Type Here to Get Search Results !

kirtan

ਅਨੰਦੁ ਸਾਹਿਬ

                                 ਅਨੰਦੁ ਸਾਹਿਬ

 ਰਾਮਕਲੀ  ਮਹਲਾ  ੩  ਅਨੰਦੁ

 ੴ  ਸਤਿਗੁਰ  ਪ੍ਰਸਾਦਿ  ॥

 ਅਨੰਦੁ  ਭਇਆ  ਮੇਰੀ  ਮਾਏ  ਸਤਿਗੁਰੂ  ਮੈ  ਪਾਇਆ  ॥

 ਸਤਿਗੁਰੁ  ਤ  ਪਾਇਆ  ਸਹਜ  ਸੇਤੀ  ਮਨਿ  ਵਜੀਆ  ਵਾਧਾਈਆ  ॥

 ਰਾਗ  ਰਤਨ  ਪਰਵਾਰ  ਪਰੀਆ  ਸਬਦ  ਗਾਵਣ  ਆਈਆ  ॥

 ਸਬਦੋ  ਤ  ਗਾਵਹੁ  ਹਰੀ  ਕੇਰਾ  ਮਨਿ  ਜਿਨੀ  ਵਸਾਇਆ  ॥

 ਕਹੈ  ਨਾਨਕੁ  ਅਨੰਦੁ  ਹੋਆ  ਸਤਿਗੁਰੂ  ਮੈ  ਪਾਇਆ  ॥੧॥

 ਏ  ਮਨ  ਮੇਰਿਆ  ਤੂ  ਸਦਾ  ਰਹੁ  ਹਰਿ  ਨਾਲੇ  ॥

 ਹਰਿ  ਨਾਲਿ  ਰਹੁ  ਤੂ  ਮੰਨ  ਮੇਰੇ  ਦੂਖ  ਸਭਿ  ਵਿਸਾਰਣਾ  ॥

 ਅੰਗੀਕਾਰੁ  ਓਹੁ  ਕਰੇ  ਤੇਰਾ  ਕਾਰਜ  ਸਭਿ  ਸਵਾਰਣਾ  ॥

 ਸਭਨਾ  ਗਲਾ  ਸਮਰਥੁ  ਸੁਆਮੀ  ਸੋ  ਕਿਉ  ਮਨਹੁ  ਵਿਸਾਰੇ  ॥

 ਕਹੈ  ਨਾਨਕੁ  ਮੰਨ  ਮੇਰੇ  ਸਦਾ  ਰਹੁ  ਹਰਿ  ਨਾਲੇ  ॥੨॥

 ਸਾਚੇ  ਸਾਹਿਬਾ  ਕਿਆ  ਨਾਹੀ  ਘਰਿ  ਤੇਰੈ  ॥

 ਘਰਿ  ਤ  ਤੇਰੈ  ਸਭੁ  ਕਿਛੁ  ਹੈ  ਜਿਸੁ  ਦੇਹਿ  ਸੁ  ਪਾਵਏ  ॥

 ਸਦਾ  ਸਿਫਤਿ  ਸਲਾਹ  ਤੇਰੀ  ਨਾਮੁ  ਮਨਿ  ਵਸਾਵਏ  ॥

 ਨਾਮੁ  ਜਿਨ  ਕੈ  ਮਨਿ  ਵਸਿਆ  ਵਾਜੇ  ਸਬਦ  ਘਨੇਰੇ  ॥

 ਕਹੈ  ਨਾਨਕੁ  ਸਚੇ  ਸਾਹਿਬ  ਕਿਆ  ਨਾਹੀ  ਘਰਿ  ਤੇਰੈ  ॥੩॥

 ਸਾਚਾ  ਨਾਮੁ  ਮੇਰਾ  ਆਧਾਰੋ  ॥

 ਸਾਚੁ  ਨਾਮੁ  ਅਧਾਰੁ  ਮੇਰਾ  ਜਿਨਿ  ਭੁਖਾ  ਸਭਿ  ਗਵਾਈਆ  ॥

 ਕਰਿ  ਸਾਂਤਿ  ਸੁਖ  ਮਨਿ  ਆਇ  ਵਸਿਆ  ਜਿਨਿ  ਇਛਾ  ਸਭਿ  ਪੁਜਾਈਆ  ॥

 ਸਦਾ  ਕੁਰਬਾਣੁ  ਕੀਤਾ  ਗੁਰੂ  ਵਿਟਹੁ  ਜਿਸ  ਦੀਆ  ਏਹਿ  ਵਡਿਆਈਆ  ॥

 ਕਹੈ  ਨਾਨਕੁ  ਸੁਣਹੁ  ਸੰਤਹੁ  ਸਬਦਿ  ਧਰਹੁ  ਪਿਆਰੋ  ॥

 ਸਾਚਾ  ਨਾਮੁ  ਮੇਰਾ  ਆਧਾਰੋ  ॥੪॥

 ਵਾਜੇ  ਪੰਚ  ਸਬਦ  ਤਿਤੁ  ਘਰਿ  ਸਭਾਗੈ  ॥

 ਘਰਿ  ਸਭਾਗੈ  ਸਬਦ  ਵਾਜੇ  ਕਲਾ  ਜਿਤੁ  ਘਰਿ  ਧਾਰੀਆ  ॥

 ਪੰਚ  ਦੂਤ  ਤੁਧੁ  ਵਸਿ  ਕੀਤੇ  ਕਾਲੁ  ਕੰਟਕੁ  ਮਾਰਿਆ  ॥

 ਧੁਰਿ  ਕਰਮਿ  ਪਾਇਆ  ਤੁਧੁ  ਜਿਨ  ਕਉ  ਸਿ  ਨਾਮਿ  ਹਰਿ  ਕੈ  ਲਾਗੇ  ॥

 ਕਹੈ  ਨਾਨਕੁ  ਤਹ  ਸੁਖੁ  ਹੋਆ  ਤਿਤੁ  ਘਰਿ  ਅਨਹਦ  ਵਾਜੇ  ॥੫॥

 ਸਾਚੀ  ਲਿਵੈ  ਬਿਨੁ  ਦੇਹ  ਨਿਮਾਣੀ  ॥

 ਦੇਹ  ਨਿਮਾਣੀ  ਲਿਵੈ  ਬਾਝਹੁ  ਕਿਆ  ਕਰੇ  ਵੇਚਾਰੀਆ  ॥

