Type Here to Get Search Results !

kirtan

ਬਾਰਹ ਮਾਹਾ ਮਾਂਝ


                        ਬਾਰਹ  ਮਾਹਾ  ਮਾਂਝ 

 ਬਾਰਹ  ਮਾਹਾ  ਮਾਂਝ  ਮਹਲਾ  ੫  ਘਰੁ  ੪

 ੴ  ਸਤਿਗੁਰ  ਪ੍ਰਸਾਦਿ  ॥

 ਕਿਰਤਿ  ਕਰਮ  ਕੇ  ਵੀਛੁੜੇ  ਕਰਿ  ਕਿਰਪਾ  ਮੇਲਹੁ  ਰਾਮ  ॥

 ਚਾਰਿ  ਕੁੰਟ  ਦਹ  ਦਿਸ  ਭ੍ਰਮੇ  ਥਕਿ  ਆਏ  ਪ੍ਰਭ  ਕੀ  ਸਾਮ  ॥

 ਧੇਨੁ  ਦੁਧੈ  ਤੇ  ਬਾਹਰੀ  ਕਿਤੈ  ਨ  ਆਵੈ  ਕਾਮ  ॥

 ਜਲ  ਬਿਨੁ  ਸਾਖ  ਕੁਮਲਾਵਤੀ  ਉਪਜਹਿ  ਨਾਹੀ  ਦਾਮ  ॥

 ਹਰਿ  ਨਾਹ  ਨ  ਮਿਲੀਐ  ਸਾਜਨੈ  ਕਤ  ਪਾਈਐ  ਬਿਸਰਾਮ  ॥

 ਜਿਤੁ  ਘਰਿ  ਹਰਿ  ਕੰਤੁ  ਨ  ਪ੍ਰਗਟਈ  ਭਠਿ  ਨਗਰ  ਸੇ  ਗ੍ਰਾਮ  ॥

 ਸ੍ਰਬ  ਸੀਗਾਰ  ਤੰਬੋਲ  ਰਸ  ਸਣੁ  ਦੇਹੀ  ਸਭ  ਖਾਮ  ॥

 ਪ੍ਰਭ  ਸੁਆਮੀ  ਕੰਤ  ਵਿਹੂਣੀਆ  ਮੀਤ  ਸਜਣ  ਸਭਿ  ਜਾਮ  ॥

 ਨਾਨਕ  ਕੀ  ਬੇਨੰਤੀਆ  ਕਰਿ  ਕਿਰਪਾ  ਦੀਜੈ  ਨਾਮੁ  ॥

 ਹਰਿ  ਮੇਲਹੁ  ਸੁਆਮੀ  ਸੰਗਿ  ਪ੍ਰਭ  ਜਿਸ  ਕਾ  ਨਿਹਚਲ  ਧਾਮ  ॥੧॥

 ਚੇਤਿ  ਗੋਵਿੰਦੁ  ਅਰਾਧੀਐ  ਹੋਵੈ  ਅਨੰਦੁ  ਘਣਾ  ॥

 ਸੰਤ  ਜਨਾ  ਮਿਲਿ  ਪਾਈਐ  ਰਸਨਾ  ਨਾਮੁ  ਭਣਾ  ॥

 ਜਿਨਿ  ਪਾਇਆ  ਪ੍ਰਭੁ  ਆਪਣਾ  ਆਏ  ਤਿਸਹਿ  ਗਣਾ  ॥

 ਇਕੁ  ਖਿਨੁ  ਤਿਸੁ  ਬਿਨੁ  ਜੀਵਣਾ  ਬਿਰਥਾ  ਜਨਮੁ  ਜਣਾ  ॥

 ਜਲਿ  ਥਲਿ  ਮਹੀਅਲਿ  ਪੂਰਿਆ  ਰਵਿਆ  ਵਿਚਿ  ਵਣਾ  ॥

