Type Here to Get Search Results !

kirtan

ਬਿਲਾਵਲੁ ਕੀ ਵਾਰ ਮਹਲਾ ੪


 ਬਿਲਾਵਲੁ  ਕੀ  ਵਾਰ  ਮਹਲਾ  ੪

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕ  ਮਃ  ੪  ॥

 ਹਰਿ  ਉਤਮੁ  ਹਰਿ  ਪ੍ਰਭੁ  ਗਾਵਿਆ  ਕਰਿ  ਨਾਦੁ  ਬਿਲਾਵਲੁ  ਰਾਗੁ  ॥

 ਉਪਦੇਸੁ  ਗੁਰੂ  ਸੁਣਿ  ਮੰਨਿਆ  ਧੁਰਿ  ਮਸਤਕਿ  ਪੂਰਾ  ਭਾਗੁ  ॥

 ਸਭ  ਦਿਨਸੁ  ਰੈਣਿ  ਗੁਣ  ਉਚਰੈ  ਹਰਿ  ਹਰਿ  ਹਰਿ  ਉਰਿ  ਲਿਵ  ਲਾਗੁ  ॥

 ਸਭੁ  ਤਨੁ  ਮਨੁ  ਹਰਿਆ  ਹੋਇਆ  ਮਨੁ  ਖਿੜਿਆ  ਹਰਿਆ  ਬਾਗੁ  ॥

 ਅਗਿਆਨੁ  ਅੰਧੇਰਾ  ਮਿਟਿ  ਗਇਆ  ਗੁਰ  ਚਾਨਣੁ  ਗਿਆਨੁ  ਚਰਾਗੁ  ॥

 ਜਨੁ  ਨਾਨਕੁ  ਜੀਵੈ  ਦੇਖਿ  ਹਰਿ  ਇਕ  ਨਿਮਖ  ਘੜੀ  ਮੁਖਿ  ਲਾਗੁ  ॥੧॥

 ਮਃ  ੩  ॥

 ਬਿਲਾਵਲੁ  ਤਬ  ਹੀ  ਕੀਜੀਐ  ਜਬ  ਮੁਖਿ  ਹੋਵੈ  ਨਾਮੁ  ॥

 ਰਾਗ  ਨਾਦ  ਸਬਦਿ  ਸੋਹਣੇ  ਜਾ  ਲਾਗੈ  ਸਹਜਿ  ਧਿਆਨੁ  ॥

 ਰਾਗ  ਨਾਦ  ਛੋਡਿ  ਹਰਿ  ਸੇਵੀਐ  ਤਾ  ਦਰਗਹ  ਪਾਈਐ  ਮਾਨੁ  ॥

 ਨਾਨਕ  ਗੁਰਮੁਖਿ  ਬ੍ਰਹਮੁ  ਬੀਚਾਰੀਐ  ਚੂਕੈ  ਮਨਿ  ਅਭਿਮਾਨੁ  ॥੨॥

 ਪਉੜੀ  ॥

 ਤੂ  ਹਰਿ  ਪ੍ਰਭੁ  ਆਪਿ  ਅਗੰਮੁ  ਹੈ  ਸਭਿ  ਤੁਧੁ  ਉਪਾਇਆ  ॥

 ਤੂ  ਆਪੇ  ਆਪਿ  ਵਰਤਦਾ  ਸਭੁ  ਜਗਤੁ  ਸਬਾਇਆ  ॥

 ਤੁਧੁ  ਆਪੇ  ਤਾੜੀ  ਲਾਈਐ  ਆਪੇ  ਗੁਣ  ਗਾਇਆ  ॥

 ਹਰਿ  ਧਿਆਵਹੁ  ਭਗਤਹੁ  ਦਿਨਸੁ  ਰਾਤਿ  ਅੰਤਿ  ਲਏ  ਛਡਾਇਆ  ॥

 ਜਿਨਿ  ਸੇਵਿਆ  ਤਿਨਿ  ਸੁਖੁ  ਪਾਇਆ  ਹਰਿ  ਨਾਮਿ  ਸਮਾਇਆ  ॥੧॥

 ਸਲੋਕ  ਮਃ  ੩  ॥

 ਦੂਜੈ  ਭਾਇ  ਬਿਲਾਵਲੁ  ਨ  ਹੋਵਈ  ਮਨਮੁਖਿ  ਥਾਇ  ਨ  ਪਾਇ  ॥

 ਪਾਖੰਡਿ  ਭਗਤਿ  ਨ  ਹੋਵਈ  ਪਾਰਬ੍ਰਹਮੁ  ਨ  ਪਾਇਆ  ਜਾਇ  ॥

 ਮਨਹਠਿ  ਕਰਮ  ਕਮਾਵਣੇ  ਥਾਇ  ਨ  ਕੋਈ  ਪਾਇ  ॥

 ਨਾਨਕ  ਗੁਰਮੁਖਿ  ਆਪੁ  ਬੀਚਾਰੀਐ  ਵਿਚਹੁ  ਆਪੁ  ਗਵਾਇ  ॥

 ਆਪੇ  ਆਪਿ  ਪਾਰਬ੍ਰਹਮੁ  ਹੈ  ਪਾਰਬ੍ਰਹਮੁ  ਵਸਿਆ  ਮਨਿ  ਆਇ  ॥

 ਜੰਮਣੁ  ਮਰਣਾ  ਕਟਿਆ  ਜੋਤੀ  ਜੋਤਿ  ਮਿਲਾਇ  ॥੧॥

 ਮਃ  ੩  ॥

 ਬਿਲਾਵਲੁ  ਕਰਿਹੁ  ਤੁਮ੍ਹ  ਪਿਆਰਿਹੋ  ਏਕਸੁ  ਸਿਉ  ਲਿਵ  ਲਾਇ  ॥

