Type Here to Get Search Results !

kirtan

ਰਾਮਕਲੀ ਕੀ ਵਾਰ ਮਹਲਾ ੫


 ਰਾਮਕਲੀ  ਕੀ  ਵਾਰ  ਮਹਲਾ  ੫

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕ  ਮਃ  ੫  ॥

 ਜੈਸਾ  ਸਤਿਗੁਰੁ  ਸੁਣੀਦਾ  ਤੈਸੋ  ਹੀ  ਮੈ  ਡੀਠੁ  ॥

 ਵਿਛੁੜਿਆ  ਮੇਲੇ  ਪ੍ਰਭੂ  ਹਰਿ  ਦਰਗਹ  ਕਾ  ਬਸੀਠੁ  ॥

 ਹਰਿ  ਨਾਮੋ  ਮੰਤ੍ਰੁ  ਦ੍ਰਿੜਾਇਦਾ  ਕਟੇ  ਹਉਮੈ  ਰੋਗੁ  ॥

 ਨਾਨਕ  ਸਤਿਗੁਰੁ  ਤਿਨਾ  ਮਿਲਾਇਆ  ਜਿਨਾ  ਧੁਰੇ  ਪਇਆ  ਸੰਜੋਗੁ  ॥੧॥

 ਮਃ  ੫  ॥

 ਇਕੁ  ਸਜਣੁ  ਸਭਿ  ਸਜਣਾ  ਇਕੁ  ਵੈਰੀ  ਸਭਿ  ਵਾਦਿ  ॥

 ਗੁਰਿ  ਪੂਰੈ  ਦੇਖਾਲਿਆ  ਵਿਣੁ  ਨਾਵੈ  ਸਭ  ਬਾਦਿ  ॥

 ਸਾਕਤ  ਦੁਰਜਨ  ਭਰਮਿਆ  ਜੋ  ਲਗੇ  ਦੂਜੈ  ਸਾਦਿ  ॥

 ਜਨ  ਨਾਨਕਿ  ਹਰਿ  ਪ੍ਰਭੁ  ਬੁਝਿਆ  ਗੁਰ  ਸਤਿਗੁਰ  ਕੈ  ਪਰਸਾਦਿ  ॥੨॥

 ਪਉੜੀ  ॥

 ਥਟਣਹਾਰੈ  ਥਾਟੁ  ਆਪੇ  ਹੀ  ਥਟਿਆ  ॥

 ਆਪੇ  ਪੂਰਾ  ਸਾਹੁ  ਆਪੇ  ਹੀ  ਖਟਿਆ  ॥

 ਆਪੇ  ਕਰਿ  ਪਾਸਾਰੁ  ਆਪੇ  ਰੰਗ  ਰਟਿਆ  ॥

 ਕੁਦਰਤਿ  ਕੀਮ  ਨ  ਪਾਇ  ਅਲਖ  ਬ੍ਰਹਮਟਿਆ  ॥

 ਅਗਮ  ਅਥਾਹ  ਬੇਅੰਤ  ਪਰੈ  ਪਰਟਿਆ  ॥

 ਆਪੇ  ਵਡ  ਪਾਤਿਸਾਹੁ  ਆਪਿ  ਵਜੀਰਟਿਆ  ॥

 ਕੋਇ  ਨ  ਜਾਣੈ  ਕੀਮ  ਕੇਵਡੁ  ਮਟਿਆ  ॥

 ਸਚਾ  ਸਾਹਿਬੁ  ਆਪਿ  ਗੁਰਮੁਖਿ  ਪਰਗਟਿਆ  ॥੧॥

 ਸਲੋਕੁ  ਮਃ  ੫  ॥

 ਸੁਣਿ  ਸਜਣ  ਪ੍ਰੀਤਮ  ਮੇਰਿਆ  ਮੈ  ਸਤਿਗੁਰੁ  ਦੇਹੁ  ਦਿਖਾਲਿ  ॥

 ਹਉ  ਤਿਸੁ  ਦੇਵਾ  ਮਨੁ  ਆਪਣਾ  ਨਿਤ  ਹਿਰਦੈ  ਰਖਾ  ਸਮਾਲਿ  ॥

 ਇਕਸੁ  ਸਤਿਗੁਰ  ਬਾਹਰਾ  ਧ੍ਰਿਗੁ  ਜੀਵਣੁ  ਸੰਸਾਰਿ  ॥

 ਜਨ  ਨਾਨਕ  ਸਤਿਗੁਰੁ  ਤਿਨਾ  ਮਿਲਾਇਓਨੁ  ਜਿਨ  ਸਦ  ਹੀ  ਵਰਤੈ  ਨਾਲਿ  ॥੧॥

 ਮਃ  ੫  ॥

 ਮੇਰੈ  ਅੰਤਰਿ  ਲੋਚਾ  ਮਿਲਣ  ਕੀ  ਕਿਉ  ਪਾਵਾ  ਪ੍ਰਭ  ਤੋਹਿ  ॥

 ਕੋਈ  ਐਸਾ  ਸਜਣੁ  ਲੋੜਿ  ਲਹੁ  ਜੋ  ਮੇਲੇ  ਪ੍ਰੀਤਮੁ  ਮੋਹਿ  ॥

 ਗੁਰਿ  ਪੂਰੈ  ਮੇਲਾਇਆ  ਜਤ  ਦੇਖਾ  ਤਤ  ਸੋਇ  ॥

 ਜਨ  ਨਾਨਕ  ਸੋ  ਪ੍ਰਭੁ  ਸੇਵਿਆ  ਤਿਸੁ  ਜੇਵਡੁ  ਅਵਰੁ  ਨ  ਕੋਇ  ॥੨॥

 ਪਉੜੀ  ॥

 ਦੇਵਣਹਾਰੁ  ਦਾਤਾਰੁ  ਕਿਤੁ  ਮੁਖਿ  ਸਾਲਾਹੀਐ  ॥

 ਜਿਸੁ  ਰਖੈ  ਕਿਰਪਾ  ਧਾਰਿ  ਰਿਜਕੁ  ਸਮਾਹੀਐ  ॥

 ਕੋਇ  ਨ  ਕਿਸ  ਹੀ  ਵਸਿ  ਸਭਨਾ  ਇਕ  ਧਰ  ॥

 ਪਾਲੇ  ਬਾਲਕ  ਵਾਗਿ  ਦੇ  ਕੈ  ਆਪਿ  ਕਰ  ॥

 ਕਰਦਾ  ਅਨਦ  ਬਿਨੋਦ  ਕਿਛੂ  ਨ  ਜਾਣੀਐ  ॥

 ਸਰਬ  ਧਾਰ  ਸਮਰਥ  ਹਉ  ਤਿਸੁ  ਕੁਰਬਾਣੀਐ  ॥

 ਗਾਈਐ  ਰਾਤਿ  ਦਿਨੰਤੁ  ਗਾਵਣ  ਜੋਗਿਆ  ॥

 ਜੋ  ਗੁਰ  ਕੀ  ਪੈਰੀ  ਪਾਹਿ  ਤਿਨੀ  ਹਰਿ  ਰਸੁ  ਭੋਗਿਆ  ॥੨॥

 ਸਲੋਕ  ਮਃ  ੫  ॥

 ਭੀੜਹੁ  ਮੋਕਲਾਈ  ਕੀਤੀਅਨੁ  ਸਭ  ਰਖੇ  ਕੁਟੰਬੈ  ਨਾਲਿ  ॥

 ਕਾਰਜ  ਆਪਿ  ਸਵਾਰਿਅਨੁ  ਸੋ  ਪ੍ਰਭ  ਸਦਾ  ਸਭਾਲਿ  ॥

 ਪ੍ਰਭੁ  ਮਾਤ  ਪਿਤਾ  ਕੰਠਿ  ਲਾਇਦਾ  ਲਹੁੜੇ  ਬਾਲਕ  ਪਾਲਿ  ॥

 ਦਇਆਲ  ਹੋਏ  ਸਭ  ਜੀਅ  ਜੰਤ੍ਰ  ਹਰਿ  ਨਾਨਕ  ਨਦਰਿ  ਨਿਹਾਲ  ॥੧॥

 ਮਃ  ੫  ॥

 ਵਿਣੁ  ਤੁਧੁ  ਹੋਰੁ  ਜਿ  ਮੰਗਣਾ  ਸਿਰਿ  ਦੁਖਾ  ਕੈ  ਦੁਖ  ॥

 ਦੇਹਿ  ਨਾਮੁ  ਸੰਤੋਖੀਆ  ਉਤਰੈ  ਮਨ  ਕੀ  ਭੁਖ  ॥

 ਗੁਰਿ  ਵਣੁ  ਤਿਣੁ  ਹਰਿਆ  ਕੀਤਿਆ  ਨਾਨਕ  ਕਿਆ  ਮਨੁਖ  ॥੨॥

 ਪਉੜੀ  ॥

 ਸੋ  ਐਸਾ  ਦਾਤਾਰੁ  ਮਨਹੁ  ਨ  ਵੀਸਰੈ  ॥

 ਘੜੀ  ਨ  ਮੁਹਤੁ  ਚਸਾ  ਤਿਸੁ  ਬਿਨੁ  ਨਾ  ਸਰੈ  ॥

 ਅੰਤਰਿ  ਬਾਹਰਿ  ਸੰਗਿ  ਕਿਆ  ਕੋ  ਲੁਕਿ  ਕਰੈ  ॥

 ਜਿਸੁ  ਪਤਿ  ਰਖੈ  ਆਪਿ  ਸੋ  ਭਵਜਲੁ  ਤਰੈ  ॥

 ਭਗਤੁ  ਗਿਆਨੀ  ਤਪਾ  ਜਿਸੁ  ਕਿਰਪਾ  ਕਰੈ  ॥

 ਸੋ  ਪੂਰਾ  ਪਰਧਾਨੁ  ਜਿਸ  ਨੋ  ਬਲੁ  ਧਰੈ  ॥

 ਜਿਸਹਿ  ਜਰਾਏ  ਆਪਿ  ਸੋਈ  ਅਜਰੁ  ਜਰੈ  ॥