 ਸੋ  ਪ੍ਰਭੁ  ਚਿਤਿ  ਨ  ਆਵਈ  ਕਿਤੜਾ  ਦੁਖੁ  ਗਣਾ  ॥

 ਜਿਨੀ  ਰਾਵਿਆ  ਸੋ  ਪ੍ਰਭੂ  ਤਿੰਨਾ  ਭਾਗੁ  ਮਣਾ  ॥

 ਹਰਿ  ਦਰਸਨ  ਕੰਉ  ਮਨੁ  ਲੋਚਦਾ  ਨਾਨਕ  ਪਿਆਸ  ਮਨਾ  ॥

 ਚੇਤਿ  ਮਿਲਾਏ  ਸੋ  ਪ੍ਰਭੂ  ਤਿਸ  ਕੈ  ਪਾਇ  ਲਗਾ  ॥੨॥

 ਵੈਸਾਖਿ  ਧੀਰਨਿ  ਕਿਉ  ਵਾਢੀਆ  ਜਿਨਾ  ਪ੍ਰੇਮ  ਬਿਛੋਹੁ  ॥

 ਹਰਿ  ਸਾਜਨੁ  ਪੁਰਖੁ  ਵਿਸਾਰਿ  ਕੈ  ਲਗੀ  ਮਾਇਆ  ਧੋਹੁ  ॥

 ਪੁਤ੍ਰ  ਕਲਤ੍ਰ  ਨ  ਸੰਗਿ  ਧਨਾ  ਹਰਿ  ਅਵਿਨਾਸੀ  ਓਹੁ  ॥

 ਪਲਚਿ  ਪਲਚਿ  ਸਗਲੀ  ਮੁਈ  ਝੂਠੈ  ਧੰਧੈ  ਮੋਹੁ  ॥

 ਇਕਸੁ  ਹਰਿ  ਕੇ  ਨਾਮ  ਬਿਨੁ  ਅਗੈ  ਲਈਅਹਿ  ਖੋਹਿ  ॥

 ਦਯੁ  ਵਿਸਾਰਿ  ਵਿਗੁਚਣਾ  ਪ੍ਰਭ  ਬਿਨੁ  ਅਵਰੁ  ਨ  ਕੋਇ  ॥

 ਪ੍ਰੀਤਮ  ਚਰਣੀ  ਜੋ  ਲਗੇ  ਤਿਨ  ਕੀ  ਨਿਰਮਲ  ਸੋਇ  ॥

 ਨਾਨਕ  ਕੀ  ਪ੍ਰਭ  ਬੇਨਤੀ  ਪ੍ਰਭ  ਮਿਲਹੁ  ਪਰਾਪਤਿ  ਹੋਇ  ॥

 ਵੈਸਾਖੁ  ਸੁਹਾਵਾ  ਤਾਂ  ਲਗੈ  ਜਾ  ਸੰਤੁ  ਭੇਟੈ  ਹਰਿ  ਸੋਇ  ॥੩॥

 ਹਰਿ  ਜੇਠਿ  ਜੁੜੰਦਾ  ਲੋੜੀਐ  ਜਿਸੁ  ਅਗੈ  ਸਭਿ  ਨਿਵੰਨਿ  ॥

 ਹਰਿ  ਸਜਣ  ਦਾਵਣਿ  ਲਗਿਆ  ਕਿਸੈ  ਨ  ਦੇਈ  ਬੰਨਿ  ॥

 ਮਾਣਕ  ਮੋਤੀ  ਨਾਮੁ  ਪ੍ਰਭ  ਉਨ  ਲਗੈ  ਨਾਹੀ  ਸੰਨਿ  ॥

 ਰੰਗ  ਸਭੇ  ਨਾਰਾਇਣੈ  ਜੇਤੇ  ਮਨਿ  ਭਾਵੰਨਿ  ॥

 ਜੋ  ਹਰਿ  ਲੋੜੇ  ਸੋ  ਕਰੇ  ਸੋਈ  ਜੀਅ  ਕਰੰਨਿ  ॥

 ਜੋ  ਪ੍ਰਭਿ  ਕੀਤੇ  ਆਪਣੇ  ਸੇਈ  ਕਹੀਅਹਿ  ਧੰਨਿ  ॥

