Type Here to Get Search Results !

kirtan

ਸ੍ਰੀ ਭਗਉਤੀ ਅਸਤੋਤ੍ਰ (ਪੰਥ ਪ੍ਰਕਾਸ਼)

                       ਸ੍ਰੀ  ਭਗਉਤੀ  ਅਸਤੋਤ੍ਰ 

 ੴ  ਸ੍ਰੀ  ਵਾਹਿਗੁਰੂ  ਜੀ  ਕੀ  ਫਤਹਿ  ਹੈਂ  ॥

 ਸ੍ਰੀ  ਭਗਉਤੀ  ਜੀ  ਸਹਾਇ  ॥

 ਅਸਤੋਤ੍ਰ  ਸ੍ਰੀ  ਭਗਉਤੀ  ਜੀ  ਕਾ

 ਪਾਤਿਸ਼ਾਹੀ  ੧੦  ॥

 ਭੁਯੰਗ  ਪ੍ਰਯਾਤ  ਛੰਦ

 ਨਮੋ  ਸ੍ਰੀ  ਭਗੌਤੀ  ਬਢੈਲੀ  ਸਰੋਹੀ  ॥

 ਕਰੇ  ਏਕ  ਤੇ  ਦ੍ਵੈ  ਸੁਭਟ  ਹਾਥ  ਸੋਹੀ  ॥

 ਨਮੋ  ਲੋਹ  ਪੁੱਤ੍ਰੀ  ਅਛੋਹੰ  ਰਹੰਤੀ  ॥

 ਨਮੋ  ਜੀਭ  ਜ੍ਵਾਲਾ  ਮੁਖੀ  ਜਿਉ  ਬੋਲੰਤੀ  ॥

 ਮਹਾਂ  ਮਾਨ  ਕੀ  ਭਾਨ  ਗੰਗਾ  ਤਰੰਗੀ  ॥

 ਭਿਰੇ  ਸਾਮੁਹੇ  ਮੋਖ  ਦਾਤੀ  ਅਭੰਗੀ  ॥

 ਨਮੋ  ਤੇਗ  ਤਰਵਾਰ  ਸ੍ਰੀ  ਖੱਗ  ਖੰਡਾ  ॥

 ਮਹਾਂ  ਰੁਦ੍ਰ  ਰੂਪਾ  ਬਿਰੂਪਾ  ਪ੍ਰਚੰਡਾ  ॥

 ਮਹਾਂ  ਤੇਜ  ਖੰਡਾ  ਦੁਖੰਡਾ  ਦੋਧਾਰਾ  ॥

 ਮਹਾਂ  ਸਤ੍ਰ  ਬਨ  ਕੋ  ਮਹਾਂ  ਭੀਮ  ਆਰਾ  ॥

 ਮਹਾਂ  ਕਾਲ  ਕੀ  ਕਾਲ  ਕਾ  ਕਾਲ  ਕ੍ਰਧੰ  ॥

 ਮਹਾਂ  ਬਿਗ੍ਰਹੀ  ਬ੍ਰਿਧ  ਦਾ  ਸਿੱਧ  ਉਧੰ  ॥

 ਮਹਾਂ  ਪਾਤਣੀ  ਤੂੰ  ਪਲੈ  ਕਾਲ  ਕਾਰੀ  ॥

 ਮਹਾਂ  ਅਸਤ੍ਰ  ਤੂੰ  ਹੀ  ਤੂੰ  ਹੀ  ਸੱਤ੍ਰਹਾਰੀ  ॥

 ਮਹਾਂ  ਕਾਲ  ਕੀ  ਲਾਟ  ਬਿਕ੍ਰਾਲ  ਭੀਮੰ  ॥

 ਬਹੀ  ਤੱਛ  ਮੁੱਛੰ  ਕਰੇ  ਸਤ੍ਰ  ਕੀਮੰ  ॥

 ਮਹਾਂ  ਤੇਜ  ਕੀ  ਤੇਜਤਾ  ਤੇਜ  ਵੰਤੀ  ॥

 ਪ੍ਰਜਾ  ਖੰਡਨੀ  ਦੰਡਨੀ  ਸਤ੍ਰ  ਹੰਤੀ  ॥

 ਮਹਾਂ  ਬੀਰ  ਬਿਦਯਾ  ਮਹਾਂ  ਭੀਮ  ਰੂਪੰ  ॥

 ਮਹਾਂ  ਭੀਰ  ਮੈ  ਧੀਰ  ਦਾਤੀ  ਅਨੂਪੰ  ॥

 ਤੁਹੀ  ਸੈਫ  ਪੱਟਾ  ਮਹਾਂ  ਕਾਲ  ਕਾਤੀ  ॥

 ਅਨੁਗੁ  ਆਪਣੈ  ਕੋ  ਅਭੈਦਾਨ  ਦਾਤੀ  ॥

