Type Here to Get Search Results !

kirtan

ਜਪੁ ਜੀ ਸਾਹਿਬ


 ੴ  ਸਤਿ  ਨਾਮੁ  ਕਰਤਾ
 ਪੁਰਖੁ  ਨਿਰਭਉ  ਨਿਰਵੈਰੁ
  ਅਕਾਲ  ਮੂਰਤਿ
 ਅਜੂਨੀ ਸੈਭੰ
 ਗੁਰ  ਪ੍ਰਸਾਦਿ  ॥

 ॥  ਜਪੁ  ॥

 ਆਦਿ  ਸਚੁ  ਜੁਗਾਦਿ  ਸਚੁ  ॥

 ਹੈ  ਭੀ  ਸਚੁ  ਨਾਨਕ  ਹੋਸੀ  ਭੀ  ਸਚੁ  ॥੧॥

 ਸੋਚੈ  ਸੋਚਿ  ਨ  ਹੋਵਈ  ਜੇ  ਸੋਚੀ  ਲਖ  ਵਾਰ  ॥

 ਚੁਪੈ  ਚੁਪ  ਨ  ਹੋਵਈ  ਜੇ  ਲਾਇ  ਰਹਾ  ਲਿਵ  ਤਾਰ  ॥

 ਭੁਖਿਆ  ਭੁਖ  ਨ  ਉਤਰੀ  ਜੇ  ਬੰਨਾ  ਪੁਰੀਆ  ਭਾਰ  ॥

 ਸਹਸ  ਸਿਆਣਪਾ  ਲਖ  ਹੋਹਿ  ਤ  ਇਕ  ਨ  ਚਲੈ  ਨਾਲਿ  ॥

 ਕਿਵ  ਸਚਿਆਰਾ  ਹੋਈਐ  ਕਿਵ  ਕੂੜੈ  ਤੁਟੈ  ਪਾਲਿ  ॥

 ਹੁਕਮਿ  ਰਜਾਈ  ਚਲਣਾ  ਨਾਨਕ  ਲਿਖਿਆ  ਨਾਲਿ  ॥੧॥

 ਹੁਕਮੀ  ਹੋਵਨਿ  ਆਕਾਰ  ਹੁਕਮੁ  ਨ  ਕਹਿਆ  ਜਾਈ  ॥

 ਹੁਕਮੀ  ਹੋਵਨਿ  ਜੀਅ  ਹੁਕਮਿ  ਮਿਲੈ  ਵਡਿਆਈ  ॥

 ਹੁਕਮੀ  ਉਤਮੁ  ਨੀਚੁ  ਹੁਕਮਿ  ਲਿਖਿ  ਦੁਖ  ਸੁਖ  ਪਾਈਅਹਿ  ॥

 ਇਕਨਾ  ਹੁਕਮੀ  ਬਖਸੀਸ  ਇਕਿ  ਹੁਕਮੀ  ਸਦਾ  ਭਵਾਈਅਹਿ  ॥

 ਹੁਕਮੈ  ਅੰਦਰਿ  ਸਭੁ  ਕੋ  ਬਾਹਰਿ  ਹੁਕਮ  ਨ  ਕੋਇ  ॥

 ਨਾਨਕ  ਹੁਕਮੈ  ਜੇ  ਬੁਝੈ  ਤ  ਹਉਮੈ  ਕਹੈ  ਨ  ਕੋਇ  ॥੨॥

 ਗਾਵੈ  ਕੋ  ਤਾਣੁ  ਹੋਵੈ  ਕਿਸੈ  ਤਾਣੁ  ॥

 ਗਾਵੈ  ਕੋ  ਦਾਤਿ  ਜਾਣੈ  ਨੀਸਾਣੁ  ॥

 ਗਾਵੈ  ਕੋ  ਗੁਣ  ਵਡਿਆਈਆ  ਚਾਰ  ॥

 ਗਾਵੈ  ਕੋ  ਵਿਦਿਆ  ਵਿਖਮੁ  ਵੀਚਾਰੁ  ॥

 ਗਾਵੈ  ਕੋ  ਸਾਜਿ  ਕਰੇ  ਤਨੁ  ਖੇਹ  ॥

 ਗਾਵੈ  ਕੋ  ਜੀਅ  ਲੈ  ਫਿਰਿ  ਦੇਹ  ॥

 ਗਾਵੈ  ਕੋ  ਜਾਪੈ  ਦਿਸੈ  ਦੂਰਿ  ॥

 ਗਾਵੈ  ਕੋ  ਵੇਖੈ  ਹਾਦਰਾ  ਹਦੂਰਿ  ॥

 ਕਥਨਾ  ਕਥੀ  ਨ  ਆਵੈ  ਤੋਟਿ  ॥

 ਕਥਿ  ਕਥਿ  ਕਥੀ  ਕੋਟੀ  ਕੋਟਿ  ਕੋਟਿ  ॥

 ਦੇਦਾ  ਦੇ  ਲੈਦੇ  ਥਕਿ  ਪਾਹਿ  ॥

 ਜੁਗਾ  ਜੁਗੰਤਰਿ  ਖਾਹੀ  ਖਾਹਿ  ॥

 ਹੁਕਮੀ  ਹੁਕਮੁ  ਚਲਾਏ  ਰਾਹੁ  ॥

 ਨਾਨਕ  ਵਿਗਸੈ  ਵੇਪਰਵਾਹੁ  ॥੩॥

 ਸਾਚਾ  ਸਾਹਿਬੁ  ਸਾਚੁ  ਨਾਇ  ਭਾਖਿਆ  ਭਾਉ  ਅਪਾਰੁ  ॥

 ਆਖਹਿ  ਮੰਗਹਿ  ਦੇਹਿ  ਦੇਹਿ  ਦਾਤਿ  ਕਰੇ  ਦਾਤਾਰੁ  ॥

 ਫੇਰਿ  ਕਿ  ਅਗੈ  ਰਖੀਐ  ਜਿਤੁ  ਦਿਸੈ  ਦਰਬਾਰੁ  ॥

 ਮੁਹੌ  ਕਿ  ਬੋਲਣੁ  ਬੋਲੀਐ  ਜਿਤੁ  ਸੁਣਿ  ਧਰੇ  ਪਿਆਰੁ  ॥

 ਅੰਮ੍ਰਿਤ  ਵੇਲਾ  ਸਚੁ  ਨਾਉ  ਵਡਿਆਈ  ਵੀਚਾਰੁ  ॥

 ਕਰਮੀ  ਆਵੈ  ਕਪੜਾ  ਨਦਰੀ  ਮੋਖੁ  ਦੁਆਰੁ  ॥

 ਨਾਨਕ  ਏਵੈ  ਜਾਣੀਐ  ਸਭੁ  ਆਪੇ  ਸਚਿਆਰੁ  ॥੪॥

 ਥਾਪਿਆ  ਨ  ਜਾਇ  ਕੀਤਾ  ਨ  ਹੋਇ  ॥

 ਆਪੇ  ਆਪਿ  ਨਿਰੰਜਨੁ  ਸੋਇ  ॥

 ਜਿਨਿ  ਸੇਵਿਆ  ਤਿਨਿ  ਪਾਇਆ  ਮਾਨੁ  ॥

 ਨਾਨਕ  ਗਾਵੀਐ  ਗੁਣੀ  ਨਿਧਾਨੁ  ॥

 ਗਾਵੀਐ  ਸੁਣੀਐ  ਮਨਿ  ਰਖੀਐ  ਭਾਉ  ॥

 ਦੁਖੁ  ਪਰਹਰਿ  ਸੁਖੁ  ਘਰਿ  ਲੈ  ਜਾਇ  ॥