 ਆਪਣ  ਲੀਆ  ਜੇ  ਮਿਲੈ  ਵਿਛੁੜਿ  ਕਿਉ  ਰੋਵੰਨਿ  ॥

 ਸਾਧੂ  ਸੰਗੁ  ਪਰਾਪਤੇ  ਨਾਨਕ  ਰੰਗ  ਮਾਣੰਨਿ  ॥

 ਹਰਿ  ਜੇਠੁ  ਰੰਗੀਲਾ  ਤਿਸੁ  ਧਣੀ  ਜਿਸ  ਕੈ  ਭਾਗੁ  ਮਥੰਨਿ  ॥੪॥

 ਆਸਾੜੁ  ਤਪੰਦਾ  ਤਿਸੁ  ਲਗੈ  ਹਰਿ  ਨਾਹੁ  ਨ  ਜਿੰਨਾ  ਪਾਸਿ  ॥

 ਜਗਜੀਵਨ  ਪੁਰਖੁ  ਤਿਆਗਿ  ਕੈ  ਮਾਣਸ  ਸੰਦੀ  ਆਸ  ॥

 ਦੁਯੈ  ਭਾਇ  ਵਿਗੁਚੀਐ  ਗਲਿ  ਪਈਸੁ  ਜਮ  ਕੀ  ਫਾਸ  ॥

 ਜੇਹਾ  ਬੀਜੈ  ਸੋ  ਲੁਣੈ  ਮਥੈ  ਜੋ  ਲਿਖਿਆਸੁ  ॥

 ਰੈਣਿ  ਵਿਹਾਣੀ  ਪਛੁਤਾਣੀ  ਉਠਿ  ਚਲੀ  ਗਈ  ਨਿਰਾਸ  ॥

 ਜਿਨ  ਕੌ  ਸਾਧੂ  ਭੇਟੀਐ  ਸੋ  ਦਰਗਹ  ਹੋਇ  ਖਲਾਸੁ  ॥

 ਕਰਿ  ਕਿਰਪਾ  ਪ੍ਰਭ  ਆਪਣੀ  ਤੇਰੇ  ਦਰਸਨ  ਹੋਇ  ਪਿਆਸ  ॥

 ਪ੍ਰਭ  ਤੁਧੁ  ਬਿਨੁ  ਦੂਜਾ  ਕੋ  ਨਹੀ  ਨਾਨਕ  ਕੀ  ਅਰਦਾਸਿ  ॥

 ਆਸਾੜੁ  ਸੁਹੰਦਾ  ਤਿਸੁ  ਲਗੈ  ਜਿਸੁ  ਮਨਿ  ਹਰਿ  ਚਰਣ  ਨਿਵਾਸ  ॥੫॥

 ਸਾਵਣਿ  ਸਰਸੀ  ਕਾਮਣੀ  ਚਰਨ  ਕਮਲ  ਸਿਉ  ਪਿਆਰੁ  ॥

 ਮਨੁ  ਤਨੁ  ਰਤਾ  ਸਚ  ਰੰਗਿ  ਇਕੋ  ਨਾਮੁ  ਅਧਾਰੁ  ॥

 ਬਿਖਿਆ  ਰੰਗ  ਕੂੜਾਵਿਆ  ਦਿਸਨਿ  ਸਭੇ  ਛਾਰੁ  ॥

 ਹਰਿ  ਅੰਮ੍ਰਿਤ  ਬੂੰਦ  ਸੁਹਾਵਣੀ  ਮਿਲਿ  ਸਾਧੂ  ਪੀਵਣਹਾਰੁ  ॥

 ਵਣੁ  ਤਿਣੁ  ਪ੍ਰਭ  ਸੰਗਿ  ਮਉਲਿਆ  ਸੰਮ੍ਰਥ  ਪੁਰਖ  ਅਪਾਰੁ  ॥

 ਹਰਿ  ਮਿਲਣੈ  ਨੋ  ਮਨੁ  ਲੋਚਦਾ  ਕਰਮਿ  ਮਿਲਾਵਣਹਾਰੁ  ॥

 ਜਿਨੀ  ਸਖੀਏ  ਪ੍ਰਭੁ  ਪਾਇਆ  ਹੰਉ  ਤਿਨ  ਕੈ  ਸਦ  ਬਲਿਹਾਰ  ॥