 ਜਨਮ  ਮਰਣ  ਦੁਖੁ  ਕਟੀਐ  ਸਚੇ  ਰਹੈ  ਸਮਾਇ  ॥

 ਸਦਾ  ਬਿਲਾਵਲੁ  ਅਨੰਦੁ  ਹੈ  ਜੇ  ਚਲਹਿ  ਸਤਿਗੁਰ  ਭਾਇ  ॥

 ਸਤਸੰਗਤੀ  ਬਹਿ  ਭਾਉ  ਕਰਿ  ਸਦਾ  ਹਰਿ  ਕੇ  ਗੁਣ  ਗਾਇ  ॥

 ਨਾਨਕ  ਸੇ  ਜਨ  ਸੋਹਣੇ  ਜਿ  ਗੁਰਮੁਖਿ  ਮੇਲਿ  ਮਿਲਾਇ  ॥੨॥

 ਪਉੜੀ  ॥

 ਸਭਨਾ  ਜੀਆ  ਵਿਚਿ  ਹਰਿ  ਆਪਿ  ਸੋ  ਭਗਤਾ  ਕਾ  ਮਿਤੁ  ਹਰਿ  ॥

 ਸਭੁ  ਕੋਈ  ਹਰਿ  ਕੈ  ਵਸਿ  ਭਗਤਾ  ਕੈ  ਅਨੰਦੁ  ਘਰਿ  ॥

 ਹਰਿ  ਭਗਤਾ  ਕਾ  ਮੇਲੀ  ਸਰਬਤ  ਸਉ  ਨਿਸੁਲ  ਜਨ  ਟੰਗ  ਧਰਿ  ॥

 ਹਰਿ  ਸਭਨਾ  ਕਾ  ਹੈ  ਖਸਮੁ  ਸੋ  ਭਗਤ  ਜਨ  ਚਿਤਿ  ਕਰਿ  ॥

 ਤੁਧੁ  ਅਪੜਿ  ਕੋਇ  ਨ  ਸਕੈ  ਸਭ  ਝਖਿ  ਝਖਿ  ਪਵੈ  ਝੜਿ  ॥੨॥

 ਸਲੋਕ  ਮਃ  ੩  ॥

 ਬ੍ਰਹਮੁ  ਬਿੰਦਹਿ  ਤੇ  ਬ੍ਰਾਹਮਣਾ  ਜੇ  ਚਲਹਿ  ਸਤਿਗੁਰ  ਭਾਇ  ॥

 ਜਿਨ  ਕੈ  ਹਿਰਦੈ  ਹਰਿ  ਵਸੈ  ਹਉਮੈ  ਰੋਗੁ  ਗਵਾਇ  ॥

 ਗੁਣ  ਰਵਹਿ  ਗੁਣ  ਸੰਗ੍ਰਹਹਿ  ਜੋਤੀ  ਜੋਤਿ  ਮਿਲਾਇ  ॥

 ਇਸੁ  ਜੁਗ  ਮਹਿ  ਵਿਰਲੇ  ਬ੍ਰਾਹਮਣ  ਬ੍ਰਹਮੁ  ਬਿੰਦਹਿ  ਚਿਤੁ  ਲਾਇ  ॥

 ਨਾਨਕ  ਜਿਨ੍ਹ  ਕਉ  ਨਦਰਿ  ਕਰੇ  ਹਰਿ  ਸਚਾ  ਸੇ  ਨਾਮਿ  ਰਹੇ  ਲਿਵ  ਲਾਇ  ॥੧॥

 ਮਃ  ੩  ॥

 ਸਤਿਗੁਰ  ਕੀ  ਸੇਵ  ਨ  ਕੀਤੀਆ  ਸਬਦਿ  ਨ  ਲਗੋ  ਭਾਉ  ॥

 ਹਉਮੈ  ਰੋਗੁ  ਕਮਾਵਣਾ  ਅਤਿ  ਦੀਰਘੁ  ਬਹੁ  ਸੁਆਉ  ॥

 ਮਨਹਠਿ  ਕਰਮ  ਕਮਾਵਣੇ  ਫਿਰਿ  ਫਿਰਿ  ਜੋਨੀ  ਪਾਇ  ॥

 ਗੁਰਮੁਖਿ  ਜਨਮੁ  ਸਫਲੁ  ਹੈ  ਜਿਸ  ਨੋ  ਆਪੇ  ਲਏ  ਮਿਲਾਇ  ॥

 ਨਾਨਕ  ਨਦਰੀ  ਨਦਰਿ  ਕਰੇ  ਤਾ  ਨਾਮ  ਧਨੁ  ਪਲੈ  ਪਾਇ  ॥੨॥

 ਪਉੜੀ  ॥

 ਸਭ  ਵਡਿਆਈਆ  ਹਰਿ  ਨਾਮ  ਵਿਚਿ  ਹਰਿ  ਗੁਰਮੁਖਿ  ਧਿਆਈਐ  ॥

 ਜਿ  ਵਸਤੁ  ਮੰਗੀਐ  ਸਾਈ  ਪਾਈਐ  ਜੇ  ਨਾਮਿ  ਚਿਤੁ  ਲਾਈਐ  ॥

 ਗੁਹਜ  ਗਲ  ਜੀਅ  ਕੀ  ਕੀਚੈ  ਸਤਿਗੁਰੂ  ਪਾਸਿ  ਤਾ  ਸਰਬ  ਸੁਖੁ  ਪਾਈਐ  ॥

 ਗੁਰੁ  ਪੂਰਾ  ਹਰਿ  ਉਪਦੇਸੁ  ਦੇਇ  ਸਭ  ਭੁਖ  ਲਹਿ  ਜਾਈਐ  ॥

 ਜਿਸੁ  ਪੂਰਬਿ  ਹੋਵੈ  ਲਿਖਿਆ  ਸੋ  ਹਰਿ  ਗੁਣ  ਗਾਈਐ  ॥੩॥

 ਸਲੋਕ  ਮਃ  ੩  ॥