 ਤਿਸ  ਹੀ  ਮਿਲਿਆ  ਸਚੁ  ਮੰਤ੍ਰੁ  ਗੁਰ  ਮਨਿ  ਧਰੈ  ॥੩॥

 ਸਲੋਕੁ  ਮਃ  ੫  ॥

 ਧੰਨੁ  ਸੁ  ਰਾਗ  ਸੁਰੰਗੜੇ  ਆਲਾਪਤ  ਸਭ  ਤਿਖ  ਜਾਇ  ॥

 ਧੰਨੁ  ਸੁ  ਜੰਤ  ਸੁਹਾਵੜੇ  ਜੋ  ਗੁਰਮੁਖਿ  ਜਪਦੇ  ਨਾਉ  ॥

 ਜਿਨੀ  ਇਕ  ਮਨਿ  ਇਕੁ  ਅਰਾਧਿਆ  ਤਿਨ  ਸਦ  ਬਲਿਹਾਰੈ  ਜਾਉ  ॥

 ਤਿਨ  ਕੀ  ਧੂੜਿ  ਹਮ  ਬਾਛਦੇ  ਕਰਮੀ  ਪਲੈ  ਪਾਇ  ॥

 ਜੋ  ਰਤੇ  ਰੰਗਿ  ਗੋਵਿਦ  ਕੈ  ਹਉ  ਤਿਨ  ਬਲਿਹਾਰੈ  ਜਾਉ  ॥

 ਆਖਾ  ਬਿਰਥਾ  ਜੀਅ  ਕੀ  ਹਰਿ  ਸਜਣੁ  ਮੇਲਹੁ  ਰਾਇ  ॥

 ਗੁਰਿ  ਪੂਰੈ  ਮੇਲਾਇਆ  ਜਨਮ  ਮਰਣ  ਦੁਖੁ  ਜਾਇ  ॥

 ਜਨ  ਨਾਨਕ  ਪਾਇਆ  ਅਗਮ  ਰੂਪੁ  ਅਨਤ  ਨ  ਕਾਹੂ  ਜਾਇ  ॥੧॥

 ਮਃ  ੫  ॥

 ਧੰਨੁ  ਸੁ  ਵੇਲਾ  ਘੜੀ  ਧੰਨੁ  ਧਨੁ  ਮੂਰਤੁ  ਪਲੁ  ਸਾਰੁ  ॥

 ਧੰਨੁ  ਸੁ  ਦਿਨਸੁ  ਸੰਜੋਗੜਾ  ਜਿਤੁ  ਡਿਠਾ  ਗੁਰ  ਦਰਸਾਰੁ  ॥

 ਮਨ  ਕੀਆ  ਇਛਾ  ਪੂਰੀਆ  ਹਰਿ  ਪਾਇਆ  ਅਗਮ  ਅਪਾਰੁ  ॥

 ਹਉਮੈ  ਤੁਟਾ  ਮੋਹੜਾ  ਇਕੁ  ਸਚੁ  ਨਾਮੁ  ਆਧਾਰੁ  ॥

 ਜਨੁ  ਨਾਨਕੁ  ਲਗਾ  ਸੇਵ  ਹਰਿ  ਉਧਰਿਆ  ਸਗਲ  ਸੰਸਾਰੁ  ॥੨॥

 ਪਉੜੀ  ॥

 ਸਿਫਤਿ  ਸਲਾਹਣੁ  ਭਗਤਿ  ਵਿਰਲੇ  ਦਿਤੀਅਨੁ  ॥

 ਸਉਪੇ  ਜਿਸੁ  ਭੰਡਾਰ  ਫਿਰਿ  ਪੁਛ  ਨ  ਲੀਤੀਅਨੁ  ॥

 ਜਿਸ  ਨੋ  ਲਗਾ  ਰੰਗੁ  ਸੇ  ਰੰਗਿ  ਰਤਿਆ  ॥

 ਓਨਾ  ਇਕੋ  ਨਾਮੁ  ਅਧਾਰੁ  ਇਕਾ  ਉਨ  ਭਤਿਆ  ॥

 ਓਨਾ  ਪਿਛੈ  ਜਗੁ  ਭੁੰਚੈ  ਭੋਗਈ  ॥

 ਓਨਾ  ਪਿਆਰਾ  ਰਬੁ  ਓਨਾਹਾ  ਜੋਗਈ  ॥

 ਜਿਸੁ  ਮਿਲਿਆ  ਗੁਰੁ  ਆਇ  ਤਿਨਿ  ਪ੍ਰਭੁ  ਜਾਣਿਆ  ॥

 ਹਉ  ਬਲਿਹਾਰੀ  ਤਿਨ  ਜਿ  ਖਸਮੈ  ਭਾਣਿਆ  ॥੪॥

 ਸਲੋਕ  ਮਃ  ੫  ॥

 ਹਰਿ  ਇਕਸੈ  ਨਾਲਿ  ਮੈ  ਦੋਸਤੀ  ਹਰਿ  ਇਕਸੈ  ਨਾਲਿ  ਮੈ  ਰੰਗੁ  ॥

 ਹਰਿ  ਇਕੋ  ਮੇਰਾ  ਸਜਣੋ  ਹਰਿ  ਇਕਸੈ  ਨਾਲਿ  ਮੈ  ਸੰਗੁ  ॥

 ਹਰਿ  ਇਕਸੈ  ਨਾਲਿ  ਮੈ  ਗੋਸਟੇ  ਮੁਹੁ  ਮੈਲਾ  ਕਰੈ  ਨ  ਭੰਗੁ  ॥

 ਜਾਣੈ  ਬਿਰਥਾ  ਜੀਅ  ਕੀ  ਕਦੇ  ਨ  ਮੋੜੈ  ਰੰਗੁ  ॥

 ਹਰਿ  ਇਕੋ  ਮੇਰਾ  ਮਸਲਤੀ  ਭੰਨਣ  ਘੜਨ  ਸਮਰਥੁ  ॥

 ਹਰਿ  ਇਕੋ  ਮੇਰਾ  ਦਾਤਾਰੁ  ਹੈ  ਸਿਰਿ  ਦਾਤਿਆ  ਜਗ  ਹਥੁ  ॥

 ਹਰਿ  ਇਕਸੈ  ਦੀ  ਮੈ  ਟੇਕ  ਹੈ  ਜੋ  ਸਿਰਿ  ਸਭਨਾ  ਸਮਰਥੁ  ॥

 ਸਤਿਗੁਰਿ  ਸੰਤੁ  ਮਿਲਾਇਆ  ਮਸਤਕਿ  ਧਰਿ  ਕੈ  ਹਥੁ  ॥

 ਵਡਾ  ਸਾਹਿਬੁ  ਗੁਰੂ  ਮਿਲਾਇਆ  ਜਿਨਿ  ਤਾਰਿਆ  ਸਗਲ  ਜਗਤੁ  ॥

 ਮਨ  ਕੀਆ  ਇਛਾ  ਪੂਰੀਆ  ਪਾਇਆ  ਧੁਰਿ  ਸੰਜੋਗ  ॥

 ਨਾਨਕ  ਪਾਇਆ  ਸਚੁ  ਨਾਮੁ  ਸਦ  ਹੀ  ਭੋਗੇ  ਭੋਗ  ॥੧॥

 ਮਃ  ੫  ॥

 ਮਨਮੁਖਾ  ਕੇਰੀ  ਦੋਸਤੀ  ਮਾਇਆ  ਕਾ  ਸਨਬੰਧੁ  ॥

 ਵੇਖਦਿਆ  ਹੀ  ਭਜਿ  ਜਾਨਿ  ਕਦੇ  ਨ  ਪਾਇਨਿ  ਬੰਧੁ  ॥

 ਜਿਚਰੁ  ਪੈਨਨਿ  ਖਾਵਨੇ੍  ਤਿਚਰੁ  ਰਖਨਿ  ਗੰਢੁ  ॥

 ਜਿਤੁ  ਦਿਨਿ  ਕਿਛੁ  ਨ  ਹੋਵਈ  ਤਿਤੁ  ਦਿਨਿ  ਬੋਲਨਿ  ਗੰਧੁ  ॥

 ਜੀਅ  ਕੀ  ਸਾਰ  ਨ  ਜਾਣਨੀ  ਮਨਮੁਖ  ਅਗਿਆਨੀ  ਅੰਧੁ  ॥

 ਕੂੜਾ  ਗੰਢੁ  ਨ  ਚਲਈ  ਚਿਕੜਿ  ਪਥਰ  ਬੰਧੁ  ॥

 ਅੰਧੇ  ਆਪੁ  ਨ  ਜਾਣਨੀ  ਫਕੜੁ  ਪਿਟਨਿ  ਧੰਧੁ  ॥

 ਝੂਠੈ  ਮੋਹਿ  ਲਪਟਾਇਆ  ਹਉ  ਹਉ  ਕਰਤ  ਬਿਹੰਧੁ  ॥

 ਕ੍ਰਿਪਾ  ਕਰੇ  ਜਿਸੁ  ਆਪਣੀ  ਧੁਰਿ  ਪੂਰਾ  ਕਰਮੁ  ਕਰੇਇ  ॥

 ਜਨ  ਨਾਨਕ  ਸੇ  ਜਨ  ਉਬਰੇ  ਜੋ  ਸਤਿਗੁਰ  ਸਰਣਿ  ਪਰੇ  ॥੨॥

 ਪਉੜੀ  ॥

 ਜੋ  ਰਤੇ  ਦੀਦਾਰ  ਸੇਈ  ਸਚੁ  ਹਾਕੁ  ॥

 ਜਿਨੀ  ਜਾਤਾ  ਖਸਮੁ  ਕਿਉ  ਲਭੈ  ਤਿਨਾ  ਖਾਕੁ  ॥

 ਮਨੁ  ਮੈਲਾ  ਵੇਕਾਰੁ  ਹੋਵੈ  ਸੰਗਿ  ਪਾਕੁ  ॥

 ਦਿਸੈ  ਸਚਾ  ਮਹਲੁ  ਖੁਲੈ  ਭਰਮ  ਤਾਕੁ  ॥

 ਜਿਸਹਿ  ਦਿਖਾਲੇ  ਮਹਲੁ  ਤਿਸੁ  ਨ  ਮਿਲੈ  ਧਾਕੁ  ॥

 ਮਨੁ  ਤਨੁ  ਹੋਇ  ਨਿਹਾਲੁ  ਬਿੰਦਕ  ਨਦਰਿ  ਝਾਕੁ  ॥

