Type Here to Get Search Results !

kirtan

ਰਾਮਕਲੀ ਕੀ ਵਾਰ ਮਹਲਾ ੩


 ੴ  ਸਤਿਗੁਰ  ਪ੍ਰਸਾਦਿ  ॥

 ਰਾਮਕਲੀ  ਕੀ  ਵਾਰ  ਮਹਲਾ  ੩  ॥

 ਜੋਧੈ  ਵੀਰੈ  ਪੂਰਬਾਣੀ  ਕੀ  ਧੁਨੀ  ॥

 ਸਲੋਕੁ  ਮਃ  ੩  ॥

 ਸਤਿਗੁਰੁ  ਸਹਜੈ  ਦਾ  ਖੇਤੁ  ਹੈ  ਜਿਸ  ਨੋ  ਲਾਏ  ਭਾਉ  ॥

 ਨਾਉ  ਬੀਜੇ  ਨਾਉ  ਉਗਵੈ  ਨਾਮੇ  ਰਹੈ  ਸਮਾਇ  ॥

 ਹਉਮੈ  ਏਹੋ  ਬੀਜੁ  ਹੈ  ਸਹਸਾ  ਗਇਆ  ਵਿਲਾਇ  ॥

 ਨਾ  ਕਿਛੁ  ਬੀਜੇ  ਨ  ਉਗਵੈ  ਜੋ  ਬਖਸੇ  ਸੋ  ਖਾਇ  ॥

 ਅੰਭੈ  ਸੇਤੀ  ਅੰਭੁ  ਰਲਿਆ  ਬਹੁੜਿ  ਨ  ਨਿਕਸਿਆ  ਜਾਇ  ॥

 ਨਾਨਕ  ਗੁਰਮੁਖਿ  ਚਲਤੁ  ਹੈ  ਵੇਖਹੁ  ਲੋਕਾ  ਆਇ  ॥

 ਲੋਕੁ  ਕਿ  ਵੇਖੈ  ਬਪੁੜਾ  ਜਿਸ  ਨੋ  ਸੋਝੀ  ਨਾਹਿ  ॥

 ਜਿਸੁ  ਵੇਖਾਲੇ  ਸੋ  ਵੇਖੈ  ਜਿਸੁ  ਵਸਿਆ  ਮਨ  ਮਾਹਿ  ॥੧॥

 ਮਃ  ੩  ॥

 ਮਨਮੁਖੁ  ਦੁਖ  ਕਾ  ਖੇਤੁ  ਹੈ  ਦੁਖੁ  ਬੀਜੇ  ਦੁਖੁ  ਖਾਇ  ॥

 ਦੁਖ  ਵਿਚਿ  ਜੰਮੈ  ਦੁਖਿ  ਮਰੈ  ਹਉਮੈ  ਕਰਤ  ਵਿਹਾਇ  ॥

 ਆਵਣੁ  ਜਾਣੁ  ਨ  ਸੁਝਈ  ਅੰਧਾ  ਅੰਧੁ  ਕਮਾਇ  ॥

 ਜੋ  ਦੇਵੈ  ਤਿਸੈ  ਨ  ਜਾਣਈ  ਦਿਤੇ  ਕਉ  ਲਪਟਾਇ  ॥

 ਨਾਨਕ  ਪੂਰਬਿ  ਲਿਖਿਆ  ਕਮਾਵਣਾ  ਅਵਰੁ  ਨ  ਕਰਣਾ  ਜਾਇ  ॥੨॥

 ਮਃ  ੩  ॥

 ਸਤਿਗੁਰਿ  ਮਿਲਿਐ  ਸਦਾ  ਸੁਖੁ  ਜਿਸ  ਨੋ  ਆਪੇ  ਮੇਲੇ  ਸੋਇ  ॥

 ਸੁਖੈ  ਏਹੁ  ਬਿਬੇਕੁ  ਹੈ  ਅੰਤਰੁ  ਨਿਰਮਲੁ  ਹੋਇ  ॥

 ਅਗਿਆਨ  ਕਾ  ਭ੍ਰਮੁ  ਕਟੀਐ  ਗਿਆਨੁ  ਪਰਾਪਤਿ  ਹੋਇ  ॥

 ਨਾਨਕ  ਏਕੋ  ਨਦਰੀ  ਆਇਆ  ਜਹ  ਦੇਖਾ  ਤਹ  ਸੋਇ  ॥੩॥

 ਪਉੜੀ  ॥

 ਸਚੈ  ਤਖਤੁ  ਰਚਾਇਆ  ਬੈਸਣ  ਕਉ  ਜਾਂਈ  ॥

 ਸਭੁ  ਕਿਛੁ  ਆਪੇ  ਆਪਿ  ਹੈ  ਗੁਰ  ਸਬਦਿ  ਸੁਣਾਈ  ॥

 ਆਪੇ  ਕੁਦਰਤਿ  ਸਾਜੀਅਨੁ  ਕਰਿ  ਮਹਲ  ਸਰਾਈ  ॥

 ਚੰਦੁ  ਸੂਰਜੁ  ਦੁਇ  ਚਾਨਣੇ  ਪੂਰੀ  ਬਣਤ  ਬਣਾਈ  ॥

 ਆਪੇ  ਵੇਖੈ  ਸੁਣੇ  ਆਪਿ  ਗੁਰ  ਸਬਦਿ  ਧਿਆਈ  ॥੧॥

 ਵਾਹੁ  ਵਾਹੁ  ਸਚੇ  ਪਾਤਿਸਾਹ  ਤੂ  ਸਚੀ  ਨਾਈ  ॥੧॥  ਰਹਾਉ  ॥

 ਸਲੋਕੁ  ॥

 ਕਬੀਰ  ਮਹਿਦੀ  ਕਰਿ  ਕੈ  ਘਾਲਿਆ  ਆਪੁ  ਪੀਸਾਇ  ਪੀਸਾਇ  ॥

 ਤੈ  ਸਹ  ਬਾਤ  ਨ  ਪੁਛੀਆ  ਕਬਹੂ  ਨ  ਲਾਈ  ਪਾਇ  ॥੧॥

 ਮਃ  ੩  ॥

 ਨਾਨਕ  ਮਹਿਦੀ  ਕਰਿ  ਕੈ  ਰਖਿਆ  ਸੋ  ਸਹੁ  ਨਦਰਿ  ਕਰੇਇ  ॥

 ਆਪੇ  ਪੀਸੈ  ਆਪੇ  ਘਸੈ  ਆਪੇ  ਹੀ  ਲਾਇ  ਲਏਇ  ॥

 ਇਹੁ  ਪਿਰਮ  ਪਿਆਲਾ  ਖਸਮ  ਕਾ  ਜੈ  ਭਾਵੈ  ਤੈ  ਦੇਇ  ॥੨॥

 ਪਉੜੀ  ॥

 ਵੇਕੀ  ਸ੍ਰਿਸਟਿ  ਉਪਾਈਅਨੁ  ਸਭ  ਹੁਕਮਿ  ਆਵੈ  ਜਾਇ  ਸਮਾਹੀ  ॥

 ਆਪੇ  ਵੇਖਿ  ਵਿਗਸਦਾ  ਦੂਜਾ  ਕੋ  ਨਾਹੀ  ॥

 ਜਿਉ  ਭਾਵੈ  ਤਿਉ  ਰਖੁ  ਤੂ  ਗੁਰ  ਸਬਦਿ  ਬੁਝਾਹੀ  ॥

 ਸਭਨਾ  ਤੇਰਾ  ਜੋਰੁ  ਹੈ  ਜਿਉ  ਭਾਵੈ  ਤਿਵੈ  ਚਲਾਹੀ  ॥

 ਤੁਧੁ  ਜੇਵਡ  ਮੈ  ਨਾਹਿ  ਕੋ  ਕਿਸੁ  ਆਖਿ  ਸੁਣਾਈ  ॥੨॥

 ਸਲੋਕੁ  ਮਃ  ੩  ॥

 ਭਰਮਿ  ਭੁਲਾਈ  ਸਭੁ  ਜਗੁ  ਫਿਰੀ  ਫਾਵੀ  ਹੋਈ  ਭਾਲਿ  ॥

 ਸੋ  ਸਹੁ  ਸਾਂਤਿ  ਨ  ਦੇਵਈ  ਕਿਆ  ਚਲੈ  ਤਿਸੁ  ਨਾਲਿ  ॥

 ਗੁਰ  ਪਰਸਾਦੀ  ਹਰਿ  ਧਿਆਈਐ  ਅੰਤਰਿ  ਰਖੀਐ  ਉਰ  ਧਾਰਿ  ॥

 ਨਾਨਕ  ਘਰਿ  ਬੈਠਿਆ  ਸਹੁ  ਪਾਇਆ  ਜਾ  ਕਿਰਪਾ  ਕੀਤੀ  ਕਰਤਾਰਿ  ॥੧॥

 ਮਃ  ੩  ॥

 ਧੰਧਾ  ਧਾਵਤ  ਦਿਨੁ  ਗਇਆ  ਰੈਣਿ  ਗਵਾਈ  ਸੋਇ  ॥

 ਕੂੜੁ  ਬੋਲਿ  ਬਿਖੁ  ਖਾਇਆ  ਮਨਮੁਖਿ  ਚਲਿਆ  ਰੋਇ  ॥

 ਸਿਰੈ  ਉਪਰਿ  ਜਮ  ਡੰਡੁ  ਹੈ  ਦੂਜੈ  ਭਾਇ  ਪਤਿ  ਖੋਇ  ॥

 ਹਰਿ  ਨਾਮੁ  ਕਦੇ  ਨ  ਚੇਤਿਓ  ਫਿਰਿ  ਆਵਣ  ਜਾਣਾ  ਹੋਇ  ॥

 ਗੁਰ  ਪਰਸਾਦੀ  ਹਰਿ  ਮਨਿ  ਵਸੈ  ਜਮ  ਡੰਡੁ  ਨ  ਲਾਗੈ  ਕੋਇ  ॥

 ਨਾਨਕ  ਸਹਜੇ  ਮਿਲਿ  ਰਹੈ  ਕਰਮਿ  ਪਰਾਪਤਿ  ਹੋਇ  ॥੨॥

 ਪਉੜੀ  ॥

 ਇਕਿ  ਆਪਣੀ  ਸਿਫਤੀ  ਲਾਇਅਨੁ  ਦੇ  ਸਤਿਗੁਰ  ਮਤੀ  ॥