 ਨਾਨਕ  ਹਰਿ  ਜੀ  ਮਇਆ  ਕਰਿ  ਸਬਦਿ  ਸਵਾਰਣਹਾਰੁ  ॥

 ਸਾਵਣੁ  ਤਿਨਾ  ਸੁਹਾਗਣੀ  ਜਿਨ  ਰਾਮ  ਨਾਮੁ  ਉਰਿ  ਹਾਰੁ  ॥੬॥

 ਭਾਦੁਇ  ਭਰਮਿ  ਭੁਲਾਣੀਆ  ਦੂਜੈ  ਲਗਾ  ਹੇਤੁ  ॥

 ਲਖ  ਸੀਗਾਰ  ਬਣਾਇਆ  ਕਾਰਜਿ  ਨਾਹੀ  ਕੇਤੁ  ॥

 ਜਿਤੁ  ਦਿਨਿ  ਦੇਹ  ਬਿਨਸਸੀ  ਤਿਤੁ  ਵੇਲੈ  ਕਹਸਨਿ  ਪ੍ਰੇਤੁ  ॥

 ਪਕੜਿ  ਚਲਾਇਨਿ  ਦੂਤ  ਜਮ  ਕਿਸੈ  ਨ  ਦੇਨੀ  ਭੇਤੁ  ॥

 ਛਡਿ  ਖੜੋਤੇ  ਖਿਨੈ  ਮਾਹਿ  ਜਿਨ  ਸਿਉ  ਲਗਾ  ਹੇਤੁ  ॥

 ਹਥ  ਮਰੋੜੈ  ਤਨੁ  ਕਪੇ  ਸਿਆਹਹੁ  ਹੋਆ  ਸੇਤੁ  ॥

 ਜੇਹਾ  ਬੀਜੈ  ਸੋ  ਲੁਣੈ  ਕਰਮਾ  ਸੰਦੜਾ  ਖੇਤੁ  ॥

 ਨਾਨਕ  ਪ੍ਰਭ  ਸਰਣਾਗਤੀ  ਚਰਣ  ਬੋਹਿਥ  ਪ੍ਰਭ  ਦੇਤੁ  ॥

 ਸੇ  ਭਾਦੁਇ  ਨਰਕਿ  ਨ  ਪਾਈਅਹਿ  ਗੁਰੁ  ਰਖਣ  ਵਾਲਾ  ਹੇਤੁ  ॥੭॥

 ਅਸੁਨਿ  ਪ੍ਰੇਮ  ਉਮਾਹੜਾ  ਕਿਉ  ਮਿਲੀਐ  ਹਰਿ  ਜਾਇ  ॥

 ਮਨਿ  ਤਨਿ  ਪਿਆਸ  ਦਰਸਨ  ਘਣੀ  ਕੋਈ  ਆਣਿ  ਮਿਲਾਵੈ  ਮਾਇ  ॥

 ਸੰਤ  ਸਹਾਈ  ਪ੍ਰੇਮ  ਕੇ  ਹਉ  ਤਿਨ  ਕੈ  ਲਾਗਾ  ਪਾਇ  ॥

 ਵਿਣੁ  ਪ੍ਰਭ  ਕਿਉ  ਸੁਖੁ  ਪਾਈਐ  ਦੂਜੀ  ਨਾਹੀ  ਜਾਇ  ॥

 ਜਿੰਨ੍ਹੀ  ਚਾਖਿਆ  ਪ੍ਰੇਮ  ਰਸੁ  ਸੇ  ਤ੍ਰਿਪਤਿ  ਰਹੇ  ਆਘਾਇ  ॥

 ਆਪੁ  ਤਿਆਗਿ  ਬਿਨਤੀ  ਕਰਹਿ  ਲੇਹੁ  ਪ੍ਰਭੂ  ਲੜਿ  ਲਾਇ  ॥

 ਜੋ  ਹਰਿ  ਕੰਤਿ  ਮਿਲਾਈਆ  ਸਿ  ਵਿਛੁੜਿ  ਕਤਹਿ  ਨ  ਜਾਇ  ॥

 ਪ੍ਰਭ  ਵਿਣੁ  ਦੂਜਾ  ਕੋ  ਨਹੀ  ਨਾਨਕ  ਹਰਿ  ਸਰਣਾਇ  ॥