 ਨਉ  ਨਿਧਿ  ਨਾਮੁ  ਨਿਧਾਨੁ  ਗੁਰ  ਕੈ  ਸਬਦਿ  ਲਾਗੁ  ॥

 ਤਿਸੈ  ਮਿਲੈ  ਸੰਤ  ਖਾਕੁ  ਮਸਤਕਿ  ਜਿਸੈ  ਭਾਗੁ  ॥੫॥

 ਸਲੋਕ  ਮਃ  ੫  ॥

 ਹਰਣਾਖੀ  ਕੂ  ਸਚੁ  ਵੈਣੁ  ਸੁਣਾਈ  ਜੋ  ਤਉ  ਕਰੇ  ਉਧਾਰਣੁ  ॥

 ਸੁੰਦਰ  ਬਚਨ  ਤੁਮ  ਸੁਣਹੁ  ਛਬੀਲੀ  ਪਿਰੁ  ਤੈਡਾ  ਮਨ  ਸਾਧਾਰਣੁ  ॥

 ਦੁਰਜਨ  ਸੇਤੀ  ਨੇਹੁ  ਰਚਾਇਓ  ਦਸਿ  ਵਿਖਾ  ਮੈ  ਕਾਰਣੁ  ॥

 ਊਣੀ  ਨਾਹੀ  ਝੂਣੀ  ਨਾਹੀ  ਨਾਹੀ  ਕਿਸੈ  ਵਿਹੂਣੀ  ॥

 ਪਿਰੁ  ਛੈਲੁ  ਛਬੀਲਾ  ਛਡਿ  ਗਵਾਇਓ  ਦੁਰਮਤਿ  ਕਰਮਿ  ਵਿਹੂਣੀ  ॥

 ਨਾ  ਹਉ  ਭੁਲੀ  ਨਾ  ਹਉ  ਚੁਕੀ  ਨਾ  ਮੈ  ਨਾਹੀ  ਦੋਸਾ  ॥

 ਜਿਤੁ  ਹਉ  ਲਾਈ  ਤਿਤੁ  ਹਉ  ਲਗੀ  ਤੂ  ਸੁਣਿ  ਸਚੁ  ਸੰਦੇਸਾ  ॥

 ਸਾਈ  ਸੋੁਹਾਗਣਿ  ਸਾਈ  ਭਾਗਣਿ  ਜੈ  ਪਿਰਿ  ਕਿਰਪਾ  ਧਾਰੀ  ॥

 ਪਿਰਿ  ਅਉਗਣ  ਤਿਸ  ਕੇ  ਸਭਿ  ਗਵਾਏ  ਗਲ  ਸੇਤੀ  ਲਾਇ  ਸਵਾਰੀ  ॥

 ਕਰਮਹੀਣ  ਧਨ  ਕਰੈ  ਬਿਨੰਤੀ  ਕਦਿ  ਨਾਨਕ  ਆਵੈ  ਵਾਰੀ  ॥

 ਸਭਿ  ਸੁਹਾਗਣਿ  ਮਾਣਹਿ  ਰਲੀਆ  ਇਕ  ਦੇਵਹੁ  ਰਾਤਿ  ਮੁਰਾਰੀ  ॥੧॥

 ਮਃ  ੫  ॥

 ਕਾਹੇ  ਮਨ  ਤੂ  ਡੋਲਤਾ  ਹਰਿ  ਮਨਸਾ  ਪੂਰਣਹਾਰੁ  ॥

 ਸਤਿਗੁਰੁ  ਪੁਰਖੁ  ਧਿਆਇ  ਤੂ  ਸਭਿ  ਦੁਖ  ਵਿਸਾਰਣਹਾਰੁ  ॥

 ਹਰਿ  ਨਾਮਾ  ਆਰਾਧਿ  ਮਨ  ਸਭਿ  ਕਿਲਵਿਖ  ਜਾਹਿ  ਵਿਕਾਰ  ॥

 ਜਿਨ  ਕਉ  ਪੂਰਬਿ  ਲਿਖਿਆ  ਤਿਨ  ਰੰਗੁ  ਲਗਾ  ਨਿਰੰਕਾਰ  ॥

 ਓਨੀ  ਛਡਿਆ  ਮਾਇਆ  ਸੁਆਵੜਾ  ਧਨੁ  ਸੰਚਿਆ  ਨਾਮੁ  ਅਪਾਰੁ  ॥

 ਅਠੇ  ਪਹਰ  ਇਕਤੈ  ਲਿਵੈ  ਮੰਨੇਨਿ  ਹੁਕਮੁ  ਅਪਾਰੁ  ॥

 ਜਨੁ  ਨਾਨਕੁ  ਮੰਗੈ  ਦਾਨੁ  ਇਕੁ  ਦੇਹੁ  ਦਰਸੁ  ਮਨਿ  ਪਿਆਰੁ  ॥੨॥

 ਪਉੜੀ  ॥

 ਜਿਸੁ  ਤੂ  ਆਵਹਿ  ਚਿਤਿ  ਤਿਸ  ਨੋ  ਸਦਾ  ਸੁਖ  ॥

 ਜਿਸੁ  ਤੂ  ਆਵਹਿ  ਚਿਤਿ  ਤਿਸੁ  ਜਮ  ਨਾਹਿ  ਦੁਖ  ॥

 ਜਿਸੁ  ਤੂ  ਆਵਹਿ  ਚਿਤਿ  ਤਿਸੁ  ਕਿ  ਕਾੜਿਆ  ॥

 ਜਿਸ  ਦਾ  ਕਰਤਾ  ਮਿਤ੍ਰੁ  ਸਭਿ  ਕਾਜ  ਸਵਾਰਿਆ  ॥

 ਜਿਸੁ  ਤੂ  ਆਵਹਿ  ਚਿਤਿ  ਸੋ  ਪਰਵਾਣੁ  ਜਨੁ  ॥

 ਜਿਸੁ  ਤੂ  ਆਵਹਿ  ਚਿਤਿ  ਬਹੁਤਾ  ਤਿਸੁ  ਧਨੁ  ॥

 ਜਿਸੁ  ਤੂ  ਆਵਹਿ  ਚਿਤਿ  ਸੋ  ਵਡ  ਪਰਵਾਰਿਆ  ॥

 ਜਿਸੁ  ਤੂ  ਆਵਹਿ  ਚਿਤਿ  ਤਿਨਿ  ਕੁਲ  ਉਧਾਰਿਆ  ॥੬॥

 ਸਲੋਕ  ਮਃ  ੫  ॥

 ਅੰਦਰਹੁ  ਅੰਨਾ  ਬਾਹਰਹੁ  ਅੰਨਾ  ਕੂੜੀ  ਕੂੜੀ  ਗਾਵੈ  ॥

 ਦੇਹੀ  ਧੋਵੈ  ਚਕ੍ਰ  ਬਣਾਏ  ਮਾਇਆ  ਨੋ  ਬਹੁ  ਧਾਵੈ  ॥

 ਅੰਦਰਿ  ਮੈਲੁ  ਨ  ਉਤਰੈ  ਹਉਮੈ  ਫਿਰਿ  ਫਿਰਿ  ਆਵੈ  ਜਾਵੈ  ॥

 ਨੀਂਦ  ਵਿਆਪਿਆ  ਕਾਮਿ  ਸੰਤਾਪਿਆ  ਮੁਖਹੁ  ਹਰਿ  ਹਰਿ  ਕਹਾਵੈ  ॥

 ਬੈਸਨੋ  ਨਾਮੁ  ਕਰਮ  ਹਉ  ਜੁਗਤਾ  ਤੁਹ  ਕੁਟੇ  ਕਿਆ  ਫਲੁ  ਪਾਵੈ  ॥

 ਹੰਸਾ  ਵਿਚਿ  ਬੈਠਾ  ਬਗੁ  ਨ  ਬਣਈ  ਨਿਤ  ਬੈਠਾ  ਮਛੀ  ਨੋ  ਤਾਰ  ਲਾਵੈ  ॥

 ਜਾ  ਹੰਸ  ਸਭਾ  ਵੀਚਾਰੁ  ਕਰਿ  ਦੇਖਨਿ  ਤਾ  ਬਗਾ  ਨਾਲਿ  ਜੋੜੁ  ਕਦੇ  ਨ  ਆਵੈ  ॥

 ਹੰਸਾ  ਹੀਰਾ  ਮੋਤੀ  ਚੁਗਣਾ  ਬਗੁ  ਡਡਾ  ਭਾਲਣ  ਜਾਵੈ  ॥

 ਉਡਰਿਆ  ਵੇਚਾਰਾ  ਬਗੁਲਾ  ਮਤੁ  ਹੋਵੈ  ਮੰਞੁ  ਲਖਾਵੈ  ॥

 ਜਿਤੁ  ਕੋ  ਲਾਇਆ  ਤਿਤ  ਹੀ  ਲਾਗਾ  ਕਿਸੁ  ਦੋਸੁ  ਦਿਚੈ  ਜਾ  ਹਰਿ  ਏਵੈ  ਭਾਵੈ  ॥

 ਸਤਿਗੁਰੁ  ਸਰਵਰੁ  ਰਤਨੀ  ਭਰਪੂਰੇ  ਜਿਸੁ  ਪ੍ਰਾਪਤਿ  ਸੋ  ਪਾਵੈ  ॥

 ਸਿਖ  ਹੰਸ  ਸਰਵਰਿ  ਇਕਠੇ  ਹੋਏ  ਸਤਿਗੁਰ  ਕੈ  ਹੁਕਮਾਵੈ  ॥

 ਰਤਨ  ਪਦਾਰਥ  ਮਾਣਕ  ਸਰਵਰਿ  ਭਰਪੂਰੇ  ਖਾਇ  ਖਰਚਿ  ਰਹੇ  ਤੋਟਿ  ਨ  ਆਵੈ  ॥

 ਸਰਵਰ  ਹੰਸੁ  ਦੂਰਿ  ਨ  ਹੋਈ  ਕਰਤੇ  ਏਵੈ  ਭਾਵੈ  ॥

 ਜਨ  ਨਾਨਕ  ਜਿਸ  ਦੈ  ਮਸਤਕਿ  ਭਾਗੁ  ਧੁਰਿ  ਲਿਖਿਆ  ਸੋ  ਸਿਖੁ  ਗੁਰੂ  ਪਹਿ  ਆਵੈ  ॥