 ਗੁਰਮੁਖਿ  ਨਾਦੰ  ਗੁਰਮੁਖਿ  ਵੇਦੰ  ਗੁਰਮੁਖਿ  ਰਹਿਆ  ਸਮਾਈ  ॥

 ਗੁਰੁ  ਈਸਰੁ  ਗੁਰੁ  ਗੋਰਖੁ  ਬਰਮਾ  ਗੁਰੁ  ਪਾਰਬਤੀ  ਮਾਈ  ॥

 ਜੇ  ਹਉ  ਜਾਣਾ  ਆਖਾ  ਨਾਹੀ  ਕਹਣਾ  ਕਥਨੁ  ਨ  ਜਾਈ  ॥

 ਗੁਰਾ  ਇਕ  ਦੇਹਿ  ਬੁਝਾਈ  ॥

 ਸਭਨਾ  ਜੀਆ  ਕਾ  ਇਕੁ  ਦਾਤਾ  ਸੋ  ਮੈ  ਵਿਸਰਿ  ਨ  ਜਾਈ  ॥੫॥

 ਤੀਰਥਿ  ਨਾਵਾ  ਜੇ  ਤਿਸੁ  ਭਾਵਾ  ਵਿਣੁ  ਭਾਣੇ  ਕਿ  ਨਾਇ  ਕਰੀ  ॥

 ਜੇਤੀ  ਸਿਰਠਿ  ਉਪਾਈ  ਵੇਖਾ  ਵਿਣੁ  ਕਰਮਾ  ਕਿ  ਮਿਲੈ  ਲਈ  ॥

 ਮਤਿ  ਵਿਚਿ  ਰਤਨ  ਜਵਾਹਰ  ਮਾਣਿਕ  ਜੇ  ਇਕ  ਗੁਰ  ਕੀ  ਸਿਖ  ਸੁਣੀ  ॥

 ਗੁਰਾ  ਇਕ  ਦੇਹਿ  ਬੁਝਾਈ  ॥

 ਸਭਨਾ  ਜੀਆ  ਕਾ  ਇਕੁ  ਦਾਤਾ  ਸੋ  ਮੈ  ਵਿਸਰਿ  ਨ  ਜਾਈ  ॥੬॥

 ਜੇ  ਜੁਗ  ਚਾਰੇ  ਆਰਜਾ  ਹੋਰ  ਦਸੂਣੀ  ਹੋਇ  ॥

 ਨਵਾ  ਖੰਡਾ  ਵਿਚਿ  ਜਾਣੀਐ  ਨਾਲਿ  ਚਲੈ  ਸਭੁ  ਕੋਇ  ॥

 ਚੰਗਾ  ਨਾਉ  ਰਖਾਇ  ਕੈ  ਜਸੁ  ਕੀਰਤਿ  ਜਗਿ  ਲੇਇ  ॥

 ਜੇ  ਤਿਸੁ  ਨਦਰਿ  ਨ  ਆਵਈ  ਤ  ਵਾਤ  ਨ  ਪੁਛੈ  ਕੇ  ॥

 ਕੀਟਾ  ਅੰਦਰਿ  ਕੀਟੁ  ਕਰਿ  ਦੋਸੀ  ਦੋਸੁ  ਧਰੇ  ॥

 ਨਾਨਕ  ਨਿਰਗੁਣਿ  ਗੁਣੁ  ਕਰੇ  ਗੁਣਵੰਤਿਆ  ਗੁਣੁ  ਦੇ  ॥

 ਤੇਹਾ  ਕੋਇ  ਨ  ਸੁਝਈ  ਜਿ  ਤਿਸੁ  ਗੁਣੁ  ਕੋਇ  ਕਰੇ  ॥੭॥

 ਸੁਣਿਐ  ਸਿਧ  ਪੀਰ  ਸੁਰਿ  ਨਾਥ  ॥

 ਸੁਣਿਐ  ਧਰਤਿ  ਧਵਲ  ਆਕਾਸ  ॥

 ਸੁਣਿਐ  ਦੀਪ  ਲੋਅ  ਪਾਤਾਲ  ॥

 ਸੁਣਿਐ  ਪੋਹਿ  ਨ  ਸਕੈ  ਕਾਲੁ  ॥

 ਨਾਨਕ  ਭਗਤਾ  ਸਦਾ  ਵਿਗਾਸੁ  ॥

 ਸੁਣਿਐ  ਦੂਖ  ਪਾਪ  ਕਾ  ਨਾਸੁ  ॥੮॥

 ਸੁਣਿਐ  ਈਸਰੁ  ਬਰਮਾ  ਇੰਦੁ  ॥

 ਸੁਣਿਐ  ਮੁਖਿ  ਸਾਲਾਹਣ  ਮੰਦੁ  ॥

 ਸੁਣਿਐ  ਜੋਗ  ਜੁਗਤਿ  ਤਨਿ  ਭੇਦ  ॥

 ਸੁਣਿਐ  ਸਾਸਤ  ਸਿਮ੍ਰਿਤਿ  ਵੇਦ  ॥

 ਨਾਨਕ  ਭਗਤਾ  ਸਦਾ  ਵਿਗਾਸੁ  ॥

 ਸੁਣਿਐ  ਦੂਖ  ਪਾਪ  ਕਾ  ਨਾਸੁ  ॥੯॥

 ਸੁਣਿਐ  ਸਤੁ  ਸੰਤੋਖੁ  ਗਿਆਨੁ  ॥

 ਸੁਣਿਐ  ਅਠਸਠਿ  ਕਾ  ਇਸਨਾਨੁ  ॥

 ਸੁਣਿਐ  ਪੜਿ  ਪੜਿ  ਪਾਵਹਿ  ਮਾਨੁ  ॥

 ਸੁਣਿਐ  ਲਾਗੈ  ਸਹਜਿ  ਧਿਆਨੁ  ॥

 ਨਾਨਕ  ਭਗਤਾ  ਸਦਾ  ਵਿਗਾਸੁ  ॥

 ਸੁਣਿਐ  ਦੂਖ  ਪਾਪ  ਕਾ  ਨਾਸੁ  ॥੧੦॥

 ਸੁਣਿਐ  ਸਰਾ  ਗੁਣਾ  ਕੇ  ਗਾਹ  ॥

 ਸੁਣਿਐ  ਸੇਖ  ਪੀਰ  ਪਾਤਿਸਾਹ  ॥

 ਸੁਣਿਐ  ਅੰਧੇ  ਪਾਵਹਿ  ਰਾਹੁ  ॥

 ਸੁਣਿਐ  ਹਾਥ  ਹੋਵੈ  ਅਸਗਾਹੁ  ॥

 ਨਾਨਕ  ਭਗਤਾ  ਸਦਾ  ਵਿਗਾਸੁ  ॥

 ਸੁਣਿਐ  ਦੂਖ  ਪਾਪ  ਕਾ  ਨਾਸੁ  ॥੧੧॥

 ਮੰਨੇ  ਕੀ  ਗਤਿ  ਕਹੀ  ਨ  ਜਾਇ  ॥

 ਜੇ  ਕੋ  ਕਹੈ  ਪਿਛੈ  ਪਛੁਤਾਇ  ॥

 ਕਾਗਦਿ  ਕਲਮ  ਨ  ਲਿਖਣਹਾਰੁ  ॥

 ਮੰਨੇ  ਕਾ  ਬਹਿ  ਕਰਨਿ  ਵੀਚਾਰੁ  ॥

 ਐਸਾ  ਨਾਮੁ  ਨਿਰੰਜਨੁ  ਹੋਇ  ॥

 ਜੇ  ਕੋ  ਮੰਨਿ  ਜਾਣੈ  ਮਨਿ  ਕੋਇ  ॥੧੨॥

