Type Here to Get Search Results !

kirtan

ਕੁਚਜੀ

                              ਕੁਚਜੀ 

 ਰਾਗੁ  ਸੂਹੀ  ਮਹਲਾ  ੧  ਕੁਚਜੀ

 ੴ  ਸਤਿਗੁਰ  ਪ੍ਰਸਾਦਿ  ॥

 ਮੰਞੁ  ਕੁਚਜੀ  ਅੰਮਾਵਣਿ  ਡੋਸੜੇ  ਹਉ  ਕਿਉ  ਸਹੁ  ਰਾਵਣਿ  ਜਾਉ  ਜੀਉ  ॥

 ਇਕ  ਦੂ  ਇਕਿ  ਚੜੰਦੀਆ  ਕਉਣੁ  ਜਾਣੈ  ਮੇਰਾ  ਨਾਉ  ਜੀਉ  ॥

 ਜਿਨ੍ਹੀ  ਸਖੀ  ਸਹੁ  ਰਾਵਿਆ  ਸੇ  ਅੰਬੀ  ਛਾਵੜੀਏਹਿ  ਜੀਉ  ॥

 ਸੇ  ਗੁਣ  ਮੰਞੁ  ਨ  ਆਵਨੀ  ਹਉ  ਕੈ  ਜੀ  ਦੋਸ  ਧਰੇਉ  ਜੀਉ  ॥

 ਕਿਆ  ਗੁਣ  ਤੇਰੇ  ਵਿਥਰਾ  ਹਉ  ਕਿਆ  ਕਿਆ  ਘਿਨਾ  ਤੇਰਾ  ਨਾਉ  ਜੀਉ  ॥

 ਇਕਤੁ  ਟੋਲਿ  ਨ  ਅੰਬੜਾ  ਹਉ  ਸਦ  ਕੁਰਬਾਣੈ  ਤੇਰੈ  ਜਾਉ  ਜੀਉ  ॥

 ਸੁਇਨਾ  ਰੁਪਾ  ਰੰਗੁਲਾ  ਮੋਤੀ  ਤੈ  ਮਾਣਿਕੁ  ਜੀਉ  ॥

 ਸੇ  ਵਸਤੂ  ਸਹਿ  ਦਿਤੀਆ  ਮੈ  ਤਿਨ੍ਹ  ਸਿਉ  ਲਾਇਆ  ਚਿਤੁ  ਜੀਉ  ॥

 ਮੰਦਰ  ਮਿਟੀ  ਸੰਦੜੇ  ਪਥਰ  ਕੀਤੇ  ਰਾਸਿ  ਜੀਉ  ॥

 ਹਉ  ਏਨੀ  ਟੋਲੀ  ਭੁਲੀਅਸੁ  ਤਿਸੁ  ਕੰਤ  ਨ  ਬੈਠੀ  ਪਾਸਿ  ਜੀਉ  ॥

 ਅੰਬਰਿ  ਕੂੰਜਾ  ਕੁਰਲੀਆ  ਬਗ  ਬਹਿਠੇ  ਆਇ  ਜੀਉ  ॥

 ਸਾ  ਧਨ  ਚਲੀ  ਸਾਹੁਰੈ  ਕਿਆ  ਮੁਹੁ  ਦੇਸੀ  ਅਗੈ  ਜਾਇ  ਜੀਉ  ॥

 ਸੁਤੀ  ਸੁਤੀ  ਝਾਲੁ  ਥੀਆ  ਭੁਲੀ  ਵਾਟੜੀਆਸੁ  ਜੀਉ  ॥

 ਤੈ  ਸਹ  ਨਾਲਹੁ  ਮੁਤੀਅਸੁ  ਦੁਖਾ  ਕੂੰ  ਧਰੀਆਸੁ  ਜੀਉ  ॥

 ਤੁਧੁ  ਗੁਣ  ਮੈ  ਸਭਿ  ਅਵਗਣਾ  ਇਕ  ਨਾਨਕ  ਕੀ  ਅਰਦਾਸਿ  ਜੀਉ  ॥

 ਸਭਿ  ਰਾਤੀ  ਸੋਹਾਗਣੀ  ਮੈ  ਡੋਹਾਗਣਿ  ਕਾਈ  ਰਾਤਿ  ਜੀਉ  ॥੧॥

Post a Comment

0 Comments
* Please Don't Spam Here. All the Comments are Reviewed by Admin.