 ਆਪਿ  ਤਰਿਆ  ਕੁਟੰਬ  ਸਭਿ  ਤਾਰੇ  ਸਭਾ  ਸ੍ਰਿਸਟਿ  ਛਡਾਵੈ  ॥੧॥

 ਮਃ  ੫  ॥

 ਪੰਡਿਤੁ  ਆਖਾਏ  ਬਹੁਤੀ  ਰਾਹੀ  ਕੋਰੜ  ਮੋਠ  ਜਿਨੇਹਾ  ॥

 ਅੰਦਰਿ  ਮੋਹੁ  ਨਿਤ  ਭਰਮਿ  ਵਿਆਪਿਆ  ਤਿਸਟਸਿ  ਨਾਹੀ  ਦੇਹਾ  ॥

 ਕੂੜੀ  ਆਵੈ  ਕੂੜੀ  ਜਾਵੈ  ਮਾਇਆ  ਕੀ  ਨਿਤ  ਜੋਹਾ  ॥

 ਸਚੁ  ਕਹੈ  ਤਾ  ਛੋਹੋ  ਆਵੈ  ਅੰਤਰਿ  ਬਹੁਤਾ  ਰੋਹਾ  ॥

 ਵਿਆਪਿਆ  ਦੁਰਮਤਿ  ਕੁਬੁਧਿ  ਕੁਮੂੜਾ  ਮਨਿ  ਲਾਗਾ  ਤਿਸੁ  ਮੋਹਾ  ॥

 ਠਗੈ  ਸੇਤੀ  ਠਗੁ  ਰਲਿ  ਆਇਆ  ਸਾਥੁ  ਭਿ  ਇਕੋ  ਜੇਹਾ  ॥

 ਸਤਿਗੁਰੁ  ਸਰਾਫੁ  ਨਦਰੀ  ਵਿਚਦੋ  ਕਢੈ  ਤਾਂ  ਉਘੜਿ  ਆਇਆ  ਲੋਹਾ  ॥

 ਬਹੁਤੇਰੀ  ਥਾਈ  ਰਲਾਇ  ਰਲਾਇ  ਦਿਤਾ  ਉਘੜਿਆ  ਪੜਦਾ  ਅਗੈ  ਆਇ  ਖਲੋਹਾ  ॥

 ਸਤਿਗੁਰ  ਕੀ  ਜੇ  ਸਰਣੀ  ਆਵੈ  ਫਿਰਿ  ਮਨੂਰਹੁ  ਕੰਚਨੁ  ਹੋਹਾ  ॥

 ਸਤਿਗੁਰੁ  ਨਿਰਵੈਰੁ  ਪੁਤ੍ਰ  ਸਤ੍ਰ  ਸਮਾਨੇ  ਅਉਗਣ  ਕਟੇ  ਕਰੇ  ਸੁਧੁ  ਦੇਹਾ  ॥

 ਨਾਨਕ  ਜਿਸੁ  ਧੁਰਿ  ਮਸਤਕਿ  ਹੋਵੈ  ਲਿਖਿਆ  ਤਿਸੁ  ਸਤਿਗੁਰ  ਨਾਲਿ  ਸਨੇਹਾ  ॥

 ਅੰਮ੍ਰਿਤ  ਬਾਣੀ  ਸਤਿਗੁਰ  ਪੂਰੇ  ਕੀ  ਜਿਸੁ  ਕਿਰਪਾਲੁ  ਹੋਵੈ  ਤਿਸੁ  ਰਿਦੈ  ਵਸੇਹਾ  ॥

 ਆਵਣ  ਜਾਣਾ  ਤਿਸ  ਕਾ  ਕਟੀਐ  ਸਦਾ  ਸਦਾ  ਸੁਖੁ  ਹੋਹਾ  ॥੨॥

 ਪਉੜੀ  ॥

 ਜੋ  ਤੁਧੁ  ਭਾਣਾ  ਜੰਤੁ  ਸੋ  ਤੁਧੁ  ਬੁਝਈ  ॥

 ਜੋ  ਤੁਧੁ  ਭਾਣਾ  ਜੰਤੁ  ਸੁ  ਦਰਗਹ  ਸਿਝਈ  ॥

 ਜਿਸ  ਨੋ  ਤੇਰੀ  ਨਦਰਿ  ਹਉਮੈ  ਤਿਸੁ  ਗਈ  ॥

 ਜਿਸ  ਨੋ  ਤੂ  ਸੰਤੁਸਟੁ  ਕਲਮਲ  ਤਿਸੁ  ਖਈ  ॥

 ਜਿਸ  ਕੈ  ਸੁਆਮੀ  ਵਲਿ  ਨਿਰਭਉ  ਸੋ  ਭਈ  ॥

 ਜਿਸ  ਨੋ  ਤੂ  ਕਿਰਪਾਲੁ  ਸਚਾ  ਸੋ  ਥਿਅਈ  ॥

 ਜਿਸ  ਨੋ  ਤੇਰੀ  ਮਇਆ  ਨ  ਪੋਹੈ  ਅਗਨਈ  ॥

 ਤਿਸ  ਨੋ  ਸਦਾ  ਦਇਆਲੁ  ਜਿਨਿ  ਗੁਰ  ਤੇ  ਮਤਿ  ਲਈ  ॥੭॥

 ਸਲੋਕ  ਮਃ  ੫  ॥

 ਕਰਿ  ਕਿਰਪਾ  ਕਿਰਪਾਲ  ਆਪੇ  ਬਖਸਿ  ਲੈ  ॥

 ਸਦਾ  ਸਦਾ  ਜਪੀ  ਤੇਰਾ  ਨਾਮੁ  ਸਤਿਗੁਰ  ਪਾਇ  ਪੈ  ॥

 ਮਨ  ਤਨ  ਅੰਤਰਿ  ਵਸੁ  ਦੂਖਾ  ਨਾਸੁ  ਹੋਇ  ॥

 ਹਥ  ਦੇਇ  ਆਪਿ  ਰਖੁ  ਵਿਆਪੈ  ਭਉ  ਨ  ਕੋਇ  ॥

 ਗੁਣ  ਗਾਵਾ  ਦਿਨੁ  ਰੈਣਿ  ਏਤੈ  ਕੰਮਿ  ਲਾਇ  ॥

 ਸੰਤ  ਜਨਾ  ਕੈ  ਸੰਗਿ  ਹਉਮੈ  ਰੋਗੁ  ਜਾਇ  ॥

 ਸਰਬ  ਨਿਰੰਤਰਿ  ਖਸਮੁ  ਏਕੋ  ਰਵਿ  ਰਹਿਆ  ॥

 ਗੁਰ  ਪਰਸਾਦੀ  ਸਚੁ  ਸਚੋ  ਸਚੁ  ਲਹਿਆ  ॥

 ਦਇਆ  ਕਰਹੁ  ਦਇਆਲ  ਅਪਣੀ  ਸਿਫਤਿ  ਦੇਹੁ  ॥

 ਦਰਸਨੁ  ਦੇਖਿ  ਨਿਹਾਲ  ਨਾਨਕ  ਪ੍ਰੀਤਿ  ਏਹ  ॥੧॥

 ਮਃ  ੫  ॥

 ਏਕੋ  ਜਪੀਐ  ਮਨੈ  ਮਾਹਿ  ਇਕਸ  ਕੀ  ਸਰਣਾਇ  ॥

 ਇਕਸੁ  ਸਿਉ  ਕਰਿ  ਪਿਰਹੜੀ  ਦੂਜੀ  ਨਾਹੀ  ਜਾਇ  ॥

 ਇਕੋ  ਦਾਤਾ  ਮੰਗੀਐ  ਸਭੁ  ਕਿਛੁ  ਪਲੈ  ਪਾਇ  ॥

 ਮਨਿ  ਤਨਿ  ਸਾਸਿ  ਗਿਰਾਸਿ  ਪ੍ਰਭੁ  ਇਕੋ  ਇਕੁ  ਧਿਆਇ  ॥

 ਅੰਮ੍ਰਿਤੁ  ਨਾਮੁ  ਨਿਧਾਨੁ  ਸਚੁ  ਗੁਰਮੁਖਿ  ਪਾਇਆ  ਜਾਇ  ॥

 ਵਡਭਾਗੀ  ਤੇ  ਸੰਤ  ਜਨ  ਜਿਨ  ਮਨਿ  ਵੁਠਾ  ਆਇ  ॥

 ਜਲਿ  ਥਲਿ  ਮਹੀਅਲਿ  ਰਵਿ  ਰਹਿਆ  ਦੂਜਾ  ਕੋਈ  ਨਾਹਿ  ॥

 ਨਾਮੁ  ਧਿਆਈ  ਨਾਮੁ  ਉਚਰਾ  ਨਾਨਕ  ਖਸਮ  ਰਜਾਇ  ॥੨॥

 ਪਉੜੀ  ॥

 ਜਿਸ  ਨੋ  ਤੂ  ਰਖਵਾਲਾ  ਮਾਰੇ  ਤਿਸੁ  ਕਉਣੁ  ॥

 ਜਿਸ  ਨੋ  ਤੂ  ਰਖਵਾਲਾ  ਜਿਤਾ  ਤਿਨੈ  ਭੈਣੁ  ॥

 ਜਿਸ  ਨੋ  ਤੇਰਾ  ਅੰਗੁ  ਤਿਸੁ  ਮੁਖੁ  ਉਜਲਾ  ॥

 ਜਿਸ  ਨੋ  ਤੇਰਾ  ਅੰਗੁ  ਸੁ  ਨਿਰਮਲੀ  ਹੂੰ  ਨਿਰਮਲਾ  ॥

 ਜਿਸ  ਨੋ  ਤੇਰੀ  ਨਦਰਿ  ਨ  ਲੇਖਾ  ਪੁਛੀਐ  ॥

 ਜਿਸ  ਨੋ  ਤੇਰੀ  ਖੁਸੀ  ਤਿਨਿ  ਨਉ  ਨਿਧਿ  ਭੁੰਚੀਐ  ॥

 ਜਿਸ  ਨੋ  ਤੂ  ਪ੍ਰਭ  ਵਲਿ  ਤਿਸੁ  ਕਿਆ  ਮੁਹਛੰਦਗੀ  ॥

 ਜਿਸ  ਨੋ  ਤੇਰੀ  ਮਿਹਰ  ਸੁ  ਤੇਰੀ  ਬੰਦਿਗੀ  ॥੮॥