 ਇਕਨਾ  ਨੋ  ਨਾਉ  ਬਖਸਿਓਨੁ  ਅਸਥਿਰੁ  ਹਰਿ  ਸਤੀ  ॥

 ਪਉਣੁ  ਪਾਣੀ  ਬੈਸੰਤਰੋ  ਹੁਕਮਿ  ਕਰਹਿ  ਭਗਤੀ  ॥

 ਏਨਾ  ਨੋ  ਭਉ  ਅਗਲਾ  ਪੂਰੀ  ਬਣਤ  ਬਣਤੀ  ॥

 ਸਭੁ  ਇਕੋ  ਹੁਕਮੁ  ਵਰਤਦਾ  ਮੰਨਿਐ  ਸੁਖੁ  ਪਾਈ  ॥੩॥

 ਸਲੋਕੁ  ॥

 ਕਬੀਰ  ਕਸਉਟੀ  ਰਾਮ  ਕੀ  ਝੂਠਾ  ਟਿਕੈ  ਨ  ਕੋਇ  ॥

 ਰਾਮ  ਕਸਉਟੀ  ਸੋ  ਸਹੈ  ਜੋ  ਮਰਜੀਵਾ  ਹੋਇ  ॥੧॥

 ਮਃ  ੩  ॥

 ਕਿਉ  ਕਰਿ  ਇਹੁ  ਮਨੁ  ਮਾਰੀਐ  ਕਿਉ  ਕਰਿ  ਮਿਰਤਕੁ  ਹੋਇ  ॥

 ਕਹਿਆ  ਸਬਦੁ  ਨ  ਮਾਨਈ  ਹਉਮੈ  ਛਡੈ  ਨ  ਕੋਇ  ॥

 ਗੁਰ  ਪਰਸਾਦੀ  ਹਉਮੈ  ਛੁਟੈ  ਜੀਵਨ  ਮੁਕਤੁ  ਸੋ  ਹੋਇ  ॥

 ਨਾਨਕ  ਜਿਸ  ਨੋ  ਬਖਸੇ  ਤਿਸੁ  ਮਿਲੈ  ਤਿਸੁ  ਬਿਘਨੁ  ਨ  ਲਾਗੈ  ਕੋਇ  ॥੨॥

 ਮਃ  ੩  ॥

 ਜੀਵਤ  ਮਰਣਾ  ਸਭੁ  ਕੋ  ਕਹੈ  ਜੀਵਨ  ਮੁਕਤਿ  ਕਿਉ  ਹੋਇ  ॥

 ਭੈ  ਕਾ  ਸੰਜਮੁ  ਜੇ  ਕਰੇ  ਦਾਰੂ  ਭਾਉ  ਲਾਏਇ  ॥

 ਅਨਦਿਨੁ  ਗੁਣ  ਗਾਵੈ  ਸੁਖ  ਸਹਜੇ  ਬਿਖੁ  ਭਵਜਲੁ  ਨਾਮਿ  ਤਰੇਇ  ॥

 ਨਾਨਕ  ਗੁਰਮੁਖਿ  ਪਾਈਐ  ਜਾ  ਕਉ  ਨਦਰਿ  ਕਰੇਇ  ॥੩॥

 ਪਉੜੀ  ॥

 ਦੂਜਾ  ਭਾਉ  ਰਚਾਇਓਨੁ  ਤ੍ਰੈ  ਗੁਣ  ਵਰਤਾਰਾ  ॥

 ਬ੍ਰਹਮਾ  ਬਿਸਨੁ  ਮਹੇਸੁ  ਉਪਾਇਅਨੁ  ਹੁਕਮਿ  ਕਮਾਵਨਿ  ਕਾਰਾ  ॥

 ਪੰਡਿਤ  ਪੜਦੇ  ਜੋਤਕੀ  ਨਾ  ਬੂਝਹਿ  ਬੀਚਾਰਾ  ॥

 ਸਭੁ  ਕਿਛੁ  ਤੇਰਾ  ਖੇਲੁ  ਹੈ  ਸਚੁ  ਸਿਰਜਣਹਾਰਾ  ॥

 ਜਿਸੁ  ਭਾਵੈ  ਤਿਸੁ  ਬਖਸਿ  ਲੈਹਿ  ਸਚਿ  ਸਬਦਿ  ਸਮਾਈ  ॥੪॥

 ਸਲੋਕੁ  ਮਃ  ੩  ॥

 ਮਨ  ਕਾ  ਝੂਠਾ  ਝੂਠੁ  ਕਮਾਵੈ  ॥

 ਮਾਇਆ  ਨੋ  ਫਿਰੈ  ਤਪਾ  ਸਦਾਵੈ  ॥

 ਭਰਮੇ  ਭੂਲਾ  ਸਭਿ  ਤੀਰਥ  ਗਹੈ  ॥

 ਓਹੁ  ਤਪਾ  ਕੈਸੇ  ਪਰਮ  ਗਤਿ  ਲਹੈ  ॥

 ਗੁਰ  ਪਰਸਾਦੀ  ਕੋ  ਸਚੁ  ਕਮਾਵੈ  ॥

 ਨਾਨਕ  ਸੋ  ਤਪਾ  ਮੋਖੰਤਰੁ  ਪਾਵੈ  ॥੧॥

 ਮਃ  ੩  ॥

 ਸੋ  ਤਪਾ  ਜਿ  ਇਹੁ  ਤਪੁ  ਘਾਲੇ  ॥

 ਸਤਿਗੁਰ  ਨੋ  ਮਿਲੈ  ਸਬਦੁ  ਸਮਾਲੇ  ॥

 ਸਤਿਗੁਰ  ਕੀ  ਸੇਵਾ  ਇਹੁ  ਤਪੁ  ਪਰਵਾਣੁ  ॥

 ਨਾਨਕ  ਸੋ  ਤਪਾ  ਦਰਗਹਿ  ਪਾਵੈ  ਮਾਣੁ  ॥੨॥

 ਪਉੜੀ  ॥

 ਰਾਤਿ  ਦਿਨਸੁ  ਉਪਾਇਅਨੁ  ਸੰਸਾਰ  ਕੀ  ਵਰਤਣਿ  ॥

 ਗੁਰਮਤੀ  ਘਟਿ  ਚਾਨਣਾ  ਆਨੇਰੁ  ਬਿਨਾਸਣਿ  ॥

 ਹੁਕਮੇ  ਹੀ  ਸਭ  ਸਾਜੀਅਨੁ  ਰਵਿਆ  ਸਭ  ਵਣਿ  ਤ੍ਰਿਣਿ  ॥

 ਸਭੁ  ਕਿਛੁ  ਆਪੇ  ਆਪਿ  ਹੈ  ਗੁਰਮੁਖਿ  ਸਦਾ  ਹਰਿ  ਭਣਿ  ॥

 ਸਬਦੇ  ਹੀ  ਸੋਝੀ  ਪਈ  ਸਚੈ  ਆਪਿ  ਬੁਝਾਈ  ॥੫॥

 ਸਲੋਕ  ਮਃ  ੩  ॥

 ਅਭਿਆਗਤ  ਏਹਿ  ਨ  ਆਖੀਅਨਿ  ਜਿਨ  ਕੇ  ਚਿਤ  ਮਹਿ  ਭਰਮੁ  ॥

 ਤਿਸ  ਦੈ  ਦਿਤੈ  ਨਾਨਕਾ  ਤੇਹੋ  ਜੇਹਾ  ਧਰਮੁ  ॥

 ਅਭੈ  ਨਿਰੰਜਨੁ  ਪਰਮ  ਪਦੁ  ਤਾ  ਕਾ  ਭੂਖਾ  ਹੋਇ  ॥

 ਤਿਸ  ਕਾ  ਭੋਜਨੁ  ਨਾਨਕਾ  ਵਿਰਲਾ  ਪਾਏ  ਕੋਇ  ॥੧॥

 ਮਃ  ੩  ॥

 ਅਭਿਆਗਤ  ਏਹਿ  ਨ  ਆਖੀਅਨਿ  ਜਿ  ਪਰ  ਘਰਿ  ਭੋਜਨੁ  ਕਰੇਨਿ  ॥

 ਉਦਰੈ  ਕਾਰਣਿ  ਆਪਣੇ  ਬਹਲੇ  ਭੇਖਿ  ਕਰੇਨਿ  ॥

 ਅਭਿਆਗਤ  ਸੇਈ  ਨਾਨਕਾ  ਜਿ  ਆਤਮ  ਗਉਣੁ  ਕਰੇਨਿ  ॥

 ਭਾਲਿ  ਲਹਨਿ  ਸਹੁ  ਆਪਣਾ  ਨਿਜ  ਘਰਿ  ਰਹਣੁ  ਕਰੇਨਿ  ॥੨॥

 ਪਉੜੀ  ॥

 ਅੰਬਰੁ  ਧਰਤਿ  ਵਿਛੋੜਿਅਨੁ  ਵਿਚਿ  ਸਚਾ  ਅਸਰਾਉ  ॥

 ਘਰੁ  ਦਰੁ  ਸਭੋ  ਸਚੁ  ਹੈ  ਜਿਸੁ  ਵਿਚਿ  ਸਚਾ  ਨਾਉ  ॥

 ਸਭੁ  ਸਚਾ  ਹੁਕਮੁ  ਵਰਤਦਾ  ਗੁਰਮੁਖਿ  ਸਚਿ  ਸਮਾਉ  ॥

 ਸਚਾ  ਆਪਿ  ਤਖਤੁ  ਸਚਾ  ਬਹਿ  ਸਚਾ  ਕਰੇ  ਨਿਆਉ  ॥

 ਸਭੁ  ਸਚੋ  ਸਚੁ  ਵਰਤਦਾ  ਗੁਰਮੁਖਿ  ਅਲਖੁ  ਲਖਾਈ  ॥੬॥

 ਸਲੋਕੁ  ਮਃ  ੩  ॥

 ਰੈਣਾਇਰ  ਮਾਹਿ  ਅਨੰਤੁ  ਹੈ  ਕੂੜੀ  ਆਵੈ  ਜਾਇ  ॥

 ਭਾਣੈ  ਚਲੈ  ਆਪਣੈ  ਬਹੁਤੀ  ਲਹੈ  ਸਜਾਇ  ॥

 ਰੈਣਾਇਰ  ਮਹਿ  ਸਭੁ  ਕਿਛੁ  ਹੈ  ਕਰਮੀ  ਪਲੈ  ਪਾਇ  ॥

 ਨਾਨਕ  ਨਉ  ਨਿਧਿ  ਪਾਈਐ  ਜੇ  ਚਲੈ  ਤਿਸੈ  ਰਜਾਇ  ॥੧॥