 ਮੰਨੈ  ਸੁਰਤਿ  ਹੋਵੈ  ਮਨਿ  ਬੁਧਿ  ॥

 ਮੰਨੈ  ਸਗਲ  ਭਵਣ  ਕੀ  ਸੁਧਿ  ॥

 ਮੰਨੈ  ਮੁਹਿ  ਚੋਟਾ  ਨਾ  ਖਾਇ  ॥

 ਮੰਨੈ  ਜਮ  ਕੈ  ਸਾਥਿ  ਨ  ਜਾਇ  ॥

 ਐਸਾ  ਨਾਮੁ  ਨਿਰੰਜਨੁ  ਹੋਇ  ॥

 ਜੇ  ਕੋ  ਮੰਨਿ  ਜਾਣੈ  ਮਨਿ  ਕੋਇ  ॥੧੩॥

 ਮੰਨੈ  ਮਾਰਗਿ  ਠਾਕ  ਨ  ਪਾਇ  ॥

 ਮੰਨੈ  ਪਤਿ  ਸਿਉ  ਪਰਗਟੁ  ਜਾਇ  ॥

 ਮੰਨੈ  ਮਗੁ  ਨ  ਚਲੈ  ਪੰਥੁ  ॥

 ਮੰਨੈ  ਧਰਮ  ਸੇਤੀ  ਸਨਬੰਧੁ  ॥

 ਐਸਾ  ਨਾਮੁ  ਨਿਰੰਜਨੁ  ਹੋਇ  ॥

 ਜੇ  ਕੋ  ਮੰਨਿ  ਜਾਣੈ  ਮਨਿ  ਕੋਇ  ॥੧੪॥

 ਮੰਨੈ  ਪਾਵਹਿ  ਮੋਖੁ  ਦੁਆਰੁ  ॥

 ਮੰਨੈ  ਪਰਵਾਰੈ  ਸਾਧਾਰੁ  ॥

 ਮੰਨੈ  ਤਰੈ  ਤਾਰੇ  ਗੁਰੁ  ਸਿਖ  ॥

 ਮੰਨੈ  ਨਾਨਕ  ਭਵਹਿ  ਨ  ਭਿਖ  ॥

 ਐਸਾ  ਨਾਮੁ  ਨਿਰੰਜਨੁ  ਹੋਇ  ॥

 ਜੇ  ਕੋ  ਮੰਨਿ  ਜਾਣੈ  ਮਨਿ  ਕੋਇ  ॥੧੫॥

 ਪੰਚ  ਪਰਵਾਣ  ਪੰਚ  ਪਰਧਾਨੁ  ॥

 ਪੰਚੇ  ਪਾਵਹਿ  ਦਰਗਹਿ  ਮਾਨੁ  ॥

 ਪੰਚੇ  ਸੋਹਹਿ  ਦਰਿ  ਰਾਜਾਨੁ  ॥

 ਪੰਚਾ  ਕਾ  ਗੁਰੁ  ਏਕੁ  ਧਿਆਨੁ  ॥

 ਜੇ  ਕੋ  ਕਹੈ  ਕਰੈ  ਵੀਚਾਰੁ  ॥

 ਕਰਤੇ  ਕੈ  ਕਰਣੈ  ਨਾਹੀ  ਸੁਮਾਰੁ  ॥

 ਧੌਲੁ  ਧਰਮੁ  ਦਇਆ  ਕਾ  ਪੂਤੁ  ॥

 ਸੰਤੋਖੁ  ਥਾਪਿ  ਰਖਿਆ  ਜਿਨਿ  ਸੂਤਿ  ॥

 ਜੇ  ਕੋ  ਬੁਝੈ  ਹੋਵੈ  ਸਚਿਆਰੁ  ॥

 ਧਵਲੈ  ਉਪਰਿ  ਕੇਤਾ  ਭਾਰੁ  ॥

 ਧਰਤੀ  ਹੋਰੁ  ਪਰੈ  ਹੋਰੁ  ਹੋਰੁ  ॥

 ਤਿਸ  ਤੇ  ਭਾਰੁ  ਤਲੈ  ਕਵਣੁ  ਜੋਰੁ  ॥

 ਜੀਅ  ਜਾਤਿ  ਰੰਗਾ  ਕੇ  ਨਾਵ  ॥

 ਸਭਨਾ  ਲਿਖਿਆ  ਵੁੜੀ  ਕਲਾਮ  ॥

 ਏਹੁ  ਲੇਖਾ  ਲਿਖਿ  ਜਾਣੈ  ਕੋਇ  ॥

 ਲੇਖਾ  ਲਿਖਿਆ  ਕੇਤਾ  ਹੋਇ  ॥

 ਕੇਤਾ  ਤਾਣੁ  ਸੁਆਲਿਹੁ  ਰੂਪੁ  ॥

 ਕੇਤੀ  ਦਾਤਿ  ਜਾਣੈ  ਕੌਣੁ  ਕੂਤੁ  ॥

 ਕੀਤਾ  ਪਸਾਉ  ਏਕੋ  ਕਵਾਉ  ॥

 ਤਿਸ  ਤੇ  ਹੋਏ  ਲਖ  ਦਰੀਆਉ  ॥

 ਕੁਦਰਤਿ  ਕਵਣ  ਕਹਾ  ਵੀਚਾਰੁ  ॥

 ਵਾਰਿਆ  ਨ  ਜਾਵਾ  ਏਕ  ਵਾਰ  ॥

 ਜੋ  ਤੁਧੁ  ਭਾਵੈ  ਸਾਈ  ਭਲੀ  ਕਾਰ  ॥

 ਤੂ  ਸਦਾ  ਸਲਾਮਤਿ  ਨਿਰੰਕਾਰ  ॥੧੬॥

 ਅਸੰਖ  ਜਪ  ਅਸੰਖ  ਭਾਉ  ॥

 ਅਸੰਖ  ਪੂਜਾ  ਅਸੰਖ  ਤਪ  ਤਾਉ  ॥

 ਅਸੰਖ  ਗਰੰਥ  ਮੁਖਿ  ਵੇਦ  ਪਾਠ  ॥

 ਅਸੰਖ  ਜੋਗ  ਮਨਿ  ਰਹਹਿ  ਉਦਾਸ  ॥

 ਅਸੰਖ  ਭਗਤ  ਗੁਣ  ਗਿਆਨ  ਵੀਚਾਰ  ॥

 ਅਸੰਖ  ਸਤੀ  ਅਸੰਖ  ਦਾਤਾਰ  ॥

 ਅਸੰਖ  ਸੂਰ  ਮੁਹ  ਭਖ  ਸਾਰ  ॥

 ਅਸੰਖ  ਮੋਨਿ  ਲਿਵ  ਲਾਇ  ਤਾਰ  ॥

 ਕੁਦਰਤਿ  ਕਵਣ  ਕਹਾ  ਵੀਚਾਰੁ  ॥

 ਵਾਰਿਆ  ਨ  ਜਾਵਾ  ਏਕ  ਵਾਰ  ॥

 ਜੋ  ਤੁਧੁ  ਭਾਵੈ  ਸਾਈ  ਭਲੀ  ਕਾਰ  ॥

 ਤੂ  ਸਦਾ  ਸਲਾਮਤਿ  ਨਿਰੰਕਾਰ  ॥੧੭॥

 ਅਸੰਖ  ਮੂਰਖ  ਅੰਧ  ਘੋਰ  ॥

 ਅਸੰਖ  ਚੋਰ  ਹਰਾਮਖੋਰ  ॥

 ਅਸੰਖ  ਅਮਰ  ਕਰਿ  ਜਾਹਿ  ਜੋਰ  ॥

 ਅਸੰਖ  ਗਲਵਢ  ਹਤਿਆ  ਕਮਾਹਿ  ॥

