Type Here to Get Search Results !

kirtan

ਸ਼ਬਦ ਹਜ਼ਾਰੇ


                            ਸ਼ਬਦ  ਹਜ਼ਾਰੇ 


 ਮਾਝ  ਮਹਲਾ  ੫  ਚਉਪਦੇ  ਘਰੁ  ੧  ॥

 ਮੇਰਾ  ਮਨੁ  ਲੋਚੈ  ਗੁਰ  ਦਰਸਨ  ਤਾਈ  ॥

 ਬਿਲਪ  ਕਰੇ  ਚਾਤ੍ਰਿਕ  ਕੀ  ਨਿਆਈ  ॥

 ਤ੍ਰਿਖਾ  ਨ  ਉਤਰੈ  ਸਾਂਤਿ  ਨ  ਆਵੈ  ਬਿਨੁ  ਦਰਸਨ  ਸੰਤ  ਪਿਆਰੇ  ਜੀਉ  ॥੧॥

 ਹਉ  ਘੋਲੀ  ਜੀਉ  ਘੋਲਿ  ਘੁਮਾਈ  ਗੁਰ  ਦਰਸਨ  ਸੰਤ  ਪਿਆਰੇ  ਜੀਉ  ॥੧॥  ਰਹਾਉ  ॥

 ਤੇਰਾ  ਮੁਖੁ  ਸੁਹਾਵਾ  ਜੀਉ  ਸਹਜ  ਧੁਨਿ  ਬਾਣੀ  ॥

 ਚਿਰੁ  ਹੋਆ  ਦੇਖੇ  ਸਾਰਿੰਗਪਾਣੀ  ॥

 ਧੰਨੁ  ਸੁ  ਦੇਸੁ  ਜਹਾ  ਤੂੰ  ਵਸਿਆ  ਮੇਰੇ  ਸਜਣ  ਮੀਤ  ਮੁਰਾਰੇ  ਜੀਉ  ॥੨॥

 ਹਉ  ਘੋਲੀ  ਹਉ  ਘੋਲਿ  ਘੁਮਾਈ  ਗੁਰ  ਸਜਣ  ਮੀਤ  ਮੁਰਾਰੇ  ਜੀਉ  ॥੧॥  ਰਹਾਉ  ॥

 ਇਕ  ਘੜੀ  ਨ  ਮਿਲਤੇ  ਤਾ  ਕਲਿਜੁਗੁ  ਹੋਤਾ  ॥

 ਹੁਣਿ  ਕਦਿ  ਮਿਲੀਐ  ਪ੍ਰਿਅ  ਤੁਧੁ  ਭਗਵੰਤਾ  ॥

 ਮੋਹਿ  ਰੈਣਿ  ਨ  ਵਿਹਾਵੈ  ਨੀਦ  ਨ  ਆਵੈ  ਬਿਨੁ  ਦੇਖੇ  ਗੁਰ  ਦਰਬਾਰੇ  ਜੀਉ  ॥੩॥

 ਹਉ  ਘੋਲੀ  ਜੀਉ  ਘੋਲਿ  ਘੁਮਾਈ  ਤਿਸੁ  ਸਚੇ  ਗੁਰ  ਦਰਬਾਰੇ  ਜੀਉ  ॥੧॥  ਰਹਾਉ  ॥

 ਭਾਗੁ  ਹੋਆ  ਗੁਰਿ  ਸੰਤੁ  ਮਿਲਾਇਆ  ॥

 ਪ੍ਰਭੁ  ਅਬਿਨਾਸੀ  ਘਰ  ਮਹਿ  ਪਾਇਆ  ॥

 ਸੇਵ  ਕਰੀ  ਪਲੁ  ਚਸਾ  ਨ  ਵਿਛੁੜਾ  ਜਨ  ਨਾਨਕ  ਦਾਸ  ਤੁਮਾਰੇ  ਜੀਉ  ॥੪॥

 ਹਉ  ਘੋਲੀ  ਜੀਉ  ਘੋਲਿ  ਘੁਮਾਈ  ਜਨ  ਨਾਨਕ  ਦਾਸ  ਤੁਮਾਰੇ  ਜੀਉ  ॥  ਰਹਾਉ  ॥੧॥੮॥

 ਧਨਾਸਰੀ  ਮਹਲਾ  ੧  ਘਰੁ  ੧  ਚਉਪਦੇ

 ੴ  ਸਤਿ  ਨਾਮੁ  ਕਰਤਾ  ਪੁਰਖੁ  ਨਿਰਭਉ  ਨਿਰਵੈਰੁ  ਅਕਾਲ  ਮੂਰਤਿ  ਅਜੂਨੀ  ਸੈਭੰ  ਗੁਰ  ਪ੍ਰਸਾਦਿ  ॥