 ਮਃ  ੩  ॥

 ਸਹਜੇ  ਸਤਿਗੁਰੁ  ਨ  ਸੇਵਿਓ  ਵਿਚਿ  ਹਉਮੈ  ਜਨਮਿ  ਬਿਨਾਸੁ  ॥

 ਰਸਨਾ  ਹਰਿ  ਰਸੁ  ਨ  ਚਖਿਓ  ਕਮਲੁ  ਨ  ਹੋਇਓ  ਪਰਗਾਸੁ  ॥

 ਬਿਖੁ  ਖਾਧੀ  ਮਨਮੁਖੁ  ਮੁਆ  ਮਾਇਆ  ਮੋਹਿ  ਵਿਣਾਸੁ  ॥

 ਇਕਸੁ  ਹਰਿ  ਕੇ  ਨਾਮ  ਵਿਣੁ  ਧ੍ਰਿਗੁ  ਜੀਵਣੁ  ਧ੍ਰਿਗੁ  ਵਾਸੁ  ॥

 ਜਾ  ਆਪੇ  ਨਦਰਿ  ਕਰੇ  ਪ੍ਰਭੁ  ਸਚਾ  ਤਾ  ਹੋਵੈ  ਦਾਸਨਿ  ਦਾਸੁ  ॥

 ਤਾ  ਅਨਦਿਨੁ  ਸੇਵਾ  ਕਰੇ  ਸਤਿਗੁਰੂ  ਕੀ  ਕਬਹਿ  ਨ  ਛੋਡੈ  ਪਾਸੁ  ॥

 ਜਿਉ  ਜਲ  ਮਹਿ  ਕਮਲੁ  ਅਲਿਪਤੋ  ਵਰਤੈ  ਤਿਉ  ਵਿਚੇ  ਗਿਰਹ  ਉਦਾਸੁ  ॥

 ਜਨ  ਨਾਨਕ  ਕਰੇ  ਕਰਾਇਆ  ਸਭੁ  ਕੋ  ਜਿਉ  ਭਾਵੈ  ਤਿਵ  ਹਰਿ  ਗੁਣਤਾਸੁ  ॥੨॥

 ਪਉੜੀ  ॥

 ਛਤੀਹ  ਜੁਗ  ਗੁਬਾਰੁ  ਸਾ  ਆਪੇ  ਗਣਤ  ਕੀਨੀ  ॥

 ਆਪੇ  ਸ੍ਰਿਸਟਿ  ਸਭ  ਸਾਜੀਅਨੁ  ਆਪਿ  ਮਤਿ  ਦੀਨੀ  ॥

 ਸਿਮ੍ਰਿਤਿ  ਸਾਸਤ  ਸਾਜਿਅਨੁ  ਪਾਪ  ਪੁੰਨ  ਗਣਤ  ਗਣੀਨੀ  ॥

 ਜਿਸੁ  ਬੁਝਾਏ  ਸੋ  ਬੁਝਸੀ  ਸਚੈ  ਸਬਦਿ  ਪਤੀਨੀ  ॥

 ਸਭੁ  ਆਪੇ  ਆਪਿ  ਵਰਤਦਾ  ਆਪੇ  ਬਖਸਿ  ਮਿਲਾਈ  ॥੭॥

 ਸਲੋਕ  ਮਃ  ੩  ॥

 ਇਹੁ  ਤਨੁ  ਸਭੋ  ਰਤੁ  ਹੈ  ਰਤੁ  ਬਿਨੁ  ਤੰਨੁ  ਨ  ਹੋਇ  ॥

 ਜੋ  ਸਹਿ  ਰਤੇ  ਆਪਣੈ  ਤਿਨ  ਤਨਿ  ਲੋਭ  ਰਤੁ  ਨ  ਹੋਇ  ॥

 ਭੈ  ਪਇਐ  ਤਨੁ  ਖੀਣੁ  ਹੋਇ  ਲੋਭ  ਰਤੁ  ਵਿਚਹੁ  ਜਾਇ  ॥

 ਜਿਉ  ਬੈਸੰਤਰਿ  ਧਾਤੁ  ਸੁਧੁ  ਹੋਇ  ਤਿਉ  ਹਰਿ  ਕਾ  ਭਉ  ਦੁਰਮਤਿ  ਮੈਲੁ  ਗਵਾਇ  ॥

 ਨਾਨਕ  ਤੇ  ਜਨ  ਸੋਹਣੇ  ਜੋ  ਰਤੇ  ਹਰਿ  ਰੰਗੁ  ਲਾਇ  ॥੧॥

 ਮਃ  ੩  ॥

 ਰਾਮਕਲੀ  ਰਾਮੁ  ਮਨਿ  ਵਸਿਆ  ਤਾ  ਬਨਿਆ  ਸੀਗਾਰੁ  ॥

 ਗੁਰ  ਕੈ  ਸਬਦਿ  ਕਮਲੁ  ਬਿਗਸਿਆ  ਤਾ  ਸਉਪਿਆ  ਭਗਤਿ  ਭੰਡਾਰੁ  ॥

 ਭਰਮੁ  ਗਇਆ  ਤਾ  ਜਾਗਿਆ  ਚੂਕਾ  ਅਗਿਆਨ  ਅੰਧਾਰੁ  ॥

 ਤਿਸ  ਨੋ  ਰੂਪੁ  ਅਤਿ  ਅਗਲਾ  ਜਿਸੁ  ਹਰਿ  ਨਾਲਿ  ਪਿਆਰੁ  ॥

 ਸਦਾ  ਰਵੈ  ਪਿਰੁ  ਆਪਣਾ  ਸੋਭਾਵੰਤੀ  ਨਾਰਿ  ॥

 ਮਨਮੁਖਿ  ਸੀਗਾਰੁ  ਨ  ਜਾਣਨੀ  ਜਾਸਨਿ  ਜਨਮੁ  ਸਭੁ  ਹਾਰਿ  ॥

 ਬਿਨੁ  ਹਰਿ  ਭਗਤੀ  ਸੀਗਾਰੁ  ਕਰਹਿ  ਨਿਤ  ਜੰਮਹਿ  ਹੋਇ  ਖੁਆਰੁ  ॥

 ਸੈਸਾਰੈ  ਵਿਚਿ  ਸੋਭ  ਨ  ਪਾਇਨੀ  ਅਗੈ  ਜਿ  ਕਰੇ  ਸੁ  ਜਾਣੈ  ਕਰਤਾਰੁ  ॥

 ਨਾਨਕ  ਸਚਾ  ਏਕੁ  ਹੈ  ਦੁਹੁ  ਵਿਚਿ  ਹੈ  ਸੰਸਾਰੁ  ॥

 ਚੰਗੈ  ਮੰਦੈ  ਆਪਿ  ਲਾਇਅਨੁ  ਸੋ  ਕਰਨਿ  ਜਿ  ਆਪਿ  ਕਰਾਏ  ਕਰਤਾਰੁ  ॥੨॥

 ਮਃ  ੩  ॥

 ਬਿਨੁ  ਸਤਿਗੁਰ  ਸੇਵੇ  ਸਾਂਤਿ  ਨ  ਆਵਈ  ਦੂਜੀ  ਨਾਹੀ  ਜਾਇ  ॥

 ਜੇ  ਬਹੁਤੇਰਾ  ਲੋਚੀਐ  ਵਿਣੁ  ਕਰਮਾ  ਪਾਇਆ  ਨ  ਜਾਇ  ॥

 ਅੰਤਰਿ  ਲੋਭੁ  ਵਿਕਾਰੁ  ਹੈ  ਦੂਜੈ  ਭਾਇ  ਖੁਆਇ  ॥

 ਤਿਨ  ਜੰਮਣੁ  ਮਰਣੁ  ਨ  ਚੁਕਈ  ਹਉਮੈ  ਵਿਚਿ  ਦੁਖੁ  ਪਾਇ  ॥

 ਜਿਨੀ  ਸਤਿਗੁਰ  ਸਿਉ  ਚਿਤੁ  ਲਾਇਆ  ਸੋ  ਖਾਲੀ  ਕੋਈ  ਨਾਹਿ  ॥

 ਤਿਨ  ਜਮ  ਕੀ  ਤਲਬ  ਨ  ਹੋਵਈ  ਨਾ  ਓਇ  ਦੁਖ  ਸਹਾਹਿ  ॥

 ਨਾਨਕ  ਗੁਰਮੁਖਿ  ਉਬਰੇ  ਸਚੈ  ਸਬਦਿ  ਸਮਾਹਿ  ॥੩॥

 ਪਉੜੀ  ॥

 ਆਪਿ  ਅਲਿਪਤੁ  ਸਦਾ  ਰਹੈ  ਹੋਰਿ  ਧੰਧੈ  ਸਭਿ  ਧਾਵਹਿ  ॥

 ਆਪਿ  ਨਿਹਚਲੁ  ਅਚਲੁ  ਹੈ  ਹੋਰਿ  ਆਵਹਿ  ਜਾਵਹਿ  ॥

 ਸਦਾ  ਸਦਾ  ਹਰਿ  ਧਿਆਈਐ  ਗੁਰਮੁਖਿ  ਸੁਖੁ  ਪਾਵਹਿ  ॥

 ਨਿਜ  ਘਰਿ  ਵਾਸਾ  ਪਾਈਐ  ਸਚਿ  ਸਿਫਤਿ  ਸਮਾਵਹਿ  ॥

 ਸਚਾ  ਗਹਿਰ  ਗੰਭੀਰੁ  ਹੈ  ਗੁਰ  ਸਬਦਿ  ਬੁਝਾਈ  ॥੮॥

 ਸਲੋਕ  ਮਃ  ੩  ॥

 ਸਚਾ  ਨਾਮੁ  ਧਿਆਇ  ਤੂ  ਸਭੋ  ਵਰਤੈ  ਸਚੁ  ॥

 ਨਾਨਕ  ਹੁਕਮੈ  ਜੋ  ਬੁਝੈ  ਸੋ  ਫਲੁ  ਪਾਏ  ਸਚੁ  ॥

 ਕਥਨੀ  ਬਦਨੀ  ਕਰਤਾ  ਫਿਰੈ  ਹੁਕਮੁ  ਨ  ਬੂਝੈ  ਸਚੁ  ॥

 ਨਾਨਕ  ਹਰਿ  ਕਾ  ਭਾਣਾ  ਮੰਨੇ  ਸੋ  ਭਗਤੁ  ਹੋਇ  ਵਿਣੁ  ਮੰਨੇ  ਕਚੁ  ਨਿਕਚੁ  ॥੧॥