 ਤੁਧੁ  ਬਾਝੁ  ਸਮਰਥ  ਕੋਇ  ਨਾਹੀ  ਕ੍ਰਿਪਾ  ਕਰਿ  ਬਨਵਾਰੀਆ  ॥

 ਏਸ  ਨਉ  ਹੋਰੁ  ਥਾਉ  ਨਾਹੀ  ਸਬਦਿ  ਲਾਗਿ  ਸਵਾਰੀਆ  ॥

 ਕਹੈ  ਨਾਨਕੁ  ਲਿਵੈ  ਬਾਝਹੁ  ਕਿਆ  ਕਰੇ  ਵੇਚਾਰੀਆ  ॥੬॥

 ਆਨੰਦੁ  ਆਨੰਦੁ  ਸਭੁ  ਕੋ  ਕਹੈ  ਆਨੰਦੁ  ਗੁਰੂ  ਤੇ  ਜਾਣਿਆ  ॥

 ਜਾਣਿਆ  ਆਨੰਦੁ  ਸਦਾ  ਗੁਰ  ਤੇ  ਕ੍ਰਿਪਾ  ਕਰੇ  ਪਿਆਰਿਆ  ॥

 ਕਰਿ  ਕਿਰਪਾ  ਕਿਲਵਿਖ  ਕਟੇ  ਗਿਆਨ  ਅੰਜਨੁ  ਸਾਰਿਆ  ॥

 ਅੰਦਰਹੁ  ਜਿਨ  ਕਾ  ਮੋਹੁ  ਤੁਟਾ  ਤਿਨ  ਕਾ  ਸਬਦੁ  ਸਚੈ  ਸਵਾਰਿਆ  ॥

 ਕਹੈ  ਨਾਨਕੁ  ਏਹੁ  ਅਨੰਦੁ  ਹੈ  ਆਨੰਦੁ  ਗੁਰ  ਤੇ  ਜਾਣਿਆ  ॥੭॥

 ਬਾਬਾ  ਜਿਸੁ  ਤੂ  ਦੇਹਿ  ਸੋਈ  ਜਨੁ  ਪਾਵੈ  ॥

 ਪਾਵੈ  ਤ  ਸੋ  ਜਨੁ  ਦੇਹਿ  ਜਿਸ  ਨੋ  ਹੋਰਿ  ਕਿਆ  ਕਰਹਿ  ਵੇਚਾਰਿਆ  ॥

 ਇਕਿ  ਭਰਮਿ  ਭੂਲੇ  ਫਿਰਹਿ  ਦਹ  ਦਿਸਿ  ਇਕਿ  ਨਾਮਿ  ਲਾਗਿ  ਸਵਾਰਿਆ  ॥

 ਗੁਰ  ਪਰਸਾਦੀ  ਮਨੁ  ਭਇਆ  ਨਿਰਮਲੁ  ਜਿਨਾ  ਭਾਣਾ  ਭਾਵਏ  ॥

 ਕਹੈ  ਨਾਨਕੁ  ਜਿਸੁ  ਦੇਹਿ  ਪਿਆਰੇ  ਸੋਈ  ਜਨੁ  ਪਾਵਏ  ॥੮॥

 ਆਵਹੁ  ਸੰਤ  ਪਿਆਰਿਹੋ  ਅਕਥ  ਕੀ  ਕਰਹ  ਕਹਾਣੀ  ॥

 ਕਰਹ  ਕਹਾਣੀ  ਅਕਥ  ਕੇਰੀ  ਕਿਤੁ  ਦੁਆਰੈ  ਪਾਈਐ  ॥

 ਤਨੁ  ਮਨੁ  ਧਨੁ  ਸਭੁ  ਸਉਪਿ  ਗੁਰ  ਕਉ  ਹੁਕਮਿ  ਮੰਨਿਐ  ਪਾਈਐ  ॥

 ਹੁਕਮੁ  ਮੰਨਿਹੁ  ਗੁਰੂ  ਕੇਰਾ  ਗਾਵਹੁ  ਸਚੀ  ਬਾਣੀ  ॥

 ਕਹੈ  ਨਾਨਕੁ  ਸੁਣਹੁ  ਸੰਤਹੁ  ਕਥਿਹੁ  ਅਕਥ  ਕਹਾਣੀ  ॥੯॥

 ਏ  ਮਨ  ਚੰਚਲਾ  ਚਤੁਰਾਈ  ਕਿਨੈ  ਨ  ਪਾਇਆ  ॥

 ਚਤੁਰਾਈ  ਨ  ਪਾਇਆ  ਕਿਨੈ  ਤੂ  ਸੁਣਿ  ਮੰਨ  ਮੇਰਿਆ  ॥

 ਏਹ  ਮਾਇਆ  ਮੋਹਣੀ  ਜਿਨਿ  ਏਤੁ  ਭਰਮਿ  ਭੁਲਾਇਆ  ॥

 ਮਾਇਆ  ਤ  ਮੋਹਣੀ  ਤਿਨੈ  ਕੀਤੀ  ਜਿਨਿ  ਠਗਉਲੀ  ਪਾਈਆ  ॥

 ਕੁਰਬਾਣੁ  ਕੀਤਾ  ਤਿਸੈ  ਵਿਟਹੁ  ਜਿਨਿ  ਮੋਹੁ  ਮੀਠਾ  ਲਾਇਆ  ॥

 ਕਹੈ  ਨਾਨਕੁ  ਮਨ  ਚੰਚਲ  ਚਤੁਰਾਈ  ਕਿਨੈ  ਨ  ਪਾਇਆ  ॥੧੦॥

 ਏ  ਮਨ  ਪਿਆਰਿਆ  ਤੂ  ਸਦਾ  ਸਚੁ  ਸਮਾਲੇ  ॥

 ਏਹੁ  ਕੁਟੰਬੁ  ਤੂ  ਜਿ  ਦੇਖਦਾ  ਚਲੈ  ਨਾਹੀ  ਤੇਰੈ  ਨਾਲੇ  ॥

 ਸਾਥਿ  ਤੇਰੈ  ਚਲੈ  ਨਾਹੀ  ਤਿਸੁ  ਨਾਲਿ  ਕਿਉ  ਚਿਤੁ  ਲਾਈਐ  ॥

 ਐਸਾ  ਕੰਮੁ  ਮੂਲੇ  ਨ  ਕੀਚੈ  ਜਿਤੁ  ਅੰਤਿ  ਪਛੋਤਾਈਐ  ॥

 ਸਤਿਗੁਰੂ  ਕਾ  ਉਪਦੇਸੁ  ਸੁਣਿ  ਤੂ  ਹੋਵੈ  ਤੇਰੈ  ਨਾਲੇ  ॥