 ਸਲੋਕ  ਮਹਲਾ  ੫  ॥

 ਹੋਹੁ  ਕ੍ਰਿਪਾਲ  ਸੁਆਮੀ  ਮੇਰੇ  ਸੰਤਾਂ  ਸੰਗਿ  ਵਿਹਾਵੇ  ॥

 ਤੁਧਹੁ  ਭੁਲੇ  ਸਿ  ਜਮਿ  ਜਮਿ  ਮਰਦੇ  ਤਿਨ  ਕਦੇ  ਨ  ਚੁਕਨਿ  ਹਾਵੇ  ॥੧॥

 ਮਃ  ੫  ॥

 ਸਤਿਗੁਰੁ  ਸਿਮਰਹੁ  ਆਪਣਾ  ਘਟਿ  ਅਵਘਟਿ  ਘਟ  ਘਾਟ  ॥

 ਹਰਿ  ਹਰਿ  ਨਾਮੁ  ਜਪੰਤਿਆ  ਕੋਇ  ਨ  ਬੰਧੈ  ਵਾਟ  ॥੨॥

 ਪਉੜੀ  ॥

 ਤਿਥੈ  ਤੂ  ਸਮਰਥੁ  ਜਿਥੈ  ਕੋਇ  ਨਾਹਿ  ॥

 ਓਥੈ  ਤੇਰੀ  ਰਖ  ਅਗਨੀ  ਉਦਰ  ਮਾਹਿ  ॥

 ਸੁਣਿ  ਕੈ  ਜਮ  ਕੇ  ਦੂਤ  ਨਾਇ  ਤੇਰੈ  ਛਡਿ  ਜਾਹਿ  ॥

 ਭਉਜਲੁ  ਬਿਖਮੁ  ਅਸਗਾਹੁ  ਗੁਰ  ਸਬਦੀ  ਪਾਰਿ  ਪਾਹਿ  ॥

 ਜਿਨ  ਕਉ  ਲਗੀ  ਪਿਆਸ  ਅੰਮ੍ਰਿਤੁ  ਸੇਇ  ਖਾਹਿ  ॥

 ਕਲਿ  ਮਹਿ  ਏਹੋ  ਪੁੰਨੁ  ਗੁਣ  ਗੋਵਿੰਦ  ਗਾਹਿ  ॥

 ਸਭਸੈ  ਨੋ  ਕਿਰਪਾਲੁ  ਸਮ੍ਹਾਲੇ  ਸਾਹਿ  ਸਾਹਿ  ॥

 ਬਿਰਥਾ  ਕੋਇ  ਨ  ਜਾਇ  ਜਿ  ਆਵੈ  ਤੁਧੁ  ਆਹਿ  ॥੯॥

 ਸਲੋਕ  ਮਃ  ੫  ॥

 ਦੂਜਾ  ਤਿਸੁ  ਨ  ਬੁਝਾਇਹੁ  ਪਾਰਬ੍ਰਹਮ  ਨਾਮੁ  ਦੇਹੁ  ਆਧਾਰੁ  ॥

 ਅਗਮੁ  ਅਗੋਚਰੁ  ਸਾਹਿਬੋ  ਸਮਰਥੁ  ਸਚੁ  ਦਾਤਾਰੁ  ॥

 ਤੂ  ਨਿਹਚਲੁ  ਨਿਰਵੈਰੁ  ਸਚੁ  ਸਚਾ  ਤੁਧੁ  ਦਰਬਾਰੁ  ॥

 ਕੀਮਤਿ  ਕਹਣੁ  ਨ  ਜਾਈਐ  ਅੰਤੁ  ਨ  ਪਾਰਾਵਾਰੁ  ॥

 ਪ੍ਰਭੁ  ਛੋਡਿ  ਹੋਰੁ  ਜਿ  ਮੰਗਣਾ  ਸਭੁ  ਬਿਖਿਆ  ਰਸ  ਛਾਰੁ  ॥

 ਸੇ  ਸੁਖੀਏ  ਸਚੁ  ਸਾਹ  ਸੇ  ਜਿਨ  ਸਚਾ  ਬਿਉਹਾਰੁ  ॥

 ਜਿਨਾ  ਲਗੀ  ਪ੍ਰੀਤਿ  ਪ੍ਰਭ  ਨਾਮ  ਸਹਜ  ਸੁਖ  ਸਾਰੁ  ॥

 ਨਾਨਕ  ਇਕੁ  ਆਰਾਧੇ  ਸੰਤਨ  ਰੇਣਾਰੁ  ॥੧॥

 ਮਃ  ੫  ॥

 ਅਨਦ  ਸੂਖ  ਬਿਸ੍ਰਾਮ  ਨਿਤ  ਹਰਿ  ਕਾ  ਕੀਰਤਨੁ  ਗਾਇ  ॥

 ਅਵਰ  ਸਿਆਣਪ  ਛਾਡਿ  ਦੇਹਿ  ਨਾਨਕ  ਉਧਰਸਿ  ਨਾਇ  ॥੨॥

 ਪਉੜੀ  ॥

 ਨਾ  ਤੂ  ਆਵਹਿ  ਵਸਿ  ਬਹੁਤੁ  ਘਿਣਾਵਣੇ  ॥

 ਨਾ  ਤੂ  ਆਵਹਿ  ਵਸਿ  ਬੇਦ  ਪੜਾਵਣੇ  ॥

 ਨਾ  ਤੂ  ਆਵਹਿ  ਵਸਿ  ਤੀਰਥਿ  ਨਾਈਐ  ॥

 ਨਾ  ਤੂ  ਆਵਹਿ  ਵਸਿ  ਧਰਤੀ  ਧਾਈਐ  ॥

 ਨਾ  ਤੂ  ਆਵਹਿ  ਵਸਿ  ਕਿਤੈ  ਸਿਆਣਪੈ  ॥

 ਨਾ  ਤੂ  ਆਵਹਿ  ਵਸਿ  ਬਹੁਤਾ  ਦਾਨੁ  ਦੇ  ॥

 ਸਭੁ  ਕੋ  ਤੇਰੈ  ਵਸਿ  ਅਗਮ  ਅਗੋਚਰਾ  ॥

 ਤੂ  ਭਗਤਾ  ਕੈ  ਵਸਿ  ਭਗਤਾ  ਤਾਣੁ  ਤੇਰਾ  ॥੧੦॥

 ਸਲੋਕ  ਮਃ  ੫  ॥

 ਆਪੇ  ਵੈਦੁ  ਆਪਿ  ਨਾਰਾਇਣੁ  ॥

 ਏਹਿ  ਵੈਦ  ਜੀਅ  ਕਾ  ਦੁਖੁ  ਲਾਇਣ  ॥

 ਗੁਰ  ਕਾ  ਸਬਦੁ  ਅੰਮ੍ਰਿਤ  ਰਸੁ  ਖਾਇਣ  ॥

 ਨਾਨਕ  ਜਿਸੁ  ਮਨਿ  ਵਸੈ  ਤਿਸ  ਕੇ  ਸਭਿ  ਦੂਖ  ਮਿਟਾਇਣ  ॥੧॥

 ਮਃ  ੫  ॥

 ਹੁਕਮਿ  ਉਛਲੈ  ਹੁਕਮੇ  ਰਹੈ  ॥

 ਹੁਕਮੇ  ਦੁਖੁ  ਸੁਖੁ  ਸਮ  ਕਰਿ  ਸਹੈ  ॥

 ਹੁਕਮੇ  ਨਾਮੁ  ਜਪੈ  ਦਿਨੁ  ਰਾਤਿ  ॥

 ਨਾਨਕ  ਜਿਸ  ਨੋ  ਹੋਵੈ  ਦਾਤਿ  ॥

 ਹੁਕਮਿ  ਮਰੈ  ਹੁਕਮੇ  ਹੀ  ਜੀਵੈ  ॥

 ਹੁਕਮੇ  ਨਾਨ੍ਹਾ  ਵਡਾ  ਥੀਵੈ  ॥

 ਹੁਕਮੇ  ਸੋਗ  ਹਰਖ  ਆਨੰਦ  ॥

 ਹੁਕਮੇ  ਜਪੈ  ਨਿਰੋਧਰ  ਗੁਰਮੰਤ  ॥

 ਹੁਕਮੇ  ਆਵਣੁ  ਜਾਣੁ  ਰਹਾਏ  ॥

 ਨਾਨਕ  ਜਾ  ਕਉ  ਭਗਤੀ  ਲਾਏ  ॥੨॥

 ਪਉੜੀ  ॥

 ਹਉ  ਤਿਸੁ  ਢਾਢੀ  ਕੁਰਬਾਣੁ  ਜਿ  ਤੇਰਾ  ਸੇਵਦਾਰੁ  ॥

 ਹਉ  ਤਿਸੁ  ਢਾਢੀ  ਬਲਿਹਾਰ  ਜਿ  ਗਾਵੈ  ਗੁਣ  ਅਪਾਰ  ॥

 ਸੋ  ਢਾਢੀ  ਧਨੁ  ਧੰਨੁ  ਜਿਸੁ  ਲੋੜੇ  ਨਿਰੰਕਾਰੁ  ॥

 ਸੋ  ਢਾਢੀ  ਭਾਗਠੁ  ਜਿਸੁ  ਸਚਾ  ਦੁਆਰ  ਬਾਰੁ  ॥

 ਓਹੁ  ਢਾਢੀ  ਤੁਧੁ  ਧਿਆਇ  ਕਲਾਣੇ  ਦਿਨੁ  ਰੈਣਾਰ  ॥

 ਮੰਗੈ  ਅੰਮ੍ਰਿਤ  ਨਾਮੁ  ਨ  ਆਵੈ  ਕਦੇ  ਹਾਰਿ  ॥

 ਕਪੜੁ  ਭੋਜਨੁ  ਸਚੁ  ਰਹਦਾ  ਲਿਵੈ  ਧਾਰ  ॥

 ਸੋ  ਢਾਢੀ  ਗੁਣਵੰਤੁ  ਜਿਸ  ਨੋ  ਪ੍ਰਭ  ਪਿਆਰੁ  ॥੧੧॥

 ਸਲੋਕ  ਮਃ  ੫  ॥

 ਅੰਮ੍ਰਿਤ  ਬਾਣੀ  ਅਮਿਉ  ਰਸੁ  ਅੰਮ੍ਰਿਤੁ  ਹਰਿ  ਕਾ  ਨਾਉ  ॥