 ਅਸੰਖ  ਪਾਪੀ  ਪਾਪੁ  ਕਰਿ  ਜਾਹਿ  ॥

 ਅਸੰਖ  ਕੂੜਿਆਰ  ਕੂੜੇ  ਫਿਰਾਹਿ  ॥

 ਅਸੰਖ  ਮਲੇਛ  ਮਲੁ  ਭਖਿ  ਖਾਹਿ  ॥

 ਅਸੰਖ  ਨਿੰਦਕ  ਸਿਰਿ  ਕਰਹਿ  ਭਾਰੁ  ॥

 ਨਾਨਕੁ  ਨੀਚੁ  ਕਹੈ  ਵੀਚਾਰੁ  ॥

 ਵਾਰਿਆ  ਨ  ਜਾਵਾ  ਏਕ  ਵਾਰ  ॥

 ਜੋ  ਤੁਧੁ  ਭਾਵੈ  ਸਾਈ  ਭਲੀ  ਕਾਰ  ॥

 ਤੂ  ਸਦਾ  ਸਲਾਮਤਿ  ਨਿਰੰਕਾਰ  ॥੧੮॥

 ਅਸੰਖ  ਨਾਵ  ਅਸੰਖ  ਥਾਵ  ॥

 ਅਗੰਮ  ਅਗੰਮ  ਅਸੰਖ  ਲੋਅ  ॥

 ਅਸੰਖ  ਕਹਹਿ  ਸਿਰਿ  ਭਾਰੁ  ਹੋਇ  ॥

 ਅਖਰੀ  ਨਾਮੁ  ਅਖਰੀ  ਸਾਲਾਹ  ॥

 ਅਖਰੀ  ਗਿਆਨੁ  ਗੀਤ  ਗੁਣ  ਗਾਹ  ॥

 ਅਖਰੀ  ਲਿਖਣੁ  ਬੋਲਣੁ  ਬਾਣਿ  ॥

 ਅਖਰਾ  ਸਿਰਿ  ਸੰਜੋਗੁ  ਵਖਾਣਿ  ॥

 ਜਿਨਿ  ਏਹਿ  ਲਿਖੇ  ਤਿਸੁ  ਸਿਰਿ  ਨਾਹਿ  ॥

 ਜਿਵ  ਫੁਰਮਾਏ  ਤਿਵ  ਤਿਵ  ਪਾਹਿ  ॥

 ਜੇਤਾ  ਕੀਤਾ  ਤੇਤਾ  ਨਾਉ  ॥

 ਵਿਣੁ  ਨਾਵੈ  ਨਾਹੀ  ਕੋ  ਥਾਉ  ॥

 ਕੁਦਰਤਿ  ਕਵਣ  ਕਹਾ  ਵੀਚਾਰੁ  ॥

 ਵਾਰਿਆ  ਨ  ਜਾਵਾ  ਏਕ  ਵਾਰ  ॥

 ਜੋ  ਤੁਧੁ  ਭਾਵੈ  ਸਾਈ  ਭਲੀ  ਕਾਰ  ॥

 ਤੂ  ਸਦਾ  ਸਲਾਮਤਿ  ਨਿਰੰਕਾਰ  ॥੧੯॥

 ਭਰੀਐ  ਹਥੁ  ਪੈਰੁ  ਤਨੁ  ਦੇਹ  ॥

 ਪਾਣੀ  ਧੋਤੈ  ਉਤਰਸੁ  ਖੇਹ  ॥

 ਮੂਤ  ਪਲੀਤੀ  ਕਪੜੁ  ਹੋਇ  ॥

 ਦੇ  ਸਾਬੂਣੁ  ਲਈਐ  ਓਹੁ  ਧੋਇ  ॥

 ਭਰੀਐ  ਮਤਿ  ਪਾਪਾ  ਕੈ  ਸੰਗਿ  ॥

 ਓਹੁ  ਧੋਪੈ  ਨਾਵੈ  ਕੈ  ਰੰਗਿ  ॥

 ਪੁੰਨੀ  ਪਾਪੀ  ਆਖਣੁ  ਨਾਹਿ  ॥

 ਕਰਿ  ਕਰਿ  ਕਰਣਾ  ਲਿਖਿ  ਲੈ  ਜਾਹੁ  ॥

 ਆਪੇ  ਬੀਜਿ  ਆਪੇ  ਹੀ  ਖਾਹੁ  ॥

 ਨਾਨਕ  ਹੁਕਮੀ  ਆਵਹੁ  ਜਾਹੁ  ॥੨੦॥

 ਤੀਰਥੁ  ਤਪੁ  ਦਇਆ  ਦਤੁ  ਦਾਨੁ  ॥

 ਜੇ  ਕੋ  ਪਾਵੈ  ਤਿਲ  ਕਾ  ਮਾਨੁ  ॥

 ਸੁਣਿਆ  ਮੰਨਿਆ  ਮਨਿ  ਕੀਤਾ  ਭਾਉ  ॥

 ਅੰਤਰਗਤਿ  ਤੀਰਥਿ  ਮਲਿ  ਨਾਉ  ॥

 ਸਭਿ  ਗੁਣ  ਤੇਰੇ  ਮੈ  ਨਾਹੀ  ਕੋਇ  ॥

 ਵਿਣੁ  ਗੁਣ  ਕੀਤੇ  ਭਗਤਿ  ਨ  ਹੋਇ  ॥

 ਸੁਅਸਤਿ  ਆਥਿ  ਬਾਣੀ  ਬਰਮਾਉ  ॥

 ਸਤਿ  ਸੁਹਾਣੁ  ਸਦਾ  ਮਨਿ  ਚਾਉ  ॥

 ਕਵਣੁ  ਸੁ  ਵੇਲਾ  ਵਖਤੁ  ਕਵਣੁ  ਕਵਣ  ਥਿਤਿ  ਕਵਣੁ  ਵਾਰੁ  ॥

 ਕਵਣਿ  ਸਿ  ਰੁਤੀ  ਮਾਹੁ  ਕਵਣੁ  ਜਿਤੁ  ਹੋਆ  ਆਕਾਰੁ  ॥

 ਵੇਲ  ਨ  ਪਾਈਆ  ਪੰਡਤੀ  ਜਿ  ਹੋਵੈ  ਲੇਖੁ  ਪੁਰਾਣੁ  ॥

 ਵਖਤੁ  ਨ  ਪਾਇਓ  ਕਾਦੀਆ  ਜਿ  ਲਿਖਨਿ  ਲੇਖੁ  ਕੁਰਾਣੁ  ॥

 ਥਿਤਿ  ਵਾਰੁ  ਨਾ  ਜੋਗੀ  ਜਾਣੈ  ਰੁਤਿ  ਮਾਹੁ  ਨਾ  ਕੋਈ  ॥

 ਜਾ  ਕਰਤਾ  ਸਿਰਠੀ  ਕਉ  ਸਾਜੇ  ਆਪੇ  ਜਾਣੈ  ਸੋਈ  ॥

 ਕਿਵ  ਕਰਿ  ਆਖਾ  ਕਿਵ  ਸਾਲਾਹੀ  ਕਿਉ  ਵਰਨੀ  ਕਿਵ  ਜਾਣਾ  ॥

 ਨਾਨਕ  ਆਖਣਿ  ਸਭੁ  ਕੋ  ਆਖੈ  ਇਕ  ਦੂ  ਇਕੁ  ਸਿਆਣਾ  ॥

 ਵਡਾ  ਸਾਹਿਬੁ  ਵਡੀ  ਨਾਈ  ਕੀਤਾ  ਜਾ  ਕਾ  ਹੋਵੈ  ॥