 ਕਹੈ  ਨਾਨਕੁ  ਮਨ  ਪਿਆਰੇ  ਤੂ  ਸਦਾ  ਸਚੁ  ਸਮਾਲੇ  ॥੧੧॥

 ਅਗਮ  ਅਗੋਚਰਾ  ਤੇਰਾ  ਅੰਤੁ  ਨ  ਪਾਇਆ  ॥

 ਅੰਤੋ  ਨ  ਪਾਇਆ  ਕਿਨੈ  ਤੇਰਾ  ਆਪਣਾ  ਆਪੁ  ਤੂ  ਜਾਣਹੇ  ॥

 ਜੀਅ  ਜੰਤ  ਸਭਿ  ਖੇਲੁ  ਤੇਰਾ  ਕਿਆ  ਕੋ  ਆਖਿ  ਵਖਾਣਏ  ॥

 ਆਖਹਿ  ਤ  ਵੇਖਹਿ  ਸਭੁ  ਤੂਹੈ  ਜਿਨਿ  ਜਗਤੁ  ਉਪਾਇਆ  ॥

 ਕਹੈ  ਨਾਨਕੁ  ਤੂ  ਸਦਾ  ਅਗੰਮੁ  ਹੈ  ਤੇਰਾ  ਅੰਤੁ  ਨ  ਪਾਇਆ  ॥੧੨॥

 ਸੁਰਿ  ਨਰ  ਮੁਨਿ  ਜਨ  ਅੰਮ੍ਰਿਤੁ  ਖੋਜਦੇ  ਸੁ  ਅੰਮ੍ਰਿਤੁ  ਗੁਰ  ਤੇ  ਪਾਇਆ  ॥

 ਪਾਇਆ  ਅੰਮ੍ਰਿਤੁ  ਗੁਰਿ  ਕ੍ਰਿਪਾ  ਕੀਨੀ  ਸਚਾ  ਮਨਿ  ਵਸਾਇਆ  ॥

 ਜੀਅ  ਜੰਤ  ਸਭਿ  ਤੁਧੁ  ਉਪਾਏ  ਇਕਿ  ਵੇਖਿ  ਪਰਸਣਿ  ਆਇਆ  ॥

 ਲਬੁ  ਲੋਭੁ  ਅਹੰਕਾਰੁ  ਚੂਕਾ  ਸਤਿਗੁਰੂ  ਭਲਾ  ਭਾਇਆ  ॥

 ਕਹੈ  ਨਾਨਕੁ  ਜਿਸ  ਨੋ  ਆਪਿ  ਤੁਠਾ  ਤਿਨਿ  ਅੰਮ੍ਰਿਤੁ  ਗੁਰ  ਤੇ  ਪਾਇਆ  ॥੧੩॥

 ਭਗਤਾ  ਕੀ  ਚਾਲ  ਨਿਰਾਲੀ  ॥

 ਚਾਲਾ  ਨਿਰਾਲੀ  ਭਗਤਾਹ  ਕੇਰੀ  ਬਿਖਮ  ਮਾਰਗਿ  ਚਲਣਾ  ॥

 ਲਬੁ  ਲੋਭੁ  ਅਹੰਕਾਰੁ  ਤਜਿ  ਤ੍ਰਿਸਨਾ  ਬਹੁਤੁ  ਨਾਹੀ  ਬੋਲਣਾ  ॥

 ਖੰਨਿਅਹੁ  ਤਿਖੀ  ਵਾਲਹੁ  ਨਿਕੀ  ਏਤੁ  ਮਾਰਗਿ  ਜਾਣਾ  ॥

 ਗੁਰ  ਪਰਸਾਦੀ  ਜਿਨੀ  ਆਪੁ  ਤਜਿਆ  ਹਰਿ  ਵਾਸਨਾ  ਸਮਾਣੀ  ॥

 ਕਹੈ  ਨਾਨਕੁ  ਚਾਲ  ਭਗਤਾ  ਜੁਗਹੁ  ਜੁਗੁ  ਨਿਰਾਲੀ  ॥੧੪॥

 ਜਿਉ  ਤੂ  ਚਲਾਇਹਿ  ਤਿਵ  ਚਲਹ  ਸੁਆਮੀ  ਹੋਰੁ  ਕਿਆ  ਜਾਣਾ  ਗੁਣ  ਤੇਰੇ  ॥

 ਜਿਵ  ਤੂ  ਚਲਾਇਹਿ  ਤਿਵੈ  ਚਲਹ  ਜਿਨਾ  ਮਾਰਗਿ  ਪਾਵਹੇ  ॥

 ਕਰਿ  ਕਿਰਪਾ  ਜਿਨ  ਨਾਮਿ  ਲਾਇਹਿ  ਸਿ  ਹਰਿ  ਹਰਿ  ਸਦਾ  ਧਿਆਵਹੇ  ॥

 ਜਿਸ  ਨੋ  ਕਥਾ  ਸੁਣਾਇਹਿ  ਆਪਣੀ  ਸਿ  ਗੁਰਦੁਆਰੈ  ਸੁਖੁ  ਪਾਵਹੇ  ॥

 ਕਹੈ  ਨਾਨਕੁ  ਸਚੇ  ਸਾਹਿਬ  ਜਿਉ  ਭਾਵੈ  ਤਿਵੈ  ਚਲਾਵਹੇ  ॥੧੫॥

 ਏਹੁ  ਸੋਹਿਲਾ  ਸਬਦੁ  ਸੁਹਾਵਾ  ॥

 ਸਬਦੋ  ਸੁਹਾਵਾ  ਸਦਾ  ਸੋਹਿਲਾ  ਸਤਿਗੁਰੂ  ਸੁਣਾਇਆ  ॥

 ਏਹੁ  ਤਿਨ  ਕੈ  ਮੰਨਿ  ਵਸਿਆ  ਜਿਨ  ਧੁਰਹੁ  ਲਿਖਿਆ  ਆਇਆ  ॥

 ਇਕਿ  ਫਿਰਹਿ  ਘਨੇਰੇ  ਕਰਹਿ  ਗਲਾ  ਗਲੀ  ਕਿਨੈ  ਨ  ਪਾਇਆ  ॥

 ਕਹੈ  ਨਾਨਕੁ  ਸਬਦੁ  ਸੋਹਿਲਾ  ਸਤਿਗੁਰੂ  ਸੁਣਾਇਆ  ॥੧੬॥

 ਪਵਿਤੁ  ਹੋਏ  ਸੇ  ਜਨਾ  ਜਿਨੀ  ਹਰਿ  ਧਿਆਇਆ  ॥

