ਸ੍ਰੀ ਭਗਉਤੀ ਅਸਤੋਤ੍ਰ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹੈਂ ॥ਸ੍ਰੀ ਭਗਉਤੀ ਜੀ ਸਹਾਇ ॥
ਅਸਤੋਤ੍ਰ ਸ੍ਰੀ ਭਗਉਤੀ ਜੀ ਕਾ
ਪਾਤਿਸ਼ਾਹੀ ੧੦ ॥
ਨਮੋ ਸ੍ਰੀ ਭਗੌਤੀ ਬਢੇਲੀ ਸਰੋਹੀ ॥
ਕਰੇਂ ਏਕ ਤੇ ਦ੍ਵੈ ਸੁਭਟ ਹਾਥ ਸੋਹੀ ॥
ਨਮੋ ਲੋਹ ਕੀ ਪੁਤ੍ਰਿਕਾ ਝਲ ਝਲੰਤੀ ॥
ਨਮੋ ਜੀਭ ਜ੍ਵਾਲਾਮੁਖੀ ਜਯੋ ਬਲੰਤੀ ॥
ਮਹਾਂ ਪਾਨ ਕੀ ਬਾਨ ਗੰਗਾ ਤਰੰਗੀ ॥
ਭਿਰੇ ਸਾਮੁਹੇ ਮੋਖ ਦਾਤੀ ਅਭੰਗੀ ॥
ਨਮੋ ਤੇਗ ਤਰਵਾਰ ਸ੍ਰੀ ਖੱਗ ਖੰਡਾ ॥
ਮਹਾਂ ਰੁਦ੍ਰ ਰੂਪਾ ਬਿਰੂਪਾ ਪ੍ਰਚੰਡਾ ॥
ਮਹਾਂ ਤੇਜ ਖੰਡਾ ਦੁਖੰਡਾ ਦੁਧਾਰਾ ॥
ਸਭੇ ਸ਼ਤ੍ਰ ਬਨ ਕੋ ਮਹਾਂ ਭੀਮ ਆਰਾ ॥
ਮਹਾਂ ਕਾਲਿਕਾ ਕਾਲ ਕੋ ਕਾਲ ਹੰਤੀ ॥
ਮਹਾਂ ਅਸਤ੍ਰ ਤੂਹੀ ਤੂਹੀ ਸ਼ਤ੍ਰ ਹੰਤੀ ॥
ਮਹਾਂ ਕਾਲ ਕੀ ਲਾਟ ਵਿਕਰਾਲ ਭੀਮੰ ॥
ਬਹੀ ਤੱਛ ਮੁੱਛੰ ਕਰੇ ਸਤ੍ਰ ਕੀਮੰ ॥
ਮਹਾਂ ਤੇਜ ਕੀ ਤੇਜਤਾ ਤੇਜ ਵੰਤੀ ॥
ਪ੍ਰਜਾ ਖੰਡਨੀ ਦੰਡਨੀ ਸਤ੍ਰ ਹੰਤੀ ॥
ਮਹਾਂ ਵੀਰ ਵਿਦਯਾ ਮਹਾਂ ਭੀਮ ਰੂਪੰ ॥
ਮਹਾਂ ਭੀਰ ਮੈ ਧੀਰ ਦਾਤੀ ਸਰੂਪੰ ॥
ਤੁਹੀ ਸੈਫ ਪੱਟਾ ਮਹਾਂ ਕਾਲ ਕਾਤੀ ॥
ਅਨੁਗ ਆਪਣੇ ਕੋ ਅਭੈ ਦਾਨ ਦਾਤੀ ॥
ਜੋਉੂ ਮਯਾਨ ਤੇ ਵੀਰ ਤੋ ਕੋ ਸੜੱਕੈ ॥
ਪਰਲੈ ਕਾਲ ਕੇ ਸਿੰਧੁ ਬੱਕੈ ਕੜੱਕੈ ॥
ਧਸੈ ਖੇਤ ਮੇਂ ਹਾਥ ਲੈ ਤੋਹਿ ਸੂਰੇ ॥
ਭਿਰੇ ਸਾਮੁਹੇ ਸਿੱਧ ਸਾਵੰਤ ਪੂਰੇ ॥
ਸਮਰ ਸਾਮੁਹੇ ਸੀਸ ਤੋ ਪੈ ਚੜ੍ਹਾਵੈ ॥
ਮਹਾਂ ਭੂਪ ਹ੍ਵੈ ਔਤਰੈ ਰਾਜ ਪਾਵੈ ॥
ਮਹਾਂ ਭਾਵ ਸੋਂ ਜੋ ਕਰੈ ਤੋਰ ਪੂਜੰ ॥
ਸਮਰ ਜੀਤ ਕੈ ਸੂਰ ਹ੍ਵੈ ਹੈ ਅਦੂਜੰ ॥
ਤੁਮੈ ਪੂਜਹੈਂ ਬੀਰ ਬਾਨੈਤ ਛਤ੍ਰੀ ॥
ਮਹਾਂ ਖੜਗਧਾਰੀ ਮਹਾਂ ਤੇਜ ਅਤ੍ਰੀ ॥
ਪੜ੍ਹੈ ਪ੍ਰੀਤਿ ਸੋ ਪ੍ਰਾਤ ਅਸਤ੍ਰੋਤ ਯਾ ਕੋ ॥
ਕਰੈ ਰੁਦ੍ਰ ਕਾਲੀ ਨਮਸਕਾਰ ਤਾ ਕੋ ॥
ਰੁਧਰ ਮੱਜਨੀ ਬਿੰਜਨੀ ਹੈ ਸਗੌਤੀ ॥
ਸਦਾ ਜੈ ਸਦਾ ਜੈ ਸਦਾ ਜੈ ਭਗੌਤੀ ॥
ਸਦਾ ਦਾਹਨੇ ਦਾਸ ਕੇ ਦਾਨ ਦੀਜੈ ॥
ਗੁਰੂ ਸ਼ਾਹ ਗੋਬਿੰਦ ਕੀ ਰੱਖ ਕੀਜੈ ॥