 ਸਤਿਗੁਰ  ਤੇ  ਖਾਲੀ  ਕੋ  ਨਹੀ  ਮੇਰੈ  ਪ੍ਰਭਿ  ਮੇਲਿ  ਮਿਲਾਏ  ॥

 ਸਤਿਗੁਰ  ਕਾ  ਦਰਸਨੁ  ਸਫਲੁ  ਹੈ  ਜੇਹਾ  ਕੋ  ਇਛੇ  ਤੇਹਾ  ਫਲੁ  ਪਾਏ  ॥

 ਗੁਰ  ਕਾ  ਸਬਦੁ  ਅੰਮ੍ਰਿਤੁ  ਹੈ  ਸਭ  ਤ੍ਰਿਸਨਾ  ਭੁਖ  ਗਵਾਏ  ॥

 ਹਰਿ  ਰਸੁ  ਪੀ  ਸੰਤੋਖੁ  ਹੋਆ  ਸਚੁ  ਵਸਿਆ  ਮਨਿ  ਆਏ  ॥

 ਸਚੁ  ਧਿਆਇ  ਅਮਰਾ  ਪਦੁ  ਪਾਇਆ  ਅਨਹਦ  ਸਬਦ  ਵਜਾਏ  ॥

 ਸਚੋ  ਦਹ  ਦਿਸਿ  ਪਸਰਿਆ  ਗੁਰ  ਕੈ  ਸਹਜਿ  ਸੁਭਾਏ  ॥

 ਨਾਨਕ  ਜਿਨ  ਅੰਦਰਿ  ਸਚੁ  ਹੈ  ਸੇ  ਜਨ  ਛਪਹਿ  ਨ  ਕਿਸੈ  ਦੇ  ਛਪਾਏ  ॥੧॥

 ਮਃ  ੩  ॥

 ਗੁਰ  ਸੇਵਾ  ਤੇ  ਹਰਿ  ਪਾਈਐ  ਜਾ  ਕਉ  ਨਦਰਿ  ਕਰੇਇ  ॥

 ਮਾਨਸ  ਤੇ  ਦੇਵਤੇ  ਭਏ  ਸਚੀ  ਭਗਤਿ  ਜਿਸੁ  ਦੇਇ  ॥

 ਹਉਮੈ  ਮਾਰਿ  ਮਿਲਾਇਅਨੁ  ਗੁਰ  ਕੈ  ਸਬਦਿ  ਸੁਚੇਇ  ॥

 ਨਾਨਕ  ਸਹਜੇ  ਮਿਲਿ  ਰਹੇ  ਨਾਮੁ  ਵਡਿਆਈ  ਦੇਇ  ॥੨॥

 ਪਉੜੀ  ॥

 ਗੁਰ  ਸਤਿਗੁਰ  ਵਿਚਿ  ਨਾਵੈ  ਕੀ  ਵਡੀ  ਵਡਿਆਈ  ਹਰਿ  ਕਰਤੈ  ਆਪਿ  ਵਧਾਈ  ॥

 ਸੇਵਕ  ਸਿਖ  ਸਭਿ  ਵੇਖਿ  ਵੇਖਿ  ਜੀਵਨਿ੍ਹ  ਓਨ੍ਹਾ  ਅੰਦਰਿ  ਹਿਰਦੈ  ਭਾਈ  ॥

 ਨਿੰਦਕ  ਦੁਸਟ  ਵਡਿਆਈ  ਵੇਖਿ  ਨ  ਸਕਨਿ  ਓਨ੍ਹਾ  ਪਰਾਇਆ  ਭਲਾ  ਨ  ਸੁਖਾਈ  ॥

 ਕਿਆ  ਹੋਵੈ  ਕਿਸ  ਹੀ  ਕੀ  ਝਖ  ਮਾਰੀ  ਜਾ  ਸਚੇ  ਸਿਉ  ਬਣਿ  ਆਈ  ॥

 ਜਿ  ਗਲ  ਕਰਤੇ  ਭਾਵੈ  ਸਾ  ਨਿਤ  ਨਿਤ  ਚੜੈ  ਸਵਾਈ  ਸਭ  ਝਖਿ  ਝਖਿ  ਮਰੈ  ਲੋਕਾਈ  ॥੪॥

 ਸਲੋਕ  ਮਃ  ੩  ॥

 ਧ੍ਰਿਗੁ  ਏਹ  ਆਸਾ  ਦੂਜੇ  ਭਾਵ  ਕੀ  ਜੋ  ਮੋਹਿ  ਮਾਇਆ  ਚਿਤੁ  ਲਾਏ  ॥

 ਹਰਿ  ਸੁਖੁ  ਪਲ੍ਹਰਿ  ਤਿਆਗਿਆ  ਨਾਮੁ  ਵਿਸਾਰਿ  ਦੁਖੁ  ਪਾਏ  ॥

 ਮਨਮੁਖ  ਅਗਿਆਨੀ  ਅੰਧੁਲੇ  ਜਨਮਿ  ਮਰਹਿ  ਫਿਰਿ  ਆਵੈ  ਜਾਏ  ॥

 ਕਾਰਜ  ਸਿਧਿ  ਨ  ਹੋਵਨੀ  ਅੰਤਿ  ਗਇਆ  ਪਛੁਤਾਏ  ॥

 ਜਿਸੁ  ਕਰਮੁ  ਹੋਵੈ  ਤਿਸੁ  ਸਤਿਗੁਰੁ  ਮਿਲੈ  ਸੋ  ਹਰਿ  ਹਰਿ  ਨਾਮੁ  ਧਿਆਏ  ॥

 ਨਾਮਿ  ਰਤੇ  ਜਨ  ਸਦਾ  ਸੁਖੁ  ਪਾਇਨਿ੍ਹ  ਜਨ  ਨਾਨਕ  ਤਿਨ  ਬਲਿ  ਜਾਏ  ॥੧॥

 ਮਃ  ੩  ॥

 ਆਸਾ  ਮਨਸਾ  ਜਗਿ  ਮੋਹਣੀ  ਜਿਨਿ  ਮੋਹਿਆ  ਸੰਸਾਰੁ  ॥