 ਹਰਿ  ਧਿਆਇਆ  ਪਵਿਤੁ  ਹੋਏ  ਗੁਰਮੁਖਿ  ਜਿਨੀ  ਧਿਆਇਆ  ॥

 ਪਵਿਤੁ  ਮਾਤਾ  ਪਿਤਾ  ਕੁਟੰਬ  ਸਹਿਤ  ਸਿਉ  ਪਵਿਤੁ  ਸੰਗਤਿ  ਸਬਾਈਆ  ॥

 ਕਹਦੇ  ਪਵਿਤੁ  ਸੁਣਦੇ  ਪਵਿਤੁ  ਸੇ  ਪਵਿਤੁ  ਜਿਨੀ  ਮੰਨਿ  ਵਸਾਇਆ  ॥

 ਕਹੈ  ਨਾਨਕੁ  ਸੇ  ਪਵਿਤੁ  ਜਿਨੀ  ਗੁਰਮੁਖਿ  ਹਰਿ  ਹਰਿ  ਧਿਆਇਆ  ॥੧੭॥

 ਕਰਮੀ  ਸਹਜੁ  ਨ  ਊਪਜੈ  ਵਿਣੁ  ਸਹਜੈ  ਸਹਸਾ  ਨ  ਜਾਇ  ॥

 ਨਹ  ਜਾਇ  ਸਹਸਾ  ਕਿਤੈ  ਸੰਜਮਿ  ਰਹੇ  ਕਰਮ  ਕਮਾਏ  ॥

 ਸਹਸੈ  ਜੀਉ  ਮਲੀਣੁ  ਹੈ  ਕਿਤੁ  ਸੰਜਮਿ  ਧੋਤਾ  ਜਾਏ  ॥

 ਮੰਨੁ  ਧੋਵਹੁ  ਸਬਦਿ  ਲਾਗਹੁ  ਹਰਿ  ਸਿਉ  ਰਹਹੁ  ਚਿਤੁ  ਲਾਇ  ॥

 ਕਹੈ  ਨਾਨਕੁ  ਗੁਰ  ਪਰਸਾਦੀ  ਸਹਜੁ  ਉਪਜੈ  ਇਹੁ  ਸਹਸਾ  ਇਵ  ਜਾਇ  ॥੧੮॥

 ਜੀਅਹੁ  ਮੈਲੇ  ਬਾਹਰਹੁ  ਨਿਰਮਲ  ॥

 ਬਾਹਰਹੁ  ਨਿਰਮਲ  ਜੀਅਹੁ  ਤ  ਮੈਲੇ  ਤਿਨੀ  ਜਨਮੁ  ਜੂਐ  ਹਾਰਿਆ  ॥

 ਏਹ  ਤਿਸਨਾ  ਵਡਾ  ਰੋਗੁ  ਲਗਾ  ਮਰਣੁ  ਮਨਹੁ  ਵਿਸਾਰਿਆ  ॥

 ਵੇਦਾ  ਮਹਿ  ਨਾਮੁ  ਉਤਮੁ  ਸੋ  ਸੁਣਹਿ  ਨਾਹੀ  ਫਿਰਹਿ  ਜਿਉ  ਬੇਤਾਲਿਆ  ॥

 ਕਹੈ  ਨਾਨਕੁ  ਜਿਨ  ਸਚੁ  ਤਜਿਆ  ਕੂੜੇ  ਲਾਗੇ  ਤਿਨੀ  ਜਨਮੁ  ਜੂਐ  ਹਾਰਿਆ  ॥੧੯॥

 ਜੀਅਹੁ  ਨਿਰਮਲ  ਬਾਹਰਹੁ  ਨਿਰਮਲ  ॥

 ਬਾਹਰਹੁ  ਤ  ਨਿਰਮਲ  ਜੀਅਹੁ  ਨਿਰਮਲ  ਸਤਿਗੁਰ  ਤੇ  ਕਰਣੀ  ਕਮਾਣੀ  ॥

 ਕੂੜ  ਕੀ  ਸੋਇ  ਪਹੁਚੈ  ਨਾਹੀ  ਮਨਸਾ  ਸਚਿ  ਸਮਾਣੀ  ॥

 ਜਨਮੁ  ਰਤਨੁ  ਜਿਨੀ  ਖਟਿਆ  ਭਲੇ  ਸੇ  ਵਣਜਾਰੇ  ॥

 ਕਹੈ  ਨਾਨਕੁ  ਜਿਨ  ਮੰਨੁ  ਨਿਰਮਲੁ  ਸਦਾ  ਰਹਹਿ  ਗੁਰ  ਨਾਲੇ  ॥੨੦॥

 ਜੇ  ਕੋ  ਸਿਖੁ  ਗੁਰੂ  ਸੇਤੀ  ਸਨਮੁਖੁ  ਹੋਵੈ  ॥

 ਹੋਵੈ  ਤ  ਸਨਮੁਖੁ  ਸਿਖੁ  ਕੋਈ  ਜੀਅਹੁ  ਰਹੈ  ਗੁਰ  ਨਾਲੇ  ॥

 ਗੁਰ  ਕੇ  ਚਰਨ  ਹਿਰਦੈ  ਧਿਆਏ  ਅੰਤਰ  ਆਤਮੈ  ਸਮਾਲੇ  ॥

 ਆਪੁ  ਛਡਿ  ਸਦਾ  ਰਹੈ  ਪਰਣੈ  ਗੁਰ  ਬਿਨੁ  ਅਵਰੁ  ਨ  ਜਾਣੈ  ਕੋਏ  ॥

 ਕਹੈ  ਨਾਨਕੁ  ਸੁਣਹੁ  ਸੰਤਹੁ  ਸੋ  ਸਿਖੁ  ਸਨਮੁਖੁ  ਹੋਏ  ॥੨੧॥

 ਜੇ  ਕੋ  ਗੁਰ  ਤੇ  ਵੇਮੁਖੁ  ਹੋਵੈ  ਬਿਨੁ  ਸਤਿਗੁਰ  ਮੁਕਤਿ  ਨ  ਪਾਵੈ  ॥

 ਪਾਵੈ  ਮੁਕਤਿ  ਨ  ਹੋਰ  ਥੈ  ਕੋਈ  ਪੁਛਹੁ  ਬਿਬੇਕੀਆ  ਜਾਏ  ॥

 ਅਨੇਕ  ਜੂਨੀ  ਭਰਮਿ  ਆਵੈ  ਵਿਣੁ  ਸਤਿਗੁਰ  ਮੁਕਤਿ  ਨ  ਪਾਏ  ॥