 ਜਬੈ  ਮਿਯਾਨ  ਤੇ  ਬੀਰ  ਤੋ  ਕੋ  ਸੜੱਕੈ  ॥

 ਪਰਲੈ  ਕਾਲ  ਕੇ  ਸਿੰਧੁ  ਬੱਕੈ  ਕੜੱਕੈ  ॥

 ਧੱਸੈ  ਖੇਤ  ਮੈ  ਹਾਥ  ਲੈ  ਤੁਹਿ  ਸੂਰੇ  ॥

 ਭਿਰੇ  ਸਾਮੁਹੇ  ਸਿੱਧ  ਸਾਵੰਤ  ਪੂਰੇ  ॥

 ਕਰੈ  ਹਾਥ  ਦ੍ਵੈ  ਕਾਢ  ਕੈ  ਮਿਯਾਨ  ਮੈਂ  ਤੇ  ॥

 ਫਤਹ  ਪਾਇ  ਹੈ  ਬੀਰ  ਮੈਦਾਨ  ਮੈਂ  ਤੇ  ॥

 ਕਟਕ  ਸ਼ੱਤ੍ਰ  ਕੇ  ਅਗ੍ਰ  ਹੋਇ  ਫਟ  ਬਾਹੈ  ॥

 ਬਰੈ  ਦੇਵ  ਕੰਨਿਯਾ  ਤੇਊ  ਕੰਤ  ਚਾਹੈ  ॥

 ਮਹਾਂ  ਸਮਰ  ਮੈਂ  ਜੋ  ਕਰੈ  ਹਾਥ  ਜੇਤੇ  ॥

 ਸੁਰਗ  ਬਾਸ  ਮੈਂ  ਭੋਗਵੈ  ਬਰਖ  ਤੇਤੇ  ॥

 ਸਮਰ  ਸਾਮੁਹੇ  ਸੀਸ  ਤੋ  ਪਾਹਿ  ਚਢਾਵੈ  ॥

 ਮਹਾਂ  ਭੂਪ  ਹ੍ਵੈ  ਅਉਤਰੈ  ਰਾਜ  ਪਾਵੈ  ॥

 ਮਹਾਂ  ਭਾਵ  ਸੋ  ਜੋ  ਕਰੇ  ਤੋਰ  ਪੂਜੰ  ॥

 ਸਮਰ  ਜੀਤ  ਕੈ  ਸੂਰ  ਹ੍ਵੈ  ਹੈ  ਅਦੂਜੰ  ॥

 ਤੁਜੈ  ਪੂਜ  ਹੈ  ਬੀਰ  ਬਾਨੈਤ  ਛੱਤ੍ਰੀ  ॥

 ਮਹਾਂ  ਖੜਗ  ਧਾਰੀ  ਮਹਾਂ  ਤੇਜ  ਅੱਤ੍ਰੀ  ॥

 ਪੜੈ  ਪ੍ਰੀਤ  ਸੋ  ਪ੍ਰਾਂਤ  ਅਸਤੋਤ੍ਰ  ਯਾਂ  ਕੋ  ॥

 ਕਰੇ  ਰੁਦ੍ਰ  ਕਾਲੀ  ਨਮਸਕਾਰ  ਤਾਂ  ਕੋ  ॥

 ਰੁਧ੍ਰ  ਮੰਜਨੀ  ਬਿੰਜਨੀ  ਹੈ  ਅਗੌਤੀ  ॥

 ਸਦਾ  ਜੈ  ਸਦਾ  ਜੈ  ਸਦਾ  ਜੈ  ਭਗੌਤੀ  ॥

 ਸਦਾ  ਦਾਹਨੇ  ਦਾਸ  ਕੋ  ਦਾਨ  ਦੀਜੈ  ॥

 ਗੁਰੂ  ਸ਼ਾਹ  ਗੋਬਿੰਦ  ਕੀ  ਰੱਖ  ਕੀਜੈ  ॥

 ਚੌਪਈ  ॥

 ਇਹ  ਅਸਤੋ੍ਰਤ  ਗੁਰ  ਦਸਮੇਸੈਂ  ॥

 ਲਿਖਯੋ  ਬੀਚ  ਨਿਜੁ  ਗ੍ਰੰਥ  ਬਸੇਸੈਂ  ॥

 ਅਬਿਚਲ  ਨਗਰ  ਸੁਪਟ  ਨੇ  ਪਿਖਯੋ  ॥

 ਸੱਤ੍ਰਾ  ਸੈ  ਬਵੰਜਾ  ਮੈਂ  ਲਿਖਯੋ  ॥

Post a Comment

0 Comments
* Please Don't Spam Here. All the Comments are Reviewed by Admin.