 ਜੀਉ  ਡਰਤੁ  ਹੈ  ਆਪਣਾ  ਕੈ  ਸਿਉ  ਕਰੀ  ਪੁਕਾਰ  ॥

 ਦੂਖ  ਵਿਸਾਰਣੁ  ਸੇਵਿਆ  ਸਦਾ  ਸਦਾ  ਦਾਤਾਰੁ  ॥੧॥

 ਸਾਹਿਬੁ  ਮੇਰਾ  ਨੀਤ  ਨਵਾ  ਸਦਾ  ਸਦਾ  ਦਾਤਾਰੁ  ॥੧॥  ਰਹਾਉ  ॥

 ਅਨਦਿਨੁ  ਸਾਹਿਬੁ  ਸੇਵੀਐ  ਅੰਤਿ  ਛਡਾਏ  ਸੋਇ  ॥

 ਸੁਣਿ  ਸੁਣਿ  ਮੇਰੀ  ਕਾਮਣੀ  ਪਾਰਿ  ਉਤਾਰਾ  ਹੋਇ  ॥੨॥

 ਦਇਆਲ  ਤੇਰੈ  ਨਾਮਿ  ਤਰਾ  ॥

 ਸਦ  ਕੁਰਬਾਣੈ  ਜਾਉ  ॥੧॥  ਰਹਾਉ  ॥

 ਸਰਬੰ  ਸਾਚਾ  ਏਕੁ  ਹੈ  ਦੂਜਾ  ਨਾਹੀ  ਕੋਇ  ॥

 ਤਾ  ਕੀ  ਸੇਵਾ  ਸੋ  ਕਰੇ  ਜਾ  ਕਉ  ਨਦਰਿ  ਕਰੇ  ॥੩॥

 ਤੁਧੁ  ਬਾਝੁ  ਪਿਆਰੇ  ਕੇਵ  ਰਹਾ  ॥

 ਸਾ  ਵਡਿਆਈ  ਦੇਹਿ  ਜਿਤੁ  ਨਾਮਿ  ਤੇਰੇ  ਲਾਗਿ  ਰਹਾਂ  ॥

 ਦੂਜਾ  ਨਾਹੀ  ਕੋਇ  ਜਿਸੁ  ਆਗੈ  ਪਿਆਰੇ  ਜਾਇ  ਕਹਾ  ॥੧॥  ਰਹਾਉ  ॥

 ਸੇਵੀ  ਸਾਹਿਬੁ  ਆਪਣਾ  ਅਵਰੁ  ਨ  ਜਾਚੰਉ  ਕੋਇ  ॥

 ਨਾਨਕੁ  ਤਾ  ਕਾ  ਦਾਸੁ  ਹੈ  ਬਿੰਦ  ਬਿੰਦ  ਚੁਖ  ਚੁਖ  ਹੋਇ  ॥੪॥

 ਸਾਹਿਬ  ਤੇਰੇ  ਨਾਮ  ਵਿਟਹੁ  ਬਿੰਦ  ਬਿੰਦ  ਚੁਖ  ਚੁਖ  ਹੋਇ  ॥੧॥  ਰਹਾਉ  ॥੪॥੧॥

 ਤਿਲੰਗ  ਮਹਲਾ  ੧  ਘਰੁ  ੩

 ੴ  ਸਤਿਗੁਰ  ਪ੍ਰਸਾਦਿ  ॥