 ਨਾਨਕ  ਜੇ  ਕੋ  ਆਪੌ  ਜਾਣੈ  ਅਗੈ  ਗਇਆ  ਨ  ਸੋਹੈ  ॥੨੧॥

 ਪਾਤਾਲਾ  ਪਾਤਾਲ  ਲਖ  ਆਗਾਸਾ  ਆਗਾਸ  ॥

 ਓੜਕ  ਓੜਕ  ਭਾਲਿ  ਥਕੇ  ਵੇਦ  ਕਹਨਿ  ਇਕ  ਵਾਤ  ॥

 ਸਹਸ  ਅਠਾਰਹ  ਕਹਨਿ  ਕਤੇਬਾ  ਅਸੁਲੂ  ਇਕੁ  ਧਾਤੁ  ॥

 ਲੇਖਾ  ਹੋਇ  ਤ  ਲਿਖੀਐ  ਲੇਖੈ  ਹੋਇ  ਵਿਣਾਸੁ  ॥

 ਨਾਨਕ  ਵਡਾ  ਆਖੀਐ  ਆਪੇ  ਜਾਣੈ  ਆਪੁ  ॥੨੨॥

 ਸਾਲਾਹੀ  ਸਾਲਾਹਿ  ਏਤੀ  ਸੁਰਤਿ  ਨ  ਪਾਈਆ  ॥

 ਨਦੀਆ  ਅਤੈ  ਵਾਹ  ਪਵਹਿ  ਸਮੁੰਦਿ  ਨ  ਜਾਣੀਅਹਿ  ॥

 ਸਮੁੰਦ  ਸਾਹ  ਸੁਲਤਾਨ  ਗਿਰਹਾ  ਸੇਤੀ  ਮਾਲੁ  ਧਨੁ  ॥

 ਕੀੜੀ  ਤੁਲਿ  ਨ  ਹੋਵਨੀ  ਜੇ  ਤਿਸੁ  ਮਨਹੁ  ਨ  ਵੀਸਰਹਿ  ॥੨੩॥

 ਅੰਤੁ  ਨ  ਸਿਫਤੀ  ਕਹਣਿ  ਨ  ਅੰਤੁ  ॥

 ਅੰਤੁ  ਨ  ਕਰਣੈ  ਦੇਣਿ  ਨ  ਅੰਤੁ  ॥

 ਅੰਤੁ  ਨ  ਵੇਖਣਿ  ਸੁਣਣਿ  ਨ  ਅੰਤੁ  ॥

 ਅੰਤੁ  ਨ  ਜਾਪੈ  ਕਿਆ  ਮਨਿ  ਮੰਤੁ  ॥

 ਅੰਤੁ  ਨ  ਜਾਪੈ  ਕੀਤਾ  ਆਕਾਰੁ  ॥

 ਅੰਤੁ  ਨ  ਜਾਪੈ  ਪਾਰਾਵਾਰੁ  ॥

 ਅੰਤ  ਕਾਰਣਿ  ਕੇਤੇ  ਬਿਲਲਾਹਿ  ॥

 ਤਾ  ਕੇ  ਅੰਤ  ਨ  ਪਾਏ  ਜਾਹਿ  ॥

 ਏਹੁ  ਅੰਤੁ  ਨ  ਜਾਣੈ  ਕੋਇ  ॥

 ਬਹੁਤਾ  ਕਹੀਐ  ਬਹੁਤਾ  ਹੋਇ  ॥

 ਵਡਾ  ਸਾਹਿਬੁ  ਊਚਾ  ਥਾਉ  ॥

 ਊਚੇ  ਉਪਰਿ  ਊਚਾ  ਨਾਉ  ॥

 ਏਵਡੁ  ਊਚਾ  ਹੋਵੈ  ਕੋਇ  ॥

 ਤਿਸੁ  ਊਚੇ  ਕਉ  ਜਾਣੈ  ਸੋਇ  ॥

 ਜੇਵਡੁ  ਆਪਿ  ਜਾਣੈ  ਆਪਿ  ਆਪਿ  ॥

 ਨਾਨਕ  ਨਦਰੀ  ਕਰਮੀ  ਦਾਤਿ  ॥੨੪॥

 ਬਹੁਤਾ  ਕਰਮੁ  ਲਿਖਿਆ  ਨਾ  ਜਾਇ  ॥

 ਵਡਾ  ਦਾਤਾ  ਤਿਲੁ  ਨ  ਤਮਾਇ  ॥

 ਕੇਤੇ  ਮੰਗਹਿ  ਜੋਧ  ਅਪਾਰ  ॥

 ਕੇਤਿਆ  ਗਣਤ  ਨਹੀ  ਵੀਚਾਰੁ  ॥

 ਕੇਤੇ  ਖਪਿ  ਤੁਟਹਿ  ਵੇਕਾਰ  ॥

 ਕੇਤੇ  ਲੈ  ਲੈ  ਮੁਕਰੁ  ਪਾਹਿ  ॥

 ਕੇਤੇ  ਮੂਰਖ  ਖਾਹੀ  ਖਾਹਿ  ॥

 ਕੇਤਿਆ  ਦੂਖ  ਭੂਖ  ਸਦ  ਮਾਰ  ॥

 ਏਹਿ  ਭਿ  ਦਾਤਿ  ਤੇਰੀ  ਦਾਤਾਰ  ॥

 ਬੰਦਿ  ਖਲਾਸੀ  ਭਾਣੈ  ਹੋਇ  ॥

 ਹੋਰੁ  ਆਖਿ  ਨ  ਸਕੈ  ਕੋਇ  ॥

 ਜੇ  ਕੋ  ਖਾਇਕੁ  ਆਖਣਿ  ਪਾਇ  ॥

 ਓਹੁ  ਜਾਣੈ  ਜੇਤੀਆ  ਮੁਹਿ  ਖਾਇ  ॥

 ਆਪੇ  ਜਾਣੈ  ਆਪੇ  ਦੇਇ  ॥

 ਆਖਹਿ  ਸਿ  ਭਿ  ਕੇਈ  ਕੇਇ  ॥

 ਜਿਸ  ਨੋ  ਬਖਸੇ  ਸਿਫਤਿ  ਸਾਲਾਹ  ॥

 ਨਾਨਕ  ਪਾਤਿਸਾਹੀ  ਪਾਤਿਸਾਹੁ  ॥੨੫॥

 ਅਮੁਲ  ਗੁਣ  ਅਮੁਲ  ਵਾਪਾਰ  ॥

 ਅਮੁਲ  ਵਾਪਾਰੀਏ  ਅਮੁਲ  ਭੰਡਾਰ  ॥

 ਅਮੁਲ  ਆਵਹਿ  ਅਮੁਲ  ਲੈ  ਜਾਹਿ  ॥

 ਅਮੁਲ  ਭਾਇ  ਅਮੁਲਾ  ਸਮਾਹਿ  ॥

 ਅਮੁਲੁ  ਧਰਮੁ  ਅਮੁਲੁ  ਦੀਬਾਣੁ  ॥

 ਅਮੁਲੁ  ਤੁਲੁ  ਅਮੁਲੁ  ਪਰਵਾਣੁ  ॥

 ਅਮੁਲੁ  ਬਖਸੀਸ  ਅਮੁਲੁ  ਨੀਸਾਣੁ  ॥

 ਅਮੁਲੁ  ਕਰਮੁ  ਅਮੁਲੁ  ਫੁਰਮਾਣੁ  ॥

 ਅਮੁਲੋ  ਅਮੁਲੁ  ਆਖਿਆ  ਨ  ਜਾਇ  ॥

 ਆਖਿ  ਆਖਿ  ਰਹੇ  ਲਿਵ  ਲਾਇ  ॥

 ਆਖਹਿ  ਵੇਦ  ਪਾਠ  ਪੁਰਾਣ  ॥

