਸ  ਅਸੂ  ਹਮ  ਕਾਨਰ  ਕੇ  ਸੰਗਿ  ਖੇਲਤ  ਚਿਤਿ  ਹੁਲਾਸ  ਬਢਾਈ  ॥

 ਕਾਨ੍ਰਹ  ਤਹਾ  ਪੁਨਿ  ਗਾਵਤ  ਥੋ  ਅਤਿ  ਸੁੰਦਰ  ਰਾਗਨ  ਤਾਨ  ਬਸਾਈ  ॥

 ਗਾਵਤ  ਥੀ  ਹਮ  ਹੂੰ  ਸੰਗ  ਤਾਹੀ  ਕੇ  ਤਾ  ਛਬਿ  ਕੋ  ਬਰਨਿਯੋ  ਨਹੀ  ਜਾਈ  ॥

 ਤਾ  ਸੰਗ  ਮੈ  ਸੁਖਦਾਇਕ  ਥੀ  ਰਿਤੁ  ਸ੍ਯਾਮ  ਬਿਨਾ  ਅਬ  ਭੀ  ਦੁਖਦਾਈ  ॥੮੭੪॥

 ਕਾਤਿਕ  ਕੀ  ਸਖੀ  ਰਾਸਿ  ਬਿਖੈ  ਰਤਿ  ਖੇਲਤ  ਥੀ  ਹਰਿ  ਸੋ  ਚਿਤੁ  ਲਾਈ  ॥

 ਸੇਤਹਿ  ਗ੍ਵਾਰਨਿ  ਕੇ  ਪਟ  ਛਾਜਤ  ਸੇਤ  ਨਦੀ  ਤਹ  ਧਾਰ  ਬਹਾਈ  ॥

 ਭੂਖਨ  ਸੇਤਹਿ  ਗੋਪਨਿ  ਕੇ  ਅਰੁ  ਮੋਤਿਨ  ਹਾਰ  ਭਲੀ  ਛਬਿ  ਪਾਈ  ॥

 ਤਉਨ  ਸਮੈ  ਸੁਖਦਾਇਕ  ਥੀ  ਰਿਤੁ  ਅਉਸਰ  ਯਾਹਿ  ਭਈ  ਦੁਖਦਾਈ  ॥੮੭੫॥

 ਮਘ੍ਰ  ਸਮੈ  ਸਬ  ਸ੍ਯਾਮ  ਕੇ  ਸੰਗਿ  ਹੁਇ  ਖੇਲਤ  ਥੀ  ਮਨਿ  ਆਨੰਦ  ਪਾਈ  ॥

 ਸੀਤ  ਲਗੈ  ਤਬ  ਦੂਰ  ਕਰੈ  ਹਮ  ਸ੍ਯਾਮ  ਕੇ  ਅੰਗ  ਸੋ  ਅੰਗ  ਮਿਲਾਈ  ॥

 ਫੂਲ  ਚੰਬੇਲੀ  ਕੇ  ਫੂਲਿ  ਰਹੇ  ਜਹਿ  ਨੀਰ  ਘਟਿਯੋ  ਜਮਨਾ  ਜੀਅ  ਆਈ  ॥

 ਤਉਨ  ਸਮੈ  ਸੁਖਦਾਇਕ  ਥੀ  ਰਿਤੁ  ਅਉਸਰ  ਯਾਹਿ  ਭਈ  ਦੁਖਦਾਈ  ॥੮੭੬॥

 ਬੀਚ  ਸਰਦ  ਰਿਤੁ  ਕੇ  ਸਜਨੀ  ਹਮ  ਖੇਲਤ  ਸ੍ਯਾਮ  ਸੋ  ਪ੍ਰੀਤਿ  ਲਗਾਈ  ॥

 ਆਨੰਦ  ਕੈ  ਅਤਿ  ਹੀ  ਮਨ  ਮੈ  ਤਜ  ਕੈ  ਸਭ  ਹੀ  ਜੀਯ  ਕੀ  ਦੁਚਿਤਾਈ  ॥

 ਨਾਰਿ  ਸਭੈ  ਬ੍ਰਿਜ  ਕੀਨ  ਬਿਖੈ  ਮਨ  ਕੀ  ਤਜਿ  ਕੈ  ਸਭ  ਸੰਕ  ਕਨ੍ਰਹਾਈ  ॥

 ਤਾ  ਸੰਗ  ਸੋ  ਸੁਖਦਾਇਕ  ਥੀ  ਰਿਤੁ  ਸ੍ਯਾਮ  ਬਿਨਾ  ਅਬ  ਭੀ  ਦੁਖਦਾਈ  ॥੮੭੭॥

 ਮਾਘ  ਬਿਖੈ  ਮਿਲ  ਕੈ  ਹਰਿ  ਸੋ  ਹਮ  ਸੋ  ਰਸ  ਰਾਸ  ਕੀ  ਖੇਲ  ਮਚਾਈ  ॥

 ਕਾਨ੍ਰਹ  ਬਜਾਵਤ  ਥੋ  ਮੁਰਲੀ  ਤਿਹ  ਅਉਸਰ  ਕੋ  ਬਰਨਿਯੋ  ਨਹਿ  ਜਾਈ  ॥

 ਫੂਲਿ  ਰਹੇ  ਤਹਿ  ਫੂਲ  ਭਲੇ  ਪਿਖਿਯੋ  ਜਿਹ  ਰੀਝਿ  ਰਹੈ  ਸੁਰਰਾਈ  ॥

 ਤਉਨ  ਸਮੈ  ਸੁਖਦਾਇਕ  ਥੀ  ਰਿਤੁ  ਸ੍ਯਾਮ  ਬਿਨਾ  ਅਬ  ਭੀ  ਦੁਖਦਾਈ  ॥੮੭੮॥

 ਸ੍ਯਾਮ  ਚਿਤਾਰਿ  ਸਭੈ  ਤਹ  ਗ੍ਵਾਰਨਿ  ਸ੍ਯਾਮ  ਕਹੈ  ਜੁ  ਹੁਤੀ  ਬਡਭਾਗੀ  ॥

 ਤ੍ਯਾਗ  ਦਈ  ਸੁਧਿ  ਅਉਰ  ਸਭੈ  ਹਰਿ  ਬਾਤਨ  ਕੇ  ਰਸ  ਭੀਤਰ  ਪਾਗੀ  ॥

 ਏਕ  ਗਿਰੀ  ਧਰਿ  ਹ੍ਵੈ  ਬਿਸੁਧੀ  ਇਕ  ਪੈ  ਕਰੁਨਾ  ਹੀ  ਬਿਖੈ  ਅਨੁਰਾਗੀ  ॥

 ਕੈ  ਸੁਧਿ  ਸ੍ਯਾਮ  ਕੇ  ਖੇਲਨ  ਕੀ  ਮਿਲ  ਕੈ  ਸਭ  ਗ੍ਵਾਰਨਿ  ਰੋਵਨ  ਲਾਗੀ  ॥੮੭੯॥

Post a Comment

0 Comments
* Please Don't Spam Here. All the Comments are Reviewed by Admin.