 ਸਭੁ  ਕੋ  ਜਮ  ਕੇ  ਚੀਰੇ  ਵਿਚਿ  ਹੈ  ਜੇਤਾ  ਸਭੁ  ਆਕਾਰੁ  ॥

 ਹੁਕਮੀ  ਹੀ  ਜਮੁ  ਲਗਦਾ  ਸੋ  ਉਬਰੈ  ਜਿਸੁ  ਬਖਸੈ  ਕਰਤਾਰੁ  ॥

 ਨਾਨਕ  ਗੁਰ  ਪਰਸਾਦੀ  ਏਹੁ  ਮਨੁ  ਤਾਂ  ਤਰੈ  ਜਾ  ਛੋਡੈ  ਅਹੰਕਾਰੁ  ॥

 ਆਸਾ  ਮਨਸਾ  ਮਾਰੇ  ਨਿਰਾਸੁ  ਹੋਇ  ਗੁਰ  ਸਬਦੀ  ਵੀਚਾਰੁ  ॥੨॥

 ਪਉੜੀ  ॥

 ਜਿਥੈ  ਜਾਈਐ  ਜਗਤ  ਮਹਿ  ਤਿਥੈ  ਹਰਿ  ਸਾਈ  ॥

 ਅਗੈ  ਸਭੁ  ਆਪੇ  ਵਰਤਦਾ  ਹਰਿ  ਸਚਾ  ਨਿਆਈ  ॥

 ਕੂੜਿਆਰਾ  ਕੇ  ਮੁਹ  ਫਿਟਕੀਅਹਿ  ਸਚੁ  ਭਗਤਿ  ਵਡਿਆਈ  ॥

 ਸਚੁ  ਸਾਹਿਬੁ  ਸਚਾ  ਨਿਆਉ  ਹੈ  ਸਿਰਿ  ਨਿੰਦਕ  ਛਾਈ  ॥

 ਜਨ  ਨਾਨਕ  ਸਚੁ  ਅਰਾਧਿਆ  ਗੁਰਮੁਖਿ  ਸੁਖੁ  ਪਾਈ  ॥੫॥

 ਸਲੋਕ  ਮਃ  ੩  ॥

 ਪੂਰੈ  ਭਾਗਿ  ਸਤਿਗੁਰੁ  ਪਾਈਐ  ਜੇ  ਹਰਿ  ਪ੍ਰਭੁ  ਬਖਸ  ਕਰੇਇ  ॥

 ਓਪਾਵਾ  ਸਿਰਿ  ਓਪਾਉ  ਹੈ  ਨਾਉ  ਪਰਾਪਤਿ  ਹੋਇ  ॥

 ਅੰਦਰੁ  ਸੀਤਲੁ  ਸਾਂਤਿ  ਹੈ  ਹਿਰਦੈ  ਸਦਾ  ਸੁਖੁ  ਹੋਇ  ॥

 ਅੰਮ੍ਰਿਤੁ  ਖਾਣਾ  ਪੈਨ੍ਹਣਾ  ਨਾਨਕ  ਨਾਇ  ਵਡਿਆਈ  ਹੋਇ  ॥੧॥

 ਮਃ  ੩  ॥

 ਏ  ਮਨ  ਗੁਰ  ਕੀ  ਸਿਖ  ਸੁਣਿ  ਪਾਇਹਿ  ਗੁਣੀ  ਨਿਧਾਨੁ  ॥

 ਸੁਖਦਾਤਾ  ਤੇਰੈ  ਮਨਿ  ਵਸੈ  ਹਉਮੈ  ਜਾਇ  ਅਭਿਮਾਨੁ  ॥

 ਨਾਨਕ  ਨਦਰੀ  ਪਾਈਐ  ਅੰਮ੍ਰਿਤੁ  ਗੁਣੀ  ਨਿਧਾਨੁ  ॥੨॥

 ਪਉੜੀ  ॥

 ਜਿਤਨੇ  ਪਾਤਿਸਾਹ  ਸਾਹ  ਰਾਜੇ  ਖਾਨ  ਉਮਰਾਵ  ਸਿਕਦਾਰ  ਹਹਿ  ਤਿਤਨੇ  ਸਭਿ  ਹਰਿ  ਕੇ  ਕੀਏ  ॥

 ਜੋ  ਕਿਛੁ  ਹਰਿ  ਕਰਾਵੈ  ਸੁ  ਓਇ  ਕਰਹਿ  ਸਭਿ  ਹਰਿ  ਕੇ  ਅਰਥੀਏ  ॥

 ਸੋ  ਐਸਾ  ਹਰਿ  ਸਭਨਾ  ਕਾ  ਪ੍ਰਭੁ  ਸਤਿਗੁਰ  ਕੈ  ਵਲਿ  ਹੈ  ਤਿਨਿ  ਸਭਿ  ਵਰਨ  ਚਾਰੇ  ਖਾਣੀ  ਸਭ  ਸ੍ਰਿਸਟਿ  ਗੋਲੇ  ਕਰਿ  ਸਤਿਗੁਰ  ਅਗੈ  ਕਾਰ  ਕਮਾਵਣ  ਕਉ  ਦੀਏ  ॥

 ਹਰਿ  ਸੇਵੇ  ਕੀ  ਐਸੀ  ਵਡਿਆਈ  ਦੇਖਹੁ  ਹਰਿ  ਸੰਤਹੁ  ਜਿਨਿ  ਵਿਚਹੁ  ਕਾਇਆ  ਨਗਰੀ  ਦੁਸਮਨ  ਦੂਤ  ਸਭਿ  ਮਾਰਿ  ਕਢੀਏ  ॥

 ਹਰਿ  ਹਰਿ  ਕਿਰਪਾਲੁ  ਹੋਆ  ਭਗਤ  ਜਨਾ  ਉਪਰਿ  ਹਰਿ  ਆਪਣੀ  ਕਿਰਪਾ  ਕਰਿ  ਹਰਿ  ਆਪਿ  ਰਖਿ  ਲੀਏ  ॥੬॥