 ਅਸੂ  ਸੁਖੀ  ਵਸੰਦੀਆ  ਜਿਨਾ  ਮਇਆ  ਹਰਿ  ਰਾਇ  ॥੮॥

 ਕਤਿਕਿ  ਕਰਮ  ਕਮਾਵਣੇ  ਦੋਸੁ  ਨ  ਕਾਹੂ  ਜੋਗੁ  ॥

 ਪਰਮੇਸਰ  ਤੇ  ਭੁਲਿਆਂ  ਵਿਆਪਨਿ  ਸਭੇ  ਰੋਗ  ॥

 ਵੇਮੁਖ  ਹੋਏ  ਰਾਮ  ਤੇ  ਲਗਨਿ  ਜਨਮ  ਵਿਜੋਗ  ॥

 ਖਿਨ  ਮਹਿ  ਕਉੜੇ  ਹੋਇ  ਗਏ  ਜਿਤੜੇ  ਮਾਇਆ  ਭੋਗ  ॥

 ਵਿਚੁ  ਨ  ਕੋਈ  ਕਰਿ  ਸਕੈ  ਕਿਸ  ਥੈ  ਰੋਵਹਿ  ਰੋਜ  ॥

 ਕੀਤਾ  ਕਿਛੂ  ਨ  ਹੋਵਈ  ਲਿਖਿਆ  ਧੁਰਿ  ਸੰਜੋਗ  ॥

 ਵਡਭਾਗੀ  ਮੇਰਾ  ਪ੍ਰਭੁ  ਮਿਲੈ  ਤਾਂ  ਉਤਰਹਿ  ਸਭਿ  ਬਿਓਗ  ॥

 ਨਾਨਕ  ਕਉ  ਪ੍ਰਭ  ਰਾਖਿ  ਲੇਹਿ  ਮੇਰੇ  ਸਾਹਿਬ  ਬੰਦੀ  ਮੋਚ  ॥

 ਕਤਿਕ  ਹੋਵੈ  ਸਾਧਸੰਗੁ  ਬਿਨਸਹਿ  ਸਭੇ  ਸੋਚ  ॥੯॥

 ਮੰਘਿਰਿ  ਮਾਹਿ  ਸੋਹੰਦੀਆ  ਹਰਿ  ਪਿਰ  ਸੰਗਿ  ਬੈਠੜੀਆਹ  ॥

 ਤਿਨ  ਕੀ  ਸੋਭਾ  ਕਿਆ  ਗਣੀ  ਜਿ  ਸਾਹਿਬਿ  ਮੇਲੜੀਆਹ  ॥

 ਤਨੁ  ਮਨੁ  ਮਉਲਿਆ  ਰਾਮ  ਸਿਉ  ਸੰਗਿ  ਸਾਧ  ਸਹੇਲੜੀਆਹ  ॥

 ਸਾਧ  ਜਨਾ  ਤੇ  ਬਾਹਰੀ  ਸੇ  ਰਹਨਿ  ਇਕੇਲੜੀਆਹ  ॥

 ਤਿਨ  ਦੁਖੁ  ਨ  ਕਬਹੂ  ਉਤਰੈ  ਸੇ  ਜਮ  ਕੈ  ਵਸਿ  ਪੜੀਆਹ  ॥

 ਜਿਨੀ  ਰਾਵਿਆ  ਪ੍ਰਭੁ  ਆਪਣਾ  ਸੇ  ਦਿਸਨਿ  ਨਿਤ  ਖੜੀਆਹ  ॥

 ਰਤਨ  ਜਵੇਹਰ  ਲਾਲ  ਹਰਿ  ਕੰਠਿ  ਤਿਨਾ  ਜੜੀਆਹ  ॥

 ਨਾਨਕ  ਬਾਂਛੈ  ਧੂੜਿ  ਤਿਨ  ਪ੍ਰਭ  ਸਰਣੀ  ਦਰਿ  ਪੜੀਆਹ  ॥

 ਮੰਘਿਰਿ  ਪ੍ਰਭੁ  ਆਰਾਧਣਾ  ਬਹੁੜਿ  ਨ  ਜਨਮੜੀਆਹ  ॥੧੦॥