 ਆਖਹਿ  ਪੜੇ  ਕਰਹਿ  ਵਖਿਆਣ  ॥

 ਆਖਹਿ  ਬਰਮੇ  ਆਖਹਿ  ਇੰਦ  ॥

 ਆਖਹਿ  ਗੋਪੀ  ਤੈ  ਗੋਵਿੰਦ  ॥

 ਆਖਹਿ  ਈਸਰ  ਆਖਹਿ  ਸਿਧ  ॥

 ਆਖਹਿ  ਕੇਤੇ  ਕੀਤੇ  ਬੁਧ  ॥

 ਆਖਹਿ  ਦਾਨਵ  ਆਖਹਿ  ਦੇਵ  ॥

 ਆਖਹਿ  ਸੁਰਿ  ਨਰ  ਮੁਨਿ  ਜਨ  ਸੇਵ  ॥

 ਕੇਤੇ  ਆਖਹਿ  ਆਖਣਿ  ਪਾਹਿ  ॥

 ਕੇਤੇ  ਕਹਿ  ਕਹਿ  ਉਠਿ  ਉਠਿ  ਜਾਹਿ  ॥

 ਏਤੇ  ਕੀਤੇ  ਹੋਰਿ  ਕਰੇਹਿ  ॥

 ਤਾ  ਆਖਿ  ਨ  ਸਕਹਿ  ਕੇਈ  ਕੇਇ  ॥

 ਜੇਵਡੁ  ਭਾਵੈ  ਤੇਵਡੁ  ਹੋਇ  ॥

 ਨਾਨਕ  ਜਾਣੈ  ਸਾਚਾ  ਸੋਇ  ॥

 ਜੇ  ਕੋ  ਆਖੈ  ਬੋਲੁਵਿਗਾੜੁ  ॥

 ਤਾ  ਲਿਖੀਐ  ਸਿਰਿ  ਗਾਵਾਰਾ  ਗਾਵਾਰੁ  ॥੨੬॥

 ਸੋ  ਦਰੁ  ਕੇਹਾ  ਸੋ  ਘਰੁ  ਕੇਹਾ  ਜਿਤੁ  ਬਹਿ  ਸਰਬ  ਸਮਾਲੇ  ॥

 ਵਾਜੇ  ਨਾਦ  ਅਨੇਕ  ਅਸੰਖਾ  ਕੇਤੇ  ਵਾਵਣਹਾਰੇ  ॥

 ਕੇਤੇ  ਰਾਗ  ਪਰੀ  ਸਿਉ  ਕਹੀਅਨਿ  ਕੇਤੇ  ਗਾਵਣਹਾਰੇ  ॥

 ਗਾਵਹਿ  ਤੁਹਨੋ  ਪਉਣੁ  ਪਾਣੀ  ਬੈਸੰਤਰੁ  ਗਾਵੈ  ਰਾਜਾ  ਧਰਮੁ  ਦੁਆਰੇ  ॥

 ਗਾਵਹਿ  ਚਿਤੁ  ਗੁਪਤੁ  ਲਿਖਿ  ਜਾਣਹਿ  ਲਿਖਿ  ਲਿਖਿ  ਧਰਮੁ  ਵੀਚਾਰੇ  ॥

 ਗਾਵਹਿ  ਈਸਰੁ  ਬਰਮਾ  ਦੇਵੀ  ਸੋਹਨਿ  ਸਦਾ  ਸਵਾਰੇ  ॥

 ਗਾਵਹਿ  ਇੰਦ  ਇਦਾਸਣਿ  ਬੈਠੇ  ਦੇਵਤਿਆ  ਦਰਿ  ਨਾਲੇ  ॥

 ਗਾਵਹਿ  ਸਿਧ  ਸਮਾਧੀ  ਅੰਦਰਿ  ਗਾਵਨਿ  ਸਾਧ  ਵਿਚਾਰੇ  ॥

 ਗਾਵਨਿ  ਜਤੀ  ਸਤੀ  ਸੰਤੋਖੀ  ਗਾਵਹਿ  ਵੀਰ  ਕਰਾਰੇ  ॥

 ਗਾਵਨਿ  ਪੰਡਿਤ  ਪੜਨਿ  ਰਖੀਸਰ  ਜੁਗੁ  ਜੁਗੁ  ਵੇਦਾ  ਨਾਲੇ  ॥

 ਗਾਵਹਿ  ਮੋਹਣੀਆ  ਮਨੁ  ਮੋਹਨਿ  ਸੁਰਗਾ  ਮਛ  ਪਇਆਲੇ  ॥

 ਗਾਵਨਿ  ਰਤਨ  ਉਪਾਏ  ਤੇਰੇ  ਅਠਸਠਿ  ਤੀਰਥ  ਨਾਲੇ  ॥

 ਗਾਵਹਿ  ਜੋਧ  ਮਹਾਬਲ  ਸੂਰਾ  ਗਾਵਹਿ  ਖਾਣੀ  ਚਾਰੇ  ॥

 ਗਾਵਹਿ  ਖੰਡ  ਮੰਡਲ  ਵਰਭੰਡਾ  ਕਰਿ  ਕਰਿ  ਰਖੇ  ਧਾਰੇ  ॥

 ਸੇਈ  ਤੁਧੁਨੋ  ਗਾਵਹਿ  ਜੋ  ਤੁਧੁ  ਭਾਵਨਿ  ਰਤੇ  ਤੇਰੇ  ਭਗਤ  ਰਸਾਲੇ  ॥

 ਹੋਰਿ  ਕੇਤੇ  ਗਾਵਨਿ  ਸੇ  ਮੈ  ਚਿਤਿ  ਨ  ਆਵਨਿ  ਨਾਨਕੁ  ਕਿਆ  ਵੀਚਾਰੇ  ॥

 ਸੋਈ  ਸੋਈ  ਸਦਾ  ਸਚੁ  ਸਾਹਿਬੁ  ਸਾਚਾ  ਸਾਚੀ  ਨਾਈ  ॥

 ਹੈ  ਭੀ  ਹੋਸੀ  ਜਾਇ  ਨ  ਜਾਸੀ  ਰਚਨਾ  ਜਿਨਿ  ਰਚਾਈ  ॥

 ਰੰਗੀ  ਰੰਗੀ  ਭਾਤੀ  ਕਰਿ  ਕਰਿ  ਜਿਨਸੀ  ਮਾਇਆ  ਜਿਨਿ  ਉਪਾਈ  ॥

 ਕਰਿ  ਕਰਿ  ਵੇਖੈ  ਕੀਤਾ  ਆਪਣਾ  ਜਿਵ  ਤਿਸ  ਦੀ  ਵਡਿਆਈ  ॥

 ਜੋ  ਤਿਸੁ  ਭਾਵੈ  ਸੋਈ  ਕਰਸੀ  ਹੁਕਮੁ  ਨ  ਕਰਣਾ  ਜਾਈ  ॥

 ਸੋ  ਪਾਤਿਸਾਹੁ  ਸਾਹਾ  ਪਾਤਿਸਾਹਿਬੁ  ਨਾਨਕ  ਰਹਣੁ  ਰਜਾਈ  ॥੨੭॥

 ਮੁੰਦਾ  ਸੰਤੋਖੁ  ਸਰਮੁ  ਪਤੁ  ਝੋਲੀ  ਧਿਆਨ  ਕੀ  ਕਰਹਿ  ਬਿਭੂਤਿ  ॥

 ਖਿੰਥਾ  ਕਾਲੁ  ਕੁਆਰੀ  ਕਾਇਆ  ਜੁਗਤਿ  ਡੰਡਾ  ਪਰਤੀਤਿ  ॥

 ਆਈ  ਪੰਥੀ  ਸਗਲ  ਜਮਾਤੀ  ਮਨਿ  ਜੀਤੈ  ਜਗੁ  ਜੀਤੁ  ॥