 ਮਨਿ  ਤਨਿ  ਹਿਰਦੈ  ਸਿਮਰਿ  ਹਰਿ  ਆਠ  ਪਹਰ  ਗੁਣ  ਗਾਉ  ॥

 ਉਪਦੇਸੁ  ਸੁਣਹੁ  ਤੁਮ  ਗੁਰਸਿਖਹੁ  ਸਚਾ  ਇਹੈ  ਸੁਆਉ  ॥

 ਜਨਮੁ  ਪਦਾਰਥੁ  ਸਫਲੁ  ਹੋਇ  ਮਨ  ਮਹਿ  ਲਾਇਹੁ  ਭਾਉ  ॥

 ਸੂਖ  ਸਹਜ  ਆਨਦੁ  ਘਣਾ  ਪ੍ਰਭ  ਜਪਤਿਆ  ਦੁਖੁ  ਜਾਇ  ॥

 ਨਾਨਕ  ਨਾਮੁ  ਜਪਤ  ਸੁਖੁ  ਊਪਜੈ  ਦਰਗਹ  ਪਾਈਐ  ਥਾਉ  ॥੧॥

 ਮਃ  ੫  ॥

 ਨਾਨਕ  ਨਾਮੁ  ਧਿਆਈਐ  ਗੁਰੁ  ਪੂਰਾ  ਮਤਿ  ਦੇਇ  ॥

 ਭਾਣੈ  ਜਪ  ਤਪ  ਸੰਜਮੋ  ਭਾਣੈ  ਹੀ  ਕਢਿ  ਲੇਇ  ॥

 ਭਾਣੈ  ਜੋਨਿ  ਭਵਾਈਐ  ਭਾਣੈ  ਬਖਸ  ਕਰੇਇ  ॥

 ਭਾਣੈ  ਦੁਖੁ  ਸੁਖੁ  ਭੋਗੀਐ  ਭਾਣੈ  ਕਰਮ  ਕਰੇਇ  ॥

 ਭਾਣੈ  ਮਿਟੀ  ਸਾਜਿ  ਕੈ  ਭਾਣੈ  ਜੋਤਿ  ਧਰੇਇ  ॥

 ਭਾਣੈ  ਭੋਗ  ਭੋਗਾਇਦਾ  ਭਾਣੈ  ਮਨਹਿ  ਕਰੇਇ  ॥

 ਭਾਣੈ  ਨਰਕਿ  ਸੁਰਗਿ  ਅਉਤਾਰੇ  ਭਾਣੈ  ਧਰਣਿ  ਪਰੇਇ  ॥

 ਭਾਣੈ  ਹੀ  ਜਿਸੁ  ਭਗਤੀ  ਲਾਏ  ਨਾਨਕ  ਵਿਰਲੇ  ਹੇ  ॥੨॥

 ਪਉੜੀ  ॥

 ਵਡਿਆਈ  ਸਚੇ  ਨਾਮ  ਕੀ  ਹਉ  ਜੀਵਾ  ਸੁਣਿ  ਸੁਣੇ  ॥

 ਪਸੂ  ਪਰੇਤ  ਅਗਿਆਨ  ਉਧਾਰੇ  ਇਕ  ਖਣੇ  ॥

 ਦਿਨਸੁ  ਰੈਣਿ  ਤੇਰਾ  ਨਾਉ  ਸਦਾ  ਸਦ  ਜਾਪੀਐ  ॥

 ਤ੍ਰਿਸਨਾ  ਭੁਖ  ਵਿਕਰਾਲ  ਨਾਇ  ਤੇਰੈ  ਧ੍ਰਾਪੀਐ  ॥

 ਰੋਗੁ  ਸੋਗੁ  ਦੁਖੁ  ਵੰਞੈ  ਜਿਸੁ  ਨਾਉ  ਮਨਿ  ਵਸੈ  ॥

 ਤਿਸਹਿ  ਪਰਾਪਤਿ  ਲਾਲੁ  ਜੋ  ਗੁਰ  ਸਬਦੀ  ਰਸੈ  ॥

 ਖੰਡ  ਬ੍ਰਹਮੰਡ  ਬੇਅੰਤ  ਉਧਾਰਣਹਾਰਿਆ  ॥

 ਤੇਰੀ  ਸੋਭਾ  ਤੁਧੁ  ਸਚੇ  ਮੇਰੇ  ਪਿਆਰਿਆ  ॥੧੨॥

 ਸਲੋਕ  ਮਃ  ੫  ॥

 ਮਿਤ੍ਰੁ  ਪਿਆਰਾ  ਨਾਨਕ  ਜੀ  ਮੈ  ਛਡਿ  ਗਵਾਇਆ  ਰੰਗਿ  ਕਸੁੰਭੈ  ਭੁਲੀ  ॥

 ਤਉ  ਸਜਣ  ਕੀ  ਮੈ  ਕੀਮ  ਨ  ਪਉਦੀ  ਹਉ  ਤੁਧੁ  ਬਿਨੁ  ਅਢੁ  ਨ  ਲਹਦੀ  ॥੧॥

 ਮਃ  ੫  ॥

 ਸਸੁ  ਵਿਰਾਇਣਿ  ਨਾਨਕ  ਜੀਉ  ਸਸੁਰਾ  ਵਾਦੀ  ਜੇਠੋ  ਪਉ  ਪਉ  ਲੂਹੈ  ॥

 ਹਭੇ  ਭਸੁ  ਪੁਣੇਦੇ  ਵਤਨੁ  ਜਾ  ਮੈ  ਸਜਣੁ  ਤੂਹੈ  ॥੨॥

 ਪਉੜੀ  ॥

 ਜਿਸੁ  ਤੂ  ਵੁਠਾ  ਚਿਤਿ  ਤਿਸੁ  ਦਰਦੁ  ਨਿਵਾਰਣੋ  ॥

 ਜਿਸੁ  ਤੂ  ਵੁਠਾ  ਚਿਤਿ  ਤਿਸੁ  ਕਦੇ  ਨ  ਹਾਰਣੋ  ॥

 ਜਿਸੁ  ਮਿਲਿਆ  ਪੂਰਾ  ਗੁਰੂ  ਸੁ  ਸਰਪਰ  ਤਾਰਣੋ  ॥

 ਜਿਸ  ਨੋ  ਲਾਏ  ਸਚਿ  ਤਿਸੁ  ਸਚੁ  ਸਮ੍ਹਾਲਣੋ  ॥

 ਜਿਸੁ  ਆਇਆ  ਹਥਿ  ਨਿਧਾਨੁ  ਸੁ  ਰਹਿਆ  ਭਾਲਣੋ  ॥

 ਜਿਸ  ਨੋ  ਇਕੋ  ਰੰਗੁ  ਭਗਤੁ  ਸੋ  ਜਾਨਣੋ  ॥

 ਓਹੁ  ਸਭਨਾ  ਕੀ  ਰੇਣੁ  ਬਿਰਹੀ  ਚਾਰਣੋ  ॥

 ਸਭਿ  ਤੇਰੇ  ਚੋਜ  ਵਿਡਾਣ  ਸਭੁ  ਤੇਰਾ  ਕਾਰਣੋ  ॥੧੩॥

 ਸਲੋਕ  ਮਃ  ੫  ॥

 ਉਸਤਤਿ  ਨਿੰਦਾ  ਨਾਨਕ  ਜੀ  ਮੈ  ਹਭ  ਵਞਾਈ  ਛੋੜਿਆ  ਹਭੁ  ਕਿਝੁ  ਤਿਆਗੀ  ॥

 ਹਭੇ  ਸਾਕ  ਕੂੜਾਵੇ  ਡਿਠੇ  ਤਉ  ਪਲੈ  ਤੈਡੈ  ਲਾਗੀ  ॥੧॥

 ਮਃ  ੫  ॥

 ਫਿਰਦੀ  ਫਿਰਦੀ  ਨਾਨਕ  ਜੀਉ  ਹਉ  ਫਾਵੀ  ਥੀਈ  ਬਹੁਤੁ  ਦਿਸਾਵਰ  ਪੰਧਾ  ॥

 ਤਾ  ਹਉ  ਸੁਖਿ  ਸੁਖਾਲੀ  ਸੁਤੀ  ਜਾ  ਗੁਰ  ਮਿਲਿ  ਸਜਣੁ  ਮੈ  ਲਧਾ  ॥੨॥

 ਪਉੜੀ  ॥

 ਸਭੇ  ਦੁਖ  ਸੰਤਾਪ  ਜਾਂ  ਤੁਧਹੁ  ਭੁਲੀਐ  ॥

 ਜੇ  ਕੀਚਨਿ  ਲਖ  ਉਪਾਵ  ਤਾਂ  ਕਹੀ  ਨ  ਘੁਲੀਐ  ॥

 ਜਿਸ  ਨੋ  ਵਿਸਰੈ  ਨਾਉ  ਸੁ  ਨਿਰਧਨੁ  ਕਾਂਢੀਐ  ॥

 ਜਿਸ  ਨੋ  ਵਿਸਰੈ  ਨਾਉ  ਸੋ  ਜੋਨੀ  ਹਾਂਢੀਐ  ॥

 ਜਿਸੁ  ਖਸਮੁ  ਨ  ਆਵੈ  ਚਿਤਿ  ਤਿਸੁ  ਜਮੁ  ਡੰਡੁ  ਦੇ  ॥

 ਜਿਸੁ  ਖਸਮੁ  ਨ  ਆਵੀ  ਚਿਤਿ  ਰੋਗੀ  ਸੇ  ਗਣੇ  ॥

 ਜਿਸੁ  ਖਸਮੁ  ਨ  ਆਵੀ  ਚਿਤਿ  ਸੁ  ਖਰੋ  ਅਹੰਕਾਰੀਆ  ॥

 ਸੋਈ  ਦੁਹੇਲਾ  ਜਗਿ  ਜਿਨਿ  ਨਾਉ  ਵਿਸਾਰੀਆ  ॥੧੪॥

 ਸਲੋਕ  ਮਃ  ੫  ॥

 ਤੈਡੀ  ਬੰਦਸਿ  ਮੈ  ਕੋਇ  ਨ  ਡਿਠਾ  ਤੂ  ਨਾਨਕ  ਮਨਿ  ਭਾਣਾ  ॥

 ਘੋਲਿ  ਘੁਮਾਈ  ਤਿਸੁ  ਮਿਤ੍ਰ  ਵਿਚੋਲੇ  ਜੈ  ਮਿਲਿ  ਕੰਤੁ  ਪਛਾਣਾ  ॥੧॥