 ਸਲੋਕ  ਮਃ  ੩  ॥

 ਅੰਦਰਿ  ਕਪਟੁ  ਸਦਾ  ਦੁਖੁ  ਹੈ  ਮਨਮੁਖ  ਧਿਆਨੁ  ਨ  ਲਾਗੈ  ॥

 ਦੁਖ  ਵਿਚਿ  ਕਾਰ  ਕਮਾਵਣੀ  ਦੁਖੁ  ਵਰਤੈ  ਦੁਖੁ  ਆਗੈ  ॥

 ਕਰਮੀ  ਸਤਿਗੁਰੁ  ਭੇਟੀਐ  ਤਾ  ਸਚਿ  ਨਾਮਿ  ਲਿਵ  ਲਾਗੈ  ॥

 ਨਾਨਕ  ਸਹਜੇ  ਸੁਖੁ  ਹੋਇ  ਅੰਦਰਹੁ  ਭ੍ਰਮੁ  ਭਉ  ਭਾਗੈ  ॥੧॥

 ਮਃ  ੩  ॥

 ਗੁਰਮੁਖਿ  ਸਦਾ  ਹਰਿ  ਰੰਗੁ  ਹੈ  ਹਰਿ  ਕਾ  ਨਾਉ  ਮਨਿ  ਭਾਇਆ  ॥

 ਗੁਰਮੁਖਿ  ਵੇਖਣੁ  ਬੋਲਣਾ  ਨਾਮੁ  ਜਪਤ  ਸੁਖੁ  ਪਾਇਆ  ॥

 ਨਾਨਕ  ਗੁਰਮੁਖਿ  ਗਿਆਨੁ  ਪ੍ਰਗਾਸਿਆ  ਤਿਮਰ  ਅਗਿਆਨੁ  ਅੰਧੇਰੁ  ਚੁਕਾਇਆ  ॥੨॥

 ਮਃ  ੩  ॥

 ਮਨਮੁਖ  ਮੈਲੇ  ਮਰਹਿ  ਗਵਾਰ  ॥

 ਗੁਰਮੁਖਿ  ਨਿਰਮਲ  ਹਰਿ  ਰਾਖਿਆ  ਉਰ  ਧਾਰਿ  ॥

 ਭਨਤਿ  ਨਾਨਕੁ  ਸੁਣਹੁ  ਜਨ  ਭਾਈ  ॥

 ਸਤਿਗੁਰੁ  ਸੇਵਿਹੁ  ਹਉਮੈ  ਮਲੁ  ਜਾਈ  ॥

 ਅੰਦਰਿ  ਸੰਸਾ  ਦੂਖੁ  ਵਿਆਪੇ  ਸਿਰਿ  ਧੰਧਾ  ਨਿਤ  ਮਾਰ  ॥

 ਦੂਜੈ  ਭਾਇ  ਸੂਤੇ  ਕਬਹੁ  ਨ  ਜਾਗਹਿ  ਮਾਇਆ  ਮੋਹ  ਪਿਆਰ  ॥

 ਨਾਮੁ  ਨ  ਚੇਤਹਿ  ਸਬਦੁ  ਨ  ਵੀਚਾਰਹਿ  ਇਹੁ  ਮਨਮੁਖ  ਕਾ  ਬੀਚਾਰ  ॥

 ਹਰਿ  ਨਾਮੁ  ਨ  ਭਾਇਆ  ਬਿਰਥਾ  ਜਨਮੁ  ਗਵਾਇਆ  ਨਾਨਕ  ਜਮੁ  ਮਾਰਿ  ਕਰੇ  ਖੁਆਰ  ॥੩॥

 ਪਉੜੀ  ॥

 ਜਿਸ  ਨੋ  ਹਰਿ  ਭਗਤਿ  ਸਚੁ  ਬਖਸੀਅਨੁ  ਸੋ  ਸਚਾ  ਸਾਹੁ  ॥

 ਤਿਸ  ਕੀ  ਮੁਹਤਾਜੀ  ਲੋਕੁ  ਕਢਦਾ  ਹੋਰਤੁ  ਹਟਿ  ਨ  ਵਥੁ  ਨ  ਵੇਸਾਹੁ  ॥

 ਭਗਤ  ਜਨਾ  ਕਉ  ਸਨਮੁਖੁ  ਹੋਵੈ  ਸੁ  ਹਰਿ  ਰਾਸਿ  ਲਏ  ਵੇਮੁਖ  ਭਸੁ  ਪਾਹੁ  ॥

 ਹਰਿ  ਕੇ  ਨਾਮ  ਕੇ  ਵਾਪਾਰੀ  ਹਰਿ  ਭਗਤ  ਹਹਿ  ਜਮੁ  ਜਾਗਾਤੀ  ਤਿਨਾ  ਨੇੜਿ  ਨ  ਜਾਹੁ  ॥

 ਜਨ  ਨਾਨਕਿ  ਹਰਿ  ਨਾਮ  ਧਨੁ  ਲਦਿਆ  ਸਦਾ  ਵੇਪਰਵਾਹੁ  ॥੭॥

 ਸਲੋਕ  ਮਃ  ੩  ॥

 ਇਸੁ  ਜੁਗ  ਮਹਿ  ਭਗਤੀ  ਹਰਿ  ਧਨੁ  ਖਟਿਆ  ਹੋਰੁ  ਸਭੁ  ਜਗਤੁ  ਭਰਮਿ  ਭੁਲਾਇਆ  ॥

 ਗੁਰ  ਪਰਸਾਦੀ  ਨਾਮੁ  ਮਨਿ  ਵਸਿਆ  ਅਨਦਿਨੁ  ਨਾਮੁ  ਧਿਆਇਆ  ॥

 ਬਿਖਿਆ  ਮਾਹਿ  ਉਦਾਸ  ਹੈ  ਹਉਮੈ  ਸਬਦਿ  ਜਲਾਇਆ  ॥

 ਆਪਿ  ਤਰਿਆ  ਕੁਲ  ਉਧਰੇ  ਧੰਨੁ  ਜਣੇਦੀ  ਮਾਇਆ  ॥

 ਸਦਾ  ਸਹਜੁ  ਸੁਖੁ  ਮਨਿ  ਵਸਿਆ  ਸਚੇ  ਸਿਉ  ਲਿਵ  ਲਾਇਆ  ॥

 ਬ੍ਰਹਮਾ  ਬਿਸਨੁ  ਮਹਾਦੇਉ  ਤ੍ਰੈ  ਗੁਣ  ਭੁਲੇ  ਹਉਮੈ  ਮੋਹੁ  ਵਧਾਇਆ  ॥

 ਪੰਡਿਤ  ਪੜਿ  ਪੜਿ  ਮੋਨੀ  ਭੁਲੇ  ਦੂਜੈ  ਭਾਇ  ਚਿਤੁ  ਲਾਇਆ  ॥

 ਜੋਗੀ  ਜੰਗਮ  ਸੰਨਿਆਸੀ  ਭੁਲੇ  ਵਿਣੁ  ਗੁਰ  ਤਤੁ  ਨ  ਪਾਇਆ  ॥

 ਮਨਮੁਖ  ਦੁਖੀਏ  ਸਦਾ  ਭ੍ਰਮਿ  ਭੁਲੇ  ਤਿਨ੍ਹੀ  ਬਿਰਥਾ  ਜਨਮੁ  ਗਵਾਇਆ  ॥

 ਨਾਨਕ  ਨਾਮਿ  ਰਤੇ  ਸੇਈ  ਜਨ  ਸਮਧੇ  ਜਿ  ਆਪੇ  ਬਖਸਿ  ਮਿਲਾਇਆ  ॥੧॥

 ਮਃ  ੩  ॥

 ਨਾਨਕ  ਸੋ  ਸਾਲਾਹੀਐ  ਜਿਸੁ  ਵਸਿ  ਸਭੁ  ਕਿਛੁ  ਹੋਇ  ॥

 ਤਿਸਹਿ  ਸਰੇਵਹੁ  ਪ੍ਰਾਣੀਹੋ  ਤਿਸੁ  ਬਿਨੁ  ਅਵਰੁ  ਨ  ਕੋਇ  ॥

 ਗੁਰਮੁਖਿ  ਅੰਤਰਿ  ਮਨਿ  ਵਸੈ  ਸਦਾ  ਸਦਾ  ਸੁਖੁ  ਹੋਇ  ॥੨॥

 ਪਉੜੀ  ॥

 ਜਿਨੀ  ਗੁਰਮੁਖਿ  ਹਰਿ  ਨਾਮ  ਧਨੁ  ਨ  ਖਟਿਓ  ਸੇ  ਦੇਵਾਲੀਏ  ਜੁਗ  ਮਾਹਿ  ॥

 ਓਇ  ਮੰਗਦੇ  ਫਿਰਹਿ  ਸਭ  ਜਗਤ  ਮਹਿ  ਕੋਈ  ਮੁਹਿ  ਥੁਕ  ਨ  ਤਿਨ  ਕਉ  ਪਾਹਿ  ॥

 ਪਰਾਈ  ਬਖੀਲੀ  ਕਰਹਿ  ਆਪਣੀ  ਪਰਤੀਤਿ  ਖੋਵਨਿ  ਸਗਵਾ  ਭੀ  ਆਪੁ  ਲਖਾਹਿ  ॥

 ਜਿਸੁ  ਧਨ  ਕਾਰਣਿ  ਚੁਗਲੀ  ਕਰਹਿ  ਸੋ  ਧਨੁ  ਚੁਗਲੀ  ਹਥਿ  ਨ  ਆਵੈ  ਓਇ  ਭਾਵੈ  ਤਿਥੈ  ਜਾਹਿ  ॥