 ਪੋਖਿ  ਤੁਖਾਰੁ  ਨ  ਵਿਆਪਈ  ਕੰਠਿ  ਮਿਲਿਆ  ਹਰਿ  ਨਾਹੁ  ॥

 ਮਨੁ  ਬੇਧਿਆ  ਚਰਨਾਰਬਿੰਦ  ਦਰਸਨਿ  ਲਗੜਾ  ਸਾਹੁ  ॥

 ਓਟ  ਗੋਵਿੰਦ  ਗੋਪਾਲ  ਰਾਇ  ਸੇਵਾ  ਸੁਆਮੀ  ਲਾਹੁ  ॥

 ਬਿਖਿਆ  ਪੋਹਿ  ਨ  ਸਕਈ  ਮਿਲਿ  ਸਾਧੂ  ਗੁਣ  ਗਾਹੁ  ॥

 ਜਹ  ਤੇ  ਉਪਜੀ  ਤਹ  ਮਿਲੀ  ਸਚੀ  ਪ੍ਰੀਤਿ  ਸਮਾਹੁ  ॥

 ਕਰੁ  ਗਹਿ  ਲੀਨੀ  ਪਾਰਬ੍ਰਹਮਿ  ਬਹੁੜਿ  ਨ  ਵਿਛੁੜੀਆਹੁ  ॥

 ਬਾਰਿ  ਜਾਉ  ਲਖ  ਬੇਰੀਆ  ਹਰਿ  ਸਜਣੁ  ਅਗਮ  ਅਗਾਹੁ  ॥

 ਸਰਮ  ਪਈ  ਨਾਰਾਇਣੈ  ਨਾਨਕ  ਦਰਿ  ਪਈਆਹੁ  ॥

 ਪੋਖੁ  ਸੋੁਹੰਦਾ  ਸਰਬ  ਸੁਖ  ਜਿਸੁ  ਬਖਸੇ  ਵੇਪਰਵਾਹੁ  ॥੧੧॥

 ਮਾਘਿ  ਮਜਨੁ  ਸੰਗਿ  ਸਾਧੂਆ  ਧੂੜੀ  ਕਰਿ  ਇਸਨਾਨੁ  ॥

 ਹਰਿ  ਕਾ  ਨਾਮੁ  ਧਿਆਇ  ਸੁਣਿ  ਸਭਨਾ  ਨੋ  ਕਰਿ  ਦਾਨੁ  ॥

 ਜਨਮ  ਕਰਮ  ਮਲੁ  ਉਤਰੈ  ਮਨ  ਤੇ  ਜਾਇ  ਗੁਮਾਨੁ  ॥

 ਕਾਮਿ  ਕਰੋਧਿ  ਨ  ਮੋਹੀਐ  ਬਿਨਸੈ  ਲੋਭੁ  ਸੁਆਨੁ  ॥

 ਸਚੈ  ਮਾਰਗਿ  ਚਲਦਿਆ  ਉਸਤਤਿ  ਕਰੇ  ਜਹਾਨੁ  ॥

 ਅਠਸਠਿ  ਤੀਰਥ  ਸਗਲ  ਪੁੰਨ  ਜੀਅ  ਦਇਆ  ਪਰਵਾਨੁ  ॥

 ਜਿਸ  ਨੋ  ਦੇਵੈ  ਦਇਆ  ਕਰਿ  ਸੋਈ  ਪੁਰਖੁ  ਸੁਜਾਨੁ  ॥

 ਜਿਨਾ  ਮਿਲਿਆ  ਪ੍ਰਭੁ  ਆਪਣਾ  ਨਾਨਕ  ਤਿਨ  ਕੁਰਬਾਨੁ  ॥

 ਮਾਘਿ  ਸੁਚੇ  ਸੇ  ਕਾਂਢੀਅਹਿ  ਜਿਨ  ਪੂਰਾ  ਗੁਰੁ  ਮਿਹਰਵਾਨੁ  ॥੧੨॥

 ਫਲਗੁਣਿ  ਅਨੰਦ  ਉਪਾਰਜਨਾ  ਹਰਿ  ਸਜਣ  ਪ੍ਰਗਟੇ  ਆਇ  ॥