 ਮਃ  ੫  ॥

 ਪਾਵ  ਸੁਹਾਵੇ  ਜਾਂ  ਤਉ  ਧਿਰਿ  ਜੁਲਦੇ  ਸੀਸੁ  ਸੁਹਾਵਾ  ਚਰਣੀ  ॥

 ਮੁਖੁ  ਸੁਹਾਵਾ  ਜਾਂ  ਤਉ  ਜਸੁ  ਗਾਵੈ  ਜੀਉ  ਪਇਆ  ਤਉ  ਸਰਣੀ  ॥੨॥

 ਪਉੜੀ  ॥

 ਮਿਲਿ  ਨਾਰੀ  ਸਤਸੰਗਿ  ਮੰਗਲੁ  ਗਾਵੀਆ  ॥

 ਘਰ  ਕਾ  ਹੋਆ  ਬੰਧਾਨੁ  ਬਹੁੜਿ  ਨ  ਧਾਵੀਆ  ॥

 ਬਿਨਠੀ  ਦੁਰਮਤਿ  ਦੁਰਤੁ  ਸੋਇ  ਕੂੜਾਵੀਆ  ॥

 ਸੀਲਵੰਤਿ  ਪਰਧਾਨਿ  ਰਿਦੈ  ਸਚਾਵੀਆ  ॥

 ਅੰਤਰਿ  ਬਾਹਰਿ  ਇਕੁ  ਇਕ  ਰੀਤਾਵੀਆ  ॥

 ਮਨਿ  ਦਰਸਨ  ਕੀ  ਪਿਆਸ  ਚਰਣ  ਦਾਸਾਵੀਆ  ॥

 ਸੋਭਾ  ਬਣੀ  ਸੀਗਾਰੁ  ਖਸਮਿ  ਜਾਂ  ਰਾਵੀਆ  ॥

 ਮਿਲੀਆ  ਆਇ  ਸੰਜੋਗਿ  ਜਾਂ  ਤਿਸੁ  ਭਾਵੀਆ  ॥੧੫॥

 ਸਲੋਕ  ਮਃ  ੫  ॥

 ਹਭਿ  ਗੁਣ  ਤੈਡੇ  ਨਾਨਕ  ਜੀਉ  ਮੈ  ਕੂ  ਥੀਏ  ਮੈ  ਨਿਰਗੁਣ  ਤੇ  ਕਿਆ  ਹੋਵੈ  ॥

 ਤਉ  ਜੇਵਡੁ  ਦਾਤਾਰੁ  ਨ  ਕੋਈ  ਜਾਚਕੁ  ਸਦਾ  ਜਾਚੋਵੈ  ॥੧॥

 ਮਃ  ੫  ॥

 ਦੇਹ  ਛਿਜੰਦੜੀ  ਊਣ  ਮਝੂਣਾ  ਗੁਰਿ  ਸਜਣਿ  ਜੀਉ  ਧਰਾਇਆ  ॥

 ਹਭੇ  ਸੁਖ  ਸੁਹੇਲੜਾ  ਸੁਤਾ  ਜਿਤਾ  ਜਗੁ  ਸਬਾਇਆ  ॥੨॥

 ਪਉੜੀ  ॥

 ਵਡਾ  ਤੇਰਾ  ਦਰਬਾਰੁ  ਸਚਾ  ਤੁਧੁ  ਤਖਤੁ  ॥

 ਸਿਰਿ  ਸਾਹਾ  ਪਾਤਿਸਾਹੁ  ਨਿਹਚਲੁ  ਚਉਰੁ  ਛਤੁ  ॥

 ਜੋ  ਭਾਵੈ  ਪਾਰਬ੍ਰਹਮ  ਸੋਈ  ਸਚੁ  ਨਿਆਉ  ॥

 ਜੇ  ਭਾਵੈ  ਪਾਰਬ੍ਰਹਮ  ਨਿਥਾਵੇ  ਮਿਲੈ  ਥਾਉ  ॥

 ਜੋ  ਕੀਨ੍ਹੀ  ਕਰਤਾਰਿ  ਸਾਈ  ਭਲੀ  ਗਲ  ॥

 ਜਿਨ੍ਹੀ  ਪਛਾਤਾ  ਖਸਮੁ  ਸੇ  ਦਰਗਾਹ  ਮਲ  ॥

 ਸਹੀ  ਤੇਰਾ  ਫੁਰਮਾਨੁ  ਕਿਨੈ  ਨ  ਫੇਰੀਐ  ॥

 ਕਾਰਣ  ਕਰਣ  ਕਰੀਮ  ਕੁਦਰਤਿ  ਤੇਰੀਐ  ॥੧੬॥

 ਸਲੋਕ  ਮਃ  ੫  ॥

 ਸੋਇ  ਸੁਣੰਦੜੀ  ਮੇਰਾ  ਤਨੁ  ਮਨੁ  ਮਉਲਾ  ਨਾਮੁ  ਜਪੰਦੜੀ  ਲਾਲੀ  ॥

 ਪੰਧਿ  ਜੁਲੰਦੜੀ  ਮੇਰਾ  ਅੰਦਰੁ  ਠੰਢਾ  ਗੁਰ  ਦਰਸਨੁ  ਦੇਖਿ  ਨਿਹਾਲੀ  ॥੧॥

 ਮਃ  ੫  ॥

 ਹਠ  ਮੰਝਾਹੂ  ਮੈ  ਮਾਣਕੁ  ਲਧਾ  ॥

 ਮੁਲਿ  ਨ  ਘਿਧਾ  ਮੈ  ਕੂ  ਸਤਿਗੁਰਿ  ਦਿਤਾ  ॥

 ਢੂੰਢ  ਵਞਾਈ  ਥੀਆ  ਥਿਤਾ  ॥

 ਜਨਮੁ  ਪਦਾਰਥੁ  ਨਾਨਕ  ਜਿਤਾ  ॥੨॥

 ਪਉੜੀ  ॥

 ਜਿਸ  ਕੈ  ਮਸਤਕਿ  ਕਰਮੁ  ਹੋਇ  ਸੋ  ਸੇਵਾ  ਲਾਗਾ  ॥

 ਜਿਸੁ  ਗੁਰ  ਮਿਲਿ  ਕਮਲੁ  ਪ੍ਰਗਾਸਿਆ  ਸੋ  ਅਨਦਿਨੁ  ਜਾਗਾ  ॥

 ਲਗਾ  ਰੰਗੁ  ਚਰਣਾਰਬਿੰਦ  ਸਭੁ  ਭ੍ਰਮੁ  ਭਉ  ਭਾਗਾ  ॥

 ਆਤਮੁ  ਜਿਤਾ  ਗੁਰਮਤੀ  ਆਗੰਜਤ  ਪਾਗਾ  ॥

 ਜਿਸਹਿ  ਧਿਆਇਆ  ਪਾਰਬ੍ਰਹਮੁ  ਸੋ  ਕਲਿ  ਮਹਿ  ਤਾਗਾ  ॥

 ਸਾਧੂ  ਸੰਗਤਿ  ਨਿਰਮਲਾ  ਅਠਸਠਿ  ਮਜਨਾਗਾ  ॥

 ਜਿਸੁ  ਪ੍ਰਭੁ  ਮਿਲਿਆ  ਆਪਣਾ  ਸੋ  ਪੁਰਖੁ  ਸਭਾਗਾ  ॥

 ਨਾਨਕ  ਤਿਸੁ  ਬਲਿਹਾਰਣੈ  ਜਿਸੁ  ਏਵਡ  ਭਾਗਾ  ॥੧੭॥

 ਸਲੋਕ  ਮਃ  ੫  ॥

 ਜਾਂ  ਪਿਰੁ  ਅੰਦਰਿ  ਤਾਂ  ਧਨ  ਬਾਹਰਿ  ॥

 ਜਾਂ  ਪਿਰੁ  ਬਾਹਰਿ  ਤਾਂ  ਧਨ  ਮਾਹਰਿ  ॥

 ਬਿਨੁ  ਨਾਵੈ  ਬਹੁ  ਫੇਰੁ  ਫਿਰਾਹਰਿ  ॥

 ਸਤਿਗੁਰਿ  ਸੰਗਿ  ਦਿਖਾਇਆ  ਜਾਹਰਿ  ॥

 ਜਨ  ਨਾਨਕ  ਸਚੇ  ਸਚਿ  ਸਮਾਹਰਿ  ॥੧॥

 ਮਃ  ੫  ॥

 ਆਹਰ  ਸਭਿ  ਕਰਦਾ  ਫਿਰੈ  ਆਹਰੁ  ਇਕੁ  ਨ  ਹੋਇ  ॥

 ਨਾਨਕ  ਜਿਤੁ  ਆਹਰਿ  ਜਗੁ  ਉਧਰੈ  ਵਿਰਲਾ  ਬੂਝੈ  ਕੋਇ  ॥੨॥

 ਪਉੜੀ  ॥

 ਵਡੀ  ਹੂ  ਵਡਾ  ਅਪਾਰੁ  ਤੇਰਾ  ਮਰਤਬਾ  ॥

 ਰੰਗ  ਪਰੰਗ  ਅਨੇਕ  ਨ  ਜਾਪਨਿ੍ਹ  ਕਰਤਬਾ  ॥

 ਜੀਆ  ਅੰਦਰਿ  ਜੀਉ  ਸਭੁ  ਕਿਛੁ  ਜਾਣਲਾ  ॥

 ਸਭੁ  ਕਿਛੁ  ਤੇਰੈ  ਵਸਿ  ਤੇਰਾ  ਘਰੁ  ਭਲਾ  ॥

 ਤੇਰੈ  ਘਰਿ  ਆਨੰਦੁ  ਵਧਾਈ  ਤੁਧੁ  ਘਰਿ  ॥

 ਮਾਣੁ  ਮਹਤਾ  ਤੇਜੁ  ਆਪਣਾ  ਆਪਿ  ਜਰਿ  ॥

 ਸਰਬ  ਕਲਾ  ਭਰਪੂਰੁ  ਦਿਸੈ  ਜਤ  ਕਤਾ  ॥

 ਨਾਨਕ  ਦਾਸਨਿ  ਦਾਸੁ  ਤੁਧੁ  ਆਗੈ  ਬਿਨਵਤਾ  ॥੧੮॥

 ਸਲੋਕ  ਮਃ  ੫  ॥