 ਫਿਰਿ  ਮੁਕਤਿ  ਪਾਏ  ਲਾਗਿ  ਚਰਣੀ  ਸਤਿਗੁਰੂ  ਸਬਦੁ  ਸੁਣਾਏ  ॥

 ਕਹੈ  ਨਾਨਕੁ  ਵੀਚਾਰਿ  ਦੇਖਹੁ  ਵਿਣੁ  ਸਤਿਗੁਰ  ਮੁਕਤਿ  ਨ  ਪਾਏ  ॥੨੨॥

 ਆਵਹੁ  ਸਿਖ  ਸਤਿਗੁਰੂ  ਕੇ  ਪਿਆਰਿਹੋ  ਗਾਵਹੁ  ਸਚੀ  ਬਾਣੀ  ॥

 ਬਾਣੀ  ਤ  ਗਾਵਹੁ  ਗੁਰੂ  ਕੇਰੀ  ਬਾਣੀਆ  ਸਿਰਿ  ਬਾਣੀ  ॥

 ਜਿਨ  ਕਉ  ਨਦਰਿ  ਕਰਮੁ  ਹੋਵੈ  ਹਿਰਦੈ  ਤਿਨਾ  ਸਮਾਣੀ  ॥

 ਪੀਵਹੁ  ਅੰਮ੍ਰਿਤੁ  ਸਦਾ  ਰਹਹੁ  ਹਰਿ  ਰੰਗਿ  ਜਪਿਹੁ  ਸਾਰਿਗਪਾਣੀ  ॥

 ਕਹੈ  ਨਾਨਕੁ  ਸਦਾ  ਗਾਵਹੁ  ਏਹ  ਸਚੀ  ਬਾਣੀ  ॥੨੩॥

 ਸਤਿਗੁਰੂ  ਬਿਨਾ  ਹੋਰ  ਕਚੀ  ਹੈ  ਬਾਣੀ  ॥

 ਬਾਣੀ  ਤ  ਕਚੀ  ਸਤਿਗੁਰੂ  ਬਾਝਹੁ  ਹੋਰ  ਕਚੀ  ਬਾਣੀ  ॥

 ਕਹਦੇ  ਕਚੇ  ਸੁਣਦੇ  ਕਚੇ  ਕਚੀਂ  ਆਖਿ  ਵਖਾਣੀ  ॥

 ਹਰਿ  ਹਰਿ  ਨਿਤ  ਕਰਹਿ  ਰਸਨਾ  ਕਹਿਆ  ਕਛੂ  ਨ  ਜਾਣੀ  ॥

 ਚਿਤੁ  ਜਿਨ  ਕਾ  ਹਿਰਿ  ਲਇਆ  ਮਾਇਆ  ਬੋਲਨਿ  ਪਏ  ਰਵਾਣੀ  ॥

 ਕਹੈ  ਨਾਨਕੁ  ਸਤਿਗੁਰੂ  ਬਾਝਹੁ  ਹੋਰ  ਕਚੀ  ਬਾਣੀ  ॥੨੪॥

 ਗੁਰ  ਕਾ  ਸਬਦੁ  ਰਤੰਨੁ  ਹੈ  ਹੀਰੇ  ਜਿਤੁ  ਜੜਾਉ  ॥

 ਸਬਦੁ  ਰਤਨੁ  ਜਿਤੁ  ਮੰਨੁ  ਲਾਗਾ  ਏਹੁ  ਹੋਆ  ਸਮਾਉ  ॥

 ਸਬਦ  ਸੇਤੀ  ਮਨੁ  ਮਿਲਿਆ  ਸਚੈ  ਲਾਇਆ  ਭਾਉ  ॥

 ਆਪੇ  ਹੀਰਾ  ਰਤਨੁ  ਆਪੇ  ਜਿਸ  ਨੋ  ਦੇਇ  ਬੁਝਾਇ  ॥

 ਕਹੈ  ਨਾਨਕੁ  ਸਬਦੁ  ਰਤਨੁ  ਹੈ  ਹੀਰਾ  ਜਿਤੁ  ਜੜਾਉ  ॥੨੫॥

 ਸਿਵ  ਸਕਤਿ  ਆਪਿ  ਉਪਾਇ  ਕੈ  ਕਰਤਾ  ਆਪੇ  ਹੁਕਮੁ  ਵਰਤਾਏ  ॥

 ਹੁਕਮੁ  ਵਰਤਾਏ  ਆਪਿ  ਵੇਖੈ  ਗੁਰਮੁਖਿ  ਕਿਸੈ  ਬੁਝਾਏ  ॥

 ਤੋੜੇ  ਬੰਧਨ  ਹੋਵੈ  ਮੁਕਤੁ  ਸਬਦੁ  ਮੰਨਿ  ਵਸਾਏ  ॥

 ਗੁਰਮੁਖਿ  ਜਿਸ  ਨੋ  ਆਪਿ  ਕਰੇ  ਸੁ  ਹੋਵੈ  ਏਕਸ  ਸਿਉ  ਲਿਵ  ਲਾਏ  ॥

 ਕਹੈ  ਨਾਨਕੁ  ਆਪਿ  ਕਰਤਾ  ਆਪੇ  ਹੁਕਮੁ  ਬੁਝਾਏ  ॥੨੬॥

 ਸਿਮ੍ਰਿਤਿ  ਸਾਸਤ੍ਰ  ਪੁੰਨ  ਪਾਪ  ਬੀਚਾਰਦੇ  ਤਤੈ  ਸਾਰ  ਨ  ਜਾਣੀ  ॥

 ਤਤੈ  ਸਾਰ  ਨ  ਜਾਣੀ  ਗੁਰੂ  ਬਾਝਹੁ  ਤਤੈ  ਸਾਰ  ਨ  ਜਾਣੀ  ॥

 ਤਿਹੀ  ਗੁਣੀ  ਸੰਸਾਰੁ  ਭ੍ਰਮਿ  ਸੁਤਾ  ਸੁਤਿਆ  ਰੈਣਿ  ਵਿਹਾਣੀ  ॥

 ਗੁਰ  ਕਿਰਪਾ  ਤੇ  ਸੇ  ਜਨ  ਜਾਗੇ  ਜਿਨਾ  ਹਰਿ  ਮਨਿ  ਵਸਿਆ  ਬੋਲਹਿ  ਅੰਮ੍ਰਿਤ  ਬਾਣੀ  ॥

 ਕਹੈ  ਨਾਨਕੁ  ਸੋ  ਤਤੁ  ਪਾਏ  ਜਿਸ  ਨੋ  ਅਨਦਿਨੁ  ਹਰਿ  ਲਿਵ  ਲਾਗੈ  ਜਾਗਤ  ਰੈਣਿ  ਵਿਹਾਣੀ  ॥੨੭॥