 ਇਹੁ  ਤਨੁ  ਮਾਇਆ  ਪਾਹਿਆ  ਪਿਆਰੇ  ਲੀਤੜਾ  ਲਬਿ  ਰੰਗਾਏ  ॥

 ਮੇਰੈ  ਕੰਤ  ਨ  ਭਾਵੈ  ਚੋਲੜਾ  ਪਿਆਰੇ  ਕਿਉ  ਧਨ  ਸੇਜੈ  ਜਾਏ  ॥੧॥

 ਹੰਉ  ਕੁਰਬਾਨੈ  ਜਾਉ  ਮਿਹਰਵਾਨਾ  ਹੰਉ  ਕੁਰਬਾਨੈ  ਜਾਉ  ॥

 ਹੰਉ  ਕੁਰਬਾਨੈ  ਜਾਉ  ਤਿਨਾ  ਕੈ  ਲੈਨਿ  ਜੋ  ਤੇਰਾ  ਨਾਉ  ॥

 ਲੈਨਿ  ਜੋ  ਤੇਰਾ  ਨਾਉ  ਤਿਨਾ  ਕੈ  ਹੰਉ  ਸਦ  ਕੁਰਬਾਨੈ  ਜਾਉ  ॥੧॥  ਰਹਾਉ  ॥

 ਕਾਇਆ  ਰੰਙਣਿ  ਜੇ  ਥੀਐ  ਪਿਆਰੇ  ਪਾਈਐ  ਨਾਉ  ਮਜੀਠ  ॥

 ਰੰਙਣ  ਵਾਲਾ  ਜੇ  ਰੰਙੈ  ਸਾਹਿਬੁ  ਐਸਾ  ਰੰਗੁ  ਨ  ਡੀਠ  ॥੨॥

 ਜਿਨ  ਕੇ  ਚੋਲੇ  ਰਤੜੇ  ਪਿਆਰੇ  ਕੰਤੁ  ਤਿਨਾ  ਕੈ  ਪਾਸਿ  ॥

 ਧੂੜਿ  ਤਿਨਾ  ਕੀ  ਜੇ  ਮਿਲੈ  ਜੀ  ਕਹੁ  ਨਾਨਕ  ਕੀ  ਅਰਦਾਸਿ  ॥੩॥

 ਆਪੇ  ਸਾਜੇ  ਆਪੇ  ਰੰਗੇ  ਆਪੇ  ਨਦਰਿ  ਕਰੇਇ  ॥

 ਨਾਨਕ  ਕਾਮਣਿ  ਕੰਤੈ  ਭਾਵੈ  ਆਪੇ  ਹੀ  ਰਾਵੇਇ  ॥੪॥੧॥੩॥

 ਤਿਲੰਗ  ਮਃ  ੧  ॥

 ਇਆਨੜੀਏ  ਮਾਨੜਾ  ਕਾਇ  ਕਰੇਹਿ  ॥

 ਆਪਨੜੈ  ਘਰਿ  ਹਰਿ  ਰੰਗੋ  ਕੀ  ਨ  ਮਾਣੇਹਿ  ॥

 ਸਹੁ  ਨੇੜੈ  ਧਨ  ਕੰਮਲੀਏ  ਬਾਹਰੁ  ਕਿਆ  ਢੂਢੇਹਿ  ॥

 ਭੈ  ਕੀਆ  ਦੇਹਿ  ਸਲਾਈਆ  ਨੈਣੀ  ਭਾਵ  ਕਾ  ਕਰਿ  ਸੀਗਾਰੋ  ॥