 ਮਃ  ੩  ॥

 ਮਨਮੁਖ  ਬੋਲਿ  ਨ  ਜਾਣਨੀ  ਓਨਾ  ਅੰਦਰਿ  ਕਾਮੁ  ਕ੍ਰੋਧੁ  ਅਹੰਕਾਰੁ  ॥

 ਓਇ  ਥਾਉ  ਕੁਥਾਉ  ਨ  ਜਾਣਨੀ  ਉਨ  ਅੰਤਰਿ  ਲੋਭੁ  ਵਿਕਾਰੁ  ॥

 ਓਇ  ਆਪਣੈ  ਸੁਆਇ  ਆਇ  ਬਹਿ  ਗਲਾ  ਕਰਹਿ  ਓਨਾ  ਮਾਰੇ  ਜਮੁ  ਜੰਦਾਰੁ  ॥

 ਅਗੈ  ਦਰਗਹ  ਲੇਖੈ  ਮੰਗਿਐ  ਮਾਰਿ  ਖੁਆਰੁ  ਕੀਚਹਿ  ਕੂੜਿਆਰ  ॥

 ਏਹ  ਕੂੜੈ  ਕੀ  ਮਲੁ  ਕਿਉ  ਉਤਰੈ  ਕੋਈ  ਕਢਹੁ  ਇਹੁ  ਵੀਚਾਰੁ  ॥

 ਸਤਿਗੁਰੁ  ਮਿਲੈ  ਤਾ  ਨਾਮੁ  ਦਿੜਾਏ  ਸਭਿ  ਕਿਲਵਿਖ  ਕਟਣਹਾਰੁ  ॥

 ਨਾਮੁ  ਜਪੇ  ਨਾਮੋ  ਆਰਾਧੇ  ਤਿਸੁ  ਜਨ  ਕਉ  ਕਰਹੁ  ਸਭਿ  ਨਮਸਕਾਰੁ  ॥

 ਮਲੁ  ਕੂੜੀ  ਨਾਮਿ  ਉਤਾਰੀਅਨੁ  ਜਪਿ  ਨਾਮੁ  ਹੋਆ  ਸਚਿਆਰੁ  ॥

 ਜਨ  ਨਾਨਕ  ਜਿਸ  ਦੇ  ਏਹਿ  ਚਲਤ  ਹਹਿ  ਸੋ  ਜੀਵਉ  ਦੇਵਣਹਾਰੁ  ॥੨॥

 ਪਉੜੀ  ॥

 ਤੁਧੁ  ਜੇਵਡੁ  ਦਾਤਾ  ਨਾਹਿ  ਕਿਸੁ  ਆਖਿ  ਸੁਣਾਈਐ  ॥

 ਗੁਰ  ਪਰਸਾਦੀ  ਪਾਇ  ਜਿਥਹੁ  ਹਉਮੈ  ਜਾਈਐ  ॥

 ਰਸ  ਕਸ  ਸਾਦਾ  ਬਾਹਰਾ  ਸਚੀ  ਵਡਿਆਈਐ  ॥

 ਜਿਸ  ਨੋ  ਬਖਸੇ  ਤਿਸੁ  ਦੇਇ  ਆਪਿ  ਲਏ  ਮਿਲਾਈਐ  ॥

 ਘਟ  ਅੰਤਰਿ  ਅੰਮ੍ਰਿਤੁ  ਰਖਿਓਨੁ  ਗੁਰਮੁਖਿ  ਕਿਸੈ  ਪਿਆਈ  ॥੯॥

 ਸਲੋਕ  ਮਃ  ੩  ॥

 ਬਾਬਾਣੀਆ  ਕਹਾਣੀਆ  ਪੁਤ  ਸਪੁਤ  ਕਰੇਨਿ  ॥

 ਜਿ  ਸਤਿਗੁਰ  ਭਾਵੈ  ਸੁ  ਮੰਨਿ  ਲੈਨਿ  ਸੇਈ  ਕਰਮ  ਕਰੇਨਿ  ॥

 ਜਾਇ  ਪੁਛਹੁ  ਸਿਮ੍ਰਿਤਿ  ਸਾਸਤ  ਬਿਆਸ  ਸੁਕ  ਨਾਰਦ  ਬਚਨ  ਸਭ  ਸ੍ਰਿਸਟਿ  ਕਰੇਨਿ  ॥

 ਸਚੈ  ਲਾਏ  ਸਚਿ  ਲਗੇ  ਸਦਾ  ਸਚੁ  ਸਮਾਲੇਨਿ  ॥

 ਨਾਨਕ  ਆਏ  ਸੇ  ਪਰਵਾਣੁ  ਭਏ  ਜਿ  ਸਗਲੇ  ਕੁਲ  ਤਾਰੇਨਿ  ॥੧॥

 ਮਃ  ੩  ॥

 ਗੁਰੂ  ਜਿਨਾ  ਕਾ  ਅੰਧੁਲਾ  ਸਿਖ  ਭੀ  ਅੰਧੇ  ਕਰਮ  ਕਰੇਨਿ  ॥

 ਓਇ  ਭਾਣੈ  ਚਲਨਿ  ਆਪਣੈ  ਨਿਤ  ਝੂਠੋ  ਝੂਠੁ  ਬੋਲੇਨਿ  ॥

 ਕੂੜੁ  ਕੁਸਤੁ  ਕਮਾਵਦੇ  ਪਰ  ਨਿੰਦਾ  ਸਦਾ  ਕਰੇਨਿ  ॥

 ਓਇ  ਆਪਿ  ਡੁਬੇ  ਪਰ  ਨਿੰਦਕਾ  ਸਗਲੇ  ਕੁਲ  ਡੋਬੇਨਿ  ॥

 ਨਾਨਕ  ਜਿਤੁ  ਓਇ  ਲਾਏ  ਤਿਤੁ  ਲਗੇ  ਉਇ  ਬਪੁੜੇ  ਕਿਆ  ਕਰੇਨਿ  ॥੨॥

 ਪਉੜੀ  ॥

 ਸਭ  ਨਦਰੀ  ਅੰਦਰਿ  ਰਖਦਾ  ਜੇਤੀ  ਸਿਸਟਿ  ਸਭ  ਕੀਤੀ  ॥

 ਇਕਿ  ਕੂੜਿ  ਕੁਸਤਿ  ਲਾਇਅਨੁ  ਮਨਮੁਖ  ਵਿਗੂਤੀ  ॥

 ਗੁਰਮੁਖਿ  ਸਦਾ  ਧਿਆਈਐ  ਅੰਦਰਿ  ਹਰਿ  ਪ੍ਰੀਤੀ  ॥

 ਜਿਨ  ਕਉ  ਪੋਤੈ  ਪੁੰਨੁ  ਹੈ  ਤਿਨ੍ਹ  ਵਾਤਿ  ਸਿਪੀਤੀ  ॥

 ਨਾਨਕ  ਨਾਮੁ  ਧਿਆਈਐ  ਸਚੁ  ਸਿਫਤਿ  ਸਨਾਈ  ॥੧੦॥

 ਸਲੋਕੁ  ਮਃ  ੧  ॥

 ਸਤੀ  ਪਾਪੁ  ਕਰਿ  ਸਤੁ  ਕਮਾਹਿ  ॥

 ਗੁਰ  ਦੀਖਿਆ  ਘਰਿ  ਦੇਵਣ  ਜਾਹਿ  ॥

 ਇਸਤਰੀ  ਪੁਰਖੈ  ਖਟਿਐ  ਭਾਉ  ॥

 ਭਾਵੈ  ਆਵਉ  ਭਾਵੈ  ਜਾਉ  ॥

 ਸਾਸਤੁ  ਬੇਦੁ  ਨ  ਮਾਨੈ  ਕੋਇ  ॥

 ਆਪੋ  ਆਪੈ  ਪੂਜਾ  ਹੋਇ  ॥

 ਕਾਜੀ  ਹੋਇ  ਕੈ  ਬਹੈ  ਨਿਆਇ  ॥

 ਫੇਰੇ  ਤਸਬੀ  ਕਰੇ  ਖੁਦਾਇ  ॥

 ਵਢੀ  ਲੈ  ਕੈ  ਹਕੁ  ਗਵਾਏ  ॥

 ਜੇ  ਕੋ  ਪੁਛੈ  ਤਾ  ਪੜਿ  ਸੁਣਾਏ  ॥

 ਤੁਰਕ  ਮੰਤ੍ਰੁ  ਕਨਿ  ਰਿਦੈ  ਸਮਾਹਿ  ॥

 ਲੋਕ  ਮੁਹਾਵਹਿ  ਚਾੜੀ  ਖਾਹਿ  ॥

 ਚਉਕਾ  ਦੇ  ਕੈ  ਸੁਚਾ  ਹੋਇ  ॥

 ਐਸਾ  ਹਿੰਦੂ  ਵੇਖਹੁ  ਕੋਇ  ॥

 ਜੋਗੀ  ਗਿਰਹੀ  ਜਟਾ  ਬਿਭੂਤ  ॥

 ਆਗੈ  ਪਾਛੈ  ਰੋਵਹਿ  ਪੂਤ  ॥

 ਜੋਗੁ  ਨ  ਪਾਇਆ  ਜੁਗਤਿ  ਗਵਾਈ  ॥

 ਕਿਤੁ  ਕਾਰਣਿ  ਸਿਰਿ  ਛਾਈ  ਪਾਈ  ॥

 ਨਾਨਕ  ਕਲਿ  ਕਾ  ਏਹੁ  ਪਰਵਾਣੁ  ॥

 ਆਪੇ  ਆਖਣੁ  ਆਪੇ  ਜਾਣੁ  ॥੧॥

 ਮਃ  ੧  ॥

 ਹਿੰਦੂ  ਕੈ  ਘਰਿ  ਹਿੰਦੂ  ਆਵੈ  ॥

 ਸੂਤੁ  ਜਨੇਊ  ਪੜਿ  ਗਲਿ  ਪਾਵੈ  ॥

 ਸੂਤੁ  ਪਾਇ  ਕਰੇ  ਬੁਰਿਆਈ  ॥

 ਨਾਤਾ  ਧੋਤਾ  ਥਾਇ  ਨ  ਪਾਈ  ॥

 ਮੁਸਲਮਾਨੁ  ਕਰੇ  ਵਡਿਆਈ  ॥

 ਵਿਣੁ  ਗੁਰ  ਪੀਰੈ  ਕੋ  ਥਾਇ  ਨ  ਪਾਈ  ॥

 ਰਾਹੁ  ਦਸਾਇ  ਓਥੈ  ਕੋ  ਜਾਇ  ॥