 ਸੰਤ  ਸਹਾਈ  ਰਾਮ  ਕੇ  ਕਰਿ  ਕਿਰਪਾ  ਦੀਆ  ਮਿਲਾਇ  ॥

 ਸੇਜ  ਸੁਹਾਵੀ  ਸਰਬ  ਸੁਖ  ਹੁਣਿ  ਦੁਖਾ  ਨਾਹੀ  ਜਾਇ  ॥

 ਇਛ  ਪੁਨੀ  ਵਡਭਾਗਣੀ  ਵਰੁ  ਪਾਇਆ  ਹਰਿ  ਰਾਇ  ॥

 ਮਿਲਿ  ਸਹੀਆ  ਮੰਗਲੁ  ਗਾਵਹੀ  ਗੀਤ  ਗੋਵਿੰਦ  ਅਲਾਇ  ॥

 ਹਰਿ  ਜੇਹਾ  ਅਵਰੁ  ਨ  ਦਿਸਈ  ਕੋਈ  ਦੂਜਾ  ਲਵੈ  ਨ  ਲਾਇ  ॥

 ਹਲਤੁ  ਪਲਤੁ  ਸਵਾਰਿਓਨੁ  ਨਿਹਚਲ  ਦਿਤੀਅਨੁ  ਜਾਇ  ॥

 ਸੰਸਾਰ  ਸਾਗਰ  ਤੇ  ਰਖਿਅਨੁ  ਬਹੁੜਿ  ਨ  ਜਨਮੈ  ਧਾਇ  ॥

 ਜਿਹਵਾ  ਏਕ  ਅਨੇਕ  ਗੁਣ  ਤਰੇ  ਨਾਨਕ  ਚਰਣੀ  ਪਾਇ  ॥

 ਫਲਗੁਣਿ  ਨਿਤ  ਸਲਾਹੀਐ  ਜਿਸ  ਨੋ  ਤਿਲੁ  ਨ  ਤਮਾਇ  ॥੧੩॥

 ਜਿਨਿ  ਜਿਨਿ  ਨਾਮੁ  ਧਿਆਇਆ  ਤਿਨ  ਕੇ  ਕਾਜ  ਸਰੇ  ॥

 ਹਰਿ  ਗੁਰੁ  ਪੂਰਾ  ਆਰਾਧਿਆ  ਦਰਗਹ  ਸਚਿ  ਖਰੇ  ॥

 ਸਰਬ  ਸੁਖਾ  ਨਿਧਿ  ਚਰਣ  ਹਰਿ  ਭਉਜਲੁ  ਬਿਖਮੁ  ਤਰੇ  ॥

 ਪ੍ਰੇਮ  ਭਗਤਿ  ਤਿਨ  ਪਾਈਆ  ਬਿਖਿਆ  ਨਾਹਿ  ਜਰੇ  ॥

 ਕੂੜ  ਗਏ  ਦੁਬਿਧਾ  ਨਸੀ  ਪੂਰਨ  ਸਚਿ  ਭਰੇ  ॥

 ਪਾਰਬ੍ਰਹਮੁ  ਪ੍ਰਭੁ  ਸੇਵਦੇ  ਮਨ  ਅੰਦਰਿ  ਏਕੁ  ਧਰੇ  ॥

 ਮਾਹ  ਦਿਵਸ  ਮੂਰਤ  ਭਲੇ  ਜਿਸ  ਕਉ  ਨਦਰਿ  ਕਰੇ  ॥

 ਨਾਨਕੁ  ਮੰਗੈ  ਦਰਸ  ਦਾਨੁ  ਕਿਰਪਾ  ਕਰਹੁ  ਹਰੇ  ॥੧੪॥੧॥

Post a Comment

0 Comments
* Please Don't Spam Here. All the Comments are Reviewed by Admin.