 ਮਾਤਾ  ਕੇ  ਉਦਰ  ਮਹਿ  ਪ੍ਰਤਿਪਾਲ  ਕਰੇ  ਸੋ  ਕਿਉ  ਮਨਹੁ  ਵਿਸਾਰੀਐ  ॥

 ਮਨਹੁ  ਕਿਉ  ਵਿਸਾਰੀਐ  ਏਵਡੁ  ਦਾਤਾ  ਜਿ  ਅਗਨਿ  ਮਹਿ  ਆਹਾਰੁ  ਪਹੁਚਾਵਏ  ॥

 ਓਸ  ਨੋ  ਕਿਹੁ  ਪੋਹਿ  ਨ  ਸਕੀ  ਜਿਸ  ਨਉ  ਆਪਣੀ  ਲਿਵ  ਲਾਵਏ  ॥

 ਆਪਣੀ  ਲਿਵ  ਆਪੇ  ਲਾਏ  ਗੁਰਮੁਖਿ  ਸਦਾ  ਸਮਾਲੀਐ  ॥

 ਕਹੈ  ਨਾਨਕੁ  ਏਵਡੁ  ਦਾਤਾ  ਸੋ  ਕਿਉ  ਮਨਹੁ  ਵਿਸਾਰੀਐ  ॥੨੮॥

 ਜੈਸੀ  ਅਗਨਿ  ਉਦਰ  ਮਹਿ  ਤੈਸੀ  ਬਾਹਰਿ  ਮਾਇਆ  ॥

 ਮਾਇਆ  ਅਗਨਿ  ਸਭ  ਇਕੋ  ਜੇਹੀ  ਕਰਤੈ  ਖੇਲੁ  ਰਚਾਇਆ  ॥

 ਜਾ  ਤਿਸੁ  ਭਾਣਾ  ਤਾ  ਜੰਮਿਆ  ਪਰਵਾਰਿ  ਭਲਾ  ਭਾਇਆ  ॥

 ਲਿਵ  ਛੁੜਕੀ  ਲਗੀ  ਤ੍ਰਿਸਨਾ  ਮਾਇਆ  ਅਮਰੁ  ਵਰਤਾਇਆ  ॥

 ਏਹ  ਮਾਇਆ  ਜਿਤੁ  ਹਰਿ  ਵਿਸਰੈ  ਮੋਹੁ  ਉਪਜੈ  ਭਾਉ  ਦੂਜਾ  ਲਾਇਆ  ॥

 ਕਹੈ  ਨਾਨਕੁ  ਗੁਰ  ਪਰਸਾਦੀ  ਜਿਨਾ  ਲਿਵ  ਲਾਗੀ  ਤਿਨੀ  ਵਿਚੇ  ਮਾਇਆ  ਪਾਇਆ  ॥੨੯॥

 ਹਰਿ  ਆਪਿ  ਅਮੁਲਕੁ  ਹੈ  ਮੁਲਿ  ਨ  ਪਾਇਆ  ਜਾਇ  ॥

 ਮੁਲਿ  ਨ  ਪਾਇਆ  ਜਾਇ  ਕਿਸੈ  ਵਿਟਹੁ  ਰਹੇ  ਲੋਕ  ਵਿਲਲਾਇ  ॥

 ਐਸਾ  ਸਤਿਗੁਰੁ  ਜੇ  ਮਿਲੈ  ਤਿਸ  ਨੋ  ਸਿਰੁ  ਸਉਪੀਐ  ਵਿਚਹੁ  ਆਪੁ  ਜਾਇ  ॥

 ਜਿਸ  ਦਾ  ਜੀਉ  ਤਿਸੁ  ਮਿਲਿ  ਰਹੈ  ਹਰਿ  ਵਸੈ  ਮਨਿ  ਆਇ  ॥

 ਹਰਿ  ਆਪਿ  ਅਮੁਲਕੁ  ਹੈ  ਭਾਗ  ਤਿਨਾ  ਕੇ  ਨਾਨਕਾ  ਜਿਨ  ਹਰਿ  ਪਲੈ  ਪਾਇ  ॥੩੦॥

 ਹਰਿ  ਰਾਸਿ  ਮੇਰੀ  ਮਨੁ  ਵਣਜਾਰਾ  ॥

 ਹਰਿ  ਰਾਸਿ  ਮੇਰੀ  ਮਨੁ  ਵਣਜਾਰਾ  ਸਤਿਗੁਰ  ਤੇ  ਰਾਸਿ  ਜਾਣੀ  ॥

 ਹਰਿ  ਹਰਿ  ਨਿਤ  ਜਪਿਹੁ  ਜੀਅਹੁ  ਲਾਹਾ  ਖਟਿਹੁ  ਦਿਹਾੜੀ  ॥

 ਏਹੁ  ਧਨੁ  ਤਿਨਾ  ਮਿਲਿਆ  ਜਿਨ  ਹਰਿ  ਆਪੇ  ਭਾਣਾ  ॥

 ਕਹੈ  ਨਾਨਕੁ  ਹਰਿ  ਰਾਸਿ  ਮੇਰੀ  ਮਨੁ  ਹੋਆ  ਵਣਜਾਰਾ  ॥੩੧॥

 ਏ  ਰਸਨਾ  ਤੂ  ਅਨ  ਰਸਿ  ਰਾਚਿ  ਰਹੀ  ਤੇਰੀ  ਪਿਆਸ  ਨ  ਜਾਇ  ॥

 ਪਿਆਸ  ਨ  ਜਾਇ  ਹੋਰਤੁ  ਕਿਤੈ  ਜਿਚਰੁ  ਹਰਿ  ਰਸੁ  ਪਲੈ  ਨ  ਪਾਇ  ॥

 ਹਰਿ  ਰਸੁ  ਪਾਇ  ਪਲੈ  ਪੀਐ  ਹਰਿ  ਰਸੁ  ਬਹੁੜਿ  ਨ  ਤ੍ਰਿਸਨਾ  ਲਾਗੈ  ਆਇ  ॥

