Type Here to Get Search Results !

kirtan

ਲਾਵਾਂ Sikh Marriage


                                   ਲਾਵਾਂ 


 ਸੂਹੀ  ਮਹਲਾ  ੪  ॥ 

 ਹਰਿ  ਪਹਿਲੜੀ  ਲਾਵ  ਪਰਵਿਰਤੀ  ਕਰਮ  ਦ੍ਰਿੜਾਇਆ  ਬਲਿ  ਰਾਮ  ਜੀਉ  ॥ 

 ਬਾਣੀ  ਬ੍ਰਹਮਾ  ਵੇਦੁ  ਧਰਮੁ  ਦ੍ਰਿੜਹੁ  ਪਾਪ  ਤਜਾਇਆ  ਬਲਿ  ਰਾਮ  ਜੀਉ  ॥ 

 ਧਰਮੁ  ਦ੍ਰਿੜਹੁ  ਹਰਿ  ਨਾਮੁ  ਧਿਆਵਹੁ  ਸਿਮ੍ਰਿਤਿ  ਨਾਮੁ  ਦ੍ਰਿੜਾਇਆ  ॥ 

 ਸਤਿਗੁਰੁ  ਗੁਰੁ  ਪੂਰਾ  ਆਰਾਧਹੁ  ਸਭਿ  ਕਿਲਵਿਖ  ਪਾਪ  ਗਵਾਇਆ  ॥ 

 ਸਹਜ  ਅਨੰਦੁ  ਹੋਆ  ਵਡਭਾਗੀ  ਮਨਿ  ਹਰਿ  ਹਰਿ  ਮੀਠਾ  ਲਾਇਆ  ॥ 

 ਜਨੁ  ਕਹੈ  ਨਾਨਕੁ  ਲਾਵ  ਪਹਿਲੀ  ਆਰੰਭੁ  ਕਾਜੁ  ਰਚਾਇਆ  ॥੧॥ 

 ਹਰਿ  ਦੂਜੜੀ  ਲਾਵ  ਸਤਿਗੁਰੁ  ਪੁਰਖੁ  ਮਿਲਾਇਆ  ਬਲਿ  ਰਾਮ  ਜੀਉ  ॥ 

 ਨਿਰਭਉ  ਭੈ  ਮਨੁ  ਹੋਇ  ਹਉਮੈ  ਮੈਲੁ  ਗਵਾਇਆ  ਬਲਿ  ਰਾਮ  ਜੀਉ  ॥ 

 ਨਿਰਮਲੁ  ਭਉ  ਪਾਇਆ  ਹਰਿ  ਗੁਣ  ਗਾਇਆ  ਹਰਿ  ਵੇਖੈ  ਰਾਮੁ  ਹਦੂਰੇ  ॥ 

 ਹਰਿ  ਆਤਮ  ਰਾਮੁ  ਪਸਾਰਿਆ  ਸੁਆਮੀ  ਸਰਬ  ਰਹਿਆ  ਭਰਪੂਰੇ  ॥ 

 ਅੰਤਰਿ  ਬਾਹਰਿ  ਹਰਿ  ਪ੍ਰਭੁ  ਏਕੋ  ਮਿਲਿ  ਹਰਿ  ਜਨ  ਮੰਗਲ  ਗਾਏ  ॥ 

 ਜਨ  ਨਾਨਕ  ਦੂਜੀ  ਲਾਵ  ਚਲਾਈ  ਅਨਹਦ  ਸਬਦ  ਵਜਾਏ  ॥੨॥ 

 ਹਰਿ  ਤੀਜੜੀ  ਲਾਵ  ਮਨਿ  ਚਾਉ  ਭਇਆ  ਬੈਰਾਗੀਆ  ਬਲਿ  ਰਾਮ  ਜੀਉ  ॥ 

 ਸੰਤ  ਜਨਾ  ਹਰਿ  ਮੇਲੁ  ਹਰਿ  ਪਾਇਆ  ਵਡਭਾਗੀਆ  ਬਲਿ  ਰਾਮ  ਜੀਉ  ॥ 

 ਨਿਰਮਲੁ  ਹਰਿ  ਪਾਇਆ  ਹਰਿ  ਗੁਣ  ਗਾਇਆ  ਮੁਖਿ  ਬੋਲੀ  ਹਰਿ  ਬਾਣੀ  ॥ 

 ਸੰਤ  ਜਨਾ  ਵਡਭਾਗੀ  ਪਾਇਆ  ਹਰਿ  ਕਥੀਐ  ਅਕਥ  ਕਹਾਣੀ  ॥ 

 ਹਿਰਦੈ  ਹਰਿ  ਹਰਿ  ਹਰਿ  ਧੁਨਿ  ਉਪਜੀ  ਹਰਿ  ਜਪੀਐ  ਮਸਤਕਿ  ਭਾਗੁ  ਜੀਉ  ॥ 

 ਜਨੁ  ਨਾਨਕੁ  ਬੋਲੇ  ਤੀਜੀ  ਲਾਵੈ  ਹਰਿ  ਉਪਜੈ  ਮਨਿ  ਬੈਰਾਗੁ  ਜੀਉ  ॥੩॥ 

 ਹਰਿ  ਚਉਥੜੀ  ਲਾਵ  ਮਨਿ  ਸਹਜੁ  ਭਇਆ  ਹਰਿ  ਪਾਇਆ  ਬਲਿ  ਰਾਮ  ਜੀਉ  ॥ 

 ਗੁਰਮੁਖਿ  ਮਿਲਿਆ  ਸੁਭਾਇ  ਹਰਿ  ਮਨਿ  ਤਨਿ  ਮੀਠਾ  ਲਾਇਆ  ਬਲਿ  ਰਾਮ  ਜੀਉ  ॥ 

 ਹਰਿ  ਮੀਠਾ  ਲਾਇਆ  ਮੇਰੇ  ਪ੍ਰਭ  ਭਾਇਆ  ਅਨਦਿਨੁ  ਹਰਿ  ਲਿਵ  ਲਾਈ  ॥ 

 ਮਨ  ਚਿੰਦਿਆ  ਫਲੁ  ਪਾਇਆ  ਸੁਆਮੀ  ਹਰਿ  ਨਾਮਿ  ਵਜੀ  ਵਾਧਾਈ  ॥ 

 ਹਰਿ  ਪ੍ਰਭਿ  ਠਾਕੁਰਿ  ਕਾਜੁ  ਰਚਾਇਆ  ਧਨ  ਹਿਰਦੈ  ਨਾਮਿ  ਵਿਗਾਸੀ  ॥ 

 ਜਨੁ  ਨਾਨਕੁ  ਬੋਲੇ  ਚਉਥੀ  ਲਾਵੈ  ਹਰਿ  ਪਾਇਆ  ਪ੍ਰਭੁ  ਅਵਿਨਾਸੀ  ॥੪॥੨॥ 

Post a Comment

0 Comments
* Please Don't Spam Here. All the Comments are Reviewed by Admin.