 ਗੁਰਮੁਖਿ  ਸੇਵਕ  ਭਾਇ  ਹਰਿ  ਧਨੁ  ਮਿਲੈ  ਤਿਥਹੁ  ਕਰਮਹੀਣ  ਲੈ  ਨ  ਸਕਹਿ  ਹੋਰ  ਥੈ  ਦੇਸ  ਦਿਸੰਤਰਿ  ਹਰਿ  ਧਨੁ  ਨਾਹਿ  ॥੮॥

 ਸਲੋਕ  ਮਃ  ੩  ॥

 ਗੁਰਮੁਖਿ  ਸੰਸਾ  ਮੂਲਿ  ਨ  ਹੋਵਈ  ਚਿੰਤਾ  ਵਿਚਹੁ  ਜਾਇ  ॥

 ਜੋ  ਕਿਛੁ  ਹੋਇ  ਸੁ  ਸਹਜੇ  ਹੋਇ  ਕਹਣਾ  ਕਿਛੂ  ਨ  ਜਾਇ  ॥

 ਨਾਨਕ  ਤਿਨ  ਕਾ  ਆਖਿਆ  ਆਪਿ  ਸੁਣੇ  ਜਿ  ਲਇਅਨੁ  ਪੰਨੈ  ਪਾਇ  ॥੧॥

 ਮਃ  ੩  ॥

 ਕਾਲੁ  ਮਾਰਿ  ਮਨਸਾ  ਮਨਹਿ  ਸਮਾਣੀ  ਅੰਤਰਿ  ਨਿਰਮਲੁ  ਨਾਉ  ॥

 ਅਨਦਿਨੁ  ਜਾਗੈ  ਕਦੇ  ਨ  ਸੋਵੈ  ਸਹਜੇ  ਅੰਮ੍ਰਿਤੁ  ਪਿਆਉ  ॥

 ਮੀਠਾ  ਬੋਲੇ  ਅੰਮ੍ਰਿਤ  ਬਾਣੀ  ਅਨਦਿਨੁ  ਹਰਿ  ਗੁਣ  ਗਾਉ  ॥

 ਨਿਜ  ਘਰਿ  ਵਾਸਾ  ਸਦਾ  ਸੋਹਦੇ  ਨਾਨਕ  ਤਿਨ  ਮਿਲਿਆ  ਸੁਖੁ  ਪਾਉ  ॥੨॥

 ਪਉੜੀ  ॥

 ਹਰਿ  ਧਨੁ  ਰਤਨ  ਜਵੇਹਰੀ  ਸੋ  ਗੁਰਿ  ਹਰਿ  ਧਨੁ  ਹਰਿ  ਪਾਸਹੁ  ਦੇਵਾਇਆ  ॥

 ਜੇ  ਕਿਸੈ  ਕਿਹੁ  ਦਿਸਿ  ਆਵੈ  ਤਾ  ਕੋਈ  ਕਿਹੁ  ਮੰਗਿ  ਲਏ  ਅਕੈ  ਕੋਈ  ਕਿਹੁ  ਦੇਵਾਏ  ਏਹੁ  ਹਰਿ  ਧਨੁ  ਜੋਰਿ  ਕੀਤੈ  ਕਿਸੈ  ਨਾਲਿ  ਨ  ਜਾਇ  ਵੰਡਾਇਆ  ॥

 ਜਿਸ  ਨੋ  ਸਤਿਗੁਰ  ਨਾਲਿ  ਹਰਿ  ਸਰਧਾ  ਲਾਏ  ਤਿਸੁ  ਹਰਿ  ਧਨ  ਕੀ  ਵੰਡ  ਹਥਿ  ਆਵੈ  ਜਿਸ  ਨੋ  ਕਰਤੈ  ਧੁਰਿ  ਲਿਖਿ  ਪਾਇਆ  ॥

 ਇਸੁ  ਹਰਿ  ਧਨ  ਕਾ  ਕੋਈ  ਸਰੀਕੁ  ਨਾਹੀ  ਕਿਸੈ  ਕਾ  ਖਤੁ  ਨਾਹੀ  ਕਿਸੈ  ਕੈ  ਸੀਵ  ਬੰਨੈ  ਰੋਲੁ  ਨਾਹੀ  ਜੇ  ਕੋ  ਹਰਿ  ਧਨ  ਕੀ  ਬਖੀਲੀ  ਕਰੇ  ਤਿਸ  ਕਾ  ਮੁਹੁ  ਹਰਿ  ਚਹੁ  ਕੁੰਡਾ  ਵਿਚਿ  ਕਾਲਾ  ਕਰਾਇਆ  ॥

 ਹਰਿ  ਕੇ  ਦਿਤੇ  ਨਾਲਿ  ਕਿਸੈ  ਜੋਰੁ  ਬਖੀਲੀ  ਨ  ਚਲਈ  ਦਿਹੁ  ਦਿਹੁ  ਨਿਤ  ਨਿਤ  ਚੜੈ  ਸਵਾਇਆ  ॥੯॥