 ਤਾ  ਸੋਹਾਗਣਿ  ਜਾਣੀਐ  ਲਾਗੀ  ਜਾ  ਸਹੁ  ਧਰੇ  ਪਿਆਰੋ  ॥੧॥

 ਇਆਣੀ  ਬਾਲੀ  ਕਿਆ  ਕਰੇ  ਜਾ  ਧਨ  ਕੰਤ  ਨ  ਭਾਵੈ  ॥

 ਕਰਣ  ਪਲਾਹ  ਕਰੇ  ਬਹੁਤੇਰੇ  ਸਾ  ਧਨ  ਮਹਲੁ  ਨ  ਪਾਵੈ  ॥

 ਵਿਣੁ  ਕਰਮਾ  ਕਿਛੁ  ਪਾਈਐ  ਨਾਹੀ  ਜੇ  ਬਹੁਤੇਰਾ  ਧਾਵੈ  ॥

 ਲਬ  ਲੋਭ  ਅਹੰਕਾਰ  ਕੀ  ਮਾਤੀ  ਮਾਇਆ  ਮਾਹਿ  ਸਮਾਣੀ  ॥

 ਇਨੀ  ਬਾਤੀ  ਸਹੁ  ਪਾਈਐ  ਨਾਹੀ  ਭਈ  ਕਾਮਣਿ  ਇਆਣੀ  ॥੨॥

 ਜਾਇ  ਪੁਛਹੁ  ਸੋਹਾਗਣੀ  ਵਾਹੈ  ਕਿਨੀ  ਬਾਤੀ  ਸਹੁ  ਪਾਈਐ  ॥

 ਜੋ  ਕਿਛੁ  ਕਰੇ  ਸੋ  ਭਲਾ  ਕਰਿ  ਮਾਨੀਐ  ਹਿਕਮਤਿ  ਹੁਕਮੁ  ਚੁਕਾਈਐ  ॥

 ਜਾ  ਕੈ  ਪ੍ਰੇਮਿ  ਪਦਾਰਥੁ  ਪਾਈਐ  ਤਉ  ਚਰਣੀ  ਚਿਤੁ  ਲਾਈਐ  ॥

 ਸਹੁ  ਕਹੈ  ਸੋ  ਕੀਜੈ  ਤਨੁ  ਮਨੋ  ਦੀਜੈ  ਐਸਾ  ਪਰਮਲੁ  ਲਾਈਐ  ॥

 ਏਵ  ਕਹਹਿ  ਸੋਹਾਗਣੀ  ਭੈਣੇ  ਇਨੀ  ਬਾਤੀ  ਸਹੁ  ਪਾਈਐ  ॥੩॥

 ਆਪੁ  ਗਵਾਈਐ  ਤਾ  ਸਹੁ  ਪਾਈਐ  ਅਉਰੁ  ਕੈਸੀ  ਚਤੁਰਾਈ  ॥

 ਸਹੁ  ਨਦਰਿ  ਕਰਿ  ਦੇਖੈ  ਸੋ  ਦਿਨੁ  ਲੇਖੈ  ਕਾਮਣਿ  ਨਉ  ਨਿਧਿ  ਪਾਈ  ॥

 ਆਪਣੇ  ਕੰਤ  ਪਿਆਰੀ  ਸਾ  ਸੋਹਾਗਣਿ  ਨਾਨਕ  ਸਾ  ਸਭਰਾਈ  ॥