 ਆਦੇਸੁ  ਤਿਸੈ  ਆਦੇਸੁ  ॥

 ਆਦਿ  ਅਨੀਲੁ  ਅਨਾਦਿ  ਅਨਾਹਤਿ  ਜੁਗੁ  ਜੁਗੁ  ਏਕੋ  ਵੇਸੁ  ॥੨੮॥

 ਭੁਗਤਿ  ਗਿਆਨੁ  ਦਇਆ  ਭੰਡਾਰਣਿ  ਘਟਿ  ਘਟਿ  ਵਾਜਹਿ  ਨਾਦ  ॥

 ਆਪਿ  ਨਾਥੁ  ਨਾਥੀ  ਸਭ  ਜਾ  ਕੀ  ਰਿਧਿ  ਸਿਧਿ  ਅਵਰਾ  ਸਾਦ  ॥

 ਸੰਜੋਗੁ  ਵਿਜੋਗੁ  ਦੁਇ  ਕਾਰ  ਚਲਾਵਹਿ  ਲੇਖੇ  ਆਵਹਿ  ਭਾਗ  ॥

 ਆਦੇਸੁ  ਤਿਸੈ  ਆਦੇਸੁ  ॥

 ਆਦਿ  ਅਨੀਲੁ  ਅਨਾਦਿ  ਅਨਾਹਤਿ  ਜੁਗੁ  ਜੁਗੁ  ਏਕੋ  ਵੇਸੁ  ॥੨੯॥

 ਏਕਾ  ਮਾਈ  ਜੁਗਤਿ  ਵਿਆਈ  ਤਿਨਿ  ਚੇਲੇ  ਪਰਵਾਣੁ  ॥

 ਇਕੁ  ਸੰਸਾਰੀ  ਇਕੁ  ਭੰਡਾਰੀ  ਇਕੁ  ਲਾਏ  ਦੀਬਾਣੁ  ॥

 ਜਿਵ  ਤਿਸੁ  ਭਾਵੈ  ਤਿਵੈ  ਚਲਾਵੈ  ਜਿਵ  ਹੋਵੈ  ਫੁਰਮਾਣੁ  ॥

 ਓਹੁ  ਵੇਖੈ  ਓਨਾ  ਨਦਰਿ  ਨ  ਆਵੈ  ਬਹੁਤਾ  ਏਹੁ  ਵਿਡਾਣੁ  ॥

 ਆਦੇਸੁ  ਤਿਸੈ  ਆਦੇਸੁ  ॥

 ਆਦਿ  ਅਨੀਲੁ  ਅਨਾਦਿ  ਅਨਾਹਤਿ  ਜੁਗੁ  ਜੁਗੁ  ਏਕੋ  ਵੇਸੁ  ॥੩੦॥

 ਆਸਣੁ  ਲੋਇ  ਲੋਇ  ਭੰਡਾਰ  ॥

 ਜੋ  ਕਿਛੁ  ਪਾਇਆ  ਸੁ  ਏਕਾ  ਵਾਰ  ॥

 ਕਰਿ  ਕਰਿ  ਵੇਖੈ  ਸਿਰਜਣਹਾਰੁ  ॥

 ਨਾਨਕ  ਸਚੇ  ਕੀ  ਸਾਚੀ  ਕਾਰ  ॥

 ਆਦੇਸੁ  ਤਿਸੈ  ਆਦੇਸੁ  ॥

 ਆਦਿ  ਅਨੀਲੁ  ਅਨਾਦਿ  ਅਨਾਹਤਿ  ਜੁਗੁ  ਜੁਗੁ  ਏਕੋ  ਵੇਸੁ  ॥੩੧॥

 ਇਕ  ਦੂ  ਜੀਭੌ  ਲਖ  ਹੋਹਿ  ਲਖ  ਹੋਵਹਿ  ਲਖ  ਵੀਸ  ॥

 ਲਖੁ  ਲਖੁ  ਗੇੜਾ  ਆਖੀਅਹਿ  ਏਕੁ  ਨਾਮੁ  ਜਗਦੀਸ  ॥

 ਏਤੁ  ਰਾਹਿ  ਪਤਿ  ਪਵੜੀਆ  ਚੜੀਐ  ਹੋਇ  ਇਕੀਸ  ॥

 ਸੁਣਿ  ਗਲਾ  ਆਕਾਸ  ਕੀ  ਕੀਟਾ  ਆਈ  ਰੀਸ  ॥

 ਨਾਨਕ  ਨਦਰੀ  ਪਾਈਐ  ਕੂੜੀ  ਕੂੜੈ  ਠੀਸ  ॥੩੨॥

 ਆਖਣਿ  ਜੋਰੁ  ਚੁਪੈ  ਨਹ  ਜੋਰੁ  ॥

 ਜੋਰੁ  ਨ  ਮੰਗਣਿ  ਦੇਣਿ  ਨ  ਜੋਰੁ  ॥

 ਜੋਰੁ  ਨ  ਜੀਵਣਿ  ਮਰਣਿ  ਨਹ  ਜੋਰੁ  ॥

 ਜੋਰੁ  ਨ  ਰਾਜਿ  ਮਾਲਿ  ਮਨਿ  ਸੋਰੁ  ॥

 ਜੋਰੁ  ਨ  ਸੁਰਤੀ  ਗਿਆਨਿ  ਵੀਚਾਰਿ  ॥

 ਜੋਰੁ  ਨ  ਜੁਗਤੀ  ਛੁਟੈ  ਸੰਸਾਰੁ  ॥

 ਜਿਸੁ  ਹਥਿ  ਜੋਰੁ  ਕਰਿ  ਵੇਖੈ  ਸੋਇ  ॥

 ਨਾਨਕ  ਉਤਮੁ  ਨੀਚੁ  ਨ  ਕੋਇ  ॥੩੩॥

 ਰਾਤੀ  ਰੁਤੀ  ਥਿਤੀ  ਵਾਰ  ॥

 ਪਵਣ  ਪਾਣੀ  ਅਗਨੀ  ਪਾਤਾਲ  ॥

 ਤਿਸੁ  ਵਿਚਿ  ਧਰਤੀ  ਥਾਪਿ  ਰਖੀ  ਧਰਮ  ਸਾਲ  ॥

 ਤਿਸੁ  ਵਿਚਿ  ਜੀਅ  ਜੁਗਤਿ  ਕੇ  ਰੰਗ  ॥

 ਤਿਨ  ਕੇ  ਨਾਮ  ਅਨੇਕ  ਅਨੰਤ  ॥

 ਕਰਮੀ  ਕਰਮੀ  ਹੋਇ  ਵੀਚਾਰੁ  ॥

 ਸਚਾ  ਆਪਿ  ਸਚਾ  ਦਰਬਾਰੁ  ॥

 ਤਿਥੈ  ਸੋਹਨਿ  ਪੰਚ  ਪਰਵਾਣੁ  ॥

 ਨਦਰੀ  ਕਰਮਿ  ਪਵੈ  ਨੀਸਾਣੁ  ॥

 ਕਚ  ਪਕਾਈ  ਓਥੈ  ਪਾਇ  ॥

 ਨਾਨਕ  ਗਇਆ  ਜਾਪੈ  ਜਾਇ  ॥੩੪॥

 ਧਰਮ  ਖੰਡ  ਕਾ  ਏਹੋ  ਧਰਮੁ  ॥

 ਗਿਆਨ  ਖੰਡ  ਕਾ  ਆਖਹੁ  ਕਰਮੁ  ॥

 ਕੇਤੇ  ਪਵਣ  ਪਾਣੀ  ਵੈਸੰਤਰ  ਕੇਤੇ  ਕਾਨ  ਮਹੇਸ  ॥