 ਸਲੋਕ  ਮਃ  ੩  ॥

 ਜਗਤੁ  ਜਲੰਦਾ  ਰਖਿ  ਲੈ  ਆਪਣੀ  ਕਿਰਪਾ  ਧਾਰਿ  ॥

 ਜਿਤੁ  ਦੁਆਰੈ  ਉਬਰੈ  ਤਿਤੈ  ਲੈਹੁ  ਉਬਾਰਿ  ॥

 ਸਤਿਗੁਰਿ  ਸੁਖੁ  ਵੇਖਾਲਿਆ  ਸਚਾ  ਸਬਦੁ  ਬੀਚਾਰਿ  ॥

 ਨਾਨਕ  ਅਵਰੁ  ਨ  ਸੁਝਈ  ਹਰਿ  ਬਿਨੁ  ਬਖਸਣਹਾਰੁ  ॥੧॥

 ਮਃ  ੩  ॥

 ਹਉਮੈ  ਮਾਇਆ  ਮੋਹਣੀ  ਦੂਜੈ  ਲਗੈ  ਜਾਇ  ॥

 ਨਾ  ਇਹ  ਮਾਰੀ  ਨ  ਮਰੈ  ਨਾ  ਇਹ  ਹਟਿ  ਵਿਕਾਇ  ॥

 ਗੁਰ  ਕੈ  ਸਬਦਿ  ਪਰਜਾਲੀਐ  ਤਾ  ਇਹ  ਵਿਚਹੁ  ਜਾਇ  ॥

 ਤਨੁ  ਮਨੁ  ਹੋਵੈ  ਉਜਲਾ  ਨਾਮੁ  ਵਸੈ  ਮਨਿ  ਆਇ  ॥

 ਨਾਨਕ  ਮਾਇਆ  ਕਾ  ਮਾਰਣੁ  ਸਬਦੁ  ਹੈ  ਗੁਰਮੁਖਿ  ਪਾਇਆ  ਜਾਇ  ॥੨॥

 ਪਉੜੀ  ॥

 ਸਤਿਗੁਰ  ਕੀ  ਵਡਿਆਈ  ਸਤਿਗੁਰਿ  ਦਿਤੀ  ਧੁਰਹੁ  ਹੁਕਮੁ  ਬੁਝਿ  ਨੀਸਾਣੁ  ॥

 ਪੁਤੀ  ਭਾਤੀਈ  ਜਾਵਾਈ  ਸਕੀ  ਅਗਹੁ  ਪਿਛਹੁ  ਟੋਲਿ  ਡਿਠਾ  ਲਾਹਿਓਨੁ  ਸਭਨਾ  ਕਾ  ਅਭਿਮਾਨੁ  ॥

 ਜਿਥੈ  ਕੋ  ਵੇਖੈ  ਤਿਥੈ  ਮੇਰਾ  ਸਤਿਗੁਰੂ  ਹਰਿ  ਬਖਸਿਓਸੁ  ਸਭੁ  ਜਹਾਨੁ  ॥

 ਜਿ  ਸਤਿਗੁਰ  ਨੋ  ਮਿਲਿ  ਮੰਨੇ  ਸੁ  ਹਲਤਿ  ਪਲਤਿ  ਸਿਝੈ  ਜਿ  ਵੇਮੁਖੁ  ਹੋਵੈ  ਸੁ  ਫਿਰੈ  ਭਰਿਸਟ  ਥਾਨੁ  ॥

 ਜਨ  ਨਾਨਕ  ਕੈ  ਵਲਿ  ਹੋਆ  ਮੇਰਾ  ਸੁਆਮੀ  ਹਰਿ  ਸਜਣ  ਪੁਰਖੁ  ਸੁਜਾਨੁ  ॥

 ਪਉਦੀ  ਭਿਤਿ  ਦੇਖਿ  ਕੈ  ਸਭਿ  ਆਇ  ਪਏ  ਸਤਿਗੁਰ  ਕੀ  ਪੈਰੀ  ਲਾਹਿਓਨੁ  ਸਭਨਾ  ਕਿਅਹੁ  ਮਨਹੁ  ਗੁਮਾਨੁ  ॥੧੦॥