 ਐਸੈ  ਰੰਗਿ  ਰਾਤੀ  ਸਹਜ  ਕੀ  ਮਾਤੀ  ਅਹਿਨਿਸਿ  ਭਾਇ  ਸਮਾਣੀ  ॥

 ਸੁੰਦਰਿ  ਸਾਇ  ਸਰੂਪ  ਬਿਚਖਣਿ  ਕਹੀਐ  ਸਾ  ਸਿਆਣੀ  ॥੪॥੨॥੪॥

 ਸੂਹੀ  ਮਹਲਾ  ੧  ॥

 ਕਉਣ  ਤਰਾਜੀ  ਕਵਣੁ  ਤੁਲਾ  ਤੇਰਾ  ਕਵਣੁ  ਸਰਾਫੁ  ਬੁਲਾਵਾ  ॥

 ਕਉਣੁ  ਗੁਰੂ  ਕੈ  ਪਹਿ  ਦੀਖਿਆ  ਲੇਵਾ  ਕੈ  ਪਹਿ  ਮੁਲੁ  ਕਰਾਵਾ  ॥੧॥

 ਮੇਰੇ  ਲਾਲ  ਜੀਉ  ਤੇਰਾ  ਅੰਤੁ  ਨ  ਜਾਣਾ  ॥

 ਤੂੰ  ਜਲਿ  ਥਲਿ  ਮਹੀਅਲਿ  ਭਰਿਪੁਰਿ  ਲੀਣਾ  ਤੂੰ  ਆਪੇ  ਸਰਬ  ਸਮਾਣਾ  ॥੧॥  ਰਹਾਉ  ॥

 ਮਨੁ  ਤਾਰਾਜੀ  ਚਿਤੁ  ਤੁਲਾ  ਤੇਰੀ  ਸੇਵ  ਸਰਾਫੁ  ਕਮਾਵਾ  ॥

 ਘਟ  ਹੀ  ਭੀਤਰਿ  ਸੋ  ਸਹੁ  ਤੋਲੀ  ਇਨ  ਬਿਧਿ  ਚਿਤੁ  ਰਹਾਵਾ  ॥੨॥

 ਆਪੇ  ਕੰਡਾ  ਤੋਲੁ  ਤਰਾਜੀ  ਆਪੇ  ਤੋਲਣਹਾਰਾ  ॥

 ਆਪੇ  ਦੇਖੈ  ਆਪੇ  ਬੂਝੈ  ਆਪੇ  ਹੈ  ਵਣਜਾਰਾ  ॥੩॥

 ਅੰਧੁਲਾ  ਨੀਚ  ਜਾਤਿ  ਪਰਦੇਸੀ  ਖਿਨੁ  ਆਵੈ  ਤਿਲੁ  ਜਾਵੈ  ॥

 ਤਾ  ਕੀ  ਸੰਗਤਿ  ਨਾਨਕੁ  ਰਹਦਾ  ਕਿਉ  ਕਰਿ  ਮੂੜਾ  ਪਾਵੈ  ॥੪॥੨॥੯॥

 ੴ  ਸਤਿ  ਨਾਮੁ  ਕਰਤਾ  ਪੁਰਖੁ  ਨਿਰਭਉ  ਨਿਰਵੈਰੁ  ਅਕਾਲ  ਮੂਰਤਿ  ਅਜੂਨੀ  ਸੈਭੰ  ਗੁਰ  ਪ੍ਰਸਾਦਿ  ॥