 ਕੇਤੇ  ਬਰਮੇ  ਘਾੜਤਿ  ਘੜੀਅਹਿ  ਰੂਪ  ਰੰਗ  ਕੇ  ਵੇਸ  ॥

 ਕੇਤੀਆ  ਕਰਮ  ਭੂਮੀ  ਮੇਰ  ਕੇਤੇ  ਕੇਤੇ  ਧੂ  ਉਪਦੇਸ  ॥

 ਕੇਤੇ  ਇੰਦ  ਚੰਦ  ਸੂਰ  ਕੇਤੇ  ਕੇਤੇ  ਮੰਡਲ  ਦੇਸ  ॥

 ਕੇਤੇ  ਸਿਧ  ਬੁਧ  ਨਾਥ  ਕੇਤੇ  ਕੇਤੇ  ਦੇਵੀ  ਵੇਸ  ॥

 ਕੇਤੇ  ਦੇਵ  ਦਾਨਵ  ਮੁਨਿ  ਕੇਤੇ  ਕੇਤੇ  ਰਤਨ  ਸਮੁੰਦ  ॥

 ਕੇਤੀਆ  ਖਾਣੀ  ਕੇਤੀਆ  ਬਾਣੀ  ਕੇਤੇ  ਪਾਤ  ਨਰਿੰਦ  ॥

 ਕੇਤੀਆ  ਸੁਰਤੀ  ਸੇਵਕ  ਕੇਤੇ  ਨਾਨਕ  ਅੰਤੁ  ਨ  ਅੰਤੁ  ॥੩੫॥

 ਗਿਆਨ  ਖੰਡ  ਮਹਿ  ਗਿਆਨੁ  ਪਰਚੰਡੁ  ॥

 ਤਿਥੈ  ਨਾਦ  ਬਿਨੋਦ  ਕੋਡ  ਅਨੰਦੁ  ॥

 ਸਰਮ  ਖੰਡ  ਕੀ  ਬਾਣੀ  ਰੂਪੁ  ॥

 ਤਿਥੈ  ਘਾੜਤਿ  ਘੜੀਐ  ਬਹੁਤੁ  ਅਨੂਪੁ  ॥

 ਤਾ  ਕੀਆ  ਗਲਾ  ਕਥੀਆ  ਨਾ  ਜਾਹਿ  ॥

 ਜੇ  ਕੋ  ਕਹੈ  ਪਿਛੈ  ਪਛੁਤਾਇ  ॥

 ਤਿਥੈ  ਘੜੀਐ  ਸੁਰਤਿ  ਮਤਿ  ਮਨਿ  ਬੁਧਿ  ॥

 ਤਿਥੈ  ਘੜੀਐ  ਸੁਰਾ  ਸਿਧਾ  ਕੀ  ਸੁਧਿ  ॥੩੬॥

 ਕਰਮ  ਖੰਡ  ਕੀ  ਬਾਣੀ  ਜੋਰੁ  ॥

 ਤਿਥੈ  ਹੋਰੁ  ਨ  ਕੋਈ  ਹੋਰੁ  ॥

 ਤਿਥੈ  ਜੋਧ  ਮਹਾਬਲ  ਸੂਰ  ॥

 ਤਿਨ  ਮਹਿ  ਰਾਮੁ  ਰਹਿਆ  ਭਰਪੂਰ  ॥

 ਤਿਥੈ  ਸੀਤੋ  ਸੀਤਾ  ਮਹਿਮਾ  ਮਾਹਿ  ॥

 ਤਾ  ਕੇ  ਰੂਪ  ਨ  ਕਥਨੇ  ਜਾਹਿ  ॥

 ਨਾ  ਓਹਿ  ਮਰਹਿ  ਨ  ਠਾਗੇ  ਜਾਹਿ  ॥

 ਜਿਨ  ਕੈ  ਰਾਮੁ  ਵਸੈ  ਮਨ  ਮਾਹਿ  ॥

 ਤਿਥੈ  ਭਗਤ  ਵਸਹਿ  ਕੇ  ਲੋਅ  ॥

 ਕਰਹਿ  ਅਨੰਦੁ  ਸਚਾ  ਮਨਿ  ਸੋਇ  ॥

 ਸਚ  ਖੰਡਿ  ਵਸੈ  ਨਿਰੰਕਾਰੁ  ॥

 ਕਰਿ  ਕਰਿ  ਵੇਖੈ  ਨਦਰਿ  ਨਿਹਾਲ  ॥

 ਤਿਥੈ  ਖੰਡ  ਮੰਡਲ  ਵਰਭੰਡ  ॥

 ਜੇ  ਕੋ  ਕਥੈ  ਤ  ਅੰਤ  ਨ  ਅੰਤ  ॥

 ਤਿਥੈ  ਲੋਅ  ਲੋਅ  ਆਕਾਰ  ॥

 ਜਿਵ  ਜਿਵ  ਹੁਕਮੁ  ਤਿਵੈ  ਤਿਵ  ਕਾਰ  ॥

 ਵੇਖੈ  ਵਿਗਸੈ  ਕਰਿ  ਵੀਚਾਰੁ  ॥

 ਨਾਨਕ  ਕਥਨਾ  ਕਰੜਾ  ਸਾਰੁ  ॥੩੭॥

 ਜਤੁ  ਪਾਹਾਰਾ  ਧੀਰਜੁ  ਸੁਨਿਆਰੁ  ॥

 ਅਹਰਣਿ  ਮਤਿ  ਵੇਦੁ  ਹਥੀਆਰੁ  ॥

 ਭਉ  ਖਲਾ  ਅਗਨਿ  ਤਪ  ਤਾਉ  ॥

 ਭਾਂਡਾ  ਭਾਉ  ਅੰਮ੍ਰਿਤੁ  ਤਿਤੁ  ਢਾਲਿ  ॥

 ਘੜੀਐ  ਸਬਦੁ  ਸਚੀ  ਟਕਸਾਲ  ॥

 ਜਿਨ  ਕਉ  ਨਦਰਿ  ਕਰਮੁ  ਤਿਨ  ਕਾਰ  ॥

 ਨਾਨਕ  ਨਦਰੀ  ਨਦਰਿ  ਨਿਹਾਲ  ॥੩੮॥

 ਸਲੋਕੁ  ॥

 ਪਵਣੁ  ਗੁਰੂ  ਪਾਣੀ  ਪਿਤਾ  ਮਾਤਾ  ਧਰਤਿ  ਮਹਤੁ  ॥

 ਦਿਵਸੁ  ਰਾਤਿ  ਦੁਇ  ਦਾਈ  ਦਾਇਆ  ਖੇਲੈ  ਸਗਲ  ਜਗਤੁ  ॥

 ਚੰਗਿਆਈਆ  ਬੁਰਿਆਈਆ  ਵਾਚੈ  ਧਰਮੁ  ਹਦੂਰਿ  ॥

 ਕਰਮੀ  ਆਪੋ  ਆਪਣੀ  ਕੇ  ਨੇੜੈ  ਕੇ  ਦੂਰਿ  ॥

 ਜਿਨੀ  ਨਾਮੁ  ਧਿਆਇਆ  ਗਏ  ਮਸਕਤਿ  ਘਾਲਿ  ॥

 ਨਾਨਕ  ਤੇ  ਮੁਖ  ਉਜਲੇ  ਕੇਤੀ  ਛੁਟੀ  ਨਾਲਿ  ॥੧॥

Post a Comment

0 Comments
* Please Don't Spam Here. All the Comments are Reviewed by Admin.