 ਛਤੜੇ  ਬਾਜਾਰ  ਸੋਹਨਿ  ਵਿਚਿ  ਵਪਾਰੀਏ  ॥

 ਵਖਰੁ  ਹਿਕੁ  ਅਪਾਰੁ  ਨਾਨਕ  ਖਟੇ  ਸੋ  ਧਣੀ  ॥੧॥

 ਮਹਲਾ  ੫  ॥

 ਕਬੀਰਾ  ਹਮਰਾ  ਕੋ  ਨਹੀ  ਹਮ  ਕਿਸ  ਹੂ  ਕੇ  ਨਾਹਿ  ॥

 ਜਿਨਿ  ਇਹੁ  ਰਚਨੁ  ਰਚਾਇਆ  ਤਿਸ  ਹੀ  ਮਾਹਿ  ਸਮਾਹਿ  ॥੨॥

 ਪਉੜੀ  ॥

 ਸਫਲਿਉ  ਬਿਰਖੁ  ਸੁਹਾਵੜਾ  ਹਰਿ  ਸਫਲ  ਅੰਮ੍ਰਿਤਾ  ॥

 ਮਨੁ  ਲੋਚੈ  ਉਨ੍ਹ  ਮਿਲਣ  ਕਉ  ਕਿਉ  ਵੰਞੈ  ਘਿਤਾ  ॥

 ਵਰਨਾ  ਚਿਹਨਾ  ਬਾਹਰਾ  ਓਹੁ  ਅਗਮੁ  ਅਜਿਤਾ  ॥

 ਓਹੁ  ਪਿਆਰਾ  ਜੀਅ  ਕਾ  ਜੋ  ਖੋਲੈ੍  ਭਿਤਾ  ॥

 ਸੇਵਾ  ਕਰੀ  ਤੁਸਾੜੀਆ  ਮੈ  ਦਸਿਹੁ  ਮਿਤਾ  ॥

 ਕੁਰਬਾਣੀ  ਵੰਞਾ  ਵਾਰਣੈ  ਬਲੇ  ਬਲਿ  ਕਿਤਾ  ॥

 ਦਸਨਿ  ਸੰਤ  ਪਿਆਰਿਆ  ਸੁਣਹੁ  ਲਾਇ  ਚਿਤਾ  ॥

 ਜਿਸੁ  ਲਿਖਿਆ  ਨਾਨਕ  ਦਾਸ  ਤਿਸੁ  ਨਾਉ  ਅੰਮ੍ਰਿਤੁ  ਸਤਿਗੁਰਿ  ਦਿਤਾ  ॥੧੯॥

 ਸਲੋਕ  ਮਹਲਾ  ੫  ॥

 ਕਬੀਰ  ਧਰਤੀ  ਸਾਧ  ਕੀ  ਤਸਕਰ  ਬੈਸਹਿ  ਗਾਹਿ  ॥

 ਧਰਤੀ  ਭਾਰਿ  ਨ  ਬਿਆਪਈ  ਉਨ  ਕਉ  ਲਾਹੂ  ਲਾਹਿ  ॥੧॥

 ਮਹਲਾ  ੫  ॥

 ਕਬੀਰ  ਚਾਵਲ  ਕਾਰਣੇ  ਤੁਖ  ਕਉ  ਮੁਹਲੀ  ਲਾਇ  ॥

 ਸੰਗਿ  ਕੁਸੰਗੀ  ਬੈਸਤੇ  ਤਬ  ਪੂਛੇ  ਧਰਮ  ਰਾਇ  ॥੨॥

 ਪਉੜੀ  ॥

 ਆਪੇ  ਹੀ  ਵਡ  ਪਰਵਾਰੁ  ਆਪਿ  ਇਕਾਤੀਆ  ॥

 ਆਪਣੀ  ਕੀਮਤਿ  ਆਪਿ  ਆਪੇ  ਹੀ  ਜਾਤੀਆ  ॥

 ਸਭੁ  ਕਿਛੁ  ਆਪੇ  ਆਪਿ  ਆਪਿ  ਉਪੰਨਿਆ  ॥

 ਆਪਣਾ  ਕੀਤਾ  ਆਪਿ  ਆਪਿ  ਵਰੰਨਿਆ  ॥

 ਧੰਨੁ  ਸੁ  ਤੇਰਾ  ਥਾਨੁ  ਜਿਥੈ  ਤੂ  ਵੁਠਾ  ॥

 ਧੰਨੁ  ਸੁ  ਤੇਰੇ  ਭਗਤ  ਜਿਨ੍ਹੀ  ਸਚੁ  ਤੂੰ  ਡਿਠਾ  ॥

 ਜਿਸ  ਨੋ  ਤੇਰੀ  ਦਇਆ  ਸਲਾਹੇ  ਸੋਇ  ਤੁਧੁ  ॥

 ਜਿਸੁ  ਗੁਰ  ਭੇਟੇ  ਨਾਨਕ  ਨਿਰਮਲ  ਸੋਈ  ਸੁਧੁ  ॥੨੦॥

 ਸਲੋਕ  ਮਃ  ੫  ॥

 ਫਰੀਦਾ  ਭੂਮਿ  ਰੰਗਾਵਲੀ  ਮੰਝਿ  ਵਿਸੂਲਾ  ਬਾਗੁ  ॥

 ਜੋ  ਨਰ  ਪੀਰਿ  ਨਿਵਾਜਿਆ  ਤਿਨ੍ਹਾ  ਅੰਚ  ਨ  ਲਾਗ  ॥੧॥

 ਮਃ  ੫  ॥

 ਫਰੀਦਾ  ਉਮਰ  ਸੁਹਾਵੜੀ  ਸੰਗਿ  ਸੁਵੰਨੜੀ  ਦੇਹ  ॥

 ਵਿਰਲੇ  ਕੇਈ  ਪਾਈਅਨਿ੍ਹ  ਜਿਨ੍ਹਾ  ਪਿਆਰੇ  ਨੇਹ  ॥੨॥

 ਪਉੜੀ  ॥

 ਜਪੁ  ਤਪੁ  ਸੰਜਮੁ  ਦਇਆ  ਧਰਮੁ  ਜਿਸੁ  ਦੇਹਿ  ਸੁ  ਪਾਏ  ॥

 ਜਿਸੁ  ਬੁਝਾਇਹਿ  ਅਗਨਿ  ਆਪਿ  ਸੋ  ਨਾਮੁ  ਧਿਆਏ  ॥

 ਅੰਤਰਜਾਮੀ  ਅਗਮ  ਪੁਰਖੁ  ਇਕ  ਦ੍ਰਿਸਟਿ  ਦਿਖਾਏ  ॥

 ਸਾਧਸੰਗਤਿ  ਕੈ  ਆਸਰੈ  ਪ੍ਰਭ  ਸਿਉ  ਰੰਗੁ  ਲਾਏ  ॥

 ਅਉਗਣ  ਕਟਿ  ਮੁਖੁ  ਉਜਲਾ  ਹਰਿ  ਨਾਮਿ  ਤਰਾਏ  ॥

 ਜਨਮ  ਮਰਣ  ਭਉ  ਕਟਿਓਨੁ  ਫਿਰਿ  ਜੋਨਿ  ਨ  ਪਾਏ  ॥

 ਅੰਧ  ਕੂਪ  ਤੇ  ਕਾਢਿਅਨੁ  ਲੜੁ  ਆਪਿ  ਫੜਾਏ  ॥

 ਨਾਨਕ  ਬਖਸਿ  ਮਿਲਾਇਅਨੁ  ਰਖੇ  ਗਲਿ  ਲਾਏ  ॥੨੧॥

 ਸਲੋਕ  ਮਃ  ੫  ॥

 ਮੁਹਬਤਿ  ਜਿਸੁ  ਖੁਦਾਇ  ਦੀ  ਰਤਾ  ਰੰਗਿ  ਚਲੂਲਿ  ॥

 ਨਾਨਕ  ਵਿਰਲੇ  ਪਾਈਅਹਿ  ਤਿਸੁ  ਜਨ  ਕੀਮ  ਨ  ਮੂਲਿ  ॥੧॥

 ਮਃ  ੫  ॥

 ਅੰਦਰੁ  ਵਿਧਾ  ਸਚਿ  ਨਾਇ  ਬਾਹਰਿ  ਭੀ  ਸਚੁ  ਡਿਠੋਮਿ  ॥

 ਨਾਨਕ  ਰਵਿਆ  ਹਭ  ਥਾਇ  ਵਣਿ  ਤ੍ਰਿਣਿ  ਤ੍ਰਿਭਵਣਿ  ਰੋਮਿ  ॥੨॥

 ਪਉੜੀ  ॥

 ਆਪੇ  ਕੀਤੋ  ਰਚਨੁ  ਆਪੇ  ਹੀ  ਰਤਿਆ  ॥

 ਆਪੇ  ਹੋਇਓ  ਇਕੁ  ਆਪੇ  ਬਹੁ  ਭਤਿਆ  ॥

 ਆਪੇ  ਸਭਨਾ  ਮੰਝਿ  ਆਪੇ  ਬਾਹਰਾ  ॥

 ਆਪੇ  ਜਾਣਹਿ  ਦੂਰਿ  ਆਪੇ  ਹੀ  ਜਾਹਰਾ  ॥

 ਆਪੇ  ਹੋਵਹਿ  ਗੁਪਤੁ  ਆਪੇ  ਪਰਗਟੀਐ  ॥

 ਕੀਮਤਿ  ਕਿਸੈ  ਨ  ਪਾਇ  ਤੇਰੀ  ਥਟੀਐ  ॥

 ਗਹਿਰ  ਗੰਭੀਰੁ  ਅਥਾਹੁ  ਅਪਾਰੁ  ਅਗਣਤੁ  ਤੂੰ  ॥

 ਨਾਨਕ  ਵਰਤੈ  ਇਕੁ  ਇਕੋ  ਇਕੁ  ਤੂੰ  ॥੨੨॥੧॥੨॥  ਸੁਧੁ  ॥

Tags

Post a Comment

0 Comments
* Please Don't Spam Here. All the Comments are Reviewed by Admin.