 ਏਹੁ  ਹਰਿ  ਰਸੁ  ਕਰਮੀ  ਪਾਈਐ  ਸਤਿਗੁਰੁ  ਮਿਲੈ  ਜਿਸੁ  ਆਇ  ॥

 ਕਹੈ  ਨਾਨਕੁ  ਹੋਰਿ  ਅਨ  ਰਸ  ਸਭਿ  ਵੀਸਰੇ  ਜਾ  ਹਰਿ  ਵਸੈ  ਮਨਿ  ਆਇ  ॥੩੨॥

 ਏ  ਸਰੀਰਾ  ਮੇਰਿਆ  ਹਰਿ  ਤੁਮ  ਮਹਿ  ਜੋਤਿ  ਰਖੀ  ਤਾ  ਤੂ  ਜਗ  ਮਹਿ  ਆਇਆ  ॥

 ਹਰਿ  ਜੋਤਿ  ਰਖੀ  ਤੁਧੁ  ਵਿਚਿ  ਤਾ  ਤੂ  ਜਗ  ਮਹਿ  ਆਇਆ  ॥

 ਹਰਿ  ਆਪੇ  ਮਾਤਾ  ਆਪੇ  ਪਿਤਾ  ਜਿਨਿ  ਜੀਉ  ਉਪਾਇ  ਜਗਤੁ  ਦਿਖਾਇਆ  ॥

 ਗੁਰ  ਪਰਸਾਦੀ  ਬੁਝਿਆ  ਤਾ  ਚਲਤੁ  ਹੋਆ  ਚਲਤੁ  ਨਦਰੀ  ਆਇਆ  ॥

 ਕਹੈ  ਨਾਨਕੁ  ਸ੍ਰਿਸਟਿ  ਕਾ  ਮੂਲੁ  ਰਚਿਆ  ਜੋਤਿ  ਰਾਖੀ  ਤਾ  ਤੂ  ਜਗ  ਮਹਿ  ਆਇਆ  ॥੩੩॥

 ਮਨਿ  ਚਾਉ  ਭਇਆ  ਪ੍ਰਭ  ਆਗਮੁ  ਸੁਣਿਆ  ॥

 ਹਰਿ  ਮੰਗਲੁ  ਗਾਉ  ਸਖੀ  ਗ੍ਰਿਹੁ  ਮੰਦਰੁ  ਬਣਿਆ  ॥

 ਹਰਿ  ਗਾਉ  ਮੰਗਲੁ  ਨਿਤ  ਸਖੀਏ  ਸੋਗੁ  ਦੂਖੁ  ਨ  ਵਿਆਪਏ  ॥

 ਗੁਰ  ਚਰਨ  ਲਾਗੇ  ਦਿਨ  ਸਭਾਗੇ  ਆਪਣਾ  ਪਿਰੁ  ਜਾਪਏ  ॥

 ਅਨਹਤ  ਬਾਣੀ  ਗੁਰ  ਸਬਦਿ  ਜਾਣੀ  ਹਰਿ  ਨਾਮੁ  ਹਰਿ  ਰਸੁ  ਭੋਗੋ  ॥

 ਕਹੈ  ਨਾਨਕੁ  ਪ੍ਰਭੁ  ਆਪਿ  ਮਿਲਿਆ  ਕਰਣ  ਕਾਰਣ  ਜੋਗੋ  ॥੩੪॥

 ਏ  ਸਰੀਰਾ  ਮੇਰਿਆ  ਇਸੁ  ਜਗ  ਮਹਿ  ਆਇ  ਕੈ  ਕਿਆ  ਤੁਧੁ  ਕਰਮ  ਕਮਾਇਆ  ॥

 ਕਿ  ਕਰਮ  ਕਮਾਇਆ  ਤੁਧੁ  ਸਰੀਰਾ  ਜਾ  ਤੂ  ਜਗ  ਮਹਿ  ਆਇਆ  ॥

 ਜਿਨਿ  ਹਰਿ  ਤੇਰਾ  ਰਚਨੁ  ਰਚਿਆ  ਸੋ  ਹਰਿ  ਮਨਿ  ਨ  ਵਸਾਇਆ  ॥

 ਗੁਰ  ਪਰਸਾਦੀ  ਹਰਿ  ਮੰਨਿ  ਵਸਿਆ  ਪੂਰਬਿ  ਲਿਖਿਆ  ਪਾਇਆ  ॥

 ਕਹੈ  ਨਾਨਕੁ  ਏਹੁ  ਸਰੀਰੁ  ਪਰਵਾਣੁ  ਹੋਆ  ਜਿਨਿ  ਸਤਿਗੁਰ  ਸਿਉ  ਚਿਤੁ  ਲਾਇਆ  ॥੩੫॥

 ਏ  ਨੇਤ੍ਰਹੁ  ਮੇਰਿਹੋ  ਹਰਿ  ਤੁਮ  ਮਹਿ  ਜੋਤਿ  ਧਰੀ  ਹਰਿ  ਬਿਨੁ  ਅਵਰੁ  ਨ  ਦੇਖਹੁ  ਕੋਈ  ॥

 ਹਰਿ  ਬਿਨੁ  ਅਵਰੁ  ਨ  ਦੇਖਹੁ  ਕੋਈ  ਨਦਰੀ  ਹਰਿ  ਨਿਹਾਲਿਆ  ॥

 ਏਹੁ  ਵਿਸੁ  ਸੰਸਾਰੁ  ਤੁਮ  ਦੇਖਦੇ  ਏਹੁ  ਹਰਿ  ਕਾ  ਰੂਪੁ  ਹੈ  ਹਰਿ  ਰੂਪੁ  ਨਦਰੀ  ਆਇਆ  ॥

 ਗੁਰ  ਪਰਸਾਦੀ  ਬੁਝਿਆ  ਜਾ  ਵੇਖਾ  ਹਰਿ  ਇਕੁ  ਹੈ  ਹਰਿ  ਬਿਨੁ  ਅਵਰੁ  ਨ  ਕੋਈ  ॥