 ਕਰਣੀ  ਬਾਝਹੁ  ਭਿਸਤਿ  ਨ  ਪਾਇ  ॥

 ਜੋਗੀ  ਕੈ  ਘਰਿ  ਜੁਗਤਿ  ਦਸਾਈ  ॥

 ਤਿਤੁ  ਕਾਰਣਿ  ਕਨਿ  ਮੁੰਦ੍ਰਾ  ਪਾਈ  ॥

 ਮੁੰਦ੍ਰਾ  ਪਾਇ  ਫਿਰੈ  ਸੰਸਾਰਿ  ॥

 ਜਿਥੈ  ਕਿਥੈ  ਸਿਰਜਣਹਾਰੁ  ॥

 ਜੇਤੇ  ਜੀਅ  ਤੇਤੇ  ਵਾਟਾਊ  ॥

 ਚੀਰੀ  ਆਈ  ਢਿਲ  ਨ  ਕਾਊ  ॥

 ਏਥੈ  ਜਾਣੈ  ਸੁ  ਜਾਇ  ਸਿਞਾਣੈ  ॥

 ਹੋਰੁ  ਫਕੜੁ  ਹਿੰਦੂ  ਮੁਸਲਮਾਣੈ  ॥

 ਸਭਨਾ  ਕਾ  ਦਰਿ  ਲੇਖਾ  ਹੋਇ  ॥

 ਕਰਣੀ  ਬਾਝਹੁ  ਤਰੈ  ਨ  ਕੋਇ  ॥

 ਸਚੋ  ਸਚੁ  ਵਖਾਣੈ  ਕੋਇ  ॥

 ਨਾਨਕ  ਅਗੈ  ਪੁਛ  ਨ  ਹੋਇ  ॥੨॥

 ਪਉੜੀ  ॥

 ਹਰਿ  ਕਾ  ਮੰਦਰੁ  ਆਖੀਐ  ਕਾਇਆ  ਕੋਟੁ  ਗੜੁ  ॥

 ਅੰਦਰਿ  ਲਾਲ  ਜਵੇਹਰੀ  ਗੁਰਮੁਖਿ  ਹਰਿ  ਨਾਮੁ  ਪੜੁ  ॥

 ਹਰਿ  ਕਾ  ਮੰਦਰੁ  ਸਰੀਰੁ  ਅਤਿ  ਸੋਹਣਾ  ਹਰਿ  ਹਰਿ  ਨਾਮੁ  ਦਿੜੁ  ॥

 ਮਨਮੁਖ  ਆਪਿ  ਖੁਆਇਅਨੁ  ਮਾਇਆ  ਮੋਹ  ਨਿਤ  ਕੜੁ  ॥

 ਸਭਨਾ  ਸਾਹਿਬੁ  ਏਕੁ  ਹੈ  ਪੂਰੈ  ਭਾਗਿ  ਪਾਇਆ  ਜਾਈ  ॥੧੧॥

 ਸਲੋਕ  ਮਃ  ੧  ॥

 ਨਾ  ਸਤਿ  ਦੁਖੀਆ  ਨਾ  ਸਤਿ  ਸੁਖੀਆ  ਨਾ  ਸਤਿ  ਪਾਣੀ  ਜੰਤ  ਫਿਰਹਿ  ॥

 ਨਾ  ਸਤਿ  ਮੂੰਡ  ਮੁਡਾਈ  ਕੇਸੀ  ਨਾ  ਸਤਿ  ਪੜਿਆ  ਦੇਸ  ਫਿਰਹਿ  ॥

 ਨਾ  ਸਤਿ  ਰੁਖੀ  ਬਿਰਖੀ  ਪਥਰ  ਆਪੁ  ਤਛਾਵਹਿ  ਦੁਖ  ਸਹਹਿ  ॥

 ਨਾ  ਸਤਿ  ਹਸਤੀ  ਬਧੇ  ਸੰਗਲ  ਨਾ  ਸਤਿ  ਗਾਈ  ਘਾਹੁ  ਚਰਹਿ  ॥

 ਜਿਸੁ  ਹਥਿ  ਸਿਧਿ  ਦੇਵੈ  ਜੇ  ਸੋਈ  ਜਿਸ  ਨੋ  ਦੇਇ  ਤਿਸੁ  ਆਇ  ਮਿਲੈ  ॥

 ਨਾਨਕ  ਤਾ  ਕਉ  ਮਿਲੈ  ਵਡਾਈ  ਜਿਸੁ  ਘਟ  ਭੀਤਰਿ  ਸਬਦੁ  ਰਵੈ  ॥

 ਸਭਿ  ਘਟ  ਮੇਰੇ  ਹਉ  ਸਭਨਾ  ਅੰਦਰਿ  ਜਿਸਹਿ  ਖੁਆਈ  ਤਿਸੁ  ਕਉਣੁ  ਕਹੈ  ॥

 ਜਿਸਹਿ  ਦਿਖਾਲਾ  ਵਾਟੜੀ  ਤਿਸਹਿ  ਭੁਲਾਵੈ  ਕਉਣੁ  ॥

 ਜਿਸਹਿ  ਭੁਲਾਈ  ਪੰਧ  ਸਿਰਿ  ਤਿਸਹਿ  ਦਿਖਾਵੈ  ਕਉਣੁ  ॥੧॥

 ਮਃ  ੧  ॥

 ਸੋ  ਗਿਰਹੀ  ਜੋ  ਨਿਗ੍ਰਹੁ  ਕਰੈ  ॥

 ਜਪੁ  ਤਪੁ  ਸੰਜਮੁ  ਭੀਖਿਆ  ਕਰੈ  ॥

 ਪੁੰਨ  ਦਾਨ  ਕਾ  ਕਰੇ  ਸਰੀਰੁ  ॥

 ਸੋ  ਗਿਰਹੀ  ਗੰਗਾ  ਕਾ  ਨੀਰੁ  ॥

 ਬੋਲੈ  ਈਸਰੁ  ਸਤਿ  ਸਰੂਪੁ  ॥

 ਪਰਮ  ਤੰਤ  ਮਹਿ  ਰੇਖ  ਨ  ਰੂਪੁ  ॥੨॥

 ਮਃ  ੧  ॥

 ਸੋ  ਅਉਧੂਤੀ  ਜੋ  ਧੂਪੈ  ਆਪੁ  ॥

 ਭਿਖਿਆ  ਭੋਜਨੁ  ਕਰੈ  ਸੰਤਾਪੁ  ॥

 ਅਉਹਠ  ਪਟਣ  ਮਹਿ  ਭੀਖਿਆ  ਕਰੈ  ॥

 ਸੋ  ਅਉਧੂਤੀ  ਸਿਵ  ਪੁਰਿ  ਚੜੈ  ॥

 ਬੋਲੈ  ਗੋਰਖੁ  ਸਤਿ  ਸਰੂਪੁ  ॥

 ਪਰਮ  ਤੰਤ  ਮਹਿ  ਰੇਖ  ਨ  ਰੂਪੁ  ॥੩॥

 ਮਃ  ੧  ॥

 ਸੋ  ਉਦਾਸੀ  ਜਿ  ਪਾਲੇ  ਉਦਾਸੁ  ॥

 ਅਰਧ  ਉਰਧ  ਕਰੇ  ਨਿਰੰਜਨ  ਵਾਸੁ  ॥

 ਚੰਦ  ਸੂਰਜ  ਕੀ  ਪਾਏ  ਗੰਢਿ  ॥

 ਤਿਸੁ  ਉਦਾਸੀ  ਕਾ  ਪੜੈ  ਨ  ਕੰਧੁ  ॥

 ਬੋਲੈ  ਗੋਪੀ  ਚੰਦੁ  ਸਤਿ  ਸਰੂਪੁ  ॥

 ਪਰਮ  ਤੰਤ  ਮਹਿ  ਰੇਖ  ਨ  ਰੂਪੁ  ॥੪॥

 ਮਃ  ੧  ॥

 ਸੋ  ਪਾਖੰਡੀ  ਜਿ  ਕਾਇਆ  ਪਖਾਲੇ  ॥

 ਕਾਇਆ  ਕੀ  ਅਗਨਿ  ਬ੍ਰਹਮੁ  ਪਰਜਾਲੇ  ॥

 ਸੁਪਨੈ  ਬਿੰਦੁ  ਨ  ਦੇਈ  ਝਰਣਾ  ॥

 ਤਿਸੁ  ਪਾਖੰਡੀ  ਜਰਾ  ਨ  ਮਰਣਾ  ॥

 ਬੋਲੈ  ਚਰਪਟੁ  ਸਤਿ  ਸਰੂਪੁ  ॥

 ਪਰਮ  ਤੰਤ  ਮਹਿ  ਰੇਖ  ਨ  ਰੂਪੁ  ॥੫॥

 ਮਃ  ੧  ॥

 ਸੋ  ਬੈਰਾਗੀ  ਜਿ  ਉਲਟੇ  ਬ੍ਰਹਮੁ  ॥

 ਗਗਨ  ਮੰਡਲ  ਮਹਿ  ਰੋਪੈ  ਥੰਮੁ  ॥

 ਅਹਿਨਿਸਿ  ਅੰਤਰਿ  ਰਹੈ  ਧਿਆਨਿ  ॥

 ਤੇ  ਬੈਰਾਗੀ  ਸਤ  ਸਮਾਨਿ  ॥

 ਬੋਲੈ  ਭਰਥਰਿ  ਸਤਿ  ਸਰੂਪੁ  ॥

 ਪਰਮ  ਤੰਤ  ਮਹਿ  ਰੇਖ  ਨ  ਰੂਪੁ  ॥੬॥

 ਮਃ  ੧  ॥

 ਕਿਉ  ਮਰੈ  ਮੰਦਾ  ਕਿਉ  ਜੀਵੈ  ਜੁਗਤਿ  ॥

 ਕੰਨ  ਪੜਾਇ  ਕਿਆ  ਖਾਜੈ  ਭੁਗਤਿ  ॥

 ਆਸਤਿ  ਨਾਸਤਿ  ਏਕੋ  ਨਾਉ  ॥

 ਕਉਣੁ  ਸੁ  ਅਖਰੁ  ਜਿਤੁ  ਰਹੈ  ਹਿਆਉ  ॥

 ਧੂਪ  ਛਾਵ  ਜੇ  ਸਮ  ਕਰਿ  ਸਹੈ  ॥

 ਤਾ  ਨਾਨਕੁ  ਆਖੈ  ਗੁਰੁ  ਕੋ  ਕਹੈ  ॥