 ਸਲੋਕ  ਮਃ  ੧  ॥

 ਕੋਈ  ਵਾਹੇ  ਕੋ  ਲੁਣੈ  ਕੋ  ਪਾਏ  ਖਲਿਹਾਨਿ  ॥

 ਨਾਨਕ  ਏਵ  ਨ  ਜਾਪਈ  ਕੋਈ  ਖਾਇ  ਨਿਦਾਨਿ  ॥੧॥

 ਮਃ  ੧  ॥

 ਜਿਸੁ  ਮਨਿ  ਵਸਿਆ  ਤਰਿਆ  ਸੋਇ  ॥

 ਨਾਨਕ  ਜੋ  ਭਾਵੈ  ਸੋ  ਹੋਇ  ॥੨॥

 ਪਉੜੀ  ॥

 ਪਾਰਬ੍ਰਹਮਿ  ਦਇਆਲਿ  ਸਾਗਰੁ  ਤਾਰਿਆ  ॥

 ਗੁਰਿ  ਪੂਰੈ  ਮਿਹਰਵਾਨਿ  ਭਰਮੁ  ਭਉ  ਮਾਰਿਆ  ॥

 ਕਾਮ  ਕ੍ਰੋਧੁ  ਬਿਕਰਾਲੁ  ਦੂਤ  ਸਭਿ  ਹਾਰਿਆ  ॥

 ਅੰਮ੍ਰਿਤ  ਨਾਮੁ  ਨਿਧਾਨੁ  ਕੰਠਿ  ਉਰਿ  ਧਾਰਿਆ  ॥

 ਨਾਨਕ  ਸਾਧੂ  ਸੰਗਿ  ਜਨਮੁ  ਮਰਣੁ  ਸਵਾਰਿਆ  ॥੧੧॥

 ਸਲੋਕ  ਮਃ  ੩  ॥

 ਜਿਨ੍ਹੀ  ਨਾਮੁ  ਵਿਸਾਰਿਆ  ਕੂੜੇ  ਕਹਣ  ਕਹੰਨਿ੍ਹ  ॥

 ਪੰਚ  ਚੋਰ  ਤਿਨਾ  ਘਰੁ  ਮੁਹਨਿ੍ਹ  ਹਉਮੈ  ਅੰਦਰਿ  ਸੰਨਿ੍ਹ  ॥

 ਸਾਕਤ  ਮੁਠੇ  ਦੁਰਮਤੀ  ਹਰਿ  ਰਸੁ  ਨ  ਜਾਣੰਨਿ੍ਹ  ॥

 ਜਿਨ੍ਹੀ  ਅੰਮ੍ਰਿਤੁ  ਭਰਮਿ  ਲੁਟਾਇਆ  ਬਿਖੁ  ਸਿਉ  ਰਚਹਿ  ਰਚੰਨਿ੍ਹ  ॥

 ਦੁਸਟਾ  ਸੇਤੀ  ਪਿਰਹੜੀ  ਜਨ  ਸਿਉ  ਵਾਦੁ  ਕਰੰਨਿ੍ਹ  ॥

 ਨਾਨਕ  ਸਾਕਤ  ਨਰਕ  ਮਹਿ  ਜਮਿ  ਬਧੇ  ਦੁਖ  ਸਹੰਨਿ੍ਹ  ॥

 ਪਇਐ  ਕਿਰਤਿ  ਕਮਾਵਦੇ  ਜਿਵ  ਰਾਖਹਿ  ਤਿਵੈ  ਰਹੰਨਿ੍ਹ  ॥੧॥

 ਮਃ  ੩  ॥

 ਜਿਨ੍ਹੀ  ਸਤਿਗੁਰੁ  ਸੇਵਿਆ  ਤਾਣੁ  ਨਿਤਾਣੇ  ਤਿਸੁ  ॥

 ਸਾਸਿ  ਗਿਰਾਸਿ  ਸਦਾ  ਮਨਿ  ਵਸੈ  ਜਮੁ  ਜੋਹਿ  ਨ  ਸਕੈ  ਤਿਸੁ  ॥

 ਹਿਰਦੈ  ਹਰਿ  ਹਰਿ  ਨਾਮ  ਰਸੁ  ਕਵਲਾ  ਸੇਵਕਿ  ਤਿਸੁ  ॥

 ਹਰਿ  ਦਾਸਾ  ਕਾ  ਦਾਸੁ  ਹੋਇ  ਪਰਮ  ਪਦਾਰਥੁ  ਤਿਸੁ  ॥

 ਨਾਨਕ  ਮਨਿ  ਤਨਿ  ਜਿਸੁ  ਪ੍ਰਭੁ  ਵਸੈ  ਹਉ  ਸਦ  ਕੁਰਬਾਣੈ  ਤਿਸੁ  ॥

 ਜਿਨ੍ਹ  ਕਉ  ਪੂਰਬਿ  ਲਿਖਿਆ  ਰਸੁ  ਸੰਤ  ਜਨਾ  ਸਿਉ  ਤਿਸੁ  ॥੨॥

 ਪਉੜੀ  ॥

 ਜੋ  ਬੋਲੇ  ਪੂਰਾ  ਸਤਿਗੁਰੂ  ਸੋ  ਪਰਮੇਸਰਿ  ਸੁਣਿਆ  ॥

 ਸੋਈ  ਵਰਤਿਆ  ਜਗਤ  ਮਹਿ  ਘਟਿ  ਘਟਿ  ਮੁਖਿ  ਭਣਿਆ  ॥

 ਬਹੁਤੁ  ਵਡਿਆਈਆ  ਸਾਹਿਬੈ  ਨਹ  ਜਾਹੀ  ਗਣੀਆ  ॥

 ਸਚੁ  ਸਹਜੁ  ਅਨਦੁ  ਸਤਿਗੁਰੂ  ਪਾਸਿ  ਸਚੀ  ਗੁਰ  ਮਣੀਆ  ॥

 ਨਾਨਕ  ਸੰਤ  ਸਵਾਰੇ  ਪਾਰਬ੍ਰਹਮਿ  ਸਚੇ  ਜਿਉ  ਬਣਿਆ  ॥੧੨॥

 ਸਲੋਕ  ਮਃ  ੩  ॥

 ਅਪਣਾ  ਆਪੁ  ਨ  ਪਛਾਣਈ  ਹਰਿ  ਪ੍ਰਭੁ  ਜਾਤਾ  ਦੂਰਿ  ॥

 ਗੁਰ  ਕੀ  ਸੇਵਾ  ਵਿਸਰੀ  ਕਿਉ  ਮਨੁ  ਰਹੈ  ਹਜੂਰਿ  ॥

 ਮਨਮੁਖਿ  ਜਨਮੁ  ਗਵਾਇਆ  ਝੂਠੈ  ਲਾਲਚਿ  ਕੂਰਿ  ॥

 ਨਾਨਕ  ਬਖਸਿ  ਮਿਲਾਇਅਨੁ  ਸਚੈ  ਸਬਦਿ  ਹਦੂਰਿ  ॥੧॥

 ਮਃ  ੩  ॥

 ਹਰਿ  ਪ੍ਰਭੁ  ਸਚਾ  ਸੋਹਿਲਾ  ਗੁਰਮੁਖਿ  ਨਾਮੁ  ਗੋਵਿੰਦੁ  ॥

 ਅਨਦਿਨੁ  ਨਾਮੁ  ਸਲਾਹਣਾ  ਹਰਿ  ਜਪਿਆ  ਮਨਿ  ਆਨੰਦੁ  ॥

 ਵਡਭਾਗੀ  ਹਰਿ  ਪਾਇਆ  ਪੂਰਨੁ  ਪਰਮਾਨੰਦੁ  ॥

 ਜਨ  ਨਾਨਕ  ਨਾਮੁ  ਸਲਾਹਿਆ  ਬਹੁੜਿ  ਨ  ਮਨਿ  ਤਨਿ  ਭੰਗੁ  ॥੨॥

 ਪਉੜੀ  ॥

 ਕੋਈ  ਨਿੰਦਕੁ  ਹੋਵੈ  ਸਤਿਗੁਰੂ  ਕਾ  ਫਿਰਿ  ਸਰਣਿ  ਗੁਰ  ਆਵੈ  ॥

 ਪਿਛਲੇ  ਗੁਨਹ  ਸਤਿਗੁਰੁ  ਬਖਸਿ  ਲਏ  ਸਤਸੰਗਤਿ  ਨਾਲਿ  ਰਲਾਵੈ  ॥

 ਜਿਉ  ਮੀਹਿ  ਵੁਠੈ  ਗਲੀਆ  ਨਾਲਿਆ  ਟੋਭਿਆ  ਕਾ  ਜਲੁ  ਜਾਇ  ਪਵੈ  ਵਿਚਿ  ਸੁਰਸਰੀ  ਸੁਰਸਰੀ  ਮਿਲਤ  ਪਵਿਤ੍ਰੁ  ਪਾਵਨੁ  ਹੋਇ  ਜਾਵੈ  ॥

 ਏਹ  ਵਡਿਆਈ  ਸਤਿਗੁਰ  ਨਿਰਵੈਰ  ਵਿਚਿ  ਜਿਤੁ  ਮਿਲਿਐ  ਤਿਸਨਾ  ਭੁਖ  ਉਤਰੈ  ਹਰਿ  ਸਾਂਤਿ  ਤੜ  ਆਵੈ  ॥

 ਨਾਨਕ  ਇਹੁ  ਅਚਰਜੁ  ਦੇਖਹੁ  ਮੇਰੇ  ਹਰਿ  ਸਚੇ  ਸਾਹ  ਕਾ  ਜਿ  ਸਤਿਗੁਰੂ  ਨੋ  ਮੰਨੈ  ਸੁ  ਸਭਨਾਂ  ਭਾਵੈ  ॥੧੩॥੧॥  ਸੁਧੁ  ॥

Tags

Post a Comment

0 Comments
* Please Don't Spam Here. All the Comments are Reviewed by Admin.