 ਕਹੈ  ਨਾਨਕੁ  ਏਹਿ  ਨੇਤ੍ਰ  ਅੰਧ  ਸੇ  ਸਤਿਗੁਰਿ  ਮਿਲਿਐ  ਦਿਬ  ਦ੍ਰਿਸਟਿ  ਹੋਈ  ॥੩੬॥

 ਏ  ਸ੍ਰਵਣਹੁ  ਮੇਰਿਹੋ  ਸਾਚੈ  ਸੁਨਣੈ  ਨੋ  ਪਠਾਏ  ॥

 ਸਾਚੈ  ਸੁਨਣੈ  ਨੋ  ਪਠਾਏ  ਸਰੀਰਿ  ਲਾਏ  ਸੁਣਹੁ  ਸਤਿ  ਬਾਣੀ  ॥

 ਜਿਤੁ  ਸੁਣੀ  ਮਨੁ  ਤਨੁ  ਹਰਿਆ  ਹੋਆ  ਰਸਨਾ  ਰਸਿ  ਸਮਾਣੀ  ॥

 ਸਚੁ  ਅਲਖ  ਵਿਡਾਣੀ  ਤਾ  ਕੀ  ਗਤਿ  ਕਹੀ  ਨ  ਜਾਏ  ॥

 ਕਹੈ  ਨਾਨਕੁ  ਅੰਮ੍ਰਿਤ  ਨਾਮੁ  ਸੁਣਹੁ  ਪਵਿਤ੍ਰ  ਹੋਵਹੁ  ਸਾਚੈ  ਸੁਨਣੈ  ਨੋ  ਪਠਾਏ  ॥੩੭॥

 ਹਰਿ  ਜੀਉ  ਗੁਫਾ  ਅੰਦਰਿ  ਰਖਿ  ਕੈ  ਵਾਜਾ  ਪਵਣੁ  ਵਜਾਇਆ  ॥

 ਵਜਾਇਆ  ਵਾਜਾ  ਪਉਣ  ਨਉ  ਦੁਆਰੇ  ਪਰਗਟੁ  ਕੀਏ  ਦਸਵਾ  ਗੁਪਤੁ  ਰਖਾਇਆ  ॥

 ਗੁਰਦੁਆਰੈ  ਲਾਇ  ਭਾਵਨੀ  ਇਕਨਾ  ਦਸਵਾ  ਦੁਆਰੁ  ਦਿਖਾਇਆ  ॥

 ਤਹ  ਅਨੇਕ  ਰੂਪ  ਨਾਉ  ਨਵ  ਨਿਧਿ  ਤਿਸ  ਦਾ  ਅੰਤੁ  ਨ  ਜਾਈ  ਪਾਇਆ  ॥

 ਕਹੈ  ਨਾਨਕੁ  ਹਰਿ  ਪਿਆਰੈ  ਜੀਉ  ਗੁਫਾ  ਅੰਦਰਿ  ਰਖਿ  ਕੈ  ਵਾਜਾ  ਪਵਣੁ  ਵਜਾਇਆ  ॥੩੮॥

 ਏਹੁ  ਸਾਚਾ  ਸੋਹਿਲਾ  ਸਾਚੈ  ਘਰਿ  ਗਾਵਹੁ  ॥

 ਗਾਵਹੁ  ਤ  ਸੋਹਿਲਾ  ਘਰਿ  ਸਾਚੈ  ਜਿਥੈ  ਸਦਾ  ਸਚੁ  ਧਿਆਵਹੇ  ॥

 ਸਚੋ  ਧਿਆਵਹਿ  ਜਾ  ਤੁਧੁ  ਭਾਵਹਿ  ਗੁਰਮੁਖਿ  ਜਿਨਾ  ਬੁਝਾਵਹੇ  ॥

 ਇਹੁ  ਸਚੁ  ਸਭਨਾ  ਕਾ  ਖਸਮੁ  ਹੈ  ਜਿਸੁ  ਬਖਸੇ  ਸੋ  ਜਨੁ  ਪਾਵਹੇ  ॥

 ਕਹੈ  ਨਾਨਕੁ  ਸਚੁ  ਸੋਹਿਲਾ  ਸਚੈ  ਘਰਿ  ਗਾਵਹੇ  ॥੩੯॥

 ਅਨਦੁ  ਸੁਣਹੁ  ਵਡਭਾਗੀਹੋ  ਸਗਲ  ਮਨੋਰਥ  ਪੂਰੇ  ॥

 ਪਾਰਬ੍ਰਹਮੁ  ਪ੍ਰਭੁ  ਪਾਇਆ  ਉਤਰੇ  ਸਗਲ  ਵਿਸੂਰੇ  ॥

 ਦੂਖ  ਰੋਗ  ਸੰਤਾਪ  ਉਤਰੇ  ਸੁਣੀ  ਸਚੀ  ਬਾਣੀ  ॥

 ਸੰਤ  ਸਾਜਨ  ਭਏ  ਸਰਸੇ  ਪੂਰੇ  ਗੁਰ  ਤੇ  ਜਾਣੀ  ॥

 ਸੁਣਤੇ  ਪੁਨੀਤ  ਕਹਤੇ  ਪਵਿਤੁ  ਸਤਿਗੁਰੁ  ਰਹਿਆ  ਭਰਪੂਰੇ  ॥

 ਬਿਨਵੰਤਿ  ਨਾਨਕੁ  ਗੁਰ  ਚਰਣ  ਲਾਗੇ  ਵਾਜੇ  ਅਨਹਦ  ਤੂਰੇ  ॥੪੦॥੧॥

Post a Comment

0 Comments
* Please Don't Spam Here. All the Comments are Reviewed by Admin.