 ਛਿਅ  ਵਰਤਾਰੇ  ਵਰਤਹਿ  ਪੂਤ  ॥

 ਨਾ  ਸੰਸਾਰੀ  ਨਾ  ਅਉਧੂਤ  ॥

 ਨਿਰੰਕਾਰਿ  ਜੋ  ਰਹੈ  ਸਮਾਇ  ॥

 ਕਾਹੇ  ਭੀਖਿਆ  ਮੰਗਣਿ  ਜਾਇ  ॥੭॥

 ਪਉੜੀ  ॥

 ਹਰਿ  ਮੰਦਰੁ  ਸੋਈ  ਆਖੀਐ  ਜਿਥਹੁ  ਹਰਿ  ਜਾਤਾ  ॥

 ਮਾਨਸ  ਦੇਹ  ਗੁਰ  ਬਚਨੀ  ਪਾਇਆ  ਸਭੁ  ਆਤਮ  ਰਾਮੁ  ਪਛਾਤਾ  ॥

 ਬਾਹਰਿ  ਮੂਲਿ  ਨ  ਖੋਜੀਐ  ਘਰ  ਮਾਹਿ  ਬਿਧਾਤਾ  ॥

 ਮਨਮੁਖ  ਹਰਿ  ਮੰਦਰ  ਕੀ  ਸਾਰ  ਨ  ਜਾਣਨੀ  ਤਿਨੀ  ਜਨਮੁ  ਗਵਾਤਾ  ॥

 ਸਭ  ਮਹਿ  ਇਕੁ  ਵਰਤਦਾ  ਗੁਰ  ਸਬਦੀ  ਪਾਇਆ  ਜਾਈ  ॥੧੨॥

 ਸਲੋਕ  ਮਃ  ੩  ॥

 ਮੂਰਖੁ  ਹੋਵੈ  ਸੋ  ਸੁਣੈ  ਮੂਰਖ  ਕਾ  ਕਹਣਾ  ॥

 ਮੂਰਖ  ਕੇ  ਕਿਆ  ਲਖਣ  ਹੈ  ਕਿਆ  ਮੂਰਖ  ਕਾ  ਕਰਣਾ  ॥

 ਮੂਰਖੁ  ਓਹੁ  ਜਿ  ਮੁਗਧੁ  ਹੈ  ਅਹੰਕਾਰੇ  ਮਰਣਾ  ॥

 ਏਤੁ  ਕਮਾਣੈ  ਸਦਾ  ਦੁਖੁ  ਦੁਖ  ਹੀ  ਮਹਿ  ਰਹਣਾ  ॥

 ਅਤਿ  ਪਿਆਰਾ  ਪਵੈ  ਖੂਹਿ  ਕਿਹੁ  ਸੰਜਮੁ  ਕਰਣਾ  ॥

 ਗੁਰਮੁਖਿ  ਹੋਇ  ਸੁ  ਕਰੇ  ਵੀਚਾਰੁ  ਓਸੁ  ਅਲਿਪਤੋ  ਰਹਣਾ  ॥

 ਹਰਿ  ਨਾਮੁ  ਜਪੈ  ਆਪਿ  ਉਧਰੈ  ਓਸੁ  ਪਿਛੈ  ਡੁਬਦੇ  ਭੀ  ਤਰਣਾ  ॥

 ਨਾਨਕ  ਜੋ  ਤਿਸੁ  ਭਾਵੈ  ਸੋ  ਕਰੇ  ਜੋ  ਦੇਇ  ਸੁ  ਸਹਣਾ  ॥੧॥

 ਮਃ  ੧  ॥

 ਨਾਨਕੁ  ਆਖੈ  ਰੇ  ਮਨਾ  ਸੁਣੀਐ  ਸਿਖ  ਸਹੀ  ॥

 ਲੇਖਾ  ਰਬੁ  ਮੰਗੇਸੀਆ  ਬੈਠਾ  ਕਢਿ  ਵਹੀ  ॥

 ਤਲਬਾ  ਪਉਸਨਿ  ਆਕੀਆ  ਬਾਕੀ  ਜਿਨਾ  ਰਹੀ  ॥

 ਅਜਰਾਈਲੁ  ਫਰੇਸਤਾ  ਹੋਸੀ  ਆਇ  ਤਈ  ॥

 ਆਵਣੁ  ਜਾਣੁ  ਨ  ਸੁਝਈ  ਭੀੜੀ  ਗਲੀ  ਫਹੀ  ॥

 ਕੂੜ  ਨਿਖੁਟੇ  ਨਾਨਕਾ  ਓੜਕਿ  ਸਚਿ  ਰਹੀ  ॥੨॥

 ਪਉੜੀ  ॥

 ਹਰਿ  ਕਾ  ਸਭੁ  ਸਰੀਰੁ  ਹੈ  ਹਰਿ  ਰਵਿ  ਰਹਿਆ  ਸਭੁ  ਆਪੈ  ॥

 ਹਰਿ  ਕੀ  ਕੀਮਤਿ  ਨ  ਪਵੈ  ਕਿਛੁ  ਕਹਣੁ  ਨ  ਜਾਪੈ  ॥

 ਗੁਰ  ਪਰਸਾਦੀ  ਸਾਲਾਹੀਐ  ਹਰਿ  ਭਗਤੀ  ਰਾਪੈ  ॥

 ਸਭੁ  ਮਨੁ  ਤਨੁ  ਹਰਿਆ  ਹੋਇਆ  ਅਹੰਕਾਰੁ  ਗਵਾਪੈ  ॥

 ਸਭੁ  ਕਿਛੁ  ਹਰਿ  ਕਾ  ਖੇਲੁ  ਹੈ  ਗੁਰਮੁਖਿ  ਕਿਸੈ  ਬੁਝਾਈ  ॥੧੩॥

 ਸਲੋਕੁ  ਮਃ  ੧  ॥

 ਸਹੰਸਰ  ਦਾਨ  ਦੇ  ਇੰਦ੍ਰੁ  ਰੋਆਇਆ  ॥

 ਪਰਸ  ਰਾਮੁ  ਰੋਵੈ  ਘਰਿ  ਆਇਆ  ॥

 ਅਜੈ  ਸੁ  ਰੋਵੈ  ਭੀਖਿਆ  ਖਾਇ  ॥

 ਐਸੀ  ਦਰਗਹ  ਮਿਲੈ  ਸਜਾਇ  ॥

 ਰੋਵੈ  ਰਾਮੁ  ਨਿਕਾਲਾ  ਭਇਆ  ॥

 ਸੀਤਾ  ਲਖਮਣੁ  ਵਿਛੁੜਿ  ਗਇਆ  ॥

 ਰੋਵੈ  ਦਹਸਿਰੁ  ਲੰਕ  ਗਵਾਇ  ॥  ਜਿਨਿ  ਸੀਤਾ  ਆਦੀ  ਡਉਰੂ  ਵਾਇ  ॥

 ਰੋਵਹਿ  ਪਾਂਡਵ  ਭਏ  ਮਜੂਰ  ॥  ਜਿਨ  ਕੈ  ਸੁਆਮੀ  ਰਹਤ  ਹਦੂਰਿ  ॥

 ਰੋਵੈ  ਜਨਮੇਜਾ  ਖੁਇ  ਗਇਆ  ॥

 ਏਕੀ  ਕਾਰਣਿ  ਪਾਪੀ  ਭਇਆ  ॥

 ਰੋਵਹਿ  ਸੇਖ  ਮਸਾਇਕ  ਪੀਰ  ॥

 ਅੰਤਿ  ਕਾਲਿ  ਮਤੁ  ਲਾਗੈ  ਭੀੜ  ॥

 ਰੋਵਹਿ  ਰਾਜੇ  ਕੰਨ  ਪੜਾਇ  ॥

 ਘਰਿ  ਘਰਿ  ਮਾਗਹਿ  ਭੀਖਿਆ  ਜਾਇ  ॥

 ਰੋਵਹਿ  ਕਿਰਪਨ  ਸੰਚਹਿ  ਧਨੁ  ਜਾਇ  ॥

 ਪੰਡਿਤ  ਰੋਵਹਿ  ਗਿਆਨੁ  ਗਵਾਇ  ॥

 ਬਾਲੀ  ਰੋਵੈ  ਨਾਹਿ  ਭਤਾਰੁ  ॥

 ਨਾਨਕ  ਦੁਖੀਆ  ਸਭੁ  ਸੰਸਾਰੁ  ॥

 ਮੰਨੇ  ਨਾਉ  ਸੋਈ  ਜਿਣਿ  ਜਾਇ  ॥

 ਅਉਰੀ  ਕਰਮ  ਨ  ਲੇਖੈ  ਲਾਇ  ॥੧॥

 ਮਃ  ੨  ॥

 ਜਪੁ  ਤਪੁ  ਸਭੁ  ਕਿਛੁ  ਮੰਨਿਐ  ਅਵਰਿ  ਕਾਰਾ  ਸਭਿ  ਬਾਦਿ  ॥

 ਨਾਨਕ  ਮੰਨਿਆ  ਮੰਨੀਐ  ਬੁਝੀਐ  ਗੁਰ  ਪਰਸਾਦਿ  ॥੨॥

 ਪਉੜੀ  ॥

 ਕਾਇਆ  ਹੰਸ  ਧੁਰਿ  ਮੇਲੁ  ਕਰਤੈ  ਲਿਖਿ  ਪਾਇਆ  ॥

 ਸਭ  ਮਹਿ  ਗੁਪਤੁ  ਵਰਤਦਾ  ਗੁਰਮੁਖਿ  ਪ੍ਰਗਟਾਇਆ  ॥

 ਗੁਣ  ਗਾਵੈ  ਗੁਣ  ਉਚਰੈ  ਗੁਣ  ਮਾਹਿ  ਸਮਾਇਆ  ॥

 ਸਚੀ  ਬਾਣੀ  ਸਚੁ  ਹੈ  ਸਚੁ  ਮੇਲਿ  ਮਿਲਾਇਆ  ॥

 ਸਭੁ  ਕਿਛੁ  ਆਪੇ  ਆਪਿ  ਹੈ  ਆਪੇ  ਦੇਇ  ਵਡਿਆਈ  ॥੧੪॥

 ਸਲੋਕ  ਮਃ  ੨  ॥

 ਨਾਨਕ  ਅੰਧਾ  ਹੋਇ  ਕੈ  ਰਤਨਾ  ਪਰਖਣ  ਜਾਇ  ॥

 ਰਤਨਾ  ਸਾਰ  ਨ  ਜਾਣਈ  ਆਵੈ  ਆਪੁ  ਲਖਾਇ  ॥੧॥