 ਰਾਗੁ  ਬਿਲਾਵਲੁ  ਮਹਲਾ  ੧  ਚਉਪਦੇ  ਘਰੁ  ੧  ॥

 ਤੂ  ਸੁਲਤਾਨੁ  ਕਹਾ  ਹਉ  ਮੀਆ  ਤੇਰੀ  ਕਵਨ  ਵਡਾਈ  ॥

 ਜੋ  ਤੂ  ਦੇਹਿ  ਸੁ  ਕਹਾ  ਸੁਆਮੀ  ਮੈ  ਮੂਰਖ  ਕਹਣੁ  ਨ  ਜਾਈ  ॥੧॥

 ਤੇਰੇ  ਗੁਣ  ਗਾਵਾ  ਦੇਹਿ  ਬੁਝਾਈ  ॥

 ਜੈਸੇ  ਸਚ  ਮਹਿ  ਰਹਉ  ਰਜਾਈ  ॥੧॥  ਰਹਾਉ  ॥

 ਜੋ  ਕਿਛੁ  ਹੋਆ  ਸਭੁ  ਕਿਛੁ  ਤੁਝ  ਤੇ  ਤੇਰੀ  ਸਭ  ਅਸਨਾਈ  ॥

 ਤੇਰਾ  ਅੰਤੁ  ਨ  ਜਾਣਾ  ਮੇਰੇ  ਸਾਹਿਬ  ਮੈ  ਅੰਧੁਲੇ  ਕਿਆ  ਚਤੁਰਾਈ  ॥੨॥

 ਕਿਆ  ਹਉ  ਕਥੀ  ਕਥੇ  ਕਥਿ  ਦੇਖਾ  ਮੈ  ਅਕਥੁ  ਨ  ਕਥਨਾ  ਜਾਈ  ॥

 ਜੋ  ਤੁਧੁ  ਭਾਵੈ  ਸੋਈ  ਆਖਾ  ਤਿਲੁ  ਤੇਰੀ  ਵਡਿਆਈ  ॥੩॥

 ਏਤੇ  ਕੂਕਰ  ਹਉ  ਬੇਗਾਨਾ  ਭਉਕਾ  ਇਸੁ  ਤਨ  ਤਾਈ  ॥

 ਭਗਤਿ  ਹੀਣੁ  ਨਾਨਕੁ  ਜੇ  ਹੋਇਗਾ  ਤਾ  ਖਸਮੈ  ਨਾਉ  ਨ  ਜਾਈ  ॥੪॥੧॥

 ਬਿਲਾਵਲੁ  ਮਹਲਾ  ੧  ॥

 ਮਨੁ  ਮੰਦਰੁ  ਤਨੁ  ਵੇਸ  ਕਲੰਦਰੁ  ਘਟ  ਹੀ  ਤੀਰਥਿ  ਨਾਵਾ  ॥

 ਏਕੁ  ਸਬਦੁ  ਮੇਰੈ  ਪ੍ਰਾਨਿ  ਬਸਤੁ  ਹੈ  ਬਾਹੁੜਿ  ਜਨਮਿ  ਨ  ਆਵਾ  ॥੧॥

 ਮਨੁ  ਬੇਧਿਆ  ਦਇਆਲ  ਸੇਤੀ  ਮੇਰੀ  ਮਾਈ  ॥

 ਕਉਣੁ  ਜਾਣੈ  ਪੀਰ  ਪਰਾਈ  ॥

 ਹਮ  ਨਾਹੀ  ਚਿੰਤ  ਪਰਾਈ  ॥੧॥  ਰਹਾਉ  ॥

 ਅਗਮ  ਅਗੋਚਰ  ਅਲਖ  ਅਪਾਰਾ  ਚਿੰਤਾ  ਕਰਹੁ  ਹਮਾਰੀ  ॥

 ਜਲਿ  ਥਲਿ  ਮਹੀਅਲਿ  ਭਰਿਪੁਰਿ  ਲੀਣਾ  ਘਟਿ  ਘਟਿ  ਜੋਤਿ  ਤੁਮ੍ਹਾਰੀ  ॥੨॥

 ਸਿਖ  ਮਤਿ  ਸਭ  ਬੁਧਿ  ਤੁਮ੍ਹਾਰੀ  ਮੰਦਿਰ  ਛਾਵਾ  ਤੇਰੇ  ॥

 ਤੁਝ  ਬਿਨੁ  ਅਵਰੁ  ਨ  ਜਾਣਾ  ਮੇਰੇ  ਸਾਹਿਬਾ  ਗੁਣ  ਗਾਵਾ  ਨਿਤ  ਤੇਰੇ  ॥੩॥

 ਜੀਅ  ਜੰਤ  ਸਭਿ  ਸਰਣਿ  ਤੁਮ੍ਹਾਰੀ  ਸਰਬ  ਚਿੰਤ  ਤੁਧੁ  ਪਾਸੇ  ॥

 ਜੋ  ਤੁਧੁ  ਭਾਵੈ  ਸੋਈ  ਚੰਗਾ  ਇਕ  ਨਾਨਕ  ਕੀ  ਅਰਦਾਸੇ  ॥੪॥੨॥

Post a Comment

0 Comments
* Please Don't Spam Here. All the Comments are Reviewed by Admin.