 ਮਃ  ੨  ॥

 ਰਤਨਾ  ਕੇਰੀ  ਗੁਥਲੀ  ਰਤਨੀ  ਖੋਲੀ  ਆਇ  ॥

 ਵਖਰ  ਤੈ  ਵਣਜਾਰਿਆ  ਦੁਹਾ  ਰਹੀ  ਸਮਾਇ  ॥

 ਜਿਨ  ਗੁਣੁ  ਪਲੈ  ਨਾਨਕਾ  ਮਾਣਕ  ਵਣਜਹਿ  ਸੇਇ  ॥

 ਰਤਨਾ  ਸਾਰ  ਨ  ਜਾਣਨੀ  ਅੰਧੇ  ਵਤਹਿ  ਲੋਇ  ॥੨॥

 ਪਉੜੀ  ॥

 ਨਉ  ਦਰਵਾਜੇ  ਕਾਇਆ  ਕੋਟੁ  ਹੈ  ਦਸਵੈ  ਗੁਪਤੁ  ਰਖੀਜੈ  ॥

 ਬਜਰ  ਕਪਾਟ  ਨ  ਖੁਲਨੀ  ਗੁਰ  ਸਬਦਿ  ਖੁਲੀਜੈ  ॥

 ਅਨਹਦ  ਵਾਜੇ  ਧੁਨਿ  ਵਜਦੇ  ਗੁਰ  ਸਬਦਿ  ਸੁਣੀਜੈ  ॥

 ਤਿਤੁ  ਘਟ  ਅੰਤਰਿ  ਚਾਨਣਾ  ਕਰਿ  ਭਗਤਿ  ਮਿਲੀਜੈ  ॥

 ਸਭ  ਮਹਿ  ਏਕੁ  ਵਰਤਦਾ  ਜਿਨਿ  ਆਪੇ  ਰਚਨ  ਰਚਾਈ  ॥੧੫॥

 ਸਲੋਕ  ਮਃ  ੨  ॥

 ਅੰਧੇ  ਕੈ  ਰਾਹਿ  ਦਸਿਐ  ਅੰਧਾ  ਹੋਇ  ਸੁ  ਜਾਇ  ॥

 ਹੋਇ  ਸੁਜਾਖਾ  ਨਾਨਕਾ  ਸੋ  ਕਿਉ  ਉਝੜਿ  ਪਾਇ  ॥

 ਅੰਧੇ  ਏਹਿ  ਨ  ਆਖੀਅਨਿ  ਜਿਨ  ਮੁਖਿ  ਲੋਇਣ  ਨਾਹਿ  ॥

 ਅੰਧੇ  ਸੇਈ  ਨਾਨਕਾ  ਖਸਮਹੁ  ਘੁਥੇ  ਜਾਹਿ  ॥੧॥

 ਮਃ  ੨  ॥

 ਸਾਹਿਬਿ  ਅੰਧਾ  ਜੋ  ਕੀਆ  ਕਰੇ  ਸੁਜਾਖਾ  ਹੋਇ  ॥

 ਜੇਹਾ  ਜਾਣੈ  ਤੇਹੋ  ਵਰਤੈ  ਜੇ  ਸਉ  ਆਖੈ  ਕੋਇ  ॥

 ਜਿਥੈ  ਸੁ  ਵਸਤੁ  ਨ  ਜਾਪਈ  ਆਪੇ  ਵਰਤਉ  ਜਾਣਿ  ॥

 ਨਾਨਕ  ਗਾਹਕੁ  ਕਿਉ  ਲਏ  ਸਕੈ  ਨ  ਵਸਤੁ  ਪਛਾਣਿ  ॥੨॥

 ਮਃ  ੨  ॥

 ਸੋ  ਕਿਉ  ਅੰਧਾ  ਆਖੀਐ  ਜਿ  ਹੁਕਮਹੁ  ਅੰਧਾ  ਹੋਇ  ॥

 ਨਾਨਕ  ਹੁਕਮੁ  ਨ  ਬੁਝਈ  ਅੰਧਾ  ਕਹੀਐ  ਸੋਇ  ॥੩॥

 ਪਉੜੀ  ॥

 ਕਾਇਆ  ਅੰਦਰਿ  ਗੜੁ  ਕੋਟੁ  ਹੈ  ਸਭਿ  ਦਿਸੰਤਰ  ਦੇਸਾ  ॥

 ਆਪੇ  ਤਾੜੀ  ਲਾਈਅਨੁ  ਸਭ  ਮਹਿ  ਪਰਵੇਸਾ  ॥

 ਆਪੇ  ਸ੍ਰਿਸਟਿ  ਸਾਜੀਅਨੁ  ਆਪਿ  ਗੁਪਤੁ  ਰਖੇਸਾ  ॥

 ਗੁਰ  ਸੇਵਾ  ਤੇ  ਜਾਣਿਆ  ਸਚੁ  ਪਰਗਟੀਏਸਾ  ॥

 ਸਭੁ  ਕਿਛੁ  ਸਚੋ  ਸਚੁ  ਹੈ  ਗੁਰਿ  ਸੋਝੀ  ਪਾਈ  ॥੧੬॥

 ਸਲੋਕ  ਮਃ  ੧  ॥

 ਸਾਵਣੁ  ਰਾਤਿ  ਅਹਾੜੁ  ਦਿਹੁ  ਕਾਮੁ  ਕ੍ਰੋਧੁ  ਦੁਇ  ਖੇਤ  ॥

 ਲਬੁ  ਵਤ੍ਰ  ਦਰੋਗੁ  ਬੀਉ  ਹਾਲੀ  ਰਾਹਕੁ  ਹੇਤ  ॥

 ਹਲੁ  ਬੀਚਾਰੁ  ਵਿਕਾਰ  ਮਣ  ਹੁਕਮੀ  ਖਟੇ  ਖਾਇ  ॥

 ਨਾਨਕ  ਲੇਖੈ  ਮੰਗਿਐ  ਅਉਤੁ  ਜਣੇਦਾ  ਜਾਇ  ॥੧॥

 ਮਃ  ੧  ॥

 ਭਉ  ਭੁਇ  ਪਵਿਤੁ  ਪਾਣੀ  ਸਤੁ  ਸੰਤੋਖੁ  ਬਲੇਦ  ॥

 ਹਲੁ  ਹਲੇਮੀ  ਹਾਲੀ  ਚਿਤੁ  ਚੇਤਾ  ਵਤ੍ਰ  ਵਖਤ  ਸੰਜੋਗੁ  ॥

 ਨਾਉ  ਬੀਜੁ  ਬਖਸੀਸ  ਬੋਹਲ  ਦੁਨੀਆ  ਸਗਲ  ਦਰੋਗ  ॥

 ਨਾਨਕ  ਨਦਰੀ  ਕਰਮੁ  ਹੋਇ  ਜਾਵਹਿ  ਸਗਲ  ਵਿਜੋਗ  ॥੨॥

 ਪਉੜੀ  ॥

 ਮਨਮੁਖਿ  ਮੋਹੁ  ਗੁਬਾਰੁ  ਹੈ  ਦੂਜੈ  ਭਾਇ  ਬੋਲੈ  ॥

 ਦੂਜੈ  ਭਾਇ  ਸਦਾ  ਦੁਖੁ  ਹੈ  ਨਿਤ  ਨੀਰੁ  ਵਿਰੋਲੈ  ॥

 ਗੁਰਮੁਖਿ  ਨਾਮੁ  ਧਿਆਈਐ  ਮਥਿ  ਤਤੁ  ਕਢੋਲੈ  ॥

 ਅੰਤਰਿ  ਪਰਗਾਸੁ  ਘਟਿ  ਚਾਨਣਾ  ਹਰਿ  ਲਧਾ  ਟੋਲੈ  ॥

 ਆਪੇ  ਭਰਮਿ  ਭੁਲਾਇਦਾ  ਕਿਛੁ  ਕਹਣੁ  ਨ  ਜਾਈ  ॥੧੭॥

 ਸਲੋਕ  ਮਃ  ੨  ॥

 ਨਾਨਕ  ਚਿੰਤਾ  ਮਤਿ  ਕਰਹੁ  ਚਿੰਤਾ  ਤਿਸ  ਹੀ  ਹੇਇ  ॥

 ਜਲ  ਮਹਿ  ਜੰਤ  ਉਪਾਇਅਨੁ  ਤਿਨਾ  ਭਿ  ਰੋਜੀ  ਦੇਇ  ॥

 ਓਥੈ  ਹਟੁ  ਨ  ਚਲਈ  ਨਾ  ਕੋ  ਕਿਰਸ  ਕਰੇਇ  ॥

 ਸਉਦਾ  ਮੂਲਿ  ਨ  ਹੋਵਈ  ਨਾ  ਕੋ  ਲਏ  ਨ  ਦੇਇ  ॥

 ਜੀਆ  ਕਾ  ਆਹਾਰੁ  ਜੀਅ  ਖਾਣਾ  ਏਹੁ  ਕਰੇਇ  ॥

 ਵਿਚਿ  ਉਪਾਏ  ਸਾਇਰਾ  ਤਿਨਾ  ਭਿ  ਸਾਰ  ਕਰੇਇ  ॥

 ਨਾਨਕ  ਚਿੰਤਾ  ਮਤ  ਕਰਹੁ  ਚਿੰਤਾ  ਤਿਸ  ਹੀ  ਹੇਇ  ॥੧॥

 ਮਃ  ੧  ॥

 ਨਾਨਕ  ਇਹੁ  ਜੀਉ  ਮਛੁਲੀ  ਝੀਵਰੁ  ਤ੍ਰਿਸਨਾ  ਕਾਲੁ  ॥

 ਮਨੂਆ  ਅੰਧੁ  ਨ  ਚੇਤਈ  ਪੜੈ  ਅਚਿੰਤਾ  ਜਾਲੁ  ॥

 ਨਾਨਕ  ਚਿਤੁ  ਅਚੇਤੁ  ਹੈ  ਚਿੰਤਾ  ਬਧਾ  ਜਾਇ  ॥

 ਨਦਰਿ  ਕਰੇ  ਜੇ  ਆਪਣੀ  ਤਾ  ਆਪੇ  ਲਏ  ਮਿਲਾਇ  ॥੨॥

 ਪਉੜੀ  ॥

 ਸੇ  ਜਨ  ਸਾਚੇ  ਸਦਾ  ਸਦਾ  ਜਿਨੀ  ਹਰਿ  ਰਸੁ  ਪੀਤਾ  ॥

 ਗੁਰਮੁਖਿ  ਸਚਾ  ਮਨਿ  ਵਸੈ  ਸਚੁ  ਸਉਦਾ  ਕੀਤਾ  ॥

 ਸਭੁ  ਕਿਛੁ  ਘਰ  ਹੀ  ਮਾਹਿ  ਹੈ  ਵਡਭਾਗੀ  ਲੀਤਾ  ॥

 ਅੰਤਰਿ  ਤ੍ਰਿਸਨਾ  ਮਰਿ  ਗਈ  ਹਰਿ  ਗੁਣ  ਗਾਵੀਤਾ  ॥

 ਆਪੇ  ਮੇਲਿ  ਮਿਲਾਇਅਨੁ  ਆਪੇ  ਦੇਇ  ਬੁਝਾਈ  ॥੧੮॥

 ਸਲੋਕ  ਮਃ  ੧  ॥

 ਵੇਲਿ  ਪਿੰਞਾਇਆ  ਕਤਿ  ਵੁਣਾਇਆ  ॥

 ਕਟਿ  ਕੁਟਿ  ਕਰਿ  ਖੁੰਬਿ  ਚੜਾਇਆ  ॥

 ਲੋਹਾ  ਵਢੇ  ਦਰਜੀ  ਪਾੜੇ  ਸੂਈ  ਧਾਗਾ  ਸੀਵੈ  ॥

 ਇਉ  ਪਤਿ  ਪਾਟੀ  ਸਿਫਤੀ  ਸੀਪੈ  ਨਾਨਕ  ਜੀਵਤ  ਜੀਵੈ  ॥

 ਹੋਇ  ਪੁਰਾਣਾ  ਕਪੜੁ  ਪਾਟੈ  ਸੂਈ  ਧਾਗਾ  ਗੰਢੈ  ॥

 ਮਾਹੁ  ਪਖੁ  ਕਿਹੁ  ਚਲੈ  ਨਾਹੀ  ਘੜੀ  ਮੁਹਤੁ  ਕਿਛੁ  ਹੰਢੈ  ॥

 ਸਚੁ  ਪੁਰਾਣਾ  ਹੋਵੈ  ਨਾਹੀ  ਸੀਤਾ  ਕਦੇ  ਨ  ਪਾਟੈ  ॥

 ਨਾਨਕ  ਸਾਹਿਬੁ  ਸਚੋ  ਸਚਾ  ਤਿਚਰੁ  ਜਾਪੀ  ਜਾਪੈ  ॥੧॥

 ਮਃ  ੧  ॥

 ਸਚ  ਕੀ  ਕਾਤੀ  ਸਚੁ  ਸਭੁ  ਸਾਰੁ  ॥

 ਘਾੜਤ  ਤਿਸ  ਕੀ  ਅਪਰ  ਅਪਾਰ  ॥

 ਸਬਦੇ  ਸਾਣ  ਰਖਾਈ  ਲਾਇ  ॥

 ਗੁਣ  ਕੀ  ਥੇਕੈ  ਵਿਚਿ  ਸਮਾਇ  ॥

 ਤਿਸ  ਦਾ  ਕੁਠਾ  ਹੋਵੈ  ਸੇਖੁ  ॥

 ਲੋਹੂ  ਲਬੁ  ਨਿਕਥਾ  ਵੇਖੁ  ॥

 ਹੋਇ  ਹਲਾਲੁ  ਲਗੈ  ਹਕਿ  ਜਾਇ  ॥

 ਨਾਨਕ  ਦਰਿ  ਦੀਦਾਰਿ  ਸਮਾਇ  ॥੨॥

 ਮਃ  ੧  ॥

 ਕਮਰਿ  ਕਟਾਰਾ  ਬੰਕੁੜਾ  ਬੰਕੇ  ਕਾ  ਅਸਵਾਰੁ  ॥

 ਗਰਬੁ  ਨ  ਕੀਜੈ  ਨਾਨਕਾ  ਮਤੁ  ਸਿਰਿ  ਆਵੈ  ਭਾਰੁ  ॥੩॥

 ਪਉੜੀ  ॥

 ਸੋ  ਸਤਸੰਗਤਿ  ਸਬਦਿ  ਮਿਲੈ  ਜੋ  ਗੁਰਮੁਖਿ  ਚਲੈ  ॥

 ਸਚੁ  ਧਿਆਇਨਿ  ਸੇ  ਸਚੇ  ਜਿਨ  ਹਰਿ  ਖਰਚੁ  ਧਨੁ  ਪਲੈ  ॥

 ਭਗਤ  ਸੋਹਨਿ  ਗੁਣ  ਗਾਵਦੇ  ਗੁਰਮਤਿ  ਅਚਲੈ  ॥

 ਰਤਨ  ਬੀਚਾਰੁ  ਮਨਿ  ਵਸਿਆ  ਗੁਰ  ਕੈ  ਸਬਦਿ  ਭਲੈ  ॥

 ਆਪੇ  ਮੇਲਿ  ਮਿਲਾਇਦਾ  ਆਪੇ  ਦੇਇ  ਵਡਿਆਈ  ॥੧੯॥

 ਸਲੋਕ  ਮਃ  ੩  ॥

 ਆਸਾ  ਅੰਦਰਿ  ਸਭੁ  ਕੋ  ਕੋਇ  ਨਿਰਾਸਾ  ਹੋਇ  ॥

 ਨਾਨਕ  ਜੋ  ਮਰਿ  ਜੀਵਿਆ  ਸਹਿਲਾ  ਆਇਆ  ਸੋਇ  ॥੧॥

 ਮਃ  ੩  ॥

 ਨਾ  ਕਿਛੁ  ਆਸਾ  ਹਥਿ  ਹੈ  ਕੇਉ  ਨਿਰਾਸਾ  ਹੋਇ  ॥

 ਕਿਆ  ਕਰੇ  ਏਹ  ਬਪੁੜੀ  ਜਾਂ  ਭੋੁਲਾਏ  ਸੋਇ  ॥੨॥

 ਪਉੜੀ  ॥

 ਧ੍ਰਿਗੁ  ਜੀਵਣੁ  ਸੰਸਾਰ  ਸਚੇ  ਨਾਮ  ਬਿਨੁ  ॥

 ਪ੍ਰਭੁ  ਦਾਤਾ  ਦਾਤਾਰ  ਨਿਹਚਲੁ  ਏਹੁ  ਧਨੁ  ॥

 ਸਾਸਿ  ਸਾਸਿ  ਆਰਾਧੇ  ਨਿਰਮਲੁ  ਸੋਇ  ਜਨੁ  ॥

 ਅੰਤਰਜਾਮੀ  ਅਗਮੁ  ਰਸਨਾ  ਏਕੁ  ਭਨੁ  ॥

 ਰਵਿ  ਰਹਿਆ  ਸਰਬਤਿ  ਨਾਨਕੁ  ਬਲਿ  ਜਾਈ  ॥੨੦॥

 ਸਲੋਕੁ  ਮਃ  ੧  ॥

 ਸਰਵਰ  ਹੰਸ  ਧੁਰੇ  ਹੀ  ਮੇਲਾ  ਖਸਮੈ  ਏਵੈ  ਭਾਣਾ  ॥

 ਸਰਵਰ  ਅੰਦਰਿ  ਹੀਰਾ  ਮੋਤੀ  ਸੋ  ਹੰਸਾ  ਕਾ  ਖਾਣਾ  ॥

 ਬਗੁਲਾ  ਕਾਗੁ  ਨ  ਰਹਈ  ਸਰਵਰਿ  ਜੇ  ਹੋਵੈ  ਅਤਿ  ਸਿਆਣਾ  ॥

 ਓਨਾ  ਰਿਜਕੁ  ਨ  ਪਇਓ  ਓਥੈ  ਓਨ੍ਹਾ  ਹੋਰੋ  ਖਾਣਾ  ॥

 ਸਚਿ  ਕਮਾਣੈ  ਸਚੋ  ਪਾਈਐ  ਕੂੜੈ  ਕੂੜਾ  ਮਾਣਾ  ॥

 ਨਾਨਕ  ਤਿਨ  ਕੌ  ਸਤਿਗੁਰੁ  ਮਿਲਿਆ  ਜਿਨਾ  ਧੁਰੇ  ਪੈਯਾ  ਪਰਵਾਣਾ  ॥੧॥

 ਮਃ  ੧  ॥

 ਸਾਹਿਬੁ  ਮੇਰਾ  ਉਜਲਾ  ਜੇ  ਕੋ  ਚਿਤਿ  ਕਰੇਇ  ॥

 ਨਾਨਕ  ਸੋਈ  ਸੇਵੀਐ  ਸਦਾ  ਸਦਾ  ਜੋ  ਦੇਇ  ॥

 ਨਾਨਕ  ਸੋਈ  ਸੇਵੀਐ  ਜਿਤੁ  ਸੇਵਿਐ  ਦੁਖੁ  ਜਾਇ  ॥

 ਅਵਗੁਣ  ਵੰਞਨਿ  ਗੁਣ  ਰਵਹਿ  ਮਨਿ  ਸੁਖੁ  ਵਸੈ  ਆਇ  ॥੨॥

 ਪਉੜੀ  ॥

 ਆਪੇ  ਆਪਿ  ਵਰਤਦਾ  ਆਪਿ  ਤਾੜੀ  ਲਾਈਅਨੁ  ॥

 ਆਪੇ  ਹੀ  ਉਪਦੇਸਦਾ  ਗੁਰਮੁਖਿ  ਪਤੀਆਈਅਨੁ  ॥

 ਇਕਿ  ਆਪੇ  ਉਝੜਿ  ਪਾਇਅਨੁ  ਇਕਿ  ਭਗਤੀ  ਲਾਇਅਨੁ  ॥

 ਜਿਸੁ  ਆਪਿ  ਬੁਝਾਏ  ਸੋ  ਬੁਝਸੀ  ਆਪੇ  ਨਾਇ  ਲਾਈਅਨੁ  ॥

 ਨਾਨਕ  ਨਾਮੁ  ਧਿਆਈਐ  ਸਚੀ  ਵਡਿਆਈ  ॥੨੧॥੧॥  ਸੁਧੁ  ॥

Tags

Post a Comment

0 Comments
* Please Don't Spam Here. All the Comments are Reviewed by Admin.